Home Blog Page 1952

ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਗਏ ਮੰਗ ਪੱਤਰ

0

ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਅਰਸੇ ਤੋਂ ਨਜ਼ਰਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਭਰ ਵਿਚ ਜ਼ਿਲ੍ਹਾ ਹੈੱਡਕੁਆਟਰਾਂ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਗਏ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਮੁਲਾਜ਼ਮ ਇਕੱਠੇ ਹੋਏ, ਜਿਥੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਮੈਂਬਰ ਤੇ ਮੁਲਾਜ਼ਮਾਂ ਨੇ ਕਾਲੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਅਤੇ ਹੱਥਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਲੋਗਨ ਲਿਖੇ ਬੈਨਰ ਤੇ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ।

ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਪਾਸੋਂ ਡਿਪਟੀ ਕਮਿਸ਼ਨਰ ਵੱਲੋਂ ਐਸਡੀਐਮ ਸ੍ਰੀ ਹਰਪ੍ਰੀਤ ਸਿੰਘ ਨੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਇਸ ਨੂੰ ਅਗਲੀ ਕਾਰਵਾਈ ਲਈ ਸਰਕਾਰ ਪਾਸ ਭੇਜਣ ਦਾ ਭਰੋਸਾ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ 30-30 ਸਾਲ ਤੋਂ ਦੇਸ਼ ਦੀਆਂ ਜ਼ੇਲ੍ਹਾਂ ਵਿਚ ਬੰਦ ਸਿੰਘਾਂ ਨਾਲ ਇਨਸਾਫ ਨਹੀਂ ਕੀਤਾ ਜਾ ਰਿਹਾ ਅਤੇ ਸਰਕਾਰਾਂ ਐਲਾਨ ਕਰਨ ਮਗਰੋਂ ਵੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮੁਲਾਕਾਤ ਲਈ ਸਮਾਂ ਮੰਗਣ ਦੇ ਬਾਵਜੂਦ ਵੀ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਰਕਾਰਾਂ ਦੀ ਮਨਸ਼ਾ ਠੀਕ ਨਹੀਂ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਦੇਸ਼ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਦਕਿ ਦੂਸਰੇ ਪਾਸੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਦੇਸ਼ ਦੇ ਸੰਵਿਧਾਨ ਤਹਿਤ ਹਰ ਇਕ ਨੂੰ ਇਕੋ ਜਿਹੇ ਅਧਿਕਾਰ ਪ੍ਰਾਪਤ ਹਨ, ਪਰ ਸਿੱਖ ਬੰਦੀਆਂ ਨੂੰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝਿਆਂ ਰੱਖਣਾ ਸੰਵਿਧਾਨ ਦੀ ਵੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਉਮਰ ਕੈਦ ਤੋਂ ਦੁਗਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ, ਜਿਸ ਕਰਕੇ ਉਹ ਰਿਹਾਈ ਦਾ ਹੱਕ ਰੱਖਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਜਦੋਂ ਦੇਸ਼ ਦੀਆਂ ਸਰਕਾਰਾਂ ਕੰਨ ਬੰਦ ਕਰ ਲੈਣ ਤਾਂ ਅਜਿਹੇ ਵਿਚ ਸੰਘਰਸ਼ ਦਾ ਰਾਹ ਚੁਣਨਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਇਕ ਸੰਕੇਤਕ ਤੌਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਜੇਕਰ ਸਰਕਾਰਾਂ ਨਾ ਜਾਗੀਆਂ ਤਾਂ ਭਵਿੱਖ ਵਿਚ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਅਮਰਜੀਤ ਸਿੰਘ ਬੰਡਾਲਾ, ਸ. ਜੋਧ ਸਿੰਘ ਸਮਰਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਬਲਜੀਤ ਸਿੰਘ ਜਲਾਲਉਸਮਾਂ, ਸ. ਗੁਰਿੰਦਰਪਾਲ ਸਿੰਘ ਰਣੀਕੇ, ਸ. ਬਿਕਰਮਜੀਤ ਸਿੰਘ ਕੋਟਲਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਕੁਲਦੀਪ ਸਿੰਘ ਤੇੜਾ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਗੁਰਮੀਤ ਸਿੰਘ ਬੁੱਟਰ, ਸ. ਤੇਜਿੰਦਰ ਸਿੰਘ ਪੱਡਾ, ਸ. ਗੁਰਿੰਦਰਪਾਲ ਸਿੰਘ ਮਥਰੇਵਾਲ, ਸ. ਨਿਰਵੈਲ ਸਿੰਘ, ਸ. ਗੁਰਚਰਨ ਸਿੰਘ ਕੁਹਾਲਾ, ਸ. ਸਤਨਾਮ ਸਿੰਘ ਮਾਂਗਾਸਰਾਏ, ਸ. ਪਰਮਜੀਤ ਸਿੰਘ ਦੁਨੀਆਮਾਜਰਾ, ਸ. ਕੁਲਦੀਪ ਸਿੰਘ ਰੋਡੇ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸੁਪਰਡੰਟ ਸ. ਮਲਕੀਤ ਸਿੰਘ ਬਹਿੜਵਾਲ, ਸ. ਪਲਵਿੰਦਰ ਸਿੰਘ, ਸਾਬਕਾ ਕਰਮਚਾਰੀ ਐਸੋਸੀਏਸ਼ਨ ਵੱਲੋਂ ਸ. ਜੋਗਿੰਦਰ ਸਿੰਘ ਅਦਲੀਵਾਲ ਆਦਿ ਮੌਜੂਦ ਸਨ।

