Home Blog Page 1516

ਛੁੱਟੀ ‘ਤੇ ਆਏ ਫੌਜੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ , ਜਾਂਚ ‘ਚ ਜੁਟੀ ਪੁਲਿਸ || Latest News

0
An army youth on leave died under suspicious circumstances, the police are investigating

ਛੁੱਟੀ ‘ਤੇ ਆਏ ਫੌਜੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ , ਜਾਂਚ ‘ਚ ਜੁਟੀ ਪੁਲਿਸ

ਛੁੱਟੀ ‘ਤੇ ਘਰ ਆਏ ਫੌਜੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮ੍ਰਿਤਕ ਦੇਹ ਨਾਲੇ ਵਿਚੋਂ ਬਰਾਮਦ ਹੋਈ ਹੈ। ਮ੍ਰਿਤਕ ਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ (24) ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ  ਮ੍ਰਿਤਕ ਗੁਰਪ੍ਰੀਤ ਸਿੰਘ ਆਪਣੇ ਪਿੰਡ ਦੇ ਇਕ ਬੰਦੇ ਨਾਲ ਕੰਮ ਉਤੇ ਗਿਆ ਸੀ ਤੇ 26 ਸ਼ਾਮ ਤੱਕ ਵਾਪਸ ਨਹੀਂ ਪਰਤਿਆ ਤਾਂ ਉਸ ਦੀ ਪੁਲਿਸ ਰਿਪੋਰਟ ਕੀਤੀ ਗਈ ਪਰ ਜਦੋਂ ਇਸ ਦੀ ਲਾਸ਼ ਨਾਲੇ ਵਿਚੋਂ ਮਿਲੀ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ |

ਕੁਝ ਸਾਲ ਪਹਿਲਾਂ ਹੀ ਫੌਜ ਵਿਚ ਹੋਇਆ ਸੀ ਭਰਤੀ

ਗੁਰਪ੍ਰੀਤ ਸਿੰਘ ਕੁਝ ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ | ਪਰ ਇਸ ਅਚਾਨਕ ਹੋਈ ਮੌਤ ਨਾਲ ਪਰਿਵਾਰ ਸਦਮੇ ‘ਚ ਹੈ | ਸਿੱਖ ਰੈਜੀਮੈਂਟ ਵਿਚ ਗੁਰਪ੍ਰੀਤ ਸਿੰਘ ਲਖਨਊ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਤੇ 2 ਮਹੀਨੇ ਪਹਿਲਾਂ ਹੀ ਛੁੱਟੀ ਉਤੇ ਆਇਆ ਸੀ। 29 ਜੂਨ ਨੂੰ ਆਪਣੀ ਡਿਊਟੀ ਉਤੇ ਹਾਜ਼ਰ ਹੋਣਾ ਸੀ।

ਇਹ ਵੀ ਪੜ੍ਹੋ : ਸਿਹਤ ਮੰਤਰੀ ਡਾ. ਬਲਬੀਰ ਦਾ ਵੱਡਾ ਐਲਾਨ , ਪੰਜਾਬ ‘ਚ 2000 ਡਾਕਟਰਾਂ ਦੀ ਹੋਵੇਗੀ ਨਿਯੁਕਤੀ

ਪਿੰਡ ਵਿੱਚ ਛਾਈ ਸੋਗ ਦੀ ਲਹਿਰ

ਦਰਅਸਲ , 25 ਜੂਨ ਨੂੰ ਗੁਰਪ੍ਰੀਤ ਸਿੰਘ ਪਿੰਡ ਦੇ ਹੀ ਕਿਸੇ ਵਿਅਕਤੀ ਨਾਲ ਕਿਸੇ ਕੰਮ ਨੂੰ ਗਿਆ ਸੀ ਤੇ 26 ਜੂਨ ਤੱਕ ਜਦੋਂ ਗੁਰਪ੍ਰੀਤ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੂੰ ਫਿਕਰ ਹੋਣ ਲੱਗੀ ਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਉਸੇ ਸ਼ਾਮ ਹੀ ਗੁਰਪ੍ਰੀਤ ਦੀ ਲਾਸ਼ ਨਾਲੇ ਤੋਂ ਬਰਾਮਦ ਹੋਈ। ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪਿੰਡ ਵਾਲਿਆਂ ਤੇ ਪਰਿਵਾਰ ਵੱਲੋਂ ਗੁਰਪ੍ਰੀਤ ਨਾਲ ਕੋਈ ਮੰਦਭਾਗੀ ਘਟਨਾ ਵਾਪਰਣ ਦਾ ਖਦਸ਼ਾ ਪ੍ਰਗਟਾਇਆ ਹੈ | ਇਸ ਅਚਾਨਕ ਹੋਈ ਮੌਤ ਨਾਲ ਪਿੰਡ ਵਾਲਿਆਂ ‘ਚ ਡਰ ਦਾ ਮਾਹੌਲ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

 

ਸਿਹਤ ਮੰਤਰੀ ਡਾ. ਬਲਬੀਰ ਦਾ ਵੱਡਾ ਐਲਾਨ , ਪੰਜਾਬ ‘ਚ 2000 ਡਾਕਟਰਾਂ ਦੀ ਹੋਵੇਗੀ ਨਿਯੁਕਤੀ || News of Punjab

0
Health Minister Dr. Balbir's big announcement, 2000 doctors will be appointed in Punjab

ਸਿਹਤ ਮੰਤਰੀ ਡਾ. ਬਲਬੀਰ ਦਾ ਵੱਡਾ ਐਲਾਨ , ਪੰਜਾਬ ‘ਚ 2000 ਡਾਕਟਰਾਂ ਦੀ ਹੋਵੇਗੀ ਨਿਯੁਕਤੀ

ਸੂਬੇ ਭਰ ਦੇ ਹਸਪਤਾਲਾਂ ‘ਚ ਡਾਕਟਰਾਂ ਅਤੇ ਮੈਨਪਾਵਰ ਦੀ ਕਮੀ ਨੂੰ ਦੇਖਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਪੈਰਾ ਮੈਡੀਕਲ ਸਟਾਫ ਨੂੰ ਬਹਾਲ ਕਰ ਦਿੱਤਾ ਗਿਆ ਹੈ। ਡਾਕਟਰਾਂ ਨੂੰ ਬਹਾਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਦੋ ਹਜ਼ਾਰ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਣੀ ਹੈ।

ਪਹਿਲੇ ਪੜਾਅ ਵਿੱਚ ਪੰਜ ਸੌ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਜਿੱਥੇ ਮੈਡੀਕਲ ਸਟਾਫ਼ ਨਹੀਂ ਹੈ, ਉੱਥੇ ਵੀ ਉਨ੍ਹਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਸਮਾਂ ਲੱਗੇਗਾ, ਪਰ ਸਾਰੀਆਂ ਕਮੀਆਂ ਦੂਰ ਹੋ ਜਾਣਗੀਆਂ। ਉਨ੍ਹਾਂ ਮੰਨਿਆ ਕਿ ਮੈਡੀਕਲ ਅਫ਼ਸਰਾਂ ਦੀ ਘਾਟ ਹੈ ਕਿਉਂਕਿ ਕਈ ਡਾਕਟਰ ਅਗਲੇਰੀ ਪੜ੍ਹਾਈ ਲਈ ਨੌਕਰੀ ਛੱਡ ਦਿੰਦੇ ਹਨ, ਇਸ ਲਈ ਇਸ ਮਾਮਲੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਲੁਧਿਆਣਾ ਦੇ ਸਿਵਲ ਹਸਪਤਾਲ ਦਾ ਲੈਣ ਪਹੁੰਚੇ ਸਨ ਜਾਇਜ਼ਾ

ਦਰਅਸਲ ਉਹ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਜਾਇਜ਼ਾ ਲੈਣ ਪਹੁੰਚੇ ਸਨ। ਇਸ ਦੌਰਾਨ ਲੁਧਿਆਣਾ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ ਹੈ। ਸਿਵਲ ਹਸਪਤਾਲ ਵਿੱਚ ਮੈਡੀਕਲ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਇੱਥੇ ਵੱਡੀਆਂ ਸਰਜਰੀਆਂ ਹੋਣਗੀਆਂ। ਮਰੀਜ਼ਾਂ ਨੂੰ ਪੀਜੀਆਈ ਰੈਫਰ ਨਹੀਂ ਕੀਤਾ ਜਾਵੇਗਾ। ਹਰ ਤਰ੍ਹਾਂ ਦਾ ਇਲਾਜ ਇਸ ਤਰ੍ਹਾਂ ਹੋਵੇਗਾ।

ਹਸਪਤਾਲ ਦੀਆਂ ਇਮਾਰਤਾਂ ਨੂੰ ਜਾ ਰਿਹਾ ਸੁਧਾਰਿਆ

ਇਸ ਦੇ ਲਈ ਹਸਪਤਾਲ ਦੀਆਂ ਇਮਾਰਤਾਂ ਨੂੰ ਵੀ ਸੁਧਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਟਾਫ਼ ਦੀ ਘਾਟ ਅਤੇ ਦਵਾਈਆਂ ਦੀ ਉਪਲਬਧਤਾ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਮਾਰਤਾਂ ਦੀ ਮੁਰੰਮਤ ਦਾ ਕੰਮ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਐਕਸਰੇ ਅਤੇ ਅਲਟਰਾਸਾਊਂਡ ਮਸ਼ੀਨਾਂ ਭੇਜ ਦਿੱਤੀਆਂ ਗਈਆਂ ਹਨ। ਸ਼ਹਿਰੀ ਕਮਿਊਨਿਟੀ ਸੈਂਟਰਾਂ ਨੂੰ ਵੀ ਜੋੜਿਆ ਜਾ ਰਿਹਾ ਹੈ ਤਾਂ ਜੋ ਉੱਥੇ ਛੋਟੀਆਂ-ਮੋਟੀਆਂ ਸਰਜਰੀਆਂ ਕੀਤੀਆਂ ਜਾ ਸਕਣ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਦੀ ਨਵੀਂ ਵੀਡੀਓ ਆਈ ਸਾਹਮਣੇ

ਕੇਂਦਰ ਸਰਕਾਰ ਨੇ ਸਿਹਤ ਵਿਭਾਗ ਦੇ 1200 ਕਰੋੜ ਰੁਪਏ ਰੋਕੇ

ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਹਤ ਵਿਭਾਗ ਦੇ 1200 ਕਰੋੜ ਰੁਪਏ ਰੋਕ ਲਏ ਹਨ। ਹੁਣ ਸਾਡੇ ਸੰਸਦ ਮੈਂਬਰਾਂ ਦੀ ਗਿਣਤੀ ਵਧ ਗਈ ਹੈ, ਉਹ ਇਸ ਮੁੱਦੇ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਨੂੰ ਗਲਤ ਤਰੀਕੇ ਨਾਲ ਰੋਕਿਆ। ਮੰਤਰੀ ਨੇ ਹਸਪਤਾਲ ਦੇ ਹਰੇਕ ਵਿਭਾਗ ਦਾ ਜਾਇਜ਼ਾ ਲੈ ਕੇ ਕਮੀਆਂ ਦੀ ਰਿਪੋਰਟ ਲਈ, ਜਿਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਹਰ ਤਰ੍ਹਾਂ ਦੀਆਂ ਦਵਾਈਆਂ ਭੇਜ ਦਿੱਤੀਆਂ ਗਈਆਂ ਹਨ।

 

 

 

ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਦੀ ਨਵੀਂ ਵੀਡੀਓ ਆਈ ਸਾਹਮਣੇ || Punjab News

0
A new video of a girl doing yoga in Sri Darbar Sahib has come out

ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਦੀ ਨਵੀਂ ਵੀਡੀਓ ਆਈ ਸਾਹਮਣੇ

ਸ੍ਰੀ ਦਰਬਾਰ ਸਾਹਿਬ ਵਿਚ ਯੋਗਾ ਕਰਨ ਵਾਲੀ ਕੁੜੀ ਨੂੰ ਲੈ ਕੇ ਕਾਫੀ ਵਿਵਾਦ ਦੇਖਣ ਨੂੰ ਮਿਲਿਆ ਹੈ ਅਤੇ ਇਸੇ ਦੇ ਵਿਚਕਾਰ ਉਸ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਗਈ ਹੈ | ਜਿਸ ਵਿਚੋਂ ਉਸ ਨੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਤਸਵੀਰਾਂ ਵਿਚ ਯੋਗਾ ਵਾਲੀ ਕੁੜੀ ਗੁਲਾਬੀ ਸਲਵਾਰ ਕਮੀਜ ਵਿਚ ਨਜ਼ਰ ਆ ਰਹੀ ਹੈ। ਤਸਵੀਰਾਂ ਦੇ ਨਾਲ-ਨਾਲ ਉਸ ਨੇ ਲਿਖਿਆ ਹੈ ਕਿ ਵਾਹਿਗੁਰੂ ਦੀ ਬਖਸ਼ਿਸ਼ ਲਈ ਸਦਾ ਲਈ ਸ਼ੁਕਰਗੁਜ਼ਾਰ ਹਾਂ। ਉਸ ਨੇ ਲਿਖਿਆ ਕਿ ਮੈਂ ਕੁਝ ਤਸਵੀਰਾਂ ਸ਼ੇਅਰ ਨਹੀਂ ਕਰਨੀਆ ਸਨ ਪਰ ਕਿਉਂਕਿ ਮੇਰੇ ਇਰਾਦਿਆਂ ‘ਤੇ ਸਵਾਲ ਚੁੱਕੇ ਜਾ ਰਹੇ ਹਨ ਇਸ ਲਈ ਮੈਂ ਇਨ੍ਹਾਂ ਤਸਵੀਰਾਂ ਨੂੰ ਪੋਸਟ ਕੀਤਾ ਹੈ।

ਗੁਰੂ ਘਰ ਵਿਚ ਸੇਵਾ ਕਰਦੇ ਹੋਏ ਤਸਵੀਰ ਕੀਤੀ ਸਾਂਝੀ

ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ… ਇਨਸਾਫ ਕਰੋ। ਇਸ ਕੁੜੀ ਦਾ ਨਾਂ ਅਰਚਨਾ ਮਕਵਾਨਾ ਹੈ | ਦਰਬਾਰ ਸਾਹਿਬ ਵਿਚ ਯੋਗਾ ਕਰਨ ਨਾਲ ਛਿੜੇ ਵਿਵਾਦ ਨੂੰ ਦੇਖ ਉਸ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ | ਇਕ ਤਸਵੀਰ ਗੁਰੂ ਘਰ ਵਿਚ ਸੇਵਾ ਕਰਦੇ ਹੋਏ ਵੀ ਵਾਇਰਲ ਕੀਤੀ ਹੈ। ਬਾਲਟੀ ਵਿਚ ਪਾਣੀ ਭਰ ਕੇ ਸੇਵਾ ਕਰ ਰਹੀ ਹੈ। ਇਕ ਤਸਵੀਰ ਗੁਰੂ ਘਰ ਦੇ ਪ੍ਰਸਾਦੇ ਦੀ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਨੇ ਲਿਖਿਆ ਹੈ ਕਿ 20 ਜੂਨ ਨੂੰ ਮੈਂ ਸਵੇਰੇ 8.19 ਪ੍ਰਸਾਦਾ ਛਕਿਆ ਸੀ।

ਇਹ ਵੀ ਪੜ੍ਹੋ : T20 ਵਿਸ਼ਵ ਕੱਪ ਦਾ ਫਾਈਨਲ ਅੱਜ ਹੋਵੇਗਾ ਜਾਂ ਕੱਲ੍ਹ ? 46% ਹੈ ਮੀਂਹ ਦੀ ਸੰਭਾਵਨਾ

ਗੁਰੂ ਘਰ ਨੂੰ 2100 ਰੁਪਏ ਦਾ ਕੀਤਾ ਗਿਆ ਦਾਨ

ਦੂਜੀ ਤਸਵੀਰ ਉਸ ਨੇ ਗੁਰੂ ਘਰ ਦੇ ਕੜਾਹ ਪ੍ਰਸਾਦ ਦੇਗ ਦੀ ਸਾਂਝੀ ਕੀਤੀ ਹੈ ਜਿਸ ਵਿਚ ਉਸ ਨੇ ਥਾਲ ਵਿਚ ਕੜਾਹ ਪ੍ਰਸਾਦ ਫੜ ਕੇ ਫੋਟੋ ਖਿੱਚੀ ਹੈ। ਇਹ 21 ਜੂਨ ਦੀ ਫੋਟੋ ਹੈ ਤੇ ਇਹ ਪ੍ਰਸਾਦ ਮੈਂ ਘਰ ਵੀ ਲੈਕੇ ਗਈ ਸੀ। ਇਸ ਤੋਂ ਇਲਾਵਾ ਵੀ ਹੋਰ ਕਈ ਫੋਟੋਆਂ ਉਸ ਨੇ ਅਕਾਲ ਤਖਤ ਸਾਹਿਬ ਦੀਆਂ ਸਾਂਝੀਆਂ ਕੀਤੀਆਂ ਹਨ। ਇੰਨਾ ਹੀ ਨਹੀ ਇਸ ਵੱਲੋਂ ਗੁਰੂ ਘਰ ਨੂੰ 2100 ਰੁਪਏ ਦਾ ਦਾਨ ਵੀ ਕੀਤਾ ਗਿਆ ਹੈ |

T20 ਵਿਸ਼ਵ ਕੱਪ ਦਾ ਫਾਈਨਲ ਅੱਜ ਹੋਵੇਗਾ ਜਾਂ ਕੱਲ੍ਹ ? 46% ਹੈ ਮੀਂਹ ਦੀ ਸੰਭਾਵਨਾ || latest News

0
T20 World Cup final will be today or tomorrow? 46% chance of rain

T20 ਵਿਸ਼ਵ ਕੱਪ ਦਾ ਫਾਈਨਲ ਅੱਜ ਹੋਵੇਗਾ ਜਾਂ ਕੱਲ੍ਹ ? 46% ਹੈ ਮੀਂਹ ਦੀ ਸੰਭਾਵਨਾ

T20 ਵਿਸ਼ਵ ਕੱਪ 2024 ‘ਚ ਭਾਰਤ ਨੇ ਇੰਗਲੈਂਡ ਉੱਤੇ ਤਕੜੀ ਜਿੱਤ ਹਾਸਲ ਕਰਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਸੀ | ਜਿਸਦੇ ਚੱਲਦਿਆਂ ਅੱਜ ਰਾਤ 8 ਵਜੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ ਹੋਵੇਗਾ | ਇਹ ਮੈਚ ਬ੍ਰਿਜਟਾਊਨ, ਬਾਰਬਾਡੋਸ ਵਿੱਚ ਖੇਡਿਆ ਜਾਵੇਗਾ। ਜਿੱਥੇ ਇੱਕ ਪਾਸੇ ਇਸ ਮੈਚ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਉੱਥੇ ਹੀ ਇੱਕ ਹੋਰ ਪਰੇਸ਼ਾਨੀ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ | ਦਰਅਸਲ , ਫਾਈਨਲ ਮੈਚ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿੱਥੇ ਕਿ ਮੀਂਹ ਪੈਣ ਦੇ 46% ਚਾਂਸ ਹਨ । ਦੱਸ ਦਈਏ ਕਿ ਇੱਕ ਦਿਨ ਪਹਿਲਾਂ ਵੀ ਬ੍ਰਿਜਟਾਊਨ ਵਿੱਚ ਭਾਰੀ ਮੀਂਹ ਪਿਆ ਸੀ।

ਧਿਆਨਯੋਗ ਹੈ ਕਿ ਟਾਸ ਤੋਂ ਬਾਅਦ ਵੀ ਮੈਚ ਸਮੇਂ ਸਿਰ ਸ਼ੁਰੂ ਨਾ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਇਹ ਮੈਚ ਮੀਂਹ ਕਾਰਨ ਨਹੀਂ ਖੇਡਿਆ ਜਾਂਦਾ, ਤਾਂ ਇਸ ਨੂੰ ਰਿਜ਼ਰਵ ਡੇਅ ਯਾਨੀ 30 ਜੂਨ ਨੂੰ ਦੁਬਾਰਾ ਉਸੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਜੇਕਰ ਮੀਂਹ ਪਿਆ ਤਾਂ ਕੀ ਹੋਵੇਗਾ?

DLC : ਫਾਈਨਲ ਮੈਚ ਲਈ 190 ਮਿੰਟ ਦਾ ਵਾਧੂ ਸਮਾਂ ਹੈ । ਟੀ-20 ਮੈਚ 3 ਘੰਟੇ 10 ਮਿੰਟ ‘ਚ ਖਤਮ ਹੁੰਦਾ ਹੈ। ਵਾਧੂ ਸਮਾਂ ਜੋੜਨ ਨਾਲ ਇਹ ਸਮਾਂ 6 ਘੰਟੇ 20 ਮਿੰਟ ਹੋ ਜਾਵੇਗਾ। ਯਾਨੀ 8 ਵਜੇ ਤੋਂ ਅਗਲੇ ਦਿਨ ਸਵੇਰੇ 3 ਵਜੇ ਤੱਕ। ਇਸ ਮਿਆਦ ਦੇ ਦੌਰਾਨ DLS ਨਿਯਮ ਲਾਗੂ ਹੋ ਸਕਦੇ ਹਨ। ਫਾਈਨਲ ਦੇ ਓਵਰ ਘੱਟ ਹੋ ਸਕਦੇ ਹਨ। ਸਕੋਰ ਨੂੰ ਸੋਧਿਆ ਜਾ ਸਕਦਾ ਹੈ। ਜੇਕਰ ਦੋਵੇਂ ਟੀਮਾਂ ਘੱਟੋ-ਘੱਟ 10 ਓਵਰ ਖੇਡਦੀਆਂ ਹਨ, ਤਾਂ DLS ਰਾਹੀਂ ਫਾਈਨਲ ਦੇ ਜੇਤੂ ਦਾ ਐਲਾਨ ਕੀਤਾ ਜਾ ਸਕਦਾ ਹੈ।

ਰਿਜ਼ਰਵ-ਡੇ

ਉੱਥੇ ਹੀ ਜੇਕਰ DLS ਦੇ ਨਿਯਮਾਂ ਅਨੁਸਾਰ ਫਾਈਨਲ ਮੈਚ ਵਿੱਚ ਜੇਤੂ ਐਲਾਨਿਆ ਨਹੀਂ ਜਾ ਸਕਦਾ ਹੈ, ਤਾਂ ICC ਇਸਨੂੰ ਰਿਜ਼ਰਵ ਡੇਅ ‘ਤੇ ਭੇਜ ਸਕਦਾ ਹੈ। ਇਸ ਦੀਆਂ 3 ਸ਼ਰਤਾਂ ਹਨ।
ਪਹਿਲੀ ਸ਼ਰਤ– ਰਿਜ਼ਰਵ ਡੇਅ ‘ਤੇ ਵੀ ਮੈਚ ਦਾ ਸਮਾਂ 380 ਮਿੰਟ ਰੱਖਿਆ ਗਿਆ ਹੈ ਯਾਨੀ 6 ਘੰਟੇ 20 ਮਿੰਟ। ਯਾਨੀ ਮੈਚ ਨੂੰ ਇਸ ਸਮੇਂ ਦੇ ਅੰਦਰ ਪੂਰਾ ਕਰਨਾ ਹੋਵੇਗਾ।

ਦੂਜੀ ਸ਼ਰਤ – ਜੇਕਰ ਫਾਈਨਲ ਵਾਲੇ ਦਿਨ ਮੈਚ ਵਿੱਚ ਇੱਕ ਵੀ ਗੇਂਦ ਨਾ ਸੁੱਟੀ ਗਈ, ਓਵਰ ਘਟਾਏ ਗਏ ਅਤੇ ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਤਾਂ ਰਿਜ਼ਰਵ ਦਿਨ ‘ਤੇ ਪੂਰਾ ਕੀਤਾ ਜਾਵੇਗਾ |

ਤੀਜੀ ਸ਼ਰਤ– ਮੈਚ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਰੋਕਿਆ ਗਿਆ ਸੀ। ਜੇਕਰ ਮੈਚ ਰਿਜ਼ਰਵ ਦਿਨ ‘ਤੇ ਨਿਰਧਾਰਤ ਸਮੇਂ ਦੇ ਅੰਦਰ ਨਹੀਂ ਖੇਡਿਆ ਜਾਂਦਾ ਹੈ, ਤਾਂ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ।

ਮੈਚ ਰਿਜ਼ਰਵ ਡੇ ‘ਤੇ ਵੀ ਨਹੀਂ ਹੋਇਆ ਤਾਂ ਜੇਤੂ ਕਿਵੇਂ ਐਲਾਨਿਆ ਜਾਵੇਗਾ?

ਜੇਕਰ ਰਿਜ਼ਰਵ ਡੇਅ ‘ਤੇ ਵੀ ਫਾਈਨਲ ਮੈਚ ਪੂਰਾ ਨਹੀਂ ਹੁੰਦਾ ਹੈ ਤਾਂ ਟਰਾਫੀ ਦੋਵਾਂ ਟੀਮਾਂ ਵਿਚਾਲੇ ਸਾਂਝੀ ਹੋਵੇਗੀ। ਪੁਆਇੰਟ ਟੇਬਲ ਵਿੱਚ ਟੀਮਾਂ ਦੀ ਸਥਿਤੀ ਦੇ ਆਧਾਰ ‘ਤੇ ਜੇਤੂ ਦਾ ਐਲਾਨ ਨਹੀਂ ਕੀਤਾ ਜਾਵੇਗਾ।

ਕੀ ਸੁਪਰ ਓਵਰ ਵੀ ਲਾਗੂ ਹੋ ਸਕਦਾ ਹੈ?

ਜੇਕਰ ਮੈਚ ਟਾਈ ਹੁੰਦਾ ਹੈ ਤਾਂ ਸੁਪਰ ਓਵਰ ਕਰਵਾਇਆ ਜਾਵੇਗਾ। ਸੁਪਰ ਓਵਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੋਈ ਜੇਤੂ ਨਹੀਂ ਮਿਲ ਜਾਂਦਾ |

ਟੀਵੀ ਸਟਾਰ ਹਿਨਾ ਖਾਨ ਨੂੰ ਹੋਇਆ ਬ੍ਰੈਸਟ ਕੈਂਸਰ, ਸੋਸ਼ਲ ਮੀਡੀਆ ‘ਤੇ ਖੁਦ ਜਾਣਕਾਰੀ ਕੀਤੀ ਸਾਂਝੀ || Latest News

0
TV star Hina Khan got breast cancer, shared the information herself on social media

ਟੀਵੀ ਸਟਾਰ ਹਿਨਾ ਖਾਨ ਨੂੰ ਹੋਇਆ ਬ੍ਰੈਸਟ ਕੈਂਸਰ, ਸੋਸ਼ਲ ਮੀਡੀਆ ‘ਤੇ ਖੁਦ ਜਾਣਕਾਰੀ ਕੀਤੀ ਸਾਂਝੀ

ਟੈਲੀਵਿਜ਼ਨ ਐਕਸਟ੍ਰੈਸ ਹਿਨਾ ਖਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ | ਜਿੱਥੇ ਕਿ ਉਹ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਉਹਨਾਂ ਨੇ ਆਪਣੇ ਫੈਨਜ਼ ਲਈ ਇਹ ਜਾਣਕਾਰੀ ਖ਼ੁਦ ਸੋਸ਼ਲ ਮੀਡੀਆ ‘ਤੇ ਪੋਸਟ ਪਾ ਸਾਂਝੀ ਕੀਤੀ ਹੈ | ਉਹ ਕੈਂਸਰ ਦੀ ਤੀਜੀ ਸਟੇਜ ‘ਤੇ ਹੈ |

ਕੈਂਸਰ ਤੀਜੀ ਸਟੇਜ ‘ਤੇ

ਐਕਟ੍ਰੈਸ ਨੇ ਪੋਸਟ ਵਿਚ ਲਿਖਿਆ-ਮੇਰੇ ਬਾਰੇ ਕੁਝ ਅਫਵਾਹਾਂ ਚੱਲ ਰਹੀਆਂ ਹਨ,ਮੈਂ ਤੁਹਾਡੇ ਸਾਰਿਆਂ ਨਾਲ ਇਕ ਜ਼ਰੂਰੀ ਖਬਰ ਸ਼ੇਅਰ ਕਰਨਾ ਚਾਹੁੰਦੀ ਹਾਂ। ਖਾਸ ਕਰਕੇ ਉਨ੍ਹਾਂ ਲੋਕਾਂ ਨਾਲ ਜੋ ਮੈਨੂੰ ਪਿਆਰ ਕਰਦੇ ਹਨ, ਮੇਰੀ ਪਰਵਾਹ ਕਰਦੇ ਹਨ। ਮੈਨੂੰ ਬ੍ਰੈਸਟ ਕੈਂਸਰ ਹੈ। ਇਹ ਤੀਜੀ ਸਟੇਜ ‘ਤੇ ਹੈ। ਇਸ ਦਾ ਇਲਾਜ ਸ਼ੁਰੂ ਹੋ ਚੁੱਕਾ ਹੈ। ਕਈ ਪ੍ਰੇਸ਼ਾਨੀਆਂ ਨਾਲ ਜੂਝਣ ਦੇ ਬਾਵਜੂਦ ਮੈਂ ਸਾਰਿਆਂ ਨੂੰ ਭਰੋਸਾ ਦਿਵਾ ਰਹੀ ਹਾਂ ਕਿ ਮੈਂ ਠੀਕ ਹਾਂ। ਮੈਂ ਇਸ ਬੀਮਾਰੀ ਨਾਲ ਪੂਰੀ ਤਰ੍ਹਾਂ ਲੜਨ ਲਈ ਤਿਆਰ ਹਾਂ। ਇਸ ਸਮੇਂ ਮੈਂ ਉਹ ਹਰ ਚੀਜ਼ ਕਰਨ ਨੂੰ ਤਿਆਰ ਹਾਂ ਜੋ ਮੈਨੂੰ ਮਜ਼ਬੂਤ ਬਣਾਏ ਰੱਖੇਗੀ।

ਇਹ ਵੀ ਪੜ੍ਹੋ : ਸੈਲਾਨੀਆਂ ਨਾਲ ਕੁੱਟਮਾਰ ਮਗਰੋਂ ਹਿਮਾਚਲ ‘ਚ ਘਟੀ ਟੂਰਿਸਟਾਂ ਦੀ ਗਿਣਤੀ

ਕੈਂਸਰ ਦੀ ਜੰਗ ਜਿੱਤ ਕੇ ਜਲਦ ਹੀ ਹੋ ਜਾਵਾਂਗੀ ਠੀਕ

ਬ੍ਰੈਸਟ ਕੈਂਸਰ ਬਾਰੇ ਦੱਸਦੇ ਹੋਏ ਹਿਨਾ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੈਨੂੰ ਤੁਹਾਡੇ ਪਿਆਰ ਤੇ ਸਨਮਾਨ ਦੀ ਕਦਰ ਹੈ ਪਰ ਇਸ ਸਮੇਂ ਸਾਡੀ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਵੇ। ਮੈਨੂੰ ਤੇ ਮੇਰੇ ਪਰਿਵਾਰ ਨੂੰ ਪੂਰਾ ਯਕੀਨ ਹੈ ਕਿ ਮੈਂ ਕੈਂਸਰ ਦੀ ਜੰਗ ਜਿੱਤ ਕੇ ਜਲਦ ਹੀ ਠੀਕ ਹੋ ਜਾਵਾਂਗੀ ਪਰ ਉਦੋਂ ਤੱਕ ਥੋੜ੍ਹਾ ਧਿਆਨ ਰੱਖੋ। ਇਸ ਸਮੇਂ ਮੈਨੂੰ ਤੁਹਾਡੇ ਪਿਆਰ ਤੇ ਦੁਆਵਾਂ ਦੀ ਬਹੁਤ ਲੋੜ ਹੈ।

ਸੈਲਾਨੀਆਂ ਨਾਲ ਕੁੱਟਮਾਰ ਮਗਰੋਂ ਹਿਮਾਚਲ ‘ਚ ਘਟੀ ਟੂਰਿਸਟਾਂ ਦੀ ਗਿਣਤੀ || Himachal Pradesh News

0
The number of tourists decreased in Himachal after the beating of tourists

ਸੈਲਾਨੀਆਂ ਨਾਲ ਕੁੱਟਮਾਰ ਮਗਰੋਂ ਹਿਮਾਚਲ ‘ਚ ਘਟੀ ਟੂਰਿਸਟਾਂ ਦੀ ਗਿਣਤੀ

ਹਿਮਾਚਲ ਪ੍ਰਦੇਸ਼ ‘ਚ ਸੈਲਾਨੀਆਂ ਨਾਲ ਹੋਈ ਕੁੱਟਮਾਰ ਮਗਰੋਂ ਸੂਬੇ ਦੇ ਸੈਰ-ਸਪਾਟੇ ‘ਤੇ ਮਾੜਾ ਅਸਰ ਪੈਂਦਾ ਨਜ਼ਰ ਆ ਰਿਹਾ ਹੈ | ਜਿਸ ਕਾਰਨ ਪਹਾੜਾਂ ਦੇ ਹੋਟਲ ਟੂਰਿਸਟਾਂ ਨੂੰ ਤਰਸ ਗਏ ਹਨ ਜਿਸਦੇ ਚੱਲਦਿਆਂ ਸੂਬੇ ਦੀ ਹੋਟਲ ਐਂਡ ਟੂਰਿਜ਼ਮ ਸਟੇਕਹੋਲਡਰ ਐਸੋਸੀਏਸ਼ਨ ਚਿੰਤਤ ਹੋ ਗਈ ਹੈ ਅਤੇ ਸੈਲਾਨੀਆਂ ਨੂੰ ਹਿਮਾਚਲ ਦੀ ਸੈਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਵੀ ਇਸ ਮਾਮਲੇ ਵਿੱਚ ਚੌਕਸ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਹਿਮਾਚਲ ਸੈਲਾਨੀਆਂ ਲਈ ਸੁਰੱਖਿਅਤ ਹੈ।

ਸੈਲਾਨੀਆਂ ਉੱਤੇ ਹੋਏ ਹਮਲੇ ਬਾਅਦ ਸੈਰ ਸਪਾਟੇ ‘ਤੇ ਪਿਆ ਮਾੜਾ ਪ੍ਰਭਾਵ

ਦਰਅਸਲ ਹਾਲ ਹੀ ਵਿੱਚ ਚੰਬਾ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਸੈਲਾਨੀਆਂ ਉੱਤੇ ਹਮਲੇ ਅਤੇ ਹੋਰ ਘਟਨਾਵਾਂ ਨੇ ਸੈਰ ਸਪਾਟੇ ਉੱਤੇ ਮਾੜਾ ਪ੍ਰਭਾਵ ਪਾਇਆ ਹੈ। ਹਿਮਾਚਲ ‘ਚ ਹੁਣ ਟੂਰਿਸਟ ਓਨੀ ਗਿਣਤੀ ‘ਚ ਨਹੀਂ ਆ ਰਹੇ ਹਨ, ਜਿੰਨੀ ਗਿਣਤੀ ‘ਚ 15 ਜੂਨ ਵਿਚਾਲੇ ਆ ਰਹੇ ਸਨ। ਕੁਝ ਸ਼ਰਾਰਤੀ ਅਨਸਰਾਂ ਕਾਰਨ ਪੂਰੇ ਹਿਮਾਚਲ ਦੀ ਬਦਨਾਮੀ ਹੋਈ ਹੈ ਪਰ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਪੁਲਿਸ ਸੈਲਾਨੀਆਂ ਦੀ ਸੁਰੱਖਿਆ ਲਈ ਚੌਕਸ ਹੈ। ਪੁਲਿਸ ਨੂੰ ਵੀ ਸੈਲਾਨੀਆਂ ਨਾਲ ਸਹਿਯੋਗ ਕਰਨ ਦੇ ਹੁਕਮ ਦਿੱਤੇ ਗਏ ਹਨ।

ਸੈਲਾਨੀ ਬਿਨਾਂ ਕਿਸੇ ਚਿੰਤਾ ਦੇ ਆਉਣ ਹਿਮਾਚਲ

ਹਿਮਾਚਲ ਪ੍ਰਦੇਸ਼ ਹੋਟਲ ਐਂਡ ਟੂਰਿਜ਼ਮ ਸਟੇਕਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਗਜੇਂਦਰ ਠਾਕੁਰ ਨੇ ਸੈਲਾਨੀਆਂ ਨੂੰ ਹਿਮਾਚਲ ਆਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦਾ ਸਵਾਗਤ ਹੈ। ਕੁਝ ਸ਼ਰਾਰਤੀ ਅਨਸਰਾਂ ਕਾਰਨ ਪੂਰੇ ਹਿਮਾਚਲ ਨੂੰ ਬਦਨਾਮ ਕਰਨਾ ਠੀਕ ਨਹੀਂ ਹੈ। ਸਰਕਾਰ ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਘਬਰਾਉਣ ਦੀ ਲੋੜ ਨਹੀਂ ਹੈ। ਸੈਲਾਨੀ ਬਿਨਾਂ ਕਿਸੇ ਚਿੰਤਾ ਦੇ ਹਿਮਾਚਲ ਆਉਣ।

ਕੋਰੋਨਾ ਅਤੇ ਕੁਦਰਤੀ ਆਫ਼ਤ ਤੋਂ ਬਾਅਦ ਹਿਮਾਚਲ ਵਿੱਚ ਸੈਲਾਨੀਆਂ ਦੀ ਆਮਦ ਵਧੀ

ਇਸ ਵਾਰ 15 ਮਈ ਤੋਂ ਬਾਅਦ ਸ਼ਿਮਲਾ, ਚੰਬਾ ਅਤੇ ਮਨਾਲੀ ‘ਚ ਵੱਡੀ ਗਿਣਤੀ ‘ਚ ਸੈਲਾਨੀ ਪਹੁੰਚੇ ਅਤੇ ਸੈਲਾਨੀਆਂ ਦਾ ਆਉਣਾ 15 ਜੁਲਾਈ ਤੱਕ ਜਾਰੀ ਰਹਿਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਅਤੇ ਕੁਦਰਤੀ ਆਫ਼ਤ ਤੋਂ ਬਾਅਦ ਹਿਮਾਚਲ ਵਿੱਚ ਸੈਲਾਨੀਆਂ ਦੀ ਆਮਦ ਵਧੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ , ਅਧਿਆਪਕਾਂ ਤੇ ਨੌਨ ਟੀਚਿੰਗ ਸਟਾਫ਼ ਦੀਆਂ ਤਨਖਾਹਾਂ ‘ਚ ਕੀਤਾ ਵਾਧਾ

ਇਸੇ ਦੌਰਾਨ ਭਾਜਪਾ ਹਿਮਾਚਲ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਵੀ ਪੰਜਾਬ ਦੇ ਸੈਲਾਨੀਆਂ ਨਾਲ ਵਾਪਰੀਆਂ ਘਟਨਾਵਾਂ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਅਤੇ ਹਿਮਾਚਲ ਦੇ ਵਿਗੜ ਰਹੇ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਐਡਵਾਈਜ਼ਰੀ ਜਾਰੀ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਦੋਵੇਂ ਸੂਬਿਆਂ ਵਿਚਕਾਰ ਸਬੰਧ ਨਾ ਵਿਗੜਨ।

 

 

 

 

ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ , ਅਧਿਆਪਕਾਂ ਤੇ ਨੌਨ ਟੀਚਿੰਗ ਸਟਾਫ਼ ਦੀਆਂ ਤਨਖਾਹਾਂ ‘ਚ ਕੀਤਾ ਵਾਧਾ || Punjab News

0
Punjab government's big gift, increase in salaries of teachers and non-teaching staff

ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ , ਅਧਿਆਪਕਾਂ ਤੇ ਨੌਨ ਟੀਚਿੰਗ ਸਟਾਫ਼ ਦੀਆਂ ਤਨਖਾਹਾਂ ‘ਚ ਕੀਤਾ ਵਾਧਾ

ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ | ਸੂਬਾ ਸਰਕਾਰ ਨੇ ਸਕੂਲਾਂ ਵਿਚ ਏਡਿਡ ਅਸਾਮੀਆਂ ‘ਤੇ ਤਾਇਨਾਤ ਅਧਿਆਪਕਾਂ, ਨੌਨ ਟੀਚਿੰਗ ਸਟਾਫ਼ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰ ਦਿੱਤੀਆਂ ਹਨ। ਕਮਿਸ਼ਨ ਵੱਲੋਂ ਸਿਫ਼ਾਰਸ਼ ਕੀਤੇ ਸੋਧੇ ਹੋਏ ਤਨਖ਼ਾਹ ਸਕੇਲਾਂ (Pay Scales) ਨੂੰ ਪੰਜਾਬ ਦੇ ਰਾਜਪਾਲ ਨੇ ਵੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ 1 ਜੁਲਾਈ 2024 ਤੋਂ ਪ੍ਰਾਪਤ ਹੋਣਗੇ।

ਨੋਟੀਫਿਕੇਸ਼ਨ ਕੀਤੀ ਗਈ ਜਾਰੀ

ਇਸ ਸਬੰਧੀ ਸਕੱਤਰ ਸਕੂਲੀ ਸਿੱਖਿਆ ਕਮਲ ਕੁਮਾਰ ਯਾਦਵ ਵੱਲੋਂ ਜਾਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਆਪਣੇ ਹੁਕਮਾਂ ‘ਚ ਸਕੱਤਰ ਨੇ ਕਿਹਾ ਹੈ ਕਿ ਏਡਿਡ ਸਕੂਲਾਂ ਦੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨੂੰ ਤਨਖ਼ਾਹ ਸਕੇਲ ਦਾ ਲਾਭ ਤਾਂ ਪਹਿਲੀ ਜੁਲਾਈ ਤੋਂ ਮਿਲ ਜਾਵੇਗਾ ਪਰ ਸੋਧੇ ਹੋਏ ਸਕੇਲਾਂ ਅਨੁਸਾਰ ਬਣਦੇ ਏਰੀਅਰ ਬਾਰੇ ਫ਼ੈਸਲਾ ਹਾਲੇ ਬਾਅਦ ਵਿਚ ਲਿਆ ਜਾਵੇਗਾ।

ਇਹ ਵੀ ਪੜ੍ਹੋ : ਫਾਜ਼ਿਲਕਾ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 66 ਕਿਲੋ ਅਫੀਮ ਸਣੇ 2 ਕਾਬੂ

ਜ਼ਿਮਨੀ ਚੋਣ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਜਲੰਧਰ ਸਮੇਤ ਚੋਣ ਜ਼ਾਬਤੇ ਦੇ ਪ੍ਰਭਾਵ ਹੇਠਲੇ ਖੇਤਰਾਂ ਵਿਚ ਇਹ ਲਾਭਾਂ ਵਾਲਾ ਪੱਤਰ ਚੋਣ ਜ਼ਾਬਤਾ ਖ਼ਤਮ ਹੋਣ ਉਪਰੰਤ ਹੀ ਪ੍ਰਭਾਵੀ ਹੋਵੇਗਾ। ਇਹ ਪ੍ਰਵਾਨਗੀ ਵਿੱਤ ਵਿਭਾਗ ਦੇ 26 ਜੂਨ ਨੂੰ ਜਾਰੀ ਪੱਤਰ ਅਨੁਸਾਰ ਦਿੱਤੀ ਗਈ ਹੈ।

ਫਾਜ਼ਿਲਕਾ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 66 ਕਿਲੋ ਅਫੀਮ ਸਣੇ 2 ਕਾਬੂ || News of Punjab

0
Fazilka police busted an inter-state drug trafficking gang, arrested 2 with 66 kg of opium

ਫਾਜ਼ਿਲਕਾ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 66 ਕਿਲੋ ਅਫੀਮ ਸਣੇ 2 ਕਾਬੂ

ਪੰਜਾਬ ਪੁਲਿਸ ਨੂੰ ਨਸ਼ੇ ਖ਼ਿਲਾਫ਼ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਫਾਜ਼ਿਲਕਾ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਨੇ ਨਸ਼ਾ ਤਸਕਰੀ ‘ਚ ਝਾਰਖੰਡ ਤੋਂ ਚੱਲ ਰਹੇ ਇਸ ਸਿੰਡੀਕੇਟ ਦਾ ਭਾਂਡਾਫੋੜ ਦਿੱਤਾ ਹੈ | ਪੁਲਿਸ ਨੇ ਇੱਥੇ 66 ਕਿਲੋ ਅਫੀਮ ਬਰਾਮਦ ਕੀਤੀ ਹੈ।

ਦਹਾਕੇ ਦੀ ਸਭ ਤੋਂ ਵੱਡੀ ਅਫੀਮ ਦੀ ਖੇਪ ਦੀ ਬਰਾਮਦਗੀ

ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਦਹਾਕੇ ਦੀ ਸਭ ਤੋਂ ਵੱਡੀ ਅਫੀਮ ਦੀ ਖੇਪ ਦੀ ਬਰਾਮਦਗੀ ਦੱਸਿਆ ਹੈ। ਨਾਲ ਹੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਬੈਂਕ ਖਾਤਿਆਂ ਤੋਂ 1.86 ਕਰੋੜ ਰੁਪਏ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਫਾਜ਼ਿਲਕਾ ਪੁਲਿਸ ਨੇ ਵੱਡੇ ਅੰਤਰਰਾਜੀ ਅਫੀਮ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫਾਜ਼ਿਲਕਾ ਪੁਲਿਸ ਨੇ ਝਾਰਖੰਡ ਤੋਂ ਚੱਲ ਰਹੇ ਇਸ ਗਿਰੋਹ ਦੀ ‘ਵੱਡੀ ਮੱਛੀ ਨੂੰ ਕਾਬੂ ਕਰਕੇ 66 ਕਿਲੋ ਅਫੀਮ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਜੁੜੇ 2 ਹੋਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 42 ਬੈਂਕ ਖਾਤਿਆਂ ਤੋਂ 1.86 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ‘ਤੇ ਵਾਪਰਿਆ ਵੱਡਾ ਭਾਣਾ , ਛੱਤ ਡਿੱਗਣ ਨਾਲ ਕਈ ਟੈਕਸੀਆਂ ਤੇ ਗੱਡੀਆਂ ਆਈਆਂ ਚਪੇਟ ‘ਚ

ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।

ਦਿੱਲੀ ਏਅਰਪੋਰਟ ‘ਤੇ ਵਾਪਰਿਆ ਵੱਡਾ ਭਾਣਾ , ਛੱਤ ਡਿੱਗਣ ਨਾਲ ਕਈ ਟੈਕਸੀਆਂ ਤੇ ਗੱਡੀਆਂ ਆਈਆਂ ਚਪੇਟ ‘ਚ || Delhi News

0
A big accident happened at Delhi Airport, many taxis and vehicles were damaged due to the roof collapse

ਦਿੱਲੀ ਏਅਰਪੋਰਟ ‘ਤੇ ਵਾਪਰਿਆ ਵੱਡਾ ਭਾਣਾ , ਛੱਤ ਡਿੱਗਣ ਨਾਲ ਕਈ ਟੈਕਸੀਆਂ ਤੇ ਗੱਡੀਆਂ ਆਈਆਂ ਚਪੇਟ ‘ਚ

ਦਿੱਲੀ ਵਿਚ ਪ੍ਰੀ-ਮਾਨਸੂਨ ਮੀਂਹ ਸ਼ੁਰੂ ਹੋ ਗਿਆ ਹੈ ਜਿਸਦੇ ਚੱਲਦਿਆਂ ਬੀਤੀ ਰਾਤ ਕੁਝ ਘੰਟੇ ਤੇਜ਼ ਮੀਂਹ ਪਿਆ। ਜਿਸ ਕਾਰਨ  ਦਿੱਲੀ-NCR ਦੇ ਕਈ ਇਲਾਕਿਆਂ ਵਿਚ 2 ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਅਤੇ ਇਸ ਦੌਰਾਨ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਵੱਡਾ ਭਾਣਾ ਵਾਪਰ ਗਿਆ ਜਿੱਥੇ ਕਿ  ਏਅਰਪੋਰਟ ਦੇ ਟਰਮੀਨਲ-1 ਦੀ ਛੱਤ ਡਿੱਗ ਗਈ। ਜਿਸ ਨਾਲ ਇਸ ਦੀ ਚਪੇਟ ਵਿਚ ਕਈ ਟੈਕਸੀਆਂ ਤੇ ਕਾਰਾਂ ਆ ਗਈਆਂ। ਇਨ੍ਹਾਂ ਵਿਚ ਬੈਠੇ 6 ਲੋਕ ਜ਼ਖਮੀ ਹੋ ਗਏ।

ਘਟਨਾ ਸਵੇਰੇ 5 ਵਜੇ ਵਾਪਰੀ

ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਘਟਨਾ ਸਵੇਰੇ 5 ਵਜੇ ਦੀ ਹੈ। ਗੱਡੀਆਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਟਰਮੀਨਲ-1 ਦੀ ਛੱਤ ਦੀ ਸ਼ੀਟ ਤੋਂ ਇਲਾਵਾ ਸਪੋਰਟ ਬੀਮ ਵੀ ਢਿਹ ਗਿਆ ਹੈ। ਇਸ ਨਾਲ ਟਰਮੀਨਲ ਦੇ ਪਿਕਅੱਪ ਤੇ ਡ੍ਰਾਪ ਏਰੀਏ ਵਿਚ ਖੜ੍ਹੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ : T-20 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚਿਆ ਭਾਰਤ , ਇੰਗਲੈਂਡ ਨੂੰ ਹਰਾ ਕੇ ਜਿੱਤ ਕੀਤੀ ਹਾਸਿਲ

ਫਲਾਈਟਾਂ ਕੀਤੀਆਂ ਗਈਆਂ ਸਸਪੈਂਡ

ਦੱਸ ਦਈਏ ਕਿ ਛੱਤ ਡਿਗਣ ਦੇ ਬਾਅਦ ਦਿੱਲੀ ਏਅਰਪੋਰਟ ਦੇ ਟਰਮੀਨਲ-1 ਤੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਸਸਪੈਂਡ ਕਰ ਦਿੱਤੀਆਂ ਗਈਆਂ ਹਨ। ਏਅਰਪੋਰਟ ਅਧਿਕਾਰੀ ਨੇ ਦੱਸਿਆ ਕਿ ਟਰਮੀਨਲ-1 ‘ਤੇ ਚੈਕ-ਇਨ ਕਾਊਂਟਰ ਬੰਦ ਕਰ ਦਿੱਤੇ ਗਏ ਹਨ। ਫਲਾਈਟਸ ਰੱਦ ਹੋਣ ਕਾਰਨ ਦਿੱਲੀ ਏਅਰਪੋਰਟ ਦੇ ਟਰਮੀਨਲ-1 ‘ਤੇ ਪਹੁੰਚੇ ਕਈ ਯਾਤਰੀ ਪ੍ਰੇਸ਼ਾਨ ਹੋਏ ਹਨ।

 

T-20 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚਿਆ ਭਾਰਤ , ਇੰਗਲੈਂਡ ਨੂੰ ਹਰਾ ਕੇ ਜਿੱਤ ਕੀਤੀ ਹਾਸਿਲ || Latest News

0
India reached the final of T-20 World Cup, won by defeating England

T-20 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚਿਆ ਭਾਰਤ , ਇੰਗਲੈਂਡ ਨੂੰ ਹਰਾ ਕੇ ਜਿੱਤ ਕੀਤੀ ਹਾਸਿਲ

T-20 ਵਰਲਡ ਕੱਪ ਦੇ ਫਾਈਨਲ ‘ਚ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਇੰਗਲੈਂਡ ਨੂੰ 68 ਦੌੜਾਂ ਤੋਂ ਹਰਾਇਆ ਹੈ । ਨਾਲ ਹੀ ਭਾਰਤ ਨੇ ਟੀ-20 ਵਰਲਡ ਕੱਪ 2022 ਦੇ ਸੈਮੀਫਾਈਨਲ ਵਿਚ ਇੰਗਲੈਂਡ ਦੇ ਹੱਥੋਂ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ ਹੈ । ਹੁਣ 29 ਜੂਨ ਨੂੰ ਫਾਈਨਲ ਮੈਚ ਵਿਚ ਭਾਰਤੀ ਟੀਮ ਦਾ ਸਾਹਮਣਾ ਸਾਊਥ ਅਫਰੀਕਾ ਨਾਲ ਹੋਵੇਗਾ।

ਭਾਰਤੀ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ

T-20 ਵਰਲਡ ਕੱਪ 2024 ਦਾ ਦੂਜਾ ਸੈਮੀਫਾਈਨਲ ਮੁਕਾਬਲਾ ਭਾਰਤ ਤੇ ਇੰਗਲੈਂਡ ਵਿਚ ਖੇਡਿਆ ਗਿਆ। ਜਿਸ ‘ਚ ਭਾਰਤੀ ਟੀਮ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਇਸ ਮੁਕਾਬਲੇ ਵਿਚ ਰੋਹਿਤ ਸ਼ਰਮਾ ਨੇ 39 ਗੇਂਦਾਂ ‘ਤੇ 57 ਦੌੜਾਂ ਬਣਾਈਆਂ। ਰੋਹਿਤ ਨੇ 6 ਚੌਕੇ ਤੇ 2 ਛੱਕੇ ਲਗਾਏ। ਇਸ ਤੋਂ ਇਲਾਵਾ ਸੂਰਯਕੁਮਾਰ ਯਾਦਵ ਨੇ 36 ਗੇਂਦਾਂ ‘ਤੇ 47 ਦੌੜਾਂ ਬਣਾਈਆਂ। ਹਾਰਦਿਕ ਪਾਂਡੇ ਨੇ ਵੀ 13 ਗੇਂਦਾਂ ‘ਤੇ 23 ਦੌੜਾਂ ਬਣਾਈਆਂ ਜਦੋਂ ਕਿ ਰਵਿੰਦਰ ਜਡੇਜਾ ਨਾਟਆਊਟ ਰਹੇ ਤੇ ਅਕਸ਼ਰ ਪਟੇਲ ਨੇ ਵੀ ਨਾਟਆਊਟ 10 ਦੌੜਾਂ ਦੀ ਪਾਰੀ ਖੇਡੀ।

ਇਸ ਦੇ ਨਾਲ ਹੀ ਭਾਰਤੀ ਗੇਂਦਬਾਜ਼ਾਂ ਦਾ ਵੀ ਵਧੀਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ | ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਅਕਸ਼ਰ-ਕੁਲਦੀਪ ਦੀ ਫਿਰਕੀ ਵਿਚ ਫਸ ਗਈ ਤੇ ਸਿਰਫ 103 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਅਕਸ਼ਰ ਤੇ ਕੁਲਦੀਪ ਯਾਦਵ ਨੇ ਮੈਚ ਵਿਚ 3-3 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ ਵੀ ਇਕ ਵਿਕਟ ਆਪਣੇ ਨਾਂ ਕੀਤੀ।

ਇਹ ਵੀ ਪੜ੍ਹੋ : ਪੰਜਾਬ ‘ਚ ਤੇਜ਼ ਹਨ੍ਹੇਰੀ ਤੇ ਝੱਖੜ ਦੀ ਸੰਭਾਵਨਾ, 11 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਹੋਇਆ ਜਾਰੀ

ਭਾਰਤੀ ਟੀਮ ਤੀਜੀ ਵਾਰ ਖੇਡੇਗੀ ਫਾਈਨਲ

ਦੱਸ ਦਈਏ ਕਿ ਟੀਮ ਇੰਡੀਆ ਤੀਜੀ ਵਾਰ ਟੀ-20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸਾਲ 2014 ਵਿਚ ਫਾਈਨਲ ਵਿਚ ਪਹੁੰਚਣ ਵਿਚ ਸਫ਼ਲ ਰਹੀ ਸੀ ਪਰ ਜਿੱਤ ਦਾ ਖਿਤਾਬ ਆਪਣੇ ਸਿਰ ਨਹੀਂ ਕਰ ਪਾਈ ਸੀ | ਦਰਅਸਲ ਫਾਈਨਲ ਵਿਚ ਭਾਰਤ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਸਾਲ 2007 ਵਿਚ ਟੀਮ ਇੰਡੀਆ ਨੇ ਪਹਿਲੀ ਵਾਰ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਸੀ। ਇਸ ਦੌਰਾਨ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ‘ਤੇ ਕਬਜ਼ਾ ਕੀਤਾ ਸੀ।