Home Blog Page 1641

ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ 3 ਭਾਰਤੀ ਗ੍ਰਿਫਤਾਰ

0

ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ 3 ਭਾਰਤੀ ਗ੍ਰਿਫਤਾਰ

ਕੈਨੇਡੀਅਨ ਪੁਲਿਸ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ 3 ਭਾਰਤੀ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡੀਅਨ ਨਿਊਜ਼ ਏਜੰਸੀ ਸੀਬੀਸੀ ਦੀ ਰਿਪੋਰਟ ਮੁਤਾਬਕ ਐਡਮਿੰਟਨ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਭਾਰਤੀ ਹਨ ਅਤੇ ਪੁਲਿਸ ਕਈ ਮਹੀਨਿਆਂ ਤੋਂ ਇਨ੍ਹਾਂ ‘ਤੇ ਨਜ਼ਰ ਰੱਖ ਰਹੀ ਸੀ।

ਪੁਲਿਸ ਦਾ ਮੰਨਣਾ ਹੈ ਕਿ ਭਾਰਤ ਨੇ ਉਨ੍ਹਾਂ ਨੂੰ ਨਿੱਝਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਨਾਂ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਹਨ। ਤਿੰਨਾਂ ਦੀ ਉਮਰ 20 ਸਾਲ ਦੇ ਕਰੀਬ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਤਿੰਨਾਂ ਮੁਲਜ਼ਮਾਂ ਦੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੈਂਗ ਨਾਲ ਵੀ ਸੰਪਰਕ ਹਨ। ਇਹ ਸਾਰੇ ਆਰਜ਼ੀ ਵੀਜ਼ੇ ‘ਤੇ 2021 ‘ਚ ਕੈਨੇਡਾ ਆਏ ਸਨ।

ਪਿਛਲੇ ਸਾਲ ਹੋਇਆ ਸੀ ਨਿੱਝਰ ਦਾ ਕਤਲ

ਨਿੱਝਰ ਨੂੰ 18 ਜੂਨ 2023 ਦੀ ਸ਼ਾਮ ਨੂੰ ਗੁਰਦੁਆਰੇ ਤੋਂ ਬਾਹਰ ਆਉਂਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਪਿਛਲੇ ਸਾਲ ਸਤੰਬਰ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ, ਜਿਸ ਨੂੰ ਭਾਰਤ ਨੇ ਰੱਦ ਕਰ ਦਿੱਤਾ ਸੀ।

 

Lok Sabha Elections: ਪਟਿਆਲਾ ਵਿਖੇ ਪਹੁੰਚੇ CM ਭਗਵੰਤ ਮਾਨ , ਡਾ. ਬਲਵੀਰ ਲਈ ਕੀਤਾ ਚੋਣ ਪ੍ਰਚਾਰ

0

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿਖੇ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕ ਸਭਾ ਹਲਕਾ ਪਟਿਆਲਾ ‘ਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।

ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਡਾ. ਬਲਵੀਰ ਲਈ ਚੋਣ ਪ੍ਰਚਾਰ ਕੀਤਾ। ਡਾ. ਬਲਵੀਰ ‘ਆਪ’ ਦੇ ਪਟਿਆਲਾ ਤੋਂ ਲੋਕ ਸਭਾ ਚੋਣਾਂ ‘ਚ ਉਮੀਦਵਾਰ ਹਨ।

ਡਾ. ਇਕਬਾਲ ਸਿੰਘ ਨੂੰ ਤੀਨ ਮੂਰਤੀ ਭਵਨ ’ਚ ਮਿਲਿਆ ‘ਰਾਸ਼ਟਰੀ ਪ੍ਰਤਿਭਾ ਐਵਾਰਡ’

0

ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਸਹਾਇਕ ਪ੍ਰੋਫੈਸਰ ਡਾ. ਇਕਬਾਲ ਸਿੰਘ ਨੂੰ ਜੇਕਰ ‘ਐਵਾਰਡ ਮੈਨ’ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ ਕਿਉਂਕਿ ਉਸ ਨੂੰ ਵੱਖ ਵੱਖ ਪ੍ਰਾਪਤੀਆਂ ਦੇ ਕੌਮੀ ਤੇ ਕੌਮਾਂਤਰੀ 42 ਐਵਾਰਡ ਮਿਲਣ ਤੋਂ ਬਾਅਦ ਹੁਣ ਉਸ ਦੀ ਸਾਰੀ ਖੋਜ ਪ੍ਰਕ੍ਰਿਆ ਤੇ ਭਾਰਤ ਦਾ ਕੌਮੀ ਪੱਧਰ ਦਾ ‘ਰਾਸ਼ਟਰੀ ਪ੍ਰਤਿਭਾ ਐਵਾਰਡ’ ਦਿਲੀ ਦੇ ਤੀਨ ਮੂਰਤੀ ਭਵਨ ਵਿਚ ਦਿੱਤਾ ਗਿਆ ਹੈ।

ਇਹ ਸਨਮਾਨ ਭਾਰਤ ਭਰ ਵਿਚੋਂ 130 ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲਿਆਂ ਨੂੰ ਦਿੱਤਾ ਗਿਆ। ਡਾ. ਇਕਬਾਲ ਨੂੰ ਇਹ ਸਨਮਾਨ ‘ਰਿਸਰਚ ਸਾਇੰਸਟਿਸਟ’ ਵਜੋਂ ਕੀਤੀਆਂ ਖੋਜਾਂ ਦੇ ਅਧਾਰ ਤੇ ਦਿੱਤਾ ਗਿਆ।

