Home Blog Page 1946

ਲਖਨਊ ਸਮੇਤ ਯੂਪੀ ਦੇ ਕਈ ਜ਼ਿਲ੍ਹਿਆਂ ‘ਚ ਆਇਆ ਭੂਚਾਲ

0

ਲਖਨਊ ‘ਚ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਦੇਰ ਰਾਤ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਧਰਤੀ ਹਿੱਲ ਗਈ। ਲਖਨਊ ਸਮੇਤ ਨੇੜਲੇ ਕਈ ਜ਼ਿਲ੍ਹਿਆਂ ਵਿੱਚ ਦੇਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਝਟਕਾ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਨੇ ਇਸ ਨੂੰ ਗਹਿਰੀ ਨੀਂਦ ‘ਚ ਵੀ ਮਹਿਸੂਸ ਕੀਤਾ, ਜਿਸ ਤੋਂ ਬਾਅਦ ਕਈ ਲੋਕ ਘਰਾਂ ‘ਚੋਂ ਬਾਹਰ ਨਿਕਲਦੇ ਦੇਖੇ ਗਏ। ਦੁਪਹਿਰ ਕਰੀਬ 1.12 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.2 ਮਾਪੀ ਗਈ। ਇਸਦਾ ਕੇਂਦਰ ਲਖਨਊ ਤੋਂ 139 ਕਿਲੋਮੀਟਰ ਉੱਤਰ-ਉੱਤਰ ਪੂਰਬ ਵਿੱਚ 82 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।

ਇਹ ਭੂਚਾਲ ਰਾਜਧਾਨੀ ਲਖਨਊ, ਸੀਤਾਪੁਰ, ਲਖੀਮਪੁਰ ਖੇੜੀ ਅਤੇ ਬਰੇਲੀ ਵਿੱਚ ਅਜਿਹੇ ਸਮੇਂ ਆਇਆ ਜਦੋਂ ਲੋਕ ਦੇਰ ਰਾਤ ਗਹਿਰੀ ਨੀਂਦ ਵਿੱਚ ਸੌਂ ਰਹੇ ਸਨ। ਇਨ੍ਹਾਂ ਇਲਾਕਿਆਂ ‘ਚ ਜਿਵੇਂ ਹੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਲੋਕ ਘਰਾਂ ‘ਚੋਂ ਬਾਹਰ ਆ ਗਏ। ਹਾਲਾਂਕਿ ਭੂਚਾਲ ਦੇ ਜ਼ਬਰਦਸਤ ਝਟਕਿਆਂ ‘ਚ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਪਰ ਇਸ ਭੂਚਾਲ ਨਾਲ ਲੋਕ ਸਹਿਮ ਗਏ। ਇਨ੍ਹਾਂ ਇਲਾਕਿਆਂ ਦੇ ਕੁਝ ਲੋਕਾਂ ਨੇ ਦੱਸਿਆ ਕਿ ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਘਰਾਂ ‘ਚ ਰੱਖਿਆ ਕਈ ਸਾਮਾਨ ਕਾਫੀ ਦੇਰ ਤੱਕ ਹਿੱਲਦਾ ਰਿਹਾ। ਹਾਲਾਂਕਿ ਜਨਮ ਅਸ਼ਟਮੀ ਕਾਰਨ ਕਈ ਲੋਕ ਪੰਡਾਲਾਂ ਅਤੇ ਘਰਾਂ ਵਿੱਚ ਦੇਰ ਰਾਤ ਤੱਕ ਜਾਗਦੇ ਰਹੇ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਦਹਿਸ਼ਤ ਵਿੱਚ ਸੜਕਾਂ ‘ਤੇ ਨਿਕਲਦੇ ਦੇਖੇ ਗਏ।

ਲਖਨਊ ਹੀ ਨਹੀਂ ਲਖੀਮਪੁਰ ਖੇੜੀ ‘ਚ ਵੀ 20 ਸੈਕਿੰਡ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੁਪਹਿਰ 1:15 ਵਜੇ ਆਏ ਭੂਚਾਲ ਦੇ ਝਟਕਿਆਂ ਤੋਂ ਲੋਕ ਘਬਰਾ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਘਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਭੂਚਾਲ ਦੌਰਾਨ ਘਰ ‘ਚ ਖੜ੍ਹੀ ਕਾਰ ਹਿੱਲਦੀ ਦਿਖਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੂਰੇ ਤਰਾਈ ਇਲਾਕੇ ‘ਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।

ਭੂਚਾਲ ਵਿੱਚ ਕੀ ਕਰਨਾ ਚਾਹੀਦਾ ਹੈ।

ਜੇਕਰ ਤੁਸੀਂ ਇਮਾਰਤ ਤੋਂ ਬਾਹਰ ਹੋ ਤਾਂ ਇਮਾਰਤ, ਦਰੱਖਤਾਂ, ਖੰਭਿਆਂ ਅਤੇ ਤਾਰਾਂ ਤੋਂ ਦੂਰ ਚਲੇ ਜਾਓ।

ਜੇਕਰ ਤੁਸੀਂ ਕਿਸੇ ਵਾਹਨ ਵਿੱਚ ਸਫਰ ਕਰ ਰਹੇ ਹੋ ਤਾਂ ਜਿੰਨੀ ਜਲਦੀ ਹੋ ਸਕੇ ਗੱਡੀ ਨੂੰ ਰੋਕੋ ਅਤੇ ਗੱਡੀ ਦੇ ਅੰਦਰ ਹੀ ਰਹੋ।

