Home Blog Page 1592

ਪੰਜਾਬ ਦੇ 4 ਸੈਲਾਨੀਆਂ ਨਾਲ ਕਸ਼ਮੀਰ ‘ਚ ਵਾਪਰਿਆ ਭਾਣਾ || Latest News

0
What happened to 4 tourists from Punjab in Kashmir

ਪੰਜਾਬ ਦੇ 4 ਸੈਲਾਨੀਆਂ ਨਾਲ ਕਸ਼ਮੀਰ ‘ਚ ਵਾਪਰਿਆ ਭਾਣਾ

ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਦੇ 4 ਸੈਲਾਨੀਆਂ ਦੀ ਮੌਤ ਹੋ ਗਈ ਜਦਕਿ 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਉਹ ਹਸਪਤਾਲ ਵਿੱਚ ਦਾਖਲ ਹਨ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ |

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੋਂ ਆਉਣ ਵਾਲੇ ਸੈਲਾਨੀਆਂ ਦੀ ਸਕਾਰਪੀਓ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਜ਼ੀਰਾ ਇਲਾਕੇ ਦੀ ਹੈ ਜਿਸ ਵਿੱਚ ਕਈ ਵਿਅਕਤੀ ਸਵਾਰ ਸਨ | ਜਿਸ ਤੋਂ ਬਾਅਦ ਉਹਨਾਂ ਦਾ ਅਚਾਨਕ ਹੀ ਐਕਸੀਡੈਂਟ ਹੋ ਗਿਆ | ਇਸ ਹਾਦਸੇ ਵਿਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ |

ਇਹ ਵੀ ਪੜ੍ਹੋ :ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ , 26 ਕਰੋੜ ਦੀ ਨਕਦੀ ਸਮੇਤ 90 ਕਰੋੜ ਦੀ ਜਾਇਦਾਦ ਕੀਤੀ ਜ਼ਬਤ

4 ਲੋਕਾਂ ਦੀ ਹੋਈ ਮੌਤ

ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਤੇ ਸੁਰੱਖਿਆ ਬਲਾਂ ਵੱਲੋਂ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ 4 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਬਾਕੀ 3 ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਜੋ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਇਹ ਹਾਦਸਾ ਕਿਵੇਂ ਵਾਪਰਿਆ ਫਿਲਹਾਲ ਇਸ ਬਾਰੇ ਕੁਝ ਪਤਾ ਨਹੀਂ ਲੱਗ ਪਾਇਆ ਹੈ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

 

ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ , 26 ਕਰੋੜ ਦੀ ਨਕਦੀ ਸਮੇਤ 90 ਕਰੋੜ ਦੀ ਜਾਇਦਾਦ ਕੀਤੀ ਜ਼ਬਤ

0
Major operation of the Income Tax Department, property worth 90 crores including cash of 26 crores has been seized

ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ , 26 ਕਰੋੜ ਦੀ ਨਕਦੀ ਸਮੇਤ 90 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਇਨਕਮ ਟੈਕਸ ਵਿਭਾਗ ਵੱਲੋਂ ਮਹਾਰਾਸ਼ਟਰ ਦੇ ਨਾਸਿਕ ਵਿਖੇ ਵੱਡੀ ਕਾਰਵਾਈ ਕੀਤੀ ਗਈ ਹੈ । ਜਿਸ ਵਿੱਚ ਉਹਨਾਂ ਵੱਲੋਂ ਰੋੜਾਂ ਤੇ ਅਰਬਾਂ ਦੀ ਜਾਇਦਾਦ ਸਮੇਤ 26 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ |

ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਵੱਲੋਂ ਘਰ ਵਿਚ ਛਾਪਾ ਮਾਰਿਆ ਗਿਆ। ਛਾਪੇ ਤੋਂ ਬਾਅਦ ਜੋ ਬਰਾਮਦ ਹੋਇਆ ਉਸਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ |  ਘਰ ਵਿਚੋਂ ਨੋਟਾਂ ਦੇ ਇੰਨੇ ਬੰਡਲ ਬਰਾਮਦ ਹੋਏ ਜਿਨ੍ਹਾ ਨੂੰ ਗਿਣਨ ਵਾਸਤੇ ਮਸ਼ੀਨਾਂ ਮੰਗਵਾਉਣੀਆਂ ਪਈਆਂ | ਇਹ ਛਾਪਾ ਸਰਾਫਾ ਕਾਰੋਬਾਰੀ ਦੇ ਘਰ ਮਾਰਿਆ ਗਿਆ ਹੈ |

ਇਹ ਵੀ ਪੜ੍ਹੋ :ਪੰਜਾਬ ‘ਚ 1 ਜੂਨ ਨੂੰ ਛੁੱਟੀ ਦਾ ਕੀਤਾ ਗਿਆ ਐਲਾਨ

ਥੈਲਿਆਂ ਵਿਚ ਲੁਕਾ ਕੇ ਰੱਖੇ ਹੋਏ ਸਨ ਇੰਨੇ ਪੈਸੇ

ਇੰਨੀ ਵੱਡੀ ਗਿਣਤੀ ਵਿਚ ਪੈਸਾ ਮਿਲਿਆ ਕਿ ਅਧਿਕਾਰੀਆਂ ਨੂੰ ਗਿਣਨ ਲਈ 14 ਘੰਟੇ ਲੱਗੇ ਗਏ। ਲਗਭਗ 26 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ ਤੇ 90 ਕਰੋੜ ਦੀ ਸੰਪਤੀ ਨੂੰ ਜ਼ਬਤ ਕੀਤਾ ਗਿਆ ਹੈ। ਸਰਾਫਾ ਕਾਰੋਬਾਰੀ ਨੇ ਬਹੁਤ ਹੀ ਜੁਗਾੜ ਨਾਲ ਘਰ ‘ਚ ਥੈਲਿਆਂ ਵਿਚ ਲੁਕਾ ਕੇ ਰੱਖੇ ਹੋਏ ਸਨ ਤਾਂ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ।

ਪੰਜਾਬ ‘ਚ 1 ਜੂਨ ਨੂੰ ਛੁੱਟੀ ਦਾ ਕੀਤਾ ਗਿਆ ਐਲਾਨ || Elections || News of Punjab || Punjab News

0
A holiday has been announced on June 1 in Punjab

ਪੰਜਾਬ ‘ਚ 1 ਜੂਨ ਨੂੰ ਛੁੱਟੀ ਦਾ ਕੀਤਾ ਗਿਆ ਐਲਾਨ

ਪੰਜਾਬ ਵਿੱਚ 1 ਜੂਨ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸਦੇ ਤਹਿਤ ਇਸ ਦਿਨ ਸਰਕਾਰੀ, ਗੈਰ-ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ ਅਤੇ ਦੁਕਾਨਾਂ ਵਿੱਚ ਤਨਖ਼ਾਹ ਵਾਲੀ ਛੁੱਟੀ ਰਹੇਗੀ। ਦਰਅਸਲ ਇਹ ਫੈਸਲਾ ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਲਿਆ ਗਿਆ ਹੈ | ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਲੋਕ ਪੰਜਾਬ ਰਾਜ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪਾ ਸਕਣ।

ਸ਼ਰਾਬ ਦੇ ਠੇਕੇ ਵੀ ਰਹਿਣਗੇ ਬੰਦ

ਦੱਸ ਦਈਏ ਕਿ ਚੋਣ ਕਮਿਸ਼ਨ ਨੇ ਇਸ ਵਾਰ 70 ਤੋਂ ਵੱਧ ਵੋਟਾਂ ਪਾਉਣ ਦਾ ਟੀਚਾ ਰੱਖਿਆ ਹੈ। ਇਸ ਲਈ ਚੋਣ ਕਮਿਸ਼ਨ ਵੱਲੋਂ ਕਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਵੋਟਾਂ ਪਾ ਸਕਣ | ਇਸੇ ਦੇ ਚੱਲਦਿਆਂ 30 ਮਈ 2024 ਨੂੰ ਸ਼ਾਮ 6:00 ਵਜੇ ਤੋਂ 1 ਜੂਨ 2024 ਨੂੰ ਸ਼ਾਮ 6:00 ਵਜੇ ਤੱਕ ਅਤੇ 4 ਜੂਨ 2024 ਦੀ ਗਿਣਤੀ ਵਾਲੇ ਦਿਨ (ਪੂਰਾ ਦਿਨ) ਵੋਟਿੰਗ ਤੋਂ ਪਹਿਲਾਂ ਵੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ।

ਇਹ ਵੀ ਪੜ੍ਹੋ :Mahindra Thar 5-Door ਲਈ ਬੁਕਿੰਗ ਹੋਈ ਸ਼ੁਰੂ, ਇਸ ਦਿਨ ਹੋਵੇਗੀ ਲਾਂਚ

ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਇਕ ਹੋਰ ਫੈਸਲਾ ਵੀ ਲਿਆ ਗਿਆ ਹੈ ਕਿ ਵੋਟਾਂ ਦੌਰਾਨ ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ, ਕਮਿਊਨਿਟੀ ਸੈਂਟਰ, ਸੀਐਸਡੀ ਕੰਟੀਨ, ਦੁਕਾਨਾਂ ਜਾਂ ਕਿਸੇ ਵੀ ਜਨਤਕ ਸਥਾਨ ‘ਤੇ ਸ਼ਰਾਬ ਨਹੀਂ ਵੇਚੀ ਜਾਵੇਗੀ। ਸ਼ਰਾਬ ਦੇ ਭੰਡਾਰ ‘ਤੇ ਸਖ਼ਤੀ ਨਾਲ ਕੰਟਰੋਲ ਕੀਤਾ ਜਾਵੇਗਾ। ਬਿਨਾਂ ਲਾਇਸੈਂਸ ਵਾਲੇ ਅਹਾਤਿਆਂ ਵਿੱਚ ਸ਼ਰਾਬ ਸਟੋਰ ਕਰਨ ‘ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

 

 

Mahindra Thar 5-Door ਲਈ ਬੁਕਿੰਗ ਹੋਈ ਸ਼ੁਰੂ, ਇਸ ਦਿਨ ਹੋਵੇਗੀ ਲਾਂਚ || Latest News

0
Bookings for Mahindra Thar 5-Door have started, the launch will take place on this day

Mahindra Thar 5-Door ਲਈ ਬੁਕਿੰਗ ਹੋਈ ਸ਼ੁਰੂ, ਇਸ ਦਿਨ ਹੋਵੇਗੀ ਲਾਂਚ

ਮਹਿੰਦਰਾ ਐਂਡ ਮਹਿੰਦਰਾ ਨੇ ਪੁਸ਼ਟੀ ਕੀਤੀ ਹੈ ਕਿ ਥਾਰ 5-ਡੋਰ, ਆਫ-ਰੋਡ SUV 15 ਅਗਸਤ, 2024 ਨੂੰ ਵਿਸ਼ਵ ਪੱਧਰ ‘ਤੇ ਲਾਂਚ ਕੀਤੀ ਜਾਣੀ ਹੈ। ਅਜੇ ਥਾਰ ਨੂੰ ਲਾਂਚ ਹੋਣ ‘ਚ ਕਾਫੀ ਸਮਾਂ ਬਾਕੀ ਹੈ ਪਰੰਤੂ ਮਹਿੰਦਰਾ ਦੇ ਕੁਝ ਚੋਣਵੇਂ ਡੀਲਰਾਂ ਨੇ ਇਸ ਮਾਡਲ ਲਈ ਪ੍ਰੀ-ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ | ਧਿਆਨਯੋਗ ਹੈ ਕਿ ਬੁਕਿੰਗ ਦੀ ਰਕਮ 25,000 ਰੁਪਏ ਤੋਂ 50,000 ਰੁਪਏ ਦੇ ਵਿਚਕਾਰ ਹੋਵੇਗੀ, ਜੋ ਕਿ ਡੀਲਰਸ਼ਿਪ ਦੇ ਆਧਾਰ ‘ਤੇ ਵੱਖ-ਵੱਖ ਹੋ ਸਕਦੀ ਹੈ।

ਮਾਡਲ ਦਾ ਨਾਂ ‘ਮਹਿੰਦਰਾ ਥਾਰ ਆਰਮਾਡਾ’ ਹੋਣ ਦੀ ਸੰਭਾਵਨਾ

ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮਹਿੰਦਰਾ ਥਾਰ 5-ਡੋਰ ਨੂੰ ਤਿੰਨ ਇੰਜਣ ਵਿਕਲਪਾਂ ਦੇ ਨਾਲ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਇੱਕ 203bhp, 2.0L ਟਰਬੋ ਪੈਟਰੋਲ, ਇੱਕ 175bhp, 2.2L ਡੀਜ਼ਲ ਅਤੇ ਇੱਕ 117bhp, 1.5L ਡੀਜ਼ਲ ਇੰਜਣ ਸ਼ਾਮਲ ਹਨ। ਇਹ ਸਾਰੀਆਂ ਪਾਵਰਟ੍ਰੇਨਾਂ ਪਹਿਲਾਂ ਹੀ 3-ਡੋਰ ਵਾਲੀ ਥਾਰ ਵਿੱਚ ਦਿਖਾਈ ਦੇ ਰਹੀਆਂ ਹਨ।  5-ਡੋਰ ਵਾਲੀ ਥਾਰ ਦੇ ਉਤਪਾਦਨ ਲਈ ਤਿਆਰ ਮਾਡਲ ਦਾ ਨਾਂ ‘ਮਹਿੰਦਰਾ ਥਾਰ ਆਰਮਾਡਾ’ ਹੋਣ ਦੀ ਸੰਭਾਵਨਾ ਹੈ। ਗਾਹਕ ਇਸਨੂੰ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਨਾਲ 2WD ਅਤੇ 4WD ਡ੍ਰਾਈਵਟ੍ਰੇਨ ਸਿਸਟਮ ਦੇ ਵਿਕਲਪ ਵਿੱਚ ਖਰੀਦ ਸਕਣਗੇ। ਇਸਦੇ 3-ਦਰਵਾਜ਼ੇ ਵਾਲੇ ਸੰਸਕਰਣ ਦੀ ਤੁਲਨਾ ਵਿੱਚ, ਮਹਿੰਦਰਾ ਥਾਰ ਆਰਮਾਡਾ ਵਿੱਚ ਸਿੰਗਲ-ਪੇਨ ਸਨਰੂਫ, ਲੇਥਰੇਟ ਸੀਟ ਅਪਹੋਲਸਟ੍ਰੀ, ਰੀਅਰ ਏਸੀ ਵੈਂਟਸ, ਪੁਸ਼-ਬਟਨ ਸਟਾਰਟ, ਫਰੰਟ ਅਤੇ ਰੀਅਰ ਸੈਂਟਰ ਆਰਮਰੇਸਟ ਅਤੇ 6 ਏਅਰਬੈਗਸ ਸਮੇਤ ਹੋਰ ਵਿਸ਼ੇਸ਼ਤਾਵਾਂ ਪ੍ਰਾਪਤ ਕਰਨ ਦੀ ਸੰਭਾਵਨਾ ਹੈ।

ਕੀ ਮਿਲਣਗੇ ਫੀਚਰਜ਼ ?

ਇਸ ਵਿੱਚ ਬਾਰੰਬਾਰਤਾ-ਨਿਰਭਰ ਡੈਂਪਰਾਂ ਵਾਲਾ 5-ਲਿੰਕ ਸਿਸਟਮ ਵੀ ਮਿਲੇਗਾ, ਜੋ ਇਸਦੀ ਆਫ-ਰੋਡ ਸਮਰੱਥਾ ਨੂੰ ਵਧਾਉਂਦਾ ਹੈ।  ਇਹ SUV ਪੌੜੀ ਫ੍ਰੇਮ ਚੈਸੀ ‘ਤੇ ਆਧਾਰਿਤ ਹੋਵੇਗੀ ਅਤੇ ਇਸ ਦੇ ਸਸਪੈਂਸ਼ਨ ਸੈਟਅਪ ਨੂੰ ਸਕਾਰਪੀਓ N ਨਾਲ ਸਾਂਝਾ ਕਰੇਗੀ। ਡੈਸ਼ਬੋਰਡ ਦਾ ਡਿਜ਼ਾਇਨ 3-ਦਰਵਾਜ਼ੇ ਵਾਲੇ ਥਾਰ ਤੋਂ ਵੱਖਰਾ ਹੋਵੇਗਾ, ਜਿਸ ਵਿੱਚ ਇੱਕ ਇੰਫੋਟੇਨਮੈਂਟ ਸਿਸਟਮ ਅਤੇ ਇੰਸਟਰੂਮੈਂਟ ਕਲੱਸਟਰ ਦੇ ਤੌਰ ‘ਤੇ ਕੰਮ ਕਰਨ ਵਾਲੀ ਪੂਰੀ ਤਰ੍ਹਾਂ ਨਾਲ ਡਿਜੀਟਲ ਡਿਊਲ ਸਕਰੀਨ ਹੋਵੇਗੀ। ਇਸ ‘ਚ ਰਿਅਰ ਡਰੱਮ ਬ੍ਰੇਕ ਦੀ ਜਗ੍ਹਾ ਡਿਸਕ ਬ੍ਰੇਕ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :ਖੰਨਾ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ , ਰੈਲੀ ਨੂੰ ਕਰਨਗੇ ਸੰਬੋਧਨ

ਖਾਸ ਤੌਰ ‘ਤੇ ਫਰੰਟ ਫਾਸੀਆ ਦੇ ਮਾਮਲੇ ਵਿੱਚ, ਮਹਿੰਦਰਾ ਥਾਰ ਆਰਮਾਡਾ 3-ਦਰਵਾਜ਼ੇ ਵਾਲੇ ਥਾਰ ਤੋਂ ਥੋੜ੍ਹਾ ਵੱਖਰਾ ਦਿਖਾਈ ਦੇਵੇਗਾ, ਇਸ SUV ਵਿੱਚ ਇੱਕ ਨਵੀਂ ਡਿਜ਼ਾਈਨ ਕੀਤੀ ਗ੍ਰਿਲ, ਟਵੀਕਡ ਬੰਪਰ, ਏਕੀਕ੍ਰਿਤ LED ਫੋਗ ਲੈਂਪ, LED ਹੈੱਡਲੈਂਪ ਅਤੇ ਫਰੰਟ ਫੈਂਡਰ ‘ਤੇ LED ਸਾਈਡ ਇੰਡੀਕੇਟਰ ਹੋਣਗੇ। ਇਸ ਤੋਂ ਇਲਾਵਾ ਇਸ ‘ਚ 360 ਡਿਗਰੀ ਕੈਮਰਾ, ਡੈਸ਼ਕੈਮ ਅਤੇ ਫਰੰਟ ਪਾਰਕਿੰਗ ਸੈਂਸਰ ਵੀ ਦਿੱਤੇ ਜਾਣ ਦੀ ਸੰਭਾਵਨਾ ਹੈ | ਇਸ ਦੇ ਟਾਪ ਟ੍ਰਿਮ ਨੂੰ ਪੂਰੀ LED ਲਾਈਟਿੰਗ ਅਤੇ 19-ਇੰਚ ਡਾਇਮੰਡ-ਕੱਟ ਅਲਾਏ ਵ੍ਹੀਲ ਦਿੱਤੇ ਜਾਣ ਦੀ ਸੰਭਾਵਨਾ ਹੈ।

 

 

 

 

ਖੰਨਾ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ , ਰੈਲੀ ਨੂੰ ਕਰਨਗੇ ਸੰਬੋਧਨ || News of Punjab

0
Defense Minister Rajnath Singh, who reached Khanna, will address the rally

ਖੰਨਾ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ , ਰੈਲੀ ਨੂੰ ਕਰਨਗੇ ਸੰਬੋਧਨ

ਰੱਖਿਆ ਮੰਤਰੀ ਰਾਜਨਾਥ ਸਿੰਘ ਪੰਜਾਬ ਦੇ ਖੰਨਾ ਪਹੁੰਚ ਚੁੱਕੇ ਹਨ। ਜਿੱਥੇ ਉਹ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਉਹ ਇੱਥੇ ਫਤਹਿਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਲਈ ਵੋਟਾਂ ਮੰਗਣਗੇ। ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਹੁਣ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਮੰਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਹਨ। ਜਿਸਦੇ ਚੱਲਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ |

ਇਹ ਵੀ ਪੜ੍ਹੋ :ਫਾਜ਼ਿਲਕਾ ਪੁਲਿਸ ਤੇ BSF ਨੂੰ ਮਿਲੀ ਵੱਡੀ ਕਾਮਯਾਬੀ , ਹੈਰੋਇਨ ਤੇ ਡਰੱਗ ਮਨੀ ਸਮੇਤ 7 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਭਾਜਪਾ ਸਰਕਾਰ ਨੇ 26 ਦਸੰਬਰ ਨੂੰ ਬਾਲ ਦਿਵਸ ਮਨਾਉਣ ਦਾ ਕੀਤਾ ਫੈਸਲਾ

ਰੱਖਿਆ ਮੰਤਰੀ ਨੇ ਕਿਹਾ ਕਿ ਇਹ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਾਰਮਿਕ ਗਿਆਨ ਦੀ ਧਰਤੀ ਹੈ। ਗੁਰੂ ਸਾਹਿਬ ਨੂੰ ਦੁਨੀਆਂ ਭਰ ਵਿੱਚ ਲੋਕ ਜਾਣਦੇ ਹਨ। ਗੁਰੂ ਗੋਬਿੰਦ ਸਿੰਘ ਜੀ ਅਤੇ ਭਗਤ ਸਿੰਘ ਜੀ ਨੂੰ ਪ੍ਰਣਾਮ। ਇਹ ਗੁਰੂਆਂ ਦੀ ਧਰਤੀ ਹੈ। ਪੰਜਾਬ ਕਿਸਾਨਾਂ ਦੀ ਵੀ ਧਰਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਕਰਵਾਇਆ। ਗੁਰੂਆਂ ਦਾ ਪ੍ਰਕਾਸ਼ ਪੁਰਬ ਭਾਰਤ ਦੇ ਨਾਲ-ਨਾਲ ਹੋਰ ਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ। ਭਾਜਪਾ ਸਰਕਾਰ ਨੇ ਵੀ 26 ਦਸੰਬਰ ਨੂੰ ਬਾਲ ਦਿਵਸ ਮਨਾਉਣ ਦਾ ਫੈਸਲਾ ਲਿਆ ਹੈ।

ਫਾਜ਼ਿਲਕਾ ਪੁਲਿਸ ਤੇ BSF ਨੂੰ ਮਿਲੀ ਵੱਡੀ ਕਾਮਯਾਬੀ , ਹੈਰੋਇਨ ਤੇ ਡਰੱਗ ਮਨੀ ਸਮੇਤ 7 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

0
Fazilka Police and BSF got great success, arrested 7 drug smugglers including heroin and drug money

ਫਾਜ਼ਿਲਕਾ ਪੁਲਿਸ ਤੇ BSF ਨੂੰ ਮਿਲੀ ਵੱਡੀ ਕਾਮਯਾਬੀ , ਹੈਰੋਇਨ ਤੇ ਡਰੱਗ ਮਨੀ ਸਮੇਤ 7 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਪੰਜਾਬ ਦੀ ਫਾਜ਼ਿਲਕਾ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਨੂੰ ਵੱਡੀ ਵੱਡੀ ਕਾਮਯਾਬੀ ਮਿਲੀ ਹੈ ਜਿਸਦੇ ਤਹਿਤ ਪੁਲਿਸ ਤੇ BSF ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਅੰਤਰਰਾਸ਼ਟਰੀ ਨਾਰਕੋ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਵੱਲੋਂ 7 ਨਸ਼ਾ ਤਸਕਰਾਂ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ, ਕਾਰਤੂਸ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ | ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕਰੋੜਾਂ ਵਿੱਚ ਕੀਮਤ

DGP ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਪਾਕਿਸਤਾਨ ਸਥਿਤ ਸਮੱਗਲਰ ਦੇ ਸੰਪਰਕ ਵਿੱਚ ਸਨ। ਮੁਲਜ਼ਮਾਂ ਕੋਲੋਂ 5.47 ਕਿਲੋਗ੍ਰਾਮ ਸ਼ੁੱਧ ਗ੍ਰੇਡ ਹੈਰੋਇਨ, 1.7 ਲੱਖ ਰੁਪਏ ਦੀ ਡਰੱਗ ਮਨੀ, 40 ਕਾਰਤੂਸ ਬਰਾਮਦ ਹੋਏ ਹਨ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਵਿੱਚ ਹੈ।

ਉਨ੍ਹਾਂ ਦੱਸਿਆ ਕਿ ਫੜੇ ਗਏ ਨਸ਼ਾ ਤਸਕਰਾਂ ਖਿਲਾਫ NDPS ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ਦੇ ਪਿਛੜੇ ਅਤੇ ਅਗਾਂਹਵਧੂ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਪੁੱਛਗਿੱਛ ‘ਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਅੱਜ ਤੋਂ ਸ਼ੁਰੂ ਹੋਵੇਗੀ ਰਾਮ ਮੰਦਰ ਨਿਰਮਾਣ ਕਮੇਟੀ ਦੀ ਮੀਟਿੰਗ , ਜਲਦ ਬਣੇਗਾ ਰਾਮ ਕਥਾ ਮਿਊਜ਼ੀਅਮ || Today News

0
The meeting of the Ram Mandir Construction Committee will start from today, the Ram Katha Museum will be built soon

ਅੱਜ ਤੋਂ ਸ਼ੁਰੂ ਹੋਵੇਗੀ ਰਾਮ ਮੰਦਰ ਨਿਰਮਾਣ ਕਮੇਟੀ ਦੀ ਮੀਟਿੰਗ , ਜਲਦ ਬਣੇਗਾ ਰਾਮ ਕਥਾ ਮਿਊਜ਼ੀਅਮ || Today News

ਰਾਮ ਮੰਦਰ ਨਿਰਮਾਣ ਕਮੇਟੀ ਦੀ ਮੀਟਿੰਗ ਐਤਵਾਰ 26 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਮੀਟਿੰਗ ਦੋ ਦਿਨ ਚਲੇਗੀ ਜੋ ਕਿ ਕੱਲ ਸ਼ਾਮ ਨੂੰ ਸਮਾਪਤ ਹੋਣੀ ਹੈ | ਇਸ ਦੇ ਨਾਲ ਹੀ  ਭਵਨ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਰਾਮ ਮੰਦਰ ਨਿਰਮਾਣ ਅਤੇ ਪਿਛਲੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਯੁੱਧਿਆ ਪਹੁੰਚ ਕੇ ਕੱਲ੍ਹ ਦੇਰ ਸ਼ਾਮ ਰਾਮਲਲਾ ਦੇ ਦਰਸ਼ਨ ਵੀ ਕੀਤੇ ਸਨ। ਦੱਸ ਦਈਏ ਕਿ ਰਾਮ ਮੰਦਰ ਟਰੱਸਟ ਦੇ ਮੈਂਬਰਾਂ ਨਾਲ ਦੋ ਸ਼ਿਫਟਾਂ ਵਿੱਚ ਮੀਟਿੰਗ ਹੋਵੇਗੀ ਅਤੇ ਨਾਲ ਹੀ ਕਾਰਜਕਾਰੀ ਏਜੰਸੀ ਦੇ ਇੰਜਨੀਅਰਾਂ ਨਾਲ ਵੀ ਇਹ ਮੀਟਿੰਗ ਕੀਤੀ ਜਾਣੀ ਹੈ ।