ਇਹ ਐਵਾਰਡ ਆਲ ਇੰਡੀਆ ਰੇਡੀਓ ਦੀ ਸਰਪ੍ਰਸਤੀ ਵਿਚ ਕਰਵਾਏ ਗਏ ਗੈਰ ਸਰਕਾਰੀ ਸੰਸਥਾ ‘ਸ੍ਰੀ ਮਤੀ ਨਰਾਇਣੀ ਦੇਵੀ ਅਗਰਵਾਲ ਚੈਰੀਟੇਬਲ ਟਰੱਸਟ’ ਵੱਲੋਂ ਚਲਾਏ ਜਾ ਰਹੇ ‘ਗੋਲਡਨ ਸਪੈਰੋਸ’ ਵੱਲੋਂ ਤੀਨ ਮੂਰਤੀ ਭਵਨ ਵਿਚ ਦਿੱਤੇ ਗਏ ਹਨ। ਜਿਸ ਦਾ ਮੁੱਖ ਪ੍ਰਬੰਧ ਆਲ ਇੰਡੀਆ ਰੇਡੀਓ ਦੀ ਬ੍ਰੋਡਕਾਸਟਰ ਆਰਤੀ ਮਲਹੋਤਰਾ ਤੇ ਡਾ. ਤਿਲਕ ਤਨਵਰ ਨੇ ਕਰਦਿਆਂ ਇਹ ਸਨਮਾਨ ਪ੍ਰਦਾਨ ਕਰਾਉਣ ਵਿਚ ਮੁੱਖ ਭੂਮਿਕਾ ਨਿਭਾਈ।

ਸਨਮਾਨ ਦੇਣ ਲਈ ਬਾਲੀਵੁੱਡ ਦੀ ਐਕਟਰ ਸੁਧਾ ਚੰਦਰਨ, ਸੁਆਮੀ ਵਰਿੰਦਰਾਨੰਦਰ ਮਹਾਰਾਜ ਜੁਨਾ ਅਖਾੜਾ, ਆਦਿ ਹੋਰ ਕਈ ਸਾਰਿਆਂ ਨੇ ਸਮੁੱਚੇ ਤੌਰ ਤੇ ਪ੍ਰਦਾਨ ਕੀਤਾ। ਡਾ. ਇਕਬਾਲ ਨੇ ਦੱਸਿਆ ਕਿ ਮੈਨੂੰ ਇਸ ਤੋਂ ਪਹਿਲਾਂ ਕੌਮੀ ਤੇ ਕੌਮਾਤਰੀ ਪੱਧਰ ਦੇ 42 ਸਨਮਾਨ ਮਿਲ ਚੁੱਕੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਐਵਾਰਡ ਪਰਾਲੀ ਦੇ ਧੂੰਏ ਤੋਂ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਤੇ ਫਸਲਾਂ ਵਿਚ ਪਾਈਆਂ ਜਾਂਦੀਆਂ ਜ਼ਹਿਰਾਂ ਨਾਲ ਜਨ ਜੀਵਨ ਨੂੰ ਹੁੰਦੇ ਖਤਰਨਾਕ ਪ੍ਰਭਾਵ ਬਾਰੇ ਕੀਤੀਆਂ ਖੋਜਾਂ ਬਾਰੇ ਵੀ ਹਨ। ਡਾ. ਇਕਬਾਲ ਸਿੰਘ ਨੇ ਕਿਹਾ ਕਿ ਮੇਰੀ ਖੋਜ ਦਾ ਮੁੱਖ ਵਿਸ਼ਾ ਇਨਸਾਨੀ ਜ਼ਿੰਦਗੀਆਂ ਨੂੰ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਹੁੰਦਾ ਹੈ।

ਮੁਕੇਰੀਆਂ ‘ਚ ਗੁਜਰਾਂ ਦੇ ਕੁੱਲ ਨੂੰ ਲੱਗੀ ਭਿਆਨਕ ਅੱ.ਗ, ਹੋਇਆ ਲੱਖਾਂ ਦਾ ਨੁਕਸਾਨ!

0

ਗੁੱਜਰ ਭਾਈਚਾਰੇ ਦੇ ਕੁੱਲ ਨੂੰ ਲੱਗੀ ਅੱਗ

ਮੁਕੇਰੀਆਂ ਦੇ ਅਧੀਨ ਆਉਂਦੇ ਪਿੰਡ ਮਾਖਾ ਦੇ ਵਿੱਚ ਅੱਜ ਤਕਰੀਬਨ 3 ਕੁ ਵਜੇ ਦੇ ਕਰੀਬ ਇੱਕ ਗੁੱਜਰ ਭਾਈਚਾਰੇ ਦੇ ਕੁੱਲ ਨੂੰ ਅੱਗ ਲੱਗ ਗਈ! ਅੱਗ ਇੰਨੀ ਭਿਆਨਕ ਸੀ ਕਿ ਅੱਗ ਦੇ ਨਾਲ ਪੂਰਾ ਕੁੱਲ ਸੜ ਕੇ ਸਵਾਹ ਹੋ ਗਿਆ। ਜਿਸ ਵਿੱਚ ਪਰਿਵਾਰ ਦੇ ਕੱਪੜੇ ਤੇ ਹੋਰ ਜਰੂਰੀ ਸਮਾਨ ਵੀ ਅੱਗ ਦੀ ਲਪੇਟ ਵਿੱਚ ਆ ਗਿਆ।

ਉੱਥੇ ਹੀ ਇਸ ਦੇ ਆਸ ਪਾਸ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ! ਅਤੇ ਗੱਲ ਨਾ ਬਣਦੀ ਦੇਖ ਕੇ ਮੌਕੇ ਤੇ ਫਾਇਰ ਬਗੇੜ ਨੂੰ ਬੁਲਾਇਆ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਇਸ ਅੱਗ ਦੇ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ! ਮੌਕੇ ਤੇ ਪਹੁੰਚੀ ਫਾਇਰ ਬਗੇੜ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਜਾ ਰਿਹਾ ਹੈ।

ਪੂਰਾ ਕੁੱਲ ਸੜ ਕੇ ਸਵਾਹ

ਉੱਥੇ ਹੀ ਕੁੱਲ ਦੇ ਮਾਲਕ ਲਤੀਫ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੁਕੇਰੀਆਂ ਦੇ ਪਿੰਡ ਮਾਖੇ ਵਿੱਚ ਤਕਰੀਬਨ 10 ਸਾਲ ਤੋਂ ਰਹਿ ਰਿਹਾ ਹੈ। ਅਤੇ ਅੱਜ ਅਚਾਨਕ 3 ਕੁ ਵਜੇ ਉਨਾਂ ਦੇ ਕੁੱਲ ਦੇ ਨਜ਼ਦੀਕ ਉਹ ਜਿਸ ਖੇਤ ਵਿੱਚ ਰਹਿੰਦੇ ਹਨ ਉਸ ਦਾ ਮਾਲਕ ਬੀੜੀ ਪੀ ਰਿਹਾ ਸੀ ਅਤੇ ਬੀੜੀ ਦੇ ਚੰਗਿਆੜੇ ਦੇ ਕਾਰਨ ਅੱਗ ਲੱਗ ਗਈ।

ਕੀਮਤੀ ਸਮਾਨ ਆਇਆ ਅੱਗ ਦੀ ਚਪੇਟ ਵਿੱਚ

ਅੱਗ ਦੇ ਵਿੱਚ ਉਨਾਂ ਦਾ ਪੂਰਾ ਕੁੱਲ ਸੜ ਕੇ ਸਵਾਹ ਹੋ ਚੁੱਕਾ ਹੈ। ਲਤੀਫ ਦੇ ਦੱਸਣ ਮੁਤਾਬਿਕ ਉਨਾਂ ਦੇ ਟਰੰਕ ਵਿੱਚ 5 ਲੱਖ ਰੁਪਆ ਸੀ ਜੋ ਕਿ ਹੁਣ ਮਿੱਟੀ ਹੋ ਚੁੱਕਾ ਹੈ ਅਤੇ ਹੋਰ ਵੀ ਕੀਮਤੀ ਸਮਾਨ ਇਸ ਅੱਗ ਦੀ ਚਪੇਟ ਵਿੱਚ ਆ ਗਿਆ। ਇਸ ਅੱਗ ਦੇ ਨਾਲ ਉਨਾਂ ਦੇ ਮੱਝਾਂ ਦੇ ਲਈ ਇਕੱਠੀ ਕੀਤੀ ਦੇਰ ਤੋਂ ਦੋ ਲੱਖ ਰੁਪਏ ਦੀ ਪਰਾਲੀ ਵੀ ਸੜ ਕੇ ਸਵਾਹ ਹੋ ਚੁੱਕੀ ਹੈ ਅਤੇ ਉਨਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਉੱਥੇ ਹੀ ਮੌਕੇ ‘ਤੇ ਪਹੁੰਚੇ ਮੁਕੇਰੀਆਂ ਥਾਣੇ ਦੇ ਐਸਐਚ ਓ ਪਰਮੋਦ ਕੁਮਾਰ ਨੇ ਅੱਗ ਲੱਗਣ ਦੇ ਕਾਰਨਾਂ ਦਾ ਜਾਇਜਾ ਲਿਆ। ਅਤੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਜੋ ਵੀ ਕਸੂਰਵਾਰ ਹੋਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ

0

ਅੰਮ੍ਰਿਤਸਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਿਖੇ ਪਹੁੰਚਣ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਭਾਈ ਅਮਨਦੀਪ ਸਿੰਘ ਜੀ ਬੀਬੀ ਕੋਲਾ ਜੀ ਵਾਲਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਟਰੱਸਟ ਵੱਲੋਂ ਚੱਲ ਰਹੇ ਸੇਵਾਵਾਂ ਦੇ ਕਾਰਜਾਂ ਦਾ ਜਾਇਜਾ ਲਿਆ ਅਤੇ ਅਸੀਸ ਰੂਪੀ ਹੁੰਗਾਰਾ ਭਰਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੰਘ ਸਾਹਿਬ ਨੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਭਾਈ ਅਮਨਦੀਪ ਸਿੰਘ ਵੱਲੋਂ ਗੁਰੂ ਨਾਨਕ ਦੇ ਫਲਸਫੇ ਤੇ ਚਲਦੇ ਹੋਏ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।
ਨਿਸ਼ਕਾਮ ਸੇਵਾ

ਉਹਨਾਂ ਕਿਹਾ ਅਜੋਕੇ ਸਮੇਂ ਦੀ ਮੁੱਖ ਲੋੜ ਸਸਤੀ ਵਿੱਦਿਆ, ਸਸਤਾ ਇਲਾਜ ਹੈ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਜਾ ਰਿਹਾ। ਉਣਾ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਤੋਂ ਜਾਤ ਪਾਤ ਤੋਂ ਉੱਪਰ ਉੱਠ ਕੇ ਉਣਾ ਵੱਲੋ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਇਸ ਮੌਕੇ ਭਾਈ ਅਮਨਦੀਪ ਸਿੰਘ ਜੀ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸਨਮਾਨ ਕੀਤਾ ਗਿਆ।

ਜਥੇਦਾਰ ਸਾਹਿਬ ਬਾਬਾ ਦੀਪ ਸਿੰਘ ਚੈਰੀ ਟੇਬਲ ਟਰੱਸਟ

ਭਾਈ ਅਮਨਦੀਪ ਸਿੰਘ ਨੇ ਕਿਹਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅੱਜ ਸਾਡੇ ਇੱਥੇ ਕਿਰਪਾ ਕੀਤੀ ਸੰਗਤਾਂ ਨੂੰ ਸੀਸਾਂ ਦਿੱਤੀਆਂ ਤੇ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਜਥੇਦਾਰ ਸਾਹਿਬ ਬਾਬਾ ਦੀਪ ਸਿੰਘ ਚੈਰੀ ਟੇਬਲ ਟਰੱਸਟ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅੱਜ ਸਾਡੇ ਇੱਥੇ ਕਿਰਪਾ ਕੀਤੀ।

ਸੰਗਤਾਂ ਨੂੰ ਅਸੀਸਾਂ ਦਿੱਤੀਆਂ ਤੇ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਜਥੇਦਾਰ ਸਾਹਿਬ ਬਾਬਾ ਦੀਪ ਸਿੰਘ ਚੈਰੀ ਟੇਬਲ ਟਰਸਟ ਦੇ ਵਿੱਚ ਪਹੁੰਚੇ ਹਨ। ਦੋ ਸੇਵਾਵਾਂ ਬਾਬਾ ਜੀ ਸਾਡੇ ਕੋਲੋਂ ਲੈ ਰਹੇ ਹਨ ਉਹ ਸੇਵਾਵਾਂ ਦਾ ਉਹਨਾਂ ਨੇ ਜਾਇਜ਼ਾ ਲਿਆ ਤੇ ਉਹਨਾਂ ਨੇ ਇਹ ਸੇਵਾਵਾਂ ਦੀ ਸਲਾਗਾ ਵੀ ਕੀਤੀ ਜੋ ਕੰਮ ਸੰਗਤਾਂ ਦੀ ਭਲਾਈ ਦੇ ਲਈ ਸਾਡੇ ਵੱਲੋਂ ਕੀਤੇ ਜਾ ਰਹੇ ਹਨ।

ਵਾਪਰਿਆ ਭਿਆਨਕ ਸੜਕ ਹਾਦਸਾ, ਸਕੂਟਰੀ ਸਵਾਰ ਮਾਂ-ਧੀ ਦੀ ਹੋਈ ਮੌ.ਤ

0

ਪਿਛਲੇ ਦਿਨੀ ਫਤਿਹਗੜ੍ਹ ਚੂੜੀਆਂ ਰੋਡ ‘ਤੇ ਪਿੰਡ ਰਾਮਪੁਰਾ ਵਿਖੇ ਸਕੂਟਰੀ ‘ਤੇ ਸਵਾਰ ਇੱਕ ਪਰਿਵਾਰ ਦੇ ਤਿੰਨ ਮੈਬਰਾਂ ਦਾ ਇੱਕ ਟਰੈਕਟਰ ਟਰਾਲੀ ਦੇ ਨਾਲ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਸਕੂਟਰੀ ‘ਤੇ ਸਵਾਰ ਮਾਂ ਧੀ ਦੀ ਮੌਤ ਹੋ ਗਈ। ਜਿਨਾਂ ਦਾ ਅੱਜ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਐਕਸੀਡੈਂਟ ਦਾ ਮਾਮਲਾ ਦਰਜ ਕਰਨ ਵਿੱਚ ਕੀਤੀ ਜਾ ਰਹੀ ਸੀ।

ਜਾਣਕਾਰੀ ਅਨੁਸਾਰ ਮੀਡੀਆ ਦੇ ਪਹੁੰਚਣ ‘ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੈਨੂੰ ਜੋ ਬਿਆਨ ਲਿਖਾਣਗੇ ਮੈਂ ਉਸ ਹਿਸਾਬ ਨਾਲ ਕਾਰਵਾਈ ਕਰ ਦਵਾਂਗਾ।

ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੁਰਾਦਪੁਰਾ ਪਿੰਡ ਦੇ ਰਹਿਣ ਵਾਲੇ ਹਨ।ਉਹ ਕਿਸੇ ਪ੍ਰੋਗਰਾਮ ਦੇ ਵਿੱਚ ਜਾ ਰਹੇ ਸਨ ਤੇ ਉਹ ਆਪਣੀ ਸਕੂਟੀ ਤੇ ਸਵਾਰ ਹੋ ਕੇ ਜਦੋਂ ਪਿੰਡ ਰਾਮਪੁਰਾ ਵਿਖੇ ਪੁੱਜੇ ਅੱਗੋਂ ਦੀ ਇੱਕ ਟਰੈਕ ਟਰਾਲੀ ਜਾ ਰਹੀ ਸੀ।

ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਸੁਸ਼ਮਾ ਅੰਧਾਰੇ ਨੂੰ ਲੈਣ ਆਇਆ ਹੈਲੀਕਾਪਟਰ ਹੋਇਆ ਹਾ.ਦਸਾ.ਗ੍ਰਸਤ, ਵਾਲ-ਵਾਲ ਬਚਿਆ ਪਾਇਲਟ

ਜਦੋਂ ਉਹਨਾਂ ਨੇ ਉਸ ਕੋਲੋਂ ਰਸਤਾ ਮੰਗਿਆ ਤੇ ਟਰੈਕਟਰ ਟਰਾਲੀ ਵਾਲੇ ਨੇ ਇਕਦਮ ਉਹਨਾਂ ਨੂੰ ਸਾਈਡ ਮਾਰ ਦਿੱਤੀ ਜਿਸ ਦੇ ਚਲਦੇ ਉਹਨਾਂ ਦੀ ਪਤਨੀ ਤੇ ਉਹਨਾਂ ਦੀ ਲੜਕੀ ਟਰੈਕਟਰ ਟਰਾਲੀ ਤੇ ਟਾਇਰ ਹੇਠਾਂ ਆ ਗਈ ਤੇ ਉਹਨਾਂ ਦੀ ਧੀ ਦੀ ਮੌਤ 19 ਅਪ੍ਰੈਲ ਨੂੰ ਹੋ ਗਈ ਤੇ ਉਹਨਾਂ ਦੀ ਪਤਨੀ ਦੀ ਮੌਤ ਅੱਜ ਦੁਪਹਿਰ ਨੂੰ ਹੋਈ।

ਜਿਸਦੇ ਚਲਦੇ ਉਹਨਾਂ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ਼ ਵਿੱਚ ਲਿਆਂਦਾ ਗਿਆ ਇਸ ਮੌਕੇ ਪੀੜਿਤ ਪਰਿਵਾਰ ਨੇ ਦੱਸਿਆ ਕਿ ਸਾਡੇ ਤੇ ਪੁਲਿਸ ਵੱਲੋਂ ਰਾਜੀਨਾਮਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਨਾ ਹੀ ਉਹਨਾਂ ਵੱਲੋਂ ਸਾਡਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਤੇ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ

ਸ਼ਿਵ ਸੈਨਾ ਆਗੂ ਸੁਸ਼ਮਾ ਅੰਧਾਰੇ ਨੂੰ ਲੈਣ ਆਇਆ ਹੈਲੀਕਾਪਟਰ ਹੋਇਆ ਹਾ.ਦਸਾ.ਗ੍ਰਸਤ, ਵਾਲ-ਵਾਲ ਬਚਿਆ ਪਾਇਲਟ

0

ਮਹਾਰਾਸ਼ਟਰ ‘ਚ ਹੈਲੀਕਾਪਟਰ ਕਰੈਸ਼

ਮਹਾਰਾਸ਼ਟਰ ‘ਚ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਮਹਾਰਾਸ਼ਟਰ ਦੇ ਮਹਾਡ ਵਿੱਚ ਸ਼ਿਵ ਸੈਨਾ (ਊਧਵ ਸਮੂਹ) ਦੀ ਆਗੂ ਸੁਸ਼ਮਾ ਅੰਧਾਰੇ ਲਈ ਆਇਆ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਤੋਂ ਪਹਿਲਾਂ ਕਿ ਸੁਸ਼ਮਾ ਅੰਧਾਰੇ ਹੈਲੀਕਾਪਟਰ ‘ਤੇ ਸਵਾਰ ਹੋ ਸਕਦੇ, ਹੈਲੀਕਾਪਟਰ ਕਰੈਸ਼ ਹੋ ਗਿਆ। ਪਾਇਲਟ ਵੀ ਹਾਦਸੇ ‘ਚ ਵਾਲ-ਵਾਲ ਬਚ ਗਿਆ।

ਹੈਲੀਕਾਪਟਰ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਤੋਂ ਪਹਿਲਾਂ ਕਿ ਸੁਸ਼ਮਾ ਅੰਧਾਰੇ ਹੈਲੀਕਾਪਟਰ ‘ਤੇ ਸਵਾਰ ਹੋ ਸਕਦੇ, ਹੈਲੀਕਾਪਟਰ ਕਰੈਸ਼ ਹੋ ਗਿਆ। ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।

ਵਾਲ-ਵਾਲ ਬਚਿਆ ਪਾਇਲਟ

https://www.facebook.com/onair13media/videos/1534622254153812

ਜਾਣਕਾਰੀ ਅਨੁਸਾਰ ਸਵੇਰੇ 9.30 ਵਜੇ ਸੁਸ਼ਮਾ ਅੰਧਾਰੇ ਬਾਰਾਮਤੀ ਵੱਲ ਜਾ ਰਹੀ ਸੀ। ਉਹ ਬਾਰਾਮਤੀ ‘ਚ ਆਯੋਜਿਤ ਮਹਿਲਾ ਮੇਲੇ ‘ਚ ਹਿੱਸਾ ਲੈਣ ਲਈ ਮਹਾਡ ਤੋਂ ਬਾਰਾਮਤੀ ਲਈ ਰਵਾਨਾ ਹੋਈ ਸੀ। ਹੈਲੀਕਾਪਟਰ ਹਾਦਸਾ ਸੁਸ਼ਮਾ ਅੰਧਾਰੇ ਦੇ ਬਿਲਕੁਲ ਸਾਹਮਣੇ ਹੋਇਆ। ਇਸ ਹਾਦਸੇ ਵਿੱਚ ਹੈਲੀਕਾਪਟਰ ਦੇ ਟੁਕੜੇ ਹੋ ਗਏ। ਖਾਸ ਗੱਲ ਇਹ ਹੈ ਕਿ ਹੈਲੀਕਾਪਟਰ ਦਾ ਪਾਇਲਟ ਸੁਰੱਖਿਅਤ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਪਾਇਲਟ ਨੂੰ ਬਾਹਰ ਕੱਢਿਆ ਗਿਆ।

 

UAE ‘ਚ ਭਾਰੀ ਮੀਂਹ ਦਾ ਅਲਰਟ, ਕਈ ਉਡਾਣਾਂ ਰੱਦ

0

ਯੂਏਈ ਵਿੱਚ ਭਾਰੀ ਮੀਂਹ ਦਾ ਅਲਰਟ

ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਅਪ੍ਰੈਲ ਵਿੱਚ ਲਗਾਤਾਰ ਮੀਂਹ ਕਾਰਨ ਹੜ੍ਹ ਆਉਣ ਤੋਂ ਕੁਝ ਦਿਨ ਬਾਅਦ, ਭਾਰੀ ਬਾਰਸ਼ ਦੁਬਈ ਵਿੱਚ ਵਾਪਸ ਆ ਗਈ, ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ‘ਸੰਤਰੀ’ ਅਲਰਟ ਜਾਰੀ ਕੀਤਾ ਹੈ।

ਮੌਸਮ ਦੀ ਭਵਿੱਖਬਾਣੀ ਅਨੁਸਾਰ, ਸ਼ਹਿਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਾਰੀ ਹੈ, ਜਦੋਂ ਕਿ ਕੁਝ ਦੱਖਣੀ ਅਤੇ ਪੂਰਬੀ ਖੇਤਰਾਂ ਵਿੱਚ ਸੰਭਾਵਿਤ ਤੌਰ ‘ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ (ਐੱਨ.ਸੀ.ਐੱਮ.) ਮੁਤਾਬਕ ਸ਼ਨੀਵਾਰ ਤੋਂ ਤਾਪਮਾਨ ‘ਚ ਹੌਲੀ-ਹੌਲੀ ਵਾਧਾ ਹੋ ਸਕਦਾ ਹੈ।

ਕਈ ਉਡਾਣਾਂ ਰੱਦ

ਲਗਾਤਾਰ ਬਾਰਿਸ਼ ਦੇ ਦੌਰਾਨ, ਦੁਬਈ ਦੇ ਅੰਦਰ ਅਤੇ ਬਾਹਰ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕਈ ਉਡਾਣਾਂ ਵਿਚ ਦੇਰੀ ਹੋ ਰਹੀ ਹੈ। ਐਮੀਰੇਟਸ ਅਤੇ ਫਲਾਈਦੁਬਈ ਸਮੇਤ ਏਅਰਲਾਈਨਾਂ ਨੇ ਵੀ ਵੀਰਵਾਰ ਨੂੰ ਯਾਤਰੀਆਂ ਨੂੰ ਉਡਾਣਾਂ ਦੀ ਦੇਰੀ ਬਾਰੇ ਸੂਚਿਤ ਕਰਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ।

ਇਹ ਵੀ ਪੜ੍ਹੋ: ਪੰਜਾਬ ਦੀ ਧੀ ਨੇ ਵਿਦੇਸ਼ ਵਿੱਚ ਕੀਤਾ ਨਾਮ ਰੋਸ਼ਨ! ਕੈਨੇਡਾ ਪੁਲਿਸ ‘ਚ ਬਣੀ ਅਫਸਰ

 

ਸ਼ਾਰਜਾਹ-ਅਧਾਰਤ ਏਅਰ ਅਰੇਬੀਆ ਨੇ ਅਬੂ ਧਾਬੀ, ਸ਼ਾਰਜਾਹ ਅਤੇ ਰਾਸ ਅਲ ਖੈਮਾਹ ਤੋਂ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਮੌਸਮ ਦੀ ਸਥਿਤੀ ਦੇ ਕਾਰਨ ਹਵਾਈ ਅੱਡੇ ਲਈ ਵਾਧੂ ਯਾਤਰਾ ਸਮੇਂ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ।

ਇਸ ਦੌਰਾਨ, ਇੰਡੀਗੋ ਏਅਰਲਾਈਨਜ਼ ਨੇ ਇਹ ਵੀ ਦੱਸਿਆ ਕਿ ਦੁਬਈ, ਸ਼ਾਰਜਾਹ, ਰਾਸ ਅਲ ਖੈਮਾਹ ਅਤੇ ਅਬੂ ਧਾਬੀ ਵਿੱਚ ਖਰਾਬ ਮੌਸਮ ਕਾਰਨ ਉਨ੍ਹਾਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਵਿਸਤਾਰਾ ਅਤੇ ਸਪਾਈਸਜੈੱਟ ਨੇ ਇਹ ਵੀ ਕਿਹਾ ਕਿ ਖਰਾਬ ਮੌਸਮ ਕਾਰਨ ਰਵਾਨਗੀ, ਆਗਮਨ ਅਤੇ ਉਡਾਣਾਂ ਪ੍ਰਭਾਵਿਤ ਹੋਈਆਂ।

ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਆਦੇਸ਼

ਖਰਾਬ ਮੌਸਮ ਦੇ ਮੱਦੇਨਜ਼ਰ, ਯੂਏਈ ਸਰਕਾਰ ਨੇ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਅਤੇ ਸ਼ੁੱਕਰਵਾਰ ਤੱਕ ਔਨਲਾਈਨ ਡਿਸਟੈਂਸ ਲਰਨਿੰਗ ਕਲਾਸਾਂ ਚਲਾਉਣ ਲਈ ਕਿਹਾ। ਸਰਕਾਰੀ ਅਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਵੀ ਰਿਮੋਟ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।

ਅਧਿਕਾਰੀਆਂ ਨੇ ਪਾਰਕਾਂ ਅਤੇ ਬੀਚਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

 

 

 

 

ਪੰਜਾਬ ਦੀ ਧੀ ਨੇ ਵਿਦੇਸ਼ ਵਿੱਚ ਕੀਤਾ ਨਾਮ ਰੋਸ਼ਨ! ਕੈਨੇਡਾ ਪੁਲਿਸ ‘ਚ ਬਣੀ ਅਫਸਰ

0

ਪੰਜਾਬ ਦੀ ਧੀ ਵਿਦੇਸ਼ ‘ਚ ਬਣੀ ਪੁਲਿਸ ਅਫਸਰ

ਪੰਜਾਬ ਦੀ ਧੀ ਨੇ ਵਿਦੇਸ਼ ‘ਚ ਆਪਣੇ ਮਾਤਾ-ਪਿਤਾ ਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ।ਕੋਮਲਪ੍ਰੀਤ ਕੌਰ ਜੋ ਕਿ ਫਰੀਦਕੋਟ ਦੀ ਰਹਿਣ ਵਾਲੀ ਹੈ। ਉਹ ਵਿਦੇਸ਼ ‘ਚ ਪੁਲਿਸ ਅਫਸਰ ਬਣ ਗਈ ਹੈ।

ਕੈਨੇਡਾ ਪੁਲਿਸ ਵਿੱਚ ਬਣੀ ਕਰੈਕਸ਼ਨ ਅਫਸਰ

ਉਹ ਕੈਨੇਡਾ ਪੁਲਿਸ ਵਿੱਚ ਕਰੈਕਸ਼ਨ ਅਫਸਰ ਬਣ ਗਈ ਹੈ ਅਤੇ ਉਸਨੂੰ ਉਥੋਂ ਦੀ ਸਰਕਾਰ ਨੇ ਸਕੈਚਵੰਨ ਵਿੱਚ ਤਾਇਨਾਤ ਕੀਤਾ ਹੈ।
ਪਰਿਵਾਰ ”ਚ ਖੁਸ਼ੀਆਂ ਦਾ ਮਾਹੌਲ

ਇਹ ਵੀ ਪੜ੍ਹੋ: ਪੁਲਿਸ ਨੇ 2000 ਕਰੋੜ ਰੁਪਏ ਨਾਲ ਭਰੇ 4 ਟਰੱਕ ਕੀਤੇ ਕਾਬੂ || Latest news

ਕੋਮਲਪ੍ਰੀਤ ਇਥੋਂ ਦੀ ਡੋਗਰ ਬਸਤੀ ਗਲੀ ਨੰ: 9 ਦੇ ਰਹਿਣ ਵਾਲੇ ਪੰਜਾਬ ਪੁਲਿਸ ਵਿੱਚ ਏਐਸਆਈ ਦਿਲਬਾਗ ਸਿੰਘ ਅਤੇ ਹਰਜਿੰਦਰ ਕੌਰ ਦੀ ਧੀ ਹੈ ਅਤੇ ਉਹ 2014 ਵਿੱਚ ਸਟੱਡੀ ਵੀਜੇ ‘ਤੇ ਗਈ ਸੀ। ਇੰਨੀ ਦਿਨੀ ਦਿਲਬਾਗ ਸਿੰਘ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

ਧੀ ‘ਤੇ ਮਾਣ ਮਹਿਸੂਸ ਕਰ ਰਿਹਾ ਪਰਿਵਾਰ

ਕੋਮਲਪ੍ਰੀਤ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਦੀ ਵਿਿਦਆਰਥਣ ਰਹੀ ਹੈ ਅਤੇ ਕੈਨੇਡਾ ਪੀਆਰ ਹੋਣ ਮਗਰੋਂ ਉਸਨੇ ਕਰੈਕਸ਼ਨ ਅਫਸਰ ਲਈ ਇੰਟਰਵਿਊ ਦਿੱਤਾ ਅਤੇ ਕੁਲ 20 ਉਮੀਦਵਾਰਾਂ ਦੀ ਚੋਣ ਹੋਈ, ਜਿਸ ਵਿੱਚ ਕੋਮਲਪ੍ਰੀਤ ਇੱਕ ਸੀ।ਧੀ ਦੀ ਇਸ ਪ੍ਰਾਪਤੀ ‘ਤੇ ਪਰਿਵਾਰ ਬਾਗੋਬਾਗ ਹੈ ਅਤੇ ਉਸ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।

ਪੁਲਿਸ ਨੇ 2000 ਕਰੋੜ ਰੁਪਏ ਨਾਲ ਭਰੇ 4 ਟਰੱਕ ਕੀਤੇ ਕਾਬੂ || Latest news

0

ਪੁਲਿਸ ਨੇ ਨੋਟਾਂ ਨਾਲ ਭਰੇ ਟਰੱਕ ਕੀਤੇ ਕਾਬੂ

ਆਂਧਰਾ ਪ੍ਰਦੇਸ਼ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਆਂਧਰਾ ਪ੍ਰਦੇਸ਼ ਪੁਲਿਸ ਨੇ ਇੱਥੇ 2,000 ਕਰੋੜ ਰੁਪਏ ਦੇ ‘ਗੰਦੇ’ ਕਰੰਸੀ ਨੋਟਾਂ ਨੂੰ ਲੈ ਕੇ ਜਾ ਰਹੇ ਚਾਰ ਕੰਟੇਨਰ ਟਰੱਕਾਂ ਨੂੰ ਹਿਰਾਸਤ ਵਿੱਚ ਲਿਆ ਪਰ ਬਾਅਦ ਵਿੱਚ ਛੱਡ ਦਿੱਤਾ ਕਿਉਂਕਿ ਇਹ ਬੈਂਕਾਂ ਦੇ ਸਨ।

ਅਨੰਤਪੁਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀਆਈਜੀਪੀ), ਆਰ ਐਨ ਅੰਮੀ ਰੈੱਡੀ ਨੇ ਦੱਸਿਆ ਕਿ ਟਰੱਕਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਛੱਡ ਦਿੱਤਾ ਗਿਆ ਸੀ ਅਤੇ ਇਹ ਕਰੰਸੀ ਨੋਟ ਆਈਸੀਆਈਸੀਆਈ, ਆਈਡੀਬੀਆਈ ਅਤੇ ਫੈਡਰਲ ਬੈਂਕ ਦੇ ਸਨ।

ਕੇਰਲ ਤੋਂ ਹੈਦਰਾਬਾਦ ਆ ਰਹੇ ਸਨ ਨੋਟਾਂ ਨਾਲ ਭਰੇ ਟਰੱਕ

ਅਧਿਕਾਰੀ ਨੇ ਦੱਸਿਆ ਕਿ ਕੇਰਲ ਤੋਂ ਆ ਰਹੇ ਟਰੱਕ ਹੈਦਰਾਬਾਦ ਸਥਿਤ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਖੇਤਰੀ ਦਫਤਰ ਵੱਲ ਜਾ ਰਹੇ ਸਨ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਨਾਲ ਜੁੜੀ ਖਬਰ, ਅਮੇਠੀ ਤੋਂ ਪ੍ਰਿਯੰਕਾ ਗਾਂਧੀ ਨਹੀਂ ਲੜਨਗੇ ਚੋਣ

ਆਦਰਸ਼ ਚੋਣ ਜ਼ਾਬਤਾ ਲਾਗੂ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਟਰੱਕਾਂ ਨੂੰ ਰੋਕਿਆ ਗਿਆ ਸੀ । ਆਂਧਰਾ ਪ੍ਰਦੇਸ਼ ਵਿੱਚ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਲਈ 13 ਮਈ ਨੂੰ ਇੱਕੋ ਸਮੇਂ ਵੋਟਾਂ ਪੈਣਗੀਆਂ।

”ਰੈੱਡੀ ਨੇ ਦੱਸਿਆ ‘ਇਹ ਅਸਲ ਵਿੱਚ ਗੰਦੇ ਨੋਟਾਂ ਦੀ ਇੱਕ ਖੇਪ ਸੀ ਜੋ ਆਈਸੀਆਈਸੀਆਈ, ਆਈਡੀਬੀਆਈ ਅਤੇ ਫੈਡਰਲ ਬੈਂਕ ਦੇ ਸਨ ਅਤੇ 2,000 ਕਰੋੜ ਰੁਪਏ ਦੀ ਰਕਮ ਸੀ। ਉਨ੍ਹਾਂ ਨੂੰ ਕੋਚੀ ਤੋਂ ਆਰਬੀਆਈ, ਹੈਦਰਾਬਾਦ ਲਿਜਾਇਆ ਜਾ ਰਿਹਾ ਸੀ।

ਡੀ.ਆਈ.ਜੀ.ਪੀ. ਨੇ ਕਿਹਾ ਕਿ ਟਰੱਕਾਂ ਕੋਲ ਵਾਹਨਾਂ ਨੂੰ ਲੈ ਕੇ ਜਾਣ ਵਾਲੇ ਵਾਹਨ ਸਨ ਅਤੇ ਸਾਰੇ ਲੋੜੀਂਦੇ ਆਵਾਜਾਈ ਦਸਤਾਵੇਜ਼ ਪੁਲਿਸ ਨੂੰ ਉਪਲਬਧ ਕਰਵਾਏ ਗਏ ਸਨ, ਡੀਆਈਜੀਪੀ ਨੇ ਕਿਹਾ ਅਤੇ ਕਿਹਾ ਕਿ ਸਬੰਧਤ ਬੈਂਕਾਂ ਅਤੇ ਆਰਬੀਆਈ ਤੋਂ ਪੁਸ਼ਟੀ ਕੀਤੀ ਗਈ ਸੀ ਅਤੇ ਤਸਦੀਕ ਕੀਤੀ ਗਈ ਸੀ।