Home Blog Page 1671

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਬੀ.ਸੀ ਵਿੰਗ ਦੇ ਅਹੁਦੇਦਾਰਾਂ ਤੇ ਜ਼ਿਲ੍ਹਾਂ ਪ੍ਰਧਾਨਾਂ ਦਾ ਐਲਾਨ

0

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਪਛੜੀਆਂ ਸ਼੍ਰ੍ਰੈਣੀਆਂ ਵਿੰਗ (ਬੀ.ਸੀ. ਵਿੰਗ) ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਬੀ.ਸੀ ਵਿੰਗ ਦੇ ਅਹੁਦੇਦਾਰਾਂ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਬੀ.ਸੀ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਪਾਰਟੀ ਨਾਲ ਲੰਮੇ ਸਮੇ ਤੋਂ ਜੁੜੇ ਅਤੇ ਮਿਹਨਤੀ ਆਗੂਆਂ ਨੂੰ ਬੀ.ਸੀ. ਵਿੰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।

ਉਹਨਾਂ ਵਿੱਚ ਸ. ਹਰੀ ਸਿੰਘ ਪ੍ਰੀਤ ਟਰੈਕਟਰ ਨਾਭਾ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਅੰਮ੍ਰਿਤਸਰ, ਭਾਈ ਰਾਮ ਸਿੰਘ ਮੈਂਬਰ ਐਸ.ਜੀ.ਪੀ.ਸੀ ਅੰਮ੍ਰਿਤਸਰ, ਸ. ਅਮਰਜੀਤ ਸਿੰਘ ਬਿੱਟੂ ਕਿਸ਼ਨਪੁਰਾ ਜਲੰਧਰ, ਸ. ਦਰਸ਼ਨ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ, ਸ. ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਸ. ਗੁਰਦੀਪ ਸਿੰਘ ਲੰਬੀ, ਸ. ਕਸ਼ਮੀਰ ਸਿੰਘ ਗੰਡੀਵਿੰਡ ਸਾਬਕਾ ਮੇਂਬਰ ਐਸ.ਜੀ.ਪੀ.ਸੀ, ਸ. ਮੁਖਤਿਆਰ ਸਿੰਘ ਚੀਮਾ ਲੁਧਿਆਣਾ ਅਤੇ ਸ. ਗੁਰਦੀਪ ਸਿੰਘ ਸ਼ੇਖਪੁਰਾ ਦੇ ਨਾਮ ਸ਼ਾਮਲ ਹਨ।

ਜਿਹਨਾਂ ਆਗੂਆਂ ਨੂੰ ਬੀ.ਸੀ. ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਜੋਗਿੰਦਰ ਸਿੰਘ ਸੁਰਜੀਤ ਬੱਸ ਸਰਵਿਸ ਫਿਰੋਜਪੁਰ, ਸ. ਮਲਕੀਤ ਸਿੰਘ ਮਠਾੜੂ ਬਸੀ ਪਠਾਣਾ, ਸ. ਸੁਖਵਿੰਦਰ ਸਿੰਘ ਦਾਨੀਪੁਰ ਸਮਾਣਾ, ਸ. ਹਰਦਿਆਲ ਸਿੰਘ ਭੱਟੀ ਪਟਿਆਲਾ, ਠੇਕੇਦਾਰ ਗੁਰਨਾਮ ਸਿੰਘ ਸ੍ਰੀ ਅਨੰਦਪੁਰ ਸਾਹਿਬ, ਸ. ਪਰਵਿੰਦਰ ਸਿੰਘ ਸਮਰਾਲਾ, ਸ. ਮੱਖਣ ਸਿੰਘ ਚੌਹਾਨ, ਸ. ਸੁਰਜੀਤ ਸਿੰਘ ਪਠਾਨਕੋਟ, ਸ. ਸੁੱਚਾ ਸਿੰਘ ਧਰਮੀ ਫੌਜੀ ਅੰਮ੍ਰਿਤਸਰ, ਸ. ਸੰਤੋਖ ਸਿੰਘ ਸੈਣੀ ਨਵਾਂਸਹਿਰ, ਸ. ਕੁਲਵੀਰ ਸਿੰਘ ਸੋਨੂੰ ਮੋਰਿੰਡਾ, ਸ. ਸਵਰਨਜੀਤ ਸਿੰਘ ਬੌਬੀ ਰੋਪੜ੍ਹ, ਸ. ਜੈ ਸਿੰਘ ਬਾੜਾ ਫਤਿਹਗੜ੍ਹ ਸਾਹਿਬ, ਸ. ਜਸਵਿੰਦਰ ਸਿੰਘ ਜੈਲਦਾਰ ਰਾਜਪੁਰਾ ਅਤੇ ਸ. ਕੁਲਤਾਰ ਸਿੰਘ ਕੰਡਾ ਜਲੰਧਰ ਦੇ ਨਾਮ ਸ਼ਾਮਲ ਹਨ।

ਜਥੇਦਾਰ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਪਛੜੀਆਂ ਸ਼੍ਰੈਣੀਆਂ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੁੱਚਾ ਸਿੰਘ ਸੁਚੇਤਗੜ੍ਹ ਗੁਰਦਾਸਪੁਰ, ਸ. ਭੂਪਿੰਦਰ ਸਿੰਘ ਜਾਡਲਾ ਨਵਾਂਸਹਿਰ, ਸ. ਨਰਿੰਦਰ ਸਿੰਘ ਸੇਖਵਾਂ ਗੁਰਦਾਸਪੁਰ, ਸ. ਨਰਿੰਦਰਪਾਲ ਸਿੰਘ ਮੋਗਾ, ਸ. ਰਜਿੰਦਰ ਸਿੰਘ ਜੀਤ ਖੰਨਾ, ਸ. ਹਰਪਾਲ ਸਿੰਘ ਸਰਾਓ ਰਾਜਪੁਰਾ, ਸ. ਗੁਰਚਰਨ ਸਿੰਘ ਕੜਵਲ ਡੇਰਾਬਸੀ, ਸ. ਗੁਰਦਿਆਲ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਅਤੇ ਸ. ਸੁਖਚੈਨ ਸਿੰਘ ਲਾਇਲਪੁਰੀ ਫਿਰੋਜਪੁਰ ਦੇ ਨਾਮ ਸ਼ਾਮਲ ਹਨ।

ਜਥੇਦਾਰ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਨਰਿੰਦਰ ਸਿੰਘ ਬਿੱਟੂ ਜਿਲਾ ਪ੍ਰਧਾਨ ਅੰਮ੍ਰਿਤਸਰ (ਸ਼ਹਿਰੀ), ਸ. ਲਾਭ ਸਿੰਘ ਐਵਰਸ਼ਾਈਨ ਪ੍ਰਧਾਨ ਜਿਲਾ ਬਠਿੰਡਾ (ਸ਼ਹਿਰੀ), ਸ. ਸੁਰਿੰਦਰਪਾਲ ਸਿੰਘ ਜੌੜਾ ਪ੍ਰਧਾਨ ਬਠਿੰਡਾ (ਦਿਹਾਤੀ), ਸ. ਹਰਬੰਸ ਸਿੰਘ ਹੰਸਪਾਲ ਪ੍ਰਧਾਨ ਪੁਲਿਸ ਜਿਲਾ ਬਟਾਲਾ (ਸ਼ਹਿਰੀ), ਸ. ਜਤਿੰਦਰ ਸਿੰਘ ਲੰਧਾ ਪ੍ਰਧਾਨ ਪੁਲਿਸ ਜਿਲਾ ਬਟਾਲਾ (ਦਿਹਾਤੀ), ਸ. ਰਣਜੀਤ ਸਿੰਘ ਨੰਗਲ ਕੋਟਲੀ ਪ੍ਰਧਾਨ ਜਿਲਾ ਗੁਰਦਾਸਪੁਰ (ਦਿਹਾਤੀ), ਸ. ਸਤਨਾਮ ਸਿੰਘ ਬੰਟੀ ਚੱਗਰਾਂ ਪ੍ਰਧਾਨ ਜਿਲਾ ਹੁਸ਼ਿਆਰਪੁਰ (ਸ਼ਹਿਰੀ), ਸ. ਸੁਰਜੀਤ ਸਿੰਘ ਕੈਰੇ ਦਸੂਹਾ ਪ੍ਰਧਾਨ ਜਿਲਾ ਹੁਸ਼ਿਆਰਪੁਰ (ਦਿਹਾਤੀ), ਸ. ਰਾਜਵੰਤ ਸਿੰਘ ਸੁੱਖਾ ਪ੍ਰਧਾਨ ਜਿਲਾ ਜਲੰਧਰ (ਸ਼ਹਿਰੀ), ਸ. ਬਲਵਿੰਦਰ ਸਿੰਘ ਅਵਾਲੀ ਪ੍ਰਧਾਨ ਜਲੰਧਰ (ਦਿਹਾਤੀ), ਸ. ਦਰਸ਼ਨ ਸਿੰਘ ਬਲੇਰਖਾਨਪੁਰ ਪ੍ਰਧਾਨ ਜਿਲਾ ਕਪੂਰਥਲਾ, ਸ. ਹਰਮੀਤ ਸਿੰਘ ਪ੍ਰਧਾਨ ਜਿਲਾ ਪਟਿਆਲਾ (ਸ਼ਹਿਰੀ), ਸ. ਜਤਿੰਦਰ ਸਿੰਘ ਰੋਮੀ ਪ੍ਰਧਾਨ ਜਿਲਾ ਪਟਿਆਲਾ (ਦਿਹਾਤੀ ਪੂਰਬੀ), ਸ. ਜਸਵਿੰਦਰ ਸਿੰਘ ਫਰੀਦਾ ਨਗਰ ਪ੍ਰਧਾਨ ਜਿਲਾ ਪਠਾਨਕੋਟ (ਦਿਹਾਤੀ), ਸ਼੍ਰੀ ਵਿਸ਼ਾਲ ਜਿਲਾ ਪ੍ਰਧਾਨ (ਸ਼ਹਿਰੀ) ਪਠਾਨਕੋਟ, ਸ਼੍ਰੀ ਹੇਮ ਰਾਜ ਝਾਂਡੀਆਂ ਪ੍ਰਧਾਨ ਜਿਲਾ ਰੂਪਨਗਰ, ਜਥੇਦਾਰ ਤਾਰਾ ਸਿੰਘ ਸੇਖੂਪੁਰ ਪ੍ਰਧਾਨ ਜਿਲਾ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ) ਅਤੇ ਸ. ਸੁਖਪਾਲ ਸਿੰਘ ਗਾਬੜੀਆ ਪ੍ਰਧਾਨ ਜਿਲਾ ਤਰਨ ਤਾਰਨ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਸ. ਬਲਵੀਰ ਸਿੰਘ ਇੰਜਨੀਅਰ ਅੰਬਾਲਾ ਨੂੰ ਹਰਿਆਣਾ ਸਟੇਟ ਦਾ ਪ੍ਰਧਾਨ ਬਣਾਇਆ ਗਿਆ ਹੈ, ਸ. ਅਵਤਾਰ ਸਿੰਘ ਮਨੀਮਾਜਰਾ ਨੂੰ ਚੰਡੀਗੜ੍ਹ ਯੂ.ਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰਾਂ ਸ. ਦਲਜੀਤ ਸਿੰਘ ਗੇਂਦੂ ਕਨੇਡਾ ਉਤਰੀ ਦਾ ਪ੍ਰਧਾਨ ਬਣਾਇਆ ਗਿਆ ਹੈ। ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਬਾਕੀ ਰਹਿੰਦੇ ਅਹੁਦੇਦਾਰ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।

ਡਿਬਰੂਗੜ੍ਹ ਜੇਲ੍ਹ ‘ਚ ਅੰਮ੍ਰਿਤਪਾਲ ਸਿੰਘ ਦੇ ਦੋ ਸਾਥੀਆਂ ਦੀ ਵਿਗੜੀ ਸਿਹਤ

0

ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਬੰਦ “ਵਾਰਿਸ ਪੰਜਾਬ ਦੇ” ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 9 ਸਾਥੀ ਪਿਛਲੇ ਦੋ ਹਫ਼ਤਿਆਂ ਤੋਂ ਭੁੱਖ ਹੜਤਾਲ ’ਤੇ ਹਨ। ਜੇਲ੍ਹ ਵਿੱਚ ਖਾਣਾ-ਪਾਣੀ ਛੱਡਣ ਕਾਰਨ ਅੰਮ੍ਰਿਤਪਾਲ ਸਿੰਘ ਦੇ ਦੋ ਸਾਥੀਆਂ ਦੀ ਸਿਹਤ ਵਿਗੜ ਗਈ ਹੈ। ਜਿਨ੍ਹਾਂ ਨੂੰ ਹੁਣ ਆਸਾਮ ਦੇ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਅੰਮ੍ਰਿਤਪਾਲ ਅਤੇ ਉਸਦੇ ਸਾਥੀ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਆਪਣੀ ਮੰਗ ‘ਤੇ ਅੜੇ ਹੋਏ ਹਨ।

“ਵਾਰਿਸ ਪੰਜਾਬ ਦੇ” ਕਾਨੂੰਨੀ ਸਲਾਹਕਾਰ ਇਮਾਨ ਸਿੰਘ ਖਹਿਰਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਰੇ 9 ਸਾਥੀ ਡਿਬਰੂਗੜ੍ਹ ਜੇਲ੍ਹ ਵਿੱਚ ਭੁੱਖ ਹੜਤਾਲ ’ਤੇ ਹਨ। ਅੰਮ੍ਰਿਤਪਾਲ ਸਿੰਘ ਦੇ ਦੋ ਸਾਥੀਆਂ ਗੁਰਮੀਤ ਸਿੰਘ ਬੁੱਕਰਵਾਲਾ ਅਤੇ ਕੁਲਵੰਤ ਸਿੰਘ ਰਾਉਕੇ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਕੁਲਵੰਤ ਰਾਓਕੇ ਮਿਰਗੀ ਦੇ ਦੌਰੇ ਤੋਂ ਪੀੜਤ ਹਨ।

Russian Army ਨੇ ਯੂਕਰੇਨ ਦੇ ਖਿਲਾਫ ਲੜਾਈ ਲੜਨ ਲਈ ਪੰਜਾਬੀ ਨੌਜਵਾਨਾਂ ਨੂੰ ਜ਼ਬਰੀ ਕੀਤਾ ਭਰਤੀ

0

ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਅਵਾਖਾ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਰਵਨੀਤ ਸਿੰਘ ਨੇ ਆਪਣੇ ਪਰਿਵਾਰ ਦਾ ਭਵਿੱਖ ਸਵਾਰਨ ਲਈ 11 ਲੱਖ ਰੁਪਏ ਏਜੇਂਟ ਨੂੰ ਦਿੱਤੇ ਤਾਂ ਜੋ ਉਹ ਵਿਦੇਸ਼ ਜਾ ਸਕੇ। ਏਜੰਟ ਨੇ ਉਸ ਨੂੰ ਟੂਰਿਸਟ ਵੀਜੇ ਤੇ ਰੂਸ ਭੇਜ ਦਿੱਤਾ ਅਤੇ ਉਸ ਨੂੰ ਅਤੇ ਉਸ ਦੀ ਤਰ੍ਹਾਂ ਹੀ ਇੱਕ ਹੋਰ ਨੌਜਵਾਨ ਵਿਕਰਮ ਸਿੰਘ ਨੂੰ ਅੱਗੇ ਅਮਰੀਕਾ ਵਰਗੇ ਦੇਸ ਭੇਜਣ ਦਾ ਵਾਅਦਾ ਕੀਤਾ ਪਰ ਜਦੋਂ ਰੂਸ ਵਿੱਚ ਨੌਜਵਾਨ ਪਹੁੰਚ ਜਾਂਦੇ ਹਨ ਅਤੇ ਘੁੰਮਣ ਲਈ ਬਾਹਰ ਜਾਂਦੇ ਹਨ ਤਾਂ ਉਹ ਰਸ਼ੀਅਨ ਪੁਲਿਸ ਦੇ ਅੜਿਕੇ,ਚੜ੍ਹ ਜਾਂਦੇ ਹਨ।

ਰੂਸ ਦੀ ਪੁਲਿਸ ਵਲੋਂ ਕਾਬੂ ਕੀਤੇ ਇਨ੍ਹਾਂ ਨੌਜਵਾਨਾਂ ਨੂੰ ਰਸੀਅਨ ਸੈਨਿਕ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਸੈਨਿਕ ਅਧਿਕਾਰੀ ਕਾਬੂ ਕੀਤੇ ਨੌਜਵਾਨਾਂ ਨੂੰ ਸਜ਼ਾ ਦਵਾਉਣ ਦਾ ਡਰ ਦਿਖਾ ਕੇ ਯੂਕਰੇਨ ਦੇ ਖਿਲਾਫ ਲੜਾਈ ਲੜਨ ਲਈ ਰੂਸ ਦੀ ਫੌਜ ਵਿੱਚ ਭਰਤੀ ਕਰ ਲੈਂਦੇ ਹਨ।

ਜਿਨਾਂ ਦੀ ਬੀਤੇ ਦਿਨ ਰੂਸ ਦੇ ਸੈਨਿਕਾਂ ਦੀ ਵਰਦੀ ਵਿੱਚ ਇੱਕ ਵੀਡਿਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਰੂਸ ਦੀ ਸੈਨਿਕਾਂ ਦੀ ਵਰਦੀ ਵਿੱਚ ਹਥਿਆਰ ਫੜੇ ‌ਸੱਤ ਪੰਜਾਬੀ ਨੌਜਵਾਨ ਭਾਰਤ ਸਰਕਾਰ ਪਾਸੋਂ ਉਹਨਾਂ ਨੂੰ ਰੂਸ ਵਿੱਚੋਂ ਕੱਢਣ ਦੀ ਗੁਹਾਰ ਲਗਾਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸੱਤ ਨੌਜਵਾਨ ਹੁਸ਼ਿਆਰਪੁਰ ਜਿਲੇ ਨਾਲ ਸੰਬੰਧਿਤ ਹਨ ਅਤੇ ਰੂਸ ਵੱਲੋਂ ਯੂਕਰੇਨ ਨਾਲ ਲੜਨ ਲਈ ਭੇਜ ਦਿੱਤੇ ਗਏ ਹਨ। ਜਿਸ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੇ ਪਰਿਵਾਰ ਵੀ ਸਹਿਮੇ ਹੋਏ ਹਨ।

ਦੂਜੇ ਪਾਸੇ ਹੁਣ ਰਸ਼ੀਆ ਚ ਫਸੇ ਹਲਕਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਅਵਾਂਖਾ ਦੇ ਨੌਜਵਾਨ ਰਵਨੀਤ ਸਿੰਘ ਅਤੇ ਪਿੰਡ ਜੰਡਏ  ਦੇ ਨੌਜਵਾਨ ਵਿਕਰਮ ਦੇ ਪੀੜਿਤ ਮਾਪਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਉਹਨਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਕਰ ਰਹੇ ਹਨ।  ਰਵਨੀਤ ਸਿੰਘ ਦੀ ਮਾਤਾ ਅਤੇ ਭੈਣ ਨੇ ਦੱਸਿਆ ਕਿ ਅਸੀ ਬਹੁਤ ਹੀ ਗਰੀਬ ਹਾਂ ਅਤੇ 11 ਲੱਖ ਦਾ ਕਰਜਾ ਚੁੱਕ ਕੇ ਅਸੀ ਆਪਣੇ ਮੁੰਡੇ ਨੂੰ ਟੂਰਿਸਟ ਵੀਜੇ ਤੇ ਵਿਦੇਸ ਭੇਜਿਆ ਸੀ ਅਤੇ ਏਜੇਂਟ ਨੇ ਵਾਅਦਾ ਕੀਤਾ ਸੀ ਕਿ ਉਸ ਨੂੰ  ਅੱਗੇ ਕਿਸੇ ਚੰਗੇ ਦੇਸ ਭੇਜ ਦੇਣਗੇ।

ਸਾਨੂੰ ਸਾਡੇ ਮੁੰਡੇ ਦਾ ਫੋਨ ਆਇਆ ਕਿ ਸਾਨੂੰ ਫੜ ਕੇ ਰਸ਼ੀਅਨ ਫੌਜ ਵਿੱਚ ਭਰਤੀ ਕਰ ਲਿਆ ਗਿਆ ਹੈ ਅਤੇ ਸਾਡੇ ਕੋਲੋ ਇੱਕ ਲਿਖਤੀ ਇਕਰਾਰਨਾਮਾ ਵੀ ਕਰਵਾ ਲਿਆ ਗਿਆ ਹੈ ਜਿਸ਼ ਦੀ ਭਾਸ਼ਾ ਸਾਡੀ ਸਮਝ ਵਿੱਚ ਨਹੀਂ ਆਈ ਸੀ।  ਸਾਡੇ ਤੋਂ ਪਹਿਲਾਂ ਪਕੜੇ ਨੌਜਵਾਨਾਂ ਨੂੰ ਯੁਕਰੇਨ ਦੀ ਜੰਗ ਵਾਸਤੇ ਭੇਜ ਦਿੱਤਾ ਗਿਆ ਹੈ ਅਤੇ ਹੁਣ ਸਾਨੂੰ ਵੀ ਭੇਜਣ ਦੀ ਤਿਆਰੀ ਚੱਲ ਰਹੀ ਹੈ। ਇਸ ਕਰਕੇ ਸਾਨੂੰ ਇੱਥੋਂ ਬੱਚਾ ਕੇ ਭਾਰਤ ਵਾਪਿਸ ਲਾਈਦਾ ਜਾਵੇ। ਇਸ ਨੂੰ ਲੈਕੇ ਇਨ੍ਹਾਂ ਦੇ ਪਰਿਵਾਰ ਸਦਮੇ ਵਿੱਚ ਹਨ ਅਤੇ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕੇ ਉਨ੍ਹਾਂ ਦੇ ਮੁੰਡੇ ਨੂੰ ਸਹੀ ਸਲਾਮਤ ਲਿਆਉਣ ਵਾਸਤੇ ਸਰਕਾਰ ਸਾਡੀ ਮਦਦ ਕਰੇ।

ਮਮਤਾ ਬੈਨਰਜੀ ਨੇ ਆਸ਼ਾ ਤੇ ਆਂਗਣਵਾੜੀ ਵਰਕਰਾਂ ਲਈ ਕੀਤਾ ਵੱਡਾ ਐਲਾਨ

0

ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਨੇ ਆਸ਼ਾ ਤੇ ਆਂਗਣਵਾੜੀ ਵਰਕਰਾਂ ਲਈ ਵੱਡਾ ਐਲਾਨ ਕੀਤਾ ਹੈ। CM ਮਮਤਾ ਬੈਨਰਜੀ ਨੇ ਸੂਬੇ ਦੇ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਵੱਡੀ ਖੁਸ਼ਖਬਰੀ ਦਿੰਦੇ ਹੋਏ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਹੈ। ਟੀਐਮਸੀ ਸੁਪਰੀਮੋ ਮਮਤਾ ਨੇ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ 750 ਰੁਪਏ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ।

ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਅਪ੍ਰੈਲ ਤੋਂ ਆਸ਼ਾ ਵਰਕਰਾਂ ਦੀ ਤਨਖਾਹ ਵਿੱਚ 750 ਰੁਪਏ ਦਾ ਵਾਧਾ ਕੀਤਾ ਗਿਆ ਹੈ। ਉਹ ਸਾਡਾ ਮਾਣ ਹਨ ਕਿਉਂਕਿ ਉਹ ਬਹੁਤ ਮਿਹਨਤ ਕਰਦੇ ਹਨ। ਉਹ ਹਰ ਮਾੜੇ ਸਮੇਂ ਵਿੱਚ ਸਾਡਾ ਸਾਥ ਦਿੰਦੀ ਹੈ। ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਪ੍ਰੈਲ ਤੋਂ ਆਂਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ ਵੀ 750 ਰੁਪਏ ਦਾ ਵਾਧਾ ਕੀਤਾ ਗਿਆ ਹੈ । ਆਂਗਣਵਾੜੀ ਸਹਾਇਕ ਯਾਨੀ ICDS ਸਹਾਇਕਾਂ ਨੂੰ ਲਗਭਗ 6,000 ਰੁਪਏ ਮਿਲਦੇ ਹਨ। ਉਨ੍ਹਾਂ ਦੀ ਤਨਖਾਹ 1 ਅਪ੍ਰੈਲ ਤੋਂ 500 ਰੁਪਏ ਵਧ ਜਾਵੇਗੀ । ਮੈਨੂੰ ਉਮੀਦ ਹੈ ਕਿ ਉਹ ਜ਼ਿੰਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ।

ਦੱਸ ਦੇਈਏ ਕਿ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਉਹ ਲੋਕਾਂ ਨਾਲ ਕੀਤੇ ਗਏ ਆਪਣੇ ਵਾਅਦੇ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਸੂਬੇ ਦੀਆਂ ਯੋਜਨਾਵਾਂ ਦੇ ਤਹਿਤ ਲਾਭ ਮਿਲਦਾ ਹੈ।

SIT ਅੱਗੇ ਪੇਸ਼ ਹੋਣ ਪਹੁੰਚੇ ਬਿਕਰਮ ਮਜੀਠੀਆ

0

ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਸ਼ਾ ਤਸਕਰੀ ਕੇਸ ਵਿਚ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਅੱਗੇ ਅੱਜ ਪੇਸ਼ੀ ਹੈ। ਉਨ੍ਹਾਂ ਨੂੰ ਅੱਜ ਪੁੱਛਗਿੱਛ ਲਈ ਸਿੱਟ ਨੇ ਤਲਬ ਕੀਤਾ ਹੋਇਆ ਹੈ। ਮਜੀਠੀਆ ਸਿੱਟ ਅੱਗੇ ਪੇਸ਼ ਹੋਣ ਲਈ ਪਟਿਆਲਾ ਪਹੁੰਚ ਗਏ ਹਨ। ਥੋੜ੍ਹੀ  ਦੇਰ ‘ਚ ਮਜੀਠੀਆ ਸਿੱਟ ਅੱਗੇ ਪੇਸ਼ ਹੋ ਸਕਦੇ ਹਨ।  ਮਜੀਠੀਆ ਇਥੇ ਪੁਲਿਸ ਲਾਈਨ ਵਿਚ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸ ਆਈ ਟੀ ਅੱਗੇ ਪੇਸ਼ ਹੋਣਗੇ।

ਪੰਜਾਬ ਵਿਧਾਨ ਸਭਾ ਬਜਟ ਸੈਸ਼ਨ, ਅੱਜ ਬਜਟ ‘ਤੇ ਹੋਵੇਗੀ ਬਹਿਸ

0

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਚੌਥਾ ਦਿਨ ਹੈ। ਇਸ ਦੌਰਾਨ ਬੀਤੇ ਦਿਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ ‘ਤੇ ਬਹਿਸ ਹੋਵੇਗੀ। ਇਹ ਸੈਸ਼ਨ ਪੂਰੀ ਤਰ੍ਹਾਂ ਹੰਗਾਮਾ ਭਰਪੂਰ ਹੋਣ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀਆਂ ਵੱਖ-ਵੱਖ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੀਆਂ। ਹਾਲਾਂਕਿ ਇਸ ਵਾਰ ਸੀਐਮ ਭਗਵੰਤ ਮਾਨ ਅਤੇ ਹੋਰ ਮੰਤਰੀ ਵੀ ਹਮਲਾਵਰ ਮੂਡ ਵਿੱਚ ਹਨ। ਇਸ ਦੇ ਨਾਲ ਹੀ ਵਿੱਤ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਬਜਟ ਨਾਲ ਜੁੜੇ ਵਿਰੋਧੀ ਧਿਰ ਦੇ ਹਰ ਸਵਾਲ ਦਾ ਜਵਾਬ ਦੇਣਗੇ।

ਅੱਜ ਦਾ ਸੈਸ਼ਨ ਸਵਾਲ ਜਵਾਬ ਸੈਸ਼ਨ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਧਿਆਨ ਪ੍ਰਸਤਾਵ ਦੀ ਪ੍ਰਕਿਰਿਆ ਹੋਵੇਗੀ। ਫਿਰ ਤਲਵਾੜਾ ਤੋਂ ਬਲਾਚੌਰ ਵਿਚਕਾਰ ਵਹਿਣ ਵਾਲੀ ਨਵੀਂ ਬਣੀ ਕੰਢੀ ਨਹਿਰ ਦੇ ਕਿਨਾਰਿਆਂ ਦੇ ਟੁੱਟਣ ਦਾ ਮੁੱਦਾ ਉਠਾਇਆ ਜਾਵੇਗਾ। ਇਸ ਤੋਂ ਬਾਅਦ ਲੇਖਾ ਕਮੇਟੀ ਦੀ ਰਿਪੋਰਟ ਆਵੇਗੀ। ਫਿਰ ਸਾਲ 2015-16 ਲਈ ਖੇਤੀ ਅਤੇ ਕਿਸਾਨ ਭਲਾਈ ਨਾਲ ਸਬੰਧਤ ਕੈਗ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਪੰਚਾਇਤੀ ਵਿਭਾਗ, ਪੰਜਾਬ ਰਾਜ ਜੰਗਲਾਤ ਵਿਭਾਗ, ਰਾਜ ਸੂਚਨਾ ਕਮਿਸ਼ਨ, ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਅਤੇ ਪੰਜਾਬ ਐਗਰੋ ਦੀਆਂ ਸਾਲਾਨਾ ਰਿਪੋਰਟਾਂ ਸ਼ਾਮਲ ਹਨ।

ਕਿਸਾਨ ਅੰਦੋਲਨ-2: ਕਿਸਾਨਾਂ ਨੇ ਦਿੱਲੀ ਜਾਣ ਦੀ ਖਿੱਚ ਲਈ ਤਿਆਰੀ

0

ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ 6 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 23ਵਾਂ ਦਿਨ ਹੈ। ਪੰਜਾਬ-ਹਰਿਆਣਾ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਟੇ ਹੋਏ ਹਨ। ਇਸੇ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਦੇਸ਼ ਭਰ ਦੇ ਕਿਸਾਨ ਪੈਦਲ, ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਦਿੱਲੀ ਵੱਲ ਕੂਚ ਕਰਨਗੇ। ਹਾਲਾਂਕਿ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪਹਿਲਾਂ ਹੀ ਧਰਨਾ ਦੇ ਰਹੇ ਕਿਸਾਨ ਇੱਥੇ ਬੈਠ ਕੇ ਹੀ ਆਪਣਾ ਗੁੱਸਾ ਜ਼ਾਹਰ ਕਰਨਗੇ।

ਦੂਜੇ ਪਾਸੇ ਕਿਸਾਨਾਂ ਵੱਲੋਂ ਸਰਹੱਦ ‘ਤੇ ਹੀ ਧਰਨਾ ਦੇਣ ਦੇ ਐਲਾਨ ਤੋਂ ਬਾਅਦ ਹਿਸਾਰ-ਅੰਬਾਲਾ-ਚੰਡੀਗੜ੍ਹ ਹਾਈਵੇਅ (152) ਨੂੰ ਵੀ ਮੰਗਲਵਾਰ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅੰਬਾਲਾ ਦੇ ਸੱਦੋਪੁਰ ਨੇੜੇ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ-ਦਿੱਲੀ ਹਾਈਵੇਅ (ਨੈਸ਼ਨਲ ਹਾਈਵੇ-44) ਨੂੰ ਖੋਲ੍ਹ ਦਿੱਤਾ ਗਿਆ ਸੀ।

ਇਸ ਤੋਂ ਪਹਿਲਾਂ 3 ਮਾਰਚ ਨੂੰ ਬਠਿੰਡਾ ਵਿੱਚ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਸੀ ਕਿ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲਾਂ ਰੋਕੀਆਂ ਜਾਣਗੀਆਂ।

ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ ) ਵੱਲੋਂ ਜਾਰੀ ਕਿਸਾਨ ਅੰਦੋਲਨ 2 ਦੇ ਸੱਦੇ ਤੇ 10 ਮਾਰਚ ਦੇ ਭਾਰਤ ਪੱਧਰੀ ਰੇਲ ਰੋਕੋ ਅੰਦੋਲਨ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਅਤੇ ਆਓਂਦੇ ਦਿਨੀ ਅੰਦੋਲਨ ਦੇ ਚਲਦੇ ਮੋਰਚਿਆਂ ਵਿੱਚ ਕਿਸਾਨਾਂ ਮਜਦੂਰਾਂ ਤੇ ਔਰਤਾਂ ਦੇ ਵੱਡੇ ਜਥੇ ਭੇਜਣ ਲਈ ਜਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ ਅਤੇ ਗੁਰਬਚਨ ਸਿੰਘ ਚੱਬਾ ਦੀ ਅਗਵਾਹੀ ਹੇਠ ਵੱਲ੍ਹਾ ਵਿਖੇ ਵੱਡੀ ਮੀਟਿੰਗ ਕੀਤੀ ਗਈ।

ਜ਼ਿਕਰਯੋਗ ਹੈ ਕਿ ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅੰਦੋਲਨ ਪੂਰੇ ਦੇਸ਼ ਵਿੱਚ ਰਫ਼ਤਾਰ ਫੜ ਚੁੱਕਾ ਹੈ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ, ਰਾਜਿਸਥਾਨ, ਉਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਦੀਆਂ ਸਰਕਾਰਾਂ ਵੱਲੋਂ ਜਿਸ ਤਰੀਕੇ ਨਾਲ਼ ਓਥੋਂ ਦੇ ਕਿਸਾਨਾਂ ਮਜਦੂਰਾਂ ਨੂੰ ਪੁਲਿਸ ਦੇ ਬਲ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਤੋਂ ਸਾਬਿਤ ਹੁੰਦਾ ਕਿ ਸਰਕਾਰ ਵਿੱਚ ਲੋਕ ਲਹਿਰ ਦਾ ਕਿੰਨਾ ਡਰ ਹੈ। ਓਹਨਾ ਕਿਹਾ ਕਿ ਆਉਂਦੇ ਦਿਨਾਂ ਵਿੱਚ ਅੰਦੋਲਨ ਵੱਲੋਂ ਜ਼ੋ ਵੀ ਐਕਸ਼ਨ ਪ੍ਰੋਗਰਾਮ ਤਹਿ ਕੀਤੇ ਜਾਣਗੇ ਓਹਨਾ ਨੂੰ ਪੂਰੇ ਜ਼ੋਰ ਨਾਲ ਲਾਗੂ ਕੀਤਾ ਜਾਵੇਗਾ। ਓਹਨਾ ਦੱਸਿਆ ਕਿ ਜਲਦ ਜਥੇਬੰਦੀ ਵੱਲੋਂ ਜ਼ਿਲ੍ਹੇ ਭਰ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਮੋਰਚੇ ਵਿੱਚ ਸ਼ਾਮਿਲ ਹੋਣਗੇ । ਇਸ ਮੌਕੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਸਕੱਤਰ ਸਿੰਘ ਕੋਟਲਾ ਅਤੇ ਬਲਦੇਵ ਸਿੰਘ ਬੱਗਾ ਨੇ ਕਿਹਾ ਕਿ ਪਿੰਡਾਂ ਵਿੱਚ ਅੰਦੋਲਨ ਪ੍ਰਤੀ ਭਾਰੀ ਉਤਸ਼ਾਹ ਹੈ।

ਇਸਨੂੰ ਹੋਰ ਬੁਲੰਦ ਕਰਨ ਅਤੇ ਮੰਗਾਂ ਪ੍ਰਤੀ ਜਾਗਰੂਕਤਾ ਲਈ ਸੂਬਾ, ਜਿਲ੍ਹਾ ਅਤੇ ਜੋਨ ਪੱਧਰੀ ਪ੍ਰੋਗਰਾਮ ਬਣਾ ਕੇ ਪਿੰਡ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਓਹਨਾ ਕਿਹਾ ਕਿ ਜਿੰਨੀ ਜਲਦੀ ਸਰਕਾਰ ਅੰਦੋਲਨ ਦੀਆਂ ਮੰਗਾਂ ਸਬੰਧੀ ਕੋਈ ਠੋਸ ਹੱਲ ਨਹੀਂ ਕਢਦੀ ਓਨੀ ਦੇਰ ਇਹ ਅੰਦੋਲਨ ਹੋਰ ਵੀ ਵਿਆਪਕ ਰੂਪ ਲੈਂਦਾ ਜਾਵੇਗਾ। ਬਲਵਿੰਦਰ ਸਿੰਘ ਰੁਮਾਣਾਚੱਕ, ਸਵਿੰਦਰ ਸਿੰਘ ਰੂਪੋਵਾਲੀ, ਗੁਰਦੇਵ ਸਿੰਘ ਗੱਗੋਮਾਹਲ ਨੇ ਕਿਹਾ ਕਿ ਪੂਰੇ ਦੇਸ਼ ਲਈ ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ ਅਤੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ, ਕਿਸਾਨਾਂ ਤੇ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ, ਕਿਸਾਨ ਅਤੇ ਖੇਤ ਮਜ਼ਦੂਰ ਲਈ ਪੈਨਸ਼ਨ, ਲਖੀਮਪੁਰ ਖੀਰੀ ਕਤਲਕਾਂਡ ਦਾ ਇੰਨਸਾਫ਼ ਲੈਣਾ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋ ਬਾਹਰ ਕੱਢਣ, ਫ਼ਸਲ ਬੀਮਾ ਯੋਜਨਾ ਲਾਗੂ ਕਰਵਾਉਣ, ਭੂਮੀ ਗ੍ਰਹਿਣ ਕਾਨੂੰਨ ਨੂੰ 2013 ਵਾਲੇ ਸਰੂਪ ਵਿੱਚ ਲਾਗੂ ਕਰਵਾਉਣਾ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ ਮਿਹਨਤਾਨਾ 700 ਰੁਪਏ ਕਰਨ, ਬੀਜ਼ਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਨਕਲੀ ਖੇਤੀ ਕੀਟਨਾਸ਼ਕ ਅਤੇ ਹੋਰ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਜ਼ਾਵਾਂ ਅਤੇ ਜੁਰਮਾਨੇ, ਆਦਿਵਾਸੀਆਂ ਦੇ ਅਧਿਕਾਰਾਂ ਦੇ ਹਮਲੇ ਬੰਦ ਕਰਕੇ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਵਾਉਣ ਦੀਆਂ ਮੰਗਾਂ ਪੂਰਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਵੱਖ ਵੱਖ ਜ਼ੋਨ ਟੀਮਾਂ ਅਤੇ ਪਿੰਡਾਂ ਤੋਂ ਸੈਂਕੜੇ ਕਿਸਾਨ ਮਜਦੂਰ ਹਾਜ਼ਿਰ ਰਹੇ।

ਕਿਸਾਨਾਂ ਨੇ ਕਰਤਾ ਵੱਡਾ ਐਲਾਨ, 10 ਮਾਰਚ ਨੂੰ ਕਰਨਗੇ ਆਹ ਕੰਮ

0

ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ ) ਵੱਲੋਂ ਜਾਰੀ ਕਿਸਾਨ ਅੰਦੋਲਨ 2 ਦੇ ਸੱਦੇ ਤੇ 10 ਮਾਰਚ ਦੇ ਭਾਰਤ ਪੱਧਰੀ ਰੇਲ ਰੋਕੋ ਅੰਦੋਲਨ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਅਤੇ ਆਓਂਦੇ ਦਿਨੀ ਅੰਦੋਲਨ ਦੇ ਚਲਦੇ ਮੋਰਚਿਆਂ ਵਿੱਚ ਕਿਸਾਨਾਂ ਮਜਦੂਰਾਂ ਤੇ ਔਰਤਾਂ ਦੇ ਵੱਡੇ ਜਥੇ ਭੇਜਣ ਲਈ ਜਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ ਅਤੇ ਗੁਰਬਚਨ ਸਿੰਘ ਚੱਬਾ ਦੀ ਅਗਵਾਹੀ ਹੇਠ ਵੱਲ੍ਹਾ ਵਿਖੇ ਵੱਡੀ ਮੀਟਿੰਗ ਕੀਤੀ ਗਈ।

ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅੰਦੋਲਨ ਪੂਰੇ ਦੇਸ਼ ਵਿੱਚ ਰਫ਼ਤਾਰ ਫੜ ਚੁੱਕਾ ਹੈ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ, ਰਾਜਿਸਥਾਨ, ਉਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਦੀਆਂ ਸਰਕਾਰਾਂ ਵੱਲੋਂ ਜਿਸ ਤਰੀਕੇ ਨਾਲ਼ ਓਥੋਂ ਦੇ ਕਿਸਾਨਾਂ ਮਜਦੂਰਾਂ ਨੂੰ ਪੁਲਿਸ ਦੇ ਬਲ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਸਾਬਿਤ ਹੁੰਦਾ ਕਿ ਸਰਕਾਰ ਵਿੱਚ ਲੋਕ ਲਹਿਰ ਦਾ ਕਿੰਨਾ ਡਰ ਹੈ। ਓਹਨਾ ਕਿਹਾ ਕਿ ਆਉਂਦੇ ਦਿਨਾਂ ਵਿੱਚ ਅੰਦੋਲਨ ਵੱਲੋਂ ਜ਼ੋ ਵੀ ਐਕਸ਼ਨ ਪ੍ਰੋਗਰਾਮ ਤਹਿ ਕੀਤੇ ਜਾਣਗੇ ਓਹਨਾ ਨੂੰ ਪੂਰੇ ਜ਼ੋਰ ਨਾਲ ਲਾਗੂ ਕੀਤਾ ਜਾਵੇਗਾ।

ਓਹਨਾ ਦੱਸਿਆ ਕਿ ਜਲਦ ਜਥੇਬੰਦੀ ਵੱਲੋਂ ਜ਼ਿਲ੍ਹੇ ਭਰ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਮੋਰਚੇ ਵਿੱਚ ਸ਼ਾਮਿਲ ਹੋਣਗੇ । ਇਸ ਮੌਕੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਸਕੱਤਰ ਸਿੰਘ ਕੋਟਲਾ ਅਤੇ ਬਲਦੇਵ ਸਿੰਘ ਬੱਗਾ ਨੇ ਕਿਹਾ ਕਿ ਪਿੰਡਾਂ ਵਿੱਚ ਅੰਦੋਲਨ ਪ੍ਰਤੀ ਭਾਰੀ ਉਤਸ਼ਾਹ ਹੈ ਅਤੇ ਇਸਨੂੰ ਹੋਰ ਬੁਲੰਦ ਕਰਨ ਅਤੇ ਮੰਗਾਂ ਪ੍ਰਤੀ ਜਾਗਰੂਕਤਾ ਲਈ ਸੂਬਾ, ਜਿਲ੍ਹਾ ਅਤੇ ਜੋਨ ਪੱਧਰੀ ਪ੍ਰੋਗਰਾਮ ਬਣਾ ਕੇ ਪਿੰਡ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਓਹਨਾ ਕਿਹਾ ਕਿ ਜਿੰਨੀ ਜਲਦੀ ਸਰਕਾਰ ਅੰਦੋਲਨ ਦੀਆਂ ਮੰਗਾਂ ਸਬੰਧੀ ਕੋਈ ਠੋਸ ਹੱਲ ਨਹੀਂ ਕਢਦੀ ਓਨੀ ਦੇਰ ਇਹ ਅੰਦੋਲਨ ਹੋਰ ਵੀ ਵਿਆਪਕ ਰੂਪ ਲੈਂਦਾ ਜਾਵੇਗਾ।

ਬਲਵਿੰਦਰ ਸਿੰਘ ਰੁਮਾਣਾਚੱਕ, ਸਵਿੰਦਰ ਸਿੰਘ ਰੂਪੋਵਾਲੀ, ਗੁਰਦੇਵ ਸਿੰਘ ਗੱਗੋਮਾਹਲ ਨੇ ਕਿਹਾ ਕਿ ਪੂਰੇ ਦੇਸ਼ ਲਈ ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ ਅਤੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ, ਕਿਸਾਨਾਂ ਤੇ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ, ਕਿਸਾਨ ਅਤੇ ਖੇਤ ਮਜ਼ਦੂਰ ਲਈ ਪੈਨਸ਼ਨ, ਲਖੀਮਪੁਰ ਖੀਰੀ ਕਤਲਕਾਂਡ ਦਾ ਇੰਨਸਾਫ਼ ਲੈਣਾ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋ ਬਾਹਰ ਕੱਢਣ, ਫ਼ਸਲ ਬੀਮਾ ਯੋਜਨਾ ਲਾਗੂ ਕਰਵਾਉਣ, ਭੂਮੀ ਗ੍ਰਹਿਣ ਕਾਨੂੰਨ ਨੂੰ 2013 ਵਾਲੇ ਸਰੂਪ ਵਿੱਚ ਲਾਗੂ ਕਰਵਾਉਣਾ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ ਮਿਹਨਤਾਨਾ 700 ਰੁਪਏ ਕਰਨ, ਬੀਜ਼ਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਨਕਲੀ ਖੇਤੀ ਕੀਟਨਾਸ਼ਕ ਅਤੇ ਹੋਰ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਜ਼ਾਵਾਂ ਅਤੇ ਜੁਰਮਾਨੇ, ਆਦਿਵਾਸੀਆਂ ਦੇ ਅਧਿਕਾਰਾਂ ਦੇ ਹਮਲੇ ਬੰਦ ਕਰਕੇ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਵਾਉਣ ਦੀਆਂ ਮੰਗਾਂ ਪੂਰਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਵੱਖ ਵੱਖ ਜ਼ੋਨ ਟੀਮਾਂ ਅਤੇ ਪਿੰਡਾਂ ਤੋਂ ਸੈਂਕੜੇ ਕਿਸਾਨ ਮਜਦੂਰ ਹਾਜ਼ਿਰ ਰਹੇ।

ਸੁਖਦੇਵ ਸਿੰਘ ਢੀਂਡਸਾ ਮੁੜ ਅਕਾਲੀ ਦਲ ‘ਚ ਸ਼ਾਮਲ

0

ਸ਼੍ਰੋਮਣੀ ਅਕਾਲੀ ਦਲ ਦੇ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਅਕਾਲੀ ਦਲ ਨੇ ਰਲੇਵਾਂ ਕਰ ਲਿਆ ਹੈ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਹੋਰ ਵੱਡੇ ਲੀਡਰ ਮੌਜ਼ੂਦ ਹਨ।