Home Blog Page 1525

ਵਿਜੀਲੈਂਸ ਨੇ ਘੱਟ ਰੇਟ ‘ਤੇ ਚੌਲਾਂ ਨੂੰ ਵੇਚੇ ਜਾਣ ਦੇ ਘਪਲੇ ਦਾ ਕੀਤਾ ਪਰਦਾਫਾਸ਼, 3 ਲੋਕ ਗ੍ਰਿਫਤਾਰ || Punjab News

0
Vigilance exposed the scam of selling rice at a low rate, 3 people were arrested

ਵਿਜੀਲੈਂਸ ਨੇ ਘੱਟ ਰੇਟ ‘ਤੇ ਚੌਲਾਂ ਨੂੰ ਵੇਚੇ ਜਾਣ ਦੇ ਘਪਲੇ ਦਾ ਕੀਤਾ ਪਰਦਾਫਾਸ਼, 3 ਲੋਕ ਗ੍ਰਿਫਤਾਰ

ਭਾਰਤ ਬਰਾਂਡ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਘੱਟ ਰੇਟ ਵਿੱਚ ਦਿੱਤੇ ਜਾਣ ਵਾਲੇ ਚਾਵਲਾਂ ਨੂੰ ਸਿੱਧੇ ਤੌਰ ‘ਤੇ ਸ਼ੈਲਰਾਂ ਵਿੱਚ ਵੇਚਣ ਜਾ ਰਹੀ ਟੈਂਡਰਕਾਰ ਜੈ ਜਨੋਦਰ ਫਰਮ ‘ਤੇ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਤਿੰਨ ਲੋਕ ਗ੍ਰਿਫਤਾਰ ਕੀਤੇ ਗਏ ਹਨ। ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਬਠਿੰਡਾ ਵੱਲੋਂ ਹੋਣ ਜਾ ਰਹੇ ਵੱਡੇ ਘਪਲੇ ਦਾ ਪਰਦਾਫਾਸ਼ ਕਰਦੇ ਹੋਏ ਗੋਪਾਲ ਗੋਇਲ ਮਾਲਕ ਸਿਵ ਸ਼ਕਤੀ, ਰਾਇਸ ਮਿੱਲ, ਗੜਸ਼ੰਕਰ, ਜਿਲ੍ਹਾ ਹੁਸ਼ਿਆਰਪੁਰ, ਟਰੱਕ ਡਰਾਇਵਰ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਮੌਕਾ ਪਰ ਗ੍ਰਿਫਤਾਰ ਕੀਤਾ ਗਿਆ।

ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਭਾਰਤ ਬਰਾਂਡ ਯੋਜਨਾ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਭਾਰਤ ਬਰਾਂਡ ਯੋਜਨਾ ਚਲਾਈ ਜਾ ਰਹੀ ਹੈ, ਇਸ ਯੋਜਨਾ ਅਧੀਨ ਨੈਸ਼ਨਲ ਕੈਪਅਪਰੇਟਿ ਕਨਜਿਊਮਰ ਫੈਡਰੇਸ਼ਨ ਆਫ ਇੰਡੀਆਂ ਵੱਲੋਂ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ਦੀ ਮੰਡੀਆ ਵਿੱਚ 70,000 ਮੀਟ੍ਰਿਕ ਟਨ ਚਾਵਲ ਦੀ ਵੰਡ ਆਮ ਗਰੀਬ ਲੋਕਾਂ ਨੂੰ ਕਰਨੀ ਸੀ, ਜਿਸ ਦੀ ਕੁੱਲ ਕੀਮਤ ਕਰੀਬ 130 ਕੋਰੜ ਰੁਪਏ ਬਣਦੀ ਹੈ। ਜਿਸ ਵਿੱਚੋਂ ਉਕਤ ਯੋਜਨਾ ਅਧੀਨ 1000 ਮੀਟ੍ਰਿਕ ਟਨ ਚਾਵਲ 18.50/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਣ ਉਪਰੰਤ 5 ਕਿਲੋ ਅਤੇ 10 ਕਿਲੋ ਦੇ ਬੈਗਾਂ ਵਿੱਚ ਭਰਾਈ ਕਰਕੇ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਮ ਗਰੀਬ ਲੋਕਾਂ ਨੂੰ ਸਪਲਾਈ ਕਰਨ ਸਬੰਧੀ ਟੈਂਡਰ ਜੈ ਜਨੋਦਰ ਫਰਮ ਨੂੰ ਮਿਲਿਆ ਸੀ।

ਚਾਵਲਾ ਨੂੰ ਬਿਨਾ ਸਾਫ ਸਫਾਈ ਕੀਤੇ ਸੈਲਰਾ ਨੂੰ ਵੇਚਕੇ ਮੋਟੀ ਰਕਮ ਹਾਸਲ

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਉਰੋ ਨੂੰ ਭਰੋਸੇਯੋਗ ਸੂਤਰਾ ਤੋਂ ਖਬਰ ਮਿਲੀ ਕੇ ਟੈਂਡਰਕਾਰ ਜੈ ਜਨੇਦਰ ਫਰਮ ਹਮਜਾਪੁਰ ਵੱਲੋ ਸ਼ੈਲਰ ਮਾਲਕਾਂ ਨਾਲ ਮਿਲ ਕੇ 3,40,000,00/- ਰੁਪਏ ਦਾ ਚਾਵਲ ਗਬਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕੋਸ਼ਿਸ਼ ਦੇ ਅਧੀਨ ਅੱਜ 02 ਟਰੱਕ ਜਿਨ੍ਹਾਂ ਵਿੱਚ ਇਸ ਯੋਜਨਾ ਦੇ ਤਹਿਤ 1138 ਘੰਟੇ ਚਾਵਲ ਹਨ ਜਿਨਾਂ ਨੂੰ ਹਮਜਾਪੁਰ (ਫਤਿਆਬਾਦ) ਵਿਖੇ ਭੇਜਿਆ ਜਾਣਾ ਹੈ, ਇਹ ਚਾਵਲ ਫਤਿਆਬਾਦ ਨਾ ਭੇਜਕੇ ਟੈਂਡਰਕਾਰ ਫਰਮ ਨੇ ਇਨ੍ਹਾ ਚਾਵਲਾ ਨੂੰ ਬਿਨਾ ਸਾਫ ਸਫਾਈ ਕੀਤੇ ਅਤੇ ਬਿਨਾਂ ਬੈਗਾ ਵਿੱਚ ਭਰਾਈ ਕੀਤੇ ਸਿੱਧੇ ਤੌਰ ਤੇ ਸੈਲਰਾ ਨੂੰ ਵੇਚਕੇ ਮੋਟੀ ਰਕਮ ਹਾਸਲ ਕਰਨੀ ਹੈ। ਅਜਿਹਾ ਕਰਨ ਨਾਲ ਟੈਂਡਰਕਾਰ ਫਰਮ ਚਾਵਲਾ ਦੀ ਸਾਫ-ਸਫਾਈ ਅਤੇ ਗੱਟਿਆ ਵਿੱਚ ਭਰਾਈ ਵਾਲੀ ਰਕਮ ਤਾਂ ਬਚਾਏਗੀ ਹੀ ਇਸ ਤੋਂ ਇਲਾਵਾ ਇਹ ਚਾਵਲ ਸੈਲਰਾ ਨੂੰ ਮਹਿੰਗੇ ਭਾਅ 34 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਕੇ ਸਿੱਧੇ ਤੌਰ ਤੇ ਗਬਨ ਕਰਕੇ ਸਰਕਾਰ ਅਤੇ ਆਮ ਗਰੀਬ ਲੋਕਾਂ ਨੂੰ ਵੀ ਚੂਨਾ ਲਗਾਏਗੀ।