ਸਤੰਬਰ ਮਹੀਨੇ ਤੱਕ ਰਾਮ ਜਨਮ ਭੂਮੀ ਕੰਪਲੈਕਸ ਵਿੱਚ ਸਪਤਰਿਸ਼ੀ ਦਾ ਮੰਦਰ ਹੋ ਜਾਵੇਗਾ ਤਿਆਰ

ਅਯੁੱਧਿਆ ਪਹੁੰਚੇ ਭਵਨ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਕਿਹਾ ਕਿ ਰਾਮ ਜਨਮ ਭੂਮੀ ਕੰਪਲੈਕਸ ਵਿੱਚ ਸਪਤਰਿਸ਼ੀ ਦਾ ਮੰਦਰ ਸਤੰਬਰ ਮਹੀਨੇ ਤੱਕ ਬਣ ਕੇ ਤਿਆਰ ਹੋ ਜਾਵੇਗਾ। ਰਾਮ ਮੰਦਰ ‘ਚ ਬਣਨ ਵਾਲੀ ਰਾਮ ਦਰਬਾਰ ਦੀ ਮੂਰਤੀ ਦਾ ਰੂਪ ਵੀ ਤੈਅ ਕੀਤਾ ਜਾ ਰਿਹਾ ਹੈ। ਇਸ ਮੂਰਤੀ ਦੀ ਉਸਾਰੀ ਰਾਮ ਦਰਬਾਰ ਦੀ ਕਲਾ ਨੂੰ ਅੰਤਿਮ ਰੂਪ ਦੇ ਕੇ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨ੍ਰਿਪੇਂਦਰ ਮਿਸ਼ਰਾ ਨੇ ਕਿਹਾ ਕਿ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਰਾਮ ਦਰਬਾਰ ਦੀ ਮੂਰਤੀ ਬਣਾਉਣ ਲਈ ਕਿਹੜੇ ਪੱਥਰ ਦੀ ਵਰਤੋਂ ਕੀਤੀ ਜਾਵੇਗੀ। ਚਿੱਤਰਕਾਰ ਵਾਸੁਦੇਵ ਕਾਮਤ ਹੇਠਲੇ ਪਲਿੰਥ ‘ਤੇ ਬਣਨ ਵਾਲੀ ਮੂਰਤੀ ਦਾ ਸਕੈਚ ਤਿਆਰ ਕਰ ਰਹੇ ਹਨ।

ਇਹ ਵੀ ਪੜ੍ਹੋ :ਫਤਿਹਗੜ੍ਹ ਸਾਹਿਬ ਪੁਲਿਸ ਨੇ 3 ਚੋਰਾਂ ਨੂੰ ਕੀਤਾ ਕਾਬੂ , ਚੋਰੀ ਦੇ ਵਾਹਨ ਕੀਤੇ ਬਰਾਮਦ

ਰਾਮਲਲਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਲਗਾਤਾਰ ਪਹੁੰਚ ਰਹੀ ਅਯੁੱਧਿਆ

ਰਾਮ ਕਥਾ ਮਿਊਜ਼ੀਅਮ ‘ਚ ਕੀ ਹੋਵੇਗਾ ਅਤੇ ਕਿੰਨੀ ਤਕਨੀਕ ਹੋਵੇਗੀ, ਇਸ ਬਾਰੇ ਅਜੇ ਗੱਲਬਾਤ ਚੱਲ ਰਹੀ ਹੈ। ਰਾਮ ਕਥਾ ਮਿਊਜ਼ੀਅਮ ‘ਚ ਭਗਵਾਨ ਰਾਮ ਦਾ ਅਦਭੁਤ ਰੂਪ ਦੇਖਣ ਨੂੰ ਮਿਲੇਗਾ। ਡਰਾਇੰਗ ਰਾਹੀਂ ਸ਼ਰਧਾਲੂਆਂ ਨੂੰ ਸਮਝਾਉਣ ਦਾ ਯਤਨ ਕੀਤਾ ਜਾਵੇਗਾ ਕਿ ਰਾਮ ਪੁਰਸ਼ੋਤਮ ਕਿਵੇਂ ਬਣਿਆ। ਨ੍ਰਿਪੇਂਦਰ ਮਿਸ਼ਰਾ ਨੇ ਕਿਹਾ ਕਿ ਰਾਮ ਕਥਾ ਅਜਾਇਬ ਘਰ ਵਿੱਚ ਸਕ੍ਰਿਪਟ ਲਿਖੀ ਜਾਵੇਗੀ ਅਤੇ ਇਸ ਦੀ ਤਰਜ਼ ’ਤੇ ਮਿਊਜ਼ੀਅਮ ਦੀ ਉਸਾਰੀ ਕੀਤੀ ਜਾਵੇਗੀ। ਇੱਥੇ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਰਾਮਲਲਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਲਗਾਤਾਰ ਅਯੁੱਧਿਆ ਪਹੁੰਚ ਰਹੀ ਹੈ।

 

 

ਫਤਿਹਗੜ੍ਹ ਸਾਹਿਬ ਪੁਲਿਸ ਨੇ 3 ਚੋਰਾਂ ਨੂੰ ਕੀਤਾ ਕਾਬੂ , ਚੋਰੀ ਦੇ ਵਾਹਨ ਕੀਤੇ ਬਰਾਮਦ || News of Punjab

0
Fatehgarh Sahib Police arrested 3 thieves, recovered stolen vehicles

ਫਤਿਹਗੜ੍ਹ ਸਾਹਿਬ ਪੁਲਿਸ ਨੇ 3 ਚੋਰਾਂ ਨੂੰ ਕੀਤਾ ਕਾਬੂ , ਚੋਰੀ ਦੇ ਵਾਹਨ ਕੀਤੇ ਬਰਾਮਦ

ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਵਾਹਨ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਸੀ। ਜਿਸਦੇ ਤਹਿਤ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਕੋਲੋਂ 5 ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਉਮੀਦ ਹੈ।

ਪੁਲਿਸ ਨੇ ਦੋਸ਼ੀਆਂ ਕੋਲੋਂ ਕੀਤੀ ਪੁੱਛਗਿੱਛ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਰਾਕੇਸ਼ ਯਾਦਵ ਨੇ ਦੱਸਿਆ ਕਿ ਦੋਸ਼ੀ ਸੁਰਿੰਦਰ ਸਿੰਘ ਦੀ ਡੂੰਘਾਈ ਨਾਲ ਕੀਤੀ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਅਜੈ ਕੁਮਾਰ ਪੁੱਤਰ ਸੁਰਿੰਦਰ ਸਿੰਘ ਅਤੇ ਸੁਮਿਤ ਭਾਰਦਵਾਜ ਪੁੱਤਰ ਜਸਵਿੰਦਰ ਕੁਮਾਰ ਵਾਸੀਆਨ ਅਮਨ ਕਾਲੋਨੀ, ਸਰਹੰਦ ਮੰਡੀ ਨੂੰ ਨਾਮਜਦ ਕੀਤਾ ਗਿਆ। ਜਿਸ ਤੇ ਦੋਸ਼ੀ ਅਜੈ ਕੁਮਾਰ ਅਤੇ ਸੁਮਿਤ ਭਾਰਦਵਾਜ ਜੋ ਕਿ ਰੋਪੜ ਜੇਲ ਵਿੱਚ ਬੰਦ ਹੈ।

ਇਹ ਵੀ ਪੜ੍ਹੋ :ਅੱਜ ਪੰਜਾਬ ਆਉਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ , ਭਾਜਪਾ ਉਮੀਦਵਾਰ ਗੇਜਾਰਾਮ ਲਈ ਕਰਨਗੇ ਚੋਣ ਪ੍ਰਚਾਰ

ਜਿਨ੍ਹਾਂ ਨੂੰ ਐਸ.ਆਈ ਰਾਜਵੰਤ ਸਿੰਘ ਇੰਚਾਰਜ ਪੁਲਿਸ ਚੌਕੀ ਸਰਹੰਦ ਮੰਡੀ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 5 ਮੋਟਰਸਾਈਕਲ ਬਿਨਾਂ ਨੰਬਰੀ ਮਾਰਕਾ ਹੀਰੋ ਸਪੈਲਡਰ, ਇੱਕ ਸਕੂਟਰੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਤਿੰਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ, ਆਮ ਖਾਸ ਬਾਗ ਅਤੇ ਹੋਰ ਜਨਤਕ ਥਾਵਾ ਤੇ ਮੋਟਰਸਾਈਕਲ ਚੋਰੀ ਦੀਆ ਵਾਰਦਾਤ ਨੂੰ ਅੰਜਾਮ ਦਿੰਦੇ ਸਨ।

 

 

 

 

ਅੱਜ ਪੰਜਾਬ ਆਉਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ , ਭਾਜਪਾ ਉਮੀਦਵਾਰ ਗੇਜਾਰਾਮ ਲਈ ਕਰਨਗੇ ਚੋਣ ਪ੍ਰਚਾਰ

0
Defense Minister Rajnath Singh will come to Punjab today, he will campaign for BJP candidate Gejaram

ਅੱਜ ਪੰਜਾਬ ਆਉਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ , ਭਾਜਪਾ ਉਮੀਦਵਾਰ ਗੇਜਾਰਾਮ ਲਈ ਕਰਨਗੇ ਚੋਣ ਪ੍ਰਚਾਰ

ਲੋਕ ਸਭਾ ਚੋਣਾਂ ਦੇ ਮੱਦੇਨਜਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੌਰੇ ‘ਤੇ ਰਹਿਣਗੇ। ਜਿਸਦੇ ਚੱਲਦਿਆਂ ਉਹ ਸਭ ਤੋਂ ਪਹਿਲਾਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਭਾਜਪਾ ਦੀ ਰੈਲੀ ਵਿਚ ਸ਼ਮੂਲੀਅਤ ਕਰਨਗੇ। ਜਿੱਥੇ ਉਹ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਲਈ ਚੋਣ ਪ੍ਰਚਾਰ ਕਰਨਗੇ |

ਪੰਜਾਬ ‘ਚ ਕਿਸਾਨਾਂ ਨੇ ਭਾਜਪਾ ਦਾ ਕੀਤਾ ਹੋਇਆ ਬਾਇਕਾਟ

ਦਰਅਸਲ , ਪੰਜਾਬ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਜਪਾ ਦੇ ਬਾਇਕਾਟ ਦਾ ਐਲਾਨ ਕੀਤਾ ਹੋਇਆ ਹੈ। ਜਿਸਦੇ ਚੱਲਦਿਆਂ ਭਾਜਪਾ ਖਿਲਾਫ ਕਿਸਾਨ ਰੋਜ਼ ਹੀ ਰੋਸ ਪ੍ਰਦਰਸ਼ਨ ਕਰ ਰਹੇ ਹਨ ਜਿਸ ਕਾਰਨ ਰਾਜਨਾਥ ਸਿੰਘ ਦੇ ਖੰਨਾ ਦੌਰੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਜਿਸਨੂੰ ਲੈ ਕੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ | ਪੰਜਾਬ ਪੁਲਿਸ ਤੋਂ ਇਲਾਵਾ ਹੋਰ ਫੋਰਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ :ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਭਾਣਾ , 11 ਦੀ ਹੋਈ ਮੌਤ

ਰੈਲੀ ਵਾਲੀ ਥਾਂ ਤੋਂ ਲਗਭਗ 2 ਕਿਲੋਮੀਟਰ ਦੂਰ ਭੱਟੀਆਂ ਤੋਂ ਖੇਡ ਦੇ ਮੈਦਾਨ ਅੰਦਰ ਹੈਲੀਪੇਡ ਬਣਾਇਆ ਗਿਆ ਹੈ। ਉਥੋਂ ਰੱਖਿਆ ਮੰਤਰੀ ਦੀ ਗੱਡੀਆਂ ਦਾ ਕਾਫਲਾ ਰੈਲੀ ਵਿਚ ਜਾਵੇਗਾ। ਭਾਜਪਾ ਜ਼ਿਲ੍ਹਾ ਸਕੱਤਰ ਪਰਮ ਵਾਲੀਆ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਸਾਰੀਆਂ 9 ਵਿਧਾਨ ਸਭਾ ਹਲਕਿਆਂ ਤੋਂ ਭਾਜਪਾ ਨੇਤਾ, ਵਰਕਰ ਤੇ ਸਮਰਥਕ ਰੈਲੀ ਵਿਚ ਆਉਣਗੇ। ਇਹ ਰੈਲੀ ਭਾਜਪਾ ਦੇ ਪ੍ਰਚਾਰ ਨੂੰ ਬਹੁਤ ਤਾਕਤ ਦੇਵੇਗੀ।

 

 

 

 

ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਭਾਣਾ , 11 ਦੀ ਹੋਈ ਮੌਤ || Latest News

0
A bus full of pilgrims collided with a bus, 11 died

ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਭਾਣਾ , 11 ਦੀ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਵੱਡਾ ਭਾਣਾ ਵਾਪਰ ਗਿਆ | ਜਿੱਥੇ ਕਿ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਡੰਪਰ ਟਰੱਕ ਨੇ ਟੱਕਰ ਮਾਰ ਦਿੱਤੀ | ਜਿਸ ਕਾਰਨ ਹਾਦਸੇ ‘ਚ ਬੱਸ ‘ਚ ਸਵਾਰ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਸ਼ਰਧਾਲੂ ਗੰਭੀਰ ਜ਼ਖਮੀ ਹੋ ਗਏ ਹਨ।  ਜਿਸ ਤੋਂ ਬਾਅਦ ਹਾਦਸੇ ਦੀ ਸੂਚਨਾ ਮਿਲਣ ‘ਤੇ ਸ਼ਾਹਜਹਾਂਪੁਰ ਦੇ ਜ਼ਿਲਾ ਅਧਿਕਾਰੀ ਅਤੇ ਪੁਲਸ ਸੁਪਰਡੈਂਟ ਮੌਕੇ ‘ਤੇ ਪਹੁੰਚੇ। ਜਿਨ੍ਹਾਂ ਨੇ ਆਲੇ -ਦੁਆਲੇ ਦੇ ਲੋਕਾਂ ਅਤੇ ਕਰੇਨ ਦੀ ਮਦਦ ਨਾਲ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ ਅਤੇ ਬੱਸ ‘ਚੋਂ ਫਸੇ ਲੋਕਾਂ ਨੂੰ ਬਾਹਰ ਕੱਢਿਆ।

ਦਰਜਨ ਦੇ ਕਰੀਬ ਸਵਾਰੀਆਂ ਹੋਈਆਂ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਇਕ ਨਿੱਜੀ ਬੱਸ ‘ਤੇ ਗਿਲਾਸ ਨਾਲ ਭਰਿਆ ਟਰੱਕ ਪਲਟ ਗਿਆ। ਜਿਸ ਕਾਰਨ ਇਸ ਹਾਦਸੇ ਵਿੱਚ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਿਸ ਤੋਂ ਤੁਰੰਤ ਬਾਅਦ ਉਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਰਅਸਲ , ਇਹ ਬੱਸ ਯੂਪੀ ਦੇ ਸੀਤਾਪੁਰ ਤੋਂ ਉੱਤਰਾਖੰਡ ਦੇ ਮਾਂ ਪੂਰਨਗਿਰੀ ਦੇ ਮੰਦਰ ਜਾ ਰਹੀ ਸੀ ਕਿ ਥਾਣਾ ਖੂਤਰ ਖੇਤਰ ਦੇ ਗੋਲਾ ਰੋਡ ‘ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ।

ਸ਼ਾਹਜਹਾਂਪੁਰ ਦੇ ਐੱਸਪੀ ਅਸ਼ੋਕ ਕੁਮਾਰ ਮੀਨਾ ਨੇ ਦੱਸਿਆ, ”ਰਾਤ ਕਰੀਬ 11 ਵਜੇ ਸਾਨੂੰ ਸੂਚਨਾ ਮਿਲੀ ਕਿ ਪੂਰਣਗਿਰੀ ਜਾ ਰਹੀ ਸ਼ਰਧਾਲੂਆਂ ਦੀ ਬੱਸ ਖੁਟਰ ਥਾਣਾ ਖੇਤਰ ਦੇ ਢਾਬੇ ‘ਤੇ ਖੜ੍ਹੀ ਹੈ। ਕੁਝ ਸ਼ਰਧਾਲੂ ਬੱਸ ਦੇ ਅੰਦਰ ਬੈਠੇ ਸਨ ਅਤੇ ਕੁਝ ਢਾਬੇ ‘ਤੇ ਖਾਣਾ ਖਾ ਰਹੇ ਸਨ। ਫਿਰ ਇੱਕ ਟਰੱਕ ਬੇਕਾਬੂ ਹੋ ਕੇ ਬੱਸ ‘ਤੇ ਪਲਟ ਗਿਆ। ਕੁੱਲ 11 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ।

ਇਹ ਵੀ ਪੜ੍ਹੋ :ਗੁਜਰਾਤ ਦੇ ਗੇਮਿੰਗ ਜ਼ੋਨ ‘ਚ ਲੱਗੀ ਭਿਆ.ਨਕ ਅੱਗ , ਹੋਈਆਂ ਕਈ ਮੌ.ਤਾਂ

ਇਸ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਾਹਜਹਾਂਪੁਰ ਵਿੱਚ ਸੜਕ ਹਾਦਸੇ ਦਾ ਨੋਟਿਸ ਲਿਆ ਹੈ ਅਤੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪਹੁੰਚਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