Mahindra ਦੀ Scorpio classic ਇਸ ਮਹੀਨੇ ਹੋਵੇਗੀ ਲਾਂਚ, ਜਾਣੋ ਇਸਦੇ ਫੀਚਰ

0

ਮਹਿੰਦਰਾ ਕੰਪਨੀ ਇਸ ਮਹੀਨੇ ਸਕਾਰਪੀਓ ਦਾ ਅਪਡੇਟ ਮਾਡਲ ਲਾਂਚ ਕਰਨ ਜਾ ਰਹੀ ਹੈ। ਮਹਿੰਦਰਾ ਸਕਾਰਪੀਓ ਐਨ ਦੀ ਜ਼ਬਰਦਸਤ ਪ੍ਰਸਿੱਧੀ ਤੋਂ ਬਾਅਦ ਕੰਪਨੀ ਨੇ ਪੁਰਾਣੀ ਸਕਾਰਪੀਓ ਦੇ ਅਪਡੇਟ ਕੀਤੇ ਮਾਡਲ ਦਾ ਪਰਦਾ ਉਠਾਇਆ ਹੈ। ਇਸ ਅਪਡੇਟ ਮਾਡਲ ਨੂੰ ਸਕਾਰਪੀਓ ਕਲਾਸਿਕ (Scorpio Classic) ਦਾ ਨਾਂ ਦਿੱਤਾ ਗਿਆ ਹੈ। ਇਸ ਨੂੰ ਸਿਰਫ ਦੋ ਵੇਰੀਐਂਟ ‘ਚ ਪੇਸ਼ ਕੀਤਾ ਗਿਆ ਹੈ। ਇਸ ਨੂੰ 20 ਅਗਸਤ ਨੂੰ Classic S ਅਤੇ Classic S11 ‘ਚ ਲਾਂਚ ਕੀਤਾ ਜਾਵੇਗਾ। ਸਕਾਰਪੀਓ ਭਾਰਤ ਦੇ ਘਰੇਲੂ ਬਜ਼ਾਰ ਵਿੱਚ ਵੀਹ ਸਾਲਾਂ ਤੋਂ ਵੱਧ ਸਮੇਂ ਤੋਂ ਉਪਲਬਧ ਹੈ ਅਤੇ ਇੱਕ ਪੌੜੀ ਫਰੇਮ ਚੈਸੀ ‘ਤੇ ਅਧਾਰਿਤ ਹੈ।

ਤੁਹਾਨੂੰ ਦੱਸ ਦੇਈਏ ਕਿ ਸਕਾਰਪੀਓ ਕਲਾਸਿਕ (Scorpio Classic) ਦੇ ਬਾਹਰੀ ਹਿੱਸੇ ਵਿੱਚ ਨਵੇਂ ਟਵਿਨ ਪੀਕਸ ਲੋਗੋ ਦੇ ਨਾਲ ਇੱਕ ਮੁੜ ਡਿਜ਼ਾਇਨ ਕੀਤੀ ਫਰੰਟ ਗ੍ਰਿਲ ਸ਼ਾਮਿਲ ਹੈ ਜੋ ਵਰਟੀਕਲ ਗਰਿੱਲ ਸਲੈਟਸ ਦੇ ਵਿਚਕਾਰ ਬੈਠਦੀ ਹੈ। ਸੰਸ਼ੋਧਿਤ ਫਰੰਟ ਬੰਪਰ ਸੈਕਸ਼ਨ ਨੂੰ ਸਿਲਵਰ ਸਕਿਡ ਪਲੇਟ ਮਿਲਦੀ ਹੈ ਅਤੇ ਫੋਗ ਲੈਂਪ ਹਾਊਸਿੰਗ ਨੂੰ ਵੀ ਅਪਡੇਟ ਕੀਤਾ ਗਿਆ ਹੈ। ਸਾਈਡ ਪ੍ਰੋਫਾਈਲ ਨੂੰ 17-ਇੰਚ ਦੇ ਅਲੌਏ ਵ੍ਹੀਲਜ਼ ‘ਤੇ ਇੱਕ ਨਵੀਂ ਡਾਇਮੰਡ ਕੱਟ ਫਿਨਿਸ਼ ਮਿਲਦੀ ਹੈ, ਜਦੋਂ ਕਿ ਦਰਵਾਜ਼ਿਆਂ ‘ਤੇ ਇੱਕ ਨਵੀਂ ਟੂ-ਟੋਨ ਕਲੈਡਿੰਗ ਵੀ ਦੇਖੀ ਜਾ ਸਕਦੀ ਹੈ। ਪਿਛਲੇ ਪਾਸੇ ਲਾਲ ਰੰਗ ਦੇ ਵਰਟੀਕਲ LED ਟੇਲ ਲੈਂਪ ਨੂੰ ਛੱਡ ਕੇ ਕੋਈ ਬਦਲਾਅ ਨਹੀਂ ਹੈ। ਡੈਸ਼ਬੋਰਡ, ਸੈਂਟਰ ਕੰਸੋਲ ਅਤੇ ਵਿਸ਼ੇਸ਼ਤਾਵਾਂ ਦੀ ਸੂਚੀ ਨੂੰ ਕਾਫੀ ਹੱਦ ਤੱਕ ਅੱਗੇ ਲਿਜਾਇਆ ਗਿਆ ਹੈ।

