Home Blog Page 2173

ਚਾਈਨਾ ਡੋਰ ਨਾਲ ਫਿਰੋਜ਼ਪੁਰ ‘ਚ 4 ਸਾਲਾਂ ਬੱਚੀ ਦੀ ਗਈ ਜਾਨ

0

ਫਿਰੋਜ਼ਪੁਰ ਸ਼ਹਿਰ ‘ਚ ਚਾਈਨਾ ਡੋਰ ਕਾਰਨ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਮਾਂ ਵੀ ਜ਼ਖ਼ਮੀ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ 4 ਸਾਲਾ ਬੱਚੀ ਐਸ਼ਲੀਨ ਕੌਰ ਦੀ ਮਾਂ ਉਸ ਨੂੰ ਸਕੂਲ ਤੋਂ ਐਕਟਿਵਾ ‘ਤੇ ਲੈ ਕੇ ਘਰ ਜਾ ਰਹੀ ਸੀ। ਦਰਦਨਾਕ ਹਾਦਸੇ ਸਬੰਧੀ ਪਤਾ ਲੱਗਦਿਆਂ ਹੀ ਚੁਫ਼ੇਰੇ ਸੋਗ ਦੀ ਲਹਿਰ ਹੈ।

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੋਮਵਾਰ ਨੂੰ ਉਨ੍ਹਾਂ ਦੀ ਚਾਰ ਸਾਲਾ ਬੇਟੀ ਐਸ਼ਲੀਨ ਨੂੰ ਸਕੂਲੋਂ ਲੈ ਕੇ ਆ ਰਹੀ ਸੀ ਕਿ ਸਥਾਨਕ ਸ਼ੇਖਾਂ ਵਾਲੀ ਬਸਤੀ ਦੇ ਨਜ਼ਦੀਕ ਅਗਰਵਾਲ ਪੈਟਰੋਲ ਪੰਪ ਕੋਲ ਚਾਈਨਾ ਡੋਰ ਉਨ੍ਹਾਂ ਦੀ ਬੱਚੀ ਦੀ ਗਰਦਨ ‘ਤੇ ਲਪੇਟੀ ਗਈ। ਇਸ ਦੌਰਾਨ ਡੋਰ ਹਟਾਉਣ ਦੀ ਜੱਦੋਜਹਿਦ ਵਿਚ ਬੱਚੀ ਦੀ ਮਾਂ ਦਾ ਅੰਗੂਠਾ ਵੀ ਕੱਟਿਆ ਗਿਆ। ਗੰਭੀਰ ਜ਼ਖ਼ਮੀ ਹਾਲਤ ਵਿੱਚ ਦੋਵਾਂ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਬੀਤੀ ਦੇਰ ਰਾਤ ਐਸ਼ਲੀਨ ਦੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਸ਼ਹਿਰ ਵਿੱਚ ਚੀਨੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਸੀ ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਸੀ, ਜਿਸ ਦੀ ਕੀਮਤ ਇੱਕ ਮਾਸੂਮ ਬੱਚੀ ਨੂੰ ਭੁਗਤਣੀ ਪਈ। ਹਾਲਾਂਕਿ ਤਿਉਹਾਰ ਤੋਂ ਪਹਿਲਾਂ ਪੁਲਿਸ ਦੁਆਰਾ ਚੀਨੀ ਧਾਗੇ ਦੀਆਂ ਕੁਝ ਹੀ ਬਰਾਮਦਗੀਆਂ ਕੀਤੀਆਂ ਗਈਆਂ ਸਨ।

ਬਿਹਾਰ ਦਾ ਇਹ ਭਿਖਾਰੀ Phone Pay ‘ਤੇ ਸਕੈਨ ਕੋਡ ਨਾਲ ਲੈ ਰਿਹਾ ਹੈ ਦਾਨ

0

ਅਸੀਂ ਅਕਸਰ ਹੀ ਦੇਖਦੇ ਹਾਂ ਕਿ ਲੋਕ ਭੀਖ ਦੇਣ ਤੋਂ ਬਚਣ ਲਈ ਹਮੇਸ਼ਾ ਪੈਸੇ ਖੁੱਲ੍ਹੇ ਨਾ ਹੋਣ ਦਾ ਬਹਾਨਾ ਲਗਾਉਂਦੇ ਹਨ, ਪਰ ਬਿਹਾਰ ਦੇ ਇੱਕ ਭਿਖਾਰੀ ਦੇ ਸਾਹਮਣੇ ਇਹ ਬਹਾਨਾ ਨਹੀਂ ਚੱਲ ਸਕਦਾ ਕਿਉਂਕਿ ਬਿਹਾਰ ਦਾ ਇਹ ਭਿਖਾਰੀ ਡਿਜੀਟਲ ਪੇਮੈਂਟ ਵੀ ਸਵੀਕਾਰ ਕਰਦਾ ਹੈ । ਇਹ ਥੋੜ੍ਹਾ ਅਜੀਬ ਜ਼ਰੂਰ ਲੱਗਦਾ ਹੈ, ਪਰ ਇਹ ਗੱਲ ਸੱਚ ਹੈ। ਬਿਹਾਰ ਦਾ ਇੱਕ ਬੇਸਹਾਰਾ ਵਿਅਕਤੀ ਜੋ ਆਪਣਾ ਗੁਜ਼ਾਰਾ ਮਿਲੇ ਹੋਏ ਦਾਨ ਨਾਲ ਚਲਾਉਂਦਾ ਹੈ, ਉਸਨੇ ਡਿਜੀਟਲ ਹੋਣ ਦਾ ਫੈਸਲਾ ਕੀਤਾ। ਦੱਸ ਦੇਈਏ ਕਿ ਬਿਹਾਰ ਦੇ ਬੇਤੀਆ ਰੇਲਵੇ ਸਟੇਸ਼ਨ ‘ਤੇ ਰਾਜੂ ਪਟੇਲ ਨਾਮ ਦਾ ਇਹ ਭਿਖਾਰੀ ਗਲੇ ਵਿੱਚ ਈ-ਵਾਲੇਟ ਦਾ QR ਕੋਡ ਲਟਕਾ ਕੇ ਰੱਖਦਾ ਹੈ। ਜਿਸ ਕਾਰਨ ਪੈਸੇ ਖੁੱਲ੍ਹੇ ਨਾ ਹੋਣ ‘ਤੇ ਡਿਜੀਟਲ ਪੇਮੈਂਟ ਸਵੀਕਾਰ ਕਰਦਾ ਹੈ।

ਰਾਜੂ ਦੀ ਪਛਾਣ ਇੱਕ ਡਿਜੀਟਲ ਭਿਖਾਰੀ ਵਜੋਂ ਹੁੰਦੀ ਹੈ। ਉਸਦਾ ਕਹਿਣਾ ਹੈ ਕਿ ਲੋਕ ਭੀਖ ਨਾ ਦੇਣ ਲਈ ਪੈਸੇ ਖੁੱਲ੍ਹੇ ਨਾ ਹੋਣ ਦਾ ਬਹਾਨਾ ਵੀ ਲਗਾਉਂਦੇ ਹਨ, ਜਿਸ ਕਾਰਨ ਮੈਂ ਡਿਜੀਟਲ ਪੇਮੈਂਟ ਲਈ ਬੈਂਕ ਵਿੱਚ ਇੱਕ ਖਾਤਾ ਖੁੱਲ੍ਹਵਾਇਆ ਹੈ । ਜਿਸ ਤੋਂ ਬਾਅਦ ਰਾਜੂ ਨੇ ਲੋਕਾਂ ਤੋਂ ਪੈਸੇ ਦੀ ਬਜਾਏ Phone Pay ‘ਤੇ QR ਕੋਡ ਨੂੰ ਸਕੈਨ ਕਰਵਾ ਕੇ ਭੀਖ ਮੰਗਦਾ ਹੈ।

ਰਾਜੂ ਦੇ ਡਿਜੀਟਲ ਢੰਗ ਨਾਲ ਭੀਖ ਮੰਗਣ ਦਾ ਸਟਾਈਲ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਇਸ ਬਾਰੇ ਰਾਜੂ ਦਾ ਕਹਿਣਾ ਹੈ ਕਿ ਡਿਜੀਟਲ ਭਿਖਾਰੀ ਬਣਨ ਤੋਂ ਬਾਅਦ ਉਸ ਦੀ ਕਮਾਈ ਵਿੱਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ। ਇਸ ਤੋਂ ਅੱਗੇ ਰਾਜੂ ਨੇ ਕਿਹਾ ਕਿ ਕਈ ਵਾਰ ਲੋਕ ਇਹ ਕਹਿ ਕੇ ਮਦਦ ਤੋਂ ਇਨਕਾਰ ਕਰ ਦਿੰਦੇ ਹਨ ਕਿ ਉਨ੍ਹਾਂ ਕੋਲ ਖੁੱਲ੍ਹੇ ਪੈਸੇ ਨਹੀਂ ਹਨ। ਜਿਸ ਕਾਰਨ ਉਸਨੇ ਡਿਜੀਟਲ ਢੰਗ ਨਾਲ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਹੈ।

ਸਾਡਾ ਸੰਕਲਪ ਹੈ ਪੰਜਾਬ ‘ਚ ਹਰ ਗਰੀਬ ਨੂੰ ਦੇਵਾਂਗੇ ਪੱਕਾ ਘਰ : PM ਮੋਦੀ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਅੱਜ ਉਨ੍ਹਾਂ ਨੇ ਵਰਚੁਅਲ ਰੈਲੀ ਜ਼ਰੀਏ ‘ਫਤਿਹ ਰੈਲੀ’ ਦੀ ਸ਼ੁਰੂਆਤ ਸਤਿ ਸ੍ਰੀ ਅਕਾਲ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਫਤਿਹਗੜ੍ਹ ਦੀ ਇਸ ਧਰਤੀ ਨੂੰ ਨਮਸਕਾਰ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਕੰਮ ਕਰਨਾ ਮੇਰਾ ਫਰਜ਼ ਹੈ। ਕੁਝ ਲੋਕਾਂ ਨੇ ਪੰਜਾਬ ਨੂੰ ਅਤੇ ਗੁਰੂਆਂ ਦੀ ਧਰਤੀ ਨੂੰ ਅੱਗ ’ਚ ਸੁੱਟਿਆ ਹੈ। ਅਸੀਂ ਕਰਤਾਰਪੁਰ ਦੀ ਰਾਹਦਾਰੀ ਖੋਲ੍ਹੀ।

ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਕਮਲਜੀਤ ਕੜਵਲ On Air ‘ਤੇ LIVE

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਚੋਣਾਂ ਸਿਰਫ ਮੁੱਖ ਮੰਤਰੀ ਚੁਣਨ ਲਈ ਹਨ, ਨਹੀਂ ਇਹ ਚੋਣਾਂ ਵਿਕਾਸ ਲਈ ਹਨ। ਭਾਜਪਾ ਦੀ ਅਗਵਾਈ ’ਚ ਐੱਨ. ਡੀ. ਏ. ਦੀ ਪੂਰੀ ਟੀਮ ਇਸ ਮਕਸਦ ਨਾਲ ਸੰਕਲਪ ਲੈ ਕੇ ਤੁਹਾਡੇ ਵਿਚ ਆਈ ਹੈ। ਪੰਜਾਬ ਦੇ ਵਿਕਾਸ ਲਈ ਨਵਾਂ ਅਤੇ ਪੁਖਤਾ ਰੋਡਮੈਪ ਲੈ ਕੇ ਆਈ ਹੈ। ਐੱਨ. ਡੀ. ਏ. ਆਪਣੇ 11 ਸੰਕਲਪ ਸਾਹਮਣੇ ਰੱਖੇ ਹਨ। ਇਹ 11 ਸੰਕਲਪ ਹਰ ਉਸ ਪੰਜਾਬੀ ਲਈ ਹੈ, ਜੋ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਾ ਹੈ।

ਲੁਧਿਆਣਾ ਪੁਲਿਸ ਵੱਲੋਂ 307 ਦੇ ਕੇਸ ‘ਚ ਸਿਮਰਜੀਤ ਬੈਂਸ ਹੋਏ ਗ੍ਰਿਫਤਾਰ ਵੇਖੋ Live ਤਸਵੀਰਾਂ

PM ਮੋਦੀ ਨੇ ਕਿਹਾ ਕਿ ਅਸੀਂ ਸੰਕਲਪ ਲਿਆ ਹੈ-

ਪੰਜਾਬ ਦੇ ਵਿਕਾਸ ਲਈ ਅਗਲੇ 5 ਸਾਲ ’ਚ ਸਿਰਫ ਇਨਫਰਾਸਟਕਚ ’ਤੇ 1 ਹਜ਼ਾਰ ਕਰੋੜ ਰੁਪਏ ਖਰਚੇ ਜਾਣਗੇ।

ਅੱਤਵਾਦ ਕਾਰਨ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਗੁਆਇਆ, ਉਨ੍ਹਾਂ ਲਈ ਕਮਿਸ਼ਨ ਦਾ ਗਠਨ ਕਰਾਂਗੇ।

ਪੰਜਾਬ ’ਚ ਹਰ ਗਰੀਬ ਨੂੰ ਪੱਕਾ ਘਰ ਦੇਵਾਂਗੇ।

ਸਰਹੱਦ ਪਾਰ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਾਂਗੇ।

ਸਾਡਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ।

ਸਾਡਾ ਟੀਚਾ ਪੰਜਾਬ ਨੂੰ ਮਜ਼ਬੂਤ ਕਰਨਾ ਹੈ।

ਪੰਜਾਬ ਨੂੰ ਅੱਜ ਕੋਰੇ ਵਾਅਦੇ ਨਹੀਂ ਚਾਹੀਦੇ, ਐੱਨ. ਡੀ. ਏ. ਸਰਕਾਰ ਦੀਆਂ ਇਮਾਨਦਾਰ ਕੋਸ਼ਿਸ਼ਾਂ ਚਾਹੀਦੀਆਂ ਹਨ।

ਅੱਜ ਪੰਜਾਬ ਨੂੰ ਆਧੁਨਿਕਤਾ ਦੀ ਜ਼ਰੂਰਤ ਹੈ, ਇਹ ਕੰਮ ਕਾਂਗਰਸ ਦੇ ਵੱਸ ’ਚ ਨਹੀਂ ਹੈ।
ਐੱਨ. ਡੀ. ਏ. ਕੋਲ ਨਵਾਂ ਪੰਜਾਬ ਦਾ ਵਿਜ਼ਨ ਹੈ।

