Home Blog Page 1538

ਇਤਿਹਾਸਕ ਚਰਚ ਵੇਚਣ ਦੇ ਮਾਮਲੇ ‘ਚ FIR: ਦਰਜ, ਇੱਕ ਮਹਿਲਾ ਸਮੇਤ 2 ਠੱਗ ਨਾਮਜ਼ਦ || Latest News

0

ਇਤਿਹਾਸਕ ਚਰਚ ਵੇਚਣ ਦੇ ਮਾਮਲੇ ‘ਚ FIR: ਦਰਜ, ਇੱਕ ਮਹਿਲਾ ਸਮੇਤ 2 ਠੱਗ ਨਾਮਜ਼ਦ

ਜਲੰਧਰ ਵਿੱਚ ਇੱਕ ਠੱਗ ਨੇ 135 ਸਾਲ ਪੁਰਾਣਾ ਗੋਲਕਨਾਥ ਚਰਚ ਵੇਚ ਦਿੱਤਾ ਸੀ। ਸਿਟੀ ਪੁਲਿਸ ਨੇ ਜਾਂਚ ਤੋਂ ਬਾਅਦ ਇਸ ਸਬੰਧੀ ਐਫ.ਆਈ.ਆਰ. ਦਰਜ ਕਰ ਲਈ ਹੈ। ਐਫਆਈਆਰ ਵਿੱਚ ਦੋ ਲੋਕਾਂ ਦੇ ਨਾਮ ਦਰਜ ਹਨ। ਜਿਨ੍ਹਾਂ ਦੀ ਪਛਾਣ ਜੌਰਡਨ ਮਸੀਹ ਵਾਸੀ ਨਿਊ ਕਲਵਰੀ ਚਰਚ, ਮਿਸ਼ਨ ਕੰਪਾਉਂਡ, ਲੁਧਿਆਣਾ ਅਤੇ ਮੈਰੀ ਵਿਲਸਨ ਵਾਸੀ ਅੰਬੇਡਕਰ ਨਗਰ, ਲੁਧਿਆਣਾ ਵਜੋਂ ਹੋਈ ਹੈ, ਵਿਰੁੱਧ ਆਈਪੀਸੀ ਦੀ ਧਾਰਾ 420 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਨੌਜਵਾਨ ‘ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ‘ਚ 2 ਹਮਲਾਵਰਾਂ ਨੂੰ 5-5 ਸਾਲ ਦੀ ਕੈਦ || Today News

ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਐਫਆਈਆਰ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਚਰਚ ਨੂੰ ਸਿਰਫ਼ 5 ਕਰੋੜ ਰੁਪਏ ਵਿੱਚ ਵੇਚਿਆ ਸੀ। ਇਸ ਧੋਖਾਧੜੀ ਦੀ ਐਫਆਈਆਰ ਨਵੀ ਬਾਰਾਦਰੀ ਥਾਣੇ ਵਿੱਚ ਦਰਜ ਕੀਤੀ ਗਈ ਹੈ। ਜਲਦੀ ਹੀ ਪੁਲਿਸ ਮਾਮਲੇ ਦੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਿਲ ਕਰੇਗੀ, ਜੇਕਰ ਉਹ ਸਹਿਯੋਗ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਐਫ.ਆਈ.ਆਰ. ਕੀਤੀ ਦਰਜ

ਦੱਸ ਦੇਈਏ ਕਿ ਜਦੋਂ ਸ਼ਰਧਾਲੂਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸ਼ੁੱਕਰਵਾਰ ਦੇਰ ਰਾਤ ਚਰਚ ਪਹੁੰਚੇ ਅਤੇ ਮਾਮਲੇ ‘ਚ ਕਾਰਵਾਈ ਦੀ ਮੰਗ ਕਰਨ ਲੱਗੇ। ਇਸ ਸਬੰਧੀ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਧਾਰਮਿਕ ਮਾਮਲੇ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਜਾਂਚ ਵੀ ਜਾਰੀ ਹੈ।

ਮਸ਼ਹੂਰ ਟੀਵੀ ਸ਼ੋਅ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੇ ਇਸ ਅਦਾਕਾਰ ਦਾ ਹੋਇਆ ਦਿਹਾਂਤ || Entertainment News

0
This actor of the famous TV show 'Kyunki Saas Bhi Kabhi Bahu Thi' passed away

ਮਸ਼ਹੂਰ ਟੀਵੀ ਸ਼ੋਅ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੇ ਇਸ ਅਦਾਕਾਰ ਦਾ ਹੋਇਆ ਦਿਹਾਂਤ

ਟੀਵੀ ਜਗਤ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਤੋਂ ਪਛਾਣ ਬਣਾਉਣ ਵਾਲੇ ਅਦਾਕਾਰ ਵਿਕਾਸ ਸੇਠੀ ਦਾ ਦਿਹਾਂਤ ਹੋ ਗਿਆ ਹੈ।  48 ਸਾਲ ਦੀ ਉਮਰ ਵਿੱਚ ਅਦਾਕਾਰ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ |

ਹੱਸਦਾ-ਖੇਡਦਾ ਪਰਿਵਾਰ ਛੱਡ ਗਿਆ ਪਿੱਛੇ

ਅਦਾਕਾਰ ਆਪਣੇ ਪਿੱਛੇ ਹੱਸਦਾ-ਖੇਡਦਾ ਪਰਿਵਾਰ ਛੱਡ ਗਿਆ ਹੈ। ਅਭਿਨੇਤਾ ਦੀ ਪਤਨੀ ਅਤੇ ਉਸ ਦੇ ਦੋ ਛੋਟੇ ਜੁੜਵਾਂ ਬੱਚਿਆਂ ਲਈ ਇਹ ਬਹੁਤ ਔਖਾ ਸਮਾਂ ਹੈ। ਵਿਕਾਸ ਸੇਠੀ ਦੀ ਮੌਤ ਨਾਲ ਟੀਵੀ ਇੰਡਸਟਰੀ ਅਤੇ ਅਦਾਕਾਰ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਮਿਲੀ ਜਾਣਕਾਰੀ ਮੁਤਾਬਕ ਉਸ ਦੀ ਮੌਤ 8 ਸਤੰਬਰ ਯਾਨੀ ਐਤਵਾਰ ਸਵੇਰੇ ਹੋਈ ਸੀ। ਟੈਲੀ ਚੱਕਰ ਦੀ ਰਿਪੋਰਟ ਮੁਤਾਬਕ ਵਿਕਾਸ ਸੇਠੀ ਦੀ ਨੀਂਦ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਵੀ ਪੜ੍ਹੋ : ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਭਾਰਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਟੀਵੀ ਦਾ ਹੈਂਡਸਮ ਹੰਕ

