Home Blog Page 1871

PM ਮੋਦੀ ‘ਤੇ ਹੋ ਸਕਦਾ ਹੈ ਆਤਮਘਾਤੀ ਹਮਲਾ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

0

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ। ਖੁਫੀਆ ਏਜੰਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਹੈ। ਖੁਫੀਆ ਏਜੰਸੀਆਂ ਦੀ ਮੰਨੀਆਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਨਿਸ਼ਾਨੇ ‘ਤੇ ਹਨ।

ਖੁਫੀਆ ਏਜੰਸੀਆਂ ਦੇ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਪੀਐਮ ਮੋਦੀ ‘ਤੇ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀਐਮ ਮੋਦੀ ਉਤੇ ਹਮਲਾ ਕਰਨ ਲਈ ਰੈਲੀ ਜਾਂ ਰੋਡ ਸ਼ੋਅ ਵਿਚ ਵੀ ਅੱਤਵਾਦੀ ਐਂਟਰੀ ਲੈ ਸਕਦੇ ਹਨ।

ਦਰਅਸਲ ਖੁਫੀਆ ਦਸਤਾਵੇਜ਼ਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਵਿਚ ਆਤਮਘਾਤੀ ਹਮਲਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਦੀ ਵਰਦੀ ‘ਚ ਵੀ ਅੱਤਵਾਦੀ ਪੀਐਮ ਮੋਦੀ ਦੇ ਸਮਾਗਮ ਵਾਲੀ ਥਾਂ ‘ਤੇ ਆਤਮਘਾਤੀ ਹਮਲਾ ਕਰ ਸਕਦੇ ਹਨ। ਦੱਸ ਦੇਈਏ ਕਿ ਇਹ ਅਲਰਟ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਪੀਐੱਮ ਮੋਦੀ ਅਗਲੇ 1 ਹਫਤੇ ਦੌਰਾਨ ਗੁਜਰਾਤ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਹਨ। ਇਸ ਅਲਰਟ ਤੋਂ ਬਾਅਦ ਹੁਣ ਤੱਕ ਪੀਐਮ ਮੋਦੀ ਦੇ ਪ੍ਰੋਗਰਾਮਾਂ ‘ਚ ਕਿਸੇ ਬਦਲਾਅ ਦੇ ਸੰਕੇਤ ਨਹੀਂ ਮਿਲੇ ਹਨ।

ਸੂਤਰਾਂ ਅਨੁਸਾਰ ਪੁਲਿਸ ਵਰਦੀ ‘ਚ ਆਏ ਇਹ ਅੱਤਵਾਦੀ ਪੀਐਮ ਮੋਦੀ ‘ਤੇ ਆਤਮਘਾਤੀ ਹਮਲਾ ਕਰ ਸਕਦੇ ਹਨ। ਖੁਫੀਆ ਏਜੰਸੀ ਨੇ ਲਸ਼ਕਰ-ਏ-ਤੋਇਬਾ ਦੀ ਗੱਲਬਾਤ ਰਿਕਾਰਡ ਕੀਤੀ ਹੈ, ਜਿਸ ਤੋਂ ਬਾਅਦ ਹੀ ਇਹ ਜਾਣਕਾਰੀ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਅਲਰਟ ਤੋਂ ਬਾਅਦ ਪੀਐਮ ਮੋਦੀ ਦੀ ਸੁਰੱਖਿਆ ਵਧ ਸਕਦੀ ਹੈ।

ਰੋਜਰ ਬਿੰਨੀ BCCI ਦੇ 36ਵੇਂ ਪ੍ਰਧਾਨ ਨਿਯੁਕਤ

0

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਸਾਬਕਾ ਆਲਰਾਊਂਡਰ ਰੋਜਰ ਬਿੰਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ 36ਵੇਂ ਪ੍ਰਧਾਨ ਬਣ ਗਏ ਹਨ। ਮੰਗਲਵਾਰ ਨੂੰ ਮੁੰਬਈ ਦੇ ਤਾਜ ਹੋਟਲ ‘ਚ ਹੋਈ ਬੀਸੀਸੀਆਈ ਦੀ ਸਾਲਾਨਾ ਆਮ ਬੈਠਕ ‘ਚ ਇਸ ਨੂੰ ਮਨਜ਼ੂਰੀ ਦਿੱਤੀ ਗਈ। ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ, ਸਕੱਤਰ ਜੈ ਸ਼ਾਹ, ਉਪ ਪ੍ਰਧਾਨ ਰਾਜੀਵ ਸ਼ੁਕਲਾ, ਖਜ਼ਾਨਚੀ ਅਰੁਣ ਸਿੰਘ ਧੂਮਲ ਅਤੇ ਸਾਬਕਾ ਦਿੱਗਜ਼ ਕ੍ਰਿਕਟਰ ਅਤੇ ਨਵੇਂ ਪ੍ਰਧਾਨ ਰੋਜਰ ਬਿੰਨੀ ਖੁਦ ਮੀਟਿੰਗ ਵਿੱਚ ਮੌਜੂਦ ਸਨ। ਇਸ ਬੈਠਕ ‘ਚ ਬੀਸੀਸੀਆਈ ਦੇ ਅਗਲੇ ਪ੍ਰਧਾਨ ਅਤੇ ਆਈਸੀਸੀ ਚੇਅਰਮੈਨ ਦੇ ਅਹੁਦੇ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਈ।

