Home Blog Page 1535

Apple ਆਪਣੇ ਉਪਭੋਗਤਾਵਾਂ ਲਈ ਲੈ ਕੇ ਆ ਰਿਹਾ ਨਵੀਂ ਮੈਸੇਜਿੰਗ ਸਰਵਿਸ, ਜਾਣੋ ਇਸਦੀ ਖਾਸੀਅਤ

0

Apple ਆਪਣੇ ਉਪਭੋਗਤਾਵਾਂ ਲਈ ਲੈ ਕੇ ਆ ਰਿਹਾ ਨਵੀਂ ਮੈਸੇਜਿੰਗ ਸਰਵਿਸ, ਜਾਣੋ ਇਸਦੀ ਖਾਸੀਅਤ

ਐਪਲ ਆਪਣੇ ਉਪਭੋਗਤਾਵਾਂ ਲਈ ਇੱਕ ਨਵੀਂ ਸਰਵਿਸ ਲੈ ਕੇ ਆ ਰਿਹਾ ਹੈ। ਇੰਟਰਨੈੱਟ ਦੀ ਵਰਤੋਂ ਕੀਤੇ ਬਿਨਾਂ ਅਸੀਂ ਕਿਸੇ ਨਾਲ ਇੱਕ ਵੀ ਫੋਟੋ ਸਾਂਝੀ ਨਹੀਂ ਕਰ ਸਕਦੇ। ਇਸ ਗੱਲ ਨੂੰ ਖਤਮ ਕਰਨ ਲਈ ਐਪਲ ਅਜਿਹੀ ਸੇਵਾ ‘ਤੇ ਕੰਮ ਕਰ ਰਿਹਾ ਹੈ। ਜਿਸ ਨਾਲ ਤੁਸੀਂ ਬਿਨਾਂ ਇੰਟਰਨੈੱਟ ਦੇ ਕਿਸੇ ਨੂੰ ਵੀ ਫੋਟੋ, ਵੀਡੀਓ ਅਤੇ ਮੈਸੇਜ ਭੇਜ ਸਕੋਗੇ।

ਐਪਲ ਨੇ ਆਪਣੀ ਰਿਚ ਕਮਿਊਨੀਕੇਸ਼ਨ ਸਰਵਿਸ (RCS) ਮੈਸੇਜਿੰਗ ਦਾ ਐਲਾਨ ਕੀਤਾ ਹੈ। ਇਸ ਮੈਸੇਜਿੰਗ ਸਰਵਿਸ ਦੀ ਮਦਦ ਨਾਲ ਤੁਸੀਂ ਬਿਨਾਂ ਇੰਟਰਨੈੱਟ ਦੇ ਵੀ ਫੋਟੋ, ਵੀਡੀਓ ਅਤੇ ਮੈਸੇਜ ਸ਼ੇਅਰ ਕਰ ਸਕੋਗੇ। ਐਪਲ ਦੀ ਇਹ ਮੈਸੇਜਿੰਗ ਸਰਵਿਸ ਗੂਗਲ ਅਤੇ ਵਟਸਐਪ ਲਈ ਮੁਸੀਬਤ ਦਾ ਕਾਰਨ ਬਣ ਸਕਦੀ ਹੈ। ਇਸ ਦੀ ਮਦਦ ਨਾਲ ਐਪਲ ਦੇ iMessage ਤੋਂ ਐਂਡ੍ਰਾਇਡ ਆਧਾਰਿਤ ਗੂਗਲ ਦੇ ਇਨਬਾਕਸ ‘ਚ ਵੀ ਮੈਸੇਜ ਭੇਜੇ ਜਾ ਸਕਦੇ ਹਨ।

ਲੁਧਿਆਣਾ ‘ਚ 9 SHOs ਦੇ ਹੋਏ ਤਬਾਦਲੇ || Punjab News

ਐਪਲ ਦੀ ਇਹ ਸੇਵਾ ਇੱਕ ਇੰਟਰਐਕਟਿਵ ਮੈਸੇਜਿੰਗ ਪ੍ਰੋਟੋਕੋਲ ਹੈ। ਜਿਸ ਕਾਰਨ ਯੂਜ਼ਰਸ ਦੋ ਤਰਫਾ ਸੰਚਾਰ ਦਾ ਆਨੰਦ ਲੈ ਸਕਣਗੇ। ਇਸ ਤੋਂ ਇਲਾਵਾ ਯੂਜ਼ਰਸ ਨਾ ਸਿਰਫ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਨਗੇ ਸਗੋਂ ਗਰੁੱਪ ਵਾਰਤਾਲਾਪ ਵੀ ਕਰ ਸਕਣਗੇ। ਰਿਚ ਕਮਿਊਨੀਕੇਸ਼ਨ ਸਰਵਿਸ ‘ਚ ਪਰੰਪਰਾਗਤ ਮੈਸੇਜਿੰਗ ਦੀ ਸਹੂਲਤ ਦੇ ਨਾਲ-ਨਾਲ ਹੋਰ ਵੀ ਕਈ ਸੁਵਿਧਾਵਾਂ ਉਪਲਬਧ ਹੋਣਗੀਆਂ। ਐਪਲ ਨੇ 2008 ਵਿੱਚ ਗਲੋਬਲ ਸਿਸਟਮ ਫਾਰ ਮੋਬਾਈਲ ਐਸੋਸੀਏਸ਼ਨ ਪ੍ਰੋਟੋਕੋਲ (GSMA) ਪੇਸ਼ ਕੀਤਾ ਸੀ। ਇਸ ਸਹੂਲਤ ਦੇ ਨਾਲ, ਟੈਲੀਕਾਮ ਅਤੇ ਮੋਬਾਈਲ ਡਿਵਾਈਸ ਵਿਚਕਾਰ SMS ਸੰਚਾਰ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਯੂਨੀਵਰਸਲ ਪ੍ਰੋਟੋਕੋਲ ਦੀ ਮਦਦ ਨਾਲ ਤੁਸੀਂ ਫਾਈਲ ਟ੍ਰਾਂਸਫਰ, ਆਡੀਓ ਮੈਸੇਜਿੰਗ, ਵੀਡੀਓ ਸ਼ੇਅਰ, ਗਰੁੱਪ ਚੈਟ, ਰਿਚ ਕਾਲਿੰਗ, ਲਾਈਵ ਸਕੈਚਿੰਗ, ਲੋਕੇਸ਼ਨ ਸ਼ੇਅਰਿੰਗ ਅਤੇ ਹੋਰ ਕਈ ਸੁਵਿਧਾਵਾਂ ਦਾ ਲਾਭ ਲੈ ਸਕੋਗੇ। ਆਈਫੋਨ ਯੂਜ਼ਰਸ ਤੋਂ ਇਲਾਵਾ ਐਂਡ੍ਰਾਇਡ ਯੂਜ਼ਰਸ ਵੀ ਐਪਲ ਦੀ ਇਸ ਮੈਸੇਜਿੰਗ ਸਰਵਿਸ ਦੀ ਵਰਤੋਂ ਕਰ ਸਕਣਗੇ। ਇਸ ਨੂੰ ਐਪਲ ਐਂਡਰਾਇਡ ਲਈ ਵੀ ਰੋਲਆਊਟ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਸਿਰਫ ਆਈਫੋਨ ਉਪਭੋਗਤਾਵਾਂ ਨੂੰ ਦਿੱਤਾ ਜਾਂਦਾ ਸੀ, ਜਿੱਥੇ ਉਪਭੋਗਤਾ IP ਸੰਦੇਸ਼ਾਂ ਦੀ ਮਦਦ ਨਾਲ ਸੰਚਾਰ ਕਰ ਸਕਦੇ ਸਨ। ਜਦੋਂ ਕਿ ਇਹ ਨੀਲੇ ਬੱਬਲ ‘ਚ ਨਜ਼ਰ ਆ ਰਿਹਾ ਸੀ। ਐਂਡਰਾਇਡ ਵਿੱਚ ਇੱਕ ਹਰਾ ਬੱਬਲ ਦਿਖਾਈ ਦੇਵੇਗਾ।

