Home Blog Page 1636

ਅਮਰੀਕਾ ‘ਚ ਇੱਕ ਹੋਰ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ || Latest News || Today News

0

ਵਿਦੇਸ਼ ਵਿੱਚ ਰਹਿੰਦੇ ਭਾਰਤੀਆਂ ਦੀ ਆਏ ਦਿਨ ਮੌਤ ਦੀਆਂ ਖਬਰਾਂ ਦੇਖਣ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ | ਜਿਸਦੇ ਚੱਲਦਿਆਂ ਅਮਰੀਕਾ ਤੋਂ ਇੱਕ ਹੋਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਤਰਨਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਮੁਹਾਲੀ ਜ਼ਿਲ੍ਹੇ ਦੇ ਕਸਬਾ ਖਰੜ ਦਾ ਰਹਿਣ ਵਾਲਾ ਹੈ | ਮ੍ਰਿਤਕ ਦੀ ਲਾਸ਼ ਖਰੜ ਸਥਿਤ ਉਸ ਦੇ ਘਰ ਪਹੁੰਚ ਚੁੱਕੀ ਹੈ ,ਜਿਸਨੂੰ ਦੇਖ ਕੇ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੋ ਗਿਆ ਹੈ | ਤਰਨਦੀਪ ਪਰਿਵਾਰ ਵਿੱਚ ਕਮਾਉਣ ਵਾਲਾ ਇਕਲੌਤਾ ਵਿਅਕਤੀ ਸੀ।

2 ਸਾਲ ਪਹਿਲਾਂ ਹੀ ਗਿਆ ਸੀ ਅਮਰੀਕਾ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਰਨਦੀਪ ਸਿੰਘ ਕਰੀਬ 2 ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਅਮਰੀਕਾ ਗਿਆ ਸੀ। ਉਹ ਉੱਥੇ ਆਪਣੇ ਮਾਮਾ ਕੋਲ ਰਹਿ ਰਿਹਾ ਸੀ। ਉਹ ਅਮਰੀਕਾ ਵਿੱਚ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ। ਬੀਤੇ 24 ਅਪ੍ਰੈਲ ਨੂੰ ਤਰਨਦੀਪ ਸਿੰਘ ਅਮਰੀਕਾ ਸਥਿਤ ਆਪਣੇ ਘਰ ਪਰਤਿਆ ਤਾਂ ਅਚਾਨਕ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਕੁਝ ਮਹੀਨਿਆਂ ਬਾਅਦ ਆਉਣਾ ਸੀ ਘਰ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੇ ਕੁਝ ਮਹੀਨਿਆਂ ਬਾਅਦ ਘਰ ਪਰਤਣਾ ਸੀ। ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਲਾਸ਼ ਘਰ ਪਹੁੰਚ ਗਈ। ਇਸ ਕਾਰਨ ਪੂਰੇ ਘਰ ਵਿੱਚ ਸੋਗ ਦਾ ਮਾਹੌਲ ਹੈ। ਉਸ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਉਸ ਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤਰ ਨਹੀਂ ਰਿਹਾ। ਪਰਿਵਾਰ ਵਿੱਚ ਉਸਦੀ ਇੱਕ ਭੈਣ ਹੈ, ਜੋ ਕਿ ਕੁਝ ਸਮੇਂ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਹੈ।

ਦੁਖਦਾਇਕ ਖਬਰ: ਕ੍ਰਿਕੇਟ ਖੇਡਦੇ ਸਮੇਂ 11 ਸਾਲਾਂ ਬੱਚੇ ਦੀ ਹੋਈ ਮੌ.ਤ ||Maharashtra || Maharashtra News

0

 

ਮਹਾਰਾਸ਼ਟਰ ਦੇ ਪੁਣੇ ਤੋਂ ਇਸ ਵੇਲੇ ਦੀ ਦੁਖਦਾਇਕ ਖਬਰ ਹੈ, ਜਿੱਥੇ 11 ਸਾਲ ਦੇ ਬੱਚੇ ਦੀ ਕ੍ਰਿਕਟ ਖੇਡਦੇ ਸਮੇਂ ਮੌਤ ਹੋ ਗਈ। ਦਰਅਸਲ  ਪੁਣੇ ਦੇ ਲੋਹਗਾਂਵ ਵਿੱਚ ਕ੍ਰਿਕਟ ਖੇਡਦੇ ਸਮੇਂ ਬੱਚੇ ਦੇ ਪ੍ਰਾਈਵੇਟ ਪਾਰਟ ‘ਤੇ ਗੇਂਦ ਲੱਗਣ ਕਾਰਨ ਸੱਟ ਲੱਗ ਗਈ। ਜਿਸ ਕਾਰਨ ਉਸਦੀ ਪਿਚ ‘ਤੇ ਹੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਉੱਥੇ ਹੜਕੰਪ ਮੱਚ ਗਿਆ। ਮ੍ਰਿਤਕ ਮੁੰਡੇ ਦੀ ਪਛਾਣ ਸ਼ੌਰਿਆ ਉਰਫ ਸੰਭੂ ਕਾਲਿਦਾਸ ਖਾਂਡਵੇ ਦੇ ਵਜੋਂ ਹੋਈ ਹੈ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਰਿਪੋਰਟਾਂ ਮੁਤਾਬਕ ਸ਼ੌਰਿਆ ਆਪਣੇ ਹੋਰ ਦੋਸਤਾਂ ਨਾਲ ਕ੍ਰਿਕਟ ਦੀ ਪ੍ਰੈਕਟਿਸ ਕਰ ਰਿਹਾ ਸੀ।

ਇਹ ਵੀ ਪੜ੍ਹੋ: ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ || Toady Weather || Weather News

ਮਿਲੀ ਜਾਣਕਾਰੀ ਮੁਤਾਬਕ ਸ਼ੌਰਿਆ ਗੇਂਦਬਾਜ਼ੀ ਕਰ ਰਿਹਾ ਸੀ ਤੇ ਇੱਕ ਬੱਚਾ ਬੱਲੇਬਾਜ਼ੀ ਕਰ ਰਿਹਾ ਸੀ। ਜਿਵੇਂ ਹੀ ਸ਼ੌਰਿਆ ਨੇ ਗੇਂਦ ਸੁੱਟੀ ਬੱਲੇਬਾਜ਼ ਨੇ ਗੇਂਦ ਸਿੱਧੀ ਸ਼ੌਰਿਆ ਵੱਲ ਮਾਰੀ ਜੋ ਉਸਦੇ ਪ੍ਰਾਈਵੇਟ ਪਾਰਟ ‘ਤੇ ਜਾ ਕੇ ਲੱਗੀ। ਕੁਝ ਹੀ ਦੇਰ ਬਾਅਦ ਸ਼ੌਰਿਆ ਜ਼ਮੀਨ ‘ਤੇ ਡਿੱਗ ਗਿਆ।

 

ਦੱਸ ਦੇਈਏ ਕਿ ਉਸਨੂੰ ਡਿੱਗਦੇ ਹੋਏ ਦੇਖ ਕੇ ਹੋਰ ਖਿਡਾਰੀ ਤੇ ਉਸਦੇ ਦੋਸਤ ਉਸਦੇ ਵੱਲ ਭੱਜੇ। ਪਹਿਲਾਂ ਤਾਂ ਦੋਸਤਾਂ ਨੂੰ ਕੁਝ ਪਤਾ ਨਹੀਂ ਲੱਗਿਆ ਤਾਂ ਉਨ੍ਹਾਂ ਨੇ ਦੂਜੇ ਕ੍ਰਿਕਟ ਖੇਡਣ ਵਾਲੇ ਮੁੰਡਿਆਂ ਨੂੰ ਬੁਲਾਇਆ ਤੇ ਸ਼ੌਰਿਆ ਨੂੰ ਦੇਖਣ ਦੇ ਲਈ ਕਿਹਾ। ਸ਼ੌਰਿਆ ਨੂੰ ਚੁੱਕਿਆ ਤੇ ਹਸਪਤਾਲ ਲਿਜਾਇਆ ਗਿਆ। ਪਰ ਉਦੋਂ ਤੱਕ ਬਹੁਤ ਦੇਰੀ ਹੋ ਚੁੱਕੀ ਸੀ। ਸ਼ੌਰਿਆ ਉਰਫ ਸੰਭੂ ਦੀ ਮੌਤ ਹੋ ਚੁੱਕੀ ਸੀ।

 

ICSE 10ਵੀਂ ਤੇ ISC 12ਵੀਂ ਬੋਰਡ ਦੇ ਨਤੀਜੇ ਹੋਏ ਜਾਰੀ || Latest News || Today News

0
ICSE 10th and ISC 12th board results released

ICSE 10ਵੀਂ ਤੇ ISC 12ਵੀਂ ਬੋਰਡ ਦੇ ਨਤੀਜੇ ਹੋਏ ਜਾਰੀ || Latest News || Today News

ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (CISCE) ਵੱਲੋਂ ICSE 10ਵੀਂ ਤੇ ISC 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦੇ ਜਾਰੀ ਨਤੀਜਿਆਂ ਵਿੱਚ ਇਸ ਵਾਰ ਕੁੱਲ 99.47% ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਆਫੀਸ਼ਿਅਲ ਵੈਬਸਾਈਟ results.cisce.org ‘ਤੇ ਚੈੱਕ ਕਰ ਸਕਦੇ ਹਨ। ਜਿੱਥੇ 12ਵੀਂ ਜਮਾਤ ਦੀ ਪਾਸ ਪ੍ਰਤੀਸ਼ਤ 98.19% ਰਹੀ ਉੱਥੇ ਹੀ 10ਵੀਂ ਦੀ ਪਾਸ ਪ੍ਰਤੀਸ਼ਤ 99.47% ਰਹੀ |

ਇਸ ਸਾਲ ਕੰਪਾਰਟਮੈਂਟ ਪ੍ਰੀਖਿਆ ਦੇਣ ਦਾ ਨਹੀਂ ਮਿਲੇਗਾ ਮੌਕਾ

ਬੋਰਡ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਪ੍ਰੀਖਿਆ ਦੇਣ ਦਾ ਮੌਕਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਜੋ ਵਿਦਿਆਰਥੀ ਆਪਣੇ ਨੰਬਰਾਂ ਨੂੰ ਸੁਧਾਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇੰਪਰੂਵਮੈਂਟ ਪ੍ਰੀਖਿਆ ਦੇ ਲਈ ਅਪਲਾਈ ਕਰਨਾ ਪਵੇਗਾ। ਇੰਪਰੂਵਮੈਂਟ ਪ੍ਰੀਖਿਆ ਵੱਧ ਤੋਂ ਵੱਧ 2 ਵਿਸ਼ਿਆਂ ਦੀ ਦਿੱਤੀ ਜਾ ਸਕਦੀ ਹੈ ,ਜੋ ਜੁਲਾਈ 2024 ਵਿੱਚ ਆਯੋਜਿਤ ਹੋਵੇਗੀ। ਇੰਪਰੂਵਮੈਂਟ ਪ੍ਰੀਖਿਆ ਅਜਿਹੇ ਵਿਦਿਆਰਥੀ ਲਈ ਹੁੰਦੀ ਹੈ ਜੋ ਸਾਰੇ ਵਿਸ਼ਿਆਂ ਵਿੱਚ ਪਾਸ ਹੋਣ ਪਰ ਕਿਸੇ ਵਿਸ਼ੇ ਵਿੱਚੋਂ ਨੰਬਰ ਘੱਟ ਆਏ ਹੋਣ। ਉੱਥੇ ਹੀ ਕੰਪਾਰਟਮੈਂਟ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਦੇ ਲਈ ਹੁੰਦੀ ਸੀ ਜੋ ਵਿਦਿਆਰਥੀ ਇੱਕ ਜਾਂ ਦੋ ਵਿਸ਼ਿਆਂ ਵਿੱਚ ਫੇਲ ਹੁੰਦੇ ਸਨ।

ਇਸ ਤਰ੍ਹਾਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ –

– ਸਭ ਤੋਂ ਪਹਿਲਾਂ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ cisce.org ‘ਤੇ ਜਾਣ।
– ਇਸ ਤੋਂ ਬਾਅਦ ਉਸ ਕਲਾਸ ‘ਤੇ ਕਲਿੱਕ ਕਰੋ ਜਿਸ ਦਾ ਨਤੀਜਾ ਤੁਸੀਂ ਦੇਖਣਾ ਚਾਹੁੰਦੇ ਹੋ।
– ਆਪਣਾ ਰੋਲ ਨੰਬਰ ਸਬਮਿਟ ਕਰੋ।
– ਤੁਹਾਡਾ ਨਤੀਜਾ ਸਕ੍ਰੀਨ ‘ਤੇ ਡਿਸਪਲੇ ਹੋ ਜਾਵੇਗਾ ।
– ਵਿਦਿਆਰਥੀ ਨਤੀਜੇ ਦੇਖਣ ਤੋਂ ਬਾਅਦ ਡਾਊਨਲੋਡ ਵੀ ਕਰ ਸਕਦੇ ਹਨ।

 

 

 

ਆਸਟ੍ਰੇਲੀਆ ‘ਚ ਇੱਕ ਹੋਰ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕ.ਤ.ਲ || Latest News

0
Another young man was brutally murdered in Australia

ਆਸਟ੍ਰੇਲੀਆ ‘ਚ ਇੱਕ ਹੋਰ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕ.ਤ.ਲ || Latest News

ਆਸਟ੍ਰੇਲੀਆ ਤੋਂ ਇਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕ.ਤ.ਲ ਕਰ ਦਿੱਤਾ ਗਿਆ ਹੈ | ਮ੍ਰਿਤਕ ਨੌਜਵਾਨ ਦੀ ਪਛਾਣ ਨਵਜੀਤ ਵਜੋਂ ਹੋਈ ਹੈ , ਜੋ ਕਿ ਆਸਟ੍ਰੇਲੀਆ ਦੀ ਮੈਲਬੌਰਨ ਸਿਟੀ ‘ਚ ਰਹਿੰਦਾ ਸੀ | ਨਵਜੀਤ ਨੂੰ ਵਿਦੇਸ਼ ਗਏ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਉਹ 2022 ਵਿੱਚ ਹੀ ਆਸਟ੍ਰੇਲੀਆ ਗਿਆ ਸੀ ਕਿ ਉਸ ਨਾਲ ਇਹ ਘਟਨਾ ਵਾਪਰ ਗਈ | ਮ੍ਰਿਤਕ ਨੌਜਵਾਨ ਕਰਨਾਲ ਦੇ ਪਿੰਡ ਗਗਸੀਨਾ ਦਾ ਰਹਿਣ ਵਾਲਾ ਸੀ।

ਕਿਵੇਂ ਵਾਪਰਿਆ ਇਹ ਭਾਣਾ

ਮਿਲੀ ਜਾਣਕਾਰੀ ਅਨੁਸਾਰ ਨਵਜੀਤ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਗਿਆ ਸੀ। ਜਿੱਥੇ ਉਹ ਪੜ੍ਹਾਈ ਦੇ ਨਾਲ- ਨਾਲ ਕੰਮ ਵੀ ਕਰ ਰਿਹਾ ਸੀ | ਇਸ ਦੌਰਾਨ ਨਵਜੀਤ ਦਾ ਇਕ ਦੋਸਤ  ਜੋ ਪਹਿਲਾਂ ਕਿਤੇ ਹੋਰ ਰਹਿੰਦਾ ਸੀ ,ਆਪਣੇ ਰੂਮਮੇਟ ਨਾਲ ਲੜਾਈ ਕਰਨ ਤੋਂ ਬਾਅਦ ਨਵਜੀਤ ਕੋਲ ਰਹਿਣ ਲਈ ਆ ਗਿਆ। ਜਿਸਦੇ ਚੱਲਦਿਆਂ ਦੋਸਤ ਦੇ ਕਹਿਣ ਤੇ ਨਵਜੀਤ ਆਪਣੀ ਕਾਰ ਲੈ ਕੇ ਉਸ ਦੀ ਪੁਰਾਣੀ ਥਾਂ ਤੋਂ ਸਮਾਨ ਲੈਣ ਗਿਆ ਸੀ ।

ਇਹ ਵੀ ਪੜ੍ਹੋ : Titanic ਫਿਲਮ ‘ਚ ਕੈਪਟਨ ਐਡਵਰਡ ਸਮਿਥ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਾ ਹੋਇਆ ਦਿਹਾਂਤ

ਜਿਸ ਤੋਂ ਬਾਅਦ ਉੱਥੇ ਪਹੁੰਚ ਕੇ ਨਵਜੀਤ ਕਾਰ ਵਿੱਚ ਬੈਠਾ ਰਿਹਾ ਅਤੇ ਉਸਦਾ ਦੋਸਤ ਸਮਾਨ ਲੈਣ ਲਈ ਉੱਪਰ ਚਲਾ ਗਿਆ ਅਤੇ ਉੱਥੇ ਉਸਦੇ ਦੋਸਤ ਦੀ ਬਹਿਸ ਸ਼ੁਰੂ ਹੋ ਗਈ | ਜਦੋਂ ਨਵਜੀਤ ਨੇ ਦਖਲ ਦਿੱਤਾ ਤਾਂ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ | ਜਿਸ ਨਾਲ ਨਵਜੀਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਮਾਪਿਆਂ ਦਾ ਇਕਲੌਤਾ ਪੁੱਤਰ

ਨਵਜੀਤ ਦੀ ਮੌਤ ਖਬਰ ਸੁਣ ਕੇ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੋ ਗਿਆ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ | ਨਵਜੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਪਰਿਵਾਰ ਨੇ ਜ਼ਮੀਨ ਵੇਚ ਕੇ ਉਸ ਨੂੰ ਆਸਟ੍ਰੇਲੀਆ ਭੇਜਿਆ ਸੀ।

 

 

ਕਾਂਗਰਸ ਨੂੰ ਵੱਡਾ ਝਟਕਾ, ਸਾਥੀਆਂ ਸਮੇਤ ਚੁਸ਼ਪਿੰਦਰਬੀਰ ਸਿੰਘ ਚਹਿਲ AAP ‘ਚ ਹੋਏ ਸ਼ਾਮਿਲ || Chuspinderbir chahal

0

ਕਾਂਗਰਸ ਨੂੰ ਵੱਡਾ ਝਟਕਾ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਲੋਕ ਸਭਾ ਚੋਣਾਂ ਵਿਚਾਲੇ ਕਈ ਵੱਡੀਆਂ ਹਸਤੀਆਂ ਦਾ ਰਾਜਨੀਤਕ ਪਾਰਟੀ ਜੁਆਇਨ ਕਰਨ ਦਾ ਸਿਲਸਿਲਾ ਜਾਰੀ ਹੈ।

ਇਹ ਵੀ ਪੜ੍ਹੋ: ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ || Toady Weather || Weather News

ਇਸੇ ਦਰਮਿਆਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਮਾਨਸਾ ਤੋਂ ਵੱਡੇ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।ਉਹ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ।

ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਫੜ੍ਹਿਆ ਆਪ ਦਾ ਪੱਲਾ

ਦੱਸ ਦੇਈਏ ਕਿ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਅੱਜ ਹੀ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਸੀ ਤੇ ਹੁਣ ਉਹ “ਆਪ” ਵਿੱਚ ਸ਼ਾਮਿਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ “ਆਪ” ਦਾ ਪੱਲਾ ਫੜ੍ਹਿਆ ਹੈ।

ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ || Toady Weather || Weather News

0

ਤਾਪਮਾਨ ਵਿੱਚ ਅਚਾਨਕ ਵਾਧਾ

ਗਰਮੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਅਚਾਨਕ ਵਾਧਾ ਹੋਇਆ ਹੈ। ਇਸ ਕਾਰਨ ਲੋਕ ਗਰਮੀ ਤੋਂ ਪਰੇਸ਼ਾਨ ਹਨ। ਅਗਲੇ ਇੱਕ ਹਫ਼ਤੇ ਤੱਕ ਤਾਪਮਾਨ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।

ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਮੌਸਮ ਵਿਭਾਗ ਅਨੁਸਾਰ ਭਵਿੱਖ ਵਿੱਚ ਵੀ ਮੌਸਮ ਅਜਿਹਾ ਹੀ ਰਹੇਗਾ ਅਤੇ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ। ਤੇਜ਼ ਧੁੱਪ ਅਤੇ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਤਾਪਮਾਨ ਆਮ ਨਾਲੋਂ 2 ਡਿਗਰੀ ਸੈਲਸੀਅਸ ਵੱਧ

ਇਸ ਸਮੇਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2 ਡਿਗਰੀ ਸੈਲਸੀਅਸ ਵੱਧ ਹੈ। ਇਸ ਕਾਰਨ ਦਿਨ ਵੇਲੇ ਗਰਮ ਹਵਾਵਾਂ ਚੱਲ ਰਹੀਆਂ ਹਨ। ਤੇਜ਼ ਧੁੱਪ ਕਾਰਨ ਲੋਕਾਂ ਨੂੰ ਛੱਤਰੀਆਂ ਲੈ ਕੇ ਘਰਾਂ ਤੋਂ ਬਾਹਰ ਨਿਕਲਣਾ ਪਿਆ।

ਸਿਹਤ ਵਿਭਾਗ ਨੇ ਗਰਮੀ ਦੀ ਲਹਿਰ ਤੋਂ ਬਚਣ ਦੇ ਤਰੀਕਿਆਂ ਨੂੰ ਲੈ ਕੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਦੇ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਐਡਵਾਈਜ਼ਰੀ ‘ਚ ਕੁਝ ਸੁਝਾਅ ਦਿੱਤੇ ਹਨ। ਇਸ ਐਡਵਾਈਜ਼ਰੀ ਵਿੱਚ ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਗਰਮੀਆਂ ਵਿੱਚ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਰਚ ਆਪ੍ਰੇਸ਼ਨ ਦੌਰਾਨ ਵਾਪਰਿਆ ਵੱਡਾ ਹਾਦਸਾ, ਦੇਸ਼ ਦਾ ਇੱਕ ਜਵਾਨ ਹੋਇਆ ਸ਼ਹੀਦ, 8 ਗੰਭੀਰ…

ਸਿਹਤ ਵਿਭਾਗ ਵੱਲੋਂ ਜਾਰੀ ਅਡਵਾਈਜ਼ਰੀ ਅਨੁਸਾਰ ਸਿੱਧੀ ਧੁੱਪ ਤੋਂ ਬਚੋ, ਘਰ ਦੀਆਂ ਖਿੜਕੀਆਂ ਖੁੱਲ੍ਹੀਆਂ ਰੱਖੋ, ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ, ਸਿੱਧੀ ਧੁੱਪ ਤੋਂ ਬਚਣ ਲਈ ਛੱਤਰੀਆਂ, ਟੋਪੀਆਂ ਅਤੇ ਐਨਕਾਂ ਦੀ ਵਰਤੋਂ ਕਰੋ, ਵਾਰ-ਵਾਰ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ , ਜਿੰਨਾ ਸੰਭਵ ਹੋ ਸਕੇ ਤਰਲ ਪਦਾਰਥ, ਫਲ ਅਤੇ ਸਲਾਦ ਦਾ ਸੇਵਨ ਕਰੋ। ਬੱਚਿਆਂ, ਬਜ਼ੁਰਗਾਂ ਸਮੇਤ ਸਿਹਤ ਸਬੰਧੀ ਸਮੱਸਿਆਵਾਂ ਵਾਲੇ ਲੋਕ ਦਿਨ ਵੇਲੇ ਬਾਹਰ ਜਾਣ ਤੋਂ ਪਰਹੇਜ਼ ਕਰਨ ਅਤੇ ਬਾਹਰ ਖੜ੍ਹੇ ਕਿਸੇ ਵੀ ਵਾਹਨ ਦੇ ਅੰਦਰ ਪਾਲਤੂ ਜਾਨਵਰਾਂ ਨੂੰ ਨਾ ਛੱਡਣ।

CAT ਵੱਲੋਂ DGP ਗੌਰਵ ਯਾਦਵ ਨੂੰ ਮਿਲੀ ਵੱਡੀ ਰਾਹਤ || News of Punjab || Latest News

0

DGP ਗੌਰਵ ਯਾਦਵ ਨੂੰ CAT ਵੱਲੋਂ ਰਾਹਤ 

ਡੀਜੀਪੀ ਗੌਰਵ ਯਾਦਵ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਡੀਜੀਪੀ ਗੌਰਵ ਯਾਦਵ ਨੂੰ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਤੋਂ ਵੱਡੀ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ: ਸਰਚ ਆਪ੍ਰੇਸ਼ਨ ਦੌਰਾਨ ਵਾਪਰਿਆ ਵੱਡਾ ਹਾਦਸਾ, ਦੇਸ਼ ਦਾ ਇੱਕ ਜਵਾਨ ਹੋਇਆ…

CAT ਨੇ ਸੂਬੇ ਦੇ ਸੀਨੀਅਰ ਆਈਪੀਐਸ ਅਧਿਕਾਰੀ ਅਤੇ ਸਾਬਕਾ ਡੀਜੀਪੀ ਵੀਕੇ ਭਾਵਰਾ ਵੱਲੋਂ ਡੀਜੀਪੀ ਦੇ ਅਹੁਦੇ ’ਤੇ ਨਿਯੁਕਤੀ ਖ਼ਿਲਾਫ਼ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਸਬੰਧੀ ਵਿਸਤ੍ਰਿਤ ਆਰਡਰ ਜਲਦੀ ਹੀ ਆ ਜਾਵੇਗਾ।

ਜ਼ਹਿਰੀਲੀ ਚੀਜ਼ ਨਿਗਲ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ || News of Punjab || Latest News

0
The farmer swallowed the poison and ended his life

ਜ਼ਹਿਰੀਲੀ ਚੀਜ਼ ਨਿਗਲ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ || News of Punjab || Latest News

ਜਗਰਾਉਂ ਦੇ ਥਾਣਾ ਸੁਧਾਰ ਨੇੜੇ ਪੈਂਦੇ ਪਿੰਡ ਸੁਜਾਪੁਰ ਤੋਂ ਖ਼ੁਦਖੁਸ਼ੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਕਿਸਾਨ ਨੇ ਆਪਣੇ ਹੀ ਘਰ ‘ਚ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਕਿਸਾਨ ਨੇ ਮਰਨ ਤੋਂ ਪਹਿਲਾਂ ਇੱਕ ਨੋਟ ਵੀ ਲਿਖਿਆ ਸੀ। ਮ੍ਰਿਤਕ ਕਿਸਾਨ ਦੀ ਪਛਾਣ ਬਲਰਾਜ ਸਿੰਘ ਪੁੱਤਰ ਨਾਹਰ ਸਿੰਘ ਵਜੋਂ ਹੋਈ ਹੈ , ਜਿਸਦੀ ਉਮਰ 44 ਸਾਲ ਸੀ | ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

4 ਵਿਅਕਤੀਆਂ ‘ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਮ੍ਰਿਤਕ ਬਲਰਾਜ ਸਿੰਘ ਨੇ ਆਪਣੇ ਘਰ ਵਿੱਚ ਕੋਈ ਜ਼ਹਿਰੀਲੀ ਦਵਾਈ ਪੀ ਲਈ ਸੀ। ਜਿਸ ਤੋਂ ਤੁਰੰਤ ਬਾਅਦ ਉਸਦੇ ਪਰਿਵਾਰ ਵੱਲੋਂ ਉਸਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ | ਜਿੱਥੇ ਸ਼ਨੀਵਾਰ ਸਵੇਰੇ ਉਸਦੀ ਮੌਤ ਹੋ ਗਈ | ਮ੍ਰਿਤਕ ਬਲਰਾਜ ਸਿੰਘ ਵੱਲੋਂ ਲਿਖੇ ਨੋਟ ਵਿੱਚ 4 ਵਿਅਕਤੀਆਂ ‘ਤੇ ਵਾਰ-ਵਾਰ ਪੈਸਿਆਂ ਦੀ ਮੰਗ ਕਰਕੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਗਿਆ ਹੈ |

ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ

ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਲਰਾਜ ਸਿੰਘ ਦੇ ਭਰਾ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਵੱਲੋਂ ਲਿਖੇ ਨੋਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜਾਂਚ ‘ਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।

 

Titanic ਫਿਲਮ ‘ਚ ਕੈਪਟਨ ਐਡਵਰਡ ਸਮਿਥ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਾ ਹੋਇਆ ਦਿਹਾਂਤ || Latest News

0
The actor who played the role of Captain Edward Smith in the Titanic movie passed away

Titanic ਫਿਲਮ ‘ਚ ਕੈਪਟਨ ਐਡਵਰਡ ਸਮਿਥ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਾ ਹੋਇਆ ਦਿਹਾਂਤ || Latest News

Hollywood ਦੀ ਮਸ਼ਹੂਰ ਫਿਲਮ Titanic ਵਿੱਚ ਕੈਪਟਨ ਐਡਵਰਡ ਸਮਿਥ ਦਾ ਕਿਰਦਾਰ ਨਿਭਾਉਣ ਅਭਿਨੇਤਾ Bernard Hill ਨੇ 79 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ | ਮੀਡੀਆ ਰਿਪੋਰਟ ਅਨੁਸਾਰ ਅਭਿਨੇਤਾ ਦੇ ਏਜੰਟ ਲੂ ਕੋਲਸਨ ਨੇ ਪੁਸ਼ਟੀ ਕੀਤੀ ਕਿ ਉਸਦੀ ਮੌਤ ਐਤਵਾਰ, 5 ਮਈ ਦੀ ਸਵੇਰ ਨੂੰ ਹੋਈ। ਆਖਰੀ ਪਲਾਂ ‘ਚ ਉਸ ਦੀ ਮੰਗੇਤਰ ਐਲੀਸਨ ਉਸ ਦੇ ਨਾਲ ਮੌਜੂਦ ਸੀ। ਅਜੇ ਤੱਕ ਬਰਨਾਰਡ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ |

ਆਸਕਰ ਜਿੱਤਣ ਵਾਲੀਆਂ ਦੋ ਫ਼ਿਲਮਾਂ ‘ਚ ਕੀਤਾ ਅਹਿਮ ਰੋਲ ਅਦਾ

ਬਰਨਾਰਡ ਨੇ 1997 ਵਿੱਚ ਰਿਲੀਜ਼ ਹੋਈ ‘ਟਾਈਟੈਨਿਕ’ ਅਤੇ 2003 ਵਿੱਚ ਰਿਲੀਜ਼ ਹੋਈ ‘ਲਾਰਡ ਆਫ਼ ਦ ਰਿੰਗਜ਼’ ਵਿੱਚ ਅਹਿਮ ਰੋਲ ਅਦਾ ਕੀਤਾ ਹੈ | ਇਨ੍ਹਾਂ ਦੋਵਾਂ ਫਿਲਮਾਂ ਨੇ 11-11 ਆਸਕਰ ਐਵਾਰਡ ਜਿੱਤੇ। ਦੱਸ ਦਈਏ ਕਿ ਬਰਨਾਰਡ 11 ਆਸਕਰ ਜਿੱਤਣ ਵਾਲੀ ਦੋ ਫਿਲਮਾਂ ਵਿੱਚ ਅਭਿਨੈ ਕਰਨ ਵਾਲਾ ਇੱਕੋ ਇੱਕ ਫਿਲਮ ਸਟਾਰ ਸੀ। ਉਹ ਆਪਣੇ 50 ਸਾਲਾਂ ਦੇ ਅਦਾਕਾਰੀ ਕਰੀਅਰ ਵਿੱਚ, ਫਿਲਮਾਂ ਤੋਂ ਇਲਾਵਾ ਟੀਵੀ ਸੀਰੀਅਲਾਂ ਅਤੇ ਥੀਏਟਰ ਵਿੱਚ ਵੀ ਕੰਮ ਕਰ ਚੁੱਕੇ ਹਨ ।

ਇਹ ਵੀ ਪੜ੍ਹੋ :8 ਮਹੀਨੇ ਪਹਿਲਾਂ UK ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਮਸ਼ਹੂਰ ਅਭਿਨੇਤਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦਿਆਂ ਬਾਰਬਰਾ ਡਿਕਸਨ ਨੇ ਐਕਸ ‘ਤੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਬਹੁਤ ਦੁੱਖ ਨਾਲ ਬਰਨਾਰਡ ਹਿੱਲ ਦੇ ਦਿਹਾਂਤ ਦੀ ਖਬਰ ਸਾਂਝੀ ਕਰ ਰਿਹਾ ਹਾਂ। ਅਸੀਂ ਜੌਨ ਪੌਲ ਜਾਰਜ ਰਿੰਗੋ ਅਤੇ ਬਰਟ, ਵਿਲੀ ਰਸੇਲ ਦੇ ਅਮੇਜ਼ਿੰਗ ਸ਼ੋਅ 1974-1975 ‘ਤੇ ਇਕੱਠੇ ਕੰਮ ਕੀਤਾ। ਸੱਚਮੁੱਚ ਇੱਕ ਸ਼ਾਨਦਾਰ ਅਭਿਨੇਤਾ। RIP ਬਰਨਾਰਡ ਹਿੱਲ।’

 

 

 

ਸਰਚ ਆਪ੍ਰੇਸ਼ਨ ਦੌਰਾਨ ਵਾਪਰਿਆ ਵੱਡਾ ਹਾਦਸਾ, ਦੇਸ਼ ਦਾ ਇੱਕ ਜਵਾਨ ਹੋਇਆ ਸ਼ਹੀਦ, 8 ਗੰਭੀਰ ਜ਼ਖ਼ਮੀ || Srinagar || Srinagar News

0

ਸਰਚ ਆਪ੍ਰੇਸ਼ਨ ਦੌਰਾਨ ਵਾਪਰਿਆ ਵੱਡਾ ਹਾਦਸਾ

ਫੌਜੀਆਂ ਵੱਲੋਂ ਕੀਤੇ ਜਾ ਰਹੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਸ਼੍ਰੀਨਗਰ ਦੇ ਅਨੰਤਨਾਗ ‘ਚ ਦਹਿਸ਼ਤਗਰਦਾਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ ਅਨੰਤਨਾਗ ਦੀਆਂ ਪਹਾੜੀਆਂ ‘ਚ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਜਵਾਨਾਂ ਦੀ ਗੱਡੀ ਅਚਾਨਕ ਖਾਈ ‘ਚ ਡਿੱਗ ਗਈ।

ਇੱਕ ਜਵਾਨ ਹੋਇਆ ਸ਼ਹੀਦ

ਇਸ ਦੌਰਾਨ ਗੱਡੀ ‘ਚ ਸਵਾਰ 8 ਜਵਾਨ ਗੰਭੀਰ ਜ਼ਖਮੀ ਹੋ ਗਏ, ਜਦਕਿ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਸਰਾਵਾਂ ਸ਼ਹੀਦ ਹੋ ਗਿਆ।ਲਾਂਸ ਨਾਇਕ ਗੁਰਪ੍ਰੀਤ ਸਿੰਘ 19 ਆਰ.ਆਰ. ਅਨੰਤਨਾਗ ‘ਚ ਤਾਇਨਾਤ ਸੀ ਅਤੇ ਛੁੱਟੀ ਪੂਰੀ ਕਰਕੇ ਮਹੀਨਾ ਪਹਿਲਾਂ ਹੀ ਆਪਣੀ ਯੂਨਿਟ ‘ਚ ਪਰਤਿਆ ਸੀ।

ਉਸਦੀ ਅਕਸਰ ਆਪਣੇ ਪਰਿਵਾਰ ਨਾਲ ਫੋਨ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ ਕੱਲ ਸ਼ਾਮ ਵੀ ਆਪਣੇ ਪਰਿਵਾਰ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਸੀ ਅਤੇ ਕੱਲ੍ਹ ਸ਼ਾਮ 6 ਵਜੇ ਦੇ ਕਰੀਬ ਉਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਨੌਜਵਾਨ ਨੇ ਸ਼ਹਾਦਤ ਦਾ ਜਾਮ ਪੀਤਾ। ਨੌਜਵਾਨ ਸ਼ਹੀਦ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਆਪਣੀ ਪਤਨੀ , ਦੋ ਛੋਟੇ ਬੱਚਿਆਂ ਅਤੇ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਉਸਦੇ ਬਾਅਦ ਉਸ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਸ ਦਾ ਅੰਤਿਮ ਸੰਸਕਾਰ ਦੇਰ ਸ਼ਾਮ ਉਸਦੇ ਪਿੰਡ ਸਰਾਵਾਂ ਵਿੱਚ ਫੌਜੀ ਸਨਮਾਨਾਂ ਨਾਲ ਕੀਤਾ ਗਿਆ।