Home Blog Page 2

ਮੋਟਰ ਰਿਕਸ਼ਾ ਤੇ ਬਾਕਸ ਬੈੱਡ ਵਿਚੋਂ ਅਣਪਛਾਤੀ ਮਹਿਲਾ ਦੀ ਲਾਸ਼ ਬਰਾਮਦ

0
Dead Body

ਮੰਡੀ ਗੋਬਿੰਦਗੜ੍ਹ, 30 ਜੂਨ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਸ਼ਹਿਰ ਮੰਡੀ ਗੋਬਿੰਦਗੜ੍ਹ (Mandi Gobindgarh) ਵਿਖੇ ਮੋਟਰ ਰਿਕਸ਼ਾ ਤੇ ਬਾਕਸ ਬੈੱਡ ਵਿਚੋਂ ਅਣਪਛਾਤੀ ਮਹਿਲਾ ਦੀ ਲਾਸ਼ (Corpse) ਬਰਾਮਦ ਹੋਈ ਹੈ ।

ਰਿਕਸ਼ਾ ਚਾਲਕ ਦੀਆਂ ਗਤੀਵਿਧੀਆਂ ਤੇ ਸ਼ੱਕ ਹੋਣ ‘ਤੇ ਗਿਆ ਸੀ ਰੁਕਵਾਇਆ

ਮਿਲੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਮਹਿਲਾ ਦੀ ਲਾਸ਼ ਨੂੰ ਇੱਕ ਬਾਕਸ ਬੈੱਡ ਦੇ ਅੰਦਰ ਛੁਪਾ ਕੇ ਮੋਟਰ ਰਿਕਸ਼ਾ ਰਾਹੀਂ ਕਿਤੇ ਲਿਜਾਇਆ ਜਾ ਰਿਹਾ ਸੀ । ਇਸ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਨੂੰ ਰਿਕਸ਼ਾ ਚਾਲਕਾਂ ਦੀਆਂ ਗਤੀਵਿਧੀਆਂ ‘ਤੇ ਗਹਿਰਾ ਸ਼ੱਕ ਹੋਇਆ । ਸ਼ੱਕ ਦੇ ਆਧਾਰ ‘ਤੇ ਲੋਕਾਂ ਨੇ ਤੁਰੰਤ ਰਿਕਸ਼ਾ ਨੂੰ ਰੁਕਵਾ ਲਿਆ ਅਤੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ । ਮੌਕੇ ‘ਤੇ ਪਹੁੰਚੀ ਪੁਲਸ ਟੀਮ ਨੇ ਜਦੋਂ ਮੁਸਤੈਦੀ ਦਿਖਾਉਂਦੇ ਹੋਏ ਬਾਕਸ ਬੈੱਡ ਨੂੰ ਖੋਲ੍ਹ ਕੇ ਉਸ ਦੀ ਜਾਂਚ ਕੀਤੀ ਤਾਂ ਉਸ ‘ਚੋਂ ਅਣਪਛਾਤੀ ਮਹਿਲਾ (Unknown woman) ਦੀ ਲਾਸ਼ ਬਰਾਮਦ ਹੋਈ ।

ਲਾਸ਼ ਕਬਜੇ ਵਿਚ ਲੈ ਭੇਜ ਦਿੱਤੀ ਗਈ ਹੈ ਪੋਸਟਮਾਰਟਮ ਲਈ

ਮੰਡੀ ਗੋਬਿੰਦਗੜ੍ਹ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਅਤੇ ਉਸ ਨੂੰ ਪੋਸਟਮਾਰਟਮ (Postmortem) ਲਈ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਭੇਜ ਦਿੱਤਾ ਹੈ । ਘਟਨਾ ਸਥਾਨ ‘ਤੇ ਮੌਜੂਦ ਚਸ਼ਮਦੀਦਾਂ ਅਤੇ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਔਰਤ ਅਤੇ ਇੱਕ ਮਰਦ ਨੂੰ ਹਿਰਾਸਤ ‘ਚ ਲੈ ਲਿਆ ਹੈ, ਜਿਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

ਪੁਲਸ ਕਰੇਗੀ ਤੱਥਾਂ ਦੇ ਆਧਾਰ ‘ਤੇ ਸਖ਼ਤ ਕਾਨੂੰਨੀ ਕਾਰਵਾਈ

ਇਸ ਮਾਮਲੇ ਨਾਲ ਜੁੜੇ ਇੱਕ ਹੋਰ ਵਿਅਕਤੀ ਦੇ ਮੌਕੇ ਤੋਂ ਫ਼ਰਾਰ ਹੋਣ ਦੀ ਵੀ ਸੂਚਨਾ ਹੈ, ਜਿਸ ਦੀ ਭਾਲ ‘ਚ ਪੁਲਸ ਛਾਪੇਮਾਰੀ ਕਰ ਰਹੀ ਹੈ । ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਮਹਿਲਾ ਦੀ ਮੌਤ ਦੇ ਅਸਲ ਕਾਰਨਾਂ ਅਤੇ ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਅਤੇ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਫ਼ ਹੋ ਸਕੇਗਾ । ਪੁਲਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਤੱਥਾਂ ਦੇ ਆਧਾਰ ‘ਤੇ ਜਲਦ ਹੀ ਸਖ਼ਤ ਕਾਨੂੰਨੀ ਕਾਰਵਾਈ (Strict legal action) ਅਮਲ ‘ਚ ਲਿਆਂਦੀ ਜਾਵੇਗੀ ।

ਏਸ਼ੀਅਨ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਹੋਇਆ ਐਲਾਨ

0
cricket team

ਨਵੀਂ ਦਿੱਲੀ, 30 ਜੂਨ 2026 : ਏਸ਼ੀਅਨ ਖੇਡਾਂ (Asian Games) ਜੋ ਅਗਲੇ ਮਹੀਨੇ ਜਾਪਾਨ ਵਿਚ ਹੋਣੀਆਂ ਹਨ ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ (Indian women’s cricket team) ਦਾ ਐਲਾਨ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਏਸ਼ੀਅਨ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਕਿਸ ਨੂੰ ਕੀ ਕੀਤਾ ਗਿਆ ਹੈ ਨਿਯੁਕਤ

ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਜੀ. ਕਮਾਲਿਨੀ (ਵਿਕਟਕੀਪਰ), ਭਾਰਤੀ ਫੁਲਮਾਲੀ, ਸ੍ਰੀ ਚਰਨੀ, ਰੇਣੁਕਾ ਠਾਕੁਰ, ਕ੍ਰਾਂਤੀ ਗੌੜ, ਅਰੁੰਧਤੀ ਰੈਡੀ, ਸ਼੍ਰੇਅੰਕਾ ਪਾਟਿਲ, ਰਾਧਾ ਯਾਦਵ ਅਤੇ ਨੰਦਿਨੀ ਸ਼ਰਮਾ ਸ਼ਾਮਲ ਹਨ ।

ਰੇਲਵੇ ਵਿਭਾਗ ਨੇ ਕੀਤਾ ਨਕਲੀ ਵਿਜੀਲੈਂਸ ਇੰਸਪੈਕਟਰ ਗ੍ਰਿਫ਼ਤਾਰ

0
vigilance inspector

ਜਲੰਧਰ, 30 ਜੂਨ 2026 : ਰੇਲਵੇ ਵਿਭਾਗ (Railway Department) ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਰੇਲਵੇ ਵਿਜੀਲੈਂਸ ਇੰਸਪੈਕਟਰ ਦੇ ਰੂਪ ਵਿੱਚ ਪੇਸ਼ ਹੋਣ ਵਾਲੇ ਇੱਕ ਨਕਲੀ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ ।

ਕੌਣ ਹੈ ਇਹ ਵਿਅਕਤੀ

ਦੋਸ਼ੀ ਦੀ ਪਛਾਣ ਜਾਵੇਦ ਅਲੀ ਵਜੋਂ ਹੋਈ ਹੈ । ਰੇਲਵੇ ਅਧਿਕਾਰੀਆਂ ਅਨੁਸਾਰ ਦੋਸ਼ੀ ਰੇਲਵੇ ਦੇ ਕੰਮਾਂ ਵਿੱਚ ਦਖਲ ਦੇ ਰਿਹਾ ਸੀ ਅਤੇ ਵਿਜੀਲੈਂਸ ਇੰਸਪੈਕਟਰ (Vigilance Inspector) ਦੇ ਰੂਪ ਵਿੱਚ ਪੇਸ਼ ਹੋ ਕੇ ਸਟਾਫ ਨੂੰ ਡਰਾ ਰਿਹਾ ਸੀ । ਰੇਲਵੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇੱਕ ਕਮਰਸ਼ੀਅਲ ਮੂਵਮੈਂਟ ਇੰਸਪੈਕਟਰ ਦੀ ਚੌਕਸੀ ਨੇ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ । ਦੋਸ਼ੀ ਪਿਛਲੇ ਛੇ ਮਹੀਨਿਆਂ ਤੋਂ ਫਿਰੋਜ਼ਪੁਰ ਡਵੀਜ਼ਨ ਵਿੱਚ ਵਿਜੀਲੈਂਸ ਇੰਸਪੈਕਟਰ ਦੇ ਰੂਪ ਵਿੱਚ ਪੇਸ਼ ਹੋ ਕੇ ਟ੍ਰੇਨਾਂ ਵਿੱਚ ਮੁਫਤ ਏ. ਸੀ. ਯਾਤਰਾ ਅਤੇ ਵੀ. ਆਈ. ਪੀ. ਸਹੂਲਤਾਂ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ ।

ਸਟਾਫ ਨੂੰ ਹੋਇਆ ਉਸ ਦੀਆਂ ਗਤੀਵਿਧੀਆਂ ਤੇ ਸ਼ੱਕ

ਦੱਸਿਆ ਗਿਆ ਹੈ ਕਿ ਦੋਸ਼ੀ ਅੰਮ੍ਰਿਤਸਰ ਤੋਂ ਵੀ. ਆਈ. ਪੀ. ਇਲਾਜ ਪ੍ਰਾਪਤ ਕਰਨ ਤੋਂ ਬਾਅਦ ਜਲੰਧਰ ਕੈਂਟ ਪਹੁੰਚਿਆ ਸੀ ਅਤੇ ਉੱਥੋਂ ਏ. ਸੀ. ਕੋਚਾਂ ਵਿੱਚ ਮੁਫਤ ਯਾਤਰਾ ਕਰਨ ਦੀ ਤਿਆਰੀ ਕਰ ਰਿਹਾ ਸੀ । ਉਹ ਅਕਸਰ ਜਲੰਧਰ, ਫਗਵਾੜਾ, ਕਪੂਰਥਲਾ ਅਤੇ ਲੁਧਿਆਣਾ ਵਿੱਚ ਬੁਕਿੰਗ ਕਾਊਂਟਰਾਂ ਦੀ ਜਾਂਚ ਕਰਨ ਲਈ ਚੈਕਿੰਗ ਸਟਾਫ ਦੇ ਨਾਲ ਜਾਂਦਾ ਸੀ । ਹਾਲ ਹੀ ਵਿੱਚ ਜਲੰਧਰ ਕੈਂਟ ਸਟੇਸ਼ਨ ‘ਤੇ ਉਸਦੀਆਂ ਗਤੀਵਿਧੀਆਂ ਨੇ ਸਟਾਫ ਵਿੱਚ ਸ਼ੱਕ ਪੈਦਾ ਕੀਤਾ ।

ਆਈ. ਡੀ. ਮੰਗਣ ‘ਤੇ ਨਹੀਂ ਦਿਖਾ ਸਕਿਆ

ਸੂਚਨਾ ਮਿਲਣ ‘ਤੇ ਮੁੱਖ ਸੂਚਨਾ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਦੋਸ਼ੀ ਤੋਂ ਉਸਦੀ ਅਧਿਕਾਰਤ ਰੇਲਵੇ ਆਈ. ਡੀ. (Official Railway ID) ਮੰਗੀ । ਆਈ. ਡੀ. ਕਾਰਡ ਮੰਗਣ ‘ਤੇ ਦੋਸ਼ੀ ਘਬਰਾ ਗਿਆ ਅਤੇ ਕੋਈ ਵੀ ਜਾਇਜ਼ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਮਰੱਥ ਰਿਹਾ । ਇਸ ਤੋਂ ਬਾਅਦ ਜੀ. ਆਰ. ਪੀ. (G. R. P.) ਅਤੇ ਆਰ. ਪੀ. ਐਫ. (R. P. F.) ਨੂੰ ਬੁਲਾਇਆ ਗਿਆ ਅਤੇ ਉਸਨੂੰ ਹਿਰਾਸਤ (Detention) ਵਿੱਚ ਲੈ ਲਿਆ ਗਿਆ ।

ਪਹਿਲਾਂ ਵੀ ਫੜਿਆ ਜਾ ਚੁੱਕਿਆ ਹੈ ਨਕਲੀ ਇੰਸਪੈਕਟਰ ਵਜੋਂ

ਜਾਂਚ ਵਿੱਚ ਪਤਾ ਲੱਗਾ ਕਿ ਦੋਸ਼ੀ ਦਾ ਧੋਖਾਧੜੀ ਦਾ ਪਹਿਲਾਂ ਤੋਂ ਰਿਕਾਰਡ ਸੀ । ਉਸਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਰੇਲਵੇ ਸਟੇਸ਼ਨ ‘ਤੇ ਇੱਕ ਨਕਲੀ ਇੰਸਪੈਕਟਰ ਵਜੋਂ ਪੇਸ਼ ਕਰਦੇ ਹੋਏ ਫੜਿਆ ਗਿਆ ਸੀ । ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ (ਫਿਰੋਜ਼ਪੁਰ ਡਿਵੀਜ਼ਨ) ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਧੋਖਾਧੜੀ, ਨਕਲੀ ਪਛਾਣ ਦੀ ਵਰਤੋਂ ਕਰਨ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਖੇਤ ਵਿਚ ਹਲ ਵਹਾਉਂਦੇ ਵੇਲੇ ਟਰੈਕਟਰ ਪਲਟਣ ਨਾਲ ਦਾਦਾ-ਪੋਤੇ ਦੀ ਹੋਈ ਮੌਤ

0
Tractor

ਹਰਿਆਣਾ, 30 ਜੂਨ 2026 : ਹਰਿਆਣਾ (Haryana) ਦੇ ਖੇਤਰ ਨਾਰਨੌਲ ਵਿਖੇ ਇਕ ਖੇਤ ਵਿਚ ਹੱਲ ਵਹਾਉਂਦੇ ਵੇਲੇ ਇਕ ਟਰੈਕਟਰ ਦੇ ਪਲਟ ਜਾਣ (Tractor overturns) ਕਾਰਨ ਦਾਦਾ-ਪੋਤੇ ਦੀ ਮੌਤ ਹੋ ਗਈ ਹੈ ।

ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਨਾਰਨੌਲ ਦੇ ਨੰਗਲ ਚੌਧਰੀ ਇਲਾਕੇ ਵਿੱਚ ਜੋ ਖੇਤ ਵਿਚ ਹਲ ਵਹਾਉਂਦੇ ਸਮੇਂ ਇੱਕ ਟਰੈਕਟਰ ਪਲਟ ਜਾਣ ਕਾਰਨ ਵਾਪਰੇ ਹਾਦਸੇ ਵਿਚ ਟਰੈਕਟਰ ‘ਤੇ ਸਵਾਰ ਇੱਕ ਦਾਦਾ ਅਤੇ ਉਸ ਦੇ ਪੋਤੇ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ ਨਾਲ ਜਿਥੇਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ, ਉਥੇ ਦੂਸਰੇ ਪਾਸੇ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ‘ਤੇ ਪਹੁੰਚੀ ਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ।

ਕੌਣ ਹਨ ਦੋਵੇਂ ਜਣੇ

ਪ੍ਰਾਪਤ ਰਿਪੋਰਟਾਂ ਅਨੁਸਾਰ ਨੰਗਲ ਚੌਧਰੀ ਦੇ ਵਾਰਡ ਨੰਬਰ 10 ਦੇ ਵਸਨੀਕ ਅਤੇ ਬੰਸ਼ੀ ਸ਼ਰਮਾ ਦੇ ਪੁੱਤਰ 62 ਸਾਲਾ ਹਨੂੰਮਾਨ ਸ਼ਰਮਾ ਆਪਣੇ 15 ਸਾਲਾ ਪੋਤੇ ਤਰੁਣ ਅਤੇ 13 ਸਾਲਾ ਪੋਤੇ ਤਨਿਸ਼ਕ ਨਾਲ ਟਰੈਕਟਰ ਨਾਲ ਖੇਤ ਵਿਚ ਹਲ ਵਹਾ ਰਿਹਾ ਸੀ । ਦੱਸਿਆ ਜਾ ਰਿਹਾ ਹੈ ਕਿ ਖੇਤੀ ਦਾ ਕੰਮ ਆਮ ਵਾਂਗ ਚੱਲ ਰਿਹਾ ਸੀ ਉਦੋਂ ਹੀ ਟਰੈਕਟਰ ਅਚਾਨਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਪਲਟ ਗਿਆ । ਕੁਝ ਹੀ ਪਲਾਂ ਵਿੱਚ, ਦਾਦਾ ਅਤੇ ਦੋਵੇਂ ਪੋਤੇ ਟਰੈਕਟਰ ਦੇ ਹੇਠਾਂ ਫਸ ਗਏ ।

ਹਾਦਸਾ ਵਾਪਰਨ ਤੇ ਕਿਸਾਨ ਅਤੇ ਪਿੰਡ ਵਾਸੀ ਪਹੁੰਚੇ ਮਦਦ ਕਰਨ

ਹਾਦਸੇ ਨੂੰ ਦੇਖ ਕੇ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਅਤੇ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਅਤੇ ਪੀੜਤਾਂ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ । ਪੁਲਸ ਅਤੇ ਪ੍ਰਸ਼ਾਸਨ ਨੂੰ ਵੀ ਘਟਨਾ ਦੀ ਜਾਣਕਾਰੀ ਦਿੱਤੀ ਗਈ । ਪਿੰਡ ਵਾਸੀਆਂ ਦੀ ਸਖ਼ਤ ਕੋਸਿ਼ਸ਼ ਤੋਂ ਬਾਅਦ ਦਾਦਾ ਅਤੇ ਦੋਵੇਂ ਪੋਤਿਆਂ ਨੂੰ ਟਰੈਕਟਰ ਹੇਠੋਂ ਬਾਹਰ ਕੱਢਿਆ ਗਿਆ । ਹਾਲਾਂਕਿ ਦਾਦਾ ਹਨੂੰਮਾਨ ਸ਼ਰਮਾ ਅਤੇ ਇੱਕ ਪੋਤੇ ਤਰੁਣ ਨੇ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ ।

ਤਨਿਸ਼ਕ ਨੂੰ ਬਚਾਉਂਦੇ-ਬਚਾਉਂਦੇ ਪੁਲਸ ਅਧਿਕਾਰੀ ਨੂੰ ਵੀ ਲੱਗੀਆਂ ਸੱਟਾਂ

ਇਸ ਦੌਰਾਨ ਤਨਿਸ਼ਕ ਨੂੰ ਪੁਲਸ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਨੇ ਬਚਾਇਆ । ਬਚਾਅ ਵਿੱਚ ਸਹਾਇਤਾ ਕਰਨ ਵਾਲੇ ਸੁਰੇਂਦਰ ਨਾਮਕ ਇੱਕ ਪੁਲਸ ਅਧਿਕਾਰੀ (Police officer) ਨੂੰ ਵੀ ਸੱਟਾਂ ਲੱਗੀਆਂ । ਘਟਨਾ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ। ਦਾਦਾ ਅਤੇ ਪੋਤੇ (Grandfather and grandson) ਦੀ ਇੱਕੋ ਸਮੇਂ ਹੋਈ ਮੌਤ ਨਾਲ ਵਾਰ ਅਤੇ ਪਿੰਡ ਵਿਚ ਸੋਗ ਪਸਰ ਗਿਆ ।

ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੇ ਕੀਤੇ ਵੱਡੇ ਮੀਲ ਪੱਥਰ ਸਥਾਪਤ

0
Chief Minister

ਚੰਡੀਗੜ੍ਹ, 30 ਜੂਨ 2026 : ਪੰਜਾਬ ਸਰਕਾਰ (Punjab Government) ਦੀ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਰਾਹੀਂ ਵੱਡੇ ਮੀਲ ਪੱਥਰ ਸਥਾਪਤ ਕੀਤੇ ਹਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਜਾਣਕਾਰੀ ਦਿੱਤੀ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ 23-03-2022 ਤੋਂ 31-05-2026 ਤੱਕ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ (Chief Minister’s Anti-Corruption Action Line)`ਤੇ ਆਡੀਓ-ਵੀਡੀਓ ਰਿਕਾਰਡਿੰਗਾਂ ਸਮੇਤ ਕੁੱਲ 16,950 ਸਿ਼ਕਾਇਤਾਂ ਪ੍ਰਾਪਤ ਹੋਈਆਂ ਹਨ । ਇਸ ਵਿੱਚੋਂ 10,951 ਸਿਕਾਇਤਾਂ ਦੂਜੇ ਵਿਭਾਗਾਂ ਨਾਲ ਸਬੰਧਤ ਹੋਣ ਕਰਕੇ ਇਹ ਸਿ਼ਕਾਇਤਾਂ ਯੋਗ ਕਾਰਵਾਈ ਲਈ ਸਬੰਧਤ ਵਿਭਾਗਾਂ ਨੂੰ ਭੇਜ ਦਿੱਤੀਆਂ ਗਈਆਂ ਸਨ । ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ 9501 200 200 ਦੀ ਸ਼ੁਰੂਆਤ 23 ਮਾਰਚ 2022 ਨੂੰ ਕੀਤੀ ਗਈ ਸੀ, ਇਹ ਪਹਿਲ ਕਦਮੀ ਨਾਗਰਿਕਾਂ ਨੂੰ ਅੱਗੇ ਆਉਣ ਅਤੇ ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਨਿਡਰ ਹੋ ਕੇ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੀ ਹੈ ।

ਦਰਜ 284 ਐਫ. ਆਈ. ਆਰਜ. ਵਿਚ 368 ਮੁਲਜਮਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 1445 ਸਿ਼ਕਾਇਤਾਂ ਵਿਜੀਲੈਂਸ ਬਿਊਰੋ (Vigilance Bureau) ਨਾਲ ਸਬੰਧਤ ਸਨ, ਜੋ ਲੋੜੀਂਦੀ ਕਾਰਵਾਈ ਹਿੱਤ ਸਬੰਧਤ ਜਿ਼ਲ੍ਹਾ ਵਿਜੀਲੈਂਸ ਬਿਊਰੋ ਦੇ ਐਸ. ਐਸ. ਪੀਜ਼ ਨੂੰ ਭੇਜ ਦਿੱਤੀਆਂ ਗਈਆਂ ਸਨ । ਵਿਜੀਲੈਂਸ ਬਿਊਰੋ ਵੱਲੋਂ ਇਹਨਾਂ ਸਿਕਾਇਤਾਂ ਦੀ ਪੜਤਾਲ ਤੋਂ ਬਾਅਦ, ਹੁਣ ਤੱਕ ਦਰਜ ਕੀਤੀਆਂ ਗਈਆਂ 284 ਐਫ. ਆਈ. ਆਰਜ਼ ਵਿੱਚ 368 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਵਿਜੀਲੈਂਸ ਬਿਊਰੋ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਰਿਸ਼ਵਤਖੋਰੀ ਮੁਕਤ ਬਣਾਉਣ ਲਈ ਇਸ ਪਲੇਟਫਾਰਮ ਦੀ ਵਰਤੋਂ ਕਰਨਾ ਜਾਰੀ ਰੱਖਣ ।

ਪੰਜਾਬ ਦੇ ਵਸਨੀਕ 24 ਘੰਟੇ ਸਿ਼ਕਾਇਤਾਂ ਦਰਜ ਕਰਵਾ ਸਕਦੇ ਹਨ

ਇਹ ਪਹਿਲਕਦਮੀ ਜਨਤਾ ਲਈ ਰਿਸ਼ਵਤਖੋਰੀ (Bribery) ਦੀਆਂ ਸਿਕਾਇਤਾਂ ਦਰਜ ਕਰਵਾਉਣ ਵਾਸਤੇ ਇੱਕ ਉਪਭੋਗਤਾ-ਅਨੁਕੂਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਧਾਰਤ ਵਟਸਐਪ ਪਲੇਟਫਾਰਮ ਹੈ । ਨਾਗਰਿਕ ਇਸ ਪਲੇਟਫਾਰਮ ‘ਤੇ ਰਿਸ਼ਵਤ ਦੇ ਸਬੰਧ ਵਿੱਚ ਢੁਕਵੀਂ ਆਡੀਓ ਅਤੇ ਵੀਡੀਓ ਰਿਕਾਰਡਿੰਗ ਦੇ ਨਾਲ 24 ਘੰਟੇ ਸਿ਼ਕਾਇਤਾਂ ਦਰਜ ਕਰਵਾ ਸਕਦੇ ਹਨ । ਇਸ ਪਲੇਟਫਾਰਮ ‘ਤੇ ਪ੍ਰਾਪਤ ਹੋਣ ਵਾਲੀਆਂ ਸਿਕਾਇਤਾਂ ਦਾ ਤੁਰੰਤ ਸਮੇਂ ਸਿਰ ਨਿਪਟਾਰਾ ਕੀਤਾ ਜਾਂਦਾ ਹੈ, ਜਿਸ ਨਾਲ ਆਮ ਜਨਤਾ ਨੂੰ ਖੱਜਲ-ਖੁਆਰੀ ਤੋਂ ਵੱਡੀ ਰਾਹਤ ਮਿਲੀ ਹੈ ।

ਵਿਜੀਲੈਂਸ ਨੇ ਕੀਤਾ ਰਿਸ਼ਵਤ ਲੈਂਦਾ ਸੀ. ਐੱਸ. ਸੀ. ਸੰਚਾਲਕ ਕਾਬੂ

0
Vigilance

ਕੈਥਲ, 30 ਜੂਨ 2026 : ਹਰਿਆਣਾ ਵਿਖੇ ਹਰਿਆਣਾ ਵਿਜੀਲੈਂਸ ਵਿਭਾਗ (Haryana Vigilance Department) ਵਲੋਂ ਸੀ. ਐਮ. ਸੀ. ਚਲਾਉਣ ਵਾਲੇ ਇਕ ਵਿਅਕਤੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿੰਨੀ ਰਿਸ਼ਵਤ ਲੈਂਦਿਆਂ ਕੀਤਾ ਗਿਆ ਹੈ ਕਾਬੂ

ਜਿਲ੍ਹਾ ਸਕੱਤਰੇਤ ਦੇ ਬਿਲਕੁਲ ਸਾਹਮਣੇ ਸਥਿਤ ਹਿੰਦ ਮਾਰਕੀਟ ਵਿੱਚ ਕਾਮਨ ਸਰਵਿਸ ਸੈਂਟਰ (Common Service Center) (ਸੀ. ਐੱਸ. ਸੀ.) ਚਲਾਉਣ ਵਾਲੇ ਵਿਕਾਸ ਸਾਹਨੀ ਨੂੰ ਵਿਜੀਲੈਂਸ ਇੰਸਪੈਕਟਰ ਸੂਬੇ ਸਿੰਘ ਸੈਣੀ ਦੀ ਟੀਮ ਨੇ 20,000 ਰੁਪਏ ਦੀ ਰਿਸ਼ਵਤ (Bribe) ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ।

ਕਿੰਨੀ ਰਿਸ਼ਵਤ ਦੀ ਕੀਤੀ ਗਈ ਸੀ ਮੰਗ

ਜਾਣਕਾਰੀ ਅਨੁਸਾਰ ਪਿੰਡ ਮਾਨਸ ਦੇ ਰਹਿਣ ਵਾਲੇ ਪੀੜਤ ਪ੍ਰਦੀਪ ਕੁਮਾਰ ਨੂੰ ਆਪਣਾ ਵਿਆਹ ਸਰਟੀਫਿਕੇਟ ਬਣਵਾਉਣਾ ਸੀ । ਸਰਕਾਰੀ ਨਿਯਮਾਂ ਮੁਤਾਬਕ ਇਸ ਦੀ ਫੀਸ ਬਹੁਤ ਘੱਟ ਹੁੰਦੀ ਹੈ ਅਤੇ ਇਸ ਲਈ ਅਰਜ਼ੀ ਸੀ. ਐੱਸ. ਸੀ. ਰਾਹੀਂ ਹੀ ਦਿੱਤੀ ਜਾਂਦੀ ਹੈ । ਸੀ. ਐੱਸ. ਸੀ. ਸੰਚਾਲਕ ਵਿਕਾਸ ਸਾਹਨੀ ਨੇ ਪ੍ਰਦੀਪ ਨੂੰ ਆਪਣੇ ਜਾਲ ਵਿੱਚ ਫਸਾਉਂਦਿਆਂ ਕਿਹਾ ਕਿ ਉਸ ਦੀ ਸਰਕਾਰੀ ਦਫ਼ਤਰਾਂ ਵਿੱਚ ਉੱਚ ਪੱਧਰ ਤੱਕ ਪਹੁੰਚ ਅਤੇ ਸੈਟਿੰਗ ਹੈ ਅਤੇ ਉਹ ਉਸ ਦਾ ਸਰਟੀਫਿਕੇਟ ਚੁਟਕੀਆਂ ਵਿੱਚ ਬਣਵਾ ਦੇਵੇਗਾ । ਇਸ ਦੇ ਬਦਲੇ ਉਸ ਨੇ ਪ੍ਰਦੀਪ ਤੋਂ 22,000 ਰੁਪਏ ਦੀ ਮੰਗ ਕੀਤੀ । ਬਾਅਦ ਵਿੱਚ ਦੋਵਾਂ ਵਿਚਕਾਰ 20,000 ਰੁਪਏ ਵਿੱਚ ਸੌਦਾ ਤੈਅ ਹੋ ਗਿਆ ।

ਵਿਜੀਲੈਂਸ ਕਰ ਰਹੀ ਹੈ ਹੋਰ ਭ੍ਰਿਸ਼ਟਾਚਾਰੀਆਂ ਦੀ ਫੜੋ-ਫੜੀ ਲਈ ਛਾਪੇਮਾਰੀ

ਪੀੜਤ ਪ੍ਰਦੀਪ ਕੁਮਾਰ ਨੇ ਇਸ ਸਾਰੇ ਮਾਮਲੇ ਦੀ ਸਿ਼ਕਾਇਤ ਉਸੇ ਦਿਨ ਵਿਜੀਲੈਂਸ (Vigilance) ਇੰਸਪੈਕਟਰ ਸੂਬੇ ਸਿੰਘ ਸੈਣੀ ਨੂੰ ਦਿੱਤੀ । ਵਿਜੀਲੈਂਸ ਟੀਮ ਨੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਪਾਊਡਰ ਲਗੇ ਨੋਟ ਪ੍ਰਦੀਪ ਨੂੰ ਦੇ ਕੇ ਮੁਲਜ਼ਮ ਕੋਲ ਭੇਜਿਆ । ਜਿਵੇਂ ਹੀ ਮੁਲਜ਼ਮ ਵਿਕਾਸ ਸਾਹਨੀ ਨੇ ਹਿੰਦ ਮਾਰਕੀਟ ਸਥਿਤ ਆਪਣੇ ਸੀ. ਐੱਸ. ਸੀ. ਕੇਂਦਰ ‘ਤੇ ਪ੍ਰਦੀਪ ਤੋਂ 20,000 ਰੁਪਏ ਦੀ ਰਿਸ਼ਵਤ ਲਈ, ਤੁਰੰਤ ਹੀ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ । ਵਿਜੀਲੈਂਸ ਟੀਮ ਹੁਣ ਮੁਲਜ਼ਮ ਵਿਕਾਸ ਸਾਹਨੀ ਦੇ ਕਥਿਤ ਸਫ਼ੈਦਪੋਸ਼ ਸਹਿਯੋਗੀਆਂ ਅਤੇ ਵਿਭਾਗੀ ਭ੍ਰਿਸ਼ਟਾਚਾਰ (Corruption) ਨਾਲ ਜੁੜੇ ਹੋਰ ਲੋਕਾਂ ਦਾ ਪਰਦਾਫਾਸ਼ ਕਰਨ ਲਈ ਲਗਾਤਾਰ ਕਈ ਥਾਵਾਂ `ਤੇ ਤਾਬੜਤੋੜ ਛਾਪੇਮਾਰੀ ਕਰ ਰਹੀ ਹੈ ।

ਫੀਫਾ ਵਿਸ਼ਵ ਕੱਪ ਦੌਰਾਨ ਬ੍ਰਾਜੀਲ ਨੇ ਜਾਪਾਨ ਨੂੰ 2-1 ਨਾਲ ਹਰਾਇਆ

0
FIFA World Cup

ਅਮਰੀਕਾ, 30 ਜੂਨ 2026 : ਫੀਫਾ ਵਿਸ਼ਵ ਕੱਪ (FIFA World Cup) ਜੋ ਕਿ ਹਿਊਸਟਨ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ ਦੌਰਾਨ ਬ੍ਰਾਜੀਲ ਨੇ ਜਾਪਾਨ ਨੂੰ 2-1 ਨਾਲ ਹਰਾ ਦਿੱਤਾ ਹੈ ।

ਹੁਣ ਬ੍ਰਾਜੀਲ ਪੁੱਜ ਗਿਆ ਹੈ ਫੀਫਾ ਵਿਸ਼ਵ ਕੱਪ ਦੇ ਅਗਲੇ ਗੇੜ ਵਿਚ

ਬ੍ਰਾਜ਼ੀਲ ਫੀਫਾ ਵਿਸ਼ਵ ਕੱਪ ਦੇ ਅਗਲੇ ਗੇੜ ਵਿਚ ਪੁੱਜ ਗਿਆ ਹੈ । ਬ੍ਰਾਜ਼ੀਲ ਨੇ ਅੱਜ ਰੌਮਾਂਚਕ ਮੁਕਾਬਲੇ ਵਿਚ ਜਾਪਾਨ ਨੂੰ 2-1 ਨਾਲ ਹਰਾਇਆ । ਇਸ ਤੋਂ ਪਹਿਲਾਂ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਸਨ ਤੇ ਮੈਚ ਦੇ ਆਖਰੀ ਸਮੇਂ ਵਿਚ ਗੋਲ ਕਰਨ ਤੋਂ ਬਾਅਦ ਬ੍ਰਾਜ਼ੀਲ ਨੇ ਇਹ ਮੈਚ ਜਿੱਤ (Match win) ਲਿਆ ।

ਮੁਕਾਬਲੇ ਵਿਚ ਜਾਪਾਨ ਨੇ ਦਿੱਤੀ ਸੀ ਬ੍ਰਾਜੀਲ ਨੂੰ ਸਖ਼ਤ ਟੱਕਰ

ਹਿਊਸਟਨ ਵਿੱਚ ਖੇਡੇ ਗਏ ਇੱਕ ਬਹੁਤ ਹੀ ਰੋਮਾਂਚਕ ਮੁਕਾਬਲੇ (Exciting competitions) ਵਿੱਚ ਬ੍ਰਾਜ਼ੀਲ ਨੇ ਜਾਪਾਨ ਨੂੰ 2-1 ਨਾਲ ਮਾਤ ਦੇ ਕੇ ਵਰਲਡ ਕੱਪ ਦੇ ਅਗਲੇ ਦੌਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ । ਇਸ 32 ਦੇ ਮੁਕਾਬਲੇ ਵਿੱਚ ਜਾਪਾਨ ਨੇ ਬ੍ਰਾਜ਼ੀਲ ਨੂੰ ਸਖ਼ਤ ਟੱਕਰ ਦਿੱਤੀ ਅਤੇ ਇੱਕ ਸਮੇਂ ਬ੍ਰਾਜ਼ੀਲ ਦੀ ਟੀਮ ਮੁਸ਼ਕਲ ਵਿੱਚ ਨਜ਼ਰ ਆ ਰਹੀ ਸੀ ਪਰ ਮੈਚ ਦੇ ਬਿਲਕੁਲ ਆਖਰੀ ਪਲਾਂ ਵਿੱਚ ਵਾਧੂ ਸਮੇਂ ਦੇ ਪੰਜਵੇਂ ਮਿੰਟ ਵਿੱਚ ਗੈਬਰੀਅਲ ਮਾਰਟੀਨੇਲੀ ਨੇ ਸ਼ਾਨਦਾਰ ਸ਼ਾਟ ਲਗਾ ਕੇ ਗੋਲ ਕੀਤਾ ਅਤੇ ਬ੍ਰਾਜ਼ੀਲ ਨੂੰ ਰੋਮਾਂਚਕ ਜਿੱਤ ਦਿਵਾਈ ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੀਤਾ ਹੈ ਜੀਨ ਬੈਂਕ ਸਥਾਪਤ

0
gene bank

ਲੁਧਿਆਣਾ,30 ਜੂਨ 2026 : ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) (ਲੁਧਿਆਣਾ) ਵਲੋਂ ਖੇਤੀਬਾੜੀ ਦੇ ਖੇਤਰ ਵਿਚ ਇਕ ਹੋਰ ਪੁਲਾਂਘ ਪੁਟਦਿਆਂ ਜੀਨ ਬੈਂਕ (Gene bank) ਸਥਾਪਤ ਕੀਤਾ ਗਿਆ ਹੈ ।

ਕੀ ਕੀਤਾ ਜਾਵੇਗਾ ਜੀਨ ਬੈਂਕ ਸਥਾਪਤ ਕਰਨ ਨਾਲ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਜਿਸਨੇ ਭਵਿੱਖ ਦੀਆਂ ਖੇਤੀਬਾੜੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਜੀਨ ਬੈਂਕ ਸਥਾਪਤ ਕੀਤਾ ਹੈ ਵਿਚ ਵੱਖ-ਵੱਖ ਫ਼ਸਲਾਂ (Various crops) ਦੇ ਬੀਜ ਨਿਯੰਤਰਿਤ ਤਾਪਮਾਨ ਅਤੇ ਨਮੀ ਵਿੱਚ ਸੰਭਾਲੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੀ ਅੰਕੁਰਣ ਸਮਰੱਥਾ ਅਤੇ ਜੈਨੇਟਿਕ ਵਿਸ਼ੇਸ਼ਤਾਵਾਂ ਸੁਰੱਖਿਅਤ ਰਹਿਣ ।

ਬੀਜ ਨਾ ਸੰਭਾਲੇ ਜਾਣ ਤਾਂ ਮੌਜੂਦਾ ਵਿਲੱਖਣ ਜੈਨੇਟਿਕ ਗੁਣ ਹੋ ਜਾਂਦੇ ਹਨ ਖਤਮ : ਮਾਹਿਰ

ਮਾਹਿਰਾਂ ਅਨੁਸਾਰ ਜੇਕਰ ਬੀਜ ਸਮੇਂ ਸਿਰ ਸੰਭਾਲੇ ਨਾ ਜਾਣ ਤਾਂ ਉਨ੍ਹਾਂ ਵਿੱਚ ਮੌਜੂਦ ਵਿਲੱਖਣ ਜੈਨੇਟਿਕ ਗੁਣ ਸਦਾ ਲਈ ਖਤਮ ਹੋ ਸਕਦੇ ਹਨ । ਹਰ ਕਿਸਮ ਵਿੱਚ ਕੁਝ ਖ਼ਾਸ ਗੁਣ ਹੁੰਦੇ ਹਨ । ਕੋਈ ਕਿਸਮ ਸੋਕੇ ਨੂੰ ਸਹਿ ਸਕਦੀ ਹੈ, ਕੋਈ ਬਿਮਾਰੀਆਂ ਅਤੇ ਕੀੜਿਆਂ ਦਾ ਮੁਕਾਬਲਾ ਕਰਦੀ ਹੈ, ਜਦਕਿ ਕੁਝ ਕਿਸਮਾਂ ਵੱਧ ਤਾਪਮਾਨ ਅਤੇ ਉੱਚ ਉਪਜ ਲਈ ਜਾਣੀਆਂ ਜਾਂਦੀਆਂ ਹਨ । ਇਹੀ ਵਿਭਿੰਨਤਾ ਭਵਿੱਖ ਵਿੱਚ ਨਵੀਆਂ ਅਤੇ ਵਧੀਆ ਕਿਸਮਾਂ ਵਿਕਸਿਤ ਕਰਨ ਦਾ ਆਧਾਰ ਬਣਦੀ ਹੈ ।

ਕੀ ਮੰਨਣਾ ਹੈ ਵਿਗਿਆਨੀਆਂ ਦਾ

ਜਲਵਾਯੂ ਤਬਦੀਲੀ (Climate change) ਕਾਰਨ ਵਧਦਾ ਤਾਪਮਾਨ, ਅਨਿਯਮਿਤ ਵਰਖਾ, ਸੋਕੇ, ਹੜ੍ਹ ਅਤੇ ਨਵੀਆਂ ਬਿਮਾਰੀਆਂ ਖੇਤੀ ਲਈ ਵੱਡੀ ਚੁਣੌਤੀ ਬਣ ਰਹੀਆਂ ਹਨ । ਵਿਗਿਆਨੀਆਂ ਦਾ ਮੰਨਣਾ ਹੈ ਕਿ ਅੱਜ ਆਮ ਲੱਗਣ ਵਾਲੀ ਕੋਈ ਪੁਰਾਣੀ ਕਿਸਮ ਭਵਿੱਖ ਵਿੱਚ ਕਿਸੇ ਨਵੀਂ ਬਿਮਾਰੀ ਜਾਂ ਮੌਸਮੀ ਸੰਕਟ ਨਾਲ ਨਜਿੱਠਣ ਲਈ ਬਹੁਤ ਕੀਮਤੀ ਸਾਬਤ ਹੋ ਸਕਦੀ ਹੈ । ਇਸ ਲਈ ਜੈਨੇਟਿਕ ਵਿਭਿੰਨਤਾ ਦੀ ਸੰਭਾਲ ਸਮੇਂ ਦੀ ਲੋੜ ਬਣ ਚੁੱਕੀ ਹੈ ।

ਕੀ ਜਾਣਕਾਰੀ ਦਿੱਤੀ ਜੀਨ ਬੈਂਕ ਸਬੰਧੀ

ਡਾ. ਗੁਰਦੇਵ ਸਿੰਘ ਖੁਸ਼ ਜੈਨੇਟਿਕਸ ਸੰਸਥਾਨ ਦੀ ਨਿਰਦੇਸ਼ਕ ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਜੀਨ ਬੈਂਕ ਇੱਕ ਵਿਸ਼ੇਸ਼ ਸਹੂਲਤ ਹੈ, ਜਿੱਥੇ ਬੀਜਾਂ ਨੂੰ ਨਿਯੰਤਰਿਤ ਵਾਤਾਵਰਣ ਵਿੱਚ ਪੰਜ ਤੋਂ ਸੱਤ ਸਾਲ ਤੱਕ ਸੰਭਾਲਿਆ ਜਾਂਦਾ ਹੈ । ਨਿਰਧਾਰਤ ਸਮੇਂ ਬਾਅਦ ਇਨ੍ਹਾਂ ਨੂੰ ਮੁੜ ਬੀਜ ਕੇ ਨਵੇਂ ਬੀਜ (New seeds) ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਦੁਬਾਰਾ ਜੀਨ ਬੈਂਕ ਵਿੱਚ ਰੱਖਿਆ ਜਾਂਦਾ ਹੈ ।

ਵਿੱਤੀ ਸਾਲ ਦੌਰਾਨ ਕੀਤੀ ਜਾ ਚੁੱਕੀ ਹੈ ਕਰੋੜਾਂ ਦੀ ਰਾਸ਼ੀ ਜਾਰੀ : ਮੰਤਰੀ

0
Minister

ਚੰਡੀਗੜ੍ਹ, 30 ਜੂਨ 2026 : ਕੈਬਨਿਟ ਮੰਤਰੀ (Cabinet Minister) ਡਾਕਟਰ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤੀ ਸਾਲ 2026-27 ਦੌਰਾਨ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ।

ਕਿੰਨੀ ਰਾਸੀ ਜਾਰੀ ਕੀਤੀ ਜਾ ਚੁੱਕੀ ਹੈ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਵਿੱਤੀ ਸਾਲ 2026-27 ਦੌਰਾਨ ਹੁਣ ਤੱਕ 1583 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ । ਡਾ. ਬਲਜੀਤ ਕੌਰ ਦੇ ਮੁਤਾਬਕ ਪੰਜਾਬ ਸਰਕਾਰ (Punjab Government) ਦੇ ਇਸ ਕਦਮ ਨਾਲ ਲੱਖਾਂ ਬਜ਼ੁਰਗਾਂ, ਵਿਧਵਾਵਾਂ, ਨਿਆਸਰਿਤ ਔਰਤਾਂ, ਅਨਾਥ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਵਜੋਂ ਸਿੱਧਾ ਲਾਭ ਮਿਲਿਆ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਇਹ ਯਕੀਨੀ ਬਣਾ ਕੇ ਸਮਾਜਿਕ ਸੁਰੱਖਿਆ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਸਭ ਤੋਂ ਵੱਧ ਲੋੜਵੰਦ ਲੋਕਾਂ ਤੱਕ ਸਮੇਂ ਸਿਰ ਅਤੇ ਪੂਰੇ ਮਾਣ-ਸਤਿਕਾਰ ਨਾਲ ਮੱਦਦ ਪਹੁੰਚੇ ।

ਸਮਾਜਿਕ ਸੁਰੱਖਿਆ ਅਤੇ ਭਲਾਈ ਸਕੀਮਾਂ ਲਈ ਕਿੰਨੇ ਦਾ ਰੱਖਿਆ ਗਿਆ ਹੈ ਬਜਟ

ਕੈਬਨਿਟ ਮੰਤਰੀ ਨੇ ਮੁਤਾਬਕ ਪੰਜਾਬ ਸਰਕਾਰ ਲਈ ਸਮਾਜਿਕ ਸੁਰੱਖਿਆ ਸਿਰਫ਼ ਇੱਕ ਬਜਟ ਦੀ ਵਿਵਸਥਾ ਨਹੀਂ, ਬਲਕਿ ਲੋੜਵੰਦ ਵਰਗਾਂ ਪ੍ਰਤੀ ਇੱਕ ਪਵਿੱਤਰ ਵਚਨਬੱਧਤਾ ਹੈ । ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਨੇ ਚਾਲੂ ਮਾਲੀ ਸਾਲ ਦੌਰਾਨ ਸਮਾਜਿਕ ਸੁਰੱਖਿਆ ਅਤੇ ਭਲਾਈ ਸਕੀਮਾਂ ਲਈ 6,131.91 ਕਰੋੜ ਰੁਪਏ ਦਾ ਵੱਡਾ ਬਜਟ ਰੱਖਿਆ ਹੈ । ਇਹ ਇਤਿਹਾਸਕ ਬਜਟ ਵਿਵਸਥਾ ਸੂਬੇ ਦੇ ਲਗਭੱਗ 36 ਲੱਖ ਲਾਭਪਾਤਰੀਆਂ ਨੂੰ ਨਿਯਮਤ ਵਿੱਤੀ ਸਹਾਇਤਾ ਯਕੀਨੀ ਬਣਾ ਰਹੀ ਹੈ ।

ਫੰਡਾਂ ਸਬੰਧੀ ਕੀ ਵੇਰਵਾ ਦਿੱਤਾ ਗਿਆ ਕੈਬਨਿਟ ਮੰਤਰੀ ਵਲੋਂ

ਜਾਰੀ ਕੀਤੇ ਫੰਡਾਂ ਦਾ ਵੇਰਵਾ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਕੁੱਲ ਰਾਸ਼ੀ ‘ਚੋਂ ਬੁਢਾਪਾ ਪੈਨਸ਼ਨ ਲਈ 1,048 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ‘ਚ ਟ੍ਰਾਂਸਫਰ ਕੀਤੀ ਗਈ ਹੈ । ਇਸੇ ਤਰ੍ਹਾਂ ਵਿਧਵਾਵਾਂ, ਬੇਸਹਾਰਾ ਔਰਤਾਂ, ਅਨਾਥ ਤੇ ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਦੇ ਫਾਇਦੇ ਲਈ ਚੱਲ ਰਹੀਆਂ ਹੋਰ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 535 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ ।

ਫਗਵਾੜਾ ਵਿਖੇ ਪੁਰਾਣੀ ਰੰਜਸ਼ ਦੇ ਚਲਦਿਆਂ ਹਮਲਾਵਰਾਂ ਨੇ ਕੀਤਾ ਘਰ ‘ਤੇ ਹਮਲਾ

0
Attack

ਫਗਵਾੜਾ, 29 ਜੂਨ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਵਿਖੇ ਪੁਰਾਣੀ ਰੰਜਸ ਦੇ ਚਲਦਿਆਂ ਕੁੱਝ ਬਦਮਾਸ਼ਾਂ ਵਲੋਂ ਘਰ ‘ਤੇ ਤੇਜਧਾਰ ਹਥਿਆਰਾਂ (Sharp weapons) ਨਾਲ ਹਮਲਾ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਹਮਲੇ ਦੌਰਾਨ ਹੋ ਗਏ ਤਿੰਨ ਜਣੇ ਜਖਮੀ

ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਵਿਖੇ ਜੋ ਬੀਤੀ ਰਾਤ ਕੁੱਝ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਇਕ ਘਰ ਤੇ ਤੇਜਧਾਰ ਹਥਿਆਰਾਂ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਚਲਦਿਆਂ ਘਰ ਵਿਚ ਮੌਜੂਦ ਤਿੰਨ ਵਿਅਕਤੀ ਬੁਰੀ ਤਰ੍ਹਾਂ ਜਖਮੀ (Injured) ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਦੱਸਣਯੋਗ ਹੈ ਕਿ ਉਕਤ ਹਮਲੇ ਦੀ ਪੂਰੀ ਘਟਨਾ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ । ਪੀੜਤ ਪਰਿਵਾਰ ਨੇ ਪੁਲਿਸ ਸਟੇਸ਼ਨ ਵਿੱਚ ਸਿ਼ਕਾਇਤ ਦਰਜ ਕਰਵਾਈ ਹੈ ਅਤੇ ਕਾਰਵਾਈ ਦੀ ਬੇਨਤੀ ਕੀਤੀ ਹੈ ।

ਘਰ ਦੇ ਮਾਲਕ ਤੇ ਘਟਨਾ ਦੇ ਪੀੜ੍ਹਤ ਵਿਅਕਤੀ ਨੇ ਕੀ ਜਾਣਕਾਰੀ ਦਿੱਤੀ

ਪੀੜਤ ਗੁਰਨਾਮ ਸਿੰਘ (Victim Gurnam Singh) ਨੇ ਦੱਸਿਆ ਕਿ ਉਸਦੇ ਭਰਾ ਦੇ ਪੋਤੇ ਨੇ ਪੁਰਾਣੀ ਰੰਜਸ਼ ਕਾਰਨ ਘਰ ‘ਤੇ ਹਮਲਾ ਕੀਤਾ ਸੀ । ਉਸਨੇ ਦੱਸਿਆ ਕਿ ਉਸ ‘ਤੇ ਦੋ ਦਿਨ ਪਹਿਲਾਂ ਹਮਲਾ ਹੋਇਆ ਸੀ, ਜਿਸਦੀ ਸਿਕਾਇਤ ਵੀ ਉਸਨੇ ਪੁਲਸ ਕੋਲ ਦਰਜ ਕਰਵਾਈ ਸੀ । ਉਸਨੇ ਦੱਸਿਆ ਕਿ ਉਸਦੇ ਭਰਾ ਦਾ ਪੋਤਾ ਕੁਝ ਸਮੇਂ ਤੋਂ ਰੰਜਸ਼ ਕਾਰਨ ਉਸਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਤੇ ਬੀਤੀ ਰਾਤ ਉਨ੍ਹਾਂ ਨੇ ਹੋਰ ਬਦਮਾਸ਼ਾਂ ਨਾਲ ਮਿਲ ਕੇ ਰਾਤ 9 ਵਜੇ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਘਰ ‘ਤੇ ਹਮਲਾ ਕਰ ਦਿੱਤਾ ।

ਹਮਲਾਵਰ ਦੀ ਇਕ ਇਕ ਹਰਕਤ ਹੋ ਗਈ ਹੈ ਕੈਮਰੇ ਵਿਚ ਕੈਦ

ਸੀ. ਸੀ. ਟੀ. ਵੀ. ਫੁਟੇਜ (CCTV footage) ਵਿੱਚ ਨਕਾਬਪੋਸ਼ ਬਦਮਾਸ਼ ਘਰ ‘ਤੇ ਹਮਲਾ ਕਰਦੇ ਅਤੇ ਫਿਰ ਆਪਣੇ ਮੋਬਾਈਲ ਫੋਨਾਂ ‘ਤੇ ਹਮਲੇ ਦੀ ਵੀਡੀਓ ਬਣਾਉਂਦੇ ਦਿਖਾਈ ਦੇ ਰਹੇ ਹਨ । ਵੀਡੀਓ ਦੌਰਾਨ ਉਹ ਦੂਜੀ ਧਿਰ ਨੂੰ ਧਮਕੀ ਦਿੰਦੇ ਦਿਖਾਈ ਦੇ ਰਹੇ ਹਨ । ਪਰਿਵਾਰ ਨੇ ਹਮਲੇ ਬਾਰੇ ਸਬੰਧਤ ਪੁਲਸ ਸਟੇਸ਼ਨ ਵਿੱਚ ਸਿ਼ਕਾਇਤ ਦਰਜ ਕਰਵਾਈ ਹੈ । ਉਨ੍ਹਾਂ ਪੁਲਸ ਨੂੰ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਅਤੇ ਉਨ੍ਹਾਂ ਲਈ ਇਨਸਾਫ਼ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ।