Home Blog Page 1635

ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ 6 ਲੋਕ ਹੋਏ ਹਾਦਸੇ ਦੇ ਸ਼ਿਕਾਰ, 4 ਦੀ ਹੋਈ ਮੌ.ਤ || Latest News || Today News

0

ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ

ਵੈਸ਼ਨੋ ਦੇਵੀ ਤੋਂ ਵਾਪਸ ਆ ਰਹੇ ਇੱਕ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। ਥਾਣਾ ਮਕਸੂਦਾਂ ਦੇ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਤੜਕਸਾਰ ਕਾਰ ਚ ਸਵਾਰ 6 ਵਿਅਕਤੀ ਵੈਸ਼ਨਾ ਦੇਵੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤਾਂ ਰਾਏਪੁਰ ਰਸੂਲਪੁਰ ਨਜ਼ਦੀਕ ਪਿੱਛੋਂ ਆ ਰਹੀ ਇਨੋਵਾ ਕਾਰ ਚਾਲਕ ਨੇ ਉਹਨਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਬੇਕਾਬੂ ਹੋ ਕੇ ਸੜਕ ਦੇ ਦੁਆਲੇ ਲੱਗੇ ਹੋਏ ਦਰਖ਼ਤਾਂ ਨਾਲ ਜਾ ਟਕਰਾਈ।

 

ਹਾਦਸੇ ਵਿੱਚ ਕਾਰ ਸਵਾਰ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੀ ਪਛਾਣ ਗਾਨੂ (59) ਲੋਕੇਸ਼ (33) ਉਸ ਦੀ ਪਤਨੀ ਅਨੀਸ਼ਾ( 26) ਅਤੇ ਉਹਨਾਂ ਦੀ 11 ਮਹੀਨਿਆਂ ਦੀ ਬੱਚੀ ਨਿਹਾਰਿਕਾ ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ।

4 ਲੋਕਾਂ ਦੀ ਹੋਈ ਮੌ,ਤ

ਜ਼ਖ਼ਮੀਆਂ ਦੀ ਪਛਾਣ ਸਰਬ ਸੋਤੀ ਅਤੇ ਲੋਟਸ ਕੁਮਾਰ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ। ਉਹਨੂੰ ਦੱਸਿਆ ਕਿ ਇਨੋਵਾ ਕਾਰ ਵਿਚ ਸਵਾਰ ਪੰਜ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਜਿਨਾਂ ਨੂੰ ਮੱਲਮ ਪੱਟੀ ਕਰਵਾ ਕੇ ਉਹਨਾਂ ਦੇ ਘਰ ਲੁਧਿਆਣੇ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਇਨੋਵਾ ਕਾਰ ਚਾਲਕ ਸੋਨੂੰ ਵਾਸੀ ਲੁਧਿਆਣਾ ਨੂੰ ਕਾਬੂ ਕਰ ਲਿਆ ਗਿਆ ਹੈ।

Chandigarh ’ਚ ਬਦਲੇ ਟ੍ਰੈਫਿਕ ਰੂਲ, ਨਿਯਮ ਤੋੜਨ ਵਾਲਿਆਂ ਨੂੰ ਮਿਲੇਗੀ ਇਹ ਸਜ਼ਾ || Latest News

0
Changed traffic rules in Chandigarh, those who break the rules will get this punishment

Chandigarh ’ਚ ਬਦਲੇ ਟ੍ਰੈਫਿਕ ਰੂਲ, ਨਿਯਮ ਤੋੜਨ ਵਾਲਿਆਂ ਨੂੰ ਮਿਲੇਗੀ ਇਹ ਸਜ਼ਾ || Latest News

ਚੰਡੀਗੜ੍ਹ ‘ਚ ਹੁਣ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਲਈ ਅਨੋਖੀ ਸਜ਼ਾ ਤੈਅ ਕੀਤੀ ਗਈ ਹੈ ਜਿਸਦੇ ਚੱਲਦਿਆਂ ਜੇਕਰ ਕਿਸੇ ਵੀ ਵਿਅਕਤੀ ਦਾ ਬਿਨਾਂ ਹੈਲਮੇਟ ਜਾਂ ਓਵਰ ਸਪੀਡ ਜਾਂ ਖਤਰਨਾਕ ਡਰਾਈਵਿੰਗ ਕਰਨ ਜਾਂ ਮੋਬਾਈਲ ਸੁਣਦੇ ਸਮੇਂ ਚਲਾਨ ਹੁੰਦਾ ਹੈ ਜਾਂ ਫਿਰ ਉਸ ਦਾ ਲਾਇਸੈਂਸ ਸਸਪੈਂਡ ਹੁੰਦਾ ਹੈ ਤਾਂ ਉਸ ਨੂੰ ਕਲਾਸਾਂ ਤੋਂ ਬਾਅਦ ਪ੍ਰੀਖਿਆ ਦੇਣੀ ਪਵੇਗੀ।

ਕਿੱਥੇ ਲੱਗਣਗੀਆਂ ਕਲਾਸਾਂ ?

ਦੱਸ ਦਈਏ ਕਿ ਇਹ ਕਲਾਸਾਂ ਸੈਕਟਰ 23 ਦੇ ਟ੍ਰੈਫਿਕ ਪਾਰਕ ਵਿੱਚ ਹੋਣੀਆਂ ਹਨ। ਇਹ ਪੇਪਰ 30 ਅੰਕਾਂ ਦਾ ਹੋਵੇਗਾ ਜਿਸ ਵਿੱਚ 24 ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਇਸ ਤੋਂ ਇਲਾਵਾ ਇਸੇ ਤਰ੍ਹਾਂ ਹੁਣ ਉਲੰਘਣਾ ਕਰਨ ਵਾਲੇ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ | ਜਿਸ ਤੋਂ ਬਾਅਦ ਉਸ ਨੂੰ 30 ਅੰਕਾਂ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ ਅਤੇ ਫਿਰ ਉਸ ਨੂੰ ਸਰਟੀਫਿਕੇਟ ਮਿਲੇਗਾ। ਇਸ ਤੋਂ ਬਾਅਦ ਹੀ ਉਸ ਦਾ ਲਾਇਸੈਂਸ ਜਾਰੀ ਕੀਤਾ ਜਾਵੇਗਾ।
ਪੇਪਰ ਵਿੱਚ ਤੁਹਾਨੂੰ ਚਾਰ Options ਮਿਲਣਗੀਆਂ ,ਜਿਸ ਵਿੱਚ ਤੁਹਾਨੂੰ ਸਹੀ ਜਵਾਬ ਦੇਣਾ ਹੋਵੇਗਾ। ਜੇਕਰ ਇਸ ਤੋਂ ਬਾਅਦ ਵੀ ਤੁਸੀਂ ਫੇਲ ਹੋ ਜਾਂਦੇ ਹੋ ਤਾਂ ਦੁਬਾਰਾ ਕਲਾਸਾਂ ਹੋਣਗੀਆਂ ਅਤੇ ਪ੍ਰੀਖਿਆਵਾਂ ਦੁਬਾਰਾ ਹੋਣਗੀਆਂ ਤਾਂ ਹੀ ਤੁਹਾਨੂੰ ਲਾਇਸੈਂਸ ਮਿਲੇਗਾ।

ਪੈ ਸਕਦਾ ਭਾਰੀ ਜੁਰਮਾਨਾ

ਇਸਦੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਟਰੈਫਿਕ ਪੁਲਸ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਤੁਹਾਡਾ ਲਾਇਸੈਂਸ ਸਸਪੈਂਡ ਹੋ ਜਾਂਦਾ ਹੈ ਅਤੇ ਤੁਸੀਂ ਫਿਰ ਵੀ ਗੱਡੀ ਚਲਾ ਰਹੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨੇ ਦੇ ਨਾਲ-ਨਾਲ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਭੁਪਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਆਨਲਾਈਨ ਚਲਾਨ ਕੱਟਣ ਵਾਲੇ ਜ਼ਿਆਦਾਤਰ ਲੋਕਾਂ ਨੇ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ, ਪਹਿਲਾਂ ਉਹ ਕਲਾਸ ਲਗਾਉਣਗੇ, ਫਿਰ ਪ੍ਰੀਖਿਆ ਹੋਵੇਗੀ, ਉਸ ਤੋਂ ਬਾਅਦ ਉਨ੍ਹਾਂ ਨੂੰ ਸਰਟੀਫਿਕੇਟ ਮਿਲੇਗਾ ਅਤੇ ਫਿਰ ਹੀ ਉਨ੍ਹਾਂ ਦਾ ਲਾਇਸੈਂਸ ਉਨ੍ਹਾਂ ਨੂੰ ਸੌਂਪਿਆ ਜਾਵੇਗਾ।

ਇਸ ਪਿੱਛੇ ਕੀ ਮਕਸਦ ?

ਉਹਨਾਂ ਦਾ ਮਕਸਦ ਇਹ ਹੈ ਕਿ ਉਹ ਦੁਬਾਰਾ ਉਹੀ ਗਲਤੀ ਨਾ ਕਰਨ ਕਿਉਂਕਿ ਉਨ੍ਹਾਂ ਦੀਆਂ ਕਲਾਸਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਈਆਂ ਜਾਂਦੀਆਂ ਹਨ । ਕਈ ਵਾਰ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਸਿਰਫ ਪੈਸੇ ਦੇਣੇ ਹਨ ਪਰ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਪੈਂਦਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਕੇ ਕਿੰਨਾ ਨੁਕਸਾਨ ਹੋਵੇਗਾ |

 

IPL ‘ਚ ਅੱਜ ਮੁੰਬਈ ਤੇ ਹੈਦਰਬਾਦ ਵਿਚਾਲੇ ਹੋਵੇਗਾ ਮੁਕਾਬਲਾ || Sports || Sports News

0

ਮੁੰਬਈ ਇੰਡੀਅਨਜ਼ ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ

IPL 2024 ਦੇ 55ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਹੋਮ ਗ੍ਰਾਊਂਡ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਮੁੰਬਈ ਤੇ ਹੈਦਰਾਬਾਦ ਦੇ ਵਿਚਾਲੇ ਇਸ ਸੀਜ਼ਨ ਦਾ ਇਹ ਦੂਜਾ ਮੁਕਾਬਲਾ ਹੋਵੇਗਾ।

ਪਿਛਲੇ ਮੈਚ ਵਿੱਚ ਹੈਦਰਾਬਾਦ ਨੂੰ 31 ਦੌੜਾਂ ਨਾਲ ਜਿੱਤ ਮਿਲੀ ਸੀ। ਮੁੰਬਈ ਦਾ ਇਸ ਸੀਜ਼ਨ ਵਿੱਚ ਅੱਜ 12ਵਾਂ ਮੈਚ ਰਹੇਗਾ। ਟੀਮ ਪਿਛਲੇ 11 ਮੈਚਾਂ ਵਿੱਚੋਂ 3 ਜਿੱਤਾਂ ਦੇ ਬਾਅਦ 6 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਸਭ ਤੋਂ ਨੀਚੇ 10ਵੇਂ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ ਹੈਦਰਾਬਾਦ ਦਾ ਸੀਜ਼ਨ ਦਾ 11ਵਾਂ ਮੁਕਾਬਲਾ ਹੋਵੇਗਾ। ਹੈਦਰਾਬਾਦ 10 ਵਿੱਚੋਂ 6 ਜਿੱਤ ਦੇ ਬਾਅਦ 12 ਅੰਕਾਂ ਨਾਲ 5ਵੇਂ ਸਥਾਨ ‘ਤੇ ਹੈ।

MI vs SRH IPL 2024

ਹੈਦਰਾਬਾਦ ਤੇ ਮੁੰਬਈ ਦੇ ਵਿਚਾਲੇ IPL ਵਿੱਚ ਹੁਣ ਤੱਕ 22 ਮੁਕਾਬਲੇ ਖੇਡੇ ਗਏ। ਜਿਸ ਵਿੱਚ 12 ਵਿੱਚ ਮੁੰਬਈ ਤੇ 10 ਵਿੱਚ ਹੈਦਰਾਬਾਦ ਨੂੰ ਜਿੱਤ ਮਿਲੀ। ਮੁੰਬਈ ਤੇ ਹੈਦਰਾਬਾਦ ਦੇ ਵਿਚਾਲੇ ਵਾਨਖੇੜੇ ਵਿੱਚ ਹੁਣ ਤੱਕ ਕੁੱਲ 7 ਮੈਚ ਖੇਡੇ ਗਏ ਹਨ। ਜਿਸ ਵਿੱਚ 5 ਵਿੱਚ ਮੁੰਬਈ ਨੇ ਤੇ 2 ਵਿੱਚ ਹੈਦਰਾਬਾਦ ਨੇ ਜਿੱਤ ਹਾਸਿਲ ਕੀਤੀ ਹੈ।

ਜੇਕਰ ਇੱਥੇ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਤਿਲਕ ਵਰਮਾ ਫਾਰਮ ਵਿੱਚ ਹਨ। ਉਹ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁਸ਼ਕਿਲ ਹਾਲਾਤਾਂ ਵਿੱਚ ਟੀਮ ਨੂੰ ਸੰਭਾਲ ਰਹੇ ਹਨ। ਤਿਲਕ 3 ਵਾਰ ਅਰਧ ਸੈਂਕੜਾ ਲਗਾ ਚੁੱਕੇ ਹਨ ਤੇ 347 ਦੌੜਾਂ ਬਣਾ ਕੇ ਟੀਮ ਦੇ ਟਾਪ ਸਕੋਰਰ ਹਨ। ਹੈਦਰਾਬਾਦ ਦੇ ਓਪਨਰ ਟ੍ਰੇਵਿਸ ਹੈੱਡ ਇਸ ਸੀਜ਼ਨ ਟੀਮ ਦੇ ਟਾਪ ਸਕੋਰਰ ਹਨ। ਉਨ੍ਹਾਂ ਨੇ 9 ਮੈਚਾਂ ਵਿੱਚ 396 ਦੌੜਾਂ ਬਣਾਈਆਂ ਹਨ।

ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਵਾਨਖੇੜੇ ਦੀ ਪਿਚ ਆਮ ਤੌਰ ‘ਤੇ ਬੱਲੇਬਾਜ਼ਾਂ ਦੇ ਲਈ ਜ਼ਿਆਦਾ ਮਦਦਗਾਰ ਸਾਬਿਤ ਹੁੰਦੀ ਹੈ। ਇੱਥੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਦੇ ਹਨ। ਇੱਥੇ ਹੁਣ ਤੱਕ IPL ਦੇ 114 ਮੈਚ ਖੇਡੇ ਗਏ ਹਨ। ਜਿਸ ਵਿੱਚ 53 ਮੈਚ ਵਿੱਚ ਪਹਿਲੀ ਇਨਿੰਗ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਤੇ 61 ਵਿੱਚ ਚੇਜ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ। ਵਾਨਖੇੜੇ ਦੇ ਮੈਦਾਨ ‘ਤੇ ਹਮੇਸ਼ਾ ਬੱਲੇਬਾਜ਼ਾਂ ਦਾ ਰਾਜ ਦੇਖਣ ਨੂੰ ਮਿਲਦਾ ਹੈ।

ਇਸ ਪਿਚ ‘ਤੇ ਗੇਂਦ ਬੱਲੇ ‘ਤੇ ਬਹੁਤ ਵਧੀਆ ਆਉਂਦੀ ਹੈ। ਉੱਥੇ ਹੀ ਇਹ ਮੈਦਾਨ ਛੋਟਾ ਹੋਣ ਦੇ ਕਾਰਨ ਬੱਲੇਬਾਜ਼ਾਂ ਨੂੰ ਕਾਫ਼ੀ ਦੌੜਾਂ ਬਣਾਉਣ ਵਿੱਚ ਮਦਦ ਮਿਲਦੀ ਹੈ। ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਹਲਕੀ ਜਿਹੀ ਸੀਮ ਮੂਵਮੈਂਟ ਵੀ ਮਿਲ ਸਕਦੀ ਹੈ।

ਟੀਮਾਂ ਦੀ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ0, ਤਿਲਕ ਵਰਮਾ, ਨੇਹਲ ਵਾਧੇਰਾ, ਟੀਮ ਡੇਵਿਡ, ਮੁਹੰਮਦ ਨਬੀ, ਪਿਯੂਸ਼ ਚਾਵਲਾ, ਲਯੂਕ ਵੁੱਡ, ਜਸਪ੍ਰੀਤ ਬੁਮਰਾਹ ਤੇ ਨੁਵਾਨ ਤੁਸ਼ਾਰਾ।

ਸਨਰਾਈਜ਼ਰਸ ਹੈਦਰਾਬਾਦ: ਪੈਟ ਕਮਿੰਸ (ਕਪਤਾਨ), ਅਭਿਸ਼ੇਕ ਸ਼ਰਮਾ, ਟ੍ਰੇਵਿਸ ਹੈੱਡ, ਅਨਮੋਲਪ੍ਰੀਤ ਸਿੰਘ, ਹੇਨਰਿਕ ਕਲਾਸਨ(ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਅਬਦੁਲ ਸਮਦ, ਸ਼ਾਹਬਾਜ ਅਹਿਮਦ, ਮਾਰਕੋ ਯਾਨਸਨ, ਭੁਵਨੇਸ਼ਵਰ ਕੁਮਾਰ ਤੇ ਟੀ ਨਟਰਾਜਨ।

 

ਡਿਊਟੀ ‘ਤੇ ਜਾ ਰਹੇ ਬੱਸ ਡਰਾਈਵਰ ਦੀ ਸੜਕ ਹਾਦਸੇ ‘ਚ ਗਈ ਜਾਨ || Nabha || Nabha Latest News

0

  ਬੱਸ ਡਰਾਈਵਰ ਦੀ ਸੜਕ ਹਾਦਸੇ ‘ਚ ਗਈ ਜਾਨ

ਆਏ ਦਿਨ ਅਨੇਕਾਂ ਹੀ ਲੋਕਾਂ ਦੀਆਂ ਜਾਨਾਂ ਸੜਕ ਹਾਦਸਿਆਂ ਕਾਰਨ ਜਾ ਰਹੀਆਂ ਹਨ। ਪੰਜਾਬ ਵਿੱਚ ਦਿਨੋ ਦਿਨ ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ।ਅਜਿਹੀ ਘਟਨਾ ਨਾਭਾ ਐਸਡੀਐਮ ਰਿਹਾਇਸ਼ ਦੇ ਸਾਹਮਣੇ ਵਾਪਰੀ।

ਡਿਊਟੀ ‘ਤੇ ਜਾ ਰਹੇ ਡਰਾਈਵਰ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ

ਜਿੱਥੇ ਪੀਆਰਟੀਸੀ ਬੱਸ ਦਾ ਡਰਾਈਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਡਿਊਟੀ ‘ਤੇ ਜਾ ਰਿਹਾ ਸੀ ਤਾਂ ਉਸ ਨੂੰ ਕਿਸੇ ਅਣਪਛਾਤੇ ਵਹੀਕਲ ਨੇ ਟੱਕਰ ਮਾਰ ਦਿੱਤੀ।ਇਸ ਹਾਦਸੇ ਦੌਰਾਨ ਬੱਸ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ।

 ਇਹ ਵੀ ਪੜ੍ਹੋ :ਕਾਂਗਰਸ ਨੂੰ ਵੱਡਾ ਝਟਕਾ, ਸਾਥੀਆਂ ਸਮੇਤ ਚੁਸ਼ਪਿੰਦਰਬੀਰ ਸਿੰਘ ਚਹਿਲ AAP ‘ਚ ਹੋਏ ਸ਼ਾਮਿਲ || Chuspinderbir chahal

 

ਮ੍ਰਿਤਕ ਡਰਾਈਵਰ ਦੀ ਪਹਿਚਾਨ ਜਤਿੰਦਰ ਸਿੰਘ ਉਮਰ 35 ਸਾਲਾਂ ਵਜੋਂ ਹੋਈ ਹੈ ਜੋ ਨਾਭਾ ਦਾ ਰਹਿਣ ਵਾਲਾ ਹੈ। ਮ੍ਰਿਤਕ ਜਤਿੰਦਰ ਸਿੰਘ ਮਾਂ ਦਾ ਇਕਲੋਤਾ ਹੀ ਸਹਾਰਾ ਸੀ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤੀ। ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।

 

BSF ਨੂੰ ਮਿਲੀ ਵੱਡੀ ਸਫਲਤਾ, ਨਸ਼ੀਲੇ ਪਦਾਰਥ ਸਮੇਤ ਪਾਕਿ ਡਰੋਨ ਕੀਤਾ ਬਰਾਮਦ || Punjab News || Latest News

0

ਪਾਕਿ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਆਉਣ ਵਾਲਾ ਨਹੀਂ। ਪਾਕਿ ਵੱਲੋਂ ਲਗਾਤਾਰ ਨਸ਼ੀਲੇ ਪਦਾਰਥ ਭਾਰਤ ਭੇਜਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ ਪਰ ਸਾਡੇ ਜਵਾਨ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੰਦੇ ਹਨ।

ਡਰੋਨ ਅਤੇ ਹੈਰੋਇਨ ਬਰਾਮਦ

ਫਾਜ਼ਿਲਕਾ ਵਿੱਚ ਸੀਮਾ ਸੁਰੱਖਿਆ ਬਲ (ਭਸ਼ਢ) ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ।  BSF ਵੱਲੋਂ ਫਾਜ਼ਿਲਕਾ ਦੇ BOP  ਟਾਹਲੀਵਾਲਾ ਤੋਂ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੱਕ ਬਜੀਦਾ ਨੇੜੇ ਇੱਕ ਖੇਤ ਵਿੱਚ ਹੋਈ। ਕਾਬੂ ਕੀਤੇ ਡਰੋਨ ਅਤੇ ਹੈਰੋਇਨ ਨੂੰ ਪੁਲਿਸ ਹਵਾਲੇ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ 5/6 ਮਈ 2024 ਦੀ ਦਰਮਿਆਨੀ ਰਾਤ ਨੂੰ ਸੀਮਾ ਸੁਰੱਖਿਆ ਬਲ ਦੀ 52ਵੀਂ ਕੋਰ ਦੀ ਫਾਜ਼ਿਲਕਾ ਦੇ ਭੌਫ ਟਾਹਲੀਵਾਲਾ ਦੇ ਹਿੱਟ ਨੰਬਰ 5 ਦੇ ਕਾਂਸਟੇਬਲ ਨੇ ਪਾਕਿਸਤਾਨ ਤੋਂ ਭਾਰਤ ਵੱਲ ਆਉਣ ਵਾਲੇ ਡਰੋਨ ਦੀ ਆਵਾਜ਼ ਸੁਣੀ। ਕਾਂਸਟੇਬਲ ਨੇ ਜਿਵੇਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਰੋਨ ਕਿਸੇ ਤਕਨੀਕੀ ਨੁਕਸ ਕਾਰਨ ਘੱਟ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਭਸ਼ਢ ਨੇ ਪੁਲਿਸ ਨਾਲ ਮਿਲ ਕੇ ਇੱਕ ਵਿਆਪਕ ਸੰਯੁਕਤ ਖੋਜ ਅਭਿਆਨ ਚਲਾਇਆ।

ਕੰਪਨੀ ਕਮਾਂਡਰ ਕਮਾਂਡੈਂਟ ਸ਼੍ਰੀ ਮਹੇਸ਼ਵਰ ਪ੍ਰਸਾਦ ਨੇ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਦੌਰਾਨ ਡਰੋਨ ਬਰਾਮਦ ਕੀਤਾ। ਜਿਸ ਤੋਂ ਬਾਅਦ ਪਤਾ ਲੱਗਾ ਕਿ ਡਰੋਨ ਦੀ ਹਾਲਤ ਖਰਾਬ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਕਵਾਡਕਾਪਟਰ ਹੈ। ਬਾਅਦ ਦੀ ਤਲਾਸ਼ੀ ਦੌਰਾਨ ਡਰੋਨ ਡਿੱਗਣ ਵਾਲੀ ਥਾਂ ਤੋਂ ਲਗਭਗ 40 ਮੀਟਰ ਦੂਰ ਪੀਲੀ ਟੇਪ ਵਿੱਚ ਲਪੇਟਿਆ ਇੱਕ ਪੈਕੇਟ ਬਰਾਮਦ ਹੋਇਆ।

ਇਹ ਵੀ ਪੜ੍ਹੋ : ਦੁਖਦਾਇਕ ਖਬਰ: ਕ੍ਰਿਕੇਟ ਖੇਡਦੇ ਸਮੇਂ 11 ਸਾਲਾਂ ਬੱਚੇ ਦੀ ਹੋਈ ਮੌ.ਤ ||Maharashtra || Maharashtra News

ਇਸ ਪੈਕੇਟ ਦਾ ਕੁੱਲ ਵਜ਼ਨ 2.7 ਕਿਲੋ ਪਾਇਆ ਗਿਆ। ਪੈਕਟ ‘ਤੇ ਰੋਸ਼ਨੀ ਦੇਣ ਵਾਲੀਆਂ ਪੱਟੀਆਂ ਫਸੀਆਂ ਪਾਈਆਂ ਗਈਆਂ। ਪੈਕੇਟ ਨੂੰ ਖੋਲ੍ਹਣ ‘ਤੇ ਅੰਦਰੋਂ 1.050 ਕਿਲੋ, 1.040 ਕਿਲੋ ਅਤੇ 0.490 ਕਿਲੋਗ੍ਰਾਮ ਦੇ ਤਿੰਨ ਪੈਕੇਟ ਮਿਲੇ। ਜਿਸ ਦਾ ਕੁੱਲ 2.580 ਕਿਲੋਗ੍ਰਾਮ ਸੀ। ਇਸ ਤੋਂ ਬਾਅਦ ਡਿਟੈਕਸ਼ਨ ਕਿੱਟ ਰਾਹੀਂ ਪਤਾ ਲਗਾਉਣ ‘ਤੇ ਇਸ ਵਿੱਚ ਹੈਰੋਇਨ ਹੋਣ ਦਾ ਸ਼ੱਕ ਹੋਇਆ। ਇਸ ਤਲਾਸ਼ੀ ਵਿਚ ਸਥਾਨਕ ਪੁਲਿਸ ਵੀ ਸ਼ਾਮਲ ਸੀ।

ਭਰਾ-ਭਾਬੀ ਤੋਂ ਪਰੇਸ਼ਾਨ ਹਾਕੀ ਦੀ ਨੈਸ਼ਨਲ ਖਿਡਾਰਨ ਨੇ ਦਿੱਤੀ ਜਾ.ਨ

0

ਪੰਜਾਬ ‘ਚ ਹਾਕੀ ਦੀ ਨੈਸ਼ਨਲ ਖਿਡਾਰਨ ਵੱਲੋਂ ਖੁਦਖੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਭਰਾ – ਭਰਜਾਈ ਵੱਲੋਂ ਤੰਗ ਪਰੇਸ਼ਾਨ ਕਰਨ ‘ਤੇ ਲੜਕੀ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। ਮ੍ਰਿਤਕਾ ਖਿਡਾਰਨ ਦੀ ਪਛਾਣ ਸੁਮਨਦੀਪ ਕੌਰ ਵਜੋਂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਸੁਮਨਦੀਪ ਨੂੰ ਉਸਦੇ ਭਰਾ ਅਤੇ ਭਰਜਾਈ ਵੱਲੋਂ ਕਾਫ਼ੀ ਪਰੇਸ਼ਾਨ ਕੀਤਾ ਜਾਂਦਾ ਸੀ ਜਿਸਦੇ ਚੱਲਦਿਆਂ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਥਾਣਾ ਮੂਲੇਪੁਰ ਦੀ ਪੁਲਿਸ ਨੇ ਪਿਤਾ ਦੀ ਸ਼ਿਕਾਇਤ ‘ਤੇ ਭਰਾ ਅਤੇ ਭਰਜਾਈ ਖਿਲਾਫ ਮਾਮਲਾ ਦਰਜ ਕਰਕੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ DSP ਫਤਿਹਗੜ੍ਹ ਸਾਹਿਬ ਸੁਖਨਾਜ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ, ਜਿਨ੍ਹਾਂ ‘ਚੋਂ ਦੋ ਧੀ ਤੇ ਇੱਕ ਪੁੱਤਰ ਸ਼ਾਦੀਸ਼ੁਦਾ ਹੈ। ਉਸ ਦੇ ਲੜਕੇ ਬਿਕਰਮਜੀਤ ਸਿੰਘ ਦੀ ਸ਼ਾਦੀ ਲਗਭਗ ਪੰਜ ਮਹੀਨੇ ਪਹਿਲਾਂ ਹੀ ਹੋਈ ਹੈਂ, ਉਸ ਦੇ ਲੜਕੇ ਦੀ ਪਹਿਲੀ ਸ਼ਾਦੀ ਹੈ ਅਤੇ ਜਦ ਕਿ ਉਸ ਦੀ ਨੂੰਹ ਪਿੰਕੀ ਦਾ ਇਹ ਦੂਸਰਾ ਵਿਆਹ ਸੀ। ਉਸ ਦੀ ਛੋਟੀ ਲੜਕੀ ਸੁਮਨਦੀਪ ਕੌਰ ਹਾਕੀ ਦੀ ਨੈਸ਼ਨਲ ਖਿਡਾਰੀ ਸੀ ਅਤੇ MA ਪੰਜਾਬੀ ਦੀ ਪੜ੍ਹਾਈ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਹੀ ਸੀ।

ਜਸਪਾਲ ਸਿੰਘ ਨੇ ਸ਼ਿਕਾਇਤ ਕੀਤੀ ਕਿ ਸੁਮਨਦੀਪ ਕੌਰ ਹਮੇਸ਼ਾ ਸ਼ਿਕਾਇਤ ਕਰਦੀ ਸੀ ਕਿ ਉਸ ਦਾ ਭਰਾ ਬਿਕਰਮਜੀਤ ਸਿੰਘ ਅਤੇ ਉਸਦੀ ਭਰਜਾਈ ਪਿੰਕੀ ਉਸਨੂੰ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਰਹਿੰਦੇ ਹਨ ਅਤੇ ਗਾਲੀ ਗਲੋਚ ਕਰਦੇ ਹਨ। ਇਸ ਲਈ ਬਿਕਰਮਜੀਤ ਸਿੰਘ ਅਤੇ ਨੂੰਹ ਪਿੰਕੀ ਨੂੰ ਉਹਨਾਂ ਨੇ ਕਈ ਵਾਰ ਸਮਝਾਇਆ ਸੀ ਕਿ ਸੁਮਨਦੀਪ ਕੌਰ ਨੂੰ ਤੰਗ ਨਾ ਕਰਿਆ ਕਰੋ, ਪਰ ਵਿਕਰਮਜੀਤ ਸਿੰਘ ਅਤੇ ਪਿੰਕੀ ਦੇ ਤੰਗ ਪਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਸੁਮਨਦੀਪ ਕੌਰ ਬੀਤੇ ਦਿਨ ਘਰੋਂ ਚਲੀ ਗਈ ਸੀ।

ਜਿਸ ਤੋਂ ਬਾਅਦ ਸੁਮਨਦੀਪ ਕੌਰ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਦੀ ਲਾਸ਼ ਨਹਿਰ ਵਿੱਚੋਂ ਮਿਲ ਗਈ ਹੈ। ਜਸਪਾਲ ਸਿੰਘ ਦੇ ਬਿਆਨਾਂ ਤੇ ਬਿਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਪਿੰਕੀ ਦੇ ਖਿਲਾਫ ਅੱਜ ਮਾਮਲਾ ਦਰਜ ਕਰਕੇ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਪਿੰਕੀ ਹਾਲੇ ਫਰਾਰ ਹੈ। ਮਨਦੀਪ ਕੌਰ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਅਮਰੀਕਾ ‘ਚ ਇੱਕ ਹੋਰ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ || Latest News || Today News

0

ਵਿਦੇਸ਼ ਵਿੱਚ ਰਹਿੰਦੇ ਭਾਰਤੀਆਂ ਦੀ ਆਏ ਦਿਨ ਮੌਤ ਦੀਆਂ ਖਬਰਾਂ ਦੇਖਣ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ | ਜਿਸਦੇ ਚੱਲਦਿਆਂ ਅਮਰੀਕਾ ਤੋਂ ਇੱਕ ਹੋਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਤਰਨਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਮੁਹਾਲੀ ਜ਼ਿਲ੍ਹੇ ਦੇ ਕਸਬਾ ਖਰੜ ਦਾ ਰਹਿਣ ਵਾਲਾ ਹੈ | ਮ੍ਰਿਤਕ ਦੀ ਲਾਸ਼ ਖਰੜ ਸਥਿਤ ਉਸ ਦੇ ਘਰ ਪਹੁੰਚ ਚੁੱਕੀ ਹੈ ,ਜਿਸਨੂੰ ਦੇਖ ਕੇ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੋ ਗਿਆ ਹੈ | ਤਰਨਦੀਪ ਪਰਿਵਾਰ ਵਿੱਚ ਕਮਾਉਣ ਵਾਲਾ ਇਕਲੌਤਾ ਵਿਅਕਤੀ ਸੀ।

2 ਸਾਲ ਪਹਿਲਾਂ ਹੀ ਗਿਆ ਸੀ ਅਮਰੀਕਾ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਰਨਦੀਪ ਸਿੰਘ ਕਰੀਬ 2 ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਅਮਰੀਕਾ ਗਿਆ ਸੀ। ਉਹ ਉੱਥੇ ਆਪਣੇ ਮਾਮਾ ਕੋਲ ਰਹਿ ਰਿਹਾ ਸੀ। ਉਹ ਅਮਰੀਕਾ ਵਿੱਚ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ। ਬੀਤੇ 24 ਅਪ੍ਰੈਲ ਨੂੰ ਤਰਨਦੀਪ ਸਿੰਘ ਅਮਰੀਕਾ ਸਥਿਤ ਆਪਣੇ ਘਰ ਪਰਤਿਆ ਤਾਂ ਅਚਾਨਕ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਕੁਝ ਮਹੀਨਿਆਂ ਬਾਅਦ ਆਉਣਾ ਸੀ ਘਰ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੇ ਕੁਝ ਮਹੀਨਿਆਂ ਬਾਅਦ ਘਰ ਪਰਤਣਾ ਸੀ। ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਲਾਸ਼ ਘਰ ਪਹੁੰਚ ਗਈ। ਇਸ ਕਾਰਨ ਪੂਰੇ ਘਰ ਵਿੱਚ ਸੋਗ ਦਾ ਮਾਹੌਲ ਹੈ। ਉਸ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਉਸ ਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤਰ ਨਹੀਂ ਰਿਹਾ। ਪਰਿਵਾਰ ਵਿੱਚ ਉਸਦੀ ਇੱਕ ਭੈਣ ਹੈ, ਜੋ ਕਿ ਕੁਝ ਸਮੇਂ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਹੈ।

ਦੁਖਦਾਇਕ ਖਬਰ: ਕ੍ਰਿਕੇਟ ਖੇਡਦੇ ਸਮੇਂ 11 ਸਾਲਾਂ ਬੱਚੇ ਦੀ ਹੋਈ ਮੌ.ਤ ||Maharashtra || Maharashtra News

0

 

ਮਹਾਰਾਸ਼ਟਰ ਦੇ ਪੁਣੇ ਤੋਂ ਇਸ ਵੇਲੇ ਦੀ ਦੁਖਦਾਇਕ ਖਬਰ ਹੈ, ਜਿੱਥੇ 11 ਸਾਲ ਦੇ ਬੱਚੇ ਦੀ ਕ੍ਰਿਕਟ ਖੇਡਦੇ ਸਮੇਂ ਮੌਤ ਹੋ ਗਈ। ਦਰਅਸਲ  ਪੁਣੇ ਦੇ ਲੋਹਗਾਂਵ ਵਿੱਚ ਕ੍ਰਿਕਟ ਖੇਡਦੇ ਸਮੇਂ ਬੱਚੇ ਦੇ ਪ੍ਰਾਈਵੇਟ ਪਾਰਟ ‘ਤੇ ਗੇਂਦ ਲੱਗਣ ਕਾਰਨ ਸੱਟ ਲੱਗ ਗਈ। ਜਿਸ ਕਾਰਨ ਉਸਦੀ ਪਿਚ ‘ਤੇ ਹੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਉੱਥੇ ਹੜਕੰਪ ਮੱਚ ਗਿਆ। ਮ੍ਰਿਤਕ ਮੁੰਡੇ ਦੀ ਪਛਾਣ ਸ਼ੌਰਿਆ ਉਰਫ ਸੰਭੂ ਕਾਲਿਦਾਸ ਖਾਂਡਵੇ ਦੇ ਵਜੋਂ ਹੋਈ ਹੈ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਰਿਪੋਰਟਾਂ ਮੁਤਾਬਕ ਸ਼ੌਰਿਆ ਆਪਣੇ ਹੋਰ ਦੋਸਤਾਂ ਨਾਲ ਕ੍ਰਿਕਟ ਦੀ ਪ੍ਰੈਕਟਿਸ ਕਰ ਰਿਹਾ ਸੀ।

ਇਹ ਵੀ ਪੜ੍ਹੋ: ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ || Toady Weather || Weather News

ਮਿਲੀ ਜਾਣਕਾਰੀ ਮੁਤਾਬਕ ਸ਼ੌਰਿਆ ਗੇਂਦਬਾਜ਼ੀ ਕਰ ਰਿਹਾ ਸੀ ਤੇ ਇੱਕ ਬੱਚਾ ਬੱਲੇਬਾਜ਼ੀ ਕਰ ਰਿਹਾ ਸੀ। ਜਿਵੇਂ ਹੀ ਸ਼ੌਰਿਆ ਨੇ ਗੇਂਦ ਸੁੱਟੀ ਬੱਲੇਬਾਜ਼ ਨੇ ਗੇਂਦ ਸਿੱਧੀ ਸ਼ੌਰਿਆ ਵੱਲ ਮਾਰੀ ਜੋ ਉਸਦੇ ਪ੍ਰਾਈਵੇਟ ਪਾਰਟ ‘ਤੇ ਜਾ ਕੇ ਲੱਗੀ। ਕੁਝ ਹੀ ਦੇਰ ਬਾਅਦ ਸ਼ੌਰਿਆ ਜ਼ਮੀਨ ‘ਤੇ ਡਿੱਗ ਗਿਆ।

 

ਦੱਸ ਦੇਈਏ ਕਿ ਉਸਨੂੰ ਡਿੱਗਦੇ ਹੋਏ ਦੇਖ ਕੇ ਹੋਰ ਖਿਡਾਰੀ ਤੇ ਉਸਦੇ ਦੋਸਤ ਉਸਦੇ ਵੱਲ ਭੱਜੇ। ਪਹਿਲਾਂ ਤਾਂ ਦੋਸਤਾਂ ਨੂੰ ਕੁਝ ਪਤਾ ਨਹੀਂ ਲੱਗਿਆ ਤਾਂ ਉਨ੍ਹਾਂ ਨੇ ਦੂਜੇ ਕ੍ਰਿਕਟ ਖੇਡਣ ਵਾਲੇ ਮੁੰਡਿਆਂ ਨੂੰ ਬੁਲਾਇਆ ਤੇ ਸ਼ੌਰਿਆ ਨੂੰ ਦੇਖਣ ਦੇ ਲਈ ਕਿਹਾ। ਸ਼ੌਰਿਆ ਨੂੰ ਚੁੱਕਿਆ ਤੇ ਹਸਪਤਾਲ ਲਿਜਾਇਆ ਗਿਆ। ਪਰ ਉਦੋਂ ਤੱਕ ਬਹੁਤ ਦੇਰੀ ਹੋ ਚੁੱਕੀ ਸੀ। ਸ਼ੌਰਿਆ ਉਰਫ ਸੰਭੂ ਦੀ ਮੌਤ ਹੋ ਚੁੱਕੀ ਸੀ।

 

ICSE 10ਵੀਂ ਤੇ ISC 12ਵੀਂ ਬੋਰਡ ਦੇ ਨਤੀਜੇ ਹੋਏ ਜਾਰੀ || Latest News || Today News

0
ICSE 10th and ISC 12th board results released

ICSE 10ਵੀਂ ਤੇ ISC 12ਵੀਂ ਬੋਰਡ ਦੇ ਨਤੀਜੇ ਹੋਏ ਜਾਰੀ || Latest News || Today News

ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (CISCE) ਵੱਲੋਂ ICSE 10ਵੀਂ ਤੇ ISC 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦੇ ਜਾਰੀ ਨਤੀਜਿਆਂ ਵਿੱਚ ਇਸ ਵਾਰ ਕੁੱਲ 99.47% ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਆਫੀਸ਼ਿਅਲ ਵੈਬਸਾਈਟ results.cisce.org ‘ਤੇ ਚੈੱਕ ਕਰ ਸਕਦੇ ਹਨ। ਜਿੱਥੇ 12ਵੀਂ ਜਮਾਤ ਦੀ ਪਾਸ ਪ੍ਰਤੀਸ਼ਤ 98.19% ਰਹੀ ਉੱਥੇ ਹੀ 10ਵੀਂ ਦੀ ਪਾਸ ਪ੍ਰਤੀਸ਼ਤ 99.47% ਰਹੀ |

ਇਸ ਸਾਲ ਕੰਪਾਰਟਮੈਂਟ ਪ੍ਰੀਖਿਆ ਦੇਣ ਦਾ ਨਹੀਂ ਮਿਲੇਗਾ ਮੌਕਾ

ਬੋਰਡ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਪ੍ਰੀਖਿਆ ਦੇਣ ਦਾ ਮੌਕਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਜੋ ਵਿਦਿਆਰਥੀ ਆਪਣੇ ਨੰਬਰਾਂ ਨੂੰ ਸੁਧਾਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇੰਪਰੂਵਮੈਂਟ ਪ੍ਰੀਖਿਆ ਦੇ ਲਈ ਅਪਲਾਈ ਕਰਨਾ ਪਵੇਗਾ। ਇੰਪਰੂਵਮੈਂਟ ਪ੍ਰੀਖਿਆ ਵੱਧ ਤੋਂ ਵੱਧ 2 ਵਿਸ਼ਿਆਂ ਦੀ ਦਿੱਤੀ ਜਾ ਸਕਦੀ ਹੈ ,ਜੋ ਜੁਲਾਈ 2024 ਵਿੱਚ ਆਯੋਜਿਤ ਹੋਵੇਗੀ। ਇੰਪਰੂਵਮੈਂਟ ਪ੍ਰੀਖਿਆ ਅਜਿਹੇ ਵਿਦਿਆਰਥੀ ਲਈ ਹੁੰਦੀ ਹੈ ਜੋ ਸਾਰੇ ਵਿਸ਼ਿਆਂ ਵਿੱਚ ਪਾਸ ਹੋਣ ਪਰ ਕਿਸੇ ਵਿਸ਼ੇ ਵਿੱਚੋਂ ਨੰਬਰ ਘੱਟ ਆਏ ਹੋਣ। ਉੱਥੇ ਹੀ ਕੰਪਾਰਟਮੈਂਟ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਦੇ ਲਈ ਹੁੰਦੀ ਸੀ ਜੋ ਵਿਦਿਆਰਥੀ ਇੱਕ ਜਾਂ ਦੋ ਵਿਸ਼ਿਆਂ ਵਿੱਚ ਫੇਲ ਹੁੰਦੇ ਸਨ।

ਇਸ ਤਰ੍ਹਾਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ –

– ਸਭ ਤੋਂ ਪਹਿਲਾਂ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ cisce.org ‘ਤੇ ਜਾਣ।
– ਇਸ ਤੋਂ ਬਾਅਦ ਉਸ ਕਲਾਸ ‘ਤੇ ਕਲਿੱਕ ਕਰੋ ਜਿਸ ਦਾ ਨਤੀਜਾ ਤੁਸੀਂ ਦੇਖਣਾ ਚਾਹੁੰਦੇ ਹੋ।
– ਆਪਣਾ ਰੋਲ ਨੰਬਰ ਸਬਮਿਟ ਕਰੋ।
– ਤੁਹਾਡਾ ਨਤੀਜਾ ਸਕ੍ਰੀਨ ‘ਤੇ ਡਿਸਪਲੇ ਹੋ ਜਾਵੇਗਾ ।
– ਵਿਦਿਆਰਥੀ ਨਤੀਜੇ ਦੇਖਣ ਤੋਂ ਬਾਅਦ ਡਾਊਨਲੋਡ ਵੀ ਕਰ ਸਕਦੇ ਹਨ।