ਪੱਛਮੀ ਬੰਗਾਲ ਰੇਲ ਹਾਦਸੇ ‘ਤੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੇ ਪ੍ਰਗਟਾਇਆ ਦੁੱਖ, ਹੈਲਪਲਾਈਨ ਨੰਬਰ ਕੀਤੇ ਜਾਰੀ || News of Punjab

0
Union Minister of State for Railways Bittu expressed grief over the West Bengal train accident, released helpline numbers

ਪੱਛਮੀ ਬੰਗਾਲ ਰੇਲ ਹਾਦਸੇ ‘ਤੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੇ ਪ੍ਰਗਟਾਇਆ ਦੁੱਖ, ਹੈਲਪਲਾਈਨ ਨੰਬਰ ਕੀਤੇ ਜਾਰੀ

ਪੱਛਮੀ ਬੰਗਾਲ ‘ਚ ਹੋਏ ਰੇਲ ਹਾਦਸੇ ਤੋਂ ਬਾਅਦ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵੱਲੋਂ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਨਾਲ ਹੀ ਉਨ੍ਹਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਹਾਦਸੇ ਨੂੰ ਬੇਹੱਦ ਮੰਦਭਾਗਾ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਐਨਐਫਆਰ ਜ਼ੋਨ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਰੇਲਵੇ, NDRF ਅਤੇ SDRF ਦੇ ਤਾਲਮੇਲ ਯਤਨਾਂ ਨਾਲ ਤੇਜ਼ੀ ਨਾਲ ਬਚਾਅ ਕਾਰਜ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਜਾ ਰਿਹਾ ਹੈ। ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਨਿਗਰਾਨੀ ਲਈ ਮੌਕੇ ‘ਤੇ ਮੌਜੂਦ ਹਨ।

ਹੈਲਪਲਾਈਨ ਨੰਬਰ ਵੀ ਕੀਤਾ ਜਾਰੀ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰੇਲ ਹਾਦਸੇ ਤੋਂ ਬਾਅਦ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਲੁਮਡਿੰਗ ਸਟੇਸ਼ਨ ਹੈਲਪਲਾਈਨ ਨੰਬਰ 03674263958, 03674263831, 03674263120, 03674263126, 03674263858 ਹੈ। ਗੁਹਾਟੀ ਸਟੇਸ਼ਨ ਲਈ ਹੈਲਪਲਾਈਨ ਨੰਬਰ 03612731621, 03612731622, 03612731623 ਅਤੇ ਕਟਿਹਾਰ ਲਈ ਹੈਲਪਲਾਈਨ ਨੰਬਰ 09002041952, 9771441956 ਹੈ।

ਇਹ ਵੀ ਪੜ੍ਹੋ : ਆਪ ਨੇ ਜਲੰਧਰ ਜਿਮਨੀ ਚੋਣ ਲਈ ਉਮੀਦਵਾਰ ਦਾ ਕੀਤਾ ਐਲਾਨ

ਹੁਣ ਤੱਕ 7 ਲੋਕਾਂ ਦੀ ਹੋਈ ਮੌਤ

ਦੱਸ ਦੇਈਏ ਕਿ  NJP ਤੋਂ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਸਿਲੀਗੁੜੀ ਪਾਰ ਕਰਨ ਤੋਂ ਬਾਅਦ ਰੰਗਪਨੀਰ ਸਟੇਸ਼ਨ ਦੇ ਕੋਲ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਟ੍ਰੈਕ ‘ਤੇ ਖੜ੍ਹੀ ਕੰਚਨਗੰਗਾ ਐਕਸਪ੍ਰੈਸ ਰੇਲ ਗੱਡੀ ਨੂੰ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਮਾਲ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਗਈ ਹੈ , ਜਦਕਿ ਕਈ ਲੋਕ ਜ਼ਖਮੀ ਹੋਏ ਹਨ, ਜਿੰਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਖੰਨਾ ‘ਚ ਵੀ ਅਜਿਹਾ ਹੀ ਰੇਲ ਹਾਦਸਾ ਵਾਪਰਿਆ ਸੀ।

 

 

 

 

BSF ਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ! ਪਾਕਿਸਤਾਨੀ ਡਰੋਨ ਬਰਾਮਦ || Punjab News || Tarntaran News

0

BSF ਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ! ਪਾਕਿਸਤਾਨੀ ਡਰੋਨ ਬਰਾਮਦ

ਪੰਜਾਬ ਪੁਲਿਸ ਤੇ BSF ਦੇ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਬੀਤੀ ਸ਼ਾਮ ਡਿਊਟੀ ‘ਤੇ ਤਾਇਨਾਤ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਇੱਕ ਸ਼ੱਕੀ ਡਰੋਨ ਦੀ ਗਤੀਵਿਧੀ ਨੂੰ ਰੋਕ ਦਿੱਤਾ। ਬੀਐਸਐਫ ਦੇ ਜਵਾਨਾਂ ਨੇ ਅਨੁਮਾਨਤ ਡਰਾਪ ਖੇਤਰ ਨੂੰ ਘੇਰ ਲਿਆ ਅਤੇ ਪੰਜਾਬ ਪੁਲਿਸ ਨਾਲ ਤਾਲਮੇਲ ਕਰਕੇ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ।

ਇਹ ਵੀ ਪੜ੍ਹੋ ਨਹਿਰ ‘ਚ ਨਹਾਉਣ ਗਏ 3 ਬੱਚੇ ਰੁੜ੍ਹੇ, 2 ਦੀਆਂ ਮ੍ਰਿਤਕ ਦੇਹਾਂ ਬਰਾਮਦ || Today News || Punjab News

ਤਲਾਸ਼ੀ ਮੁਹਿੰਮ ਦੌਰਾਨ ਸ਼ਾਮ 5 ਵਜੇ ਦੇ ਕਰੀਬ ਬੀਐਸਐਫ ਦੇ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਰੀਮੇਘਾ ਦੇ ਸਕੂਲ ਦੇ ਮੈਦਾਨ ਵਿੱਚੋਂ ਇੱਕ ਡਰੋਨ ਨੂੰ ਸਫਲਤਾਪੂਰਵਕ ਬਰਾਮਦ ਕੀਤਾ। ਬਰਾਮਦ ਕੀਤੇ ਗਏ ਡਰੋਨ ਦੀ ਪਛਾਣ ਚੀਨ ਦੇ ਬਣੇ DJI Mavic 3 ਕਲਾਸਿਕ ਵਜੋਂ ਹੋਈ ਹੈ। ਬੀ.ਐਸ.ਐਫ ਦੇ ਜਵਾਨਾਂ ਦੀ ਚੌਕਸੀ ਅਤੇ ਪੰਜਾਬ ਪੁਲਿਸ ਦੇ ਤਾਲਮੇਲ ਸਦਕਾ ਸਰਹੱਦ ਪਾਰੋਂ ਛੱਡੇ ਗਏ ਇੱਕ ਹੋਰ ਗੈਰ-ਕਾਨੂੰਨੀ ਡਰੋਨ ਨੂੰ ਸਫਲਤਾਪੂਰਵਕ ਬਰਾਮਦ ਕਰ ਲਿਆ ਗਿਆ ਹੈ।

 

ਆਪ ਨੇ ਜਲੰਧਰ ਜਿਮਨੀ ਚੋਣ ਲਈ ਉਮੀਦਵਾਰ ਦਾ ਕੀਤਾ ਐਲਾਨ || Punjab News

0
AAP announced the candidate for the Jalandhar by-election

ਆਪ ਨੇ ਜਲੰਧਰ ਜਿਮਨੀ ਚੋਣ ਲਈ ਉਮੀਦਵਾਰ ਦਾ ਕੀਤਾ ਐਲਾਨ

ਪੰਜਾਬ ਸਣੇ 7 ਸੂਬਿਆਂ ਵਿਚ ਜਿਮਨੀ ਚੋਣਾਂ ਹੋ ਰਹੀਆਂ ਹਨ। ਜਿਸ ਲਈ 10 ਜੁਲਾਈ ਨੂੰ ਵੋਟਾਂ ਪੈਣੀਆਂ ਹਨ ਅਤੇ 13 ਜੁਲਾਈ ਨੂੰ ਨਤੀਜੇ ਆਉਣਗੇ। ਪੰਜਾਬ ਵਿਚ ਜਲੰਧਰ ਵੈਸਟ ਸੀਟ ਉਤੇ ਚੋਣ ਹੋ ਰਹੀ ਹੈ | ਜਿਸਦੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਆਪ ਨੇ ਮਹਿੰਦਰ ਭਗਤ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਮਹਿੰਦਰ ਭਗਤ, ਭਾਜਪਾ ਆਗੂ ਤੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਬੇਟੇ ਹਨ।

 

ਜ਼ਿਮਨੀ ਚੋਣ ਦੀਆਂ ਤਿਆਰੀਆਂ ਸ਼ੁਰੂ

ਦੱਸ ਦਈਏ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਅਸਤੀਫਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਉਤੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਚ ਕਿਰਾਏ ਦਾ ਮਕਾਨ ਲੈ ਲਿਆ ਹੈ ਅਤੇ ਇਥੇ ਉਹ ਪਰਿਵਾਰ ਸਮੇਤ ਰਹਿਣਗੇ। ਮੁੱਖ ਭਗਵੰਤ ਸਿੰਘ ਮਾਨ ਨੇ ਦੀਪ ਨਗਰ ‘ਚ ਕਿਰਾਏ ਦਾ ਮਕਾਨ ਲੈ ਕੇ ਜ਼ਿਮਨੀ ਚੋਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਚੋਣਾਂ ਖ਼ਤਮ ਹੋਣ ਤੱਕ ਮੁੱਖ ਮੰਤਰੀ ਮਾਨ ਜਲੰਧਰ ‘ਚ ਹੀ ਰਹਿਣਗੇ

ਮੁੱਖ ਮੰਤਰੀ ਮਾਨ ਹਫ਼ਤੇ ਵਿਚ ਘੱਟੋ-ਘੱਟ 3 ਦਿਨ ਜਲੰਧਰ ਵਿਚ ਰਹਿਣਗੇ ਤਾਂ ਜੋ ਪਾਰਟੀ ਵਰਕਰਾਂ ਨਾਲ ਨਿਯਮਤ ਤੌਰ ਉਤੇ ਸੰਪਰਕ ਬਣਾ ਕੇ ਸੁਚੱਜਾ ਪ੍ਰਬੰਧ ਯਕੀਨੀ ਬਣਾਇਆ ਜਾ ਸਕੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਹੁਣ ਚੋਣਾਂ ਖ਼ਤਮ ਹੋਣ ਤੱਕ ਜਲੰਧਰ ਛਾਉਣੀ ਦੇ ਦੀਪ ਨਗਰ ਵਿਚ ਹੀ ਕਿਰਾਏ ਦੇ ਮਕਾਨ ਵਿਚ ਰਹਿਣਗੇ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਹੀ ਰਹਿਣਗੀਆਂ।

ਇਹ ਵੀ ਪੜ੍ਹੋ :ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼, ਇਸ ਜਗ੍ਹਾ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਵੋਟਿੰਗ 10 ਜੁਲਾਈ ਨੂੰ ਹੋਵੇਗੀ ਜਿਸ ਲਈ ਨਾਮਜ਼ਦਗੀਆਂ 21 ਜੂਨ ਤੱਕ ਭਰੀਆਂ ਜਾਣੀਆਂ ਹਨ |

 

 

 

ਲੁਧਿਆਣਾ ‘ਚ 9 SHOs ਦੇ ਹੋਏ ਤਬਾਦਲੇ || Punjab News

0

ਲੁਧਿਆਣਾ ‘ਚ 9 SHOs ਦੇ ਹੋਏ ਤਬਾਦਲੇ

ਬੀਤੀ ਰਾਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ‘ਤੇ ਕਈ ਥਾਣਿਆਂ ਦੇ SHOs ਦੇ ਤਬਾਦਲੇ ਕਰ ਦਿੱਤੇ ਗਏ। ਕਈ ਇੰਸਪੈਕਟਰਾਂ ਦੀਆਂ ਨਵੀਆਂ ਥਾਵਾਂ ’ਤੇ ਤਾਇਨਾਤੀਆਂ ਹੋ ਗਈਆਂ ਹਨ ਅਤੇ ਕਈਆਂ ਨੂੰ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਵੱਖ-ਵੱਖ ਥਾਣਿਆਂ ਵਿੱਚ ਤਬਾਦਲਿਆਂ ਦਾ ਦੌਰ ਚੱਲ ਰਿਹਾ ਹੈ।

ਅਧਿਕਾਰੀ ਇਸ ਨੂੰ ਰੁਟੀਨ ਤਬਾਦਲਾ ਦੱਸ ਰਹੇ ਹਨ। ਤਬਾਦਲੇ ਕੀਤੇ ਅਧਿਕਾਰੀਆਂ ਨੂੰ ਤੁਰੰਤ ਨਵੀਆਂ ਤਾਇਨਾਤੀਆਂ ‘ਤੇ ਤਾਇਨਾਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ 13 ਜੂਨ ਨੂੰ 17 ਦੇ ਕਰੀਬ ਐਸਐਚਓ ਅਤੇ 3 ਏਐਸਆਈ ਦੇ ਤਬਾਦਲੇ ਕੀਤੇ ਗਏ ਸਨ। ਬੀਤੀ ਰਾਤ ਜਾਰੀ ਹੁਕਮਾਂ ਵਿੱਚ ਇੰਸਪੈਕਟਰ ਵਿਜੇ ਨੂੰ ਟਰੈਫਿਕ ਇੰਚਾਰਜ ਦੇ ਅਹੁਦੇ ਤੋਂ ਹਟਾ ਕੇ ਥਾਣਾ ਡਿਵੀਜ਼ਨ ਨੰਬਰ 5 ਵਿੱਚ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਗਰਮੀ ਦਾ ਕਹਿਰ : ਪੰਜਾਬ ਦੇ 16 ਜ਼ਿਲ੍ਹਿਆਂ ‘ਚ ਹੀਟ ਵੇਵ…

ਇਸੇ ਤਰ੍ਹਾਂ ਇੰਸਪੈਕਟਰ ਕੁਲਵੰਤ ਕੌਰ ਨੂੰ ਪੁਲਿਸ ਲਾਈਨ ਤੋਂ ਮਹਿਲਾ ਸੈੱਲ ਵਿੱਚ ਤਾਇਨਾਤ ਕੀਤਾ ਗਿਆ ਹੈ। ਇੰਸਪੈਕਟਰ ਬਿਕਰਮਜੀਤ ਸਿੰਘ ਨੂੰ ਪੁਲੀਸ ਲਾਈਨਜ਼ ਤੋਂ ਸੀਆਈਏ-2 ਵਿੱਚ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਨਵਦੀਪ ਸਿੰਘ ਨੂੰ ਪੁਲੀਸ ਲਾਈਨਜ਼ ਤੋਂ ਸੀਆਈਏ-3 ਵਿੱਚ ਤਾਇਨਾਤ ਕੀਤਾ ਗਿਆ ਹੈ।

ਇੰਸਪੈਕਟਰ ਰਾਜੇਸ਼ ਕੁਮਾਰ ਦਾ ਤਬਾਦਲਾ ਸੀਆਈਏ-3 ਤੋਂ ਸੀਆਈਏ-1 ਵਿੱਚ ਕਰ ਦਿੱਤਾ ਗਿਆ ਹੈ। ਇੰਸਪੈਕਟਰ ਜਗਜੀਤ ਸਿੰਘ ਦਾ ਤਬਾਦਲਾ ਥਾਣਾ ਡਿਵੀਜ਼ਨ ਨੰਬਰ 5 ਤੋਂ ਪੁਲਿਸ ਲਾਈਨਜ਼ ਕਰ ਦਿੱਤਾ ਗਿਆ ਹੈ। ਇੰਸਪੈਕਟਰ ਦਵਿੰਦਰ ਕੌਰ ਨੂੰ ਥਾਣੇ ਦੇ ਮਹਿਲਾ ਸੈੱਲ ਤੋਂ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇੰਸਪੈਕਟਰ ਬੇਅੰਤ ਜੁਨੇਜਾ ਦਾ ਤਬਾਦਲਾ ਸੀਆਈਏ-2 ਤੋਂ ਪੁਲਿਸ ਲਾਈਨ ਕਰ ਦਿੱਤਾ ਗਿਆ ਹੈ। ਇੰਸਪੈਕਟਰ ਕੁਲਵੰਤ ਸਿੰਘ ਨੂੰ ਸੀਆਈਏ-1 ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।

 

ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼, ਇਸ ਜਗ੍ਹਾ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ || Latest News

0
Farmers' loan waiver up to 2 lakh rupees, the Chief Minister made a big announcement at this place

ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼, ਇਸ ਜਗ੍ਹਾ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਕੱਲ੍ਹ 18 ਜੂਨ ਨੂੰ ਜਾਰੀ ਹੋ ਸਕਦੀ ਹੈ। ਇਸਦੇ ਨਾਲ ਹੀ ਝਾਰਖੰਡ ਦੇ ਕਿਸਾਨਾਂ ਨੂੰ ਸਰਕਾਰ ਨੇ ਵੱਡੀ ਰਾਹਤ ਦੇ ਦਿੱਤੀ ਹੈ | ਸੂਬੇ ਦੇ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਗੱਠਜੋੜ ਸਰਕਾਰ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਖੇਤੀ ਕਰਜ਼ੇ ਮੁਆਫ਼ ਕਰੇਗੀ ਅਤੇ ਮੁਫ਼ਤ ਬਿਜਲੀ ਦਾ ਕੋਟਾ ਵਧਾ ਕੇ 200 ਯੂਨਿਟ ਕਰੇਗੀ।

31 ਮਾਰਚ, 2020 ਤੱਕ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼

ਜਮਸ਼ੇਦਪੁਰ ਦੇ ਗਾਂਧੀ ਮੈਦਾਨ ‘ਚ ਵਿਕਾਸ ਪਰਿਯੋਜਨਾ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਲਈ ਆਯੋਜਿਤ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸੋਰੇਨ ਨੇ ਕਿਹਾ, ‘‘ਅਸੀਂ ਪਹਿਲਾਂ ਹੀ ਕਿਸਾਨਾਂ ਦਾ 40,000 ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ ਅਤੇ ਇਸ ਨੂੰ ਵਧਾ ਕੇ 2 ਲੱਖ ਰੁਪਏ ਕਰਨ ਦੀ ਯੋਜਨਾ ਬਣਾ ਰਹੇ ਹਾਂ। ਮੁਫਤ ਬਿਜਲੀ ਦੇ 125 ਯੂਨਿਟ ਦੇ ਮੌਜੂਦਾ ਆਧਾਰ ਨੂੰ ਵਧਾ ਕੇ 200 ਯੂਨਿਟ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ 31 ਮਾਰਚ, 2020 ਤੱਕ ਕਿਸਾਨਾਂ ਦਾ 50 ਹਜ਼ਾਰ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦਾ ਕਰਜ਼ਾ ਯਕਮੁਸ਼ਤ ਨਿਪਟਾਰਾ ਰਾਹੀਂ ਮੁਆਫ਼ ਕਰ ਦਿੱਤਾ ਜਾਵੇਗਾ।

ਕਬਾਇਲੀ ਅਤੇ ਖੇਤਰੀ ਭਾਸ਼ਾ ਦੇ ਅਧਿਆਪਕਾਂ ਦੀ ਭਰਤੀ ਅਗਲੇ ਮਹੀਨੇ ਸ਼ੁਰੂ

ਸੋਰੇਨ ਨੇ ਟਿਕਾਊ ਰੋਜ਼ੀ-ਰੋਟੀ ਲਈ ਕਾਰੋਬਾਰ ਸ਼ੁਰੂ ਕਰਨ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ 40 ਫੀਸਦੀ ਸਬਸਿਡੀ ਦੇ ਨਾਲ 25 ਲੱਖ ਰੁਪਏ ਦਾ ਕਰਜ਼ਾ ਦੇਣ ਦੀ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ 40,000 ਸਹਾਇਕ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਸਤੰਬਰ ਤੱਕ ਮੁਕੰਮਲ ਕਰ ਲਈ ਜਾਵੇਗੀ, ਉਨ੍ਹਾਂ ਕਿਹਾ ਕਿ ਕਬਾਇਲੀ ਅਤੇ ਖੇਤਰੀ ਭਾਸ਼ਾ ਦੇ ਅਧਿਆਪਕਾਂ ਦੀ ਭਰਤੀ ਅਗਲੇ ਮਹੀਨੇ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ :ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਹਿਮਾਚਲ ‘ਚ ਵਾਪਰਿਆ ਵੱਡਾ ਭਾਣਾ

ਉਨ੍ਹਾਂ ਮੌਜੂਦਾ ਗੱਠਜੋੜ ਸਰਕਾਰ ਦੀਆਂ ਨੀਤੀਆਂ ਦੀ ਪਿਛਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਨਾਲ ਤੁਲਨਾ ਕਰਦਿਆਂ ਦੋਸ਼ ਲਾਇਆ ਕਿ ਗੱਠਜੋੜ ਸਰਕਾਰ ਵੱਲੋਂ ਸੂਬੇ ਭਰ ਵਿੱਚ ਬਣਾਏ ਗਏ ਮਾਡਲ ਸਕੂਲਾਂ ਨੂੰ ਉਜਾਗਰ ਕਰਦਿਆਂ 5000 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

 

 

 

 

 

ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਹਿਮਾਚਲ ‘ਚ ਵਾਪਰਿਆ ਵੱਡਾ ਭਾਣਾ || Punjab News

0
A big incident happened in Himachal with a Punjab Police employee

ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਹਿਮਾਚਲ ‘ਚ ਵਾਪਰਿਆ ਵੱਡਾ ਭਾਣਾ

ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਪੁਲਿਸ ਦੇ ਇੱਕ ਜਵਾਨ ਨਾਲ ਭਾਣਾ ਵਾਪਸ ਗਿਆ ਜਿੱਥੇ ਕਿ ਉਸ ਜਵਾਨ ਦੀ ਕਾਰ ਪਾਰਕਿੰਗ ਦੌਰਾਨ  ਡੂੰਘੀ ਖਾਈ ‘ਚ ਡਿੱਗ ਗਈ, ਜਿਸ ਕਾਰਨ ਗੁਰਦਾਸਪੁਰ ‘ਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ ਹੋ ਗਈ। ਉਸ ਦੀ ਪਛਾਣ ਪੰਜਾਬ ਪੁਲੀਸ ਦੇ ਹੈੱਡ ਕਾਂਸਟੇਬਲ ਰਮਨ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਆਈ.ਟੀ.ਆਈ ਕਲੋਨੀ ਵਜੋਂ ਹੋਈ ਹੈ। ਰਮਨ ਕੰਟਰੋਲ ਰੂਮ ‘ਚ ਤਾਇਨਾਤ ਸੀ।

ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਦੇ ਡਲਹੋਜੀ ਖਜਿਆਰ ਗਿਆ ਸੀ ਘੁੰਮਣ

ਮਿਲੀ ਜਾਣਕਾਰੀ ਅਨੁਸਾਰ ਰਮਨ ਕੁਮਾਰ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਦੇ ਡਲਹੋਜੀ ਖਜਿਆਰ ਗਿਆ ਹੋਇਆ ਸੀ। ਖੱਜਿਆਰ ਰੋਡ ‘ਤੇ ਟ੍ਰੈਫਿਕ ਜਾਮ ਨੂੰ ਦੇਖਦਿਆਂ ਰਮਨ ਨੇ ਪਰਿਵਾਰ ਨੂੰ ਪੈਦਲ ਚੱਲਣ ਲਈ ਕਿਹਾ ਅਤੇ ਖੁਦ ਕਾਰ ਨੂੰ ਪਾਰਕਿੰਗ ਵਿੱਚ ਲਗਾਉਣ ਲੱਗਿਆ। ਜਿਵੇਂ ਹੀ ਉਹ ਕਾਰ ਖੱਜਿਆਰ ਨੇੜੇ ਖੜ੍ਹੀ ਕਰਨ ਲੱਗਾ ਤਾਂ ਕਾਰ ਉਸ ਦੇ ਪਿੱਛੇ ਖਾਈ ਵਿਚ ਜਾ ਡਿੱਗੀ।

ਇਹ ਵੀ ਪੜ੍ਹੋ :ਪੱਛਮੀ ਬੰਗਾਲ ‘ਚ ਵਾਪਰਿਆ ਵੱਡਾ ਰੇਲ ਹਾਦਸਾ, ਕੰਚਨਜੰਗਾ ਐਕਸਪ੍ਰੈਸ ਨਾਲ ਟਕਰਾਈ ਮਾਲ ਗੱਡੀ

ਇਹ ਘਟਨਾ ਐਤਵਾਰ ਸ਼ਾਮ 7 ਵਜੇ ਦੀ ਦੱਸੀ ਜਾ ਰਹੀ ਹੈ। ਆਸ ਪਾਸ ਦੇ ਲੋਕਾਂ ਨੇ ਅਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਮੌਕੇ ‘ਤੇ ਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਰਮਨ ਕੁਮਾਰ ਦੀ ਮੌਤ ਹੋ ਚੁੱਕੀ ਸੀ। ਰਮਨ ਕੁਮਾਰ ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ। ਇਸ ਸਮੇਂ ਉਹ ਗੁਰਦਾਸਪੁਰ ਪੁਲੀਸ ਕੰਟਰੋਲ ਰੂਮ ਵਿੱਚ ਤਾਇਨਾਤ ਸੀ।

 

 

 

 

ਨਹਿਰ ‘ਚ ਨਹਾਉਣ ਗਏ 3 ਬੱਚੇ ਰੁੜ੍ਹੇ, 2 ਦੀਆਂ ਮ੍ਰਿਤਕ ਦੇਹਾਂ ਬਰਾਮਦ || Today News || Punjab News

0

ਨਹਿਰ ‘ਚ ਨਹਾਉਣ ਗਏ 3 ਬੱਚੇ ਰੁੜ੍ਹੇ, 2 ਦੀਆਂ ਮ੍ਰਿਤਕ ਦੇਹਾਂ ਬਰਾਮਦ

ਅੰਮ੍ਰਿਤਸਰ ‘ਚ ਨਹਿਰ ‘ਚ ਨਹਾਉਣ ਗਏ ਕਈ ਬੱਚੇ ਰੁੜ੍ਹ ਗਏ। ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਤੋਲਾ ਨੰਗਲ ਹਰਸ਼ਾ ਛੀਨਾ ਸ਼ਬਾਜ਼ਪੁਰਾ ਵਿਖੇ 3 ਬੱਚਿਆਂ ਦੀ ਨਹਿਰ ’ਚ ਡੁੱਬ ਕੇ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।

ਮ੍ਰਿਤਕ ਜਸਕਰਨ ਸਿੰਘ (13), ਕ੍ਰਿਸ਼ (14), ਲਵਪ੍ਰੀਤ ਸਿੰਘ (14) ਵਾਸੀ ਪਿੰਡ ਤੋਲਾ ਨੰਗਲ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੇੜਲੇ ਪਿੰਡ ਸ਼ਬਾਜ਼ਪੁਰਾ ਵਿਖੇ ਬਾਬਾ ਭਾਗ ਦੇ ਗੁਰਦੁਆਰਾ ਸਾਹਿਬ ਵਿਖੇ ਮੇਲਾ ਵੇਖਣ ਗਏ ਸਨ ਅਤੇ ਮੇਲਾ ਦੇਖਣ ਤੋਂ ਬਾਅਦ ਲਾਹੌਰ ਬ੍ਰਾਂਚ ਨਹਿਰ ’ਚ ਨਹਾਉਣ ਲੱਗੇ।

ਇਹ ਵੀ ਪੜ੍ਹੋ ਗਰਮੀ ਦਾ ਕਹਿਰ : ਪੰਜਾਬ ਦੇ 16 ਜ਼ਿਲ੍ਹਿਆਂ ‘ਚ ਹੀਟ ਵੇਵ…

ਇਸ ਦੌਰਾਨ 4 ਦੋਸਤ ਨਹਿਰ ’ਚ ਪਾਣੀ ਦੇ ਤੇਜ਼ ਵਹਾਅ ’ਚ ਫਸ ਕੇ ਰੁੜ੍ਹ ਗਏ, ਜਿਨ੍ਹਾਂ ’ਚੋਂ 1 ਬੱਚੇ ਨੂੰ ਸਥਾਨਕ ਲੋਕਾਂ ਨੇ ਬਚਾਅ ਲਿਆ, ਜਦੋਂਕਿ ਬਾਕੀ ਨਹਿਰ ’ਚ ਰੁੜ੍ਹ ਗਏ।

2 ਬੱਚਿਆਂ ਦੀਆਂ ਲਾਸ਼ਾਂ ਬਰਾਮਦ

ਮੌਕੇ ’ਤੇ ਪਹੁੰਚੇ ਥਾਣਾ ਰਾਜਾਸਾਂਸੀ ਦੇ ਐੱਸ.ਐੱਚ.ਓ. ਕਰਮਪਾਲ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ ਏ.ਡੀ.ਸੀ. ਅੰਮ੍ਰਿਤਸਰ ਨੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਅਤੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜਦਕਿ ਇਕ ਦੀ ਭਾਲ ਜਾਰੀ ਹੈ।

ਪੱਛਮੀ ਬੰਗਾਲ ‘ਚ ਵਾਪਰਿਆ ਵੱਡਾ ਰੇਲ ਹਾਦਸਾ, ਕੰਚਨਜੰਗਾ ਐਕਸਪ੍ਰੈਸ ਨਾਲ ਟਕਰਾਈ ਮਾਲ ਗੱਡੀ || National News

0
A major train accident in West Bengal, a freight train collided with the Kanchenjunga Express

ਪੱਛਮੀ ਬੰਗਾਲ ‘ਚ ਵਾਪਰਿਆ ਵੱਡਾ ਰੇਲ ਹਾਦਸਾ, ਕੰਚਨਜੰਗਾ ਐਕਸਪ੍ਰੈਸ ਨਾਲ ਟਕਰਾਈ ਮਾਲ ਗੱਡੀ

ਪੱਛਮੀ ਬੰਗਾਲ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਟ੍ਰੈਕ ‘ਤੇ ਖੜ੍ਹੀ ਕੰਚਨਗੰਗਾ ਐਕਸਪ੍ਰੈਸ ਰੇਲ ਗੱਡੀ ਨੂੰ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਮਾਲ ਗੱਡੀ ਨੇ ਜ਼ੋਰਦਾਰ  ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ‘ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ। NJP ਤੋਂ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਸਿਲੀਗੁੜੀ ਪਾਰ ਕਰਨ ਤੋਂ ਬਾਅਦ ਰੰਗਪਨੀਰ ਸਟੇਸ਼ਨ ਦੇ ਕੋਲ ਇਸ ਹਾਦਸੇ ਦਾ ਸ਼ਿਕਾਰ ਹੋ ਗਈ।

ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਰੱਖਿਆ ਅਲਰਟ ‘ਤੇ

ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸੇ ‘ਚ ਦੋ ਯਾਤਰੀ ਬੋਗੀਆਂ ਅਤੇ ਇਕ ਪਾਰਸਲ ਬੋਗੀ ਨੁਕਸਾਨੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋ ਸਕਦੇ ਹਨ। ਘਟਨਾ ਵਾਲੀ ਥਾਂ ‘ਤੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ NFR ਖੇਤਰ ‘ਚ ਮੰਦਭਾਗਾ ਹਾਦਸਾ ਵਾਪਰਿਆ ਹੈ। ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਰੇਲਵੇ, NDRF ਅਤੇ SDRF ਨਜ਼ਦੀਕੀ ਤਾਲਮੇਲ ਨਾਲ ਕੰਮ ਕਰ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ : ਹਿਮਾਚਲ ‘ਚ NRI ਜੋੜੇ ਨਾਲ ਕੁੱ.ਟਮਾ/ਰ ਮਾਮਲੇ ‘ਚ ਸਾਬਕਾ CM ਚੰਨੀ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਗੱਲ

CM ਮਮਤਾ ਬੈਨਰਜੀ ਨੇ ਘਟਨਾ ‘ਤੇ ਕੀਤਾ ਟਵੀਟ

ਇਸ ਘਟਨਾ ‘ਤੇ CM ਮਮਤਾ ਬੈਨਰਜੀ ਨੇ ਟਵੀਟ ਕੀਤਾ ਹੈ। ਮਮਤਾ ਨੇ ਲਿਖਿਆ ਹੈ ਕਿ ਉਹ ਦਾਰਜੀਲਿੰਗ ਜ਼ਿਲੇ ਦੇ ਫਾਂਸੀਦੇਵਾ ਇਲਾਕੇ ‘ਚ ਹੋਏ ਦਰਦਨਾਕ ਰੇਲ ਹਾਦਸੇ ਬਾਰੇ ਜਾਣ ਕੇ ਹੈਰਾਨ ਹੈ। ਹਾਲਾਂਕਿ ਵੇਰਵਿਆਂ ਦੀ ਉਡੀਕ ਹੈ, ਕੰਚਨਜੰਗਾ ਐਕਸਪ੍ਰੈਸ ਕਥਿਤ ਤੌਰ ‘ਤੇ ਇੱਕ ਮਾਲ ਰੇਲਗੱਡੀ ਨਾਲ ਟਕਰਾ ਗਈ ਹੈ। ਬਚਾਅ ਅਤੇ ਡਾਕਟਰੀ ਸਹਾਇਤਾ ਲਈ ਡੀਐਮ, ਐਸਪੀ, ਡਾਕਟਰ, ਐਂਬੂਲੈਂਸ ਅਤੇ ਡਿਜ਼ਾਸਟਰ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।

 

 

 

 

ਹਿਮਾਚਲ ‘ਚ NRI ਜੋੜੇ ਨਾਲ ਕੁੱ.ਟਮਾ/ਰ ਮਾਮਲੇ ‘ਚ ਸਾਬਕਾ CM ਚੰਨੀ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਗੱਲ || Today News

0
Former CM Channi spoke to Himachal CM Sukhu in the case of NRI couple in Himachal.

ਹਿਮਾਚਲ ‘ਚ NRI ਜੋੜੇ ਨਾਲ ਕੁੱ.ਟਮਾ/ਰ ਮਾਮਲੇ ‘ਚ ਸਾਬਕਾ CM ਚੰਨੀ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਗੱਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ ਸਪੈਨਿਸ਼ ਕਪਲ਼ ‘ਤੇ ਹੋਏ ਹਮਲੇ ‘ਤੇ ਗੁੱਸਾ ਜ਼ਾਹਰ ਕੀਤਾ ਹੈ। ਇਸ ਸਬੰਧੀ ਚੰਨੀ ਨੇ ਤੁਰੰਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ ‘ਤੇ ਗੱਲ ਕੀਤੀ ਅਤੇ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।

ਪੰਜਾਬ ਅਤੇ ਹਿਮਾਚਲ ‘ਚ ਰਹਿੰਦੇ ਭਰਾਵਾਂ ‘ਚ ਦਰਾਰ ਪੈਦਾ ਕਰਨ ਦੀ ਕੀਤੀ ਗਈ ਕੋਸ਼ਿਸ਼

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਚੰਨੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਰਹੇ ਹਨ। ਜਿਸ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਚੰਨੀ ਨੇ ਕਿਹਾ- ਉਕਤ ਹਮਲੇ ਰਾਹੀਂ ਪੰਜਾਬ ਅਤੇ ਹਿਮਾਚਲ ‘ਚ ਰਹਿੰਦੇ ਭਰਾਵਾਂ ‘ਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦਰਅਸਲ , ਅੰਮ੍ਰਿਤਸਰ ਦਾ ਇੱਕ ਐਨਆਰਆਈ ਸਪੈਨਿਸ਼ ਜੋੜਾ ਹਿਮਾਚਲ ਦੇ ਡਲਹੌਜ਼ੀ ਵਿੱਚ ਘੁੰਮਣ ਗਏ ਸਨ | ਇਸ ਦੌਰਾਨ ਉੱਥੇ ਪਾਰਕਿੰਗ ਨੂੰ ਲੈ ਕੇ 100 ਤੋਂ ਵੱਧ ਲੋਕਾਂ ਨੇ ਹਮਲਾ ਕਰ ਦਿੱਤਾ।  ਇਸ ਘਟਨਾ ਵਿੱਚ ਸਪੈਨਿਸ਼ ਪਤਨੀ, ਉਸ ਦਾ ਪੰਜਾਬ ਮੂਲ ਦਾ ਪਤੀ ਅਤੇ ਜੀਜਾ ਜ਼ਖ਼ਮੀ ਹੋ ਗਏ। ਜ਼ਖਮੀ ਪਤੀ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਹ ਦੋ ਦਿਨ ਹਸਪਤਾਲ ‘ਚ ਬੇਹੋਸ਼ ਪਿਆ ਰਿਹਾ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਸਾਰੀ ਘਟਨਾ ਬਾਰੇ ਪਤਾ ਲੱਗਾ। ਐਨਆਰਆਈ ਕੰਵਲਜੀਤ ਸਿੰਘ ਦੀ ਸਪੈਨਿਸ਼ ਪਤਨੀ ਨੇ ਦੱਸਿਆ ਕਿ ਉਹ ਹਿਮਾਚਲ ਦੇ ਦਰਸ਼ਨਾਂ ਲਈ ਗਈ ਸੀ, ਜਿੱਥੇ ਇਹ ਸਾਰੀ ਘਟਨਾ ਵਾਪਰੀ। ਸਪੈਨਿਸ਼ ਔਰਤ ਨੇ ਕਿਹਾ ਕਿ ਸਾਡੀ ਇੱਥੇ ਕੋਈ ਸੁਰੱਖਿਆ ਨਹੀਂ ਹੈ। ਸਾਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਸਾਨੂੰ ਕਿਸੇ ਨੇ ਨਹੀਂ ਬਚਾਇਆ।

ਇਹ ਵੀ ਪੜ੍ਹੋ : 8ਵੀਂ ਤੱਕ ਦੇ ਬੱਚਿਆਂ ਦੀ ਗਰਮੀਆਂ ਦੀਆਂ ਛੁੱਟੀਆਂ ‘ਚ ਹੋਇਆ ਵਾਧਾ

ਹਿਮਾਚਲ ਪੁਲਿਸ ਨੇ ਕੁੱਟਮਾਰ ਦੀ ਵੀਡੀਓ ਕੀਤੀ ਡਿਲੀਟ

ਔਰਤ ਨੇ ਦੱਸਿਆ ਕਿ ਉਸ ਨੇ ਕੁੱਟਮਾਰ ਦੀ ਵੀਡੀਓ ਵੀ ਬਣਾਈ ਸੀ, ਜਿਸ ਨੂੰ ਹਿਮਾਚਲ ਪੁਲਿਸ ਨੇ ਉਸ ਦੇ ਮੋਬਾਈਲ ਫ਼ੋਨ ਤੋਂ ਡਿਲੀਟ ਕਰ ਦਿੱਤਾ ਸੀ। ਔਰਤ ਨੇ ਦੱਸਿਆ ਕਿ ਪੁਲਿਸ ਦੇ ਦਖਲ ਕਾਰਨ ਉਸ ਦਾ ਬਚਾਅ ਹੋ ਗਿਆ, ਪਰ ਉਸ ਦੀ ਆਵਾਜ਼ ਨਹੀਂ ਸੁਣੀ ਗਈ। ਪੀੜਤ ਐਨਆਰਆਈ ਕੰਵਲਜੀਤ ਸਿੰਘ ਨੇ ਦੱਸਿਆ ਸੀ ਕਿ ਉਹ ਪਿਛਲੇ 25 ਸਾਲਾਂ ਤੋਂ ਸਪੇਨ ਵਿੱਚ ਰਹਿ ਰਿਹਾ ਸੀ। ਪੰਜਾਬ ਸਰਕਾਰ ਨੇ ਪੰਜਾਬ ਵਿੱਚ ਰੁਜ਼ਗਾਰ ਸ਼ੁਰੂ ਕਰਨ ਦੀ ਗੱਲ ਕੀਤੀ ਸੀ। ਜਿਸ ਕਾਰਨ ਉਹ ਆਪਣੇ ਪਰਿਵਾਰ ਸਮੇਤ ਸਭ ਕੁਝ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਪੰਜਾਬ ਪਰਤ ਆਏ ਸਨ। ਪਰ ਉਨ੍ਹਾਂ ਨੂੰ ਘੱਟ ਹੀ ਪਤਾ ਸੀ ਕਿ ਸਥਿਤੀ ਅਜੇ ਵੀ ਖਰਾਬ ਹੈ। ਉਨ੍ਹਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਅਸੀਂ ਸਿਰਫ ਹਿਮਾਚਲ ਦੇਖਣ ਗਏ ਸੀ ਤਾਂ ਹਿਮਾਚਲ ਦੇ ਲੋਕਾਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ।