Home Blog Page 1577

ਵੋਟਿੰਗ ਦੌਰਾਨ ਹੋਇਆ ਭਾਰੀ ਹੰਗਾਮਾ , ਗੁੱਸੇ ‘ਚ ਆਈ ਭੀੜ ਨੇ EVM ਅਤੇ VVPAT ਮਸ਼ੀਨ ਨੂੰ ਤਲਾਬ ‘ਚ ਸੁੱਟਿਆ

0
Huge ruckus during voting, angry crowd threw EVM and VVPAT machine into pond

ਵੋਟਿੰਗ ਦੌਰਾਨ ਹੋਇਆ ਭਾਰੀ ਹੰਗਾਮਾ , ਗੁੱਸੇ ‘ਚ ਆਈ ਭੀੜ ਨੇ EVM ਅਤੇ VVPAT ਮਸ਼ੀਨ ਨੂੰ ਤਲਾਬ ‘ਚ ਸੁੱਟਿਆ

ਲੋਕ ਸਭਾ ਚੋਣਾਂ ਦੇ ਮੱਦੇਨਜਰ 7ਵੇਂ ਗੇੜ ਲਈ ਸਵੇਰ 7 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਪਰੰਤੂ ਵੋਟਿੰਗ ਦਰਮਿਆਨ ਪੱਛਮੀ ਬੰਗਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਚੋਣਾਂ ਦੌਰਾਨ ਭਾਰੀ ਹੰਗਾਮਾ ਹੋ ਗਿਆ ਹੈ | ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਦੇ ਕੁਲਤਾਈ ਵਿਚ ਬੂਥ ਨੰਬਰ -40 ,41 ‘ਤੇ ਭੀੜ ਵੱਲੋਂ EVM ਅਤੇ VVPAT ਮਸ਼ੀਨ ਨੂੰ ਪਾਣੀ ਵਿੱਚ ਸੁੱਟ ਦਿੱਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਤ੍ਰਿਣਮੂਲ ਕਾਂਗਰਸ ਸਮਰਥਕਾਂ ਨੇ ਵੋਟਰਾਂ ਨੂੰ ਧਮਕੀ ਦਿੱਤੀ ਹੈ | ਜਿਸ ਤੋਂ ਬਾਅਦ ਭੀੜ ਭੜਕ ਗਈ ਅਤੇ EVM ਅਤੇ VVPAT ਮਸ਼ੀਨਾਂ ਨੂੰ ਤਲਾਬ ਵਿੱਚ ਸੁੱਟ ਦਿੱਤਾ |

ਦੱਸ ਦਈਏ ਕਿ ਲੋਕ ਸਭਾ ਚੋਣਾਂ ਲਈ ਆਖਰੀ ਪੜਾਅ ਲਈ ਸ਼ਨੀਵਾਰ ਨੂੰ 7 ਸੂਬਿਆਂ ਅਤੇ 1 ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ | ਇਸ ਪੜਾਅ ਵਿੱਚ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ , ਪੰਜਾਬ ਦੀਆਂ 13 ਸੀਟਾਂ ਅਤੇ ਹਿਮਾਚਲ ਪ੍ਰਦੇਸ਼ 4 ਸੀਟਾਂ , ਉੱਤਰ ਪ੍ਰਦੇਸ਼ ਦੀਆਂ 13 , ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8 , ਉੜੀਸਾ ਦੀਆਂ 6 ਅਤੇ ਝਾਰਖੰਡ ਦੀਆਂ 3 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ |

ਕੀ ਮੋਦੀ ਲਗਾਉਂਣਗੇ ਜਿੱਤ ਦੀ ਹੈਟਰਿਕ ? ਕੀ ਭਾਜਪਾ ਅਬ ਕੀ ਵਾਰ ਕਰੇਗਾ 400 ਪਾਰ?

0

ਕੀ ਮੋਦੀ ਲਗਾਉਂਣਗੇ ਜਿੱਤ ਦੀ ਹੈਟਰਿਕ ?
ਕੀ ਭਾਜਪਾ ਅਬ ਕੀ ਵਾਰ ਕਰੇਗਾ 400 ਪਾਰ?

