Home Blog Page 1907

ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਥਾਣਾ ਭਿੰਡੀ ਸੈਦਾਂ ਦੇ SHO ਨੂੰ ਕੀਤਾ ਮੁਅੱਤਲ

0

ਅੰਮ੍ਰਿਤਸਰ: ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ‘ਚ ਪਿਛਲੇ ਸਮੇਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ‘ਚ ਨਾਕਾਮ ਰਹੇ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫ਼ਸਰ ਜਸਵਿੰਦਰ ਸਿੰਘ ਨੂੰ ਮੁਅੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਕੋਟ ਸਿੱਧੂ ਸਮੇਤ ਵੱਖ-ਵੱਖ ਸਰਹੱਦੀ ਪਿੰਡਾਂ ‘ਚ ਚੱਲ ਰਹੀ ਨਾਜਾਇਜ਼ ਚੱਲ ਰਹੀ ਸੀ।

ਇਸ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਪਨ ਸ਼ਰਮਾ ਨੇ ਸਖ਼ਤ ਐਕਸ਼ਨ ਲੈਂਦਿਆਂ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹਲਕਾ ਅਜਨਾਲਾ ਅਤੇ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਖੇਤਰ ‘ਚ ਪਿਛਲੇ ਕੁੱਝ ਸਮੇਂ ਤੋਂ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ।

ਸੜਕ ਹਾਦਸਿਆਂ ‘ਚ ਜਾਨਾਂ ਬਚਾਉਣ ਤੇ ਸੜਕੀ ਸੁਰੱਖਿਆ ਕਾਰਜਾਂ ‘ਚ ਸਹਿਯੋਗ ਲਈ ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ

0

ਪੰਜਾਬ ਵਿੱਚ ਸੜਕ ਹਾਦਸਿਆਂ ਦੌਰਾਨ ਅਜਾਈਂ ਜਾਂਦੀਆਂ ਜਾਨਾਂ ਬਚਾਉਣ ਨੂੰ ਤਰਜੀਹ ਦਿੰਦਿਆਂ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਕਾਰਜਾਂ ਵਿੱਚ ਸਹਾਇਤਾ ਲਈ ਮਾਹਰ ਸੰਸਥਾਵਾਂ, ਯੂਨੀਵਰਸਿਟੀਆਂ/ਕਾਲਜਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਰਜਿਸਟਰਡ ਸੁਸਾਇਟੀਆਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸੰਸਥਾਵਾਂ ਸੂਬਾ ਜਾਂ ਕੇਂਦਰ ਸਰਕਾਰ ਕੋਲ ਰਜਿਸਟਰਡ ਹੋਣਗੀਆਂ ਅਤੇ ਸੜਕ ਸੁਰੱਖਿਆ ਦੇ ਕੰਮਾਂ ਜਿਵੇਂ ਸੜਕ ਸੁਰੱਖਿਆ ਆਡਿਟ, ਹਾਦਸਿਆਂ ਸਬੰਧੀ ਜਾਂਚ, ਐਂਬੂਲੈਂਸ ਮੈਪਿੰਗ, ਵੱਧ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ, ਭਾਈਵਾਲਾਂ ਦੀ ਸਿਖਲਾਈ ਅਤੇ ਰਾਜ ਵਿੱਚ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਮੁਹਿੰਮਾਂ ਆਦਿ ਕੰਮਾਂ ਵਿੱਚ ਸ਼ਾਮਲ ਹੋਣਗੀਆਂ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸੜਕ ਸੁਰੱਖਿਆ ਕਾਰਜਾਂ ‘ਚ ਮਾਹਰ ਸੰਸਥਾਵਾਂ ਨਾਲ ਜਲਦ ਤੋਂ ਜਲਦ ਤਾਲਮੇਲ ਕਰਨ ਅਤੇ ਉਨ੍ਹਾਂ ਨੂੰ ਸੂਚੀਬੱਧ ਕਰਨ ਦਾ ਕੰਮ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਨੂੰ ਸੌਂਪਿਆ ਗਿਆ ਹੈ, ਜੋ ਸੜਕ ਸੁਰੱਖਿਆ ਬਾਰੇ ਸੁਪਰੀਮ ਕੋਰਟ ਦੀ ਕਮੇਟੀ ਦੇ ਨਿਰਦੇਸ਼ਾਂ ਤਹਿਤ ਗਠਿਤ ਸੜਕ ਸੁਰੱਖਿਆ ਬਾਰੇ ਮੋਹਰੀ ਏਜੰਸੀ ਹੈ ਅਤੇ ਪੰਜਾਬ ਵਿੱਚ ਵੱਖ-ਵੱਖ ਆਵਾਜਾਈ ਪ੍ਰਬੰਧਾਂ ਅਤੇ ਸੜਕੀ ਸੁਰੱਖਿਆ ਉਪਾਵਾਂ ਦੇ ਲਾਗੂਕਰਨ ਅਤੇ ਇਨ੍ਹਾਂ ਪ੍ਰਬੰਧਾਂ ਦੀ ਨਜ਼ਰਸਾਨੀ ਕਰਦੀ ਹੈ।

ਯੋਗ ਸੰਸਥਾਵਾਂ ਨੂੰ ਦੋ ਸਾਲਾਂ ਦੀ ਮਿਆਦ ਲਈ ਸੂਚੀਬੱਧ ਕੀਤਾ ਜਾਵੇਗਾ ਅਤੇ ਸਮੇਂ-ਸਮੇਂ ‘ਤੇ ਆਵਾਜਾਈ ਪ੍ਰਬੰਧਨ ਅਤੇ ਸੜਕ ਸੁਰੱਖਿਆ ਨਾਲ ਸਬੰਧਤ ਕੰਮ ਸੌਂਪਿਆ ਜਾਵੇਗਾ। ਇਹ ਸੰਸਥਾਵਾਂ ਲੀਡ ਏਜੰਸੀ ਅਤੇ ਸੂਬਾ ਸਰਕਾਰ ਨੂੰ ਵਿਸ਼ੇਸ਼ ਤੌਰ ‘ਤੇ “ਪੰਜਾਬ ਵਿੱਚ ਆਵਾਜਾਈ ਪ੍ਰਬੰਧਨ ਅਤੇ ਸੜਕ ਸੁਰੱਖਿਆ ਲਈ ਐਕਸ਼ਨ ਪਲਾਨ” ਤਿਆਰ ਕਰਨ ਵਿੱਚ ਤਕਨੀਕੀ ਸਹਾਇਤਾ ਪ੍ਰਦਾਨ ਕਰਨਗੀਆਂ ਅਤੇ ਨਾਲ ਹੀ ਕੌਮੀ ਰਾਜ ਮਾਰਗਾਂ, ਰਾਜ ਮਾਰਗਾਂ ਅਤੇ ਪੰਜਾਬ ਦੀਆਂ ਹੋਰ ਪ੍ਰਮੁੱਖ ਜ਼ਿਲ੍ਹਾ ਸੜਕਾਂ ‘ਤੇ ਆਵਾਜਾਈ ਪ੍ਰਬੰਧਨ ਪ੍ਰਤੀ ਸੜਕ ਸੁਰੱਖਿਆ ਭਾਈਵਾਲਾਂ ਨੂੰ ਜਾਗਰੂਕ ਕਰਨ ਅਤੇ ਸਮਰੱਥਾ ਵਧਾਉਣ ਲਈ ਕੰਮ ਕਰਨਗੀਆਂ।

ਉਨ੍ਹਾਂ ਕਿਹਾ ਕਿ ਸੂਚੀਬੱਧ ਸੰਸਥਾਵਾਂ/ਅਦਾਰੇ ਸੜਕ ਸੁਰੱਖਿਆ ‘ਤੇ ਲੀਡ ਏਜੰਸੀ, ਟ੍ਰੈਫ਼ਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਨੂੰ ਕੰਮ ਕਰਨ ਅਤੇ ਭਰੋਸੇਯੋਗ ਸਿੱਟੇ ਪ੍ਰਦਾਨ ਕਰਨਗੇ ਅਤੇ ਲੋੜੀਂਦਾ ਸਮਰਥਨ ਦੇਣਗੇ ਤਾਂ ਜੋ ਬਿਹਤਰ ਸੜਕ ਸੁਰੱਖਿਆ ਪ੍ਰਬੰਧਨ ਅਤੇ ਸੁਰੱਖਿਆ ਦਾ ਮਾਹੌਲ ਬਣਾਇਆ ਜਾ ਸਕੇ। ਇਹ ਸੰਸਥਾਵਾਂ ਪੰਜਾਬ ਵਿੱਚ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਸਮੱਗਰੀ ਜਿਵੇਂ ਪੋਸਟਰ, ਪੈਂਫ਼ਲਿਟ, ਸਕਿੱਟ, ਵੀਡੀਓ/ਆਡੀਓ ਸਮੱਗਰੀ ਆਦਿ ਤਿਆਰ ਕਰਨ, ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀਆਂ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਸਿੱਖਿਆ ਅਤੇ ਜਾਗਰੂਕਤਾ ਮੁਹਿੰਮਾਂ ਚਲਾਉਣ, ਰਾਹਗੀਰਾਂ ਦੇ ਵਿਹਾਰ ਜਾਂਚਣ ਤੇ ਸਰਵੇਖਣ ਲਈ ਸੂਚਨਾ, ਸਿੱਖਿਆ ਅਤੇ ਸੰਚਾਰ ਸਮੱਗਰੀ ਤਿਆਰ ਕਰਨ, ਮੋਟਰ ਵਹੀਕਲ ਐਕਟ ਦੀ ਧਾਰਾ 135 ਤਹਿਤ ਕੇਂਦਰ/ਰਾਜ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੜਕ ਹਾਦਸਿਆਂ ਦੀ ਜਾਂਚ ਲਈ ਟ੍ਰੈਫਿਕ ਇਨਫੋਰਸਮੈਂਟ, ਇੰਜੀਨੀਅਰਿੰਗ ਅਤੇ ਹੋਰ ਸਬੰਧਤ ਏਜੰਸੀਆਂ ਦੀ ਸਹਾਇਤਾ ਕਰਨ, ਰਾਜ ਮਾਰਗਾਂ, ਪ੍ਰਮੁੱਖ ਜ਼ਿਲ੍ਹਾ ਸੜਕਾਂ ਅਤੇ ਕੌਮੀ ਰਾਜ ਮਾਰਗਾਂ ਆਦਿ ‘ਤੇ ਆਈ.ਆਰ.ਸੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੜਕ ਸੁਰੱਖਿਆ ਆਡਿਟ ਕਰਨ, ਪੰਜਾਬ ਵਿੱਚ ਵੱਧ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਅਤੇ ਸਮੀਖਿਆ ਕਰਨ ਅਤੇ ਵੱਖ-ਵੱਖ ਸੜਕ ਹਾਦਸਿਆਂ/ਟ੍ਰੈਫ਼ਿਕ ਡੇਟਾ ਜਾਂ ਹੋਰ ਉਪਲਬਧ ਡੇਟਾ ਅਤੇ ਰਿਪੋਰਟਾਂ ਤਿਆਰ ਕਰਨ ਲਈ ਲੀਡ ਏਜੰਸੀ ਨੂੰ ਸਹਾਇਤਾ ਪ੍ਰਦਾਨ ਕਰਨਗੀਆਂ।

ਉਨ੍ਹਾਂ ਕਿਹਾ ਕਿ ਸੰਸਥਾ ਉੱਤੇ ਰਾਜ ਸਰਕਾਰ ਵੱਲੋਂ ਕਿਸੇ ਵੀ ਪੁਰਾਣੇ ਪ੍ਰਾਜੈਕਟਾਂ ਵਿੱਚ ਰੋਕ ਨਾ ਲੱਗੀ ਹੋਵੇ ਜਾਂ ਬਲੈਕਲਿਸਟ ਨਾ ਕੀਤੀ ਹੋਵੇ ਅਤੇ ਇਨ੍ਹਾਂ ਸੰਸਥਾਵਾਂ ਨੂੰ ਚੁੁਣੇ ਕਮਿਊਨਿਟੀ ਗਰੁੱਪਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਰਗਰਮ ਰਣਨੀਤੀਆਂ ਅਤੇ ਮੁਹਿੰਮਾਂ ਨੂੰ ਤਿਆਰ ਕਰਨ, ਵਿਕਸਤ ਕਰਨ ਅਤੇ ਚਲਾਉਣ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ। ਇਨ੍ਹਾਂ ਸੰਸਥਾਵਾਂ ਲਈ ਸੜਕ ਸੁਰੱਖਿਆ ਆਡਿਟ/ਵੱਧ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਵਾਉਣ, ਮੋਬਿਲਟੀ ਯੋਜਨਾਵਾਂ ਅਤੇ ਹੋਰ ਸਹਾਇਕ ਖੇਤਰਾਂ ਵਿੱਚ ਰਾਜ, ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ ਪੱਧਰ ‘ਤੇ ਸਬੰਧਤ ਭਾਈਵਾਲ ਵਿਭਾਗਾਂ ਦੇ ਨਾਲ ਸਾਮਾਨ ਪ੍ਰਾਜੈਕਟਾਂ ਦੇ ਪ੍ਰਬੰਧਨ ਅਤੇ ਢੁਕਵੇਂ ਪੇਸ਼ੇਵਰਾਂ ਵੱਲੋਂ ਕਿਸੇ ਹੋਰ ਖੇਤਰ ਵਿੱਚ ਇਸ ਤਰ੍ਹਾਂ ਦੇ ਪ੍ਰਾਜੈਕਟਾਂ ਨੂੰ ਲਾਗੂ ਕਰਨ ਦਾ ਤਜਰਬਾ ਹੋਣਾ ਲਾਜ਼ਮੀ ਹੈ।

ਸੜਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਨ ਦੇ ਕੰਮਾਂ ਵਿੱਚ ਢੁਕਵਾਂ ਤਜਰਬਾ ਰੱਖਣ ਵਾਲੀਆਂ ਸੰਸਥਾਵਾਂ ਜਾਂ ਮਾਹਿਰ ਸੰਸਥਾਵਾਂ 3 ਅਕਤੂਬਰ ਤੱਕ ਅਪਲਾਈ ਕਰ ਸਕਦੀਆਂ ਹਨ। ਸੰਸਥਾਵਾਂ ਲੀਡ ਏਜੰਸੀ ਦੀ ਈ-ਮੇਲ ‘ਤੇ ਸਬੰਧਤ ਦਸਤਾਵੇਜ਼ਾਂ ਨਾਲ ਅਰਜ਼ੀਆਂ ਆਨਲਾਈਨ ਭੇਜ ਸਕਦੀਆਂ ਹਨ ਜਾਂ ਲੀਡ ਏਜੰਸੀ ਦੇ ਦਫ਼ਤਰ ਵਿੱਚ ਨਿੱਜੀ ਤੌਰ ‘ਤੇ ਅਰਜ਼ੀਆਂ ਜਮ੍ਹਾਂ ਕਰਵਾ ਸਕਦੀਆਂ ਹਨ।

ਰਾਘਵ ਚੱਢਾ ਨੂੰ ਗੁਜਰਾਤ ਦਾ ਕੋ-ਇੰਚਾਰਜ ਕੀਤਾ ਨਿਯੁਕਤ

0

ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਨੂੰ ਗੁਜਰਾਤ ਵਿਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਗੁਜਰਾਤ ਦਾ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਗੁਜਰਾਤ ਵਿਚ ਇਸ ਸਾਲ ਦੇ ਅੰਤ ਵਿਚ ਚੋਣਾਂ ਹੋਣੀਆਂ ਹਨ।

 

ਦੁਨੀਆ ਦੀ ਪਹਿਲੀ ਫਲਾਇੰਗ ਬਾਈਕ ਹੋਈ ਤਿਆਰ, ਜਾਣੋ ਇਸਦੀ ਕੀਮਤ

0

ਇੱਕ ਜਾਪਾਨੀ ਸਟਾਰਟਅਪ ਕੰਪਨੀ AERWINS Technologies ਨੇ ਦੁਨੀਆ ਦੀ ਪਹਿਲੀ ਫਲਾਇੰਗ ਬਾਈਕ ਨੂੰ ਬਣਾਇਆ ਹੈ। ਇਸ ਨੂੰ 15 ਸਤੰਬਰ ਨੂੰ ਡੇਟਰਾਇਟ ਆਟੋ ਸ਼ੋਅ ‘ਚ ਲਾਂਚ ਕੀਤਾ ਗਿਆ ਸੀ। ਜਾਪਾਨ ‘ਚ ਬਾਈਕ ਦੀ ਵਿਕਰੀ ਸ਼ੁਰੂ ਹੋ ਗਈ ਹੈ। ਜੇਕਰ ਤੁਸੀਂ ਟ੍ਰੈਫਿਕ ਜਾਮ ਤੋਂ ਪਰੇਸ਼ਾਨ ਹੋ ਅਤੇ ਹਵਾ ਵਿੱਚ ਉੱਡ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਸ ਤੋਂ ਵਧੀਆ ਵਿਕਲਪ ਨਹੀਂ ਹੋ ਸਕਦਾ।

ਇਸ ਬਾਈਕ ਦਾ ਨਾਂ Xturismo ਹੈ। ਡੇਟਰਾਇਟ ਆਟੋ ਸ਼ੋਅ ਦੇ ਸਹਿ ਪ੍ਰਧਾਨ ਥੈਡ ਸਜ਼ੋਟ ਨੇ ਇਸ ਬਾਈਕ ਦੀ ਖੂਬ ਤਾਰੀਫ ਕੀਤੀ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਖੁਦ ਇਸ ਦੀ ਜਾਂਚ ਕੀਤੀ ਸੀ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਉਤਸ਼ਾਹਜਨਕ ਅਤੇ ਸ਼ਾਨਦਾਰ ਹੈ। ਤੁਹਾਨੂੰ ਇਸ ਲਈ ਵੱਡੀ ਰਕਮ ਖਰਚ ਕਰਨੀ ਪਵੇਗੀ। ਕੰਪਨੀ ਮੁਤਾਬਕ ਇਸ ਬਾਈਕ ਦੀ ਕੀਮਤ 7 ਲੱਖ 77 ਹਜ਼ਾਰ ਡਾਲਰ ਹੈ। ਯਾਨੀ ਜੇਕਰ ਤੁਸੀਂ ਇਸ ਰਕਮ ਨੂੰ ਭਾਰਤੀ ਰੁਪਏ ‘ਚ ਬਦਲਦੇ ਹੋ ਤਾਂ ਤੁਹਾਨੂੰ 6 ਕਰੋੜ 18 ਲੱਖ ਰੁਪਏ ਖਰਚ ਕਰਨੇ ਪੈਣਗੇ।

ਮੀਡੀਆ ਰਿਪੋਰਟਾਂ ਅਨੁਸਾਰ ਇਸ ਬਾਈਕ ਦਾ ਵਜ਼ਨ 300 ਕਿਲੋਗ੍ਰਾਮ ਹੈ। ਇਹ ਫਲਾਇੰਗ ਬਾਈਕ ਵੱਧ ਤੋਂ ਵੱਧ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਡ ਸਕਦੀ ਹੈ। ਇਸ ਨੂੰ ਬੈਟਰੀ ਤੋਂ ਉੱਡਣ ਦੀ ਸ਼ਕਤੀ ਵੀ ਮਿਲਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਛੋਟੇ ਇਲੈਕਟ੍ਰਿਕ ਮਾਡਲ ਦੀ ਕੀਮਤ ਲਗਭਗ $50,000 ਤੋਂ 39,82,525 ਰੁਪਏ ਹੋਣ ਦੀ ਉਮੀਦ ਹੈ।

ਇਹ ਕਾਲੇ, ਨੀਲੇ ਅਤੇ ਲਾਲ ਰੰਗਾਂ ਵਿੱਚ ਜਾਪਾਨ ਵਿੱਚ ਵਿਕਰੀ ਲਈ ਪਹਿਲਾਂ ਹੀ ਉਪਲਬਧ ਹੈ। ਇਸਦੇ ਨਿਰਮਾਤਾ 2023 ਵਿੱਚ ਇਸਨੂੰ ਅਮਰੀਕਾ ਵਿੱਚ ਵੇਚਣ ਦੀ ਯੋਜਨਾ ਬਣਾ ਰਹੇ ਹਨ।

ਸਿਹਤ ਲਈ ਬੇਹੱਦ ਗੁਣਕਾਰੀ ਹੈ ਹਲਦੀ, ਜੋੜਾਂ ਦੇ ਦਰਦ ਤੋਂ ਮਿਲਦੀ ਹੈ ਰਾਹਤ, ਜਾਣੋ ਹੋਰ ਫਾਇਦੇ

0

ਹਲਦੀ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਤੇ ਐਂਟੀ-ਮਾਈਕ੍ਰੋਬਾਇਲ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਬੀਟਾ ਕੈਰੋਟੀਨ, ਐਸਕੋਰਬਿਕ ਐਸਿਡ, ਵਿਟਾਮਿਨ ਸੀ, ਕੈਲਸ਼ੀਅਮ, ਫਾਈਬਰ, ਆਇਰਨ, ਪੋਟਾਸ਼ੀਅਮ, ਜ਼ਿੰਕ ਸਮੇਤ ਹੋਰ ਬਹੁਤ ਸਾਰੇ ਤੱਤ ਹੁੰਦੇ ਹਨ। ਔਰਤਾਂ ਇਸ ਨੂੰ ਮਾਹਵਾਰੀ, ਇਮਿਊਨ ਸਿਸਟਮ, ਗਰਭ ਅਵਸਥਾ ਤੇ ਪੀਸੀਓਡੀ ਵਰਗੀਆਂ ਗੁੰਝਲਦਾਰ ਸਮੱਸਿਆਵਾਂ ਵਿੱਚ ਇਸਤੇਮਾਲ ਕਰ ਸਕਦੀਆਂ ਹਨ। ਹਲਦੀ ਨੂੰ ਇਕ ਆਯੁਰਵੈਦਿਕ ਔਸ਼ਧੀ ਤੋਂ ਘੱਟ ਨਹੀਂ ਸਮਝਿਆ ਜਾਂਦਾ ਹਮੇਸ਼ਾ ਸੱਟ ਲੱਗਣ ‘ਤੇ ਅਸੀਂ ਇਸ ਮਸਾਲੇ ਦਾ ਲੇਪ ਨੁਕਸਾਨੀ ਗਈ ਥਾਂ ‘ਤੇ ਲਗਾਉਂਦੇ ਹਾਂ ਤਾਂ ਆਓ ਜਾਣਦੇ ਹਾਂ ਇਸ ਦੇ ਬੇਮਿਸਾਲ ਫ਼ਾਇਦਿਆਂ ਬਾਰੇ …

ਹਲਦੀ ‘ਚ ਕੈਂਸਰ ਨਾਲ ਲੜਣ ਦੇ ਤੱਤ ਹੁੰਦੇ ਹਨ। ਇਹ ਖ਼ਾਸ ਤੌਰ ‘ਤੇ ਮਰਦਾਂ ‘ਚ ਹੋਣ ਵਾਲੇ ਪ੍ਰੋਸਟੇਟ ਕੈਂਸਰ ਦੇ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਣ ਦੇ ਨਾਲ-ਨਾਲ ਉਨ੍ਹਾਂ ਨੂੰ ਖਤਮ ਵੀ ਕਰ ਦਿੰਦੇ ਹਨ। ਇਹ ਹਾਨੀਕਾਰਕ ਰੈਡੀਏਸ਼ਨ ਦੇ ਸੰਪਰਕ ‘ਚ ਆਉਣ ਨਾਲ ਹੋਣ ਵਾਲੇ ਟਿਊਮਰ ਤੋਂ ਵੀ ਬਚਾਅ ਕਰਦੀ ਹੈ।

ਹਲਦੀ ‘ਚ ਸੋਜ ਨੂੰ ਰੋਕਣ ਦਾ ਖ਼ਾਸ ਗੁਣ ਹੁੰਦਾ ਹੈ। ਇਸ ਦੀ ਵਰਤੋਂ ਗਠੀਆਂ ਰੋਗੀਆਂ ਨੂੰ ਜ਼ਿਆਦਾ ਲਾਭ ਪਹੁੰਚਾਉਂਦੀ ਹੈ। ਇਹ ਸਰੀਰ ਦੇ ਕੁਦਰਤੀ ਸੈੱਲਸ ਨੂੰ ਖਤਮ ਕਰਨ ਵਾਲੇ ਫ੍ਰੀ ਰੈਡੀਕਲਸ ਨੂੰ ਖਤਮ ਕਰਦੀ ਹੈ ਅਤੇ ਗਠੀਆ ਰੋਗ ‘ਚ ਹੋਣ ਵਾਲੇ ਜੋੜਾਂ ਦੇ ਦਰਦ ‘ਚ ਲਾਭ ਪਹੁੰਚਾਉਂਦੀ ਹੈ।

ਹਲਦੀ ‘ਚ ਇੰਸੁਲਿਨ ਦੇ ਪੱਧਰ ਨੂੰ ਸੰਤੁਲਿਤ ਕਰਨ ਦਾ ਗੁਣ ਹੁੰਦਾ ਹੈ। ਇਸ ਤਰ੍ਹਾਂ ਇਹ ਸ਼ੂਗਰ ਰੋਗੀਆਂ ਲਈ ਵੀ ਬਹੁਤ ਲਾਭਕਾਰੀ ਹੁੰਦੀ ਹੈ। ਇੰਸੁਲਿਨ ਤੋਂ ਇਲਾਵਾ ਇਹ ਗਲੁਕੋਜ਼ ਨੂੰ ਕੰਟਰੋਲ ਕਰਦੀ ਹੈ ਜਿਸ ਨਾਲ ਸ਼ੂਗਰ ਦੇ ਦੌਰਾਨ ਕੀਤੇ ਜਾਣ ਵਾਲੇ ਇਲਾਜ ਦਾ ਅਸਰ ਵਧ ਜਾਂਦਾ ਹੈ। ਪਰ ਜੇਕਰ ਤੁਸੀਂ ਜੋ ਦਵਾਈਆਂ ਲੈ ਰਹੇ ਹੋ ਤਾਂ ਬਹੁਤ  ਹਾਈਡੋਜ਼ ਦੀਆਂ ਹਨ ਤਾਂ ਹਲਦੀ ਦੇ ਇਸਤੇਮਾਲ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ।

ਖੋਜ ਤੋਂ ਸਾਬਤ ਹੋ ਚੁੱਕਾ ਹੈ ਕਿ ਹਲਦੀ ‘ਚ ਲਿਪੋਪਾਲੀਸੇੱਚਾਰਾਈਡ ਨਾਂ ਦਾ ਤੱਤ ਹੁੰਦਾ ਹੈ ਇਸ ਨਾਲ ਸਰੀਰ ‘ਚ ਇਮਿਊਨ ਸਿਸਟਰ ਮਜ਼ਬੂਤ ਹੁੰਦਾ ਹੈ। ਹਲਦੀ ਇਸ ਤਰ੍ਹਾਂ ਨਾਲ ਸਰੀਰ ‘ਚ ਬੈਕਟੀਰੀਆ ਦੀ ਸਮੱਸਿਆ ਤੋਂ ਬਚਾਅ ਕਰਦੀ ਹੈ। ਉਹ ਬੁਖ਼ਾਰ ਹੋਣ ਤੋਂ ਰੋਕਦੀ ਹੈ। ਇਸ ‘ਚ ਸਰੀਰ ਨੂੰ ਫੰਗਲ ਇਨਫੈਕਸ਼ਨ ਤੋਂ ਬਚਾਉਣ ਦੇ ਗੁਣ ਵੀ ਹੁੰਦੇ ਹਨ।

ਹਲਦੀ ਦੇ ਲਗਾਤਾਰ ਇਸਤੇਮਾਲ ਨਾਲ ਕੋਲੈਸਟਰਾਲ ਸੇਰਮ ਦਾ ਪੱਧਰ ਸਰੀਰ ‘ਚ ਘੱਟ ਬਣਿਆ ਰਹਿੰਦਾ ਹੈ। ਕੋਲੈਸਟਰਾਲ ਸੇਰਮ ਨੂੰ ਕੰਟਰੋਲ ਰੱਖ ਕੇ ਹਲਦੀ ਸਰੀਰ ਨੂੰ ਦਿਲ ਦੇ ਰੋਗਾਂ ਤੋਂ ਸੁਰੱਖਿਅਤ ਰੱਖਦੀ ਹੈ।

ਹਲਦੀ ‘ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਸੈਪਟਿਕ ਗੁਣ ਹੁੰਦੇ ਹਨ। ਇਸ ‘ਚ ਇਨਫੈਕਸ਼ਨ ਨਾਲ ਲੜਣ ਦੇ ਗੁਣ ਵੀ ਪਾਏ ਜਾਂਦੇ ਹਨ। ਇਸ ‘ਚ ਸੋਰਾਈਸਿਸ ਵਰਗੇ ਤੱਤ ਸੰਬੰਧੀ ਰੋਗਾਂ ਤੋਂ ਬਚਾਅ ਦੇ ਗੁਣ ਹੁੰਦੇ ਹਨ। ਹਲਦੀ ਦਾ ਇਸਤੇਮਾਲ ਸਕਿਨ ਨੂੰ ਚਮਕਦਾਰ ਅਤੇ ਸਿਹਤਮੰਦ ਰੱਖਣ ‘ਚ ਬਹੁਤ ਕਾਰਗਰ ਹੈ।

 

ਯੂਨੀਵਰਸਿਟੀ ‘ਚ ਵਾਪਰੀ ਮੰਦਭਾਗੀ ਘਟਨਾ, ਇਹ ਸਮਾਂ ਸਾਡੀਆਂ ਭੈਣਾਂ ਨਾਲ ਖੜ੍ਹੇ ਹੋਣ ਦਾ ਹੈ: ਸੋਨੂੰ ਸੂਦ

0

ਮੁਹਾਲੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿੰਦੀਆਂ 60 ਵਿਦਿਆਰਥਣਾਂ ਦੀ ਨਿੱਜੀ ਵੀਡੀਓ ਲੀਕ ਹੋਣ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਵਿੱਚ ਹਲਚਲ ਮਚ ਗਈ ਹੈ। ਸ਼ਨੀਵਾਰ ਦੀ ਰਾਤ ਨੂੰ ਵਿਦਿਆਰਥਣਾਂ ਨੇ ਇਸ ਦੇ ਖਿਲਾਫ ਭਾਰੀ ਪ੍ਰਦਰਸ਼ਨ ਕੀਤਾ ਅਤੇ  ਪੁਲਿਸ ਨੇ ਦੋਸ਼ੀ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇਸ ਮੰਦਭਾਗੀ ਘਟਨਾ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਲੜਕੀਆਂ ਦੀ ਲੀਕ ਹੋਈ ਵੀਡੀਓ ਨੂੰ ਵਾਇਰਲ ਨਾ ਕਰਨ ਦੀ ਵੀ ਅਪੀਲ ਕੀਤੀ ਹੈ।

ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ- ਯੂਨੀਵਰਸਿਟੀ ਵਿੱਚ ਜੋ ਹੋਇਆ ਉਹ ਬਹੁਤ ਮੰਦਭਾਗਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਭੈਣਾਂ ਦੇ ਨਾਲ ਖੜੇ ਹੋ ਕੇ ਇੱਕ ਜ਼ਿੰਮੇਵਾਰ ਸਮਾਜ ਦੀ ਮਿਸਾਲ ਕਾਇਮ ਕਰੀਏ। ਇਹ ਸਾਡੇ ਲਈ ਪਰਖ ਦਾ ਸਮਾਂ ਹੈ, ਪੀੜਤਾਂ ਲਈ ਨਹੀਂ। ਜ਼ਿੰਮੇਵਾਰ ਬਣੋ

ਦੱਸ ਦਈਏ ਕਿ ਹਾਲ ਹੀ ‘ਚ ਕੈਂਪਸ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਹ ਪਤਾ ਲੱਗਾ ਕਿ ਹੋਸਟਲ ਦੀਆਂ ਕੁੜੀਆਂ ਦੇ ਨਹਾਉਣ ਦੀਆਂ ਕੁਝ ਵੀਡੀਓਜ਼ ਇੰਟਰਨੈੱਟ ‘ਤੇ ਵਾਇਰਲ ਹੋ ਗਈਆਂ ਹਨ। ਇਸ ਦੇ ਨਾਲ ਹੀ ਜਾਂਚ ‘ਚ ਪਤਾ ਲੱਗਾ ਹੈ ਕਿ ਹੋਸਟਲ ਦੀ ਇਕ ਲੜਕੀ ਨੇ ਕਰੀਬ 60 ਲੜਕੀਆਂ ਦੀ ਵੀਡੀਓ ਬਣਾ ਕੇ ਸ਼ਿਮਲਾ ‘ਚ ਰਹਿਣ ਵਾਲੇ ਇਕ ਲੜਕੇ ਨੂੰ ਭੇਜ ਦਿੱਤੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ  ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ।

ਮਨੀ ਲਾਂਡਰਿੰਗ ਮਾਮਲੇ ’ਚ ਅਦਾਕਾਰਾ ਨੋਰਾ ਫਤੇਹੀ ਦੇ ਜੀਜੇ ਦਾ ਨਾਂ ਵੀ ਆਇਆ ਸਾਹਮਣੇ

0

ਮਨੀ ਲਾਂਡਰਿੰਗ ਮਾਮਲੇ ’ਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਸੰਮਨ ਜਾਰੀ ਕੀਤਾ ਸੀ। ਅਦਾਕਾਰਾ ਦੀ ਜੈਕਲੀਨ ਫਰਨਾਂਡੀਜ਼ ਦੀ ਤਰ੍ਹਾਂ ਪਿੰਕੀ ਇਰਾਨੀ ਦੇ ਸਾਹਮਣੇ ਬੈਠ ਕੇ ਵੀ ਪੁੱਛਗਿੱਛ ਕੀਤੀ ਗਈ। ਇਹ ਮਾਮਲਾ ਸੁਕੇਸ਼ ਚੰਦਰਸ਼ੇਖਰ ਦੁਆਰਾ 200 ਕਰੋੜ ਰੁਪਏ ਦੀ ਫਿਰੌਤੀ ਅਤੇ ਧੋਖਾਧੜੀ ਨਾਲ ਸਬੰਧਤ ਹੈ, ਕਰੋੜਪਤੀ ਠੱਗ ਸੁਕੇਸ਼ ਚੰਦਰਸ਼ੇਖਰ ਇਸ ਸਮੇਂ ਜੇਲ੍ਹ ਵਿੱਚ ਹੈ।

EOW ਨੇ ਨੋਰਾ ਫਤੇਹੀ ਤੋਂ ਵੀਰਵਾਰ ਨੂੰ 6 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਇਸ ਮਾਮਲੇ ’ਚ ਨੋਰਾ ਦੇ ਜੀਜੇ ਦਾ ਨਾਂ ਵੀ ਸਾਹਮਣੇ ਆਇਆ ਹੈ। ਅਜਿਹੇ ’ਚ ਨੋਰਾ ਦੇ ਜੀਜੇ ਮਹਿਬੂਬ ਉਰਫ਼ ਬੌਬੀ ਖ਼ਾਨ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ, ਜਿਸ ’ਚ ਪਤਾ ਲੱਗਾ ਹੈ ਕਿ ਬੌਬੀ ਖ਼ਾਨ ਨੂੰ ਸੁਕੇਸ਼ ਤੋਂ 65 ਲੱਖ ਦੀ BMW ਤੋਹਫ਼ੇ ’ਚ ਮਿਲੀ ਸੀ।

ਇਹ ਵੀ ਪੜ੍ਹੋ: ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲਾ: ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ: CM ਅਰਵਿੰਦ…

ਮੀਡੀਆ ਰਿਪੋਰਟਾਂ ਅਨੁਸਾਰ ਨੋਰਾ ਫਤੇਹੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ ਉਹ ਸੁਕੇਸ਼ ਚੰਦਰਸ਼ੇਖਰ ਦੀ ਪਤਨੀ ਲੀਨਾ ਮਾਰੀਆ ਦੇ ਚੈਰਿਟੀ ਈਵੈਂਟ ’ਚ ਗਈ ਸੀ, ਜਿਸ ਤੋਂ ਬਾਅਦ ਸੁਕੇਸ਼ ਨੇ ਨੋਰਾ ਫਤੇਹੀ ਨੂੰ ਬੀਐੱਮਡਬਲਿਊ ਕਾਰ ਦੇਣ ਦੀ ਗੱਲ ਕੀਤੀ।ਉਸ ਕੋਲ ਪਹਿਲਾਂ ਤੋਂ ਹੀ ਕਾਰ ਸੀ ਅਤੇ ਇਸ ਲਈ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਕੇਸ਼ ਨੇ ਨੋਰਾ ਫਤੇਹੀ ਦੇ ਜੀਜਾ ਬੌਬੀ ਨੂੰ ਕਰੀਬ 65 ਲੱਖ ਰੁਪਏ ਦੀ BMW ਕਾਰ ਗਿਫ਼ਟ ਕੀਤੀ ਸੀ।

ਜਦੋਂ ਸੁਕੇਸ਼ ਚੰਦਰਸ਼ੇਖਰ ਨੇ ਨੋਰਾ ਫਤੇਹੀ ਨੂੰ BMW ਦੇਣ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ਕੋਲ ਸ਼ੇਖਰ ਨਾਮ ਦਾ ਵਿਅਕਤੀ ਸੌਦਾ ਕਰਨ ਲਈ ਪਹੁੰਚਿਆ ਸੀ, ਜਿਸ ਨੂੰ ਨੋਰਾ ਨੇ ਆਪਣੇ ਜੀਜਾ ਬੌਬੀ ਦਾ ਨੰਬਰ ਦਿੱਤਾ ਅਤੇ ਕਿਹਾ ਕਿ ਉਸ ਨੂੰ BMW ਦੀ ਲੋੜ ਨਹੀਂ ਹੈ, ਇਸ ਲਈ ਬੌਬੀ ਨੂੰ ਕਾਰ ਦੀ ਪੇਸ਼ਕਸ਼ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਇਹ ਕਾਰ ਬੌਬੀ ਦੇ ਨਾਂ ’ਤੇ ਰਜਿਸਟਰਡ ਹੋਈ ਹੈ।

ਪੁੱਛਗਿੱਛ ਦੌਰਾਨ ਨੋਰਾ ਫਤੇਹੀ ਦਾ ਕਹਿਣਾ ਹੈ ਕਿ ਉਹ ਪਿੰਕੀ ਇਰਾਨੀ ਜਾਂ ਸੁਕੇਸ਼ ਚੰਦਰਸ਼ੇਖਰ ਨੂੰ ਕਦੇ ਨਹੀਂ ਮਿਲੀ। ਇਸ ਤੋਂ ਪਹਿਲਾਂ ਉਸ ਨੇ ਇਹ ਵੀ ਦੱਸਿਆ ਸੀ ਕਿ ਉਸ ਨੂੰ ਸੁਕੇਸ਼ ਦੇ ਅਪਰਾਧਿਕ ਰੁਝਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਨੋਰਾ ਨੂੰ ਸ਼ੱਕ ਹੋਇਆ ਕਿ ਕੁਝ ਗਲਤ ਹੈ, ਤਾਂ ਉਸਨੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਦੂਰ ਕਰ ਲਿਆ। EOW ਦੀ ਇਹ ਨੋਰਾ ਤੋਂ ਪੰਜਵੀਂ ਪੁੱਛਗਿੱਛ ਸੀ। EOW ਟੀਮ ਚਾਰ ਹੋਰ ਅਦਾਕਾਰਾਂ- ਨਿਕਿਤਾ ਤੰਬੋਲੀ, ਚਾਹਤ ਖੰਨਾ, ਸੋਫੀਆ ਸਿੰਘ ਅਤੇ ਆਰੂਸ਼ਾ ਪਾਟਿਲ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।

ਮਹਾਰਾਣੀ ਐਲਿਜ਼ਾਬੈੱਥ-2 ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਲੰਡਨ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ

0

ਮਹਾਰਾਣੀ ਐਲਿਜ਼ਾਬੈੱਥ-2 ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਅਤੇ ਭਾਰਤ ਸਰਕਾਰ ਵੱਲੋਂ ਦੁੱਖ ਜ਼ਾਹਿਰ ਕਰਨ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਸ਼ਨਿਚਰਵਾਰ ਸ਼ਾਮ ਨੂੰ ਲੰਡਨ ਪਹੁੰਚ ਗਏ ਹਨ। ਮਹਾਰਾਣੀ ਦੇ ਅੰਤਿਮ ਸੰਸਕਾਰ ਵਿੱਚ ਦੁਨੀਆਂ ਭਰ ਦੇ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਸਣੇ ਕਰੀਬ 500 ਵਿਸ਼ਵ ਆਗੂ ਸ਼ਾਮਲ ਹੋਣਗੇ।

ਅੰਤਿਮ ਸੰਸਕਾਰ 19 ਸਤੰਬਰ ਨੂੰ ਵੈਸਟਮਿੰਟਸਟਰ ਐਬੇ ਵਿੱਚ ਹੋਵੇਗਾ, ਜਿਸ ਵਿੱਚ ਕਰੀਬ ਦੋ ਹਜ਼ਾਰ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੋਗ ਸਮਾਰੋਹ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਇਕ ਘੰਟੇ ਬਾਅਦ ਪੂਰੇ ਦੇਸ਼ ਵਿੱਚ ਦੋ ਮਿੰਟ ਦੇ ਮੌਨ ਤੋਂ ਬਾਅਦ ਸਮਾਪਤ ਹੋਵੇਗਾ। ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, ‘‘ਰਾਸ਼ਟਰਪਤੀ ਦਰੋਪਦੀ ਮੁਰਮੂ, ਮਹਾਰਾਣੀ ਐਲਿਜ਼ਾਬੈੱਥ-2 ਦੇ ਅੰਤਿਮ ਸੰਸਕਦਾਰ ਵਿੱਚ ਸ਼ਾਮਲ ਹੋਣ ਲਈ ਲੰਡਨ ਪਹੁੰਚ ਗਏ ਹਨ।

ਇਤਰਾਜ਼ਯੋਗ ਵੀਡੀਓ ਕਰਵਾਵਾਂਗੇ ਡਿਲੀਟ- ਮਹਿਲਾ ਵਿਕਾਸ ਮੰਤਰੀ ਬਲਜੀਤ ਕੌਰ

0

ਪੰਜਾਬ ਦੇ ਮੁਹਾਲੀ ਸਥਿਤ ਇੱਕ ਪ੍ਰਾਈਵੇਟ ਯੂਨੀਵਰਸਿਟੀ ‘ਚ ਸ਼ਨੀਵਾਰ ਅੱਧੀ ਰਾਤ ਨੂੰ ਹੰਗਾਮਾ ਹੋ ਗਿਆ। ਇੱਥੇ ਪੜ੍ਹਦੀ ਇੱਕ ਵਿਦਿਆਰਥਣ ਨੇ ਸਾਥੀ ਵਿਦਿਆਰਥਣਾਂ ਦੀ ਨਹਾਉਂਦਿਆਂ ਦੀ ਵੀਡੀਓ ਬਣਾ ਕੇ ਅੱਗੇ ਆਪਣੇ ਦੋਸਤ ਨੂੰ ਭੇਜ ਦਿੱਤੀ ਤੇ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।  ਉਸ ਨੇ ਇਹ ਵੀਡੀਓ ਸ਼ਿਮਲਾ ‘ਚ ਰਹਿੰਦੇ ਆਪਣੇ ਦੋਸਤ ਨੂੰ ਭੇਜੀ ਸੀ। ਇਸ ਮਾਮਲੇ ‘ਚ ਮਹਿਲਾ ਵਿਕਾਸ ਮੰਤਰੀ ਬਲਜੀਤ ਕੌਰ ਨੇ ਭਰੋਸਾ ਦਿੱਤਾ ਹੈ ਕਿ ਵਿਦਿਆਰਥਣਾਂ ਦੀ ਵੀਡਿਓ ਡਿਲੀਟ ਕਰਵਾਈ ਜਾਵੇਗੀ। ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਯੂਨੀਵਰਸਿਟੀ ‘ਚ ਵਾਪਰੀ ਘਟਨਾ ‘ਤੇ ਦੱਖ ਜਤਾਇਆ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਵਾਪਰੀ ਮੰਦਭਾਗੀ ਘਟਨਾ ਸੁਣ ਕੇ ਦੁੱਖ ਲੱਗਿਆ…ਸਾਡੀਆਂ ਧੀਆਂ ਸਾਡੀ ਇੱਜ਼ਤ ਨੇ…ਘਟਨਾ ਦੀ ਉੱਚ-ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ…ਜੋ ਵੀ ਦੋਸ਼ੀ ਹੋਇਆ ਸਖ਼ਤ ਕਾਰਵਾਈ ਕਰਾਂਗੇ…

ਮੈਂ ਪ੍ਰਸ਼ਾਸਨ ਨਾਲ ਰਾਬਤੇ ‘ਚ ਹਾਂ…ਮੈਂ ਸਾਰਿਆਂ ਨੂੰ ਅਪੀਲ ਕਰਦਾਂ ਹਾਂ ਕਿ ਅਫ਼ਵਾਹਾਂ ਤੋਂ ਬਚੋ…

ਮੁਹਾਲੀ ਯੂਨੀਵਰਸਿਟੀ ਮਾਮਲਾ: CM ਭਗਵੰਤ ਮਾਨ ਨੇ ਉੱਚ-ਪੱਧਰੀ ਜਾਂਚ ਦੇ ਦਿੱਤੇ ਹੁਕਮ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਯੂਨੀਵਰਸਿਟੀ ‘ਚ ਵਾਪਰੀ ਘਟਨਾ ‘ਤੇ ਦੱਖ ਜਤਾਇਆ ਹੈ।ਉਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਵਾਪਰੀ ਮੰਦਭਾਗੀ ਘਟਨਾ ਸੁਣ ਕੇ ਦੁੱਖ ਲੱਗਿਆ…ਸਾਡੀਆਂ ਧੀਆਂ ਸਾਡੀ ਇੱਜ਼ਤ ਨੇ…ਘਟਨਾ ਦੀ ਉੱਚ-ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ…ਜੋ ਵੀ ਦੋਸ਼ੀ ਹੋਇਆ ਸਖ਼ਤ ਕਾਰਵਾਈ ਕਰਾਂਗੇ…

ਮੈਂ ਪ੍ਰਸ਼ਾਸਨ ਨਾਲ ਰਾਬਤੇ ‘ਚ ਹਾਂ…ਮੈਂ ਸਾਰਿਆਂ ਨੂੰ ਅਪੀਲ ਕਰਦਾਂ ਹਾਂ ਕਿ ਅਫ਼ਵਾਹਾਂ ਤੋਂ ਬਚੋ…