ਸਾਲ 2000 ‘ਚ ਉਨ੍ਹਾਂ ਨੂੰ ਟੀਵੀ ਦਾ ਹੈਂਡਸਮ ਹੰਕ ਕਿਹਾ ਜਾਂਦਾ ਸੀ | ‘ਕਿਉਂਕਿ ਸਾਸ ਭੀ ਕਭੀ ਬਹੂ ਥੀ’, ‘ਕਹੀਂ ਤੋ ਹੋਗਾ’, ‘ਕਸੌਟੀ ਜ਼ਿੰਦਗੀ ਕੀ’ ਵਰਗੇ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਵਿਕਾਸ ਸੇਠੀ ਹਰ ਘਰ ‘ਚ ਪਛਾਣਿਆ ਜਾਣ ਵਾਲਾ ਚਿਹਰਾ ਬਣ ਚੁੱਕੇ ਸਨ। ਵਿਕਾਸ ਨੂੰ ਕਰਨ ਜੌਹਰ ਦੀ ਫਿਲਮ ‘ਕਭੀ ਖੁਸ਼ੀ ਕਭੀ ਗਮ’ ‘ਚ ਵੀ ਨਜ਼ਰ ਆਏ ਸਨ | ਉਸ ਨੇ ਫਿਲਮ ਵਿੱਚ ਕਰੀਨਾ ਦੇ ਦੋਸਤ ਰੌਬੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਵਿਕਾਸ ਨੂੰ ਦੀਵਾਨਪਨ ‘ਚ ਵੀ ਐਕਟਰ ਦੇ ਰੂਪ ‘ਚ ਦੇਖਿਆ ਗਿਆ ਸੀ। ਅਭਿਨੇਤਾ ਨੂੰ ਆਖਰੀ ਵਾਰ ਸਾਲ 2019 ਵਿੱਚ ਤੇਲਗੂ ਹਿੱਟ ਫਿਲਮ ‘ਇਸਮਾਰਟ ਸ਼ੰਕਰ’ ‘ਚ ਦੇਖਿਆ ਗਿਆ ਸੀ।

 

 

 

 

 

 

ਸੜਕ ਹਾਦਸੇ ਚ ਹੋਈ ਵਿਦਿਆਰਥੀ ਦੀ ਮੌਤ ‘ਤੇ 18.50 ਲੱਖ ਦਾ ਮੁਆਵਜ਼ਾ, ਟ੍ਰਿਬਿਊਨਲ ਨੇ ਦਿੱਤਾ ਫੈਸਲਾ ||Educational News

0

ਸੜਕ ਹਾਦਸੇ ਚ ਹੋਈ ਵਿਦਿਆਰਥੀ ਦੀ ਮੌਤ ‘ਤੇ 18.50 ਲੱਖ ਦਾ ਮੁਆਵਜ਼ਾ, ਟ੍ਰਿਬਿਊਨਲ ਨੇ ਦਿੱਤਾ ਫੈਸਲਾ

ਪੰਜਾਬ ਵਿੱਚ ਛੇ ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਬੀਸੀਏ ਵਿਦਿਆਰਥੀ ਦੀ ਮੌਤ ਦੇ ਮਾਮਲੇ ਵਿੱਚ ਮੋਟਰ ਐਕਸੀਡੈਂਟ ਟ੍ਰਿਬਿਊਨਲ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਮ੍ਰਿਤਕ ਦੇ ਮਾਪਿਆਂ ਨੂੰ 18.50 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਹ ਮੁਆਵਜ਼ਾ ਬੀਮਾ ਕੰਪਨੀ, ਡਰਾਈਵਰ ਅਤੇ ਕਾਰ ਮਾਲਕ ਨੂੰ ਅਦਾ ਕਰਨਾ ਹੋਵੇਗਾ। ਹਾਦਸੇ ਦੇ ਸਮੇਂ ਮ੍ਰਿਤਕ ਵਿਦਿਆਰਥੀ ਕਪਿਲ ਪਠਾਨਕੋਟ ਦਾ ਰਹਿਣ ਵਾਲਾ ਸੀ ਅਤੇ ਜੰਮੂ ਤੋਂ ਪਠਾਨਕੋਟ ਵਾਪਸ ਆ ਰਿਹਾ ਸੀ।

ਇਹ ਵਾ ਪੜ੍ਹੋ- ਲੁਧਿਆਣਾ ਪੁਲਿਸ ਨੇ ਲੁਟੇਰਾ ਗਿਰੋਹ ਕੀਤਾ ਕਾਬੂ, 5 ਦੋਸ਼ੀ ਗ੍ਰਿਫਤਾਰ

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 23 ਸਾਲਾ ਕਪਿਲ ਕਾਰ ਵਿੱਚ ਪਠਾਨਕੋਟ ਜਾ ਰਿਹਾ ਸੀ। ਵਿਜੇਪੁਰ ਥਾਣਾ ਖੇਤਰ ਦੇ ਸਵੰਖਾ ਮੋੜ ਨੇੜੇ ਉਸ ਦੀ ਕਾਰ ਗਲਤ ਪਾਰਕ ਕੀਤੇ ਟਰੈਕਟਰ ਨਾਲ ਟਕਰਾ ਗਈ। ਕਪਿਲ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੇ ਡਰਾਈਵਰ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 279 (ਲਾਪਰਵਾਹੀ ਨਾਲ ਗੱਡੀ ਚਲਾਉਣਾ) ਅਤੇ 304-ਏ (ਲਾਪਰਵਾਹੀ ਕਾਰਨ ਮੌਤ) ਦੇ ਤਹਿਤ ਕੇਸ ਦਰਜ ਕੀਤਾ ਸੀ।

ਮੁਆਵਜ਼ੇ ਦੀ ਮੰਗ

ਮ੍ਰਿਤਕ ਕਪਿਲ ਦੇ ਮਾਤਾ-ਪਿਤਾ ਨੀਲਮ ਅਤੇ ਯਸ਼ਪਾਲ ਸ਼ਰਮਾ ਨੇ ਮੋਟਰ ਵਹੀਕਲ ਐਕਟ ਦੀ ਧਾਰਾ 166 ਤਹਿਤ ਟ੍ਰਿਬਿਊਨਲ ਵਿੱਚ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਉਸਨੇ ਦਾਅਵਾ ਕੀਤਾ ਕਿ ਉਸਦਾ ਪੁੱਤਰ ਏ ਐਂਡ ਐਮ ਗਰੁੱਪ ਆਫ਼ ਇੰਸਟੀਚਿਊਟਸ ਤੋਂ ਬੀਸੀਏ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ। ਉਸ ਨੇ 18 ਫੀਸਦੀ ਸਾਲਾਨਾ ਵਿਆਜ ਦਰ ਨਾਲ ਮੁਆਵਜ਼ਾ ਮੰਗਿਆ।

ਟ੍ਰਿਬਿਊਨਲ ਦਾ ਫੈਸਲਾ

ਕੇਸ ਦੀ ਸੁਣਵਾਈ ਦੌਰਾਨ ਟ੍ਰਿਬਿਊਨਲ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਅਤੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਫੈਸਲਾ ਸੁਣਾਇਆ। ਟ੍ਰਿਬਿਊਨਲ ਨੇ ਕਿਹਾ ਕਿ ਕਪਿਲ ਦੇ ਮਾਪਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ, ਪਰ 50 ਲੱਖ ਰੁਪਏ ਦੀ ਮੰਗ ਦੇ ਮੁਕਾਬਲੇ 18.50 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਬੀਮਾ ਕੰਪਨੀ, ਡਰਾਈਵਰ ਅਤੇ ਕਾਰ ਮਾਲਕ ਨੂੰ ਇਹ ਮੁਆਵਜ਼ਾ ਕਪਿਲ ਦੇ ਮਾਤਾ-ਪਿਤਾ ਨੂੰ ਦੇਣਾ ਹੋਵੇਗਾ।

 

ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਭਾਰਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ || International News

0
Italian Prime Minister Giorgia Meloni made a big statement about India

ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਭਾਰਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਇਟਲੀ ਦੀ PM ਜਾਰਜੀਆ ਮੇਲੋਨੀ ਨੇ ਰੂਸ-ਯੂਕਰੇਨ ਵਿਵਾਦ ਨੂੰ ਖਤਮ ਕਰਨ ਲਈ ਭਾਰਤ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਹੈ । ਉਨ੍ਹਾਂ ਨੇ ਵੱਡਾ ਬਿਆਨ ਦਿੰਦਿਆਂ ਰੂਸ-ਯੂਕਰੇਨ ਜੰਗ ਨੂੰ ਰੋਕਣ ਵਿੱਚ ਭਾਰਤ ਅਤੇ ਚੀਨ ਦੀ ਅਹਿਮ ਭੂਮਿਕਾ ਬਾਰੇ ਗੱਲ ਕੀਤੀ । ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਤੋਂ ਬਾਅਦ ਇਟਲੀ ਦੀ PM ਜਾਰਜੀਆ ਮੇਲੋਨੀ ਨੇ ਇਹ ਬਿਆਨ ਦਿੱਤਾ ਹੈ | ਜਾਰਜੀਆ ਮੇਲੋਨੀ ਨੇ ਕਿਹਾ ਕਿ ਭਾਰਤ ਅਤੇ ਚੀਨ ਰੂਸ ਅਤੇ ਯੂਕਰੇਨ ਵਿਚਾਲੇ ਵਿਵਾਦ ਨੂੰ ਸੁਲਝਾਉਣ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਸੰਘਰਸ਼ ਦੇ ਹੱਲ ਵਿੱਚ ਚੀਨ ਅਤੇ ਭਾਰਤ ਦੀ ਭੂਮਿਕਾ ਹੋਣੀ ਚਾਹੀਦੀ

ਨਿਊਜ਼ ਏਜੰਸੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਤੋਂ ਬਾਅਦ ਇੱਕ ਸੰਮੇਲਨ ਦੌਰਾਨ ਮੇਲੋਨੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸੰਘਰਸ਼ ਦੇ ਹੱਲ ਵਿੱਚ ਚੀਨ ਅਤੇ ਭਾਰਤ ਦੀ ਭੂਮਿਕਾ ਹੋਣੀ ਚਾਹੀਦੀ ਹੈ। ਸਿਰਫ ਅਜਿਹੀ ਚੀਜ਼ ਜੋ ਨਹੀਂ ਹੋ ਸਕਦੀ ਉਹ ਇਹ ਸੋਚਣਾ ਕਿ ਯੂਕਰੇਨ ਦੀ ਇਕੱਲਾ ਛੱਡ ਕੇ ਸੰਘਰਸ਼ ਨੂੰ ਸੁਲਝਾਇਆ ਜਾ ਸਕਦਾ ਹੈ। ਮੇਲੋਨੀ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਭਾਰਤ ਨੂੰ ਉਨ੍ਹਾਂ ਤਿੰਨ ਦੇਸ਼ਾਂ ਵਿੱਚ ਸ਼ਾਮਲ ਕੀਤਾ ਹੈ, ਜਿਨ੍ਹਾਂ ਨਾਲ ਉਹ ਸੰਪਰਕ ਵਿੱਚ ਹਨ।

ਇਹ ਵੀ ਪੜ੍ਹੋ : ਰਣਵੀਰ-ਦੀਪਿਕਾ ਬਣੇ ਮਾਤਾ-ਪਿਤਾ, ਅਦਾਕਾਰਾ ਨੇ ਦਿੱਤਾ ਬੇਟੀ ਨੂੰ ਜਨਮ

ਵਿਚੋਲੇ ਦੀ ਭੂਮਿਕਾ ਨਿਭਾ ਸਕਦੇ

ਵੀਰਵਾਰ ਨੂੰ ਪੁਤਿਨ ਨੇ ਕਿਹਾ ਕਿ ਯੂਕਰੇਨ ‘ਤੇ ਸੰਭਾਵਿਤ ਸ਼ਾਂਤੀ ਗੱਲਬਾਤ ਵਿੱਚ ਚੀਨ, ਭਾਰਤ ਅਤੇ ਬ੍ਰਾਜ਼ੀਲ ਵਿਚੋਲੇ ਦੀ ਭੂਮਿਕਾ ਨਿਭਾ ਸਕਦੇ ਹਨ। ਪੁਤਿਨ ਨੇ ਕਿਹਾ ਕਿ ਯੁੱਧ ਦੇ ਪਹਿਲੇ ਹਫ਼ਤੇ ਇਸਤਾਂਬੁਲ ਵਿੱਚ ਗੱਲਬਾਤ ਦੌਰਾਨ ਰੂਸੀ ਅਤੇ ਯੂਕਰੇਨੀ ਵਿਚੋਲਿਆਂ ਦੇ ਵਿਚਾਲੇ ਇੱਕ ਮੁੱਢਲਾ ਸਮਝੌਤਾ, ਜੋ ਕਦੇ ਲਾਗੂ ਨਹੀਂ ਹੋਇਆ, ਗੱਲਬਾਤ ਦਾ ਆਧਾਰ ਬਣ ਸਕਦਾ ਹੈ ।

 

 

 

 

 

 

 

 

 

 

 

ਰਣਵੀਰ-ਦੀਪਿਕਾ ਬਣੇ ਮਾਤਾ-ਪਿਤਾ, ਅਦਾਕਾਰਾ ਨੇ ਦਿੱਤਾ ਬੇਟੀ ਨੂੰ ਜਨਮ || Entertainment News

0
Ranveer-Deepika became parents, the actress gave birth to a daughter

ਰਣਵੀਰ-ਦੀਪਿਕਾ ਬਣੇ ਮਾਤਾ-ਪਿਤਾ, ਅਦਾਕਾਰਾ ਨੇ ਦਿੱਤਾ ਬੇਟੀ ਨੂੰ ਜਨਮ

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ ਖੁਸ਼ੀਆਂ ਆਈਆਂ ਹਨ। ਦੀਪਿਕਾ ਨੇ ਇੱਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਅਦਾਕਾਰਾ ਸ਼ਨੀਵਾਰ ਨੂੰ ਦੁਪਹਿਰ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਮੌਜੂਦ ਐੱਚ.ਐੱਨ ਰਿਲਾਇੰਸ ਹਸਪਤਾਲ ਵਿੱਚ ਦਾਖਲ ਹੋਈ ਸੀ। ਉਨ੍ਹਾਂ ਨਾਲ ਰਣਵੀਰ ਸਿੰਘ ਤੇ ਪਰਿਵਾਰ ਵਾਲੇ ਵੀ ਮੌਜੂਦ ਸਨ। ਦੱਸ ਦਈਏ ਕਿ ਬੀਤੇ ਦਿਨ ਦੀਪਿਕਾ ਤੇ ਰਣਵੀਰ ਬੱਪਾ ਦੇ ਦਰਸ਼ਨ ਕਰਨ ਲਈ ਸਿੱਧੀਵਿਨਾਇਕ ਮੰਦਿਰ ਪਹੁੰਚੇ ਸਨ।

ਇਹ ਵੀ ਪੜ੍ਹੋ : ਇੰਗਲੈਂਡ ਦੇ ਇਸ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

28 ਫਰਵਰੀ ਨੂੰ ਪ੍ਰੈਗਨੈਂਸੀ ਕੀਤੀ ਸੀ ਅਨਾਊਂਸ

ਧਿਆਨਯੋਗ ਹੈ ਕਿ ਦੀਪਿਕਾ ਨੇ ਇਸ ਸਾਲ 28 ਫਰਵਰੀ ਨੂੰ ਸੋਸ਼ਲ ਮੀਡੀਆ ‘ਤੇ ਪ੍ਰੈਗਨੈਂਸੀ ਅਨਾਊਂਸ ਕੀਤੀ ਸੀ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰ ਲਿਖਿਆ ਸੀ ਕਿ ਉਹ ਸਤੰਬਰ 2024 ਵਿੱਚ ਬੱਚੇ ਨੂੰ ਜਨਮ ਦੇਵੇਗੀ। ਦੀਪਿਕਾ ਪਾਦੁਕੋਣ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਈਰਲ ਹੋ ਰਹੀਆਂ ਸਨ। ਫੋਟੋਸ਼ੂਟ ਦੀ ਸਭ ਤੋਂ ਪਿਆਰੀ ਤਸਵੀਰ ਵਿੱਚ, ਦੀਪਿਕਾ ਇੱਕ ਹੋਰ ਬਲੈਕ ਡਰੈੱਸ ਵਿੱਚ ਆਪਣੇ ਪਤੀ ਰਣਵੀਰ ਸਿੰਘ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਸੀ |

 

 

 

ਇੰਗਲੈਂਡ ਦੇ ਇਸ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ || Sports News

0
This England player announced his retirement from international cricket

ਇੰਗਲੈਂਡ ਦੇ ਇਸ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਇੰਗਲੈਂਡ ਲਈ ਦੋ ਵਿਸ਼ਵ ਕੱਪ ਜਿੱਤਣ ਵਾਲੇ ਇੰਗਲਿਸ਼ ਆਲਰਾਊਂਡਰ ਮੋਇਨ ਅਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਹੈ। ਇਸ ਮਹਾਨ ਖਿਡਾਰੀ ਨੇ 10 ਸਾਲ ਦੇ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ । 37 ਸਾਲ ਦੇ ਆਲਰਾਊਂਡਰ ਨੇ ਇਹ ਫੈਸਲਾ ਆਸਟ੍ਰੇਲੀਆ ਖਿਲਾਫ਼ ਵ੍ਹਾਈਟ ਬਾਲ ਸੀਰੀਜ਼ ਲਈ ਇੰਗਲਿਸ਼ ਟੀਮ ਵਿੱਚ ਮੌਕਾ ਨਾ ਮਿਲਣ ਤੋਂ ਬਾਅਦ ਲਿਆ ਹੈ।

ਮੈਨੂੰ ਇੰਗਲੈਂਡ ਲਈ ਖੇਡਣ ‘ਤੇ ਬਹੁਤ ਮਾਣ ਹੈ

ਮੋਇਨ ਅਲੀ ਨੇ ਕਿਹਾ ਕਿ ਮੈਂ 37 ਸਾਲ ਦਾ ਹਾਂ ਅਤੇ ਮੈਨੂੰ ਇਸ ਮਹੀਨੇ ਆਸਟ੍ਰੇਲੀਆ ਖਿਲਾਫ਼ ਹੋਣ ਵਾਲੀ ਸੀਰੀਜ਼ ਲਈ ਨਹੀਂ ਚੁਣਿਆ ਗਿਆ । ਮੈਂ ਇੰਗਲੈਂਡ ਲਈ ਬਹੁਤ ਕ੍ਰਿਕਟ ਖੇਡੀ ਹੈ। ਹੁਣ ਅਗਲੀ ਪੀੜ੍ਹੀ ਦੇ ਲਈ ਸਮਾਂ ਆ ਗਿਆ ਹੈ, ਜਿਸ ਬਾਰੇ ਮੈਨੂੰ ਦੱਸਿਆ ਗਿਆ । ਮੈਨੂੰ ਲੱਗਿਆ ਕਿ ਇਹ ਸਹੀ ਸਮਾਂ ਹੈ । ਮੈਂ ਆਪਣਾ ਕੰਮ ਕਰ ਦਿੱਤਾ ਹੈ। ਮੋਇਨ ਨੇ ਕਿਹਾ ਕਿ ਮੈਨੂੰ ਇੰਗਲੈਂਡ ਲਈ ਖੇਡਣ ‘ਤੇ ਬਹੁਤ ਮਾਣ ਹੈ। ਜਦੋਂ ਤੁਸੀਂ ਪਹਿਲੀ ਵਾਰ ਇੰਗਲੈਂਡ ਲਈ ਖੇਡਦੇ ਹੋ, ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਨੂੰ ਕਿੰਨੇ ਮੈਚ ਖੇਡਣੇ ਹਨ। ਮੇਰੇ ਪਹਿਲੇ ਕੁਝ ਸਾਲ ਟੈਸਟ ਕ੍ਰਿਕਟ ਦੇ ਆਲੇ-ਦੁਆਲੇ ਹੀ ਬੀਤੇ।

ਉਹ ਫ੍ਰੈਂਚਾਇਜ਼ੀ ਕ੍ਰਿਕਟ ਖੇਡਦੇ ਰਹਿਣਗੇ

ਮੋਇਨ ਨੇ ਕਿਹਾ ਹੈ ਕਿ ਉਹ ਫ੍ਰੈਂਚਾਇਜ਼ੀ ਕ੍ਰਿਕਟ ਖੇਡਦੇ ਰਹਿਣਗੇ । ਉਨ੍ਹਾਂ ਨੇ ਕਿਹਾ ਕਿ ਮੈਂ ਫ੍ਰੈਂਚਾਇਜ਼ੀ ਕ੍ਰਿਕਟ ਖੇਡਦਾ ਰਹਾਂਗਾ, ਕਿਉਂਕਿ ਮੈਨੂੰ ਅਜੇ ਵੀ ਕ੍ਰਿਕਟ ਖੇਡਣਾ ਪਸੰਦ ਹੈ । ਪਰ ਕੋਚਿੰਗ ਅਜਿਹੀ ਚੀਜ਼ ਹੈ ਜੋ ਮੈਂ ਕਰਨਾ ਚਾਹਾਂਗਾ । ਮੈਂ ਸਭ ਤੋਂ ਵਧੀਆ ਕੋਚ ਬਣਨਾ ਚਾਹੁੰਦਾ ਹਾਂ। ਮੈਂ ਬ੍ਰੈਂਡਨ ਮੈਕੁਲਮ ਤੋਂ ਬਹੁਤ ਕੁਝ ਸਿੱਖਿਆ ਹੈ । ਮੈਨੂੰ ਉਮੀਦ ਹੈ ਕਿ ਲੋਕ ਮੈਨੂੰ ਇੱਕ ਆਜ਼ਾਦ ਪਰਿੰਦੇ ਦੇ ਤੌਰ ‘ਤੇ ਯਾਦ ਰੱਖਣਗੇ।

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਵੱਡੀ ਖ਼ਬਰ! ਦੀਵਾਲੀ ਤੋਂ ਪਹਿਲਾਂ ਰੱਦ ਕਰ ਦਿੱਤੇ ਜਾਣਗੇ ਰਾਸ਼ਨ ਕਾਰਡ

ਆਖਰੀ ਅੰਤਰਰਾਸ਼ਟਰੀ ਮੈਚ ਟੀ-20 ਵਿਸ਼ਵ ਕੱਪ ਵਿੱਚ ਖੇਡਿਆ

ਧਿਆਨਯੋਗ ਹੈ ਕਿ ਮੋਇਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਟੀ-20 ਵਿਸ਼ਵ ਕੱਪ ਵਿੱਚ ਖੇਡਿਆ ਸੀ । ਗਿਆਨਾ ਵਿੱਚ ਭਾਰਤ ਦੇ ਖਿਲਾਫ ਖੇਡੇ ਗਏ ਇਸ ਸੈਮੀਫਾਈਨਲ ਮੈਚ ਵਿੱਚ ਇੰਗਲਿਸ਼ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਮੋਇਨ ਅਲੀ ਨੇ ਇੱਕ ਸਾਲ ਪਹਿਲਾਂ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਕੇ ਵਾਪਸੀ ਕੀਤੀ ਸੀ । ਉਸ ਸਮੇਂ ਉਹ ਜੈਕ ਲੀਚ ਦੀ ਥਾਂ ‘ਤੇ ਏਸ਼ੇਜ਼ ਸੀਰੀਜ਼ ਲਈ ਚੁਣੀ ਗਈ ਇੰਗਲਿਸ਼ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ । ਮੋਇਨ ਨੇ ਇਹ ਫੈਸਲਾ ਟੈਸਟ ਕਪਤਾਨ ਬੇਨ ਸਟੋਕਸ, ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਅਤੇ ਇੰਗਲੈਂਡ ਕ੍ਰਿਕਟ ਦੇ ਮੈਨੇਜਿੰਗ ਡਾਇਰੈਕਟਰ ਰੌਬਰਟ ਕੀਸੇ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਸੀ।

 

 

 

 

 

ਲੁਧਿਆਣਾ ਪੁਲਿਸ ਨੇ ਲੁਟੇਰਾ ਗਿਰੋਹ ਕੀਤਾ ਕਾਬੂ, 5 ਦੋਸ਼ੀ ਗ੍ਰਿਫਤਾਰ || Punjab News

0

ਲੁਧਿਆਣਾ ਪੁਲਿਸ ਨੇ ਲੁਟੇਰਾ ਗਿਰੋਹ ਕੀਤਾ ਕਾਬੂ, 5 ਦੋਸ਼ੀ ਗ੍ਰਿਫਤਾਰ

ਲੁਧਿਆਣਾ ‘ਚ ਪੁਲਿਸ ਨੇ ਲੁਟੇਰਾ ਗਿਰੋਹ ਨੂੰ ਕਾਬੂ ਕੀਤਾ ਹੈ। ਇਹ ਲੋਕ ਟੈਕਸੀਆਂ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਘੁੰਮਦੇ ਸਨ, ਪਹਿਲਾਂ ਰਾਹਗੀਰਾਂ ਨੂੰ ਰੋਕਦੇ ਸਨ ਅਤੇ ਫਿਰ ਉਨ੍ਹਾਂ ਨੂੰ ਹਥਿਆਰ ਦਿਖਾ ਕੇ ਲੁੱਟ-ਖੋਹ ਕਰਦੇ ਸਨ। ਪੁਲਿਸ ਨੇ 5 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਅਤੇ ਵੱਖ-ਵੱਖ ਮੋਬਾਈਲਾਂ ਸਮੇਤ ਲੁੱਟੇ ਹੋਏ ਤਿੰਨ ਵਾਹਨ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ- ਰਤਲਾਮ ‘ਚ ਹੰਗਾਮਾ, ਪੁਲਿਸ ਨੇ ਛੱਡੀ ਅੱਥਰੂ ਗੈਸ ਤੇ ਲਾਠੀਚਾਰਜ

ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਰੈਕ ਲਾਗਾ ਸ਼ਹਿਰ ਦੇ ਲੋਕਾਂ ਨੂੰ ਲੁੱਟਣ ਵਾਲੇ ਵਰੁਣ, ਹਰਮੀਤ ਸਿੰਘ, ਮਦਨ ਕੁਮਾਰ, ਪਿਊਸ਼ ਸਲੂਜਾ ਅਤੇ ਮਨੀ ਲਾਹੌਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਲੋਹੇ ਦੀਆਂ ਰਾਡਾਂ ਅਤੇ 18 ਮੋਬਾਈਲ ਫੋਨ ਬਰਾਮਦ

ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਵਾਰਦਾਤ ਵਿੱਚ ਵਰਤੀ ਗਈ ਟੈਕਸੀ ਤੋਂ ਇਲਾਵਾ ਬਦਮਾਸ਼ਾਂ ਕੋਲੋਂ ਤਿੰਨ ਸਕੂਟੀ, ਦੋ ਲੋਹੇ ਦੀਆਂ ਰਾਡਾਂ ਅਤੇ 18 ਮੋਬਾਈਲ ਫੋਨ ਬਰਾਮਦ ਕੀਤੇ ਹਨ। ਬਦਮਾਸ਼ਾਂ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ‘ਚ ਐੱਫ.ਆਈ.ਆਰ. ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

 

ਨੌਜਵਾਨ ‘ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ‘ਚ 2 ਹਮਲਾਵਰਾਂ ਨੂੰ 5-5 ਸਾਲ ਦੀ ਕੈਦ || Today News

0

ਨੌਜਵਾਨ ‘ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ‘ਚ 2 ਹਮਲਾਵਰਾਂ ਨੂੰ 5-5 ਸਾਲ ਦੀ ਕੈਦ

ਚੰਡੀਗੜ੍ਹ: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ‘ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ‘ਚ ਅਦਾਲਤ ਨੇ ਦੋਸ਼ੀ ਅਜੇ ਉਰਫ ਜਾਦੂ (26) ਅਤੇ ਸੋਹੇਬ ਅੰਸਾਰੀ (20) ਨੂੰ ਦੋਸ਼ੀ ਕਰਾਰ ਦਿੰਦੇ ਹੋਏ 5-5 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ਦੋਸ਼ੀਆਂ ‘ਤੇ 5500 ਅਤੇ 5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਨਾਲ ਹੀ ਅਦਾਲਤ ਨੇ ਜ਼ਖਮੀ ਮੁਹੰਮਦ ਆਸਿਫ ਨੂੰ 10-10 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

ਪਹੁੰਚੇ ਜਲੰਧਰ ਪੰਜਾਬੀ ਗਾਇਕ ਬੱਬੂ ਮਾਨ,  ਕਰਨ ਔਜਲਾ ‘ਤੇ ਜੁੱਤੀ ਸੁੱਟਣ ਦੀ ਘਟਨਾ’ਤੇ ਕਹੀ ਆਹ ਗੱਲ ||Entertainment News

ਇਹ ਮਾਮਲਾ 17 ਮਈ 2020 ਦਾ ਹੈ, ਜਦੋਂ ਪੀੜਤ ਮੁਹੰਮਦ ਆਸਿਫ ਆਪਣੇ ਭਰਾ ਵਸੀਮ ਅਹਿਮਦ ਨਾਲ ਐਕਟਿਵਾ ‘ਤੇ ਕੰਮ ਲਈ ਜਾ ਰਿਹਾ ਸੀ। ਚੰਡੀਗੜ੍ਹ ਦੇ ਸੈਕਟਰ-29ਬੀ ਨੇੜੇ ਮੁਲਜ਼ਮ ਅਜੈ ਅਤੇ ਅੰਸਾਰੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਆਸਿਫ਼ ’ਤੇ ਹਮਲਾ ਕਰ ਦਿੱਤਾ। ਅਜੈ ਨੇ ਆਸਿਫ ਦੀ ਗਰਦਨ ਅਤੇ ਪੇਟ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ।

ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਕੇਸ

ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਘਟਨਾ ਤੋਂ ਤੁਰੰਤ ਬਾਅਦ ਮਾਮਲਾ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦੀ ਤਫ਼ਤੀਸ਼ ਅਤੇ ਅਦਾਲਤ ਵਿਚ ਪੇਸ਼ ਕੀਤੇ ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਦੋਸ਼ੀਆਂ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਸੁਣਾਈ |

ਰਤਲਾਮ ‘ਚ ਹੰਗਾਮਾ, ਪੁਲਿਸ ਨੇ ਛੱਡੀ ਅੱਥਰੂ ਗੈਸ ਤੇ ਲਾਠੀਚਾਰਜ || National News

0

ਰਤਲਾਮ ‘ਚ ਹੰਗਾਮਾ, ਪੁਲਿਸ ਨੇ ਛੱਡੀ ਅੱਥਰੂ ਗੈਸ ਤੇ ਲਾਠੀਚਾਰਜ

ਰਤਲਾਮ ‘ਚ ਸ਼ਨੀਵਾਰ ਰਾਤ ਨੂੰ ਗਣੇਸ਼ ਦੀ ਮੂਰਤੀ ਦੇ ਜਲੂਸ ਦੌਰਾਨ ਪਥਰਾਅ ਨੂੰ ਲੈ ਕੇ 500 ਤੋਂ ਜ਼ਿਆਦਾ ਲੋਕਾਂ ਨੇ ਸਟੇਸ਼ਨ ਰੋਡ ਥਾਣੇ ਦਾ ਘਿਰਾਓ ਕੀਤਾ। ਰੋਡ ਜਾਮ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ। ਹਿੰਦੂ ਸੰਗਠਨਾਂ ਦੀ ਮੰਗ ‘ਤੇ ਪੁਲਸ ਨੇ ਅਣਪਛਾਤੇ ਖਿਲਾਫ ਐੱਫ.ਆਈ.ਆਰ. ਇਹ ਘਟਨਾ ਮੋਚੀਪੁਰਾ ਇਲਾਕੇ ਦੀ ਹੈ।

ਐਸਪੀ ਰਾਹੁਲ ਕੁਮਾਰ ਲੋਢਾ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਪਹੁੰਚੇ। ਭੀੜ ਵੀ ਪਿੱਛੇ ਆ ਗਈ। ਐਸਪੀ ਨੇ ਲੋਕਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ। ਇਸ ਦੌਰਾਨ ਪੱਥਰਬਾਜ਼ੀ ਸ਼ੁਰੂ ਹੋ ਗਈ। ਇੱਕ ਪੱਥਰ ਪੁਲੀਸ ਦੀ ਗੱਡੀ ’ਤੇ ਵੀ ਵੱਜਿਆ। ਕਾਰ ਦਾ ਸ਼ੀਸ਼ਾ ਟੁੱਟ ਗਿਆ।

ਇਹ ਵੀ ਪੜ੍ਹੋ- ਪਹੁੰਚੇ ਜਲੰਧਰ ਪੰਜਾਬੀ ਗਾਇਕ ਬੱਬੂ ਮਾਨ,  ਕਰਨ ਔਜਲਾ ‘ਤੇ ਜੁੱਤੀ ਸੁੱਟਣ ਦੀ ਘਟਨਾ’ਤੇ ਕਹੀ ਆਹ ਗੱਲ

ਸਥਿਤੀ ਵਿਗੜਦੀ ਦੇਖ ਪੁਲਿਸ ਨੇ ਚਾਰਜ ਸੰਭਾਲ ਲਿਆ। ਭੀੜ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ ਗਿਆ। ਅੱਥਰੂ ਗੈਸ ਦੇ ਗੋਲੇ ਵੀ ਛੱਡਣੇ ਪਏ।

ਇਹ ਹੰਗਾਮਾ ਅਤੇ ਵਿਰੋਧ ਰਾਤ ਕਰੀਬ ਸਾਢੇ ਅੱਠ ਵਜੇ ਸ਼ੁਰੂ ਹੋਇਆ ਅਤੇ ਕਰੀਬ 12 ਵਜੇ ਸਮਾਪਤ ਹੋਇਆ। ਫਿਲਹਾਲ 5 ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਜਾਵਰਾ ਤੋਂ ਸੁਰੱਖਿਆ ਬਲਾਂ ਦੀਆਂ ਦੋ ਟੁਕੜੀਆਂ ਨੂੰ ਵੀ ਬੁਲਾਇਆ ਗਿਆ ਹੈ।

ਹਨੇਰੇ ‘ਚ ਅਣਪਛਾਤੇ ਵਿਅਕਤੀ ਨੇ ਪੱਥਰ ਸੁੱਟਿਆ

ਘਟਨਾ ਸ਼ਨੀਵਾਰ ਰਾਤ 8.30 ਵਜੇ ਦੀ ਹੈ। ਇਸ ਤੋਂ ਬਾਅਦ ਰਾਤ 10.50 ਵਜੇ ਲਖਨ ਰਾਜਵਾਨੀਆ ਨਾਂ ਦੇ ਵਿਅਕਤੀ ਨੇ ਐਫ.ਆਈ.ਆਰ. ਇਸ ‘ਚ ਕਿਹਾ ਗਿਆ ਹੈ, ‘ਅਸੀਂ ਕਮੇਟੀ ਦੇ ਲੋਕਾਂ ਨਾਲ ਗਣੇਸ਼ ਜੀ ਦੀ ਸਥਾਪਨਾ ਲਈ ਖੇਤਲਪੁਰ ਤੋਂ ਮੂਰਤੀ ਮਹਿੰਦੀਕੁਈ ਬਾਲਾਜੀ ਤੋਂ ਹਾਥੀਖਾਨਾ ਮੋਚੀਪੁਰਾ ਰਾਹੀਂ ਲੈ ਕੇ ਜਾ ਰਹੇ ਸੀ। ਜਲੂਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ।

ਜਿਵੇਂ ਹੀ ਸਾਡਾ ਜਲੂਸ ਹਾਥੀਖਾਨਾ ਰੋਡ ‘ਤੇ ਮੋਚੀਪੁਰਾ ਪਹੁੰਚਿਆ ਤਾਂ ਹਨੇਰੇ ‘ਚ ਕਿਸੇ ਅਣਪਛਾਤੇ ਵਿਅਕਤੀ ਨੇ ਬੁੱਤ ‘ਤੇ ਪੱਥਰ ਸੁੱਟ ਦਿੱਤਾ। ਉਹ ਪੱਥਰ ਮੂਰਤੀ ਦੇ ਨੇੜੇ ਦੀ ਲੰਘਿਆ। ਇਸ ਕਾਰਨ ਬੁੱਤ ਨੂੰ ਨੁਕਸਾਨ ਪਹੁੰਚ ਸਕਦਾ ਸੀ।

 

ਭਾਜਪਾ ਨੂੰ ਵੱਡਾ ਝਟਕਾ, ਆਦਿਤਿਆ ਚੌਟਾਲਾ ਨੇ ਇਨੈਲੋ ‘ਚ ਸ਼ਾਮਲ ਹੋਣ ਦਾ ਕੀਤਾ ਐਲਾਨ || Today News

0

ਭਾਜਪਾ ਨੂੰ ਵੱਡਾ ਝਟਕਾ, ਆਦਿਤਿਆ ਚੌਟਾਲਾ ਨੇ ਇਨੈਲੋ ‘ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੇ ਪੋਤੇ ਆਦਿਤਿਆ ਚੌਟਾਲਾ ਭਾਜਪਾ ਛੱਡ ਕੇ ਇਨੈਲੋ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਅੱਜ ਪਿੰਡ ਚੌਟਾਲਾ ਵਿੱਚ ਆਪਣੇ ਸਮਰਥਕਾਂ ਦਰਮਿਆਨ ਉਨ੍ਹਾਂ ਇਨੈਲੋ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਦਾ ਨਾਂ ਹਰਿਆਣਾ ਦੀ ਡੱਬਵਾਲੀ ਸੀਟ ਤੋਂ ਭਾਜਪਾ ਦੇ 67 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਨਹੀਂ ਸੀ। ਜਿਸ ਤੋਂ ਬਾਅਦ ਉਹ ਬਾਗੀ ਹੋ ਗਿਆ। ਉਨ੍ਹਾਂ ਹਰਿਆਣਾ ਸਰਕਾਰ ਵਿੱਚ ਚੇਅਰਮੈਨ ਦਾ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਹੈ।

ਵਿਧਾਇਕ ਉੱਗੋਕੇ ਨੇ ਸ਼ਹੀਦ ਕਿਸਾਨ ਦੇ ਵਾਰਿਸ ਨੂੰ ਸੌਂਪੀ 5 ਲੱਖ ਦੀ ਮੁਆਵਜ਼ਾ ਰਾਸ਼ੀ || Punjab News

ਆਦਿਤਿਆ ਡੱਬਵਾਲੀ ਤੋਂ ਇਨੈਲੋ-ਬਸਪਾ ਗਠਜੋੜ ਦੀ ਟਿਕਟ ‘ਤੇ ਚੋਣ

ਇਸ ਤੋਂ ਬਾਅਦ ਉਨ੍ਹਾਂ ਨੇ ਇਨੈਲੋ ਸੁਪਰੀਮੋ ਸਾਬਕਾ ਸੀਐਮ ਓਪੀ ਚੌਟਾਲਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਇਨੈਲੋ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਆਦਿਤਿਆ ਡੱਬਵਾਲੀ ਤੋਂ ਇਨੈਲੋ-ਬਸਪਾ ਗਠਜੋੜ ਦੀ ਟਿਕਟ ‘ਤੇ ਚੋਣ ਲੜ ਸਕਦੇ ਹਨ। ਆਦਿਤਿਆ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਐਤਵਾਰ ਨੂੰ ਡੱਬਵਾਲੀ ‘ਚ ਸਮਰਥਕਾਂ ਦੀ ਮੀਟਿੰਗ ਬੁਲਾਈ ਸੀ। ਜਿਸ ਵਿੱਚ ਸਮਰਥਕਾਂ ਤੋਂ ਰਾਏ ਲਈ ਗਈ ਅਤੇ ਫੈਸਲਾ ਕੀਤਾ ਗਿਆ ਕਿ ਉਹ ਇਨੈਲੋ ਵਿੱਚ ਸ਼ਾਮਲ ਹੋਣਗੇ।