ਰਾਜਾ ਵੜਿੰਗ ਨੇ ਪਰਿਵਾਰ ਸਮੇਤ ਪਾਈ ਵੋਟ || Punjab Elections || Lok Sabha Elections

0
Raja Waring voted with his family

ਰਾਜਾ ਵੜਿੰਗ ਨੇ ਪਰਿਵਾਰ ਸਮੇਤ ਪਾਈ ਵੋਟ

ਲੋਕ ਸਭਾ ਚੋਣਾਂ ਲਈ 7ਵੇਂ ਗੇੜ ਲਈ ਪੰਜਾਬ ‘ਚ ਸਵੇਰ ਤੋਂ ਹੀ ਵੋਟਿੰਗ ਸ਼ੁਰੂ ਹੋ ਗਈ ਹੈ | ਜਿਸਦੇ ਚੱਲਦਿਆਂ ਲੋਕ ਸਵੇਰ ਤੋਂ ਹੀ ਪੋਲਿੰਗ ਬੂਥਾਂ ‘ਤੇ ਵੋਟ ਪਾਉਣ ਲਈ ਪਹੁੰਚ ਰਹੇ ਹਨ | ਪੰਜਾਬ ਦੇ ਲੋਕਾਂ ਵਿੱਚ ਚੋਣਾਂ ਨੂੰ ਲੈ ਕੇ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਜਿੱਥੇ ਆਮ ਲੋਕ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਰਹੇ ਹਨ ਉੱਥੇ ਹੀ ਵੱਡੇ -ਵੱਡੇ ਦਿੱਗਜ਼ ਵੀ ਪੋਲਿੰਗ ਬੂਥਾਂ ‘ਤੇ ਵੋਟ ਪਾਉਣ ਲਈ ਪਹੁੰਚ ਰਹੇ ਹਨ | ਇਸੇ ਦੇ ਤਹਿਤ ਹੌਟ ਸੀਟ ਫ਼ਰੀਦਕੋਟ ਦੇ ਅਧੀਨ ਆਉਂਦੇ ਹਲਕਾ ਸ੍ਰੀ ਮੁਕਤਸਰ ਸਾਹਿਬ ‘ਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ ਹਨ | ਬੂਥ ਨੰਬਰ 118 ‘ਤੇ ਰਾਜਾ ਵੜਿੰਗ ਨੇ ਪਤਨੀ ਅਮ੍ਰਿਤਾ ਵੜਿੰਗ ਨਾਲ ਵੋਟ ਪਾਈ |

ਇਹ ਵੀ ਪੜ੍ਹੋ :ਪ੍ਰਸਿੱਧ ਅਦਾਕਾਰਾ ਗੁਲ ਪਨਾਗ ਨੇ ਫ਼ਤਿਹਗੜ੍ਹ ‘ਚ ਪਾਈ ਵੋਟ

ਇਸ ਮੌਕੇ ਵੜਿੰਗ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਸਾਰੇ ਨਾਗਰਿਕਾਂ ਦਾ ਫ਼ਰਜ਼ ਹੈ | ਸਾਨੂ ਸਾਰਿਆਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਨਾਲ ਅਸੀਂ ਦੇਸ਼ ਦੀ ਦਿਸ਼ਾ ਅਤੇ ਦਸ਼ਾ ਤੈਅ ਕਰ ਸਕਦੇ ਹਾਂ | ਇਸਦੇ ਚੱਲਦੇ ਉਹ ਚੋਣਾਂ ਲੜਨ ਦੇ ਬਾਵਜੂਦ ਇਥੇ ਆਪਣੀ ਵੋਟ ਦਾ ਇਸਤੇਮਾਲ ਕਰਨ ਆਏ ਹਾਂ |

ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਪਾਈ ਵੋਟ

0

ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਪਾਈ ਵੋਟ

ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੇ। 2 ਕਰੋੜ ਤੋਂ ਵੱਧ ਲੋਕ ਪਉਣਗੇ ਵੋਟਾਂ, 328 ਉਮੀਦਵਾਰਾਂ ਦੀ ਕਿਸਮਤ ਹੋਵੇਗੀ ਈਵੀਐੱਮ ਚ ਬੰਦ ਹੋ ਜਾਵੇਗੀ।13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ ਹਨ।

ਇਸ ਵਿਚ 1.12 ਕਰੋੜ ਪੁਰਸ਼ ਤੇ 1.1 ਕਰੋੜ ਮਹਿਲਾ ਵੋਟਰ ਹਨ। 18 ਤੋਂ 19 ਸਾਲ ਦੇ ਵਿਚ 5.38 ਲੱਖ ਵੋਟਰ ਪਹਿਲੀ ਵਾਰ ਵੋਟਿੰਗ ਕਰਨਗੇ। ਪੰਜਾਬ ਵਿਚ 4 ਪਾਰਟੀਆਂ ਵਿਚ ਮੁਕਾਬਲਾ ਹੈ ਜਿਨ੍ਹਾਂ ਵਿਚ ਸੂਬੇ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ। ਪੰਜਾਬ ਵਿਚ ਪਹਿਲੀ ਵਾਰ ਸਾਰੀਆਂ ਪਾਰਟੀਆਂ ਬਿਨਾਂ ਗਠਜੋੜ ਦੇ ਇਕੱਲੇ ਚੋਣ ਲੜ ਰਹੀਆਂ ਹਨ।

ਪ੍ਰਸਿੱਧ ਅਦਾਕਾਰਾ ਗੁਲ ਪਨਾਗ ਨੇ ਫ਼ਤਿਹਗੜ੍ਹ ‘ਚ ਪਾਈ ਵੋਟ || Punjab Elections || Latest News

0
Popular actress Gul Panag voted in Fatehgarh

ਪ੍ਰਸਿੱਧ ਅਦਾਕਾਰਾ ਗੁਲ ਪਨਾਗ ਨੇ ਫ਼ਤਿਹਗੜ੍ਹ ‘ਚ ਪਾਈ ਵੋਟ

ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਸਵੇਰ 7 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ | ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ,ਜਿਸਦੇ ਚੱਲਦਿਆਂ ਸਵੇਰ ਤੋਂ ਹੀ ਲੋਕ ਪੋਲਿੰਗ ਬੂਥਾਂ ‘ਤੇ ਲਾਇਨਾਂ ਵਿੱਚ ਖੜੇ ਦੇਖੇ ਜਾ ਸਕਦੇ ਹਨ | ਹੌਟ ਸੀਟ ਪਟਿਆਲਾ ‘ਤੇ ਜਿਵੇ ਹੀ ਵੋਟਿੰਗ ਸ਼ੁਰੂ ਹੋਈ ਤਾਂ ਪੋਲਿੰਗ ਬੂਥਾਂ ‘ਤੇ ਲਾਇਨਾਂ ਲੱਗਣੀਆਂ ਸ਼ੁਰੂ ਹੋ ਗਈਆਂ | ਉੱਥੇ ਹੀ ਮਸਹੂਰ ਅਦਾਕਾਰਾ ਗੁਲ ਪਨਾਗ ਨੇ ਹਲਕਾ ਫਤਿਹਗੜ੍ਹ ਸਾਹਿਬ ਵਿਖੇ ਤੋਂ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ | ਵੋਟ ਪਾਉਣ ਤੋਂ ਬਾਅਦ ਉਹਨਾਂ ਨੇ ਇਕ ਤਸਵੀਰ ਕਲਿੱਕ ਕਰਵਾਈ ,ਜਿਸ ‘ਚ ਉਹ ਆਪਣੀ ਉਂਗਲੀ ‘ਤੇ ਲੱਗੀ ਸਿਹਾਈ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ |

ਇਹ ਵੀ ਪੜ੍ਹੋ :ਚੋਣ ਡਿਊਟੀ ‘ਤੇ ਜਾ ਰਹੇ 9 ਮੁਲਾਜ਼ਮਾਂ ਦੀ ਹੋਈ ਮੌਤ , ਕਈਆਂ ਦੀ ਹਾਲਤ ਨਾਜ਼ੁਕ

ਦੱਸ ਦਈਏ ਕਿ ਅਦਾਕਾਰਾ ਗੁਲ ਪਨਾਗ ਨੇ 13 ਮਾਰਚ 2011 ਨੂੰ ਏਅਰਲਾਇਨ ਪਾਇਲਟ ਰਸ਼ਿਤ ਅਤਰੀ ਨਾਲ ਵਿਆਹ ਕਰਵਾਇਆ ਸੀ | ਇਨ੍ਹਾਂ ਦਾ ਵਿਆਹ ਸਿੱਖ ਰੀਤੀ -ਰਿਵਾਜਾਂ ਨਾਲ ਚੰਡੀਗੜ੍ਹ ਦੇ ਇਕ ਗੁਰਦੁਆਰੇ ‘ਚ ਹੋਇਆ ਸੀ |

ਚੋਣ ਡਿਊਟੀ ‘ਤੇ ਜਾ ਰਹੇ 9 ਮੁਲਾਜ਼ਮਾਂ ਦੀ ਹੋਈ ਮੌਤ , ਕਈਆਂ ਦੀ ਹਾਲਤ ਨਾਜ਼ੁਕ || Elections || Punjab News

0
9 employees who were going on election duty died, the condition of many is critical

ਚੋਣ ਡਿਊਟੀ ‘ਤੇ ਜਾ ਰਹੇ 9 ਮੁਲਾਜ਼ਮਾਂ ਦੀ ਹੋਈ ਮੌਤ , ਕਈਆਂ ਦੀ ਹਾਲਤ ਨਾਜ਼ੁਕ

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲੇ ‘ਚ ਚੋਣ ਡਿਊਟੀ ‘ਤੇ ਤਾਇਨਾਤ 9 ਕਰਮਚਾਰੀਆਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਹੈ । ਭਿਆਨਕ ਪੈ ਰਹੀ ਗਰਮੀ ਕਾਰਨ ਚੋਣ ਡਿਊਟੀ ‘ਤੇ ਗਏ 6 ਹੋਮਗਾਰਡ, 1 ਸਿਹਤ ਵਿਭਾਗ ਦਾ ਕਰਮਚਾਰੀ, 1 ਹੋਰ ਅਧਿਕਾਰੀ ਅਤੇ 1 ਸਿਹਤ ਵਿਭਾਗ ਦੇ ਅਫ਼ਸਰ ਦੀ ਮੌਤ ਹੋ ਗਈ ਹੈ । ਜਦਕਿ 20 ਹੋਮ ਗਾਰਡਜ਼ ਨੂੰ ਟਰੌਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ |

ਗਰਮੀ ਕਾਰਨ 9 ਮੁਲਾਜ਼ਮਾਂ ਦੀ ਹੋਈ ਮੌਤ

ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਵੱਖ-ਵੱਖ ਜ਼ਿਲਿਆਂ ਤੋਂ ਹੋਮਗਾਰਡਜ਼ ਚੋਣ ਡਿਊਟੀ ‘ਤੇ ਪਹੁੰਚੇ ਹੋਏ ਸਨ। ਜਿਸਦੇ ਚੱਲਦਿਆਂ ਮਿਰਜ਼ਾਪੁਰ ‘ਚ ਚੋਣ ਡਿਊਟੀ ‘ਤੇ ਲੱਗੇ 9 ਮੁਲਾਜ਼ਮਾਂ ਦੀ ਗਰਮੀ ਕਾਰਨ ਮੌਤ ਹੋ ਗਈ। ਸਾਰੇ ਹੋਮ ਗਾਰਡ ਚੋਣ ਡਿਊਟੀ ਲਈ ਦੂਜੇ ਜ਼ਿਲ੍ਹਿਆਂ ਤੋਂ ਮਿਰਜ਼ਾਪੁਰ ਪੁੱਜੇ ਹੋਏ ਸਨ। ਜਿੱਥੇ ਪੌਲੀਟੈਕਨਿਕ ਕਾਲਜ ਪਹੁੰਚਦੇ ਹੀ ਉਹ ਇਕ-ਇਕ ਕਰਕੇ ਬੇਹੋਸ਼ ਹੋਣ ਲੱਗ ਪਏ | ਮਰਨ ਵਾਲੇ 6 ਹੋਮ ਗਾਰਡਾਂ ਤੋਂ ਇਲਾਵਾ 1 ਸਿਹਤ ਵਿਭਾਗ ਦਾ ਕਰਮਚਾਰੀ, 1 ਅਧਿਕਾਰੀ ਅਤੇ 1 ਸਿਹਤ ਵਿਭਾਗ ਦਾ ਅਫਸਰ ਸ਼ਾਮਲ ਹੈ। ਇੰਨਾ ਹੀ ਨਹੀਂ ਜ਼ਿਲ੍ਹੇ ਦੇ ਡਵੀਜ਼ਨਲ ਹਸਪਤਾਲ ਵਿੱਚ ਸਥਿਤ ਟਰੌਮਾ ਸੈਂਟਰ ਵਿੱਚ 20 ਤੋਂ ਵੱਧ ਹੋਮਗਾਰਡਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ।

20 ਹੋਮਗਾਰਡ ਅਜੇ ਵੀ ਇਲਾਜ ਅਧੀਨ

ਵੱਡੀ ਗਿਣਤੀ ਵਿੱਚ ਹੋਮਗਾਰਡ ਜਵਾਨਾਂ ਨੂੰ ਬੇਹੋਸ਼ ਹੁੰਦੇ ਦੇਖ ਉਨ੍ਹਾਂ ਨੂੰ ਤੁਰੰਤ ਡਿਵੀਜ਼ਨਲ ਹਸਪਤਾਲ ਸਥਿਤ ਟਰੌਮਾ ਸੈਂਟਰ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ 6 ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਹੋਮਗਾਰਡ ਰਾਮਜੀਵਨ, ਸੱਤਿਆ ਪ੍ਰਕਾਸ਼, ਤ੍ਰਿਭੁਵਨ, ਰਾਮਕਰਨ, ਬਚਰਾਮ ਸ਼ਾਮਲ ਹਨ। ਇਸ ਤੋਂ ਇਲਾਵਾ 20 ਹੋਮ ਗਾਰਡ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ | ਮੈਡੀਕਲ ਕਾਲਜ ਦੇ ਪ੍ਰਿੰਸੀਪਲ ਆਰਬੀ ਕਮਲ ਦਾ ਕਹਿਣਾ ਹੈ ਕਿ ਹੁਣ ਤੱਕ 6 ਹੋਮਗਾਰਡਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਕੁੱਲ 23 ਵਿਅਕਤੀਆਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ 20 ਹੋਮਗਾਰਡ ਅਜੇ ਵੀ ਇਲਾਜ ਅਧੀਨ ਹਨ।

ਇਹ ਵੀ ਪੜ੍ਹੋ :ਲੋਕ ਸਭਾ ਚੋਣਾਂ ਦੇ ਮੱਦੇਨਜਰ AAP ਸਾਂਸਦ ਰਾਘਵ ਚੱਢਾ ਨੇ ਮੋਹਾਲੀ ਵਿਚ ਪਾਈ ਵੋਟ

ਜ਼ਿਲ੍ਹਾ ਮੈਜਿਸਟਰੇਟ ਪ੍ਰਿਅੰਕਾ ਨਿਰੰਜਨ ਨੇ 5 ਹੋਮਗਾਰਡਾਂ ਦੀ ਮੌਤ ਨੂੰ ਸਵੀਕਾਰ ਕਰ ਲਿਆ ਹੈ। ਇਸੇ ਹਸਪਤਾਲ ‘ਚ ਦਾਖਲ ਬਿਮਾਰ ਹੋਮਗਾਰਡ ਦਾ ਕਹਿਣਾ ਹੈ ਕਿ ਗਰਮੀ ਕਾਰਨ ਉਸ ਨੂੰ ਚੱਕਰ ਆਉਣ ਲੱਗੇ, ਜਿਸ ਤੋਂ ਬਾਅਦ ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਅਤੇ ਉਹ ਬੇਹੋਸ਼ ਹੋ ਗਏ।

 

 

 

 

 

CM ਮਾਨ ਤੇ ਡਾ ਗੁਰਪ੍ਰੀਤ ਨੇ ਪਾਈ ਵੋਟ

0

CM ਮਾਨ ਤੇ ਡਾ ਗੁਰਪ੍ਰੀਤ ਨੇ ਪਾਈ ਵੋਟ

ਪੰਜਾਬ ‘ਚ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ ਗੁਰਪ੍ਰੀਤ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।ਉਨ੍ਹਾਂ ਨੂੰ ਕੁੱਝ ਸਮਾਂ ਵੋਟਿੰਗ ਕਰਨ ਲਈ ਇੰਤਜ਼ਾਰ ਕਰਨਾ ਪਿਆ। ਜਿਸਦਾ ਕਾਰਨ ਈਵੀਐੱਮ ਮਸ਼ੀਨ ‘ਚ ਖਰਾਬੀ ਦੱਸੀ ਗਈ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੇ। 2 ਕਰੋੜ ਤੋਂ ਵੱਧ ਲੋਕ ਪਉਣਗੇ ਵੋਟਾਂ, 328 ਉਮੀਦਵਾਰਾਂ ਦੀ ਕਿਸਮਤ ਹੋਵੇਗੀ ਈਵੀਐੱਮ ਚ ਬੰਦ ਹੋ ਜਾਵੇਗੀ।13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ ਹਨ।

ਇਸ ਵਿਚ 1.12 ਕਰੋੜ ਪੁਰਸ਼ ਤੇ 1.1 ਕਰੋੜ ਮਹਿਲਾ ਵੋਟਰ ਹਨ। 18 ਤੋਂ 19 ਸਾਲ ਦੇ ਵਿਚ 5.38 ਲੱਖ ਵੋਟਰ ਪਹਿਲੀ ਵਾਰ ਵੋਟਿੰਗ ਕਰਨਗੇ। ਪੰਜਾਬ ਵਿਚ 4 ਪਾਰਟੀਆਂ ਵਿਚ ਮੁਕਾਬਲਾ ਹੈ ਜਿਨ੍ਹਾਂ ਵਿਚ ਸੂਬੇ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ।

ਲੋਕ ਸਭਾ ਚੋਣਾਂ ਦੇ ਮੱਦੇਨਜਰ AAP ਸਾਂਸਦ ਰਾਘਵ ਚੱਢਾ ਨੇ ਮੋਹਾਲੀ ਵਿਚ ਪਾਈ ਵੋਟ || Lok Sabha Elections || Punjab News

0
During the Lok Sabha elections, AAP MP Raghav Chadha cast his vote in Mohali

ਲੋਕ ਸਭਾ ਚੋਣਾਂ ਦੇ ਮੱਦੇਨਜਰ AAP ਸਾਂਸਦ ਰਾਘਵ ਚੱਢਾ ਨੇ ਮੋਹਾਲੀ ਵਿਚ ਪਾਈ ਵੋਟ

ਪੰਜਾਬ ਵਿੱਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਜਿਸਦੇ ਚੱਲਦਿਆਂ ਵੱਡੀ ਗਿਣਤੀ ਵਿਚ ਵੋਟਰ ਪੋਲਿੰਗ ਬੂਥਾਂ ‘ਤੇ ਪਹੁੰਚ ਰਹੇ ਹਨ। ਪੰਜਾਬ ਵਿਚ ਕੁੱਲ 2.14 ਕਰੋੜ ਵੋਟਰ ਹਨ। ਇਨ੍ਹਾਂ ਵਿਚ 1.12 ਕਰੋੜ ਪੁਰਸ਼ ਤੇ 1.1 ਕਰੋੜ ਮਹਿਲਾ ਵੋਟਰ ਹਨ। ਇਸ ਦੇ ਨਾਲ ਹੀ 18 ਤੋਂ 19 ਸਾਲ ਦੇ ਵਿਚ 5.38 ਲੱਖ ਵੋਟਰ ਪਹਿਲੀ ਵਾਰ ਵੋਟਿੰਗ ਕਰਨਗੇ । ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਦੱਸ ਦਈਏ ਕਿ ਪੰਜਾਬ ਵਿਚ ਪਹਿਲੀ ਵਾਰ ਸਾਰੀਆਂ ਪਾਰਟੀਆਂ ਬਿਨਾਂ ਗਠਜੋੜ ਦੇ ਇਕੱਲੇ ਚੋਣ ਲੜ ਰਹੀਆਂ ਹਨ। ਇਸ ਵਾਰ 4 ਪਾਰਟੀਆਂ ਵਿਚ ਮੁਕਾਬਲਾ ਹੈ ਜਿਨ੍ਹਾਂ ਵਿਚ ਸੂਬੇ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ।

ਭਾਜਪਾ ਉਮੀਦਵਾਰ ਜੇਪੀ ਨੱਢਾ ਨੇ ਵੀ ਪਾਈ ਵੋਟ

ਅਲੱਗ -ਅਲੱਗ ਪੋਲਿੰਗ ਬੂਥਾਂ ‘ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ | ਜਿੱਥੇ ਇਕ ਪਾਸੇ ਆਮ ਲੋਕ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ ਉੱਥੇ ਹੀ ਵੱਡੇ-ਵੱਡੇ ਦਿੱਗਜ਼ ਵੀ ਆਪਣੀ ਵੋਟ ਪਾਉਣ ਲਈ ਪਹੁੰਚ ਰਹੇ ਹਨ | ਇਸੇ ਦੇ ਚੱਲਦਿਆਂ ਭਾਜਪਾ ਉਮੀਦਵਾਰ ਜੇਪੀ ਨੱਢਾ ਤੇ ਰਾਘਵ ਚੱਢਾ ਨੇ ਵੀ ਵੋਟ ਪਾ ਦਿੱਤੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਵੋਟ ਪਾਉਣ ਤੋਂ ਪਹਿਲਾਂ ਆਪਣੀ ਪਤਨੀ ਨਾਲ ਮੰਦਰ ਵਿਚ ਮੱਥਾ ਟੇਕਿਆ ਤੇ ਫਿਰ ਵੋਟਿੰਗ ਕੀਤੀ।

ਇਸੇ ਦੇ ਨਾਲ ਰਾਘਵ ਚੱਢਾ ਵੀ ਨੇ ਮੋਹਾਲੀ ਵਿਚ ਵੋਟ ਪਾਈ। ਉਹ ਆਮ ਲੋਕਾਂ ਵਾਂਗ ਲਾਈਨ ਵਿਚ ਖੜ੍ਹੇ ਹੋਏ ਤੇ ਫਿਰ ਵੋਟ ਕੀਤੀ। ਰਾਘਵ ਚੱਢਾ ਮੌਕੇ ‘ਤੇ ਕਾਲੀਆਂ ਐਨਕਾਂ ਲਗਾਏ ਦਿਖੇ ਤੇ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਉਨ੍ਹਾਂ ਨਾਲ ਸੈਲਫੀਆਂ ਵੀ ਲਈਆਂ ਗਈਆਂ।

ਕਰਮਜੀਤ ਅਨਮੋਲ ਤੇ ਮੰਤਰੀ ਲਾਲਜੀਤ ਭੁੱਲਰ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ

0

ਕਰਮਜੀਤ ਅਨਮੋਲ ਤੇ ਮੰਤਰੀ ਲਾਲਜੀਤ ਭੁੱਲਰ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ

ਪੰਜਾਬ ‘ਚ ਵੋਟਿੰਗ ਸ਼ੁਰੂ ਹੋ ਗਈ ਹੈ। ‘ਆਪ’ ਦੇ ਉਮੀਦਵਾਰ ਕਰਮਜੀਤ ਅਨਮੋਲ ਤੇ ਮੰਤਰੀ ਲਾਲਜੀਤ ਭੁੱਲੲ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਕਰਮਜੀਤ ਅਨਮੋਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਮੰਤਰੀ ਲਾਲਜੀਤ ਭੁੱਲਰ ਨੇ ਵੀ ਪੱਟੀ ‘ਚ ਆਪਣੀ ਵੋਟ ਦਾ ਭੁਗਤਾਨ ਕੀਤਾ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੇ। 2 ਕਰੋੜ ਤੋਂ ਵੱਧ ਲੋਕ ਪਉਣਗੇ ਵੋਟਾਂ, 328 ਉਮੀਦਵਾਰਾਂ ਦੀ ਕਿਸਮਤ ਹੋਵੇਗੀ ਈਵੀਐੱਮ ਚ ਬੰਦ ਹੋ ਜਾਵੇਗੀ।13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ ਹਨ।

ਇਸ ਵਿਚ 1.12 ਕਰੋੜ ਪੁਰਸ਼ ਤੇ 1.1 ਕਰੋੜ ਮਹਿਲਾ ਵੋਟਰ ਹਨ। 18 ਤੋਂ 19 ਸਾਲ ਦੇ ਵਿਚ 5.38 ਲੱਖ ਵੋਟਰ ਪਹਿਲੀ ਵਾਰ ਵੋਟਿੰਗ ਕਰਨਗੇ। ਪੰਜਾਬ ਵਿਚ 4 ਪਾਰਟੀਆਂ ਵਿਚ ਮੁਕਾਬਲਾ ਹੈ ਜਿਨ੍ਹਾਂ ਵਿਚ ਸੂਬੇ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ।

Lok Sabha Elections 2024: PM ਮੋਦੀ ਤੇ ਅਮਿਤ ਸ਼ਾਹ ਨੇ ਵੋਟਰਾਂ ਨੂੰ ਕੀਤੀ ਇਹ ਅਪੀਲ

0

Lok Sabha Elections 2024: PM ਮੋਦੀ ਤੇ ਅਮਿਤ ਸ਼ਾਹ ਨੇ ਵੋਟਰਾਂ ਨੂੰ ਕੀਤੀ ਇਹ ਅਪੀਲ

ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਅੱਜ ਵੋਟਿੰਗ ਹੋਣੀ ਹੈ। ਪੰਜਾਬ ਵਿਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਸੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੋਟਾਂ ਨੂੰ ਖਾਸ ਅਪੀਲ ਕੀਤੀ ਗਈ ਹੈ।

PM ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਲੋਕਤੰਤਰ ਦੇ ਇਸ ਤਿਓਹਾਰ ‘ਚ ਵੱਧ ਚੜ੍ਹ ਕੇ ਹਿੱਸਾ ਲਓ। ਲੋਕ ਸਭਾ ਚੋਣਾਂ ਦੇ ਆਖਰੀ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਨੌਜਵਾਨਾਂ ਤੇ ਮਹਿਲਾਵਾਂ ਵੋਟਰ ਰਿਕਾਰਡ ਗਿਣਤੀ ‘ਚ ਵੋਟਾਂ ਪਾਉਣਗੇ। ਆਓ ਮਿਲ ਕੇ ਆਪਣੇ ਲੋਕਤੰਤਰ ਨੂੰ ਹੋਰ ਵੱਧ ਜੀਵੰਤ ਬਣਾਈਏ।

ਇਸੇ ਤਰ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵੋਟਰਾਂ ਨੂੰ ਅਪੀਲ ਕਰਦਿਆਂ ਲਿਖਿਆ ਪੰਜਾਬ ਵਿਚ ਅੱਜ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ। ਪੰਜਾਬ ਦੇ ਸਾਡੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਲੋਕਤੰਤਰ ਦੇ ਇਸ ਮਹਾਨ ਤਿਓਹਾਰ ਵਿਚ ਆਪਣੀ ਰਿਕਾਰਡਤੋੜ ਸ਼ਮੂਲੀਅਤ ਨਾਲ ਦੇਸ਼ ਦੇ ਵਿਕਾਸ ਨੂੰ ਤੇਜ਼ ਗਤੀ ਦੇਣ ਵਾਲੀ, ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀ, ਪੰਜਾਬ ਅੰਦਰ ਨਸ਼ਿਆਂ ਦੇ ਵਪਾਰ ਨੂੰ ਖਤਮ ਕਰਨ ਦੀ ਸਮਰੱਥਾ ਰੱਖਣ ਵਾਲੀ ਤੇ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਵਾਲੀ ਸਰਕਾਰ ਬਣਾਉਣ ਦੀ ਅਪੀਲ ਕਰਦਾ ਹਾਂ। ਝੂਠ, ਲੁੱਟ ਤੇ ਵਾਅਦਾਖਿਲਾਫੀ ਵਿਰੁੱਧ ਪਾਈ ਗਈ ਤੁਹਾਡੀ ਇਕ-ਇਕ ਵੋਟ ਦੇਸ਼ ਨੂੰ ਖੁਸ਼ਹਾਲੀ ਤੇ ਤਰੱਕੀ ਦੇ ਰਾਹ ‘ਤੇ ਲੈ ਕੇ ਜਾਵੇਗੀ।