ਸਕਾਰਪੀਓ ਕਲਾਸਿਕ ਦੇ ਨਵੇਂ ਫੀਚਰ

ਕੁਝ ਹਾਈਲਾਈਟਸ ਐਂਡਰੌਇਡ ਆਟੋ ਅਤੇ ਸਕ੍ਰੀਨ ਮਿਰਰਿੰਗ ਦੇ ਨਾਲ ਇੱਕ ਨਵਾਂ 9-ਇੰਚ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ ਇਸ ਵਿੱਚ ਮੋਜੂਦ ਹੈ। ਡੈਸ਼ ਅਤੇ ਸੈਂਟਰ ਕੰਸੋਲ ਨੂੰ ਇੱਕ ਸੂਖਮ ਲੱਕੜ ਅਤੇ ਮਲਟੀਫੰਕਸ਼ਨਲ ਸਟੀਅਰਿੰਗ ਵ੍ਹੀਲ ਨੂੰ ਲੈਦਰ ਫਿਨਿਸ਼ ਦਿੱਤਾ ਗਿਆ ਹੈ। ਕੈਬਿਨ ਥੀਮ ਵਿੱਚ ਪਿਛਲੇ ਮਾਡਲ ਵਿੱਚ ਗ੍ਰੇ ਅਤੇ ਬਲੈਕ ਫਿਨਿਸ਼ ਦੇ ਮੁਕਾਬਲੇ ਕਾਲੇ ਅਤੇ ਬੇਜ ਰੰਗਾਂ ਦਾ ਪ੍ਰੀਮੀਅਮ ਸੁਮੇਲ ਹੈ।

ਇਸ ਤੋਂ ਬਿਨਾਂ ਸਕਾਰਪੀਓ ਕਲਾਸਿਕ (Scorpio Classic) ਵਿੱਚ ਕਰੂਜ਼ ਕੰਟਰੋਲ, ਰਿਵਰਸ ਪਾਰਕਿੰਗ ਸੈਂਸਰ, ਦੂਜੀ ਕਤਾਰ ਦੇ ਏਅਰ ਕੰਡੀਸ਼ਨਿੰਗ ਵੈਂਟਸ, ਡੁਅਲ ਫਰੰਟ ਏਅਰਬੈਗ ਆਦਿ ਫੀਚਰਸ ਵੀ ਸ਼ਾਮਿਲ ਹਨ। ਇਸ ਵਿੱਚ ਇੱਕ ਨਵਾਂ 2.2-ਲੀਟਰ ਚਾਰ-ਸਿਲੰਡਰ ਟਰਬੋਚਾਰਜਡ ਡੀਜ਼ਲ ਇੰਜਣ ਵਰਤਿਆ ਗਿਆ ਹੈ। ਜਨਰੇਸ਼ਨ 2 mHawk ਆਇਲ-ਬਰਨਰ 132 hp ਵੱਧ ਤੋਂ ਵੱਧ ਪਾਵਰ ਆਉਟਪੁੱਟ ਅਤੇ 300 Nm ਪੀਕ ਟਾਰਕ ਪੈਦਾ ਕਰਦਾ ਹੈ ਅਤੇ ਇਸਨੂੰ ਛੇ-ਸਪੀਡ MT ਨਾਲ ਜੋੜਿਆ ਜਾਂਦਾ ਹੈ।

ਰਾਸ਼ਟਰਮੰਡਲ ਤਲਵਾਰਬਾਜ਼ੀ ਚੈਪੀਅਨਸ਼ਿਪ ‘ਚ ਉਦੈਵੀਰ ਸਿੰਘ ਨੇ ਸਿਰਜਿਆ ਇਤਿਹਾਸ, ਜਿੱਤੇ 2 ਗੋਲਡ ਮੈਡਲ

0

ਪਟਿਆਲਾ ਦੇ ਤਲਵਾਰਬਾਜ਼ ਉਦੈਵੀਰ ਸਿੰਘ ਨੇ ਲੰਦਨ ਵਿਖੇ ਹੋਈ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਪੀਅਨਸ਼ਿਪ ‘ਚੋਂ ਦੋ ਸੋਨ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਅਰਜੁਨਾ ਐਵਾਰਡੀ ਮੁੱਕੇਬਾਜ਼ ਜੈਪਾਲ ਸਿੰਘ ਤੇ ਸਵ. ਪਰਮਜੀਤ ਕੌਰ ਦੇ ਸਪੁੱਤਰ ਉਦੈਵੀਰ ਸਿੰਘ ਇੱਪੀ ਵਰਗ ਦੇ ਵਿਅਕਤੀਗਤ ਮੁਕਾਬਲੇ ‘ਚ ਭਾਰਤ ਖੇਡ ਇਤਿਹਾਸ ‘ਚ ਰਾਸ਼ਟਰਮੰਡਲ ਚੈਪੀਅਨਸ਼ਿਪ ‘ਚੋਂ ਪਹਿਲਾ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ।

