Home Blog Page 1581

‘ਦੰਗਲ’ ਅਦਾਕਾਰਾ ਜ਼ਾਇਰਾ ਦੇ ਪਿਤਾ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਪੋਸਟ || Latest News

0
'Dangal' actress Zaira's father passed away, post shared on social media

‘ਦੰਗਲ’ ਅਦਾਕਾਰਾ ਜ਼ਾਇਰਾ ਦੇ ਪਿਤਾ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਪੋਸਟ

ਦੰਗਲ ਫ਼ਿਲਮ ਦੀ ਅਦਾਕਾਰਾ ਜ਼ਾਇਰਾ ਵਸੀਮ ਜੋ ਕਿ ਫ਼ਿਲਮੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਹੈ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਜ਼ਾਇਰਾ ਨੇ ਆਪਣੇ ਐਕਸ ਅਕਾਊਂਟ ‘ਤੇ ਇਕ ਭਾਵੁਕ ਪੋਸਟ ਪਾ ਕੇ ਸਾਂਝੀ ਕੀਤੀ ਹੈ | ਅਦਾਕਾਰਾ ਵੱਲੋਂ ਆਪਣੇ ਪਿਤਾ ਲਈ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਪੋਸਟ ਕਾਫੀ ਵਾਇਰਲ ਹੋ ਰਹੀ ਹੈ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ਮੇਰੇ ਪਿਤਾ ਜ਼ਾਹਿਦ ਵਸੀਮ ਦਾ ਦਿਹਾਂਤ ਹੋ ਗਿਆ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ ਅਤੇ ਅੱਲ੍ਹਾ ਅੱਗੇ ਅਰਦਾਸ ਕਰੋ ਕਿ ਉਹ ਉਨ੍ਹਾਂ ਦੀਆਂ ਗਲਤੀਆਂ ਨੂੰ ਮਾਫ਼ ਕਰਨ, ਉਨ੍ਹਾਂ ਦੀ ਕਬਰ ਨੂੰ ਸ਼ਾਂਤ ਕਰਨ, ਉਨ੍ਹਾਂ ਨੂੰ ਤਸੀਹੇ ਤੋਂ ਬਚਾਵੇ, ਉਨ੍ਹਾਂ ਦੀ ਅਗਲੀ ਯਾਤਰਾ ਨੂੰ ਆਸਾਨ ਬਣਾਵੇ ਅਤੇ ਉਨ੍ਹਾਂ ਨੂੰ ਜਨਾਹ ਅਤੇ ਮਗਹਿਰਾ ਦਾ ਉੱਚਾ ਦਰਜਾ ਪ੍ਰਦਾਨ ਕਰੇ।

ਇਹ ਵੀ ਪੜ੍ਹੋ :ਪੰਜਾਬੀ ਕੁੜੀ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

ਜੋ ਲੋਕ ਨਹੀਂ ਜਾਣਦੇ, ਉਨ੍ਹਾਂ ਲਈ ਦੱਸ ਦੇਈਏ ਕਿ ਦੰਗਲ ਤੋਂ ਇਲਾਵਾ ਜ਼ਾਇਰਾ ਵਸੀਮ ਨੇ ਸੀਕ੍ਰੇਟ ਸੁਪਰਸਟਾਰ ਅਤੇ ਦਿ ਸਕਾਈ ਇਜ਼ ਪਿੰਕ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਸ ਤੋਂ ਬਾਅਦ ਉਸਨੇ ਸੰਨਿਆਸ ਲੈ ਲਿਆ ਹੈ।

 

 

ਪੁਲਿਸ ਤੇ ਗੈਂਗਸਟਰ ਵਿਚਾਲੇ ਹੋਈ ਮੁੱਠਭੇੜ, ਗੈਂਗਸਟਰ ਰੋਹਿਤ ਰਾਣਾ ਗ੍ਰਿਫਤਾਰ

0

ਪੁਲਿਸ ਤੇ ਗੈਂਗਸਟਰ ਵਿਚਾਲੇ ਹੋਈ ਮੁੱਠਭੇੜ, ਗੈਂਗਸਟਰ ਰੋਹਿਤ ਰਾਣਾ ਗ੍ਰਿਫਤਾਰ 

ਜਲੰਧਰ ਜ਼ਿਲੇ ਦੇ ਭੋਗਪੁਰ ਪਿੰਡ ‘ਚ ਜੰਮੂ ਦੇ ਇਕ ਗੈਂਗਸਟਰ ਅਤੇ ਪੰਜਾਬ ਪੁਲਸ ਦੇ ਏਜੀਟੀਐੱਫ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਘੇਰ ਕੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਜੰਮੂ ਦੇ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਵਜੋਂ ਹੋਈ ਹੈ।

ਮੁਲਜ਼ਮਾਂ ਨੇ ਪੁਲਿਸ ’ਤੇ ਚਾਰ ਗੋਲੀਆਂ ਚਲਾਈਆਂ ਤੇ ਪੁਲਿਸ ਵਾਲੇ ਪਾਸੇ ਤੋਂ ਵੀ ਚਾਰ ਗੋਲੀਆਂ ਚਲਾਈਆਂ ਗਈਆਂ। ਗੈਂਗਸਟਰ ਇੱਕ ਘਰ ਵਿੱਚ ਲੁਕਿਆ ਹੋਇਆ ਸੀ। ਗੈਂਗਸਟਰ ਰਾਣਾ ਨੇ ਜੰਮੂ ਦੇ ਕਠੂਆ ‘ਚ ਸਬ-ਇੰਸਪੈਕਟਰ ਦੀਪਕ ਸ਼ਰਮਾ ਦਾ ਕਤਲ ਕਰ ਦਿੱਤਾ ਸੀ ਅਤੇ ਉਹ ਫਰਾਰ ਸੀ। ਪੰਜਾਬ ਪੁਲਿਸ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ ਅਤੇ ਉਸ ਦਾ ਪਿੱਛਾ ਕਰ ਰਹੀ ਸੀ।

ਇਹ ਵੀ ਪੜ੍ਹੋ: ਗਰਮੀ ਦਾ ਕਹਿਰ ਜਾਰੀ, ਹਿਮਾਚਲ ‘ਚ ਪਾਰਾ ਪਹੁੰਚਿਆ 46 ਡਿਗਰੀ ਤੱਕ…

ਏਜੀਟੀਐਫ ਦੇ ਏਆਈਜੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਉਹ ਭੋਗਪੁਰ ਦੇ ਪਿੰਡ ਮੁਮਨਾਦਪੁਰ ਆਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਉਸ ਨੂੰ ਘੇਰ ਲਿਆ। ਪਰ ਪੁਲਿਸ ਦੀਆਂ ਗੱਡੀਆਂ ਨੂੰ ਦੇਖ ਕੇ ਉਸਨੇ ਇੱਕ ਘਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਘਰ ਨੂੰ ਚਾਰੋਂ ਪਾਸਿਓਂ ਘੇਰ ਲਿਆ। ਇਸ ਤੋਂ ਬਾਅਦ ਕਰਾਸ ਫਾਇਰਿੰਗ ‘ਚ ਗੈਂਗਸਟਰ ਰਾਣਾ ਦੀ ਲੱਤ ‘ਚ ਗੋਲੀ ਲੱਗ ਗਈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਖ਼ਿਲਾਫ਼ ਜੰਮੂ ਵਿੱਚ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਸ ਤੋਂ ਬਾਅਦ ਉਹ ਪੰਜਾਬ ਵਿੱਚ ਲੁਕ ਕੇ ਰਹਿ ਰਿਹਾ ਸੀ।

 

ਲੋਕ ਸਭਾ ਚੋਣਾਂ: ਲੁਧਿਆਣਾ ਡੀਸੀ ਵੱਲੋਂ ਬਾਹਰ ਤੋਂ ਆਏ ਲੋਕਾਂ ਨੂੰ ਜ਼ਿਲ੍ਹਾ ਛੱਡਣ ਦੇ ਹੁਕਮ

0

ਲੋਕ ਸਭਾ ਚੋਣਾਂ: ਲੁਧਿਆਣਾ ਡੀਸੀ ਵੱਲੋਂ ਬਾਹਰ ਤੋਂ ਆਏ ਲੋਕਾਂ ਨੂੰ ਜ਼ਿਲ੍ਹਾ ਛੱਡਣ ਦੇ ਹੁਕਮ

ਲੁਧਿਆਣਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਅੱਜ ਐਲਾਨ ਕੀਤਾ ਕਿ ਜਿਹੜੇ ਵਿਅਕਤੀ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਰਜਿਸਟਰਡ ਵੋਟਰ ਨਹੀਂ ਹਨ, ਉਨ੍ਹਾਂ ਨੂੰ ਜ਼ਿਲ੍ਹੇ ਦੇ ਅੰਦਰ ਰਹਿਣ ਦੀ ਮਨਾਹੀ ਹੈ।

ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਲੁਧਿਆਣਾ ਪੂਰਬੀ, ਲੁਧਿਆਣਾ ਉਤਰੀ, ਲੁਧਿਆਣਾ ਦੱਖਣੀ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਆਤਮ ਨਗਰ, ਗਿੱਲ, ਜਗਰਾਉਂ, ਦਾਖਾ (ਲੁਧਿਆਣਾ ਸੰਸਦੀ ਹਲਕੇ ਵਿੱਚ ਪੈਂਦੇ ਹਨ), ਨਾਲ ਹੀ ਖੰਨਾ, ਸਾਹਨੇਵਾਲ, ਸਮਰਾਲਾ, ਰਾਏਕੋਟ ਅਤੇ ਪਾਇਲ (ਫਤਹਿਗੜ੍ਹ ਸਾਹਿਬ ਸੰਸਦੀ ਹਲਕੇ ਵਿੱਚ ਪੈਂਦੇ ਹਨ) ਸ਼ਾਮਲ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਦੇ ਅੰਦਰ ਕਿਸੇ ਵੀ ਰਿਹਾਇਸ਼ ਜਿਵੇਂ ਕਿ ਹੋਟਲ, ਹੋਸਟਲ, ਗੈਸਟ ਹਾਊਸ, ਮੋਟਲ, ਪੀਜੀ ਰਿਹਾਇਸ਼, ਜਾਂ ਇਸ ਤਰ੍ਹਾਂ ਦੇ ਅਦਾਰਿਆਂ ਵਿੱਚ ਅਜਿਹੇ ਵਿਅਕਤੀਆਂ ਨੂੰ ਰਹਿਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ, ਜੋ ਜ਼ਿਲ੍ਹੇ ਦੇ ਰਜਿਸਟਰਡ ਵੋਟਰ ਨਹੀਂ ਹਨ ਅਤੇ ਕਿਸੇ ਹੋਰ ਜ਼ਿਲ੍ਹੇ ਜਾਂ ਰਾਜ ਤੋਂ ਹਨ। ਇਹ ਪਾਬੰਦੀਆਂ 30 ਮਈ ਨੂੰ ਸ਼ਾਮ 6 ਵਜੇ ਤੋਂ 1 ਜੂਨ ਤੱਕ ਵੋਟਾਂ ਪੈਣ ਤੱਕ ਲਾਗੂ ਰਹਿਣਗੀਆਂ।