2 ਟਰੱਕਾਂ ਸਮੇਤ 1138 ਗੱਟੇ ਚਾਵਲਾ ਨੂੰ ਲਿਆ ਕਬਜ਼ੇ ਵਿੱਚ

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਨੇ ਇਸ ਖਬਰ ਦੇ ਅਧਾਰ ਪਰ ਮੁਕੱਦਮਾ ਦਰਜ ਕਰਕੇ ਜਾਲ ਵਿਛਾਇਆ। ਟੈਂਡਰਕਾਰ ਜੈ ਜਨੇਦਰ ਫਰਮ ਵੱਲੋ ਗਲੋਬਲ ਵੇਅਰ ਹਾਊਸ (ਸੋਮਾ ਵੇਅਰ ਹਾਊਸ), ਮੌੜ ਮੰਡੀ ਵਿੱਚੋਂ 02 ਟਰੱਕਾ ਰਾਹੀ 1138 ਗੱਟੇ ਹਾਸਲ ਕਰਕੇ, ਹਰੀਸ਼ ਕੁਮਾਰ ਨਾਮ ਦੇ ਦਲਾਲ ਰਾਹੀਂ ਇਸ ਵੇਅਰ ਹਾਊਸ ਦੇ ਅਧਿਕਾਰੀ/ਕਰਮਚਾਰੀ/ਕਸਟੋਡੀਅਨ, ਫੂਡ ਸਪਲਾਈ ਆਫ ਇੰਡੀਆ ਦੇ ਨਾ-ਮਲੂਮ ਅਧਿਕਾਰੀ/ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਰਿਸ਼ਵਤ ਦੇ ਕਰ ਅੰਜਨੀ ਰਾਇਸ ਮਿੱਲ ਕੁੱਤੀਵਾਲ ਕਲਾਂ, ਮੌੜ ਮੰਡੀ ਵਿੱਚ ਲਿਜਾ ਕੇ ਇਨ੍ਹਾ ਚਾਵਲਾਂ ਦੀ ਪਲਟੀ ਕਰਕੇ ਟਰੱਕਾਂ ਰਾਹੀਂ ਸਿਵ ਸ਼ਕਤੀ ਰਾਇਸ ਮਿੱਲ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਲਿਜਾਇਆ ਜਾਣਾ ਸੀ। ਵਿਜੀਲੈਂਸ ਬਿਊਰੋ, ਰੇਂਜ ਬਠਿੰਡਾ ਦੀ ਟੀਮ ਵੱਲੋਂ ਮੌਕਾ ਪਰ ਪਹੁੰਚ ਕੇ ਛਾਪਾ ਮਾਰ ਕੇ 02 ਟਰੱਕਾਂ ਨੂੰ ਸਮੇਤ 1138 ਗੱਟੇ ਚਾਵਲ ਦੇ ਆਪਣੇ ਕਬਜਾ ਵਿੱਚ ਲਿਆ ਗਿਆ। ਵਿਜੀਲੈਂਸ ਬਿਊਰੋ ਵੱਲੋ ਤਰੁੰਤ ਇਹ ਕਾਰਵਾਈ ਕਰਦੇ ਹੋਏ ਇੱਕ ਕਰੋੜ 55 ਲੱਖ ਦੇ ਹੋਣ ਜਾ ਰਹੇ ਵੱਡੇ ਘਪਲੇ ਨੂੰ ਰੋਕਿਆ ਗਿਆ।

ਇਹ ਵੀ ਪੜ੍ਹੋ : CM ਮਾਨ ਨਹੀਂ ਸੰਭਾਲਣਗੇ ਜਲੰਧਰ ਜ਼ਿਮਨੀ ਚੋਣ ਮੁਹਿੰਮ ਦੀ ਕਮਾਨ,  ਜਾਣੋ ਕਿਸਨੂੰ ਦਿੱਤੀ ਜਿੰਮੇਵਾਰੀ

ਮੁਕੱਦਮਾ ਕੀਤਾ ਗਿਆ ਦਰਜ

ਵਿਜੀਲੈਂਸ ਬਿਊਰੋ ਵੱਲੋਂ ਉਕਤ ਦੋਸ਼ਾਂ ਅਧੀਨ ਥਾਣਾ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਵਿਖੇ ਮਾਲਕ ਜੈ ਜਨੋਦਰ ਫਰਮ ਠੇਕੇਦਾਰ/ਟੈਂਡਰਕਾਰ, ਹਰੀਸ਼ ਦਲਾਲ, ਗੋਪਾਲ ਗੋਇਲ ਮਾਲਕ ਸਿਵ ਸ਼ਕਤੀ ਰਾਇਸ ਮਿਲ ਗੜ੍ਹਸੰਕਰ, ਹੁਸ਼ਿਆਰਪੁਰ, ਮਾਲਕ ਅੰਜਨੀ ਰਾਇਸ ਮਿੱਲ ਕੁੱਤੀਵਾਲ ਕਲਾਂ, ਮੋੜ ਮੰਡੀ ਜਿਲਾ ਬਠਿੰਡਾ, ਟਰੱਕ ਡਰਾਇਵਰ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਪਰ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

 

 

 

CM ਮਾਨ ਨਹੀਂ ਸੰਭਾਲਣਗੇ ਜਲੰਧਰ ਜ਼ਿਮਨੀ ਚੋਣ ਮੁਹਿੰਮ ਦੀ ਕਮਾਨ, ਜਾਣੋ ਕਿਸਨੂੰ ਦਿੱਤੀ ਜਿੰਮੇਵਾਰੀ || News of Punjab

0
CM Mann will not take charge of the Jalandhar by-election campaign, know who has been given the responsibility

CM ਮਾਨ ਨਹੀਂ ਸੰਭਾਲਣਗੇ ਜਲੰਧਰ ਜ਼ਿਮਨੀ ਚੋਣ ਮੁਹਿੰਮ ਦੀ ਕਮਾਨ,  ਜਾਣੋ ਕਿਸਨੂੰ ਦਿੱਤੀ ਜਿੰਮੇਵਾਰੀ

CM ਮਾਨ  ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਉਪ ਚੋਣ ਮੁਹਿੰਮ ਦੀ ਕਮਾਨ ਨਹੀਂ ਸੰਭਾਲਣਗੇ। ਇਸ ਵਾਰ ਚੋਣ ਪ੍ਰਚਾਰ ਦੀ ਕਮਾਨ ਜਥੇਬੰਦੀ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਸੌਂਪੀ ਗਈ ਹੈ। ਹਾਲਾਂਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦਾ ਪ੍ਰਚਾਰ ਚਿਹਰਾ ਹੋਣਗੇ।

ਸੀਐਮ ਮਾਨ ਤੋਂ ਪਹਿਲਾਂ ਮਹਿੰਦਰ ਭਗਤ ਲਈ ਦੋ ਸੰਸਦ ਮੈਂਬਰਾਂ, ਚਾਰ ਮੰਤਰੀਆਂ ਅਤੇ ਵਿਧਾਇਕਾਂ ਸਮੇਤ 23 ਸੀਨੀਅਰ ਆਗੂ ਚੋਣ ਪ੍ਰਚਾਰ ਕਰਨ ਜਾ ਰਹੇ ਹਨ। ਸੀਐਮ ਆਖਰੀ ਗੇੜ ਵਿੱਚ ਚੋਣ ਪ੍ਰਚਾਰ ਲਈ ਪਹੁੰਚਣਗੇ। ਆਪ ਪਾਰਟੀ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਲੋਕ ਸਭਾ ਚੋਣਾਂ ‘ਚ 13 ‘ਚੋਂ 10 ਸੀਟਾਂ ‘ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਦੀ ਕਮਾਨ ਪੂਰੀ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਵਿੱਚ ਸੀ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਤਿਆਰ ਕੀਤੇ ਗਏ ਨਾਅਰੇ ਵਿੱਚ ਮੁੱਖ ਮੰਤਰੀ ਦਾ ਨਾਂ ਵੀ ਜੋੜਿਆ ਗਿਆ। ਚੋਣਾਂ ‘ਚ ਹਾਰ ਤੋਂ ਬਾਅਦ ਅਜਿਹੇ ਕਦਮ ਸੁਭਾਵਿਕ ਹਨ |

ਇਹ ਵੀ ਪੜ੍ਹੋ : ਪੰਜਾਬ ‘ਚ VVIP-VIP ਨੂੰ ਮੁਫ਼ਤ ‘ਚ ਨਹੀਂ ਮਿਲੇਗੀ ਪੁਲਿਸ ਸਕਿਊਰਿਟੀ, ਨਿਯਮਾਂ ‘ਚ ਹੋਇਆ ਬਦਲਾਅ

ਪਾਰਟੀ ਇਸ ਸੀਟ ਨੂੰ ਜਿੱਤਣ ਲਈ ਕਰ ਰਹੀ ਪੂਰੀ ਕੋਸ਼ਿਸ਼

ਜਲੰਧਰ ਪੱਛਮੀ ਸੀਟ ਲਈ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣਾਂ ‘ਚ ਆਪ ਪਾਰਟੀ ਲਈ ਜਿੱਤਣਾ ਬੇਹੱਦ ਜ਼ਰੂਰੀ ਬਣਿਆ ਹੋਇਆ ਹੈ | ਦੱਸ ਦਈਏ ਕਿ ਇਹ ਸੀਟ ਪਹਿਲਾਂ ਹੀ ਆਮ ਆਦਮੀ ਪਾਰਟੀ ਕੋਲ ਸੀ ਪਰ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।  ਜਲੰਧਰ ਪੱਛਮੀ ‘ਚ ਪੈਂਦੇ 23 ਵਾਰਡਾਂ ਦੇ ਸੰਸਦ ਮੈਂਬਰਾਂ, ਮੰਤਰੀਆਂ ਤੇ ਵਿਧਾਇਕਾਂ ਸਮੇਤ 23 ਆਗੂਆਂ ਨੂੰ ਇੰਚਾਰਜ ਬਣਾਇਆ ਗਿਆ ਹੈ। ਇਸ ਮੁਹਿੰਮ ਦੀ ਅਗਵਾਈ ਕਰਨ ਲਈ ਚੁਣੇ ਗਏ ਮੰਤਰੀ ਕੁਲਦੀਪ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਡਾਕਟਰ ਬਲਜੀਤ ਕੌਰ ਅਤੇ ਲਾਲ ਚੰਦ ਕਟਾਰੂਚੱਕ ਹਨ। ਇਨ੍ਹਾਂ ਤੋਂ ਇਲਾਵਾ ਨਵੇਂ ਚੁਣੇ ਗਏ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਲਵਿੰਦਰ ਕੰਗ ਵੀ ਇਸ ਟੀਮ ਦਾ ਹਿੱਸਾ ਹਨ। ਪਾਰਟੀ ਇਸ ਸੀਟ ਨੂੰ ਜਿੱਤਣ ਲਈ ਪੂਰੀ -ਪੂਰੀ ਕੋਸ਼ਿਸ਼ ਕਰ ਰਹੀ ਹੈ |

 

 

 

 

ਪੰਜਾਬ ‘ਚ VVIP-VIP ਨੂੰ ਮੁਫ਼ਤ ‘ਚ ਨਹੀਂ ਮਿਲੇਗੀ ਪੁਲਿਸ ਸਕਿਊਰਿਟੀ, ਨਿਯਮਾਂ ‘ਚ ਹੋਇਆ ਬਦਲਾਅ || Punjab News

0
In Punjab, VVIP-VIP will not get police security for free, there has been a change in the rules

ਪੰਜਾਬ ‘ਚ VVIP-VIP ਨੂੰ ਮੁਫ਼ਤ ‘ਚ ਨਹੀਂ ਮਿਲੇਗੀ ਪੁਲਿਸ ਸਕਿਊਰਿਟੀ, ਨਿਯਮਾਂ ‘ਚ ਹੋਇਆ ਬਦਲਾਅ

ਪੰਜਾਬ ‘ਚ ਹੁਣ VVIP-VIP ਲੋਕਾਂ ਨੂੰ ਮੁਫ਼ਤ ‘ਚ ਪੁਲਿਸ ਸਕਿਊਰਿਟੀ ਨਹੀਂ ਮਿਲੇਗੀ ,ਉਨ੍ਹਾਂ ਨੂੰ ਸੁਰੱਖਿਆ (Security) ਲਈ ਭੁਗਤਾਨ ਕਰਨਾ ਪਵੇਗਾ | ਪੁਲਿਸ ਵਿਭਾਗ ਵੱਲੋਂ ਇਸ ਸਬੰਧੀ ਖਰੜਾ ਤਿਆਰ ਕਰ ਲਿਆ ਗਿਆ ਹੈ। ਜਿਸ ਬਾਰੇ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿੱਚ ਜਾਣਕਾਰੀ ਦਿੱਤੀ ਹੈ।

ਪੰਜਾਬ ਪੁਲਿਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਿੱਤੇ ਡਰਾਫਟ ਅਨੁਸਾਰ ਜਿਨ੍ਹਾਂ ਦੀ ਆਮਦਨ 3 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ। ਇਸ ਤੋਂ ਬਿਨਾਂ ਕਿਸੇ ਕੇਸ ਦੇ ਮੁੱਖ ਗਵਾਹ ਨੂੰ ਵੀ ਮੁਫ਼ਤ ਸੁਰੱਖਿਆ ਦਿੱਤੀ ਜਾਵੇਗੀ।

3 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲੋਕਾਂ ਦਿੱਤੀ ਜਾਵੇਗੀ ਮੁਫ਼ਤ ਸੁਰੱਖਿਆ

ਜੇਕਰ ਲੋਕ ਪੁਲਿਸ ਤੋਂ ਨਿੱਜੀ ਸੁਰੱਖਿਆ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। 3 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲੋਕਾਂ ਅਤੇ ਗਵਾਹਾਂ ਨੂੰ ਮੁਫ਼ਤ ਸੁਰੱਖਿਆ ਦਿੱਤੀ ਜਾਵੇਗੀ। ਇਸ ਸਮੇਂ ਪੰਜਾਬ ਪੁਲਿਸ ਨੇ 900 ਦੇ ਕਰੀਬ ਲੋਕਾਂ ਨੂੰ ਸੁਰੱਖਿਆ (Security) ਦਿੱਤੀ ਗਈ ਹੈ। ਇਨ੍ਹਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਹੈ। ਪਹਿਲੇ ਨੰਬਰ ‘ਤੇ ਸਿਆਸਤਦਾਨ, ਦੂਜੇ ਨੰਬਰ ‘ਤੇ ਮਸ਼ਹੂਰ ਹਸਤੀਆਂ ਅਤੇ ਤੀਜੇ ‘ਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਲੋਕ ਆਉਂਦੇ ਹਨ।

ਹਰ ਤਿੰਨ ਮਹੀਨੇ ਬਾਅਦ ਕੀਤੀ ਜਾਵੇਗੀ ਸਮੀਖਿਆ

ਨਵੇਂ ਖਰੜੇ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਹੈ, ਉਨ੍ਹਾਂ ਦੀ ਹਰ ਤਿੰਨ ਮਹੀਨੇ ਬਾਅਦ ਸਮੀਖਿਆ ਕੀਤੀ ਜਾਵੇਗੀ ਕਿ ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ ਜਾਂ ਨਹੀਂ। ਇਸ ਦੇ ਆਧਾਰ ‘ਤੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਯਾਨੀ ਹਰ 3 ਮਹੀਨੇ ਬਾਅਦ ਦੇਖਿਆ ਜਾਵੇਗਾ ਕਿ ਸੁਰੱਖਿਆ ਦਿੱਤੀ ਜਾਣੀ ਹੈ ਜਾਂ ਨਹੀਂ। ਇਹ ਨਵਾਂ ਖਰੜਾ ਜੁਲਾਈ ਤੋਂ ਲਾਗੂ ਕੀਤਾ ਜਾ ਸਕਦਾ ਹੈ।

ਪੰਜਾਬ ਅਤੇ ਚੰਡੀਗੜ੍ਹ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਪੁਲਿਸ ਸੁਰੱਖਿਆ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦਾ ਖਰੜਾ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਖਰੜਾ (Draft) ਵਿਚ ਖਾਸ ਗੱਲ ਇਹ ਹੈ ਕਿ ਜਿਸ ਵਿਅਕਤੀ ਨੂੰ ਧਮਕੀ ਦਿੱਤੀ ਗਈ ਹੈ, ਉਸ ਨੂੰ ਮੁਫਤ ਸੁਰੱਖਿਆ ਦਿੱਤੀ ਜਾਵੇਗੀ। ਜਿਨ੍ਹਾਂ ਲੋਕਾਂ ਦੀ ਆਮਦਨ 3 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਤੋਂ ਪ੍ਰਤੀ ਕਰਮਚਾਰੀ ਲਗਭਗ 1.5 ਲੱਖ ਰੁਪਏ ਵਸੂਲੇ ਜਾਣਗੇ।

ਇਹ ਵੀ ਪੜ੍ਹੋ : 105 ਦੀ ਉਮਰ ਵਿਚ ਇਸ ਮਹਿਲਾ ਨੇ ਹਾਸਲ ਕੀਤੀ ਮਾਸਟਰ ਡਿਗਰੀ

39 ਲੋਕ ਹੀ ਕਰ ਰਹੇ ਭੁਗਤਾਨ

ਹਾਈ ਕੋਰਟ ਵਿੱਚ ਪੰਜਾਬ ਪੁਲਿਸ ਵੱਲੋਂ ਦਸਿਆ ਗਿਆ ਕਿ ਸਿਰਫ਼ 39 ਲੋਕ ਹੀ ਭੁਗਤਾਨ ਕਰ ਰਹੇ ਹਨ। ਹਾਲਾਂਕਿ ਸੀਨੀਅਰ ਸਰਕਾਰੀ ਅਧਿਕਾਰੀਆਂ, ਮੰਤਰੀਆਂ, ਵਿਧਾਇਕਾਂ, ਜੱਜਾਂ, ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਪੰਜਾਬ ਵਿੱਚ 900 ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਅਤੇ ਬਾਕੀ ਲੋਕਾਂ ਦਾ ਖਰਚਾ ਪੁਲਿਸ ਵਿਭਾਗ ਖੁਦ ਚੁੱਕ ਰਿਹਾ ਹੈ।

 

 

 

105 ਦੀ ਉਮਰ ਵਿਚ ਇਸ ਮਹਿਲਾ ਨੇ ਹਾਸਲ ਕੀਤੀ ਮਾਸਟਰ ਡਿਗਰੀ || International News

0
At the age of 105, this woman obtained a master's degree

105 ਦੀ ਉਮਰ ਵਿਚ ਇਸ ਮਹਿਲਾ ਨੇ ਹਾਸਲ ਕੀਤੀ ਮਾਸਟਰ ਡਿਗਰੀ

ਕਿਹਾ ਜਾਂਦਾ ਹੈ ਕਿ ਪੜ੍ਹਨ -ਲਿਖਣ ਦੀ ਉਮਰ ਨਹੀਂ ਹੁੰਦੀ | ਵਿਅਕਤੀ ਕਦੇ ਵੀ ਕਿਸੇ ਵੀ ਉਮਰ ‘ਚ ਸਿੱਖਿਆ ਹਾਸਲ ਕਰ ਸਕਦਾ ਹੈ | ਪਰ ਕਈ ਲੋਕ ਮੰਨਦੇ ਹਨ ਕਿ ਕਾਲਜ ਦੇ ਬਾਅਦ ਪੜ੍ਹਾਈ ਦੀ ਉਮਰ ਨਿਕਲ ਜਾਂਦੀ ਹੈ। ਪਰੰਤੂ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਹੈ ਜਿੱਥੇ ਕਿ ਤੁਸੀ ਪ੍ਰੇਰਨਾ ਲੈ ਸਕਦੇ ਹੋ ਕਿ ਪੜ੍ਹਾਈਦੀ ਕੋਈ ਉਮਰ ਨਹੀਂ ਹੁੰਦੀ | ਦਰਅਸਲ , ਇੱਕ ਮਹਿਲਾ ਦੀ ਕਹਾਣੀ ਇੰਟਰਨੈੱਟ ‘ਤੇ ਕਾਫ਼ੀ ਚਰਚਾ ਵਿਚ ਹੈ ਜਿਥੇ ਮਹਿਲਾ ਨੇ 105 ਸਾਲ ਦੀ ਉਮਰ ਵਿਚ ਮਾਸਟਰ ਡਿਗਰੀ ਹਾਸਲ ਕੀਤੀ ਹੈ।

80 ਸਾਲ ਬਾਅਦ ਵਾਪਸ ਆ ਕੇ ਆਪਣੀ ਪੜ੍ਹਾਈ ਨੂੰ ਕੀਤਾ ਪੂਰਾ

ਅਮਰੀਕਾ ਦੇ ਵਰਜੀਨੀਆ ਗਿਨੀ ਹਿਸਲੋਪ ਜਿਨ੍ਹਾਂ ਨੇ ਸੈਟਨਫੋਰਡ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ ਤੋਂ 80 ਸਾਲ ਬਾਅਦ ਵਾਪਸ ਆ ਕੇ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਹੈ । ਰਿਪੋਰਟ ਮੁਤਾਬਕ 1940 ਵਿਚ ਇਹ ਮਹਿਲਾ ਆਪਣੇ ਕੋਰਸ ਦੇ ਆਖਰੀ ਸਮੈਸਟਰ ਵਿਚ ਸੀ ਪਰ ਆਖਿਰ ਦੇ ਮਹੀਨੇ ਵਿਚ ਮਾਸਟਰ ਥੀਸਸ ਜਮ੍ਹਾ ਕਰਨ ਤੋਂ ਠੀਕ ਪਹਿਲਾਂ ਦੂਜਾ ਵਿਸ਼ਵ ਯੁੱਧ ਛਿੜ ਗਿਆ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਨੇ ਯੁੱਧ ਲਈ ਬੁਲਾ ਲਿਆ ਜਿਸ ਕਾਰਨ ਉਨ੍ਹਾਂ ਦਾ ਡਿਗਰੀ ਕੋਰਸ ਅਟਕ ਗਿਆ।

16 ਜੂਨ ਨੂੰ ਹਾਸਲ ਕੀਤੀ ਮਾਸਟਰ ਡਿਗਰੀ

ਯੁੱਧ ਤਾਂ ਕੁਝ ਸਮੇਂ ਬਾਅਦ ਟਲ ਗਿਆ ਤੇ ਇਸ ਦੇ ਬਾਅਦ ਮਿਸ ਸਟੈਨਫੋਰਡ ਆਪਣੇ ਘਰ-ਪਰਿਵਾਰ ਵਿਚ ਉਲਝ ਗਈ ਤੇ ਹੁਣ ਉਨ੍ਹਾਂ ਦੇ 9 ਪੜਪੌਤੇ ਹਨ। ਜਿਸ ਤੋਂ ਬਾਅਦ ਹੁਣ  ਉਨ੍ਹਾਂ ਨੂੰ ਮਾਸਟਰ ਡਿਗਰੀ ਹਾਸਲ ਕਰਨ ਦੀ ਚਾਹਤ ਉਠੀ ਤੇ ਇਸ ਦੌਰਾਨ ਸਟੈਨਫੋਰਡ ਨੇ ਆਪਣੀ ਥੀਸਸ ਦੀ ਲੋੜ ਨੂੰ ਖਤਮ ਕਰ ਦਿੱਤਾ ਜਿਸ ਨਾਲ ਉਨ੍ਹਾਂ ਦਾ ਕੰਮ ਹੋਰ ਜ਼ਿਆਦਾ ਆਸਾਨ ਹੋ ਗਿਆ ਤੇ ਗਿੰਨੀ ਹਿਸਲੋਪ ਆਪਣੀ ਮਾਸਟਰ ਡਿਗਰੀ ਨੂੰ ਪੂਰਾ ਕਰਨ ਲਈ ਵਾਪਸ ਕਾਲਜ ਪਰਤ ਆਈ ਤੇ ਉਨ੍ਹਾਂ ਨੇ 16 ਜੂਨ ਨੂੰ ਮਾਸਟਰ ਡਿਗਰੀ ਹਾਸਲ ਕੀਤੀ।

ਇਹ ਵੀ ਪੜ੍ਹੋ : ਪੀਯੂ ਦੇ ਵਿਦਿਆਰਥੀਆਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਪਰੋਸਿਆ ਜਾ ਰਿਹਾ ਖਰਾਬ ਖਾਣਾ

ਸੁਪਨਾ ਹੋਇਆ ਪੂਰਾ

ਇਹ ਡਿਗਰੀ ਉਨ੍ਹਾਂ ਨੂੰ ਡੀਨ ਡੈਨੀਅਲ ਸ਼ਵਾਰਟਜ਼ ਦੁਆਰਾ ਸੌਂਪਿਆ ਗਿਆ ਸੀ। ਜਿਸ ਤੋਂ ਬਾਅਦ ਗਿੰਨੀ ਹਿਸਲੋਪ ਨੇ ਕਿਹਾ ਕਿ ਹੇ ਭਗਵਾਨ, ਮੈਂ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੀ ਹਾਂ। ਉਨ੍ਹਾਂ ਨੇ ਇਕ ਇੰਟਰਵਿਊ ਰਾਹੀਂ ਆਪਣੀ ਕਹਾਣੀ ਦੁਨੀਆ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਨੇ ਆਪਣੀ ਇੰਟਰਵਿਊ ਵਿੱਚ ਕਿਹਾ ਕਿ ਉਹ ਇਸ ਦਿਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਅਤੇ ਹੁਣ ਉਸਦਾ ਸੁਪਨਾ ਪੂਰਾ ਹੋ ਗਿਆ ਹੈ। ਹਿਸਲੋਪ ਦੀ ਕਹਾਣੀ ਹੁਣ ਦੁਨੀਆ ਦੇ ਸਾਹਮਣੇ ਆਈ ਹੈ ਤਾਂ ਹਰ ਕੋਈ ਹੈਰਾਨ ਹਾ ਤੇ ਮਹਿਲਾ ਦੀ ਸਾਰੇ ਤਾਰੀਫ ਕਰ ਰਹੇ ਹਨ।

 

 

 

ਪੀਯੂ ਦੇ ਵਿਦਿਆਰਥੀਆਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਪਰੋਸਿਆ ਜਾ ਰਿਹਾ ਖਰਾਬ ਖਾਣਾ || Chandigarh News

0
The health of PU students is being played with, bad food is being served

ਪੀਯੂ ਦੇ ਵਿਦਿਆਰਥੀਆਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਪਰੋਸਿਆ ਜਾ ਰਿਹਾ ਖਰਾਬ ਖਾਣਾ

ਪਿਛਲੇ ਕੁਝ ਦਿਨਾਂ ਤੋਂ ਖਾਣੇ ਵਿੱਚ ਇਤਰਾਜ਼ਯੋਗ ਚੀਜ਼ਾਂ ਪਾਏ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਜਿਹਾ ਹੀ ਇਕ ਮਾਮਲਾ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਤੋਂ ਸਾਹਮਣੇ ਆਇਆ ਹੈ।

ਖਾਣੇ ਵਿਚੋਂ ਨਿਕਲਿਆ ਕਾਕਰੋਚ

ਜਿੱਥੇ ਕਿ ਪੀਯੂ ਦੇ ਕੈਂਪਸ ਦੀ ਕੰਟੀਨ ਵਿੱਚ ਵਿਦਿਆਰਥੀਆਂ ਵੱਲੋਂ ਛਾਪਾ ਮਾਰਿਆ ਗਿਆ ਤੇ ਖਾਣੇ ਵਿਚੋਂ ਕਾਕਰੋਚ ਨਿਕਲਿਆ | ਬੈਂਗਣ ਤੇ ਆਲੂਆਂ ਸਣੇ ਸਬਜ਼ੀ ਵਿਚ ਸੁਸਰੀਆਂ ਪਈਆਂ ਹੋਈਆਂ ਸਨ ਜੋ ਕਿ ਪਲੇਟਾਂ ਵਿਚ ਪਾ ਕੇ ਵਿਦਿਆਰਥੀਆਂ ਨੂੰ ਪਰੋਸਿਆ ਜਾਣਾ ਸੀ। ਜਿਸ ਵੇਲੇ ਵਿਦਿਆਰਥੀਆਂ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਤਾਂ ਆਪਣੀ ਗਲਤੀ ਮੰਨਣ ਦੀ ਬਜਾਏ ਕੰਟੀਨ ਵਾਲੇ ਵਿਦਿਆਰਥੀਆਂ ‘ਤੇ ਹੀ ਔਖੇ ਹੁੰਦੇ ਦਿਖਾਈ ਦੇ ਰਹੇ ਸੀ |

ਇਹ ਵੀ ਪੜ੍ਹੋ : ਦੇਸ਼ ‘ਚ ਐਂਟੀ ਪੇਪਰ ਲੀਕ ਕਾਨੂੰਨ ਹੋਇਆ ਲਾਗੂ , ਗੜਬੜੀ ਕਰਨ ਵਾਲਿਆਂ ਨੂੰ ਇੰਨੇ ਕਰੋੜ ਤੱਕ ਦਾ ਲੱਗੇਗਾ ਜੁਰਮਾਨਾ

ਇਸ ਦੇ ਨਾਲ ਹੀ ਕੰਟੀਨ ਵਿਚ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ । ਪੂਰੀ ਰਸੋਈ ਵਿਚ ਕਾਕਰੋਚ ਤੇ ਸੁੰਡੀਆਂ ਸਨ। ਇਹੀ ਖਰਾਬ ਸਬਜ਼ੀਆਂ ਦਾ ਖਾਣਾ ਬਣਾ ਕੇ ਵਿਦਿਆਰਥੀਆਂ ਨੂੰ ਦਿੱਤਾ ਜਾ ਰਿਹਾ ਹੈ। ਅਜਿਹੇ ਵਿਚ ਪੂਰੇ ਮਾਮਲੇ ਦੀ ਜਾਂਚ ਕਰਨੀ ਬੇਹੱਦ ਜ਼ਰੂਰੀ ਬਣ ਜਾਂਦੀ ਹੈ।

 

 

 

ਦੇਸ਼ ‘ਚ ਐਂਟੀ ਪੇਪਰ ਲੀਕ ਕਾਨੂੰਨ ਹੋਇਆ ਲਾਗੂ , ਗੜਬੜੀ ਕਰਨ ਵਾਲਿਆਂ ਨੂੰ ਇੰਨੇ ਕਰੋੜ ਤੱਕ ਦਾ ਲੱਗੇਗਾ ਜੁਰਮਾਨਾ || latest News

0
Anti-paper leak law has been implemented in the country, those who make mistakes will be fined up to so many crores

ਦੇਸ਼ ‘ਚ ਐਂਟੀ ਪੇਪਰ ਲੀਕ ਕਾਨੂੰਨ ਹੋਇਆ ਲਾਗੂ , ਗੜਬੜੀ ਕਰਨ ਵਾਲਿਆਂ ਨੂੰ ਇੰਨੇ ਕਰੋੜ ਤੱਕ ਦਾ ਲੱਗੇਗਾ ਜੁਰਮਾਨਾ

NEET ਤੇ UGC-NET ਪ੍ਰੀਖਿਆਵਾਂ ਦੇ ਵੱਧਦੇ ਵਿਵਾਦਾਂ ਨੂੰ ਦੇਖ ਦੇਸ਼ ਵਿਚ ਐਂਟੀ ਪੇਪਰ ਲੀਕ ਕਾਨੂੰਨ ਲਾਗੂ ਹੋ ਗਿਆ ਹੈ। ਅੱਧੀ ਰਾਤ ਕੇਂਦਰ ਸਰਕਾਰ ਨੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ । ਇਸ ਕਾਨੂੰਨ ਤਹਿਤ ਪੇਪਰ ਲੀਕ ਕਰਨ ਜਾਂ ਆਂਸਰ ਸ਼ੀਟ ਨਾਲ ਛੇੜਛਾੜ ਕਰਨ ‘ਤੇ ਘੱਟੋ-ਘੱਟ 3 ਸਾਲ ਜੇਲ੍ਹ ਦੀ ਸਜ਼ਾ ਮਿਲੇਗੀ। ਇਸ ਨੂੰ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੇ ਨਾਲ 5 ਸਾਲ ਤੱਕ ਵਧਾਇਆ ਜਾ ਸਕਦਾ ਹੈ। ਦੂਜੇ ਪਾਸੇ ਪ੍ਰੀਖਿਆ ਨਾਲ ਜੁੜੀ ਗੜਬੜੀ ਵਿਚ ਕਿਸੇ ਸਰਕਾਰੀ ਅਧਿਕਾਰੀ ਦੇ ਸ਼ਾਮਲ ਪਾਏ ਜਾਣ ‘ਤੇ ਉਸ ਨੂੰ ਘੱਟੋ-ਘੱਟ 3 ਸਾਲ ਦੀ ਸਜ਼ਾ ਮਿਲੇਗੀ। ਇਹ 10 ਸਾਲ ਤੱਕ ਵਧ ਸਕਦੀ ਹੈ। ਇਸ ਤੋਂ ਇਲਾਵਾ 1 ਕਰੋੜ ਦਾ ਜੁਰਮਾਨਾ ਵੀ ਹੋ ਸਕਦਾ ਹੈ।

ਗੜਬੜੀ ਵਿਚ ਐਗਜ਼ਾਮ ਸੈਂਟਰ ਦੀ ਭੂਮਿਕਾ ਪਾਈ ਜਾਣ ‘ਤੇ 4 ਸਾਲ ਲਈ ਸਸਪੈਂਡ

ਐਂਟੀ ਪੇਪਰ ਲੀਕ ਕਾਨੂੰਨ ਤਹਿਤ ਜੇਕਰ ਕਿਸੇ ਗੜਬੜੀ ਵਿਚ ਐਗਜ਼ਾਮ ਸੈਂਟਰ ਦੀ ਭੂਮਿਕਾ ਪਾਈ ਜਾਂਦੀ ਹੈ ਤਾਂ ਸੈਂਟਰ ਨੂੰ 4 ਸਾਲ ਲਈ ਸਸਪੈਂਡ ਕੀਤਾ ਜਾਵੇਗਾ ਯਾਨੀ ਉਸ ਸੈਂਟਰ ਨੂੰ ਅਗਲੇ 4 ਸਾਲ ਤੱਕ ਲਈ ਕੋਈ ਵੀ ਸਰਕਾਰੀ ਪੇਪਰ ਕਰਾਉਣ ਦਾ ਅਧਿਕਾਰ ਨਹੀਂ ਹੋਵੇਗਾ।

