Home Blog Page 1505

T-20 World Cup : ਟੀਮ ਇੰਡੀਆ ਨੂੰ ਬਾਰਬਾਡੋਸ ਲੈਣ ਪਹੁੰਚੀ ਚਾਰਟਡ ਫਲਾਈਟ, ਕੱਲ੍ਹ ਸਵੇਰੇ ਦਿੱਲੀ ਪਹੁੰਚ ਸਕਦੀ ਹੈ ਟੀਮ

0
A chartered flight has arrived to take Team India to Barbados, the team can reach Delhi tomorrow morning

ਟੀਮ ਇੰਡੀਆ ਨੂੰ ਬਾਰਬਾਡੋਸ ਲੈਣ ਪਹੁੰਚੀ ਚਾਰਟਡ ਫਲਾਈਟ, ਕੱਲ੍ਹ ਸਵੇਰੇ ਦਿੱਲੀ ਪਹੁੰਚ ਸਕਦੀ ਹੈ ਟੀਮ

ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਟੀਮ ਇੰਡੀਆ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਏਅਰ ਇੰਡੀਆ ਦੀ ਚਾਰਟਡ ਫਲਾਈਟ ਬਾਰਬਾਡੋਸ ਪਹੁੰਚ ਚੁੱਕੀ ਹੈ। ਵੀਰਵਾਰ ਸਵੇਰੇ 6 ਵਜੇ ਤੱਕ ਟੀਮ ਇੰਡੀਆ ਦਿੱਲੀ ਪਹੁੰਚ ਸਕਦੀ ਹੈ। ਰਿਪੋਰਟਾਂ ਮੁਤਾਬਕ ਜਿਸ ਫਲਾਈਟ ਰਾਹੀਂ ਟੀਮ ਨੇ ਵਾਪਸ ਭਾਰਤ ਆਉਣਾ ਹੈ, ਏਅਰ ਇੰਡੀਆ ਦੀ ਉਸ ਸਪੈਸ਼ਲ ਚਾਰਟਡ ਫਲਾਈਟ ਦਾ ਨਾਮ ‘ਏਅਰ ਇੰਡੀਆ ਚੈਂਪੀਅਨਜ਼ 24 ਵਿਸ਼ਵੀ ਕੱਪ’ ਰੱਖਿਆ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ ਸਨਮਾਨਿਤ

ਟੀਮ ਦੇ ਬ੍ਰਿਜਟਾਊਨ ਤੋਂ ਸਿੱਧਾ ਦਿੱਲੀ ਪਹੁੰਚਣ ਦੀ ਉਮੀਦ ਹੈ। ਜਿੱਥੇ ਪਹੁੰਚਣ ਤੋਂ ਬਾਅਦ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ, ਪਰ ਉਸ ਪ੍ਰੋਗਰਾਮ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ BCCI ਵੱਲੋਂ ਕੋਈ ਅਧਿਕਾਰਿਤ ਬਿਆਨ ਆਇਆ ਹੈ। ਤਾਜ਼ਾ ਸ਼ਡਿਊਲ ਦੇ ਅਨੁਸਾਰ ਜੇ ਹੁਣ ਸ਼ਡਿਊਲ ਵਿੱਚ ਬਦਲਾਅ ਨਹੀਂ ਹਿੰਦ ਤਾਂ ਫਲਾਈਟ ਦੇ ਬਾਰਬਾਡੋਸ ਤੋਂ ਸਵੇਰੇ 4.30 ਵਜੇ (2 PM ਭਾਰਤੀ ਸਮੇਂ ਅਨੁਸਾਰ) ਉਡਾਣ ਭਰਨ ਦੀ ਉਮੀਦ ਹੈ। ਦਿੱਲੀ ਪਹੁੰਚਣ ਵਿੱਚ 16 ਘੰਟੇ ਦਾ ਸਮਾਂ ਲੱਗੇਗਾ, ਜਿੱਥੇ ਟੀਮ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 6 ਵਜੇ ਤੱਕ ਲੈਂਡ ਕਰੇਗੀ।

ਇਹ ਵੀ ਪੜ੍ਹੋ : ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਮੁਲਾਜ਼ਮ ਕੁਲਵਿੰਦਰ ਕੌਰ ‘ਤੇ ਵੱਡਾ ਐਕਸ਼ਨ

ਸੋਮਵਾਰ ਨੂੰ ਭਾਰਤ ਆਉਣ ਦੇ ਲਈ ਭਰਨੀ ਸੀ ਉਡਾਣ

ਦਰਅਸਲ , ਭਾਰਤੀ ਟੀਮ ਨੂੰ ਸੋਮਵਾਰ ਨੂੰ ਭਾਰਤ ਆਉਣ ਦੇ ਲਈ ਨਿਊਯਾਰਕ ਦੇ ਲਈ ਉਡਾਣ ਭਰਨੀ ਸੀ, ਪਰ ਖਰਾਬ ਮੌਸਮ ਕਾਰਨ ਉਹ ਆ ਨਹੀਂ ਸਕੇ । ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅਟਲਾਂਟਿਕ ਵਿੱਚ ਆਉਣ ਵਾਲੇ ਬੇਰਿਲ ਤੂਫ਼ਾਨ ਦੇ ਕਾਰਨ 210 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਸ਼੍ਰੇਣੀ 4 ਦਾ ਇਹ ਤੂਫ਼ਾਨ ਬਾਰਬਾਡੋਸ ਤੋਂ ਲਗਭਗ 570 ਕਿਮੀ ਪੂਰਬ-ਦੱਖਣੀ ਪੂਰਬ ਵਿੱਚ ਸੀ ਤੇ ਇਸ ਕਾਰਨ ਏਅਰਪੋਰਟ ‘ਤੇ ਆਪ੍ਰੇਸ਼ਨ ਰੋਕ ਦਿੱਤੇ ਗਏ ਸਨ।

ਫਾਜ਼ਿਲਕਾ ‘ਚ ਤੇਲ ਮਿੱਲ ਨੂੰ ਲੱਗੀ ਭਿਆਨਕ ਅੱਗ,  ਅੰਦਰ ਫਸਿਆ ਕਰਮਚਾਰੀ / Punjab News

0

ਫਾਜ਼ਿਲਕਾ ਦੇ ਫਿਰਨੀ ਰੋਡ ‘ਤੇ ਸਥਿਤ ਬਿਦਾਨੀ ਆਇਲ ਐਂਡ ਗਿਨਿੰਗ ਇੰਡਸਟਰੀ ‘ਚ ਅੱਜ ਸਵੇਰੇ ਅੱਗ ਇੰਨੀ ਭਿਆਨਕ ਸੀ ਕਿ ਮਿੱਲ ਦੇ ਅੰਦਰ ਪਿਆ ਕਰੀਬ 50 ਕੁਇੰਟਲ ਕਾਟਨ ਸੀਡ ਆਇਲ ਅਤੇ ਗਿੰਨਿੰਗ ਮਸ਼ੀਨ ਸੜ ਕੇ ਸੁਆਹ ਹੋ ਗਈ ਅੱਗ ਲੱਗਣ ਦਾ ਕਾਰਨ ਮਿੱਲ ਦੇ ਬਾਹਰ ਲੱਗੇ ਟਰਾਂਸਫਾਰਮਰ ‘ਚੋਂ ਨਿਕਲੀ ਚੰਗਿਆੜੀ ਦੱਸੀ ਜਾ ਰਹੀ ਹੈ, ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਦੀਆਂ ਕਈ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਜਾਣਕਾਰੀ ਦਿੰਦੇ ਹੋਏ ਬਿਦਾਨੀ ਆਇਲ ਐਂਡ ਗਿਨਿੰਗ ਇੰਡਸਟਰੀ ਦੇ ਮਾਲਕ ਮੋਹਨ ਸਰੂਪ ਬਿਦਾਨੀ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਅੱਜ ਤੜਕੇ 3 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਆਈ ਅਤੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਮਿੱਲ ਨੂੰ ਅੱਗ ਲੱਗ ਗਈ ਹੈ। ਉਸ ਨੇ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੂੰ ਬੁਲਾਇਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾਇਆ। ਉਸ ਨੇ ਦੱਸਿਆ ਕਿ ਉਸ ਦੀ ਮਿੱਲ ਦੇ ਬਾਹਰ ਬਿਜਲੀ ਦਾ ਟਰਾਂਸਫਾਰਮਰ ਲੱਗਾ ਹੋਇਆ ਹੈ, ਜਿਸ ਕਾਰਨ ਚੰਗਿਆੜੀ ਨਿਕਲ ਕੇ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਕਾਂਸ਼ੀ ਰਾਮ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ ਤਾਂ ਪਤਾ ਲੱਗਾ ਕਿ ਅੱਗ ਕਾਫੀ ਭਿਆਨਕ ਸੀ ਅਤੇ ਉਸ ਨੂੰ ਬਾਹਰ ਕੱਢ ਲਿਆ ਗਿਆ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

 

ਸਿਰਸਾ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ,  ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਰੱਖਣਗੇ ਨੀਂਹ ਪੱਥਰ / CM Nayab Saini

0

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਦਿਨ ਭਰ ਸਿਰਸਾ ‘ਚ ਰਹਿਣਗੇ। ਸਿਰਸਾ ਪੁੱਜਣ ’ਤੇ ਭਾਜਪਾ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੁੱਖ ਮੰਤਰੀ ਸੈਣੀ ਦੀ ਫੇਰੀ ਨੂੰ ਲੈ ਕੇ ਸ਼ਹਿਰ ਦੇ ਬਰਨਾਲਾ ਰੋਡ ਇਲਾਕੇ ਵਿੱਚ ਸੁਰੱਖਿਆ ਦੇ ਪ੍ਰਬੰਧ ਸਖ਼ਤ ਹਨ। ਇਸ ਦੌਰਾਨ ਮੁੱਖ ਮੰਤਰੀ ਸੈਣੀ ਨੀਂਹ ਪੱਥਰ ਰੱਖਣਗੇ ਅਤੇ ਕਈ ਯੋਜਨਾਵਾਂ ਦਾ ਉਦਘਾਟਨ ਕਰਨਗੇ।

ਜਨਤਾ ਨਾਲ ਵੀ ਗੱਲਬਾਤ ਕਰਨਗੇ।ਮੁੱਖ ਮੰਤਰੀ ਨਾਇਬ ਸੈਣੀ ਸਿਰਸਾ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਤੋਂ ਬਾਅਦ ਸੀਐਮ ਸੈਣੀ ਸੀਡੀਐਲਯੂ ਦੇ ਐਮਪੀ ਹਾਲ ਵਿੱਚ ਭਾਜਪਾ ਵਰਕਰਾਂ ਨਾਲ ਮੁਲਾਕਾਤ ਕਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਨਗੇ। ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਵੇਗੀ।

 

 

ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਮੁਲਾਜ਼ਮ ਕੁਲਵਿੰਦਰ ਕੌਰ ‘ਤੇ ਵੱਡਾ ਐਕਸ਼ਨ || Latest Update

0
Big action on CISF employee Kulwinder Kaur who slapped Kangana Ranaut

ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਮੁਲਾਜ਼ਮ ਕੁਲਵਿੰਦਰ ਕੌਰ ‘ਤੇ ਵੱਡਾ ਐਕਸ਼ਨ

ਹਿਮਾਚਲ ਪ੍ਰਦੇਸ਼ ਤੋਂ MP ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਮੁਲਾਜ਼ਮ ਕੁਲਵਿੰਦਰ ਕੌਰ ਖਿਲਾਫ਼ ਵੱਡਾ ਐਕਸ਼ਨ ਲਿਆ ਗਿਆ ਹੈ। ਜਿਸਦਾ ਚੱਲਦਿਆਂ ਉਸ ਉੱਤੇ ਕਾਰਵਾਈ ਕਰਦਿਆਂ ਉਸਦੀ ਬਦਲੀ ਕਰ ਦਿੱਤੀ ਗਈ ਹੈ। ਦਰਅਸਲ , ਕੁਲਵਿੰਦਰ ਕੌਰ ਦੀ ਬਦਲੀ ਚੰਡੀਗੜ੍ਹ ਤੋਂ ਬੰਗਲੌਰ ਵਿਖੇ ਕੀਤੀ ਗਈ ਹੈ।

6 ਜੂਨ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਹੋਇਆ ਸੀ ਸਾਰਾ ਮਾਮਲਾ

ਧਿਆਨਯੋਗ ਹੈ ਕਿ ਇਹ ਸਾਰਾ ਮਾਮਲਾ 6 ਜੂਨ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਹੋਇਆ ਸੀ | ਜਿੱਥੇ CISF ਮੁਲਾਜ਼ਮ ਕੁਲਵਿੰਦਰ ਕੌਰ ਨੇ ਕਿਸਾਨਾਂ ਬਾਰੇ ਮਾੜਾ ਬੋਲਣ ‘ਤੇ  MP ਕੰਗਨਾ ਰਣੌਤ ਦੇ ਥੱਪੜ ਮਾਰ ਦਿੱਤਾ ਸੀ | ਜਿਸ ਤੋਂ ਬਾਅਦ ਕਾਫ਼ੀ ਵਿਵਾਦ ਵੀ ਦੇਖਣ ਨੂੰ ਮਿਲਿਆ ਸੀ | ਕੁਝ ਲੋਕ ਕੰਗਨਾ ਦੇ ਪੱਖ ਵਿੱਚ ਆਏ ਸੀ ਤੇ ਕੁਝ ਕੁਲਵਿੰਦਰ ਕੌਰ ਦੇ ਪੱਖ ਵਿੱਚ ਸਨ | ਇਸ ਥੱਪੜ ਕਾਂਡ ਮਗਰੋਂ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਮਾਮਲੇ ਵਿੱਚ ਮੋਹਾਲੀ ਪੁਲਿਸ ਵੱਲੋਂ SIT ਵੀ ਬਣਾਈ ਗਈ ਸੀ ।

ਇਹ ਵੀ ਪੜ੍ਹੋ : ਹਰਿਆਣਾ ‘ਚ ਵੱਡੀ ਵਾਰਦਾਤ , ਸੈਰ ਕਰ ਰਹੇ ASI ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਇਸ ਸਭ ਤੋਂ ਬਾਅਦ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿਸਦੇ ਚੱਲਦਿਆਂ CISF ਮੁਲਾਜ਼ਮ ਕੁਲਵਿੰਦਰ ਕੌਰ ਦੀ ਬਦਲੀ ਕਰ ਦਿੱਤੀ ਗਈ ਹੈ |

ਹਰਿਆਣਾ ‘ਚ ਵੱਡੀ ਵਾਰਦਾਤ , ਸੈਰ ਕਰ ਰਹੇ ASI ਦਾ ਗੋਲੀਆਂ ਮਾਰ ਕੇ ਕੀਤਾ ਕਤਲ || Haryana News

0
A major incident in Haryana, ASI who was walking was shot dead

ਹਰਿਆਣਾ ‘ਚ ਵੱਡੀ ਵਾਰਦਾਤ , ਸੈਰ ਕਰ ਰਹੇ ASI ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਹਰਿਆਣਾ ਦੇ ਕਰਨਾਲ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਦਿਨ -ਦਿਹਾੜੇ ਕਰਨਾਲ ਦੇ ਕੁਟੇਲ ਪਿੰਡ ਦੇ ਨੇੜੇ ਹਰਿਆਣਾ ਪੁਲਿਸ ਦੇ ASI ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੰਜੀਵ ਕੁਮਾਰ ਯਮੁਨਾਨਗਰ ਵਿੱਚ ਸਟੇਟ ਕ੍ਰਾਈਮ ਬ੍ਰਾਂਚ ਵਿੱਚ ASI ਦੇ ਅਹੁਦੇ ‘ਤੇ ਤਾਇਨਾਤ ਸਨ।

ਇਲਾਜ ਦੌਰਾਨ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਸੰਜੀਵ ਨੇ ਕੁਝ ਸਮਾਂ ਪਹਿਲਾਂ ਹੀ ਆਪਣਾ ਆਪ੍ਰੇਸ਼ਨ ਕਰਵਾਇਆ ਸੀ ਤੇ ਉਹ ਰੋਜ਼ਾਨਾ ਡਿਊਟੀ ਦੇ ਬਾਅਦ ਘਰ ਆ ਜਾਂਦੇ ਸਨ। ਜਿਸਦੇ ਚੱਲਦਿਆਂ  ਮੰਗਲਵਾਰ ਸ਼ਾਮ ਦੇ ਸਮੇਂ ਜਦੋਂ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਦੋ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਸੰਜੀਵ ਦੇ ਮੱਥੇ ਤੇ ਦੂਜੀ ਕਮਰ ‘ਤੇ ਲੱਗੀ। ਜਿਸ ਤੋਂ ਬਾਅਦ ਸੰਜੀਵ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉੱਥੇ ਇਲਾਜ ਦੌਰਾਨ ਸੰਜੀਵ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਪੁਲਿਸ ਤੇ CIA, FSL ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਸਨ।

