Home Blog Page 1589

ਗੁਰਦਾਸਪੁਰ ਪੁਲਿਸ ਨੇ 10.760 ਕਿਲੋਗ੍ਰਾਮ ਹੈਰੋਇਨ ਸਮੇਤ ਡ੍ਰੋਨ ਕੀਤਾ ਬਰਾਮਦ || Punjab News

0

ਗੁਰਦਾਸਪੁਰ ਪੁਲਿਸ ਨੇ 10.760 ਕਿਲੋਗ੍ਰਾਮ ਹੈਰੋਇਨ ਸਮੇਤ ਡ੍ਰੋਨ ਕੀਤਾ ਬਰਾਮਦ

ਪੰਜਾਬ ਪੁਲਿਸ ਵੱਲੋਂ ਗਲਤ ਅਨਸਰਾਂ ‘ਤੇ ਨਕੇਲ ਕੱਸੀ ਜਾ ਰਹੀ ਹੈ। ਥਾਂ-ਥਾਂ ‘ਤੇ ਨਾਕੇ ਲਗਾਏ ਜਾ ਰਹੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਬਚਾਇਆ ਜਾ ਸਕੇ। ਇਸੇ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਗੁਰਦਾਸਪੁਰ ਪੁਲਿਸ ਨੂੰ ਵੱਡਾ ਸਫਲਤਾ ਹਾਸਲ ਹੋਈ ਹੈ।

ਗੁਰਦਾਸਪੁਰ ਪੁਲਿਸ ਨੇ ਬੀਐੱਸਐੱਫ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ 10.760 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਤਸਕਰੀ ਲਈ ਵਰਤਿਆ ਡ੍ਰੋਨ ਹੈਕਸਾਕਾਪਟਰ ਵੀ ਬਰਾਮਦ ਕੀਤਾ ਗਿਆ ਹੈ। ਗੁਰਦਾਸਪੁਰ ਪੁਲਿਸ ਨੇ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।

 

ਅੱਜ ਰੂਪਨਗਰ ‘ਚ ਰੋਡ ਸ਼ੋਅ ਕਰਨਗੇ ਸੰਜੇ ਸਿੰਘ ਤੇ ਰਾਘਵ ਚੱਢਾ || Latest News || Elections

0
Sanjay Singh and Raghav Chadha will do a road show in Rupnagar today

ਅੱਜ ਰੂਪਨਗਰ ‘ਚ ਰੋਡ ਸ਼ੋਅ ਕਰਨਗੇ ਸੰਜੇ ਸਿੰਘ ਤੇ ਰਾਘਵ ਚੱਢਾ

ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਹੈ ਜਿਸਦੇ ਮੱਦੇਨਜਰ ਪਾਰਟੀਆਂ ਵੱਲੋਂ ਜਗ੍ਹਾ -ਜਗ੍ਹਾ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ ਤਾਂ ਜੋ ਆਪਣੇ ਪੱਖ ਵਿੱਚ ਵੱਧ ਤੋਂ ਵੱਧ ਵੋਟ ਹਾਸਿਲ ਕੀਤੀ ਜਾ ਸਕੇ | ਆਮ ਆਦਮੀ ਪਾਰਟੀ ਨੂੰ ਵੀ ਕਾਫੀ ਐਕਸ਼ਨ ਵਿੱਚ ਦੇਖਿਆ ਜਾ ਰਿਹਾ ਹੈ ਜਿਸਦੇ ਚੱਲਦਿਆਂ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਅੱਜ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਆਪ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ |

ਇਸੇ ਦੇ ਨਾਲ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨਯਾਗਾਓਂ ਅਤੇ ਰਾਘਵ ਚੱਢਾ ਰੂਪਨਗਰ ‘ਚ ਰੋਡ ਸ਼ੋਅ ਕਰਨਗੇ। ਦੋਵੇਂ ਪ੍ਰੋਗਰਾਮ ਦੁਪਹਿਰ ਬਾਅਦ ਹੋਣੇ ਹਨ | ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕਰ ਦਿੱਤੇ ਗਏ ਹਨ ਅਤੇ ਹਰ ਕੋਨੇ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ |

ਆਨੰਦਪੁਰ ਸਾਹਿਬ ਸੀਟ ‘ਆਪ’ ਲਈ ਬਣੀ ਹੋਈ ਚੁਣੌਤੀ

ਸੰਜੇ ਸਿੰਘ ਅੱਜ ਸੂਬੇ ਦੇ ਲੋਕ ਸਭਾ ਚੋਣ ਪ੍ਰਚਾਰ ਵਿੱਚ ਪਹਿਲੀ ਵਾਰ ਰੋਡ ਸ਼ੋਅ ਕਰਨ ਜਾ ਰਹੇ ਹਨ। ਨਯਾਗਾਂਵ ਵਿੱਚ ਉਨ੍ਹਾਂ ਦੇ ਰੋਡ ਸ਼ੋਅ ਦਾ ਸਮਾਂ 4 ਵਜੇ ਰੱਖਿਆ ਗਿਆ ਹੈ। ਰੋਡ ਸ਼ੋਅ ਕਮੇਟੀ ਚੌਕ ਤੋਂ ਸ਼ੁਰੂ ਹੋਵੇਗਾ, ਜਦਕਿ ਦੂਜੇ ਪਾਸੇ ਰਾਘਵ ਚੱਢਾ ਰੂਪਨਗਰ ‘ਚ ਰੋਡ ਸ਼ੋਅ ਕੱਢਣਗੇ, ਜੋ ਕਿ ਬਾਅਦ ਦੁਪਹਿਰ 3.30 ਵਜੇ ਹੋਵੇਗਾ। ਇਸੇ ਦੇ ਨਾਲ ਆਪ ਉਮੀਦਵਾਰ ਮਾਲਵਿੰਦਰ ਸਿੰਘ ਖੁਦ ਹਲਕੇ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰੋਗਰਾਮ ਕਰਨਗੇ।

ਧਿਆਨਯੋਗ ਹੈ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਸੀਟ ‘ਆਪ’ ਲਈ ਚੁਣੌਤੀ ਬਣੀ ਹੋਈ ਹੈ। ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਨੇ ਇੱਥੋਂ ਦੇ ਦਿੱਗਜ ਆਗੂ ਤੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

 

ਤੇਜ਼ ਰਫਤਾਰ ਦਾ ਕਹਿਰ, ਇੱਕ ਵਿਅਕਤੀ ਦੀ ਹੋਈ ਮੌ.ਤ

0

ਆਏ ਦਿਨ ਸੜਕ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ।ਖੰਨਾ ਦੇ ਅਮਲੋਹ ਰੋਡ ‘ਤੇ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇੱਥੇ ਇੱਕ ਬੇਕਾਬੂ ਟ੍ਰੈਕਟਰ ਟਰਾਲੀ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਨੂੰ ਤੋੜ ਕੇ ਇੱਕ ਦੁਕਾਨ ਵਿੱਚ ਵੜ ਗਿਆ। ਟ੍ਰੈਕਟਰ ਟਰਾਲੀ ਨੇ ਦੁਕਾਨਦਾਰ ਨੂੰ ਕੁਚਲ ਦਿੱਤਾ। ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਈ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ। ਟ੍ਰੈਕਟਰ ਟਰਾਲੀ ਚਾਲਕ ਸ਼ਰਾਬੀ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲਾਰੈਂਸ ਗੈਂਗ ਦੇ…

ਸਿਟੀ ਥਾਣਾ 2 ਦੇ ਸਬ-ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਟ੍ਰੈਕਟਰ ਟਰਾਲੀ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਚਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਲੋਕ ਸਭਾ ਚੋਣਾਂ 2024: ਪਟਿਆਲਾ ਸੀਟ ਤੋਂ ਕੌਣ ਮਾਰੇਗਾ ਬਾਜ਼ੀ?

0

ਲੋਕ ਸਭਾ ਚੋਣਾਂ 2024: ਪਟਿਆਲਾ ਸੀਟ ਤੋਂ ਕੌਣ ਮਾਰੇਗਾ ਬਾਜ਼ੀ?

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲਾਰੈਂਸ ਗੈਂਗ ਦੇ 2 ਗੁਰਗੇ ਕੀਤੇ ਕਾਬੂ || Punjab News

0

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲਾਰੈਂਸ ਗੈਂਗ ਦੇ 2 ਗੁਰਗੇ ਕੀਤੇ ਕਾਬੂ

ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪਟਿਆਲਾ ਪੁਲਿਸ ਨੇ ਰਾਜਪੁਰਾ ਤੋਂ ਲਾਰੈਂਸ ਗੈਂਗ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ ਲਾਡੀ ਤੇ ਸੁਬੀਰ ਸਿੰਘ ਉਰਫ ਸੁਬੀ ਵਜੋਂ ਹੋਈ ਹੈ। ਲਾਡੀ 2017 ਵਿਚ ਪੰਚਕੂਲਾ ਵਿਚ ਹੋਈ ਮੀਤ ਬਾਊਂਸਰ ਦੀ ਹੱਤਿਆ ਵਿਚ ਸ਼ਾਮਲ ਸ਼ੂਟਰਾਂ ਵਿਚੋਂ ਇਕ ਸੀ ਤੇ ਸਤੰਬਰ 2020 ਤੋਂ ਜ਼ਮਾਨਤ ‘ਤੇ ਬਾਹਰ ਸੀ।

ਇਹ ਵੀ ਪੜ੍ਹੋ 30 ਮਈ ਨੂੰ ਹੁਸ਼ਿਆਰਪੁਰ ਆਉਣਗੇ PM ਮੋਦੀ, ਰੈਲੀ ਨੂੰ ਕਰਨਗੇ ਸੰਬੋਧਿਤ ||

ਇਸ ਦੀ ਜਾਣਕਾਰੀ ਡੀਜੀਪੀ ਪੰਜਾਬ ਵੱਲੋਂ ਸਾਂਝੀ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਗੁਰਗਿਆਂ ਨੂੰ ਵਿਦੇਸ਼ ਵਿਚ ਰਹਿਣ ਵਾਲੇ ਬਦਮਾਸ਼ਾਂ ਤੋਂ ਆਰਡਰ ਮਿਲਦੇ ਸਨ। ਇਹ 2024 ਵਿਚ ਚੰਡੀਗੜ੍ਹ ਦੇ ਸੈਕਟਰ-5 ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਵੀ ਸ਼ਾਮਲ ਸੀ। ਉਸ ਨੂੰ ਹੁਣੇ ਜਿਹੇ ਖਰੜ ਵਿਚ ਆਪਣੇ ਵਿਰੋਧੀ ਧਿਰ ਦੇ ਮੈਂਬਰ ਦਾ ਕਤਲ ਕਰਨ ਦਾ ਕੰਮ ਸੌਂਪਿਆ ਗਿਆ ਸੀ। ਫੜੇ ਗਏ ਮੁਲਜ਼ਮਾਂ ਤੋਂ ਤਿੰਨ ਪਿਸਤੌਲਾਂ ਸਣੇ 15 ਕਾਰਤੂਸ ਤੇ ਇਕ ਕਾਰ ਬਰਾਮਦ ਕੀਤੀ ਗਈ ਹੈ।

ਚੰਡੀਗੜ੍ਹ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਤੇ ਭੁਪੇਸ਼ ਬਘੇਲ

0

ਚੰਡੀਗੜ੍ਹ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਤੇ ਭੁਪੇਸ਼ ਬਘੇਲ

ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਅਤੇ ਭੁਪੇਸ਼ ਬਘੇਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹਾ ਕਿ ਸਾਡੇ ਸੂਬੇ ‘ਚ ਚੋਣਾਂ ਹੋ ਚੁੱਕੀਆਂ ਹਨ, ਜਦੋਂ ਕਿ ਲੋਕ ਫੈਸਲਾ ਕਰਨਗੇ ਕਿ ਕੌਣ ਚੁਣਿਆ ਜਾਵੇਗਾ। ਥਰੂਰ ਨੇ ਕਿਹਾ ਕਿ ਭਾਰਤ ਦੇ ਲੋਕ ਉਸ ਦੇਸ਼ ਦਾ ਭਵਿੱਖ ਤੈਅ ਕਰਦੇ ਹਨ, ਜਿਸ ‘ਚ ਕਈ ਮਹਾਨ ਲੋਕ ਸਾਨੂੰ ਛੱਡ ਕੇ ਚਲੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਚਾਹ ਵੇਚਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਸੰਵਿਧਾਨ ਨੇ ਉਸ ਨੂੰ ਅਧਿਕਾਰ ਦਿੱਤਾ ਹੈ।

ਭੁਪੇਸ਼ ਬਘੇਲ ਨੇ ਕਿਹਾ ਕਿ ਪੂਰਾ ਦੇਸ਼ ਨਹਿਰੂ ਜੀ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਅਤੇ ਚੋਣਾਂ ਦੇ ਆਖਰੀ ਪੜਾਅ ‘ਚ ਹੈ ਤਾਂ ਪੂਰੇ ਦੇਸ਼ ਦੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਲੋਕਤੰਤਰ ‘ਚ ਉਹ ਚੁਣਨਗੇ ਅਤੇ ਜਿਸ ਤਰ੍ਹਾਂ ਕੋਈ ਵਿਅਕਤੀ ਤਾਨਾਸ਼ਾਹੀ ਕਰਦਾ ਹੈ, ਉਸ ਨੂੰ ਰੋਕਣ ਲਈ ਲੋਕ ਆਵਾਜ਼ ਚੁੱਕਣਗੇ।

ਇਹ ਵੀ ਪੜ੍ਹੋ;ਟਰਬੁਲੈਂਸ ‘ਚ ਫਸਿਆ ਜਹਾਜ਼, 12 ਲੋਕ ਹੋਏ ਜ਼ਖਮੀ

ਇਸ ਤੋਂ ਪਹਿਲਾਂ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਨੂੰ 60 ਸਾਲ ਦਿੱਤੇ, ਮੈਨੂੰ 60 ਦਿਨ ਦਿਓ, ਫਿਰ ਨੋਟਬੰਦੀ ‘ਚ 50 ਦਿਨ ਮੰਗੇ ਅਤੇ ਕੋਰੋਨਾ ‘ਚ 22 ਦਿਨ ਮੰਗੇ ਪਰ ਹੁਣ ਜਨਤਾ ਸਮਝ ਗਈ ਹੈ। ਇੱਕ ਵਾਰ ਜਦੋਂ ਉਹ ਹੈਰਾਨ ਹੋ ਗਏ, ਤਾਂ ਉਹ ਹੁਣ ਪਰਮੇਸ਼ੁਰ ਬਣ ਗਏ ਹਨ ਕਿਉਂਕਿ ਉਹ ਕਹਿੰਦੇ ਹਨ ਕਿ ਮਾਂ ਨੇ ਜਨਮ ਦਿੱਤਾ ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਭੇਜਿਆ। ਪੂਰੇ ਦੇਸ਼ ਨੇ ਦੇਖਿਆ ਹੈ ਕਿ ਕਿਵੇਂ ਚੰਡੀਗੜ੍ਹ ‘ਚ ਲੋਕਤੰਤਰ ਦਾ ਕਤਲ ਕੀਤਾ ਗਿਆ ਅਤੇ ਦੇਸ਼ ਇਸ ਨੂੰ ਰੋਕਣ ਲਈ ਤਿਆਰ ਹੈ।

ਸੰਵਿਧਾਨ ਨੂੰ ਖਤਰੇ ਬਾਰੇ ਸ਼ਸ਼ੀ ਥਰੂਰ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ 400 ਤੋਂ ਅੱਗੇ ਜਾਣਗੇ ਅਤੇ ਉਨ੍ਹਾਂ ਦੇ ਉਮੀਦਵਾਰ ਕਹਿ ਰਹੇ ਸਨ ਕਿ ਸੰਵਿਧਾਨ ਬਦਲ ਜਾਵੇਗਾ, ਜਿਸ ‘ਚ ਇਹ ਵੀ ਸ਼ਾਮਲ ਹੈ ਕਿ ਜੋ ਬਦਲਿਆ ਹੈ, ਉਸ ‘ਚ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਸੋਧ ਕੀਤੀ ਗਈ ਹੈ ਪਰ ਇਸ ਵਾਰ ਉਹ ਇਹ ਦਿਖਾਉਣਾ ਚਾਹੁੰਦੇ ਹਨ ਕਿ ਜੇਕਰ ਕੋਈ ਉਨ੍ਹਾਂ ਨਾਲ ਸਹਿਮਤ ਨਾ ਹੋਵੇ ਤਾਂ ਵੀ ਉਹ ਬਦਲ ਜਾਣਗੇ।

ਮੋਹਾਲੀ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱ.ਗ || News of Punjab || Latest News

0
A terrible fire broke out in the furniture market of Mohali

ਮੋਹਾਲੀ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱ.ਗ

ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਕਸਬਾ ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਹੈ ਕਿ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਅੱਗ ਲੱਗਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ | ਜਿੱਥੇ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ | ਪਰ ਫਰਨੀਚਰ ਨੂੰ ਪੇਂਟ ਕਰਨ ਲਈ ਵਰਤੇ ਜਾਣ ਵਾਲੇ ਕੈਮੀਕਲ ਕਾਰਨ ਅੱਗ ਲਗਾਤਾਰ ਵਧ ਰਹੀ ਹੈ।

ਇਹ ਵੀ ਪੜ੍ਹੋ :Babbu Maan ਤੇ Guru Randhawa ਦਾ ਨਵਾਂ ਗੀਤ ਖੂਬ ਮਚਾ ਰਿਹਾ ਧੂਮ

ਫਿਲਹਾਲ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪੁਲਿਸ ਦੀ ਟੀਮ ਵੀ ਮੌਕੇ ‘ਤੇ ਮੌਜੂਦ ਹੈ।

Babbu Maan ਤੇ Guru Randhawa ਦਾ ਨਵਾਂ ਗੀਤ ਖੂਬ ਮਚਾ ਰਿਹਾ ਧੂਮ || Latest News || Today News

0
Babbu Maan and Guru Randhawa's new song is making a lot of noise

Babbu Maan ਤੇ Guru Randhawa ਦਾ ਨਵਾਂ ਗੀਤ ਖੂਬ ਮਚਾ ਰਿਹਾ ਧੂਮ

ਪੰਜਾਬੀ ਗਾਇਕ ਬੱਬੂ ਮਾਨ ਆਪਣੇ ਚਾਹੁਣ ਵਾਲਿਆਂ ਕਰ ਕੇ ਦੁਨੀਆ ਭਰ ਵਿਚ ਮਸ਼ਹੂਰ ਹਨ। ਉਹਨਾਂ ਦੇ ਗਾਣੇ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ ਅਤੇ ਉਹ ਆਪਣੇ ਅਨੋਖੇ ਅੰਦਾਜ਼ ਤੇ ਦੇਸੀ ਲੁੱਕ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹਿੰਦੇ ਹਨ | ਉੱਥੇ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਵੀ ਕਿਸੇ ਤੋਂ ਘੱਟ ਨਹੀਂ ਹਨ । ਉਹ ਅਕਸਰ ਹੀ ਆਪਣੀ ਗਾਇਕੀ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ ਅਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਵੀ ਲੰਬੀ ਕਤਾਰ ਹੈ |

ਬੱਬੂ ਮਾਨ ਇੱਕ ਅਲੱਗ ਸਟਾਈਲਿਸ਼ ਲੁੱਕ ਵਿਚ ਆਏ ਨਜ਼ਰ

ਇਸੇ ਦੇ ਨਾਲ ਅੱਜ ਪੰਜਾਬੀ ਇੰਡਸਟਰੀ ਦੇ ਇੰਨਾ ਦੋਵੇਂ ਕਲਾਕਾਰਾਂ ਦਾ ਇੱਕ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਨ੍ਹਾਂ ਦਾ ਗਾਣਾ ਅੱਜ 27 ਮਈ ਨੂੰ ਰਿਲੀਜ਼ ਹੋਇਆ ਹੈ ਜਿਸਦਾ ਨਾਮ ‘ਪਾਗਲ’ ਹੈ | ਇਸ ਗੀਤ ਵਿਚ ਬੱਬੂ ਮਾਨ ਇੱਕ ਅਲੱਗ ਸਟਾਈਲਿਸ਼ ਲੁੱਕ ਵਿਚ ਨਜ਼ਰ ਆ ਰਹੇ ਹਨ | ਦਰਸ਼ਕਾਂ ਵੱਲੋ ਇਹ ਲੁੱਕ ਕਾਫੀ ਪਸੰਦ ਕੀਤੀ ਜਾ ਰਹੀ ਹੈ | ਗੁਰੂ ਰੰਧਾਵਾ ਪਹਿਲਾਂ ਵੀ ਬਹੁਤ ਵਾਰ ਬੱਬੂ ਮਾਨ ਦਾ ਆਪਣੇ ਲਾਈਵ ਅਤੇ ਸੋਸ਼ਲ ਮੀਡੀਆ ਤੇ ਜ਼ਿਕਰ ਕਰ ਚੁੱਕੇ ਹਨ। ਗੁਰੂ ਦਾ ਕਹਿਣਾ ਹੈ ਕੀ ਉਹ ਬੱਬੂ ਮਾਨ ਦੇ ਨਾਲ ਗੀਤ ਕਰਨ ਵਿੱਚ ਬਹੁਤ ਖ਼ੁਸ਼ ਅਤੇ ਉਤਸੁਕ ਸਨ। ਹਰ ਕਿਸੇ ਨੂੰ ਇਹ ਗੀਤ ਖ਼ੂਬ ਪਸੰਦ ਆ ਰਿਹਾ ਹੈ। ਦੋਵਾਂ ਦੇ ਫੈਨ ਨੇ ਇਸ ਗੀਤ ਨੂੰ ਭਰਪੂਰ ਹੁੰਗਾਰਾ ਦਿੱਤਾ।

ਪੰਜਾਬੀ ਗਾਇਕ ਬੱਬੂ ਮਾਨ ਨੂੰ ਗੁਰੂ ਰੰਧਾਵਾ ਨੇ ਹਮੇਸ਼ਾ ਆਪਣੇ ਜੀਵਨ ਵਿੱਚ ਇੱਕ ਮਹੱਤਵਪੂਰਨ ਪ੍ਰੇਰਨਾ ਅਤੇ ਪ੍ਰਭਾਵ ਮੰਨਿਆ ਹੈ। ਇਹ ਗੁਰੂ ਰੰਧਾਵਾ ਦੀ ਆਪਣੇ ਬਚਪਨ ਦੇ ਪਸੰਦੀਦਾ ਹੀਰੋ ਦੇ ਨਾਲ ਪਹਿਲਾ collaboration ਹੋਵੇਗਾ। “ਪਾਗਲ” ਗੀਤ ਅੱਜ 27 ਮਈ ਨੂੰ ਰਿਲੀਜ਼ ਹੋਇਆ।

ਬੱਬੂ ਮਾਨ ਨਾਲ ਕੰਮ ਕਰਨਾ ਇੱਕ ਵੱਡੀ ਖ਼ੁਸ਼ਕਿਸਮਤੀ

“ਬੱਬੂ ਪਾਜੀ ਨਾਲ ਕੰਮ ਕਰਨਾ ਸ਼ਬਦਾਂ ਤੋਂ ਪਰੇ ਇੱਕ ਸਨਮਾਨ ਹੈ। ਮੇਰੇ ਲਈ ਮਾਰਗ ਦਰਸ਼ਕ ਰਹੇ ਕਲਾਕਾਰ ਦੇ ਨਾਲ ਕੰਮ ਕਰਨਾ ਬਹੁਤ ਸੱਚਾ ਮਹਿਸੂਸ ਹੁੰਦਾ ਹੈ। ਉਹ ਮੇਰਾ ਆਦਰਸ਼ ਅਤੇ ਬਚਪਨ ਦਾ ਹੀਰੋ ਹੈ, ਅਤੇ ‘ਪਾਗਲ’ ‘ਤੇ ਉਸ ਨਾਲ ਕੰਮ ਕਰਨਾ ਇੱਕ ਵੱਡੀ ਖ਼ੁਸ਼ਕਿਸਮਤੀ ਹੈ।” ਗੁਰੂ ਰੰਧਾਵਾ ਨੇ ਬਹੁਤ ਉਤਸ਼ਾਹ ਨਾਲ ਪ੍ਰਗਟ ਕੀਤਾ। ਗੁਰੂ ਰੰਧਾਵਾ ਦਾ ਕਹਿਣਾ ਹੈ ਕਿ ਇਹ ਗਾਣਾ ਇੱਕ ਸੁਪਨੇ ਦੇ ਸਾਕਾਰ ਹੋਣ ਤੋਂ ਘੱਟ ਨਹੀਂ ਹੈ ਅਤੇ ਇਹ ਉਸ ਦੀ ਡਿਸਕੋਗ੍ਰਾਫੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਭੂਸ਼ਨ ਕੁਮਾਰ ਦੁਆਰਾ ਤਿਆਰ ਕੀਤਾ ਗਿਆ ਗੀਤ ‘ਪਾਗਲ’ ਬੱਬੂ ਮਾਨ ਦੀ ਆਈਕਾਨਿਕ, ਕਮਾਲ ਵਾਲੀ ਗਾਇਕੀ ਦੇ ਨਾਲ ਗੁਰੂ ਦੀ ਤਾਜ਼ੀ, ਗਤੀਸ਼ੀਲ ਸ਼ੈਲੀ ਦਾ ਸੁਮੇਲ ਹੋਣ ਦਾ ਵਾਅਦਾ ਕਰਦਾ ਹੈ।

 

 

30 ਮਈ ਨੂੰ ਹੁਸ਼ਿਆਰਪੁਰ ਆਉਣਗੇ PM ਮੋਦੀ, ਰੈਲੀ ਨੂੰ ਕਰਨਗੇ ਸੰਬੋਧਿਤ || Latest News

0

30 ਮਈ ਨੂੰ ਹੁਸ਼ਿਆਰਪੁਰ ਆਉਣਗੇ PM ਮੋਦੀ, ਰੈਲੀ ਨੂੰ ਕਰਨਗੇ ਸੰਬੋਧਿਤ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਵੱਲੋਂ ਪ੍ਰਚਾਰ ਆਪਣੇ ਸਿਖਰਾਂ ‘ਤੇ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ‘ਚ ਕਈ ਦਿੱਗਜ ਨੇਤਾ ਪੰਜਾਬ ‘ਚ ਚੋਣ ਪ੍ਰਚਾਰ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਨੂੰ ਪੰਜਾਬ ਦੇ ਹੁਸ਼ਿਆਰਪੁਰ ਦਾ ਦੌਰਾ ਕਰਨਗੇ। ਜਿੱਥੇ ਪੀਐਮ ਮੋਦੀ ਦੁਸਹਿਰਾ ਮੈਦਾਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ;ਟਰਬੁਲੈਂਸ ‘ਚ ਫਸਿਆ ਜਹਾਜ਼, 12 ਲੋਕ ਹੋਏ ਜ਼ਖਮੀ

ਦਰਅਸਲ ‘ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ ਚੋਣ ਪ੍ਰਚਾਰ 30 ਮਈ ਨੂੰ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ। ਭਾਜਪਾ ਨੇਤਾਵਾਂ ਦਾ ਮੰਨਣਾ ਹੈ ਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਪੀਐਮ ਮੋਦੀ ਦਾ ਇੱਕ ਹੋਰ ਪੰਜਾਬ ਦੌਰਾ ਵੋਟਰਾਂ ਦੇ ਮਨਾਂ ਨੂੰ ਭਾਜਪਾ ਦੇ ਹੱਕ ਵਿੱਚ ਜੋੜਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।

ਰੈਲੀ ਲਈ ਭਾਜਪਾ ਨੇ ਤਿਆਰੀਆਂ ਕੀਤੀਆਂ ਸ਼ੁਰੂ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਪੀਐਮ ਮੋਦੀ 23 ਅਤੇ 24 ਮਈ ਨੂੰ ਪੰਜਾਬ ਦਾ ਦੌਰਾ ਕਰ ਚੁੱਕੇ ਹਨ। ਪੀਐਮ ਮੋਦੀ ਨੇ 23 ਨੂੰ ਪਟਿਆਲਾ ਅਤੇ 24 ਨੂੰ ਗੁਰਦਾਸਪੁਰ ਅਤੇ ਜਲੰਧਰ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ।