Home Blog Page 1922

CM ਭਗਵੰਤ ਮਾਨ ਨੇ ਵਾਟਰ ਐਂਡ ਸੈਨੀਟੇਸ਼ਨ ਸਮੇਤ ਸਿਹਤ ਵਿਭਾਗ ਦੇ ਨਵ-ਨਿਯੁਕਤ 164 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

0

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਾਟਰ ਐਂਡ ਸੈਨੀਟੇਸ਼ਨ ਸਮੇਤ ਸਿਹਤ ਵਿਭਾਗ ਦੇ ਨਵ-ਨਿਯੁਕਤ 164 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ।

ਉਨ੍ਹਾਂ ਕਿਹਾ ਕਿ ਮੈਂ ਲਗਾਤਾਰ ਪੌਜੇਟਿਵ ਮਾਹੌਲ ਵਾਲੇ ਪ੍ਰੋਗਰਾਮਾਂ ‘ਤੇ ਜਾ ਰਿਹਾ ਹਾਂ। ਕੱਲ੍ਹ ਉਨ੍ਹਾਂ ਅਧਿਆਪਕਾਂ ਨੂੰ ਪੱਕੇ ਕੀਤਾ ਹੈ, ਜਿਨ੍ਹਾਂ ਦੀਆਂ ਪਿਛਲੀਆਂ ਸਰਕਾਰਾਂ ਦੌਰਾਨ ਪੱਗਾਂ ਢਹਿੰਦੀਆਂ ਸੀ, ਡੰਡੇ ਪੈਂਦੇ ਸੀ। 8736 ਅਧਿਆਪਕਾਂ ਨੂੰ ਪੱਕੇ ਕੀਤਾ ਹੈ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਸੂਬੇ ‘ਚ ਸਰਕਾਰੀ ਸਕੂਲਾਂ ‘ਚ ਜਾਣ ਵਾਲੀਆਂ ਵਿਦਿਆਰਥਣਾਂ ਲਈ ਸ਼ਟਲ…

ਦੱਸ ਦਈਏ ਕਿ ਕਈ ਸਾਲਾਂ ਮਗਰੋਂ ਆਖਰ ਕੱਚੇ ਮੁਲਾਜ਼ਮਾਂ ਦੀ ਸੁਣੀ ਗਈ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਮਗਰੋਂ ਕਾਂਗਰਸ ਸਰਕਾਰ ਨੇ ਪੱਕੇ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਨੂੰਨੀ ਅੜਿੱਕਿਆਂ ਕਰਕੇ ਇਹ ਮਾਮਲਾ ਲਟਕਦਾ ਰਿਹਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਨੀਤੀ ਤਿਆਰ ਕੀਤੀ ਹੈ ਜਿਸ ਉੱਪਰ ਕੈਬਨਿਟ ਦੀ ਮੋਹਰ ਲੱਗ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਐਡਹਾਕ, ਠੇਕੇ, ਡੇਲੀ ਵੇਜ, ਵਰਕ ਚਾਰਜਡ ਤੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਵਾਲੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਸੂਬਾ ਸਰਕਾਰ ਦੇ 9000 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਲਾਭ ਹੋਵੇਗਾ।

CM ਭਗਵੰਤ ਮਾਨ ਨੇ ਸੂਬੇ ‘ਚ ਸਰਕਾਰੀ ਸਕੂਲਾਂ ‘ਚ ਜਾਣ ਵਾਲੀਆਂ ਵਿਦਿਆਰਥਣਾਂ ਲਈ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦਾ ਕੀਤਾ ਐਲਾਨ

0

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੀਆਂ ਲੜਕੀਆਂ ਲਈ ਹੁਣ ਸ਼ਟਲ ਬੱਸ ਸੇਵਾ ਦਾ ਐਲਾਨ ਕੀਤਾ ਗਿਆ ਹੈ। ਇਸ ਤਰ੍ਹਾਂ ਹੁਣ ਬੱਸ ਸਕੂਲ ਜਾਣ ਲਈ ਲੜਕੀ ਦੇ ਘਰ ਆਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। ਦਰਅਸਲ ਬੱਸ ਸੇਵਾ ਸ਼ੁਰੂ ਕਰਨ ਦਾ ਮਕਸਦ ਵਿਦਿਆਰਥਣਾਂ ਦੀ ਡਰਾਪ ਆਊਟ ਦਰ ਦਾ ਪਤਾ ਲਗਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ, ਭੋਜਨ, ਬੁਨਿਆਦੀ ਢਾਂਚਾ ਆਦਿ ਦੀਆਂ ਬੁਨਿਆਦੀ ਲੋੜਾਂ ਦਾ ਖਿਆਲ ਰੱਖਦੇ ਹੋਏ ਹਰੇਕ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਰਕਾਰ ਦਾ ਮੁੱਢਲਾ ਫਰਜ਼ ਹੈ।

ਟਰਾਂਸਪੋਰਟ ਸਹੂਲਤਾਂ ਦੀ ਘਾਟ ਕਾਰਨ ਕਈ ਲੜਕੀਆਂ ਨੇ ਛੱਡੀ ਪੜਾਈ

ਮੁੱਖ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਸਹੂਲਤਾਂ ਦੀ ਘਾਟ ਕਾਰਨ ਲੜਕੀਆਂ ਵਿਚ ਸਕੂਲ ਛੱਡਣ ਦੀ ਦਰ ਸਭ ਤੋਂ ਵੱਧ ਹੈ। ਇਸ ਲਈ ਅਸੀਂ ਇਸ ਮਾਮਲੇ ਨੂੰ ਸਖ਼ਤੀ ਨਾਲ ਲੜਨ ਲਈ ਸੂਬੇ ਦੀ ਹਰ ਲੜਕੀ ਨੂੰ ਇਹ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ।

 

Bharat Biotech ਦੀ Nasal Vaccine ਨੂੰ ਮਿਲੀ ਮਨਜ਼ੂਰੀ

0

ਭਾਰਤ ਬਾਇਓਟੈਕ ਦੀ ਨੇਜ਼ਲ ਕੋਰੋਨਾ ਵੈਕਸੀਨ ਨੂੰ DCGI (ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ) ਨੇ ਮੰਗਲਵਾਰ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਜਦੋਂ ਇਸ ਟੀਕੇ ਨੂੰ ਤੀਜੇ ਪੜਾਅ ਦੇ ਟਰਾਇਲਾਂ ਲਈ ਮਨਜ਼ੂਰੀ ਦਿੱਤੀ ਗਈ ਸੀ, ਉਦੋਂ ਹੀ ਇਹ ਦੱਸਿਆ ਗਿਆ ਸੀ ਕਿ 28 ਦਿਨਾਂ ਦੇ ਵਕਫ਼ੇ ਵਿੱਚ ਇਹ ਨੇਜ਼ਲ ਵੈਕਸੀਨ ਲਗਾਈ ਜਾਵੇਗੀ। ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮੰਡਾਵੀਆ ਨੇ ਇਹ ਜਾਣਕਾਰੀ ਦਿੱਤੀ। ਇਹ ਕੋਰੋਨਾ ਲਈ ਭਾਰਤ ਦੀ ਪਹਿਲੀ ਨੱਕ ਦੀ ਵੈਕਸੀਨ ਹੋਵੇਗੀ।

ਇਹ ਵੀ ਪੜ੍ਹੋ: ਮੁਕਤਸਰ ‘ਚ ASI ਦੀ ਗੋਲੀ ਲੱਗਣ ਨਾਲ ਹੋਈ ਮੌਤ

ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਨੇ ਟਵੀਟ ਕਰਦਿਆਂ ਕਿਹਾ, “ਕੋਵਿਡ-19 ਵਿਰੁੱਧ ਭਾਰਤ ਦੀ ਲੜਾਈ ਨੂੰ ਵੱਡਾ ਹੁਲਾਰਾ ਮਿਲਿਆ ਹੈ। ਭਾਰਤ ਬਾਇਓਟੈਕ ਦੀ ChAd36-SARS-CoV-S ਕੋਵਿਡ-19 (ਚਿੰਪੈਂਜ਼ੀ ਐਡੀਨੋਵਾਇਰਸ ਵੈਕਟਰਡ) ਰੀਕੌਂਬੀਨੈਂਟ ਨੇਜ਼ਲ ਵੈਕਸੀਨ ਨੂੰ ਐਮਰਜੈਂਸੀ ਸਥਿਤੀ ਵਿਚ 18 ਸਾਲ ਤੋਂ ਵੱਧ ਉਮਰ ਸਮੂਹ ਵਿੱਚ ਵਰਤੋਂ ਲਈ ਆਗਿਆ ਦਿੱਤੀ ਗਈ ਹੈ।”

ਉਨ੍ਹਾਂ ਅੱਗੇ ਕਿਹਾ ਕਿ ਇਹ ਕਦਮ ਮਹਾਂਮਾਰੀ ਵਿਰੁੱਧ ਸਾਡੀ ਸਮੂਹਿਕ ਲੜਾਈ ਨੂੰ ਹੋਰ ਮਜ਼ਬੂਤ ​​ਕਰੇਗਾ।

Suresh Raina ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

0

ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਮਿਸਟਰ ਆਈਪੀਐਲ ਦੇ ਨਾਂ ਨਾਲ ਮਸ਼ਹੂਰ ਰੈਨਾ ਨੇ ਅੱਜ ਟਵੀਟ ਕਰਕੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਸੁਰੇਸ਼ ਰੈਨਾ ਹੁਣ IPL ਅਤੇ ਘਰੇਲੂ ਕ੍ਰਿਕਟ ‘ਚ ਵੀ ਖੇਡਦੇ ਨਜ਼ਰ ਨਹੀਂ ਆਉਣਗੇ। ਇਸ ਨਾਲ ਉਹ ਦੇਸ਼ ਤੋਂ ਬਾਹਰ ਫਰੈਂਚਾਇਜ਼ੀ ਲਈ ਖੇਡਣ ਲਈ ਤਿਆਰ ਹੈ।

ਸੁਰੇਸ਼ ਰੈਨਾ ਆਈਪੀਐਲ ਇਤਿਹਾਸ ਦੇ ਸਭ ਤੋਂ ਵੱਡੇ ਨਾਮਾਂ ਵਿੱਚੋਂ ਇੱਕ ਹੈ। ਵਰਤਮਾਨ ਵਿੱਚ ਉਹ ਲੀਗ ਦੇ ਇਤਿਹਾਸ ਵਿੱਚ 5ਵਾਂ ਸਭ ਤੋਂ ਵੱਧ ਸਕੋਰਰ ਹੈ। ਹਾਲਾਂਕਿ ਰੈਨਾ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸਨ, ਰੈਨਾ ਨੇ ਐਮਐਸ ਧੋਨੀ ਦੇ ਸੰਨਿਆਸ ਲੈਣ ਤੋਂ ਤੁਰੰਤ ਬਾਅਦ 15 ਅਗਸਤ 2020 ਨੂੰ ਇਸ ਫੈਸਲੇ ਦਾ ਐਲਾਨ ਕੀਤਾ ਸੀ। ਇਕ ਰਿਪੋਰਟ ਮੁਤਾਬਕ ਸੁਰੇਸ਼ ਰੈਨਾ ਦੱਖਣੀ ਅਫਰੀਕਾ, ਸ਼੍ਰੀਲੰਕਾ ਅਤੇ ਯੂਏਈ ‘ਚ ਹੋਣ ਵਾਲੀਆਂ ਟੀ-20 ਲੀਗਾਂ ਨੂੰ ਲੈ ਕੇ ਉਤਸ਼ਾਹਿਤ ਹਨ।

ਸੁਰੇਸ਼ ਰੈਨਾ ਨੇ ਟਵੀਟ ਕੀਤਾ, “ਸਾਡੇ ਦੇਸ਼ ਅਤੇ ਰਾਜ ਯੂਪੀ ਦੀ ਨੁਮਾਇੰਦਗੀ ਕਰਨਾ ਇੱਕ ਸਨਮਾਨ ਦੀ ਗੱਲ ਹੈ। ਮੈਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਦਾ ਐਲਾਨ ਕਰਨਾ ਚਾਹੁੰਦਾ ਹਾਂ। ਮੈਂ ਬੀਸੀਸੀਆਈ, ਯੂਪੀਸੀਏ ਕ੍ਰਿਕਟ, ਚੇਨਈ ਆਈਪੀਐਲ, ਰਾਜੀਵ ਸ਼ੁਕਲਾ ਸਰ ਅਤੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਸਮਰਥਨ ਅਤੇ ਮੇਰੀ ਕਾਬਲੀਅਤ ਵਿੱਚ ਅਟੁੱਟ ਵਿਸ਼ਵਾਸ ਲਈ ਧੰਨਵਾਦ ਕਰਨਾ ਚਾਹਾਂਗਾ।

ਸਤੰਬਰ ‘ਚ ਹੋਣ ਵਾਲੀ ਟਰਮ ਪ੍ਰੀਖਿਆ ਦੀ ਡੇਟਸ਼ੀਟ ਹੋਈ ਜਾਰੀ

0

ਸਕੂਲ ਸਿੱਖਿਆ ਵਿਭਾਗ ਵਲੋਂ ਟਰਮ ਪ੍ਰੀਖਿਆ ਸਤੰਬਰ-2022 ਮਿਤੀ 27-09-2022 ਤੋਂ ਕਰਵਾਈ ਜਾ ਰਹੀ ਹੈ। ਇਸਦੇ ਨਾਲ ਹੀ ਐੱਸ.ਸੀ.ਈ.ਆਰ.ਟੀ (SCERT) ਪੰਜਾਬ ਵੱਲੋਂ ਸਤੰਬਰ ‘ਚ ਹੋਣ ਵਾਲੀ ਟਰਮ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ।

ਮੁਕਤਸਰ ‘ਚ ASI ਦੀ ਗੋਲੀ ਲੱਗਣ ਨਾਲ ਹੋਈ ਮੌਤ

0

ਮੁਕਤਸਰ ‘ਚ ਇੱਕ ASI ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ASI ਕੈਦੀਆਂ ਨੂੰ ਕੋਰਟ ‘ਚ ਪੇਸ਼ੀ ਲਈ ਲੈ ਕੇ ਆਇਆ ਸੀ। ਇਸ ਦੌਰਾਨ ਅਚਾਨਕ ਉਸਦੀ ਸਰਵਿਸ ਰਿਵਾਲਵਰ ”ਚੋਂ ਗੋਲੀ ਚੱਲ ਗਈ, ਜਿਸ ਕਾਰਨ  ਦੀ ਉਸਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ASI ਕੁਲਵਿੰਦਰ ਸਿੰਘ ਪੁਲਿਸ ਲਾਇਨ ‘ਚ ਤਾਇਨਾਤ ਸੀ।

ਜਲੰਧਰ ‘ਚ ਕਾਂਗਰਸ ਨੂੰ ਵੱਡਾ ਝਟਕਾ, ਡਿਪਟੀ ਮੇਅਰ ਸਮੇਤ 5 ਕੌਂਸਲਰ ‘ਆਪ’ ‘ਚ ਹੋਏ ਸ਼ਾਮਲ

0

ਜਲੰਧਰ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇਥੇ ਡਿਪਟੀ ਮੇਅਰ ਸਮੇਤ 5 ਕੌਂਸਲਰਾਂ ਨੇ ਕਾਂਗਰਸ ਦਾ ਹੱਥ ਛੱਡ ਕੇ ‘ਆਪ’ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ।

ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ, ਕੌਂਸਲਰ ਰੋਹਨ ਸਹਿਗਲ, ਕੌਂਸਲਰ ਅੰਮ੍ਰਿਤਪਾਲ ਸਿੰਘ ਸਮੇਤ ਤਿੰਨ ਹੋਰ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਦੱਸ ਦਈਏ ਕਿ ਅਜੇ ਕੱਲ੍ਹ ਹੀ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਦਿੱਤੇ ਜਾ ਰਹੇ ਅਸਤੀਫ਼ਿਆਂ ਦੀ ਲੜੀ ਵਿਚ ਹੀ ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਨਕਲੀ ਰਾਸ਼ਨ ਕਾਰਡ ਬਣਵਾ ਕੇ ਫਾਇਦਾ ਲੈਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਮੰਤਰੀ ਲਾਲਚੰਦ ਕਟਾਰੂਚੱਕ

0

ਪੰਜਾਬ ਸਰਕਾਰ ਹੁਣ ਨਕਲੀ ਰਾਸ਼ਨ ਕਾਰਡ ਧਾਰਕਾਂ ਖਿਲਾਫ ਐਕਸ਼ਨ ਲਵੇਗੀ। ਦੱਸ ਦਈਏ ਕਿ ਬਹੁਤ ਸਾਰੇ ਧਨੀ ਲੋਕ ਅਜਿਹੇ ਹਨ ਕਿ ਜੋ ਨਕਲੀ ਰਾਸ਼ਨ ਕਾਰਡ ਬਣਵਾ ਕੇ ਗਰੀਬਾਂ ਨੂੰ ਮਿਲਣ ਵਾਲੀਆਂ ਸਕੀਮਾਂ ਦਾ ਲਾਭ ਲੈ ਰਹੇ ਹਨ। ਹੁਣ ਨਕਲੀ ਰਾਸ਼ਨ ਕਾਰਡਾਂ ਉਪਰ ਆਟਾ ਦਾਲ ਸਕੀਮ ਤਹਿਤ ਰਾਸ਼ਨ ਲੈਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ।

ਪੰਜਾਬ ਸਰਕਾਰ ਨੇ ਅਜਿਹੇ ਵਿਅਕਤੀਆਂ ਪਰਿਵਾਰਾਂ ਦੀ ਜਾਂਚ ਕਰਕੇ ਕਾਰਵਾਈ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕਈ ਅਜਿਹੇ ਧਨਾਢ ਪਰਿਵਾਰ ਵੀ ਹਨ, ਜਿਹੜੇ ਨਕਲੀ ਗਰੀਬ ਵੱਜੋਂ ਗ਼ਰੀਬਾਂ ਨੂੰ ਮਿਲਣ ਵਾਲੀ ਕਣਕ ਲੈ ਰਹੇ ਹਨ, ਜਦਕਿ ਕਈ ਅਜਿਹੇ ਵਿਅਕਤੀ ਵੀ ਹਨ, ਜਿਨ੍ਹਾਂ ਅਸਲੀ ਹੱਕਦਾਰਾਂ ਦੇ ਰਾਸ਼ਨ ਕਾਰਡ ਹੀ ਨਹੀਂ ਬਣੇ।

ਇਹ ਵੀ ਪੜ੍ਹੋ: BJP ਵਿਧਾਇਕ ਅਰਵਿੰਦ ਗਿਰੀ ਦਾ ਹੋਇਆ ਦਿਹਾਂਤ

ਪੰਜਾਬ ਸਰਕਾਰ ਨੂੰ ਨਕਲੀ ਰਾਸ਼ਨ ਕਾਰਡਾਂ ਉਪਰ ਸਕੀਮ ਦਾ ਲਾਭ ਲੈ ਰਹੇ ਵਿਅਕਤੀਆਂ ਬਾਰੇ ਸ਼ਿਕਾਇਤਾਂ ਮਿਲਣ ਅਤੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਹਨ। ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਅਜਿਹੇ ਨਕਲੀ ਰਾਸ਼ਨ ਕਾਰਡ ਧਾਰਕਾਂ ਦੀ ਪਛਾਣ ਕੀਤੀ ਜਾਵੇ, ਜਿਹੜੇ ਗਰੀਬਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੇ ਹਨ।

ਦੱਸ ਦਈਏ ਕਿ ਹੁਸ਼ਿਆਰਪੁਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਥੇ ਇੱਕ ਵਿਅਕਤੀ ਮਰਸਿਡੀਜ਼ ਕਾਰ ਉਪਰ 2 ਰੁਪਏ ਕਿੱਲੋ ਵਾਲੀ ਕਣਕ ਲੈਂਦਾ ਵਿਖਾਈ ਦੇ ਰਿਹਾ ਹੈ। ਮਾਮਲਾ ਭਖਣ ਤੋਂ ਬਾਅਦ ਪੰਜਾਬ ਸਰਕਾਰ ਨੇ ਧਿਆਨ ਦਿੰਦਿਆਂ ਜਾਂਚ ਦੇ ਆਦੇਸ਼ ਦਿੱਤੇ ਹਨ।

ਮੰਤਰੀ ਕਟਾਰੂਚੱਕ ਨੇ ਕਿਹਾ ਹੈ ਕਿ ਜਿਹੜੇ ਵੀ ਵਿਅਕਤੀ ਨਕਲੀ ਰਾਸ਼ਨ ਕਾਰਡਾਂ ਉਪਰ ਕਣਕ ਲੈ ਰਹੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰੀਬਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਕਲੀ ਕਾਰਡ ਧਾਰਕਾਂ ਨੂੰ ਕਿਸੇ ਵੀ ਕਿਸਮ ਉਪਰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਲੁਧਿਆਣਾ- ਚੰਡੀਗੜ੍ਹ ਮੁੱਖ ਸੜਕ ‘ਤੇ ਵਾਪਰਿਆ ਭਿਆਨਕ ਹਾਦਸਾ, ਤਿੰਨ ਬੱਚਿਆਂ ਸਮੇਤ 5 ਲੋਕਾਂ ਦੀ ਹੋਈ ਮੌਤ

0

ਲੁਧਿਆਣਾ ਚੰਡੀਗੜ੍ਹ ਮੁੱਖ ਸੜਕ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਚੰਡੀਗੜ੍ਹ ਮੁੱਖ ਸੜਕ ਉਤੇ ਫੋਰਟਿਸ ਹਸਪਤਾਲ ਨੇੜੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ’ਚ ਹੋਈ ਝੜਪ ’ਤੇ ਪੁਲਿਸ ਦੀ ਕਾਰਵਾਈ, 400 ਲੋਕਾਂ ਖ਼ਿਲਾਫ਼ ਪਰਚਾ ਕੀਤਾ ਦਰਜ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿਚ ਕਾਰ ਚਾਲਕ ਰਾਜੇਸ਼ ਕੁਮਾਰ, ਉਸ ਦੀ ਪੰਜ ਸਾਲਾ ਧੀ ਜੈਸਮੀਨ ਅਤੇ ਪ੍ਰਤਾਪ ਨਗਰ ਦੇ ਰਹਿਣ ਵਾਲੀ ਰਾਜੇਸ਼ ਦੀ ਸਾਲੀ ਸੰਜਨਾ ਉਸ ਦੀਆਂ ਦੋ ਕੁੜੀਆਂ ਖ਼ੁਸ਼ੀ ਤਿੰਨ ਸਾਲ ਅਤੇ ਮਾਹੀ ਪੰਜ ਸਾਲ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸਨ। ਜਦੋਂ ਅੱਜ ਸਵੇਰੇ ਢਾਈ ਵਜੇ ਦੇ ਕਰੀਬ ਕਾਰ ਫੋਰਟਿਸ ਹਸਪਤਾਲ ਨੇੜੇ ਪਹੁੰਚੀ ਤਾਂ ਰਾਜੇਸ਼ ਕਾਰ ਦਾ ਸੰਤੁਲਨ ਗੁਆ ਬੈਠਾ। ਕਾਰ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਬਾਅਦ ਵਿਚ ਸੜਕ ਉਤੇ ਲੱਗੇ ਖੰਭੇ ਨਾਲ ਟਕਰਾ ਗਈ।

ਇਹ ਸਾਰੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਸਾਰਿਆਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਇਕ ਪਾਰਟੀ ‘ਚ ਸ਼ਾਮਲ ਹੋਣ ਗਏ ਸਨ ਤੇ ਵਾਪਸੀ ਵੇਲੇ ਇਹ ਹਾਦਸਾ ਵਾਪਰ ਗਿਆ।

ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ’ਚ ਹੋਈ ਝੜਪ ’ਤੇ ਪੁਲਿਸ ਦੀ ਕਾਰਵਾਈ, 400 ਲੋਕਾਂ ਖ਼ਿਲਾਫ਼ ਪਰਚਾ ਕੀਤਾ ਦਰਜ

0

ਬਿਆਸ ਵਿਖੇ ਨਿਹੰਗਾਂ ਅਤੇ ਰਾਧਾ ਸੁਆਮੀ ਡੇਰੇ ਦੇ ਪੈਰੋਕਾਰਾਂ ਵਿਚਾਲੇ ਹੋਈ ਝੜਪ ਤੋਂ 24 ਘੰਟੇ ਬਾਅਦ ਪੁਲਿਸ ਨੇ 400 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਡੇਰਾ ਬਿਆਸ ਅਤੇ ਨਿਹੰਗ ਸਿੰਘਾਂ ਦਰਮਿਆਨ ਬੀਤੇ ਦਿਨ ਹੋਈਆਂ ਝੜਪਾਂ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ’ਤੇ ਕਰਾਸ ਪਰਚਾ ਦਰਜ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਦੇ ਸਬੰਧ ’ਚ 400 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਇਸ ਸਬੰਧ ’ਚ ਸਵਪਨ ਸ਼ਰਮਾ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਜੋ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਰਟਰ ਗੁ. 6ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇੇ ਪੁੱਜੇ ਸਨ ਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਵਿਅਕਤੀਆਂ ਦੇ ਬਿਆਨ ਲਏੇੇੇੇ ਗਏ ਹਨ।

ਇਹ ਵੀ ਪੜ੍ਹੋ: ਦਿੱਲੀ ਆਬਕਾਰੀ ਘੁਟਾਲੇ ‘ਚ ਲਖਨਊ-ਗੁਰੂਗ੍ਰਾਮ ਸਮੇਤ 30 ਟਿਕਾਣਿਆਂ ‘ਤੇ ED ਨੇ ਕੀਤੀ ਛਾਪੇਮਾਰੀ

ਪੁਲਿਸ ਨੇ ਉਕਤ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ 0180, ਧਾਰਾ 307, 336, 323, 324, 427, 148, 149, 506 ਆਈ. ਪੀ. ਸੀ. 25/27 ਅਸਲਾ ਐਕਟ ਅਧੀਨ ਦੋਨੋਂ ਧਿਰਾਂ ’ਤੇ 3 ਵਿਅਕਤੀਆਂ ਉੱਪਰ ਬਾਈ ਨੇਮ ਅਤੇ ਕੁਝ ਅਣਪਛਾਤੇ ਵਿਅਕਤੀਆਂ ’ਤੇ ਦਰਜ ਕੀਤਾ ਹੈ। ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਤੇਜਬੀਰ ਸਿੰਘ ਐੱਸ. ਪੀ. ਇਨਵੈਸਟੀਗੇਸ਼ਨ ਅੰਮ੍ਰਿਤਸਰ, ਸੁਖਪਾਲ ਸਿੰਘ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ, ਯਾਦਵਿੰਦਰ ਸਿੰਘ ਥਾਣਾ ਮੁਖੀ ਬਿਆਸ ਅਤੇ ਹੋਰ ਅਧਿਕਾਰੀ ਮੌਜੂਦ ਸਨ।