Home Blog Page 1611

ਖੇਤਾਂ ‘ਚ ਲੱਗੀ ਅੱਗ ਦੀ ਲਪੇਟ ਵਿੱਚ ਆਏ ਕਣਕ ਨਾਲ ਭਰੇ ਦੋ ਟਰੱਕ || News of Punjab

0
Two trucks full of wheat caught fire in the fields

ਖੇਤਾਂ ‘ਚ ਲੱਗੀ ਅੱਗ ਦੀ ਲਪੇਟ ਵਿੱਚ ਆਏ ਕਣਕ ਨਾਲ ਭਰੇ ਦੋ ਟਰੱਕ || News of Punjab

ਬਟਾਲਾ ਦੇ ਪਿੰਡ ਖੋਖਰ ਫੌਜੀ ਨੇੜੇ ਖੇਤਾਂ ‘ਚ ਲੱਗੀ ਅੱਗ ਦੀ ਲਪੇਟ ਵਿੱਚ ਕਣਕ ਨਾਲ ਭਰੇ ਦੋ ਟਰੱਕ ਆ ਗਏ | ਜਿਸ ਕਾਰਨ ਦੋਵੇਂ ਟਰੱਕ ਸੜ ਕੇ ਸੁਆਹ ਹੋ ਗਏ | ਸੜਕ ‘ਤੇ ਖੜੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਕਿਉਂਕਿ ਉਦੋਂ ਤੱਕ ਅੱਗ ਬਹੁਤ ਫੈਲ ਚੁੱਕੀ ਸੀ |

ਜਿਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਇਆ | ਦੱਸਿਆ ਜਾ ਰਿਹਾ ਹੈ ਕਿ ਦੋਵੇਂ ਟਰੱਕ ਇੱਕੋ ਮਾਲਕ ਦੇ ਸਨ। ਇਸ ਘਟਨਾ ਕਾਰਨ ਟਰੱਕ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਦੇਖਦੇ ਹੀ ਦੇਖਦੇ ਟਰੱਕ ਆਏ ਅੱਗ ਦੀ ਲਪੇਟ ‘ਚ

ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਹਾਈਵੇਅ ’ਤੇ ਪਿੰਡ ਖੋਖਰ ਫੌਜੀ ਨੇੜੇ ਕਣਕ ਨਾਲ ਭਰੇ ਦੋ ਟਰੱਕ ਖੜੇ ਸਨ | ਜਿਸ ਦੇ ਨੇੜੇ ਹੀ ਇੱਕ ਕਿਸਾਨ ਵੱਲੋਂ ਆਪਣੇ ਖੇਤਾਂ ਵਿਚ ਨਾੜ ਨੂੰ ਅੱਗ ਲਗਾ ਦਿੱਤੀ ਗਈ। ਅੱਗ ਕਾਰਨ ਫੈਲੇ ਧੂਂਏ ਕਾਰਨ ਸੜਕ ਤੇ ਟਰੈਫਿਕ ਜਾਮ ਹੋ ਗਈ ਅਤੇ ਉਹਨਾਂ ਦੇ ਟਰੱਕ ਵੀ ਇਸ ਜਾਮ ਵਿੱਚ ਫਸ ਗਏ ਅਤੇ ਦੇਖਦੇ ਹੀ ਦੇਖਦੇ ਦੋਵੇ ਟਰੱਕ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਟਰੱਕਾਂ ਦੇ ਟਾਇਰਾਂ ਨੂੰ ਅੱਗ ਲੱਗ ਗਈ । ਤੇਜ਼ ਹਵਾ ਹੋਣ ਕਾਰਨ ਅੱਗ ਕਣਕ ਤੱਕ ਪਹੁੰਚ ਗਈ। ਜਦੋਂ ਤੱਕ ਟਰੱਕ ਮਾਲਕ ਨੂੰ ਇਸ ਬਾਰੇ ਪਤਾ ਲੱਗਦਾ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ ।

ਇਹ ਵੀ ਪੜ੍ਹੋ :ਜਾਣੋ ਫਰਾਂਸ ਨੇ TikTok ‘ਤੇ ਕਿਉਂ ਲਾਇਆ ਬੈਨ

ਜਦੋਂ ਤੱਕ ਆਸ-ਪਾਸ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਟਰੱਕ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ ਅਤੇ ਉਸ ਵਿੱਚ ਲੱਦੀ ਕਣਕ ਵੀ ਸੜ ਚੁੱਕੀ ਸੀ। ਪੀੜਤ ਟਰੱਕ ਮਾਲਕ ਨੇ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ।

ਜਾਣੋ ਫਰਾਂਸ ਨੇ TikTok ‘ਤੇ ਕਿਉਂ ਲਾਇਆ ਬੈਨ || Latest News

0
Know why France banned TikTok

ਜਾਣੋ ਫਰਾਂਸ ਨੇ TikTok ‘ਤੇ ਕਿਉਂ ਲਾਇਆ ਬੈਨ || Latest News

ਦੋ ਦਿਨ ਪਹਿਲਾਂ, ਫਰਾਂਸ ਦੀ ਸਰਕਾਰ ਨੇ ਨਿਊ ਕੈਲੇਡੋਨੀਆ ਵਿੱਚ ਘੱਟੋ-ਘੱਟ 12 ਦਿਨਾਂ ਲਈ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸੇ ਦੇ ਨਾਲ ਹੁਣ ਫਰਾਂਸ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ | ਦਰਅਸਲ , ਹਿੰਸਕ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਫਰਾਂਸ ਨੇ ਨਿਊ ਕੈਲੇਡੋਨੀਆ ਵਿੱਚ TikTok ‘ਤੇ ਬੈਨ ਲਗਾ ਦਿੱਤਾ ਹੈ | ਇਹ ਤਾਜ਼ਾ ਮਾਮਲਾ ਲੋਕਤੰਤਰੀ ਸਰਕਾਰਾਂ ਅਤੇ ਚੀਨ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿਚਕਾਰ ਟਕਰਾਅ ਦਾ ਹੈ | ਇਸ ਕਦਮ ਪਿੱਛੇ ਫਰਾਂਸ ਸਰਕਾਰ ਦਾ ਉਦੇਸ਼ ਇਸ ਪ੍ਰਸ਼ਾਂਤ ਖੇਤਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਵਧੇਰੇ ਸ਼ਕਤੀਆਂ ਪ੍ਰਦਾਨ ਕਰਨਾ ਹੈ।

ਪਾਬੰਦੀ ਲਗਾਉਣ ਲਈ “ਐਮਰਜੈਂਸੀ” ਸ਼ਕਤੀਆਂ ਦੀ ਕੀਤੀ ਵਰਤੋਂ

ਧਿਆਨਯੋਗ ਹੈ ਕਿ ਫਰਾਂਸ ਨੇ TikTok ‘ਤੇ ਪਾਬੰਦੀ ਲਗਾਉਣ ਲਈ “ਐਮਰਜੈਂਸੀ” ਸ਼ਕਤੀਆਂ ਦੀ ਵਰਤੋਂ ਕੀਤੀ ਹੈ | ਦੱਸ ਦਈਏ ਕਿ ਨਿਊ ਕੈਲੇਡੋਨੀਆ ‘ਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ‘ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ । ਅਲੋਚਕਾਂ ਨੇ ਲੰਮੇ ਸਮੇਂ ਤੋਂ TikTok ‘ਤੇ ਗਲਤ ਜਾਣਕਾਰੀ ਦੇਣ, ਸੰਵੇਦਨਸ਼ੀਲ ਡਾਟਾ ਇਕੱਠਾ ਕਰਨ, ਸਮਾਜਿਕ ਅਸ਼ਾਂਤੀ ਨੂੰ ਵਧਾਵਾ ਦੇਣ ਅਤੇ ਚੀਨ ਦੀ ਆਲੋਚਨਾ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ । TikTok ‘ਤੇ ਖਾਸ ਤੌਰ ‘ਤੇ ਚੀਨ ਨਾਲ ਮਤਭੇਦਾਂ ਵਾਲੇ ਦੇਸ਼ਾਂ ਵਿਚ ਗੇਮ ਖੇਡਣ ਦਾ ਦੋਸ਼ ਹੈ।

ਅਮਰੀਕਾ ਵੀ TikTok ‘ਤੇ ਪਾਬੰਦੀ ਲਗਾਉਣ ‘ਤੇ ਕਰ ਰਿਹਾ ਵਿਚਾਰ

ਅਮਰੀਕਾ ਵੀ TikTok ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਕਈ ਯੂਰਪੀਅਨ ਦੇਸ਼ਾਂ ਨੇ ਆਪਣੇ ਅਧਿਕਾਰੀਆਂ ਨੂੰ ਐਪ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ। ਅਮਰੀਕੀ ਸੰਸਦ ਦੇ ਉਪਰਲੇ ਸਦਨ ਸੀਨੇਟ ਨੇ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਕਾਰਨ ਅਮਰੀਕਾ ਵਿੱਚ ਟਿਕਟੋਕ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਜਲਦੀ ਹੀ ਇਹ ਬਿੱਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਭੇਜਿਆ ਜਾਵੇਗਾ, ਜਿਨ੍ਹਾਂ ਨੇ ਆਪਣੇ ਡੈਸਕ ‘ਤੇ ਪਹੁੰਚਦੇ ਹੀ ਇਸ ‘ਤੇ ਦਸਤਖਤ ਕਰਨ ਦਾ ਸੰਕਲਪ ਲਿਆ ਹੈ।

ਇਸ ਸਭ ਦੇ ਚੱਲਦਿਆਂ ਹੀ ਫਰਾਂਸ ਸਰਕਾਰ ਨੇ ਇਹ ਕਦਮ ਚੁੱਕਿਆ ਹੈ | ਫ੍ਰੈਂਚ ਸਰਕਾਰ ਦਾ ਮੰਨਣਾ ਹੈ ਕਿ ਐਪ ਦੀ ਵਰਤੋਂ ਫਰਾਂਸੀਸੀ ਸ਼ਾਸਨ ਦਾ ਵਿਰੋਧ ਕਰਨ ਵਾਲੇ ਲੋਕਾਂ ਵੱਲੋਂ ਸੰਚਾਰ ਕਰਨ ਅਤੇ ਹਿੰਸਕ ਪ੍ਰਦਰਸ਼ਨਾਂ ਨੂੰ ਆਯੋਜਿਤ ਕਰਨ ਲਈ ਕੀਤੀ ਜਾ ਰਹੀ ਸੀ।

ਹੁਣ ਤੱਕ 130 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

ਪੈਰਿਸ ਵਿੱਚ ਸਾਇੰਸਜ਼-ਪੋ ਯੂਨੀਵਰਸਿਟੀ ਦੇ ਇੱਕ ਕਾਨੂੰਨੀ ਮਾਹਰ, ਨਿਕੋਲਸ ਹਾਰਵੀਯੂ ਨੇ ਕਿਹਾ ਕਿ ਇਹ ਫੈਸਲਾ “ਬਿਨਾਂ ਕਿਸੇ ਉਚਿਤ ਪ੍ਰਕਿਰਿਆ ਦੇ ਲਿਆ ਗਿਆ” ਅਤੇ ਕਾਨੂੰਨੀ ਜਾਂਚ ਦਾ ਸਾਹਮਣਾ ਨਹੀਂ ਕਰ ਸਕਦਾ। ਆਗਸਟੇ ਡੇਬੂਜ਼ੀ ਫਰਮ ਦੀ ਮੀਡੀਆ ਵਕੀਲ ਐਮਿਲੀ ਟ੍ਰਿਪੇਟ ਮੁਤਾਬਕ ਇਹ ਫੈਸਲਾ 1955 ਦੇ ਨਿਯਮਾਂ ਦੇ ਤਹਿਤ ਲਿਆ ਗਿਆ ਸੀ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨੂੰ ਨਿਯੰਤਰਿਤ ਕਰਦੇ ਹਨ।

ਫਰਾਂਸੀਸੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸੋਮਵਾਰ ਤੋਂ ਹੁਣ ਤੱਕ 130 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਨਿਊ ਕੈਲੇਡੋਨੀਆ ਵਿੱਚ ਸੋਮਵਾਰ ਨੂੰ ਫਰਾਂਸ ਵੱਲੋਂ ਵੋਟਰ ਸੂਚੀ ਦਾ ਵਿਸਥਾਰ ਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਕਰਫਿਊ ਅਤੇ ਰਾਜਧਾਨੀ ਨੌਮੀਆ ਦੇ ਆਲੇ-ਦੁਆਲੇ ਇਕੱਠੇ ਹੋਣ ‘ਤੇ ਪਾਬੰਦੀ ਦੇ ਬਾਵਜੂਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਹੋਈਆਂ ਹਨ।

 

 

 

ਹੁਣ ਤੁਸੀਂ ‘ਮੁਫ਼ਤ’ ‘ਚ ਵੇਖ ਸਕੋਗੇ ਪੂਰਾ ਟੀ20 ਵਿਸ਼ਵ ਕੱਪ || Latest News || Today News

0
Now you will be able to watch the entire T20 World Cup in 'free'

ਹੁਣ ਤੁਸੀਂ ‘ਮੁਫ਼ਤ’ ‘ਚ ਵੇਖ ਸਕੋਗੇ ਪੂਰਾ ਟੀ20 ਵਿਸ਼ਵ ਕੱਪ || Latest News || Today News

1 ਜੂਨ ਤੋਂ ਆਈਸੀਸੀ ਟੀ-20 ਵਿਸ਼ਵ ਕੱਪ ਦਾ 9ਵਾਂ ਐਡੀਸ਼ਨ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਦੇ ਮੈਚ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਖੇਡੇ ਜਾਣੇ ਹਨ | ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ 20 ਟੀਮਾਂ ਹਿੱਸਾ ਲੈਣ ਜਾ ਰਹੀਆਂ ਹਨ | ਭਾਰਤੀ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਮੈਦਾਨ ਵਿੱਚ ਉਤਰੇਗੀ। 17 ਸਾਲਾਂ ਤੋਂ ਇੰਡੀਆ ਦੀ ਟੀਮ ਇਸ ਟੀ-20 (T-20) ਵਿਸ਼ਵ ਕੱਪ ਟਰਾਫੀ ਦੀ ਉਡੀਕ ਵਿੱਚ ਹੈ।

ਡਿਜ਼ਨੀ ਪਲੱਸ ਹੌਟਸਟਾਰ ਨੇ ਕੀਤੀ ਘੋਸ਼ਣਾ

ਕ੍ਰਿਕਟ ਨੂੰ ਪਸੰਦ ਕਰਨ ਵਾਲੇ ਹੁਣ ਇਸ ਮੈਗਾ ਟੂਰਨਾਮੈਂਟ ਨੂੰ ਮੁਫ਼ਤ ਵਿੱਚ ਦੇਖ ਸਕਦੇ ਹਨ | ਇਸ ਲਈ ਕੋਈ ਪੈਸੇ ਖਰਚਣ ਦੀ ਲੋੜ ਨਹੀਂ ਹੈ | ਦਰਅਸਲ , ਡਿਜ਼ਨੀ ਪਲੱਸ ਹੌਟਸਟਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੀ ਐਪ (app) ‘ਤੇ ਟੀ-20 ਵਿਸ਼ਵ ਕੱਪ ਦੇ ਮੈਚ ਮੁਫਤ ਦਿਖਾਏਗਾ। ਮੋਬਾਈਲ ਉਪਭੋਗਤਾ ਆਪਣੇ ਮੋਬਾਈਲ ਵਿੱਚ ਇਸ ਐਪ ਨੂੰ ਮੁਫ਼ਤ ਵਿੱਚ ਡਾਊਨਲੋਡ ਕਰਕੇ ਵਿਸ਼ਵ ਕੱਪ ਦਾ ਲਾਈਵ ਆਨੰਦ ਲੈ ਸਕਦੇ ਹਨ।

ਤੁਸੀ ਸਿਰਫ਼ ਮੋਬਾਈਲ ‘ਤੇ ਹੀ ਇਸਨੂੰ ਮੁਫ਼ਤ ਵਿੱਚ ਦੇਖ ਸਕਦੇ ਹੋ ਜੇਕਰ ਤੁਸੀਂ ਇਸਨੂੰ ਲੈਪਟਾਪ ਜਾਂ ਟੀਵੀ ਵਰਗੇ ਕਿਸੇ ਹੋਰ ਡਿਵਾਈਸ ‘ਤੇ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸਦੇ ਲਈ ਪੈਸੇ ਖਰਚਣੇ ਪੈਣਗੇ। ਭਾਰਤੀ ਟੀਮ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਆਇਰਲੈਂਡ, ਮੇਜ਼ਬਾਨ ਅਮਰੀਕਾ, ਪਾਕਿਸਤਾਨ ਅਤੇ ਕੈਨੇਡਾ ਦੀਆਂ ਟੀਮਾਂ ਸ਼ਾਮਲ ਹਨ। ਦੱਸ ਦਈਏ ਕਿ 5 ਜੂਨ ਨੂੰ ਟੀਮ ਇੰਡੀਆ ਦਾ ਪਹਿਲਾ ਮੈਚ ਆਇਰਲੈਂਡ ਨਾਲ ਹੈ। ਦੂਜੇ ਮੈਚ ਵਿੱਚ ਰੋਹਿਤ ਐਂਡ ਕੰਪਨੀ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।

ਇਸੇ ਦੇ ਨਾਲ ਤੀਜੇ ਗਰੁੱਪ ਮੈਚ ਵਿੱਚ ਭਾਰਤ ਦਾ ਸਾਹਮਣਾ ਮੇਜ਼ਬਾਨ ਅਮਰੀਕਾ ਨਾਲ ਹੋਵੇਗਾ। ਧਿਆਨਯੋਗ ਹੈ ਕਿ ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ 7 ਵਾਰ ਪਾਕਿਸਤਾਨ ਦਾ ਸਾਹਮਣਾ ਕੀਤਾ ਹੈ, ਜਿੱਥੇ ਉਸ ਨੂੰ ਸਿਰਫ ਇਕ ਵਾਰ ਹਾਰ ਮਿਲੀ ਹੈ। ਭਾਰਤ ਨੇ 2007 ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਟੀ-20 ਟਰਾਫੀ ਜਿੱਤੀ ਸੀ।

ਇਹ ਵੀ ਪੜ੍ਹੋ :ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੇ ਮਾਮਾ-ਮਾਮੀ ਦੀ ਹੋਰਡਿੰਗ ਹਾਦਸੇ ‘ਚ ਹੋਈ ਮੌ.ਤ , 3 ਦਿਨ ਬਾਅਦ ਮਿਲੀਆਂ ਲਾਸ਼ਾਂ

T-20 ਵਿਸ਼ਵ ਕੱਪ 2024 ਵਿੱਚ ਭਾਰਤ ਦਾ ਸਮਾਂ-ਸਾਰਣੀ

ਭਾਰਤ ਬਨਾਮ ਆਇਰਲੈਂਡ- 05 ਜੂਨ, ਨਿਊਯਾਰਕ

ਭਾਰਤ ਬਨਾਮ ਪਾਕਿਸਤਾਨ- 09 ਜੂਨ, ਨਿਊਯਾਰਕ

ਭਾਰਤ ਬਨਾਮ ਅਮਰੀਕਾ- 12 ਜੂਨ, ਨਿਊਯਾਰਕ

ਭਾਰਤ ਬਨਾਮ ਕੈਨੇਡਾ- 15 ਜੂਨ, ਫਲੋਰੀਡਾ

 

ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੇ ਮਾਮਾ-ਮਾਮੀ ਦੀ ਹੋਰਡਿੰਗ ਹਾਦਸੇ ‘ਚ ਹੋਈ ਮੌ.ਤ , 3 ਦਿਨ ਬਾਅਦ ਮਿਲੀਆਂ ਲਾਸ਼ਾਂ

0
Bollywood actor Karthik Aryan's maternal uncle died in hoarding accident, bodies found after 3 days

ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੇ ਮਾਮਾ-ਮਾਮੀ ਦੀ ਹੋਰਡਿੰਗ ਹਾਦਸੇ ‘ਚ ਹੋਈ ਮੌ.ਤ , 3 ਦਿਨ ਬਾਅਦ ਮਿਲੀਆਂ ਲਾਸ਼ਾਂ

ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੇ ਮਾਮਾ-ਮਾਮੀ ਦੀ ਹੋਰਡਿੰਗ ਹਾਦਸੇ ਵਿੱਚ ਦਿਹਾਂਤ ਹੋ ਗਿਆ ਹੈ | ਮੁੰਬਈ ਦੇ ਘਾਟਕੋਪਰ ‘ਚ ਸੋਮਵਾਰ ਨੂੰ ਹੋਰਡਿੰਗ ਡਿੱਗਣ ਕਾਰਨ ਕਈ ਲੋਕ ਇਸਦੀ ਲਪੇਟ ‘ਚ ਆ ਗਏ ਸਨ ਜਿਨ੍ਹਾਂ ਵਿੱਚੋਂ 3 ਦਿਨਾਂ ਬਾਅਦ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜੋ ਕਿ ਕਾਰਤਿਕ ਦੇ ਰਿਸ਼ਤੇਦਾਰ, ਸਾਬਕਾ ਇੰਦੌਰ ਏਅਰਪੋਰਟ ਡਾਇਰੈਕਟਰ ਮਨੋਜ ਚਨਸੋਰੀਆ ਅਤੇ ਉਸ ਦੀ ਪਤਨੀ ਅਨੀਤਾ ਚਨਸੋਰੀਆ ਦੀਆਂ ਸਨ। ਹਾਦਸੇ ਤੋਂ ਕਰੀਬ 56 ਘੰਟੇ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ ।

ਪਰਿਵਾਰ ਸਮੇਤ ਅੰਤਿਮ ਸੰਸਕਾਰ ਲਈ ਪਹੁੰਚੇ ਸ਼ਮਸ਼ਾਨਘਾਟ

ਮਿਲੀ ਜਾਣਕਾਰੀ ਅਨੁਸਾਰ ਦੋਵੇਂ ਜਬਲਪੁਰ ਦੇ ਸਿਵਲ ਲਾਈਨ ਸਥਿਤ ਮਰੀਅਮ ਚੌਕ ‘ਚ ਰਹਿੰਦੇ ਸਨ। ਜਿਸ ਤੋਂ ਬਾਅਦ ਕੱਲ੍ਹ ਦੁਪਹਿਰ ਕਾਰਤਿਕ ਆਰੀਅਨ ਆਪਣੇ ਪਰਿਵਾਰ ਸਮੇਤ ਅੰਤਿਮ ਸੰਸਕਾਰ ਲਈ ਸਹਿਰ ਸ਼ਮਸ਼ਾਨਘਾਟ ਪਹੁੰਚੇ ਸਨ। ਕਾਰਤਿਕ ਦੇ ਮਾਮਾ-ਮਾਮੀ ਮੁੰਬਈ ਤੋਂ ਇੰਦੌਰ ਦੇ ਰਸਤੇ ਜਬਲਪੁਰ ਪਰਤਣ ਵਾਲੇ ਸੀ, ਜਦੋਂ ਕਰੀਬ ਸਾਢੇ ਚਾਰ ਵਜੇ ਉਹ ਕਾਰ ‘ਚ ਪੈਟਰੋਲ ਭਰਨ ਲਈ ਈਸਟਰਨ ਐਕਸਪ੍ਰੈੱਸ ਹਾਈਵੇਅ ‘ਤੇ ਪੰਤ ਨਗਰ ਸਥਿਤ ਇਕ ਪੈਟਰੋਲ ਪੰਪ ‘ਤੇ ਰੁਕੇ ਸਨ । ਇਸ ਦੌਰਾਨ ਉਨ੍ਹਾਂ ਦੀ ਕਾਰ ਐਚਆਰ 26 ਈਐਲ 9373 ਹੋਰਡਿੰਗ ਦੀ ਲਪੇਟ ਵਿਚ ਆ ਗਈ ।

ਦੱਸ ਦਈਏ ਕਿ ਮੁੰਬਈ ਦੇ ਘਾਟਕੋਪਰ ‘ਚ ਸੋਮਵਾਰ ਨੂੰ ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 16 ਹੋ ਗਈ ਹੈ , ਜਦਕਿ 75 ਲੋਕ ਜ਼ਖਮੀ ਹੋ ਗਏ ਹਨ ।

ਸਕੂਲ ਨਾਲ ਲੱਗਦੇ ਨਾਲੇ ‘ਚੋਂ ਮਿਲੀ ਬੱਚੇ ਦੀ ਲਾਸ਼ , ਭੜਕੇ ਲੋਕਾਂ ਨੇ ਸਕੂਲ ਨੂੰ ਕੀਤਾ ਅੱ/ਗ ਹਵਾਲੇ || Latest News

0
The body of the child was found in the drain adjacent to the school, the angry people handed it over to the school

ਸਕੂਲ ਨਾਲ ਲੱਗਦੇ ਨਾਲੇ ‘ਚੋਂ ਮਿਲੀ ਬੱਚੇ ਦੀ ਲਾਸ਼ , ਭੜਕੇ ਲੋਕਾਂ ਨੇ ਸਕੂਲ ਨੂੰ ਕੀਤਾ ਅੱ/ਗ ਹਵਾਲੇ || Latest News

ਪਟਨਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ 4 ਸਾਲਾ ਸਕੂਲੀ ਬੱਚੇ ਦੀ ਮ੍ਰਿਤਕ ਦੇਹ ਸਕੂਲ ਦੇ ਨਾਲ ਲੱਗਦੇ ਨਾਲੇ ਵਿਚੋਂ ਮਿਲੀ ਹੈ | ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਸਕੂਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ |

ਬੀਤੀ ਰਾਤ ਨਾਲੇ ਵਿਚੋਂ ਮਿਲੀ ਦੇਹ

ਦਰਅਸਲ , ਮ੍ਰਿਤਕ 4 ਸਾਲਾ ਬੱਚਾ ਪਹਿਲਾਂ ਇਸ ਸਕੂਲ ਵਿਚ ਕਲਾਸਾਂ ਲਗਾਉਂਦਾ ਸੀ ਤੇ ਜਦੋਂ ਸਕੂਲ ਖਤਮ ਹੋ ਜਾਂਦਾ ਸੀ ਤਾਂ ਉਥੇ ਹੀ ਟਿਊਸ਼ਨ ਪੜ੍ਹਦਾ ਸੀ। ਪਰੰਤੂ ਬੀਤੇ ਦਿਨ ਜਦੋ ਉਹ ਸਕੂਲ ਤੋਂ ਘਰ ਨਾ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸਨੂੰ ਲੱਭਣਾ ਸ਼ੁਰੂ ਕਰ ਦਿੱਤਾ | ਜਿਸ ਤੋਂ ਬਾਅਦ ਬੀਤੀ ਰਾਤ ਉਸ ਦੀ ਦੇਹ ਨਾਲੇ ਵਿਚੋਂ ਬਰਾਮਦ ਹੋਈ ਹੈ ਤੇ ਵੱਡੀ ਗਿਣਤੀ ਵਿਚ ਲੋਕ ਮੌਕੇ ‘ਤੇ ਇਕੱਠੇ ਹੋਏ ਹਨ।

ਇਹ ਵੀ ਪੜ੍ਹੋ :ਹਸਪਤਾਲ ਦਾ ਨਵਾਂ ਕਾਰਾ ! ਉਂਗਲੀ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ

3 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

ਬੱਚੇ ਦੀ ਲਾਸ਼ ਨੂੰ ਦੇਖਣ ਤੋਂ ਬਾਅਦ ਪਰਿਵਾਰ ਵਾਲੇ ਭੜਕ ਗਏ ਜਿਸਦੇ ਚੱਲਦਿਆਂ ਉਨ੍ਹਾਂ ਨੇ ਪਹਿਲਾਂ ਰਸਤਾ ਜਾਮ ਕਰ ਦਿੱਤਾ ਅਤੇ ਫਿਰ ਸਕੂਲ ਨੂੰ ਅੱਗ ਲਗਾ ਦਿੱਤੀ | ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ ਹਨ ਜਿਸ ਤੋਂ ਬਾਅਦ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

 

ਹਸਪਤਾਲ ਦਾ ਨਵਾਂ ਕਾਰਾ ! ਉਂਗਲੀ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ || latest News

0
The new way of the hospital! The operation of the tongue replaced the finger

ਹਸਪਤਾਲ ਦਾ ਨਵਾਂ ਕਾਰਾ ! ਉਂਗਲੀ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ || latest News

ਕੇਰਲ ਦੇ ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ਦੀ ਮੁੜ ਤੋਂ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਚਾਰ ਸਾਲ ਦੀ ਬੱਚੀ ਦਾ ਉਂਗਲੀ ਦੀ ਥਾਂ ਜੀਭ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ ਹੈ | ਲੜਕੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੇ ਇੱਕ ਹੱਥ ਵਿੱਚ ਛੇ ਉਂਗਲਾਂ ਸਨ। ਪਰਿਵਾਰਕ ਮੈਂਬਰ ਉਸ ਨੂੰ ਵਾਧੂ ਉਂਗਲੀ ਕੱਟਣ ਲਈ ਹਸਪਤਾਲ ਲੈ ਗਏ । ਪਰ ਡਾਕਟਰਾਂ ਨੇ ਉਸ ਦੀ ਜੀਭ ਦਾ ਆਪਰੇਸ਼ਨ ਕਰ ਦਿੱਤਾ ।

ਬੱਚੀ ਦੇ ਮੂੰਹ ਵਿਚ ਪਲਾਸਟਰ ਲੱਗਾ ਹੋਇਆ ਸੀ

ਕੁੜੀ ਦੇ ਇਕ ਰਿਸ਼ਤੇਦਾਰ ਨੇ ਦੱਸਿਆ , “ਸਾਨੂੰ ਦੱਸਿਆ ਗਿਆ ਸੀ ਕਿ ਲੜਕੀ ਦੀਆਂ ਛੇ ਉਂਗਲਾਂ ਵਿਚੋਂ ਇਕ ਨੂੰ ਮਾਮੂਲੀ ਸਰਜਰੀ ਰਾਹੀਂ ਕੱਢਿਆ ਜਾ ਸਕਦਾ ਹੈ, ਇਸ ਲਈ ਅਸੀਂ ਸਹਿਮਤ ਹੋ ਗਏ। ਕੁਝ ਦੇਰ ਬਾਅਦ, ਜਦੋਂ ਲੜਕੀ ਨੂੰ ਵਾਪਸ ਲਿਆਂਦਾ ਗਿਆ, ਤਾਂ ਅਸੀਂ ਦੇਖ ਕੇ ਹੈਰਾਨ ਰਹਿ ਗਏ। ਕਿ ਬੱਚੀ ਦੇ ਮੂੰਹ ਵਿਚ ਪਲਾਸਟਰ ਲੱਗਾ ਹੋਇਆ ਸੀ, ਜਦੋਂ ਅਸੀਂ ਉਸ ਦੇ ਹੱਥ ਵੱਲ ਦੇਖਿਆ, ਤਾਂ ਛੇਵੀਂ ਉਂਗਲ ਉਥੇ ਹੀ ਸੀ।

ਰਿਸ਼ਤੇਦਾਰ ਨੇ ਕਿਹਾ, “ਅਸੀਂ ਇਸ ਬਾਰੇ ਨਰਸ ਨੂੰ ਦੱਸਿਆ ਅਤੇ ਜਦੋਂ ਉਸ ਨੇ ਇਹ ਸੁਣਿਆ ਤਾਂ ਉਹ ਮੁਸਕਰਾਉਣ ਲੱਗ ਪਈ। ਸਾਨੂੰ ਦੱਸਿਆ ਗਿਆ ਕਿ ਉਸ ਦੀ ਜੀਭ ਵਿੱਚ ਵੀ ਕੋਈ ਸਮੱਸਿਆ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਸੀ। ਜਲਦੀ ਹੀ ਡਾਕਟਰ ਨੇ ਆ ਕੇ ਗਲਤੀ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਛੇਵੀਂ ਉਂਗਲ ਹਟਾ ਦਿੱਤੀ ਜਾਵੇਗੀ ਅਤੇ ਫਿਰ ਉਹ ਬੱਚੀ ਨੂੰ ਲੈ ਗਏ।”

ਅਧਿਕਾਰੀਆਂ ਨੇ ਜਾਂਚ ਦੇ ਦਿੱਤੇ ਹੁਕਮ

ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਉਣ ‘ਤੇ ਸਬੰਧਤ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਇਹ ਹਸਪਤਾਲ ਗਲਤੀ ਕਰ ਚੁੱਕਿਆ ਹੈ ਜਿਸ ਕਾਰਨ ਇਹ ਕਾਫੀ ਸੁਰਖੀਆਂ ਵਿੱਚ ਹੈ | 30 ਸਾਲਾ ਹਰਸ਼ੀਨਾ ਆਪਣੀ ਸ਼ਿਕਾਇਤ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੀ ਸੀ ਕਿ ਡਾਕਟਰਾਂ ਨੇ ਉਸ ਦੇ ਸੀ-ਸੈਕਸ਼ਨ ਤੋਂ ਬਾਅਦ ਉਸ ਦੇ ਪੇਟ ‘ਚ ਕੈਂਚੀ ਛੱਡ ਦਿੱਤੀ ਹੈ ਅਤੇ ਇਹ ਸ਼ਿਕਾਇਤ ਸਹੀ ਨਿਕਲੀ ਹੈ ਅਤੇ ਦੋਸ਼ੀ ਸਟਾਫ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ।

 

ਸੁਨੀਲ ਜਾਖੜ ਨੇ UP ਦੇ CM ਯੋਗੀ ਨੂੰ ਲਿਖੀ ਚਿੱਠੀ || Latest news || Today News

0
Sunil Jakhar wrote a letter to UP CM Yogi

ਸੁਨੀਲ ਜਾਖੜ ਨੇ UP ਦੇ CM ਯੋਗੀ ਨੂੰ ਲਿਖੀ ਚਿੱਠੀ || Latest news || Today News

ਪੰਜਾਬ ਵਿੱਚ ਚੋਣਾਂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ ਜਿਸਦੇ ਚੱਲਦਿਆਂ ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਸੀਐਮ ਯੋਗੀ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ CM ਆਦਿਤਿਆਨਾਥ ਯੋਗੀ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਗਿਆ ਹੈ ।

ਦਰਅਸਲ ,ਸੁਨੀਲ ਜਾਖੜ ਵੱਲੋਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਚੱਲਦਿਆਂ ਯੋਗੀ ਨੂੰ ਬਟਾਲਾ, ਜਲੰਧਰ ਤੇ ਲੁਧਿਆਣਾ ਆਉਣ ਦਾ ਸੱਦਾ ਦਿੱਤਾ ਗਿਆ ਹੈ। ਚਿੱਠੀ ਵਿਚ ਜਾਖੜ ਨੇ ਲਿਖਿਆ ਹੈ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਤੁਹਾਡੀ ਯੋਗਤਾ, ਕਾਰਜਸ਼ੈਲੀ ਤੇ ਨਿਸ਼ਠਾ ਦੇ ਚੱਲਦਿਆਂ ਪੰਜਾਬ ਵਿਚ ਵੀ ਤੁਹਾਨੂੰ ਪਸੰਦ ਕੀਤਾ ਜਾਂਦਾ ਹੈ। ਤੁਹਾਡੀ ਕਾਰਜਸ਼ੈਲੀ ਤੇ ਤੁਹਾਡੀ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਪੰਜਾਬ ਵਿਚ ਚਰਚਾ ਦਾ ਕੇਂਦਰ ਬਮਿਆ ਹੋਇਆ ਹੈ। ਪੰਜਾਬ ਵਿਚ ਸਿਆਸੀ ਸਭਾਵਾਂ ਵਿਚ ਮੌਜੂਦਾ ਚੁਣਾਵੀ ਦੌਰ ਵਿਚ ਅਸੀਂ ਚਾਹੁੰਦਾ ਹਾਂ ਕਿ ਤੁਹਾਡੇ ਤਿੰਨ ਪ੍ਰੋਗਰਾਮ ਬਟਾਲਾ, ਜਲੰਧਰ ਤੇ ਲੁਧਿਆਣਾ ਵਿਚ ਕਰਵਾਏ ਜਾਣ।

ਇਹ ਵੀ ਪੜ੍ਹੋ :ਪਾਕਿਸਤਾਨ ‘ਚ ਘਰੋਂ ਨਿਕਲਦੇ ਹੀ ਕਿਡਨੈਪ ਹੋ ਜਾਂਦੀਆਂ ਹਿੰਦੂ ਕੁੜੀਆਂ , ਭਾਰਤੀ ਨਗਰਿਕਤਾ ਮਿਲਣ ‘ਤੇ ਬੋਲੇ ਪਰਵਾਸੀ

ਤੁਹਾਡੇ ਚੁਣਾਵੀ ਦੌਰੇ ਨਾਲ ਪੰਜਾਬ ਵਿਚ ਪਾਰਟੀ ਦੀ ਚੱਲ ਰਹੇ ਰਹੀ ਮੁਹਿੰਮ ਵਿਚ ਕਾਫੀ ਮਦਦ ਮਿਲੇਗੀ। ਜੇਕਰ ਤੁਸੀਂ ਆਪਣੇ ਰੁਝੇਵਿਆਂ ਤੋਂ ਕੁਝ ਸਮਾਂ ਕੱਢ ਕੇ ਸਾਨੂੰ ਦੇ ਦਿਓ ਤਾਂ ਭਾਜਪਾ ਨੂੰ ਕਾਫੀ ਮਜ਼ਬੂਤੀ ਮਿਲੇਗੀ।

ਪਾਕਿਸਤਾਨ ‘ਚ ਘਰੋਂ ਨਿਕਲਦੇ ਹੀ ਕਿਡਨੈਪ ਹੋ ਜਾਂਦੀਆਂ ਹਿੰਦੂ ਕੁੜੀਆਂ , ਭਾਰਤੀ ਨਗਰਿਕਤਾ ਮਿਲਣ ‘ਤੇ ਬੋਲੇ ਪਰਵਾਸੀ

0
Hindu girls get kidnapped as soon as they leave home in Pakistan, immigrants speak out after getting Indian citizenship

ਪਾਕਿਸਤਾਨ ‘ਚ ਘਰੋਂ ਨਿਕਲਦੇ ਹੀ ਕਿਡਨੈਪ ਹੋ ਜਾਂਦੀਆਂ ਹਿੰਦੂ ਕੁੜੀਆਂ , ਭਾਰਤੀ ਨਗਰਿਕਤਾ ਮਿਲਣ ‘ਤੇ ਬੋਲੇ ਪਰਵਾਸੀ

ਭਾਰਤ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ ਜਿਸਦੇ ਤਹਿਤ ਗੁਆਂਢੀ ਦੇਸ਼ਾਂ ਤੋਂ ਆਏ ਲੋਕਾਂ ਨੂੰ ਹੁਣ ਭਾਰਤੀ ਨਾਗਰਿਕਤਾ ਮਿਲਣੀ ਸ਼ੁਰੂ ਹੋ ਗਈ ਹੈ। ਜਿਸਦੇ ਚੱਲਦਿਆਂ ਬੁੱਧਵਾਰ ਨੂੰ ਗ੍ਰਹਿ ਮੰਤਰਾਲੇ ਨੇ 350 ਲੋਕਾਂ ਨੂੰ ਨਾਗਰਿਕਤਾ ਦਿੱਤੀ, ਜਿਨ੍ਹਾਂ ‘ਚੋਂ 14 ਨੂੰ ਗ੍ਰਹਿ ਮੰਤਰਾਲੇ ਬੁਲਾ ਕੇ ਦਸਤਾਵੇਜ਼ ਸੌਂਪੇ ਗਏ। ਨਾਲ ਹੀ ਕਈ ਹੋਰ ਲੋਕਾਂ ਨੂੰ ਡਿਜ਼ੀਟਲ ਤੌਰ ‘ਤੇ ਨਾਗਰਿਕਤਾ ਦਿੱਤੀ ਗਈ। ਲੋਕਾਂ ਨੇ ਨਾਗਰਿਕਤਾ ਮਿਲਣ ਤੋਂ ਬਾਅਦ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪਾਕਿਸਤਾਨ ਤੋਂ ਭੱਜ ਕੇ ਆਏ ਪਰਿਵਾਰ ਦੀ ਧੀ ਭਾਵਨਾ ਨੇ ਵੀ ਇਸ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਨਵੀਂ ਜ਼ਿੰਦਗੀ ਮਿਲਣ ਵਰਗਾ ਹੈ।

ਇਸਲਾਮ ਕਬੂਲ ਕਰਨ ਲਈ ਕਰਦੇ ਸਨ ਮਜਬੂਰ

ਭਾਵਨਾ ਨੇ ਕਿਹਾ, ‘ਸਾਨੂੰ ਉੱਥੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੜਕੀਆਂ ਪੜ੍ਹਾਈ ਨਹੀਂ ਕਰ ਸਕਦੀਆਂ ਅਤੇ ਘਰੋਂ ਨਿਕਲਣਾ ਮੁਸ਼ਕਲ ਹੈ। ਮੁਸਲਮਾਨ ਹਿੰਦੂ ਕੁੜੀਆਂ ਨੂੰ ਅਗਵਾ ਕਰਦੇ ਹਨ ਅਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰਦੇ ਹਨ। ਕੁੜੀਆਂ ਇੰਨੀਆਂ ਡਰਦੀਆਂ ਹਨ ਕਿ ਘਰੋਂ ਬਾਹਰ ਨਹੀਂ ਨਿਕਲਦੀਆਂ। ਮੈਂ ਇੱਥੇ ਉਦੋਂ ਤੋਂ ਆਈ ਹਾਂ ਜਦੋਂ ਮੈਂ ਬਹੁਤ ਛੋਟੀ ਸੀ। ਮੈਨੂੰ ਪਾਕਿਸਤਾਨ ਵਿੱਚ ਆਪਣੇ ਘਰ ਤੋਂ ਇਲਾਵਾ ਹੋਰ ਬਹੁਤ ਕੁਝ ਯਾਦ ਨਹੀਂ ਹੈ। ਇਸ ਦਾ ਕਾਰਨ ਇਹ ਸੀ ਕਿ ਉਹ ਘਰੋਂ ਬਾਹਰ ਨਹੀਂ ਨਿਕਲਦੇ ਸਨ। ਸਾਡੇ ਉੱਥੇ ਅਜੇ ਵੀ ਬਹੁਤ ਸਾਰੇ ਰਿਸ਼ਤੇਦਾਰ ਹਨ ਜੋ ਭਾਰਤ ਆਉਣਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਵੀਜ਼ਾ ਮਿਲਣਾ ਔਖਾ ਹੋ ਰਿਹਾ ਹੈ।

ਆਪਣੇ ਦੇਸ਼ ਪਰਤ ਕੇ ਅਸੀਂ ਬਹੁਤ ਖੁਸ਼ ਹਾਂ

ਉੱਥੇ ਹੀ ਇਕ ਹੋਰ ਔਰਤ ਨੇ ਕਿਹਾ ਕਿ ਅਸੀਂ 10 ਸਾਲ ਪਹਿਲਾਂ ਇੱਥੇ ਆਈ ਸੀ, ਪਰ ਸਾਨੂੰ ਅਜੇ ਤੱਕ ਨਾਗਰਿਕਤਾ ਨਹੀਂ ਮਿਲੀ ਸੀ। ਹੁਣ ਖੁਸ਼ ਹਾਂ ਕਿ ਅਸੀਂ ਭਾਰਤ ਦੇ ਹੋ ਗਏ ਹਾਂ। ਸਾਡੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖ਼ਲਾ ਵੀ ਨਹੀਂ ਮਿਲ ਰਿਹਾ ਸੀ। ਹੁਣ ਅਸੀਂ ਨਾਗਰਿਕਾਂ ਵਰਗੀਆਂ ਸਹੂਲਤਾਂ ਹਾਸਲ ਕਰ ਸਕਾਂਗੇ। ਹਿੰਦੂ ਪਰਿਵਾਰ ਦੀ ਧੀ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਪਰਤ ਕੇ ਖੁਸ਼ ਹਾਂ। ਭਾਵਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੀ ਮਦਦ ਕੀਤੀ। ਅਸੀਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕਰਦੇ ਹਾਂ। ਭਾਵਨਾ ਨੇ ਕਿਹਾ, ‘ਮੈਂ ਟੀਚਰ ਬਣ ਕੇ ਇੱਥੋਂ ਦੀਆਂ ਔਰਤਾਂ ਨੂੰ ਪੜ੍ਹਾਉਣਾ ਚਾਹੁੰਦੀ ਹਾਂ।’

ਇਹ ਵੀ ਪੜ੍ਹੋ :ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਪਵਿੱਤਰ ਚੌੜਾ ਗੈਂਗ ਦੇ ਮੈਂਬਰ ਨੂੰ ਹਥਿਆਰਾਂ ਸਣੇ ਕੀਤਾ ਕਾਬੂ

ਧਿਆਨਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਇਸ ਸਾਲ ਮਾਰਚ ਵਿੱਚ ਲਾਗੂ ਕੀਤਾ ਗਿਆ ਹੈ | ਇਸਦੇ ਤਹਿਤ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਧਾਰਮਿਕ ਤਸ਼ੱਦਦ ਦਾ ਸ਼ਿਕਾਰ ਹੋਣ ਵਾਲੇ ਘੱਟ ਗਿਣਤੀਆਂ ਨੂੰ ਨਾਗਰਿਕਤਾ ਦਿੱਤੀ ਜਾਣੀ ਹੈ। ਇਨ੍ਹਾਂ ਵਿੱਚ ਹਿੰਦੂ, ਈਸਾਈ, ਸਿੱਖ, ਪਾਰਸੀ, ਜੈਨ ਅਤੇ ਬੋਧੀ ਧਰਮਾਂ ਦੇ ਲੋਕ ਸ਼ਾਮਲ ਹਨ |

 

 

 

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਪਵਿੱਤਰ ਚੌੜਾ ਗੈਂਗ ਦੇ ਮੈਂਬਰ ਨੂੰ ਹਥਿਆਰਾਂ ਸਣੇ ਕੀਤਾ ਕਾਬੂ

0
Amritsar police got a big success, a member of the Pavitra Chauda gang was arrested with weapons

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਪਵਿੱਤਰ ਚੌੜਾ ਗੈਂਗ ਦੇ ਮੈਂਬਰ ਨੂੰ ਹਥਿਆਰਾਂ ਸਣੇ ਕੀਤਾ ਕਾਬੂ

ਪੰਜਾਬ ਵਿੱਚ ਵੱਧਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਹਰ ਪੱਖੋਂ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸੇ ਦੇ ਚੱਲਦਿਆਂ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮਿਲੀ ਹੈ | ਪੁਲਿਸ ਨੇ ਪਵਿੱਤਰ ਚੌੜਾ ਗੈਂਗ ਨਾਲ ਸਬੰਧਤ ਬਦਮਾਸ਼ ਨੂੰ ਫੜਿਆ ਹੈ ਜਿਸਦੀ ਦੀ ਪਛਾਣ ਵਿਕਰਮ ਸਿੰਘ ਜੂਪਾ ਵਜੋਂ ਹੋਈ ਹੈ ।

ਇਹ ਵੀ ਪੜ੍ਹੋ : 3 ਸਾਲ ਦੀ ਮਾਸੂਮ ਨੂੰ ਕਾਰ ‘ਚ ਹੀ ਭੁੱਲ ਗਏ ਮਾਪੇ, ਸਾਹ ਘੁਟਣ ਕਾਰਨ ਬੱਚੀ ਦੀ ਹੋਈ ਮੌ. ਤ

ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ।  ਮੁਲਜ਼ਮ ਕੋਲੋਂ ਦੋ ਨਾਜਾਇਜ਼ ਹ.ਥਿਆ.ਰਾਂ ਸਣੇ 10 ਜਿੰ.ਦਾ ਕਾ.ਰ.ਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਤੋਂ ਪੁੱਛਗਿਛ ਜਾਰੀ ਹੈ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲਿਸ ਸੂਬੇ ਵਿਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ।