Home Blog Page 1792

ਕੋਰੋਨਾ ਨੇ ਵਧਾਈ ਚਿੰਤਾ, ਸਿਹਤ ਮੰਤਰੀ ਨੇ ਰਾਹੁਲ ਗਾਂਧੀ ਨੂੰ ‘ਭਾਰਤ ਜੋੜੋ ਯਾਤਰਾ’ ਰੋਕਣ ਦੀ ਕੀਤੀ ਅਪੀਲ

0

ਕੇਂਦਰ ਸਰਕਾਰ ਨੇ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਰੋਕਣ ਦੀ ਅਪੀਲ ਕੀਤੀ ਹੈ। ਇਸ ਦੇ ਲਈ ਕੋਰੋਨਾ ਮਹਾਮਾਰੀ ਦੇ ਵਾਧੇ ਦਾ ਹਵਾਲਾ ਦਿੱਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਹੁਲ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਖ਼ਤਰਾ ਵੱਧ ਰਿਹਾ ਹੈ, ਉੱਥੇ ਸਿਹਤ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ। ਦੇਸ਼ ਨੂੰ ਬਚਾਉਣ ਲਈ ਭਾਰਤ ਜੋੜੋ ਯਾਤਰਾ ਰੋਕ ਦਿੱਤੀ ਜਾਵੇ।

ਸਿਹਤ ਮੰਤਰੀ ਨੇ ਰਾਹੁਲ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਕਈ ਸੰਸਦ ਮੈਂਬਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਭਾਰਤ ਜੋੜੋ ਯਾਤਰਾ ਰਾਹੀਂ ਕੋਰੋਨਾ ਫੈਲ ਰਿਹਾ ਹੈ। ਅਪੀਲ ਕੀਤੀ ਗਈ ਕਿ ਭਾਰਤ ਜੋੜੋ ਯਾਤਰਾ ਵਿੱਚ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕ ਟੀਕਾਕਰਨ ਜ਼ਰੂਰ ਕਰਵਾਉਣ।

ਇੰਨੀ ਵੱਡੀ ਯਾਤਰਾ ਵਿੱਚ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨਾ ਸੰਭਵ ਨਹੀਂ ਹੈ। ਅਜਿਹੇ ‘ਚ ਜਨਤਕ ਸਿਹਤ ਐਮਰਜੈਂਸੀ ਦੀ ਸਥਿਤੀ ਦੇ ਮੱਦੇਨਜ਼ਰ ਯਾਤਰਾ ਨੂੰ ਰੋਕਣਾ ਹੀ ਸਹੀ ਹੋਵੇਗਾ।

ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਮੋਦੀ ਸਰਕਾਰ ਘਬਰਾ ਗਈ ਹੈ। ਆਮ ਲੋਕਾਂ ਦਾ ਧਿਆਨ ਹਟਾਉਣ ਲਈ ਭਾਜਪਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਮੋਦੀ ਚੋਣਾਂ ਦੇ ਸਮੇਂ ਮਾਸਕ ਪਾ ਕੇ ਗੁਜਰਾਤ ਗਏ ਸਨ?

ਅਫਗਾਨਿਸਤਾਨ ‘ਚ ਲੜਕੀਆਂ ਦੀ ਯੂਨੀਵਰਸਿਟੀ ਸਿੱਖਿਆ ‘ਤੇ ਲਗਾਈ ਪਾਬੰਦੀ

0

ਅਫਗਾਨਿਸਤਾਨ ਦੇ ਤਾਲਿਬਾਨ ਅਧਿਕਾਰੀਆਂ ਨੇ ਲੜਕੀਆਂ ਅਤੇ ਔਰਤਾਂ ਲਈ ਯੂਨੀਵਰਸਿਟੀ ਸਿੱਖਿਆ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧ ਵਿਚ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਅਫਗਾਨ ਲੜਕੀਆਂ ਅਤੇ ਔਰਤਾਂ ਲਈ ਯੂਨੀਵਰਸਿਟੀ ਸਿੱਖਿਆ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਗਈ ਹੈ। ਉਚੇਰੀ ਸਿੱਖਿਆ ਮੰਤਰਾਲੇ ਨੇ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਗਲੇ ਨੋਟਿਸ ਤੱਕ ਔਰਤਾਂ ਦੀ ਸਿੱਖਿਆ ਨੂੰ ਮੁਅੱਤਲ ਕਰਨ ਲਈ ਦਿੱਤੇ ਹੁਕਮਾਂ ਨੂੰ ਲਾਗੂ ਕੀਤਾ ਜਾਵੇ।

ਜਾਰੀ ਕੀਤੇ ਪੱਤਰ ‘ਤੇ ਉਚੇਰੀ ਸਿੱਖਿਆ ਮੰਤਰੀ ਨੇਦਾ ਮੁਹੰਮਦ ਨਦੀਮ ਦੇ ਦਸਤਖਤ ਵੀ ਹਨ। ਮੰਤਰਾਲੇ ਦੇ ਬੁਲਾਰੇ ਜ਼ਿਆ ਉੱਲਾ ਹਾਸ਼ਿਮੀ, ਜਿਨ੍ਹਾਂ ਨੇ ਇਹ ਪੱਤਰ ਟਵਿੱਟਰ ‘ਤੇ ਪੋਸਟ ਕੀਤਾ ਹੈ, ਉਨ੍ਹਾਂ ਨੇ ਇਸ ਆਦੇਸ਼ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟ ਅਨੁਸਾਰ ਅਫਗਾਨਿਸਤਾਨ ਵਿੱਚ ਤਿੰਨ ਮਹੀਨੇ ਪਹਿਲਾਂ ਯੂਨੀਵਰਸਿਟੀ ਦੀ ਪ੍ਰਵੇਸ਼ ਪ੍ਰੀਖਿਆ ਲਈ ਗਈ ਸੀ, ਜਿਸ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਲੜਕੀਆਂ ਅਤੇ ਔਰਤਾਂ ਨੇ ਭਾਗ ਲਿਆ ਸੀ। ਇਨ੍ਹਾਂ ‘ਚੋਂ ਕਈ ਲੜਕੀਆਂ ਨੇ ਇੰਜੀਨੀਅਰਿੰਗ, ਮੈਡੀਕਲ ਖੇਤਰ ‘ਚ ਆਪਣਾ ਕਰੀਅਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ‘ਚ ਇਸਲਾਮਿਕ ਕੱਟੜਪੰਥੀਆਂ ਨੇ ਅਫਗਾਨਿਸਤਾਨ ‘ਤੇ ਸੱਤਾ ਹਾਸਲ ਕਰ ਲਈ ਸੀ। ਉਦੋਂ ਤੋਂ ਹੀ ਔਰਤਾਂ ਦੀ ਸਿੱਖਿਆ ਅਤੇ ਆਜ਼ਾਦੀ ਵਿੱਚ ਰੁਕਾਵਟ ਆਈ ਸੀ। ਅਫਗਾਨਿਸਤਾਨ ਵਿੱਚ ਔਰਤਾਂ ਉੱਤੇ ਕਈ ਪਾਬੰਦੀਆਂ ਲਾਈਆਂ ਗਈਆਂ ਸਨ। ਇਸ ਦੇ ਨਾਲ ਹੀ ਯੂਨੀਵਰਸਿਟੀ ਵਿੱਚ ਲੜਕੀਆਂ ਲਈ ਵੱਖਰੀਆਂ ਜਮਾਤਾਂ, ਦਾਖ਼ਲੇ ਦੇ ਵੱਖਰੇ ਨਿਯਮ ਲਾਗੂ ਕੀਤੇ ਗਏ।

ਮਹੰਤ ਕਰਮਜੀਤ ਸਿੰਘ ਨੂੰ HSGMC ਦਾ ਬਣਾਇਆ ਨਵਾਂ ਪ੍ਰਧਾਨ

0

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਮਹੰਤ ਕਰਮਜੀਤ ਸਿੰਘ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਹੈ।
ਉਹਨਾਂ ਦੀ ਚੋਣ ਦਾ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਬਾਈਕਾਟ ਕੀਤਾ ਹੈ। ਉਹਨਾਂ ਕਿਹਾ ਕਿ ਜਿਹਨਾਂ ਨੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾਉਣ ਦਾ ਵਿਰੋਧ ਕੀਤਾ, ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੈ। ਉਹਨਾਂ ਕਿਹਾਕਿ ਉਹ ਕਮੇਟੀ ਮੈਂਬਰ ਵਜੋਂ ਸੇਵਾਵਾਂ ਦਿੰਦੇ ਰਹਿਣਗੇ।

Sidhu Moosewala ਦਾ ਨਾਂ ‘ਵਿੰਕ ਮਿਊਜ਼ਿਕ ਐਪ’ ਦੇ 2022 ਦੇ ਟੌਪ ਆਰਟਿਸਟਾਂ ‘ਚ ਹੋਇਆ ਸ਼ਾਮਲ

0

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਫੈਨਜ਼ ਤੇ ਚਾਹੁਣ ਵਾਲਿਆਂ ਦਰਮਿਆਨ ਆਪਣੇ ਗੀਤਾਂ ਰਾਹੀਂ ਅੱਜ ਵੀ ਜ਼ਿੰਦਾ ਹੈ। ਹੁਣ ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ।

ਵਿੰਕ ਮਿਊਜ਼ਿਕ ਐਪ ਨੇ ਸਾਲ 2022 ਦੇ ਟੌਪ ਕਲਾਕਾਰਾਂ ਦੀ ਲਿਸਟ ਜਾਰੀ ਕੀਤੀ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਦਾ ਨਾਂ ਸ਼ਾਮਲ ਹੈ। ਦੱਸ ਦਈਏ ਕਿ ਇਸ ਲਿਸਟ ‘ਚ ਹਿੰਦੀ, ਤਾਮਿਲ, ਤੇਲਗੂ, ਪੰਜਾਬੀ ਸਮੇਤ ਹੋਰ ਕਈ ਭਾਸ਼ਾਵਾਂ ਦੇ ਕਲਾਕਾਰਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਟੌਪ ‘ਤੇ 151 ਕਰੋੜ ਸਟਰੀਮਜ਼ ਦੇ ਨਾਲ ਬਾਲੀਵੁੱਡ ਗਾਇਕ ਅਰੀਜੀਤ ਸਿੰਘ ਦਾ ਨਾਂ ਹੈ, ਜਦਕਿ ਸਿੱਧੂ ਮੂਸੇਵਾਲਾ 48 ਕਰੋੜ ਸਟਰੀਮਜ਼ ਦੇ ਨਾਲ ਦੂਜੇ ਨੰਬਰ ‘ਤੇ ਹੈ। ਇਸ ਪੋਸਟ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ।

ਜ਼ਿਕਰਜ਼ੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਨਾਲ ਉਸ ਦੇ ਫੈਨਜ਼ ਤੇ ਚਾਹੁਣ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਸੀ। ਉਹ ਆਪਣੇ ਗੀਤਾਂ ਰਾਹੀਂ ਅੱਜ ਵੀ ਆਪਣੇ ਫੈਨਜ਼ ‘ਚ ਜ਼ਿੰਦਾ ਹੈ। ਸਿੱਧੂ ਦੇ ਗੀਤ ਹਾਲੇ ਤੱਕ ਟਰੈਂਡਿੰਗ ‘ਚ ਹਨ। ਪੂਰੀ ਦੁਨੀਆ ‘ਚ ਕਰੋੜਾਂ ਲੋਕਾਂ ਵੱਲੋਂ ਉਸ ਦੇ ਗਾਣੇ ਸੁਣੇ ਗਏ। ਦਸ ਦਈਏ ਕਿ ਮੂਸੇਵਾਲਾ ਨੇ ਆਪਣੇ 5 ਸਾਲ ਦੇ ਛੋਟੇ ਜਿਹੇ ਕਰੀਅਰ ‘ਚ ਪੰਜਾਬੀ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਸੀ।

ਪੁਲਿਸ ਮੁਲਾਜ਼ਮਾਂ ਦੀ ਖੁਰਾਕ ‘ਚ ਸ਼ਾਮਿਲ ਹੋਵੇ ਮੋਟਾ ਅਨਾਜ, ਡੀਜੀਪੀ ਦਫ਼ਤਰ ਨੇ ਸਮੂਹ SSPs ਨੂੰ ਡਾਇਟ ਸਬੰਧੀ ਭੇਜੀ ਗਈ ਚਿੱਠੀ

0

ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣ ਅਤੇ ਉਨ੍ਹਾਂ ਦੀ ਇਮਿਊਨਿਟੀ ਨੂੰ ਵਧਾਉਣ ਲਈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਡਾਇਟ ਵਿੱਚ ਇੱਕ ਨਵੀਂ ਚੀਜ਼ ਸ਼ਾਮਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਰੋਜ਼ਾਨਾ ਖੁਰਾਕ ਵਿੱਚ ਮਿਲੇਟਸ ਯਾਨੀ ਬਾਜਰਾ ਸ਼ਾਮਲ ਕਰਨ ਲਈ ਕਿਹਾ ਗਿਆ। ਇਸ ਸਬੰਧੀ ਡੀਜੀਪੀ ਦਫ਼ਤਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਪੱਤਰ ਭੇਜਿਆ ਹੈ।

ਇਸ ‘ਚ ਕਿਹਾ ਗਿਆ ਹੈ ਕਿ ਬਾਜਰਾ ਉਨ੍ਹਾਂ ਦੀ ਇਮਿਊਨਿਟੀ ਵਧਾਉਣ ‘ਚ ਬਹੁਤ ਅਹਿਮ ਭੂਮਿਕਾ ਨਿਭਾ ਸਕਦੇ ਹਨ, ਇਸ ਲਈ ਬਾਜਰੇ ਦੀ ਵਰਤੋਂ ਰੋਜ਼ਾਨਾ ਖੁਰਾਕ ‘ਚ ਕਰਨੀ ਚਾਹੀਦੀ ਹੈ। ਇਸ ਦਾ ਮੰਤਵ ਲਈ ਸਬੰਧਤ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਵੀ ਪੁਲਿਸ ਮੁਲਾਜ਼ਮਾਂ ਨੂੰ ਇਮਿਊਨਿਟੀ ਵਧਾਉਣ ਲਈ ਜਾਗਰੂਕ ਕਰਨਗੇ।

ਬਾਜਰਾ (ਕੰਗਨੀ, ਕੋਦਰਾ, ਹਰੀ ਕੰਗਨੀ, ਸਵਾਂਕ ਅਤੇ ਕੁਟਕੀ ਅਨਾਜ) ਸਿਹਤ ਦੇ ਲਿਹਾਜ਼ ਨਾਲ ਪੌਸ਼ਟਿਕ, ਕੁਦਰਤੀ ਫਾਈਬਰ ਨਾਲ ਭਰਪੂਰ, ਪ੍ਰੋਟੀਨ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੋਣ ਕਾਰਨ ਕੋਰੋਨਾ ਕਾਲ ਤੋਂ ਬਾਅਦ ਇਮਿਊਨਿਟੀ ਬੂਸਟਰ ਵਜੋਂ ਮਸ਼ਹੂਰ ਹੋ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਲਈ ਇਸ ਨੂੰ ਉਗਾਉਣਾ ਵਧੇਰੇ ਲਾਹੇਵੰਦ ਹੋ ਗਿਆ ਹੈ। ਇਹ ਦਾਣੇ ਘੱਟ ਪਾਣੀ ਅਤੇ ਘੱਟ ਉਪਜਾਊ ਜ਼ਮੀਨ ਵਿੱਚ ਵੀ ਉੱਗਦੇ ਹਨ।

ਇਸ ਨੂੰ ਝੋਨੇ ਨਾਲੋਂ 3.5 ਗੁਣਾ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਕੀਮਤ ਵੀ ਕਣਕ ਤੋਂ ਵੱਧ ਮਿਲਦੀ ਹੈ। ਇੰਨਾ ਹੀ ਨਹੀਂ ਇਨ੍ਹਾਂ ਵਿੱਚ ਹੋਰ ਫ਼ਸਲਾਂ ਦੇ ਮੁਕਾਬਲੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵੀ ਨਹੀਂ ਕੀਤੀ ਜਾਂਦੀ। ਇਹ ਕੁਦਰਤੀ ਖੇਤੀ ਵਿੱਚ ਗਿਣੇ ਜਾਂਦੇ ਹਨ, ਇਸ ਲਈ ਇਹ ਵਾਤਾਵਰਣ ਅਨੁਕੂਲ ਵੀ ਹਨ। ਇਨ੍ਹਾਂ ਦੀ ਵਰਤੋਂ ਕਈ ਬੀਮਾਰੀਾਂ ਤੋਂ ਬਚਾਅ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਇਹ ਵੀ ਪੜ੍ਹੋ : ਪਤੀ ਦਾ ਕਤਲ ਕਰ ਨਾਲ ਸੁੱਤੀ ਰਹੀ ਪਤਨੀ, ਬੱਚਿਆਂ ਨੂੰ ਕਿਹਾ-‘ਪਾਪਾ ਨੂੰ ਨਾ ਜਗਾਉਣਾ…

ਸ਼ੁੱਧ ਅਤੇ ਸੰਤੁਲਿਤ ਖੁਰਾਕ ਨਾ ਲੈਣ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟਣ ਲੱਗ ਜਾਂਦੀ ਹੈ ਅਤੇ ਗੰਭੀਰ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦੇ ਜ਼ਿਆਦਾ ਘੰਟੇ, ਕੰਮ ਦਾ ਭਾਰੀ ਬੋਝ ਅਤੇ ਪਰਿਵਾਰ ਤੋਂ ਦੂਰ ਰਹਿਣ ਕਾਰਨ ਘਰੇਲੂ, ਡਿਊਟੀ ਅਤੇ ਨਿੱਜੀ ਕੰਮਾਂ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਮੇਂਦਰ ਦੱਤ, ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਜਵਾਨਾਂ ਨੂੰ ਬਾਜਰਾ ਖੁਆਉਣ ਦਾ ਫੈਸਲਾ ਸ਼ਲਾਘਾਯੋਗ ਹੈ। ਇਸ ਨਾਲ ਜਵਾਨਾਂ ਦੀ ਇਮਿਊਨਿਟੀ ਵੀ ਵਧੇਗੀ, ਅਜਿਹੇ ਕਰਮਚਾਰੀ ਜੋ ਮੋਟਾਪੇ ਤੋਂ ਪੀੜਤ ਹਨ, ਇਸ ਨਾਲ ਉਨ੍ਹਾਂ ਦਾ ਮੋਟਾਪਾ ਘੱਟ ਹੋਵੇਗਾ। ਸ਼ੂਗਰ ਅਤੇ ਬੀਪੀ ਦੀ ਸ਼ਿਕਾਇਤ ਵੀ ਖਤਮ ਹੋ ਜਾਵੇਗੀ।

Elon Musk ਦਾ ਵੱਡਾ ਐਲਾਨ, ਜਲਦ ਛੱਡ ਦੇਣਗੇ Twitter ਦੇ CEO ਦਾ ਅਹੁਦਾ!

0

ਟੇਸਲਾ ਦੇ ਮਾਲਕ ਐਲਨ ਮਸਕ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਟਵਿੱਟਰ ਦੇ ਸੀਈਓ ਦੀ ਕੁਰਸੀ ਛੱਡ ਦੇਣਗੇ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ ਟਵੀਟ ‘ਚ ਕਿਹਾ ਗਿਆ ਹੈ ਕਿ ਜਦੋਂ ਉਨ੍ਹਾਂ ਨੂੰ ਆਪਣਾ ਰਿਪਲੇਸਮੈਂਟ ਮਿਲ ਜਾਏਗਾ ਤਾਂ ਉਹ ਆਪਣਾ ਅਹੁਦਾ ਛੱਡ ਦੇਣਗੇ। ਐਲੋਨ ਮਸਕ ਨੇ ਜਦੋਂ ਤੋਂ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੂੰ ਖਰੀਦਿਆ ਹੈ ਉਦੋਂ ਤੋਂ ਹੀ ਹਲਚਲ ਜਾਰੀ ਹੈ। ਛਾਂਟੀ, ਬਦਲਾਅ ਅਤੇ ਫਿਰ ਸਬਸਕ੍ਰਿਪਸ਼ਨ ਫੀਸਾਂ ਤੋਂ ਬਾਅਦ ਮਸਕ ਨੇ ਕਿਹਾ ਹੈ ਕਿ ਉਹ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ ਕਿਹਾ ਕਿ ਟਵਿਟਰ ‘ਤੇ ਕਰਵਾਏ ਗਏ ਪੋਲ ‘ਚ ਜ਼ਿਆਦਾਤਰ ਯੂਜ਼ਰਸ ਨੇ ਉਨ੍ਹਾਂ ਨੂੰ ਸੀਈਓ ਦੇ ਅਹੁਦੇ ਤੋਂ ਹਟਾਉਣ ਦੇ ਪੱਖ ‘ਚ ਵੋਟ ਦਿੱਤਾ ਹੈ, ਜਿਸ ਤੋਂ ਬਾਅਦ ਮੈਂ ਅਸਤੀਫਾ ਦੇਣ ਬਾਰੇ ਸੋਚ ਰਿਹਾ ਹਾਂ।

ਇਸ ਤੋਂ ਪਹਿਲਾਂ ਮਸਕ ਨੇ ਟਵਿੱਟਰ ‘ਤੇ ਹੀ ਯੂਜ਼ਰਸ ਵਿਚਾਲੇ ਇਕ ਪੋਲ ਕਰਵਾਈ ਸੀ, ਜਿਸ ‘ਚ ਉਨ੍ਹਾਂ ਨੇ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਇਸ ਕੰਪਨੀ ਦੇ ਸੀਈਓ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਇਸ ਪੋਲ ‘ਚ ਵੱਡੀ ਗਿਣਤੀ ‘ਚ ਯੂਜ਼ਰਸ ਨੇ ਹਿੱਸਾ ਲਿਆ ਅਤੇ 58 ਫੀਸਦੀ ਯੂਜ਼ਰਸ ਨੇ ਹਾਂ ‘ਚ ਜਵਾਬ ਦਿੱਤਾ। ਯਾਨੀ ਜ਼ਿਆਦਾਤਰ ਲੋਕ ਮਸਕ ਦੇ ਸੀਈਓ ਦਾ ਅਹੁਦਾ ਛੱਡਣ ਦੇ ਪੱਖ ‘ਚ ਸਨ। 42 ਫੀਸਦੀ ਉਪਭੋਗਤਾਵਾਂ ਦਾ ਮੰਨਣਾ ਸੀ ਕਿ ਮਸਕ ਨੂੰ ਅਜੇ ਵੀ ਸੀਈਓ ਦਾ ਅਹੁਦਾ ਸੰਭਾਲਣਾ ਚਾਹੀਦਾ ਹੈ। ਫਿਲਹਾਲ ਪੋਲ ‘ਚ ਹਾਰਨ ਤੋਂ ਬਾਅਦ ਮਸਕ ਨੇ ਇਹ ਵੀ ਕਿਹਾ ਹੈ ਕਿ ਹੁਣ ਉਹ ਟਵਿਟਰ ਦੇ ਸੀਈਓ ਦਾ ਅਹੁਦਾ ਛੱਡ ਦੇਣਗੇ।

ਇਹ ਵੀ ਪੜ੍ਹੋ: ਪਤੀ ਦਾ ਕਤਲ ਕਰ ਨਾਲ ਸੁੱਤੀ ਰਹੀ ਪਤਨੀ, ਬੱਚਿਆਂ ਨੂੰ ਕਿਹਾ-‘ਪਾਪਾ ਨੂੰ ਨਾ ਜਗਾਉਣਾ…

ਮਸਕ ਨੇ ਕਿਹਾ, ਜਿਵੇਂ ਹੀ ਮੈਨੂੰ ਕੋਈ ਮਿਲਿਆ, ਮੈਂ ਇਹ ਪੋਸਟ ਛੱਡ ਦੇਵਾਂਗਾ ਜੋ ਟਵਿਟਰ ਦੇ ਸੀਈਓ ਦੇ ਕੰਮ ਨੂੰ ਸਹੀ ਢੰਗ ਨਾਲ ਸੰਭਾਲੇਗਾ। ਹੁਣ ਬਹੁਤ ਹੋ ਗਿਆ, ਇਹ ਜ਼ਿੰਮੇਵਾਰੀ ਛੱਡਣ ਦਾ ਸਮਾਂ ਆ ਗਿਆ ਹੈ। ਇਸ ਤੋਂ ਬਾਅਦ ਮੈਂ ਸਿਰਫ ਸਾਫਟਵੇਅਰ ਅਤੇ ਸਰਵਰ ਟੀਮ ਦਾ ਕੰਮ ਦੇਖਾਂਗਾ। ਇਸ ਤੋਂ ਪਹਿਲਾਂ ਮਸਕ ਨੇ ਟਵਿੱਟਰ ‘ਤੇ ਕਰਵਾਏ ਗਏ ਪੋਲ ‘ਚ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਸੀਈਓ ਬਣੇ ਰਹਿਣਾ ਚਾਹੀਦਾ ਹੈ ਜਾਂ ਨਹੀਂ ਜ਼ਿਆਦਾ ਵੋਟ ਉਨ੍ਹਾਂ ਦੇ ਖਿਲਾਫ ਗਏ।

HSGMC ਦੇ ਨਵੇਂ ਪ੍ਰਧਾਨ ਦੀ ਅੱਜ ਹੋਵੇਗੀ ਚੋਣ

0

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਦੇ ਅਹੁਦੇ ਲਈ ਅੱਜ ਚੋਣ ਹੋਵੇਗੀ। ਸਭ ਤੋਂ ਪਹਿਲਾਂ ਮੈਂਬਰ ਕੁਰੂਕਸ਼ੇਤਰ ਮਿੰਨੀ ਸਕੱਤਰੇਤ ਵਿਖੇ ਇਕੱਠੇ ਹੋਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਸਹੁੰ ਚੁਕਾਈ ਜਾਵੇਗੀ। ਉਥੋਂ ਸਾਰੇ ਮੈਂਬਰ ਫਿਰ ਤੋਂ ਛੋਟੇ ਸਕੱਤਰੇਤ ਵਿੱਚ ਆਉਣਗੇ ਅਤੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਕਰਨਗੇ।

HSGMC ਕਾਰਜਕਾਰਨੀ ਦੀ ਚੋਣ ਦੌਰਾਨ ਵਿਰੋਧ ਦੇ ਖਦਸ਼ੇ ਦਰਮਿਆਨ ਮੈਂਬਰਾਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਦੀ ਬਜਾਏ ਛੋਟੇ ਸਕੱਤਰੇਤ ਵਿੱਚ ਬੁਲਾਈ ਗਈ। ਡਿਪਟੀ ਕਮਿਸ਼ਨਰ ਕੁਰੂਕੇਸ਼ਤਰ ਦੀ ਅਗਵਾਈ ਵਿਚ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਹੰਗਾਮੇਦਾਰ ਹੋਣ ਦੀ ਸੰਭਾਵਨਾ ਹੈ। ਕਾਬਿਲੇਗੌਰ ਹੈ ਕਿ ਸੂਬਾ ਸਰਕਾਰ ਵੱਲੋਂ 1 ਦਸੰਬਰ ਨੂੰ 38 ਮੈਂਬਰਾਂ ਦਾ ਐਲਾਨ ਕੀਤਾ ਗਿਆ ਸੀ। ਜਗਦੀਸ਼ ਸਿੰਘ ਝੀਂਡਾ ਨੇ ਬੀਤੇ ਦਿਨੀਂ ਅਸਤੀਫਾ ਦੇ ਦਿੱਤਾ ਸੀ। ਇਸ ਕਰਕੇ 37 ਮੈਂਬਰੀ ਐਡਹਾਕ ਕਮੇਟੀ ਪ੍ਰਧਾਨ ਦੀ ਚੋਣ ਕਰੇਗੀ।

NACC ਵਿਚ 3.85 ਸਕੋਰ ਪ੍ਰਾਪਤ ਕਰਨ ਵਾਲੀ ਭਾਰਤ ਦੀ ਇਕਲੌਤੀ ਯੂਨੀਵਰਸਿਟੀ ਬਣੀ GNDU

0

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਐਨ.ਏ.ਏ.ਸੀ. ਵਿਚ 3.85 ਅੰਕ ਪ੍ਰਾਪਤ ਕਰ ਕੇ ਏ++ ਗ੍ਰੇਡ ਪ੍ਰਾਪਤ ਕੀਤਾ ਹੈ ਜਿਸ ਨਾਲ ਜੀਐਨਡੀਯੂ ਇਹ ਸਕੋਰ ਪ੍ਰਾਪਤ ਕਰਨ ਵਾਲੀ ਭਾਰਤ ਦੀ ਇਕਲੌਤੀ ਰਾਜ, ਕੇਂਦਰੀ, ਪ੍ਰਾਈਵੇਟ ਯੂਨੀਵਰਸਿਟੀ ਬਣ ਗਈ ਹੈ।

ਇਹ ਵੀ ਪੜ੍ਹੋ: ਸਾਬਕਾ CM ਚੰਨੀ ਨੇ ਮੂਸੇਵਾਲਾ ਦੇ ਪਰਿਵਾਰ ਨਾਲ ਬਿਤਾਈ ਰਾਤ

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਨੇ 4 ਵਿੱਚੋਂ 3.85 ਅੰਕ ਸਕੋਰ ਕਰਕੇ ਏ++ ਉੱਚਤਮ ਗ੍ਰੇਡ ਹਾਸਲ ਕਰਦਿਆਂ ਸਮੁੱਚੇ ਸੂਬੇ ਦਾ ਨਾਂ ਰੌਸਨ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹ ਗ੍ਰੇਡ ਪ੍ਰਾਪਤ ਕਰਨ ਵਾਲੀ ਦੇਸ ਦੀਆਂ ਸਾਰੀਆਂ ਸਰਕਾਰੀ, ਨਿੱਜੀ ਅਤੇ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇਕਲੌਤੀ ਯੂਨੀਵਰਸਿਟੀ ਬਣ ਗਈ ਹੈ ਅਤੇ ਦੇਸ ਭਰ ਦੀਆਂ ਸਾਰੀਆਂ ਸੰਸਥਾਵਾਂ ਵਿੱਚੋਂ ਦੂਜੇ ਨੰਬਰ ‘ਤੇ ਹੈ। ਟਾਟਾ ਇੰਸਟੀਚਿਊਟ ਆਫ ਸੋਸਲ ਸਾਇੰਸਿਜ (ਟੀ.ਆਈ.ਐਸ.ਐਸ.) 3.89 ਦਾ ਉੱਚ ਗ੍ਰੇਡ ਹਾਸਲ ਕਰਨ ਵਾਲੀ ਦੀ ਦੂਜੀ ਇਕਲੌਤੀ ਵਿਦਿਅਕ ਸੰਸਥਾ ਹੈ।

ਪਤੀ ਦਾ ਕਤਲ ਕਰ ਨਾਲ ਸੁੱਤੀ ਰਹੀ ਪਤਨੀ, ਬੱਚਿਆਂ ਨੂੰ ਕਿਹਾ-‘ਪਾਪਾ ਨੂੰ ਨਾ ਜਗਾਉਣਾ ’

0

ਉੱਤਰ ਪ੍ਰਦੇਸ਼ ‘ਚ ਇੱਕ ਪਤਨੀ ਵਲੋਂ ਆਪਣੇ ਪਤੀ ਦਾ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ ਮਹਿਲਾ ਨੇ ਪਹਿਲਾਂ ਡੰਡੇ ਨਾਲ ਪਤੀ ਨੂੰ ਕੁੱਟਿਆ ਫਿਰ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਮਹਿਲਾ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਤੇ ਉਸ ਨਾਲ ਮਾਰਕੁੱਟ ਕਰਦਾ ਸੀ। ਰੋਜ਼-ਰੋਜ਼ ਦੀ ਬੇਇਜ਼ਤੀ ਤੋਂ ਤੰਗ ਆ ਕੇ ਉਸ ਨੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਔਰਤ ਨੂੰ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਮ੍ਰਿਤਕ ਦੀ ਪਤਨੀ ਅਨੂ ਬਿਊਟੀ ਪਾਰਲਰ ਚਲਾ ਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਸੀ।

ਘਟਨਾ ਬਛਰਾਵਾਂ ਥਾਣਾ ਅਧੀਨ ਪੈਂਦੇ ਸੇਹਗੋਂ ਪੱਛਮੀ ਪਿੰਡ ਦੀ ਹੈ। 15 ਦਸੰਬਰ ਨੂੰ ਅਤੁਲ ਦੇਰ ਰਾਤ ਸ਼ਰਾਬ ਪੀ ਕੇ ਆਇਆ ਤੇ ਪਤਨੀ ਨੂੰ ਕੁੱਟਣ ਲੱਗਾ। ਇਸੇ ਵਿਚ ਅਨੂ ਨੇ ਮੌਕਾ ਪਾ ਕੇ ਡੰਡਾ ਚੁੱਕਿਆ ਤੇ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਿਆ ਫਿਰ ਗਲਾ ਦਬਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਖਬਰ ਹੈ ਕਿ ਕਤਲ ਦੇ ਬਾਅਦ ਮਹਿਲਾ ਪਤੀ ਦੀ ਲਾਸ਼ ਨਾਲ ਆਰਾਮ ਨਾਲ ਸੌਂ ਗਈ। ਸਵੇਰੇ ਉਠ ਕੇ ਬੱਚਿਆਂ ਨੂੰ ਕਿਹਾ ਕਿ ਪਾਪਾ ਨੂੰ ਜਗਾਉਣਾ ਨਾ, ਨਹੀਂ ਤਾਂ ਉਹ ਉਠ ਕੇ ਮਾਰਨਗੇ ਤੇ ਉਹ ਆਪਣੇ ਬਿਊਟੀ ਪਾਰਲਰ ਚਲੀ ਗਈ। ਦਿਨ ਭਰ ਬਿਊਟੀ ਪਾਰਲਰ ‘ਤੇ ਕੰਮ ਕੀਤਾ। ਸ਼ਾਮ ਨੂੰ ਵਾਪਸ ਆ ਕੇ ਹੱਥ-ਮੂੰਹ ਧੋ ਕੇ ਖਾਣਾ ਖਾਧਾ। ਬੱਚਿਆਂ ਨੂੰ ਖੁਆ ਕੇ ਉਨ੍ਹਾਂ ਨੂੰ ਸੁਆ ਦਿੱਤਾ।

ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੇ ਮੂਸੇਵਾਲਾ ਦੇ ਪਰਿਵਾਰ ਨਾਲ ਬਿਤਾਈ ਰਾਤ

ਰਾਤ ਨੂੰ ਜਦੋਂ ਬੱਚੇ ਸੌਂ ਗਏ ਤੇ ਮੁਹੱਲੇ ਵਿਚ ਸੰਨਾਟਾ ਛਾ ਗਿਆ ਤਾਂ ਉਸ ਨੇ ਲਾਸ਼ ਨੂੰ ਇਕੱਲੇ ਹੀ ਖਿੱਚਿਆ ਤੇ ਗੇਟ ‘ਤੇ ਸੁੱਟ ਕੇ ਸੌਂ ਗਈ। ਸਵੇਰੇ ਜਦੋਂ ਸ਼ੋਰ ਹੋਇਆ ਤਾਂ ਤਾਂ ਕਿਹਾ ਕਿ ਰਾਤ ਵਿਚ ਸ਼ਰਾਬ ਪੀ ਕੇ ਆਏ ਤੇ ਡਿੱਗ ਕੇ ਮਰ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਪੋਸਟਮਾਰਟਮ ਲਈ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਪੁਲਿਸ ਨੇ ਆਸ-ਪਾਸ ਦੇ ਲੋਕਾਂ ਦੇ ਬਿਆਨ ਦਰਜ ਕੀਤੇ ਪਰ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਵਿਚ ਪੁਲਿਸ ਨੂੰ ਸ਼ੱਕ ਹੋਇਆ। ਸ਼ੱਕ ਦੇ ਆਧਾਰ ‘ਤੇ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਪਤੀ ਦੇ ਕਤਲ ਦੇ ਦੋਸ਼ ਵਿਚ ਅਨੂ ਨੂੰ ਗ੍ਰਿਫਤਾਰ ਕਰ ਲਿਆ।

ਥਾਈਲੈਂਡ ‘ਚ ਜੰਗੀ ਜਹਾਜ਼ ਡੁੱਬਣ ਤੋਂ 2 ਦਿਨ ਬਾਅਦ 6 ਜਲ ਸੈਨਿਕਾਂ ਦੀਆਂ ਮਿਲੀਆਂ ਲਾਸ਼ਾਂ

0

ਥਾਈਲੈਂਡ ਦੀ ਖਾੜੀ ਵਿੱਚ ਥਾਈ ਸਮੁੰਦਰੀ ਫੌਜ ਦਾ ਇੱਕ ਜਾਗੀ ਬੇੜਾ ਡੁੱਬ ਜਾਣ ਦੇ ਬਾਅਦ ਸਮੁੰਦਰੀ ਫੌਜੀਆਂ ਦੀ ਭਾਲ ਜਾਰੀ ਹੈ। ਜਦਕਿ 75 ਫੌਜੀਆਂ ਨੂੂੰ ਬਚਾ ਲਿਆ ਗਿਆ ਹੈ ਤੇ 23 ਦੀ ਭਾਲ ਅਜੇ ਵੀ ਜਾਰੀ ਹੈ। ਥਾਈਲੈਂਡ ਦੀ ਜਲ ਸੈਨਾ ਨੇ ਲਾਪਤਾ ਜਲ ਸੈਨਿਕਾਂ ਵਿੱਚੋਂ 6 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉੱਥੇ ਇੱਕ ਜਲ ਸੈਨਿਕ ਜ਼ਿੰਦਾ ਮਿਲਿਆ। ਇਹ ਸਾਰੇ ਐਤਵਾਰ ਦੇਰ ਰਾਤ ਥਾਈ ਜਲ ਸੈਨਾ ਦੇ ਜੰਗੀ ਬੇੜੇ ਦੇ ਡੁੱਬਣ ਤੋਂ ਬਾਅਦ ਲਾਪਤਾ ਸਨ। ਫਿਲਹਾਲ 23 ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਹੈ।

ਜ਼ਿਕਰਯੋਗ ਹੈ ਕਿਮੁੰਦਰੀ ਫੌਜ ਨੇ ਕਿਹਾ ਕਿ ਜਿਨ੍ਹਾਂ ਉੱਚੀਆਂ ਲਹਿਰਾਂ ਦੇ ਕਾਰਨ ਹਾਦਸਾ ਹੋਇਆ ਉਹ ਐਤਵਾਰ ਦੇਰ ਰਾਤ ਕੁੱਝ ਸਮੇਂ ਲਈ ਰੁੁਕ ਗਈਆਂ ਸਨ ਤੇ ਹੁਣ ਉਹ ਮੁੜ ਤੇਜ਼ ਹੋ ਗਈਆਂ ਹਨ। ਜਿਸ ਨਾਲ ਛੋਟੀਆਂ ਕਿਸ਼ਤੀਆਂ ਲਈ ਪ੍ਰੇਸ਼ਾਨੀ ਹੋ ਰਹੀ ਹੈ।