Home Blog Page 1586

ਪੰਜਾਬ ‘ਚ ਅੱਜ ਹੋਣਗੀਆਂ ਰਾਹੁਲ ਗਾਂਧੀ ਦੀਆਂ 3 ਵੱਡੀਆਂ ਚੋਣ ਰੈਲੀਆਂ || News of Punjab || Elections

0
3 big election rallies of Rahul Gandhi will be held in Punjab today

ਪੰਜਾਬ ‘ਚ ਅੱਜ ਹੋਣਗੀਆਂ ਰਾਹੁਲ ਗਾਂਧੀ ਦੀਆਂ 3 ਵੱਡੀਆਂ ਚੋਣ ਰੈਲੀਆਂ

ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ ਜਿਸਦੇ ਮੱਦੇਨਜਰ ਕਾਂਗਰਸ ਦੇ ਸਟਾਰ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਆ ਰਹੇ ਹਨ। ਉਹ ਕਾਂਗਰਸੀ ਉਮੀਦਵਾਰਾਂ ਲਈ ਚੋਣ ਰੈਲੀਆਂ ਕਰਨਗੇ। ਰਾਹੁਲ ਗਾਂਧੀ ਅੱਜ ਸਵੇਰੇ 10:30 ਵਜੇ ਦਾਣਾ ਮੰਡੀ ਦਾਖਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ।

ਜਿੱਥੇ ਉਹ ਲੁਧਿਆਣਾ ਵਿੱਚ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰਨਗੇ। ਰੈਲੀ ਦੀਆਂ ਸਾਰੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਸਨ | ਰਾਹੁਲ ਗਾਂਧੀ ਦੇ ਆਉਣ ਨਾਲ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਰੈਲੀ ਨੂੰ ਦੇਖਦੇ ਹੋਏ ਕਾਂਗਰਸੀ ਆਗੂਆਂ ਵੱਲੋਂ 15 ਹਜ਼ਾਰ ਤੋਂ ਵੱਧ ਕੁਰਸੀਆਂ ਲਾਈਆਂ ਗਈਆਂ ਹਨ।

500 ਤੋਂ ਵੱਧ ਪੁਲਿਸ ਮੁਲਾਜ਼ਮ ਕੀਤੇ ਜਾਣਗੇ ਤਾਇਨਾਤ

ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ | ਰੈਲੀ ਵਾਲੀ ਥਾਂ ’ਤੇ ਪ੍ਰਸ਼ਾਸਨ ਵੱਲੋਂ ਸੀਸੀਟੀਵੀ ਵੀ ਲਾਏ ਜਾ ਰਹੇ ਹਨ। ਰੈਲੀ ਵਾਲੀ ਥਾਂ ਨੇੜੇ ਸੁਰੱਖਿਆ ਲਈ 500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਲੁਧਿਆਣਾ ਤੋਂ ਰੈਲੀ ਦੀ ਸਮਾਪਤੀ ਤੋਂ ਬਾਅਦ ਰਾਹੁਲ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕਰਨਗੇ।

ਇਹ ਵੀ ਪੜ੍ਹੋ :ਸਕੂਲਾਂ ‘ਚ ਲਾਏ ਜਾ ਰਹੇ ਸਮਰ ਕੈਂਪਾਂ ਖਿਲਾਫ ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਸਖਤ ਹਦਾਇਤਾਂ

ਇਸੇ ਦੇ ਨਾਲ ਅੱਜ ਰਾਹੁਲ ਗਾਂਧੀ ਸ਼ਹੀਦ ਅਗਨੀਵੀਰ ਦੇ ਪਰਿਵਾਰ ਨੂੰ ਵੀ ਮਿਲਣਗੇ |  ਜਿੱਥੇ ਉਹ ਖੰਨਾ ਦੇ ਕਸਬਾ ਮਲੌਦ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਦੁਪਹਿਰ 2 ਵਜੇ ਦੇ ਕਰੀਬ ਆਉਣਗੇ। ਇੱਥੇ ਰਾਹੁਲ ਗਾਂਧੀ ਸ਼ਹੀਦ ਅਜੇ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ।

ਸਕੂਲਾਂ ‘ਚ ਲਾਏ ਜਾ ਰਹੇ ਸਮਰ ਕੈਂਪਾਂ ਖਿਲਾਫ ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਸਖਤ ਹਦਾਇਤਾਂ || Latest News

0
The education department has issued strict instructions against summer camps being conducted in schools

ਸਕੂਲਾਂ ‘ਚ ਲਾਏ ਜਾ ਰਹੇ ਸਮਰ ਕੈਂਪਾਂ ਖਿਲਾਫ ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਸਖਤ ਹਦਾਇਤਾਂ

ਪੂਰੇ ਭਾਰਤ ਵਿੱਚ ਬੇਅੰਤ ਗਰਮੀ ਪੈ ਰਹੀ ਹੈ | ਉੱਥੇ ਹੀ ਹੁਣ ਸਕੂਲਾਂ ‘ਚ ਲਾਏ ਜਾ ਰਹੇ ਸਮਰ ਕੈਂਪਾਂ ਖਿਲਾਫ ਸਿੱਖਿਆ ਵਿਭਾਗ ਨੇ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ | ਜਿਸਦੇ ਤਹਿਤ ਜਿਲ੍ਹਾ ਸਿੱਖਿਆ ਅਫਸਰ (ਸੈ: ਸਿ) ਲੁਧਿਆਣਾ ਵੱਲੋਂ ਸਕੂਲਾਂ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਰਮੀ ਦੀ ਚਿਤਾਵਨੀ ਅਤੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰਕਾਰੀ/ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 21.5.2024 ਤੋਂ 30.06.2024 ਤੱਕ ਗਰਮੀਆਂ ਦੀਆਂ ਛੁੱਟੀਆਂ ਐਲਾਨ ਕੀਤੀਆਂ ਗਈਆਂ ਸਨ।

 

ਪਰ ਦਫ਼ਤਰ ਦੇ ਧਿਆਨ ਵਿੱਚ ਆਇਆ ਹੈ ਕਿ ਸਕੂਲਾਂ ਵਿੱਚ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਸਕੂਲ ਬੁਲਾਇਆ ਜਾ ਰਿਹਾ ਹੈ। ਇਸ ਲਈ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਸਕੂਲ ਵਿੱਚ ਸਮਰ ਕੈਂਪ ਨਾ ਲਗਾਏ ਜਾਣ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਕੂਲ ਮੁੱਖੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਕਿਸਾਨ ਮਜ਼ਦੂਰ ਮੋਰਚਾ ਤੇ SKM ਦੇ ਸੱਦੇ ‘ਤੇ ਪੰਜਾਬ ਭਰ ‘ਚ BJP ਦੇ ਉਮੀਦਵਾਰਾਂ ਦੇ ਘਰਾਂ ਅੱਗੇ ਦਿੱਤੇ ਗਏ ਵਿਸ਼ਾਲ ਧਰਨੇ

0

ਕਿਸਾਨ ਮਜ਼ਦੂਰ ਮੋਰਚਾ ਤੇ SKM ਦੇ ਸੱਦੇ ‘ਤੇ ਪੰਜਾਬ ਭਰ ‘ਚ BJP ਦੇ ਉਮੀਦਵਾਰਾਂ ਦੇ ਘਰਾਂ ਅੱਗੇ ਦਿੱਤੇ ਗਏ ਵਿਸ਼ਾਲ ਧਰਨੇ 

ਕਿਸਾਨ ਅੰਦੋਲਨ ਦੀ ਅਗਵਾਹੀ ਕਰ ਰਹੇ ਦੋਨਾਂ ਫੋਰਮਾਂ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਧਰਨੇ ਦੇ ਪ੍ਰੋਗਰਾਮਾਂ ਤਹਿਤ ਅੱਜ ਅੱਜ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ, ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ, ਗੁਰਦਾਸਪੁਰ ਤੋਂ ਦਿਨੇਸ਼ ਬੱਬੂ, ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼, ਜਲੰਧਰ ਤੋਂ ਸੁਸ਼ੀਲ ਰਿੰਕੂ, ਫਿਰੋਜ਼ਪੁਰ ਤੋਂ ਰਾਣਾ ਸੋਢੀ , ਭਾਜਪਾ ਪ੍ਰਧਾਨ ਸੁਨੀਲ ਜਾਖੜ , ਫਰੀਦਕੋਟ ਤੋਂ ਹੰਸ ਰਾਜ ਹੰਸ,ਬਠਿੰਡਾ ਤੋਂ ਪਰਮਪਾਲ ਕੌਰ ਮਲੂਕਾ, ਲੁਧਿਆਣਾ ਤੋਂ ਰਵਨੀਤ ਬਿੱਟੂ, ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਸੰਗਰੂਰ ਤੋਂ ਅਰਵਿੰਦ ਖੰਨਾ ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦਿੱਤੇ ਗਏ ।

ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਜਦੋਂ ਕਿਸਾਨ ਮਜ਼ਦੂਰ ਮੋਰਚੇ ਦੇ 106 ਪੂਰੇ ਹੋ ਚੁੱਕੇ ਹਨ ਅਤੇ ਲੋਕ ਸਭਾ ਚੋਣਾਂ ਨੂੰ ਕੁਝ ਹੀ ਦਿਨ ਬਾਕੀ ਹਨ ਤਾਂ ਭਾਜਪਾ ਆਗੂਆਂ ਵੱਲੋਂ ਲਗਾਤਾਰ ਪੰਜਾਬ ਦੇ ਕਿਸਾਨਾਂ ਮਜਦੂਰਾਂ ਨੂੰ ਉਕਸਾਉਣ ਵਾਲੀ ਅਤੇ ਪਿੰਡਾਂ ਵਿੱਚ ਭਾਈਚਾਰਕ ਸਾਂਝ ਤੋੜਨ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਭਾਜਪਾ ਦੀ ਇਸ ਸਾਜ਼ਿਸ਼ਕਾਰੀ ਨੀਤੀ ਨੂੰ ਚੰਗੀਂ ਤਰ੍ਹਾਂ ਸਮਝਦੇ ਹਨ।

ਓਹਨਾ ਕਿਹਾ ਕਿ ਅਸੀਂ ਆਪਣੀਆਂ ਮੰਗਾ ਪ੍ਰਤੀ ਬਿਲਕੁਲ ਅਡੋਲ ਹਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰ ਚਾਹੇ ਕਿਸੇ ਦੀ ਵੀ ਬਣੇ ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ ਐੱਸ ਪੀ ਗਰੰਟੀ ਕਾਨੂੰਨ ਬਣਾਉਣ, ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕਰਵਾਉਣ, ਕਿਸਾਨ ਮਜਦੂਰ ਲਈ 58 ਸਾਲ ਦੀ ਉਮਰ ਤੋਂ ਬਾਅਦ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ, ਭੂੰਮੀ ਅਧਿਗ੍ਰਹਿਣ ਕਾਨੂੰਨ ਵਿੱਚ ਕੀਤੀਆਂ ਗਈਆਂ ਸੋਧਾਂ ਵਾਪਿਸ ਕਰਵਾਓਣ, ਮਜਦੂਰ ਲਈ ਮਨਰੇਗਾ ਅਧੀਨ 200 ਦਿਨ ਪ੍ਰਤੀ ਸਾਲ ਰੁਜਗਾਰ ਅਤੇ ਦਿਹਾੜੀ 700 ਰੁਪਏ ਕਰਵਾਓਣ ਸਮੇਤ ਸਾਰੀਆਂ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀਂ ਰਹੇਗਾ।

ਓਹਨਾ ਕਿਹਾ ਕਿ 30 ਤਰੀਕ ਨੂੰ ਪ੍ਰਧਾਨ ਮੰਤਰੀ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਆਉਣ ਦੀਆਂ ਕਨਸੋਆ ਹਨ ਜਿਸ ਦੇ ਚਲਦੇ ਜਥੇਬੰਦੀਆਂ ਵੱਲੋਂ ਓਹਨਾ ਨੂੰ ਸਵਾਲ ਪੁੱਛਣ ਦੇ ਪ੍ਰੋਗਰਾਮ ਤਹਿਤ ਕਿਸਾਨ ਮਜ਼ਦੂਰ ਜਾਣਗੇ।

ਪੁਦੀਨਾ ਸਿਹਤ ਲਈ ਹੁੰਦਾ ਹੈ ਫਾਇਦੇਮੰਦ, ਜਾਣੋ ਇਸਦੇ ਬੇਮਿਸਾਲ ਫਾਇਦੇ

0

ਪੁਦੀਨਾ ਸਿਹਤ ਲਈ ਹੁੰਦਾ ਹੈ ਫਾਇਦੇਮੰਦ, ਜਾਣੋ ਇਸਦੇ ਬੇਮਿਸਾਲ ਫਾਇਦੇ

ਪੁਦੀਨਾ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਰਿਹਾ ਹੈ। ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਪੁਦੀਨੇ ’ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਮੌਜੂਦ ਹੁੰਦੇ ਹਨ, ਜੋ ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਠੀਕ ਕਰਨ ‘ਚ ਸਾਡੀ ਮਦਦ ਕਰਦੇ ਹਨ। ਪੁਦੀਨੇ ਦੀਆਂ ਪੱਤੀਆਂ ‘ਚ ਵਿਟਾਮਿਨ-ਏ, ਬੀ, ਸੀ, ਡੀ ਅਤੇ ਈ ਸਣੇ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦੀ ਪ੍ਰਚੂਰ ਤੱਤ ਪਾਏ ਜਾਂਦੇ ਹਨ। ਗਰਮੀਆਂ ਦੇ ਮੌਸਮ ‘ਚ ਪੁਦੀਨੇ ਦੀ ਹਰ ਘਰ ‘ਚ ਵਰਤੋਂ ਖੱਟੀਆਂ ਚੀਜ਼ਾਂ ਅਤੇ ਚਾਹ ਬਣਾਉਣ ‘ਚ ਕੀਤੀ ਜਾਂਦੀ ਹੈ। ਪੁਦੀਨਾ ਸਾਡੇ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਦਵਾਈਆਂ ਦੀ ਤਰ੍ਹਾਂ ਕੰਮ ਵੀ ਕਰਦਾ ਹੈ।

1. ਮੂੰਹ ਦੀ ਬਦਬੂ
ਕਈ ਵਾਰ ਬਰੱਸ਼ ਕਰਨ ਦੇ ਬਾਅਦ ਵੀ ਮੂੰਹ ‘ਚੋਂ ਬਦਬੂ ਆਉਂਦੀ ਰਹਿੰਦੀ ਹੈ ਤੁਸੀਂ ਇਸ ਨੂੰ ਹਟਾਉਣ ਲਈ ਪੁਦੀਨੇ ਦੀਆਂ ਪੱਤੀਆਂ ਨੂੰ ਚਬਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪੁਦੀਨੇ ਨੂੰ ਸੁੱਕਾ ਕੇ ਇਸ ਦਾ ਚੂਰਨ ਵੀ ਬਣਾ ਕੇ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਇਸ ਨਾਲ ਮੰਜਨ ਦੀ ਤਰ੍ਹਾਂ ਵਰਤੋਂ ਕਰਕੇ ਦੰਦ ਸਾਫ਼ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਮਸੂੜੇ ਵੀ ਮਜ਼ਬੂਤ ਹੋਣਗੇ।
Edited By Rajwinder Kaur,Updated: 28 May, 2024 11:50 AM
Jalandhar
use mint to relieve stomach ache there will be many unique benefits
ShareComment

ਜਲੰਧਰ – ਪੁਦੀਨਾ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਰਿਹਾ ਹੈ। ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਪੁਦੀਨੇ ’ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਮੌਜੂਦ ਹੁੰਦੇ ਹਨ, ਜੋ ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਠੀਕ ਕਰਨ ‘ਚ ਸਾਡੀ ਮਦਦ ਕਰਦੇ ਹਨ। ਪੁਦੀਨੇ ਦੀਆਂ ਪੱਤੀਆਂ ‘ਚ ਵਿਟਾਮਿਨ-ਏ, ਬੀ, ਸੀ, ਡੀ ਅਤੇ ਈ ਸਣੇ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦੀ ਪ੍ਰਚੂਰ ਤੱਤ ਪਾਏ ਜਾਂਦੇ ਹਨ। ਗਰਮੀਆਂ ਦੇ ਮੌਸਮ ‘ਚ ਪੁਦੀਨੇ ਦੀ ਹਰ ਘਰ ‘ਚ ਵਰਤੋਂ ਖੱਟੀਆਂ ਚੀਜ਼ਾਂ ਅਤੇ ਚਾਹ ਬਣਾਉਣ ‘ਚ ਕੀਤੀ ਜਾਂਦੀ ਹੈ। ਪੁਦੀਨਾ ਸਾਡੇ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਦਵਾਈਆਂ ਦੀ ਤਰ੍ਹਾਂ ਕੰਮ ਵੀ ਕਰਦਾ ਹੈ।

recommended by

 

MITSUBISHI ELECTRIC
Enabling Comfortable Living
Explore our powerful & efficient Air Conditioning Systems
LEARN MORE
ਪੁਦੀਨੇ ਦਾ ਇਸਤੇਮਾਲ ਕਰਨ ਨਾਲ ਹੋਣਗੇ ਕਈ ਫ਼ਾਇਦੇ

1. ਮੂੰਹ ਦੀ ਬਦਬੂ
ਕਈ ਵਾਰ ਬਰੱਸ਼ ਕਰਨ ਦੇ ਬਾਅਦ ਵੀ ਮੂੰਹ ‘ਚੋਂ ਬਦਬੂ ਆਉਂਦੀ ਰਹਿੰਦੀ ਹੈ ਤੁਸੀਂ ਇਸ ਨੂੰ ਹਟਾਉਣ ਲਈ ਪੁਦੀਨੇ ਦੀਆਂ ਪੱਤੀਆਂ ਨੂੰ ਚਬਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪੁਦੀਨੇ ਨੂੰ ਸੁੱਕਾ ਕੇ ਇਸ ਦਾ ਚੂਰਨ ਵੀ ਬਣਾ ਕੇ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਇਸ ਨਾਲ ਮੰਜਨ ਦੀ ਤਰ੍ਹਾਂ ਵਰਤੋਂ ਕਰਕੇ ਦੰਦ ਸਾਫ਼ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਮਸੂੜੇ ਵੀ ਮਜ਼ਬੂਤ ਹੋਣਗੇ।

PunjabKesari

2. ਡੀਹਾਈਡ੍ਰੇਸ਼ਨ ਤੋਂ ਬਚਾਅ
ਜੇਕਰ ਤੁਸੀਂ ਪਾਣੀ ਦੀ ਕਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਪੁਦੀਨੇ ਦਾ ਰਸ, ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ। ਜੇਕਰ ਤੁਸੀਂ ਉਲਟੀ, ਦਸਤ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਦਿਨ ਵਿੱਚ ਦੋ- ਦੋ ਘੰਟੇ ਬਾਅਦ ਪੁਦੀਨੇ ਦੇ ਰਸ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ।

3. ਢਿੱਡ ਦਰਦ ਤੋਂ ਛੁਟਕਾਰਾ
ਪੁਦੀਨਾ ਢਿੱਡ ਦੀ ਸਮੱਸਿਆ ਲਈ ਕਾਫੀ ਫ਼ਾਇਦੇਮੰਦ ਹੁੰਦਾ ਹੈ। ਜਦੋਂ ਕਦੇ ਵੀ ਕਿਸੇ ਦਾ ਢਿੱਡ ਚੰਗੀ ਤਰ੍ਹਾਂ ਨਾਲ ਸਾਫ ਨਾ ਹੋਇਆ ਹੋਵੇ ਅਤੇ ਢਿੱਡ ‘ਚ ਦਰਦ ਹੋ ਰਿਹਾ ਹੋਵੇ ਤਾਂ ਪੁਦੀਨਾ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੀ ਵਰਤੋਂ ਕਰਨ ਲਈ ਪੁਦੀਨੇ ਨੂੰ ਪੀਸ ਕੇ ਪਾਣੀ ‘ਚ ਮਿਲਾ ਲਓ ਅਤੇ ਫਿਰ ਛਾਣ ਕੇ ਪਾਣੀ ਨੂੰ ਪੀਓ। ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵਧੇਗੀ ਅਤੇ ਢਿੱਡ ਦਰਦ ਤੋਂ ਵੀ ਰਾਹਤ ਮਿਲੇਗੀ।

4. ਗਰਮੀ ਤੋਂ ਰਾਹਤ
ਪੁਦੀਨੇ ਦੀ ਵਰਤੋਂ ਖ਼ਾਸ ਕਰਕੇ ਗਰਮੀਆਂ ‘ਚ ਗੰਨੇ ਦੇ ਰਸ ‘ਚ, ਅੰਬ ਦਾ ਪੰਨਾ ਬਣਾਉਣਾ ‘ਚ ਭੋਜਨ ‘ਚ ਕੀਤੀ ਜਾਂਦੀ ਹੈ, ਕਿਉਂਕਿ ਇਹ ਸਰੀਰ ‘ਚ ਗਰਮੀ ਤੋਂ ਰਾਹਤ ਦਿਵਾਉਂਦਾ ਹੈ। ਇਸ ਨਾਲ ਨਮੀ ਬਣੀ ਰਹਿੰਦੀ ਹੈ ਅਤੇ ਇਹ ਘਬਰਾਹਟ, ਉਲਟੀ, ਹੈਜਾ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।

5. ਹੱਡੀਆਂ ਨੂੰ ਬਣਾਏ ਮਜ਼ਬੂਤ
ਪੁਦੀਨਾ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ‘ਚ ਮੈਗਨੀਸ਼ੀਅਮ ਤੱਤ ਮੌਜੂਦ ਹੁੰਦਾ ਹੈ, ਜੋ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ।

6. ਕੋਲੈਸਟੋਰਲ ਲੇਵਲ ਨੂੰ ਠੀਕ ਰੱਖੇ
ਪੁਦੀਨੇ ‘ਚ ਫਾਈਬਰ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ, ਜੋ ਵਧੇ ਹੋਏ ਕੋਲੈਸਟਰੋਲ ਲੇਵਲ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ।

ਰੇਲ ਗੱਡੀਆਂ ‘ਚ ਵਧੀ ਭੀੜ, ਰੇਲਵੇ ਨੇ ਚਲਾਈ ਸਪੈਸ਼ਲ ਟਰੇਨ || Latest News

0

ਰੇਲ ਗੱਡੀਆਂ ‘ਚ ਵਧੀ ਭੀੜ, ਰੇਲਵੇ ਨੇ ਚਲਾਈ ਸਪੈਸ਼ਲ ਟਰੇਨ

ਛੁੱਟੀਆਂ ਕਾਰਨ ਟਰੇਨਾਂ ‘ਚ ਯਾਤਰੀਆਂ ਦੀ ਗਿਣਤੀ ਵਧਣ ਲੱਗੀ ਹੈ। ਸਭ ਤੋਂ ਵੱਧ ਭੀੜ ਹਿੱਲ ਸਟੇਸ਼ਨ ਵੱਲ ਜਾਣ ਵਾਲੀਆਂ ਟਰੇਨਾਂ ਵਿੱਚ ਹੁੰਦੀ ਹੈ। ਅਜਿਹੇ ‘ਚ ਗਰਮੀਆਂ ਦੀਆਂ ਛੁੱਟੀਆਂ ‘ਚ ਜ਼ਿਆਦਾ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਸਾਬਰਮਤੀ-ਹਰਿਦੁਆਰ-ਸਾਬਰਮਤੀ (5 ਟ੍ਰਿਪ) ਹਫਤਾਵਾਰੀ ਸਪੈਸ਼ਲ ਟਰੇਨ ਚਲਾਈ ਹੈ। ਇਹ ਟਰੇਨ ਰੇਵਾੜੀ-ਗੁਰੂਗ੍ਰਾਮ ਦੇ ਰਸਤੇ ਚੱਲੇਗੀ।

ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਦੇ ਅਨੁਸਾਰ, ਰੇਲਗੱਡੀ ਨੰਬਰ 09425, ਸਾਬਰਮਤੀ-ਹਰਿਦੁਆਰ ਦੋ-ਹਫ਼ਤਾਵਾਰੀ ਵਿਸ਼ੇਸ਼ ਰੇਲਗੱਡੀ 31 ਮਈ ਤੋਂ 14 ਜੂਨ ਤੱਕ ਹਰ ਸ਼ੁੱਕਰਵਾਰ ਅਤੇ ਸੋਮਵਾਰ ਨੂੰ 18.45 ਵਜੇ ਸਾਬਰਮਤੀ ਤੋਂ ਰਵਾਨਾ ਹੋਵੇਗੀ ਅਤੇ 19.00 ਵਜੇ ਹਰਿਦੁਆਰ ਪਹੁੰਚੇਗੀ।

ਇਹ ਵੀ ਪੜ੍ਹੋ ਮੌਸਮ ਵਿਭਾਗ ਵੱਲੋਂ 2 ਦਿਨ ਹੀਟ ਵੇਵ ਦਾ ਅਲਰਟ ਜਾਰੀ ||…

ਅਗਲੇ ਦਿਨ ਇਸੇ ਤਰ੍ਹਾਂ ਰੇਲਗੱਡੀ ਨੰਬਰ 09426, ਹਰਿਦੁਆਰ-ਸਾਬਰਮਤੀ ਦੋ-ਹਫਤਾਵਾਰੀ ਵਿਸ਼ੇਸ਼ ਰੇਲਗੱਡੀ 1 ਜੂਨ ਤੋਂ 15 ਜੂਨ ਤੱਕ ਹਰ ਸ਼ਨੀਵਾਰ ਅਤੇ ਮੰਗਲਵਾਰ ਨੂੰ 21.45 ਵਜੇ ਹਰਿਦੁਆਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ 22.30 ਵਜੇ ਸਾਬਰਮਤੀ ਪਹੁੰਚੇਗੀ। ਇਹ ਰੇਲਗੱਡੀ ਮਹੇਸਾਣਾ, ਪਾਲਨਪੁਰ, ਆਬੂ ਰੋਡ, ਪਿੰਦਵਾੜਾ, ਜਵਾਈ ਬੰਦ, ਫਲਨਾ, ਰਾਣੀ, ਮਾਰਵਾੜ ਜੰਕਸ਼ਨ, ਅਜਮੇਰ, ਕਿਸ਼ਨਗੜ੍ਹ, ਫੁਲੇਰਾ, ਰਿੰਗਾਸ, ਨੀਮਕਥਾਨਾ, ਨਾਰਨੌਲ, ਰੇਵਾੜੀ, ਗੁੜਗਾਓਂ, ਦਿੱਲੀ ਕੈਂਟ, ਦਿੱਲੀ, ਗਾਜ਼ੀਆਬਾਦ, ਤੋਂ ਹੁੰਦੇ ਹੋਏ ਰੇਲਵੇ ਰੂਟ ‘ਤੇ ਚੱਲਦੀ ਹੈ। ਮੇਰਠ ਸਿਟੀ, ਮੁਜ਼ੱਫਰਨਗਰ ਅਤੇ ਰੁੜਕੀ ਸਟੇਸ਼ਨ ‘ਤੇ ਰੁਕਣਗੇ। ਟਰੇਨ ਵਿੱਚ 2 ਥਰਡ ਏਸੀ, 12 ਸੈਕਿੰਡ ਸਲੀਪਰ, 2 ਸਾਧਾਰਨ ਕਲਾਸ ਅਤੇ 2 ਗਾਰਡ ਕੋਚ ਸਮੇਤ ਕੁੱਲ 18 ਕੋਚ ਹੋਣਗੇ।

ਦੱਸ ਦੇਈਏ ਕਿ ਕੜਾਕੇ ਦੀ ਗਰਮੀ ਕਾਰਨ ਇਸ ਵਾਰ ਸਰਕਾਰ ਨੇ ਸਕੂਲਾਂ ਵਿੱਚ 28 ਮਈ ਤੋਂ 30 ਜੂਨ ਤੱਕ 3 ਦਿਨ ਪਹਿਲਾਂ ਛੁੱਟੀਆਂ ਦਾ ਐਲਾਨ ਕੀਤਾ ਹੈ। ਰੇਵਾੜੀ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮਈ ਮਹੀਨੇ ਦੇ ਇਨ੍ਹਾਂ 28 ਦਿਨਾਂ ਵਿੱਚੋਂ 25 ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਜੇਕਰ ਪਿਛਲੇ ਇੱਕ ਹਫ਼ਤੇ ਦੀ ਗੱਲ ਕਰੀਏ ਤਾਂ ਤਾਪਮਾਨ 45 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ। ਕਹਿਰ ਦੀ ਗਰਮੀ ਕਾਰਨ ਲੋਕ ਪਹਾੜੀ ਸਥਾਨਾਂ ਵੱਲ ਰੁਖ ਕਰ ਰਹੇ ਹਨ।

ਭਲਕੇ ਹੋਵੇਗੀ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ, ਪਿਤਾ ਨੇ ਬਰਸੀ ਸੰਬੰਧੀ ਕਹੀ ਇਹ ਗੱਲ

0

ਭਲਕੇ ਹੋਵੇਗੀ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ, ਪਿਤਾ ਨੇ ਬਰਸੀ ਸੰਬੰਧੀ ਕਹੀ ਇਹ ਗੱਲ

ਕੱਲ੍ਹ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਦੋ ਸਾਲ ਪੂਰੇ ਹੋਣ ਵਾਲੇ ਹਨ। 29 ਮਈ 2022 ਨੂੰ ਉਨ੍ਹਾਂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ ਸੀ। ਦੱਸ ਦਈਏ ਕਿ ਕੱਲ੍ਹ ਬੁੱਧਵਾਰ ਨੂੰ ਮੂਸੇਵਾਲਾ ਦੀ ਦੂਜੀ ਬਰਸੀ ਹੈ। ਹਾਲਾਂਕਿ ਇਸ ਵਾਰ ਮੂਸੇਵਾਲਾ ਦੀ ਦੂਜੀ ਬਰਸੀ ‘ਤੇ ਕੋਈ ਵੱਡਾ ਆਯੋਜਨ ਨਹੀਂ ਹੋਣ ਜਾ ਰਿਹਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਚੱਲਦੇ ਇਹ ਸਿਰਫ਼ ਪਰਿਵਾਰ ਤੱਕ ਹੀ ਸੀਮਤ ਰਹੇਗੀ।ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿੱਧੂ ਦੇ ਪ੍ਰਸ਼ੰਸਕ ਆਪਣੇ-ਆਪਣੇ ਪਿੰਡਾਂ ਦੇ ਗੁਰੂ ਘਰਾਂ ‘ਚ ਸਿੱਧੂ ਦੀ ਬਰਸੀ ਸਮਾਗਮ ਮਨਾਉਣ।

 

ਇਹ ਵੀ ਪੜ੍ਹੋਮੌਸਮ ਵਿਭਾਗ ਵੱਲੋਂ 2 ਦਿਨ ਹੀਟ ਵੇਵ ਦਾ ਅਲਰਟ ਜਾਰੀ || Latest News

ਬਲਕੌਰ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਇਨਸਾਫ ਲਈ ਸਾਡੀ ਲੜਾਈ ਜਾਰੀ ਰਹੇਗੀ। ਉਸ ਦਾ ਕਤਲ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਭਾਰੀ ਭੀੜ ਇਕੱਠੀ ਹੋਈ ਸੀ। ਭੀੜ ਨੂੰ ਸੰਭਾਲਣਾ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਸੀ।

ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਪੰਜਾਬ ਦੇ ਮਾਨਸਾ ਵਿੱਚ ਹੀ ਉਸ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਪੁਲਿਸ ਨਾਲ ਮੁਠਭੇੜ ਵਿੱਚ ਦੋ ਦੋਸ਼ੀ ਮਾਰੇ ਗਏ। ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਸੀ ਕਿ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਏਜੰਸੀਆਂ ਅਜੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

 

ਨੌਜਵਾਨ ਵਕੀਲ ਦੀ ਸੜਕ ਹਾਦਸੇ ‘ਚ ਹੋਈ ਮੌਤ, 4 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ || Latest News

0
The young lawyer died in a road accident, the marriage took place only 4 months ago

ਨੌਜਵਾਨ ਵਕੀਲ ਦੀ ਸੜਕ ਹਾਦਸੇ ‘ਚ ਹੋਈ ਮੌਤ,  4 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਫਾਜ਼ਿਲਕਾ ਦੇ ਨੌਜਵਾਨ ਵਕੀਲ ਤੇ ਆਰਟੀਆਈ ਐਕਟੀਵਿਸਟ ਤਰੁਣ ਵਧਵਾ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਵਿੱਚ ਮੌਤ ਹੋ ਗਈ | ਦਰਅਸਲ , ਤਰੁਣ ਦੇਰ ਰਾਤ ਕਾਰ ਵਿਚ ਸਵਾਰ ਹੋ ਕੇ ਆਪਣੇ ਸਹੁਰੇ ਨਾਲ ਲੁਧਿਆਣਾ ਤੋਂ ਫਾਜ਼ਿਲਕਾ ਆ ਰਿਹਾ ਸੀ | ਇਸ ਦੌਰਾਨ ਜਲਾਲਾਬਾਦ ਦੇ ਪਿੰਡ ਬੱਗੇ ਦੇ ਮੋੜ ਨੇੜੇ ਤੇਲ ਵਾਲੇ ਟੈਂਕਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਰੁਣ ਦਾ ਅਜੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਵਿਚ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਮੌਕੇ ‘ਤੇ ਹੀ ਹੋਈ ਮੌਤ

ਤਰੁਣ ਦੀ ਦੇਹ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ ਜਿਥੇ ਪਹੁੰਚੇ ਆਰਟੀਆਈ ਐਕਟੀਵਿਸਟ ਰਾਜੇਸ਼ ਠਕਰਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਰੁਣ ਵਧਵਾ ਆਪਣੀ ਸਾਲੀ ਨੂੰ ਲੁਧਿਆਣਾ ਛੱਡਣ ਲਈ ਆਪਣੇ ਸਹੁਰੇ ਨਾਲ ਗਏ ਸਨ ਕਿ ਉਹ ਆਪਣੀ ਕਾਰ ਵਿਚ ਸਵਾਰ ਜਦੋਂ ਵਾਪਸ ਆਉਂਦੇ ਸਮੇਂ ਜਲਾਲਾਬਾਦ ਦੇ ਨੇੜੇ ਪਿੰਡ ਬੱਗੇ ਕੇ ਮੋੜ ਕੋਲ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਤੇਲ ਦੇ ਟੈਂਕਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ :ਤੇਜ਼ ਰਫ਼ਤਾਰ ਕ੍ਰੇਟਾ ਨੇ 4 ਲੋਕਾਂ ਨੂੰ ਮਾਰੀ ਟੱਕਰ , ਨਾਬਾਲਗ ਚਲਾ ਰਿਹਾ ਸੀ ਗੱਡੀ

ਜ਼ਖਮੀ ਹੋਏ ਤਰੁਣ ਤੇ ਉਸ ਦੇ ਸਹੁਰੇ ਨੂੰ ਤੁਰੰਤ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ। ਤਰੁਣ ਦੇ ਸਹੁਰੇ ਦਾ ਬਚਾਅ ਰਿਹਾ ਪਰ ਤਰੁਣ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਪਰ ਤਰੁਣ ਦੀ ਜਾਨ ਨਹੀਂ ਬਚ ਸਕੀ।

 

 

 

 

ਲੋਕ ਸਭਾ ਚੋਣਾਂ 2024 ‘ਚ ਪੰਜਾਬ ‘ਚੋਂ ਕਿਹੜੀ ਪਾਰਟੀ ਮਾਰੇਗੀ ਬਾਜ਼ੀ?

0

ਲੋਕ ਸਭਾ ਚੋਣਾਂ 2024 ‘ਚ ਪੰਜਾਬ ‘ਚੋਂ ਕਿਹੜੀ ਪਾਰਟੀ ਮਾਰੇਗੀ ਬਾਜ਼ੀ?

ਤੇਜ਼ ਰਫ਼ਤਾਰ ਕ੍ਰੇਟਾ ਨੇ 4 ਲੋਕਾਂ ਨੂੰ ਮਾਰੀ ਟੱਕਰ , ਨਾਬਾਲਗ ਚਲਾ ਰਿਹਾ ਸੀ ਗੱਡੀ || Punjab News

0
A high-speed Creta hit 4 people, a minor was driving the vehicle

ਤੇਜ਼ ਰਫ਼ਤਾਰ ਕ੍ਰੇਟਾ ਨੇ 4 ਲੋਕਾਂ ਨੂੰ ਮਾਰੀ ਟੱਕਰ , ਨਾਬਾਲਗ ਚਲਾ ਰਿਹਾ ਸੀ ਗੱਡੀ

ਪੰਜਾਬ ਵਿੱਚ ਆਏ ਦਿਨ ਸੜਕ ਹਾਦਸੇ ਵੱਧਦੇ ਜਾ ਰਹੇ ਹਨ ਅਜਿਹਾ ਹੀ ਇਕ ਹੋਰ ਹਾਦਸਾ ਵਾਪਰਿਆ ਹੈ ਜਿੱਥੇ ਕਿ ਜਲੰਧਰ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ 66 ਫੁੱਟ ਰੋਡ ‘ਤੇ ਸਥਿਤ ਜਲੰਧਰ ਹਾਈਟਸ ਨੇੜੇ ਇਕ ਤੇਜ਼ ਰਫਤਾਰ ਕ੍ਰੇਟਾ ਕਾਰ ਨੇ 4 ਲੋਕਾਂ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਇਸ ਹਾਦਸੇ ਵਿੱਚ 1 ਦੀ ਮੌਤ ਹੋ ਗਈ | ਦਰਅਸਲ ਇਸ ਹਾਦਸੇ ਵਿੱਚ ਤੇਜ਼ ਰਫਤਾਰ ਕ੍ਰੇਟਾ ਡਰਾਈਵਰ ਨੇ ਇਕ ਸਾਈਕਲ ਅਤੇ ਸੜਕ ਦੇ ਕਿਨਾਰੇ ਖੜ੍ਹੇ ਕੁਝ ਲੋਕਾਂ ਨੂੰ ਟੱਕਰ ਮਾਰੀ | ਜਿਸ ਨਾਲ 4 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਨ੍ਹਾਂ ਵਿੱਚੋ ਇਲਾਜ ਦੌਰਾਨ ਇਕ ਦੀ ਮੌਤ ਹੋ ਗਈ ਤੇ ਬਾਕੀ 3 ਦਾ ਇਲਾਜ ਚੱਲ ਰਿਹਾ ਹੈ | ਮ੍ਰਿਤਕ ਆਪਣੇ ਕੰਮ ਤੋਂ ਸਾਈਕਲ ‘ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ | ਮ੍ਰਿਤਕ ਦੀ ਪਛਾਣ 40 ਸਾਲਾ ਮਾਲਾ ਵਾਸੀ ਜਲੰਧਰ ਵਜੋਂ ਹੋਈ ਹੈ। ਉੱਥੇ ਹੀ ਨਾਬਾਲਗ ਬੱਚੇ ਕਾਰ ਚਲਾ ਰਹੇ ਸੀ |

ਰਾਹਗੀਰਾਂ ਨੇ ਜ਼ਖਮੀਆਂ ਨੂੰ ਹਸਪਤਾਲ ‘ਚ ਕਰਵਾਇਆ ਦਾਖਲ

ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਗੱਡੀ ਵਿਚ ਸਵਾਰ ਦੋਵੇਂ ਬੱਚੇ ਉਥੋ ਭੱਜ ਗਏ | ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਚਾਰਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।  ਘਟਨਾ ‘ਚ ਜ਼ਖਮੀ ਹੋਏ ਅਲੀਪੁਰ ਇਲਾਕੇ ਦੇ ਰਹਿਣ ਵਾਲੇ ਮਨੀਸ਼ ਨੇ ਦੱਸਿਆ ਕਿ ਉਹ ਜਲੰਧਰ ਹਾਈਟਸ ਮੋੜ ਤੋਂ ਆ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਆਈ, ਜੋਕਿ ਲਗਭਗ 120 ਦੀ ਸਪੀਡ ਨਾਲ ਹੋਵੇਗਾ। ਉਹ ਆਪਣੇ ਆਪ ਨੂੰ ਸਾਈਡ ਕਰ ਪਾਉਂਦਾ ਇੰਨੇ ‘ਚ ਉਕਤ ਕਾਰ ਸਵਾਰਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ :30 ਮਈ ਨੂੰ ਪੰਜਾਬ ਆਉਣਗੇ CM ਯੋਗੀ ਆਦਿਤਿਆਨਾਥ , ਮੋਹਾਲੀ ‘ਚ ਕਰਨਗੇ ਚੋਣ ਪ੍ਰਚਾਰ

ਪੁਲਿਸ ਨੇ ਕਾਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਸ਼ੁਰੂ

ਜਿਸ ਤੋਂ ਬਾਅਦ ਉਕਤ ਕਾਰ ਨੂੰ ਅੱਗ ਲੱਗ ਗਈ ਅਤੇ ਇੱਕ ਐਕਟਿਵਾ ਅਤੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ। ਐਕਟਿਵਾ ਸਵਾਰ ਕਾਰ ਉਪਰੋਂ ਲੰਘ ਕੇ ਪਿੱਛੇ ਜਾ ਡਿੱਗੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਮਨੀਸ਼ ਨੇ ਦੱਸਿਆ ਕਿ ਘਟਨਾ ‘ਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮਨੀਸ਼ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ। ਜਲੰਧਰ ਹਾਈਟਸ ਪੁਲਿਸ ਨੇ ਮੌਕੇ ਤੋਂ ਕ੍ਰੇਟਾ ਕਾਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਪੁਲਿਸ ਕਾਰ ਦਾ ਵੇਰਵਾ ਹਾਸਲ ਕਰਕੇ ਮਾਮਲੇ ਵਿੱਚ ਕਾਰ ਦੇ ਮਾਲਕ ਦਾ ਪਤਾ ਲਗਾਏਗੀ।

WhatsApp ਲੈ ਕੇ ਆ ਰਿਹਾ ਨਵਾਂ ਫੀਚਰ! ਜਾਣੋ ਇਸ ਨਵੇਂ ਫੀਚਰ ਦੀ ਵਿਸ਼ੇਸ਼ਤਾ || Latest News

0

WhatsApp ਲੈ ਕੇ ਆ ਰਿਹਾ ਨਵਾਂ ਫੀਚਰ! ਜਾਣੋ ਇਸ ਨਵੇਂ ਫੀਚਰ ਦੀ ਵਿਸ਼ੇਸ਼ਤਾ

WhatsApp ਆਪਣੇ ਉਪਭੋਗਤਾਵਾਂ ਲਈ ਨਵੇਂ-ਨਵੇਂ ਫੀਚਰ ਲੈ ਕੇ ਆੳੇੁਂਦੀ ਰਹਿੰਦੀ ਹੈ। ਹੁਣ ਕੰਪਨੀ ਇੱਕ ਹੋਰ ਨਵਾਂ ਫੀਚਰ ਲੈ ਕੇ ਆ ਰਹੀ ਹੈ। ਇਸ ਸੀਰੀਜ਼ ‘ਚ ਕੰਪਨੀ ਨੇ ਇਕ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ।

ਇਸ ਨਵੇਂ ਫੀਚਰ ‘ਚ ਇਕ ਮਿੰਟ ਦੀ ਆਡੀਓ ਸਟੇਟਸ ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਵੱਡੀ ਗੱਲ ਇਹ ਹੈ ਕਿ ਇਹ ਸਟੇਟਸ ਅਪਡੇਟ ਆਈਫੋਨ ਅਤੇ ਐਂਡਰਾਇਡ ਦੋਵਾਂ ਲਈ ਜਾਰੀ ਕੀਤਾ ਗਿਆ ਹੈ। ਇਸ ਫੀਚਰ ਨੂੰ ਹੌਲੀ-ਹੌਲੀ ਹਰ ਕਿਸੇ ਦੇ ਮੋਬਾਈਲ ‘ਚ ਰੋਲਆਊਟ ਕੀਤਾ ਜਾ ਰਿਹਾ ਹੈ। ਕਈ ਯੂਜ਼ਰਸ ਨੂੰ ਇਸਦੀ ਅਪਡੇਟ ਮਿਲਣੀ ਵੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋਮੌਸਮ ਵਿਭਾਗ ਵੱਲੋਂ 2 ਦਿਨ ਹੀਟ ਵੇਵ ਦਾ ਅਲਰਟ ਜਾਰੀ || Latest News

ਜੇਕਰ ਤੁਸੀਂ ਵੀ ਆਪਣੇ ਫੋਨ ‘ਚ ਇਹ ਫੀਚਰ ਚਾਹੁੰਦੇ ਹੋ ਤਾਂ ਵਟਸਐਪ ਨੂੰ ਲਗਾਤਾਰ ਅਪਡੇਟ ਕਰਦੇ ਰਹੋ। ਇਸ ਤੋਂ ਪਹਿਲਾਂ ਵਟਸਐਪ ਨੇ ਆਪਣੇ ਯੂਜ਼ਰਸ ਨੂੰ ਸਟੇਟਸ ‘ਤੇ 30 ਸੈਕਿੰਡ ਲੰਬੇ ਵੌਇਸ ਨੋਟ ਸ਼ੇਅਰ ਕਰਨ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ 1 ਮਿੰਟ ਲੰਬੇ ਵੌਇਸ ਨੋਟ ਨੂੰ ਸ਼ੇਅਰ ਕਰ ਸਕਣਗੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ WABetaInfo ਨੇ WhatsApp ਦੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ।

WABetaInfo ਦੇ ਮੁਤਾਬਕ, ਐਪ ‘ਤੇ ਕਈ AI ਫੀਚਰ ਆਉਣ ਵਾਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਵੀਂ ਅਪਡੇਟ ਤੋਂ ਬਾਅਦ AI ਦੀ ਮਦਦ ਨਾਲ ਪ੍ਰੋਫਾਈਲ ਫੋਟੋ ਵੀ ਬਣਾਈ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵਟਸਐਪ ਨੇ ਯੂਜ਼ਰਸ ਦੀ ਪ੍ਰਾਈਵੇਸੀ ਵਧਾਉਣ ਲਈ ਚੈਟਸ ਨੂੰ ਲਾਕ ਕਰਨ ਦੇ ਫੀਚਰ ਬਾਰੇ ਜਾਣਕਾਰੀ ਦਿੱਤੀ ਸੀ। ਫਿਲਹਾਲ ਇਹ ਸਹੂਲਤ ਕੁਝ ਚੋਣਵੇਂ ਉਪਭੋਗਤਾਵਾਂ ਨੂੰ ਹੀ ਦਿੱਤੀ ਜਾ ਰਹੀ ਹੈ। ਪਰ ਭਵਿੱਖ ਵਿੱਚ ਇਹ ਵਿਸ਼ੇਸ਼ਤਾ ਹਰ ਕਿਸੇ ਲਈ ਉਪਲਬਧ ਕਰਵਾਈ ਜਾਵੇਗੀ। ਇਸ ਚੈਟ ਲੌਕ ਫੀਚਰ ਦਾ ਖੁਲਾਸਾ ਗੂਗਲ ਪਲੇ ਸਟੋਰ ‘ਤੇ ਉਪਲਬਧ ਐਂਡਰਾਇਡ 2.24.11.9 ਅਪਡੇਟ ਲਈ WhatsApp ਬੀਟਾ ਰਾਹੀਂ ਵੀ ਕੀਤਾ ਗਿਆ ਸੀ।