Home Blog Page 1877

SYL ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਹੋਈ ਖਤਮ, ਜਾਣੋ ਕੀ ਨਿਕਲਿਆ ਨਤੀਜਾ

0

SYL ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਅੱਜ ਜੋ ਮੀਟਿੰਗ ਚੱਲ ਰਹੀ ਸੀ, ਉਹ ਹੁਣ ਖਤਮ ਹੋ ਗਈ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਹਰਿਆਣਾ ਭਵਨ ਵਿਖੇ ਹੋ ਰਹੀ ਸੀ। ਮੀਟੰਗ ਦੇ ਖਤਮ ਹੋਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ‘ਤੇ ਕੋਈ ਸਹਿਮਤੀ ਨਹੀਂ ਬਣੀ ਹੈ।

ਉੱਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਮੀਟਿੰਗ ‘ਚ ਮਜ਼ਬੂਤੀ ਨਾਲ ਪੰਜਾਬ ਦਾ ਪੱਖ ਰੱਖਿਆ। ਉਨ੍ਹਾਂ ਨੇ ਕਿਹਾ ਕਿ ਮੈਂ ਕਈ ਦਿਨ ਇਸ ਲਈ ਹੋਮਵਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਪਾਣੀ ਹੈ ਹੀ ਨਹੀਂ ਤਾਂ ਹਰਿਆਣਾ ਨੂੰ ਕਿੱਥੋਂ ਦੇ ਦਈਏ। ਪੰਜਾਬ ਨਦੀਆਂ ਤੋਂ 27% ਤੇ ਧਰਤੀ ਹੇਠਲਾ 73% ਪਾਣੀ ਵਰਤ ਰਿਹਾ ਹੈ। ਇਸਦੇ ਨਾਲ ਹੀ CM ਮਾਨ ਨੇ ਕਿਹਾ ਕਿ ਅਸੀਂ ਨਹਿਰ ਨਹੀਂ ਬਣਾ ਸਕਦੇ।

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਔਰਤਾਂ ਲਈ ਸਕਿੱਲ ਸੈਂਟਰ ਖੋਲ੍ਹਣ ਦਾ ਲਿਆ ਫੈਸਲਾ

0

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਕਸਰ ਲੋਕਾਂ ਦੀ ਮਦਦ ਲਈ ਅੱਗੇ ਰਹਿੰਦੇ ਹਨ। ਇਸ ਦੇ ਨਾਲ ਦੱਸ ਦੇਈਏ ਕਿ ਇਸ ਵਾਰ ਅਦਾਕਾਰ ਨੇ ਕਰਵਾਚੌਥ ’ਤੇ ਔਰਤਾਂ ਲਈ ਕੁਝ ਖ਼ਾਸ ਕਰਨ ਦਾ ਫ਼ੈਸਲਾ ਲਿਆ ਹੈ। ਕਰਵਾ ਚੌਥ ਦੇ ਮੌਕੇ ’ਤੇ ਜਿੱਥੇ ਉੱਤਰ ਭਾਰਤ ਦੀਆਂ ਕਈ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ, ਉੱਥੇ ਹੀ ਸੋਨੂੰ ਸੂਦ ਨੇ ਯੂਪੀ, ਪੰਜਾਬ, ਬਿਹਾਰ ਅਤੇ ਹੋਰ ਸੂਬਿਆਂ ’ਚ ਔਰਤਾਂ ਲਈ ਕੁਝ ਖ਼ਾਸ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : SYL ਮਸਲੇ ਦੇ ਹੱਲ ਲਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਜਾਰੀ

ਸੋਨੂੰ ਸੂਦ ਨੇ ਕਿਹਾ ਕਿ ‘ਮੈਂ ਇਸ ਤਰ੍ਹਾਂ ਦੇ ਸਕਿੱਲ ਸੈਂਟਰ ਖੋਲ੍ਹਣਾ ਚਾਹੁੰਦਾ ਸੀ। ਜਿੱਥੇ ਇਨ੍ਹਾਂ ਔਰਤਾਂ ਨੂੰ ਆਪਣੇ ਆਪ ਨੂੰ ਸਮਰੱਥ ਬਣਾਉਣ ਲਈ ਲੋੜੀਂਦੇ ਔਜ਼ਾਰ ਮੁਹੱਈਆ ਪ੍ਰਦਾਨ ਹੋਣ। ਦੇਸ਼ ਦੀ ਤਰੱਕੀ ਅਤੇ ਔਰਤਾਂ ਲਈ ਵਿੱਤੀ ਸੁਤੰਤਰਤਾ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ।’

ਸੋਨੂੰ ਨੇ ਅੱਗੇ ਕਿਹਾ ਕਿ ‘ਉਹ ਔਰਤਾਂ ਨੂੰ ਨੌਕਰੀਆਂ ਦੇ ਬਿਹਤਰ ਮੌਕੇ ਪ੍ਰਾਪਤ ਕਰਨ ਲਈ ਹੁਨਰ ਸਿਖਾਉਣ ’ਚ ਮਦਦ ਕਰਨਾ ਚਾਹੁੰਦਾ ਹੈ ਅਤੇ ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਨੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਵੀ ਕਮਾਉਣਾ ਹੈ।’

ਇਸ ਤੋਂ ਇਲਾਵਾ ਅਦਾਕਾਰ ਨੇ ਕਿ ‘ਅਕਸਰ ਅਸੀਂ ਅਜਿਹੇ ਪਰਿਵਾਰ ਦੇਖਦੇ ਹਾਂ ਜਿੱਥੇ ਔਰਤਾਂ ਹੀ ਕਮਾਉਣ ਵਾਲੀਆਂ ਹੁੰਦੀਆਂ ਹਨ। ਮੈਂ ਉਨ੍ਹਾਂ ਨੂੰ ਉਹ ਹੁਨਰ ਪ੍ਰਦਾਨ ਕਰਨਾ ਚਾਹੁੰਦਾ ਹਾਂ ਜੋ ਉਨ੍ਹਾਂ ਨੂੰ ਬਿਹਤਰ ਨੌਕਰੀਆਂ ਪ੍ਰਾਪਤ ਕਰਨ ਅਤੇ ਉਹਨਾਂ ਦੀ ਸਥਿਤੀ ਨੂੰ ਸੁਧਾਰਨ ਲਈ ਲੋੜੀਂਦੇ ਹੋਣ।’

ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਅੱਜ ਹੋ ਸਕਦਾ ਹੈ ਐਲਾਨ, EC ਨੇ ਸੱਦੀ ਪ੍ਰੈੱਸ ਕਾਨਫਰੰਸ

0

ਚੋਣ ਕਮਿਸ਼ਨ ਵੱਲੋਂ ਅੱਜ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਕਮਿਸ਼ਨ ਨੇ ਅੱਜ ਬਾਅਦ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਹੈ ਪਰ ਇਸ ਦਾ ਮਕਸਦ ਨਹੀਂ ਦੱਸਿਆ। ਗੁਜਰਾਤ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ 18 ਫਰਵਰੀ ਨੂੰ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ 8 ਜਨਵਰੀ ਨੂੰ ਖਤਮ ਹੋਵੇਗੀ।

SYL ਮਸਲੇ ਦੇ ਹੱਲ ਲਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਜਾਰੀ

0

ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਐਸ.ਵਾਈ.ਐਲ ਨਹਿਰ ਦੇ ਮੁੱਦੇ ਨੂੰ ਲੈ ਕੇ ਚਰਚਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ  ਦੇ ਵਿਚਕਾਰ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ਵਿਚ ਇਸ ਮੁੱਦੇ ਬਾਰੇ ਕੀ  ਹੱਲ ਨਿਕਲਦਾ ਹੈ ਇਸ ਬਾਰੇ ਮੀਟਿੰਗ ਤੋਂ ਬਾਅਦ ਪੂਰੀ ਜਾਣਕਾਰੀ ਮਿਲੇਗੀ। ਸਤਲੁਜ-ਯਮੁਨਾ ਲਿੰਕ ਨਹਿਰ (ਐਸ.ਵਾਈ.ਐਲ.) ਦੇ ਮੁੱਦੇ ’ਤੇ ਮੁੱਖ ਮੰਤਰੀਆਂ ਭਗਵੰਤ ਮਾਨ ਤੇ ਮਨੋਹਰ ਲਾਲ ਖੱਟਰ ਦੀ ਪਲੇਠੀ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਹਰਿਆਣਾ ਭਵਨ ਵਿਖੇ ਹੋ ਰਹੀ ਹੈ।

ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਕਾਰ ਮੀਟਿੰਗ ਤੋਂ ਪਹਿਲਾਂ ਕੱਲ੍ਹ ਪੰਜਾਬ ਸਰਕਾਰ ਵੱਲੋਂ ਲੰਮਾ ਮੰਥਨ ਕੀਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਤਕਰੀਬਨ 4 ਘੰਟੇ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿਚ ਜਲ ਸਰੋਤ ਮੰਤਰੀ ਬ੍ਰਮ ਸ਼ੰਕਰ ਜਿੰਪਾ, ਐਡਵੋਕੇਟ ਜਨਰਲ ਵਿਨੋਦ ਘਈ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੇਣੂ ਪ੍ਰਸਾਦ, ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਸਣੇ ਵਿਭਾਗ ਦੇ ਹੋਰ ਪ੍ਰਸ਼ਾਸਕੀ ਅਧਿਕਾਰੀ ਸ਼ਾਮਲ ਸਨ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਬਾਰੇ ਰਣਨੀਤੀ ਤਿਆਰ ਕੀਤੀ ਗਈ ਸੀ। ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਸੀ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਐੱਸਵਾਈਐੱਲ ਦੇ ਮਸਲੇ ਉਤੇ ਹੋਣ ਵਾਲੀ ਪਲੇਠੀ ਮੀਟਿੰਗ ਵਿੱਚ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਪਾਣੀ ਦੀ ਰਾਖੀ ਲਈ ਆਪਣਾ ਸਟੈਂਡ ਪਹਿਲਾਂ  ਹੀ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਕੋਲ ਪਹਿਲਾਂ ਹੀ ਲੋੜ ਨਾਲੋਂ ਘੱਟ ਪਾਣੀ ਹੈ, ਅਜਿਹੇ ਹਾਲਾਤ ਵਿੱਚ ਉਹ ਪੰਜਾਬ ਦੇ ਪਾਣੀ ਦੀ ਇਕ ਵੀ ਬੂੰਦ ਹਰਿਆਣਾ ਨੂੰ ਨਹੀਂ ਦੇ ਸਕਦੇ।

ਪੰਜਾਬ ਦਾ ਪਾਣੀ ਬਚਾਉਣ ਲਈ CM ਭਗਵੰਤ ਮਾਨ ਸਿਮਰਜੀਤ ਬੇੈਂਸ ਵਲੋਂ ਦਿੱਤੇ ਨੁਕਤੇ ਤੇ ਅਮਲ ਕਰਨ : ਲਿਪ ਆਗੂ

0

ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ ਹਲਕਾ ਪੂਰਬੀ ਦੇ ਇੰਚਾਰਜ, ਸਟੂਡੈਂਟ ਵਿੰਗ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਅਤੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਸਲਾਹ ਦਿੱਤੀ ਕਿ 14 ਅਕਤੂਬਰ ਨੂੰ ਹੋਣ ਜਾ ਰਹੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਦੋਰਾਨ ਉਹ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੇੈਂਸ ਵਲੋਂ ਦਿੱਤੇ ਨੁਕਤੇ ਅਨੁਸਾਰ ਆਪਣਾ ਪੱਖ ਰੱਖਣ ਕਿਉਂਕਿ ਸ. ਬੇੈਂਸ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਸਬੰਧੀ ਬਹੁਤ ਜਾਣਕਾਰੀ ਹੈ।

ਗਗਨਦੀਪ ਸਿੰਘ ਸੰਨੀਕੇੈਂਥ ਨੇ ਕਿਹਾ ਕਿ ਇਹ ਇਕ ਗਿਣੀ ਮਿਥੀ ਸਾਜਿਸ਼ ਹੈ ਜਿਸ ਅਨੁਸਾਰ ਪੰਜਾਬ ਦਾ ਪਾਣੀ ਖੋਹ ਕੇ ਹਰਿਆਣਾ ਨੂੰ ਦਿੱਤਾ ਜਾਵੇ ਅਤੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿਚ ਜੋ ਕਿਸਾਨੀ ਅੰਦੋਲਨ ਦੌਰਾਨ ਪਿਆਰ ‘ਚ ਵਾਧਾ ਹੋਇਆ ਹੈ ਉਸ ਨੂੰ ਨਫਰਤ ਵਿੱਚ ਬਦਲਿਆ ਜਾਵੇ। ਬੈਂਸ ਨੇ ਮੁੱਖ ਮੰਤਰੀ ਮਾਨ ਨੂੰ ਜੋ ਸਲਾਹ ਦਿੱਤੀ ਹੈ ਕਿ ਮੀਟਿੰਗ ਦੋਰਾਨ ਮਾਨ ਸਾਹਿਬ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੂੰ ਕਹਿਣ ਕਿ ਜੇਕਰ ਹਰਿਆਣਾ ਨੂੰ ਵਾਕਿਆ ਹੀ ਪਾਣੀ ਦੀ ਜਰੂਰਤ ਹੈ ਤਾਂ ਤੇਜੀ ਨਾਲ ਬਣਨ ਜਾ ਰਹੀ “ਸ਼ਾਰਦਾ ਯਮੁਨਾ ਕੈਨਾਲ” ਜੋ ਉੱਤਰਾਖੰਡ ਨੇਪਾਲ ਬਾਰਡਰ ਤੇ ਪੈਂਦੇ ਕਸਬਾ ਟਨਕਪੁਰ ਤੋਂ ਦਰਿਆ ਸ਼ਾਰਦਾ ਵਿੱਚੋਂ ਕਢਣੀ ਸ਼ੁਰੂ ਕੀਤੀ ਹੈ, ਜੋਕਿ ਐਸਵਾਈਐਲ ਤੋਂ ਚਾਰ ਗੁਣਾ ਵਧੇਰੇ ਸਮਰਥਾ ਵਾਲੀ 50 ਮੀਟਰ ਚੌੜੀ, 8 ਮੀਟਰ ਡੂੰਘੀ, 24000 ਕਿਉਸਿਕ ਪਾਣੀ ਦੀ ਸਮਰਥਾ ਰੱਖਦੀ ਹੈ ਅਤੇ ਹਰਿਆਣਾ ਵਿੱਚ ਲੰਬਾਈ 197 ਕਿਲੋਮੀਟਰ ਹੈ।

ਜਿਸ ਦਾ ਹਰਿਆਣਾ ਵਿੱਚ ਨਾਮ “ਯਮੁਨਾ ਰਾਜਸਥਾਨ ਕੈਨਾਲ” ਹੈ। ਜਿਸ ਵਿਚੋਂ ਹਰਿਆਣਾ ਨੂੰ ਪਾਣੀ ਮਿਲਣ ਦੀ ਪੁਸ਼ਟੀ ਉੱਥੋਂ ਦੇ ਐਮ.ਪੀ. ਧਰਮਵੀਰ ਵਲੋਂ 21 ਜੁਲਾਈ 2016 ਨੂੰ ਇਕ ਲਿਖਤ ਸਵਾਲ ਨੰ: 77 ਦੇ ਜਵਾਬ ਵਿੱਚ ਕੇਂਦਰੀ ਸੰਚਾਈ ਮੰਤਰੀ ਦੁਆਰਾ ਦਿੱਤੇ ਜਵਾਬ “ਹਾਂ ਜੀ, ਇਸ ਚੋਂ ਹਰਿਆਣਾ ਨੂੰ ਵੀ ਪਾਣੀ ਦੇਣਾ ਹੈ” ਤੋਂ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀਆਂ ਦੀ ਮੀਟਿੰਗ ਦੋਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਪਣਾ ਪੱਖ ਸਹੀ ਢੰਗ ਨਾਲ ਪੇਸ਼ ਕੀਤਾ ਤਾਂ ਪੰਜਾਬ ਦਾ ਪਾਣੀ ਪੰਜਾਬ ਕੋਲ ਹੀ ਰਹਿ ਜਾਵੇਗਾ ਅਤੇ ਇਸ ਦੇ ਨਾਲ ਹੀ ਦੋਹਾਂ ਸੂਬਿਆਂ ਦੇ ਲੋਕਾਂ ਵਿੱਚ ਨਫਰਤ ਫੈਲਾਉਣ ਦੀ ਸਾਜਿਸ਼ ਵੀ ਨਾਕਾਮ ਹੋ ਕੇ ਰਹਿ ਜਾਵੇ। ਸੰਨੀ ਕੇੈਂਥ ਨੇ ਕਿਹਾ ਕਿ ਸ. ਬੇੈਂਸ ਵਲੋਂ ਦਿੱਤੀ ਪੰਜਾਬ ਦੇ ਹਿੱਤ ਵਿੱਚ ਸਲਾਹ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੰਨਣੀ ਚਾਹੀਦੀ ਹੈ।

CM ਭਗਵੰਤ ਮਾਨ ਨੇ ਪੁਲਿਸ ਕਾਂਸਟੇਬਲਾਂ ਦੀ ਭਰਤੀ ਲਈ ਪ੍ਰੀਖਿਆ ਦੇ ਰਹੇ ਨੌਜਵਾਨਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ‘ਚ ਕਾਂਸਟੇਬਲਾਂ ਦੀਆਂ 1156 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਦੇ ਰਹੇ ਲਗਭਗ 65000 ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪੰਜਾਬ ਪੁਲਿਸ ਵਿਚ 2500 ਨਵੀਆਂ ਅਸਾਮੀਆਂ ਕੱਢੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 18543 ਨੌਕਰੀਆਂ ਦੇ ਚੁੱਕੇ ਹਾਂ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ।

AIG ਆਸ਼ੀਸ਼ ਕਪੂਰ ਦੀ ਜਾਇਦਾਦ ਦਾ ਹੋਇਆ ਖੁਲਾਸਾ! ED ਕੋਲ ਪਹੁੰਚਇਆ ਮਾਮਲਾ

0

AIG ਆਸ਼ੀਸ਼ ਕਪੂਰ ਦੀ ਜਾਇਦਾਦ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਜ਼ਿਕਰਯੋਗ ਹੈ ਕਿ 1 ਕਰੋੜ ਰੁਪਏ ਦੇ ਰਿਸ਼ਵਤ ਮਾਮਲੇ ‘ਚ ਫੜੇ AIG ਆਸ਼ੀਸ਼ ਕਪੂਰ ਦੀਆਂ 15 ਕਰੋੜ ਰੁਪਏ ਮੁੱਲ ਦੀਆਂ 8 ਜਾਇਦਾਦਾਂ ਦਾ ਖੁਲਾਸਾ ਹੋਇਆ ਹੈ। ਇਸ ਮਗਰੋਂ ਮਾਮਲਾ ਇਨਕਮ ਟੈਕਸ ਅਤੇ ਈ ਡੀ ਕੋਲ ਪਹੁੰਚ ਗਿਆ ਹੈ।

ਆਸ਼ੀਸ਼ ਕਪੂਰ ਦੀਆਂ ਜ਼ੀਰਕਪੁਰ, ਪਟਿਆਲਾ ਤੇ ਲਹਿਰਾਗਾਗਾ ਵਿਚ 8 ਜਾਇਦਾਦਾਂ ਦਾ ਖੁਲਾਸਾ ਹੋਇਆ ਹੈ ਜਿਹਨਾਂ ਦਾ ਮੁੱਲ 15 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਕਪੂਰ ਦੇ ਬੈਂਕ ਲਾਕਰਾਂ ਦੀ ਜਾਂਚ ਕਰਨ ’ਤੇ ਉਸ ਵਿਚੋਂ ਸਵਾ ਕਿਲੋ ਸੋਨਾ ਤੇ ਹੀਰੇ ਦੇ ਗਹਿਣੇ ਮਿਲੇ ਹਨ।

ਆਸ਼ੀਸ਼ ਕਪੂਰ ਦੀ ਸੈਕਟਰ 88 ਸਥਿਤ ਕੋਠੀ ਦੀ ਪੈਮਾਇਸ਼ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰੀ ਤੋਂ ਪਹਿਲਾਂ ਕੀਤੀ ਜਾ ਚੁੱਕੀ ਹੈ। ਮਾਰਕੀਟ ਕੀਮਤ ਅਨੁਸਾਰ 1 ਕਨਾਲ ਦੀ ਇਸ ਕੋਠੀ ਦੀ ਕੀਮਤ 6 ਤੋਂ 7 ਕਰੋੜ ਰੁਪਏ ਦੱਸੀ ਜਾ ਰਹੀ ਹੈ ਪਰ ਇਸਦੀ ਰਜਿਸਟਰੀ ਆਸ਼ੀਸ਼ ਕਪੂਰ ਨੇ ਸਿਰਫ 88 ਲੱਖ ਰੁਪਏ ਵਿਚ ਕਰਵਾਈ ਹੈ। ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਵੱਡੀ ਜਾਇਦਾਦ ਦੇ ਖੁਲਾਸੇ ਹੋਣ ਤੋਂ ਬਾਅਦ ਵਿਜੀਲੈਂਸ ਨੇ ਇਨਕਮ ਟੈਕਸ ਤੇ ਈ ਡੀ ਨੂੰ ਮਾਮਲੇ ਦੀ ਜਾਂਚ ਵਾਸਤੇ ਚਿੱਠੀ ਲਿਖੀ ਹੈ।

ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਪੈਰੋਲ

0

ਇਸ ਸਮੇਂ ਦੀ ਵੱਡੀ ਖਬਰ ਹਰਿਆਣਾ ਦੇ ਰੋਹਤਕ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੈਰੋਲ ਮਿਲਣ ਦੀ ਪੁਸ਼ਟੀ ਹੋ ​​ਗਈ ਹੈ। ਇਸ ਵਾਰ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਹੁਣ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਰਾਜਸਥਾਨ ਸਥਿਤ ਆਸ਼ਰਮ ਲਿਜਾਇਆ ਜਾ ਸਕਦਾ ਹੈ।

ਪਹਿਲਾਂ ਵੀ ਕਈ ਵਾਰ ਮਿਲ ਚੁੱਕੀ ਪੈਰੋਲ

ਦੱਸ ਦੇਈਏ ਕਿ ਗੁਰਮੀਤ ਸਿੰਘ ਰਾਮ ਰਹੀਮ ਨੂੰ ਪਹਿਲਾਂ ਵੀ ਕਈ ਵਾਰ ਜੇਲ੍ਹ ਤੋਂ ਪੈਰੋਲ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸਾਧਵੀ ਯੌਨ ਸ਼ੋਸ਼ਣ ਮਾਮਲੇ ‘ਚ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰਾਮ ਰਹੀਮ (ਡੇਰਾ ਮੁਖੀ ਗੁਰਮੀਤ ਰਾਮ ਰਹੀਮ) ਨੂੰ ਫਰਲੋ ਅਤੇ ਪੈਰੋਲ ਮਿਲ ਚੁੱਕੀ ਹੈ। ਉਸ ਨੂੰ ਇਸ ਵਾਰ ਵੀ ਜੇਲ੍ਹ ਮੈਨੂਅਲ ਅਨੁਸਾਰ ਪੈਰੋਲ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ Excise Policy ਰਾਹੀਂ ਪਹਿਲੇ 3 ਮਹੀਨਿਆਂ ‘ਚ ਹੀ 4280 ਕਰੋੜ ਰੁਪਏ…

ਇਸ ਤੋਂ ਪਹਿਲਾਂ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਵੀ ਰਾਮ ਰਹੀਮ ਦੇ ਪੈਰੋਲ ‘ਤੇ ਬਾਹਰ ਆਉਣ ਦੀ ਪੁਸ਼ਟੀ ਕੀਤੀ ਸੀ। ਜੇਲ੍ਹ ਮੰਤਰੀ ਨੇ ਦੱਸਿਆ ਕਿ ਡੇਰਾ ਮੁਖੀ ਦੇ ਰਿਸ਼ਤੇਦਾਰਾਂ ਨੇ ਉਸ ਦੀ ਪੈਰੋਲ ਲਈ ਅਰਜ਼ੀ ਦਿੱਤੀ ਸੀ। ਸਿਰਸਾ ਵਿੱਚ ਜੇਲ੍ਹ ਮੰਤਰੀ ਨੇ ਕਿਹਾ ਸੀ ਕਿ ਪੈਰੋਲ ਨੂੰ ਲੈ ਕੇ ਜੇਲ੍ਹ ਦਾ ਆਪਣਾ ਸਿਸਟਮ ਹੈ। ਜਦੋਂ ਕੋਈ ਵਿਅਕਤੀ ਜੇਲ੍ਹ ਵਿੱਚ ਹੁੰਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਪੈਰੋਲ ਲਈ ਅਰਜ਼ੀ ਦਿੰਦੇ ਹਨ, ਇਹ ਉਨ੍ਹਾਂ ਦਾ ਅਧਿਕਾਰ ਹੈ।

ਇਹ ਵੀ ਪੜ੍ਹੋ: ਭਾਰਤ ਨੇ ISSF ਵਿਸ਼ਵ ਚੈਂਪੀਅਨਸ਼ਿਪ ‘ਚ ਜਿੱਤਿਆ Bronze Medal

ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਬੰਦ

ਦੱਸ ਦੇਈਏ ਕਿ ਇਸ ਪੈਰੋਲ ਨੂੰ ਲੈ ਕੇ ਕਰੀਬ ਇੱਕ ਹਫਤੇ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਅਜਿਹੇ ‘ਚ ਇਸ ਵਾਰ ਵੀ ਨਿਯਮਾਂ ਤਹਿਤ ਅਰਜ਼ੀ ਦੇਣ ਤੋਂ ਬਾਅਦ ਡੇਰਾ ਸੱਚਾ ਸੌਦਾ ਮੁਖੀ ਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ‘ਚ 2017 ਤੋਂ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸਾਂ ‘ਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਾਮ ਰਹੀਮ ਨੂੰ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ। ਕੁਝ ਸਮੇਂ ਬਾਅਦ 27 ਜੂਨ ਨੂੰ ਰਾਮ ਰਹੀਮ ਨੂੰ ਫਿਰ 30 ਦਿਨਾਂ ਦੀ ਪੈਰੋਲ ਮਿਲੀ।

 

ਪੰਜਾਬ ਸਰਕਾਰ ਨੇ Excise Policy ਰਾਹੀਂ ਪਹਿਲੇ 3 ਮਹੀਨਿਆਂ ‘ਚ ਹੀ 4280 ਕਰੋੜ ਰੁਪਏ ਕਮਾ ਲਏ: ਹਰਪਾਲ ਚੀਮਾ

0

ਪੰਜਾਬ ਸਰਕਾਰ ਨੇ ਸ਼ਰਾਬ ‘ਤੇ ਐਕਸਾਈਜ਼ ਡਿਊਟੀ ਤੋਂ ਛੇ ਮਹੀਨਿਆਂ ਵਿੱਚ ਹੀ 4280 ਕਰੋੜ ਰੁਪਏ ਕਮਾਉਣ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਚਾਲੂ ਮਾਲੀ ਸਾਲ ਦੌਰਾਨ ਆਬਕਾਰੀ ਮਾਲੀਏ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਅੰਕੜਿਆਂ ਨਾਲੋਂ 37.62 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ 2021-22 ਦੌਰਾਨ ਪਹਿਲੀ ਅਪਰੈਲ ਤੋਂ 12 ਅਕਤੂਬਰ ਤੱਕ ਆਬਕਾਰੀ ਮਾਲੀਆ ਉਗਰਾਹੀ ਕ੍ਰਮਵਾਰ 3110 ਕਰੋੜ ਰੁਪਏ ਤੇ 4280 ਕਰੋੜ ਰੁਪਏ ਰਹੀ। ਇਸ ਅਰਸੇ ਦੌਰਾਨ ਆਬਕਾਰੀ ਮਾਲੀਏ ਵਿੱਚ 1170 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਭਾਰਤ ਨੇ ISSF ਵਿਸ਼ਵ ਚੈਂਪੀਅਨਸ਼ਿਪ ‘ਚ ਜਿੱਤਿਆ Bronze Medal

ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਨੂੰ ਸਹੀ ਕਰਾਰ ਦਿੰਦਿਆਂ ਚੀਮਾ ਨੇ ਐਲਾਨ ਕੀਤਾ ਕਿ ਇਸ ਨੂੰ ਕਿਸੇ ਵੀ ਕੀਮਤ ‘ਤੇ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਤਾਂ ਐਲਜੀ ਕੋਲ ਤਾਕਤਾਂ ਹਨ ਤੇ ਸ਼ਰਾਬ ਮਾਫ਼ੀਆ ਐਲਜੀ ਜ਼ਰੀਏ ਦਬਾਅ ਬਣਾਉਂਦਾ ਹੈ, ਪਰ ਪੰਜਾਬ ਵਿੱਚ ਅਜਿਹਾ ਕੁਝ ਨਹੀਂ। ਉਨ੍ਹਾਂ ਕਿਹਾ ਕਿ ਇਸ ਆਬਕਾਰੀ ਨੀਤੀ ਦੇ ਮੁੱਖ ਦੋਹਰੇ ਉਦੇਸ਼ ਮਾਲੀਏ ਨੂੰ ਵਧਾਉਣਾ ਤੇ ਖਪਤਕਾਰਾਂ ਨੂੰ ਕਫ਼ਾਇਤੀ ਤੇ ਮਿਆਰੀ ਸ਼ਰਾਬ ਮੁਹੱਈਆ ਕਰਾਉਣਾ ਹੈ।

ਇਹ ਵੀ ਪੜ੍ਹੋ: ਅਮਰੀਕਾ ‘ਚ ਹੋਈ ਗੋਲੀਬਾਰੀ, ਪੁਲਿਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਤੀਹ ਵਰ੍ਹਿਆਂ ਵਿੱਚ ਸ਼ਰਾਬ ਮਾਫ਼ੀਆ ਨੇ 22,500 ਕਰੋੜ ਦੀ ਲੁੱਟ ਕੀਤੀ ਹੈ। ਇਸ ਵਾਰ 9000 ਕਰੋੜ ਰੁਪਏ ਦਾ ਆਬਕਾਰੀ ਕਰ ਇਕੱਠਾ ਕਰਨ ਦਾ ਟੀਚਾ ਹੈ ਜਦਕਿ ਪਿਛਲੀ ਸਰਕਾਰ ਦਾ ਟੀਚਾ ਸਿਰਫ਼ 6200 ਕਰੋੜ ਰੁਪਏ ਦਾ ਸੀ। ਇਸ ਨੀਤੀ ਤਹਿਤ ਨਵੀਆਂ ਤਕਨੀਕਾਂ ਰਾਹੀਂ ਸ਼ਰਾਬ ਦੀ ਤਸਕਰੀ ’ਤੇ ਸਖ਼ਤ ਨਿਗਰਾਨੀ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਰੀਕਾ ‘ਚ ਹੋਈ ਗੋਲੀਬਾਰੀ, ਪੁਲਿਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ

0

ਅਮਰੀਕਾ ‘ਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਦੇ ਮੇਅਰ ਨੇ ਐਲਾਨ ਕੀਤਾ ਹੈ ਕਿ ਵੀਰਵਾਰ ਸ਼ਾਮ ਨੂੰ ਰਿਹਾਇਸ਼ੀ ਇਲਾਕੇ ‘ਚ ਹੋਈ ਗੋਲੀਬਾਰੀ ‘ਚ ਇਕ ਪੁਲਿਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਰੇਲੇ ਦੀ ਮੇਅਰ ਮੈਰੀ-ਐਨ ਬਾਲਡਵਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 5 ਵਜੇ ਨਿਉਸ ਰਿਵਰ ਗ੍ਰੀਨਵੇਅ ‘ਤੇ ਕਈ ਲੋਕਾਂ ਨੂੰ ਗੋਲੀ ਮਾਰੀ ਗਈ ਸੀ ਅਤੇ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਰਾਤ 8 ਵਜੇ ਦੇ ਕਰੀਬ ਦੱਸਿਆ ਕਿ ਸ਼ੱਕੀ ਨੂੰ ਇਲਾਕੇ ‘ਚ ਸਥਿਤ ਇਕ ਘਰ ਤੱਕ ਸੀਮਤ ਕਰ ਦਿੱਤਾ ਗਿਆ ਹੈ। ਕਈ ਪੁਲਿਸ ਵਾਹਨਾਂ ਅਤੇ ਐਂਬੂਲੈਂਸਾਂ ਨੂੰ ਹੈਡਿੰਘਮ ਵਿਖੇ ਦੇਖਿਆ ਗਿਆ ਸੀ।

ਗਵਰਨਰ ਰਾਏ ਕੂਪਰ ਨੇ ਸ਼ਾਮ 7 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਟਵੀਟ ਵਿੱਚ ਲਿਖਿਆ, “ਰਾਜ ਅਤੇ ਸਥਾਨਕ ਅਧਿਕਾਰੀ ਮੌਕੇ ‘ਤੇ ਹਨ ਅਤੇ ਸ਼ੂਟਰ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਨ।” ਕੂਪਰ ਨੇ ਕਿਹਾ ਕਿ ਗੋਲੀਬਾਰੀ ਨਾਲ ਜ਼ਖ਼ਮੀ ਘੱਟੋ-ਘੱਟ 4 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪਰ ਕੋਈ ਹੋਰ ਜਾਣਕਾਰੀ ਤੁਰੰਤ ਉਪਲਬਧ ਨਹੀਂ ਸੀ।

ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਉੱਤਰੀ-ਦੱਖਣੀ ਕੈਰੋਲੀਨਾ ਦੇ ਇੱਕ ਘਰ ਵਿੱਚ ਗੋਲੀਬਾਰੀ ਹੋਈ ਸੀ। ਇਸ ਘਟਨਾ ‘ਚ 5 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਸੀ ਕਿ ਗੋਲੀਬਾਰੀ ‘ਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਵਿਅਕਤੀ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਦਮ ਤੋੜ ਦਿੱਤਾ ਸੀ।

ਸਪਾਰਟਨਬਰਗ ਕਾਉਂਟੀ ਕੋਰੋਨਰ ਰਸਟੀ ਕਲੀਵੇਂਜਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਮਰਜੈਂਸੀ ਕਰਮਚਾਰੀ ਇਨਮੈਨ ਦੇ ਇੱਕ ਘਰ ਵਿੱਚ ਜ਼ਖਮੀ ਹੋਏ ਪਾਏ ਗਏ ਸਨ, ਜਿਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਇਕ ਰਾਤ ਪਹਿਲਾਂ ਫਲੋਰੀਡਾ ਦੇ ਟੈਂਪਾ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਜਾਨ ਚਲੀ ਗਈ ਸੀ ਅਤੇ ਛੇ ਹੋਰ ਜ਼ਖਮੀ ਹੋ ਗਏ ਸਨ।