ਇਸ ਦੇ ਨਾਲ ਹੀ ਉਦੈਵੀਰ ਸਿੰਘ ਨੇ ਇੱਪੀ ਟੀਮ ਮੁਕਾਬਲੇ ‘ਚੋਂ ਵੀ ਦੇਸ਼ ਲਈ ਸੋਨ ਤਗਮਾ ਜਿੱਤਕੇ ਦੋਹਰੀ ਸਫਲਤਾ ਹਾਸਿਲ ਕੀਤੀ ਹੈ। ਟੀਮ ਮੁਕਾਬਲੇ ‘ਚ ਉਦੈਵੀਰ ਤੋਂ ਇਲਾਵਾ ਚਿੰਗਖਾਮ ਸਿੰਘ, ਸੁਨੀਲ ਕੁਮਾਰ ਅਤੇ ਸਤਸਿਵਾਨ ਨਿਰਮਲਾ ਸ਼ਾਮਲ ਸਨ। ਇਸ ਪ੍ਰਾਪਤੀ ‘ਤੇ ਜਿਲ੍ਹਾ ਖੇਡ ਅਫਸਰ ਪਟਿਆਲਾ ਸ਼ਾਸ਼ਵਤ ਰਾਜਦਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਲਵਲੀ ਯੂਨੀਵਰਸਿਟੀ ਦੇ ਸਾਬਕਾ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਉਦੈਵੀਰ ਸਿੰਘ, ਉਸ ਦੇ ਮਾਪਿਆਂ ਤੇ ਕੋਚਾਂ ਨੂੰ ਉਕਤ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।

ਰਾਤ ਦੇ ਸਮੇਂ ਜ਼ਰੂਰ ਕਰੋ ‘ਨਾਰੀਅਲ ਪਾਣੀ’ ਦਾ ਸੇਵਨ, ਮਿਲਣਗੇ ਹੈਰਾਨੀਜਨਕ ਫਾਇਦੇ

0

ਨਾਰੀਅਲ ਪਾਣੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਕਿਨ, ਚਿਹਰੇ, ਵਾਲਾਂ ਅਤੇ ਇੰਟਰਨਲ ਬਾਡੀ ਪਾਰਟ ਨੂੰ ਕਾਫੀ ਫਾਇਦਾ ਹੁੰਦਾ ਹੈ। ਗਰਮੀਆਂ ਦੇ ਮੌਸਮ ‘ਚ ਇਸ ਦਾ ਕਾਫੀ ਸੇਵਨ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਰਾਤ ਦੇ ਸਮੇਂ ਨਾਰੀਅਲ ਪਾਣੀ ਪੀਤਾ ਜਾਵੇ ਤਾਂ ਸਿਹਤ ਨੂੰ ਵੱਖਰੇ ਫਾਇਦੇ ਹੁੰਦੇ ਹਨ।

ਨਾਰੀਅਲ ਪਾਣੀ ਪੀਣ ਦੇ ਫਾਇਦੇ

ਦਿਲ ਦੀਆਂ ਬੀਮਾਰੀਆਂ ਤੋਂ ਬਚਾਅ
ਨਾਰੀਅਲ ਦੇ ਪਾਣੀ ‘ਚ ਵਿਟਾਮਿਨ, ਮਿਨਰਲਸ ਅਤੇ ਇਲੈਕਟ੍ਰੋਲਾਈਟਸ ਅਤੇ ਪੋਟਾਸ਼ੀਅਮ ਵਰਗੇ ਮੁੱਖ ਨਿਊਟ੍ਰਿਅੰਟਸ ਪਾਏ ਜਾਂਦੇ ਹਨ, ਜੋ ਹਾਈਡ੍ਰੇਸ਼ਨ ‘ਚ ਮਦਦ ਕਰਦੇ ਹਨ। ਇਸ ਦੀ ਬਦੌਲਤ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।

ਬਲੱਡ ਪ੍ਰੈਸ਼ਰ ਹੋਵੇਗਾ ਕੰਟਰੋਲ
ਉਨ੍ਹਾਂ ਲੋਕਾਂ ਨੂੰ ਰਾਤ ਦੇ ਸਮੇਂ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ। ਇਸ ਨਾਲ ਬੀ.ਪੀ. ਘੱਟ ਹੁੰਦਾ ਹੈ ਅਤੇ ਸਿਹਤ ਬਿਹਤਰ ਕਰਨ ‘ਚ ਮਦਦ ਮਿਲਦੀ ਹੈ। ਹਾਲਾਂਕਿ ਉਨ੍ਹਾਂ ਲੋਕਾਂ ਨੂੰ ਇਹ ਕੰਮ ਡਾਕਟਰ ਦੀ ਸਲਾਹ ਦੇ ਬਿਨਾਂ ਨਹੀਂ ਕਰਨਾ ਚਾਹੀਦਾ ਜੋ ਬੀ.ਪੀ. ਦੀਆਂ ਦਵਾਈਆਂ ਲੈਂਦੇ ਹਨ।

ਯੂਰਿਨ ਇਨਫੈਕਸ਼ਨ ਤੋਂ ਬਚਾਅ
ਰਾਤ ਨੂੰ ਨਾਰੀਅਲ ਪਾਣੀ ਪੀਣ ਨਾਲ ਸਰੀਰ ਡਿਟਾਕਸੀਫਾਈ ਹੁੰਦਾ ਹੈ ਤੇ ਜ਼ਹਿਰੀਲੇ ਪਦਾਰਥਾਂ ਦੇ ਬਾਹਰ ਨਿਕਲਣ ‘ਚ ਮਦਦ ਮਿਲਦੀ ਹੈ। ਇਸ ਲਈ ਯੂਰਿਨ ਦੇ ਇਨਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ।

ਕਿਡਨੀ ਸਟੋਨ ਤੋਂ ਰਾਹਤ
ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਰ ਦੀ ਬੀਮਾਰੀ ਹੈ ਉਨ੍ਹਾਂ ਨੂੰ ਰਾਤ ਦੇ ਸਮੇਂ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦੈ ਕਿਉਂਕਿ ਇਸ ਦੀ ਨਿਊਟ੍ਰੀਸ਼ਨਲ ਵੈਲਿਊ ਰਾਤ ਭਰ ਅਸਰ ਕਰੇਗੀ ਅਤੇ ਪੱਥਰੀ ਤੋਂ ਪੀੜਤ ਲੋਕਾਂ ਨੂੰ ਰਾਹਤ ਮਿਲੇਗੀ।

ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਉਡਾਉਣ ਦੀ ਧਮਕੀ!

0

ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਉਡਾਉਣ ਦੀ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਸ਼ਹੀਦ ਸੁਖਦੇਵ ਥਾਪਰ ਦੇ ਵਾਰਿਸਾਂ ਨੇ ਮੀਡੀਆ ਨੂੰ ਦੱਸਿਆ ਕਿ ਦੋ ਤਿੰਨ ਦਿਨ ਤੋਂ ਪੁਲਿਸ ਸ਼ਹੀਦ ਸੁਖਦੇਵ ਥਾਪਰ ਦੇ ਘਰ ਦੇ ਕੋਲ ਗਸ਼ਤ ਕਰ ਰਹੀ ਹੈ ।

ਦੱਸ ਦਈਏ ਕਿ ਹੁਣ ਤੱਕ ਕਈ ਵਿਧਾਇਕਾਂ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਹਨ। ਕਈ ਵਿਧਾਇਕਾਂ ਨੂੰ ਧਮਕੀਆਂ ਮਿਲੀਆਂ ਹਨ ਤੇ ਇਸ ਦੇ ਨਾਲ ਹੀ ਫਿਰੌਤੀ ਦੀ ਮੰਗ ਤੱਕ ਵੀ ਕੀਤੀ ਗਈ ਹੈ। ਇਨ੍ਹਾਂ ਧਮਕੀਆਂ ਦਾ ਸਿਲਸਿਲਾ ਜਾਰੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਸੁਖਦੇਵ ਥਾਪਰ ਦੇ ਘਰ ਨੂੰ ਉਡਾਉਣ ਦੀ ਧਮਕੀ ਮਿਲੀ ਹੈ।

ਕਾਬਿਲੇਗੌਰ ਹੈ ਕਿ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿਖੇ ਤਿਰੰਗਾ ਝੰਡਾ ਲਹਿਰਾਉਣ ਪਹੁੰਚ ਰਹੇ ਹਨ। ਪੁਲਿਸ ਪ੍ਰਸ਼ਾਸਨ ਵਲੋਂ ਲੁਧਿਆਣਾ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਮੰਕੀਪੌਕਸ ਦਾ ਵਧਿਆ ਖਤਰਾ, ਜਾਣੋ ਕਿੱਥੇ 1000 ਤੋਂ ਵੱਧ ਮਾਮਲੇ ਆਏ ਸਾਹਮਣੇ

0

ਕੋਰੋਨਾ ਵਾਇਰਸ ਤੇ ਮੰਕੀਪੌਕਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੇਸ਼-ਵਿਦੇਸ਼ ‘ਚ ਕੋਰੋਨਾ ਵਾਇਰਸ ਵਾਂਗ ਹੀ ਹੁਣ ਮੰਕੀਪੌਕਸ ਦੇ ਮਾਮਲੇ ਵੀ ਵਧਣੇ ਸ਼ੁੁਰੂੁ ਹੋ ਗਏ ਹਨ। ਕੈਨੇਡਾ ਵਿਚ ਮੰਕੀਪਾਕਸ ਦੇ 1059 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਬਲਿਕ ਹੈਲਥ ਏਜੰਸੀ (PHAC) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਏਜੰਸੀ ਨੇ ਕਿਹਾ ਕਿ ਸ਼ੁੱਕਰਵਾਰ ਤੱਕ ਪੁਸ਼ਟੀ ਕੀਤੇ ਕੇਸਾਂ ਵਿੱਚੋਂ 511 ਮਾਮਲੇ ਓਨਟਾਰੀਓ, 426 ਕਿਊਬਿਕ, 98 ਬ੍ਰਿਟਿਸ਼ ਕੋਲੰਬੀਆ, 19 ਅਲਬਰਟਾ, 3 ਸਸਕੈਚਵਨ ਅਤੇ 2 ਯੂਕੋਨ ਤੋਂ ਹਨ।

PHAC ਨੇ ਕਿਹਾ ਕਿ ਸਰਕਾਰ ਦੇਸ਼ ਵਿਆਪੀ ਰਣਨੀਤਕ ਪ੍ਰਤੀਕਿਰਿਆ ਦੇ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਸੂਬਾਈ ਅਤੇ ਖੇਤਰੀ ਜਨਤਕ ਸਿਹਤ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਏਜੰਸੀ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤੱਕ ਇਮਵਾਮਿਊਨ ਵੈਕਸੀਨ ਦੀਆਂ 80,000 ਤੋਂ ਵੱਧ ਖੁਰਾਕਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਇੱਥੋਂ ਦੀਆਂ ਲੈਬਸ ਟੈਕਨੀਸ਼ੀਅਨਾਂ ਨੂੰ ਕੰਟਰੋਲ ਸਮੱਗਰੀ ਅਤੇ ਪ੍ਰੋਟੋਕੋਲ ਮੁਹੱਈਆ ਕਰਵਾ ਕੇ ਇਸ ਦੀ ਜਾਂਚ ਵਿੱਚ ਮਦਦ ਕਰ ਰਹੀਆਂ ਹਨ।

ਜੇਕਰ ਗੱਲ ਭਾਰਤ ਦੀ ਕੀਤੀ ਜਾਵੇ ਤਾਂ ਇੱਥੇ ਵੀ ਹੁਣ ਤੱਕ ਮੰਕੀਪੌਕਸ ਦੇ ਕਾਫੀ ਮਾਮਲੇ ਸਾਹਮਣੇ ਆ ਗਏ ਹਨ। ਇਸਦੇ ਨਾਲ ਹੀ ਕੋਰੋਨਾ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਸ਼ੁੱਕਰਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 2,136 ਨਵੇਂ ਮਾਮਲੇ ਸਾਹਮਣੇ ਆਏ ਅਤੇ 10 ਮਰੀਜ਼ਾਂ ਦੀ ਮਹਾਂਮਾਰੀ ਕਾਰਨ ਮੌਤ ਹੋ ਗਈ, ਜਦੋਂ ਕਿ ਲਾਗ ਦੀ ਦਰ 15.02 ਪ੍ਰਤੀਸ਼ਤ ਰਹੀ। ਇਹ ਜਾਣਕਾਰੀ ਇੱਥੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ। ਇਹ ਲਗਾਤਾਰ 10ਵਾਂ ਦਿਨ ਹੈ ਜਦੋਂ ਸ਼ਹਿਰ ਵਿੱਚ ਇੱਕ ਦਿਨ ਵਿੱਚ 2,000 ਤੋਂ ਵੱਧ ਕੇਸ ਦਰਜ ਹੋਏ ਹਨ।

ਰਾਜਧਾਨੀ ਵਿੱਚ ਦੋ ਹਜ਼ਾਰ ਤੋਂ ਵੱਧ ਮਾਮਲੇ ਇੱਕ ਵਾਰ ਫਿਰ ਸਾਹਮਣੇ ਆਏ ਹਨ

13 ਫਰਵਰੀ ਨੂੰ ਰਾਸ਼ਟਰੀ ਰਾਜਧਾਨੀ ‘ਚ ਇਸ ਕੋਵਿਡ ਮਹਾਂਮਾਰੀ ਕਾਰਨ 12 ਲੋਕਾਂ ਦੀ ਮੌਤ ਹੋ ਗਈ ਸੀ। ਸਿਹਤ ਬੁਲੇਟਿਨ ਦੇ ਅਨੁਸਾਰ ਕੋਵਿਡ -19 ਲਈ 14,225 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਸ਼ੁੱਕਰਵਾਰ ਨੂੰ ਇਹ ਨਵੇਂ ਕੇਸ ਸਾਹਮਣੇ ਆਏ ਸਨ। ਵੀਰਵਾਰ ਨੂੰ ਦਿੱਲੀ ਵਿੱਚ ਲਾਗ ਦੇ 2,726 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਮਹਾਂਮਾਰੀ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਲਾਗ ਦੀ ਦਰ 14.38 ਪ੍ਰਤੀਸ਼ਤ ਰਹੀ।

ਵਿਜੀਲੈਂਸ ਟੀਮ ਨੇ ਬਿਜਲੀ ਵਿਭਾਗ ਦੇ ਲਾਈਨਮੈਨ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

0

ਹਰਿਆਣਾ ‘ਚ ਇੱਕ ਲਾਇਨਮੈਨ ਨੂੰ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਕਰਨਾਲ ਵਿੱਚ ਸਟੇਟ ਵਿਜੀਲੈਂਸ ਟੀਮ ਨੇ ਬਿਜਲੀ ਵਿਭਾਗ ਦੇ ਲਾਈਨਮੈਨ ਨੂੰ 21 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦਰਅਸਲ  ਇੱਕ ਵਿਅਕਤੀ ਨੇ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਪਾਵਰ ਹਾਊਸ ਨੇਵਲ ਵਿੱਚ ਤਾਇਨਾਤ ਲਾਈਨਮੈਨ ਪ੍ਰਵੀਨ ਪਾਲ ਨੇ ਪੁਰਾਣਾ ਮੀਟਰ ਬਦਲਣ ਅਤੇ ਪਿਛਲਾ ਬਿੱਲ ਜੋ 70 ਹਜ਼ਾਰ ਰੁਪਏ ਬਣਦਾ ਸੀ, ਉਸ ਨੂੰ ਐਡਜਸਟ ਕਰਨ ਦੇ ਬਦਲੇ 21 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।

ਇਸ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਇੰਸਪੈਕਟਰ ਸਚਿਨ ਦੀ ਅਗਵਾਈ ਹੇਠ ਪੁਲਿਸ ਟੀਮ ਤਾਇਨਾਤ ਕੀਤੀ ਗਈ। ਵਿਜੀਲੈਂਸ ਟੀਮ ਨੇ ਸ਼ਿਕਾਇਤਕਰਤਾ ਨੂੰ ਕੈਮੀਕਲ ਪਾ ਕੇ 21 ਹਜ਼ਾਰ ਰੁਪਏ ਦੇ ਦਿੱਤੇ। ਉਸ ਤੋਂ ਬਾਅਦ ਤਾਲਮੇਲ ਨਾਲ ਟੀਮ ਕੁਝ ਦੂਰੀ ‘ਤੇ ਉਸ ਦੇ ਪਿੱਛੇ ਖੜ੍ਹੀ ਰਹੀ।

ਦੱਸ ਦਈਏ ਕਿ ਸ਼ਿਕਾਇਤਕਰਤਾ ਨੇ ਪ੍ਰੀਤਮ ਪੁਰਾ ਕਲੋਨੀ ਵਿੱਚ ਲਾਈਨਮੈਨ ਨੂੰ ਕੈਮੀਕਲ ਨਾਲ ਫਿੱਟ ਕੀਤੇ 21,000 ਰੁਪਏ ਦੇ ਦਿੱਤੇ। ਜਿਵੇਂ ਹੀ ਲਾਈਨਮੈਨ ਨੇ ਪੈਸੇ ਫੜੇ, ਵਿਜੀਲੈਂਸ ਟੀਮ ਨੇ ਤੁਰੰਤ ਉਸ ਦੇ ਹੱਥ ਪਾਣੀ ਵਿੱਚ ਡੁਬੋਏ, ਜਿਸ ਦਾ ਰੰਗ ਲਾਲ ਹੋ ਗਿਆ। ਟੀਮ ਨੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ 21 ਹਜ਼ਾਰ ਰੁਪਏ ਬਰਾਮਦ ਕੀਤੇ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਇੰਸਪੈਕਟਰ ਸਚਿਨ ਨੇ ਦੱਸਿਆ ਕਿ ਲਾਈਨਮੈਨ ਪ੍ਰਵੀਨ ਪਾਲ ਨੂੰ 21 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

ਪੰਜਾਬ ‘ਚ ਅੱਜ ਤੋਂ ਇੱਕ ਵਿਧਾਇਕ ਇੱਕ ਪੈਨਸ਼ਨ ਕਾਨੂੰਨ ਹੋਇਆ ਲਾਗੂ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਮਿਲੇਗੀ। ਭਾਵੇ ਉਹ ਜਿੰਨੀ ਵਾਰ ਮਰਜ਼ੀ ਵਿਧਾਇਕ ਵਜੋਂ ਚੋਣ ਜਿੱਤ ਚੁੱਕਾ ਹੋਵੇ। ਅੱਜ ਤੋਂ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਮਿਲੇਗੀ। ਪੰਜਾਬ ਸਰਕਾਰ ਨੇ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਦੱਸ ਦਈਏ ਕਿ ਇਸ ਨਾਲ ਸਾਲਾਂ ਤੋਂ ਚੱਲੇ ਆ ਰਹੇ ਪੁਰਾਣੇ ਕਾਨੂੰਨ ਦਾ ਅੰਤ ਹੋ ਗਿਆ ਹੈ। ਪਹਿਲਾਂ ਇੱਕ ਹੀ ਵਿਧਾਇਕ ਨੂੰ ਕਈ-ਕਈ ਪੈਨਸ਼ਨਾਂ ਮਿਲਦੀਆਂ ਸਨ। ਹੁਣ ਮਾਨ ਸਰਕਾਰ ਨੇ ਇਸ ‘ਚ ਵੱਡਾ ਬਦਲਾਅ ਕੀਤਾ ਹੈ। ਹੁਣ ਸੂਬੇ ‘ਚ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਮਿਲੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਸੰਬੰਧੀ ਪੰਜਾਬੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੈਨੂੰ ਪੰਜਾਬੀਆਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਾਣਯੋਗ ਰਾਜਪਾਲ ਸਾਹਬ ਜੀ ਨੇ ‘ਇੱਕ ਵਿਧਾਇਕ- ਇੱਕ ਪੈਨਸ਼ਨ “ ਵਾਲੇ ਗਜ਼ਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ…ਇਸ ਨਾਲ ਲੋਕਾਂ ਦੇ ਟੈਕਸ ਦਾ ਬਹੁਤ ਪੈਸਾ ਬਚੇਗਾ…

ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ 15 ਅਗਸਤ ਨੂੰ ਸਰਕਾਰੀ ਸਨਮਾਨ ਲੈਣ ਦਾ ਬਾਈਕਾਟ !

0

ਇੰਡੀਅਨ ਮੈਡੀਕਲ ਐਸੋਸੀਏਸ਼ਨ (IMA ) ਵਲੋਂ 15 ਅਗਸਤ ਨੂੰ ਸਰਕਾਰੀ ਸਨਮਾਨ ਲੈਣ ਦਾ ਬਾਈਕਾਟ ਕੀਤਾ ਗਿਆ ਹੈ।

ਆਯੂਸ਼ਮਾਨ ਸਕੀਮ ਦੇ ਤਹਿਤ ਪ੍ਰਾਈਵੇਟ ਹਸਪਤਾਲਾਂ ਵਿਚ ਸਰਕਾਰ ਵਲੋਂ ਬਕਾਇਆ ਰਾਸ਼ੀ ਜਾਰੀ ਨਾ ਕਰਨ ਦੇ ਰੋਸ ਵਜੋਂ ਇਹ ਬਾਈਕਾਟ ਕੀਤਾ ਗਿਆ ਹੈ।

ਸਰਕਾਰ ਵਲੋਂ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਹਸਪਤਾਲਾਂ ਵਿਚ ਡਾਕਟਰਾਂ ਦਾ ਸਨਮਾਨ ਕੀਤਾ ਜਾਣਾ ਹੈ। ਜਿਸ ਦਾ ਆਈਐਮਏ ਨੇ ਬਾਈਕਾਟ ਕੀਤਾ ਹੈ।

ਹਿਮਾਚਲ ‘ਚ ਵਾਪਰਿਆ ਦਰਦਨਾਕ ਹਾਦਸਾ, 1 ਦੀ ਮੌਤ ਤੇ 2 ਹੋਏ ਜ਼ਖਮੀ

0

ਮੰਡੀ: ਦੋ ਦਿਨਾਂ ਤੋਂ ਪਈ ਬਰਸਾਤ ਤੋਂ ਬਾਅਦ ਜ਼ਮੀਨ ਖਿਸਕਣ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਵੀ ਮੰਡੀ ‘ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ‘ਤੇ ਜੋਗਨੀ ਮਾਤਾ ਮੰਦਿਰ ਦੇ ਕੋਲ ਅਚਾਨਕ ਕਾਰ ‘ਤੇ ਇੱਕ ਵੱਡੀ ਚੱਟਾਨ ਸੜਕ ‘ਤੇ ਡਿੱਗ ਗਈ। ਚੱਟਾਨ ਸਿੱਧੀ ਕਾਰ ‘ਤੇ ਡਿੱਗ ਗਈ। ਕਾਰ ਵਿੱਚ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਾਸੀ ਸਰਕਾਰਘਾਟ ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਧਰਮਿੰਦਰ ਅਤੇ ਰਮੇਸ਼ ਕੁਮਾਰ ਵਜੋਂ ਹੋਈ ਹੈ।

ਚੱਟਾਨ ਇੰਨੀ ਭਾਰੀ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਇਹ ਕਾਰ ਖੜ੍ਹੀ ਸੀ ਅਤੇ ਸਿਰਫ਼ ਦੋ ਫੁੱਟ ਹੀ ਰਹਿ ਗਈ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਗੱਡੀ ‘ਚੋਂ ਕੱਢ ਕੇ ਐਂਬੂਲੈਂਸ ਰਾਹੀਂ ਜ਼ੋਨਲ ਹਸਪਤਾਲ ਪਹੁੰਚਾਇਆ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਜ਼ਖ਼ਮੀ ਕੁੱਲੂ ਦੀ ਇੱਕ ਫਾਈਨਾਂਸ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਮੰਡੀ ਆ ਰਹੇ ਸਨ। ਮੰਡੀ ਦੀ ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਮਨਾਲੀ-ਚੰਡੀਗੜ੍ਹ ਹਾਈਵੇਅ 3 ‘ਤੇ ਬਨੂਪੁਲ ਨੇੜੇ ਰਸਤੇ ‘ਚ ਇਕ ਵੱਡੀ ਚੱਟਾਨ ਡਿੱਗ ਗਈ। ਇਸ ਦੌਰਾਨ ਕੁਝ ਸਮੇਂ ਲਈ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਰਹੀ। ਸੂਚਨਾ ਮਿਲਣ ‘ਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਮਸ਼ੀਨਾਂ ਦੀ ਮਦਦ ਨਾਲ ਸੜਕ ਨੂੰ ਇਕ ਤਰਫਾ ਆਵਾਜਾਈ ਲਈ ਬਹਾਲ ਕਰਵਾਇਆ ਗਿਆ।