Home Blog Page 1797

15.36 ਕਰੋੜ ਰੁਪਏ ਦੀ ਕੋਕੀਨ ਬਰਾਮਦ, ਮਹਿਲਾ ਦੇ ਪੇਟ ‘ਚੋਂ ਆਪ੍ਰੇਸ਼ਨ ਕਰ ਕੋਕੀਨ ਕੈਪਸੂਲ ਕੱਢੇ ਬਾਹਰ

0

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੱਛਮੀ ਅਫਰੀਕਾ ਦੇ ਦੇਸ਼ ਗਿੰਨੀ ਤੋਂ ਆਈ ਇਕ ਔਰਤ ਕੋਲੋਂ 15.36 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਨੀਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਉਸ ਨੂੰ ਕੁੱਝ ਦਿਨ ਪਹਿਲਾਂ ਕੋਨਾਕਰੀ (ਗਿੰਨੀ) ਤੋਂ ਅਦੀਸ ਅਬਾਬਾ ਰਾਹੀਂ ਇੱਥੇ ਪਹੁੰਚਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਔਰਤ ਨੇ ਖੁਲਾਸਾ ਕੀਤਾ ਕਿ ਉਸ ਨੇ ਕੁਝ ਨਸ਼ੀਲੇ ਕੈਪਸੂਲ ਨਿਗਲ ਲਏ ਸਨ।

ਕਸਟਮ ਵਿਭਾਗ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਆਪਰੇਸ਼ਨ ਦੀ ਲੋੜ ਸੀ, ਇਸ ਲਈ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਔਰਤ ਦੀ ਡਾਕਟਰੀ ਜਾਂਚ ਦੌਰਾਨ ਉਸ ਦੇ ਸਰੀਰ ਦੇ ਅੰਦਰ ਛੁਪੀ ਹੋਈ ਕੁਝ ਸਮੱਗਰੀ ਮਿਲੀ। ਜਾਣਕਾਰੀ ਅਨੁਸਾਰ ਮਾਹਿਰ ਡਾਕਟਰੀ ਨਿਗਰਾਨੀ ‘ਚ ਆਪਰੇਸ਼ਨ ਦੌਰਾਨ ਔਰਤ ਦੇ ਢਿੱਡ ‘ਚੋਂ ਕੁੱਲ 82 ਕੈਪਸੂਲ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਕੁੱਲ 1,024 ਗ੍ਰਾਮ ਇੱਕ ਚਿੱਟਾ ਪਦਾਰਥ ਸੀ, ਜਿਸਦੀ ਜਾਂਚ ਕਰਨ ‘ਤੇ ਕੋਕੀਨ ਹੋਣ ਦਾ ਖੁਲਾਸਾ ਹੋਇਆ।

ਇਹ ਵੀ ਪੜ੍ਹੋ :ਭਾਰਤੀ ਸਰਹੱਦ ‘ਤੇ ਮੁੜ ਦਿਖਾਈ ਦਿੱਤਾ ਡਰੋਨ, BSF ਜਵਾਨਾਂ ਨੇ ਕੀਤੀ ਫਾਇਰਿੰਗ, ਸਰਚ ਮੁਹਿੰਮ…

ਦੱਸ ਦੇਈਏ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫੜੀ ਗਈ ਔਰਤ ਦੇ ਢਿੱਡ ‘ਚੋਂ ਕੋਕੀਨ ਦੇ ਕੈਪਸੂਲ ਕੱਢਣ ਲਈ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਉਸ ਦਾ ਆਪਰੇਸ਼ਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ 1,024 ਗ੍ਰਾਮ ਕੋਕੀਨ ਦੀ ਕੀਮਤ 15.36 ਕਰੋੜ ਰੁਪਏ ਹੈ। ਫਿਲਹਾਲ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੋਕੀਨ ਜ਼ਬਤ ਕਰ ਲਈ ਗਈ ਹੈ।

ਭਾਰਤੀ ਸਰਹੱਦ ‘ਤੇ ਮੁੜ ਦਿਖਾਈ ਦਿੱਤਾ ਡਰੋਨ, BSF ਜਵਾਨਾਂ ਨੇ ਕੀਤੀ ਫਾਇਰਿੰਗ, ਸਰਚ ਮੁਹਿੰਮ ਜਾਰੀ

0

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ‘ਚ ਬੈਠੇ ਤਸਕਰਾਂ ਵਲੋਂ ਲਗਾਤਾਰ ਭਾਰਤ ਵੱਲ ਡਰੋਨ ਭੇਜੇ ਜਾ ਰਹੇ ਹਨ। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਦੇਰ ਰਾਤ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਡ੍ਰੋਨ ‘ਤੇ ਫਾਇਰਿੰਗ ਤੇ ਰੋਸ਼ਨੀ ਵਾਲੇ ਬੰਬ ਦਾਗ ਕੇ ਪਾਕਿਸਤਾਨੀ ਡ੍ਰੋਨ ਨੂੰ ਵਾਪਸ ਪਾਕਿਸਤਾਨ ਵਾਲੇ ਪਾਸੇ ਭੇਜਣ ਵਿੱਚ ਸਫਲਤਾ ਹਾਸਲ ਕੀਤੀ।

