Home Blog Page 1741

ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ਾ ਤਸਕਰ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

0

ਪੰਜਾਬ ਪੁਲਿਸ ਵਲੋਂ ਲਗਾਤਾਰ ਨਸ਼ਾ ਤਸਕਰਾਂ ‘ਤੇ ਨਕੇਲ ਕੱਸੀ ਜਾ ਰਹੀ ਹੈ। ਆਏ ਦਿਨ ਪੁਲਿਸ ਵਲੋਂ ਨਸ਼ਾ ਤਸਕਰਾਂ ‘ਤੇ ਕਾਰਵਾਈ ਹੋ ਰਹੀ ਹੈ। ਦੱਸ ਦਈਏ ਕਿ ਹੁਣ ਨਸ਼ੇ ਵਿਰੁੱਧ ਮੁਹਿੰਮ ‘ਚ ਤਰਨਤਾਰਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਰਨਤਾਰਨ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਇੱਕ ਨਸ਼ਾ ਤਸਕਰ ਨੂੰ 3.626 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਾਬੂ ਕੀਤਾ ਗਿਆ ਨਸ਼ਾ ਤਸ਼ਕਰ ਜੋ ਡਰੋਨ ਰਾਹੀਂ ਪਾਕਿਸਤਾਨ ਪਾਸੋਂ ਹੈਰੋਇਨ ਮੰਗਵਾਉਦਾ ਸੀ ਅਤੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸੰਪਰਕ ਰੱਖਦਾ ਸੀ।

ਬਟਾਲਾ ‘ਚ CA ਦੇ ਘਰ NIA ਨੇ ਮਾਰੀ ਰੇਡ

0

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਦੇ ਗੁਰਦਾਸਪੁਰ ਦੇ ਬਟਾਲਾ ‘ਚ ਛਾਪੇਮਾਰੀ ਕੀਤੀ ਹੈ। ਇੱਥੇ NIA ਦੀ ਟੀਮ ਚਾਰਟਰਡ ਅਕਾਊਂਟੈਂਟ (CA) ਰੋਹਿਤ ਗਰੋਵਰ ਉਰਫ ਬੰਟੀ ਦੇ ਘਰ ਪਹੁੰਚੀ। ਸੂਤਰਾਂ ਮੁਤਾਬਕ ਐਨਆਈਏ ਟੀਮ ਦੇ ਮੈਂਬਰ ਕੰਧਾਂ ਟੱਪ ਕੇ ਘਰ ਅੰਦਰ ਦਾਖ਼ਲ ਹੋਏ। ਹਾਲਾਂਕਿ ਰੋਹਿਤ ਮੁਹੱਲਾ ਬੋਲੀ ਇੰਦਰਜੀਤ ਸਥਿਤ ਘਰ ਨਹੀਂ ਮਿਲਿਆ। ਟੀਮ ਨੇ ਉਸ ਦੇ ਰਿਕਾਰਡ ਦੀ ਤਲਾਸ਼ੀ ਲਈ।

ਸੂਤਰਾਂ ਮੁਤਾਬਕ ਸੀਬੀਆਈ ਨੇ 5 ਮਹੀਨੇ ਪਹਿਲਾਂ ਵੀ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ, ਐਨਆਈਏ ਨੇ ਇਸ ਬਾਰੇ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਗਰੋਵਰ ਤੋਂ ਕਿਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਟੀਮ ਨੇ ਅੱਚਲੀ ਗੇਟ ਸਥਿਤ ਇੱਕ ਘਰ ਵਿੱਚ ਵੀ ਛਾਪਾ ਮਾਰਿਆ। ਉੱਥੇ ਹੀ ਬਜ਼ੁਰਗ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਨਸ਼ੇ ਦੇ ਕੇਸ ਵਿੱਚ ਪਿਛਲੇ 3 ਸਾਲਾਂ ਤੋਂ ਗੁਜਰਾਤ ਜੇਲ੍ਹ ਵਿੱਚ ਬੰਦ ਹੈ। ਪੁਲਿਸ ਉਸ ਨੂੰ ਥਾਈਲੈਂਡ ਤੋਂ ਲੈ ਕੇ ਆਈ ਹੈ। ਫਿਰ ਉਸ ‘ਤੇ ਨਸ਼ੇ ਦਾ ਮਾਮਲਾ ਦਰਜ ਕੀਤਾ ਗਿਆ। ਉਸ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ 3 ਸਾਲਾਂ ਤੋਂ ਜੇਲ੍ਹ ਵਿੱਚ ਹੈ ਅਤੇ ਅੱਜ ਦਿੱਲੀ ਤੋਂ ਇੱਕ ਟੀਮ ਆਈ ਸੀ।

ਬਟਾਲਾ ਦੇ ਤਹਿਸੀਲਦਾਰ ਅਭਿਸ਼ੇਕ ਵਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਟੀਮ ਕੁਝ ਘਰਾਂ ਦੀ ਤਲਾਸ਼ੀ ਲੈਣਾ ਚਾਹੁੰਦੀ ਸੀ। ਇਸੇ ਲਈ ਉਹ ਨਾਲ ਚਲਾ ਗਿਆ। ਸਾਰੀ ਕਾਰਵਾਈ ਐਨ.ਆਈ.ਏ. ਉਹ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦੇ ਸਕਦਾ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ‘ਚ ਕੀਤੀਆਂ ਨਵੀਆਂ ਨਿਯੁਕਤੀਆਂ

0

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

YPS ਮੁਹਾਲੀ ਨੇ ਅੰਡਰ-14 ਆਲ ਇੰਡੀਆ IPSC ਕ੍ਰਿਕਟ ਚੈਂਪੀਅਨਸ਼ਿਪ ’ਚ ਜਿੱਤੀ ਰਨਰਅੱਪ ਟਰਾਫੀ

0

ਹਰਜਗਤੇਸ਼ਵਰ ਖਹਿਰਾ ਬਣਿਆ ਟੂਰਨਾਮੈਂਟ ਦਾ ਬੈੱਸਟ ਵਿਕਟਕੀਪਰ

ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਨੇ ਬੀ.ਕੇ. ਬਿਰਲਾ ਸੈਂਟਰ ਫਾਰ ਐਜੂਕੇਸ਼ਨ, ਪੁਣੇ ਵਿਖੇ ਹੋਈ ਅੰਡਰ-14 ਆਲ ਇੰਡੀਆ ਆਈ.ਪੀ.ਐਸ.ਸੀ. ਕ੍ਰਿਕਟ ਚੈਂਪੀਅਨਸ਼ਿਪ ਵਿੱਚ ਰਨਰ ਅੱਪ ਟਰਾਫੀ ਜਿੱਤੀ ਲਈ ਹੈ। 20 ਓਵਰਾਂ ਦੇ ਫਾਰਮੈਟ ਵਾਲੇ ਮੁਕਾਬਲਿਆਂ ’ਚ ਪਿਛਲੇ ਸਾਲ ਦੀ ਅੰਡਰ-14 ਚੈਂਪੀਅਨ ਵਾਈ.ਪੀ.ਐਸ. ਮੁਹਾਲੀ ਨੂੰ ਫਾਈਨਲ ਵਿੱਚ ਮਾਡਰਨ ਸਕੂਲ ਬਾਰਾਖੰਬਾ ਰੋਡ, ਨਵੀਂ ਦਿੱਲੀ ਨੇ ਹਰਾ ਦਿੱਤਾ।

ਵਾਈ.ਪੀ.ਐਸ., ਮੁਹਾਲੀ ਦੇ ਡਾਇਰੈਕਟਰ, ਮੇਜਰ ਜਨਰਲ ਟੀ.ਪੀ.ਐਸ. ਵੜੈਚ ਨੇ ਟੀਮ ਅਤੇ ਕੋਚ ਪ੍ਰਵੀਨ ਸਿੰਘਾ ਨੂੰ ਵਧਾਈ ਸੰਦੇਸ਼ ਵਿੱਚ ਕਿਹਾ ਕਿ ਆਲ ਇੰਡੀਆ ਆਈ.ਪੀ.ਐਸ.ਸੀ. ਅੰਡਰ-14 ਕ੍ਰਿਕਟ ਚੈਂਪੀਅਨਸ਼ਿਪ, ਜਿਸ ਵਿੱਚ ਦੇਸ਼ ਦੇ ਚੋਟੀ ਦੇ 21 ਸਕੂਲਾਂ ਨੇ ਭਾਗ ਲਿਆ ਸੀ, ਉਸ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਬੱਚਿਆਂ ਨੇ ਪੰਜਾਬ ਅਤੇ ਵਾਈ.ਪੀ.ਐਸ. ਦੋਵਾਂ ਦਾ ਮਾਣ ਵਧਾਇਆ ਹੈ ।

ਪਹਿਲਾਂ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਵਾਈ.ਪੀ.ਐਸ. ਮੁਹਾਲੀ ਨੇ ਮੇਜ਼ਬਾਨ ਬੀ.ਕੇ. ਬਿਰਲਾ ਸੈਂਟਰ ਫਾਰ ਐਜੂਕੇਸ਼ਨ ਨੂੰ 87 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 19 ਓਵਰਾਂ ਵਿੱਚ ਹਰਾ ਦਿੱਤਾ। ਮੇਓ ਕਾਲਜ ਅਜਮੇਰ ਵਿਰੁੱਧ ਕੁਆਰਟਰ ਫਾਈਨਲ ਮੈਚ ਦੌਰਾਨ ਵਾਈ.ਪੀ.ਐਸ. ਮੁਹਾਲੀ ਨੇ ਨਿਰਧਾਰਤ 20 ਓਵਰਾਂ ਵਿੱਚ 121 ਦੌੜਾਂ ਦਾ ਟੀਚਾ ਰੱਖਿਆ, ਪਰ ਮੇਓ ਕਾਲਜ 19 ਓਵਰਾਂ ਵਿੱਚ ਸਿਰਫ਼ 100 ਦੌੜਾਂ ’ਤੇ ਹੀ ਢੇਰ ਹੋ ਗਈ।

ਇਸ ਤੋਂ ਪਹਿਲਾਂ ਲੀਗ ਗੇੜ ਵਿੱਚ ਭਾਗ ਲੈਣ ਵਾਲੀਆਂ 21 ਟੀਮਾਂ ਨੂੰ 5 ਪੂਲਾਂ ਵਿੱਚ ਵੰਡਿਆ ਗਿਆ ਸੀ, ਵਾਈ.ਪੀ.ਐਸ. ਮੋਹਾਲੀ ਅਜੇਤੂ ਰਹੀ, ਪਹਿਲਾ ਮੈਚ ਵਿਚ ਮੋਤੀ ਲਾਲ ਨਹਿਰੂ ਸਪੋਰਟਸ ਸਕੂਲ, ਰਾਏ, ਸੋਨੀਪਤ ਦੇ ਖਿਲਾਫ ਖੇਡਿਆ ਅਤੇ ਉਸਨੂੰ ਮਹਿਜ਼ 71 ਦੌੜਾਂ ਤੱਕ ਨਿਪਟਾ ਦਿੱਤਾ ਅਤੇ ਵਾਈਪੀਐਸ ਨੇ ਸਿਰਫ 16 ਓਵਰਾਂ ਵਿੱਚ ਹੀ ਮਿੱਥਿਆ ਟੀਚਾ ਸਰ ਕਰਕੇ, ਜਿੱਤ ਹਾਸਲ ਕੀਤੀ। ਦੂਜੇ ਲੀਗ ਮੈਚ ਵਿੱਚ ਵਾਈ.ਪੀ.ਐਸ. ਮੁਹਾਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ‘ਦ ਡੇਲੀ ਕਾਲਜ ਇੰਦੌਰ ਦੇ ਸਾਹਮਣੇ 170 ਦੌੜਾਂ ਦਾ ਟੀਚਾ ਰੱਖਿਆ, ਪਰ ਡੇਲੀ ਕਾਲਜ ਇੰਦੌਰ ਸਿਰਫ਼ 100 ਦੌੜਾਂ ਹੀ ਬਣਾ ਸਕੀ। ਆਖਰੀ ਲੀਗ ਮੈਚ ਵਿੱਚ ਵਾਈ.ਪੀ.ਐਸ. ਨੇ ਪਾਈਨਗਰੂਵ ਸਕੂਲ ਸੋਲਨ ਸਾਹਮਣੇ 121 ਦੌੜਾਂ ਦਾ ਟੀਚਾ ਰੱਖਿਆ ਜੋ 20 ਓਵਰਾਂ ਵਿੱਚ ਸਿਰਫ਼ 97 ਦੌੜਾਂ ਹੀ ਬਣਾ ਸਕੀ।

ਵਾਈ.ਪੀ.ਐਸ. ਮੋਹਾਲੀ ਦੇ ਕਪਤਾਨ ਹਰਜਗਤੇਸ਼ਵਰ ਸਿੰਘ ਖਹਿਰਾ ਨੂੰ ਟੂਰਨਾਮੈਂਟ ਦਾ ਬੈੱਸਟ ਵਿਕਟਕੀਪਰ ਚੁਣਿਆ ਗਿਆ।

ਖਹਿਰਾ ਨੇ 11 ਖਿਡਾਰੀਆਂ ਨੂੰ ਵਿਕਟ ਦੇ ਪਿੱਛੇ ਆਪਣਾ ਸ਼ਿਕਾਰ ਬਣਾਇਆ ਜਿਸ ਵਿਚ5 ਸਟੰਪਿੰਗ, 5 ਕਾਟ-ਬੀਹਾਈਂਡ, 1 ਰਨ ਆਊਟ ਤੋਂ ਇਲਾਵਾ 4 ਰਨ ਆਊਟ ਵਿੱਚ ਵੀ ਮਦਦ ਕੀਤੀ ।

ਤਰਨਤਾਰਨ ‘ਚ ਨੌਜਵਾਨ ਦਾ ਹੋਇਆ ਕ.ਤਲ, ਹਮਲਾਵਰਾਂ ਨੇ ਘਰ ਵੜ ਕੇ ਮਾਰੀਆਂ ਗੋਲੀਆਂ

0

ਜ਼ਿਲ੍ਹਾ ਤਰਨਤਾਰਨ ਦੇ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਦੇਰ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਸੁੱਤੇ ਪਏ ਨੌਜਵਾਨ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਰਣਜੀਤ ਸਿੰਘ ਰਾਣਾ ਦੇ ਪਿਤਾ ਮਲੂਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਣਜੀਤ ਸਿੰਘ ਅੱਠ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ ਤੇ ਆ ਕੇ ਉਸ ਨੇ ਪਿੰਡ ਘਰਿਆਲਾ ਵਿਖੇ ਨਵਾਂ ਜਿਮ ਪਾਇਆ ਸੀ।

ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੇਰ ਰਾਤ ਜਿਮ ਬੰਦ ਕਰ ਕੇ ਘਰ ਆ ਕੇ ਸੌਂ ਗਿਆ। ਦੇਰ ਰਾਤ 1 ਵਜੇ ਦੇ ਕਰੀਬ ਉਸ ਨੂੰ ਕੁਝ ਖੜਾਕ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਉੱਠ ਕੇ ਦੇਖਿਆ ਤਾਂ ਦੋ ਅਣਪਛਾਤੇ ਵਿਅਕਤੀ ਘਰ ਦੀਆਂ ਪੌੜੀਆਂ ਟੱਪ ਕੇ ਭੱਜ ਗਏ ਸਨ।

ਜਦ ਉਸ ਨੇ ਵੇਖਿਆ ਤਾਂ ਰਣਜੀਤ ਸਿੰਘ ਖ਼ੂਨ ਨਾਲ ਲੱਥਪੱਥ ਪਿਆ ਸੀ। ਦੋ ਗੋਲੀਆਂ ਰਣਜੀਤ ਸਿੰਘ ਦੀ ਛਾਤੀ ‘ਚ ਤੇ ਇਕ ਧੌਣ ‘ਚ ਲੱਗੀ ਹੋਈ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਸਦਰ ਪੱਟੀ ਪੁਲਿਸ ਨੂੰ ਜਾਣੂ ਕਰਵਾਇਆ ਗਿਆ ਹੈ।

ਉਧਰ ਮੌਕੇ ‘ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐਸਐਚਓ ਗੁਰਤੇਜ ਸਿੰਘ ਬਰਾੜ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਕਿ ਆਖ਼ਿਰ ਕੀ ਵਜ੍ਹਾ ਹੈ ਜਿਸ ਕਾਰਨ ਦੇਰ ਰਾਤ ਨੌਜਵਾਨ ਦਾ ਕਤਲ ਕੀਤਾ ਗਿਆ। ਉਹ ਸੀਸੀਟੀਵੀ ਵੀਡੀਓ ਦੇ ਆਧਾਰ ‘ਤੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਫਿਲਪੀਨਜ਼ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ

0

ਫਿਲਪੀਨਜ਼ ਗਏ ਅਟਾਰੀ ਦੇ ਨੌਜਵਾਨ ਜਸਪਿੰਦਰ ਸਿੰਘ ਦੀ ਉੱਥੇ ਪਹਾੜੀ ਤੋਂ ਡਿੱਗਣ ਕਾਰਨ ਮੌਤ ਹੋ ਗਈ।

ਉਸ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਸਪਿੰਦਰ ਫਿਲਪੀਨਜ਼ ’ਚ ਸ਼ਾਹੂਕਾਰੇ ਦਾ ਕੰਮ ਕਰਦਾ ਸੀ ਤੇ ਕਿਸੇ ਨੂੰ ਪੈਸੇ ਦੇ ਕੇ ਦੇਰ ਰਾਤ ਘਰ ਮੁੜ ਰਿਹਾ ਸੀ। ਉਸ ਦਾ ਮੋਟਰਸਾਈਕਲ ਪਹਾੜੀ ਤੋਂ ਤਿਲਕ ਗਿਆ ਜਿਸ ਦੇ ਫਲਸਰੂਪ ਉਸ ਦੀ ਮੌਤ ਹੋ ਗਈ।

ਲੱਖਾ ਸਿਧਾਣਾ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

0

ਲੱਖਾ ਸਿਧਾਣਾ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਉਹ ਸਕੂਲ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਨੇ ਲੱਖਾ ਸਿਧਾਣਾ ਸਣੇ ਪ੍ਰਦਰਸ਼ਨ ਕਰ ਰਹੇ ਕਈ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਨੇ ਲੱਖੇ ਨੂੰ ਖਿੱਚ ਕੇ ਬੱਸ ‘ਚ ਬਿਠਾਇਆ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਦਰਅਸਲ ਰਾਮਪੁਰਾ ਫੂਲ ਸਕੂਲ ‘ਚ ਬੱਚਿਆਂ ਨੇ ਪੰਜਾਬੀ ਭਾਸ਼ਾ ਬੋਲਣ ਅਤੇ ਕੜਾ ਪਹਿਨਣ ‘ਤੇ ਪਾਬੰਦੀ ਲਗਾਉਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਨੂੰ ਲੈ ਕੇ ਬੱਚਿਆਂ ਅਤੇ ਮਾਪਿਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਦੋਸ਼ ਲੱਗ ਰਹੇ ਹਨ ਕਿ ਨਵੇਂ ਪ੍ਰਿੰਸੀਪਲ ਦੇ ਆਉਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ।

ਵਿਆਹ ਦੇ ਬੰਧਨ ‘ਚ ਬੱਝੇ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ

0

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਮੀਤ ਹੇਅਰ ਨੇ ਮੇਰਠ ‘ਚ ਡਾ. ਗੁਰਵੀਨ ਕੌਰ ਨਾਲ ਲਾਵਾਂ ਲਈਆਂ। ਮੋਹਾਲੀ ਦੇ ਨਵਾਂਗਾਓਂ ਸਥਿਤ ਇੱਕ ਰਿਜ਼ੋਰਟ ਵਿੱਚ ਆਨੰਦ ਕਾਰਜ ਚਲ ਰਿਹਾ ਹੈ।ਆਨੰਦ ਕਾਰਜ ਤੇ ਰਿਸੈਪਸ਼ਨ ਲਈ ਸਿਰਫ਼ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਨੂੰ ਹੀ ਸੱਦਾ ਦਿੱਤਾ ਗਿਆ ਸੀ।

ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਦੀ ‘ਆਪ’ ਸਰਕਾਰ ‘ਚ ਖੇਡ ਮੰਤਰੀ ਹਨ। ਮੀਤ ਹੇਅਰ ਇਸ ਸਮੇਂ ਜਲ ਸਰੋਤ ਵਿਭਾਗ ਦੇ ਮੰਤਰੀ ਹਨ। ਡਾ. ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਇੱਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ।

ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਨੂੰ ਭਾਰਤੀ ਓਲੰਪਿਕ ਸੰਘ ਵੱਲੋਂ ਹਾਲ ਹੀ ‘ਚ ਸੰਪੰਨ ਹੋਈਆਂ ਏਸ਼ਿਆਈ ਖੇਡਾਂ ‘ਚ ਬਤੌਰ ਚੀਫ ਭੇਜਿਆ ਗਿਆ ਸੀ। ਭਾਰਤ-ਪਾਕਿ ਵੰਡ ਤੋਂ ਬਾਅਦ ਭੁਪਿੰਦਰ ਸਿੰਘ ਬਾਜਵਾ ਦਾ ਪਰਿਵਾਰ ਭਾਰਤ ਆ ਕੇ ਮੇਰਠ ਵੱਸ ਗਿਆ ਸੀ।

ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ: ਗੁਰਵੀਨ ਦੇ ਵਿਆਹ ਵਿੱਚ ਕਈ ਵੀ.ਵੀ.ਆਈ.ਪੀਜ਼ ਪਹੁੰਚੇ ਹੋਏ ਹਨ। ਜਿਸ ਰਿਜ਼ੋਰਟ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਮਹਿਜ਼ 2 ਤੋਂ 3 ਕਿਲੋਮੀਟਰ ਦੂਰ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀ ਵੀ ਇੱਥੇ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪਾਰਟੀਆਂ ਦੇ ਆਗੂਆਂ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ।

PSPCL ਨੇ ਚੌਥੀ ਪੈਰਾ ਏਸ਼ੀਅਨ ਖੇਡਾਂ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਜੂਨੀਅਰ ਖੇਡ ਅਧਿਕਾਰੀ ਨੂੰ ਕੀਤਾ ਸਨਮਾਨਿਤ

0

ਪਟਿਆਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਆਪਣੇ ਜੂਨੀਅਰ ਸਪੋਰਟਸ ਅਫਸਰ ਰਾਜ ਕੁਮਾਰ ਨੂੰ ਹਾਲ ਹੀ ਵਿੱਚ ਚੀਨ ਦੇ ਹਾਂਗਜ਼ੂ ਵਿੱਚ ਹੋਈਆਂ ਚੌਥੀ ਪੈਰਾ ਏਸ਼ੀਅਨ ਖੇਡਾਂ ਵਿੱਚ ਸ਼ਾਨਦਾਰ ਉਪਲਬਧੀ ਹਾਸਿਲ ਕਰਨ ਲਈ ਸਨਮਾਨਿਤ ਕੀਤਾ ਹੈ। ਰਾਜ ਕੁਮਾਰ ਨੇ ਆਪਣੇ ਸਾਥੀ ਉੱਤਰਾਖੰਡ ਦੇ ਇੱਕ ਆਈਟੀਓ ਚਿਰਾਗ ਬਰੇਥਾ ਦੇ ਸਹਿਯੋਗ ਨਾਲ ਦੇਸ਼ ਭਰ ਦੇ ਖੇਡ ਪ੍ਰੇਮੀਆਂ ਦੇ ਦਿਲਾਂ ਨੂੰ ਜਿੱਤਦੇ ਹੋਏ ਪੁਰਸ਼ਾਂ ਦੇ ਡਬਲ ਬੈਡਮਿੰਟਨ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਇਸ ਦੌਰਾਨ ਰਾਜ ਕੁਮਾਰ ਅਤੇ ਚਿਰਾਗ ਬਰੇਥਾ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਹੁਨਰ ਅਤੇ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ, ਪ੍ਰਸ਼ੰਸਕਾਂ ਅਤੇ ਸਾਥੀ ਖਿਡਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।

ਹਾਲਾਂਕਿ ਭਾਰਤੀ ਜੋੜੀ ਨੂੰ ਸੈਮੀਫਾਈਨਲ ਵਿੱਚ ਤਿੰਨ ਸੈੱਟਾਂ ਤੱਕ ਚੱਲੇ ਮੁਕਾਬਲੇ ਵਿੱਚ ਵੀਅਤਨਾਮੀ ਜੋੜੀ ਦੀ ਜ਼ਬਰਦਸਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲਾ ਸੈੱਟ 16-21 ਨਾਲ ਗੁਆਉਣ ਦੇ ਬਾਵਜੂਦ, ਉਨ੍ਹਾਂ ਨੇ ਦ੍ਰਿੜਤਾ ਦਾ ਪ੍ਰਦਰਸ਼ਨ ਕਰਦਿਆਂ ਅਗਲੇ ਦੋ ਸੈੱਟ 21-17 ਅਤੇ 21-15 ਨਾਲ ਜਿੱਤ ਕੇ ਅੰਤਮ ਮੁਕਾਬਲੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ।

ਜਦਕਿ ਸੋਨ ਤਗਮੇ ਦੇ ਮੈਚ ਵਿੱਚ ਰਾਜ ਕੁਮਾਰ ਅਤੇ ਚਿਰਾਗ ਬਰੇਥਾ ਆਪਣੇ ਇੰਡੋਨੇਸ਼ੀਆਈ ਵਿਰੋਧੀਆਂ ਨਾਲ ਆਹਮੋ-ਸਾਹਮਣੇ ਹੋਏ ਸਨ। ਇਸ ਦੌਰਾਨ ਦੋਵਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਭਾਰਤੀ ਜੋੜੀ ਸਿਖਰਲੇ ਸਥਾਨ ਤੋਂ ਖੁੰਝ ਗਈ ਅਤੇ ਉਸਨੂੰ ਇੰਡੋਨੇਸ਼ੀਆ ਦੇ ਹੱਕ ਵਿੱਚ 1-2 ਵਾਲੇ ਮੁਕਾਬਲੇ ਦੇ ਬਾਅਦ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।

ਪੀਐੱਸਪੀਸੀਐੱਲ ਦੇ ਡਾਇਰੈਕਟਰ ਐਡਮਿਨ ਸ. ਜਸਬੀਰ ਸਿੰਘ ਸੁਰ ਸਿੰਘ ਨੇ ਰਾਜ ਕੁਮਾਰ ਨੂੰ ਉਨ੍ਹਾਂ ਦੀ ਬੇਮਿਸਾਲ ਕਾਰਗੁਜ਼ਾਰੀ ਲਈ ਤਹਿ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੀਐਸਪੀਸੀਐਲ ਆਪਣੇ ਸਟਾਫ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਰਾਜ ਕੁਮਾਰ ਦੀ ਪ੍ਰਾਪਤੀ ਸਾਰੇ ਕਰਮਚਾਰੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਕਾਰਪੋਰੇਸ਼ਨ ਨੂੰ ਆਪਣੇ ਸਮਰਪਿਤ ਖੇਡ ਅਫਸਰਾਂ ਅਤੇ ਅਥਲੀਟਾਂ ‘ਤੇ ਮਾਣ ਹੈ, ਜੋ ਸੰਸਥਾ ਅਤੇ ਪੰਜਾਬ ਰਾਜ ਦਾ ਨਾਮ ਰੌਸ਼ਨ ਕਰਦੇ ਹਨ।

ਇਸ ਤੋਂ ਇਲਾਵਾ ਡਾਇਰੈਕਟਰ ਐਡਮਿਨ ਨੇ ਖੁਲਾਸਾ ਕੀਤਾ ਕਿ ਰਾਜ ਕੁਮਾਰ ਦੀ ਸ਼ਾਨਦਾਰ ਉਪਲਬਧੀ ਨੂੰ ਸਨਮਾਨ ਦਿੰਦੇ ਹੋਏ, ਪੀਐਸਪੀਸੀਐਲ ਨੇ ਉਸਨੂੰ ਵਿਤੀ ਸਹਾਇਤਾ ਦਾ ਫਾਇਦਾ ਦਿੱਤਾ ਸੀ। ਉਨ੍ਹਾਂ ਨੂੰ ਪੀਐਸਪੀਸੀਐਲ ਦੀ ਖੇਡ ਨੀਤੀ ਅਨੁਸਾਰ ਖੇਡ ਅਧਿਕਾਰੀ ਵਜੋਂ ਤਰੱਕੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਾਰਪੋਰੇਸ਼ਨ ਰਾਜ ਕੁਮਾਰ ਵਰਗੇ ਖਿਡਾਰੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਦੇ ਅਧਾਰ ‘ਤੇ ਉਤਸ਼ਾਹਿਤਕਰਨ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਵੇਗਾ ਕਿ ਉਹਨਾਂ ਦੇ ਯਤਨਾਂ ਦਾ ਸਹੀ ਫਲ ਮਿਲੇ ਅਤੇ ਉਹ ਆਪਣੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ।

ਡਾਇਰੈਕਟਰ ਐਡਮਿਨ ਨੇ ਪੀਐਸਪੀਸੀਐਲ ਦੀਆਂ ਆਪਣੀਆਂ ਖੇਡ ਟੀਮਾਂ ਦੇ ਪ੍ਰਦਰਸ਼ਨ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੀ ਸਮੁੱਚੀ ਤੰਦਰੁਸਤੀ ਨੂੰ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਅਤਿ-ਆਧੁਨਿਕ ਜਿਮਨੇਜ਼ੀਅਮ ਸਥਾਪਤ ਕਰਨ ਦੀ ਤਜਵੀਜ਼ ਪੀਐਸਪੀਸੀਐਲ ਪ੍ਰਬੰਧਕਾਂ ਕੋਲ ਵਿਚਾਰ ਅਧੀਨ ਹੈ, ਜਿਸਦਾ ਉਦੇਸ਼ ਸੰਸਥਾ ਦੇ ਅਥਲੀਟਾਂ ਅਤੇ ਸਟਾਫ਼ ਲਈ ਵਿਸ਼ਵ ਪੱਧਰੀ ਸਿਖਲਾਈ ਸਹੂਲਤਾਂ ਪ੍ਰਦਾਨ ਕਰਨਾ ਹੈ।

ਡਾਇਰੈਕਟਰ ਐਡਮਿਨ ਨੇ ਖ਼ੁਲਾਸਾ ਕੀਤਾ ਕਿ ਜਿੰਮ ਤੋਂ ਇਲਾਵਾ, ਪੀਐਸਪੀਸੀਐਲ ਇੱਕ ਪਟਿਆਲਾ ਅਤੇ ਦੂਜੇ ਅੰਮ੍ਰਿਤਸਰ ਵਿੱਚ ਦੋ ਖੇਡ ਮੈਦਾਨਾਂ ਦੇ ਵਿਕਾਸ ‘ਤੇ ਵੀ ਵਿਚਾਰ ਕਰ ਰਿਹਾ ਹੈ। ਇਹਨਾਂ ਮੈਦਾਨਾਂ ਦਾ ਉਦੇਸ਼ ਸੰਗਠਨ ਦੇ ਅੰਦਰ ਖੇਡ ਪ੍ਰਤਿਭਾਵਾਂ ਨੂੰ ਹੋਰ ਸਮਰਥਨ ਅਤੇ ਪਾਲਣ ਪੋਸ਼ਣ ਪ੍ਰਦਾਨ ਕਰਨਾ ਹੈ, ਤਾਂ ਜੋ ਵੱਖ-ਵੱਖ ਖੇਡਾਂ ਦੇ ਵਿਸ਼ਿਆਂ ਵਿੱਚ ਇੱਕ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ ਪ੍ਰਦਰਸ਼ਨ ਨੂੰ ਹੋਰ ਵਧਾਇਆ ਜਾ ਸਕੇ।

ਇੰਜ: ਪੀ.ਐੱਸ.ਪੀ.ਸੀ.ਐੱਲ. ਦੇ ਸਪੋਰਟਸ ਸੈੱਲ ਦੇ ਡਿਪਟੀ ਚੀਫ ਇੰਜੀਨੀਅਰ/ਟੈਕਨੀਕਲ ਕਮ ਇੰਚਾਰਜ ਤੇਜ ਪਾਲ ਬਾਂਸਲ ਨੇ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਦੇ ਅੰਦਰ ਬੈਡਮਿੰਟਨ ਨੂੰ ਤਰਜੀਹੀ ਖੇਡ ਵਜੋਂ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਣਗੇ ਅਤੇ ਜਲਦੀ ਹੀ ਅੰਤਰ-ਬੋਰਡ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾਵੇਗਾ ਅਤੇ ਇਹ ਪਲੇਟਫਾਰਮ ਵਜੋਂ ਕੰਮ ਕਰੇਗਾ ਕਰਮਚਾਰੀਆਂ ਲਈ ਉਹਨਾਂ ਦੇ ਹੁਨਰ, ਟੀਮ ਵਰਕ ਅਤੇ ਖੇਡਾਂ ਦਾ ਪ੍ਰਦਰਸ਼ਨ ਕਰਨ ਲਈ।

 

ਅਕਾਲੀ ਦਲ ਵੱਲੋਂ SGPC ਦੀ ਪ੍ਰਧਾਨਗੀ ਲਈ ਹਰਜਿੰਦਰ ਸਿੰਘ ਧਾਮੀ ਹੋਣਗੇ ਉਮੀਦਵਾਰ

0

ਸ਼੍ਰੋਮਣੀ ਅਕਾਲੀ ਦਲ ਵਲੋਂ SGPC ਦੀ ਪ੍ਰਧਾਨਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ।ਇਸ ਲਈ ਸੁਖਬੀਰ ਬਾਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁੱਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਐਲਾਨ ਕੀਤੇ ਜਾਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਉਹ ਲਿਖਦੇ ਹਨ ਕਿ ਅਸੀਂ ਸਾਰੇ ਉਹਨਾਂ ਦੇ ਪਿਛਲੇ ਕਾਰਜਕਾਲ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਖਾਲਸਾ ਪੰਥ ਦੀ ਇਸ ਵੱਕਾਰੀ ਸੰਸਥਾ ਦੀ ਸੇਵਾ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਵੇ।