Home Blog Page 1672

ਤਕਨੀਕੀ ਖਰਾਬੀ ਕਾਰਨ ਫੌਜ ਦਾ ਮਾਈਕ੍ਰੋ ਏਅਰਕ੍ਰਾਫਟ ਡਿੱਗਿਆ ਜ਼ਮੀਨ ‘ਤੇ, ਵਾਲ-ਵਾਲ ਬਚੇ ਪਾਇਲਟ

0

ਤਕਨੀਕੀ ਖਰਾਬੀ ਕਾਰਨ ਫੌਜ ਦਾ ਮਾਈਕ੍ਰੋ ਏਅਰਕ੍ਰਾਫਟ ਪਿੰਡ ਦੇ ਖੇਤ ‘ਚ ਜ਼ੋਰਦਾਰ ਆਵਾਜ਼ ਨਾਲ ਅਚਾਨਕ ਡਿੱਗ ਗਿਆ। ਜਹਾਜ਼ ਡਿੱਗਦੇ ਹੀ ਪਿੰਡ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੁਝ ਦੇਰ ਵਿਚ ਹੀ ਮਾਈਕ੍ਰੋ ਏਅਰਕ੍ਰਾਫਟ ਨੂੰ ਦੇਖਣ ਲਈ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਇਹ ਘਟਨਾ ਗਯਾ ਜ਼ਿਲੇ ਦੇ ਬੋਧਗਯਾ ਥਾਣਾ ਖੇਤਰ ਦੇ ਬਾਗਦਾਹਾ ਪਿੰਡ ਦੀ ਹੈ।

ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਗਦਾਹਾ ਪਿੰਡ ਵਿੱਚ ਫੌਜ ਦਾ ਮਾਈਕ੍ਰੋ ਏਅਰਕ੍ਰਾਫਟ ਅਚਾਨਕ ਇੰਜਣ ਫੇਲ ਹੋਣ ਕਾਰਨ ਕਰੈਸ਼ ਹੋ ਕੇ ਖੇਤ ਵਿੱਚ ਜਾ ਡਿੱਗਿਆ। ਜਹਾਜ਼ ਵਿੱਚ ਦੋ ਪਾਇਲਟ ਸਵਾਰ ਸਨ। ਪਰ ਇਸ ਘਟਨਾ ‘ਚ ਦੋਵੇਂ ਪਾਇਲਟ ਵਾਲ-ਵਾਲ ਬਚ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਪਾਇਲਟਾਂ ਨੇ ਮਾਈਕ੍ਰੋ ਏਅਰਕ੍ਰਾਫਟ ਦੀ ਟ੍ਰੇਨਿੰਗ ਦੇਣ ਲਈ ਗਯਾ ਦੇ ਓਟੀਏ ਤੋਂ ਉਡਾਣ ਭਰੀ ਸੀ।

ਜਿਵੇਂ ਹੀ ਜਹਾਜ਼ ਬੋਧ ਗਯਾ ਦੇ ਬਾਗਦਾਹਾ ਪਿੰਡ ਪਹੁੰਚਿਆ ਤਾਂ ਅਚਾਨਕ ਜ਼ੋਰਦਾਰ ਸ਼ੋਰ ਨਾਲ ਡਿੱਗ ਗਿਆ। ਇਸ ਦੌਰਾਨ ਕੁਝ ਸਮੇਂ ਲਈ ਪਿੰਡ ਵਾਸੀਆਂ ਵਿੱਚ ਹਫੜਾ-ਦਫੜੀ ਮੱਚ ਗਈ। ਡਿੱਗਣ ਤੋਂ ਬਾਅਦ ਸੈਂਕੜੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਹਾਲਾਂਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫੌਜ ਦੇ ਜਵਾਨ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਨੁਕਸਾਨੇ ਗਏ ਜਹਾਜ਼ ਨੂੰ ਪਲਾਸਟਿਕ ਦੇ ਢੱਕਣ ਨਾਲ ਢੱਕ ਕੇ ਕੈਂਪ ਵਿਚ ਵਾਪਸ ਲਿਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਮੌਕੇ ‘ਤੇ ਮੌਜੂਦ ਫੌਜ ਦੇ ਇਕ ਅਧਿਕਾਰੀ ਨੇ ਆਫ ਦਿ ਰਿਕਾਰਡ ਦੱਸਿਆ ਕਿ ਮਾਈਕ੍ਰੋ ਏਅਰਕ੍ਰਾਫਟ ਨੇ ਟ੍ਰੇਨਿੰਗ ਲਈ ਉਡਾਣ ਭਰੀ ਸੀ। ਅਚਾਨਕ ਇੰਜਣ ਫੇਲ ਹੋਣ ਕਾਰਨ ਇਹ ਖੇਤ ਵਿੱਚ ਡਿੱਗ ਗਿਆ। ਨੁਕਸਾਨੇ ਗਏ ਜਹਾਜ਼ਾਂ ਨੂੰ ਵਾਪਸ ਕੈਂਪ ਵਿਚ ਲਿਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਅਚਾਨਕ ਜ਼ੋਰਦਾਰ ਡਿੱਗਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਕਣਕ ਦੇ ਖੇਤ ਵਿੱਚ ਫੌਜ ਦਾ ਮਾਈਕ੍ਰੋ ਜਹਾਜ਼ ਡਿੱਗਿਆ ਹੋਇਆ ਸੀ। ਘਟਨਾ ਕਾਰਨ ਕਰੀਬ 4 ਬੋਰੀਆਂ ਕਣਕ ਦੀ ਫ਼ਸਲ ਵੀ ਤਬਾਹ ਹੋ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 28 ਜਨਵਰੀ 2022 ਨੂੰ ਵੀ ਇਸੇ ਪਿੰਡ ਬਗਦਾਹਾ ਵਿੱਚ ਫੌਜ ਦੇ ਮਾਈਕ੍ਰੋ ਜਹਾਜ਼ ਦੇ ਡਿੱਗਣ ਦੀ ਘਟਨਾ ਵਾਪਰੀ ਸੀ।

ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਸ਼ੇਸ ਤੱਥ

0

ਗੁਰੂ ਗ੍ਰੰਥ ਸਾਹਿਬ ‘ਚ ਸਾਰੇ ਧਰਮਾਂ ਦੀ ਬਾਣੀ ਸ਼ਾਮਿਲ ਹੈ। ਇਸ ਵਿੱਚ ਜੈਦੇਵਜੀ ਪਰਮਾਨੰਦਜੀ ਵਰਗੇ ਬ੍ਰਾਹਮਣਾਂ ਦੀ ਬਾਣੀ ਵੀ ਸ਼ਾਮਿਲ ਹੈ। ਇਸਦੇ ਨਾਲ ਹੀ ਕਬੀਰ,ਰਵੀਦਾਸ,ਨਾਮਦੇਵ,ਸੈਣ ਜੀ,ਛੀਵਾਜੀ,ਧੰਨਾ ਦੀ ਬਾਣੀ ਵੀ ਸ਼ਾਮਿਲ ਹੈ। ਸ਼ੇਖ ਫਰੀਦ ਜੀ ਦੇ ਸ਼ਲੋਕ ਵੀ ਗੁਰੂ ਗ੍ਰੰਥ ਸਾਹਿਬ ‘ਚ ਸ਼ਾਮਿਲ ਹਨ। ਇਸਦੀ ਭਾਸ਼ਾ ਸਰਲ ਤੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ।

ਗੁਰੂ ਗ੍ਰੰਥ ਸਾਹਿਬ ‘ਚ ਕਰਮ ਕਰਨ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ। ਇਸ ਗ੍ਰੰਥ ਅਨੁਸਾਰ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ ਹੀ ਮਹੱਤਵ ਪਾਉਂਦਾ ਹੈ ਅਤੇ ਕਰਮ ਹੀ ਉਸਦੇ ਜੀਵਨ ਦਾ ਫੈਸਲਾ ਕਰਦੇ ਹਨ। ਗੁਰਬਾਣੀ ਅਨੁਸਾਰ ਭਗਵਾਨ ਦਾ ਵਾਸ ਮਨੁੱਖ ਦੇ ਦਿਲ ਅੰਦਰ ਹੁੰਦਾ ਹੈ।ਗੁਰਬਾਣੀ ਚੰਗੇ ਵਿਵਹਾਰ ਤੇ ਚੰਗੇ ਸ਼ਬਦਾਂ ਨਾਲ ਦਿਲ ਨੂੰ ਜਿੱਤਣਾ ਸਿਖਾਉਂਦੀ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ। (7 ਗੁਰੂ, 11 ਭੱਟ, 15 ਭਗਤ, 3 ਗੁਰਸਿੱਖ)
ਗੁਰੂ ਗ੍ਰੰਥ ਸਾਹਿਬ ਦੇ ਕੁੱਲ 1430 ਪੰਨੇ ਹਨ।
ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪਤੀ (ਪ੍ਰਭੂ) ਅਤੇ ਪਤਨੀ (ਮਨੁੱਖ) ਦੇ ਨਿੱਘੇ ਰਿਸ਼ਤੇ ‘ਤੇ ਅਧਾਰਤ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਇੱਕ ਪੰਨੇ ਉੱਤੇ ਵੱਧ ਤੋਂ ਵੱਧ 19 ਸਤਰਾਂ ਲਿਖੀਆਂ ਗਈਆਂ ਹਨ। ਕੁੱਲ ਲਾਈਨਾਂ 26852 ਹਨ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਸ਼ਬਦਾਂ ਦੀ ਗਿਣਤੀ 398,697 ਹੈ। ਡਿਕਸ਼ਨਰੀ ਵਿੱਚ 29445 ਸ਼ਬਦ ਮਿਲਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਵਾਰ ਦਰਜ ਹਨ।
ਕੁਝ ਅੱਧੇ ਅੱਖਰ ਜੋ ਅੱਜਕੱਲ੍ਹ ਪੰਜਾਬੀ ਵਿੱਚ ਵਰਤੇ ਨਹੀਂ ਜਾਂਦੇ। ਅਜਿਹੇ ਅੱਧੇ ਅੱਖਰ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੇ ਹਨ ਜਿਵੇਂ ਕਿ ਹਲੰਤ ੍ (1188), ਅੱਧਾ ‘ਟ’ † (10), ਅੱਧਾ ‘ਨ’ ˜ (11), ਅੱਧਾ ‘ਵ’ Í (73) ਅੱਧਾ। ‘ਯ’ ´ (268), ਅੱਧਾ ‘ਤ’ (13), ਅੱਧਾ ‘ਚ’ (5), ਅੱਧਾ ‘ਹ’ 38 ਵਾਰ।
ਗੁਰਬਾਣੀ ਵਿੱਚ ‘ਨਾਨਕ’ ਸ਼ਬਦ ਆਉਂਦਾ ਹੈ: ਨਾਨਕ-4446, ਨਾਨਕ-23, ਨਾਨਕੁ-531, ਨਾਨਕਹ-1, ਨਾਨਕਾ-127, ਨਾਨਕੈ-1, ਨਾਨਕੋ-1।
“ਨਾਮ” ਸ਼ਬਦ ਗੁਰਬਾਣੀ ਵਿੱਚ ਵਰਤਿਆ ਗਿਆ ਹੈ: ਨਾਮ-855, ਨਾਮ-654, ਨਾਮ-3390, ਨਾਮ-10, ਨਾਮ-2, ਨਾਮ-5, ਨਾਮ-4।
‘ਰਹਾਉ’ 2685 ਵਾਰ ਵਰਤਿਆ ਗਿਆ ਹੈ।

ਪੁਲਿਸ ਨੇ ਰਵਨੀਤ ਬਿੱਟੂ ਤੇ ਭਾਰਤ ਭੂਸ਼ਣ ਆਸ਼ੂ ਨੂੰ ਲਿਆ ਹਿਰਾਸਤ ‘ਚ

0

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਐਮਪੀ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੁਲਿਸ ਦੇ ਵਲੋਂ ਅੱਜ ਹਿਰਾਸਤ ਵਿਚ ਲੈ ਲਿਆ ਗਿਆ। ਦਰਅਸਲ ਕਾਂਗਰਸੀਆਂ ਤੇ ਪੁਲਿਸ ਵਿਚਾਲੇ ਅੱਜ ਲੁਧਿਆਣਾ ਵਿਖੇ ਧੱਕਾਮੁੱਕੀ ਹੋਈ।

ਬਿੱਟੂ ਤੇ ਆਸ਼ੂ ਸਾਥੀਆਂ ਸਮੇਤ ਗ੍ਰਿਫਤਾਰੀ ਦੇਣ ਜਾ ਰਹੇ ਸੀ ਤਾਂ ਇਸੇ ਦੌਰਾਨ ਹੀ ਪੁਲਿਸ ਦੇ ਨਾਲ ਉਨ੍ਹਾਂ ਦੀ ਝੜਪ ਹੋ ਗਈ। ਇਸੇ ਦੌਰਾਨ ਪੁਲਿਸ ਨੇ ਬਿੱਟੂ ਤੇ ਆਸ਼ੂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਮੀਤ ਹੇਅਰ ਨੇ ਲੋਕ ਪੱਖੀ ਬਜਟ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀ ਕੀਤੀ ਸ਼ਲਾਘਾ

0

ਖੇਡ ਮੰਤਰੀ ਮੀਤ ਹੇਅਰ ਨੇ ਅੱਜ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸੂਬਾ ਸਰਕਾਰ ਨੇ ਜਿੱਥੇ ਪਿਛਲੇ ਦੋ ਸਾਲਾਂ ਵਿੱਚ ਸੂਬੇ ਦੀ ਅਰਥ ਵਿਵਸਥਾ ਨੂੰ ਮੁੜ ਲੀਹ ਉੱਤੇ ਲਿਆਉਣ ਦਾ ਕੰਮ ਕੀਤਾ ਉੱਥੇ ਸਿਹਤ, ਸਿੱਖਿਆ, ਖੇਤੀਬਾੜੀ, ਸੁਚਾਰੂ ਪ੍ਰਸ਼ਾਸਨ, ਖੇਡਾਂ ਆਦਿ ਦੇ ਖੇਤਰ ਵਿੱਚ ਇਨਕਲਾਬੀ ਕਦਮ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਖੇਡ ਨਰਸਰੀਆਂ, ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਅਤੇ ਖੇਡ ਯੂਨੀਵਰਸਿਟੀ ਨੂੰ ਤਰਜੀਹ ਦਿੰਦਿਆਂ ਵਿਸ਼ੇਸ਼ ਬਜਟ ਰੱਖਿਆ ਗਿਆ ਹੈ।

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਆਪਣੀ ਜੀਵਨਲੀਲਾ ਕੀਤੀ ਸਮਾਪਤ

0

ਕਰਜ਼ੇ ਤੋਂ ਪ੍ਰੇਸ਼ਾਨ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਦੇ ਇੱਕ ਨੌਜਵਾਨ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਜਦੋਂਕਿ ਮ੍ਰਿਤਕ ਕਿਸਾਨ ਦੇ ਪੋਸਟਮਾਰਟਮ ਚ ਦੇਰੀ ਹੋਣ ਤੋਂ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਆਗੂਆਂ ਦੀ ਅਗਵਾਈ ਹੇਠ ਸਿਵਲ ਹਸਪਤਾਲ ਚ ਨਾਅਰੇਬਾਜ਼ੀ ਕਰਦਿਆਂ ਗੇਟ ਤੇ ਸੰਕੇਤਕ ਪ੍ਰਦਰਸ਼ਨ ਕੀਤਾ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦਾ ਕਿਸਾਨ ਬਲਜੀਤ ਸਿੰਘ (40) ਪੁੱਤਰ ਮੇਜਰ ਸਿੰਘ ਪੰਜ ਏਕੜ ਜ਼ਮੀਨ ਦਾ ਮਾਲਿਕ ਸੀ।ਪਰਿਵਾਰਿਕ ਸੂਤਰਾਂ ਮੁਤਾਬਿਕ ਬਲਜੀਤ ਸਿੰਘ ਸਿਰ ਆੜ੍ਹਤੀਆਂ ਦਾ ਕਰੀਬ ਅੱਠ ਲੱਖ ਰੁਪਏ ਕਰਜ਼ਾ ਸੀ। ਜਿਸ ਕਾਰਣ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਬੀਤੀ ਦੇਰ ਰਾਤ ਉਸਨੇ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ।

ਮ੍ਰਿਤਕ ਕਿਸਾਨ ਆਪਣੇ ਪਿੱਛੇ ਮਾਪਿਆਂ ਅਤੇ ਪਤਨੀ ਤੋਂ ਇਲਾਵਾ ਇੱਕ ਬੇਟਾ ਅਤੇ ਇੱਕ ਨਵ ਵਿਆਹੀ ਬੇਟੀ ਛੱਡ ਗਿਆ ਹੈ।ਉੱਧਰ ਅੱਜ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਚ ਸਥਿੱਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਮ੍ਰਿਤਕ ਕਿਸਾਨ ਦੇ ਪੋਸਟਮਾਰਟਮ ਲਈ ਪੁੱਜੇ ਭਾਕਿਯੂ (ਉਗਰਾਹਾਂ) ਆਗੂਆਂ ਨੂੰ ਪਤਾ ਲੱਗਾ ਕਿ ਹਸਪਤਾਲ ਚ ਪੋਸਟਮਾਰਟਮ ਕਰਨ ਲਈ ਡਾਕਟਰ ਨਹੀ ਤਾਂ ਉਨਾਂ ਨੇ ਹਸਪਤਾਲ ਦੇ ਗੇਟ ਤੇ ਸੰਕੇਤਕ ਧਰਨਾ ਦਿੰਦਿਆਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਆਰੰਭ ਦਿੱਤੀ।

ਜਥੇਬੰਦੀ ਦੇ ਜਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ ਨੇ ਕਿਸਾਨਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਸੱਤਾ ਚ ਆਈ ‘ਆਪ’ ਸਰਕਾਰ ਹਸਪਤਾਲਾਂ ਚ ਮੁਫਤ ਦਵਾਈਆਂ ਦੇਣ ਦੇ ਦਾਅਵੇ ਤਾਂ ਕਰਦੀ ਹੈ ਪਰ ਲੋੜੀਂਦੇ ਡਾਕਟਰ ਉਪਲੱਬਧ ਨਹੀ ਕਰਵਾ ਸਕੀ।ਉੱਧਰ ਹਸਪਤਾਲ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਲਈ ਡਾਕਟਰ ਬੁਲਾਉਣ ਦੇ ਦਿੱਤੇ ਭਰੋਸੇ ਉਪਰੰਤ ਧਰਨਾ ਚੁੱਕ ਲਿਆ ਗਿਆ।

ਕਿਸਾਨ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਸਮੁੱਚਾ ਕਰਜ਼ ਮੁਆਫ ਕਰਵਾਉਣ ਅਤੇ ਆਰਥਿਕ ਮਦੱਦ ਦੇਣ ਦੀ ਮੰਗ ਕੀਤੀ ਹੈ।ਜਾਣਕਾਰੀ ਅਨੁਸਾਰ ਪੋਸਟਮਾਰਟਮ ਅਤੇ ਪੁਲਿਸ ਕਾਰਵਾਈ ਉਪਰੰਤ ਸ਼ਾਮ ਸਮੇਂ ਮ੍ਰਿਤਕ ਕਿਸਾਨ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਸੁਖਦੇਵ ਢੀਂਡਸਾ ਅੱਜ ਅਕਾਲੀ ਦਲ ‘ਚ ਕਰਨਗੇ ਘਰ ਵਾਪਸੀ

0

ਸੁਖਦੇਵ ਸਿੰਘ ਢੀਂਡਸਾ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਨਗੇ। ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਅਤੇ ਸ਼੍ਰੋਮਣੀ ਅਕਾਲੀ ਦਲ ਅੱਜ ਰਲੇਵੇਂ ਕਰਨ ਜਾ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ, ਜੋ ਅੱਜ ਸ਼ਾਮ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਉਹ ਦੋਵੇਂ ਪਾਰਟੀਆਂ ਦੇ ਰਲੇਵੇਂ ਦਾ ਜਨਤਕ ਐਲਾਨ ਕਰਨਗੇ।

ਮਿਲੀ ਜਾਣਕਾਰੀ ਅਨੁਸਾਰ ਢੀਂਡਸਾ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਆਗੂਆਂ ਤੋਂ ਪ੍ਰਵਾਨਗੀ ਮਿਲ ਗਈ ਹੈ। ਜਦੋਂਕਿ ਰਲੇਵੇਂ ਬਾਰੇ ਸਲਾਹ ਦੇਣ ਲਈ ਉਨ੍ਹਾਂ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਅਜੇ ਤੱਕ ਆਪਣੀ ਰਿਪੋਰਟ ਪੇਸ਼ ਨਹੀਂ ਕੀਤੀ ਹੈ। ਦੋਵਾਂ ਪਾਰਟੀਆਂ ਵਿਚਾਲੇ ਪਹਿਲਾਂ ਵੀ ਗੱਲਬਾਤ ਹੋਈ ਸੀ, ਪਰ ਉਹ ਅਕਾਲੀ ਦਲ ਅਤੇ ਭਾਜਪਾ ਨਾਲ ਮੁੜ ਗਠਜੋੜ ਦੀ ਸੰਭਾਵਨਾ ਦਾ ਹਿੱਸਾ ਸੀ।

ਪਰਮਿੰਦਰ ਢੀਂਡਸਾ ਸੰਗਰੂਰ ਤੋਂ ਚੋਣ ਲੜ ਸਕਦੇ ਹਨ। ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਪਿਛਲੀ ਅਕਾਲੀ-ਭਾਜਪਾ ਸਰਕਾਰ ਵਿੱਚ 2012-2017 ਵਿੱਚ ਵਿੱਤ ਮੰਤਰੀ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਜਲਦ ਹੀ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਸਕਦਾ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਇਸ ‘ਤੇ ਵਿਚਾਰ ਕਰ ਰਹੀ ਹੈ ਅਤੇ ਰਲੇਵੇਂ ਤੋਂ ਬਾਅਦ ਭਾਜਪਾ ਨਾਲ ਗਠਜੋੜ ਦੀ ਦਿਸ਼ਾ ਸਪੱਸ਼ਟ ਹੋਣ ‘ਤੇ ਇਸ ਦਾ ਐਲਾਨ ਕਰ ਸਕਦੀ ਹੈ।

ਦੋਵਾਂ ਪਾਰਟੀਆਂ ਦੇ ਰਲੇਵੇਂ ਨੂੰ ਲੈ ਕੇ ਪਿਛਲੇ ਸਾਲ 24 ਦਸੰਬਰ ਤੋਂ ਗੱਲਬਾਤ ਚੱਲ ਰਹੀ ਹੈ। ਫਿਰ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੇ ਆਗੂਆਂ ਦੀਆਂ ਸਾਰੀਆਂ ਕਥਿਤ ਗਲਤੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਨਤਕ ਤੌਰ ‘ਤੇ ਮੁਆਫੀ ਮੰਗੀ, ਜਿਸ ਤੋਂ ਬਾਅਦ ਢੀਂਡਸਾ ਨੇ ਆਪਣੀ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ 5 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ, ਜਿਸ ਨੇ ਰਲੇਵੇਂ ਬਾਰੇ ਰਿਪੋਰਟ ਤਿਆਰ ਕਰਕੇ ਸੌਂਪਣੀ ਸੀ।

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੰਜਾਬ ਸਰਕਾਰ ਦਾ ਬਜਟ ਪੇਸ਼

0

ਪੰਜਾਬ ਸਰਕਾਰ ਦਾ 2024-25 ਸਾਲ ਲਈ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਸ ਗਲ ਇਹ ਹੈ ਕਿ ਸਾਲ 2024-25 ਲਈ ਬਜਟ 2,04,918 ਕਰੋੜ ਰੁਪਏ ਦਾ ਪੇਸ਼ ਕੀਤਾ ਜਾ ਰਿਹਾ ਹੈ।

ਪੰਜਾਬ ਦਾ ਬਜਟ 2 ਲੱਖ ਕਰੋੜ ਰੁਪਏ ਤੋਂ ਪਾਰ ਕਰ ਗਿਆ ਹੈ। ਬਜਟ ਭਾਸ਼ਣ ਦੀ ਸ਼ੁਰੂਆਤ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਖੇਤੀ ਲਈ 13 ਹਜ਼ਾਰ 784 ਕਰੋੜ ਰੁਪਏ ਦਾ ਬਜਟ ਰੱਖਿਆ। ਉਨ੍ਹਾਂ ਸਕੂਲੀ ਸਿੱਖਿਆ ਲਈ 16 ਹਜ਼ਾਰ 967 ਕਰੋੜ ਰੁਪਏ ਦਾ ਬਜਟ ਰੱਖਿਆ।

ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਵਿਕਾਸ ਦਰ 13 ਫੀਸਦੀ ਤੱਕ ਪਹੁੰਚ ਗਈ ਹੈ। ਜਦੋਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਹ ਬਹੁਤ ਘੱਟ ਸੀ। ਉਨ੍ਹਾਂ ਨੇ 2013 ਤੋਂ 2022 ਤੱਕ ਵਿਕਾਸ ਦਰ ਦੀ ਗਣਨਾ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨਹਿਰੀ ਪਾਣੀ ਖੇਤਾਂ ਦੀ ਆਖਰੀ ਟੇਲ ਤੱਕ ਪਹੁੰਚਾ ਰਹੀ ਹੈ। ਇਹ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਕਿਸਾਨਾਂ ਨੂੰ ਮੁਫਤ ਬਿਜਲੀ ਮਿਲਦੀ ਰਹੇਗੀ
ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ। ਇਸ ਦੇ ਲਈ 9330 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ।

ਖੇਤੀ ਲਈ 13,784 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ
ਖੇਤੀਬਾੜੀ ਲਈ 13,784 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਇਸ ਵਿੱਚ ਗੰਨਾ ਕਿਸਾਨਾਂ ਲਈ 467 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਇਸ ਦੇ ਨਾਲ ਹੀ ਅਗਲੇ ਸਾਲ ਲਈ 390 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ।

ਹਰਪਾਲ ਚੀਮਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਦਾ ਵਿਕਾਸ 9.41 ਫ਼ੀਸਦੀ ਵਧਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਪੰਜਾਬ ਦਾ ਖ਼ਜ਼ਾਨਾ ਮਜਬੂਤ ਕਰਨ ਵਿਚ ਕਾਮਯਾਬ ਹੋਏ ਹਾਂ।

BSF ‘ਚ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ ਬਣ ਸੁਮਨ ਕੁਮਾਰੀ ਨੇ ਰਚਿਆ ਇਤਿਹਾਸ

0

ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੁਮਨ ਕੁਮਾਰੀ ਨੇ ਆਪਣੀ ਇੱਕ ਅਲੱਗ ਪਹਿਚਾਣ ਬਣਾ ਲਈ ਹੈ।ਸੁਮਨ ਕੁਮਾਰੀ ਜਿਸਦੀ ਉਮਰ ਸਿਰਫ 28 ਸਾਲ ਦੀ ਹੈ ਤੇ ਜੋ ਦੇਸ਼ ਦੀ ਸੇਵਾ ਕਰ ਰਹੀ ਹੈ।ਉਹ ਸਨਾਈਪਰ ਬਣ ਗਈ ਹੈ।

ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੀ ਕੋਟਲੀ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਕੁਟਾਲ ਦੀ 28 ਸਾਲਾ ਸੁਮਨ ਕੁਮਾਰੀ ਨੇ ਬੀਐੱਸਐੱਫ ‘ਚ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਦੇਸ਼ ਵਿੱਚ ਬੀਐਸਐਫ ਵਿੱਚ ਕੋਈ ਵੀ ਮਹਿਲਾ ਸਨਾਈਪਰ ਨਹੀਂ ਸੀ। ਸੁਮਨ ਦੀ ਇਸ ਕਾਮਯਾਬੀ ਕਾਰਨ ਉਸਦੇ ਪਰਿਵਾਰ, ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।

ਇਸ ਦੇ ਨਾਲ ਹੀ ਸੂਬੇ ਅਤੇ ਦੇਸ਼ ਨੂੰ ਵੀ ਬੇਟੀ ਦੀ ਬਹਾਦਰੀ ‘ਤੇ ਮਾਣ ਹੈ। ਖਾਸ ਗੱਲ ਇਹ ਹੈ ਕਿ 56 ਪੁਰਸ਼ਾਂ ਦੇ ਗਰੁੱਪ ‘ਚ ਸੁਮਨ ਕੁਮਾਰੀ ਇਕਲੌਤੀ ਮਹਿਲਾ ਸੀ, ਜਿਸ ਨੇ ਸਨਾਈਪਰ ਦੀ ਟ੍ਰੇਨਿੰਗ ਲੈ ਕੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ। ਜਾਣਕਾਰੀ ਮੁਤਾਬਕ 8 ਹਫਤਿਆਂ ਦੀ ਇਹ ਮੁਸ਼ਕਲ ਟ੍ਰੇਨਿੰਗ ਇੰਦੌਰ ਸਥਿਤ ਸੀਮਾ ਸੁਰੱਖਿਆ ਬਲ ਦੇ ਸੈਂਟਰਲ ਆਰਮਾਮੈਂਟ ਐਂਡ ਕੰਬੈਟ ਸਕਿੱਲ ਸਕੂਲ ‘ਚ ਦਿੱਤੀ ਗਈ।

ਸੁਮਨ 2021 ਵਿੱਚ ਬੀਐਸਐਫ ਵਿੱਚ ਭਰਤੀ ਹੋਈ ਸੀ ਅਤੇ ਇਸ ਵੇਲੇ ਵਿੱਚ ਬੀਐਸਐਫ ਦੀ ਪੰਜਾਬ ਯੂਨਿਟ ਵਿੱਚ ਸਬ-ਇੰਸਪੈਕਟਰ ਵਜੋਂ ਕੰਮ ਕਰ ਰਹੀ ਹੈ। ਪੰਜਾਬ ਵਿੱਚ ਇੱਕ ਪਲਾਟੂਨ ਦੀ ਕਮਾਂਡ ਕਰਦੇ ਸਮੇਂ ਸਰਹੱਦ ਪਾਰ ਸਨਾਈਪਰ ਹਮਲਿਆਂ ਦੇ ਖਤਰੇ ਨੂੰ ਮਹਿਸੂਸ ਕਰਨ ਤੋਂ ਬਾਅਦ, ਸੁਮਨ ਨੇ ਸਨਾਈਪਰ ਕੋਰਸ ਕਰਨ ਦਾ ਸੰਕਲਪ ਲਿਆ। ਸੁਮਨ ਨੇ ਆਪਣੀ ਮਰਜ਼ੀ ਨਾਲ ਸਨਾਈਪਰ ਕੋਰਸ ਲਈ ਅਪਲਾਈ ਕੀਤਾ ਸੀ। ਉਸ ਦੀ ਬਹਾਦਰੀ ਨੂੰ ਵੇਖਦੇ ਹੋਏ ਉਸਦੇ ਸੀਨੀਅਰ ਨੇ ਵੀ ਉਸਦਾ ਮਨੋਬਲ ਵਧਾਇਆ ਅਤੇ ਉਸ ਨੂੰ ਕੋਰਸ ਲਈ ਮਨਜ਼ੂਰੀ ਦੇ ਦਿੱਤੀ।

ਟ੍ਰੇਂਡ ਸਨਾਈਪਰ ਬਹੁਤ ਮੁਸ਼ਕਲ ਟ੍ਰੇਨਿੰਗ ਤੋਂ ਬਾਅਦ ਤੈਅ ਦੂਰੀ ਤੋਂ ਐੱਸਐੱਸਜੀ ਸਣੇ ਹੋਰ ਬੰਦੂਆਂ ਤੋਂ ਸਹੀ ਟੀਚੇ ‘ਤੇ ਨਿਸ਼ਾਨਾ ਲਾਉਣ ਦੇ ਸਮਰੱਥ ਹੁੰਦੇ ਹਨ। ਇਨ੍ਹਾਂ ਨੂੰ ਮੁਸ਼ਕਲ ਹਾਲਾਤਾਂ ਵਿੱਚ ਆਪਣੀ ਪਛਾਣ ਲੁਕਾ ਕੇ ਕਾਰਵਾਈ ਕਰਨ ਲਈ ਖਾਸ ਤੌਰ ‘ਤੇ ਟ੍ਰੇਂਡ ਕੀਤਾ ਜਾਂਦਾ ਹੈ। ਤਿੰਨ ਕਿਲੋਮੀਟਰ ਤੋੰ ਵੀ ਵੱਧ ਦੂਰੀ ਤੋਂ ਦੁਸ਼ਮਣ ‘ਤੇ ਅਚੂਕ ਨਿਸ਼ਾਨਾ ਲਗਾ ਸਕਣ ਵਿੱਚ ਸਮਰੱਥ ਹੁੰਦੇ ਹਨ।

ਟ੍ਰੇਨਿੰਗ ਵਿੱਚ ਮੁਸ਼ਕਲ ਤੋਂ ਮੁਸਕਲ ਪੜਾਅ ਵਿੱਚ ਸੁਮਨ ਕੁਮਾਰੀ ਨੇ ਹਿੰਮਤ ਨਹੀਂ ਹਾਰੀ ਅਤੇ ਅਖੀਰ ਤੱਕ ਡਟੀ ਰਹੀ। ਅੱਠ ਹਫਤਿਆਂ ਦੇ ਮੁਸ਼ਕਲ ਬੀਐੱਸਐੱਫ ਸਨਾਈਪਰ ਕੋਰਸ ਵਿੱਚ ਇੰਸਟਰੱਕਟਰ ਗ੍ਰੇਡ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਦਾ ਖਿਤਾਬ ਵੀ ਸੁਮਨ ਕੁਮਾਰੀ ਦੇ ਨਾਂ ਹੋ ਗਿਆ ਹੈ।

ਲਾਹੌਰ ਵਿਖੇ ਅੱਜ ਸ਼ੁਰੂ ਹੋਵੇਗੀ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ

0

ਚੜ੍ਹਦੇ ਪੰਜਾਬ ਤੋਂ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਜੋ ਲਾਹੌਰ ਵਿਖੇ ਅੱਜ ਤੋਂ ਸ਼ੁਰੂ ਹੋ ਰਹੀ ਹੈ, ਵਾਸਤੇ 55 ਮੈਂਬਰੀ ਲੇਖਕ ,ਸਾਹਿਤਕਾਰ ਤੇ ਪੱਤਰਕਾਰਾਂ ਦਾ ਵਫਦ ਭਾਰਤੀ ਚੈਪਟਰ ਦੇ ਚੀਫ਼ ਕੁਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਵਿੱਚ ਲਾਹੌਰ ਪੁੱਜਾ।

ਇਸ ਕਾਨਫਰੰਸ ਵਿੱਚ ਦੋਹਾਂ ਪੰਜਾਬ ਦੇ ਯੋਧਿਆਂ, ਸੁਰਵੀਰਾਂ ਅਧਾਰਿਤ ਵਿਸ਼ੇ ‘ਤੇ ਚਰਚਾ ਵੀ ਹੋਵੇਗੀ ਅਤੇ ਪਰਚੇ ਵੀ ਪੜੇ ਜਾਣਗੇ। ਇਸਤੋਂ ਇਲਾਵਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਲੈਕੇ ਜੋ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ‘ਤੇ ਵੀ ਚਰਚਾ ਕੀਤੀ ਜਾਵੇਗੀ।

ਅੱਜ ਇਸ ਵਫਦ ਦਾ ਸਵਾਗਤ ਢੋਲ ਧਮਾਕਿਆਂ ਅਤੇ ਫੁੱਲ ਵਰਸਾਕੇ ਨਿੱਘਾ ਸਵਾਗਤ ਕੀਤਾ ਗਿਆ । ਵਿਸ਼ਵ ਪੰਜਾਬੀ ਕਾਂਗਰਸ ਦੇ ਕੌਮੀ ਚੇਅਰਮੈਨ ਫ਼ਖਰ ਜ਼ਮਾਨ ਵਲੋਂ ਸਵਾਗਤ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਲੈਕੇ ਇੱਕ ਪਿਆਰ ਭਰਿਆ ਸੁਨੇਹਾ ਵੀ ਦਿੱਤਾ ।

4 ਮਾਰਚ ਤੋਂ ਲੈਕੇ 10 ਮਾਰਚ ਤੱਕ ਚੱਲਣ ਵਾਲੀ ਕਾਨਫਰੰਸ ਵਿੱਚ ਕਈ ਵਿਸ਼ਿਆਂ ਤੇ ਬਹਿਸ ਵੀ ਹੋਵੇਗੀ । ਇਸ ਕਾਨਫਰੰਸ ਵਿੱਚ ਭਾਰਤ ਤੋਂ ਇਲਾਵਾ ਇੰਗਲੈਂਡ ਅਤੇ ਅਮਰੀਕਾ ਤੋਂ ਵੀ ਸਾਹਿਤਕਾਰ ਪੁੱਜੇ ਹਨ ।

ਇਸ ਕਾਨਫਰੰਸ ਦੌਰਾਨ ਕਵੀ ਸੰਮੇਲਨ ਵੀ ਹੋਵੇਗਾ ਅਤੇ ਅੰਤਿਮ ਦਿਨ ਪੰਜਾਬੀ ਸਭਿਆਚਾਰ ਨੂੰ ਲੈਕੇ ਇਕ ਵਿਸ਼ੇਸ਼ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ । ਭਾਰਤ ਤੋਂ ਆਏ ਵਫ਼ਦ ਵਿਚ ਉੱਘੇ ਸਾਹਿਤਕਾਰ ਗੁਰਭਜਨ ਗਿੱਲ, ਲੇਖਕ ਤੇ ਸੇਵਾ ਮੁਕਤ ਆਈ ਏ ਐਸ ਜੰਗ ਬਹਾਦਰ ਗੋਇਲ, ਸੁਸ਼ੀਲ ਦੋਸਾਂਝ, , ਉੱਘੇ ਅਦਾਕਾਰ ਅਨੀਤਾ ਸ਼ਬਦੀਸ਼, ਲੇਖਕ ਸ਼ਬਦੀਸ਼, ਪੰਜਾਬੀ ਗਾਇਕ ਤੇ ਫ਼ਿਲਮੀ ਹੀਰੋ ਰਵਿੰਦਰ ਗਰੇਵਾਲ, ਸੁਖਵਿੰਦਰ ਅੰਮ੍ਰਿਤ, ਮਾਧਵੀ ਕਟਾਰੀਆ ਸੇਵਾਮੁਕਤ ਆਈਏਐਸ, ਪੰਜਾਬੀ ਅਦਾਕਾਰਾ ਸੁਨੀਤਾ ਧੀਰ, ਸਰਬਜੀਤ ਕੌਰ, ਪ੍ਰੋਫੈਸਰ ਭਾਰਤਵੀਰ ਕੌਰ,ਰਵਿੰਦਰ ਸਿੰਘ, ਪ੍ਰੋਫੈਸਰ ਤਰਸਪਾਲ ਕੌਰ, ਲੇਖਕ ਜਗਦੀਪ ਸਿੰਘ, ਲੇਖਕ ਹਰਵਿੰਦਰ ਸਿੰਘ, ਪ੍ਰੋਫੈਸਰ ਕੁਲਵੀਰ ਗੋਜਰਾ, ਗੁਰਭੇਜ ਸਿੰਘ , ਪ੍ਰੋਫੈਸਰ ਸਿਮਰਨਜੀਤ ਕੌਰ, ਭੁਪਿੰਦਰ ਕੌਰ, ਕਮਲਜੀਤ ਕੌਰ ਦੋਸਾਂਝ, ਪ੍ਰੋਫੈਸਰ ਮੁਹੰਮਦ ਖਾਲਿਦ ਆਦਿ ਸਾਹਿਤਕਾਰ ਤੇ ਲੇਖਕ ਵਫ਼ਦ ‘ਚ ਸ਼ਾਮਿਲ ਹਨ। ਇਸਤੋਂ ਇਲਾਵਾ ਲਹਿੰਦੇ ਪੰਜਾਬ ਤੋਂ ਬਾਬਾ ਨਜ਼ਮੀ, ਅਫ਼ਜ਼ਲ ਸ਼ਾਹਿਰ, ਖ਼ਾਲਿਦ ਇਜ਼ਾਜ ਮੁਫ਼ਤੀ, ਮੁਹੰਮਦ ਜ਼ਮੀਲ ਗੋਰਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਕਲਿਆਣ ਸਿੰਘ ਵੀ ਹਾਜ਼ਿਰ ਸਨ ।