Home Blog Page 1640

ਹਰਿਆਣਾ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਨਿੰਦਣਯੋਗ – ਐਡਵੋਕੇਟ ਧਾਮੀ

0

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ਸਥਿਤ ਗੁਰਦੁਆਰਾ ਸ੍ਰੀ ਰਾਤਗੜ੍ਹ ਸਾਹਿਬ ਵਿਖੇ ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਆਮਦ ਤੋਂ ਪਹਿਲਾਂ ਚੱਲ ਰਹੇ ਗੁਰਮਤਿ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੀ ਸੁਰੱਖਿਆ ਕਰਮੀਆਂ ਵੱਲੋਂ ਚੈਕਿੰਗ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਤੇ ਮਰਯਾਦਾ ਸਿੱਖਾਂ ਲਈ ਵੱਡੀ ਮਹੱਤਤਾ ਰੱਖਦਾ ਹੈ, ਪਰ ਇਸ ਦੇ ਉਲਟ ਹਰਿਆਣਾ ਅੰਦਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦਾ ਵੱਡਾ ਉਲੰਘਣ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸਾਹਮਣੇ ਆਈ ਵੀਡੀਓ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਵੇਂ ਹਰਿਆਣਾ ਪੁਲਿਸ ਦੇ ਕਰਮੀਆਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਨਾਲ ਨਤਮਸਤਕ ਹੁੰਦੀਆਂ ਹਨ, ਪਰੰਤੂ ਹਰਿਆਣਾ ਦੀ ਭਾਜਪਾ ਸਰਕਾਰ ਦੀ ਇਹ ਕਾਰਵਾਈ ਗੁਰੂ ਘਰ ਦੀਆਂ ਪ੍ਰੰਪਰਾਵਾਂ ਦੇ ਉਲਟ ਅਤੇ ਸੱਤਾ ਦੇ ਨਸ਼ੇ ਤੋਂ ਪ੍ਰਭਾਵਿਤ ਹੈ।

ਐਡਵੋਕੇਟ ਧਾਮੀ ਨੇ ਦੁੱਖ ਪ੍ਰਗਟਾਇਆ ਕਿ ਇਸ ਘਟਨਾ ਦੇ ਕੁਝ ਦਿਨ ਬੀਤ ਜਾਣ ਦੇ ਬਾਵਜੂਦ ਵੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਆਗੂਆਂ ਵੱਲੋਂ ਹੁਣ ਤਕ ਇਸ ਸਬੰਧੀ ਕੋਈ ਪ੍ਰਤੀਕਿਰਿਆ ਜਾ ਨੋਟਿਸ ਨਹੀਂ ਲਿਆ ਗਿਆ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਭਾਜਪਾ ਸਰਕਾਰ ਦੇ ਪ੍ਰਭਾਵ ਹੇਠ ਚੱਲ ਰਹੇ ਹਨ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਘਟਨਾ ਦੀ ਨੈਤਿਕ ਜ਼ੁੰਮੇਵਾਰੀ ਲੈਂਦਿਆਂ ਸਿੱਖ ਸੰਗਤਾਂ ਪਾਸੋਂ ਮੁਆਫ਼ੀ ਮੰਗਣ ਲਈ ਵੀ ਕਿਹਾ।

ਪਟਿਆਲਾ ‘ਚ ਕਿਸਾਨ ਦੀ ਹੋਈ ਮੌ.ਤ

0

ਲੋਕ ਸਭਾ ਚੋਣਾਂ ਦਰਮਿਆਨ ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਇੱਕ ਕਿਸਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਧਰਨੇ ਦੌਰਾਨ ਪੁਲਿਸ ਅਤੇ ਭਾਜਪਾ ਸਮਰਥਕਾਂ ਵੱਲੋਂ ਧੱਕਾ ਦਿੱਤੇ ਜਾਣ ਕਾਰਨ ਕਿਸਾਨ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਚੋਣ ਪ੍ਰਚਾਰ ਲਈ ਪਿੰਡ ਰਾਜਪੁਰਾ ਪਹੁੰਚੇ ਹੋਏ ਸਨ। ਇਸ ਦੌਰਾਨ ਕਿਸਾਨਾਂ ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਦਾ ਵਿਰੋਧ ਕੀਤਾ।

ਇਸ ਧੱਕਾ-ਮੁੱਕੀ ਦੌਰਾਨ ਇੱਕ ਕਿਸਾਨ ਡਿੱਗ ਪਿਆ ਜਿਸ ਨੂੰ ਉਸਦੇ ਸਾਥੀ ਕਿਸਾਨਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਿਸਾਨ ਦੀ ਪਛਾਣ ਸੁਰਿੰਦਰਪਾਲ (45) ਵਾਸੀ ਪਿੰਡ ਆਕੜੀ ਵਜੋਂ ਹੋਈ ਹੈ।

ਬ੍ਰਾਜ਼ੀਲ ‘ਚ ਭਾਰੀ ਮੀਂਹ ਕਾਰਨ ਆਇਆ ਹੜ੍ਹ, 39 ਲੋਕਾਂ ਦੀ ਗਈ ਜਾਨ || Brazil floods || latest News Brazil

0

ਬ੍ਰਾਜ਼ੀਲ ਦੇ ਦੱਖਣੀ ਸਭ ਤੋਂ ਦੱਖਣੀ ਰਾਜ ਰੀਓ ਗ੍ਰਾਂਡੇ ਡੋ ਸੁਲ ਵਿੱਚ ਤੇਜ਼ ਮੀਂਹ ਕਾਰਨ 39 ਲੋਕਾਂ ਦੀ ਮੌਤ ਹੋ ਗਈ ਹੈ, ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ, ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਦਰਜਨਾਂ ਦਾ ਅਜੇ ਤੱਕ ਹਿਸਾਬ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਉੱਤਰਾਖੰਡ ‘ਚ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਮੌ.ਤ || Mussoorie…

ਰਿਓ ਗ੍ਰਾਂਡੇ ਡੋ ਸੁਲ ਦੀ ਸਿਵਲ ਡਿਫੈਂਸ ਅਥਾਰਟੀ ਨੇ ਕਿਹਾ ਕਿ 68 ਲੋਕ ਅਜੇ ਵੀ ਲਾਪਤਾ ਹਨ ਅਤੇ ਘੱਟੋ-ਘੱਟ 24,000 ਬੇਘਰ ਹੋ ਗਏ ਹਨ ਕਿਉਂਕਿ ਤੂਫਾਨ ਨੇ ਰਾਜ ਦੇ 497 ਸ਼ਹਿਰਾਂ ਵਿੱਚੋਂ ਅੱਧੇ ਤੋਂ ਵੱਧ ਪ੍ਰਭਾਵਿਤ ਕੀਤੇ ਹਨ, ਜੋ ਉਰੂਗਵੇ ਅਤੇ ਅਰਜਨਟੀਨਾ ਦੀ ਸਰਹੱਦ ਨਾਲ ਲੱਗਦੇ ਹਨ।

 

ਪੁਲਿਸ ਵੱਲੋਂ ਨ.ਸ਼ਾ ਤ.ਸਕਰੀ ਦਾ ਪਰਦਾਫਾਸ਼, 2 ਤ.ਸਕਰ ਗ੍ਰਿਫਤਾਰ || Punjab News || Punjab Police

0

ਨ.ਸ਼ਾ ਤ.ਸਕਰੀ ਦਾ ਪਰਦਾਫਾਸ਼

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਦਿਆਂ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 3 ਕਿਲੋਗ੍ਰਾਮ ਹੈਰੋਇਨ ਅਤੇ 1 ਕਿਲੋ ਆਈਸ (ਮੇਥਾਮੇਟਾਫਾਈਨ) ਬਰਾਮਦ ਹੋਇਆ ਹੈ। ਇਸ ਸਬੰਧੀ DGP ਗੌਰਵ ਯਾਦਵ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਨਸ਼ਾ ਤਸਕਰਾਂ ਖਿਲਾਫ NDPS ਐਕਟ ਦੇ ਤਹਿਤ FIR ਦਰਜ

DGP ਗੌਰਵ ਯਾਦਵ ਨੇ ਐਕਸ ਅਕਾਊਂਟ ਤੇ ਪੋਸਟ ਸਾਂਝੀ ਕਰ ਕੇ ਲਿਖਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨੀ ਸਮੱਗਲਰ ਡੋਗਰ ਰਾਜਪੂਤ ਦੇ ਸੰਪਰਕ ਵਿੱਚ ਸਨ।

ਇਹ ਵੀ ਪੜ੍ਹੋ: ਸੰਗਰੂਰ ‘ਚ ਵੱਡੀ ਵਾਰਦਾਤ! ਪੁਜਾਰੀ ਨੇ ਨੌਜਵਾਨ ਦਾ ਕੀਤਾ ਕ.ਤਲ ॥ latest Sangrur…

ਫੜੇ ਗਏ ਨਸ਼ਾ ਤਸਕਰ ਹੈਰੋਇਨ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕਰਦੇ ਸਨ। ਪੁਲਿਸ ਵੱਲੋਂ ਫੜੇ ਗਏ ਨਸ਼ਾ ਤਸਕਰਾਂ ਖਿਲਾਫ NDPS ਐਕਟ ਦੇ ਤਹਿਤ FIR ਦਰਜ ਕੀਤੀ ਗਈ ਹੈ। ਤਸਕਰਾਂ ਦੇ ਪਿਛੜੇ ਅਤੇ ਅਗਾਂਹਵਧੂ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।

ਉੱਤਰਾਖੰਡ ‘ਚ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਮੌ.ਤ || Mussoorie News || Uttarakhand Latest News

0

ਉੱਤਰਾਖੰਡ ‘ਚ ਵਾਪਰਿਆ ਵੱਡਾ ਹਾਦਸਾ 

ਉੱਤਰਾਖੰਡ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਦੱਸ ਦਈਏ ਕਿ ਉੱਤਰਾਖੰਡ ਦੇ ਦੇਹਰਾਦੂਨ ਵਿਚ ਮਸੂਰੀ ਮਾਰਗ ‘ਤੇ ਇਹ ਹਾਦਸਾ ਅੱਜ ਸਵੇਰੇ ਵਾਪਰਿਆ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ 5 ਵਿਦਿਆਰਥੀਆਂ ਦੀ ਮੌਤ ਹੋ ਗਈ। ਇੱਕ ਵਿਦਿਆਰਥਣ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ।

5 ਲੋਕਾਂ ਦੀ ਮੌਤ

ਹਾਦਸਾ ਮਸੂਰੀ-ਦੇਹਰਾਦੂਨ ਮਾਰਗ ਰੋਡ ‘ਤੇ ਝੜੀਪਾਨੀ ਨੇੜੇ ਵਾਪਰਿਆ, ਜਿੱਥੇ ਇੱਕ SUV ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਡਿੱਗ ਗਈ। ਕਾਰ ਵਿਚ 4 ਨੌਜਵਾਨ ਮੁੰਡਿਆਂ ਅਤੇ 2 ਕੁੜੀਆਂ ਸਮੇਤ ਕੁੱਲ 6 ਲੋਕ ਸਵਾਰ ਸਨ, ਜਿਨ੍ਹਾਂ ਵਿਚ 5 ਦੀ ਮੌਤ ਹੋ ਗਈ ਅਤੇ 1 ਕੁੜੀ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਜ਼ਖ਼ਮੀ ਕੁੜੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਸੰਗਰੂਰ ‘ਚ ਵੱਡੀ ਵਾਰਦਾਤ! ਪੁਜਾਰੀ ਨੇ ਨੌਜਵਾਨ ਦਾ ਕੀਤਾ ਕ.ਤਲ …

ਖੱਡ ‘ਚ ਡਿੱਗੀ ਗੱਡੀ

ਪੁਲਿਸ ਅਨੁਸਾਰ ਮਸੂਰੀ ਵਿਚ ਝੜੀਪਾਨੀ ਰੋਡ ‘ਤੇ ਪਾਣੀ ਵਾਲੇ ਬੈਂਡ ਕੋਲ ਇੱਕ ਕਾਰ ਬੇਕਾਬੂ ਹੋ ਕੇ ਹੇਠਾਂ ਜਾ ਡਿੱਗੀ। ਗੱਡੀ ਉੱਪਰੀ ਲੇਨ ਤੋਂ ਹੇਠਾਂ ਸੜਕ ‘ਤੇ ਆ ਕੇ ਉਲਟੀ ਡਿੱਗੀ, ਜਿਸ ‘ਚ 5 ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਸਾਰੇ ਸਥਾਨਕ ਆਈ. ਐੱਮ. ਐੱਸ. ਇੰਸਟੀਚਿਊਟ ਦੇ ਵਿਦਿਆਰਥੀ, ਵਿਦਿਆਰਥਣਾਂ ਦੱਸੇ ਗਏ ਹਨ। ਸਥਾਨਕ ਲੋਕਾਂ ਅਤੇ ਰਾਹਗੀਰਾਂ ਤੋਂ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਸ ਦੀ ਟੀਮ ਮੌਕੇ ‘ਤੇ ਪਹੁੰਚੀ।

ਪੁਲਿਸ ਮੁਤਾਬਕ ਝਾੜੀਪਾਨੀ ਮਾਰਗ ‘ਤੇ ਸ਼ਨੀਵਾਰ ਸਵੇਰੇ ਇਕ ਕਾਰ ਬੇਕਾਬੂ ਹੋ ਕੇ ਖੱਡ ‘ਚ ਡਿੱਗ ਗਈ। ਹਾਦਸੇ ਵਿਚ ਜਾਨ ਗੁਆਉਣ ਵਾਲੇ ਸਾਰੇ 5 ਲੋਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਲਈ ਮਸੂਰੀ ਉਪ ਜ਼ਿਲ੍ਹਾ ਹਸਪਤਾਲ ਭੇਜੀਆਂ ਗਈਆਂ ਹਨ। ਮਸੂਰੀ ਪੁਲਿਸ ਸਾਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮਸੂਰੀ ਘੁੰਮਣ ਲਈ ਆਏ ਸਨ। ਦੇਹਰਾਦੂਨ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰ ਗਿਆ।

ਤਿਹਾੜ੍ਹ ਜੇਲ੍ਹ ‘ਚ ਕੈਦੀ ਦਾ ਹੋਇਆ ਕ.ਤਲ || Tihar Jail || Latest News Delhi || Crime News

0

ਤਿਹਾੜ੍ਹ ਜੇਲ੍ਹ ‘ਚ ਕੈਦੀ ਦਾ ਹੋਇਆ ਕ.ਤਲ

ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਤਿਹਾੜ੍ਹ ਜੇਲ੍ਹ ਮੁੜ ਤੋਂ ਸੁਰਖੀਆਂ ‘ਚ ਹੈ। ਜਾਣਕਾਰੀ ਅਨੁਸਾਰ ਤਿਹਾੜ੍ਹ ਜੇਲ੍ਹ ‘ਚ ਇੱਕ ਕੈਦੀ ਦਾ ਕ.ਤਲ ਹੋ ਗਿਆ ਹੈ।

ਇਹ ਵੀ ਪੜ੍ਹੋ: ਸੰਗਰੂਰ ‘ਚ ਵੱਡੀ ਵਾਰਦਾਤ! ਪੁਜਾਰੀ ਨੇ ਨੌਜਵਾਨ ਦਾ ਕੀਤਾ ਕ.ਤਲ …

ਖਾਣੇ ਨੂੰ ਲੈ ਕੇ ਹੋਈ ਝੜਪ

ਦੱਸਿਆ ਜਾ ਰਿਹਾ ਹੈ ਕਿ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਇਹ ਝੜਪ ਖਾਣੇ ਨੂੰ ਲੈ ਕੇ ਹੋਈ ਦੱਸੀ ਜਾ ਰਹੀ ਹੈ।

ਅਫਗਾਨਿਸਤਾਨ ਦਾ ਰਹਿਣ ਵਾਲਾ ਹੈ ਹਮਲਾਵਾਰ

ਜਾਣਕਾਰੀ ਅਨੁਸਾਰ ਇੱਕ ਕੈਦੀ ਵੱਲੋਂ ਹੀ ਦੂਜੇ ਕੈਦੀ ਦਾ ਕਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਕੈਦੀ ਨੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ, ਉਹ ਅਫਗਾਨਿਸਤਾਨ ਦਾ ਰਹਿਣ ਵਾਲਾ ਹੈ। ਇਸਦੇ ਨਾਲ ਹੀ ਜਿਸ ਕੈਦੀ ਦਾ ਕਤਲ ਹੋਇਆਂ ਹੈ। ਉਸਦੀ ਪਛਾਣ ਦੀਪਕ ਵਜੋਂ ਹੋਈ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹੁੰਚੇ ਚੰਡੀਗੜ੍ਹ, ਰਾਜਪਾਲ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸਵਾਗਤ || Punjab News || Chandigarh News || Draupadi Murmu

0

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹੁੰਚੇ ਚੰਡੀਗੜ੍ਹ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਚੰਡੀਗੜ੍ਹ ਹਵਾਈ ਅੱਡੇ ਉਤੇ ਪਹੁੰਚੇ । ਇਸ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੰਤਰੀ ਅਨਮੋਲ ਗਗਨ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਮੋਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ 4 ਮਈ ਅਤੇ 8 ਮਈ ਨੂੰ ਏਅਰਪੋਰਟ ਅਤੇ ਏਅਰਪੋਰਟ ਤੋਂ 5 ਕਿਲੋਮੀਟਰ ਤੱਕ ਦੇ ਖੇਤਰ ਨੂੰ ਨੋ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਹੈ।

ਇਹ ਫੈਸਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਆਉਣ ਅਤੇ ਜਾਣ ਦੇ ਸ਼ਡਿਊਲ ਕਾਰਨ ਲਿਆ ਗਿਆ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਡਰੋਨ ਜਾਂ ਹੋਰ ਕਿਸੇ ਵੀ ਚੀਜ਼ ਨੂੰ ਉਡਾਉਣ ‘ਤੇ ਪਾਬੰਦੀ ਰਹੇਗੀ।

ਦ੍ਰੋਪਦੀ ਮੁਰਮੂ ਦਾ ਇਹ ਦੂਜਾ ਦੌਰਾ

ਉਹ ਸ਼ਿਮਲਾ ਤੋਂ ਕਰੀਬ 13 ਕਿਲੋਮੀਟਰ ਦੂਰ ਮਸ਼ੋਬਰਾ ਸਥਿਤ ਰਾਸ਼ਟਰਪਤੀ ਭਵਨ ‘ਚ ਚਾਰ ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ‘ਤੇ ਰਹੇਗੀ। ਹਰ ਸਾਲ ਦੇਸ਼ ਦੇ ਰਾਸ਼ਟਰਪਤੀ ਗਰਮੀਆਂ ‘ਚ ਆਪਣੇ ਪਰਿਵਾਰ ਨਾਲ ਇੱਥੇ ਦੌਰੇ ‘ਤੇ ਆਉਂਦੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਇਹ ਦੂਜਾ ਦੌਰਾ ਹੈ। ਉਹ ਪਿਛਲੀ ਵਾਰ ਵੀ ਇੱਥੇ ਆਏ ਸੀ।

ਇਹ ਇਮਾਰਤ ਲਗਭਗ 173 ਸਾਲ ਪੁਰਾਣੀ ਹੈ। ਜਿਸ ਨੂੰ ਰਾਸ਼ਟਰਪਤੀ ਭਵਨ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਖੇਤਰਫਲ ਲਗਭਗ 10628 ਵਰਗ ਫੁੱਟ ਹੈ। ਇਹ 2023 ਵਿੱਚ ਪਹਿਲੀ ਵਾਰ ਜਨਤਾ ਲਈ ਵੀ ਖੋਲ੍ਹਿਆ ਗਿਆ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਚਾਰ ਦਿਨਾਂ ਦੌਰੇ ਦੌਰਾਨ ਹਿਮਾਚਲ ਪ੍ਰਦੇਸ਼ ‘ਚ ਕਈ ਥਾਵਾਂ ‘ਤੇ ਪ੍ਰੋਗਰਾਮ ਹਨ। ਉਹ 6 ਮਈ ਨੂੰ ਕਾਂਗੜਾ ਵਿੱਚ ਇੱਕ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ 7 ਨੂੰ ਸ਼ਿਮਲਾ ਦੇ ਦੋ ਮੰਦਰਾਂ ‘ਚ ਪੂਜਾ ਦਾ ਪ੍ਰੋਗਰਾਮ ਹੈ। ਇਸ ‘ਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਦੀ ਸ਼ਿਮਲਾ ‘ਚ ਮਾਲ ਰੋਡ ‘ਤੇ ਜਾਣ ਦੀ ਵੀ ਯੋਜਨਾ ਹੈ। ਉਹ 8 ਨੂੰ ਸ਼ਿਮਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਵੇਗੀ। ਇਸ ਦੌਰਾਨ ਮੋਹਾਲੀ ਹਵਾਈ ਅੱਡੇ ‘ਤੇ ਨੋ ਫਲਾਇੰਗ ਜ਼ੋਨ ਵੀ ਨਹੀਂ ਰਹੇਗਾ।

ਸੰਗਰੂਰ ‘ਚ ਵੱਡੀ ਵਾਰਦਾਤ! ਪੁਜਾਰੀ ਨੇ ਨੌਜਵਾਨ ਦਾ ਕੀਤਾ ਕ.ਤਲ ॥ latest Sangrur news ॥ Crime news

0

ਪੁਜਾਰੀ ਨੇ ਨੌਜਵਾਨ ਦਾ ਕੀਤਾ ਕ.ਤਲ

ਸੰਗਰੂਰ ‘ਚ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੰਦਰ ਦੇ ਪੁਜਾਰੀ ਨੇ ਨੌਜਵਾਨ ਦਾ ਕ.ਤਲ ਕਰ ਦਿੱਤਾ ਹੈ।

ਧੂਰੀ ਵਿਚ ਦੋਹਰਾ ਰੇਲਵੇ ਫਾਟਕ ਕੋਲ ਬਣੇ ਬਗਲਾਮੁਖੀ ਮੰਦਰ ਦੇ ਪੁਜਾਰੀਆਂ ਵੱਲੋਂ 33 ਸਾਲਾ ਨੌਜਵਾਨ ਸੰਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਜੋ ਕਿ ਧੂਰੀ ਦਾ ਰਹਿਣ ਵਾਲਾ ਸੀ, ਦਾ ਕਤਲ ਕਰਕੇ ਮੰਦਰ ਵਿਚ ਬਣੇ ਹੋਏ ਹਵਨਕੁੰਡ ਹੇਠਾਂ ਦਬਾਏ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।

ਮ੍ਰਿਤਕ ਨੌਜਵਾਨ ਛੋਟੇ ਬੱਚਿਆਂ ਨੂੰ ਸਿਖਾਉਂਦਾ ਸੀ ਪੰਡਿਤ ਵਿੱਦਿਆ

ਥਾਣਾ ਸਿਟੀ ਧੂਰੀ ਦੇ ਥਾਣਾ ਇੰਚਾਰਜ ਸੌਰਭ ਸੱਭਰਵਾਲ ਨੇ ਦੱਸਿਆ ਕਿ ਸੰਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਮਾ ਸਿਟੀ ਧੂਰੀ ਨੂੰ ਪਿਛਲੇ ਦਿਨੀਂ ਦਿੱਤੀ ਦਰਖਾਸਤ ਅਨੁਸਾਰ ਸੰਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਵਿਿਦਆ ਸਿਖਾਉਂਦਾ ਸੀ।

ਇਹ ਵੀ ਪੜ੍ਹੋ: ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ 3 ਭਾਰਤੀ ਗ੍ਰਿਫਤਾਰ

ਦੱਸਿਆ ਜਾ ਰਿਹਾ ਹੈ ਕਿ ਉਹ 2 ਤਰੀਕ ਨੂੰ ਘਰ ਨਹੀਂ ਆਇਆ ਸੀ। ਜਦੋਂ ਘਰਵਾਲਿਆਂ ਨੇ ਮੰਦਰ ਵਿਚ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੰਡਿਤ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨ ਤੋਂ ਮੰਦਰ ਨਹੀਂ ਆਇਆ।

ਪੁਲਿਸ ਨੇ ਮੰਦਰ ਦੇ ਪੰਡਿਤ ਤੋਂ ਕੀਤੀ ਪੁੱਛਗਿਛ

ਪਰ ਜਦੋਂ ਪੁਲਿਸ ਨੇ ਮੰਦਰ ਦੇ ਪੰਡਿਤ ਪਰਮਾਨੰਦ ਤੋਂ ਪੁੱਛਗਿਛ ਕੀਤੀ ਤਾਂ ਉਸ ‘ਤੇ ਪੁਲਿਸ ਨੂੰ ਸ਼ੱਕ ਹੋਇਆ ਤੇ ਇਸ ਨੂੰ ਥਾਣੇ ਲਿਆਂਦਾ ਗਿਆ ਤਾਂ ਪਰਮਾਨੰਦ ਨੇ ਸੰਦੀਪ ਕੁਮਾਰ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਤੇ ਮੰਨਿਆ ਕਿ ਉਸ ਨੇ ਉਸ ਦਾ ਕਤਲ ਕਰਕੇ ਹਵਨਕੁੰਡ ਹੇਠਾਂ ਦਬਾ ਦਿੱਤਾ ਹੈ।

ਕਤਲ ਤੋਂ ਬਾਅਦ ਹਵਨਕੁੰਡ ਹੇਠਾਂ ਦਬਾਈ ਲਾਸ਼

ਕਾਰਵਾਈ ਕਰਕੇ ਥਾਣਾ ਸਿਟੀ ਪੁਲਿਸ ਧੂਰੀ ਦੇ ਇੰਚਾਰਜ ਸੌਰਵ ਸੱਭਰਵਾਲ ਨੇ ਹਵਨਕੁੰਡ ਹੇਠਾਂ ਦਬਾਈ ਹੋਈ ਲਾਸ਼ ਨੂੰ ਕੱਢਿਆ ਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੰਦਰ ਬਗਲਾਮੁਖੀ ਦੇ ਪੁਜਾਰੀ ਪਰਮਾਨੰਦ ਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਦੂਜੇ ਪਾਸੇ ਜਦੋਂ ਇਹ ਗੱਲ ਧੂਰੀ ਦੇ ਲੋਕਾਂ ਕੋਲ ਪਹੁੰਚੀ ਤਾਂ ਉਹ ਧੂਰੀ ਥਾਣਾ ਵਿਚ ਭਾਰੀ ਗਿਣਤੀ ਵਿਚ ਪਹੁੰਚੇ। ਦੇਰ ਰਾਤ ਤੱਕ ਉਥੇ ਹੀ ਬੈਠੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਅਸੀਂ ਇਥੇ ਹੀ ਬੈਠੇ ਹੋਏ ਹਾਂ।

ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ 3 ਭਾਰਤੀ ਗ੍ਰਿਫਤਾਰ

0

ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ 3 ਭਾਰਤੀ ਗ੍ਰਿਫਤਾਰ

ਕੈਨੇਡੀਅਨ ਪੁਲਿਸ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ 3 ਭਾਰਤੀ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡੀਅਨ ਨਿਊਜ਼ ਏਜੰਸੀ ਸੀਬੀਸੀ ਦੀ ਰਿਪੋਰਟ ਮੁਤਾਬਕ ਐਡਮਿੰਟਨ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਭਾਰਤੀ ਹਨ ਅਤੇ ਪੁਲਿਸ ਕਈ ਮਹੀਨਿਆਂ ਤੋਂ ਇਨ੍ਹਾਂ ‘ਤੇ ਨਜ਼ਰ ਰੱਖ ਰਹੀ ਸੀ।

ਪੁਲਿਸ ਦਾ ਮੰਨਣਾ ਹੈ ਕਿ ਭਾਰਤ ਨੇ ਉਨ੍ਹਾਂ ਨੂੰ ਨਿੱਝਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਨਾਂ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਹਨ। ਤਿੰਨਾਂ ਦੀ ਉਮਰ 20 ਸਾਲ ਦੇ ਕਰੀਬ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਤਿੰਨਾਂ ਮੁਲਜ਼ਮਾਂ ਦੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੈਂਗ ਨਾਲ ਵੀ ਸੰਪਰਕ ਹਨ। ਇਹ ਸਾਰੇ ਆਰਜ਼ੀ ਵੀਜ਼ੇ ‘ਤੇ 2021 ‘ਚ ਕੈਨੇਡਾ ਆਏ ਸਨ।

ਪਿਛਲੇ ਸਾਲ ਹੋਇਆ ਸੀ ਨਿੱਝਰ ਦਾ ਕਤਲ

ਨਿੱਝਰ ਨੂੰ 18 ਜੂਨ 2023 ਦੀ ਸ਼ਾਮ ਨੂੰ ਗੁਰਦੁਆਰੇ ਤੋਂ ਬਾਹਰ ਆਉਂਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਪਿਛਲੇ ਸਾਲ ਸਤੰਬਰ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ, ਜਿਸ ਨੂੰ ਭਾਰਤ ਨੇ ਰੱਦ ਕਰ ਦਿੱਤਾ ਸੀ।