Home Blog Page 1793

ਰਾਹੁਲ ਗਾਂਧੀ ਨਾਲ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਏ ਚਰਨਜੀਤ ਚੰਨੀ

0

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਸਿਆਸਤ ’ਚੋਂ ਲੰਮੀ ਗ਼ੈਰਹਾਜ਼ਰੀ ਮਗਰੋਂ ਹੁਣ ਵਿਦੇਸ਼ ਤੋਂ ਪਰਤ ਆਏ ਹਨ। ਕਰੀਬ ਪੌਣੇ ਛੇ ਮਹੀਨਿਆਂ ਪਿੱਛੋਂ ਕੱਲ੍ਹ ਸਾਬਕਾ ਮੁੱਖ ਮੰਤਰੀ ਚੰਨੀ ਨੇ ਟਵੀਟ ਕੀਤਾ ਸੀ। ਇਸ ਦੌਰਾਨ ਅੱਜ ਉਹ ਰਾਜਸਥਾਨ ਵਿਚ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ ਹਨ।

ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਉਹ ਰਾਜਸਥਾਨ ਦੇ ਅਲਵਰ ਵਿਚ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣੇ ਹਨ।

ਦੱਸ ਦਈਏ ਕਿ ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਹੁਣ ਪੰਜਾਬ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਚਰਨਜੀਤ ਚੰਨੀ ਦੀਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪ੍ਰਿਯੰਕਾ ਗਾਂਧੀ ਨਾਲ ਦਿੱਲੀ ‘ਚ ਮੀਟਿੰਗਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।

ਪ੍ਰੈਸ ਕਲੱਬ ਮਲੋਟ ਨੇ On Air ‘ਤੇ ਦਰਜ ਝੂਠੇ ਪਰਚੇ ਦੀ ਕੀਤੀ ਨਿੰਦਾ

0

ਪ੍ਰੈਸ ਕਲੱਬ ਮਲੋਟ ਦੇ ਸਮੂਹ ਅਹੁਦੇਦਾਰਾਂ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਮੱਕੜ ਦੀ ਅਗਵਾਈ ਵਿਚ ਪਟਿਆਲਾ ਵਿਖੇ On Air ਚੈਨਲ ‘ਤੇ ਦਰਜ ਝੂਠੇ ਪਰਚੇ ਨੂੰ ਰੱਦ ਕਰਨ ਲਈ ਡੀ.ਐਸ.ਪੀ ਮਲੋਟ ਸ. ਬਲਕਾਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਮੌਜੂਦ ਸੀਨੀਅਰ ਪੱਤਰਕਾਰਾਂ ਨੇ ਡੀ.ਐਸ.ਪੀ ਨੂੰ ਦੱਸਿਆ ਕਿ ਮਲੋਟ ਦੇ ਜੰਮਪਲ ਤੇ ਆਨ ਏਅਰ ਚੈਨਲ ਚਲਾ ਰਹੇ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਨੇ ਪੂਰੇ ਤੱਥਾਂ ਤੇ ਵੀਡੀਓ ਦੇ ਅਧਾਰ ਤੇ ਸਰਕਾਰੀ ਅਨਾਥ ਆਸ਼ਰਮ ਰਾਜਪੁਰਾ ਵਿਖੇ ਛੋਟੀ ਉਮਰ ਦੇ ਬੱਚਿਆਂ ਨਾਲ ਵੱਡੇ ਬੱਚਿਆਂ ਵੱਲੋਂ ਕੀਤੀ ਜਾਂਦੀ ਬੱਦਫੈਲੀ ਖਿਲਾਫ ਖਬਰ ਚਲਾਈ ਸੀ । ਪਰ ਇਸ ਖਬਰ ਨੂੰ ਚੰਗੇ ਪੱਖ ਤੋਂ ਸਮਝਣ ਤੇ ਸੁਧਾਰ ਕਰਨ ਦੀ ਬਜਾਏ ਪੰਜਾਬ ਦੀ ਸਰਕਾਰ ਆਪਣੀ ਬਦਨਾਮੀ ਮੰਨ ਰਹੀ ਹੈ ਅਤੇ ਲੋਕ ਤੰਤਰ ਦੇ ਤੀਜੇ ਥੰਮ ਪ੍ਰੈਸ ਦੀ ਅਵਾਜ ਦਬਾਉਣ ਲਈ ਤੇ ਪੱਤਰਕਾਰਾਂ ਵਿਚ ਡਰ ਪੈਦਾ ਕਰਨ ਦੇ ਮਕਸਦ ਨਾਲ ਚੈਨਲ ‘ਤੇ ਝੂਠਾ ਪਰਚਾ ਦਰਜ ਕੀਤਾ ਹੈ ।

ਪ੍ਰੈਸ ਕਲੱਬ ਮਲੋਟ ਇਸਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਅਤੇ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਹ ਪਰਚਾ ਤੁਰੰਤ ਰੱਦ ਕੀਤਾ ਜਾਵੇ । ਡੀ.ਐਸ.ਪੀ ਨੂੰ ਮੰਗ ਪੱਤਰ ਦੇਣ ਉਪਰੰਤ ਪ੍ਰੈਸ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਇਸ ਮੌਕੇ ਇਹ ਅਹਿਦ ਵੀ ਕੀਤਾ ਕਿ ਅਗਰ ਜਲਦ ਸਰਕਾਰ ਨੇ ਇਹ ਪਰਚਾ ਰੱਦ ਨਾ ਕੀਤਾ ਤਾਂ ਸਮੂਹ ਪੰਜਾਬ ਦੇ ਪੱਤਰਕਾਰ ਸੜਕਾਂ ਤੇ ਉਤਰਣਗੇ ਅਤੇ ਇਸ ਤਰਾਂ ਦੀ ਧੱਕੇਸ਼ਾਹੀ ਕਤਈ ਬਰਦਾਸ਼ਤ ਨਹੀ ਕੀਤੀ ਜਾਵੇਗੀ । ਇਸ ਝੂਠੇ ਪਰਚੇ ਦੀ ਪ੍ਰੈਸ ਕਲੱਬ ਮਲੋਟ ਦੇ ਅਹੁਦੇਦਾਰਾਂ ਤੇ ਸੀਨੀਅਰ ਪੱਤਰਕਾਰਾਂ ਸਤੀਸ਼ ਗੋਇਲ, ਵਿਕਾਸ ਗੁਪਤਾ, ਜੱਜ ਸ਼ਰਮਾ, ਕ੍ਰਿਸ਼ਨ ਮਿੱਡਾ, ਰੋਹਿਤ ਕਾਲੜਾ, ਸੰਦੀਪ ਮਲੂਜਾ ਅਤੇ ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ ਆਦਿ ਨੇ ਨਿੰਦਾ ਕੀਤੀ ਹੈ ।

ਪੰਜਾਬ ‘ਚ ਸਕੂਲਾਂ ਦਾ ਸਮਾਂ ਬਦਲਿਆ

0

ਪੰਜਾਬ ‘ਚ ਸਕੂਲਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ।ਇਸ ਸੰਬੰਧੀ ਸਿੱਖਿਆ ਵਿਭਾਗ ਵਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ।ਦੱਸ ਦਈਏ ਕਿ ਸੰਘਣੀ ਧੁੰਦ ਕਾਰਨ ਸਕੂਲੀ ਵਿਦਿਆਰਥੀਆਂ-ਅਧਿਆਪਕਾਂ ਦੀ ਸਿਹਤ ਤੇ ਜਾਨੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਲਈ ਕੱਲ ਮਿਤੀ 21-12-2022 ਤੋਂ 21-01-2023 ਤੱਕ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੇ ਕਿ ਛੁੱਟੀ ਪਹਿਲਾਂ ਤੋਂ ਨਿਰਧਾਰਿਤ ਸਮੇਂ ਅਨੁਸਾਰ ਹੀ ਹੋਵੇਗੀ।

ਸਾਹਿਤ ਲਈ ਕੀਤੀ ਨਿਵੇਕਲੀ ਪਹਿਲ, ਵਿਆਹ ਮੌਕੇ ਮਹਿਮਾਨਾਂ ਲਈ ਲਾਇਆ ਕਿਤਾਬਾਂ ਦਾ ਸਟਾਲ

0

ਪੰਜਾਬੀਅਤ ਦੇ ਪਹਿਰੇਦਾਰ ਅਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿੰਡ ਕਿਲ੍ਹਾ ਰਾਏਪੁਰ ਦੀ ਪੱਤੀ ਸੇਮਾ ਦੇ ਵਸਨੀਕ ਸੰਤੋਖ ਸਿੰਘ ਗਰੇਵਾਲ ਨੇ ਆਪਣੇ ਪੁੱਤਰ ਵਿਨੀਪਾਲ ਸਿੰਘ ਗਰੇਵਾਲ ਦੇ ਵਿਆਹ ’ਚ ਕਿਤਾਬਾਂ ਦਾ ਸਟਾਲ ਲਾਇਆ ਗਿਆ। ਵਿਆਹ ਦੇਖਣ ਆਏ ਮਹਿਮਾਨਾਂ ਨੇ ਸਟਾਲ ਤੋਂ ਕਿਤਾਬਾਂ ਲਈਆਂ। ਕਰੀਬ ਢਾਈ ਤੋਂ ਤਿੰਨ ਹਜ਼ਾਰ ਪੁਸਤਕਾਂ ਦਾ ਸਟਾਲ ਲਾਇਆ ਗਿਆ ਅਤੇ ਡੇਢ ਤੋਂ ਦੋ ਲੱਖ ਦੀਆਂ ਪੁਸਤਕਾਂ ਆਏ ਮਹਿਮਾਨਾਂ ਨੂੰ ਭੇਟ ਕੀਤੀਆਂ ਗਈਆਂ।

ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਰਜਤ ਪੈਲੇਸ ਮੁੱਲਾਂਪੁਰ ਵਿਖੇ ਹੋਏ ਇਸ ਵਿਆਹ ਦੀ ਐਂਟਰੀ ’ਤੇ ਹੀ ਲੱਗਾ ਇਹ ਸਟਾਲ ਪੂਰੀ ਤਰ੍ਹਾਂ ਪੰਜਾਬੀਅਤ ਦੇ ਰੰਗ ਵਿਚ ਰੰਗਿਆ ਹੋਇਆ ਸੀ। ਪੰਜਾਬ ਦੇ ਇਤਿਹਾਸ, ਸਿੱਖ ਇਤਿਹਾਸ, ਪੰਜਾਬ ਦੇ ਸ਼ਹੀਦਾਂ, ਗੁਰਬਾਣੀ, ਨਾਵਲ, ਕਹਾਣੀਆਂ, ਕਵਿਤਾਵਾਂ ਨਾਲ ਸਬੰਧਤ ਅਨੇਕਾਂ ਕਿਤਾਬਾਂ ਪਈਆਂ ਸਨ। ਪੈਲੇਸ ’ਚ ਨੱਚਦੇ ਗਾਉਂਦੇ ਬਾਰਾਤੀਆਂ ਨੇ ਜਦੋਂ ਐਂਟਰ ਕੀਤੀ ਤਾਂ ਅੱਗੇ ਕਿਤਾਬਾਂ ਦੇ ਸਟਾਲ ਨੇ ਬਰਾਤ ਦਾ ਦਿਲ ਜਿੱਤ ਲਿਆ। ਕਿਤਾਬਾਂ ਨੂੰ ਪਿਆਰ ਕਰਨ ਵਾਲਿਆਂ ਦਾ ਇਸ ਸਟਾਲ ’ਤੇ ਤਾਂਤਾ ਲੱਗ ਗਿਆ। ਲਾੜੇ ਵਿਨੀਪਾਲ ਸਿੰਘ ਆਪਣੀ ਲਾੜੀ ਸੁਖਦੀਪ ਕੌਰ ਸਿੱਧੂ ਨਾਲ ਸਟਾਲ ਤੋਂ ਮਨਪਸੰੰਦ ਕਿਤਾਬਾਂ ਹਾਸਲ ਕੀਤੀਆਂ।

ਕਿਤਾਬਾਂ ਦਾ ਸਟਾਲ ਲਾਉਣ ਦਾ ਸੁਝਾਅ ਰੱਖਣ ਵਾਲੇ ਲਾੜੇ ਦੇ ਚਾਚੇ ਗੁਰਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਸਨ ਕਿ ਵਿਆਹ ’ਚ ਕੁਝ ਵੱਖਰਾ ਕੀਤਾ ਜਾਵੇ। ਉਹ ਵੀ ਕਿਤਾਬਾਂ ਦੇ ਉਪਾਸ਼ਕ ਹਨ ਅਤੇ ਪਰਿਵਾਰ ਦੇ ਸਾਰੇ ਜੀਅ ਪੁਸਤਕਾਂ ਪੜ੍ਹਨ ਦੇ ਸ਼ੁਕੀਨ ਹਨ। ਇਸੇ ਲਈ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ। ਲਾੜੇ ਵਿਨੀਪਾਲ ਸਿੰਘ ਦੇ ਭਰਾ ਜੋਧਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੂਰਾ ਪਰਿਵਾਰ ਹੀ ਕਿਤਾਬਾਂ ਨਾਲ ਪਿਆਰ ਕਰਦਾ ਹੈ। ਪਰਿਵਾਰ ਦੀ ਸੋਚ ਸੀ ਕਿ ਵਿਆਹ ’ਚ ਕਿਤਾਬਾਂ ਦਾ ਸਟਾਲ ਲਾਇਆ ਜਾਵੇ।

ਵਿਆਹ ’ਚ ਜਿਥੇ ਸੁਆਦਲੇ ਪਕਵਾਨਾਂ ਦੇ ਸਟਾਲਾਂ ਦੀ ਗਿਣਤੀ ਔਖੀ ਸੀ, ਉੱਥੇ ਕਿਤਾਬਾਂ ਦਾ ਸਟਾਲ ਬਰਾਤੀਆਂ ਲਈ ਨਿਵੇਕਲਾ ਸੀ। ਉਨ੍ਹਾਂ ਰੱਜ ਕੇ ਇਸ ਵਿਆਹ ’ਚ ਕਿਤਾਬਾਂ ਨਾਲ ਝੋਲੀਆਂ ਭਰੀਆਂ। ਸਟਾਲ ’ਤੇ ਹਰ ਉਮਰ ਦੇ ਵਿਅਕਤੀ ਲਈ ਕਿਤਾਬਾਂ ਮੌਜੂਦ ਸਨ। ਸਟਾਲ ’ਤੇ ਕਈ ਪ੍ਰਸਿੱਧ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਪਈਆਂ ਹੋਈਆਂ ਸਨ।

ਕਿਤਾਬਾਂ ਦੇ ਸਟਾਲ ਦਾ ਪ੍ਰਬੰਧ ਕਰਨ ਵਾਲੇ ਸ਼ਾਹ ਕਿਤਾਬ ਘਰ ਪਟਿਆਲਾ ਦੇ ਸ਼ਾਹ ਮੁਹੰਮਦ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਲੋਕਾਂ ਵਿਚ ਵੀ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਬਾਕੀ ਵੀ ਪਹਿਲ ਕਰਨ, ਵਿਆਹ, ਪਾਠ, ਭੋਗ, ਪਾਰਟੀ, ਖ਼ੁਸ਼ੀ, ਗਮੀ ਦੇ ਸਮਾਗਮ ਵਿਚ ਕਿਤਾਬਾਂ ਦਾ ਸਟਾਲ ਜ਼ਰੂਰ ਲਾਉਣ ਤਾਂ ਕਿ ਕਿਤਾਬਾਂ ਨਾਲ ਜੁੜ ਕੇ ਕੁਝ ਚੰਗਾ ਬਣਿਆ ਅਤੇ ਕੀਤਾ ਜਾ ਸਕੇ।

ਗੂਗਲ ’ਤੇ 100 ਭਾਰਤੀ ਭਾਸ਼ਾਵਾਂ ’ਚ ਸਰਚ ਦੀ ਮਿਲੇਗੀ ਸਹੂਲਤ : CEO ਪਿਚਾਈ

0

ਗੂਗਲ ਇਕ ਅਜਿਹੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਮਾਡਲ ’ਤੇ ਕੰਮ ਕਰ ਰਹੀ ਹੈ, ਜਿਸ ਨਾਲ ਇਸ ਪਲੇਟਫਾਰਮ ’ਤੇ 100 ਭਾਰਤੀ ਭਾਸ਼ਾਵਾਂ ਵਿਚ ਸਰਚ ਕਰਨ ਦੀ ਸਹੂਲਤ ਮਿਲੇਗੀ। ਭਾਰਤ ਦੌਰੇ ’ਤੇ ਪਹੁੰਚੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਸੋਮਵਾਰ ਨੂੰ ਗੂਗਲ ਫਾਰ ਇੰਡੀਆ ਪ੍ਰੋਗਰਾਮ ਵਿਚ ਇਹ ਗੱਲ ਕਹੀ।

ਪਿਚਾਈ ਨੇ ਕਿਹਾ ਕਿ ਭਾਰਤ ਦਾ ਤਕਨੀਕੀ ਬਦਲਾਅ ਕਾਫੀ ਅਸਧਾਰਣ ਹੈ ਅਤੇ ਗੂਗਲ ਛੋਟੇ ਕਾਰੋਬਾਰਾਂ ਤੇ ਸਟਾਰਟਅਪ ਦੀ ਮਦਦ ਕਰ ਰਿਹਾ ਹੈ। ਇਸ ਤੋਂ ਇਲਾਵਾ ਸਾਈਬਰ ਸਿਕਿਓਰਿਟੀ ਵਿਚ ਨਿਵੇਸ਼, ਕੌਸ਼ਲ ਟ੍ਰੇਨਿੰਗ, ਖੇਤੀ ਤੇ ਸਿਹਤ ਖੇਤਰ ਵਿਚ ਏਆਈ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਗੂਗਲ ਨੇ ਜੁਲਾਈ 2020 ਵਿਚ ਭਾਰਤ ਵਿਚ 10 ਅਰਬ ਡਾਲਰ ਜਾਂ 75 ਹਜ਼ਾਰ ਕਰੋੜ ਰੁਪਏ ਦੇ ਇੰਡੀਆ ਡਿਜੀਟਾਈਜ਼ੇਸ਼ਨ ਫੰਡ (ਆਈਡੀਐੱਫ) ਦਾ ਐਲਾਨ ਕੀਤਾ ਸੀ। ਪਿਚਾਈ ਨੇ ਕਿਹਾ ਕਿ ਅਸੀਂ ਇਸ ਫੰਡ ਜ਼ਰੀਏ ਭਾਰਤ ਦੇ ਉੱਨਤ ਡਿਜੀਟਲ ਭਵਿੱਖ ਨਿਰਮਾਣ ਵਿਚ ਮਦਦ ਕਰ ਰਹੇ ਹਾਂ।

ਪਿਚਾਈ ਨੇ ਕਿਹਾ ਕਿ ਲੋਕ ਜਿਸ ਤਰ੍ਹਾਂ ਨਾਲ ਆਪਣੇ ਭਾਈਚਾਰਿਆਂ ਨੂੰ ਬਿਹਤਰ ਬਣਾਉਣ ਲਈ ਤਕਨੀਕ ਦਾ ਪ੍ਰਯੋਗ ਕਰ ਰਹੇ ਹਨ, ਉਸ ਤੋਂ ਉਹ ਕਾਫੀ ਹੈਰਾਨ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਪਿਚਾਈ ਨੇ ਕਿਹਾ ਕਿ ਪੀਐੱਮ ਮੋਦੀ ਦੇ ਡਿਜੀਟਲ ਇੰਡੀਆ ਵਿਜ਼ਨ ਦੀ ਮਦਦ ਨਾਲ ਪੂਰੇ ਭਾਰਤ ਵਿਚ ਪ੍ਰਗਤੀ ਨੂੰ ਗਤੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਇਕ ਵੱਡੀ ਨਿਰਯਾਤ ਅਰਥ-ਵਿਵਸਥਾ ਬਣੇਗਾ। ਅਜਿਹੇ ਵਿਚ ਭਾਰਤ ਨੂੰ ਨਾਗਰਿਕਾਂ ਦੀ ਸੁਰੱਖਿਆ ਤੇ ਕੰਪਨੀਆਂ ਨੂੰ ਆਪਣੇ ਢਾਂਚੇ ਦੇ ਨਾਲ ਨਵਾਚਾਰ ਕਰਨ ਵਿਚ ਸਮਰੱਥ ਬਣਾਉਣ ਵਿਚਾਲੇ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਗੂਗਲ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਸੰਜੇ ਗੁਪਤਾ ਨੇ ਕਿਹਾ ਕਿ ਆਈਡੀਐੱਫ ਨਿਵੇਸ਼ ਦੇ ਤਹਿਤ ਅਸੀਂ ਔਰਤਾਂ ਦੀ ਅਗਵਾਈ ਵਾਲੇ ਮੁੱਢਲੇ ਪੱਧਰ ਦੇ ਸਟਾਰਟਅਪ ’ਤੇ ਧਿਆਨ ਕੇਂਦਰਿਤ ਕਰਾਂਗੇ।

ਗੂਗਲ ਫਾਰ ਇੰਡੀਆ ਪ੍ਰੋਗਰਾਮ ਵਿਚ ਸੋਮਵਾਰ ਨੂੰ ਕੇਂਦਰੀ ਸੂਚਨਾ ਤਕਨੀਕੀ ਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਉਮੀਦ ਪ੍ਰਗਟਾਈ ਹੈ ਕਿ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਤੇ ਦੂਰਸੰਚਾਰ ਬਿੱਲ ਸੰਸਦ ਦੇ ਆਗਾਮੀ ਮੌਨਸੂਨ ਸੈਸ਼ਨ ਵਿਚ ਪਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਐਕਟ ਨਾਲ ਜੁੜਿਆ ਇਕ ਹੋਰ ਬਿੱਲ ਇਕ ਮਹੀਨੇ ਦੇ ਅੰਦਰ ਜਨਤਕ ਸਲਾਹ ਲਈ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੂਰਸੰਚਾਰ ਬਿੱਲ ਵਿਚ ਗਾਹਕਾਂ ਦੀ ਸੁਰੱਖਿਆ ਤੇ ਕੇਂਦਰਿਤ ਹਲਕੇ ਨਿਯਮ-ਕਾਨੂੰਨ ਜੋੜੇ ਜਾਣਗੇ।

ਭਾਖੜਾ ਨਹਿਰ ‘ਚੋਂ ਮਿਲੀ ਬੰਬ ਵਰਗੀ ਵਸਤੂ, ਜਾਂਚ ‘ਚ ਜੁਟੀ ਪੁਲਿਸ

0

ਪਟਿਆਲਾ ਸ਼ਹਿਰ ‘ਚ ਨਾਭਾ ਰੋਡ ’ਤੇ ਪੁਲ ਦੇ ਕੋਲ ਭਾਖੜਾ ਨਹਿਰ ਵਿੱਚੋ ਗੋਤਾਖ਼ੋਰ ਦੇ ਹੱਥ ਇਕ ਬੰਬਨੁਮਾ ਵਸਤੂ ਲੱਗੀ ਹੈ। ਗੋਤਾਖ਼ੋਰ ਨੂੰ ਅਭਿਆਸ ਦੌਰਾਨ ਇਹ ਬੰਬਨੁਮਾ ਵਸਤੂ ਮਿਲੀ, ਜਿਸ ਨੂੰ ਉਨ੍ਹਾਂ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਬੰਬਨੁਮਾ ਵਸਤੂ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਡਾਇਵਰਜ਼ ਕਲੱਬ ਦੇ ਸ਼ੰਕਰ ਭਾਰਦਵਾਜ ਪ੍ਰਧਾਨ ਭੋਲੇ ਸੰਕਰ ਨੇ ਦੱਸਿਆ ਕਿ ਨਾਭਾ ਰੋਡ ਪਟਿਆਲਾ ਵਿਖੇ ਗੋਤਾਖੋਰ ਭਾਖੜਾ ਨਹਿਰ ਵਿਚ ਰੋਜਾਨਾ ਅਭਿਆਸ ਕਰਦੇ ਹਨ। ਅੱਜ ਵੀ ਗੋਤਾਖੋਰ ਅਭਿਆਸ ਕਰ ਰਹੇ ਸਨ, ਇਸੇ ਦੌਰਾਨ ਉਨ੍ਹਾਂ ਨੂੰ ਭਾਖੜਾ ਨਹਿਰ ‘ਚੋਂ ਇੱਕ ਬੰਬ ਨੁਮਾ ਵਸਤੂ ਮਿਲੀ, ਜਿਸ ਦਾ ਵਜ਼ਨ 20 ਤੋਂ 25 ਕਿਲੋ ਸੀ।

ਇਹ ਵੀ ਪੜ੍ਹੋ : ਸੰਘਣੀ ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ‘ਚ ਕੰਪਿਊਟਰ ਅਧਿਆਪਕਾ ਦੀ ਮੌਤ

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬੰਬਨੁਮਾ ਵਸਤੂ ਸਬੰਧੀ ਪੁਲਿਸ ਕੰਟਰੋਲ ਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਉਹ ਇਸ ਦੀ ਜਾਂਚ ਕਰ ਸਕਣ। ਉਨ੍ਹਾਂ ਦੱਸਿਆ ਫਿਲਹਾਲ ਤਾਂ ਇਕ ਹੀ ਬੰਬ ਨੁਮਾ ਵਸਤੂ ਮਿਲੀ ਹੈ। ਪਰ ਇਸ ਸਬੰਧੀ ਹੋਰ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

ਹਾਦਸੇ ਦਾ ਸ਼ਿਕਾਰ ਹੋਇਆ ਹਰਿਆਣਾ ਦੇ ਉਪ ਮੁੱਖ ਮੰਤਰੀ ਦਾ ਕਾਫਲਾ, ਪੁਲਿਸ ਕਮਾਂਡੋ ਜ਼ਖ਼ਮੀ

0

ਸੰਘਣੀ ਧੁੰਦ ਕਾਰਨ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਹਰਿਆਣਾ ਦੇ ਹਿਸਾਰ ‘ਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਕਾਫਲਾ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ। ਇਹ ਹਾਦਸਾ ਉਸ ਸਮੇਂ ਉਪ ਮੁੱਖ ਮੰਤਰੀ ਹਿਸਾਰ ਤੋਂ ਸਿਰਸਾ ਜਾ ਰਹੇ ਸਨ। ਇਸ ਹਾਦਸੇ ‘ਚ ਉਨ੍ਹਾਂ ਦੀ ਸੁਰੱਖਿਆ ‘ਚ ਲੱਗਿਆ ਇਕ ਕਮਾਂਡੋ ਜ਼ਖਮੀ ਹੋ ਗਿਆ। ਜਦਕਿ ਦੁਸ਼ਯੰਤ ਚੌਟਾਲਾ ਵਾਲ ਵਾਲ ਬਚ ਗਏ। ਇਸ ਤੋਂ ਬਾਅਦ ਪੁਲਿਸ ਨੇ ਇੱਕ ਹੋਰ ਵਾਹਨ ਐਸਕਾਰਟ ਨੂੰ ਬੁਲਾਇਆ ਅਤੇ ਉਪ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਸਿਰਸਾ ਲਈ ਰਵਾਨਾ ਕੀਤਾ। ਜਦੋਂ ਕਿ ਹਾਦਸਾਗ੍ਰਸਤ ਵਾਹਨਾਂ ਨੂੰ ਪੁਲਿਸ ਲਾਈਨ ਵਿੱਚ ਹੀ ਖੜ੍ਹਾ ਕਰ ਦਿੱਤਾ ਗਿਆ।

ਉਪ ਮੁੱਖ ਮੰਤਰੀ ਦੇ ਕਾਫ਼ਲੇ ਤੋਂ ਅੱਗੇ ਇੱਕ ਟਰੱਕ ਜਾ ਰਿਹਾ ਸੀ। ਅਚਾਨਕ ਟਰੱਕ ਨੇ ਬ੍ਰੇਕ ਲਗਾ ਦਿੱਤੀ ਅਤੇ ਪੀਸੀਆਰ 19 ਨਾਲ ਟਕਰਾ ਗਈ। ਪਿੱਛੇ ਆ ਰਹੀ ਐਸਕੋਰਟ ਗੱਡੀ ਪੀਸੀਆਰ 19 ਨਾਲ ਟਕਰਾ ਗਈ। ਇਸ ਵਿੱਚ ਕਮਾਂਡੋ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਹਾਦਸੇ ਤੋਂ ਬਾਅਦ ਸਵੇਰੇ ਉਪ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਸਮਰਥਕਾਂ ਦੀ ਭੀੜ ਲੱਗ ਗਈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਅਨਿਲ ਵਿੱਜ ਵੀ ਸੜਕ ਹਾਦਸੇ ‘ਚ ਵਾਲ-ਵਾਲ ਬਚ ਗਏ ਸਨ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੋਮਵਾਰ ਨੂੰ ਕਿਹਾ ਕਿ ਕੇਐਮਪੀ ਐਕਸਪ੍ਰੈਸਵੇਅ ‘ਤੇ ਉਨ੍ਹਾਂ ਦੇ ਸਰਕਾਰੀ ਵਾਹਨ ਦਾ ਸ਼ਾਕਰ ਟੁੱਟ ਗਿਆ ਅਤੇ ਉਹ ਵਾਲ-ਵਾਲ ਬਚ ਗਏ।

 

ਬਰੈਂਪਟਨ ‘ਚ ਕਈ ਗੁੱਟਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਪੁਲਿਸ ਨੇ ਕਈ ਨੌਜਵਾਨ ਲਏ ਹਿਰਾਸਤ ‘ਚ

0

ਬਰੈਂਪਟਨ ‘ਚ ਕਈ ਗੁੱਟਾਂ ਵਿਚਾਲੇ ਜ਼ਬਰਦਸਤ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਦੁਪਹਿਰ ਨੂੰ ਬਰੈਂਪਟਨ ਵਿੱਚ ਲਗਭਗ 30 ਨੌਜਵਾਨਾਂ ਵਿਚਕਾਰ ਲੜਾਈ ਹੋਈ ਅਤੇ ਉਨ੍ਹਾਂ ਕੋਲ ਹਥਿਆਰ ਵੀ ਸਨ।

ਪੀਲ ਰੀਜਨਲ ਪੁਲਿਸ (ਪੀ.ਆਰ.ਪੀ.) ਦਾ ਕਹਿਣਾ ਹੈ ਕਿ ਇਹ ਘਟਨਾ ਰਾਤ 12:15 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਡਿਊਸਾਈਡ ਡਰਾਈਵ ਅਤੇ ਬ੍ਰਾਮਲੇਆ ਰੋਡ ਦੇ ਖੇਤਰ ਵਿੱਚ ਵਾਪਰੀ।

ਪੁਲਿਸ ਦਾ ਕਹਿਣਾ ਹੈ ਕਿ ਕਈ ਲੋਕ ਹਿਰਾਸਤ ਵਿੱਚ ਹਨ, ਅਤੇ ਕਈ ਹਥਿਆਰ ਬਰਾਮਦ ਕੀਤੇ ਗਏ ਹਨ।

ਇਸ ਸਮੇਂ ਪੁਲਿਸ ਦੁਆਰਾ ਸ਼ੱਕੀਆਂ ਬਾਰੇ, ਲੜਾਈ ਦੇ ਕਾਰਨਾਂ, ਜਾਂ ਕੋਈ ਜ਼ਖਮੀ ਹੋਣ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ।

ਕਿਸੇ ਵੀ ਵਿਅਕਤੀ ਕੋਲ ਘਟਨਾ ਦੀ ਵੀਡੀਓ ਜਾਂ ਡੈਸ਼ ਕੈਮ ਫੁਟੇਜ ਹੋ ਸਕਦੀ ਹੈ, ਉਸ ਨੂੰ 21 ਡਿਵੀਜ਼ਨ ਨੂੰ 905-453-2121 ਐਕਸਟ ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।

ਸੁਪਰੀਮ ਕੋਰਟ ਨੇ ਡੀਵਾਈ ਚੰਦਰਚੂੜ ਦੇ CJI ਬਣਨ ਪਿੱਛੋਂ 6,844 ਕੇਸਾਂ ਦਾ ਕੀਤਾ ਨਿਪਟਾਰਾ

0

ਡੀ ਵਾਈ ਚੰਦਰਚੂੜ ਦੇ ਭਾਰਤ ਦੇ ਚੀਫ਼ ਜਸਟਿਸ ਬਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਸਾਂ ਦਾ ਨਿਪਟਾਰਾ ਕਰਨ ਲਈ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਦੇ ਚੀਫ਼ ਜਸਟਿਸ ਬਣਨ ਤੋਂ ਬਾਅਦ ਹੁਣ ਤੱਕ ਅਦਾਲਤ ਵਿੱਚ 6,844 ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਉਹ ਕਈ ਵਾਰ ਅਦਾਲਤ ਦੇ ਕੰਮਕਾਜ ਨੂੰ ਤੇਜ਼ ਕਰਨ ਦੀ ਗੱਲ ਕਹਿ ਚੁੱਕੇ ਹਨ। ਦੱਸ ਦਈਏ ਕਿ ਸੀਜੇਆਈ ਡੀਵਾਈ ਚੰਦਰਚੂੜ ਨੇ 9 ਨਵੰਬਰ ਨੂੰ ਚੀਫ਼ ਜਸਟਿਸ ਦਾ ਅਹੁਦਾ ਸੰਭਾਲਿਆ ਸੀ।

ਮੀਡੀਆ ਰਿਪੋਰਟ ਅਨੁਸਾਰ ਸੀਜੇਆਈ ਚੰਦਰਚੂੜ ਨੇ ਨਵੰਬਰ ਵਿੱਚ ਇੱਕ ਫੁੱਲ ਕੋਰਟ ਮੀਟਿੰਗ ਵਿੱਚ ਫੈਸਲਾ ਕੀਤਾ ਸੀ ਕਿ ਸਾਰੇ 13 ਬੈਂਚ ਵਿਆਹ ਦੇ ਝਗੜਿਆਂ ਨਾਲ ਸਬੰਧਤ 10-10 ਤਬਾਦਲਾ ਪਟੀਸ਼ਨਾਂ ਅਤੇ ਕੇਸਾਂ ਦੀ ਪੈਂਡੈਂਸੀ ਨੂੰ ਘਟਾਉਣ ਲਈ ਰੋਜ਼ਾਨਾ ਓਨੀਆਂ ਹੀ ਜ਼ਮਾਨਤ ਪਟੀਸ਼ਨਾਂ ਦੀ ਸੁਣਵਾਈ ਕਰਨਗੇ।

ਸੀਜੇਆਈ ਚੰਦਰਚੂੜ ਨੇ ਕਿਹਾ ਸੀ ਕਿ ਜ਼ਮਾਨਤ ਦੇ ਮਾਮਲਿਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਇਹ ਨਿੱਜੀ ਆਜ਼ਾਦੀ ਨਾਲ ਸਬੰਧਤ ਹਨ। ਇਸ ਦੇ ਨਾਲ ਹੀ, ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਵਿਆਹ ਦੇ ਮਾਮਲਿਆਂ ਨਾਲ ਸਬੰਧਤ 3,000 ਪਟੀਸ਼ਨਾਂ ਪੈਂਡਿੰਗ ਹਨ, ਜਿੱਥੇ ਪਾਰਟੀਆਂ ਕੇਸਾਂ ਨੂੰ ਟਰਾਂਸਫਰ ਕਰਨ ਦੀ ਮੰਗ ਕਰ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਵਿੱਚ ਰੋਜ਼ਾਨਾ 13 ਬੈਂਚ ਕੇਸਾਂ ਦੀ ਸੁਣਵਾਈ ਲਈ ਬੈਠਦੇ ਹਨ, ਜੇਕਰ ਹਰ ਬੈਂਚ ਰੋਜ਼ਾਨਾ 10 ਕੇਸਾਂ ਦਾ ਨਿਪਟਾਰਾ ਕਰਦਾ ਹੈ ਤਾਂ ਇੱਕ ਦਿਨ ਵਿੱਚ 130 ਕੇਸਾਂ ਦਾ ਨਿਪਟਾਰਾ ਹੋ ਜਾਵੇਗਾ। ਦੱਸ ਦਈਏ ਕਿ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ‘ਚ ਸੁਪਰੀਮ ਕੋਰਟ ਨੇ ਰੋਜ਼ਾਨਾ ਔਸਤਨ 236 ਮਾਮਲਿਆਂ ਦਾ ਫੈਸਲਾ ਕੀਤਾ। ਇਨ੍ਹਾਂ ਵਿੱਚੋਂ 90 ਕੇਸ ਜ਼ਮਾਨਤ ਅਤੇ ਤਬਾਦਲੇ ਦੀਆਂ ਪਟੀਸ਼ਨਾਂ ਦੇ ਸਨ।

 

ਸੰਘਣੀ ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ‘ਚ ਕੰਪਿਊਟਰ ਅਧਿਆਪਕਾ ਦੀ ਮੌਤ

0

ਪੰਜਾਬ ਵਿੱਚ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਧੁੰਦ ਕਾਰਨ ਅਨੇਕਾਂ ਹੀ ਹਾਦਸੇ ਹੋ ਰਹੇ ਹਨ। ਧੁੰਦ ਕਾਰਨ ਰੋਜ਼ਾਨਾ ਹੋ ਰਹੇ ਸੜਕ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਅੱਜ ਸਵੇਰ ਸਮੇਂ ਡਿਊਟੀ ਉਤੇ ਜਾ ਰਹੀ ਇਕ ਸਰਕਾਰੀ ਸਕੂਲ ਦੀ ਅਧਿਆਪਕਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਇਹ ਵੀ ਪੜ੍ਹੋ: ਚੋਰ ਦੀ ਨਿਸ਼ਾਨਦੇਹੀ ‘ਤੇ ਮਿਲੀ AK-56 ਰਾਈਫਲ, ਬਰਖਾਸਤ ਇੰਸਪੈਕਟਰ ਦਾ ਨਾਂ ਆਇਆ ਸਾਹਮਣੇ

ਮਿਲੀ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਰਾਜਪੂਤਾਂ ਦੀ ਕੰਪਿਊਟਰ ਅਧਿਆਪਕਾ ਦੀ ਮੌਤ ਹੋ ਗਈ। ਮ੍ਰਿਤਕ ਅਧਿਆਪਕਾ ਦੀ ਪਛਾਣ ਜਸਪਿੰਦਰ ਕੌਰ ਵਜੋਂ ਹੋਈ ਹੈ। ਅਧਿਆਪਕਾ ਜਦੋਂ ਅੱਜ ਸਵੇਰੇ ਸਕੂਲ ਜਾ ਰਹੀ ਸੀ ਤਾਂ ਧੁੰਦ ਕਾਰਨ ਸਾਹਨੇਵਾਲ ਦੇ ਨੇੜੇ ਸੜਕ ਹਾਦਸਾ ਹੋ ਗਿਆ, ਜਿਸ ਵਿੱਚ ਅਧਿਆਪਕਾ ਦੀ ਮੌਤ ਹੋ ਗਈ।