Home Blog Page 1722

ਮਹਿਲਾ ਕ੍ਰਿਕਟ ਪ੍ਰੀਮੀਅਰ ਲੀਗ ਲਈ ਚੰਡੀਗੜ੍ਹ ਦੀਆਂ 3 ਖਿਡਾਰਣਾਂ ਨੂੰ ਕੀਤਾ ਗਿਆ ਸ਼ਾਰਟਲਿਸਟ

0

ਚੰਡੀਗੜ੍ਹ ਦੀਆਂ ਤਿੰਨ ਮਹਿਲਾ ਕ੍ਰਿਕਟਰਾਂ ਨੂੰ ਅਗਲੇ ਸਾਲ ਫਰਵਰੀ-ਮਾਰਚ ਵਿਚ ਹੋਣ ਵਾਲੀ ਮਹਿਲਾ ਪ੍ਰੀਮੀਅਰ ਕ੍ਰਿਕਟ ਲੀਗ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਹ ਮੁਕਾਬਲਾ 9 ਦਸੰਬਰ ਨੂੰ ਹੋਣ ਵਾਲਾ ਹੈ।

ਦੱਸ ਦੇਈਏ ਕਿ BCCI ਵੱਲੋਂ ਮਹਿਲਾ ਕ੍ਰਿਕਟ ਪ੍ਰੀਮੀਅਰ ਲੀਗ ਲਈ ਕੁੱਲ 165 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ, ਜਿਸ ਵਿੱਚ ਇਨ੍ਹਾਂ ਤਿੰਨਾਂ ਖਿਡਾਰੀਆਂ ਦੇ ਨਾਂ ਸ਼ਾਮਲ ਹਨ। ਤਿੰਨਾਂ ਖਿਡਾਰੀਆਂ ਨੇ ਨਿਲਾਮੀ ਲਈ ਆਧਾਰ ਕੀਮਤ 10 ਲੱਖ ਰੁਪਏ ਰੱਖੀ ਹੈ। ਜਿਹੜੀਆਂ ਤਿੰਨ ਖਿਡਾਰਣਾਂ ਮਹਿਲਾ ਕ੍ਰਿਕਟ ਲੀਗ ਲਈ ਚੁਣੀਆਂ ਗਈਆਂ ਹਨ ਉਨ੍ਹਾਂ ਵਿਚ ਪਰੂਸ਼ੀ ਪ੍ਰਭਾਕਰ, ਅਰਾਧਨਾ ਬਿਸ਼ਟ ਤੇ ਆਲਰਾਊਂਡਰ ਕਸ਼ਵੀ ਗੌਤਮ ਦਾ ਨਾਂ ਸ਼ਾਮਲ ਹੈ।

ਪੰਜਾਬੀ ਨੌਜਵਾਨ ਦੀ ਇੰਗਲੈਂਡ ‘ਚ ਹੋਈ ਮੌ.ਤ, ਕੁੱਝ ਦਿਨ ਪਹਿਲਾਂ ਹੀ ਗਿਆ ਸੀ ਵਿਦੇਸ਼

0

ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂ ਕਾਰੋਬਾਰ ਸੈੱਟ ਕਰਨ ਲਈ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਚੰਗੀ ਕਮਾਈ ਕਰਕੇ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹਾ ਹੀ ਇਕ ਹਾਦਸਾ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਬੁਲਾਰਾ ਦੇ ਨੌਜਵਾਨ ਨਾਲ ਵਾਪਰਿਆ ਜਿਸ ਦੀ ਮਾਮੂਲੀ ਬੀਮਾਰੀ ਦੇ ਬਾਅਦ ਮੌ.ਤ ਹੋ ਗਈ।

ਮ੍ਰਿਤਕ ਦੀ ਪਛਾਣ ਲਕਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ। ਨੌਜਵਾਨ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਉਹ ਇੰਗਲੈਂਡ ਦੇ ਵਿਲਨਹਾਲ ਸ਼ਹਿਰ ਵਿਚ ਰਹਿ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ ਉਹ ਥੋੜ੍ਹਾ ਬੀਮਾਰ ਸੀ ਜਿਸ ਦੇ ਬਾਅਦ ਅਚਾਨਕ ਉਸ ਦੇ ਦੇਹਾਂਤ ਦੀ ਖਬਰ ਮਿਲੀ। ਲਕਸ਼ਦੀਪ ਅਜੇ 20 ਦਿਨ ਪਹਿਲਾਂ ਹੀ ਵਿਦੇਸ਼ ਵਿਚ ਪੜ੍ਹਾਈ ਕਰਨ ਲਈ ਭਾਰਤ ਤੋਂ ਗਿਆ ਸੀ। ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਲਾਸ਼ ਭਾਰਤ ਲਿਆਉਂਣ ਲਈ ਮਦਦ ਕੀਤੀ ਜਾਵੇ।

ਬਠਿੰਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਗਈ ਜਾਨ

0

ਪਿੰਡ ਬਾਜਾਖਾਨਾ ਤੋਂ ਬਠਿੰਡਾ ਵੱਲ ਨੈਸ਼ਨਲ ਹਾਈ ਵੇਅ-54 ’ਤੇ ਦੇਰ ਸ਼ਾਮ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਰੌਂਤਾ ਰਜਬਾਹਾ ਦੇ ਪੁਲ ਕਰੀਬ ਵਾਪਰਿਆ। ਇਥੇ ਇਕ ਸਵਿਫ਼ਟ ਡਿਜ਼ਾਇਰ ਕਾਰ (ਪੀ.ਬੀ 03-ਬੀ.ਬੀ. 0731) ਆਪਣੀ ਸਾਈਡ ਖੱਬੇ ਹੱਥ ਸੜਕ ਕੰਢੇ ਇਕ ਟਾਹਲੀ ਦੇ ਦਰਖ਼ਤ ਨਾਲ ਟਕਰਾ ਗਈ। ਕਾਰ ਬਠਿੰਡਾ ਤਰਫ਼ੋਂ ਬਾਜਾਖਾਨਾ ਵੱਲ ਜਾ ਰਹੀ ਸੀ।

ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਵਿਚ ਸਵਾਰ ਪੰਜੇ ਵਿਅਕਤੀ ਮੌਕੇ ’ਤੇ ਹੀ ਦਮ ਤੋੜ ਗਏ। ਮੌਤ ਦੇ ਮੂੰਹ ਜਾ ਪਏ ਵਿਅਕਤੀਆਂ ’ਚੋਂ ਇਕ ਦੀ ਸ਼ਨਾਖ਼ਤ ਕੋਠੇ ਰਾਮਸਰ ਵਾਲੇ (ਕੋਟਲੀ-ਅਬਲੂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ। ਮਰਨ ਵਾਲਿਆਂ ਵਿੱਚ ਇਕ ਹੋਰ ਅਮਨਦੀਪ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਬਾਹੋ ਯਾਤਰੀ (ਜ਼ਿਲ੍ਹਾ ਬਠਿੰਡਾ), ਗੁਰ ਨਾਨਕ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਰਾਇ ਕੇ ਕਲਾਂ (ਜ਼ਿਲ੍ਹਾ ਬਠਿੰਡਾ) ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ’ਚੋਂ ਇਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਅਤੇ ਦੂਜਾ ਝੁੰਬਾ ਦਾ ਰਹਿਣ ਦੱਸਿਆ ਜਾ ਰਿਹਾ ਹੈ।

ਇਸ ਦੁਰਘਟਨਾ ਸਥਾਨ ਤੋਂ ਕਰੀਬ ਸੌ ਫੁੱਟ ਅੱਗੇ ਇਕ ਹੋਰ ਆਈ ਟਵੰਟੀ ਕਾਰ (ਪੀਬੀ 08- ਈਸੀ 1233) ਹਾਦਸਾਗ੍ਰਸਤ ਹੋਈ ਹੈ। ਇਸ ਹਾਦਸੇ ਦਾ ਹੈਰਾਨੀਜਨਕ ਪੱਖ ਇਹ ਵੇਖਣ ਨੂੰ ਮਿਲਿਆ ਕਿ ਗੱਡੀ ਵਿਚਲੇ ਸੇਫ਼ਟੀ ਬੈਲੂਨ (ਸੁਰੱਖਿਅਤ ਗੁਬਾਰੇ) ਖੁੱਲ੍ਹੇ ਹੋਏ ਸਨ ਪਰ ਕਾਰ ਵਿਚਲੇ ਸਵਾਰ ਗਾਇਬ ਸਨ। ਪੁਲਿਸ ਅਨੁਸਾਰ ਕਾਰ ਦੇ ਮਾਲਕ ਦੀ ਸ਼ਨਾਖ਼ਤ ਵਿੱਕੀ ਕੁਲਦਾਰ ਪੁੱਤਰ ਸੋਰਦੀ ਰਾਮ ਵਾਸੀ ਬਿਲੀ ਚਰਮ (ਨਜ਼ਦੀਕ ਸ਼ਾਹਕੋਟ) ਵਜੋਂ ਦੱਸੀ ਗਈ ਹੈ।

ਡੀਐੱਸਪੀ ਜੈਤੋ ਸੁਖਜੀਤ ਸਿੰਘ ਸਮੇਤ ਐੱਸਐੱਚਓ ਬਾਜਾਖਾਨਾ ਮੌਕੇ ’ਤੇ ਪੁੱਜੇ ਅਤੇ ਦੋਵਾਂ ਹਾਦਸਿਆਂ ਦਾ ਜਾਇਜ਼ਾ ਲਿਆ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੋਵਾਂ ਹਾਦਸਿਆਂ ਦੇ ਆਪਸੀ ਸੁਮੇਲ ਦੀ ਪ੍ਰਬਲ ਸੰਭਾਵਨਾ ਹੈ। ਹਾਦਸੇ ਦੇ ਤੁਰੰਤ ਬਾਅਦ ਜੈਤੋ ਤੋਂ ਸਮਾਜ ਸੇਵੀ ਸੰਗਠਨਾਂ ਦੇ ਕਾਰਕੁੰਨ ਐਂਬੂਲੈਂਸਾਂ ਸਮੇਤ ਘਟਨਾ ਸਥਾਨ ’ਤੇ ਪਹੁੰਚ ਕੇ ਰਾਹਤ ਕਾਰਜਾਂ ਵਿਚ ਜੁੱਟ ਗਏ ।

ਭਲਕੇ 4 ਦਸੰਬਰ ਤੋਂ ਪੰਜਾਬ ਦੇ ਸਾਰੇ ਸਕੂਲ ਨਵੇਂ ਸਮੇਂ ‘ਤੇ ਲੱਗਣਗੇ: ਹਰਜੋਤ ਬੈਂਸ

0

ਪੰਜਾਬ ਸਰਕਾਰ ਵਲੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਲਾਨ ਕੀਤਾ ਗਿਆ ਹੈ। ਕੱਲ੍ਹ 4 ਦਸੰਬਰ ਤੋਂ ਪੰਜਾਬ ਦੇ ਸਾਰੇ ਸਕੂਲ ਨਵੇਂ ਸਮੇਂ ‘ਤੇ ਲੱਗਣਗੇ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਪੈ ਰਹੀ ਸੰਘਣੀ ਧੁੰਦ ਅਤੇ ਮੌਸਮ ਤਬਦੀਲੀ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ਼੍ਹਣ ਦਾ ਸਮਾਂ ਸਵੇਰੇ 9:30 ਵਜੇ ਅਤੇ ਛੁੱਟੀ ਦਾ ਸਮਾਂ 3:30 ਵਜੇ ਕੀਤਾ ਜਾਂਦਾ ਹੈ।

ਅੱਜ ਆਉਣਗੇ ਵਿਧਾਨ ਸਭਾ ਚੋਣਾਂ ਦੇ ਨਤੀਜੇ, ਚਾਰ ਰਾਜਾਂ ‘ਚ ਵੋਟਾਂ ਦੀ ਗਿਣਤੀ ਸ਼ੁਰੂ

0

ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਕਿਸ ਦੀ ਸਰਕਾਰ ਬਣੇਗੀ। ਕਿਸ ਦੇ ਸਿਰ ‘ਤੇ ਤਾਜ ਸਜੇਗਾ ਅਤੇ ਕਿਸ ਦੀ ਝੋਲੀ ‘ਚ ਹਾਰ ਪਵੇਗੀ, ਇਸ ਦਾ ਫੈਸਲਾ ਅੱਜ ਹੋ ਜਾਵੇਗਾ। ਇਨ੍ਹਾਂ ਚਾਰ ਰਾਜਾਂ ਵਿੱਚ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ  ਗਈ ਹੈ।

ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਤੇਲੰਗਾਨਾ ‘ਚ ਕਾਂਗਰਸ ਨੂੰ ਵੱਡੀ ਜਿੱਤ ਮਿਲ ਸਕਦੀ ਹੈ।ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਅੱਜ ਵੋਟਾਂ ਦੀ ਗਿਣਤੀ ਤੋਂ ਬਾਅਦ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਕਿਸ ਦੀ ਸਰਕਾਰ ਬਣੇਗੀ। ਐਗਜ਼ਿਟ ਪੋਲ ਦੇ ਨਤੀਜੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆ ਗਏ ਹਨ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਸਾਰੇ ਐਗਜ਼ਿਟ ਪੋਲ ਭਾਜਪਾ ਅਤੇ ਕਾਂਗਰਸ ਵਿਚਕਾਰ ਕਰੀਬੀ ਮੁਕਾਬਲਾ ਦਿਖਾ ਰਹੇ ਹਨ।

ਕੁਝ ਐਗਜ਼ਿਟ ਪੋਲਾਂ ‘ਚ ਭਾਜਪਾ ਸਰਕਾਰ ਅੱਗੇ ਜਾਂ ਕੁਝ ‘ਚ ਕਾਂਗਰਸ ਅੱਗੇ ਦਿਖਾਈ ਦੇ ਰਹੀ ਹੈ। ਜੇਕਰ ਛੱਤੀਸਗੜ੍ਹ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਐਗਜ਼ਿਟ ਪੋਲ ਕਾਂਗਰਸ ਸਰਕਾਰ ਦੇ ਪੱਖ ‘ਚ ਹਨ। ਪਰ ਭਾਜਪਾ ਵੀ ਇਨ੍ਹਾਂ ਅੰਕੜਿਆਂ ਵਿੱਚ ਬਹੁਤ ਪਿੱਛੇ ਨਜ਼ਰ ਨਹੀਂ ਆਉਂਦੀ।ਅਜਿਹੇ ‘ਚ ਭਾਜਪਾ ਦੀਆਂ ਉਮੀਦਾਂ ਅਜੇ ਟੁੱਟੀਆਂ ਨਹੀਂ ਹਨ, ਜਿਸ ਕਾਰਨ ਸਾਬਕਾ ਸੀਐੱਮ ਰਮਨ ਸਿੰਘ ਛੱਤੀਸਗੜ੍ਹ ‘ਚ ਜਿੱਤ ਦਾ ਦਾਅਵਾ ਕਰ ਰਹੇ ਹਨ।

ਦੂਜੇ ਪਾਸੇ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਤੇਲੰਗਾਨਾ ਵਿੱਚ ਕੇਸੀਆਰ ਲਈ ਸੱਤਾ ਦਾ ਰਸਤਾ ਆਸਾਨ ਨਹੀਂ ਜਾਪਦਾ। ਸਰਵੇਖਣ ਮੁਤਾਬਕ ਬੀਆਰਐਸ ਖ਼ਿਲਾਫ਼ ਸੱਤਾ ਵਿਰੋਧੀ ਲਹਿਰ ਹੈ। ਨਤੀਜਿਆਂ ਵਾਲੇ ਦਿਨ ਕੇਸੀਆਰ ਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਵੇਖਣ ਇਹ ਸੰਕੇਤ ਦੇ ਰਿਹਾ ਹੈ ਕਿ ਸੀਐਮ ਕੇ. ਚੰਦਰਸ਼ੇਖਰ ਰਾਓ ਨਾ ਤਾਂ ਜਿੱਤਾਂ ਦੀ ਹੈਟ੍ਰਿਕ ਬਣਾ ਸਕਣਗੇ ਅਤੇ ਨਾ ਹੀ ਆਪਣੀ ਤਾਕਤ ਬਚਾ ਸਕਣਗੇ।ਤੇਲੰਗਾਨਾ ਵਿੱਚ ਕੇਸੀਆਰ ਦੀ ਲੜਾਈ ਕਾਂਗਰਸ ਅਤੇ ਭਾਜਪਾ ਨਾਲ ਹੈ।

ਮੁਕੇਰੀਆਂ ‘ਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ, ਪੁਲਿਸ ਨੇ ਹਿਰਾਸਤ ‘ਚ ਲਏ ਕਿਸਾਨ

0

ਇਸ ਵੇਲੇ ਮੁਕੇਰੀਆਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨ ਆਪ ਦੀ ਰੈਲੀ ਦਾ ਗੁਰਦਾਸਪੁਰ ‘ਚ ਵਿਰੋਧ ਕਰਨਾ ਚਾਹੁੰਦੇ ਸਨ।ਉਹ ਗੰਨੇ ਦੇ ਵਧਾਏ ਰੇਟ ਤੋਂ ਸਹਿਮਤ ਨਹੀਂ ਹਨ। ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਵਲੋਂ ਵਧਾਏ ਗੰਨੇ ਦੇ ਭਾਅ ਘੱਟ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨ ਗੰਨੇ ਦੀ ਕੀਮਤ ‘ਚ ਪ੍ਰਤੀ ਕੁਟਿੰਟਲ 11 ਰੁਪਏ ਦਾ ਵਾਧਾ ਕੀਤਾ ਗਿਆ ਸੀ ਪਰ ਕਿਸਾਨ ਇਸ ਤੋਂ ਵੱਧ ਮੁੱਲ ਚਾਹੁੰਦੇ ਸਨ। ਇਸ ਲਈ ਉਨ੍ਹਾਂ ਵਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਨ੍ਹਾਂ ਵਲੋਂ ਪੰਜਾਬ ਸਰਕਾਰ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ। ਇਸ ਦੌਰਾਨ ਪੰਜਾਬ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ। ਪੁਲਿਸ ਵਲੋਂ ਕੁੱਝ ਕਿਸਾਨਾਂ ਨੂੰ ਹਿਰਾਸਤ ‘ਚ ਵੀ ਲੈ ਲਿਆ ਗਿਆ ਹੈ।

ਪਿਓ ਨੇ ਆਪਣੇ ਹੀ ਇਕਲੌਤੇ ਪੁੱਤ ਦਾ ਕੀਤਾ ਕ.ਤ.ਲ, ਮ੍ਰਿ.ਤਕ ਨੇ 8 ਦਿਨਾਂ ਬਾਅਦ ਜਾਣਾ ਸੀ ਵਿਦੇਸ਼

0

ਲੰਬੀ ਦੇ ਪਿੰਡ ਧੌਲਾ ਵਿਚ ਅੱਜ ਵੱਡੀ ਵਾਰਦਾਤ ਵਾਪਰੀ ਹੈ। ਇਥੇ ਇਕ ਪਿਓ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿਓ ਨੇ ਗੋਲੀ ਮਾਰ ਕੇ ਆਪਣੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਵਜੋਂ ਹੋਈ ਹੈ। ਇਹ ਵੀ ਖਬਰ ਹੈ ਕਿ ਨਵਜੋਤ ਸਿੰਘ ਨੇ 10 ਦਸੰਬਰ ਨੂੰ ਕੈਨੇਡਾ ਜਾਣਾ ਸੀ।ਥਾਣਾ ਲੰਬੀ ਦੀ ਪੁਲਿਸ ਨੇ ਲੜਕੇ ਦੀ ਮਾਤਾ ਦੇ ਬਿਆਨਾਂ ‘ਤੇ ਪਿਤਾ ਅਤੇ ਚਾਚੇ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ

 

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ‘ਮਿਸ਼ਨ 100 ਪ੍ਰਤੀਸ਼ਤ’ ਲਾਂਚ

0

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅੱਜ ਮਿਸ਼ਨ 100 ਪ੍ਰਤੀਸ਼ਤ ਲਾਂਚ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬੋਰਡ ਦੀਆਂ ਫਰਵਰੀ/ ਮਾਰਚ-2024 ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੌਰਾਨ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਮੁੱਖ ਉਦੇਸ਼ ਨਾਲ ‘ਮਿਸ਼ਨ 100%: ਗਿਵ ਯੂਅਰ ਬੈਸਟ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ।

ਇਸ ਮਿਸ਼ਨ ਤਹਿਤ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪੱਧਰਾਂ ਤੇ ਕੰਮ ਕਰ ਰਹੇ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਸਕੂਲ ਮੁੱਖੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਮੂਹਿਕ ਯਤਨਾਂ ਨਾਲ 100% ਪਾਸ ਪ੍ਰਤੀਸ਼ਤਤਾ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਪ੍ਰਾਪਤ ਕਰਨ ਲਈ ਇੱਕ ਮਿਸ਼ਨ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਬੀਤੇ ਵਰ੍ਹੇ ਵੀ ਮਿਸ਼ਨ 100% ਚਲਾਇਆ ਗਿਆ ਸੀ, ਜਿਸ ਦੇ ਬਹੁਤ ਸਾਰਥਕ ਨਤੀਜੇ ਨਿਕਲੇ ਸਨ। ਅੱਜ ਦੇ ਇਸ ਸਮਾਗਮ ਵਿੱਚ ਸਕੂਲ ਸਿਖਿਆ ਸਕੱਤਰ ਕਮਲ ਕਿਸ਼ੋਰ ਯਾਦਵ,ਸ਼ਚਰਚਿਲ ਕੁਮਾਰ ਵਿਸ਼ੇਸ਼ ਸਕੱਤਰ, ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਅਵਿਕੇਸ਼ ਗੁਪਤਾ ਤੋਂ ਇਲਾਵਾ ਬਲਵਿੰਦਰ ਸਿੰਘ ਸੈਣੀ ਸਟੇਟ ਨੋਡਲ ਅਫਸਰ ਮਿਸ਼ਨ 100% ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿਖਿਆ ਵਿਨੈ ਬੁਬਲਾਨੀ ,ਡਾਇਰੈਕਟਰ ਸਕੂਲ ਸਿਖਿਆ ਸੈਕੰਡਰੀ ਸੰਜੀਵ ਸ਼ਰਮਾ,ਡਾਇਰੈਕਟਰ ਸਕੂਲ ਸਿਖਿਆ ਐਲੇਮੈਂਟਰੀ ਸਤਨਾਮ ਸਿੰਘ, ਕੰਟਰੋਲਰ ਪ੍ਰੀਖਿਆਵਾਂ ਡਾਕਟਰ ਮਨਿੰਦਰ ਸਿੰਘ ਸਰਕਾਰੀਆ , ਡਾਕਟਰ ਰਮਿੰਦਰਜੀਤ ਕੌਰ ,ਡਾਕਟਰ ਨਵਨੀਤ ਤੋਂ ਇਲਾਵਾ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ,ਉਪ ਜਿਲ੍ਹਾ ਸਿੱਖਿਆ ਅਫਸਰ , ਡਾਈਟ ਪ੍ਰਿੰਸੀਪਲ,ਬੀ.ਐਨ.ਓ. ਅਤੇ ਬੀਤੇ ਵਰ੍ਹੇ ਵਧੀਆ ਨਤੀਜੇ ਦੇਣ ਵਾਲੇ ਸਕੂਲ ਮੁਖੀ ਅਤੇ ਸਕੂਲ ਅਧਿਆਪਕ ਹਾਜ਼ਰ ਸਨ।

ਸੰਗਰੂਰ ‘ਚ ਮੈਰੀਟੋਰੀਅਸ ਸਕੂਲ ਦੇ 40 ਤੋਂ ਵੱਧ ਬੱਚਿਆਂ ਦੀ ਵਿਗੜੀ ਤਬੀਅਤ

0

ਸੰਗਰੂਰ ਤੋਂ ਸਕੂਲੀ ਬੱਚਿਆਂ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਸੰਗਰੂਰ ਦੇ ਘਾਵਦਾ ‘ਚ ਬਣੇ ਮੈਰੀਟੋਰੀਅਸ ਸਕੂਲ ‘ਚ ਬੱਚਿਆਂ ਨੂੰ ਖਰਾਬ ਖਾਣਾ ਦਿੱਤਾ ਗਿਆ ਹੈ। ਜਿਸ ਕਾਰਨ 40 ਤੋਂ ਵੱਧ ਬੱਚੇ ਇਹ ਖਾਣਾ ਖਾਣ ਤੋਂ ਬਾਅਦ ਬਿਮਾਰ ਹੋ ਗਏ ਹਨ। ਜਾਣਕਾਰੀ ਮੁਤਾਬਕ ਬੱਚਿਆਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਇਸ ਘਟਨਾ ਤੋਂ ਬਾਅਦ ਸੰਗਰੂਰ ਦੇ ਐਸਡੀਐਮ ‘ਤੇ ਵਿਧਾਇਕ ਨਰੇਂਦਰ ਕੌਰ ਭਾਰਜ ਸਕੂਲ ਪਹੁੰਚੇ ਹਨ। ਬੱਚਿਆਂ ਦੇ ਮਾਪੇ ਕਾਫੀ ਪਰੇਸ਼ਾਨ ਹਨ ਅਤੇ ਰੋ ਰਹੇ ਹਨ। ਸਕੂਲ ਪ੍ਰਸ਼ਾਸਨ ਵੱਲੋਂ ਸਕੂਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਸਕੂਲ ਦੇ ਅੰਦਰ ਹੀ ਹੋਸਟਲ ਬਣਾਇਆ ਗਿਆ ਹੈ। ਬੱਚੇ ਇੱਥੇ ਰਹਿੰਦੇ ਹਨ ਅਤੇ ਪੜ੍ਹਦੇ ਹਨ। ਫਿਲਹਾਲ ਅਗਰੇਲੀ ਜਾਂਚ ਜਾਰੀ ਹੈ।

ਚੀਨ ‘ਚ ਫੈਲੀ ਬਿਮਾਰੀ, ਪੰਜਾਬ ਵਾਸੀਆਂ ਨੂੰ ਵੀ ਸਿਹਤ ਮੰਤਰੀ ਵੱਲੋਂ ਸੁਚੇਤ ਰਹਿਣ ਦੀ ਸਲਾਹ

0

ਮੌਸਮ ਬਦਲਣ ਕਾਰਨ ਆਉਣ ਵਾਲੇ ਦਿਨਾਂ ‘ਚ ਹੋਣ ਵਾਲੀ ਸਾਹ ਸਬੰਧੀ ਬੀਮਾਰੀਆਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਬਲਵੀਰ ਸਿੰਘ ਨੇ ਸੂਬੇ ਦੀ ਸਥਿਤੀ ਦਾ ਜਾਇਜ਼ਾ ਲਿਆ। ਨਾਲ ਹੀ ਬੀਮਾਰੀਆਂ ਦੀ ਰੋਕਥਾਮ ਤੇ ਕੰਟਰੋਲ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਇਕ ਸੂਚੀ ਦਾ ਸੁਝਾਅ ਦਿੱਤਾ।

ਹਰ ਜ਼ਿਲ੍ਹੇ ਦੇ ਸਿਵਲ ਸਰਜਨ ਸਣੇ ਹੋਰ ਮੈਡੀਕਲ ਕਾਲਜਾਂ ਨੂੰ ਵੀ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ। ਦੱਸ ਦੇਈਏ ਕੀ ਚੀਨ ਵਿਚ ਫੈਲ ਰਹੀ ਬੀਮਾਰੀ ਨੂੰ ਲੈ ਕੇ ਸੂਬਾ ਸਰਕਾਰ ਨੇ ਵੀ ਸਿਹਤ ਵਿਭਾਗ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਹਨ।

ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸਾਰੇ ਸਿਵਲ ਸਰਜਨਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਓਪੀਡੀ ਵਿਚ ਫਲੂ ਕਾਰਜਨ ਵੱਖ ਤੋਂ ਸਥਾਪਤ ਕੀਤਾ ਜਾਵੇ ਜਿਸ ਵਿਚ ਤਜਰਬੇਕਾਰ ਪੈਰਾ-ਮੈਡੀਕਲ ਸਟਾਫ ਨੂੰ ਤਿਆਰ ਕੀਤਾ ਜਾਵੇ। ਇਸ ਨੂੰ ਜਲਦ ਤੋਂ ਜਲਦ ਸੁਚਾਰੂ ਕਰਨ ਦੇ ਹੁਕਮ ਦਿੱਤੇ ਗਏ ਹਨ।ਇਸ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਦੱਸ ਦੇਈਏ ਕਿ ਫਲੂ ਕਾਰਨਰ ਦੇ ਨਾਲ ਹਸਪਤਾਲ ਵਿਚ ਆਕਸੀਜਨ ਸਪਲਾਈ, ਆਈਸੋਲੇਸ਼ਨ ਵਾਰਡ ਵੀ ਸਥਾਪਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਇੰਫਲੂਏਜਾ ਏ, ਐੱਚ1, ਐੱਨ1 ਅਤੇ ਐੱਚ3-ਐੱਨ2 ਪੰਜਾਬ ਵਿਚ ਮਹਾਮਾਰੀ ਰੋਗ ਅਧਿਨਿਯਮ ਤਹਿਤ ਇਕ ਅਧਿਸੂਚਿਤ ਬੀਮਾਰੀ ਹੈ ਤੇ ਇਸ ਸਬੰਧੀ ਪਹਿਲਾਂ ਹੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕੇ ਹਨ।

ਉਨ੍ਹਾਂ ਇਹ ਵੀ ਨਿਰਦੇਸ਼ ਦਿੱਤਾ ਕਿ ਇਹ ਅਧਿਸੂਚਨਾ ਸੂਬੇ ਦੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਸ਼ੱਕੀ ਤੇ ਪੁਸ਼ਟੀ ਕੀਤੇਗਏ ਮਾਮਲਿਆਂ ਦੀ ਰਿਪੋਰਟ ਕਰਨ ਲਈ ਭੇਜੀ ਜਾਣੀ ਚਾਹੀਦੀ ਹੈ।

ਸਰਕਾਰੀ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ILI ਦੇ ਮਰੀਜ਼ਾਂ ਦੇ ਨਾਲ ਕੰਮ ਕਰਨ ਵਾਲੇ ਸਿਹਤ ਮੁਲਾਜ਼ਮਾਂ, ਅਜਿਹੇ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਜਾਂ ਰਿਸ਼ਤੇਦਾਰਾਂ, ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ। ਆਪਣੇ ਹੱਥ ਰੈਗੂਲਰ ਸਾਬੁਣ ਨਾਲ ਧੋਵੋ, ਭੀੜ-ਭਾੜ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਲੱਛਣ ਵਾਲੇ ਲੋਕਾਂ ਨੂੰ ਨੇੜਲੇ ਚਕਿਤਸਾ ਸਹੂਲਤ ਨਾਲ ਸੰਪਰਕ ਕਰਨਾ ਚਾਹੀਦਾ ਹੈ।