ਇਹ ਵੀ ਪੜ੍ਹੋ: NIA ਦਾ ਵੱਡਾ ਐਕਸ਼ਨ, ਦਿੱਲੀ ਤੋਂ ਲੈ ਕੇ ਪੰਜਾਬ ਤੱਕ ਗੈਂਗਸਟਰਾਂ ਦੇ ਟਿਕਾਣਿਆਂ ‘ਤੇ…

ਬੀ.ਸੀ.ਸੀ.ਆਈ. ਦੇ ਅਹੁਦੇਦਾਰਾਂ ਦੀ ਚੋਣ ਨੂੰ ਮਹਿਜ਼ ਰਸਮੀ ਸਮਝਿਆ ਜਾ ਰਿਹਾ ਸੀ। 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ ਨੂੰ ਵੀ ਚੇਅਰਮੈਨ ਮੰਨਿਆ ਜਾਂਦਾ ਸੀ। ਬੋਰਡ ਦੇ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਬਿਨਾਂ ਮੁਕਾਬਲਾ ਚੁਣੇ ਜਾ ਸਕਦੇ ਹਨ ਅਤੇ ਅਜਿਹਾ ਹੀ ਹੋਇਆ। ਰਾਜੀਵ ਸ਼ੁਕਲਾ ਨੂੰ ਮੀਤ ਪ੍ਰਧਾਨ, ਜੈ ਸ਼ਾਹ ਸਕੱਤਰ, ਅਸ਼ੀਸ਼ ਸ਼ੇਲਾਰ ਖਜ਼ਾਨਚੀ, ਦੇਵਜੀਤ ਸੈਕੀਆ ਸੰਯੁਕਤ ਸਕੱਤਰ ਅਤੇ ਅਰੁਣ ਧੂਮਲ ਆਈ.ਪੀ.ਐੱਲ. ਬੋਰਡ ਮੈਂਬਰਾਂ ਦੀ ਸਾਲਾਨਾ ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਕੀ ਬੀਸੀਸੀਆਈ ਨੂੰ ਆਈਸੀਸੀ ਚੇਅਰਮੈਨ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਹੈ ਜਾਂ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਨੂੰ ਹੋਰ ਕਾਰਜਕਾਲ ਲਈ ਸਮਰਥਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੇਦਾਰਨਾਥ ‘ਚ ਹੈਲੀਕਾਪਟਰ ਹੋਇਆ ਕ੍ਰੈਸ਼, 2 ਪਾਇਲਟਾਂ ਸਮੇਤ 6 ਲੋਕਾਂ ਦੀ ਮੌਤ

ਆਈਸੀਸੀ ਚੇਅਰਮੈਨ ਦੇ ਅਹੁਦੇ ਲਈ ਨਾਮਜ਼ਦਗੀਆਂ ਦੀ ਆਖਰੀ ਮਿਤੀ 20 ਅਕਤੂਬਰ ਹੈ। 11 ਤੋਂ 13 ਨਵੰਬਰ ਤੱਕ ਮੈਲਬੌਰਨ ‘ਚ ਹੋਣ ਵਾਲੀ ਆਈਸੀਸੀ ਬੋਰਡ ਦੀ ਬੈਠਕ ‘ਚ ਇਸ ‘ਤੇ ਫ਼ੈਸਲਾ ਲਿਆ ਜਾਵੇਗਾ। ਹਾਲ ਹੀ ‘ਚ ਆਈਸੀਸੀ ਚੇਅਰਮੈਨ ਦੇ ਅਹੁਦੇ ਲਈ ਸੌਰਵ ਗਾਂਗੁਲੀ ਦੇ ਨਾਂ ‘ਤੇ ਚਰਚਾ ਹੋਈ ਸੀ ਪਰ ਅਜੇ ਤੱਕ ਇਸ ‘ਤੇ ਅੰਤਿਮ ਮੋਹਰ ਨਹੀਂ ਲੱਗ ਸਕੀ ਹੈ। ਇਸ ਦੌਰਾਨ ਖਬਰ ਆਈ ਕਿ ਸੌਰਵ ਗਾਂਗੁਲੀ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨਗੇ।

ਟੀਵੀ ਅਦਾਕਾਰਾ Vaishali Takkar ਦਾ ਸੁਸਾਇਡ ਨੋਟ ਆਇਆ ਸਾਹਮਣੇ, ਜਾਣੋ ਕਿਉਂ ਕੀਤੀ ਖੁਦਕੁਸ਼ੀ

0

ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਦੀ ਬੀਤੇ ਦਿਨੀ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਸੀ ਤੇ ਹੁਣ ਉਸਦੀ ਮੌਤ ਦਾ ਕਾਰਨ ਵੀ ਸਾਹਮਣੇ ਆਇਆ ਹੈ। ਉਹ ਕਾਰਨ ਜਿਸ ਕਰਕੇ ਉਸਨੇ ਖੁਦਕੁਸ਼ੀ ਕੀਤੀ ਸੀ। ਉਸਦਾ ਲਿਖਿਆ ਹੋਇਆ ਸੁਸਾਇਡ ਨੋਟ ਸਾਹਮਣੇ ਆਇਆ ਹੈ। ਉਸਨੇ ਲਿਖਿਆ ਹੈ ਕਿ ਮੈਂ ਨਹੀਂ ਦੱਸ ਸਕਦੀ ਕਿ ਰਾਹੁਲ ਨਵਲਾਨੀ ਨੇ ਮੇਰੇ ਨਾਲ ਕਿੰਨਾ ਗਲਤ ਕੀਤਾ। ਭਾਵਾਤਮਕ ਤੌਰ ‘ਤੇ, ਸਰੀਰਕ ਤੌਰ ‘ਤੇ ਜੋ ਵੀ ਹੋਇਆ ਅਤੇ ਅੰਤ ਵਿੱਚ ਉਸਨੇ ਅੱਜ ਇਹ ਵੀ ਕਿਹਾ ਕਿ ਉਹ ਮੈਨੂੰ ਕਿਸੇ ਨਾਲ ਵਿਆਹ ਨਹੀਂ ਕਰਨ ਦੇਵੇਗਾ। ਹੁਣ ਦੱਸੋ ਮੈਂ ਕਿਸ ਨਾਲ ਲੜਾਂ?

ਇਹ ਹਨ ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਦੇ ਆਖਰੀ ਸ਼ਬਦ। ਜਿਸ ਨੇ ਇੰਦੌਰ ‘ਚ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ। ਉਸ ਨੇ ਸੱਤ ਤੋਂ ਅੱਠ ਪੰਨਿਆਂ ਦਾ ਸੁਸਾਈਡ ਨੋਟ ਛੱਡਿਆ ਸੀ। ਉਸਨੇ ਲਿਖਿਆ… ਮਾਂ-ਪਿਤਾ ਹੁਣ ਨਹੀਂ… ਬਹੁਤ ਪਰੇਸ਼ਾਨ ਹੋ ਤੁਸੀਂ ਲੋਕ ਵੀ ਮੇਰੇ ਲਈ ਤੇ ਮੈਂ ਆਪਣੇ ਲਈ… ਸਿਰਫ਼ ਮੈਂ ਹੀ ਜਾਣਦੀ ਹਾਂ ਕਿ ਮੈਂ ਦੋ ਸਾਲਾਂ ਵਿੱਚ ਕਿਹੜੀ ਜੰਗ ਲੜੀ ਹੈ। ਮੈਂ ਇਹ ਵੀ ਨਹੀਂ ਦੱਸ ਸਕਦੀ ਕਿ ਰਾਹੁਲ ਨਵਲਾਨੀ ਨੇ ਮੇਰੇ ਨਾਲ ਕੀ ਗਲਤ ਕੀਤਾ ਹੈ। ਮੈਨੂੰ ਭਾਵਨਾਤਮਕ ਅਤੇ ਸਰੀਰਕ ਤੌਰ ‘ਤੇ ਅਪਮਾਨਿਤ ਕੀਤਾ ਗਿਆ ਸੀ।

ਆਖਿਰ ਉਸ ਨੇ ਜੋ ਕਿਹਾ ਸੀ ਕਿ ਮੈਂ ਤੇਰਾ ਵਿਆਹ ਨਹੀਂ ਹੋਣ ਦਿਆਂਗਾ, ਉਹੀ ਕੀਤਾ। ਹੁਣ ਮੈਂ ਕਿਸ ਨਾਲ ਲੜਾਂ? ਮੈਂ ਉਸਨੂੰ ਇੱਕ ਸਮੇਂ ਵਿੱਚ ਇੰਨਾ ਸਵੀਕਾਰ ਕਰ ਲਿਆ ਸੀ ਕਿ ਉਸਨੇ ਮੈਨੂੰ ਆਪਣੇ ਆਪ ਤੋਂ ਦੂਰ ਕਰ ਦਿੱਤਾ ਸੀ।

ਆਖਿਰਕਾਰ ਮੈਂ ਮਿਤੇਸ਼ ਅਤੇ ਆਪਣੇ ਰਿਸ਼ਤੇ ਤੋਂ ਖੁਸ਼ ਸੀ। ਪਰ ਉਸਨੇ ਇਸਨੂੰ ਵੀ ਤੋੜ ਦਿੱਤਾ। ਮੈਂ ਥੱਕ ਗਈ ਹਾਂ। ਰਾਹੁਲ ਅਤੇ ਉਸ ਨਾਲ ਜੁੜੇ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ, ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲੇਗੀ।

ਪਰ ਮੈਂ ਇੱਥੇ ਰਾਹੁਲ ਦੀ ਪਤਨੀ ਦਿਸ਼ਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜੋ ਉਸ (ਰਾਹੁਲ ਦੀ) ਸੱਚਾਈ ਨੂੰ ਜਾਣਦੇ ਹੋਏ ਮੈਨੂੰ ਸਭ ਦੇ ਸਾਹਮਣੇ ਗਲਤ ਦੱਸਦੀ ਰਹੀ। ਕਿਉਂਕਿ ਉਸਨੂੰ ਬਸ ਆਪਣਾ ਘਰ ਬਚਾਉਣਾ ਸੀ ਅਤੇ ਰਾਹੁਲ ਨੇ ਇਸ ਗੱਲ ਦਾ ਫਾਇਦਾ ਉਠਾਇਆ ਕਿ ਉਸ ਦਾ ਕੁਝ ਨਹੀਂ ਵਿਗਾੜੇਗਾ। ਪਰ ਉਹ ਮੇਰੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ।

ਉਸਨੇ ਅੱਗੇ ਲਿਖਿਆ ਕਿ ਮੈਂ ਉਸਨੂੰ ਸਜ਼ਾ ਨਹੀਂ ਦੇ ਸਕਦੀ ਸੀ, ਪਰ ਉਮੀਦ ਕਰਦੀ ਹਾਂ ਕਿ ਕਾਨੂੰਨ ਅਤੇ ਉੱਪਰ ਵਾਲਾ ਉਸਨੂੰ ਸਜ਼ਾ ਦੇਵੇਗਾ। ਹੁਣ ਇਸ ਸਭ ਦੇ ਵਿਚਕਾਰ ਮੈਂ ਆਪਣੇ ਮਾਤਾ-ਪਿਤਾ ਨੂੰ ਪਰੇਸ਼ਾਨ ਹੁੰਦੇ ਨਹੀਂ ਦੇਖ ਸਕਦੀ। ਜੇਕਰ ਧੀ ਨਹੀਂ ਹੋਵੇਗੀ ਤਾਂ ਉਸ ਨਾਲ ਸਬੰਧਤ ਕੋਈ ਸਮੱਸਿਆ ਨਹੀਂ ਹੋਵੇਗੀ।

ਮੈਨੂੰ ਅਫ਼ਸੋਸ ਹੈ ਕਿ ਮੈਂ ਚੰਗੀ ਧੀ ਨਹੀਂ ਸੀ। ਕਿਰਪਾ ਕਰਕੇ ਰਾਹੁਲ ਅਤੇ ਪਰਿਵਾਰ ਨੂੰ ਸਜ਼ਾ ਦਿਵਾਓ। ਰਾਹੁਲ ਅਤੇ ਦਿਸ਼ਾ ਨੇ ਢਾਈ ਸਾਲ ਤੱਕ ਮੈਨੂੰ ਮਾਨਸਿਕ ਤੌਰ ‘ਤੇ ਤੰਗ ਕੀਤਾ। ਨਹੀਂ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ।

ਦੱਸਿਆ ਜਾ ਰਿਹਾ ਹੈ ਕਿ ਵੈਸ਼ਾਲੀ ਨੇ ਆਪਣੇ ਸੁਸਾਈਡ ਨੋਟ ਦੇ ਕੁਝ ਪੰਨੇ ਪਾੜ ਦਿੱਤੇ ਤੇ ਉਨ੍ਹਾਂ ਨੂੰ ਬਾਥਰੂਮ ‘ਚ ਸੁੱਟ ਦਿੱਤਾ ਸੀ, ਉਨ੍ਹਾਂ ਨੂੰ ਵੀ ਪੁਲਿਸ ਨੇ ਬਾਹਰ ਕੱਢਿਆ ਅਤੇ ਜ਼ਬਤ ਕਰ ਲਿਆ, ਪਰ ਉਹ ਗਿੱਲੇ ਸਨ। ਉਹ ਪੰਨੇ ਪੁਲਿਸ ਨੂੰ ਡਾਇਰੀ ਵਿੱਚੋਂ ਪਾੜੇ ਹੋਏ ਮਿਲੇ ਸਨ। ਇਹ ਪੁਲਿਸ ਨੂੰ ਕਮਰੇ ਦੀ ਤਲਾਸ਼ੀ ਦੌਰਾਨ ਮਿਿਲਆ। ਉਸ ਤੋਂ ਕੁਝ ਨਵੀਂ ਜਾਣਕਾਰੀ ਵੀ ਮਿਲ ਸਕਦੀ ਹੈ।

ਵੈਸ਼ਾਲੀ ਤਿੰਨ ਦਿਨ ਬਾਅਦ ਯਾਨੀ 20 ਅਕਤੂਬਰ ਨੂੰ ਵਿਆਹ ਕਰਨ ਵਾਲੀ ਸੀ। ਇਸ ਦੇ ਲਈ ਉਸਨੇ ਏਡੀਐਮ ਕੋਲ ਰਜਿਸਟ੍ਰੇਸ਼ਨ ਵੀ ਕਰਵਾਈ ਸੀ। ਉਹ ਅਮਰੀਕਾ ਦੇ ਕੈਲੀਫੋਰਨੀਆ ‘ਚ ਰਹਿਣ ਵਾਲੇ ਕਾਰੋਬਾਰੀ ਮਿਥਿਲੇਸ਼ ਗੌੜ ਨਾਲ ਵਿਆਹ ਕਰਨ ਵਾਲੀ ਸੀ, ਜੋ ਮੂਲ ਰੂਪ ‘ਚ ਅਹਿਮਦਾਬਾਦ ਦਾ ਰਹਿਣ ਵਾਲਾ ਹੈ। ਇਸ ਵਿਆਹ ‘ਚ ਵੀ ਰਾਹੁਲ ਨਵਲਾਨੀ ਅੜਚਨ ਪੈਦਾ ਕਰ ਰਹੇ ਸਨ।

ਇਸ ਤੋਂ ਪਹਿਲਾਂ ਵੀ ਰਾਹੁਲ ਨੇ ਵੈਸ਼ਾਲੀ ਦਾਇੱਕ ਰਿਸ਼ਤਾ ਤੋੜ ਦਿੱਤਾ ਸੀ। ਉਸ ਕੋਲ ਵੈਸ਼ਾਲੀ ਦੀਆਂ ਕੁਝ ਫੋਟੋਆਂ ਅਤੇ ਵੀਡੀਓ ਸਨ, ਜਿਨ੍ਹਾਂ ਦੇ ਆਧਾਰ ‘ਤੇ ਉਹ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਪੁਲਿਸ ਅਨੁਸਾਰ ਵੈਸ਼ਾਲੀ ਦੇ ਪਿਤਾ ਨੇ ਇਸ ਬਾਰੇ ਰਾਹੁਲ ਦੇ ਪਿਤਾ ਨੂੰ ਫੋਨ ਕੀਤਾ ਸੀ ਅਤੇ ਸਮਝਾਇਆ ਸੀ ਕਿ ਘਰ ਦੀ ਗੱਲ ਹੈ, ਘਰ ‘ਚ ਹੀ ਰਹੇ ਤਾਂ ਠੀਕ ਰਹੇਗਾ । ਉਸ ਨੂੰ ਸਮਝਾਓ ਕਿ ਕੋਈ ਕਾਰਵਾਈ ਨਾ ਕਰੇ, ਪਰ ਰਾਹੁਲ ਨਾ ਮੰਨਿਆ। ਉਸਨੇ ਫਿਰ ਫੋਨ ਕਰਕੇ ਕਿਹਾ- ਤੇਰਾ ਵਿਆਹ ਨਹੀਂ ਹੋਣ ਦੇਵਾਂਗਾ

ਖੁਦਕੁਸ਼ੀ ਤੋਂ ਪਹਿਲਾਂ ਵੈਸ਼ਾਲੀ ਨੇ ਆਪਣਾ ਦਰਦ ਭਰਾ ਨੀਰਜ ਨੂੰ ਦੱਸਿਆ ਸੀ। ਇਸ ਤੋਂ ਬਾਅਦ ਸ਼ਾਮ ਨੂੰ ਪਿਤਾ ਬਲਵੰਤ ਨੇ ਰਾਹੁਲ ਦੇ ਪਿਤਾ ਨਰੇਸ਼ ਨਵਲਾਨੀ ਨਾਲ ਮੋਬਾਈਲ ‘ਤੇ ਗੱਲ ਵੀ ਕੀਤੀ। ਉਸ ਨੂੰ ਮਿਲਣ ਲਈ ਘਰ ਬੁਲਾਇਆ ਸੀ। ਇੱਥੇ ਇਕੱਠੇ ਬੈਠ ਕੇ ਭਰੋਸਾ ਦਿੱਤਾ ਕਿ ਹੁਣ ਅਜਿਹਾ ਨਹੀਂ ਹੋਵੇਗਾ। ਪਰ ਇਸ ਤੋਂ ਬਾਅਦ ਰਾਹੁਲ ਨੇ ਰਾਤ ਨੂੰ ਫਿਰ ਵੈਸ਼ਾਲੀ ਨੂੰ ਫੋਨ ਕੀਤਾ ਅਤੇ ਧਮਕੀ ਦਿੱਤੀ ਕਿ ਉਸ ਨੇ ਇਹ ਗੱਲ ਪਰਿਵਾਰ ਨੂੰ ਦੱਸ ਦਿੱਤੀ ਹੈ, ਇਸ ਦਾ ਹਸ਼ਰ ਠੀਕ ਨਹੀਂ ਹੋਵੇਗਾ। ਇਸ ਤੋਂ ਬਾਅਦ ਵੈਸ਼ਾਲੀ ਨੇ ਸੁਸਾਈਡ ਨੋਟ ਲਿਿਖਆ ਅਤੇ ਰਾਹੁਲ ਨੂੰ ਰਿਟਰਨ ਕਾਲ ਕਰਕੇ ਕਿਹਾ ਕਿ ਉਹ ਖੁਦਕੁਸ਼ੀ ਕਰ ਰਹੀ ਹੈ।

 

ਤਰਨਤਾਰਨ ‘ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਕੀਤੀ ਫਾਇਰਿੰਗ

0

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨੀ ਡਰੋਨ ਵੱਲੋਂ ਬੀਤੀ ਰਾਤ ਇੱਕ ਵਾਰ ਫਿਰ ਭਾਰਤੀ ਖੇਤਰ ‘ਚ ਦਸਤਕ ਦਿੱਤੀ ਗਈ ਹੈ। ਇਸ ਡਰੋਨ ਦੀ ਦਸਤਕ ਤੋਂ ਬਾਅਦ ਬੀ. ਐੱਸ. ਐੱਫ. ਵੱਲੋਂ ਕਰੀਬ ਦਰਜਨ ਰਾਊਂਡ ਫਾਇਰਿੰਗ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਤਸਕਰ ਅਤੇ ਆਈ. ਐੱਸ. ਆਈ. ਵੱਲੋਂ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਡਰੋਨ ਰਹੀ ਹਥਿਆਰ, ਨਸ਼ੀਲੇ ਪਦਾਰਥ ਅਤੇ ਵਿਸਫੋਟਕ ਸਮੱਗਰੀ ਦੀਆਂ ਖ਼ੇਪਾਂ ਭੇਜਣ ਲਈ ਆਏ ਦਿਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਪੈਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ. ਓ. ਪੀ ਕਲਸ ਦੇ ਪਿੱਲਰ ਨੰਬਰ 152/11 ਰਾਹੀਂ ਬੀਤੀ ਰਾਤ ਕਰੀਬ 12 ਵਜੇ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ।

ਇਹ ਵੀ ਪੜ੍ਹੋ : ਕੇਦਾਰਨਾਥ ‘ਚ ਹੈਲੀਕਾਪਟਰ ਹੋਇਆ ਕ੍ਰੈਸ਼, 2 ਪਾਇਲਟਾਂ ਸਮੇਤ 6 ਲੋਕਾਂ ਦੀ ਮੌਤ

ਡਰੋਨ ਦੀ ਆਵਾਜ਼ ਸੁਣ ਸਰਹੱਦ ‘ਤੇ ਤਾਇਨਾਤ ਬੀ. ਐੱਸ. ਐੱਫ. 103 ਬਟਾਲੀਅਨ ਦੇ ਜਵਾਨਾਂ ਵੱਲੋਂ ਹਰਕਤ ‘ਚ ਆਉਂਦੇ ਹੋਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਕਰੀਬ ਇੱਕ ਦਰਜਨ ਰਾਊਂਡ ਫਾਇਰਿੰਗ ਕਰਨ ਦੌਰਾਨ 5 ਮਿੰਟ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ। ਇਲਾਕਾ ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਮੰਗਲਵਾਰ ਸਵੇਰੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਕੇਦਾਰਨਾਥ ‘ਚ ਹੈਲੀਕਾਪਟਰ ਹੋਇਆ ਕ੍ਰੈਸ਼, 2 ਪਾਇਲਟਾਂ ਸਮੇਤ 6 ਲੋਕਾਂ ਦੀ ਮੌਤ

0

ਉਤਰਾਖੰਡ ਦੇ ਕੇਦਾਰਨਾਥ ‘ਚ ਇੱਕ ਹੈਲੀਕਾਪਟਰ ਕ੍ਰੈਸ਼ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ 2 ਪਾਇਲਟਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। DGCA ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਅਨੁਸਾਰ ਕੇਦਾਰਨਾਥ ਤੋਂ 2 ਕਿਲੋਮੀਟਰ ਦੂਰ ਗਰੁੜਚੱਟੀ ਵਿਖੇ ਇਹ ਹੈਲੀਕਾਪਟਰ ਕ੍ਰੈਸ਼ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਇਹ ਹੈਲੀਕਾਪਟਰ ਕੇਦਾਰਨਾਥ ਤੋਂ ਵਾਪਸ ਆ ਰਿਹਾ ਸੀ, ਉਸੇ ਸਮੇਂ ਇਹ ਹਾਦਸਾ ਹੋ ਗਿਆ।

ਮੁਕਤਸਰ ‘ਚ ਵਾਪਰਿਆ ਦਰਦਨਾਕ ਹਾਦਸਾ, 4 ਸਾਲਾ ਮਾਸੂਮ ਦੀ ਹੋਈ ਮੌਤ

0

ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਭਿਆਨਕ ਸੜਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਅਨੁਸਾਰ ਇਹ ਹਾਦਸਾ ਟਰੱਕ ਵਲੋਂ ਸਕੂਟਰੀ ਨੂੰ ਟੱਕਰ ਮਾਰਨ ਨਾਲ ਹੋਇਆ ਹੈ। ਜਾਣਕਾਰੀ ਅਨੁਸਾਰ ਮੁਕਤਸਰ ‘ਚ ਇੱਕ ਟਰੱਕ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਆਪਣੇ ਦਾਦੇ ਨਾਲ ਸਕੂਲ ਜਾ ਰਹੇ 4 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਮਾਸੂਮ ਬੱਚੇ ਦਾ ਨਾਂ ਅੱਵਲਦੀਪ ਦੱਸਿਆ ਜਾ ਰਿਹਾ ਹੈ।

 

ਪੰਜਾਬ ਸਰਕਾਰ ਨੇ ਘਰ-ਘਰ ਆਟਾ-ਦਾਲ ਸਕੀਮ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

0

ਪੰਜਾਬ ਸਰਕਾਰ ਨੇ ਘਰ-ਘਰ ਆਟਾ-ਦਾਲ ਸਕੀਮ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਰਾਸ਼ਨ ਸਕੀਮ ’ਚ ਬਦਲਾਅ ਹੋਵੇਗਾ। ਸਰਕਾਰ ਨੇ ਹਾਈਕੋਰਟ ’ਚ ਦਾਇਰ ਹਲਫ਼ਨਾਮੇ ’ਚ ਇਹ ਜਾਣਕਾਰੀ ਦਿੱਤੀ ਹੈ। ਸੋਧ ਤੋਂ ਬਾਅਦ ਇਹ ਸਕੀਮ ਮੁੜ ਲਾਗੂ ਕੀਤੀ ਜਾਵੇਗੀ। ਇਸ ਸਕੀਮ ’ਤੇ ਹਾਈਕੋਰਟ ਨੇ ਡਿੱਪੂ ਹੋਲਡਰਾਂ ਦੀ ਪਟੀਸ਼ਨ ’ਤੇ ਰੋਕ ਲਗਾ ਦਿੱਤੀ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਦੱਸਿਆ ਕਿ ਸਰਕਾਰ ਇਸ ਸਕੀਮ ਨੂੰ ਜਲਦ ਹੀ ਪਰ ਬਦਲਾਅ ਦੇ ਨਾਲ ਲਾਗੂ ਕਰੇਗੀ। ਇਸ ਸਬੰਧੀ ਜਲਦ ਹੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਲੋਕਾਂ ਨੂੰ ਘਰ-ਘਰ ਆਟਾ ਮਿਲੇਗਾ ਅਤੇ ਡਿਪੂ ਹੋਲਡਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਜਿਨ੍ਹਾਂ ਨੂੰ ਖ਼ਦਸ਼ਾ ਹੈ, ਉਨ੍ਹਾਂ ਦੇ ਖ਼ਦਸ਼ੇ ਵੀ ਦੂਰ ਹੋ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਨੇ ਨੀਲੇ ਰਾਸ਼ਨ ਕਾਰਡ ਸਬੰਧੀ ਵੀ ਅਹਿਮ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਿਆ ਗਿਆ ਹੈ। ਇਨ੍ਹਾਂ ਰਾਸ਼ਨ ਨੀਲੇ ਕਾਰਡ ਧਾਰਕਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਕੋਈ ਇਸ ਮਾਮਲੇ ਵਿੱਚ ਯੋਗ ਨਹੀਂ ਹੈ ਤਾਂ ਉਸ ਦਾ ਨੀਲਾ ਕਾਰਡ ਰੱਦ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਜਰਮਨ ਦੀ ਕੰਪਨੀ VERBIO ਦੇ ਬਾਇਓ ਊਰਜਾ ਪਲਾਂਟ ਦਾ ਅੱਜ ਹੋਵੇਗਾ ਉਦਘਾਟਨ: CM ਭਗਵੰਤ…

ਦੱਸ ਦੇਈਏ ਕਿ ਪੰਜਾਬ ਸਰਕਾਰ 1 ਅਕਤੂਬਰ ਤੋਂ ਘਰ-ਘਰ ਆਟਾ ਪਹੁੰਚਾਉਣ ਦੀ ਯੋਜਨਾ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਸੀ। ਪੰਜਾਬ ਸਰਕਾਰ ਵੱਲੋਂ ਬੀ. ਪੀ. ਐੱਲ. ਕਾਰਡ ਧਾਰਕਾਂ ਨੂੰ ਮੁਫ਼ਤ ਅਨਾਜ ਸਕੀਮ ਦੇ ਨਾਂ ’ਤੇ ਵੰਡੀ ਜਾ ਰਹੀ ਕਣਕ ਘੱਟ ਮਿਲਣ, ਖ਼ਰਾਬ ਕਣਕ ਜਾਂ ਫਿਰ ਅਜਿਹੇ ਕਾਰਡ ਹੋਲਡਰਾਂ ਨੂੰ ਜੋ ਸਕੀਮ ਦੇ ਯੋਗ ਨਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ’ਤੇ ਕਾਰਵਾਈ ਕਰਦੇ ਹੋਏ ਸੀ. ਐੱਮ. ਮਾਨ ਨੇ ਇਹ ਬਦਲਾਅ ਕਰ ਦਿੱਤਾ ਸੀ ਕਿ ਉਹ ਪਹਿਲਾਂ ਵਾਂਗ ਕਣਕ ਲੈਣਾ ਚਾਹੁੰਦੇ ਹਨ ਜਾਂ ਸਰਕਾਰ ਦੀ ਨਵੀਂ ਸਕੀਮ ਤਹਿਤ ਆਟਾ ਸਪਲਾਈ ਕਰਨਾ ਚਾਹੁੰਦੇ ਹਨ। 1 ਕਰੋੜ 42 ਲੱਖ ਲਾਭਪਾਤਰੀਆਂ ਨੂੰ ਆਟੇ ਦੀ ਸਪਲਾਈ ਸ਼ੁਰੂ ਹੋਣੀ ਸੀ।

ਜਰਮਨ ਦੀ ਕੰਪਨੀ VERBIO ਦੇ ਬਾਇਓ ਊਰਜਾ ਪਲਾਂਟ ਦਾ ਅੱਜ ਹੋਵੇਗਾ ਉਦਘਾਟਨ: CM ਭਗਵੰਤ ਮਾਨ

0

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਕਿ ਇਕ ਸਾਲ ਵਿਚ 1 ਲੱਖ ਟਨ ਪਰਾਲੀ ਤੋਂ ਬਾਇਓ ਊਰਜਾ ਬਣਾਉਣ ਵਾਲੀ ਜਰਮਨੀ ਦੀ ਮਸ਼ਹੂਰ ਕੰਪਨੀ VERBIO ਦੇ ਪਹਿਲੇ ਪਲਾਂਟ ਦਾ ਉਦਘਾਟਨ 18 ਅਕਤੂਬਰ ਨੂੰ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਖੇ ਕੀਤਾ ਜਾਏਗਾ।

ਜਰਮਨੀ ਦੀ ਇੰਡਸਟਰੀ ਪੰਜਾਬ ਵੱਲ ਚੰਗੇ ਸੰਕੇਤ ਹਨ।

ਜਾਣਕਾਰੀ ਅਨੁਸਾਰ ਕੇਂਦਰੀ ਟੀਮ ਨਾਲ ਮੁੱਖ ਮੰਤਰੀ ਭਗਵੰਤ ਮਾਨ ਇਸਦਾ ਰਸਮੀ ਉਦਘਾਟਨ ਕਰਨਗੇ।ਪਰਾਲੀ ਪ੍ਰਬੰਧਨ ਨੂੰ ਲੈ ਕੇ ਇਸ ਪਲਾਂਟ ਦੀ ਸਥਾਪਨਾ 2016-17 ਦੌਰਾਨ ਹੋਈ ਸੀ।2020-21 ‘ਚ ਇਹ ਪਲਾਂਟ ਬਣ ਕੇ ਤਿਆਰ ਹੋ ਗਿਆ।

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਲਈ ਵੋਟਿੰਗ ਸ਼ੁਰੂ

0

ਪੰਜਾਬ ਯੂਨੀਵਰਸਿਟੀ ਸਮੇਤ ਚੰਡੀਗੜ੍ਹ ਦੇ ਹੋਰ ਕਾਲਜਾਂ ਵਿੱਚ ਅੱਜ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹਨ । ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਦੇ ਨਾਲ-ਨਾਲ ਸੀਆਰਪੀਐਫ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਕੁੱਲ ਤਿੰਨ ਹਜ਼ਾਰ ਪੁਲਿਸ ਮੁਲਾਜ਼ਮ ਚੋਣ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ।

ਐਸਪੀ ਸਿਟੀ, ਡੀਐਸਪੀ ਅਤੇ ਸਾਰੇ ਸਟੇਸ਼ਨ ਇੰਚਾਰਜ ਸੁਰੱਖਿਆ ਪ੍ਰਬੰਧਾਂ ਦੀ ਸੰਭਾਲ ਕਰਨਗੇ। ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵੱਖ ਵੱਖ ਵਿਭਾਗਾਂ ਲਈ ਵੋਟਾਂ ਦਾ ਅਮਲ ਸ਼ੁਰੂ ਹੋ ਗਿਆ ਹੈ। ਵੋਟਾਂ ਸਵੇਰੇ 9.30 ਤੋਂ 11.30 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ ਦੁਪਹਿਰ 2 ਵਜੇ ਸ਼ੁਰੂ ਹੋਵੇਗੀ।

ਇਸ ਦੌਰਾਨ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਵੱਖ-ਵੱਖ ਪਾਰਟੀਆਂ ਦੇ 21 ਉਮੀਦਵਾਰਾਂ ਲਈ ਕੁੱਲ 14,984 ਵੋਟਰ ਆਪਣੀ ਵੋਟ ਪਾ ਸਕਦੇ ਹਨ। ਪੀ. ਯੂ. (Panjab University)ਮੈਨੇਜਮੈਂਟ ਨੇ ਨੋਟਿਸ ਜਾਰੀ ਕੀਤਾ ਹੈ ਕਿ 17 ਅਕਤੂਬਰ ਤੱਕ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਆਪਣੇ ਪਛਾਣ ਪੱਤਰ ਜਾਂ ਪਰਚੀ ਨਾਲ ਆਪਣੀ ਵੋਟ ਪਾ ਸਕਦੇ ਹਨ।

 

ਪੰਜਾਬ ਸਰਕਾਰ ਦਿਵਿਆਂਗਾਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰੇਗੀ: ਕੈਬਨਿਟ ਮੰਤਰੀ ਬਲਜੀਤ ਕੌਰ

0

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗਾਂ ਦੀਆਂ ਜਾਇਜ਼ ਮੰਗਾਂ ਛੇਤੀ ਹੀ ਹਮਦਰਦੀ ਨਾਲ ਵਿਚਾਰ ਕੇ ਉਨ੍ਹਾਂ ਦਾ ਹੱਲ ਕਰੇਗੀ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿਵਿਆਂਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ ਤੇ ਬੋਰਡਾਂ ਵਿੱਚ ਦਿਵਿਆਂਗ ਵਰਗ ਨਾਲ ਸਬੰਧਤ ਖਾਲੀ ਅਤੇ ਬੈਕਲਾਗ ਦੀਆਂ ਅਸਾਮੀਆਂ ਨੂੰ ਭਰਨ, ਦਿਵਿਆਂਗ ਮੁਲਾਜ਼ਮਾਂ ਦੀ ਤਰੱਕੀ ਕਰਨ, ਦਿਵਿਆਂਗ ਖਿਡਾਰੀ ਵਰਗ ਨਾਲ ਸਬੰਧਤ ਮੰਗਾਂ, ਦਿਵਿਆਂਗ ਵਰਗ ਦੀਆਂ ਪੈਨਸ਼ਨ ਸਬੰਧੀ ਮੰਗਾਂ, ਦਿਵਿਆਂਗਾਂ ਲਈ ਬੈਂਕ ਲੋਨ ਸਬੰਧੀ, ਦਿਵਿਆਗਾਂ ਨੂੰ ਮੁਫ਼ਤ ਕਣਕ ਦੀ ਸਹੂਲਤਾਂ ਤੋਂ ਇਲਾਵਾ ਹੋਰ ਜਾਇਜ਼ ਮੰਗਾਂ ਦਾ ਛੇਤੀ ਹੀ ਹੱਲ ਕੱਢਿਆ ਜਾਵੇਗਾ।

ਦਿਵਿਆਂਗਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਮੰਤਰੀ ਵੱਲੋਂ ਦਿਵਿਆਂਗ ਐਸੋਸ਼ੀਏਸ਼ਨ ਨਾਲ ਅਗਲੀ ਮੀਟਿੰਗ 9 ਨਵੰਬਰ ਨੂੰ ਰੱਖੀ ਗਈ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦਾ ਸਰਬਪੱਖੀ ਵਿਕਾਸ ਕਰਨ ਲਈ ਅਤੇ ਸੂਬੇ ਦੇ ਦਿਵਿਆਂਗ ਵਰਗ ਦਾ ਜੀਵਨ ਸੁਖਾਲਾ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨਾਂ ਨੇ ਜੋ ਵੀ ਜਾਇਜ਼ ਮੰਗਾਂ ਸੂਬਾ ਸਰਕਾਰ ਤੋਂ ਕੀਤੀਆਂ ਹਨ, ਨੂੰ ਮੁੱਖ ਮੰਤਰੀ, ਪੰਜਾਬ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਇਨ੍ਹਾਂ ਦਾ ਜਲਦ ਹੱਲ ਕੀਤਾ ਜਾਵੇਗਾ।

ਇਸ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਸੁਮੇਰ ਸਿੰਘ ਗੁਰਜਰ, ਡਾਇਰੈਕਟਰ ਮਾਧਵੀ ਕਟਾਰੀਆ, ਐਡੀਸ਼ਨਲ ਡਾਇਰੈਕਟਰ ਲਿੱਲੀ ਚੌਧਰੀ, ਡਿਪਟੀ ਡਾਇਰੈਕਟਰ ਸੰਤੋਸ਼ ਵਿਰਦੀ ਵੀ ਸ਼ਾਮਲ ਸਨ।