Home Blog Page 1531

ਗੁਰਬਾਣੀ ਵਿਚਾਰ

0
Gurbani thoughts

ਜੋ ਰਸਤਾ ਪਰਮਾਤਮਾ ਨੇ ਤੁਹਾਡੇ ਲਈ ਖੋਲ੍ਹਿਆ ਹੋਵੇ
ਉਸਨੂੰ ਕੋਈ ਬੰਦ ਨਹੀਂ ਕਰ ਸਕਦਾ

 

ਉਦਘਾਟਨ ਤੋਂ ਪਹਿਲਾਂ ਹੀ 12 ਕਰੋੜ ਦੀ ਲਾਗਤ ਨਾਲ ਬਣਾਇਆ ਪੁਲ ਹੋਇਆ ਢਹਿ-ਢੇਰੀ || Latest News

0

ਉਦਘਾਟਨ ਤੋਂ ਪਹਿਲਾਂ ਹੀ 12 ਕਰੋੜ ਦੀ ਲਾਗਤ ਨਾਲ ਬਣਾਇਆ ਪੁਲ ਹੋਇਆ ਢਹਿ-ਢੇਰੀ

ਉਦਘਾਟਨ ਤੋਂ ਪਹਿਲਾਂ ਹੀ 12 ਕਰੋੜ ਦੀ ਲਾਗਤ ਨਾਲ ਬਣਾਇਆ ਪੁਲ ਢਹਿ-ਢੇਰੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਬਿਹਾਰ ਵਿਚ ਇਕ ਵਾਰ ਫਿਰ ਤੋਂ ਪੁਲ ਹਾਦਸਾ ਹੋਇਆ ਹੈ। ਉਦਘਾਟਨ ਤੋਂ ਪਹਿਲਾਂ ਹੀ ਪੁਲ ਤਬਾਹ ਹੋ ਕੇ ਨਦੀ ਵਿਚ ਸਮਾ ਗਿਆ। ਘਟਨਾ ਅਰਰੀਆ ਜ਼ਿਲ੍ਹੇ ਦੇ ਸਿਕਟੀ ਪ੍ਰਖੰਡ ਦੀ ਹੈ। ਇਥੇ ਕਰੋੜਾਂ ਦੀ ਲਾਗਤ ਨਾਲ ਬਕਰਾ ਨਦੀ ਦੇ ਪੜਰੀਆ ਘਾਟ ‘ਤੇ ਬਣਿਆ ਪੁਲ ਅਚਾਨਕ ਨਦੀ ਵਿਚ ਸਮਾ ਗਿਆ। ਘਟਨਾ ਦੇ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ।

ਲੋਕਾਂ ਦਾ ਦੋਸ਼ ਹੈ ਕਿ ਪੁਲ ਦੇ ਨਿਰਮਾਣ ਵਿਚ ਘਟੀਆ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਲਈ ਪੁਲ ਉਦਘਾਟਨ ਤੋਂ ਪਹਿਲਾਂ ਹੀ ਨਸ਼ਟ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਹੁਣੇ ਜਿਹੇ ਪੁਲ ਦੇ ਐਪ੍ਰੋਚ ਰਸਤੇ ਨੂੰ ਬਹਾਲ ਕਰਨ ਦੀ ਵਿਭਾਗ ਵੱਲੋਂ ਕਵਾਇਦ ਸ਼ੁਰੂ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਇਹ ਹਾਦਸਾ ਹੋ ਗਿਆ।

ਇਹ ਵੀ ਪੜ੍ਹੋ : ਇਸ ਸ਼ਹਿਰ ਦੇ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮਕੀ, ਸਰਚ ਆਪ੍ਰੇਸ਼ਨ ਜਾਰੀ Today News || Latest News

ਨੇਪਾਲ ਵਿਚ ਪਏ ਮੀਂਹ ਕਾਰਨ ਅਚਾਨਕ ਆਈ ਨਦੀ ਵਿਚ ਤੇਜ਼ ਵਹਾਅ ਨੇ ਪੁਲ ਨੂੰ ਆਪਣੇ ਨਾਲ ਵਹਾਅ ਲਿਆ। ਪੁਲ ਦਾ ਕੰਮ ਪੂਰਾ ਹੋ ਗਿਆ ਹੁੰਦਾ ਤਾਂ ਇਸ ਨਾਲ ਸਿਕਟੀ ਤੇ ਕੁਰਸਾਕਾਂਟਾ ਪ੍ਰਖੰਡ ਜੁੜ ਜਾਂਦਾ। ਇਹ ਦੁਖਦ ਗੱਲ ਹੈ ਕਿ ਸਰਕਾਰ ਨੇ ਇਸ ਪੁਲ ‘ਤੇ 12 ਕਰੋੜ ਰੁਪਏ ਖਰਚ ਕੀਤੇ ਸਨ ਪਰ ਸਾਰਾ ਕੁਝ ਪਾਣੀ ਵਿਚ ਚਲਾ ਗਿਆ।

ਯੂਜਰਸ ਹੋ ਰਹੇ ਪ੍ਰੇਸ਼ਾਨ, ਦੇਸ਼ ਭਰ ‘ਚ ਠੱਪ ਹੋਈਆਂ X, Insta, Telegram, Snapchat ਦੀਆਂ ਸੇਵਾਵਾਂ || Today News

0

ਯੂਜਰਸ ਹੋ ਰਹੇ ਪ੍ਰੇਸ਼ਾਨ, ਦੇਸ਼ ਭਰ ‘ਚ ਠੱਪ ਹੋਈਆਂ X, Insta, Telegram, Snapchat ਦੀਆਂ ਸੇਵਾਵਾਂ

ਇਕ ਵਾਰ ਫਿਰ ਤੋਂ X, ਗੂਗਲ, ਇੰਸਟਾਗ੍ਰਾਮ, ਟੈਲੀਗ੍ਰਾਮ, ਯੂ ਟਿਊਬ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਯੂਜਰਸ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Downdetector ਮੁਤਾਬਕ ਦੇਸ਼ ਦੇ ਕਈ ਮੁੱਖ ਸ਼ਹਿਰਾਂ ਵਿਚ ਸੇਵਾਵਾਂ ਠੱਪ ਹੋਈਆਂ ਹਨ ਜਿਸ ਕਰਕੇ ਯੂਜਰਸ ਇਨ੍ਹਾਂ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ।

ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਐਲਾਨ, ਪੰਜਾਬ ਪੁਲਿਸ ‘ਚ 10 ਹਜ਼ਾਰ ਮੁਲਾਜ਼ਮ…

ਲਗਭਗ 3000 ਤੋਂ ਵੱਧ ਯੂਜਰਸ ਨੇ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ। ਸਭ ਤੋਂ ਜ਼ਿਆਦਾ ਦਿੱਕਤ ਐਕਸ ਤੇ ਸਨੈਪਚੈਟ ਦੇ ਯੂਜਰਸ ਨੂੰ ਹੋ ਰਹੀ ਹੈ। ਨੈਟਵਰਕ ਡਾਊਨ ਹੋਣ ਕਾਰਨ WhatsApp ਵਿਚ ਦੁਪਹਿਰ ਲਗਭਗ 2 ਵਜੇ ਦਿੱਕਤ ਆਈ। ਇੰਸਟਾਗ੍ਰਾਮ, ਗੂਗਲ, ਐਕਸ ਤੇ ਸਨੈਪਚੈਟ ਦੇ ਯੂਜਰਸ ਨੂੰ ਵੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ।

ਮੀਤ ਹੇਅਰ ਨੇ ਵਿਧਾਇਕੀ ਤੋਂ ਦਿੱਤਾ ਅਸਤੀਫਾ Today News || Latest News

0

ਮੀਤ ਹੇਅਰ ਨੇ ਵਿਧਾਇਕੀ ਤੋਂ ਦਿੱਤਾ ਅਸਤੀਫਾ

ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਵਾਲੇ ਬਰਨਾਲਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦੀ ਸੀਟ ਵੀ ਖਾਲੀ ਹੋ ਗਈ।

ਇਹ ਵੀ ਪੜ੍ਹੋ : ਇਸ ਸ਼ਹਿਰ ਦੇ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮਕੀ, ਸਰਚ ਆਪ੍ਰੇਸ਼ਨ ਜਾਰੀ Today News || Latest News

ਦੂਜੇ ਪਾਸੇ ਇਸ ਅਸਤੀਫੇ ਨੂੰ ਜਲਦ ਹੀ ਸਪੀਕਰ ਵੱਲੋਂ ਮਨਜ਼ੂਰ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਤਿੰਨ ਚੋਣਾਂ ਜਿੱਤਣ ਵਾਲੇ ਤਿੰਨ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਗਏ ਹਨ।

 

ਇਸ ਸ਼ਹਿਰ ਦੇ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮਕੀ, ਸਰਚ ਆਪ੍ਰੇਸ਼ਨ ਜਾਰੀ Today News || Latest News

0

ਇਸ ਸ਼ਹਿਰ ਦੇ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮਕੀ, ਸਰਚ ਆਪ੍ਰੇਸ਼ਨ ਜਾਰੀ

ਪਟਨਾ ਏਅਰਪੋਰਟ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੁਲਜ਼ਮਾਂ ਨੇ ਈ-ਮੇਲ ਭੇਜ ਕੇ ਇਹ ਧਮਕੀ ਦਿੱਤੀ ਹੈ। ਇਸ ਦੇ ਬਾਅਦ ਏਅਰਪੋਰਟ ‘ਤੇ ਹੜਕੰਪ ਮਚ ਗਿਆ ਹੈ ਤੇ ਤੁਰੰਤ ਹੀ ਅਧਿਕਾਰੀਆਂ ਦੀ ਐਮਰਜੈਂਸੀ ਬੈਠਕ ਬੁਲਾਈ ਗਈ। ਇਸ ਦੇ ਬਾਅਦ ਏਅਰਪੋਰਟ ਪ੍ਰਸ਼ਾਸਨ ਹਾਈ ਅਲਰਟ ਮੋਡ ‘ਤੇ ਆ ਗਈ। ਫੌਰਨ ਏਅਰਪੋਰਟ ਥਾਣਾ ਦੀ ਪੁਲਿਸ ਤੇ CISF ਦੀ ਟੀਮ ਪਟਨਾ ਏਅਰਪੋਰਟ ‘ਤੇ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਬੰਬ ਸੁਕਵੈਡ ਦੀ ਟੀਮ ਵੀ ਪਹੁੰਚੀ।

ਸਾਈਬਰ ਸੈੱਲ ਦੀ ਟੀਮ ਜਾਂਚ ‘ਚ ਜੁੱਟੀ

ਦੁਪਹਿਰ ਲਗਭਗ ਇਕ ਘੰਟੇ ਤੱਕ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਪਰ ਬੰਬ ਜਾਂ ਹੋਰ ਕੋਈ ਸ਼ੱਕੀ ਸਾਮਾਨ ਨਹੀਂ ਮਿਲਿਆ। ਪਟਨਾ ਪੁਲਿਸ ਅਲਰਡ ਮੋਡ ‘ਤੇ ਹੈ। ਸਾਈਬਰ ਸੈੱਲ ਤੇ ਹੋਰ ਜਾਂਚ ਏਜੰਸੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਸਕੂਟਰੀ ਤੇ ਬਾਈਕ ਵਿਚਾਲੇ ਹੋਈ ਜ਼ਬਰਦਸਤ ਟੱਕਰ, 3 ਨੌਜਵਾਨਾਂ ਦੀ ਹੋਈ…

ਪਟਨਾ ਏਅਰਪੋਰਟ ਦੇ ਡਾਇਰੈਕਟਰ ਆਂਚਲ ਪ੍ਰਕਾਸ਼ ਨੇ ਦੱਸਿਆ ਕਿ ਪਟਨਾ ਏਅਰਪੋਰਟ ਨੂੰ ਬੰਬ ਦੀ ਧਮਕੀ ਵਾਲਾ ਈਮੇਲ ਮਿਲਿਆ ਹੈ। ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਕਈ ਵਾਧੂ ਅਹਿਤਿਆਤੀ ਕਦਮ ਚੁੱਕੇ ਗਏ ਹਨ।

CM ਮਾਨ ਦਾ ਵੱਡਾ ਐਲਾਨ, ਪੰਜਾਬ ਪੁਲਿਸ ‘ਚ 10 ਹਜ਼ਾਰ ਮੁਲਾਜ਼ਮ ਕੀਤੇ ਜਾਣਗੇ ਭਰਤੀ Today News || Latest News

0

CM ਮਾਨ ਦਾ ਵੱਡਾ ਐਲਾਨ, ਪੰਜਾਬ ਪੁਲਿਸ ‘ਚ 10 ਹਜ਼ਾਰ ਮੁਲਾਜ਼ਮ ਕੀਤੇ ਜਾਣਗੇ ਭਰਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ SSP, ਪੁਲਿਸ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਕਾਨੂੰਨ ਵਿਵਸਥਾ ਨਾਲ ਜੁੜੇ ਵੱਖ ਵੱਖ ਮਸਲਿਆਂ ‘ਤੇ ਚਰਚਾ ਕੀਤੀ…
ਸੱਭ ਤੋਂ ਪਹਿਲਾਂ ਤਾਂ ਨਸ਼ੇ ਨੂੰ ਲੈਕੇ ਹੋਰ ਸਖ਼ਤ ਹੋਣ ਨੂੰ ਕਿਹਾ…ਸਮੱਗਲਰਾਂ ਦੀ ਜਾਇਦਾਦਾਂ ਅਟੈਚ ਹੋਣ ਤੇ ਪੁਲਸ ਅਫਸਰ ਪਿੰਡ ਲੈਵਲ ਤੇ ਲੋਕਾਂ ਨਾਲ ਜ਼ਿਆਦਾ ਰਾਬਤਾ ਰੱਖਣ…ਨਾਲ ਹੀ ਅਫ਼ਸਰਾਂ ਨੂੰ ਸਖ਼ਤੀ ਨਾਲ ਕਿਹਾ ਕਿ ਜੇ ਥਾਣਿਆਂ ਚੋਂ ਰਿਸ਼ਵਤ ਦੀ ਸ਼ਿਕਾਇਤ ਆਈ ਜਾਂ ਲੋਕਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕੀਤਾ ਤਾਂ SSP ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ…ਪੁਲਿਸ ਦੀ ਨਫਰੀ ਵਧਾਉਣ ‘ਤੇ ਵੀ ਵਿਚਾਰਾਂ ਹੋਈਆਂ…

ਨਸ਼ੇ ਸਮੇਤ ਫੜ੍ਹਿਆ ਗਿਆ ਪੁਲਿਸ ਮੁਲਾਜ਼ਮ ਤੁਰੰਤ ਹੋਵੇਗਾ ਬਰਖ਼ਾਸਤ

ਪੰਜਾਬ ਪੁਲਿਸ ਹੁਣ ਨਸ਼ਿਆਂ ਖਿਲਾਫ ਮੁਹਿੰਮ ਹੋਰ ਤੇਜ਼ ਕਰਨ ਜਾ ਰਹੀ ਹੈ। ਜੇ ਕੋਈ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ ਜਾਇਦਾਦ 7 ਦਿਨਾਂ ਦੇ ਅੰਦਰ ਕੁਰਕ ਕੀਤੀ ਜਾਵੇਗੀ। ਜੇ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਵੀ ਪੱਧਰ ‘ਤੇ ਨਸ਼ੇ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਨੂੰ ਮੌਕੇ ‘ਤੇ ਹੀ ਬਰਖ਼ਾਸਤ ਕਰ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ 10000 ਨਵੇਂ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣਗੇ। ਇਸ ਦੇ ਨਾਲ ਹੀ ਪੁਲਿਸ ਮਿਸ਼ਨ ਨਾਲ ਕੰਮ ਕਰੇਗੀ, ਜਦਕਿ ਇਸ ਕੰਮ ਵਿੱਚ ਕਮਿਸ਼ਨ ਦੀ ਕੋਈ ਥਾਂ ਨਹੀਂ ਹੋਵੇਗੀ। ਥਾਣਿਆਂ ਵਿਚ ਦੋਸਤੀ ਅਤੇ ਰਿਸ਼ਤੇ ਖਤਮ ਕਰਨ ਲਈ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਇਹ ਫੈਸਲਾ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਲਿਆ।

ਇਸ ਦੇ ਨਾਲ ਹੀ ਜੇ ਕਿਸੇ ਪਾਰਟੀ ਦਾ ਵਿਧਾਇਕ ਸ਼ਿਕਾਇਤ ਦਿੰਦਾ ਹੈ ਤਾਂ ਅਧਿਕਾਰੀਆਂ ਨੂੰ ਉਸ ਦੀ ਸੁਣਵਾਈ ਕਰਨੀ ਪੈਂਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਡੀਸੀ ਅਤੇ ਐਸਐਸਪੀ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਮੁਲਾਜ਼ਮਾਂ ਦੀ ਗਿਣਤੀ ਸਾਲਾਂ ਤੋਂ ਨਹੀਂ ਵਧੀ ਹੈ। ਹੁਣ ਪੁਲਿਸ ਵਿੱਚ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇਗੀ। 23 ਸਾਲਾਂ ਤੋਂ ਪੰਜਾਬ ਪੁਲਿਸ ਵਿੱਚ 80 ਤੋਂ 81 ਹਜ਼ਾਰ ਮੁਲਾਜ਼ਮ ਹਨ। ਅਜਿਹੇ ‘ਚ ਵੱਖ-ਵੱਖ ਰੈਂਕਾਂ ‘ਤੇ 10 ਹਜ਼ਾਰ ਮੁਲਾਜ਼ਮ ਭਰਤੀ ਕੀਤੇ ਜਾਣਗੇ। ਹੁਣ ਅਸਾਮੀਆਂ ਦੀ ਪ੍ਰਵਾਨਗੀ ਲਈ ਵਿੱਤ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 315 ਐਸ.ਐਚ.ਓਜ਼ ਨੂੰ ਗੱਡੀਆਂ ਦਿੱਤੀਆਂ ਗਈਆਂ ਹਨ। ਜਲਦੀ ਹੀ ਸੌ ਦੇ ਕਰੀਬ ਮੁਲਾਜ਼ਮਾਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਭਾਰਤੀ ਫੌਜ ਦੇ ਅਫਸਰ ਨੇ ਜਹਾਜ਼ ‘ਚ ਬਿਮਾਰ ਯਾਤਰੀ ਦੀ ਬਚਾਈ…

ਮਾਨ ਨੇ ਕਿਹਾ ਕਿ ਪੁਲਿਸ ‘ਤੇ ਦੋਸ਼ ਹੈ ਕਿ ਥਾਣਿਆਂ ‘ਚ ਲੰਬੇ ਸਮੇਂ ਤੋਂ ਇਹੀ ਸਟਾਫ਼ ਤਾਇਨਾਤ ਹੈ। ਲੋਕ ਕਹਿੰਦੇ ਹਨ ਕਿ ਅਸੀਂ ਸਰਕਾਰ ਦਾ ਸਮਰਥਨ ਕਰਦੇ ਹਾਂ। ਉਹ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਥਾਣੇ ਲੈ ਆਉਂਦੇ ਹਨ। ਪਰ ਕਰਮਚਾਰੀਆਂ ਦੀ ਦੋਸਤੀ ਅਤੇ ਰਿਸ਼ਤੇ ਇੰਨੇ ਡੂੰਘੇ ਹਨ ਕਿ ਸ਼ਿਕਾਇਤਕਰਤਾ ਪਿੱਛੋਂ ਘਰ ਪਹੁੰਚਦਾ ਹੈ, ਜਦਕਿ ਦੋਸ਼ੀ ਪਹਿਲਾਂ ਘਰ ਪਹੁੰਚ ਜਾਂਦਾ ਹੈ। ਅਜਿਹੇ ‘ਚ ਮੁਨਸ਼ੀ, ਥਾਣੇਦਾਰ ਅਤੇ ਹੌਲਦਾਰ ਦੇ ਤਬਾਦਲੇ ਕਰ ਦਿੱਤੇ ਗਏ ਹਨ। ਟਰਾਂਸਫਰ ਡਿਵੀਜ਼ਨ ਅਤੇ ਰੇਂਜ ਪੱਧਰ ‘ਤੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ’ਤੇ ਜੰਗੀ ਪੱਧਰ ’ਤੇ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।

ਸੀਐਮ ਨੇ ਪੁਲਿਸ ਮੁਲਾਜ਼ਮਾਂ ਨੂੰ ਸਪੱਸ਼ਟ ਕੀਤਾ ਹੈ ਕਿ ਹੁਣ ਉਨ੍ਹਾਂ ਨੂੰ ਕੰਮ ਕਰਨਾ ਪਵੇਗਾ। ਜੇ ਉਹ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਅਸੀਂ ਉਨ੍ਹਾਂ ਦਾ ਤਬਾਦਲਾ ਕਰ ਦੇਵਾਂਗੇ। ਚੰਡੀਗੜ੍ਹ ਦੇ ਕਿਸੇ ਦਫ਼ਤਰ ਵਿੱਚ ਪੋਸਟਿੰਗ ਦੇ ਦੇਣਗੇ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਪੁਲਿਸ ਨੇ ਮਿਸ਼ਨ ਤਹਿਤ ਕੰਮ ਕਰਨਾ ਹੈ ਅਤੇ ਹੁਣ ਕਮਿਸ਼ਨ ‘ਤੇ ਕੰਮ ਨਹੀਂ ਕਰੇਗਾ।

ਗਰਮੀ ਦਾ ਕਹਿਰ ਜਾਰੀ, ਚੰਡੀਗੜ੍ਹ ‘ਚ ਪਾਰਾ 44 ਡਿਗਰੀ ਤੋਂ ਪਾਰ || Today News || Latest News

0

ਗਰਮੀ ਦਾ ਕਹਿਰ ਜਾਰੀ, ਚੰਡੀਗੜ੍ਹ ‘ਚ ਪਾਰਾ 44 ਡਿਗਰੀ ਤੋਂ ਪਾਰ

ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ। ਚੰਡੀਗੜ੍ਹ ਵਿੱਚ ਤਾਪਮਾਨ ਅਜੇ ਵੀ 44 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਜੋ ਕਿ ਆਮ ਨਾਲੋਂ ਲਗਭਗ 8 ਡਿਗਰੀ ਸੈਲਸੀਅਸ ਵੱਧ ਹੈ।

ਮੌਸਮ ਵਿਭਾਗ ਮੁਤਾਬਕ ਕੱਲ੍ਹ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਹ ਵੀ ਆਮ ਨਾਲੋਂ 7.9 ਡਿਗਰੀ ਸੈਲਸੀਅਸ ਵੱਧ ਹੈ। ਪਰ ਭਲਕੇ ਇਸ ਤਾਪਮਾਨ ਤੋਂ ਮਾਮੂਲੀ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸ਼ਾਮ ਤੋਂ ਬਾਅਦ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਹਲਕੇ ਮੀਂਹ ਦੇ ਆਸਾਰ

ਮੌਸਮ ਵਿਭਾਗ ਦੇ ਡਾਇਰੈਕਟਰ ਐਸਕੇ ਸਿੰਘ ਦਾ ਕਹਿਣਾ ਹੈ ਕਿ 19 ਤੋਂ 21 ਜੂਨ ਦਰਮਿਆਨ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਮੌਸਮ ਵਿੱਚ ਬਦਲਾਅ ਨਹੀਂ ਹੋਵੇਗਾ। ਹਲਕੇ ਮੀਂਹ ਦੇ ਆਸਾਰ ਹਨ ਪਰ ਇਹ ਪ੍ਰੀ-ਮੌਨਸੂਨ ਨਹੀਂ ਹੈ।

ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਪੂਰਬੀ ਹਵਾਵਾਂ ਨਾਲ ਆਉਂਦੀ ਹੈ, ਜਦੋਂਕਿ ਅਗਲੇ ਤਿੰਨ ਦਿਨਾਂ ਤੱਕ ਬਾਰਸ਼ ਪੱਛਮੀ ਹਵਾਵਾਂ ਨਾਲ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ‘ਚ ਮਾਮੂਲੀ ਗਿਰਾਵਟ ਆਵੇਗੀ।

ਇਹ ਵੀ ਪੜ੍ਹੋ : ਭਾਰਤੀ ਫੌਜ ਦੇ ਅਫਸਰ ਨੇ ਜਹਾਜ਼ ‘ਚ ਬਿਮਾਰ ਯਾਤਰੀ ਦੀ ਬਚਾਈ…

ਵਧਦੇ ਤਾਪਮਾਨ ਕਾਰਨ ਸ਼ਹਿਰ ਵਿੱਚ ਬਿਜਲੀ ਦੀ ਮੰਗ ਵਧ ਗਈ ਹੈ। ਇਸ ਕਾਰਨ ਸ਼ਹਿਰ ਵਿੱਚ ਲੱਗੇ ਟਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਓਵਰਲੋਡ ਹੋ ਗਈਆਂ ਹਨ। ਇਸ ਕਾਰਨ ਕਈ ਥਾਵਾਂ ’ਤੇ ਨੁਕਸ ਦੇਖਣ ਨੂੰ ਮਿਲ ਰਹੇ ਹਨ। ਇਸ ਕਾਰਨ ਅਣਐਲਾਨੇ ਕੱਟਾਂ ਦੀ ਗਿਣਤੀ ਵਧ ਗਈ ਹੈ।

ਇਸ ਤੋਂ ਪਹਿਲਾਂ ਬਿਜਲੀ ਵਿਭਾਗ ਵੱਲੋਂ ਰੋਜ਼ਾਨਾ ਬਿਜਲੀ ਕੱਟਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਪਰ ਹੁਣ ਅਜਿਹੀ ਕੋਈ ਸੂਚਨਾ ਨਹੀਂ ਹੈ। ਇਸ ਤਰ੍ਹਾਂ ਦੀ ਸਮੱਸਿਆ ਵਿਕਾਸ ਨਗਰ, ਮਨੀਮਾਜਰਾ ਅਤੇ ਇੰਦਰਾ ਕਾਲੋਨੀ ਸਮੇਤ ਹੋਰ ਕਲੋਨੀਆਂ ਵਿੱਚ ਜ਼ਿਆਦਾ ਆ ਰਹੀ ਹੈ। ਰਾਤ ਦੇ ਸਮੇਂ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ, ਕਿਉਂਕਿ ਜੇਕਰ ਕਿਸੇ ਕਿਸਮ ਦਾ ਨੁਕਸ ਪੈ ਜਾਂਦਾ ਹੈ ਤਾਂ ਉਸ ਨੂੰ ਸੁਧਾਰਿਆ ਨਹੀਂ ਜਾਂਦਾ।

ਸਕੂਟਰੀ ਤੇ ਬਾਈਕ ਵਿਚਾਲੇ ਹੋਈ ਜ਼ਬਰਦਸਤ ਟੱਕਰ, 3 ਨੌਜਵਾਨਾਂ ਦੀ ਹੋਈ ਮੌ.ਤ || Today News

0

ਸਕੂਟਰੀ ਤੇ ਬਾਈਕ ਵਿਚਾਲੇ ਹੋਈ ਜ਼ਬਰਦਸਤ ਟੱਕਰ, 3 ਨੌਜਵਾਨਾਂ ਦੀ ਹੋਈ ਮੌ.ਤ

ਆਏ ਦਿਨੀ ਸੜਕ ਹਾਦਸਿਆਂ ‘ਚ ਅਨੇਕਾਂ ਹੀ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੋਂ ਨੇੜਲੇ ਪਿੰਡ ਟਿੱਬਾ ਨੇੜੇ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਸਕੂਟਰੀ ਅਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਸੀਐਚਸੀ ਸੈਂਟਰ ਟਿੱਬਾ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਾਲੀ ਥਾਂ ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।

ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦੇਰ ਰਾਤ ਕਰੀਬ ਨੌ ਵਜੇ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ ਉਤੇ ਟਿੱਬਾ ਤੋਂ ਕੁਝ ਦੂਰੀ ਉੱਤੇ ਵਾਹਨਾਂ ਦੀ ਜ਼ੋਰਦਾਰ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ”ਤੇ ਪਹੁੰਚ ਗਈ। ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸੀਐਚਸੀ ਸੈਂਟਰ ਟਿੱਬਾ ਭਰਤੀ ਕਰਵਾਇਆ। ਹਾਦਸੇ ਵਾਲੇ ਥਾਂ ਤੋਂ ਬਾਈਕ ਅਤੇ ਐਕਟਿਵਾ ਬੁਰੀ ਤਰ੍ਹਾਂ ਹਾਦਸਾਗ੍ਰਸਤ ਮਿਲੀ ਹੈ।

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਨੇ ਦਿੱਤੇ ਹੁਕਮ, ਗਰਮੀ ਕਾਰਨ ਰੋਡਵੇਜ਼ ਦੀਆਂ ਬੱਸਾਂ ਵਿੱਚ ਯਾਤਰੀਆਂ ਲਈ ਪੀਣ ਵਾਲੇ ਪਾਣੀ ਦਾ ਕੀਤਾ ਜਾਵੇ ਪ੍ਰਬੰਧ || Today News

ਇਸ ਘਟਨਾ ਸਬੰਧੀ ਪੁਲਿਸ ਨੇ ਕਿਹਾ ਕਿ ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਨੌਜਵਾਨ ਜ਼ਖਮੀ ਹਨ। ਅਜੇ ਮ੍ਰਿਤਕਾਂ ਦੀ ਪਹਿਚਾਨ ਚੰਗੀ ਤਰ੍ਹਾਂ ਨਹੀਂ ਹੋ ਸਕੀ ਹੈ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਸੰਬੰਧੀ ਤਫਤੀਸ਼ ਜਾਰੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ।

NRI ਜੋੜੇ ਨਾਲ ਕੁੱਟਮਾਰ ਮਾਮਲੇ ‘ਚ ਹਿਮਾਚਲ ਦੇ CM ਸੁੱਖੂ ਨੇ ਲਿਆ ਸਖ਼ਤ ਨੋਟਿਸ || Latest News

0
CM Sukhu of Himachal took strict notice in the case of beating NRI couple

NRI ਜੋੜੇ ਨਾਲ ਕੁੱਟਮਾਰ ਮਾਮਲੇ ‘ਚ ਹਿਮਾਚਲ ਦੇ CM ਸੁੱਖੂ ਨੇ ਲਿਆ ਸਖ਼ਤ ਨੋਟਿਸ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਦੇ ਡਲਹੌਜ਼ੀ ਦੇ ਖਜਿਆਰ ‘ਚ NRI ਜੋੜੇ ‘ਤੇ ਹੋਏ ਹਮਲੇ ਦੇ ਮਾਮਲੇ ਦੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸਖ਼ਤ ਨੋਟਿਸ ਲੈਂਦਿਆਂ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਾਲ ਹੀ ‘ਚ ਖਜਿਆਰ ‘ਚ ਇਕ ਸਪੈਨਿਸ਼-ਪੰਜਾਬੀ ਜੋੜੇ ‘ਤੇ ਕੁਝ ਲੋਕਾਂ ਨੇ ਹਮਲਾ ਕੀਤਾ ਸੀ। ਇਸ ਮਾਮਲੇ ਵਿੱਚ ਸੂਬਾ ਪੁਲਿਸ ਅੰਮ੍ਰਿਤਸਰ ਪੁਲਿਸ ਸਟੇਸ਼ਨ ਤੋਂ ਆ ਰਹੀ ਸੂਚਨਾ ਦੇ ਆਧਾਰ ‘ਤੇ ਬਣਦੀ ਕਾਰਵਾਈ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਆਪਣੀ ਸਾਦਗੀ ਅਤੇ ਕੋਮਲ ਸੁਭਾਅ ਲਈ ਜਾਣੇ ਜਾਂਦੇ ਹਨ। ਹਰ ਸਾਲ ਦੇਸ਼-ਵਿਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸੈਲਾਨੀ ਹਿਮਾਚਲ ਘੁੰਮਣ ਲਈ ਆਉਂਦੇ ਹਨ। ਰਾਜ ਸਰਕਾਰ ਸੈਲਾਨੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਦੀ ਹੈ।

11 ਜੂਨ ਨੂੰ ਵਾਪਰੀ ਸੀ ਘਟਨਾ

ਦਰਅਸਲ ਇਹ ਘਟਨਾ 11 ਜੂਨ 2024 ਨੂੰ ਸੈਰ ਸਪਾਟਾ ਕਸਬੇ ਖਜਿਆਰ ਦੀ ਪਾਰਕਿੰਗ ਵਿੱਚ ਵਾਪਰੀ ਸੀ, ਜਿੱਥੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ ਸੀ। ਜਿਸ ਤੋਂ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਵੀ ਕੀਤੀ ਗਈ। ਉਹਨਾਂ ਨੇ ਮੌਕੇ ‘ਤੇ ਪਹੁੰਚ ਕੇ ਸੈਲਾਨੀ ਜੋੜੇ ਨੂੰ ਨੂੰ ਹਸਪਤਾਲ ਪਹੁੰਚਾਇਆ। ਇਸ ਸਭ ਤੋਂ ਬਾਅਦ ਜੋੜੇ ਨੇ ਮੈਡੀਕਲ ਜਾਂਚ ਕਰਵਾਉਣ ਅਤੇ ਕੇਸ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਸੀ |

ਇਹ ਵੀ ਪੜ੍ਹੋ : ਵਿਜੇ ਮਾਲਿਆ ਦੇ ਘਰ ਗੂੰਜਣ ਵਾਲੀ ਸ਼ਹਿਨਾਈ, ਪੁੱਤਰ ਸਿਧਾਰਥ ਕਰਵਾਉਣ ਜਾ ਰਿਹਾ ਵਿਆਹ

ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਸੁੱਖੂ ਨਾਲ ਫੋਨ ‘ਤੇ ਕੀਤੀ ਸੀ ਗੱਲ

ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ ‘ਤੇ ਹੋਏ ਹਮਲੇ ਦੇ ਸਬੰਧ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਨਾਲ ਫੋਨ ‘ਤੇ ਗੱਲ ਕੀਤੀ ਸੀ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ । ਚੰਨੀ ਨੇ ਅਪੀਲ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਪੰਜਾਬ ਅਤੇ ਹਿਮਾਚਲ ਦੀ ਭਾਈਚਾਰਕ ਸਾਂਝ ਵਿੱਚ ਦਰਾੜ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਹ ਖੁਦ ਆਪਣੇ ਪੱਧਰ ‘ਤੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ।

 

 

DIG ਨੇ ਅਚਾਨਕ ਥਾਣੇ ‘ਚ ਮਾਰੀ ਰੇਡ, ਕੁਆਰਟਰਾਂ ‘ਚ ਸੁੱਤੇ ਮਿਲੇ DSP ਤੇ SHO! ਹੋਇਆ ਐਕਸ਼ਨ || Today News || Latest News

0

DIG ਨੇ ਅਚਾਨਕ ਥਾਣੇ ‘ਚ ਮਾਰੀ ਰੇਡ, ਕੁਆਰਟਰਾਂ ‘ਚ ਸੁੱਤੇ ਮਿਲੇ DSP ਤੇ SHO! ਹੋਇਆ ਐਕਸ਼ਨ

ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਵਿੱਚ ਅਚਾਨਕ ਛਾਪਾ ਮਾਰਿਆ। ਇਸ ਦੌਰਾਨ ਥਾਣੇ ਵਿਚ ਡੀਐਸਪੀ ਅਤੇ ਐਸਐਚਓ ਆਪਣੇ ਕੁਆਰਟਰ ਵਿੱਚ ਸੁੱਤੇ ਪਏ ਮਿਲੇ। ਇੰਨਾ ਹੀ ਨਹੀਂ ਥਾਣੇ ਵਿੱਚ ਸਿਰਫ਼ ਸਹਾਇਕ ਮੁਨਸ਼ੀ ਹੀ ਮੌਜੂਦ ਸੀ ਅਤੇ ਉਸ ਕੋਲ ਕੋਈ ਹਥਿਆਰ ਵੀ ਨਹੀਂ ਸੀ।

ਹੁਸ਼ਿਆਰਪੁਰ ਦੇ  SSP ਤੋਂ ਮੰਗਿਆ ਸਪੱਸ਼ਟੀਕਰਨ

ਇਸ ‘ਤੇ ਗੁੱਸੇ ਵਿਚ ਆਏ ਡੀਆਈਜੀ ਨੇ ਐਸਐਚਓ ਟਾਂਡਾ ਤੇ ਸਬ-ਇੰਸਪੈਕਟਰ ਰਮਨ ਕੁਮਾਰ ਨੂੰ ਸਸਪੈਂਡ ਕਰ ਦਿੱਤਾ। ਉਨ੍ਹਾਂ ਡੀਐਸਪੀ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਐਸਐਸਪੀ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਥਾਣਾ ਟਾਂਡਾ ਪੁੱਜੇ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਸਭ ਤੋਂ ਪਹਿਲਾਂ ਮੁਨਸ਼ੀ ਦੇ ਕਮਰੇ ਵਿੱਚ ਪਹੁੰਚ ਕੇ ਵਾਇਰਲੈੱਸ ਸੈੱਟ ’ਤੇ ਕੰਟਰੋਲ ਰੂਮ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਡੀਆਈਜੀ ਗਿੱਲ ਨੇ ਕੰਟਰੋਲ ਰੂਮ ਵਿੱਚ ਤਿੰਨਾਂ ਜ਼ਿਲ੍ਹਿਆਂ (ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ) ਦੇ ਐਸਐਸਪੀ ਨੂੰ ਨੋਟ ਕਰਨ ਲਈ ਕਿਹਾ ਕਿ ਮੈਂ ਅੱਜ ਟਾਂਡਾ ਥਾਣੇ ਵਿੱਚ ਚੈਕਿੰਗ ਲਈ ਪਹੁੰਚ ਗਿਆ ਹਾਂ।

ਡੀਆਈਜੀ ਨੇ ਦੱਸਿਆ ਕਿ ਸਵੇਰੇ ਸਾਢੇ ਸੱਤ ਵਜੇ ਹੀ ਥਾਣੇ ਵਿੱਚ ਸਹਾਇਕ ਮੁਨਸ਼ੀ ਹੀ ਬੈਠਾ ਸੀ। ਸਵੇਰੇ 8 ਵਜੇ ਦੀ ਰੋਲ ਕਾਲ ਗਾਇਬ ਸੀ। ਐਸਐਚਓ ਅਤੇ ਡੀਐਸਪੀ ਟਾਂਡਾ ਆਪੋ-ਆਪਣੇ ਕੁਆਟਰਾਂ ਵਿੱਚ ਪਾਏ ਗਏ। ਥਾਣੇ ਵਿੱਚ ਕੋਈ ਵੀ ਮੈਨਪਾਵਰ ਨਹੀਂ ਸੀ। ਥਾਣੇ ਵਿੱਚ ਇੱਕ ਮਹਿਲਾ ਹਾਵਲਾਤੀ ਸੀ, ਪਰ ਥਾਣੇ ਵਿੱਚ ਕੋਈ ਵੀ ਮਹਿਲਾ ਮੁਲਾਜ਼ਮ ਨਹੀਂ ਸੀ।

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਨੇ ਦਿੱਤੇ ਹੁਕਮ, ਗਰਮੀ ਕਾਰਨ ਰੋਡਵੇਜ਼ ਦੀਆਂ ਬੱਸਾਂ ਵਿੱਚ ਯਾਤਰੀਆਂ ਲਈ ਪੀਣ ਵਾਲੇ ਪਾਣੀ ਦਾ ਕੀਤਾ ਜਾਵੇ ਪ੍ਰਬੰਧ || Today News

ਕਾਰਵਾਈ ਕਰਦਿਆਂ ਡੀਆਈਜੀ ਨੇ ਕਿਹਾ ਕਿ ਫਿਲਹਾਲ ਉਹ ਟਾਂਡਾ ਥਾਣੇ ਦੇ ਐਸਐਚਓ ਨੂੰ ਲਾਈਨ ਹਾਜ਼ਰ ਕਰ ਰਹੇ ਹਨ। ਡੀਐਸਪੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਐਸਐਸਪੀ ਹੁਸ਼ਿਆਰਪੁਰ ਤੋਂ ਐਕਸਪਲੇਨੇਸ਼ਨ ਮੰਗਿਆ ਗਿਆ ਹੈ।

ਗਿੱਲ ਨੇ ਕਿਹਾ- ਮੇਰੀ ਰੇਂਜ ਦੇ ਹਰ ਥਾਣੇ ਵਿੱਚ ਅਜਿਹੀ ਚੈਕਿੰਗ ਜਾਰੀ ਰਹੇਗੀ ਅਤੇ ਜਿੱਥੇ ਵੀ ਕੋਈ ਕਮੀ ਪਾਈ ਜਾਵੇਗੀ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਰੇਂਜ ਦਫ਼ਤਰ (ਡੀ.ਜੀ.ਪੀ. ਦਫ਼ਤਰ) ਵੱਲੋਂ ਆਉਣ ਵਾਲੇ ਏਜੰਡੇ ਦੀ ਪਾਲਣਾ ਨਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।