ਆਪਣੇ ਘਰ ਵਿੱਚ ਹਮੇਸ਼ਾ ਇੱਕ ਆਫ਼ਤ ਰਾਹਤ ਕਿੱਟ ਤਿਆਰ ਰੱਖੋ।

ਨਿਊ ਯਾਰਕ ਟਾਈਮਜ਼ ਨੇ BJP ਦਾ ‘ਪੇਡ ਨਿਊਜ਼’ ਵਾਲਾ ਦਾਅਵਾ ਕੀਤਾ ਖਾਰਜ

0
ਬੀਤੇ ਦਿਨੀ ਦੀ CBI ਟੀਮ ਨੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪਾ ਮਾਰਿਆ ਸੀ। ਇਸਦੇ ਨਾਲ ਹੀ ਭਾਜਪਾ ਨੇ ਇਹ ਦਾਅਵਾ ਕੀਤਾ ਕਿ ਨਿਊ ਯਾਰਕ ਟਾਈਮਜ਼ ‘ਚ ਛਪੀ ਦਿੱਲੀ ਦੇ ਸਿੱਖਿਆ ਮਾਡਲ ਨਾਲ ਸੰਬੰਧਿਤ ਖਬਰ ‘ਪੇਡ ਨਿਊਜ਼’ ਹੈ। ਜਿਸਨੂੰ ਕਿ ਨਿਊ ਯਾਰਕ ਟਾਈਮਜ਼ ਨੇ ਖਾਰਿਜ ਕਰ ਦਿੱਤਾ ਹੈ। ਨਿਊ ਯਾਰਕ ਟਾਈਮਜ਼ ਨੇ ਦਿੱਲੀ ਦੇ ਸਿੱਖਿਆ ਮਾਡਲ ਨਾਲ ਸਬੰਧਤ ਆਪਣੇ ਮੂਹਰਲੇ ਸਫ਼ੇ ’ਤੇ ਛਪੀ ਖ਼ਬਰ ਨੂੰ ਭਾਜਪਾ ਵੱਲੋਂ ‘ਪੇਡ ਨਿਊਜ਼’ ਦੱਸਣ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਅਮਰੀਕੀ ਰੋਜ਼ਨਾਮਚੇ ਨੇ ਕਿਹਾ ਕਿ ਉਨ੍ਹਾਂ ਦੀ ਰਿਪੋਰਟ ‘ਨਿਰਪੱਖ’ ਤੇ ‘ਜ਼ਮੀਨੀ ਹਕੀਕਤਾਂ’ ਉੱਤੇ ਆਧਾਰਿਤ ਹੈ। ਕਾਬਿਲੇਗੌਰ ਹੈ ਕਿ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਟਿੱਪਣੀ ਕਿ ‘ਨਿਊ ਯਾਰਕ ਟਾਈਮਜ਼ ਵਿੱਚ ਖ਼ਬਰ ਪ੍ਰਕਾਸ਼ਿਤ ਕਰਵਾਉਣਾ ਬਹੁਤ ਔਖਾ ਹੈ’ ਦੇ ਹਵਾਲੇ ਨਾਲ ਅਮਰੀਕੀ ਅਖਬਾਰ ਵਿੱਚ ਛਪੀ ਉਪਰੋਕਤ ਖ਼ਬਰ ਨੂੰ ‘ਪੇਡ ਨਿਊਜ਼’ ਕਰਾਰ ਦਿੱਤਾ ਸੀ।
ਭਾਜਪਾ ਨੇ ਦਾਅਵਾ ਕੀਤਾ ਸੀ ਕਿ ਇਹ ਖ਼ਬਰ ਨਹੀਂ ‘ਆਪ’ ਦਾ ਇਸ਼ਤਿਹਾਰ ਹੈ। ਉਧਰ ‘ਆਪ’ ਨੇ ਵੀ ਭਾਜਪਾ ਦੀਆਂ ਇਨ੍ਹਾਂ ਟਿੱਪਣੀਆਂ ਨੂੰ ‘ਅਹਿਮਕਾਨਾ’ ਦਾਅਵਾ ਕਰਾਰ ਦਿੱਤਾ ਹੈ। ਐੱਨਵਾਈਟੀ ਨੇ ‘ਇੰਡੀਆ ਟੂਡੇ ਗਰੁੱਪ’ ਨੂੰ ਦਿੱਤੇ ਸਪਸ਼ਟੀਕਰਨ ਵਿੱਚ ਕਿਹਾ, ‘‘ਦਿ ਨਿਊ ਯਾਰਕ ਟਾਈਮਜ਼ ਦੇ ਇੰਟਰਨੈਸ਼ਨਲ ਐਡੀਸ਼ਨ ਦੇ ਮੂਹਰਲੇ ਸਫ਼ੇ ’ਤੇ ਛਪਿਆ ਆਰਟੀਕਲ ਨਿਊਜ਼ ਕਵਰੇਜ ਹੈ। ਇਹ ਕੋਈ ਇਸ਼ਤਿਹਾਰ ਜਾਂ ਪੇਡ ਨਿਊਜ਼ ਨਹੀਂ ਹੈ।’’ ਅਖ਼ਬਾਰ ਨੇ ਅੱਗੇ ਕਿਹਾ, ‘‘ਦਿੱਲੀ ਦੇ ਸਿੱਖਿਆ ਪ੍ਰਬੰਧ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸਾਡੀ ਰਿਪੋਰਟ ਪੂਰੀ ਤਰ੍ਹਾਂ ਨਿਰਪੱਖ ਅਤੇ ਜ਼ਮੀਨੀ ਹਕੀਕਤਾਂ ’ਤੇ ਆਧਾਰਿਤ ਹੈ। ਸਿੱਖਿਆ ਇਕ ਅਜਿਹਾ ਮੁੱਦਾ ਹੈ ਜਿਸ ਨੂੰ ‘ਦਿ ਨਿਊ ਯਾਰਕ ਟਾਈਮਜ਼’ ਕਈ ਸਾਲਾਂ ਤੋਂ ਕਵਰ ਕਰ ਰਿਹਾ ਹੈ।
ਅਖ਼ਬਾਰ ਵੱਲੋਂ ਕੀਤੀ ਜਾਂਦੀ ਪੱਤਰਕਾਰੀ ਨਿਰਪੱਖ, ਕਿਸੇ ਵੀ ਸਿਆਸੀ ਜਾਂ ਇਸ਼ਤਿਹਾਰੀ ਪ੍ਰਭਾਵ ਤੋਂ ਮੁਕਤ ਹੁੰਦੀ ਹੈ। ਹੋਰ ਪ੍ਰਕਾਸ਼ਨ ਸਾਡੀ ਸਹਿਮਤੀ ਨਾਲ ਰਿਪੋਰਟਾਂ ਪ੍ਰਕਾਸ਼ਿਤ ਕਰਦੇ ਹਨ। ਅਮਰੀਕੀ ਰੋਜ਼ਨਾਮਚੇ ਨੇ ਇਹ ਸਪਸ਼ਟੀਕਰਨ ਭਾਜਪਾ ਦੇ ਆਈਟੀ ਸੈੈੱਲ ਦੇ ਕੌਮੀ ਕਨਵੀਨਰ ਅਮਿਤ ਮਾਲਵੀਆ ਦੇ ਉਸ ਬਿਆਨ ਮਗਰੋਂ ਦਿੱਤਾ ਹੈ ਜਿਸ ਵਿੱਚ ਇਹ ਸਵਾਲ ਕੀਤਾ ਗਿਆ ਸੀ ਕਿ ਦਿੱਲੀ ਦੇ ਸਿੱਖਿਆ ਮਾਡਲ, ਜਿਸ ਦੀ ਕੋਈ ਹੋਂਦ ਨਹੀਂ ਹੈ, ਬਾਰੇ ‘ਦਿ ਨਿਊ ਯਾਰਕ ਟਾਈਮਜ਼’ ਤੇ ‘ਖਲੀਜ ਟਾਈਮਜ਼’ ਵਿੱਚ ਇਕੋ ਵਿਅਕਤੀ ਵੱਲੋਂ ਲਿਿਖਆ ਆਰਟੀਕਲ ਕਿਵੇਂ ਛਪ ਸਕਦਾ ਹੈ। ਮਾਲਵੀਆ ਨੇੇ ਕਿਹਾ ਕਿ ਇਹ ‘ਆਪ’ ਵੱਲੋਂ ਪੈਸੇ ਦੇ ਕੇ ਕੀਤਾ ਪ੍ਰਚਾਰ ਹੈ।
ਉਧਰ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਕੇਜਰੀਵਾਲ ਨੇ ਅੱਜ ਸਵੇਰੇ ਪਹਿਲਾਂ ਕਿਹਾ, ‘‘ਨਿਊ ਯਾਰਕ ਟਾਈਮਜ਼, ਜੋ ਵਿਸ਼ਵ ਦੇ ਸਭ ਤੋਂ ਤਾਕਤਵਾਰ ਮੁਲਕ ਦਾ ਸਭ ਤੋਂ ਵੱਡਾ ਅਖ਼ਬਾਰ ਹੈ, ਵਿੱਚ ਖ਼ਬਰ ਪ੍ਰਕਾਸ਼ਿਤ ਕਰਵਾਉਣੀ ਬਹੁਤ ਔਖੀ ਹੈ।’’ ਕੇਜਰੀਵਾਲ ਨੇ ਹਾਲਾਂਕਿ ਫੌਰੀ ਇਸ ਟਿੱਪਣੀ ਨੂੰ ਦਰੁਸਤ ਕਰਦਿਆਂ ਕਿਹਾ, ‘‘ਨਿਊ ਯਾਰਕ ਵਿੱਚ ਖ਼ਬਰ ਪ੍ਰਕਾਸ਼ਿਤ ਕਰਵਾਉਣੀ ਔਖੀ ਹੈ। ਹਰ ਦੇਸ਼ ਦਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ਐੱਨਵਾਈਟੀ ਦੇ ਮੂਹਰਲੇ ਸਫ਼ੇ ’ਤੇ ਆਪਣਾ ਨਾਮ ਤੇ ਤਸਵੀਰਾਂ ਲਵਾਉਣ ਲਈ ਬੇਚੈਨ ਰਹਿੰਦੇ ਹਨ।’’ ਲੇਖੀ ਨੇ ਜ਼ੁਬਾਨ ਫਿਸਲਣ ਕਰਕੇ ਹੋਈ ਇਸ ਗ਼ਲਤੀ ਲਈ ਕੇਜਰੀਵਾਲ ਨੂੰ ਘੇਰਿਆ।
ਉਧਰ ‘ਆਪ’ ਵਿਧਾਇਕ ਸੌਰਭ ਭਾਰਦਵਾਜ ਨੇ ਭਾਜਪਾ ’ਤੇ ਪਲਟਵਾਰ ਕਰਦਿਆਂ ਕਿਹਾ, ‘‘ਮੈਂ ਭਾਜਪਾ ਨੂੰ ਚੁਣੌਤੀ ਦਿੰਦਾ ਹਾਂ, ਤੁਹਾਡੇ ਕੋਲ ਜੋ ਵੀ ਪੈਸਾ ਹੈ… ਜੋ ਵੀ ਤਾਕਤ ਹੈ, ਉਸ ਦੀ ਵਰਤੋਂ ਕਰੋ। ਉਧਰ ਜੇਕਰ ਤੁਸੀਂ ਸੋਚਦੇ ਹੋ ਕਿ ਇਹ ਸੰਭਵ ਹੈ ਤਾਂ ਤੁਸੀਂ ਨਿਊਯਾਰਕ ਟਾਈਮਜ਼ ਵਿੱਚ ਇੱਕ ਲੇਖ ਪ੍ਰਕਾਸ਼ਿਤ ਕਰਵਾਉਣ ਦੀ ਕੋਸ਼ਿਸ਼ ਕਰੋ।’’ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ, ‘‘ਭਾਜਪਾ ਸਭ ਤੋਂ ਅਮੀਰ ਸਿਆਸੀ ਪਾਰਟੀ ਹੈ, ਇਸ ਲਿਹਾਜ਼ ਨਾਲ ਉਨ੍ਹਾਂ ਨੂੰ ਨਿਊਯਾਰਕ ਟਾਈਮਜ਼ ਦੇ ਮੂਹਰਲੇ ਸਫ਼ੇ ’ਤੇ ਰੋਜ਼ਾਨਾ ਦਿਖਾਈ ਦੇਣਾ ਚਾਹੀਦਾ ਹੈ।’’

ਵਿਜੀਲੈਂਸ ਬਿਊਰੋ ਵੱਲੋਂ 12,000 ਰੁਪਏ ਰਿਸ਼ਵਤ ਲੈਂਦਾ ਸੇਵਾਦਾਰ ਰੰਗੇ ਹੱਥੀਂ ਕਾਬੂ, ਐਸ.ਡੀ.ਓ. ਦੀ ਭਾਲ ਜਾਰੀ

0

ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਦਫਤਰ ਏ.ਡੀ.ਏ, ਪੁੱਡਾ ਭਵਨ, ਅੰਮ੍ਰਿਤਸਰ ਵਿਖੇ ਤਾਇਨਾਤ ਇਕ ਸੇਵਾਦਾਰ ਨੂੰ 12, 000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕੇਸ ਵਿੱਚ ਫਰਾਰ ਸਹਿ ਮੁਲਜ਼ਮ ਵਿਜੈਪਾਲ ਸਿੰਘ, ਐਸ.ਡੀ.ਓ. ਪੁੱਡਾ ਦੀ ਭਾਲ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐਸ.ਡੀ.ਓ. ਪੁੱਡਾ ਦੇ ਸੇਵਾਦਾਰ ਅੰਮ੍ਰਿਤਦੀਪ ਸਿੰਘ ਨੂੰ ਸੋਰਭ ਭਾਟੀਆ ਵਾਸੀ ਸੁਸ਼ਾਂਤ ਲੋਕ, ਗੁਰੂਗ੍ਰਾਮ, ਹਰਿਆਣਾ ਦੀ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਸ਼ਿਕਾਇਤ ਦਿੱਤੀ ਜਿਸ ਵਿੱਚ ਦੋਸ਼ ਲਾਇਆ ਸੀ ਕਿ ਨਿਊ ਪਾਲ ਐਵੀਨਿਊ, ਅੰਮ੍ਰਿਤਸਰ ਸਥਿੱਤ ਉਸਦੇ ਇੱਕ ਪਲਾਟ ਨੂੰ ਵੇਚਣ ਸਬੰਧੀ ਕੋਈ ਇਤਰਾਜ਼ ਨਹੀਂ (ਐਨ.ਓ.ਸੀ.) ਜਾਰੀ ਕਰਨ ਬਦਲੇ ਉਕਤ ਐਸ.ਡੀ.ਓ. ਉਸ ਕੋਲੋਂ 12, 000 ਰੁਪਏ ਰਿਸ਼ਵਤ ਮੰਗ ਰਿਹਾ ਹੈ।

ਸ਼ਿਕਾਇਤ ਵਿਚਲੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਏ.ਡੀ.ਏ, ਪੁੱਡਾ ਭਵਨ, ਅੰਮ੍ਰਿਤਸਰ ਦਫਤਰ ਦੇ ਬਾਹਰ ਸੇਵਾਦਾਰ ਅੰਮ੍ਰਿਤਦੀਪ ਸਿੰਘ ਨੂੰ ਉਕਤ ਮੁੱਦਈ ਪਾਸੋਂ ਉਸਦਾ ਕੰਮ ਕਰਾਉਣ ਬਦਲੇ 12, 000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਉਕਤ ਐਸ.ਡੀ.ਓ. ਮੌਕੇ ’ਤੇ ਹਾਜ਼ਰ ਨਾ ਹੋਣ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਿਸ ਦੀ ਗ੍ਰਿਫਤਾਰੀ ਵਾਸਤੇ ਕਾਰਵਾਈ ਕੀਤੀ ਜਾ ਰਹੀ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਕੇਸ ਸਬੰਧੀ ਉਕਤ ਦੋਹਾਂ ਮੁਲਜ਼ਮਾਂ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤਹਿਤ ਮੁਕੱਦਮਾ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਇੰਗਲੈਂਡ ‘ਚ ਭਾਰੀ ਬਾਰਿਸ਼ ਨਾਲ ਬਣੀ ਹੜ੍ਹ ਵਰਗੀ ਸਥਿਤੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

0

ਇੰਗਲੈਂਡ ‘ਚ ਲਗਾਤਾਰ ਦੂਜੇ ਦਿਨ ਹੋ ਰਹੀ ਬਾਰਿਸ਼ ਨੇ ਹੜ੍ਹ ਦੀ ਸਥਿਤੀ ਬਣਾ ਦਿੱਤੀ ਹੈ। ਸੜਕਾਂ ਤੋਂ ਘਰਾਂ ਤੱਕ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ ਇੰਗਲੈਂਡ ਅਤੇ ਵੇਲਜ਼ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਗਰਜ ਅਤੇ ਭਾਰੀ ਮੀਂਹ ਕਾਰਨ ਵਿਭਾਗ ਨੇ ਸ਼ਹਿਰਾਂ ਵਿੱਚ ਬਿਜਲੀ ਦੀ ਸਮੱਸਿਆ ਨਾਲ ਆਵਾਜਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।

ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਤੇਜ਼ ਹਨੇਰੀ, ਗਰਜ ਅਤੇ ਮੀਂਹ ਦੀ ਚੇਤਾਵਨੀ ਦਿੱਤੀ ਹੈ। ਦੱਖਣੀ ਇੰਗਲੈਂਡ ਵਿਚ ਸਥਿਤੀ ਬਦਤਰ ਦੱਸੀ ਹੈ। ਇੱਥੇ ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਜਾਨ-ਮਾਲ ਨੂੰ ਖ਼ਤਰਾ ਹੈ। ਵਾਤਾਵਰਨ ਏਜੰਸੀ ਨੇ ਮਿਡਲੈਂਡਜ਼ ਅਤੇ ਇੰਗਲੈਂਡ ਦੇ ਦੱਖਣ-ਪੂਰਬ ਦੇ 19 ਖੇਤਰਾਂ ਲਈ ਹੜ੍ਹ ਅਲਰਟ ਜਾਰੀ ਕੀਤਾ ਹੈ।

ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਨਾਲ ਪ੍ਰਭਾਵਿਤ ਬ੍ਰਿਟੇਨ ਦੀਆਂ ਵੀਡੀਓ ਅਤੇ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚ ਦੱਖਣੀ ਇੰਗਲੈਂਡ ਅਤੇ ਵੇਲਜ਼ ਦੇ ਸ਼ਹਿਰਾਂ ਵਿੱਚ ਭਾਰੀ ਮੀਂਹ ਅਤੇ ਹੜ੍ਹ ਦਾ ਪਾਣੀ ਸ਼ਾਮਲ ਹੈ। ਮੀਂਹ ਅਤੇ ਹੜ੍ਹਾਂ ਨੇ ਕਾਰਨਵਾਲ ਵਿੱਚ ਨਿਊਕਵੇ, ਡੇਵੋਨ ਵਿੱਚ ਬਿਸ਼ਪ ਟਾਊਟਨ, ਵੈਸਟ ਸਸੇਕਸ ਵਿੱਚ ਹੇਵਰਡ ਹੀਥ, ਦੱਖਣ-ਪੱਛਮੀ ਵੇਲਜ਼ ਵਿੱਚ ਪੋਰਟ ਟੈਲਬੋਟ ਅਤੇ ਡੋਰਸੈੱਟ ਵਿੱਚ ਬ੍ਰਿਜਪੋਰਟ ਨੂੰ ਵੀ ਪ੍ਰਭਾਵਿਤ ਕੀਤਾ। ਸਕਾਟਲੈਂਡ ਵਿੱਚ ਭਾਰੀ ਮੀਂਹ ਤੋਂ ਬਾਅਦ ਰੇਲ ਆਵਾਜਾਈ ਵਿੱਚ ਵਿਘਨ ਪਿਆ ਹੈ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਦਾ ਮਾਮਲਾ, ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

0

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਵਿਅਕਤੀ ਵੱਲੋਂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨ ਕੇ ਆਉਣ ਅਤੇ ਫੋਟੋਆਂ ਖਿਚਵਾ ਕੇ ਵਾਇਰਲ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਇਹ ਹਰਕਤ ਕੀਤੀ ਹੈ, ਉਸ ਖਿਲਾਫ ਕਾਰਵਾਈ ਲਈ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਐਡਵੋਕੇਟ ਧਾਮੀ ਨੇ ਆਖਿਆ ਕਿ ਜਗਦੀਸ਼ ਟਾਈਟਲਰ ਦਿੱਲੀ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਮੁਆਫ਼ ਨਹੀਂ ਕਰ ਸਕਦੀ।

ਅਜਿਹੇ ਵਿਅਕਤੀ ਦੀ ਤਸਵੀਰ ਲੱਗੀ ਟੀ-ਸ਼ਰਟ ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣਾ ਸਿੱਖਾਂ ਨੂੰ ਚਿੜ੍ਹਾਉਣ ਵਾਲੀ ਕਾਰਵਾਈ ਹੈ। ਉਨ੍ਹਾਂ ਆਖਿਆ ਕਿ ਜਾਣਕਾਰੀ ਅਨੁਸਾਰ ਇਹ ਕੋਝੀ ਹਰਕਤ ਕਰਨ ਵਾਲਾ ਵਿਅਕਤੀ ਅੰਮ੍ਰਿਤਸਰ ਵਾਸੀ ਕਰਮਜੀਤ ਸਿੰਘ ਗਿੱਲ ਕਾਂਗਰਸ ਦਾ ਨੁਮਾਇੰਦਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਉਸ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਕਾਰਵਾਈ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਜਮਾਤ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਰਹੀ ਹੈ ਅਤੇ ਇਸ ਵੱਲੋਂ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਅਤੇ ਦਿੱਲੀ ਸਿੱਖ ਕਤਲੇਆਮ ਨਾ ਭੁੱਲਣਯੋਗ ਹੈ। ਅੱਜ ਫਿਰ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਰਸ਼ਤ ਕਰਕੇ ਕਾਂਗਰਸ ਦੇ ਆਗੂ ਨੇ ਸਿੱਖ ਭਾਵਨਾਵਾਂ ਨੂੰ ਦੁਖਾਇਆ ਹੈ।
ਐਡਵੋਕੇਟ ਧਾਮੀ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਪ੍ਰਮੁੱਖ ਧਾਰਮਿਕ ਅਸਥਾਨ ਹੋਣ ਦੇ ਨਾਲ-ਨਾਲ ਪੂਰੀ ਦੁਨੀਆਂ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਵੀ ਹੈ। ਇਥੇ ਹਰ ਹਰ ਵਿਅਕਤੀ ਮਾਨਸਿਕ ਸ਼ਾਂਤੀ ਅਤੇ ਅਧਿਆਤਮਿਕ ਸ਼ਕਤੀ ਪ੍ਰਾਪਤ ਕਰਨ ਲਈ ਨਤਮਸਤਕ ਹੁੰਦਾ ਹੈ। ਉਨ੍ਹਾਂ ਆਖਿਆ ਕਿ ਇਸ ਪਾਵਨ ਅਸਥਾਨ ’ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕਾਰਵਾਈ ਕਰੇਗੀ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖਾਂ ਨੂੰ ਚਿੜਾਉਣ ਵਾਲੀ ਹਰਕਤ ਕਰਨ ਵਾਲੇ ਵਿਅਕਤੀ ਵਿਰੁੱਧ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ’ਤੇ ਪੁਲਿਸ ਪਾਸ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਸ. ਰਮਦਾਸ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਰਿਕਾਡਿੰਗ ਅਨੁਸਾਰ ਇਹ ਵਿਅਕਤੀ ਆਟਾ ਮੰਡੀ ਬਾਹੀ ਤੋਂ ਪਰਕਰਮਾਂ ਵਿਚ ਦਾਖਲ ਹੋਇਆ ਅਤੇ ਫੋਟੋ ਖਿਚਵਾਉਣ ਮਗਰੋਂ ਬਿਨਾ ਮੱਥਾ ਟੇਕਿਆਂ ਵਾਪਸ ਚਲਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਹ ਵਿਅਕਤੀ ਜਾਣਬੁਝ ਕੇ ਕੋਝੀ ਹਰਕਤ ਕਰਨ ਲਈ ਹੀ ਆਇਆ ਸੀ, ਨਾ ਕਿ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰਨ।

ਪੰਜਾਬ ਵਿਧਾਨ ਸਭਾ ਦਾ ਕੰਮਕਾਜ ਬਹੁਤ ਜਲਦ ਹੋ ਜਾਵੇਗਾ ਪੇਪਰ ਮੁਕਤ: ਕੁਲਤਾਰ ਸਿੰਘ ਸੰਧਵਾਂ

0

ਪੰਜਾਬ ਵਿਧਾਨ ਸਭਾ ਦਾ ਕੰਮਕਾਜ ਬਹੁਤ ਜਲਦ ਪੇਪਰ ਮੁਕਤ ਹੋਣ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਬਹੁਤ ਜਲਦ ਵਿਧਾਨ ਸਭਾ ਦਾ ਸਾਰਾ ਕੰਮਕਾਜ ਪੇਪਰ ਮੁਕਤ ਹੋ ਜਾਵੇਗਾ ਅਤੇ ਸਾਰੇ ਵਿਧਾਇਕਾਂ ਦੇ ਮੇਜ਼ਾਂ ’ਤੇ ਕੰਪਿਊਟਰ ਸਥਾਪਿਤ ਕਰਨ ਦਾ ਕਾਰਜ ਜ਼ੋਰਾਂ ’ਤੇ ਹੈ। ਇੱਥੇ ਪੰਜਾਬ ਵਿਧਾਨ ਸਭਾ ਵਿਚ ਕੰਪਿਊਟਰਾਈਜੇਸ਼ਨ ਅਤੇ ਡਿਜੀਟਾਈਜੇਸ਼ਨ ਸਬੰਧੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਵਿਧਾਨ ਸਭਾ ਹਾਲ ਵਿਚ ਕੰਪਿਊਟਰ ਸਥਾਪਿਤ ਕਰਨ ਦੇ ਕੰਮ ਦਾ ਸਾਰੇ ਮੈਂਬਰਾਂ ਨੇ ਜਾਇਜ਼ਾ ਵੀ ਲਿਆ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਬੰਧਤ ਵਿਭਾਗਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਨੂੰ ਲਾਗੂ ਕਰਨ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣ ਤਾਂ ਜੋ ਜਲਦ ਹੀ ਵਿਧਾਨ ਸਭਾ ਦੀ ਸਾਰੀ ਕਾਰਵਾਈ ਪੇਪਰ ਮੁਕਤ ਹੋ ਸਕੇ। ਇਸ ਸਾਰੇ ਕਾਰਜ ਲਈ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਫੰਡਾਂ ਦੀ ਕੋਈ ਕਮੀ ਨਾ ਆਉਣ ਦਾ ਭਰੋਸਾ ਦਿੱਤਾ।