ਪੰਜਾਬੀ ਕੁੜੀ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ || Latest News

0
Punjabi girl died in Canada under discriminatory circumstances

ਪੰਜਾਬੀ ਕੁੜੀ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

ਆਏ ਦਿਨ ਵਿਦੇਸ਼ਾ ਤੋਂ ਪੰਜਾਬੀ ਨੌਜਵਾਨਾਂ ਨੂੰ ਲੈ ਕੇ ਦੁਖਦਾਈ ਖਬਰਾਂ ਸਾਹਮਣੇ ਆਉਂਦੀ ਰਹਿੰਦੀਆਂ ਹਨ ਅਜਿਹੀ ਹੀ ਇਕ ਹੋਰ ਖਬਰ ਆਈ ਹੈ ਜਿੱਥੇ ਕਿ ਇੱਕ ਪੰਜਾਬਣ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਮੌਤ ਹੋ ਗਈ ਹੈ | ਪੰਜਾਬਣ ਦੀ ਪਛਾਣ ਸਿਮਰਨ ਕੌਰ ਖੱਟੜਾ ਵਜੋਂ ਹੋਈ ਹੈ, ਜੋ ਕਿ ਸਰੀ ਦੀ ਰਹਿਣ ਵਾਲੀ ਸੀ। ਮਿਲੀ ਜਾਣਕਾਰੀ ਅਨੁਸਾਰ ਸਿਮਰਨ ਕੌਰ ਇੱਕ ਮਹੀਨਾ ਪਹਿਲਾਂ ਲਾਪਤਾ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਉਸਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸਦੀ ਪੁਸ਼ਟੀ ਕੈਨੇਡਾ ਦੀ ਪੁਲਿਸ ਵੱਲੋਂ ਕੀਤੀ ਗਈ ਹੈ |

27 ਅਪ੍ਰੈਲ ਨੂੰ ਬੱਸ ਵਿੱਚ ਸਫ਼ਰ ਕਰਦੇ ਹੋਏ ਦੇਖਿਆ ਗਿਆ

ਸਿਮਰਨ ਕੌਰ ਨੂੰ ਆਖਰੀ ਵਾਰ 27 ਅਪ੍ਰੈਲ ਨੂੰ ਬੱਸ ਵਿੱਚ ਸਫ਼ਰ ਕਰਦੇ ਹੋਏ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਸਦਾ ਕੁਝ ਪਤਾ ਨਹੀਂ ਲੱਗਿਆ | ਜਿਸ ਤੋਂ ਬਾਅਦ 19 ਮਈ ਨੂੰ ਕੈਨੇਡਾ ਦੇ ਫਰੇਜ਼ਰ ਦਰਿਆ ਵੋਚਨ ਤੋਂ ਸਿਮਰਨ ਦੀ ਦੇਹ ਬਰਾਮਦ ਕੀਤੀ ਗਈ ਹੈ । ਮੌਤ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਪਾਇਆ ਹੈ | ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ | ਸਿਮਰਨ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ :CA ਦੇ ਨਾਲ ਹੋਇਆ ਬ੍ਰੇਕਅੱਪ, ਗਰਲਫ੍ਰੈਂਡ ਨੂੰ GST ਲਗਾ ਕੇ ਭੇਜਿਆ ਇੰਨਾ ਬਿੱਲ

ਦੱਸ ਦੇਈਏ ਕਿ ਪਰਿਵਾਰ ਵੱਲੋਂ ਸਿਮਰਨ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਜਿਸਦੇ ਚੱਲਦਿਆਂ ਉਸਦੀ ਦੀ ਭਾਲ ਲਈ ਪਰਿਵਾਰ ਵੱਲੋਂ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ ਤੇ ਜਨਤਕ ਥਾਵਾਂ ‘ਤੇ ਸਿਮਰਨ ਦੇ ਪੋਸਟਰ ਵੀ ਲਗਾਏ ਸਨ। ਜਿਸ ਤੋਂ ਬਾਅਦ ਹੁਣ 19 ਸਾਲਾਂ ਸਿਮਰਨ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ | ਪੁਲਿਸ ਵੱਲੋਂ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਕੋਲੋਂ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

 

 

 

ਗਰਮੀ ਦਾ ਕਹਿਰ ਜਾਰੀ, ਹਿਮਾਚਲ ‘ਚ ਪਾਰਾ ਪਹੁੰਚਿਆ 46 ਡਿਗਰੀ ਤੱਕ || Latest News

0

ਗਰਮੀ ਦਾ ਕਹਿਰ ਜਾਰੀ, ਹਿਮਾਚਲ ‘ਚ ਪਾਰਾ ਪਹੁੰਚਿਆ 46 ਡਿਗਰੀ ਤੱਕ

ਗਰਮੀ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੁੱਧਵਾਰ ਨੂੰ ਹਮੀਰਪੁਰ ਦੇ ਨੇਰੀ ਦਾ ਤਾਪਮਾਨ 46.3 ਡਿਗਰੀ ਅਤੇ ਊਨਾ ਦਾ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ 23 ਮਈ 2013 ਨੂੰ ਊਨਾ ਦਾ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਮੌਸਮ ਵਿਭਾਗ ਕੋਲ ਨੇਰੀ ਦਾ ਕੋਈ ਪੁਰਾਣਾ ਰਿਕਾਰਡ ਨਹੀਂ ਹੈ। ਪਰ ਅੱਜ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਨੇਰੀ ਵਿੱਚ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਵੈਸਟਰਨ ਡਿਸਟਰਬੈਂਸ (WD) ਸਰਗਰਮ ਹੋ ਰਿਹਾ ਹੈ। ਇਸ ਕਾਰਨ ਅਗਲੇ ਛੇ ਦਿਨਾਂ ਤੱਕ ਉੱਚਾਈ ਅਤੇ ਦਰਮਿਆਨੀ ਉਚਾਈ ਵਾਲੇ ਖੇਤਰਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।

ਇਹ ਵੀ ਪੜ੍ਹੋ ਜੇਪੀ ਨੱਡਾ ਅੱਜ ਪੰਜਾਬ ਦੌਰੇ ‘ਤੇ, ਤਰਨਜੀਤ ਸੰਧੂ ਦੇ ਹੱਕ ‘ਚ…

ਪਰ ਮੈਦਾਨੀ ਇਲਾਕਿਆਂ ਵਿੱਚ ਇਹ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਡਾ: ਸੁਰਿੰਦਰ ਪਾਲ ਨੇ ਕਿਹਾ ਕਿ ਡਬਲਯੂ ਡੀ ਯਕੀਨੀ ਤੌਰ ‘ਤੇ ਸਰਗਰਮ ਹੋ ਰਿਹਾ ਹੈ। ਪਰ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਉੱਚ ਅਤੇ ਦਰਮਿਆਨੀ ਉਚਾਈ ਵਾਲੇ ਖੇਤਰਾਂ ਵਿੱਚ ਹਲਕੀ ਬਾਰਿਸ਼ ਤੋਂ ਬਾਅਦ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਅੱਜ ਵੀ ਮੌਸਮ ਵਿਭਾਗ ਨੇ ਛੇ ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਊਨਾ, ਹਮੀਰਪੁਰ, ਬਿਲਾਸਪੁਰ, ਕਾਂਗੜਾ, ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਦੇ ਨੀਵੇਂ ਖੇਤਰ ਵੀ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਅੱਜ ਵੀ ਗਰਮੀ ਦੀ ਲਹਿਰ ਮਹਿਸੂਸ ਕੀਤੀ ਜਾ ਸਕਦੀ ਹੈ, ਜਦੋਂ ਕਿ ਕੱਲ੍ਹ ਤੋਂ ਹੀਟ ਵੇਵ ਤੋਂ ਰਾਹਤ ਮਿਲਣ ਦੀ ਉਮੀਦ ਹੈ। ਸੂਬੇ ਦੇ 9 ਸ਼ਹਿਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਵੱਧ ਗਿਆ ਹੈ। ਹਮੀਰਪੁਰ ਦਾ ਤਾਪਮਾਨ ਆਮ ਨਾਲੋਂ 7.9 ਡਿਗਰੀ ਵੱਧ ਗਿਆ ਹੈ।

CA ਦੇ ਨਾਲ ਹੋਇਆ ਬ੍ਰੇਕਅੱਪ, ਗਰਲਫ੍ਰੈਂਡ ਨੂੰ GST ਲਗਾ ਕੇ ਭੇਜਿਆ ਇੰਨਾ ਬਿੱਲ || Latest News

0
Breakup with CA, sent so much bill to girlfriend after applying GST

CA ਦੇ ਨਾਲ ਹੋਇਆ ਬ੍ਰੇਕਅੱਪ, ਗਰਲਫ੍ਰੈਂਡ ਨੂੰ GST ਲਗਾ ਕੇ ਭੇਜਿਆ ਇੰਨਾ ਬਿੱਲ

ਜਦੋ ਕੋਈ ਇਨਸਾਨ ਇਕ ਰਿਸ਼ਤੇ ਵਿੱਚ ਜੁੜਿਆ ਹੁੰਦਾ ਹੈ ਤਾਂ ਉਹ ਦੂਜੇ ਇਨਸਾਨ ਲਈ ਕੁਝ ਵੀ ਕਰਦਾ ਹੈ ਤਾਂ ਜੋ ਉਹਨਾਂ ਦਾ ਰਿਸ਼ਤਾ ਮਜ਼ਬੂਤ ਬਣਿਆ ਰਹੇ | ਪਰੰਤੂ ਉਹੀ ਰਿਸ਼ਤਾ ਜਦੋਂ ਖ਼ਤਮ ਹੋ ਜਾਵੇ ਤਾਂ ਸਭ ਕੁਝ ਬੇਅਰਥ ਲੱਗਣ ਲੱਗ ਜਾਂਦਾ ਹੈ | ਜਿਸ ਤੋਂ ਬਾਅਦ ਉਹ ਦੂਜੇ ਵਿਅਕਤੀ ‘ਤੇ ਕੀਤੇ ਖਰਚਿਆਂ ਨੂੰ ਗਿਣਨ ਲੱਗ ਜਾਂਦੇ ਹਨ | ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਬੁਆਏਫ੍ਰੈਂਡ ਨੇ ਜੋ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਸੀ, ਉਸ ਦਾ ਜਦੋਂ ਬ੍ਰੇਕਅੱਪ ਹੋਇਆ ਤਾਂ ਉਸ ਨੇ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਉਸ ਦੀ ਪ੍ਰੇਮਿਕਾ ਉਸ ਤੋਂ ਦੂਰ ਚਲੀ ਜਾਵੇਗੀ ਸਗੋਂ ਇਸ ਗੱਲ ਦੀ ਜ਼ਿਆਦਾ ਚਿੰਤਾ ਸੀ ਕਿ ਰਿਸ਼ਤੇ ਵਿਚ ਰਹਿੰਦੇ ਹੋਏ ਉਸ ਨੇ ਜਿਹੜੀਆਂ ਚੀਜ਼ਾਂ ‘ਤੇ ਖਰਚ ਕੀਤਾ, ਉਸ ਦੇ ਅੱਧੇ ਰੁਪਏ ਉਸ ਨੂੰ ਕਿਵੇਂ ਵਾਪਸ ਮਿਲਣ। ਜਿਸ ਤੋਂ ਬਾਅਦ ਸ਼ਖਸ ਨੇ ਪੂਰਾ ਹਿਸਾਬ ਬਣਾ ਕੇ ਆਪਣੀ ਪ੍ਰੇਮਿਕਾ ਨੂੰ ਭੇਜ ਦਿੱਤਾ | ਉਸ ਨੇ GST ਸਣੇ ਸਿਗਰਟ ਤੋਂ ਲੈ ਕੇ ਕਾਫੀ ਤੱਕ ਦੇ ਪੈਸੇ ਮੰਗੇ |

ਇਸ ਬਾਰੇ ਟਵਿੱਟਰ ਯੂਜ਼ਰ @sehahaj ਨੇ ਕੁਝ ਫੋਟੋਆਂ ਸ਼ੇਅਰ ਕਰਕੇ ਦੱਸਿਆ ਹੈ ਕਿ ਉਸ ਦੀ ਰੂਮਮੇਟ ਨਾਲ ਕੀ ਹੋਇਆ। ਉਸ ਨੇ ਦੱਸਿਆ ਕਿ ਉਸ ਦੀ ਰੂਮਮੇਟ ਨੇ ਇਕ ਵਾਰ ਆਦਿਤਯ ਨਾਂ ਦੇ ਇਕ ਸੀਏ ਨੂੰ ਡੇਟ ਕੀਤਾ। ਜਦੋਂ ਦੋਵਾਂ ਦਾ ਬ੍ਰੇਕਅੱਪ ਹੋਇਆ ਤਾਂ ਆਦਿਤਯ ਨੇ ਐਕਸੈਲ ਸ਼ੀਟ ‘ਤੇ ਸਾਰੇ ਹਿਸਾਬਾਂ ਦੀ ਲਿਸਟ ਬਣਾ ਕੇ ਉਸ ਨੂੰ ਭੇਜ ਦਿੱਤੀ।

ਇਹ ਵੀ ਪੜ੍ਹੋ :ਕਬੱਡੀ ਜਗਤ ਤੋਂ ਮੰਦਭਾਗੀ ਖਬਰ, ਵੱਡੇ ਕਬੱਡੀ ਖਿਡਾਰੀ ਦੀ ਐਕਸੀਡੈਂਟ ਨਾਲ ਹੋਈ ਮੌਤ

7 ਮਹੀਨਿਆਂ ਦਾ ਭੇਜਿਆ ਬਿਲ

ਐਕਸੇਲ ਸ਼ੀਟ ‘ਚ ਉਸ ਨੇ 7 ਮਹੀਨਿਆਂ ਦਾ ਹਿਸਾਬ ਲਿਖਿਆ ਹੈ। ਉਸ ਨੇ ਸਿਗਰਟ, ਕਾਫੀ, ਕੈਬ ਦਾ ਕਿਰਾਇਆ, ਮੂਵੀ ਟਿਕਟ ਦੇ ਰੁਪਏ, ਪਾਰਟੀ, ਸ਼ਾਪਿੰਗ, ਸਟੇਸ਼ਨਰੀ ਆਦਿ ਦੇ ਪੈਸੇ ਉਸ ਤੋਂ ਲੈ ਲਏ। ਆਦਿਤਯ ਨੇ ਕੁੱਲ 1 ਲੱਖ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਜਿਸ ਵਿਚੋਂ ਸਾਕਸ਼ੀ ਯਾਨੀ ਲੜਕੀ ਦੀ ਦੋਸਤ ਦਾ ਸ਼ੇਅਰ 51,000 ਰੁਪਏ ਤੋਂ ਜ਼ਿਆਦਾ ਸੀ। ਉਸ ਨੇ 18 ਫੀਸਦੀ ਜੀਐੱਸਟੀ ਲਗਾਉਣ ਦੇ ਬਾਅਦ 60,000 ਰੁਪਏ ਦਾ ਬਿੱਲ ਉਸ ਨੂੰ ਭੇਜਿਆ। ਇਸ ਦੇ ਨਾਲ ਹੀ EMI ਦਾ ਵੀ ਬਦਲ ਲਗਾਇਆ। ਉਸ ਵਿਚ ਵੀ 4 ਫੀਸਦੀ ਦਾ ਵਿਆਜ ਦੇਣ ਦੀ ਗੱਲ ਕਹੀ।

ਕਬੱਡੀ ਜਗਤ ਤੋਂ ਮੰਦਭਾਗੀ ਖਬਰ, ਵੱਡੇ ਕਬੱਡੀ ਖਿਡਾਰੀ ਦੀ ਐਕਸੀਡੈਂਟ ਨਾਲ ਹੋਈ ਮੌਤ || Mohali News

0
Unfortunate news from the Kabaddi world, the death of a big Kabaddi player due to an accident

ਕਬੱਡੀ ਜਗਤ ਤੋਂ ਮੰਦਭਾਗੀ ਖਬਰ, ਵੱਡੇ ਕਬੱਡੀ ਖਿਡਾਰੀ ਦੀ ਐਕਸੀਡੈਂਟ ਨਾਲ ਹੋਈ ਮੌਤ

ਕਬੱਡੀ ਜਗਤ ਤੋਂ ਇੱਕ ਮੰਦਭਾਗੀ ਖਬਰ ਆ ਰਹੀ ਹੈ ਜਿੱਥੇ ਕਿ ਕਬੱਡੀ ਦਾ ਮਸ਼ਹੂਰ ਜਾਫੀ ‘ਪੰਮਾ ਸੋਹਾਣੇ ਵਾਲਾ’ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹਨਾਂ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ ਜੋ ਕਿ ਦੇਰ ਰਾਤ ਤਕਰੀਬਨ 11 ਵਜੇ ਮੋਹਾਲੀ ਦੇ ਸੈਕਟਰ 69 ‘ਚ ਵਾਪਰਿਆ ਹੈ | ਜਿਸ ਵਿੱਚ ਸਕਾਰਪੀਓ ਅਤੇ ਟੈਕਸੀ ਦੀ ਭਿਆਨਕ ਟੱਕਰ ਹੋਈ ਹੈ ,ਜਿਸ ਨਾਲ ਪਰਮਜੀਤ ਸਿੰਘ ਸੋਹਾਣਾ ਦੀ ਮੌਕੇ ‘ਤੇ ਹੀ ਮੌਤ ਹੋ ਗਈ |

ਇਹ ਵੀ ਪੜ੍ਹੋ :ਅੰਮ੍ਰਿਤਸਰ ‘ਚ BSF ਨੂੰ ਮਿਲੀ ਸਫਲਤਾ, ਹੈਰੋਇਨ ਸਣੇ 2 ਡਰੋਨ ਕੀਤੇ ਜ਼ਬਤ

ਦਰਅਸਲ , ਟੈਕਸੀ ਕਾਰ ਗਲਤ ਸਾਈਡ ਤੋਂ ਆ ਰਹੀ ਸੀ , ਜਿਸ ਕਾਰਨ ਇਹ ਭਿਆਨਕ ਟੱਕਰ ਹੋ ਗਈ | ਇੱਕ ਉੱਘੇ ਖਿਡਾਰੀ ਦੀ ਮੌਤ ਨਾਲ ਕਬੱਡੀ ਜਗਤ ਨੂੰ ਅੱਜ ਵੱਡਾ ਘਾਟਾ ਪਿਆ ਹੈ। ਪਰਮਜੀਤ ਸਿੰਘ ਸੋਹਾਣਾ ਇੱਕ ਇੰਟਰਨੈਸ਼ਨਲ ਪਲੇਅਰ ਸੀ | ਦੱਸਿਆ ਜਾ ਰਿਹਾ ਹੈ ਖਿਡਾਰੀ ਨੇ ਜੂਨ ਮਹੀਨੇ ਕੇਨੈਡਾ ‘ਚ ਹੋਣ ਵਾਲੇ ਕਬੱਡੀ ਕੱਪ ‘ਚ ਹਿੱਸਾ ਲੈਣਾ ਸੀ ਕਿ ਇਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ |

ਲੋਕ ਸਭਾ ਚੋਣਾਂ: ਚੰਡੀਗੜ੍ਹ PGI 1 ਜੂਨ ਨੂੰ ਮੁਕੰਮਲ ਤੌਰ ’ਤੇ ਰਹੇਗਾ ਬੰਦ || Chandigarh News

0

ਲੋਕ ਸਭਾ ਚੋਣਾਂ: ਚੰਡੀਗੜ੍ਹ PGI 1 ਜੂਨ ਨੂੰ ਮੁਕੰਮਲ ਤੌਰ ’ਤੇ ਰਹੇਗਾ ਬੰਦ

PGI ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਪੀਜੀਆਈ ਨੇ ਲੋਕ ਸਭਾ ਚੋਣਾਂ ਕਾਰਨ 1 ਜੂਨ ਨੂੰ OPD ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਰੁਟੀਨ ਦੇ ਕੰਮਕਾਜ ਵੀ ਬੰਦ ਰਹਿਣਗੇ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਸਹੂਲਤ ਨੂੰ ਦੇਖਦੇ ਹੋਏ ਐਮਰਜੈਂਸੀ ਸੇਵਾਵਾਂ ਅਤੇ ਟਰੌਮਾ ਸੇਵਾਵਾਂ ਜਾਰੀ ਰਹਿਣਗੀਆਂ। ਇਹ ਫੈਸਲਾ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ।

ਚੰਡੀਗੜ੍ਹ ਪੀਜੀਆਈ ਦੀ OPD ਵਿੱਚ ਹਰ ਰੋਜ਼ ਵੱਖ-ਵੱਖ ਵਿਭਾਗਾਂ ਦੇ 7000 ਤੋਂ 8000 ਮਰੀਜ਼ ਆਉਂਦੇ ਹਨ। ਲਗਭਗ 250 ਤੋਂ 300 ਆਪਰੇਸ਼ਨ ਨਿਯਮਤ ਤੌਰ ‘ਤੇ ਕੀਤੇ ਜਾਂਦੇ ਹਨ। ਅਜਿਹੇ ‘ਚ ਚੰਡੀਗੜ੍ਹ ਪ੍ਰਸ਼ਾਸਨ ਨੇ OPD ‘ਚ ਹਾਜ਼ਰ ਹੋਣ ਲਈ ਆਨਲਾਈਨ ਅਪਲਾਈ ਕਰਨ ਵਾਲੇ ਮਰੀਜ਼ਾਂ ਨੂੰ ਇਸ ਨੂੰ ਮੁੜ ਤਹਿ ਕਰਨ ਦੀ ਸਲਾਹ ਦਿੱਤੀ ਹੈ। ਜਿਨ੍ਹਾਂ ਨੂੰ ਅਪਰੇਸ਼ਨ ਲਈ ਸਮਾਂ ਮਿਲ ਗਿਆ ਹੈ, ਉਨ੍ਹਾਂ ਨੂੰ ਵੀ ਆਪਣੀ ਤਰੀਕ ਮੁੜ ਤਹਿ ਕਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜੇਪੀ ਨੱਡਾ ਅੱਜ ਪੰਜਾਬ ਦੌਰੇ ‘ਤੇ, ਤਰਨਜੀਤ ਸੰਧੂ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ

ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦਾ ਆਖਰੀ ਪੜਾਅ 1 ਜੂਨ ਨੂੰ ਹੋ ਰਿਹਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਹਰ ਕੋਈ ਆਸਾਨੀ ਨਾਲ ਵੋਟ ਪਾ ਸਕੇ, ਚੋਣ ਕਮਿਸ਼ਨ ਨੇ 1 ਜੂਨ ਨੂੰ ਸਾਰੇ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਅਜਿਹੇ ਵਿੱਚ ਚੰਡੀਗੜ੍ਹ ਦੇ ਹੋਰ ਹਸਪਤਾਲਾਂ ਵਿੱਚ ਵੀ OPD ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਸ ਦੇ ਨਾਲ ਹੀ ਸਾਰੇ ਕਾਲਜ, ਸੰਸਥਾਵਾਂ, ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜੇਪੀ ਨੱਡਾ ਅੱਜ ਪੰਜਾਬ ਦੌਰੇ ‘ਤੇ, ਤਰਨਜੀਤ ਸੰਧੂ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ

0

ਜੇਪੀ ਨੱਡਾ ਅੱਜ ਪੰਜਾਬ ਦੌਰੇ ‘ਤੇ, ਤਰਨਜੀਤ ਸੰਧੂ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ

ਚੋਣ ਪ੍ਰਚਾਰ ਦੇ ਅਖੀਰਲੇ ਦਿਨ ਯਾਨੀ ਅੱਜ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਪੰਜਾਬ ਆਉਣਗੇ। ਇਹ ਉਨ੍ਹਾਂ ਦੀ ਪਹਿਲੀ ਪੰਜਾਬ ਫੇਰੀ ਹੈ। ਜਿਸ ਕਾਰਨ ਉਨ੍ਹਾਂ ਦੇ ਤਿੰਨ ਪ੍ਰੋਗਰਾਮ ਪੰਜਾਬ ਵਿੱਚ ਕਰਵਾਏ ਜਾ ਰਹੇ ਹਨ। ਪੰਜਾਬ ਪਹੁੰਚ ਕੇ ਜੇਪੀ ਨੱਡਾ ਭਾਜਪਾ ਵੱਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ। ਇਸ ਦੇ ਨਾਲ ਹੀ ਉਹ ਵੋਟਰਾਂ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਬਾਰੇ ਵੀ ਜਾਗਰੂਕ ਕਰਨ ਜਾ ਰਹੇ ਹਨ।

ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ

ਜਾਣਕਾਰੀ ਅਨੁਸਾਰ ਜੇਪੀ ਨੱਡਾ ਸਵੇਰੇ ਕਰੀਬ 11.30 ਵਜੇ ਅੰਮ੍ਰਿਤਸਰ ਪੁੱਜਣਗੇ। ਇੱਥੇ ਉਹ ਰਣਜੀਤ ਐਵੀਨਿਊ ਸਥਿਤ ਬੈਸਟ ਵੈਸਟਰਨ ਨੇੜੇ ਪਾਰਕਿੰਗ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਨਗੇ। ਇੱਥੇ ਉਹ ਭਾਜਪਾ ਉਮੀਦਵਾਰ ਸਾਬਕਾ ਆਈਐਫਐਸ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਅੰਮ੍ਰਿਤਸਰ ਤੋਂ ਜੇਪੀ ਨੱਡਾ ਫਰੀਦਕੋਟ ਖੇਤਰ ਲਈ ਰਵਾਨਾ ਹੋਣਗੇ।

ਜੇਪੀ ਨੱਡਾ ਦਾ ਦੂਜਾ ਪ੍ਰੋਗਰਾਮ ਜਨ ਸਭਾ ਫਰੀਦਕੋਟ ਅਧੀਨ ਪੈਂਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਸਬਜ਼ੀ ਮੰਡੀ ਵਿਖੇ ਆਯੋਜਿਤ ਕੀਤਾ ਗਿਆ ਹੈ। ਉਹ ਦੁਪਹਿਰ 1.30 ਵਜੇ ਦੇ ਕਰੀਬ ਇੱਥੇ ਪਹੁੰਚਣਗੇ ਅਤੇ ਇੱਕ ਘੰਟੇ ਤੱਕ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਲਈ ਵੋਟਾਂ ਮੰਗਣਗੇ।

ਇਹ ਵੀ ਪੜ੍ਹੋ : ਅੱਜ PM ਮੋਦੀ ਆੳੇੁਣਗੇ ਹੁਸ਼ਿਆਰਪੁਰ, ਰੈਲੀ ਨੂੰ ਕਰਨਗੇ ਸੰਬੋਧਿਤ

ਫਰੀਦਕੋਟ ਤੋਂ ਬਾਅਦ ਉਨ੍ਹਾਂ ਦਾ ਤੀਜਾ ਪ੍ਰੋਗਰਾਮ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੱਖਿਆ ਗਿਆ ਹੈ, ਜੇਪੀ ਨੱਡਾ ਸ਼ਾਮ 4 ਵਜੇ ਦੇ ਕਰੀਬ ਇੱਥੇ ਪੁੱਜਣਗੇ। ਇੱਥੇ ਰੂਪਨਗਰ ਜ਼ਿਲ੍ਹੇ ਦੇ ਰੇਲਵੇ ਰੋਡ ਤੋਂ ਅੱਡਾ ਬਾਜ਼ਾਰ ਤੱਕ ਰੋਡ ਸ਼ੋਅ ਕੀਤਾ ਜਾਵੇਗਾ। ਇਸ ਦੌਰਾਨ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਲਈ ਚੋਣ ਪ੍ਰਚਾਰ ਕਰਨਗੇ।

ਅੰਮ੍ਰਿਤਸਰ ‘ਚ BSF ਨੂੰ ਮਿਲੀ ਸਫਲਤਾ, ਹੈਰੋਇਨ ਸਣੇ 2 ਡਰੋਨ ਕੀਤੇ ਜ਼ਬਤ || Latest News

0
BSF got success in Amritsar, seized 2 drones with heroin

ਅੰਮ੍ਰਿਤਸਰ ‘ਚ BSF ਨੂੰ ਮਿਲੀ ਸਫਲਤਾ, ਹੈਰੋਇਨ ਸਣੇ 2 ਡਰੋਨ ਕੀਤੇ ਜ਼ਬਤ

ਅੰਮ੍ਰਿਤਸਰ ‘ਚ BSF ਨੂੰ ਵੱਡੀ ਮਿਲੀ ਸਫਲਤਾ ਮਿਲੀ ਹੈ ਜਿੱਥੇ ਕਿ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਰੋੜਾ ਵਾਲਾ ਖੁਰਦ ਤੇ ਰਤਨ ਖੁਰਦ ਵਿਚ ਸਵੇਰ ਦੇ ਸਮੇਂ 2 ਡ੍ਰੋਨ ਜ਼ਬਤ ਕੀਤੇ ਹਨ ਜਿਨ੍ਹਾਂ ਨਾਲ ਇਕ-ਇਕ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ। ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਲਗਭਗ 6 ਕਰੋੜ ਰੁਪਏ ਦੇ ਕਰੀਬ ਹੈ। ਦੱਸ ਦਈਏ ਕਿ ਇਕ ਪੈਕਟ ਦੇ ਨਾਲ 7-ਇਲਯੂਮੀਨੇਸ਼ਨ ਰਾਊਂਡ ਵੀ ਜ਼ਬਤ ਕੀਤੇ ਗਏ ਹਨ।

ਇਹ ਵੀ ਪੜ੍ਹੋ :ਸ੍ਰੀ ਮੁਕਤਸਰ ਸਾਹਿਬ ‘ਚ ਵਾਪਰੀ ਵੱਡੀ ਵਾਰਦਾਤ , ਪਿੰਡ ਦੇ ਹੀ ਨੌਜਵਾਨਾਂ ਨੇ ਕਤਲ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਜ਼ਿਕਰਯੋਗ ਹੈ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ | ਪਾਕਿਸਤਾਨ ਵੱਲੋਂ ਲਗਾਤਾਰ ਸਰਹੱਦੀ ਇਲਾਕਿਆਂ ‘ਚ ਡ੍ਰੋਨ ਜ਼ਰੀਏ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪਰ BSF ਤੇ ਪੰਜਾਬ ਪੁਲਿਸ ਉਹਨਾਂ ਦੇ ਗਲਤ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣ ਦਿੰਦੇ |