Home Blog Page 1723

ਪੁਲਿਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਐਥੇਲੇਟਿਕਸ ਚੈਪੀਅਨਸ਼ਿਪ ਨੌਜਵਾਨਾਂ ਨੂੰ ਜੋੜੇਗੀ ਖੇਡਾਂ ਨਾਲ: SSP ਮਨਜੀਤ ਢੇਸੀ

0

CM ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਪੁਲਿਸ ਵਿਭਾਗ ਵੱਲੋਂ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਫਾਜਿ਼ਲਕਾ ਵਿਚ 2 ਦਸੰਬਰ ਨੂੰ ਪਹਿਲੀ ਓਪਨ ਐਥੇਲੇਟਿਕਸ ਚੈਂਪੀਅਨਸਿ਼ਪ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਐਸ ਐਸ ਪੀ ਫਾਜਿ਼ਲਕਾ ਸ੍ਰੀ ਮਨਜੀਤ ਸਿੰਘ ਢੇਸੀ ਨੇ ਦਿੱਤੀ ਹੈ।

ਐਸਐਸਪੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇਹ ਖੇਡਾਂ ਸਾਡੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਵਿਚ ਸਹਾਈ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਨਸਿ਼ਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਅਤੇ ਇਕ ਪਾਸੇ ਜਿੱਥੇ ਪੁਲਿਸ ਨਸ਼ੇ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰ ਰਹੀ ਹੈ ਉਥੇ ਹੀ ਪੁਲਿਸ ਵੱਲੋਂ ਜਨ ਜਾਗਰੂਕਤਾ ਲਈ ਅਤੇ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਵਿਚ ਲਗਾਉਣ ਲਈ ਵੀ ਇਸ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਐਸਐਸਪੀ ਸ: ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ 2 ਦਸੰਬਰ ਨੂੰ ਇਹ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜਿਲ਼ਕਾ ਵਿਚ ਹੋਣਗੇ। ਇੰਨ੍ਹਾਂ ਵਿਚ 100 ਮੀਟਰ, 400 ਮੀਟਰ ਅਤੇ 1500 ਮੀਟਰ ਦੌੜ, ਉੱਚੀ ਤੇ ਲੰਬੀ ਛਾਲ, ਸ਼ਾਟਪੁੱਟ, ਜੈਵਲਿ ਥ੍ਰੋਅ, ਡਿਸਕਸ ਥ੍ਰੋਅ ਅਤੇ ਹੈਮਰ ਥ੍ਰੋਅ ਵਰਗੀਆਂ ਖੇਡਾਂ ਦੇ ਮੁਕਾਬਲੇ ਹੋਣਗੇ। ਇੰਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਆਕਰਸ਼ਕ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਇੰਨ੍ਹਾਂ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਦਾ ਸੱਦਾ ਦਿੱਤਾ ਹੈ।

ਪੰਜਾਬ ਦੀ ਧੀ ਨੇ ਕਿੱਕ ਬਾਕਸਿੰਗ ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਜਿੱਤਿਆ ਚਾਂਦੀ ਦਾ ਤਗਮਾ

0

ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਖੁਸ਼ਪ੍ਰੀਤ ਕੌਰ ਨੇ ਕਿੱਕ ਬਾਕਸਿੰਗ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਚੈਂਪੀਅਨਸ਼ਿਪ ਵਿੱਚ ਦੁਨੀਆ ਦੇ 112 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਕਰੀਬ 45 ਖਿਡਾਰੀਆਂ ਨੇ ਭਾਗ ਲਿਆ ਸੀ। ਜਿਸ ਵਿੱਚ ਖੁਸ਼ਪ੍ਰੀਤ ਕੌਰ ਨੇ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦੇ ਨਾਲ-ਨਾਲ ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।

ਖੁਸ਼ਪ੍ਰੀਤ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਹ ਖੁਰਦ ਦੀ ਵਸਨੀਕ ਹੈ। ਉਹ ਡੀਏਵੀ ਯੂਨੀਵਰਸਿਟੀ ਜਲੰਧਰ ਵਿੱਚ ਬੀਐਸਸੀ ਫਿਜ਼ਿਕਸ ਦੀ ਪਹਿਲੇ ਸਾਲ ਦੀ ਵਿਦਿਆਰਥਣ ਹੈ। ਉਸਨੇ 17 ਤੋਂ 26 ਨਵੰਬਰ ਤੱਕ ਪੁਰਤਗਾਲ ਵਿੱਚ ਹੋਈ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਵੀਰਵਾਰ ਨੂੰ ਮੋਗਾ ਪੁੱਜਣ ‘ਤੇ ਖੁਸ਼ਪ੍ਰੀਤ ਦਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਖੁਸ਼ਪ੍ਰੀਤ ਕੌਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਫਿਲਮ ਦੰਗਲ ਤੋਂ ਪ੍ਰਭਾਵਿਤ ਹੋ ਕੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਮੌਕੇ ਡੀਏਵੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਫੈਸਲਾ ਕੀਤਾ ਹੈ ਕਿ ਖੁਸ਼ਪ੍ਰੀਤ ਦੀ ਸਮੁੱਚੀ ਪੜ੍ਹਾਈ ਅਤੇ ਖੁਰਾਕ ਦਾ ਖਰਚਾ ਯੂਨੀਵਰਸਿਟੀ ਹੀ ਚੁੱਕੇਗੀ।

ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਕਾਮਯਾਬੀ, ਹ.ਥਿਆ.ਰਾਂ ਸਮੇਤ ਗੈਂ.ਗ.ਸ.ਟਰ ਨੂੰ ਕੀਤਾ ਕਾਬੂ

0

ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਜਲੰਧਰ ਵਿੱਚ ਪਿਛਲੇ ਮਹੀਨੇ ਵਾਪਰੇ ਮਾਂ-ਧੀ ਦੇ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਗੈਂਗਸਟਰ ਦਾ ਨਾਂ ਕਰਨਜੀਤ ਸਿੰਘ ਜੱਸਾ ਹੈਪੋਵਾਲ ਹੈ ਜੋ ਵਿਦੇਸ਼ ‘ਚ ਬੈਠੇ ਗੈਂਗਸਟਰ ਸੋਨੂੰ ਖੱਤਰੀ ਦੀਆਂ ਹਦਾਇਤਾਂ ‘ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਜੱਸਾ ਖ਼ਿਲਾਫ਼ ਇਸ ਵੇਲੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 6 ਕੇਸ ਦਰਜ ਹਨ।

ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਨੇ ਜੱਸਾ ਕੋਲੋਂ ਦੋ ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਲੰਧਰ ਦੇ ਅਮਰ ਨਗਰ ‘ਚ ਰਣਜੀਤ ਕੌਰ (ਮਾਂ) ਅਤੇ ਪ੍ਰੀਤੀ (ਧੀ) ਨੂੰ ਗੈਂਗਸਟਰ ਜੱਸਾ ਅਤੇ ਉਸ ਦੇ ਸਾਥੀ ਨੇ ਗੋਲੀ ਮਾਰੀ ਸੀ। ਇੰਨਾ ਹੀ ਨਹੀਂ ਸਬੂਤ ਨਸ਼ਟ ਕਰਨ ਲਈ ਲਾਸ਼ਾਂ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ ਗਿਆ ਸੀ।

ਇਸ ਵਾਰਦਾਤ ਪਿੱਛੇ ਅਮਰੀਕਾ ਰਹਿੰਦੇ ਉਸਦੇ ਜਵਾਈ ਜੱਸਾ ਦਾ ਹੱਥ ਸੀ। ਇਸ ਦੇ ਲਈ ਕਾਊਂਟਰ ਇੰਟੈਲੀਜੈਂਸ ਵਲੋਂ ਫੜੇ ਗਏ ਗੈਂਗਸਟਰ ਜੱਸਾ ਨੂੰ ਹਾਇਰ ਕੀਤਾ ਗਿਆ ਸੀ। ਦਰਅਸਲ ਜਵਾਈ ਜੱਸਾ ਪਤਨੀ ਪ੍ਰੀਤੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇਸੇ ਲਈ ਉਸ ਨੇ ਗੈਂਗਸਟਰ ਜੱਸਾ ਨੂੰ ਪ੍ਰੀਤੀ ਨੂੰ ਮਾਰਨ ਲਈ ਸੁਪਾਰੀ ਦਿੱਤੀ ਸੀ।

ਇਸ ਸਾਰੀ ਵਾਰਦਾਤ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਮਾਂ-ਧੀ ਦਾ ਕਤਲ ਕਰਨ ਵਾਲਾ ਗੈਂਗਸਟਰ ਜੱਸਾ ਨੂੰ ਉਸ ਦੇ ਸਾਥੀ ਸਣੇ ਸੀਸੀਟੀਵੀ ਕੈਮਰੇ ਵਿੱਚ ਦੇਖਿਆ ਗਿਆ ਸੀ। ਜਿਸ ‘ਚ ਦੋਵੇਂ ਸਪਲੈਂਡਰ ਬਾਈਕ ‘ਤੇ ਜਾਂਦੇ ਨਜ਼ਰ ਆ ਰਹੇ ਸਨ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜੱਸਾ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਇੰਡੀਗੋ ਏਅਰਲਾਈਨਜ਼ ‘ਤੇ ਭੜਕੇ ਕਪਿਲ ਸ਼ਰਮਾ, ਪੋਸਟ ਪਾ ਜਤਾਇਆ ਰੋਸ

0

ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਅਕਸਰ ਆਪਣੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਬੁੱਧਵਾਰ ਨੂੰ ਵੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਗੁੱਸੇ ਭਰਿਆ ਪੋਸਟ ਕੀਤਾ ਹੈ। ਕਪਿਲ ਸ਼ਰਮਾ ਫਲਾਈਟ ਲੇਟ ਹੋ ਜਾਣ ਕਾਰਨ ਭੜਕ ਗਏ ਹਨ। ਕਪਿਲ ਨੇ ਇਸ ਨੂੰ ਲੈ ਕੇ ਇਕ ਪੋਸਟ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਇੰਡੀਗੋ ਫਲਾਈਟ ਦੀ ਲੇਟਲਤੀਫ਼ੀ ‘ਤੇ ਗੁੱਸਾ ਕੱਢਿਆ ਹੈ।

ਉਨ੍ਹਾਂ ਨੇ ਟਵੀਟ ਵਿਚ ਇੰਡੀਗੋ ‘ਤੇ ਆਪਣਾ ਗੁੱਸਾ ਉਤਾਰਦਿਆਂ ਲਿਖਿਆ ਹੈ ਕਿ ‘ਤੁਸੀਂ ਪਹਿਲਾਂ ਸਾਨੂੰ 50 ਮਿੰਟ ਤਕ ਬੱਸ ਵਿਚ ਇੰਤਜ਼ਾਰ ਕਰਵਾਇਆ। ਹੁਣ ਤੁਹਾਡੀ ਟੀਮ ਦਾ ਕਹਿਣਾ ਹੈ ਕਿ ਪਾਇਲਟ ਟ੍ਰੈਫ਼ਿਕ ਵਿਚ ਫੱਸ ਗਿਆ ਹੈ। ਸੱਚੀ? ਸਾਨੂੰ 8 ਵਜੇ ਟੇਕਆਫ਼ ਕਰਨਾ ਚਾਹੀਦਾ ਸੀ ਪਰ ਹੁਣ 9.20 ਵੱਜ ਗਏ ਹਨ।

ਇਸ ਮਗਰੋਂ ਕਾਮੇਡੀਅਨ ਨੇ ਏਅਰਲਾਈਨਸ ਨੂੰ ਲਤਾੜ ਲਗਾਉਂਦਿਆਂ ਲਿਖਿਆ ਕਿ ਉੱਥੇ ਪਲੇਨ ਦੇ ਕਾਕਪਿਟ ਵਿਚ ਹੁਣ ਤਕ ਇਕ ਵੀ ਪਾਇਲਟ ਮੌਜੂਦ ਨਹੀਂ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਰਵਈਏ ਤੋਂ ਬਾਅਦ ਫਲਾਈਟ ਵਿਚ ਸਫ਼ਰ ਕਰਨ ਵਾਲੇ 180 ਪੈਸੇਂਜਰ ਮੁੜ ਇਸ ਫਲਾਈਟ ਰਾਹੀਂ ਸਾਫ਼ਰ ਕਰਨਾ ਚਾਹੁਣਗੇ? ਹੁਣ ਸੋਸ਼ਲ ਮੀਡੀਆ ‘ਤੇ ਲੋਕ ਕਪਿਲ ਦੇ ਸਮਰਥਨ ਵਿਚ ਉਤਰ ਆਏ ਹਨ।

ਅਮਰੀਕਾ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

0

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਮਨੀ ਸਰਾਂ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਇਕਾਈ ਗੰਧੜ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਪਰਗਟ ਸਿੰਘ ਸਰਾਂ ਗੰਧੜ ਦਾ ਪੁੱਤਰ ਸੀ।

 

ਅਮਰੀਕਾ ਵਿੱਚ ਸੜਕ ਦੁਰਘਟਨਾ ਕਾਰਨ ਮਨੀ ਸਰਾਂ ਦੀ ਹੋਈ ਬੇਵਕਤੀ ਤੇ ਦੁਖਦਾਈ ਮੌਤ ਨੇ ਪਰਿਵਾਰ ਤੇ ਪਿੰਡ ਗੰਦੜਾ ਦੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰਖ ਦਿੱਤਾ ਹੈ। ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਜਿੰਨਾ ਦਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਹੈ।

PM ਮੋਦੀ ਅੱਜ ਦੁਬਈ ਲਈ ਹੋਣਗੇ ਰਵਾਨਾ, COP-28 ਸੰਮੇਲਨ ‘ਚ ਹੋਣਗੇ ਸ਼ਾਮਿਲ

0

PM ਮੋਦੀ ਵਿਸ਼ਵ ਜਲਵਾਯੂ ਐਕਸ਼ਨ ਸਮਿਟ COP-28 ਵਿੱਚ ਹਿੱਸਾ ਲੈਣ ਲਈ ਵੀਰਵਾਰ ਨੂੰ ਦੁਬਈ ਲਈ ਰਵਾਨਾ ਹੋਣਗੇ। ਪੀ.ਐੱਮ ਮੋਦੀ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦੇ ਸੱਦੇ ‘ਤੇ 30 ਨਵੰਬਰ ਅਤੇ 1 ਦਸੰਬਰ ਨੂੰ ਦੁਬਈ ਵਿੱਚ ਹੋਣਗੇ। ਪੀ.ਐੱਮ ਮੋਦੀ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਕੁਝ ਗਲੋਬਲ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ।

ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਭਾਰਤੀ ਰਾਜਦੂਤ ਸੰਜੇ ਸੁਧੀਰ ਨੇ ਕਿਹਾ ਕਿ ਭਾਰਤ ਨੇ ਜਲਵਾਯੂ ਪਰਿਵਰਤਨ ‘ਤੇ ਜੋ ਕਿਹਾ ਹੈ, ਉਹੀ ਕੀਤਾ ਹੈ। ਜਲਵਾਯੂ ਸੰਮੇਲਨ (ਸੀਓਪੀ 28) ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਬਈ ਫੇਰੀ ਤੋਂ ਠੀਕ ਪਹਿਲਾਂ ਉਸਨੇ ਕਿਹਾ ਕਿ ਗਲੋਬਲ ਨੇਤਾਵਾਂ ਸਮੇਤ ਹਰ ਕੋਈ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਦ੍ਰਿਸ਼ਟੀਕੋਣ ਜਾਣਨ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।

ਸੁਧੀਰ ਨੇ ਕਿਹਾ ਕਿ ਭਾਰਤ ਸੀਓਪੀ 28 ਸੰਮੇਲਨ ਨੂੰ ਮਹੱਤਵਪੂਰਨ ਮੰਨਦਾ ਹੈ। ਪੀ.ਐੱਮ ਮੋਦੀ ਦਾ ਇੱਥੇ ਆਉਣਾ ਦਰਸਾਉਂਦਾ ਹੈ ਕਿ ਇਹ ਸਮਾਗਮ ਕਿੰਨਾ ਵੱਡਾ ਹੈ। ਸੁਧੀਰ ਨੇ ਕਿਹਾ ਕਿ ਭਾਰਤ ਨੇ ਜਲਵਾਯੂ ਪਰਿਵਰਤਨ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਦੇ ਤਹਿਤ ਅਗਵਾਈ ਦੀ ਭੂਮਿਕਾ ਨਿਭਾਈ ਹੈ। ਦੁਨੀਆ ਦੀ ਆਬਾਦੀ ਦਾ ਛੇਵਾਂ ਹਿੱਸਾ ਰਹਿਣ ਵਾਲੇ ਭਾਰਤ ਦੀਆਂ ਆਪਣੀਆਂ ਚੁਣੌਤੀਆਂ ਹਨ। ਪਰ ਇਸ ਦੇ ਬਾਵਜੂਦ ਭਾਰਤ ਨੇ ਇੰਟਰਨੈਸ਼ਨਲ ਸੋਲਰ ਐਨਰਜੀ ਅਲਾਇੰਸ ਪਹਿਲ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਅਜਿਹੇ ਕਈ ਕਦਮ ਚੁੱਕੇ ਗਏ ਹਨ ਜੋ ਭਾਰਤ ਨੂੰ ਜਲਵਾਯੂ ਪਰਿਵਰਤਨ ਦੇ ਮੋਰਚੇ ‘ਤੇ ਮੋਹਰੀ ਬਣਾਉਂਦੇ ਹਨ।

ਸੀਓਪੀ ਮੇਜ਼ਬਾਨ ਯੂਏਈ ਨੇ ਬੁੱਧਵਾਰ ਨੂੰ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਯੂਏਈ ਵਿਸ਼ਵ ਵਿੱਚ ਜੈਵਿਕ ਇੰਧਨ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਵਾਲੇ ਸਮਝੌਤਿਆਂ ਲਈ ਸੀਓਪੀ ਪਲੇਟਫਾਰਮ ਦੀ ਵਰਤੋਂ ਕਰ ਰਿਹਾ ਹੈ।

ਯੂਏਈ ਦੀ ਤਰਫੋਂ ਸੀਓਪੀ ਦੀ ਅਗਵਾਈ ਕਰ ਰਹੇ ਸੁਲਤਾਨ ਅਲ ਜਾਬੇਰ ਨੇ ਕਿਹਾ ਕਿ ਯੂਏਈ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਨੂੰ ਲੈ ਕੇ ਓਨਾ ਹੀ ਚਿੰਤਤ ਹੈ ਜਿੰਨਾ ਵਿਸ਼ਵ ਦੇ ਕਿਸੇ ਵੀ ਹੋਰ ਦੇਸ਼। ਯੂਏਈ ਨੇ ਕਿਹਾ, ਜੈਵਿਕ ਇੰਧਨ ‘ਤੇ ਸਮਝੌਤੇ ਲਈ ਜ਼ੋਰ ਦੇਣ ਦੀਆਂ ਖਬਰਾਂ ਬੇਬੁਨਿਆਦ ਹਨ। ਅਸਲ ਵਿੱਚ ਜਾਬਰ ਯੂਏਈ ਦੀ ਤੇਲ ਕੰਪਨੀ ਐਡਨੌਕ ਦੇ ਸੀਈਓ ਹਨ।

ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਉਹ ਤੇਲ ਉਦਯੋਗ ਦੇ ਹਿੱਤਾਂ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।”

ਪੀ.ਐੱਮ ਮੋਦੀ ਤੀਜੀ ਵਾਰ ਜਲਵਾਯੂ ਪਰਿਵਰਤਨ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ। ਇਸ ਤੋਂ ਪਹਿਲਾਂ ਪੀ.ਐੱਮ ਮੋਦੀ ਨੇ 2021 ਵਿੱਚ ਗਲਾਸਗੋ ਵਿੱਚ ਹੋਈ ਸੀਓਪੀ26 ਕਾਨਫਰੰਸ ਵਿੱਚ ਹਿੱਸਾ ਲਿਆ ਸੀ। ਫਿਰ ਉਸਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਪੰਚਾਮ੍ਰਿਤ ਨੀਤੀ ਅਤੇ ਵਾਤਾਵਰਣ ਲਈ ਮਿਸ਼ਨ ਜੀਵਨ ਸ਼ੈਲੀ (ਲਾਈਫ) ਦੀ ਘੋਸ਼ਣਾ ਕੀਤੀ।

ਪੀ.ਐੱਮ ਮੋਦੀ ਨੇ 2015 ਵਿੱਚ ਪੈਰਿਸ ਵਿੱਚ ਆਯੋਜਿਤ COP21 ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ 190 ਤੋਂ ਵੱਧ ਦੇਸ਼ ਪੈਰਿਸ ਸਮਝੌਤੇ ਲਈ ਸਹਿਮਤ ਹੋਏ ਸਨ। ਇਸ ਸਮਝੌਤੇ ਤਹਿਤ ਵਧਦੇ ਗਲੋਬਲ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੀ ਗੱਲ ਹੋਈ ਸੀ। ਇਸ ਦਾ ਮਕਸਦ ਗਲੋਬਲ ਵਾਰਮਿੰਗ ਨੂੰ ਘੱਟ ਕਰਨਾ ਸੀ।

ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਜਾਰੀ

0

ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ‘ਤੇ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਸੂਬੇ ਵਿੱਚ 3.17 ਕਰੋੜ ਤੋਂ ਵੱਧ ਵੋਟਰ ਹਨ। ਇਨ੍ਹਾਂ ਵਿੱਚੋਂ 8 ਲੱਖ ਲੋਕ ਪਹਿਲੀ ਵਾਰ ਵੋਟ ਪਾਉਣਗੇ। ਇਹ 3 ਹਜ਼ਾਰ 948 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 3 ਦਸੰਬਰ ਨੂੰ ਨਤੀਜੇ ਆਉਣਗੇ।

ਤੇਲੰਗਾਨਾ ਵਿਧਾਨ ਸਭਾ ਦਾ ਕਾਰਜਕਾਲ 16 ਜਨਵਰੀ 2024 ਨੂੰ ਖਤਮ ਹੋਣ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਪਿਛਲੀ ਵਾਰ ਦਸੰਬਰ 2018 ਵਿੱਚ ਹੋਈਆਂ ਸਨ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨੇ ਸਰਕਾਰ ਬਣਾਈ ਸੀ।ਚੰਦਰਸ਼ੇਖਰ ਰਾਓ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ।

ਟੀਆਰਐਸ ਦਾ ਨਾਮ ਹੁਣ ਬੀਆਰਐਸ (ਭਾਰਤ ਰਾਸ਼ਟਰ ਸਮਿਤੀ) ਹੋ ਗਿਆ ਹੈ।ਇਸ ਵਾਰ ਚੋਣਾਂ ਵਿੱਚ ਸੱਤਾਧਾਰੀ ਬੀਆਰਐਸ ਅਤੇ ਕਾਂਗਰਸ ਵਿੱਚ ਸਿੱਧਾ ਮੁਕਾਬਲਾ ਹੈ। ਭਾਜਪਾ ਵੀ ਇਸ ਵਾਰ ਯਤਨ ਕਰ ਰਹੀ ਹੈ। ਸਾਲ 2018 ਵਿੱਚ ਬੀਆਰਐਸ ਨੂੰ 88 ਤੇ ਕਾਂਗਰਸ ਨੂੰ 19 ਸੀਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਭਾਜਪਾ ਦੇ ਖਾਤੇ ਵਿੱਚ ਸਿਰਫ਼ ਇੱਕ ਸੀਟ ਆਈ ਸੀ।

 

ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਨਹਿਰਾਂ ਤੇ ਜਲ ਨਿਕਾਸੀ ਬਿੱਲ-2023 ਪਾਸ

0

ਕਿਸਾਨਾਂ ਲਈ ਨਿਰਵਿਘਨ ਨਹਿਰੀ ਪਾਣੀ ਸਪਲਾਈ, ਜਲ ਸਰੋਤਾਂ ਦੀ ਸਾਂਭ-ਸੰਭਾਲ ਅਤੇ ਝਗੜਿਆਂ ਦਾ ਛੇਤੀ ਤੇ ਆਸਾਨ ਤਰੀਕੇ ਨਾਲ ਹੱਲ ਯਕੀਨੀ ਬਣਾਉਣ ਦੀ ਮਨਸ਼ਾ ਨਾਲ ਪੰਜਾਬ ਵਿਧਾਨ ਸਭਾ ਵਿਚ ‘ਪੰਜਾਬ ਨਹਿਰਾਂ ਤੇ ਜਲ ਨਿਕਾਸੀ ਬਿਲ-2023’ ਪਾਸ ਕੀਤਾ ਗਿਆ। ਇਸ ਬਿਲ ਨੂੰ ਜਲ ਸੋਮਿਆਂ ਬਾਰੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਪੇਸ਼ ਕੀਤਾ ਗਿਆ ਸੀ।

ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਨਹਿਰਾਂ ਅਤੇ ਜਲ ਨਿਕਾਸੀ ਬਿਲ 2023 ਨੂੰ ਲਾਗੂ ਕਰਨ ਦਾ ਮੁੱਖ ਮੰਤਵ ਕਿਸਾਨਾਂ ਨੂੰ ਬਿਨਾਂ ਰੁਕਾਵਟ ਨਹਿਰੀ ਪਾਣੀ ਮੁਹੱਈਆ ਕਰਵਾਉਣਾ, ਨਹਿਰਾਂ ਡਰੇਨਾਂ, ਨਦੀਆਂ ਅਤੇ ਹੋਰ ਕੁਦਰਤੀ ਜਲ ਸਰੋਤਾਂ ਦੀ ਦੇਖ-ਰੇਖ ਮੁਰੰਮਤ, ਸਾਫ਼-ਸਫ਼ਾਈ ਕਰਨਾ, ਜ਼ਿਮੀਂਦਾਰਾਂ ਦੀਆਂ ਮੰਗਾਂ, ਸ਼ਿਕਾਇਤਾਂ ਅਤੇ ਆਪਸੀ ਲੜਾਈ ਝਗੜਿਆਂ ਦਾ ਹੱਲ ਕਰਨ ਲਈ ਪ੍ਰਕਿਰਿਆ ਯਕੀਨੀ ਬਣਾਉਣ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਨਿਯਮ ਅਤੇ ਕਾਨੂੰਨ ਬਣਾਉਣਾ ਹੈ।

ਜੌੜਾਮਾਜਰਾ ਨੇ ਕਿਹਾ ਕਿ ਬਿਲ ਵਿਚ ਵਿਵਸਥਾ ਕੀਤੀ ਗਈ ਹੈ ਕਿ ਸੂਬਾ ਸਰਕਾਰ ਨਹਿਰਾਂ ਅਤੇ ਹੋਰ ਕੁਦਰਤੀ ਜਲ ਸੋਮਿਆਂ ਨੂੰ ਪੂਰਾ ਕਰਨ ਦੇ ਸਾਧਨ ਮੁਹੱਈਆ ਕਰਵਾਏਗੀ। ਨਹਿਰਾਂ ਅਤੇ ਹੋਰ ਕੁਦਰਤੀ ਜਲ ਸੋਮਿਆਂ ਅਤੇ ਨੇੜਲੀਆਂ ਜ਼ਮੀਨਾਂ ਦੇ ਵਸਨੀਕਾਂ ਦੀਆਂ ਵਾਜ਼ਿਬ ਸਹੂਲਤਾਂ ਲਈ ਨਹਿਰਾਂ ਅਤੇ ਹੋਰ ਕੁਦਰਤੀ ਜਲ ਸੋਮਿਆਂ ਲਈ ਢੁਕਵੇਂ ਸਾਧਨ ਮੁਹੱਈਆ ਕਰਵਾਏਗੀ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰੇਗੀ। ਰਾਜ ਸਰਕਾਰ ਸਮੇਂ-ਸਮੇਂ ’ਤੇ ਅਤੇ ਲੋੜ ਪੈਣ ’ਤੇ ਨਹਿਰ ’ਤੇ ਪੁਲ਼ ਜਾਂ ਰੈਂਪ (ਫੀਲਡ ਪਾਥ, ਫੁਟ ਬ੍ਰਿਜ ਆਦਿ) ਲਈ ਇਕ ਆਮ ਨੀਤੀ ਜਾਰੀ ਕਰ ਸਕਦੀ ਹੈ।

ਇਸੇ ਤਰ੍ਹਾਂ ਖਾਲ੍ਹਿਆਂ ਦੀ ਸਾਂਭ ਅਤੇ ਸਫ਼ਾਈ ਨਾਲ ਸਬੰਧਤ ਜ਼ਿੰਮੀਦਾਰਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇਗਾ। ਜੇਕਰ ਕੋਈ ਵਿਅਕਤੀ, ਕਿਸੇ ਖਾਲੇ ਦੇ ਨਿਰਮਾਣ ਜਾਂ ਰੱਖ-ਰਖਾਅ ਲਈ ਦੂਜਿਆਂ ਨਾਲ ਸਾਂਝੇ ਤੌਰ ’ਤੇ ਜ਼ਿੰਮੇਵਾਰ ਹੈ, ਜਾਂ ਦੂਜਿਆਂ ਨਾਲ ਸਾਂਝੇ ਤੌਰ ’ਤੇ ਖਾਲ੍ਹੇ ਦੀ ਵਰਤੋਂ ਕਰਦਾ ਹੈ ਪਰ ਰੱਖ-ਰਖਾਅ ਦੇ ਤੌਰ ’ਤੇ ਅਜਿਹੇ ਨਿਰਮਾਣ ਦੀ ਲਾਗਤ ਦੇ ਆਪਣੇ ਹਿੱਸੇ ਦਾ ਭੁਗਤਾਨ ਕਰਨ ਜਾਂ ਰੱਖ-ਰਖਾਅ ਲਈ ਆਪਣੇ ਹਿੱਸੇ ਦੇ ਕੰਮ ਕਰਵਾਉਣ ਵਿਚ ਅਣਗਹਿਲੀ ਜਾਂ ਇਨਕਾਰ ਕਰਦਾ ਹੈ ਤਾਂ ਮੰਡਲ ਨਹਿਰੀ ਅਫ਼ਸਰ ਅਰਜ਼ੀ ਪ੍ਰਾਪਤ ਕਰਨ ’ਤੇ ਇਸ ਦੀ ਜਾਂਚ ਕਰੇਗਾ ਅਤੇ ਉਚਿਤ ਹੁਕਮ ਦੇਵੇਗਾ।

ਉਨ੍ਹਾਂ ਦੱਸਿਆ ਕਿ ਬਿਲ ਤਹਿਤ ਖਾਲ੍ਹਾਂ (ਵਾਟਰ ਕੋਰਸ) ਦੇ ਰੱਖ-ਰਖਾਅ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਢਾਹੇ ਗਏ ਜਾਂ ਬਦਲੇ ਗਏ ਖਾਲ੍ਹਿਆਂ ਦੀ ਬਹਾਲੀ ਯਕੀਨੀ ਬਣਾਈ ਜਾਵੇਗੀ। ਜੇਕਰ ਕੋਈ ਵਿਅਕਤੀ ਕਿਸੇ ਖਾਲ੍ਹੇ ਨੂੰ ਢਾਹੁੰਦਾ ਹੈ, ਬਦਲਦਾ ਹੈ, ਵੱਡਾ ਕਰਦਾ ਹੈ ਜਾਂ ਰੁਕਾਵਟ ਪਾਉਂਦਾ ਹੈ ਜਾਂ ਉਸ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਇਸ ਨਾਲ ਪ੍ਰਭਾਵਿਤ ਕੋਈ ਵੀ ਵਿਅਕਤੀ ਉਪ-ਮੰਡਲ ਨਹਿਰੀ ਅਫ਼ਸਰ ਨੂੰ ਇਸ ਦੀ ਅਸਲ ਸਥਿਤੀ ਵਿਚ ਬਹਾਲ ਕਰਨ ਦੇ ਨਿਰਦੇਸ਼ ਦੇਣ ਲਈ ਅਰਜ਼ੀ ਦੇ ਸਕਦਾ ਹੈ।

ਜੌੜਾਮਾਜਰਾ ਨੇ ਕਿਹਾ ਕਿ ਇਸ ਬਿਲ ਦੇ ਪਾਸ ਹੋਣ ਨਾਲ ਪੰਜਾਬ ਰਾਜ ਵਿਚ ‘ਉਤਰੀ ਭਾਰਤ ਨਹਿਰ ਅਤੇ ਡਰੇਨੇਜ ਐਕਟ, 1873 (ਕੇਂਦਰੀ ਐਕਟ 1873), ਰੱਦ ਹੋ ਗਿਆ ਹੈ ਅਤੇ ਇਸ ਕਾਨੂੰਨ ਨੂੰ ਰੱਦ ਕਰਨ ਦਾ ਹੇਠ ਲਿਖਿਆਂ ’ਤੇ ਕੋਈ ਅਸਰ ਨਹੀਂ ਪਵੇਗਾ ਜਿਵੇਂ ਕੋਈ ਅਰਜ਼ੀ, ਅਪੀਲ ਜਾਂ ਸੋਧ, ਜੋ ਇਸ ਐਕਟ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਪੈਂਡਿੰਗ ਹੈ ਜਾਂ ਇਸ ਐਕਟ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਪਾਸ ਕੀਤੇ ਗਏ ਕਿਸੇ ਆਦੇਸ਼ ਦੇ ਵਿਰੁੱਧ ਦਾਇਰ ਕੀਤੀ ਗਈ।

ਇਸੇ ਤਰ੍ਹਾਂ ਧਾਰਾ-ਏ ਵਿਚ ਅਪੀਲ ਜਾਂ ਸੋਧ ਦਾ ਕੋਈ ਅਧਿਕਾਰ, ਜੇਕਰ ਕੋਈ ਹੋਵੇ, ਤਾਂ ਅਜਿਹੀ ਅਰਜੀ, ਅਪੀਲ ਜਾਂ ਸੋਧ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਸਮਰੱਥ ਅਧਿਕਾਰੀ ਦੁਆਰਾ ਰੱਦ ਕੀਤੇ ਗਏ ਐਕਟ ਦੇ ਉਪਬੰਧਾਂ ਦੇ ਤਹਿਤ ਹੀ ਨਿਪਟਾਇਆ ਜਾਵੇਗਾ।

ਸਵੇਰੇ-ਸਵੇਰੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ED ਦੀ ਰੇਡ

0

ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਈ. ਡੀ. ਵੱਲੋਂ ਛਾਪੇਮਾਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਈ. ਡੀ. ਦੀ ਟੀਮ ਦਿਨ ਚੜ੍ਹਦਿਆਂ ਹੀ ਸਾਧੂ ਸਿੰਘ ਧਰਮਸੋਤ ਦੇ ਘਰ ਪਹੁੰਚ ਗਈ ਅਤੇ ਘਰ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਸਾਧੂ ਸਿੰਘ ਧਰਮਸੋਤ ਦੇ ਨਾਲ ਠੇਕੇਦਾਰ ਹਰਮੋਹਿੰਦਰ ਸਿੰਘ ਦੇ ਘਰ ਵੀ ਈ. ਡੀ. ਵਲੋਂ ਛਾਪੇਮਾਰੀ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਇਹ ਛਾਪੇਮਾਰੀ ਜੰਗਲਾਤ ਵਿਭਾਗ ‘ਚ ਦਰੱਖਤਾਂ ਨੂੰ ਕੱਟਣ ਤੋਂ ਬਾਅਦ ਵੇਚਣ ਦੇ ਦੋਸ਼ਾਂ ‘ਚ ਹੋਏ ਘਪਲੇ ਦੇ ਮਾਮਲੇ ‘ਚ ਕੀਤੀ ਗਈ ਹੈ।

ਇਸ ਦੌਰਾਨ ਈ. ਡੀ. ਵਲੋਂ ਕਈ ਦਸਤਾਵੇਜ਼ ਕਬਜ਼ੇ ‘ਚ ਲਏ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਧੂ ਸਿੰਘ ਧਰਮਸੋਤ ਦੇ ਘਰ ਈ. ਡੀ. ਵਲੋਂ ਛਾਪੇਮਾਰੀ ਕੀਤੀ ਗਈ ਸੀ।

ਮੌਸਮ ਵਿਭਾਗ ਨੇ ਮੀਂਹ ਸੰਬੰਧੀ ਯੈਲੋ ਅਲਰਟ ਕੀਤਾ ਜਾਰੀ

0

ਮੌਸਮ ਵਿਭਾਗ ਨੇ ਪੱਛਮੀ ਮਾਲਵੇ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 11 ਜ਼ਿਲ੍ਹੇ ਅਜਿਹੇ ਹਨ ਜਿੱਥੇ ਮੀਂਹ ਦਾ ਅਲਰਟ ਦਿੱਤਾ ਗਿਆ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਬਰਸਾਤ ਕਾਰਨ ਹੀਟ ਲਾਕ ਹੋਣ ਕਾਰਨ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਹੋਇਆ ਹੈ ਪਰ ਅੱਜ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ।

ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਅਨੁਸਾਰ ਅਗਲੇ ਕੁਝ ਘੰਟਿਆਂ ਤੱਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਹਾਲੀ, ਲੁਧਿਆਣਾ, ਫਗਵਾੜਾ, ਕਪੂਰਥਲਾ, ਜਲੰਧਰ ਅਤੇ ਰੋਪੜ ਵਿੱਚ ਰੁਕ-ਰੁਕ ਕੇ ਮੀਂਹ ਜਾਰੀ ਰਹੇਗਾ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇੰਨਾ ਹੀ ਨਹੀਂ ਇੱਥੇ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।