ਦੱਸ ਦਈਏ ਕਿ ਐਂਟੀ ਪੇਪਰ ਲੀਕ ਇਸ ਸਾਲ ਫਰਵਰੀ ਵਿਚ ਲੋਕ ਸਭਾ ਤੇ ਰਾਜਸਭਾ ਵਿਚ ਪਾਸ ਹੋਇਆ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਬਲਿਕ ਐਗਜ਼ਾਮੀਨੇਸ਼ਨ ਐਕਟ 2024 ਨਾਂ ਤੋਂ ਇਸ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਕਾਨੂੰਨ ਦੇ ਦਾਇਰੇ ਵਿਚ ਸੰਘ ਲੋਕ ਸੇਵਾ ਕਮਿਸ਼ਨ (UPSC), ਕਰਮਚਾਰੀ ਚੋਣ ਕਮਿਸ਼ਨ SSC, ਰੇਲਵੇ, ਬੈਂਕਿੰਗ ਭਰਤੀ ਪ੍ਰੀਖਿਆਵਾਂ ਤੇ ਰਾਸ਼ਟਰੀ ਪ੍ਰੀਖਣ ਏਜੰਸੀ (NTA) ਵੱਲੋਂ ਆਯੋਜਿਤ ਸਾਰੀਆਂ ਕੰਪਿਊਟਰ ਆਧਾਰਿਤ ਪ੍ਰੀਖਿਆਵਾਂ ਆਉਣਗੀਆਂ।

ਇਸ ਤੋਂ ਪਹਿਲਾ ਅਲੱਗ ਤੋਂ ਨਹੀਂ ਸੀ ਕੋਈ ਕਾਨੂੰਨ

NEET ਤੇ UGC-NET ਵਰਗੀਆਂ ਪ੍ਰੀਖਿਆਵਾਂ ਵਿਚ ਗੜਬੜੀਆਂ ਨੂੰ ਰੋਕਣ ਲਈ ਇਹ ਕਾਨੂੰਨ ਲਿਆਉਣ ਦਾ ਫੈਸਲਾ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਜਿਹਾ ਕੋਈ ਅਲੱਗ ਤੋਂ ਕਾਨੂੰਨ ਨਹੀਂ ਸੀ ਜਿਸ ਨਾਲ ਪ੍ਰੀਖਿਆਵਾਂ ਵਿਚ ਹੋ ਰਹੀ ਗੜਬੜੀ ਨੂੰ ਰੋਕਣ ਲਈ ਕੁਝ ਕੀਤਾ ਜਾ ਸਕੇ |

ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਜੀ” ਤੋਂ ਅੱਜ ਦਾ ਫੁਰਮਾਣ

0

ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਜੀ” ਤੋਂ ਅੱਜ ਦਾ ਫੁਰਮਾਣ

ਅਮਨਦੀਪ ਸਿੰਘ ਆਬਿਆਣਾ ਨੂੰ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ॥ latest news

0

ਅਮਨਦੀਪ ਸਿੰਘ ਆਬਿਆਣਾ ਨੂੰ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ

ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਚਰਨਜੀਤ ਸਿੰਘ ਬਰਾੜ ਦੇ ਖਾਸਮ ਖਾਸ ਚਲ ਮੰਨੇ ਜਾਂਦੇ ਅਮਨਦੀਪ ਸਿੰਘ ਆਬਿਆਣਾ ਨੂੰ ਮੋਹਾਲੀ ਦੀ ਥਾਣਾ ਫੇਸ ਅੱਠ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰl
ਜਿਨਾਂ ਨੂੰ ਮੋਹਾਲੀ ਦੇ ਸੈਕਟਰ 68 ਸਥਿਤ ਮਕਾਨ ਉੱਪਰ ਜਬਰਨ ਕਬਜ਼ਾ ਕਰਨ ਦੀ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਗ੍ਰਿਫਤਾਰ ਕੀਤਾ ਗਿਆ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ ਕੱਚਾ ਪਨੀਰ, ਜਾਣੋ ਇਸਦੇ ਹੋਰ ਫਾਇਦੇ || Today News || Health News

0

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ ਕੱਚਾ ਪਨੀਰ, ਜਾਣੋ ਇਸਦੇ ਹੋਰ ਫਾਇਦੇ

ਪ੍ਰੋਟੀਨ, ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਕਈ ਹੋਰ ਤੱਤਾਂ ਨਾਲ ਭਰਪੂਰ ਪਨੀਰ ਨਾ ਸਿਰਫ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ ਬਲਕਿ ਇਸ ਨਾਲ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ। ਫਿਟਨੈੱਸ ਮਾਹਿਰ ਜਿਮ ਤੋਂ ਕਸਰਤ ਦੇ ਬਾਅਦ ਅਕਸਰ ਕੱਚਾ ਪਨੀਰ ਖਾਣ ਦੀ ਸਲਾਹ ਦਿੰਦੇ ਹਨ।ਪਨੀਰ ‘ਚ ਗੁੱਡ ਫੈਟ ਦੇ ਨਾਲ ਪ੍ਰੋਟੀਨ ਦੀ ਹਾਈ ਮਾਤਰਾ ਪਾਈ ਜਾਂਦੀ ਹੈ।

ਭਾਰ ਘਟਾਉਣ ਵਾਲਿਆਂ ਲਈ ਪਨੀਰ ਸਭ ਤੋਂ ਚੰਗੀ ਡਾਇਟ ਹੈ ਪਰ ਪਨੀਰ ਸਿਰਫ ਵੇਟ ਮੈਨੇਜਮੈਂਟ ਲਈ ਹੀ ਨਹੀਂ ਸਗੋਂ ਸਿਹਤ ਲਈ ਕਈ ਤਰ੍ਹਾਂ ਤੋਂ ਫਾਇਦੇਮੰਦ ਹੈ। ਆਓ ਜਾਣਦੇ ਹਾਂ ਠੀਕ ਸਮੇਂ ‘ਤੇ ਪਨੀਰ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੁੰਦੇ ਹਨ।

1. ਮਜ਼ਬੂਤ ਹੱਡੀਆਂ
ਕੱਚੇ ਪਨੀਰ ‘ਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ। ਇਸ ਲਈ ਰੋਜ਼ਾਨਾ ਇਸ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ।ਇਸ ‘ਚ ਆਸਟੀਓਪੋਰੋਸਿਸ ਵਰਗੀਆਂ ਹੱਡੀਆਂ ਦੀਆਂ ਬੀਮਾਰੀਆਂ ਦਾ ਵੀ ਖਤਰਾ ਘੱਟ ਹੁੰਦਾ ਹੈ।

2. ਸ਼ੂਗਰ ਦੇ ਮਰੀਜ਼ਾਂ ਲਈ
ਕੱਚੇ ਪਨੀਰ ‘ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸ਼ੂਗਰ ਵੀ ਕੰਟਰੋਲ ਰਹੇਗੀ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਦੀ ਲੱਖਾਂ ਰੁਪਏ ਦੀ ਪ੍ਰੋਪਰਟੀ…

3.ਪਾਚਣ ਤੰਤਰ ਲਈ ਫਾਇਦੇਮੰਦ
ਪਨੀਰ ‘ਚ ਕੁਝ ਪ੍ਰੋਬਾਇਓਟਿਕ ਬੈਕਟੀਰੀਆ ਹੁੰਦੇ ਹਨ ਜੋ ਪਾਚਣ ਤੰਤਰ ਲਈ ਫਾਇਦੇਮੰਦ ਹੋ ਸਕਦੇ ਹਨ। ਇਸ ਵਿਚ ਫਾਈਬਰ ਦੀ ਵੀ ਉੱਚ ਮਾਤਰਾ ਪਾਈ ਜਾਂਦੀ ਹੈ। ਪਨੀਰ ਦਾ ਸੇਵਨ ਪਾਚਣ ਵਿਚ ਸੁਧਾਰ ਦੇ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਵੀ ਦਿਵਾਉਂਦਾ ਹੈ।

4. ਭਾਰ ਘੱਟ ਕਰੇ
ਪਨੀਰ ‘ਚ ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਹੋਣ ਨਾਲ ਇਹ ਸਰੀਰ ਦਾ ਭਾਰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ।ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ਾਨਾ ਪਨੀਰ ਦੀ ਵਰਤੋਂ ਕਰਨੀ ਚਾਹੀਦੀ ਹੈ।

5.ਮਾਸਪੇਸ਼ੀਆਂ ਕਰਦਾ ਹੈ ਮਜ਼ਬੂਤ
ਪਨੀਰ ਵਿਚ ਪ੍ਰੋਟੀਨ ਦੀ ਉੱਚ ਮਾਤਰਾ ਪਾਈ ਜਾਂਦੀ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਇਹ ਕਸਰਤ ਦੇ ਬਾਅਦ ਮਸਲਸ ਰਿਕਵਰੀ ‘ਚ ਵੀ ਮਦਦਗਾਰ ਹੈ। ਪ੍ਰੋਟੀਨ ਦਾ ਸੇਵਨ ਕ੍ਰੇਵਿੰਗ ਨੂੰ ਵੀ ਕੰਟਰੋਲ ਕਰਦਾ ਹੈ, ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।

6.ਗਰਭ ਅਵਸਥਾ ‘ਚ ਫਾਇਦੇਮੰਦ
ਗਰਭਵਤੀ ਔਰਤ ਨੂੰ ਪਨੀਰ ਜ਼ਰੂਰ ਖਾਣਾ ਚਾਹੀਦਾ ਹੈ । ਇਸ ‘ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਆਇਰਨ ਪੇਟ ‘ਚ ਪਲ ਰਹੇ ਬੱਚੇ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਕਾਰਵਾਈ, 200 ਕਰੋੜ ਦੀ ਜਾਇਦਾਦ ਜ਼ਬਤ, 356 ਤਸਕਰ ਕਾਬੂ || Today News || Punjab News

0

ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਕਾਰਵਾਈ, 200 ਕਰੋੜ ਦੀ ਜਾਇਦਾਦ ਜ਼ਬਤ, 356 ਤਸਕਰ ਕਾਬੂ

ਨਸ਼ਿਆਂ ਖਿਲਾਫ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਚੰਡੀਗੜ੍ਹ ਮੁੱਖ ਦਫਤਰ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਵਿਚ ਚਲਾਈ ਜਾ ਰਹੀ ਹੈ। ਇਸ ਵਿਚ ਨਸ਼ੇ ਦੇ ਹੌਟਸਪਾਟ ਇਲਾਕਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਕ ਸਾਲ ਵਿਚ ਪੁਲਿਸ ਨੇ ਪੂਰੇ ਪੰਜਾਬ ਵਿਚ 356 ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਨਸ਼ੇ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ 250 ਲੋਕਾਂ ਦੀ ਬਣਾਈ ਗਈ ਜਾਇਦਾਦ ਦੀ ਪਛਾਣ ਕਰਕੇ ਉਸ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਦਾਅਵਾ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਨਸ਼ਾ ਤਸਕਰਾਂ ਦੀ 200 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।

ਸੂਬੇ ਵਿਚ ਨਸ਼ੇ ਦੇ ਚੱਕਰ ਨੂੰ ਖਤਮ ਕਰਨ ਲਈ ਹੁਣ ਪੁਲਿਸ ਤੇ ਮਾਲੀਆ ਵਿਭਾਗ ਦੇ ਅਧਿਕਾਰੀ ਮਿਲ ਕੇ ਕੰਮ ਕਰਨਗੇ। ਇਸ ਲਈ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ। ਹੁਣ ਜਿਵੇਂ ਹੀ ਕੋਈ ਨਸ਼ਾ ਤਸਕਰ ਪੁਲਿਸ ਵੱਲੋਂ ਕਾਬੂ ਕੀਤਾ ਜਾਵੇਗਾ ਤਾਂ ਮਾਲੀਆ ਵਿਭਾਗ ਪਹਿਲ ਦੇ ਆਧਾਰ ‘ਤੇ ਉਸ ਦੀ ਜਾਇਦਾਦ ਦਾ ਰਿਕਾਰਡ ਪੁਲਿਸ ਨੂੰ ਮੁਹੱਈਆ ਕਰਵਾਇਆ ਜਾਵੇਗਾ। ਫਿਰ ਪੁਲਿਸ ਵੱਲੋਂ 7 ਦਿਨ ਵਿਚ ਉਸ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਦੀ ਲੱਖਾਂ ਰੁਪਏ ਦੀ ਪ੍ਰੋਪਰਟੀ…

ਇਸ ਤੋਂ ਇਲਾਵਾ ਪੁਲਿਸ ਵੱਲੋਂ ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਬਾਰਡਰ ‘ਤੇ ਵੀ ਫੋਕਸ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਉਥੇ ਕੈਮਰੇ ਲਗਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ‘ਤੇ 20 ਕਰੋੜ ਰੁਪਏ ਦੀ ਲਾਗਤ ਆਏਗੀ। ਪਹਿਲੇ ਪੜਾਅ ਵਿਚ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਦੇ ਪਿੰਡਾਂ ਵਿਚ 575 ਥਾਵਾਂ ‘ਤੇ ਕੈਮਰੇ ਲਗਾਏ ਜਾਣਗੇ। ਹਾਲਾਂਕਿ ਵਿਲੇਜ ਡਿਫੈਂਸ ਕਮੇਟੀਆਂ ਪਹਿਲਾਂ ਤੋਂ ਹੀ ਕੰਮ ਕਰ ਰਹੀਆਂ ਹਨ।