ਇਸ ਉਪਰੰਤ ਬੀਐਸਐਫ ਤੇ ਪੁਲਿਸ ਵੱਲੋਂ ਸਬੰਧਤ ਖੇਤਰ ਵਿਚ ਸਰਚ ਅਭਿਆਨ ਚਲਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਦੀ ਰਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੀ 89 ਬਟਾਲੀਅਨ ਦੀ ਬੀਓਪੀ ਚੰਦੂਵਡਾਲਾ ‘ਤੇ ਤਾਇਨਾਤ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡ੍ਰੋਨ ਤੇ 40 ਫਾਇਰ ਤੇ ਰੋਸ਼ਨੀ ਛੱਡਣ ਵਾਲੇ 6 ਈਲੂ ਬੰਬ ਦਾਗੇ ਗਏ। ਇਸ ਸਬੰਧੀ ਡੀ ਆਈ ਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸਬੰਧਤ ਏਰੀਏ ਵਿਚ ਸਰਚ ਅਭਿਆਨ ਜਾਰੀ ਹੈ ।

ਦੱਸ ਦੇਈਏ ਕਿ 27 ਅਕਤੂਬਰ ਨੂੰ ਫਿਰੋਜ਼ਪੁਰ ਵਿੱਚ ਡਰੋਨ ਰਾਹੀਂ ਬੈਗ ਸੁੱਟਿਆ ਗਿਆ ਸੀ, ਜਿਸ ਵਿੱਚ 3 ਏ.ਕੇ.-47, 3 ਪਿਸਤੌਲ ਅਤੇ ਗੋਲੀਆਂ ਬਰਾਮਦ ਹੋਈਆਂ। ਪਾਕਿਸਤਾਨ ਵੱਲੋਂ ਅਕਤੂਬਰ ਤੋਂ ਲੈ ਕੇ ਦਸੰਬਰ ਤੱਕ ਡਰੋਨ ਰਾਹੀ ਨਸ਼ੇ ਦੀ ਤਸਕਰੀ ਲਗਾਤਾਰ ਜਾਰੀ ਹੈ।

ਬੀਐਸਐਫ ਵੱਲੋਂ ਪਾਕਿਸਤਾਨ ਦੇ ਇਰਾਦਿਆ ਨੂੰ ਨਾਕਾਮ ਕੀਤਾ ਜਾਂਦਾ ਹੈ। ਪਾਕਿ ਵੱਲੋਂ ਭਾਰਤ ਵਿੱਚ ਡਰੋਨ ਲਈ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਹਾਈਕੋਰਟ ਦੇ ਹੁਕਮਾਂ ਮੁਤਾਬਿਕ ਕੀਤੀ ਗਈ ਕਾਰਵਾਈ: SSP ਕੰਵਰਦੀਪ ਕੌਰ

0

ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 150 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਧਰਨੇ ਵੱਲ ਜਾਂਦੀ ਸੜਕ ਨੂੰ ਖਾਲੀ ਕਰਵਾ ਕੇ ਸਮਾਨ ਕਬਜ਼ੇ ਵਿੱਚ ਲਿਆ ਹੈ। ਪੁਲਿਸ ਦੀ ਕਾਰਵਾਈ ਨੂੰ ਲੈ ਕੇ ਫਿਰੋਜ਼ਪੁਰ ਐਸਐਸਪੀ ਕੰਵਰਦੀਪ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

SSP ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਹਾਈਕੋਰਟ ਦੇ ਹੁਕਮਾਂ ਤਹਿਤ ਅੱਜ ਐਤਵਾਰ ਨੂੰ ਕਾਰਵਾਈ ਕੀਤੀ ਗਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈਵੇਅ ਰੋਕਣ ਦੀ ਕੋਸਿਸ਼ ਕਰ ਰਹੇ ਲੋਕਾਂ ਨੂੰ ਹੀ ਹਟਾਇਆ ਗਿਆ ਹੈ ਅਤੇ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਈਕੋਰਟ ਦਾ ਆਦੇਸ਼ ਹੈ ਕਿ ਜ਼ੀਰਾ ਸ਼ਰਾਬ ਫ਼ੈਕਟਰੀ ਤੋਂ ਕਰੀਬ 300 ਮੀਟਰ ਦੂਰ ਧਰਨਾ ਲੱਗੇ ਅਤੇ ਫ਼ੈਕਟਰੀ ਨੂੰ ਜਾਂਦਾ ਰਸਤਾ ਖੁੱਲ੍ਹਵਾਇਆ ਜਾਵੇ। ਐਸਐਸਪੀ ਨੇ ਕਿਹਾ ਕਿ ਸਿਰਫ਼ ਫ਼ੈਕਟਰੀ ਨੂੰ ਜਾਂਦਾ ਰਸਤਾ ਹੀ ਖੁੱਲ੍ਹਵਾਇਆ ਗਿਆ ਹੈ ਜਦੋਂਕਿ ਦੂਜਾ ਧਰਨਾ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵੱਲੋਂ ਵੀਡੀਓ ਗ੍ਰਾਫ਼ੀ ਕੀਤੀ ਜਾ ਰਹੀ ਹੈ ਅਤੇ ਮਾਹੌਲ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਹੈ।

ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦਾ ਨਜ਼ਦੀਕੀ ਸਾਥੀ ਹਥਿਆਰਾਂ ਸਮੇਤ ਕਾਬੂ

0

ਪਟਿਆਲਾ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਮੁਹਿੰਮ ਖਿਲਾਫ ਚਲਾਈ ਜਾ ਰਹੀ ਹੈ ਇਸੇ ਦੇ ਚੱਲਦੇ ਪੁਲਿਸ ਨੇ ਗੈਂਗਸਟਰਾਂ ਦੇ ਨਜ਼ਦੀਕੀ ਸਾਥੀ ਨੂੰ ਹਥਿਆਰਾਂ ਸਣੇ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਮਾਮਲੇ ਸਬੰਧੀ ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਯੂਪੀ ਦੇ ਰਹਿਣ ਵਾਲੇ ਰਾਹੁਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਕੋਲੋਂ 32 ਬੋਰ ਦੇ 5 ਪਿਸਟਲ, ਇੱਕ ਰਿਵਾਲਵਰ ਸਣੇ 25 ਰੌਂਦ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਗੁਪਤ ਸੂਚਨਾਂ ਦੇ ਅਧਾਰ ਤੇ ਮਿਤੀ 16 ਨੂੰ ਪਟਿਆਲਾ ਰਾਜਪੁਰਾ ਬਾਈਪਾਸ ਮੇਨ ਰੋਡ ਚੌਕ ਪਿੰਡ ਸੇਰਮਾਜਰਾਂ ਤੇ ਦਰਾਨੇ ਨਾਕਾਬੰਦੀ ਰਾਹੁਲ ਸਿੰਘ ਪੁੱਤਰ ਮਹੀਪਾਲ ਸਿੰਘ ਵਾਸੀ ਪਿੰਡ ਪੜ੍ਹਿਆ ਥਾਣਾ ਸਦਰ ਬਦਾਉ ਜਿਲ੍ਹਾ ਬਾਦਉ (ਯੂ.ਪੀ.) ਨੂੰ ਹਥਿਆਰਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ । ਜਿਸ ਪਾਸੋਂ 32 ਹੋਰ ਦੇ 4 ਪਿਸਟਲ ਅਤੇ ਇਕ 32 ਬੋਰ ਰਿਵਾਲਵਰ ਅਤੇ 25 ਰੌਂਦ ਜਿੰਦਾ 32 ਬੋਰ ਬਰਾਮਦ ਕੀਤੇ ਹਨ।

ਅਪਰਾਧਿਕ ਪਿਛੋਕੜ ਗੈਂਗ ਤੇ ਹੋਰ ਜਾਣਕਾਰੀ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਰਾਹੁਲ ਸਿੰਘ ਉਕਤ ਸਾਲ 2021 ਵਿੱਚ ਥਾਣਾ ਜੀਰਕਪੁਰ ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਐਨ.ਡੀ.ਪੀ.ਐਸ.ਐਕਟ ਦੇ ਕੇਸ ਵਿੱਚ ਗ੍ਰਿਫਤਾਰ ਹੋਕੇ ਹੁਸ਼ਿਆਰਪੁਰ ਜੇਲ ਵਿੱਚ ਗਿਆ ਸੀ ਜਿਥੇ ਹੀ ਇਸ ਦਾ ਅਪਰਾਧਿਕ ਵਿਅਕਤੀਆਂ ਨਾਲ ਮੇਲ ਜੋਲ ਹੋਇਆ ਸੀ।

ਇਸੇ ਦੌਰਾਨ ਹੀ ਇਸ ਦੀ ਲਾਰੈਂਸ ਬਿਸਨੋਈ ਗੈਂਗ ਦੇ ਦੀਪਕ ਉਰਫ ਦੀਪੂ ਬਨੂੰੜ ਪੁੱਤਰ ਰਾਕੇਸ ਕੁਮਾਰ ਵਾਸੀ ਮੁਹੱਲਾ ਪਟੀਕਾ ਥਾਣਾ ਬਨੂੜ ਜ਼ਿਲ੍ਹਾ ਪਟਿਆਲਾ ਜੋ ਕਿ ਕਤਲ ਅਤੇ ਲੁੱਟਾਖੇਹਾ ਦੇ ਮੁਕੱਦਮਿਆਂ ਵਿੱਚ ਪਟਿਆਲਾ ਜੇਲ ਵਿੱਚ ਬੰਦ ਹੈ ਨਾਲ ਹੋ ਗਈ ਸੀ ਅਤੇ ਇਸ ਤੋਂ ਬਿਨਾ ਕੁਰਕਸ਼ੇਤਰ ਜਲ ਵਿੱਚ ਕਤਲ ਅਤੇ ਸੰਗੀਨ ਜੁਰਮਾਂ ਵਿੱਚ ਬੰਦ ਨਵੀਨ ਉਰਫ ਕਾਲਾ ਪੇਗਾ ਪੁੱਤਰ ਰਾਮ ਚੰਦਰ ਵਾਸੀ ਹਾਊਸਿੰਗ ਬੋਰਡ ਕਾਲੋਨੀ ਜੀਂਦ ਜਿਲ੍ਹਾ ਜੀਂਦ (ਹਰਿਆਣਾ) ਆਦਿ ਨਾਲ ਹੋ ਗਈ ਸੀ ਰਾਹੁਲ ਸਿੰਘ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਬਣਾਓ ਅਤੇ ਜੀਰਕਪੁਰ ਰਹਿਣ ਲੱਗ ਪਿਆ ਸੀ ।