ਮੀਟਿੰਗ ਵਿਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਪ੍ਰਸ਼ਾਸ਼ਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸੰਸਦੀ ਕਾਜ ਮੰਤਰੀ ਇੰਦਰਬੀਰ ਸਿੰਘ ਨਿੱਝਰ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਨਰਿੰਦਰ ਕੌਰ ਭਰਾਜ, ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਪ੍ਰਸ਼ਾਸ਼ਕੀ ਸੁਧਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ, ਪ੍ਰਸ਼ਾਸ਼ਕੀ ਸੁਧਾਰ ਵਿਭਾਗ ਦੇ ਡਾਇਰੈਕਟਰ ਗਿਰੀਸ਼ ਦਿਆਲਨ ਅਤੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

ਜਾਣੋ ਕਿਸ ਤਰ੍ਹਾਂ ਕੀਤੀ ਸੁਰਜੀਤ ਬਿੰਦਰਖੀਆ ਦੇ ਬੇਟੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ, ਹੁਣ ਸਰਗੁਣ ਮਹਿਤਾ ਨਾਲ ਫਿਲਮ ‘ਮੋਹ’ ‘ਚ ਆਉਣਗੇ ਨਜ਼ਰ

0

ਸ਼੍ਰੀ ਨਰੋਤਮ ਜੀ ਸਟੂਡੀਓਜ਼ ਦੀ ਨਵੀਂ ਫਿਲਮ ‘ਮੋਹ’ ਇਨ੍ਹੀਂ ਦਿਨੀ ਸੁਰਖੀਆਂ ਵਿੱਚ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਸਰਗੁਣ ਮਹਿਤਾ ਗਾਇਕ ਅਤੇ ਅਦਾਕਾਰ ਗੀਤਾਜ਼ ਬਿੰਦਰਖੀਆ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ। ਕਾਬਿਲੇਗ਼ੌਰ ਹੈ ਕਿ ਗੀਤਾਜ਼ ਬਿੰਦਰਖੀਆ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸੁਰਜੀਤ ਬਿੰਦਰਖੀਆਂ ਦੇ ਪੁੱਤਰ ਹਨ। ਜਿਨ੍ਹਾਂ ਨੇ ਆਪਣੇ ਪਿਤਾ ਦੀ ਤਰ੍ਹਾਂ ਹੀ ਪੰਜਾਬੀ ਇੰਡਸਟਰੀ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਤੇ ਅੱਜ ਦੀ ਰਿਪੋਰਟ ‘ਚ ਗੀਤਾਜ਼ ਬਿੰਦਰਖੀਆ ਬਾਰੇ ਗੱਲ ਕਰਾਂਗੇ…

ਜੇਕਰ ਅਸੀਂ ਗੀਤਾਜ਼ ਬਿੰਦਰਖੀਆ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਹੁਤ ਸਾਰੇ ਗਾਣੇ ਗਾਏ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤੇਰੇ ਬਾਜੋਂ ਬਿੰਦਰਖੀਆ ਸੌਗ ਨਾਲ ਕੀਤੀ ਤੇ ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹ ਗੀਤ 2010 ‘ਚ ਰਿਲੀਜ਼ ਹੋਇਆ। ਇਸਤੋਂ ਬਾਅਦ ਉਨ੍ਹਾਂ ਨੇ 2012 ਨੂੰ ‘ਜਿੰਦ ਮਾਹੀ’ ਐਲਬਮ ‘ਚ (debut) ਕੀਤਾ। ਗੀਤਾਜ਼ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜਿਨਾਂ ‘ਚ jooth, jind mahi,yaar bolda,doesn’t matter ਪਸੰਦ ਜੱਟ ਦੀ ,ਗੱਲ ਬਾਪ ਦੀ, ਯਾਰ ਬੋਲਦਾ ਅਤੇ ਹੋਰ ਵੀ ਬਹੁਤ ਸਾਰੇ ਗੀਤ ਸ਼ਾਮਿਲ ਹਨ।

ਉਨ੍ਹਾਂ ਦਾ ਜਨਮ 3 ਜੁਲਾਈ 1986 ਨੂੰ ਹੋਇਆ। ਉਨ੍ਹਾਂ ਦਾ ਜਨਮ ਸਥਾਨ ਪਿੰਡ ਬਿੰਦਰਖ ਹੈ। ਉਹ ਇੱਕ ਗਾਇਕ ਹੋਣ ਦੇ ਨਾਲ -ਨਾਲ ਇੱਕ ਵਧੀਆ ਅਦਾਕਾਰ ਵੀ ਹਨ। ਉਨ੍ਹਾਂ ਦੀ ਨਵੀਂ ਫਿਲਮ ‘ਮੋਹ’ ਆ ਰਹੀ ਹੈ। ‘ਮੋਹ’ ਫਿਲਮ ਵਿੱਚ ਗੀਤਾਜ਼ ਬਿੰਦਰਖੀਆ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾਵਾਂ ਵਿੱਚ ਹਨ। ਗੀਤਾਜ਼ ਬਿੰਦਰਖੀਆ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਫਿਲਮ ਵਿੱਚ ਕਈ ਸਿਤਾਰੇ ਅਹਿਮ ਭੂਮਿਕਾਵਾਂ ਵਿੱਚ ਹਨ।

ਆਪਣੀ ਗਾਇਕੀ ਨਾਲ ਤਾਂ ਗੀਤਾਜ਼ ਨੇ ਸਭ ਦਾ ਦਿਲ ਜਿੱਤਿਆ ਹੀ ਹੈ ਪਰ ਹੁਣ ਉਹ ਫਿਲ਼ਮ ਮੋਹ ਰਾਹੀਂ ਸਾਰਿਆਂ ਦੇ ਦਿਲਾਂ ‘ਚ ਰਾਜ਼ ਕਰਨ ਲਈ ਤਿਆਰ ਹੈ। ਇਹ ਫਿਲਮ 16 ਸਤੰਬਰ 2022 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਜੇਕਰ ਗੱਲ ਕੀਤੀ ਜਾਵੇ ਇਸ ਫਿਲਮ ਦੇ ਡਾਇਰੈਕਟਰ ਦੀ ਤਾਂ ਜਗਦੀਪ ਸਿੱਧੂ ਨੇ ਇਸ ਫਿਲ਼ਮ ਨੂੰ ਡਾਇਰੈਕਟ ਕੀਤਾ ਹੈ।

ਇਸਦੇ ਨਾਲ ਹੀ ਜੇਕਰ ਗੱਲ ਗੀਤਾਜ਼ ਦੇ ਪਿਤਾ ਸੁਰਜੀਤ ਬਿੰਦਰਖੀਆ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਬੋਲੀਆਂ ਤੋਂ ਆਪਣੇ ਕਾਲਜ ਦੀ ਭੰਗੜਾ ਟੀਮ ਨਾਲ ਕੀਤੀ ਸੀ। 90 ਦੇ ਦਹਾਕੇ ਵਿਚ ਸੁਰਜੀਤ ਬਿੰਦਰਖੀਆ ਅਜਿਹੇ ਗਾਇਕ ਸਨ, ਜੋ ਆਪਣੀ ਬੁਲੰਦ ਅਤੇ ਬਿਹਤਰੀਨ ਆਵਾਜ਼ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪੰਜਾਬ ਦੀਆਂ ਰਹੁ ਰੀਤਾਂ ਨੂੰ ਬੜੇ ਹੀ ਸੋਹਣੇ ਅਤੇ ਨਿਵੇਕਲੇ ਢੰਗ ਨਾਲ ਆਪਣੇ ਗੀਤਾਂ ਵਿਚ ਪੇਸ਼ ਕਰਦੇ ਸਨ। ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਪਹਿਲਾ ਮੌਕਾ 1990 ਵਿਚ ਮਿਲਿਆ।

 

ਪੰਜਾਬ ਮਹਿਲਾ ਹਾਕੀ ਟੀਮ ਲਈ 30 ਖਿਡਾਰਨਾਂ ਦੀ ਹੋਈ ਚੋਣ, ਓਲੰਪੀਅਨ ਗੁਰਪ੍ਰੀਤ ਕੌਰ ਵੀ ਸ਼ਾਮਿਲ

0

ਪੰਜਾਬ ਮਹਿਲਾ ਹਾਕੀ ਟੀਮ ਲਈ 30 ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਦੱਸ ਦਈਏ ਕਿ ਗੁਜਰਾਤ ਵਿਖੇ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ-2022 ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ 30 ਸੰਭਾਵਿਤ ਹਾਕੀ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ ।

ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ ਰਾਜਕੋਟ (ਗੁਜਰਾਤ) ਵਿਖੇ 30 ਸਤੰਬਰ ਤੋਂ ਲੈ ਕੇ 7 ਅਕਤੂਬਰ ਤਕ ਅਯੋਜਿਤ ਹੋਣ ਵਾਲੀ 36ਵੀਆਂ ਕੌਮੀ ਖੇਡਾਂ-2022 ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਬਲਦੇਵ ਸਿੰਘ (ਦਰੋਣਾਚਾਰਯਾ ਐਵਾਰਡੀ), ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਸੁਖਜੀਤ ਕੌਰ (ਅੰਤਰਰਾਸ਼ਟਰੀ ਖਿਡਾਰਨ) ਅਤੇ ਅਮਰਜੀਤ ਸਿੰਘ ਕੋਚ ਅਧਾਰਿਤ ਚੋਣ ਕਮੇਟੀ ਵੱਲੋਂ 30 ਸੰਭਾਵਿਤ ਹਾਕੀ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ।

ਜਿਹਨਾਂ ਗੁਰਜੀਤ ਕੌਰ, ਸਿਆਮੀ (ਦੋਵੇਂ ਓਲੰਪੀਅਨ), ਯੋਗਿਤਾ ਬਾਲੀ, ਨਵਪ੍ਰੀਤ ਕੌਰ, ਰਾਜਵਿੰਦਰ ਕੌਰ, ਬਲਜੀਤ ਕੌਰ, ਜਸਪ੍ਰੀਤ ਕੌਰ, ਰੰਸਨਪ੍ਰੀਤ ਕੌਰ, ਹਰਦੀਪ ਕੌਰ, ਰੀਤੂ ਰਾਣੀ, ਗ਼ਗ਼ਨ, ਪ੍ਰਿਯੰਕਾ,ਰੌਂਸਲੀਨ ਰੇਲਟਾ, ਰਿੰਤ (ਸਾਰੀਆਂ ਅੰਤਰਰਾਸ਼ਟਰੀ ਖਿਡਾਰਨਾਂ), ਸਿਮਰਨ ਚੋਪੜਾ, ਜਸਦੀਪ ਕੌਰ, ਕਮਲਪ੍ਰੀਤ ਕੌਰ, ਜਯੋਤੀਕਾ, ਕਿਰਨਦੀਪ ਕੌਰ (ਸੀਨੀਅਰ), ਨਵਜੋਤ ਕੌਰ, ਕਿਰਨਦੀਪ ਕੌਰ (ਜੂਨੀਅਰ), ਮਹਿਮਾ, ਕਾਜਲ, ਅਮਰਦੀਪ ਕੌਰ, ਸਿਮਰਨ ਸੈਣੀ, ਪ੍ਰਿਯੰਕਾ (ਜੂਨੀਅਰ), ਤਰਨਪ੍ਰੀਤ ਕੌਰ, ਸ਼ਾਲੂ, ਸੋਨੀ ਅਤੇ ਰੀਨਾ (ਸਾਰੀਆਂ ਕੌਮੀ ਖਿਡਾਰਨਾਂ) ਸ਼ਾਮਿਲ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਇਹਨਾਂ 31 ਸੰਭਾਵਿਤ ਖਿਡਾਰਨਾਂ ਦਾ ਇਕ ਕੋਚਿੰਗ ਕੈਂਪ 5 ਤੋਂ ਲੈਕੇ 25 ਸਤੰਬਰ ਤਕ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸਟ੍ਰੋਟਰਫ ਹਾਕੀ ਗਰਾਊਂਡ ਵਿਖੇ ਆਯੋਜਿਤ ਕੀਤੇ ਜਾਵੇਗਾ ।

ਚੰਡੀਗੜ੍ਹ ‘ਚ Courier Boy ਨੇ ਗੰਨ ਪੁਆਇੰਟ ‘ਤੇ ਘਰ ਲੁੱਟਣ ਦੀ ਕੀਤੀ ਕੋਸ਼ਿਸ਼

0

ਲੁਟੇਰਿਆਂ ਵਲੋਂ ਆਏ ਦਿਨ ਲੁੱਟ -ਖੋਹ ਕਰਨ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੁਟੇਰਿਆਂ ਵਲੋਂ ਲੁੱਟ ਦੀਆਂ ਘਟਨਾਵਾਂ ਨੂੰ ਨਵੇਂ ਨਵੇਂ ਢੰਗਾਂ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹੀ ਹੀ ਘਟਨਾ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ। ਚੰਡੀਗੜ੍ਹ ‘ਚ ਦਿਨ-ਦਹਾੜੇ ਗੰਨ ਪੁਆਇੰਟ ‘ਤੇ ਲੁੱਟ ਦੀ ਕੋਸ਼ਿਸ਼ ਦੀ ਘਟਨਾ ਸਾਹਮਣੇ ਆਈ ਹੈ।

ਚੰਡੀਗੜ੍ਹ ਦੇ ਸੈਕਟਰ 35 ਦੇ ਮਕਾਨ ‘ਚ ਇਕ ਬਦਮਾਸ਼ ਕੁਰੀਅਰ ਬੁਆਏ ਬਣ ਕੇ ਵੜਿਆ। ਉਸ ਨੇ ਬੰਦੂਕ ਦੀ ਨੋਕ ‘ਤੇ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਘਰ ‘ਚ ਮੌਜੂਦ ਮਹਿਲਾ ਨੂੰ ਬਦਮਾਸ਼ ਕਹਿੰਦਾ ਹੈ ਕਿ ਉਹ ਪਾਰਸਲ ਦੇਣ ਆਇਆ ਹੈ।  ਮਹਿਲਾ ਦੇ ਦਰਵਾਜਾ ਖੋਲਣ ਤੋਂ ਬਾਅਦ ਬਦਮਾਸ਼ ਗੰਨ ਪੁਆਇੰਟ ‘ਤੇ ਕੁੱਟ ਮਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਘਰ ਦੇ ਅੰਦਰ ਵੜ੍ਹ ਜਾਂਦਾ ਹੈ। ਮਹਿਲਾ ਦੇ ਰੌਲਾ ਪਾਉਣ ‘ਤੇ ਬਦਮਾਸ਼ ਫਰਾਰ ਹੋ ਜਾਂਦਾ ਹੈ।

ਘਟਨਾ ਵੇਲੇ ਘਰ ‘ਚ ਮਹਿਲਾ ਇਕੱਲੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚਦੀ ਹੈ। ਬਦਮਾਸ਼ ਜਿਹੜਾ ਪਾਰਸਲ ਆਪਣੇ ਨਾਲ ਲਾਇਆ ਸੀ ਉਹ ਉਥੇ ਹੀ ਛੱਡ ਜਾਂਦਾ ਹੈ। ਪਾਰਸਲ ਨੂੰ ਖੋਲਣ ਤੋਂ ਬਾਅਦ ਉਸ ਵਿੱਚੋਂ ਇੱਟਾਂ ਬਰਾਮਦ ਹੋਈਆਂ ਹਨ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਤੇ ਕੈਦ ਹੋ ਗਈ ਹੈ। ਪੁਲਿਸ ਇਸ ਦੇ ਅਧਾਰ ਤੇ ਅੱਗੇ ਦੀ ਜਾਂਚ ਕਰ ਰਹੀ ਹੈ।

ED ਦਾ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਵੱਡਾ ਐਕਸ਼ਨ, ਅੱਜ ਦਾਖਲ ਕਰੇਗੀ ਚਾਰਜਸ਼ੀਟ

0

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਤੋਂ ਵਧਦੀਆਂ ਨਜ਼ਰ ਆ ਰਹੀਆਂ ਹਨ। 215 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਜੈਕਲੀਨ ਇਕ ਵਾਰ ਫ਼ਿਰ ਮੁਸੀਬਤ ਫਸ ਗਈ ਹੈ। ਖ਼ਬਰਾਂ ਮੁਤਾਬਕ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਇਸ ਮਾਮਲੇ ‘ਚ ਜੈਕਲੀਨ ਫਰਨਾਂਡੀਜ਼ ਨੂੰ ਦੋਸ਼ੀ ਬਣਾਇਆ ਹੈ। ਜਲਦੀ ਹੀ ਇਸ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।

ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅੱਜ ਹੀ ਚਾਰਜਸ਼ੀਟ ਦਾਇਰ ਕਰ ਸਕਦਾ ਹੈ। ਈ. ਡੀ. ਦੇ ਸੂਤਰਾਂ ਨੇ ਕਿਹਾ ਹੈ ਕਿ ਜੈਕਲੀਨ ਫਰਨਾਂਡੀਜ਼ ਜ਼ਬਰਦਸਤੀ ਪੈਸੇ ਦੀ ਲਾਭਪਾਤਰੀ ਸੀ। ਇਸ ‘ਚ ਕਿਹਾ ਗਿਆ ਹੈ ਕਿ ਅਦਾਕਾਰਾ ਨੂੰ ਪਤਾ ਸੀ ਕਿ ਸੁਕੇਸ਼ ਚੰਦਰਸ਼ੇਖਰ ਇਕ ਅਪਰਾਧੀ ਹੈ। ਅਦਾਕਾਰਾ ਨੂੰ ਸੁਕੇਸ਼ ਚੰਦਰਸ਼ੇਖਰ ਨੇ 10 ਕਰੋੜ ਰੁਪਏ ਦਾ ਸਾਮਾਨ ਤੋਹਫੇ ‘ਚ ਦਿੱਤਾ ਸੀ। ਈ. ਡੀ. ਨੇ ਅਦਾਕਾਰਾ ਦੀ 7 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ।