Home Blog Page 1822

Hero MotoCorp ਦੇ Two wheeler 1 ਦਸੰਬਰ ਤੋਂ ਹੋਣਗੇ ਮਹਿੰਗੇ

0

1 ਦਸੰਬਰ ਤੋਂ ਹੀਰੋ ਕੰਪਨੀ ਦੀ ਟੂ ਵ੍ਹੀਲਰ ਦੀਆਂ ਕੀਮਤਾਂ ‘ਚ ਇਜਾਫਾ ਹੋਣ ਜਾ ਰਿਹਾ ਹੈ। ਇਸਦੇ ਨਾਲ ਹੀ ਹੀਰੋ ਮੋਟੋਰਕਾਰਪ ਦੀ ਗੱਡੀਆਂ ਨੂੰ ਖਰੀਦਣ ਦੇ ਚਾਹਵਾਨ ਲੋਕਾਂ ਨੂੰ ਹੁਣ ਕੁਝ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੰਪਨੀ ਨੇ ਆਪਣੀ ਡਿਲ੍ਹਕਸ, ਸਪਲੈਂਡਰ ਤੇ ਪੈਸ਼ਨ ਸਮੇਤ ਹੋਰ ਵਹੀਕਲਾਂ ਦੇ ਰੇਟ ਵਧਾ ਦਿੱਤੇ ਹਨ। ਦਸੰਬਰ ਤੋਂ ਇਹ ਵਾਹਨ ਵਧੀ ਹੋਈ ਕੀਮਤਾਂ ਤੇ ਮਿਲਣਗੇ। ਕੰਪਨੀ ਨੇ 1500 ਰੂਪਏ ਤਕ ਦੀ ਕੀਮਤ ਵਧਾਈ ਹੈ। ਹਾਲਾਂਕਿ ਸਾਰੀ ਗੱਡੀਆਂ ਦੀ ਕੀਮਤਾਂ ‘ਚ ਵੱਖੋ-ਵੱਖ ਇਜਾਫਾ ਹੋਇਆ ਹੈ। ਕੰਪਨੀ ਦੀ ਸਪਲੈਂਡਰ ਦੀ ਗੱਲ ਕਰੀਏ ਤਾਂ ਪਿਛਲੇ ਕਈ ਮਹੀਨਿਆਂ ਤੋਂ ਇਹ ਨੰਬਰ ਇੱਕ ਬਾਈਕ ਬਣੀ ਹੋਈ ਹੈ। ਅਕਤੂਬਰ ‘ਚ ਹੀਰੋ ਨੇ ਇਸ ਬਾਈਕ ਦੀ 2,61, 721 ਯੂਨਿਟ ਵੇਚੀਆਂ ਹਨ।

ਮਹਿੰਗਾਈ ਦੇ ਕਰਕੇ ਵਧਾਈ ਗਈ ਕੀਮਤ

ਹੀਰੋ ਮੋਟੋਕੋਰਪ ਦੇ ਮੁਤਾਬਿਕ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਕਰਕੇ ਹੀ ਕੀਮਤਾਂ ਚ ਵਾਧਾ ਕੀਤਾ ਹੈ। ਕੰਪਨੀ ਦੇ ਚੀਫ ਫਾਇਨੈਨਸ਼ੀਅਲ ਅਫਸਰ ਨਿਰੰਜਨ ਗੁਪਤਾ ਨੇ ਮੀਡੀਆ ਆਫੀਸ਼ਲ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮੋਟੋਰਸਾਈਕਲ ਤੇ ਸਕੂਟਰ ਦੀ ਕੀਮਤ ਚ ਵਾਧਾ ਜਰੂਰੀ ਹੋ ਗਿਆ ਸੀ। ਵੱਖ-ਵੱਖ ਕੰਪੋਨੈਂਟਸ ਦੀ ਲਾਗਤ ਲਗਾਤਾਰ ਵੱਧ ਰਹੀ ਹੈ। ਇਸ ਕਰਕੇ ਓਵਰ ਆਲ ਮੇਕਿੰਗ ਕੀਮਤ ਵੀ ਵਧੀ ਹੈ।

ਪਿਛਲੇ ਸਾਲ 4 ਵਾਰ ਵਧੀਆਂ ਸੀ ਕੀਮਤਾਂ

ਕੰਪਨੀ ਨੇ ਪਿਛਲੇ ਸਾਲ 4 ਵਾਰ ਕੀਮਤਾਂ ਚ ਵਾਧਾ ਕੀਤਾ ਸੀ। 2021 ‘ਚ ਜਨਵਰੀ, ਅਪ੍ਰੈਲ, ਜੁਲਾਈ ਅਤੇ ਸਤੰਬਰ ‘ਚ ਆਪਣੀ ਗੱਡੀਆਂ ਮਹਿੰਗੀਆਂ ਕੀਤੀਆਂ ਸੀ। ਉਸ ਦੌਰਾਨ 3000 ਹਜ਼ਾਰ ਰੁਪਏ ਤਕ ਰੇਟ ਵਧੇ ਸੀ। ਇਸ ਸਾਲ ਸਤੰਬਰ ਮਹੀਨੇ ‘ਚ ਵੀ ਗੱਡੀਆਂ ਦੀ ਕੀਮਤ ਵਧਾਈ ਗਈ ਸੀ।

ਕੀਰਤਪੁਰ ਸਾਹਿਬ ‘ਚ ਵਾਪਰਿਆ ਵੱਡਾ ਰੇਲ ਹਾਦਸਾ, 3 ਬੱਚਿਆਂ ਦੀ ਹੋਈ ਮੌਤ

0

ਕੀਰਤਪੁਰ ਸਾਹਿਬ ‘ਚ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ‘ਚ ਕਈਆਂ ਮਾਸੂਮਾਂ ਦੀ ਜਾਨ ਚਲੀ ਗਈ ਹੈ। ਜਾਣਕਾਰੀ ਅਨੁਸਾਰ ਰੇਲ ਪੱਟੜੀ ‘ਤੇ ਜਾ ਰਹੇ ਬੱਚੇ ਟ੍ਰੇਨ ਦੀ ਚਪੇਟ ‘ਚ ਆ ਗਏ। ਕੀਰਤਪੁਰ ਸਾਹਿਬ ਦੇ ਨਜ਼ਦੀਕ ਲੋਹੰਡ ਪੁਲ ਦੇ ਨੇੜੇ ਟ੍ਰੇਨ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 4 ਬੱਚੇ ਟ੍ਰੇਨ ਦੀ ਚਪੇਟ ‘ਚ ਆ ਗਏ। ਇਸ ਹਾਦਸੇ ‘ਚ 3 ਬੱਚਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਬੱਚਾ ਬਾਲ-ਬਾਲ ਬਚਿਆ। ਇਹ ਸਾਰੇ ਹੀ ਬੱਚੇ ਮਜ਼ਦੂਰ ਪਰਿਵਾਰਾਂ ਦੇ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਸਹਾਰਨਪੁਰ ਤੋਂ ਊਨਾ ਹਿਮਾਚਲ ਜਾ ਰਹੀ ਟ੍ਰੇਨ ਨਾਲ ਇਹ ਹਾਦਸਾ ਹੋਇਆ। 2 ਬੱਚਿਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਤੇ ਇੱਕ ਬੱਚਾ ਜੋ ਕਿ ਗੰਭੀਰ ਜ਼ਖਮੀ ਸੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਸ ਨੇ ਵੀ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਇਹ ਬੱਚੇ ਅੱਜ ਸਕੂਲ ਦੀ ਛੁੱਟੀ ਹੋਣ ਕਾਰਨ ਰੇਲ ਪੱਟੜੀ ਦੇ ਕਿਨਾਰੇ ਲੱਗੀਆਂ ਝਾੜੀਆਂ ਕੋਲ ਬੇਰ ਖਾਣ ਲਈ ਇਸ ਪੁਲ ਤੋਂ ਗੁਜ਼ਰ ਰਹੇ ਸਨ ਕਿ ਅਚਾਨਕ ਟ੍ਰੇਨ ਆ ਗਈ ਤੇ ਇਹ ਵੱਡਾ ਹਾਦਸਾ ਵਾਪਰ ਗਿਆ।

ਦੱਖਣੀ ਕੋਰੀਆ ‘ਚ ਹੈਲੀਕਾਪਟਰ ਹੋਇਆ ਕ੍ਰੈਸ਼, 5 ਲੋਕਾਂ ਦੀ ਮੌਤ

0

ਦੱਖਣੀ ਕੋਰੀਆ ‘ਚ ਇੱਕ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਖਣੀ ਕੋਰੀਆ ਦੇ ਯਾਂਗਯਾਂਗ ਵਿੱਚ ਇੱਕ ਬੋਧੀ ਮੰਦਰ ਨੇੜੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਅਧਿਕਾਰੀਆਂ ਨੇ ਸ਼ੁਰੂਆਤ ਵਿਚ ਮੰਨਿਆ ਕਿ ਜਹਾਜ਼ ਵਿਚ ਸਿਰਫ ਦੋ ਲੋਕ ਸਨ, 71 ਸਾਲਾ ਪਾਇਲਟ ਅਤੇ 54 ਸਾਲਾ ਮਕੈਨਿਕ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸਰਵੇਖਣ ਦੌਰਾਨ ਇੱਕ S-58T ਹੈਲੀਕਾਪਟਰ ਜੋ ਕਿ ਸੋਕਚੋ, ਗੋਸੇਂਗ ਅਤੇ ਯਾਂਗਯਾਂਗ ਦੀਆਂ ਸਥਾਨਕ ਸਰਕਾਰਾਂ ਦੁਆਰਾ ਸਾਂਝੇ ਤੌਰ ‘ਤੇ ਕਿਰਾਏ ‘ਤੇ ਲਿਆ ਗਿਆ ਸੀ ਸਵੇਰੇ ਲਗਭਗ 10:50 ਵਜੇ ਇੱਕ ਪਹਾੜ ਨਾਲ ਟਕਰਾ ਗਿਆ। ਅਮਰੀਕੀ ਹੈਲੀਕਾਪਟਰ ਨਿਰਮਾਤਾ ਕੰਪਨੀ ਸਿਕੋਰਸਕੀ ਦੇ ਇਸ ਹੈਲੀਕਾਪਟਰ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਜਲਦੀ ਹੀ ਅੱਗ ‘ਤੇ ਕਾਬੂ ਪਾ ਲਿਆ।

 

 

ਪੰਜਾਬ ਸਰਕਾਰ ਨੇ 22 IAS ਤੇ 10 PCS ਅਫ਼ਸਰਾਂ ਦਾ ਕੀਤਾ ਤਬਾਦਲਾ

0

ਪੰਜਾਬ ਸਰਕਾਰ ਨੇ ਵੱਡੇ ਪੱਧਰ ‘ਤੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 22 IAS ਤੇ 10 PCS ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ।

 

ਬਿਹਾਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ, 18 ਹੋਏ ਜ਼ਖ਼ਮੀ

0

ਬਿਹਾਰ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਾਰਣ ਜ਼ਿਲ੍ਹੇ ਵਿਚ ਸੜਕ ਕਿਨਾਰੇ ਭੋਜ ਖਾ ਰਹੇ ਲੋਕਾਂ ਨੂੰ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਕੁਚਲ ਦਿੱਤਾ। ਘਟਨਾ ’ਚ ਇੱਕ ਵਿਅਕਤੀ ਨੇ ਮੌਕੇ ’ਤੇ ਦਮ ਤੋੜ ਦਿੱਤਾ, ਜਦਕਿ 18 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖ਼ਮੀਆਂ ਨੂੰ ਹਫੜਾ-ਦਫੜੀ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਕੁਝ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਸੜਕ ਕਿਨਾਰੇ ਲੋਕ ਸ਼ਰਾਧ ਪ੍ਰੋਗਰਾਮ ਦਾ ਭੋਜ ਖਾ ਰਹੇ ਸਨ।

ਇਹ ਵੀ ਪੜ੍ਹੋ: ਕੈਨੇਡਾ ਗਏ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ‘ਚ ਹੋਈ ਮੌਤ

ਇਸ ਦੌਰਾਨ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਕੁਚਲਦੇ ਹੋਏ ਇੱਕ ਦੁਕਾਨ ਨੂੰ ਤੋੜਦੀ ਹੋਈ ਬਸਤੀ ’ਚ ਦਾਖ਼ਲ ਹੋ ਗਈ। ਹਾਦਸੇ ਮਗਰੋਂ ਘਟਨਾ ਵਾਲੀ ਥਾਂ ’ਤੇ ਲੋਕਾਂ ਦਾ ਚੀਕ-ਚਿਹਾੜਾ ਮਚ ਗਿਆ। ਕੁਝ ਦੇਰ ਤੱਕ ਉੱਥੇ ਹਫ਼ੜਾ-ਦਫੜੀ ਦਾ ਮਾਹੌਲ ਰਿਹਾ। ਹਾਦਸੇ ’ਚ ਮਾਰੇ ਗਏ ਸ਼ਖ਼ਸ ਦੀ ਪਛਾਣ ਸਿਵਾਨ ਦਾ ਬਾਜਿਤਪੁਰ ਵਾਸੀ ਸੁਦਰਸ਼ਨ ਪ੍ਰਸਾਦ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਆਪਣੇ ਰਿਸ਼ਤੇਦਾਰਾਂ ਦੇ ਇੱਥੇ ਸ਼ਰਾਧ ਪ੍ਰੋਗਰਾਮ ’ਚ ਆਇਆ ਸੀ। ਉੱਥੇ ਹੀ ਘਟਨਾ ਮਗਰੋਂ ਗੁੱਸੇ ’ਚ ਆਏ ਲੋਕਾਂ ਨੇ ਮੁੱਖ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: ਗੁਜਰਾਤ ‘ਚ ਡਿਊਟੀ ‘ਤੇ ਤਾਇਨਾਤ ਜਵਾਨਾਂ ਵਿਚਾਲੇ AK 47 ਨਾਲ ਫਾਈਰਿੰਗ, ਦੋ ਜਵਾਨਾਂ ਦੀ…

ਓਧਰ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਕੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ। ਇਸ ਦੌਰਾਨ ਪੁਲਿਸ ਨੂੰ ਪਿੰਡ ਵਾਸੀਆਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਮੁਤਾਬਕ ਕਾਰ ਡਰਾਈਵਰ ਨਸ਼ੇ ’ਚ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਕਾਰ ਡਰਾਈਵਰ ਤੋਂ ਘਟਨਾ ਬਾਰੇ ਪੁੱਛ-ਗਿੱਛ ਜਾਰੀ ਹੈ।

ਵਿਜੀਲੈਂਸ ਬਿਊਰੋ ਨੇ ਮਾਰਕਫੈੱਡ ਦੇ ਸਹਾਇਕ ਖੇਤਰੀ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ

0

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਬੰਗਾ, ਐਸ.ਬੀ.ਐਸ. ਨਗਰ ਵਿਖੇ ਬ੍ਰਾਂਚ ਮੈਨੇਜਰ ਵਜੋਂ ਤਾਇਨਾਤ ਮਾਰਕਫੈੱਡ ਦੇ ਸਹਾਇਕ ਖੇਤਰੀ ਅਫ਼ਸਰ ਗੁਰਲਾਲ ਸਿੰਘ ਨੂੰ 52, 000 ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ ਦੇ ਫੰਡਾਂ ਵਿੱਚ ਘਪਲਾ ਕਰਨ ਦੇ ਦੋਸ਼ ‘ਚ EO…

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਦਰਜ ਕੀਤੀ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਦੋਸ਼ੀ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਭਰ ‘ਚ 17 ਸਬ-ਡਵੀਜ਼ਨਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਦੀਆਂ ਬਣਨਗੀਆਂ ਸ਼ਾਨਦਾਰ ਬਿਲਡਿੰਗਾਂ

ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜੀਵ ਕੁਮਾਰ ਵਾਸੀ ਪਿੰਡ ਹਕੀਮਪੁਰ, ਤਹਿਸੀਲ ਬੰਗਾ ਨੇ ਜਾਣਕਾਰੀ ਦਿੱਤੀ ਕਿ ਉਹ ਦਾਣਾ ਮੰਡੀ ਬੰਗਾ ਵਿੱਚ ਆੜ੍ਹਤੀਆ ਹੈ ਅਤੇ ਉਕਤ ਮਾਰਕਫੈੱਡ ਅਧਿਕਾਰੀ ਪਿਛਲੇ ਸੀਜ਼ਨ ਦੌਰਾਨ ਉਸਦੀ ਦੁਕਾਨ ਤੋਂ ਝੋਨੇ ਦੀਆਂ 52, 000 ਬੋਰੀਆਂ ਦੀ ਸਰਕਾਰੀ ਖਰੀਦ ਬਦਲੇ ਉਸ ਕੋਲੋਂ ਇੱਕ ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਸੌਦਾ 35, 000 ਰੁਪਏ ਵਿੱਚ ਤੈਅ ਹੋਇਆ ਹੈ ਪਰ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਗਈ ਅਤੇ ਰਿਸ਼ਵਤ ਮੰਗਣ ਦੇ ਦੋਸ਼ ਸਿੱਧ ਹੋਣ ਉਪਰੰਤ ਉਕਤ ਮਾਰਕਫੈੱਡ ਅਧਿਕਾਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਪੰਜਾਬ ਭਰ ‘ਚ 17 ਸਬ-ਡਵੀਜ਼ਨਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਦੀਆਂ ਬਣਨਗੀਆਂ ਸ਼ਾਨਦਾਰ ਬਿਲਡਿੰਗਾਂ

0

ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ 17 ਨਵੇਂ ਸਬ ਡਵੀਜ਼ਨਾਂ, ਤਹਿਸੀਲਾਂ ਅਤੇ ਸਬ ਤਹਿਸੀਲਾਂ ਦੀਆਂ ਬਿਲਡਿੰਗਾਂ ਨੂੰ ਸ਼ਾਨਦਾਰ ਬਣਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਦੇ ਨਵੀਨੀਕਰਣ ਲਈ ਲਗਭਗ 80 ਕਰੋੜ ਰੁਪਏ ਖਰਚੇ ਜਾਣਗੇ। ਇਸ ਨਾਲ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਆਸਾਨੀ ਨਾਲ ਪ੍ਰਾਪਤ ਹੋ ਸਕਣਗੀਆਂ ਅਤੇ ਖੱਜਲ ਖੁਆਰੀ ਨਹੀਂ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ।

ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਦੇ ਬਾਵਜੂਦ ਭਾਰਤੀ ਪੁਰਸ਼ ਹਾਕੀ ਟੀਮ ਨੂੰ ਆਸਟ੍ਰੇਲੀਆ ਤੋਂ ਮਿਲੀ ਹਾਰ

0

ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਦੇ ਬਾਵਜੂਦ ਭਾਰਤੀ ਹਾਕੀ ਟੀਮ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਆਸਟਰੇਲੀਆ ਤੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਕਾਸ਼ਦੀਪ ਸਿੰਘ ਨੇ 10ਵੇਂ, 27ਵੇਂ ਅਤੇ 59ਵੇਂ ਮਿੰਟ ਵਿੱਚ ਤਿੰਨ ਗੋਲ ਕੀਤੇ ਜਦਕਿ ਕਪਤਾਨ ਹਰਮਨਪ੍ਰੀਤ ਸਿੰਘ (31ਵੇਂ ਮਿੰਟ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।

ਆਸਟਰੇਲੀਆ ਵੱਲੋਂ ਲਚਲਾਨ ਸ਼ਾਰਪ ਨੇ 5ਵੇਂ ਮਿੰਟ, ਨਾਥਨ ਇਫਰੋਮਸ ਨੇ 21ਵੇਂ, ਟਾਮ ਕ੍ਰੇਗ ਨੇ 41ਵੇਂ ਅਤੇ ਬਲੇਕ ਗੋਵਰਜ਼ ਨੇ 57ਵੇਂ ਅਤੇ 60ਵੇਂ ਮਿੰਟ ਵਿੱਚ ਗੋਲ ਕੀਤੇ। ਗੋਵਰਜ਼ ਨੇ ਮੈਚ ਦੇ ਅਖੀਰ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, “ਮੈਚ ਦਾ ਅੰਤ ਬਹੁਤ ਨਿਰਾਸ਼ਾਜਨਕ ਰਿਹਾ। ਇਸ ਤੋਂ ਪਹਿਲਾਂ ਸ਼ਾਇਦ ਟੀਮ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ।’ਆਸਟ੍ਰੇਲੀਆ ਨੇ ਤੇਜ਼ ਸ਼ੁਰੂਆਤ ਕੀਤੀ ਤੇ ਪੰਜਵੇਂ ਹੀ ਮਿੰਟ ਵਿਚ ਬੜ੍ਹਤ ਬੜ੍ਹਤ ਬਣਾ ਲਈ ਤੇ ਸ਼ਾਰਪ ਨੇ ਪਹਿਲੀ ਹੀ ਕੋਸ਼ਿਸ਼ ਵਿਚ ਭਾਰਤੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਭੁਲੇਖਾ ਪਾ ਕੇ ਗੋਲ ਕੀਤਾ। ਆਕਾਸ਼ਦੀਪ ਨੇ ਫਿਰ 11ਵੇਂ ਮਿੰਟ ਵਿਚ ਭਾਰਤ ਨੂੰ ਬਰਾਬਰੀ ‘ਤੇ ਲਿਆ ਦਿੱਤਾ।

ਦੂਜੇ ਕੁਆਰਟਰ ਦੇ ਛੇ ਮਿੰਟ ਬਾਅਦ ਆਸਟ੍ਰੇਲੀਆ ਨੇ ਫਿਰ ਆਪਣੀ ਬੜ੍ਹਤ ਕਾਇਮ ਕਰ ਲਈ ਜਿਸ ਵਿਚ ਭਾਰਤੀਆਂ ਦੇ ਖ਼ਰਾਬ ਡਿਫੈਂਸ ਦਾ ਹੱਥ ਰਿਹਾ। ਆਕਾਸ਼ਦੀਪ ਫਿਰ ਭਾਰਤ ਦੇ ਬਚਾਅ ਵਿਚ ਆਏ ਤੇ ਉਨ੍ਹਾਂ ਨੇ 27ਵੇਂ ਮਿੰਟ ਵਿਚ ਤੇਜ਼ ਰਿਵਰਸ ਹਿੱਟ ਨਾਲ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਪਾਸਾ ਬਦਲਣ ਤੋਂ ਇਕ ਮਿੰਟ ਬਾਅਦ ਹੀ ਹਰਮਨਪ੍ਰਰੀਤ ਨੇ ਪੈਨਲਟੀ ਕਾਰਨਰ ਨਾਲ ਗੋਲ ਕਰ ਕੇ ਭਾਰਤ ਨੂੰ ਮੈਚ ਵਿਚ ਪਹਿਲੀ ਵਾਰ ਅੱਗੇ ਕਰ ਦਿੱਤਾ। ਮੈਚ ਦੇ 41ਵੇਂ ਮਿੰਟ ਵਿਚ ਆਸਟ੍ਰੇਲੀਆ ਨੇ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ ‘ਤੇ ਕ੍ਰੇਗ ਨੇ ਰਿਬਾਊਂਡ ‘ਤੇ ਗੋਲ ਕੀਤਾ।

ਆਪਣੇ ਹੀ ਸਰਕਲ ਅੰਦਰ ਖ਼ਰਾਬ ਡਿਫੈਂਸ ਦਾ ਭਾਰਤੀਆਂ ਨੂੰ ਖਮਿਆਜ਼ਾ ਭੁਗਤਣਾ ਪਿਆ ਜਿਸ ਨਾਲ ਆਸਟ੍ਰੇਲੀਆ ਨੇ ਦੋ ਹੋਰ ਪੈਨਲਟੀ ਕਾਰਨਰ ਹਾਸਲ ਕੀਤੇ। ਇਸ ਵਿਚੋਂ ਦੂਜੀ ਕੋਸ਼ਿਸ਼ ਵਿਚ ਗੋਵਰਸ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਸੀਰੀਜ਼ ਵਿਚ 1-0 ਦੀ ਬੜ੍ਹਤ ਦਿਵਾ ਦਿੱਤੀ।

ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਭਾਰਤੀ ਮੁੱਕੇਬਾਜ਼ਾਂ ਨੇ ਜਿੱਤੇ 3 Gold Medal

0

ਭਾਰਤੀ ਮੁੱਕੇਬਾਜ਼ਾਂ ਨੇ ਵਿਦੇਸ਼ ਦੀ ਧਰਤੀ ‘ਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਭਾਰਤੀ ਮੁੱਕੇਬਾਜ਼ ਵਿਸ਼ਵਨਾਥ ਸੁਰੇਸ਼, ਵੰਸ਼ਜ ਤੇ ਦੇਵਿਕਾ ਘੋਰਪੜੇ ਨੇ ਸਪੇਨ ਦੇ ਲਾ ਨੂਸੀਆ ਵਿਚ ਚੱਲ ਰਹੀ ਆਈਬੀਏ ਯੁਵਾ ਮਰਦ ਅਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤੇ। ਚੇਨਈ ਵਿਚ ਜਨਮੇ ਵਿਸ਼ਵਨਾਥ ਨੇ ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ।

ਉਨ੍ਹਾਂ ਨੇ ਮਰਦਾਂ ਦੇ 48 ਕਿੱਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਫਿਲੀਪੀਨਜ਼ ਦੇ ਰੋਨੇਲ ਸੁਯੋਮ ਨੂੰ ਹਰਾ ਕੇ ਸੋਨੇ ਦਾ ਤਗਮਾ ਹਾਸਲ ਕੀਤਾ। ਪੁਣੇ ਦੀ ਰਹਿਣ ਵਾਲੀ ਦੇਵਿਕਾ ਨੇ ਮਹਿਲਾਵਾਂ ਦੇ 52 ਕਿੱਲੋਗ੍ਰਾਮ ਫਾਈਨਲ ‘ਚ ਇੰਗਲੈਂਡ ਦੀ ਲਾਰੇਨ ਮੈਕੀ ਨੂੰ ਹਰਾ ਕੇ ਭਾਰਤ ਦੇ ਖਾਤੇ ਵਿਚ ਦੂਜਾ ਗੋਲਡ ਮੈਡਲ ਜੋੜਿਆ। ਯੁਵਾ ਏਸ਼ਿਆਈ ਚੈਂਪੀਅਨ ਵੰਸ਼ਜ ਨੇ ਭਾਰਤ ਲਈ ਤੀਜਾ ਗੋਲਡ ਮੈਡਲ ਹਾਸਲ ਕੀਤਾ। ਸੋਨੀਪਤ ਦੇ ਰਹਿਣ ਵਾਲੇ ਇਸ ਮੁੱਕੇਬਾਜ਼ ਨੇ ਮਰਦਾਂ ਦੇ 63.5 ਕਿੱਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਜਾਰਜੀਆ ਦੇ ਦੇਮੂਰ ਕਜਾਇਆ ਨੂੰ ਆਸਾਨੀ ਨਾਲ ਹਰਾਇਆ।

ਇਹ ਵੀ ਪੜ੍ਹੋ: ਕੈਨੇਡਾ ਗਏ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ‘ਚ ਹੋਈ ਮੌਤ

ਭਾਵਨਾ ਸ਼ਰਮਾ ਨੂੰ ਮਹਿਲਾਵਾਂ ਦੇ 48 ਕਿੱਲੋਗ੍ਰਾਮ ਭਾਰ ਵਰਗ ਵਿਚ ਉਜ਼ਬੇਕਿਸਤਾਨ ਦੀ ਗੁਲਸੇਵਰ ਗਨੀਵਾ ਹੱਥੋਂ 0-5 ਨਾਲ ਹਾਰ ਕਾਰਨ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਆਸ਼ੀਸ਼ (54 ਕਿੱਲੋਗ੍ਰਾਮ) ਸਿਲਵਰ ਮੈਡਲ ਹਾਸਲ ਕਰਨ ਵਾਲੇ ਹੋਰ ਭਾਰਤੀ ਸਨ। ਉਹ ਜਾਪਾਨੀ ਮੁੱਕੇਬਾਜ਼ ਯੁਤਾ ਸਾਕਾਈ ਹੱਥੋਂ 1-4 ਨਾਲ ਹਾਰ ਗਏ। ਭਾਰਤ 11 ਮੈਡਲਾਂ ਨਾਲ ਇਸ ਚੈਂਪੀਅਨਸ਼ਿਪ ਵਿਚ ਸਿਖਰ ‘ਤੇ ਹੈ

ਗੁਜਰਾਤ ‘ਚ ਡਿਊਟੀ ‘ਤੇ ਤਾਇਨਾਤ ਜਵਾਨਾਂ ਵਿਚਾਲੇ AK 47 ਨਾਲ ਫਾਈਰਿੰਗ, ਦੋ ਜਵਾਨਾਂ ਦੀ ਮੌਤ

0

ਗੁਜਰਾਤ ‘ਚ ਡਿਊਟੀ ‘ਤੇ ਤਾਇਨਾਤ ਜਵਾਨਾਂ ਵਿਚਾਲੇ ਫਾਈਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਗੁਜਰਾਤ ਦੇ ਪੋਰਬੰਦਰ ‘ਚ ਚੋਣ ਡਿਊਟੀ ਵਿੱਚ ਤੈਨਾਤ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਜਵਾਨਾਂ ਵਿਚਾਲੇ ਹੋਈ ਝੜਪ ਖੂਨੀ ਰੂਪ ਧਾਰ ਗਈ ਜਿਸ ‘ਚ ਦੋ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸੇ ਗੱਲ ਨੂੰ ਲੈ ਕੇ ਹੋਈ ਝੜਪ ਤੋਂ ਬਾਅਦ ਜਵਾਨਾਂ ਵਿਚਾਲੇ ਗੋਲੀਬਾਰੀ ਹੋਈ, ਜਿਸ ਵਿਚ ਦੋ ਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹੈ। ਇਸ ਦੇ ਨਾਲ ਹੀ ਜ਼ਖਮੀ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ ਦੇ ਫੰਡਾਂ ਵਿੱਚ ਘਪਲਾ ਕਰਨ ਦੇ ਦੋਸ਼ ‘ਚ EO…

ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਜਿਨ੍ਹਾਂ ਜਵਾਨਾਂ ਵਿਚਾਲੇ ਝੜਪ ਤੇ ਉਸ ਤੋਂ ਬਾਅਦ ਗੋਲੀਬਾਰੀ ਹੋਈ ਸੀ, ਉਹ ਚੋਣ ਡਿਊਟੀ ਲਈ ਆਏ ਸਨ। ਜਵਾਨ ਨੇ ਏਕੇ 47 ਨਾਲ ਆਪਣੇ ਸਾਥੀਆਂ ‘ਤੇ ਗੋਲੀਬਾਰੀ ਕੀਤੀ। ਹਾਲਾਂਕਿ ਗੋਲੀਬਾਰੀ ਦੇ ਸਮੇਂ ਕੋਈ ਵੀ ਜਵਾਨ ਡਿਊਟੀ ‘ਤੇ ਨਹੀਂ ਸੀ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਸਬੰਧੀ ਮ੍ਰਿਤਕ ਸਿਪਾਹੀ ਦੇ ਸਾਥੀਆਂ ਅਤੇ ਹੋਰ ਧੜਿਆਂ ਦੇ ਸਿਪਾਹੀਆਂ ਤੋਂ ਵੀ ਪੁੱਛਗਿੱਛ ਕਰ ਰਹੇ ਹਨ।