ਜੋ ਇਸੇ ਦੌਰਾਨ ਹੀ ਰਾਹੁਲ ਸਿੰਘ ਨੇ ਕੁਝ ਅਸਲੇ ਮੰਗਵਾਏ ਸਨ ਜਿਸ ਦੀ ਗੁਪਤ ਸੂਚਨਾ ਸੀ.ਆਈ.ਏ.ਪਟਿਆਲਾ ਪਾਸ ਸੀ, ਜਿਸਦੇ ਅਧਾਰ ਪਰ ਹੀ ਇਕ ਸਪੈਸਲ ਅਪਰੇਸ਼ਨ ਚਲਾਕੇ ਇਸ ਨੂੰ ਗ੍ਰਿਫਤਾਰ ਕਰਕੇ ਪਿਸਟਲ ਰਿਵਾਲਵਰ ਬਰਾਮਦ ਕੀਤੇ ਗਏ ਹਨ ਅਤੇ ਜੇਲ ਵਿੱਚ ਬੈਠੇ ਉਕਤ ਅਪਰਾਧੀਆਂ ਨੂੰ ਵੀ ਪ੍ਰੋਡੈਕਸ਼ਨ ਵਾਰੰਟ ਪਰ ਲਿਆਕੇ ਪੁੱਛਗਿਛ ਕੀਤੀ ਜਾਵੇਗੀ ।

ਪਤੀ ਨੇ ਪਤਨੀ ਦੇ ਕੀਤੇ 50 ਟੁਕੜੇ, ਇੱਕ ਮਹੀਨਾ ਪਹਿਲਾ ਹੋਈ ਸੀ ਲਵ ਮੈਰਿਜ

0

ਝਾਰਖੰਡ ਵਿੱਚ ਦਿੱਲੀ ਦੀ ਸ਼ਰਧਾ ਤੋਂ ਵੀ ਵੱਧ ਵਹਿਸ਼ੀਆਨਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਆਫਤਾਬ ਨੇ ਸ਼ਰਧਾ ਦੇ 35 ਟੁਕੜੇ ਕੀਤੇ ਸੀ ਪਰ ਸਾਹਬਗੰਜ ‘ਚ 25 ਸਾਲਾ ਦਿਲਦਾਰ ਅੰਸਾਰੀ ਨੇ ਪਤਨੀ ਰਿਬਿਕਾ ਪਹਾੜੀ ਦੇ 50 ਤੋਂ ਵੱਧ ਟੁਕੜੇ ਕਰ ਦਿੱਤੇ ਹਨ। ਕਤਲ ਤੋਂ ਬਾਅਦ ਬਿਜਲੀ ਦੇ ਕਟਰ ਨਾਲ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ।

ਕੁਝ ਟੁਕੜੇ ਘਰ ਵਿੱਚ ਲੁਕਾਏ ਗਏ ਸਨ, ਜਦੋਂ ਕਿ ਬਾਕੀ ਟੁਕੜੇ ਇਲਾਕੇ ਦੇ ਆਲੇ-ਦੁਆਲੇ ਸੁੰਨਸਾਨ ਥਾਵਾਂ ‘ਤੇ ਸੁੱਟੇ ਗਏ ਸਨ। ਜਿਸ ਨੂੰ ਕੁੱਤੇ ਰਗੜ ਕੇ ਖਾ ਰਹੇ ਸਨ। ਜਦੋਂ ਲੋਕਾਂ ਨੇ ਕੁੱਤਿਆਂ ਨੂੰ ਮਨੁੱਖੀ ਮਾਸ ਖਾਂਦੇ ਦੇਖਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ। ਹੁਣ ਤੱਕ ਪੁਲਿਸ ਨੂੰ 14 ਟੁਕੜੇ ਮਿਲੇ ਹਨ। ਪੁਲਿਸ ਸਿਰ ਸਮੇਤ ਹੋਰ ਅੰਗਾਂ ਦੀ ਭਾਲ ਕਰ ਰਹੀ ਹੈ।

ਰਿਬਿਕਾ ਦਾ ਸਿਰ ਅਜੇ ਤੱਕ ਨਹੀਂ ਮਿਲਿਆ ਹੈ। ਰਿਬਿਕਾ (22) ਆਦਿਮ ਪਹਾੜੀਆ ਕਬਾਇਲੀ ਭਾਈਚਾਰੇ ਨਾਲ ਸਬੰਧਤ ਸੀ। ਰਿਬਿਕਾ ਸਾਹਬਗੰਜ ਦੇ ਡੋਡਾ ਪਹਾੜ ਦੀ ਰਹਿਣ ਵਾਲੀ ਸੀ। ਦੋਵਾਂ ਨੇ ਇੱਕ ਮਹੀਨਾ ਪਹਿਲਾਂ ਹੀ ਲਵ ਮੈਰਿਜ ਕੀਤੀ ਸੀ। ਇਹ ਦਿਲਦਾਰ ਦਾ ਦੂਜਾ ਵਿਆਹ ਸੀ। ਉਸ ਦੇ ਪਹਿਲੇ ਵਿਆਹ ਤੋਂ ਇੱਕ ਬੱਚਾ ਵੀ ਹੈ। ਇਹ ਵਿਆਹ ਰਿਬਿਕਾ ਅਤੇ ਦਿਲਦਾਰ ਦੇ ਪਰਿਵਾਰਕ ਮੈਂਬਰਾਂ ਨੂੰ ਮਨਜ਼ੂਰ ਨਹੀਂ ਸੀ। ਰਿਬਿਕਾ ਛੇ ਭੈਣ-ਭਰਾਵਾਂ ਵਿੱਚੋਂ ਤੀਜੀ ਸੀ।

ਮੀਡੀਆ ਰਿਪੋਰਟ ਅਨੁਸਾਰ ਪੁਲਿਸ ਨੇ ਲਾਸ਼ ਦੇ ਕੁਝ ਟੁਕੜੇ ਇਕੱਠੇ ਕੀਤੇ। ਦਿਲਦਾਰ ਅੰਸਾਰੀ ਨੂੰ ਬੇਲਾ ਤੋਲਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਆਂਗਣਵਾੜੀ ਕੇਂਦਰ ਤੋਂ ਕਰੀਬ 300 ਮੀਟਰ ਦੂਰ ਮੰਝ ਟੋਲਾ ਸਥਿਤ ਇਕ ਘਰ ‘ਚੋਂ ਲਾਸ਼ ਦੇ ਕੁਝ ਟੁਕੜੇ ਬਰਾਮਦ ਕੀਤੇ। ਕੁਝ ਟੁਕੜੇ ਫਰਸ਼ ‘ਤੇ ਖਿੱਲਰੇ ਹੋਏ ਸਨ, ਜਦਕਿ ਕੁਝ ਟੁਕੜੇ ਬੋਰੀਆਂ ‘ਚ ਰੱਖੇ ਹੋਏ ਸਨ।

ਜਿਸ ਥਾਂ ਤੋਂ ਲਾਸ਼ ਮਿਲੀ ਹੈ, ਉਹ ਦਿਲਦਾਰ ਦੇ ਮਾਮੇ ਦਾ ਘਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਰਿਬਿਕਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਫਿਰ ਇਲੈਕਟ੍ਰਿਕ ਕਟਰ ਨਾਲ 50 ਟੁਕੜੇ ਕਰ ਦਿੱਤੇ ਗਏ। ਪੁਲਸ ਨੂੰ ਸ਼ਨੀਵਾਰ ਸ਼ਾਮ ਲਾਸ਼ ਦੇ ਅੰਗ ਮਿਲੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਰਿਬਿਕਾ ਅਤੇ ਦਿਲਦਾਰ ਦਾ ਕਾਫੀ ਸਮੇਂ ਤੋਂ ਅਫੇਅਰ ਚੱਲ ਰਿਹਾ ਸੀ ਪਰ ਪਰਿਵਾਰ ਦੋਵਾਂ ਦੇ ਵਿਆਹ ਲਈ ਤਿਆਰ ਨਹੀਂ ਸੀ। ਰਿਿਬਕਾ ਦੇ ਪਿਤਾ ਸੂਰਜ ਪਹਾੜੀਆ ਅਤੇ ਮਾਂ ਚਾਂਡੀ ਪਹਾੜੀਆ ਦੋਹਾਂ ਦੇ ਰਿਸ਼ਤੇ ਦਾ ਵਿਰੋਧ ਕਰ ਰਹੇ ਸਨ। ਇੱਕ ਮਹੀਨਾ ਪਹਿਲਾਂ ਦੋਵੇਂ ਘਰੋਂ ਭੱਜ ਕੇ ਥਾਣੇ ਪੁੱਜੇ ਸਨ। ਇੱਥੇ ਪੁਲਿਸ ਨੇ ਦੋਵਾਂ ਦਾ ਵਿਆਹ ਕਰਵਾ ਲਿਆ। ਲਾਸ਼ ਦੇ ਟੁਕੜੇ ਮਿਲਣ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ। ਪੁਲਿਸ ਨੇ ਦਿਲਦਾਰ ਦੇ ਘਰ ਪਹੁੰਚ ਕੇ ਰਿਬਿਕਾ ਬਾਰੇ ਪੁੱਛਿਆ। ਫਿਰ ਸਾਰਾ ਮਾਮਲਾ ਸਾਹਮਣੇ ਆਇਆ।

ਕਾਂਸਟੇਬਲਾਂ ਦੀਆਂ 1800 ਅਸਾਮੀਆਂ ਤੇ SI ਦੀਆਂ 300 ਅਸਾਮੀਆਂ ਦੀ ਭਰਤੀ ਲਈ ਅਸਥਾਈ ਸ਼ਡਿਊਲ ਦਾ ਐਲਾਨ

0

ਪੰਜਾਬ ਪੁਲਿਸ ਵਿਭਾਗ ਨੇ ਸਾਲਾਨਾ ਸਾਲ 2023 ਲਈ ਕਾਂਸਟੇਬਲਾਂ ਦੀਆਂ 1800 ਅਸਾਮੀਆਂ ਅਤੇ ਸਬ ਇੰਸਪੈਕਟਰਾਂ ਦੀਆਂ 300 ਅਸਾਮੀਆਂ ਦੀ ਭਰਤੀ ਲਈ ਅਸਥਾਈ ਸ਼ਡਿਊਲ ਦਾ ਐਲਾਨ ਕੀਤਾ ਹੈ। ਸਰਕਾਰ ਨੇ ਹਾਲ ਹੀ ਵਿੱਚ ਕੈਬਨਿਟ ਮੀਟਿੰਗ ਵਿੱਚ ਇਸ ਦਾ ਐਲਾਨ ਕੀਤਾ ਸੀ।

 

ਸਪੇਨ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

0

ਵਿਦੇਸ਼ ‘ਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਲਮਗੜ੍ਹ ਦਾ ਵਾਸੀ ਨੌਜਵਾਨ ਜੋ ਰੋਜ਼ੀ ਰੋਟੀ ਲਈ ਸਪੇਨ ਗਿਆ ਸੀ।ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੱਲਮਗੜ੍ਹ ਵਾਸੀ ਸੰਦੀਪ ਸਿੰਘ (28) ਪਹਿਲਾਂ ਯੂਕ੍ਰੇਨ ਗਿਆ ਸੀ ਅਤੇ ਉਥੇ ਜੰਗ ਲੱਗਣ ਕਾਰਨ ਕਰੀਬ ਛੇ ਮਹੀਨੇ ਪਹਿਲਾਂ ਸਪੇਨ ਚਲਾ ਗਿਆ ਸੀ। ਜਿਸ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ…

ਸਪੇਨ ਦੇ ਪੰਜਾਬੀਆਂ ਵੱਲੋਂ ਸੰਦੀਪ ਦੀਆਂ ਅੰਤਿਮ ਰਸਮਾਂ ਉਸ ਦੇ ਜੱਦੀ ਪਿੰਡ ਹੋਣ ਇਸ ਲਈ ਮਦਦ ਦੀ ਅਪੀਲ ਵੀ ਕੀਤੀ ਗਈ ਹੈ। ਉਧਰ ਜਿਵੇਂ ਸੰਦੀਪ ਦੀ ਮੌਤ ਦੀ ਖ਼ਬਰ ਉਸ ਦੇ ਪਿੰਡ ਪਹੁੰਚੀ ਤਾਂ ਪਰਿਵਾਰ ਅਤੇ ਪਿੰਡ ਵਾਸੀਆਂ ‘ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ।

ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਲਾਸਟ ਰਾਇਡ ਵਾਲੀ ਥਾਰ, ਭਾਵੁਕ ਹੋਏ ਪਿਤਾ ਬਲਕੌਰ ਸਿੰਘ

0

ਸਿੱਧੂ ਮੂਸੇਵਾਲਾ ਨੇ ਜਿਸ ਥਾਰ ਵਿੱਚ ਆਖਰੀ ਸਵਾਰੀ ਕੀਤੀ ਸੀ ਉਹ ਥਾਰ ਹੁਣ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਗਈ ਹੈ। ਸਿੱਧੂ ਮੂਸੇਵਾਲਾ ਦਾ 29 ਮਈ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਜਦੋਂ ਆਪਣੇ ਪਿੰਡ ਮੂਸੇ ਤੋਂ ਜਾ ਰਹੇ ਸਨ ਤਾਂ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਥਾਰ ਵਿੱਚ ਕਤਲ ਕਰ ਦਿੱਤਾ ਸੀ। ਸਿੱਧੂ ਮੂਸੇਵਾਲਾ ਦੀ ਲਾਸਟ ਰਾਇਡ ਸਮੇਂ ਵਰਤੀ ਗਈ ਥਾਰ ਘਰ ਪਹੁੰਚੀ ਤਾਂ ਉਸਦੀ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚਾਹੁੰਦੇ ਹਨ ਕਿ ਇਨ੍ਹਾਂ ਸਾਰੀਆਂ ਨਿਸ਼ਾਨੀਆਂ ਵਾਲੀ ਇਹ ਥਾਰ ਹਵੇਲੀ ਵਿੱਚ ਪ੍ਰਦਰਸ਼ਿਤ ਹੋਵੇ ਅਤੇ ਪ੍ਰਸ਼ੰਸਕ ਇਸ ਨੂੰ ਦੇਖ ਸਕਣ।

ਜ਼ਿਕਰਯੋਗ ਹੈ ਕਿ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਥਾਰ ਮਾਨਸਾ ਪੁਲਿਸ ਦੀ ਹਿਰਾਸਤ ਵਿੱਚ ਸੀ। ਅਦਾਲਤ ਦੇ ਹੁਕਮਾਂ ‘ਤੇ ਕਾਰ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਕਾਰ ਨੂੰ ਮਾਨਸਾ ਦੇ ਪਿੰਡ ਮੂਸੇ ਵਿਖੇ ਸਿੱਧੂ ਮੂਸੇਵਾਲਾ ਦੀ ਹਵੇਲੀ ਵਿਖੇ ਲਿਆ ਕੇ ਖੜ੍ਹਾ ਕੀਤਾ ਗਿਆ। ਥਾਰ ਦੇ ਨਾਲ ਹੀ ਸਿੱਧੂ ਮੂਸੇਵਾਲਾ ਦਾ ਪਿਸਤੌਲ ਵੀ ਉਸਦੇ ਪਿਤਾ ਨੂੰ ਸੌਂਪਿਆ ਗਿਆ ਹੈ।

ਦੱਸ ਦਈਏ ਕਿ ਘਟਨਾ ਵਾਲੇ ਦਿਨ ਸਿੱਧੂ ਮੂਸੇਵਾਲਾ ‘ਤੇ 30 ਗੋਲੀਆਂ ਚਲਾਈਆਂ ਗਈਆਂ ਸਨ। ਪੁਲੀਸ ਨੇ ਥਾਰ ਵਿੱਚੋਂ ਤਿੰਨ ਵੱਖ-ਵੱਖ ਹਥਿਆਰਾਂ ਦੇ 30 ਖੋਲ ਬਰਾਮਦ ਕੀਤੇ ਸਨ। ਥਾਰ ‘ਤੇ ਵੀ 30 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਇਹਨਾਂ ਗੋਲੀਆਂ ਦੇ ਨਿਸ਼ਾਨ ਹਾਲੇ ਵੀ ਥਾਰ ਤੇ ਮੌਜੂਦ ਹਨ।

ਸਹਿਜਪ੍ਰੀਤ ਕੌਰ ਤੇ ਕੋਮਲਪ੍ਰੀਤ ਦਾ ਫਲਾਇੰਗ ਅਫ਼ਸਰ ਵਜੋਂ ਚੁਣਿਆ ਜਾਣਾ ਪੰਜਾਬ ਲਈ ਮਾਣ ਵਾਲੀ ਗੱਲ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਵਿੱਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ) ਫਾਰ ਗਰਲਜ਼, ਮੋਹਾਲੀ ਦੀਆਂ ਦੋ ਵਿਦਿਆਰਥਣਾਂ ਸਹਿਜਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਦਾ ਸ਼ਨਿਚਰਵਾਰ ਨੂੰ ਏਅਰ ਫੋਰਸ ਅਕੈਡਮੀ, ਡੁੰਡੀਗਲ, ਹੈਦਰਾਬਾਦ ਤੋਂ ਬਤੌਰ ਫਲਾਇੰਗ ਅਫਸਰ ਚੁਣਿਆ ਜਾਣਾ ਸੰਸਥਾ ਲਈ ਮਾਣਮੱਤੀ ਗੱਲ ਹੈ ਅਤੇ ਇਸ ਨਾਲ ਇੰਸਟੀਚਿਊਟ ਦੇ ਵੱਕਾਰ ਵਿੱਚ ਹੋਰ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਸ਼ੱਕੀ ਹਾਲਾਤ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ…

ਜ਼ਿਕਰਯੋਗ ਹੈ ਕਿ ਫਲਾਇੰਗ ਅਫਸਰ ਸਹਿਜਪ੍ਰੀਤ ਕੌਰ, ਜੋ ਫਲਾਇੰਗ ਟਰਾਂਸਪੋਰਟ ਸ਼ਾਖਾ ਵਿੱਚ ਸੇਵਾ ਨਿਭਾਵੇਗੀ , ਭਾਰਤੀ ਫੌਜ ਦੇ ਸੂਬੇਦਾਰ ਮੇਜਰ ਦੀ ਧੀ ਹੈ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਵਸਨੀਕ ਹੈ। ਉਸ ਨੇ ਅਕੈਡਮੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਫਸਰਾਂ ਵਰਗੇ ਗੁਣਾਂ ਅਤੇ ਜਨਰਲ ਸਟੱਡੀਜ਼ ਵਿੱਚ ਸਰਵੋਤਮ ਕੈਡੇਟ ਦੀ ਐਵਾਰਡ ਜਿੱਤਿਆ ਹੈ। ਇਸੇ ਤਰਾਂ ਫਲਾਇੰਗ ਅਫਸਰ ਕੋਮਲਪ੍ਰੀਤ ਕੌਰ ਦੇ ਪਿਤਾ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਅ ਰਹੇ ਹਨ ਅਤੇ ਉਹ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧ ਰੱਖਦੀ ਹੈ। ਉਸ ਦੀ ਨਿਯੁਕਤੀ ਹਵਾਈ ਸੈਨਾ ਦੀ ਨੈਵੀਗੇਸ਼ਨ ਸ਼ਾਖਾ ਵਿੱਚ ਹੋਈ ਹੈ।

ਇਹ ਵੀ ਪੜ੍ਹੋ: ਜ਼ੀਰਾ ਸ਼ਰਾਬ ਫੈਕਟਰੀ ਅੱਗੇ ਮਾਹੌਲ ਤਣਾਅ ਪੂਰਨ , ਪੁਲਿਸ ਨੇ ਹਿਰਾਸਤ ‘ਚ ਲਏ ਪ੍ਰਦਰਸ਼ਨਕਾਰੀ

ਮਾਈ ਭਾਗੋ ਏ.ਐਫ.ਪੀ.ਆਈ , ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਪੰਜਾਬ ਸਰਕਾਰ ਦੀ ਇੱਕ ਨਿਵੇਕਲੀ ਪਹਿਲਕਦਮੀ ਹੈ, ਜਿਸ ਨਾਲ ਪੰਜਾਬ ਦੀਆਂ ਲੜਕੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ ਦੇ ਯੋਗ ਬਣਾਇਆ ਜਾਂਦਾ ਹੈ। ਇੰਸਟੀਚਿਊਟ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਅਤੇ ਪੂਰੀ ਤਰ੍ਹਾਂ ਰਿਹਾਇਸ਼ੀ ਸਹੂਲਤਾਂ ਨਾਲ ਲੈਸ ਹੈ ਅਤੇ ਦੇਸ਼ ਵਿੱਚ ਆਪਣੀ ਕਿਸਮ ਦਾ ਇਹ ਵਾਹਦ ਕੈਂਪਸ ਹੈ। ਇੱਥੋਂ ਦੀਆਂ ਕੁੜੀਆਂ ਨੂੰ ਏਐਫਸੀਏਟੀ, ਸੀਡੀਐਸ ਅਤੇ ਐਸ.ਐਸ.ਬੀ ਵਰਗੀਆਂ ਰਾਸ਼ਟਰੀ ਪੱਧਰ ਦੀਆਂ ਲਿਖ਼ਤੀ ਮੁਕਾਬਲਾ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਲਈ ਸਿਖਲਾਈ ਦਿੱਤੀ ਜਾਂਦੀ ਹੈ।

ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ. (ਸੇਵਾਮੁਕਤ) ਨੇ ਦੱਸਿਆ ਕਿ ਹੁਣ ਤੱਕ 23 ਮਹਿਲਾ ਕੈਡੇਟਾਂ ਵੱਖ-ਵੱਖ ਆਰਮਡ ਫੋਰਸਿਜ਼ ਟਰੇਨਿੰਗ ਅਕੈਡਮੀਆਂ ਵਿੱਚ ਚੁਣੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 13 ਦੀ ਨਿਯੁਕਤੀ ਅਫਸਰ ਵਜੋਂ ਹੋਈ ਹੈ।

ਸ਼ੱਕੀ ਹਾਲਾਤ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

0

ਫਰੀਦਕੋਟ ‘ਚ ਨਹਿਰ ਵਿਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ ਦੇ ਨਿਸ਼ਾਨ ਪਾਏ ਗਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਬਕ ਪੁਲਿਸ ਦੀ ਪੀ. ਸੀ. ਆਰ. ਟੀਮ ਨੂੰ ਨਹਿਰ ਦੇ ਕੰਢੇ ‘ਤੇ ਇਕ ਲਾਵਾਰਿਸ ਹਾਲਾਤ ਵਿਚ ਮੋਟਰਸਾਈਕਲ ਪਿਆ ਨਜ਼ਰ ਆਇਆ ਸੀ ਅਤੇ ਜਦੋਂ ਆਸਪਾਸ ਵੇਖਿਆ ਤਾਂ ਕੁਝ ਦੂਰੀ ‘ਤੇ ਖ਼ੂਨ ਡੁਲਿਆ ਪਿਆ ਮਿਲਿਆ। ਜਿਸ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਿੱਤੀ ਗਈ।

ਜਿਸ ਤੋਂ ਬਾਅਦ ਕੁਝ ਹੀ ਦੂਰੀ ‘ਤੇ ਇਕ ਨੌਜਵਾਨ ਦੀ ਲਾਸ਼ ਨਹਿਰ ਵਿਚੋਂ ਕੱਢੀ ਗਈ। ਨੌਜਵਾਨ ਦੀ ਗਰਦਨ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਕੱਟ ਲੱਗਾ ਹੋਇਆ ਸੀ। ਜਦ ਪੁਲਿਸ ਵੱਲੋਂ ਮੋਟਰਸਾਈਕਲ ਦੇ ਨੰਬਰ ਤੋਂ ਮੋਟਰਸਾਈਕਲ ਦੇ ਮਾਲਕ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਸਾਹਮਣੇ ਆਇਆ ਕੇ ਇਹ ਮੋਟਰਸਾਈਕਲ ਵੀ ਉਸੇ ਨੌਜਵਾਨ ਦਾ ਹੈ, ਜਿਸ ਦੀ ਲਾਸ਼ ਨਹਿਰ ਵਿਚੋਂ ਬਰਾਮਦ ਕੀਤੀ ਗਈ ਸੀ।

ਇਹ ਵੀ ਪੜ੍ਹੋ : ਜ਼ੀਰਾ ਸ਼ਰਾਬ ਫੈਕਟਰੀ ਅੱਗੇ ਮਾਹੌਲ ਤਣਾਅ ਪੂਰਨ , ਪੁਲਿਸ ਨੇ ਹਿਰਾਸਤ ‘ਚ ਲਏ ਪ੍ਰਦਰਸ਼ਨਕਾਰੀ

ਪੁਲਿਸ ਦੀ ਮੁੱਢਲੀ ਜਾਂਚ ਵਿਚ ਅਤੇ ਪਰਿਵਾਰ ਵੱਲੋਂ ਸ਼ੱਕ ਜ਼ਾਹਰ ਕੀਤਾ ਗਿਆ ਕਿ ਕਿਸੇ ਵੱਲੋਂ ਨੌਜਵਾਨ ਦਾ ਕਤਲ ਕਰਕੇ ਨਹਿਰ ਵਿਚ ਸੁੱਟਿਆ ਗਿਆ ਹੈ। ਮ੍ਰਿਤਕ ਦੀ ਪਛਾਣ ਸੁਖਬੀਰ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਕੋਠੇ ਵੜਿੰਗ ਵਜੋਂ ਹੋਈ ਹੈ। ਫਿਲਹਾਲ ਪੁਲਸ ਵੱਲੋਂ ਲਾਸ਼ ਨੂੰ ਮੈਡੀਕਲ ਹਾਸਪਤਾਲ ਦੇ ਮੋਰਚਰੀ ਵਿਚ ਰਖਵਾਇਆ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।