Home Blog Page 1570

Lok Sabha Elections Results 2024: ਰੁਝਾਣ ਆੳੇੁਣੇ ਸ਼ੁਰੂ, ਪੰਜਾਬ ‘ਚ 3 ਸੀਟਾਂ ‘ਤੇ ਕਾਂਗਰਸ ਅੱਗੇ

0

Lok Sabha Elections Results 2024: ਰੁਝਾਣ ਆੳੇੁਣੇ ਸ਼ੁਰੂ, ਪੰਜਾਬ ‘ਚ 3 ਸੀਟਾਂ ‘ਤੇ ਕਾਂਗਰਸ ਅੱਗੇ

ਲੋਕ ਸਭਾ ਚੋਣਾਂ 2024 ਦੇ ਅੱਜ ਨਤੀਜੇ ਐਲਾਨੇ ਜਾਣਗੇ। ਪੰਜਾਬ ‘ਚ ਵੋਟਿੰਗ 1 ਜੂਨ ਨੂੰ ਹੋਈ ਸੀ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਰੁਝਾਣ ਆਉਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ‘ਚ ਰਵਨੀਤ ਬਿੱਟੂ ਅੱਗੇ ਚੱਲ ਰਹੇ ਹਨ।  ਪੰਜਾਬ ਦੀਆਂ 3 ਸੀਟਾਂ ‘ਤੇ ਕਾਂਗਰਸ ਅੱਗੇ ਚੱਲ ਰਹੀ ਹੈ।ਪੰਜਾਬ ਦੀਆਂ 13 ਸੀਟਾਂ ਦੀ ਗਿਣਤੀ ਲਈ 117 ਕਾਊਂਟਰ ਸੈਂਟਰ ਬਣਾਏ ਗਏ ਹਨ।

64 ਅਬਜ਼ਰਬਰ ਇਹਨਾਂ ਦੇ ਉੱਤੇ ਨਿਗਰਾਨੀ ਰੱਖਣਗੇ, ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਬਸ ਥੋੜੀ ਦੇਰ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।

Lok Sabha Elections Results 2024: ਵੋਟਾਂ ਦੀ ਗਿਣਤੀ ਹੋਈ ਸ਼ੁਰੂ || Latest News

0

Lok Sabha Elections Results 2024: ਵੋਟਾਂ ਦੀ ਗਿਣਤੀ ਹੋਈ ਸ਼ੁਰੂ

ਲੋਕ ਸਭਾ ਚੋਣਾਂ 2024 ਦੇ ਅੱਜ ਨਤੀਜੇ ਐਲਾਨੇ ਜਾਣਗੇ। ਪੰਜਾਬ ‘ਚ ਵੋਟਿੰਗ 1 ਜੂਨ ਨੂੰ ਹੋਈ ਸੀ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ 13 ਸੀਟਾਂ ਦੀ ਗਿਣਤੀ ਲਈ 117 ਕਾਊਂਟਰ ਸੈਂਟਰ ਬਣਾਏ ਗਏ ਹਨ।

ਇਹ ਵੀ ਪੜ੍ਹੋ: ਅੱਜ ਐਲਾਨੇ ਜਾਣਗੇ LokSabhaElection 2024 ਦੇ ਨਤੀਜੇ

64 ਅਬਜ਼ਰਬਰ ਇਹਨਾਂ ਦੇ ਉੱਤੇ ਨਿਗਰਾਨੀ ਰੱਖਣਗੇ, ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਬਸ ਥੋੜੀ ਦੇਰ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।

 

ਅੱਜ ਐਲਾਨੇ ਜਾਣਗੇ LokSabhaElection 2024 ਦੇ ਨਤੀਜੇ

0
ਅੱਜ ਐਲਾਨੇ ਜਾਣਗੇ ਦੇ ਨਤੀਜੇ
ਅੱਜ ਐਲਾਨੇ ਜਾਣਗੇ ਦੇ ਨਤੀਜੇ

ਲੋਕ ਸਭਾ ਚੋਣਾਂ 2024 ਦੇ ਅੱਜ ਨਤੀਜੇ ਐਲਾਨੇ ਜਾਣਗੇ। 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਪੰਜਾਬ ਦੀਆਂ 13 ਸੀਟਾਂ ਦੀ ਗਿਣਤੀ ਲਈ 117 ਕਾਊਂਟਰ ਸੈਂਟਰ ਬਣਾਏ ਗਏ ਹਨ।

ਅੱਜ ਐਲਾਨੇ ਜਾਣਗੇ LokSabhaElection 2024 ਦੇ ਨਤੀਜ਼ੇ
ਅੱਜ ਐਲਾਨੇ ਜਾਣਗੇ LokSabhaElection 2024 ਦੇ ਨਤੀਜ਼ੇ

64 ਅਬਜਰਬਰ ਇਹਨਾਂ ਦੇ ਉੱਤੇ ਨਿਗਰਾਨੀ ਰੱਖਣਗੇ, ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਬਸ ਥੋੜੀ ਦੇਰ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।

Ludhiana ‘ਚ AAP ਵਰਕਰ ਦੀ ਕੀਤੀ ਕੁੱਟਮਾਰ, 4 ਕਾਂਗਰਸੀ ਵਰਕਰਾਂ ਖਿਲਾਫ FIR ਦਰਜ

0

Ludhiana ‘ਚ AAP ਵਰਕਰ ਦੀ ਕੀਤੀ ਕੁੱਟਮਾਰ, 4 ਕਾਂਗਰਸੀ ਵਰਕਰਾਂ ਖਿਲਾਫ FIR ਦਰਜ

ਪੰਜਾਬ ਦੇ ਲੁਧਿਆਣਾ ਵਿੱਚ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕੁਝ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੀ ਕੁੱਟਮਾਰ ਕੀਤੀ। ਇਸ ਲੜਾਈ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਦੇ ਆਧਾਰ ‘ਤੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ 4 ਲੋਕਾਂ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਹੈ।

 

ਮੁਲਜ਼ਮ ਨੌਜਵਾਨਾਂ ਦੀ ਪਛਾਣ ਕਾਂਗਰਸੀ ਵਰਕਰ ਰਮਨ, ਰਮੇਸ਼, ਬੋਨੀ ਅਤੇ ਮਨੋਜ ਕੁਮਾਰ ਵਜੋਂ ਹੋਈ ਹੈ। ਪੀੜਤ ਵਿਅਕਤੀ ਨੈਲਸਨ ਸਹੋਤਾ ਵਾਸੀ ਈਸਾ ਸ਼ਹਿਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 1 ਜੂਨ ਨੂੰ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ਨੇੜੇ ਖੜ੍ਹਾ ਸੀ। ਜਦੋਂ ਉਹ ਵੋਟ ਪਾ ਕੇ ਬਾਹਰ ਆਇਆ ਤਾਂ ਰਮਨ, ਰਮੇਸ਼ ਨੇ ਉਸ ਨਾਲ ਬਹਿਸ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਹ 11 ਵਜੇ ਈਸਾ ਨਗਰੀ ਗਰਾਊਂਡ ਨੇੜੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਏਐਸਆਈ ਦੇਸਰਾਜ ਕਰ ਰਹੇ ਹਨ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਇਸ ਮਾਮਲੇ ਵਿੱਚ ਰਮਨ ਰਮੇਸ਼ ਅਤੇ ਉਸ ਦੇ ਸਾਥੀਆਂ ਦਾ ਵੀ 1 ਜੂਨ ਨੂੰ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

ਸਪੀਕਰ ਕੁਲਤਾਰ ਸੰਧਵਾਂ ਨੇ ਸ਼ੀਤਲ ਅੰਗੁਰਾਲ ਦਾ ਅਸਤੀਫਾ ਕੀਤਾ ਮਨਜ਼ੂਰ

0

ਸਪੀਕਰ ਕੁਲਤਾਰ ਸੰਧਵਾਂ ਨੇ ਸ਼ੀਤਲ ਅੰਗੁਰਾਲ ਦਾ ਅਸਤੀਫਾ ਕੀਤਾ ਮਨਜ਼ੂਰ

ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾ ਬੀਤੇ ਦਿਨੀ ਉਨ੍ਹਾਂ ਵਲੋਂ ਆਪਣਾ ਅਸਤੀਫਾ ਵਾਪਸ ਲੈਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਪਿੱਛੇ ਉਨ੍ਹਾਂ ਨੇ ਕਾਰਨ ਦੱਸਿਆ ਸੀ ਕਿ ਜੇਕਰ ਮੇਰਾ ਅਸਤੀਫਾ ਪਹਿਲਾਂ ਮਨਜ਼ੂਰ ਕਰ ਲਿਆ ਜਾਂਦਾ ਤਾਂ ਠੀਕ ਸੀ ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਲੰਧਰ ਪੱਛਮੀ ਵਿਚ ਦੁਬਾਰਾ ਚੋਣਾਂ ਹੋਣ ਤੇ ਸਰਕਾਰ ਦਾ ਖਰਚਾ ਵਧੇ।

ਅੱਜ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੀਤਲ ਅੰਗੂਰਾਲ ਨੂੰ ਸੱਦਿਆ ਸੀ। ਹਾਲਾਂਕਿ ਸਪੀਕਰ ਵਿਧਾਨ ਸਭਾ ਵਿਚ ਮੌਜੂਦ ਨਹੀਂ ਸਨ ਤੇ ਵਿਧਾਇਕ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਦੇ ਬਾਅਦ ਵਾਪਸ ਪਰਤਣਾ। ਉਹ ਸਪੀਕਰ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਪਹੁੰਚੇ ਸਨ।

ਅੰਗੁਰਾਲ ਨੇ ਕਿਹਾ ਕਿ ਮੈਂ ਸਪੀਕਰ ਨੂੰ ਮਿਲਣ ਪਹੁੰਚਿਆ ਸੀ ਪਰ ਉਹ ਵਿਧਾਨ ਸਭਾ ਵਿਚ ਮੌਜੂਦ ਨਹੀਂ ਹਨ। ਮੈਂ ਉਨ੍ਹਾਂ ਦੇ ਸੈਕ੍ਰੇਟਰੀ ਨੂੰ ਮਿਲ ਕੇ ਆਇਆ ਹਾਂ। ਸਪੀਕਰ ਫਿਲਹਾਲ ਦਿੱਲੀ ਵਿਚ ਹਨ ਜਿਸ ਕਾਰਨ ਉਹ ਮਿਲ ਨਹੀਂ ਸਕੇ। ਹੁਣ 11 ਜੂਨ ਨੂੰ ਸਵੇਰੇ 11 ਵਜੇ ਦੁਬਾਰਾ ਬੁਲਾਇਆ ਗਿਆ ਹੈ। ਅਸਤੀਫਾ ਵਾਪਸ ਲੈਣ ਦੀ ਚਿੱਠੀ ਮੈਂ ਸਕੱਤਰ ਕੋਲ ਜਮ੍ਹਾ ਕਰ ਦਿੱਤਾ ਹੈ ਤੇ ਰਿਸੀਵਿੰਗ ਲੈ ਲਈ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਰਹੀਆਂ ਇਤਿਹਾਸਕ, 64 ਕਰੋੜ ਵੋਟਰਾਂ ਨੇ ਬਣਾਇਆ ਰਿਕਾਰਡ…

ਵਿਧਾਇਕ ਨੇ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਲੋਕ ਸਭਾ ਚੋਣਾਂ ਦੇ ਨਾਲ ਜ਼ਿਮਨੀ ਚੋਣਾਂ ਹੁੰਦੀਆਂ ਜਿਵੇਂ ਹਿਮਾਚਲ ਵਿਚ ਹੋਈਆਂ ਹਨ। ਚੋਣਾਂ ਤੋਂ 69 ਦਿਨ ਪਹਿਲਾਂ ਮੈਂ ਅਸਤੀਫਾ ਦਿੱਤਾ ਪਰ ਅਜੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ। ਅਸਤੀਫਾ ਵਾਪਸ ਲੈਣਾ ਮੇਰਾ ਲੋਕਤਾਂਤ੍ਰਿਕ ਅਧਿਕਾਰ ਸੀ ਜਿਸ ਦਾ ਮੈਂ ਇਸਤੇਮਾਲ ਕੀਤਾ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ੀਤਲ ਅੰਗੁਰਾਲ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹਨ।

ਡਿਊਟੀ ਨਿਭਾਉਂਦੇ ਹੋਏ ਪੰਜਾਬ ਦਾ ਇੱਕ ਹੋਰ ਫੌਜੀ ਜਵਾਨ ਹੋਇਆ ਸ਼ਹੀਦ

0

ਡਿਊਟੀ ਨਿਭਾਉਂਦੇ ਹੋਏ ਪੰਜਾਬ ਦਾ ਇੱਕ ਹੋਰ ਫੌਜੀ ਜਵਾਨ ਹੋਇਆ ਸ਼ਹੀਦ

ਹੁਸ਼ਿਆਰਪੁਰ ਦੇ ਦਸੂਹਾ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇੱਥੋ ਦਾ ਰਹਿਣ ਵਾਲਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਦਰਅਸਲ ਇਥੋਂ ਦੇ ਬਲਾਕ ਤਲਵਾੜਾ ਦੇ ਪਿੰਡ ਭਵਨੌਰ ਦਾ ਰਹਿਣ ਵਾਲਾ ਫ਼ੌਜੀ ਜਵਾਨ ਸ਼੍ਰੀਨਗਰ ਵਿੱਚ ਡਿਉਟੀ ਦੌਰਾਨ ਸ਼ਹੀਦ ਹੋ ਗਿਆ। ਮ੍ਰਿਤਕ ਫ਼ੌਜੀ ਜਵਾਨ ਦੀ ਪਛਾਣ ਸੂਬੇਦਾਰ ਜਗਜੀਵਨ ਰਾਮ ਦੇ ਰੂਪ ਵਿਚ ਹੋਈ ਹੈ। ਉਹ ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਭਾਰਤੀ ਸੈਨਾ ਦੀ 7 ਪੈਰਾ ਬਟਾਲੀਅਨ ਵਿੱਚ ਤਾਇਨਾਤ ਸੀ।

ਇਹ ਵੀ ਪੜ੍ਹੋ; ਚੰਡੀਗੜ੍ਹ ‘ਚ ਤਾਪਮਾਨ 2 ਡਿਗਰੀ ਹੋਇਆ ਡਾਊਨ, 4 ਜੂਨ ਨੂੰ ਮੀਂਹ..

ਮਿਲੀ ਜਾਣਕਾਰੀ ਮੁਤਾਬਕ ਸੂਬੇਦਾਰ ਜਗਜੀਵਨ ਰਾਮ ਕੁਪਵਾੜਾ ਵਿੱਚ ਆਪਣੀ ਡਿਊਟੀ ਨਿਭਾਅ ਰਹੇ ਸਨ। ਐਤਵਾਰ ਨੂੰ ਸੂਬੇਦਾਰ ਜਗਜੀਵਨ ਰਾਮ ਦੇਸ਼ ਲਈ ਡਿਊਟੀ ਕਰਦੇ ਵਕਤ ਸ਼ਹੀਦ ਹੋ ਗਏ। ਜਿਵੇਂ ਹੀ ਉਨ੍ਹਾਂ ਦੇ ਸ਼ਹੀਦ ਹੋਣ ਦੀ ਖ਼ਬਰ ਇਲਾਕੇ ਵਿਚ ਫੈਲੀ ਤਾਂ ਸੋਗ ਦੀ ਲਹਿਰ ਦੌੜ ਪਈ।

ਲੋਕ ਸਭਾ ਚੋਣਾਂ ਰਹੀਆਂ ਇਤਿਹਾਸਕ, 64 ਕਰੋੜ ਵੋਟਰਾਂ ਨੇ ਬਣਾਇਆ ਰਿਕਾਰਡ : ਮੁੱਖ ਚੋਣ ਕਮਿਸ਼ਨਰ

0

ਲੋਕ ਸਭਾ ਚੋਣਾਂ ਰਹੀਆਂ ਇਤਿਹਾਸਕ, 64 ਕਰੋੜ ਵੋਟਰਾਂ ਨੇ ਬਣਾਇਆ ਰਿਕਾਰਡ : ਮੁੱਖ ਚੋਣ ਕਮਿਸ਼ਨਰ

ਲੋਕ ਸਭਾ ਚੋਣਾਂ ਦੇ ਸੱਤ ਗੇੜਾਂ ਦੀ ਵੋਟਿੰਗ ਤੋਂ ਬਾਅਦ ਵੋਟਾਂ ਦੀ ਗਿਣਤੀ ਭਲਕੇ 4 ਜੂਨ ਨੂੰ ਹੋਵੇਗੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ।

ਇਸ ਦੌਰਾਨ ਚੋਣ ਕਮਿਸ਼ਨ ਨੇ ਖੜ੍ਹੇ ਹੋ ਕੇ ਲੋਕ ਸਭਾ ਚੋਣਾਂ 2024 ਵਿੱਚ ਭਾਗ ਲੈਣ ਵਾਲੇ ਸਾਰੇ ਵੋਟਰਾਂ ਨੂੰ ਵਧਾਈ ਦਿੱਤੀ। ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ 642 ਮਿਲੀਅਨ ਵੋਟਰਾਂ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਸਾਰੇ ਜG7 ਦੇਸ਼ਾਂ ਦੇ ਵੋਟਰਾਂ ਦਾ 1.5 ਗੁਣਾ ਅਤੇ 27 ਈਯੂ ਦੇਸ਼ਾਂ ਦੇ ਵੋਟਰਾਂ ਦਾ 2.5 ਗੁਣਾ ਹੈ।

ਸੀਈਸੀ ਰਾਜੀਵ ਕੁਮਾਰ ਨੇ ਕਿਹਾ ਕਿ ਚੋਣ ਕਰਮਚਾਰੀਆਂ ਦੀ ਸਾਵਧਾਨੀ ਅਤੇ ਚੌਕਸੀ ਨਾਲ ਕੰਮ ਕਰਨ ਕਾਰਨ ਅਸੀਂ ਘੱਟ ਰਿਪੋਲ ਨੂੰ ਯਕੀਨੀ ਬਣਾਇਆ। ਅਸੀਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ 2019 ਵਿੱਚ 540 ਦੇ ਮੁਕਾਬਲੇ 39 ਰੀਪੋਲ ਦੇਖੇ। ਇਸ ਵਿੱਚ ਵੀ 39 ਵਿੱਚੋਂ 25 ਰੀ-ਪੋਲ ਸਿਰਫ਼ ਦੋ ਰਾਜਾਂ ਵਿੱਚ ਹੀ ਹੋਏ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਹ ਉਨ੍ਹਾਂ ਆਮ ਚੋਣਾਂ ਵਿੱਚੋਂ ਇੱਕ ਹੈ ਜਿਸ ਵਿੱਚ ਅਸੀਂ ਹਿੰਸਾ ਨਹੀਂ ਦੇਖੀ ਹੈ। ਇਹ ਸਾਡੀ ਦੋ ਸਾਲਾਂ ਦੀ ਤਿਆਰੀ ਦਾ ਨਤੀਜਾ ਹੈ।

ਇਸ ਦੇ ਨਾਲ ਹੀ ਮੁੱਖ ਚੋਣ ਕਮਿਸ਼ਨਰ ਨੇ ਸੋਸ਼ਲ ਮੀਡੀਆ ‘ਤੇ ਕੁਝ ਮੀਮਜ਼ ‘ਚ ਚੋਣ ਕਮਿਸ਼ਨਰਾਂ ਨੂੰ ‘ਲਾਪਤਾ ਜੈਂਟਲਮੈਨ ‘ ਦੇ ਤੌਰ ‘ਤੇ ਪੇਸ਼ ਕੀਤੇ ਜਾਣ ਬਾਰੇ ਕਿਹਾ ਕਿ ਅਸੀਂ ਹਮੇਸ਼ਾ ਇੱਥੇ ਸੀ, ਕਦੇ ਗੁੰਮ ਨਹੀਂ ਹੋਏ। ਉਨ੍ਹਾਂ ਕਿਹਾ ਕਿ ਹੁਣ ਮੀਮ ਬਣਾਉਣ ਵਾਲੇ ਕਹਿ ਸਕਦੇ ਹਨ ਕਿ ‘ਲਾਪਤਾ ਜੈਂਟਲਮੈਨ’ ਵਾਪਸ ਆ ਗਿਆ ਹੈ।

ਇਹ ਵੀ ਪੜ੍ਹੋ; ਘਰੇਲੂ ਕਲੇਸ਼ ਤੋਂ ਦੁਖੀ ਹੋਏ ਨੌਜਵਾਨ ਨੇ ਵਿਦੇਸ਼ ‘ਚ ਕੀਤੀ ਜੀਵਨਲੀਲਾ…

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਘੋਸ਼ਿਤ ਕਰਨ ਲਈ ਕੀਤੀ ਜਾਣ ਵਾਲੀ ਗਿਣਤੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੂਰੀ ਗਿਣਤੀ ਪ੍ਰਕਿਰਿਆ ਪੂਰੀ ਤਰ੍ਹਾਂ ਮਜ਼ਬੂਤ ​​ਹੈ। ਇਹ ਇੱਕ ਘੜੀ ਦੀ ਸ਼ੁੱਧਤਾ ਦੇ ਸਮਾਨ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੋਸਟਲ ਬੈਲਟ ਦੀ ਗਿਣਤੀ ਪਹਿਲਾਂ ਸ਼ੁਰੂ ਹੋਵੇਗੀ। ਅੱਧੇ ਘੰਟੇ ਬਾਅਦ ਹੀ ਈਵੀਐਮ ਦੀ ਗਿਣਤੀ ਸ਼ੁਰੂ ਕਰ ਦੇਵਾਂਗੇ।

ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਅਤੇ ਹੋਰ ਚੋਣ ਪ੍ਰਕਿਰਿਆਵਾਂ ਲਈ ਬਹੁਤ ਮਜ਼ਬੂਤ ​​ਪ੍ਰਣਾਲੀ ਹੈ। ਹਰ ਹਿੱਸਾ ਤੈਅ ਹੈ। ਵੋਟਾਂ ਦੀ ਗਿਣਤੀ ਪ੍ਰਕਿਰਿਆ ਨੂੰ ਕੋਡਬੱਧ ਕੀਤਾ ਗਿਆ ਹੈ। ਸਿਸਟਮ ਨਾਲ ਕੋਈ ਸਮੱਸਿਆ ਨਹੀਂ ਹੋ ਸਕਦੀ। ਮਨੁੱਖੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਅਸੀਂ ਇਸ ਨਾਲ ਨਜਿੱਠਾਂਗੇ। ਵੋਟਾਂ ਦੀ ਗਿਣਤੀ ਦੀ ਪੂਰੀ ਪ੍ਰਕਿਰਿਆ ਮਜ਼ਬੂਤ ​​ਹੈ।

ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਫੈਸਲਾ ਕੀਤਾ ਹੈ ਕਿ ਜੇਕਰ ਚੋਣਾਂ ਤੋਂ ਬਾਅਦ ਕਿਤੇ ਵੀ ਹਿੰਸਾ ਹੁੰਦੀ ਹੈ, ਤਾਂ ਐਮਸੀਸੀ ਤੋਂ ਬਾਅਦ ਵੀ ਕੁਝ ਰਾਜਾਂ ਵਿੱਚ ਅਰਧ ਸੈਨਿਕ ਬਲ ਮੌਜੂਦ ਰਹਿਣਗੇ। ਜੰਮੂ-ਕਸ਼ਮੀਰ ‘ਤੇ ਵੀ ਕਰਦਿਆਂ ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ ਜਲਦੀ ਹੀ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ।

ਚੰਡੀਗੜ੍ਹ ‘ਚ ਤਾਪਮਾਨ 2 ਡਿਗਰੀ ਹੋਇਆ ਡਾਊਨ, 4 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ

0

ਚੰਡੀਗੜ੍ਹ ‘ਚ ਤਾਪਮਾਨ 2 ਡਿਗਰੀ ਹੋਇਆ ਡਾਊਨ, 4 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਹੁਣ ਇਹ ਤਾਪਮਾਨ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ। ਕੱਲ੍ਹ ਵੱਧ ਤੋਂ ਵੱਧ ਤਾਪਮਾਨ 42.4 ਡਿਗਰੀ ਸੈਲਸੀਅਸ ਸੀ। ਜੋ ਅਜੇ ਵੀ ਆਮ ਨਾਲੋਂ 3.2 ਡਿਗਰੀ ਸੈਲਸੀਅਸ ਵੱਧ ਹੈ।

ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਵੀ ਆਮ ਨਾਲੋਂ 1.4 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਨੇ 6 ਜੂਨ ਤੱਕ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਰਹੇਗਾ।

ਇਹ ਵੀ ਪੜ੍ਹੋ; ਘਰੇਲੂ ਕਲੇਸ਼ ਤੋਂ ਦੁਖੀ ਹੋਏ ਨੌਜਵਾਨ ਨੇ ਵਿਦੇਸ਼ ‘ਚ ਕੀਤੀ ਜੀਵਨਲੀਲਾ…

ਭਲਕੇ 4 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 5 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 30 ਡਿਗਰੀ ਸੈਲਸੀਅਸ ਰਹਿ ਸਕਦਾ ਹੈ। 6 ਜੂਨ ਨੂੰ ਤਾਪਮਾਨ ‘ਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ।

ਮੌਸਮ ਵਿਭਾਗ ਮੁਤਾਬਕ 4 ਜੂਨ ਤੋਂ ਪੱਛਮੀ ਗੜਬੜੀ ਸਰਗਰਮ ਹੋਵੇਗੀ। ਇਸ ਵੈਸਟਰਨ ਡਿਸਟਰਬੈਂਸ ਕਾਰਨ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੇਗੀ। ਇਸ ਕਾਰਨ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। 4 ਜੂਨ ਨੂੰ ਵੀ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਵੀ 5 ਅਤੇ 6 ਜੂਨ ਨੂੰ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।

ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 41.7 ਡਿਗਰੀ ਸੈਲਸੀਅਸ ਰਿਹਾ। ਇਸ ‘ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਟ੍ਰਾਈ ਸਿਟੀ ਵਿੱਚ ਪੰਚਕੂਲਾ ਦਾ ਤਾਪਮਾਨ ਸਭ ਤੋਂ ਘੱਟ ਰਿਹਾ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ || Punjab News || latest News

0
Troubled by not getting a job, the young man ended his life

ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

Punjab News: ਵੱਧਦੀ ਬੇਰੁਜ਼ਗਾਰੀ ਤੋਂ ਹਰ ਕੋਈ ਪਰੇਸ਼ਾਨ ਹੈ | ਇਸੇ ਦੇ ਚੱਲਦਿਆਂ ਸ੍ਰੀ ਮਾਛੀਵਾੜਾ ਸਾਹਿਬ ਦੇ ਸਥਾਨਕ ਗਾਮੇ ਸ਼ਾਹ ਮੁਹੱਲਾ ਦਾ ਨਿਵਾਸੀ ਦਰਸ਼ਨ ਲਾਲ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਜਿੱਥੇ ਕਿ ਇੱਕ ਨੌਜਵਾਨ ਨੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹੋ ਕੇ ਘਰ ਵਿੱਚ ਹੀ ਗਲ ਵਿੱਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਅਭਿਨਾਸ਼ (19) ਵਜੋਂ ਹੋਈ ਹੈ।

ਗਲ ਫਾਹਾ ਲੈ ਕੀਤੀ ਖੁਦਖੁਸ਼ੀ

ਪਰਿਵਾਰਕ ਮੈਂਬਰਾਂ ਨੇ ਮਾਛੀਵਾੜਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦਾ ਲੜਕਾ ਅਭਿਨਾਸ਼ ਸੱਤਵੀਂ ਜਮਾਤ ਪਾਸ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਰੁਜ਼ਗਾਰ ਨਾ ਮਿਲਣ ਕਾਰਨ ਪ੍ਰੇਸ਼ਾਨ ਤੇ ਮਾਨਸਿਕ ਤਣਾਅ ਵਿਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਵੀ ਉਹ ਘਰ ਵਿੱਚ ਮੌਜੂਦ ਸੀ ਅਤੇ ਮੋਬਾਇਲ ਦੇਖ ਰਿਹਾ ਸੀ ਕਿ ਅਚਾਨਕ ਨਾਲ ਲੱਗਦੇ ਕਮਰੇ ਵਿਚ ਗਿਆ ਜਿੱਥੇ ਉਸਨੇ ਚੁੰਨੀ ਦਾ ਗਲ ਫਾਹਾ ਬਣਾ ਕੇ ਛੱਤ ਨਾਲ ਲੱਗੀ ਹੁੱਕ ਵਿਚ ਫਸਾ ਕੇ ਆਤਮ-ਹੱਤਿਆ ਕਰ ਲਈ।

ਇਹ ਵੀ ਪੜ੍ਹੋ :ਪੰਚਕੂਲਾ ਐਂਟੀ ਨਾਰਕੋਟਿਕਸ ਸੈੱਲ ਨੇ 1200 ਨ.ਸ਼ੀ.ਲੀਆਂ ਦਵਾਈਆਂ ਸਮੇਤ ਇੱਕ ਵਿਅਕਤੀ ਕੀਤਾ ਕਾਬੂ

ਧਾਰਾ-174 ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਸ਼ੁਰੂ

ਅਚਾਨਕ ਜਦੋਂ ਉਸਦੀ ਮਾਂ ਉਸ ਕਮਰੇ ਵਿਚ ਪਹੁੰਚੀ ਤਾਂ ਆਪਣੇ ਨੌਜਵਾਨ ਪੁੱਤ ਦੀ ਲਾਸ਼ ਛੱਤ ਨਾਲ ਲਟਕਦੀ ਦੇਖ ਉਸਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਜਿਸ ਤੋਂ ਬਾਅਦ ਪੂਰੇ ਘਰ ਵਿੱਚ ਚੀਕ-ਚਿਹਾੜਾ ਪੈ ਗਿਆ। ਚੁੰਨੀ ਨੂੰ ਕੱਟ ਕੇ ਜਦੋਂ ਅਭਿਨਾਸ਼ ਨੂੰ ਥੱਲੇ ਉਤਾਰਿਆ ਗਿਆ ਤਾਂ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਧਾਰਾ-174 ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

 

 

 

ਪੰਚਕੂਲਾ ਐਂਟੀ ਨਾਰਕੋਟਿਕਸ ਸੈੱਲ ਨੇ 1200 ਨ.ਸ਼ੀ.ਲੀਆਂ ਦਵਾਈਆਂ ਸਮੇਤ ਇੱਕ ਵਿਅਕਤੀ ਕੀਤਾ ਕਾਬੂ || Latest News

0
Panchkula Anti-Narcotics Cell arrested a person with 1200 narcotic drugs

ਪੰਚਕੂਲਾ ਐਂਟੀ ਨਾਰਕੋਟਿਕਸ ਸੈੱਲ ਨੇ 1200 ਨ.ਸ਼ੀ.ਲੀਆਂ ਦਵਾਈਆਂ ਸਮੇਤ ਇੱਕ ਵਿਅਕਤੀ ਕੀਤਾ ਕਾਬੂ

ਪੰਚਕੂਲਾ ਐਂਟੀ ਨਾਰਕੋਟਿਕਸ ਸੈੱਲ ਨੇ 1200 ਨਸ਼ੀਲੀਆਂ ਦਵਾਈਆਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਿਸ ਤੋਂ ਬਾਅਦ ਪੁਲੀਸ ਨੇ ਦੋਸ਼ੀ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਕਿ ਅਦਾਲਤ ਨੇ ਉਸਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ | ਫੜੇ ਗਏ ਮੁਲਜ਼ਮ ਦੀ ਪਛਾਣ ਵਿਮਲ ਕੁਮਾਰ ਵਜੋਂ ਹੋਈ ਹੈ ਜੋ ਇਸ ਸਮੇਂ ਪਿੰਡ ਟਾਂਗਰਾ ਕਾਲਕਾ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ।

ਪੁਲਿਸ ਨੂੰ ਮਿਲੀ ਸੀ ਗੁਪਤ ਸੂਚਨਾ

ਦਰਅਸਲ , ਐਂਟੀ ਨਾਰਕੋਟਿਕਸ ਸੈੱਲ ਦੇ ਇੰਸਪੈਕਟਰ ਅਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਵਿਮਲ ਕੁਮਾਰ ਕਾਲਕਾ ਪਿੰਜੌਰ ਵਿੱਚ ਆਟੋ ਚਲਾਉਂਦਾ ਹੈ ਅਤੇ ਨਸ਼ੇ ਵਾਲੀਆਂ ਦਵਾਈਆਂ ਵੀ ਵੇਚਦਾ ਹੈ। ਜਿਸ ਤੋਂ ਬਾਅਦ ਟੀਮ ਕਾਲਕਾ ਪਿੰਜੌਰ ਪਹੁੰਚ ਗਈ। ਜਿੱਥੇ ਪੁਲੀਸ ਨੇ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਪੁਲੀਸ ਉਥੋਂ ਲੰਘਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲੈ ਰਹੀ ਸੀ। ਜਿੱਥੇ ਇੱਕ ਵਿਅਕਤੀ ਪੈਦਲ ਹੀ ਹੱਥ ਵਿੱਚ ਬੈਗ ਲੈ ਕੇ ਆ ਰਿਹਾ ਸੀ | ਪਰ ਜਿਵੇਂ ਹੀ ਉਸ ਨੇ ਪੁਲਿਸ ਨੂੰ ਦੇਖਿਆ ਤਾਂ ਉਹ ਪਿੱਛੇ ਮੁੜ ਕੇ ਭੱਜਣ ਹੀ ਲੱਗਾ ਸੀ ਕਿ ਪੁਲਿਸ ਨੇ ਉਸਦਾ ਪਿੱਛਾ ਕਰਕੇ ਉਸਨੂੰ ਫੜ ਲਿਆ | ਪੁਲੀਸ ਨੇ ਜਦੋਂ ਉਸ ਦੇ ਹੱਥ ਵਿੱਚ ਫੜੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ :ਨਵੀਂ ਮਾਰੂਤੀ ਸੁਜ਼ੂਕੀ ਸਵਿਫਟ ਦਾ ਲੋਕਾਂ ‘ਚ ਵਧੀਆ ਕ੍ਰੇਜ਼ , ਪਹਿਲੇ ਹੀ ਮਹੀਨੇ ਹੋਈ ਇੰਨੀ ਜ਼ਿਆਦਾ ਬੁਕਿੰਗ

ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਖ਼ੁਲਾਸੇ ਕੀਤੇ ਜਾਣਗੇ ਕਿ ਮੁਲਜ਼ਮ ਨਸ਼ੀਲੀਆਂ ਦਵਾਈਆਂ ਕਿੱਥੋਂ ਖਰੀਦਦਾ ਸੀ ਅਤੇ ਕਿੱਥੇ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਹੋਰ ਕਿੰਨੇ ਸਾਥੀ ਹਨ ਜੋ ਨਸ਼ਾ ਸਪਲਾਈ ਕਰਦੇ ਹਨ।