Home Blog Page 1715

ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਹੋਇਆ ਜਾਰੀ, ਜਾਣੋ ਪੂਰਾ ਮਾਮਲਾ

0

ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੇਂਚ ਵੱਲੋਂ ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪਾਨ ਮਸਾਲਾ ਕੰਪਨੀਆਂ ਦੇ ਇਸ਼ਤਿਹਾਰ ਕਰਨ ਦੇ ਮਾਮਲੇ ਵਿੱਚ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਵਕੀਂ ਨੇ ਮਾਨਹਾਨੀ ਪਟੀਸ਼ਨ ‘ਤੇ ਲਖਨਊ ਬੇਂਚ ਨੂੰ ਇਸ ਅਪੀਲ ਨੂੰ ਖਾਰਿਜ ਕਰਨ ਦੀ ਅਰਜ਼ੀ ਵੀ ਦਿੱਤੀ।

ਕੇਂਦਰ ਸਰਕਾਰ ਦੇ ਵਕੀਲ ਨੇ ਲਖਨਊ ਬੇਂਚ ਨੂੰ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਉੱਚ ਅਦਾਲਤ ਵੀ ਕਰ ਰਹੀ ਹੈ। ਇਸ ਕਾਰਨ ਇਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਜਾਵੇ। ਜਸਟਿਸ ਰਾਜੇਸ਼ ਸਿੰਘ ਚੌਹਾਨ ਦੀ ਬੇਂਚ ਨੇ ਇਸ ਮਾਨਹਾਨੀ ਪਟੀਸ਼ਨ ਨੂੰ ਪਾਸ ਕੀਤਾ ਹੈ। ਨਾਲ ਹੀ ਅਗਲੀ ਸੁਣਵਾਈ ਦੇ ਲਈ 9 ਮਈ, 2024 ਦੀ ਤਰੀਕ ਨੂੰ ਨਿਰਧਾਰਿਤ ਕਰ ਦਿੱਤਾ ਗਿਆ ਹੈ।

ਜਸਟਿਸ ਰਾਜੇਸ਼ ਸਿੰਘ ਚੌਹਾਨ ਦੀ ਬੇਂਚ ਨੇ ਪਹਿਲਾਂ ਕੇਂਦਰ ਸਰਕਾਰ ਨੂੰ ਪਟੀਸ਼ਨਕਰਤਾ ਦੀ ਅਰਜ਼ੀ ‘ਤੇ ਫੈਸਲਾ ਲੈਣ ਦਾ ਆਦੇਸ਼ ਦਿੱਤਾ ਸੀ। ਦਲੀਲ ਦਿੱਤੀ ਗਈ ਸੀ ਕਿ ਇਨ੍ਹਾਂ ਅਦਾਕਾਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਜਿਨ੍ਹਾਂ ਨੂੰ ਉੱਚ ਸਨਮਾਨ ਦਿੱਤੇ ਗਏ ਹਨ, ਪਰ ਉਹ ਪਾਨ ਮਸਾਲਾ ਕੰਪਨੀਆਂ ਦੇ ਲਈ ਇਸ਼ਤਿਹਾਰ ਕਰ ਰਹੇ ਹਨ।

ਇਸ ਮਾਮਲੇ ਵਿੱਚ ਪਟੀਸ਼ਨਕਰਤਾ ਨੇ ਕਿਹਾ ਕਿ 22 ਅਕਤੂਬਰ ਨੂੰ ਸਰਕਾਰ ਨੂੰ ਅਰਜ਼ੀ ਦਿੱਤੀ ਗਈ ਸੀ, ਪਰ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸਦੇ ਬਾਅਦ ਮਾਨਹਾਨੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਉੱਚ ਅਦਾਲਤ ਨੇ ਕੇਂਦਰ ਸਰਕਾਰ ਦੇ ਕੈਬਨਿਟ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਸੀ। ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਉਪ-ਸਾਲਿਸਿਟਰ ਜਨਰਲ ਐੱਸਬੀ ਪਾਂਡੇ ਨੇ ਦੱਸਿਆ ਕਿ ਕੇਂਦਰ ਨੇ ਅਕਸ਼ੈ ਕੁਮਾਰ, ਸ਼ਾਹਰੁਖ ਖਾਨ ਤੇ ਅਜੇ ਦੇਵਗਨ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ।

ਏਅਰਫੋਰਸ ‘ਚ ਫਲਾਈਂਗ ਅਫ਼ਸਰ ਬਣੀ ਜੀਵਨਜੋਤ ਕੌਰ ਚਾਹਲ, ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ

0

ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿੱਚ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਬਣ ਗਿਆ ਜਦ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫਸਰ ਬਣ ਆਪਣੇ ਜੱਦੀ ਪਿੰਡ ਪਹੁੰਚੀ। ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋਣ ਲਈ ਘਰ ਵਿੱਚ ਰਿਸ਼ਤੇਦਾਰ ਅਤੇ ਗੁਆਂਢੀ ਫੌਜ ਵਿੱਚ ਅਫਸਰ ਬਣੀ ਧੀ ਅਤੇ ਉਸਦੇ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ।

ਖਾਸ ਇਹ ਹੈ ਕਿ ਇਹ ਪਰਿਵਾਰ ਤਿੰਨ ਪੀੜੀਆਂ ਤੋਂ ਫੌਜ ਰਾਹੀ ਦੇਸ਼ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਜਿਥੇ ਉਸਦੇ ਦਾਦਾ, ਪਿਤਾ ਅਤੇ ਚਾਚੇ ਜੇ.ਸੀ.ਓ ਦੇ ਰੈਂਕ ‘ਤੇ ਫੌਜ ਤੋਂ ਸੇਵਾਮੁਕਤ ਹੋਏ ਉਥੇ ਹੀ ਪਰਿਵਾਰ ਦੀ ਚੌਥੀ ਪੀੜੀ ਵਿੱਚੋਂ ਜੀਵਨਜੋਤ ਫੌਜ ਵਿੱਚ ਬਤੌਰ ਅਫਸਰ ਸ਼ਾਮਲ ਹੋਣ ਵਾਲੀ ਪਰਿਵਾਰ ਦੀ ਪਹਿਲੀ ਧੀ ਹੈ।

ਜੀਵਨਜੋਤ ਕੌਰ ਦੇ ਇਸ ਅਫਸਰ ਰੈਂਕ ਤਕ ਪਹੁੰਚਣ ਪਿੱਛੇ ਇਕ ਵੱਡਾ ਸੰਘਰਸ਼ ਰਿਹਾ। ਜੀਵਨਜੋਤ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀ ਤਕ ਦੀ ਸਿਖਿਆ ਪਿੰਡ ਅਤੇ ਬਟਾਲਾ ਦੇ ਇੱਕ ਨਿੱਜੀ ਸਕੂਲ ਵਿੱਚ ਪੂਰੀ ਕੀਤੀ ਤਾਂ ਬਾਅਦ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਪਰ ਉਦੋਂ ਇਕ ਚੰਗੀ ਆਈਟੀ ਸੈਕਟਰ ਵਿੱਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ ।

ਜਿਸ ਵਿੱਚ ਉਸਦੀ ਚੰਗੀ ਤਨਖਾਹ ਵੀ ਸੀ ਪਰ ਲਾਕਡਾਊਨ ਵਿੱਚ ਜਦੋਂ ਭੈਣ-ਭਰਾ ਘਰ ਵਿੱਚ ਇਕੱਠੇ ਹੋਏ ਤਾਂ ਭਰਾ ਅਰਸ਼ਦੀਪ ਜੋ ਐਨਜੀਏ ਦੀ ਤਿਆਰੀ ਕਰ ਰਿਹਾ ਸੀ ਨੇ ਜੀਵਨਜੋਤ ਨੂੰ ਵੀ ਫੌਜ ਦੀ ਤਿਆਰੀ ਕਰਨ ਲਈ ਮੋਟੀਵੇਟ ਕੀਤਾ । ਭਰਾ ਦੇ ਕਹਿਣ ਤੇ ਉਸਨੇ ਤਿਆਰੀ ਸ਼ੁਰੂ ਕਰ ਦਿੱਤੀ । ਜਿਸ ਤੋਂ ਬਾਅਦ ਉਸਨੇ ਏਅਰਫੋਸ ਅਕੈਡਮੀ ਹੈਦਰਾਬਾਦ ਵਿੱਚ ਦਾਖਲਾ ਲਿਆ।

ਹਾਲਾਂਕਿ ਇਹ ਸਫ਼ਰ ਇੰਨਾ ਆਸਾਨ ਨਹੀਂ ਸੀ ਕਿਉਂਕਿ ਉਸਨੂੰ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਤੀਸਰੀ ਵਾਰ ਸਫਲਤਾ ਮਿਲੀ। ਉਥੇ ਹੀ ਹੁਣ ਜੀਵਨਜੋਤ ਨੇ ਬਹੁਤ ਹੀ ਸਖਤ ਸਮਝੀ ਜਾਂਦੀ ਆਪਣੀ ਕਰੀਬ ਦੋ ਸਾਲ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ।

 

ਪਿਤਾ ਦੇ ਅੰਤਿਮ ਅਰਦਾਸ ‘ਚ ਆਇਆ ਕੈਦੀ ਹੋਇਆ ਫਰਾਰ, ਪੁਲਿਸ ਨੂੰ ਪਈਆਂ ਭਾਜੜਾਂ

0

ਥਾਣਾ ਬੁੱਲੋਵਾਲ ਦੀ ਪੁਲਿਸ ਨੇ ਕੇਂਦਰੀ ਜੇਲ੍ਹ ਤੋਂ ਆਪਣੇ ਪਿਤਾ ਦੀ ਮੌਤ ‘ਤੇ ਅੰਤਿਮ ਅਰਦਾਸ ’ ਤੇ ਆਏ ਕੈਦੀ ਦੇ ਫਰਾਰ ਹੋਣ ‘ਤੇ ਦੋ ASI ਅਤੇ ਇਕ ਹੈੱਡ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਬਿੰਦਰ ਕੁਮਾਰ ਪੁੱਤਰ ਲੇਟ ਮੋਹਨ ਲਾਲ ਵਾਸੀ ਮੁਹੱਲਾ ਦਸਮੇਸ਼ ਨਗਰ ਗਲੀ ਨੰ. 5 ਡਗਾਨਾ ਰੋਡ ਥਾਣਾ ਮਾਡਲ ਟਾਊਨ ਨੇ ਦੱਸਿਆ ਕਿ ਉਹ ਪੁਲਿਸ ਲਾਈਨ ਹੁਸ਼ਿਆਰਪੁਰ ‘ਚ ਬਤੌਰ ਮੁੱਖ ਮੁਨਸ਼ੀ ਤਾਇਨਾਤ ਹੈ।

8 ਦਸੰਬਰ ਨੂੰ ਕੇਂਦਰੀ ਜੇਲ੍ਹ ‘ਚ ਬੰਦ ਦੋਸ਼ੀ ਮਨੀਸ਼ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਨਵੀਂ ਆਬਾਦੀ ਪੰਡੋਰੀ ਰੁਕਮਾਣ ਥਾਣਾ ਬੁੱਲੋਵਾਲ ਨੂੰ ਉਸ ਦੇ ਪਿਤਾ ਦੀ ਅੰਤਿਮ ਅਰਦਾਸ ‘ਚ ਸ਼ਾਮਲ ਕਰਵਾਉਣ ਲਈ ਮਾਣਯੋਗ ਅਦਾਲਤ ਵੱਲੋਂ ਦਿੱਤੇ ਹੁਕਮ ਮੁਤਾਬਕ ਬਤੌਰ ਗਾਰਦ ASI ਜਸਵਿੰਦਰ ਸਿੰਘ, ਸੀਨੀਅਰ ਸਿਪਾਹੀ ਵਰਿੰਦਰ ਦੀ ਡਿਊਟੀ ਲਾਈ ਸੀ।

ਮਨੀਸ਼ ਕੁਮਾਰ ਦੇ ਜੀਜਾ ਪਰਮਜੀਤ ਸਿੰਘ ਥਾਣਾ ਬੁੱਲੋਵਾਲ ਟ੍ਰੇਨਿੰਗ ਸੈਂਟਰ ਜਹਾਨ ਖੇਡਾਂ ‘ਚ ਬਤੌਰ ASI ਤਾਇਨਾਤ ਹੈ, ਦੇ ਕਹਿਣ ‘ਤੇ ‘ਮੇਰੀ ਜ਼ਿੰਮੇਵਾਰੀ ਹੈ’ ‘ਤੇ ਭਰੋਸਾ ਕਰਕੇ ਦੋਸ਼ੀ ਕੈਦੀ ਮਨੀਸ਼ ਕੁਮਾਰ ਦੀ ਹੱਥਕੜੀ ਖੋਲ੍ਹ ਦਿੱਤੀ ਪਰ ਦੋਸ਼ੀ ਮਨੀਸ਼ ਕੁਮਾਰ ਕੁਝ ਸਮੇਂ ਸਾਡੀ ਨਿਗਰਾਨੀ ਵਿਚ ਇਧਰ-ਓਧਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਦਾ ਰਿਹਾ। ਕੁਝ ਸਮੇਂ ਪਿੱਛੋਂ ਦੋਸ਼ੀ ਮੌਕੇ ਦਾ ਫਾਇਦਾ ਉਠਾ ਕੇ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਨੇ ਜਸਵਿੰਦਰ ਸਿੰਘ, ਵਰਿੰਦਰ, ਪਰਮਜੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਦੋਸ਼ੀ ਕੈਦੀ ਮਨੀਸ਼ ਕੁਮਾਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਛੱਤੀਸਗੜ੍ਹ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਨਵ-ਵਿਆਹੇ ਜੋੜੇ ਸਮੇਤ 5 ਲੋਕਾਂ ਦੀ ਹੋਈ ਮੌ.ਤ

0

ਛੱਤੀਸਗੜ੍ਹ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹਾ ਜਾਂਜਗੀਰ-ਚਾਪਾ ਵਿੱਚ ਐਤਵਾਰ ਦੀ ਸਵੇਰ ਨੂੰ ਇਕ ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰਨ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ। ਵਿਆਹ ਤੋਂ ਵਾਪਸ ਆ ਰਹੀ ਕਾਰ ਜਿਸ ਵਿੱਚ ਵਿਆਹ ਵਾਲਾ ਲੜਕਾ ਤੇ ਲੜਕੀ ਸਵਾਰ ਸਨ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।

ਇਸ ਹਾਦਸੇ ਵਿੱਚ ਨਵ ਵਿਆਹੇ ਜੋੜੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਕਾਰ ਰਾਮਗੜ੍ਹ ਤੋਂ ਅਕਲਤਰਾ ਵੱਲ ਜਾ ਰਹੀ ਸੀ। ਘਟਨਾ ਮੁਲਮੁਲਾ ਥਾਣਾ ਦੇ ਪਕਰੀਆ ਜੰਗਲ ਕੋਲ ਵਾਪਰੀ। ਸਥਾਨਕ ਲੋਕਾਂ ਨੇ ਹਾਦਸੇ ਦੀ ਜਾਣਕਾਰੀ ਐਮਰਜੈਂਸੀ ਨੰਬਰ 112 ਉਤੇ ਦਿੱਤੀ।

ਘਟਨਾ ਦਾ ਪਤਾ ਚਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ਵਿਆਹ ਵਿੱਚ ਸ਼ਾਮਲ ਹੋ ਕੇ ਬਲੌਦਾ ਵਾਪਸ ਆ ਰਹੇ ਸਨ। ਟਰੱਕ ਡਰਾਈਵਰ ਗੱਡੀ ਛੱਡ ਕੇ ਭੱਜ ਗਿਆ।

ਬਸਪਾ ਸੁਪਰੀਮੋ ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ਐਲਾਨਿਆ ਉੱਤਰਾਧਿਕਾਰੀ

0

ਬਸਪਾ ਸੁਪਰੀਮੋ ਮਾਇਆਵਤੀ ਨੇ ਵੱਡਾ ਐਲਾਨ ਕੀਤਾ ਹੈ।ਅੱਜ ਐਤਵਾਰ ਨੂੰ ਡੇਢ ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ। ਲਖਨਊ ਵਿੱਚ ਬਸਪਾ ਮੁਖੀ ਮਾਇਆਵਤੀ ਨੇ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਸੀ। ਆਕਾਸ਼ ਆਨੰਦ ਵੀ ਆਪਣੀ ਕਾਰ ਵਿੱਚ ਮਾਇਆਵਤੀ ਦੇ ਨਾਲ ਦਫ਼ਤਰ ਪਹੁੰਚੇ।

ਇਸ ਮੀਟਿੰਗ ਵਿੱਚ 28 ਰਾਜਾਂ ਦੇ ਅਧਿਕਾਰੀਆਂ ਨੇ ਭਾਗ ਲਿਆ।ਅਧਿਕਾਰੀਆਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਸਬੰਧੀ ਹੁਣ ਤੱਕ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਬਸਪਾ ਮੁਖੀ ਨੇ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਤੇ ਸੂਬਾ ਕੋਆਰਡੀਨੇਟਰਾਂ ਤੋਂ ਲੋਕ ਸਭਾ ਦੀਆਂ ਤਿਆਰੀਆਂ ਬਾਰੇ ਰਿਪੋਰਟ ਮੰਗੀ ਸੀ।

ਬਰਥਡੇ ਪਾਰਟੀ ਦੌਰਾਨ ਚੱਲੀ ਗੋਲੀ, ਨੌਜਵਾਨ ਦੀ ਹੋਈ ਮੌ.ਤ

0

ਜਲੰਧਰ ’ਚ ਜਨਮਦਿਨ ਦੀ ਪਾਰਟੀ ਦੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਿਲ੍ਹੇ ਦੇ ਰਾਮਾ ਮੰਡੀ ਸਥਿਤ ਢਿੱਲੋ ਰਿਜ਼ਲਟ ਵਿੱਚ ਜਨਮਦਿਨ ਦੀ ਪਾਰਟੀ ਦੇ ਦੌਰਾਨ ਗੋਲੀ ਚੱਲੀ ਸੀ। ਜਿਸ ਕਾਰਨ ਅਮਰੀਕਾ ਤੋਂ ਆਏ ਇੱਕ ਐਨਆਰਆਈ ਦੀ ਮੌਤ ਹੋ ਗਈ ਜਿਸਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ।

ਦੱਸ ਦਈਏ ਕਿ ਦਲਜੀਤ ਸਿੰਘ 11 ਸਾਲ ਬਾਅਦ ਅਮਰੀਕਾ ਤੋਂ ਪੱਕਾ ਹੋਣ ਤੋਂ ਬਾਅਦ 32 ਸਾਲਾ ਦਿਲਜੀਤ ਨਿਵਾਸੀ ਤਰਨ ਤਰਨ ਇੰਡੀਆ ਆਇਆ ਸੀ ਅਤੇ 13 ਦਸੰਬਰ ਨੂੰ ਵਾਪਸ ਜਾਣਾ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਦੌਰਾਨ ਦੋ ਵਿਅਕਤੀ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਜਿਸਦੇ ਇਲਾਜ ਲਈ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਜ਼ੋਰਟ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।

ਰਾਮਾ ਮੰਡੀ ਥਾਣੇ ਦੇ ਇੰਚਾਰਜ ਨੇ ਗੋਲੀ ਚੱਲਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਇਸ ਦੌਰਾਨ ਜ਼ਖਮੀ ਹੋਏ ਵਿਅਕਤੀ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।

ਡਾ. ਜੌਹਲ ਨੇ ਦੱਸਿਆ ਕਿ ਗੋਲੀ ਚੱਲਣ ਤੋਂ ਬਾਅਦ ਜਖਮੀ ਨੂੰ ਉਨ੍ਹਾਂ ਦੇ ਹਸਪਤਾਲ ਲਿਆਂਦਾ ਗਿਆ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਤੇ ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਾਂਗਰਸ ਦੇ MP ਦੇ ਠਿਕਾਣਿਆਂ ਤੋਂ ਮਿਲੇ 300 ਕਰੋੜ ਰੁਪਏ ਨਗਦ, 3 ਦਿਨ ਤੋਂ ਗਿਣਤੀ ਜਾਰੀ

0

ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਝਾਰਖੰਡ, ਉੜੀਸਾ ਤੇ ਪੱਛਮੀ ਬੰਗਾਲ ਵਿਚ 10 ਠਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਜਿਸ ਵਿਚ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਗਦ ਰਾਸ਼ੀ ਬਰਾਮਦ ਕੀਤੀ ਗਈ ਹੈ। 6 ਦਸੰਬਰ ਨੂੰ ਹੋਈ ਛਾਪੇਮਾਰੀ ਤੋਂ ਬਾਅਦ ਪਿਛਲੇ 3 ਦਿਨਾਂ ਤੋਂ 40 ਮਸ਼ੀਨਾਂ ਇਸ ਨਗਦੀ ਦੀ ਗਿਣਤੀ ਕਰ ਰਹੀਆਂ ਹਨ ਜੋ ਸ਼ਨੀਵਾਰ ਦੇਰ ਰਾਤ ਤੱਕ ਜਾਰੀ ਸੀ।

ਪੰਜਾਬ ਪੁਲਿਸ ਤੇ BSF ਦੇ ਜਵਾਨਾਂ ਨੇ ਡਰੋਨ ਸਮੇਤ ਸਾਢੇ ਤਿੰਨ ਕਰੋੜ ਦੀ ਹੈਰੋਇਨ ਕੀਤੀ ਬਰਾਮਦ

0

ਭਾਰਤੀ ਸਰਹੱਦ ਵਿੱਚ ਪਾਕਿਸਤਾਨੀ ਤਸਕਰਾਂ ਦੀ ਘੁਸਪੈਠ ਜਾਰੀ ਹੈ। ਸ਼ਨੀਵਾਰ ਦੇਰ ਰਾਤ ਪਾਕਿਸਤਾਨੀ ਸਮੱਗਲਰਾਂ ਨੇ ਇੱਕ ਵਾਰ ਫਿਰ ਪੰਜਾਬ ਦੀ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਸਾਂਝੇ ਤਲਾਸ਼ੀ ਅਭਿਆਨ ਵਿੱਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਭਾਰਤੀ ਸਰਹੱਦ ਵੱਲ ਭੇਜੇ ਗਏ ਡਰੋਨ ਅਤੇ ਕਰੀਬ 3.5 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ।ਬੀ.ਐਸ.ਐਫ ਅਨੁਸਾਰ ਦੇਰ ਰਾਤ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ।

ਇਹ ਡਰੋਨ ਹਰਕਤ ਅੰਮ੍ਰਿਤਸਰ ਅਧੀਨ ਪੈਂਦੇ ਸਰਹੱਦੀ ਪਿੰਡ ਦਾਉਕੇ ਕਲਾਂ ਵਿੱਚ ਦੇਖਣ ਨੂੰ ਮਿਲੀ।ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ।ਦੇਰ ਰਾਤ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਪਿੰਡ ਦਾਉਕੇ ਤੋਂ ਇੱਕ ਡਰੋਨ ਬਰਾਮਦ ਕੀਤਾ ਹੈ। ਇਸ ਡਰੋਨ ਨਾਲ ਪਲਾਸਟਿਕ ਦਾ ਇੱਕ ਡੱਬਾ ਬੰਨ੍ਹਿਆ ਹੋਇਆ ਸੀ। ਜਿਸ ਵਿੱਚ ਹੈਰੋਇਨ ਦੀ ਖੇਪ ਰੱਖੀ ਹੋਈ ਸੀ। ਇਸ ਖੇਪ ਦਾ ਕੁੱਲ ਵਜ਼ਨ 550 ਗ੍ਰਾਮ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 3.5 ਕਰੋੜ ਰੁਪਏ ਹੈ।

ਪਟਿਆਲਾ ਪੁਲਿਸ ਵੱਲੋਂ ਸਕੂਲ ‘ਚੋ ਮਿਲੇ ਧਮਕੀ ਭਰੇ ਪੱਤਰਾਂ ਤੇ ਡੰਮੀ ਬੰਬਾਂ ਨੂੰ ਸੁੱਟਣ ਵਾਲਾ ਵਿਅਕਤੀ ਗ੍ਰਿਫਤਾਰ

0

ਸ੍ਰੀ ਵਰੁਣ ਸਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਮਿਤੀ 18.08.2023 ਨੂੰ ਥਾਣਾ ਤ੍ਰਿਪੜੀ ਪਟਿਆਲਾ ਅਧੀਨ ਪੈਦੇ ਮਾਈਲਸਟੋਨ ਸਮਾਰਟ ਸਕੂਲ ਵਿਚ ਅਣਪਛਾਤੇ ਵਿਅਕਤੀ ਵਲੋ ਭੇਜਿਆ ਗਿਆ ਧਮਕੀ ਭਰਿਆ ਪੱਤਰ ਮਿਲਿਆ।

ਜਿਸ ਵਿਚ ਉਸ ਵਲੋ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਅਤੇ ਨਾਲ ਹੀ ਇਕ ਡੁਪਲੀਕੇਟ/ਡੰਮੀ ਬੰਬ ਸਕੂਲ ਦੇ ਗਰਾਊਡ ਵਿਚ ਰੱਖਿਆ ਗਿਆ ਜਿਸ ਸਬੰਧੀ ਇਤਲਾਹ ਮਿਲਣ ਪਰ ਮੌਕਾ ਪਰ ਕਪਤਾਨ ਪੁਲਿਸ, ਸਿਟੀ, ਪਟਿਆਲਾ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ., ਉਪ ਕਪਤਾਨ ਪੁਲਿਸ, ਸਿਟੀ-2, ਪਟਿਆਲਾ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਅਤੇ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਇੰਸ: ਪ੍ਰਦੀਪ ਸਿੰਘ ਬਾਜਵਾ ਸਮੇਤ ਪੁਲਿਸ ਪਾਰਟੀ ਅਤੇ ਐਟੀ ਸਾਬੋਟੇਜ਼ ਟੀਮ ਦੇ ਪਹੁੰਚ ਕਰ ਮੌਕਾ ਮੁਲਾਹਜਾ ਕੀਤਾ ਗਿਆ ਜੋ ਕਿ ਉਕਤ ਘਟਨਾ ਦੀ ਪੜਤਾਲ ਕਰਨੀ ਸੁਰੂ ਕੀਤੀ ਗਈ।

ਦੌਰਾਂਨੇ ਪੜਤਾਲ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਅਤੇ ਉਹਨਾਂ ਦੀ ਟੀਮ ਵਲੋ ਸਿਵਲ ਪਾਰਚਾਤ ਵਿਚ ਸਕੂਲ ਦੀ ਨਿਗਰਾਨੀ ਅਤੇ ਸੀਸੀਟੀਵੀ ਕੈਮਰਿਆਂ ਰਾਂਹੀ ਸਕੂਲ ਦੇ ਆਸ ਪਾਸ ਦੀਆ ਗਤੀਵਿਧੀਆ ਨੂੰ ਵਾਚਣਾ ਸੁਰੂ ਕੀਤਾ ਗਿਆ ਜੋ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਨਾ-ਮਾਲੂਮ ਵਿਅਕਤੀ ਵਲੋ ਬਹੁਤ ਹੀ ਸਾਤਰਾਨਾ ਤਰੀਕੇ ਨਾਲ ਵਾਰ ਵਾਰ ਅਜਿਹੇ ਧਮਕੀ ਭਰੇ ਪੱਤਰ ਸਕੂਲ ਵਿਚ ਅਤੇ ਸਕੂਲ ਦੇ ਆਸ ਪਾਸ ਦੀਆ ਬ੍ਰਾਂਚਾਂ ਵਿਚ ਸੁੱਟੇ ਜਾਣੇ ਸੁਰੂ ਕੀਤੇ ਗਏ।

ਜਿਨਾਂ ਵਿਚ ਖਾਲਿਸਤਾਨੀ ਪ੍ਰਚਾਰ ਕੀਤਾ ਗਿਆ ਅਤੇ ਸਕੂਲ ਨੂੰ ਅਤੇ ਸਕੂਲ ਦੇ ਅਧਿਆਪਕਾਂ ਨੂੰ ਜਾਨੀ ਨੁਕਸਾਨ ਪਹੁਚਾਉਣ ਦੀਆ ਧਮਕੀਆ ਦਿੱਤੀਆ ਜਾਣ ਲੱਗੀਆ ਜਿਸ ਕਾਰਨ ਸਕੂਲ ਵਿਚ ਪੜਨ ਵਾਲੇ ਬੱਚਿਆ, ਮਾਪਿਆ, ਅਧਿਆਪਕਾਂ ਅਤੇ ਪ੍ਰਬੰਧਕਾਂ ਵਿਚ ਦਹਿਸਤ ਦਾ ਮਾਹੌਲ ਬਣ ਗਿਆ ਜਿਸ ਪਰ ਕਪਤਾਨ ਪੁਲਿਸ, ਸਿਟੀ, ਪਟਿਆਲਾ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ., ਉਪ ਕਪਤਾਨ ਪੁਲਿਸ, ਸਿਟੀ-2, ਪਟਿਆਲਾ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਇੰਸ: ਪ੍ਰਦੀਪ ਸਿੰਘ ਬਾਜਵਾ ਅਤੇ ਉਹਨਾਂ ਦੀ ਟੀਮ ਵਲੋ ਮਿਤੀ: 08-12-2023 ਨੂੰ ਬੜੀ ਹੀ ਮਿਹਨਤ ਅਤੇ ਤਕਨੀਕੀ ਢੰਗ ਨਾਲ ਪੜਤਾਲ ਕਰਦੇ ਹੋਏ ਉਪਰੋਕਤ ਘਟਨਾਵਾਂ/ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਜਗਮੀਤ ਸਿੰਘ ਪੁਤਰ ਸੁਰਿੰਦਰਪਾਲ ਸਿੰਘ ਵਾਸੀ 64-ਏ ਆਨੰਦ ਨਗਰ ਐਕਸਟੈਨਸ਼ਨ ਪਟਿਆਲਾ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਦੋਸ਼ੀ ਉਕਤ ਵਿਰੁੱਧ ਮੁਕੱਦਮਾ ਨੰ: 400 ਮਿਤੀ: 08-12-2023 ਅ/ਧ 121-ਏ, 506 ਹਿੰ:ਦੰ; ਥਾਣਾ ਤ੍ਰਿਪੜੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ।

ਉਕਤ ਦੋਸ਼ੀ ਨੇ ਦੌਰਾਨੇ ਮੁਢਲੀ ਪੁੱਛਗਿੱਛ ਸਮੂਹ ਵਾਰਦਾਤਾਂ ਵਿਚ ਆਪਣਾ ਹੱਥ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਨਾਲ ਹੀ ਉਸ ਵਲੋ ਆਪਣੀ ਨਿਸ਼ਾਨਦੇਹੀ ਪਰ ਸਕੂਲ ਵਿਚ ਸੁੱਟਣ ਲਈ ਤਿਆਰ ਕੀਤੇ ਗਏ 2 ਡੁਪਲੀਕੇਟ/ਡੰਮੀ ਬੰਬ ਅਤੇ 4 ਧਮਕੀ ਭਰੇ ਪੱਤਰ ਪੁਲਿਸ ਨੂੰ ਬ੍ਰਾਮਦ ਕਰਵਾਏ ਗਏ ਹਨ ਜਿਸ ਵਿਚ ਉਸ ਵਲੋ ਖਾਲਿਸਤਾਨੀ ਪ੍ਰਾਪੇਗੰਡੇ ਦਾ ਖੁੱਲ ਕੇ ਸਹਾਰਾ ਲਿਆ ਗਿਆ ਹੈ । ਦੋਸੀ ਦਾ ਮੋਬਾਇਲ ਫੋਨ ਕਬਜੇ ਵਿਚ ਲਿਆ ਗਿਆ ਹੈ ਜਿਸ ਨੂੰ ਫੋਰਾਂਸਿੰਕ ਜਾਂਚ ਲਈ ਭੇਜਿਆ ਗਿਆ ਹੈ ਅਤੇ ਦੋਸੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸਦੇ ਹੋਰ ਸਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ।

ਲੁਧਿਆਣਾ ‘ਚ ਵਾਪਰਿਆ ਭਿਆਨਕ ਹਾਦਸਾ, 1 ਨੌਜਵਾਨ ਦੀ ਹੋਈ ਮੌਤ

0

ਦੇਰ ਰਾਤ ਲੁਧਿਆਣਾ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਬਾਈਕ ਸਵਾਰ ਨੇ ਸੜਕ ਪਾਰ ਕਰਦੇ ਹੋਏ ਦੋ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਦੋਵੇਂ ਭਰਾ ਕਈ ਫੁੱਟ ਦੂਰ ਜਾ ਡਿੱਗੇ।

ਹਾਦਸੇ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਇੱਥੇ ਇੱਕ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਵੱਡੇ ਭਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੂਰਜ ਕੁਮਾਰ (17) ਵਾਸੀ ਪਿੰਡ ਟਿੱਬਾ (ਲੁਧਿਆਣਾ) ਵਜੋਂ ਹੋਈ ਹੈ।

ਇਹ ਹਾਦਸਾ ਸਾਹਨੇਵਾਲ ਇਲਾਕੇ ਦੇ ਪਿੰਡ ਟਿੱਬਾ ਵਿਖੇ ਵਾਪਰਿਆ ਹੈ।ਮ੍ਰਿਤਕ ਸੂਰਜ ਦੇ ਦੋਸਤ ਰਾਜਨ ਨੇ ਦੱਸਿਆ ਕਿ ਸੂਰਜ ਅਤੇ ਸੁਬੋਧ ਦੋਵੇਂ ਸਬਜ਼ੀ ਲੈ ਕੇ ਵਾਪਸ ਘਰ ਜਾ ਰਹੇ ਸਨ। ਸੜਕ ਪਾਰ ਕਰਦੇ ਸਮੇਂ ਬਾਈਕ ਸਵਾਰ ਅਣਪਛਾਤੇ ਵਿਅਕਤੀ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਸੂਰਜ ਕਈ ਫੁੱਟ ਦੂਰ ਜਾ ਡਿੱਗਿਆ। ਉਸ ਦਾ ਸਿਰ ਸੜਕ ਨਾਲ ਟਕਰਾ ਗਿਆ। ਸੁਬੋਧ ਵੀ ਜ਼ਖਮੀ ਹੋ ਗਿਆ।

ਲੋਕਾਂ ਦੀ ਮਦਦ ਨਾਲ ਸੁਬੋਧ ਨੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਸੂਰਜ ਅਤੇ ਸੁਬੋਧ ਨੂੰ ਸਿਵਲ ਹਸਪਤਾਲ ਲੈ ਗਏ। ਜਾਂਚ ਤੋਂ ਬਾਅਦ ਡਾਕਟਰਾਂ ਨੇ ਸੂਰਜ ਨੂੰ ਮ੍ਰਿਤਕ ਐਲਾਨ ਦਿੱਤਾ।

ਸੁਬੋਧ ਦਾ ਇਲਾਜ ਚੱਲ ਰਿਹਾ ਹੈ। ਰਾਜਨ ਮੁਤਾਬਕ ਅਜੇ ਤੱਕ ਇਸ ਮਾਮਲੇ ਵਿੱਚ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਸਿਵਲ ਹਸਪਤਾਲ ਤੋਂ ਰਿਪੋਰਟ ਮਿਲਣ ਤੋਂ ਬਾਅਦ ਉਹ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਿਤ ਕਰਨਗੇ।