Home Blog Page 1814

ਪਰੀਖਿਆ ਦੇ ਡਰ ਨੂੰ ਮਨ ‘ਚੋਂ ਕੱਢ ਕੇ ਕਰੋ ਤਿਆਰੀ, ਪਰੀਖਿਆ ਦੇ ਦਿਨਾਂ ‘ਚ ਨਾ ਹੋਵੋ ਪੈਨਿਕ

0

ਪਰੀਖਿਆਵਾਂ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਤੇ ਅਕਸਰ ਹੀ ਪਰੀਖਿਆ ਦਾ ਨਾਮ ਸੁਣਕੇ ਸਟੂਡੈਂਟਸ ਨੂੰ ਡਰ ਲੱਗਣ ਲੱਗ ਜਾਂਦਾ ਹੈ, ਉਹ ਪੈਨਿਕ ਹੋਣਾ ਸ਼ੁਰੂ ਹੋ ਜਾਂਦੇ ਹਨ ਤੇ ਕਈ ਵਾਰ ਤਾਂ ਤਿਆਰੀ ਹੋਣ ਦੇ ਬਾਵਜੂਦ ਵੀ ਪਰੀਖਿਆ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਦਸੰਬਰ ਦੇ ਮਹੀਨੇ ਵਿੱਚ ਡੇਟਸ਼ੀਟ ਮਿਲਦੇ ਹੀ ਸਟੂਡੈਂਟਸ ਲਈ ਤਾਂ ਜੰਗ ਵਾਲਾ ਮਾਹੌਲ ਬਣ ਜਾਂਦਾ ਹੈ।

ਕਈ ਸਟੂਡੈਂਟਸ ਤਾਂ ਡਿਪਰੈਸ਼ਨ ਵਿਚ ਹੀ ਚਲੇ ਜਾਂਦੇ ਹਨ। ਪਰ ਪਰੀਖਿਆ ਨੂੰ ਹਊਆ ਬਣਾਉਣ ਦੀ ਲੋੜ ਨਹੀਂ ਹੈ ਬਲਕਿ ਰਿਲੈਕਸ ਹੋਕੇ ਸ਼ਾਂਤ ਮਨ ਨਾਲ ਤਿਆਰੀ ਕਰਨੀ ਚਾਹੀਦੀ ਹੈ। ਨੈਸ਼ਨਲ ਅਵਾਰਡੀ ਪ੍ਰਿੰਸੀਪਲ ਡਾ. ਵੰਦਨਾ ਸ਼ਾਹੀ ਨੇ ਆਪਣੇ ਤਜੁਰਬੇ ਦੇ ਅਧਾਰ ‘ਤੇ ਵਿਚਾਰ ਦੱਸੇ ਹਨ। ਜਿਸ ਨਾਲ ਉਨ੍ਹਾਂ ਨੇ ਸਟੂਡੈਂਟਸ ਨੂੰ ਪਰੀਖਿਆ ਦੇ ਡਰ ਨੂੰ ਦੂਰ ਕਰਨ ਦੇ ਤਰੀਕੇ ਦੱਸੇ ਹਨ।

ਘਰ ਵਿੱਚ ਵੱਡੇ ਵਡੇਰਿਆਂ ਵੱਲੋਂ ਬੱਚਿਆਂ ਨੂੰ ਚੰਗੇ ਨੰਬਰ ਲੈ ਕੇ ਆਉਣ ਦਾ ਫਾਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ‘ਤੇ ਬੱਚੇ ਬਿਨਾ ਕੋਈ ਯੋਜਨਾ ਬਣਾਏ ਸਾਰੇ ਹੀ ਸਬਜੈਕਟਸ ਦਾ ਰੱਟਾ ਲਗਾਉਣ ਲੱਗ ਜਾਂਦੇ ਹਨ। ਜਦਕਿ ਸਿੱਖਿਆ ਦੀ ਨਵੀਂ ਨੀਤੀ ਮੁਤਾਬਿਕ ਕੇਵਲ ਮਹੱਤਪੂਰਨ ਪ੍ਰਸ਼ਨਾਂ ਨੂੰ ਰੱਟਣ ਨਾਲ ਪਰੀਖਿਆ ਵਿੱਚ ਸਫਲ ਨਹੀਂ ਹੋਇਆ ਜਾ ਸਕਦਾ।

ਹੁਣ ਸਵਾਲ ਇਹ ਉੱਠਦਾ ਹੈ ਹੈ ਕਿ ਇਨ੍ਹਾਂ ਹਾਲਾਤਾਂ ‘ਚ ਸਟੂਡੈਂਟਸ ਕਿ ਕਰਨ? ਮਾਨਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਪਰੀਖਿਆ ਦੇ ਦਿਨਾਂ ਵਿੱਚ ਸਟੂਡੈਂਟਸ ਦੇ ਘਰ ‘ਚ ਤਿਓਹਾਰ ਵਰਗਾ ਮਾਹੌਲ ਹੋਣਾ ਚਾਹੀਦਾ।ਮਾਤਾ-ਪਿਤਾ ਨੂੰ ਸਟੂਡੈਂਟਸ ਵੱਲੋਂ ਸਾਰਾ ਸਾਲ ਕੀਤੀ ਗਈ ਮਿਹਨਤ ਨੂੰ ਇਕ ਦਿਸ਼ਾ ਦੇਣ ਲਈ ਹੱਲਾਸ਼ੇਰੀ ਦੇਣੀ ਚਾਹੀਦੀ।

ਜਿਵੇਂ ਕੋਈ ਪੰਛੀ ਉੱਚਾਈ ਤੋਂ ਡਿੱਗਣ ਦੇ ਡਰ ਨੂੰ ਮਨ ਤੋਂ ਕੱਢ ਕੇ ਆਪਣੀ ਜਿੰਦਗੀ ਦੀ ਪਹਿਲੀ ਉਡਾਰੀ ਭਰਦਾ ਹੈ, ਉਸੇ ਤਰਾਂ ਸਟੂਡੈਂਟ ਨੂੰ ਪਰੀਖਿਆ ਦੇ ਡਰ ਨੂੰ ਮਨ ਚੋਂ ਕੱਢ ਕੇ ਸਫਲਤਾ ਦੀ ਪਹਿਲੀ ਉਡਾਰੀ ਭਰਨੀ ਹੋਵੇਗੀ। ਤਾਂ ਹੀ ਉਹ ਇਸ ਸੰਸਾਰ ਰੂਪੀ ਆਕਾਸ਼ ਨੂੰ ਆਪਣੇ ਖੰਭਾਂ ਨਾਲ ਨਾਪ ਸਕੇਗਾ। ਕਿਉਂਕਿ ਡਰ ਦੇ ਅੱਗੇ ਹਮੇਸ਼ਾ ਜਿੱਤ ਹੁੰਦੀ ਹੈ।

* ਸਬ ਤੋਂ ਪਹਿਲਾਂ ਨਿਰਧਾਰਿਤ ਪਾਠਕ੍ਰਮ ਦੇ ਮੁਤਾਬਿਕ ਇਕ ਯੋਜਨਾਬੱਧ ਤਰੀਕੇ ਨਾਲ ਪਰੀਖਿਆ ਦੀ ਤਿਆਰੀ ਸ਼ੁਰੂ ਕਰਨੀ ਹੋਵੇਗੀ।
* 8-10 ਘੰਟੇ ਲਗਾਤਾਰ ਬੈਠ ਕੇ ਰੱਟਾ ਲਗਾਉਣ ਦੀ ਬਜਾਏ ਹਰ ਇੱਕ ਵਿਸ਼ੇ ਦਾ ਇਕ ਨਿਯਮਤ ਅੰਤਰਾਲ ਦੇ ਕੇ ਗੰਭੀਰਤਾ ਨਾਲ ਪੜ੍ਹੋ।
* ਪਰੀਖਿਆ ਦੇ ਦਿਨਾਂ ਵਿੱਚ ਖਾਣ-ਪੀਣ ਦਾ ਖਾਸ ਧਿਆਨ ਰੱਖਣ ਤੇ ਨੀਂਦ ਜ਼ਰੂਰ ਪੂਰੀ ਕਰਨ।
* ਕੰਸਟ੍ਰੇਸ਼ਨ ਨੂੰ ਵਧਾਉਣ ਲਈ ਮੇਡੀਟੇਸ਼ਨ ਤੇ ਯੋਗਾ ਕਰਨ।
* ਆਪਣਾ ਮਨਪਸੰਦ ਸੰਗੀਤ ਸੁਨਣ, ਪਰਿਵਾਰ ਅਤੇ ਫ੍ਰੈਂਡਜ਼ ਨਾਲ ਟਾਈਮ ਬਿਤਾਉਣ।
* ਤਿਆਰੀ ਕਰਦੇ ਸਮੇਂ ਹਰੇਕ ਪਾਠ ਦਾ ਮਾਈਂਡ ਮਾਪ ਬਣਾਉਣ ਅਤੇ ਮਹੱਤਪੂਰਨ ਫਾਰਮੂਲੇ , ਤਰੀਕਾਂ ‘ਤੇ ਸਾਇੰਸ ਦੇ ਸਟਿਕੀ ਨੋਟਿਸ ਬਣਾਕੇ ਰਿਵਾਈਜ ਕਰਨ।
* ਇਹ ਮਨੋਵੇਗਾਇਨਿਕ ਤੱਥ ਹੈ ਕਿ ਸ਼ੁਰੂਆਤ ਦੇ ਮਹੀਨੇ ਵਿਚ ਤਿਆਰ ਕੀਤੇ ਗਏ ਪਾਠ ਦੀ ਜੇਕਰ ਨਿਯਮਿਤ ਅੰਤਰਾਲ ਤੇ ਰਿਿਵਜਨ ਨਾ ਕੀਤੀ ਜਾਵੇ ਤਾਂ ਸਟੂਡੈਂਟ ਉਸ ਪਾਠ ਨੂੰ ਸੈੱਲ ਦੇ ਅਖੀਰ ਤੱਕ 80 ਫੀਸਦੀ ਭੁੱਲ ਜਾਂਦਾ ਹੈ। ਇਸਲਈ ਰਿਵੀਜਨ ਦਾ ਪਰੀਖਿਆ ਦੀ ਤਿਆਰੀ ਦੌਰਾਨ ਖਾਸ ਧਿਆਨ ਦੇਣ।
* ਪੜ੍ਹਾਈ ‘ਚ ਆਪਣੇ ਸ਼ੰਕੇ ਦੂਰ ਕਰਣ ਲਈ ਆਪਣੇ ਦੋਸਤਾਂ, ਟੀਚਰਾਂ ਅਤੇ ਪੇਰੇਂਟਸ ਦੀ ਮਦਦ ਲੈਣ।
* ਪਰੀਖਿਆ ਦੇ ਦਿਨਾਂ ਵਿੱਚ ਮਨ ਨੂੰ ਸ਼ਾਂਤ ਰੱਖੋ। ਮਨ ਨੂੰ ਤਰੋਤਾਜਾ ਕਰਣ ਲਈ ਸੈਰ ਕਰਣ ਜਾਓ ਜਾਂ ਹੋਰ ਐਕਟਿਿਵਟੀਜ਼ ਨਾਲ ਅਪਣਾ ਮਨੋਰੰਜਨ ਕਰੋ।
* ਪਰੀਖਿਆ ਦੇ ਕੁਝ ਪਲ ਪਹਿਲਾਂ ਦੀ ਹੜਬੜਾਹਟ ਤੋਂ ਬੱਚਣ ਲਈ ਇੱਕ ਰਾਤ ਪਹਿਲਾਂ ਹੀ ਅਪਣਾ ਜ਼ਰੂਰੀ ਸਮਾਨ ਰੱਖ ਲੈਣ।
* ਪੂਰੇ ਆਤਮਵਿਸ਼ਵਾਸ ਅਤੇ ਤਿਆਰੀ ਨਾਲ ਪਰੀਖਿਆ ਦੇ ਦਿਨ ਆਪਣੀ ਬੈਸਟ ਪਰਫੌਰਮੰਸ ਦੇਣ।

ਜੋ ਕੰਮ ਸਰਕਾਰ ਨੂੰ 6 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਉਹ ਹੁਣ ਕੀਤਾ ਜਾ ਰਿਹਾ: ਬਲਕੌਰ ਸਿੰਘ

0

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਸਿੱਧੂ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ ਅਤੇ ਜੋ ਕੰਮ ਸਰਕਾਰ ਨੂੰ 6 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਉਹ ਹੁਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਇਸ ਮਾਮਲੇ ਨੂੰ ਜ਼ਿਆਦਾ ਤਵਜੋ ਨਹੀਂ ਦਿੱਤੀ ਗਈ ਅਤੇ ਮੁਲਜ਼ਮਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਨਹੀਂ ਕੀਤੀ ਗਈ ਪਰ ਹੁਣ ਸਾਰੀ ਜਾਂਚ ਦੀ ਸ਼ੁਰੂਆਤ ਨਵੇਂ ਸਿਰੋਂ ਕੀਤੀ ਗਈ ਹੈ। ਪਹਿਲਾਂ ਵਾਲੀ ਜਾਂਚ ‘ਚ ਤਾਂ ਮਾਨਸਾ ਪੁਲਸ ਦੇ ਸੀ. ਆਈ. ਏ. ਸਟਾਫ਼ ਦਾ ਮੁਖੀ ਹੀ ਗੈਂਗਸਟਰਾਂ ਨਾਲ ਮਿਲਿਆ ਹੋਇਆ ਸੀ, ਜਿਸ ਕਾਰਨ ਇਕ ਵਾਰ ਪੁਲਸ ਦੀ ਕਾਰਵਾਈ ਤੋਂ ਭਰੋਸਾ ਉੱਠ ਗਿਆ ਸੀ ਪਰ ਹੁਣ ਉਮੀਦ ਜਾਗ ਰਹੀ ਹੈ ਕਿ ਇਨਸਾਫ਼ ਮਿਲ ਜਾਵੇਗਾ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅਸੀਂ ਨਾ ਸਰਕਾਰ ਦੀ ਚਾਪਲੂਸੀ ਕਰਦੇ ਹਾਂ ਨਾ ਪੁਲਸ ਦੀ।

ਸਿੱਧੂ ਦੇ ਪਿਤਾ ਨੇ ਕਿਹਾ ਕਿ ਜ਼ਿਆਦਾ ਜਲਦਬਾਜ਼ੀ ਕਰਨਾ ਵੀ ਠੀਕ ਨਹੀਂ ਅਤੇ ਇਸੇ ਲਈ ਮੈਂ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰ ਰਿਹਾ ਹਾਂ। ਜੇਕਰ ਅਸੀਂ ਇਨਸਾਫ਼ ਲਈ ਥਾਂ-ਥਾਂ ‘ਤੇ ਧਰਨੇ ਵੀ ਲਗਾਉਂਦੇ ਹਾਂ ਉਸ ਨਾਲ ਕੁਝ ਖਾਸ ਫ਼ਰਕ ਨਹੀਂ ਪੈਣਾ ਸਗੋਂ ਉਹੀ ਹੋਵੇਗਾ ਜੋ ਪ੍ਰਸ਼ਾਸਨ ਨੇ ਆਪਣੇ ਤੌਰ ‘ਤੇ ਕਰਨਾ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ। ਉਨ੍ਹਾਂ ਕਿਹਾ ਕਿ ਕਈ ਸਿਆਸੀ ਆਗੂ ਸਿੱਧੂ ਜਾਂ ਮੇਰੇ ਖ਼ਿਲਾਫ਼ ਤਿੱਖੀ ਪ੍ਰਤੀਕਿਰਿਆਵਾਂ ਦੇ ਰਹੇ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਸਿਆਸੀ ਆਗੂ ਨੇ ਇਸ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਇਹ ਉਹ ਆਗੂ ਹਨ, ਜਿਨ੍ਹਾਂ ਨੂੰ ਕੋਈ ਬੁਲਾ ਕੇ ਵੀ ਰਾਜ਼ੀ ਨਹੀਂ ਅਤੇ ਜੋ ਗੱਲਾਂ ਉਹ ਕਰਦੇ ਹਨ ਉਹ ਬਿਆਨ ਨਹੀਂ ਹੁੰਦੇ, ਬਿਆਨ ਉਹ ਹੁੰਦਾ ਹੈ ਜਿਸ ਨੂੰ ਚਾਰ ਵਿਅਕਤੀਆਂ ‘ਚ ਬੈਠ ਕੇ ਕਿਹਾ ਜਾਵੇ।

ਇਹ ਵੀ ਪੜ੍ਹੋ – ਭਾਰਤ ਪਾਕਿ ਸਰਹੱਦ ‘ਤੇ ਫਿਰ ਦਿਖਾਈ ਦਿੱਤਾ ਡਰੋਨ, BSF ਜਵਾਨਾਂ ਨੇ ਫਾਇਰਿੰਗ ਕਰ ਸੁੱਟਿਆ…

ਸਿੱਧੂ ਦੇ ਪਿਤਾ ਨੇ ਕਿਹਾ ਕਿ ਅਸੀਂ ਘਰ ਦੇ ਬਾਦਸ਼ਾਹ ਸੀ ਅਤੇ ਜੇ ਅਸੀਂ ਸਿਆਸਤ ‘ਚ ਆਏ ਸੀ ਤਾਂ ਸਾਡਾ ਟੀਚਾ ਇਲਾਕੇ ਨੂੰ ਸਮਰਪਤ ਸੀ। ਸਿੱਧੂ ਨੇ ਬਹੁਤ ਪੈਸਾ ਕਮਾਇਆ ਹੈ ਅਤੇ ਮੈਨੂੰ ਕਿਸੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ। ਸਿੱਧੂ ਹਮੇਸ਼ਾ ਲੋਕਾਂ ‘ਚ ਜਿਉਂਦਾ ਰਹੇਗਾ। ਇਸ ਤੋਂ ਇਲਾਵਾ ਬਲਕੌਰ ਸਿੰਘ ਨੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸਿੱਧੂ ਜਾਂ ਸਾਡੇ ਬਾਰੇ ਗ਼ਲਤ ਬੋਲਦਾ ਹੈ ਤਾਂ ਬਦਲੇ ‘ਚ ਉਸ ਨੂੰ ਕੁਝ ਨਾ ਬੋਲੋ ਅਤੇ ਉਸ ‘ਤੇ ਧਿਆਨ ਨਾ ਦਿਓ। ਉਨ੍ਹਾਂ ਆਖਿਆ ਕਿ ਲੋਕਾਂ ਨੇ ਮੈਨੂੰ ਇਸ ਕਾਬਲ ਕੀਤਾ ਹੈ ਕਿ ਮੈਂ ਲੜਾਈ ਲੜ ਸਕਾ ਅਤੇ ਕਰੋੜਾਂ ਲੋਕਾਂ ਦੀਆਂ ਦੁਆਵਾਂ ਸਾਡੇ ਨਾਲ ਹਨ

ਭਾਰਤ ਪਾਕਿ ਸਰਹੱਦ ‘ਤੇ ਫਿਰ ਦਿਖਾਈ ਦਿੱਤਾ ਡਰੋਨ, BSF ਜਵਾਨਾਂ ਨੇ ਫਾਇਰਿੰਗ ਕਰ ਸੁੱਟਿਆ ਜ਼ਮੀਨ ‘ਤੇ

0

ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਸ਼ਰਾਰਤੀ ਅਨਸਰ ਲਗਾਤਾਰ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਹਨ ਪਰ ਸਰਹੱਦ ‘ਤੇ ਤਾਇਨਾਤ ਬੀਐਸਐਫ ਜਵਾਨ ਲਗਾਤਾਰ ਉਨ੍ਹਾਂ ਦੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਰਹੱਦ ‘ਤੇ ਰਾਤ ਨੂੰ 3 ਵਾਰ ਡਰੋਨ ਦੀ ਹਲਚਲ ਹੋਈ । ਜਿਸ ਤੋਂ ਬਾਅਦ ਜਵਾਨਾਂ ਨੇ ਫਾਇਰ ਕਰ ਦਿੱਤਾ। ਹੁਣ ਤਲਾਸ਼ੀ ਦੌਰਾਨ ਜਵਾਨਾਂ ਨੂੰ ਡਰੋਨ ਡਿੱਗਿਆ ਮਿਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 11 ਵਜੇ ਭਾਰਤ-ਪਾਕਿ ਸਰਹੱਦ ‘ਤੇ ਤਰਨਤਾਰਨ ਅਧੀਨ ਪੈਂਦੇ ਅਮਰਕੋਟ ਦੇ ਬੀਓਪੀ ਕਾਲੀਆ ਵਿਖੇ ਡਰੋਨ ਦੀ ਹਰਕਤ ਦੇਖੀ ਗਈ। 103 ਬਟਾਲੀਅਨ ਦੇ ਸਿਪਾਹੀ ਬਾਹਰਵਾਰ ਤਾਇਨਾਤ ਸਨ। ਜਵਾਨਾਂ ਨੇ ਆਵਾਜ਼ ਸੁਣਦੇ ਹੀ ਫਾਇਰਿੰਗ ਕੀਤੀ,ਜਿਸ ਤੋਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਲਾਕੇ ‘ਚ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਜਵਾਨਾਂ ਨੂੰ ਖੇਤਾਂ ‘ਚ ਡਿੱਗਿਆ ਡਰੋਨ ਮਿਲਿਆ। ਡਰੋਨ ਦੇ ਨਾਲ ਹੀ ਹੈਰੋਇਨ ਦੀ ਇੱਕ ਖੇਪ ਵੀ ਬਰਾਮਦ ਹੋਈ ਹੈ, ਜੋ ਡਰੋਨ ਨਾਲ ਹੀ ਬੰਨ੍ਹੀ ਹੋਈ ਸੀ।

ਇਸੇ ਤਰ੍ਹਾਂ ਬੀਓਪੀ ਕੇ.ਕੇ. ‘ਚ 2.30 ਵਜੇ ਡਰੋਨ ਦੀ ਆਵਾਜ਼ ਸੁਣੀ। ਉਸ ਸਮੇਂ ਬਟਾਲੀਅਨ 101 ਦੇ ਜਵਾਨ ਤਾਇਨਾਤ ਸਨ। ਇਸ ਦੇ ਨਾਲ ਹੀ ਰਾਤ ਦੇ 3 ਵਜੇ ਫਿਰ ਬੀਓਪੀ ਗਜ਼ਲ ਵਿੱਚ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਕੁਝ ਦੇਰ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ।

India vs Bangladesh ਪਹਿਲਾ ਵਨਡੇ: ਟੀਮ ਇੰਡੀਆ ਨੇ 23 ਓਵਰਾਂ ‘ਚ 100 ਦੌੜਾਂ ਦਾ ਅੰਕੜਾ ਛੂਹਿਆ

0

ਭਾਰਤ-ਬੰਗਲਾਦੇਸ਼ ਵਨਡੇ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਮੀਰਪੁਰ ‘ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 25 ਓਵਰਾਂ ‘ਚ 4 ਵਿਕਟਾਂ ‘ਤੇ 105 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਨ ਆਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ 7 ਦੌੜਾਂ ਦੇ ਨਿੱਜੀ ਸਕੋਰ ‘ਤੇ ਮਹੇਦੀ ਹਸਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰੋਹਿਤ ਸ਼ਰਮਾ 27 ਦੌੜਾਂ ਬਣਾ ਸ਼ਾਕਿਬ ਅਲ ਹਸਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤ ਦੀ ਤੀਜੀ ਵਿਕਟ ਵਿਰਾਟ ਕੋਹਲੀ ਦੇ ਤੌਰ ‘ਤੇ ਡਿੱਗੀ। ਕੋਹਲੀ 9 ਦੌੜਾਂ ਬਣਾ ਸ਼ਾਕਿਬ ਅਲ ਹਸਨ ਦਾ ਸ਼ਿਕਾਰ ਬਣਿਆ । ਭਾਰਤ ਦੀ ਚੌਥੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ ‘ਤੇ ਡਿੱਗੀ। ਸ਼੍ਰੇਅਸ 24 ਦੌੜਾਂ ਬਣਾ ਅਬਾਦਲ ਹੁਸੈਨ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਕੇਐਲ ਰਾਹੁਲ ਅਤੇ ਵਾਸ਼ਿੰਗਟਨ ਖ਼ੂਬਸੂਰਤ ਖੇਡ ਰਹੇ ਹਨ।

ਭਾਰਤ ਦੀਆਂ ਵਿਕਟਾਂ ਕਿਵੇਂ ਡਿੱਗੀਆਂ?

ਸ਼ਿਖਰ ਧਵਨ: ਮੇਹਦੀ ਹਸਨ ਮਿਰਾਜ ਨੇ 6ਵੇਂ ਓਵਰ ਦੀ ਦੂਜੀ ਗੇਂਦ ‘ਤੇ ਬੋਲਡ ਕੀਤਾ।
ਰੋਹਿਤ ਸ਼ਰਮਾ: 11ਵੇਂ ਓਵਰ ਵਿੱਚ ਸ਼ਾਕਿਬ ਅਲ ਹਸਨ ਦੁਆਰਾ ਕਲੀਨ ਬੋਲਡ ਕੀਤਾ ਗਿਆ।
ਵਿਰਾਟ ਕੋਹਲੀ: ਰੋਹਿਤ ਤੋਂ ਬਾਅਦ ਸ਼ਾਕਿਬ ਨੇ ਵੀ ਕੋਹਲੀ ਨੂੰ ਬੋਲਡ ਕੀਤਾ।
ਸ਼੍ਰੇਅਸ ਅਈਅਰ: 20ਵੇਂ ਓਵਰ ਵਿੱਚ ਇਬਾਦਤ ਹੁਸੈਨ ਦੀ ਸ਼ਾਰਟ ਗੇਂਦ ਨੂੰ ਨੂੰ ਪੁਲ ਨਹੀਂ ਕਰ ਸਕੇ। ਵਿਕਟ ਦੇ ਪਿੱਛੇ ਮੁਸ਼ਫਿਕੁਰ ਰਹੀਮ ਨੇ ਕੈਚ ਕੀਤਾ।

ਦੋਵੇਂ ਦੇਸ਼ਾਂ ਦੀਆਂ ਪਲੇਇੰਗ ਇਲੈਵਨ

ਬੰਗਲਾਦੇਸ਼ : ਲਿਟਨ ਦਾਸ (ਕਪਤਾਨ), ਅਨਾਮੁਲ ਹੱਕ, ਨਜਮੁਲ ਹੁਸੈਨ ਸ਼ਾਂਤੋ, ਸ਼ਾਕਿਬ ਅਲ ਹਸਨ, ਮੁਸ਼ਫਿਕਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਅਫੀਫ ਹੁਸੈਨ, ਮੇਹਿਦੀ ਹਸਨ ਮਿਰਾਜ਼, ਹਸਨ ਮਹਿਮੂਦ, ਮੁਸਤਫਿਜ਼ੁਰ ਰਹਿਮਾਨ, ਇਬਾਦਤ ਹੁਸੈਨ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਮੁਹੰਮਦ ਸਿਰਾਜ, ਕੁਲਦੀਪ ਸੇਨ

ਦਿੱਲੀ MCD ਚੋਣਾਂ: ਦੁਪਹਿਰ 12 ਵਜੇ ਤੱਕ 18 ਫੀਸਦੀ ਹੋਈ ਵੋਟਿੰਗ

0

ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਦਿੱਲੀ ਨਗਰ ਨਿਗਮ (ਐਮਸੀਡੀ) ਦੇ ਸਾਰੇ 250 ਵਾਰਡਾਂ ਲਈ ਅੱਜ (ਐਤਵਾਰ) ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਅਤੇ ਸ਼ਾਮ 5.30 ਵਜੇ ਤੱਕ ਜਾਰੀ ਰਹੇਗੀ। ਇਸ ਦੇ ਨਤੀਜੇ 7 ਦਸੰਬਰ ਨੂੰ ਆਉਣਗੇ।

ਦੁਪਹਿਰ 12 ਵਜੇ ਤੱਕ ਦਿੱਲੀ ਨਗਰ ਨਿਗਮ ਚੋਣਾਂ ‘ਚ 18 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਲੋਕ ਵੱਡੀ ਗਿਣਤੀ ‘ਚ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਚਾਹੇ ਨੌਜਵਾਨ ਹੋਵੇ ਜਾਂ ਬਜ਼ੁਰਗ, ਹਰ ਕੋਈ ਵੋਟਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਦਿਖਾ ਰਿਹਾ ਹੈ।

ਪੋਲਿੰਗ ਸਟੇਸ਼ਨਾਂ ‘ਤੇ ਸਵੇਰ ਤੋਂ ਹੀ ਵੋਟਰਾਂ ਦੀ ਕਤਾਰ ਲੱਗੀ ਹੋਈ ਹੈ। 250 ਵਾਰਡਾਂ ਦੇ ਕੁੱਲ 1349 ਉਮੀਦਵਾਰ ਐਮਸੀਡੀ ਸਿਵਿਕ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦਿੱਲੀ ਵਿੱਚ 1.45 ਕਰੋੜ ਤੋਂ ਵੱਧ ਵੋਟਰ ਹਨ, ਜਿਨ੍ਹਾਂ ਵਿੱਚੋਂ ਪਹਿਲੀ ਵਾਰ ਵੋਟਰਾਂ ਦੀ ਗਿਣਤੀ 95,458 ਹੈ।

ਹਾਈਕੋਰਟ ਨੇ SHO ਅਮਨਜੋਤ ਕੌਰ ਦੀ ਬਰਖਾਸਤਗੀ ‘ਤੇ ਲਾਈ ਰੋਕ

0

ਹਾਈਕੋਰਟ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਥਾਣਾ ਸਰਾਭਾ ਨਗਰ ਵਿਚ ਤਾਇਨਾਤ ਸਾਬਕਾ ਐੱਸਐੱਚਓ ਇੰਸਪੈਕਟਰ ਅਮਨਜੋਤ ਕੌਰ ਦੀ ਮੁਅੱਤਲੀ ‘ਤੇ ਰੋਕ ਲਗਾਈ ਗਈ ਹੈ। ਮੁਅੱਤਲ ਕੀਤੇ ਜਾਣ ਤੋਂ ਬਾਅਦ ਇੰਸਪੈਕਟਰ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਇਹ ਹੁਕਮ ਜਾਰੀ ਕੀਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 22 ਮਾਰਚ 2023 ਨੂੰ ਹੋਵੇਗੀ।

ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ ਵਿੱਚ ਇੰਸਪੈਕਟਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਿਸੇ ਤੋਂ ਕੋਈ ਰਿਸ਼ਵਤ ਨਹੀਂ ਲਈ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਮੁਅੱਤਲੀ ਤੋਂ ਪਹਿਲਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਨਾ ਹੀ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਉਸ ਨੂੰ ਅਚਾਨਕ ਮੁਅੱਤਲ ਕਰ ਦਿੱਤਾ ਗਿਆ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਵੀ ਕੀਤੀ ਗਈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਉਸ ਨੂੰ ਅਜੇ ਤੱਕ ਪੋਸਟਿੰਗ ਨਹੀਂ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇੰਸਪੈਕਟਰ ਅਮਨਜੋਤ ਕੌਰ ਨੂੰ ਇੱਕ ਸਾਲ ਪੁਰਾਣੇ ਕੇਸ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਮੁਹਾਲੀ ਵਿੱਚ ਸਾਈਬਰ ਕਰਾਈਮ ਸੈੱਲ ਵਿੱਚ ਤਾਇਨਾਤ ਸੀ। ਉਸ ਉਤੇ 9 ਦਸੰਬਰ, 2021 ਨੂੰ ਪਿੰਡ ਸੈਣੀ ਮਾਜਰਾ ਦੇ ਵਾਸੀ ਵੱਲੋਂ ਦਰਜ ਕਰਵਾਏ ਗਏ ਕੇਸ ਵਿੱਚ 1 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਗਿਆ ਸੀ।

MCD Elections: CM ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਪਾਈ ਵੋਟ

0

ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਲੋਕ ਵੱਡੀ ਗਿਣਤੀ ‘ਚ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਚਾਹੇ ਨੌਜਵਾਨ ਹੋਵੇ ਜਾਂ ਬਜ਼ੁਰਗ, ਹਰ ਕੋਈ ਵੋਟਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਦਿਖਾ ਰਿਹਾ ਹੈ। ਪੋਲਿੰਗ ਸਟੇਸ਼ਨਾਂ ‘ਤੇ ਸਵੇਰ ਤੋਂ ਹੀ ਵੋਟਰਾਂ ਦੀ ਕਤਾਰ ਲੱਗੀ ਹੋਈ ਹੈ। 250 ਵਾਰਡਾਂ ਦੇ ਕੁੱਲ 1349 ਉਮੀਦਵਾਰ ਐਮਸੀਡੀ ਸਿਵਿਕ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦਿੱਲੀ ਵਿੱਚ 1.45 ਕਰੋੜ ਤੋਂ ਵੱਧ ਵੋਟਰ ਹਨ, ਜਿਨ੍ਹਾਂ ਵਿੱਚੋਂ ਪਹਿਲੀ ਵਾਰ ਵੋਟਰਾਂ ਦੀ ਗਿਣਤੀ 95,458 ਹੈ। ਦਿੱਲੀ ਨਗਰ ਨਿਗਮ ਦੁਨੀਆ ਦੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਵਿੱਚੋਂ ਇੱਕ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪੂਰੇ ਪਰਿਵਾਰ ਸਮੇਤ ਸਿਵਲ ਲਾਈਨ ਇਲਾਕੇ ‘ਚ ਟਰਾਂਸਪੋਰਟ ਵਿਭਾਗ ਦੇ ਅੰਡਰ ਹਿੱਲ ਰੋਡ ‘ਤੇ ਸਥਿਤ ਪੋਲਿੰਗ ਸਟੇਸ਼ਨ ਪਹੁੰਚੇ।ਦਿੱਲੀ ਦੇ ਮੁੱਖ ਮੰਤਰੀ ਨੇ ਪੋਲਿੰਗ ਬੂਥ ‘ਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਫਿਰ ਬਾਹਰ ਆ ਕੇ MCD ‘ਚ ਸੱਤਾ ‘ਤੇ ਕਾਬਜ਼ ਭਾਜਪਾ ‘ਤੇ ਹਮਲਾ ਬੋਲਿਆ। ਸੀਐਮ ਕੇਜਰੀਵਾਲ ਦੇ ਨਾਲ ਉਨ੍ਹਾਂ ਦੇ ਪਿਤਾ, ਪਤਨੀ ਸੁਨੀਤਾ ਕੇਜਰੀਵਾਲ ਅਤੇ ਦੋਵੇਂ ਬੱਚਿਆਂ ਨੇ ਵੀ ਵੋਟ ਪਾਈ। ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਇਮਾਨਦਾਰ ਪਾਰਟੀ ਨੂੰ ਵੋਟ ਦਿਓ। ਦਿੱਲੀ ਨੂੰ ਕੂੜਾ ਕਰਨ ਵਾਲਿਆਂ ਨੂੰ ਵੋਟ ਨਾ ਦਿਓ।

 

ਗੈਂਗਸਟਰ ਰਾਜੂ ਠੇਠ ਦੇ ਕਾਤਲ ਗ੍ਰਿਫਤਾਰ

0

ਗੈਂਗਸਟਰ ਰਾਜੂ ਠੇਠ ਦੇ ਕਾਤਲਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਗੈਂਗਸਟਰ ਰਾਜੂ ਠੇਠ ਦੇ ਕਤਲ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਐਤਵਾਰ ਨੂੰ ਪੁਲਿਸ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਕਤਲ ਵਿੱਚ ਸ਼ਾਮਲ ਸਾਰੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਸੀਕਰ ਸ਼ਹਿਰ ਦੇ ਨੀਮ ਕਾ ਥਾਣੇ ਦੇ ਪਿੰਡ ਡਬਲਾ ਤੋਂ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਸੀ।

ਇਸ ਵਿੱਚ ਇੱਕ ਮੁਲਜ਼ਮ ਰੇਕੀ ‘ਚ ਸ਼ਾਮਿਲ ਸੀ ਜਦੋਂਕਿ ਦੂਜੇ ਮੁਲਜ਼ਮ ਨੇ ਫਾਇਰਿੰਗ ਕੀਤੀ ਸੀ। ਪੁਲਿਸ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਕਤਲ ਵਿੱਚ ਸ਼ਾਮਲ ਸਾਰੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਕਰ ਜ਼ਿਲ੍ਹੇ ਦੇ ਮਨੀਸ਼ ਜਾਟ ਅਤੇ ਵਿਕਰਮ ਗੁਰਜਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਹਰਿਆਣਾ ਦੇ ਭਿਵਾਨੀ ਜ਼ਿਲੇ ਦੇ ਸਤੀਸ਼ ਕੁਮਹਾਰ, ਜਤਿਨ ਮੇਘਵਾਲ ਅਤੇ ਨਵੀਨ ਮੇਘਵਾਲ ਨੂੰ ਵੀ ਪੁਲਿਸ ਨੇ ਫੜ ਲਿਆ ਹੈ।

ਉਨ੍ਹਾਂ ਕੋਲੋਂ ਸਾਰੇ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਦੂਜੇ ਪਾਸੇ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਕਿ ਸੀਕਰ ਵਿੱਚ ਕੱਲ੍ਹ ਹੋਏ ਕਤਲੇਆਮ ਦੇ 5 ਮੁਲਜ਼ਮਾਂ ਨੂੰ ਹਥਿਆਰਾਂ ਅਤੇ ਵਾਹਨਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਪੁਲਿਸ ਨੇ ਦੱਸਿਆ ਸੀ ਕਿ 2 ਦੋਸ਼ੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਵਧੀਕ ਪੁਲਿਸ ਡਾਇਰੈਕਟਰ ਜਨਰਲ (ਅਪਰਾਧ) ਰਵੀ ਪ੍ਰਕਾਸ਼ ਮਹਿਰਾਡਾ ਅਤੇ ਜੈਪੁਰ ਦੇ ਵਧੀਕ ਪੁਲਿਸ ਕਮਿਸ਼ਨਰ ਅਜੇ ਪਾਲ ਲਾਂਬਾ ਸੀਕਰ ਲਈ ਰਵਾਨਾ ਹੋ ਗਏ ਹਨ।

ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਦੇ ਸ਼ੂਟਰ ਰੋਹਿਤ ਗੋਦਾਰਾ ਨਾਮ ਦੀ ਫੇਸਬੁੱਕ ਆਈਡੀ ਤੋਂ ਲਈ ਗਈ ਹੈ। ਇਸ ਵਿੱਚ ਆਨੰਦਪਾਲ ਅਤੇ ਬਲਬੀਰ ਬਨੂੜ ਦੇ ਕਤਲ ਦਾ ਬਦਲਾ ਲੈਣ ਦੀ ਦੀ ਗੱਲ ਕਹੀ ਗਈ ਹੈ। ਰੋਹਿਤ ਗੋਦਾਰਾ ਨੇ ਲਿਖਿਆ ਹੈ ਕਿ ਮੈਂ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ, ਬਦਲਾ ਪੂਰਾ ਹੋ ਗਿਆ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਦੀਪਕ ਟੀਨੂੰ ਨੂੰ ਫਰਾਰ ਹੋਣ ਦੌਰਾਨ ਪਨਾਹ ਦੇਣ ਅਤੇ ਗ੍ਰਨੇਡ ਦੇਣ ਵਿਚ ਰੋਹਿਤ ਦਾ ਹੱਥ ਸੀ।

ਡੇਂਗੂ ਤੇ ਚਿਕਨ ਗੁਨੀਆ ਦੇ ਖਾਤਮੇ ਲਈ ਠੀਕ ਢੰਗ ਨਾਲ ਫੋਗਿੰਗ ਕਰਵਾਈ ਜਾਵੇ: ਸੰਦੀਪ ਬੰਧੂ

0

ਪਟਿਆਲਾ ਸ਼ਹਿਰ ਵਿੱਚ ਡੇਂਗੂ ਤੇ ਚਿਕਨ ਗੁਨੀਆ ਬੁਖਾਰ ਦਾ ਪ੍ਰਕੋਪ ਕਾਫੀ ਵੱਧ ਰਿਹਾ ਹੈ। ਜਿਸ ਨਾਲ ਕਾਫੀ ਲੋਕ ਬੀਮਾਰ ਹੋ ਰਹੇ ਹਨ। ਇਸ ਸੰਬੰਧ ਵਿੱਚ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦੀਤਿਆ ਉੱਪਲ ਨਾਲ ਮੁਲਾਕਾਤ ਕਰਕੇ ਸ਼ਹਿਰ ਵਿੱਚ ਸਹੀ ਢੰਗ ਨਾਲ ਫੋਗਿੰਗ ਨਾ ਹੋਣ ਦੀ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ: ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ

ਪ੍ਰੈਸ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਦੱਸਿਆ ਕਿ ਸ਼ਹਿਰ ਵਿੱਚ ਡੇਂਗੂ ਤੇ ਚਿਕਨ ਗੁਨੀਆ ਬੁਖਾਰ ਦਾ ਪ੍ਰਕੋਪ ਕਾਫੀ ਵੱਧ ਰਿਹਾ ਹੈ। ਜਿਸ ਨਾਲ ਕਾਫੀ ਲੋਕ ਬੀਮਾਰ ਹੋ ਰਹੇ ਹਨ। ਬੰਧੂ ਨੇ ਕਮਿਸ਼ਨਰ ਨੂੰ ਕਿਹਾ ਕਿ ਇਸ ਸਮੇਂ ਸ਼ਹਿਰ ਵਿੱਚ ਨਗਰ ਨਿਗਮ ਵੱਲੋਂ ਜੋ ਫੋਗਿੰਗ ਕਰਵਾਈ ਜਾ ਰਹੀ ਹੈ, ਉਹ ਠੀਕ ਢੰਗ ਨਾਲ ਨਹੀਂ ਹੋ ਰਹੀ ਹੈ। ਫੋਗਿੰਗ ਲਈ ਵਰਤੀ ਜਾਣ ਵਾਲੀ ਦਵਾਈ ਦੀ ਮਾਤਰਾ ਵੀ ਕਾਫੀ ਘੱਟ ਪਾ ਜਾ ਰਹੀ ਹੈ। ਆਮ ਲੋਕ ਵੀ ਨਗਰ ਨਿਗਮ ਵੱਲੋਂ ਕੀਤੀ ਜਾ ਰਹੀ ਫੋਗਿੰਗ ਤੋਂ ਸ਼ੰਤੁਸਟ ਨਹੀ ਹਨ।

ਸੰਦੀਪ ਬੰਧੂ ਨੇ ਕਮਿਸ਼ਨਰ ਨਗਰ ਨਿਗਮ ਨੂੰ ਕਿਹਾ ਕਿ ਡੇਂਗੂ ਅਤੇ ਚਿਕਨ ਗੁਨੀਆ ਦੇ ਵੱਧਦੇ ਹੋਏ ਪ੍ਰਕੋਪ ਨੂੰ ਰੋਕਣ ਲਈ ਸ਼ਹਿਰ ਵਿੱਚ ਠੀਕ ਢੰਗ ਅਤੇ ਚੰਗੇ ਤਰੀਕੇ ਨਾਲ ਫੋਗਿੰਗ ਕਰਵਾਉਣ ਵੇਲੇ ਤੇਲ ਦੇ ਨਾਲ-ਨਾਲ ਦਵਾਈ ਵੀ ਚੰਗੀ ਮਾਤਰਾ ਵਿੱਚ ਪਾਈ ਜਾਵੇ, ਜਿਸ ਨਾਲ ਡੇਂਗੂ ਦੇ ਮੱਛਰਾਂ ਦਾ ਖਾਤਮਾ ਹੋ ਸਕੇ। ਸ਼ਹਿਰ ਵਿੱਚ ਜਿਥੇ ਜਿਥੇ ਪਾਣੀ ਖੜਾ ਉਹ ਵੀ ਹਟਾਇਆ ਜਾਵੇ, ਅਤੇ ਦਵਾਈ ਦਾ ਛਿੜਕਾਅ ਕਰਵਾਇਆ ਜਾਵੇ। ਸ਼ਹਿਰ ਵਿੱਚ ਚੰਗੇ ਢੰਗ ਨਾਲ ਸਾਫ-ਸਫਾਈ ਕਰਵਾਈ ਜਾਵੇ। ਕੂੜੇ ਦੇ ਢੇਰ ਹਟਾਏ ਜਾਣ, ਨਾਲੀਆਂ ਦੀ ਸਫਾਈ ਕਰਵਾਈ ਜਾਵੇ। ਸ਼ਹਿਰ ਦੇ ਵਿੱਚ ਜਿਸ ਤਰਾਂ ਪਹਿਲੇ ਡੀ ਟੀ ਡੀ ਦਾ ਛਿੜਕਾਅ ਕੀਤਾ ਜਾਂਦਾ ਸੀ। ਨਾਲਿਆਂ ਦੇ ਆਲੇ ਦੁਆਲੇ ਅਤੇ ਕੂੜੇ ਦੇ ਢੇਰਾਂ ਕੋਲ ਡੀ ਟੀ ਡੀ ਛਿੜਕਾਅ ਵੀ ਕੀਤਾ ਜਾਵੇ, ਫੋਗਿੰਗ ਠੀਕ ਢੰਗ ਨਾਲ ਇਕੋ ਵਾਰ ਸਾਰੇ ਸ਼ਹਿਰ ਵਿਚ ਕਰਵਾਈ ਜਾਵੇ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਸਰਕਾਰੀ ITI ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ…

ਸੰਦੀਪ ਬੰਧੂ ਨੇ ਕਿਹਾ ਕਿ ਉਮੀਦ ਕਰਦਾ ਹਾਂ ਆਪ ਜੀ ਮੇਰੀ ਅਤੇ ਸ਼ਹਿਰ ਦੇ ਆਮ ਲੋਕਾਂ ਦੀ ਇਸ ਬੇਨਤੀ ਸਵੀਕਾਰ ਕਰਕੇ ਚੰਗੇ ਤਰੀਕੇ ਨਾਲ ਦਵਾਈ ਪਾ ਕੇ ਫੋਗਿੰਗ ਕਰਵਾਉਗੇ, ਤਾਂਜੋ ਜਲਦ ਤੋਂ ਜਲਦ ਸ਼ਹਿਰ ਵਾਸੀਆਂ ਨੂੰ ਡੇਂਗੂ ਦੀ ਬੀਮਾਰੀ ਤੋਂ ਛੁਟਕਾਰਾ ਮਿਲ ਸਕੇ। ਇਸ ਮੌਕੇ ਪਾਰਟੀ ਦੇ ਆਗੂ ਗੋਲੂ ਰਾਜਪੂਤ ਜਿਲਾ ਜੋਆਇੰਟ ਸਕੱਤਰ ਬੀ ਸੀ ਵਿੰਗ, ਵਾਰਡ 48 ਇੰਚਾਰਜ ਸੁਮੀਤ ਤਕੇਜਾ ਅਤੇ ਯੂਥ ਆਗੂ ਬੱਬਲੂ ਸੈਣੀ ਵੀ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ ਸਰਕਾਰੀ ITI ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ: ਅਮਨ ਅਰੋੜਾ

0

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਅਮਨ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ: 13 ਕਿਲੋ ਹੈਰੋਇਨ ਬਰਾਮਦਗੀ ਮਾਮਲਾ: ਪੰਜਾਬ ਪੁਲਿਸ ਨੇ ਰਾਜਸਥਾਨ ਤੋਂ ਨਸ਼ਾ ਤਸਕਰਾਂ ਦੇ ਦੋ…

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਆਈਟੀਆਈ ਸਾਲ 1962-63 ਵਿੱਚ ਹੋਂਦ ਵਿੱਚ ਆਈ ਸੀ ਅਤੇ ਉਸ ਤੋਂ ਲਗਭਗ ਛੇ ਦਹਾਕਿਆਂ ਮਗਰੋਂ ਪਹਿਲੀ ਵਾਰ ਇਸ ਦੀਆਂ ਵਰਕਸ਼ਾਪਾਂ ਦੀ ਮੁਰੰਮਤ ਅਤੇ ਅਤਿ-ਆਧੁਨਿਕ ਢੰਗ ਨਾਲ ਕਾਇਆ ਕਲਪ ਕਰਨ ਲਈ ਪੰਜਾਬ ਸਰਕਾਰ ਵੱਲੋਂ ਗਰਾਂਟ ਪ੍ਰਵਾਨ ਕੀਤੀ ਗਈ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਵਿਖੇ ਕਾਰਪੈਂਟਰ, ਇਲੈਕਟ੍ਰੀਸ਼ਨ, ਮੋਟਰ ਮਕੈਨਿਕ, ਡੀਜ਼ਲ, ਫਿੱਟਰ, ਟ੍ਰੇਨਰ ਆਦਿ ਦੀਆਂ 9 ਵਰਕਸ਼ਾਪ ਸ਼ੈਡਾਂ ਹਨ, ਜਿਥੇ 8 ਟਰੇਡਾਂ ਚੱਲਦੀਆਂ ਹਨ, ਨੂੰ ਨਵੇਂ ਸਿਰਿਓਂ ਨਵੀਨਤਮ ਦਿੱਖ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਵਾਨ ਕੀਤੀ ਰਾਸ਼ੀ ਨਾਲ ਆਈਟੀਆਈ ਦੀ ਐਗਰੀਕਲਚਰਲ ਮਸ਼ੀਨਰੀ ਵਰਕਸ਼ਾਪ ਦਾ ਵਿਸਥਾਰ, ਅੰਦਰੂਨੀ ਸੜਕਾਂ, ਕਾਰ ਸ਼ੈੱਡ, ਮੁੱਖ ਦਾਖਲਾ ਗੇਟ, ਪਾਰਕਿੰਗ, ਥਿਓਰੀ ਰੂਮ ਆਦਿ ਦਾ ਵੀ ਨਿਰਮਾਣ ਜਾਂ ਲੋੜੀਂਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਰਜਾਂ ਲਈ ਟੈਂਡਰ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਮੁੱਢਲੇ ਤੌਰ ‘ਤੇ ਮੁਰੰਮਤ ਕਾਰਜ ਸ਼ੁਰੂ ਹੋ ਗਏ ਹਨ ਅਤੇ ਇਹ ਸਮੁੱਚੇ ਕੰਮ ਛੇ ਮਹੀਨਿਆਂ ਅੰਦਰ ਮੁਕੰਮਲ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: FBI ਨੇ ਪੰਜਾਬ ਸਰਕਾਰ ਨਾਲ ਕੀਤਾ ਸੰਪਰਕ, ਗੋਲਡੀ ਬਰਾੜ ਦੀ ਹਵਾਲਗੀ ਬਾਰੇ ਹੋਈ ਗੱਲ

ਅਮਨ ਅਰੋੜਾ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਆਪਣੀ ਨਿਗਰਾਨੀ ਹੇਠ ਇਹ ਕਾਰਜ ਗੁਣਵੱਤਾ ਦੇ ਆਧਾਰ ਉੱਤੇ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਕਾਦਮਿਕ ਅਦਾਰਿਆਂ ਅਤੇ ਸਿਖਲਾਈ ਕੇਂਦਰਾਂ ਵਿੱਚ ਸ਼ਾਨਦਾਰ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।