ਵਿਧਾਇਕ ਸਿਮਰਜੀਤ ਸਿੰਘ ਬੈਂਸ ਹੋਇਆ ਗ੍ਰਿਫਤਾਰ

0

ਲੁਧਿਆਣਾ ਪੁਲਿਸ ਨੇ ਅੱਜ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਮੌਜੂਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰ ਲਿਆ ਹੈ। ਲੁਧਿਆਣਾ ਕੋਰਟ ਦੇ ਬਾਰ ਰੂਮ ਵਿੱਚੋਂ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਹੋਈ ਹੈ। ਦੱਸਣਯੋਗ ਹੈ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦਾ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਵਕੀਲਾਂ ਨੂੰ ਸੰਬੋਧਨ ਕਰਨ ਆਏ ਸਨ। ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਅਤੇ ਪੁਲਿਸ ਵਿਚਾਲੇ ਤਕਰਾਰ ਵੇਖਣ ਨੂੰ ਮਿਲੀ ਹੈ।

ਬੀਤੇ ਦਿਨੀਂ ਦੇਰ ਸ਼ਾਮ ਨਿਊ ਜਨਤਾ ਨਗਰ ਇਲਾਕੇ ‘ਚ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਮੀਟਿੰਗ ‘ਚ ਹਮਲਾ ਕਰਨ ਅਤੇ ਗੋਲ਼ੀ ਚਲਾਉਣ ਦੇ ਮਾਮਲੇ ‘ਚ ਥਾਣਾ ਸ਼ਿਮਲਾ ਪੁਰੀ ਦੀ ਪੁਲਿਸ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਸਮੇਤ 33 ਲੋਕਾਂ ਖਿਲਾਫ ਬਾਈਨੇਮ ਪਰਚਾ ਦਰਜ ਕਰਨ ਸਮੇਤ 150 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਖਿਲਾਫ਼ ਕਤਲ ਦੀ ਕੋਸ਼ਿਸ਼, ਹਿੰਸਾ ਫੈਲਾਉਣ, ਭੰਨਤੋੜ ਕਰਕੇ ਨੁਕਸਾਨ ਪਹੁੰਚਾਉਣ, ਆਰਮਜ਼ ਐਕਟ, ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ 3 ਮਹਾਂਮਾਰੀ ਰੋਗ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

 

ਸੰਯੁਕਤ ਸਮਾਜ ਮੋਰਚਾ ਵਲੋਂ ਚੋਣ ਮੈਨੀਫੈਸਟੋ ਕੀਤਾ ਗਿਆ ਜਾਰੀ

0

ਪੰਜਾਬ ਵਿੱਚ ਚੋਣਾਂ ਲੜ ਰਹੀਆਂ 22 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ (ਐਸਐਸਐਮ) ਨੇ ‘ਚੋਣ ਇਕਰਾਰਨਾਮਾ ਦੇ ਨਾਂ ’ਤੇ 25 ਸੂਤਰੀ ਮੈਨੀਫੈਸਟੋ ਜਾਰੀ ਕੀਤਾ ਹੈ। ਚੰਡੀਗੜ੍ਹ ਵਿੱਚ ਮੋਰਚੇ ਦੇ ਪ੍ਰਧਾਨ ਬਲਬੀਰ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਫਲਾਂ ਤੇ ਸਬਜ਼ੀਆਂ ਸਮੇਤ ਹਰ ਫ਼ਸਲ ’ਤੇ ਐੱਮ.ਐੱਸ.ਪੀ. ਮਿਲੇਗੀ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਕੌਮੀ ਮਾਰਗ ਟੋਲ ਫਰੀ ਹੋਣਗੇ। ਹੁਸੈਨੀਵਾਲਾ ਅਤੇ ਬਾਘਾ ਸਰਹੱਦਾਂ ਤੋਂ ਪਾਕਿਸਤਾਨ ਅਤੇ ਮੱਧ ਏਸ਼ੀਆ ਨਾਲ ਖੁੱਲ੍ਹਾ ਵਪਾਰ ਹੋਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਵੱਡੇ ਕਾਰਪੋਰੇਟ ਉਦਯੋਗ ਨੂੰ ਉਤਸ਼ਾਹਿਤ ਨਹੀਂ ਕਰਨਗੇ। ਇਸ ਦੇ ਉਲਟ ਉਹ ਲਘੂ ਉਦਯੋਗਾਂ ਰਾਹੀਂ ਪੰਜਾਬ ਦਾ ਵਿਕਾਸ ਕਰਨਗੇ। ਇਸ ਨਾਲ ਰੁਜ਼ਗਾਰ ਵੀ ਮਿਲੇਗਾ। ਆਈ.ਟੀ ਸੈਕਟਰ ਨੂੰ ਤਰਜੀਹ ਦੇਵੇਗੀ। ਪੰਜਾਬ ਸਰਹੱਦੀ ਸੂਬਾ ਹੈ, ਇਸ ਲਈ ਕੇਂਦਰ ਤੋਂ ਸਪੈਸ਼ਲ ਰਾਜ ਦੇ ਲਈ ਮੰਗ ਕੀਤੀ ਜਾਵੇਗੀ। ਕੇਂਦਰ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ। UAPA ਵਰਗੇ ਕੇਸ ਖ਼ਤਮ ਕੀਤੇ ਜਾਣਗੇ।

ਇਸ ਇਕਰਾਰਨਾਮੇ ਦੇ ਨੁਕਤੇ

ਹਰ ਕਿਸਾਨ ਪਰਿਵਾਰ ਸੇਵ ਖੇਤੀ ਕਮਿਸ਼ਨ, 25 ਹਜ਼ਾਰ ਦੀ ਆਮਦਨ ਦਾ ਬੀਮਾ ਕਰਨ ਦੀ ਪਾਲਿਸੀ

ਜੇਕਰ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਸਹਿਕਾਰੀ ਸਭਾ ਰਾਹੀਂ ਮੁਆਵਜ਼ਾ ਦਿੱਤਾ ਜਾਵੇਗਾ।

ਫੂਡ ਪ੍ਰੋਸੈਸਿੰਗ ਲਈ ਕਿਸਾਨਾਂ ਨੂੰ 2 ਫੀਸਦੀ ਵਿਆਜ ‘ਤੇ 5 ਲੱਖ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ।

ਲਘੂ ਉਦਯੋਗ ਨੂੰ ਤਰਜੀਹ ਦਿੱਤੀ ਜਾਵੇਗੀ, ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ​​ਕੀਤਾ ਜਾਵੇਗਾ।

ਸਹਿਕਾਰੀ ਸਭਾ ਦਾ ਕਰਜ਼ਾ ਸਮੇਂ ਸਿਰ ਮੋੜਨ ਵਾਲਿਆਂ ਨੂੰ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ।

ਕਿਸਾਨਾਂ ਨੂੰ ਮਾਲ ਵਿਭਾਗ ਦੀਆਂ ਸੇਵਾਵਾਂ ਸਮਾਂਬੱਧ ਢੰਗ ਨਾਲ ਮਿਲਣੀਆਂ ਚਾਹੀਦੀਆਂ ਹਨ।

ਸਿੱਖਿਆ-ਸਿਹਤ ਢਾਂਚੇ ਨੂੰ ਮਜ਼ਬੂਤ ​​ਕੀਤਾ ਜਾਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚੋਂ ਸ਼ਰਾਬ, ਰੇਤ ਅਤੇ ਟਰਾਂਸਪੋਰਟ ਮਾਫੀਆ ਖਤਮ ਹੋਵੇਗਾ। ਸਰਕਾਰ ਸਹਿਕਾਰੀ ਸਭਾਵਾਂ ਅਤੇ ਕਾਰਪੋਰੇਸ਼ਨਾਂ ਬਣਾ ਕੇ ਸਾਰਾ ਕੰਮ ਆਪਣੇ ਹੱਥਾਂ ਵਿੱਚ ਲਵੇਗੀ। ਇਸ ਤੋਂ ਇਲਾਵਾ ਮਹਿੰਗੀ ਬਿਜਲੀ ਵਾਲੇ ਸਮਝੌਤੇ ਰੱਦ ਕੀਤੇ ਜਾਣਗੇ। ਸਟੇਟ ਪਾਵਰ ਰੈਗੂਲੇਟਰੀ ਕਮਿਸ਼ਨ ਨੂੰ ਮਜ਼ਬੂਤ ​​ਕੀਤਾ ਜਾਵੇਗਾ ਅਤੇ ਗਰਿੱਡ ਤੋਂ ਸਿੱਧੀ ਖਰੀਦ ਕੇ ਸਸਤੀ ਬਿਜਲੀ ਮੁਹੱਈਆ ਕਰਵਾਏਗਾ।

ਸਾਂਝੇ ਸਮਾਜ ਮੋਰਚਾ ਨੇ ਕਿਹਾ ਕਿ ਜੇਕਰ ਸਰਕਾਰ ਬਣੀ ਤਾਂ ਪੰਜਾਬ ਵਿਧਾਨ ਸਭਾ ਸਾਲ ਵਿੱਚ 90 ਦਿਨ ਕੰਮ ਕਰੇਗੀ। ਜਿਸ ਵਿੱਚ 75% ਵਿਧਾਇਕਾਂ ਦੀ ਹਾਜ਼ਰੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਲੇਖਾ ਕਮਿਸ਼ਨ ਬਣਾਇਆ ਜਾਵੇਗਾ। ਜੋ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਲੁੱਟ ਦੀ ਜਾਂਚ ਕਰੇਗੀ। ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਉਹ ਵਾਅਦੇ ਕੀਤੇ ਹਨ ਜੋ ਪੂਰੇ ਕੀਤੇ ਜਾ ਸਕਦੇ ਹਨ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਉਹ ਔਰਤਾਂ ਨੂੰ ਇੱਕ ਹਜ਼ਾਰ ਮਹੀਨਾ ਦੇਵੇਗੀ। ਇਸ ਦੇ ਲਈ ਉਨ੍ਹਾਂ ਨੂੰ 25 ਹਜ਼ਾਰ ਕਰੋੜ ਰੁਪਏ ਦੀ ਲੋੜ ਹੈ। ਜੇਕਰ ਕਾਂਗਰਸ ਆਪਣੇ ਵਾਅਦੇ ਪੂਰੇ ਕਰਦੀ ਹੈ ਤਾਂ ਉਨ੍ਹਾਂ ਨੂੰ 30 ਹਜ਼ਾਰ ਕਰੋੜ ਦੀ ਲੋੜ ਹੈ। ਅਕਾਲੀ-ਭਾਜਪਾ ਗਠਜੋੜ ਨੂੰ ਇਸ ਤੋਂ ਵੱਧ ਦੀ ਲੋੜ ਹੈ। ਸਵਾਲ ਇਹ ਹੈ ਕਿ ਇਹ ਪੈਸਾ ਕਿੱਥੋਂ ਆਵੇਗਾ? ਪੰਜਾਬ ਸਿਰ ਪਹਿਲਾਂ ਹੀ 3 ਲੱਖ ਕਰੋੜ ਦਾ ਕਰਜ਼ਾ ਹੈ।

ਭਾਜਪਾ ਗਠਜੋੜ ਨੇ ਪੇਂਡੂ ਖੇਤਰਾਂ ਲਈ ਜਾਰੀ ਕੀਤਾ ਸੰਕਲਪ ਪੱਤਰ, ਹਰ ਪਿੰਡ ‘ਚ ਸੋਲਰ ਪੈਨਲ ਲਈ ਦਿੱਤੀ ਜਾਵੇਗੀ ਸਬਸਿਡੀ

0

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਗਠਜੋੜ ਨੇ ਪਿੰਡਾਂ ਲਈ 11 ਸੰਕਲਪ ਪੱਤਰ ਜਾਰੀ ਕੀਤੇ ਹਨ। ਇਸ ਦੌਰਾਨ ਭਾਜਪਾ ਪੰਜਾਬ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਸਮੇਤ ਕਈ ਭਾਜਪਾ ਆਗੂ ਸ਼ਾਮਲ ਸਨ। ਗ੍ਰਾਮੀਣ ਸੰਕਲਪ ਪੱਤਰ ਜਾਰੀ ਕਰਦਿਆਂ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਇਸ ਤਹਿਤ ਹਰ ਪਿੰਡ ਵਿੱਚ ਸੋਲਰ ਪੈਨਲ ਲਈ ਸਬਸਿਡੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬੇਜ਼ਮੀਨੇ ਕਿਸਾਨਾਂ ਨੂੰ ਸ਼ਾਮਲਾਟ ਜ਼ਮੀਨ ਦਿੱਤੀ ਜਾਵੇਗੀ, 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ।

ਲੰਬੂ, ਚਿੱਚੜ ਕਹਿਣ ‘ਤੇ Bikram Majithia ਨੇ ਉਧੇੜੀਆਂ ਵੱਖੀਆਂ ਬਿਕਰਮ ਮਜੀਠੀਆ ਦਾ Exclusive Interview

ਇਸ ਦੇ ਨਾਲ ਹੀ ਇਸ ਗ੍ਰਾਮੀਣ ਪੱਤਰ ਵਿੱਚ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਕੇ ਮੰਡੀਕਰਨ ਵਿੱਚ ਮਦਦ ਕੀਤੀ ਜਾਵੇਗੀ। ਹਰ ਖੇਤ ਨੂੰ ਪਾਣੀ ਲਈ ਅਟਲ ਗਰਾਊਂਡ ਵਾਟਰ ਸਕੀਮ ਨਾਲ ਜੋੜਿਆ ਜਾਵੇਗਾ, ਇੰਨਾ ਹੀ ਨਹੀਂ ਹਰ ਪਿੰਡ ਵਿੱਚ 24 ਘੰਟੇ ਬਿਜਲੀ ਅਤੇ ਪੱਕੀਆਂ ਸੜਕਾਂ ਬਣਾਈਆਂ ਜਾਣਗੀਆਂ।

 

ਕਾਂਗਰਸ ਨੇ ਪਿਛਲੇ 5 ਸਾਲਾਂ ’ਚ ਦੋ ਭ੍ਰਿਸ਼ਟਾਚਾਰ ਮੁੱਖ ਮੰਤਰੀ ਪੰਜਾਬ ਨੂੰ ਦਿੱਤੇ : ਭਗਵੰਤ ਮਾਨ

0

ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਅੱਜ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਚੰਨੀ ’ਤੇ ਸ਼ਬਦੀ ਹਮਲੇ ਕੀਤੇ ਹਨ। ਭਗਵੰਤ ਮਾਨ ਨੇ ਕਿਹਾ ਆਪਣੇ ਆਪ ਨੂੰ ਗ਼ਰੀਬ ਕਹਿਣ ਵਾਲੇ ਮੁੱਖ ਮੰਤਰੀ ਚੰਨੀ ਕੋਲ ਕਰੋੜਾਂ ਰੁਪਏ ਹਨ।ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਚੰਨੀ ਨੇ ਖੁਦ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ’ਤੇ ਧਿਆਨ ਨਹੀਂ ਦੇ ਸਕੇ, ਜਿਸ ਕਰਕੇ ਅਜਿਹਾ ਹੋਇਆ ਹੈ। ਇਸੇ ਲਈ ਜੋ ਮੁੱਖ ਮੰਤਰੀ ਆਪਣੇ ਰਿਸ਼ਤੇਦਾਰਾਂ ’ਤੇ ਨਜ਼ਰ ਨਹੀਂ ਰੱਖ ਸਕਦਾ, ਉਹ ਪੰਜਾਬ ’ਤੇ ਨਜ਼ਰ ਕਿਵੇਂ ਰੱਖ ਸਕਦਾ ਹੈ।

ਪੰਜਾਬ ’ਚ ਚੋਣ ਪ੍ਰਚਾਰ ਭਖਾਉਣਗੇ PM ਮੋਦੀ, ਅੱਜ ਕਰਨਗੇ ਪਹਿਲੀ ਵਰਚੁਅਲ ਰੈਲੀ

ਮੁੱਖ ਮੰਤਰੀ ਦਾ ਚਿਹਰੇ ਵੇਖ ਕੇ ਵੋਟ ਪਾਉਣ ਵਾਲੇ ਰਾਹੁਲ ਗਾਂਧੀ ਦੇ ਬਿਆਨ ’ਤੇ ਭਗਵੰਤ ਮਾਨ ਨੇ ਤੰਜ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਵਾਰ ਚਿਹਰਾ ਵੇਖ ਕੇ ਵੋਟ ਪਾਉਣੀ ਚਾਹੀਦੀ ਹੈ, ਕਿ ਕੀ ਕੋਣ ਸਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਲੋਕ ਆਪਣੇ ਬੱਚਿਆਂ ਦਾ ਚਿਹਰਾ ਵੇਖ ਕੇ ਵੋਟ ਪਾਉਣਗੇ ਕਿ ਕੌਣ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਦਾ ਹੈ।

ਲੰਬੂ, ਚਿੱਚੜ ਕਹਿਣ ‘ਤੇ Bikram Majithia ਨੇ ਉਧੇੜੀਆਂ ਵੱਖੀਆਂ ਬਿਕਰਮ ਮਜੀਠੀਆ ਦਾ Exclusive Interview

ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ ਪਿਛਲੇ 5 ਸਾਲਾ ’ਚ ਦੋ ਭ੍ਰਿਸ਼ਟਾਚਾਰ ਮੁੱਖ ਮੰਤਰੀ ਪੰਜਾਬ ਨੂੰ ਦਿੱਤੇ ਹਨ। ਸੱਤਾ ’ਚ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮਹਿਲ ਦੇ ਦਰਵਾਜ਼ੇ ਸਾਢੇ ਚਾਰ ਸਾਲ ਲੋਕਾਂ ਲਈ ਕਦੇ ਨਹੀਂ ਖੋਲ੍ਹੇ। ਦੂਜਾ 111 ਦਿਨ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ ਚੰਨੀ, ਉਨ੍ਹਾਂ ਦੇ ਭਾਣਜੇ ਕੋਲ ਕਰੋੜਾਂ ਰੁਪਏ ਬਰਾਮਦ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਚੰਨੀ ਦੇ ਭਾਣਜੇ ਨੇ ਇਹ ਗੱਲ ਮੰਨ ਲਈ ਕਿ ਉਨ੍ਹਾਂ ਨੇ ਇਹ ਪੈਸੇ ਬਦਲੀਆਂ ਕਰਨ ਅਤੇ ਰੇਤੇ ਨੂੰ ਲੈ ਕੇ ਲਏ ਸਨ। ਮਾਨ ਨੇ ਕਿਹਾ ਕਿ ਜੋ ਮੁੱਖ ਮੰਤਰੀ ਪੋਸਟਾਂ ਦੀ ਬਦਲੀ ਕਰਨ ਲਈ ਕਰੋੜਾਂ ਰੁਪਏ ਲੈ ਰਿਹਾ ਹੈ, ਉਹ ਪੰਜਾਬ ਦੇ ਬੱਚਿਆਂ ਦਾ ਭਵਿੱਖ ਕਿਵੇਂ ਸਵਾਰ ਸਕਦਾ ਹੈ।

 

UP Assembly Election: ਸਮਾਜਵਾਦੀ ਪਾਰਟੀ ਨੇ IG ਲਖਨਊ ਨੂੰ ਹਟਾਉਣ ਦੀ ਕੀਤੀ ਮੰਗ

0

ਸਮਾਜਵਾਦੀ ਪਾਰਟੀ (ਐਸਪੀ) ਨੇ ਲਖਨਊ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਲਕਸ਼ਮੀ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਹੈ, ਕਿਉਂਕਿ ਉਨ੍ਹਾਂ ਦੇ ਪਤੀ ਰਾਜੇਸ਼ਵਰ ਸਿੰਘ ਰਾਜ ਦੀ ਰਾਜਧਾਨੀ ਦੇ ਸਰੋਜਨੀ ਨਗਰ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

ਜਾਣਕਾਰੀ ਅਨੁਸਾਰ ਭਾਰਤ ਦੇ ਚੋਣ ਕਮਿਸ਼ਨ ਨੂੰ ਲਿਖੇ ਇੱਕ ਪੱਤਰ ਵਿੱਚ ਸਪਾ ਰਾਜ ਦੇ ਮੁਖੀ ਨਰੇਸ਼ ਉੱਤਮ ਨੇ ਆਈਪੀਐਸ ਅਧਿਕਾਰੀ ‘ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਉਠਾਉਣ ਦਾ ਦੋਸ਼ ਲਗਾਇਆ ਅਤੇ ਉਸ ਦੇ ਤੁਰੰਤ ਤਬਾਦਲੇ ਦੀ ਮੰਗ ਕੀਤੀ। ਲਖਨਊ ‘ਚ 23 ਫਰਵਰੀ ਨੂੰ ਵੋਟਿੰਗ ਹੋਣੀ ਹੈ।

ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਅੱਜ ਆਉਣਗੇ ਪੰਜਾਬ

0

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਪਹਿਲੀ ਵਾਰ ਅੱਜ ਪੰਜਾਬ ਆ ਰਹੇ ਹਨ। ਮਾਇਆਵਤੀ ਦੇ ਪੰਜਾਬ ਦੌਰੇ ’ਤੇ ਆਉਣ ’ਤੇ ਦੋਆਬਾ ਵਿਖੇ ਅੱਜ ਵੱਡੀ ਰੈਲੀ ਕੀਤੀ ਜਾਵੇਗੀ। ਬਹੁਜਨ ਸਮਾਜ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਅੱਜ ਨਵਾਂਸ਼ਹਿਰ ਵਿਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ।

ਪਹਿਲੀ ਵੋਟ, ਵੇਖੋ ਕਿਸ ਦੇ ਆਈ ਹਿੱਸੇ ? ਕੀ ਮੰਤਰੀ ਬਲਬੀਰ ਸਿੱਧੂ ਤੋਂ ਅੱਕੇ ਲੋਕ ? ਹੁਣ ਲੈ ਗਏ ਸਟੈਂਡ…!

ਦੱਸ ਦੇਈਏ ਕਿ 2017 ਵਿਚ ਵਿਧਾਨਸਭਾ ਚੋਣਾਂ ਤੋਂ ਬਾਅਦ 2019 ਦੀਆਂ ਲੋਕਸਭਾ ਚੋਣਾਂ ਵਿਚ ਦੋਆਬਾ ਖੇਤਰ ਬਹੁਜਨ ਸਮਾਜ ਪਾਰਟੀ ਦੀ ਬੜ੍ਹਤ ਦਾ ਵੱਡਾ ਗੜ੍ਹ ਬਣ ਕੇ ਉਭਰਿਆ ਹੈ। ਇੱਥੇ ਬਸਪਾ ਨੂੰ 3.49 ਫੀਸਦੀ ਵੋਟਾਂ ਮਿਲੀਆਂ ਸਨ। ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੀ ਮੰਨੀਏ ਤਾਂ ਨਵਾਂਸ਼ਹਿਰ ਦੋਆਬਾ ਖੇਤਰ ਦਾ ਕੇਂਦਰੀ ਹਿੱਸਾ ਹੈ। ਉਨ੍ਹਾਂ ਅਨੁਸਾਰ ਮਾਇਆਵਤੀ ਦੀ ਰੈਲੀ ਪੂਰੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਨੂੰ ਮਜਬੂਤੀ ਦੇਵੇਗੀ ਪਰ ਸਭ ਤੋਂ ਜ਼ਿਆਦਾ ਬਲ ਦੋਆਬਾ ਵਿਚ ਕਿਸਮਤ ਅਜਮਾ ਰਹੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੇਗਾ।

ਰਾਮ ਰਹੀਮ ਨਾਲ ਜੁੜੀ ਵੱਡੀ ਖ਼ਬਰ,ਜੇਲ੍ਹ ‘ਚੋਂ ਬਾਹਰ ਆ ਰਿਹਾ ਰਾਮ ਰਹੀਮ

ਅੱਜ ਦੁਪਹਿਰ 1 ਵਜੇ ਨਵਾਂਸ਼ਹਿਰ ਦੀ ਦਾਣਾ ਮੰਡੀ ਵਿਚ ਆਯੋਜਿਤ ਕੁਮਾਰੀ ਮਾਇਆਵਤੀ ਦੀ ਰੈਲੀ ਵਿਚ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਹੁਜਨ ਸਮਾਜ ਪਾਰਟੀ ਦੇ ਕੌਮ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸਤੀਸ਼ ਚੰਦਰ ਮਿਸ਼ਰਾ, ਬਹੁਜਨ ਸਮਾਜ ਪਾਰਟੀ ਦੇ ਕੌਮੀ ਕੋ-ਆਰਡੀਨੇਟਰ ਆਕਾਸ਼ ਆਨੰਦ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਇੰਚਾਰਜ ਪੰਜਾਬ ਵਿਪੁਲ ਕੁਮਾਰ, ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਮੌਜੂਦ ਰਹਿਣਗੇ।

ਸੁਖਬੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਨੇ ਜਲਾਲਾਬਾਦ ‘ਚ ਕੀਤਾ ਚੋਣ ਪ੍ਰਚਾਰ

0

ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਲਾਲਾਬਾਦ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਵੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੀ ਕਮਾਨ ਸੰਭਾਲਦੇ ਨਜ਼ਰ ਆਏ।