ਇਹ ਵੀ ਪੜ੍ਹੋ : ਅੱਜ ਰਾਜ ਸਭਾ ਨੂੰ ਸੰਬੋਧਿਤ ਕਰਨਗੇ PM ਮੋਦੀ

CCTV ਕੈਮਰਿਆਂ ਦੀ ਕੀਤੀ ਜਾ ਰਹੀ ਜਾਂਚ

ਧਿਆਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਸੰਜੀਵ ਦੇ ਭਰਾ ਤੇ ਪਿਤਾ ਦਾ ਵੀ ਦਿਹਾਂਤ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਸੰਜੀਵ ਦੇ ਮੋਢਿਆਂ ‘ਤੇ ਸੀ। ਇਸ ਖ਼ਬਰ ਨਾਲ ਪਰਿਵਾਰ ‘ਤੇ ਵੀ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ | ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਲੇ -ਦੁਆਲੇ ਦੇ CCTV ਕੈਮਰੇ ਵੀ ਖੰਗਾਲੇ ਜਾ ਰਹੇ ਹਨ | ASI ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸੰਜੀਵ ਦਾ ਇੱਕ ਪੁੱਤ ਤੇ ਧੀ ਹੈ। ਉਹ ਰੋਜ਼ਾਨਾ ਘਰ ਆਉਂਦੇ ਸਨ। ਫਿਲਹਾਲ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਇਸ ਘਟਨਾ ਸਬੰਧੀ DSP ਘੰਰੌੜਾ ਨੇ ਦੱਸਿਆ ਕਿ ASI ਸੰਜੀਵ ਘੇ ਦੇ ਬਾਹਰ ਸੈਰ ਕਰ ਰਹੇ ਸਨ ਤੇ ਇਸ ਦੌਰਾਨ ਬਾਈਕ ਸ੍ਵਰਾਂ ਨੇ ਗੋਲੀਆਂ ਮਾਰੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਕਾਰਵਾਈ ਕਰ ਰਹੀ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

 

 

ਸਤਿਸੰਗ ਦੌਰਾਨ ਹਾਥਰਸ ‘ਚ ਮਚੀ ਭਗਦੜ, ਹੁਣ ਤੱਕ 122 ਲੋਕਾਂ ਦੀ ਮੌ.ਤ ॥ Latest News

0

ਸਤਿਸੰਗ ਦੌਰਾਨ ਹਾਥਰਸ ‘ਚ ਮਚੀ ਭਗਦੜ, ਹੁਣ ਤੱਕ 122 ਲੋਕਾਂ ਦੀ ਮੌ.ਤ

ਯੂਪੀ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਫੁਲਰਾਈ ਵਿਚ ਬੀਤੇ ਕੱਲ੍ਹ ਸਤਿਸੰਗ ਦੌਰਾਨ ਭਗਦੜ ਮੱਚਣ ਕਾਰਨ ਹੁਣ ਤੱਕ 122 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਸ ਤੋਂ ਪਹਿਲਾਂ ਮੌਤਾਂ ਦੀ ਗਿਣਤੀ 116 ਦੱਸੀ ਗਈ ਸੀ। ਹੁਣ ਮੌਤਾਂ ਦੀ ਗਿਣਤੀ ‘ਚ ਵਾਧਾ ਹੋ ਗਿਆ ਹੈ। ਮ੍ਰਿਤਕਾਂ ਵਿਚ ਬਹੁਗਿਣਤੀ ਔਰਤਾਂ ਦੀ ਹੈ ਤੇ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਕਰਕੇ ਹੋਈਆਂ। ਇਹ ਸਤਿਸੰਗ ਸਰਕਾਰ ਨਾਰਾਇਣ ਵਿਸ਼ਵ ਹਰੀ ਭੋਲੇ ਬਾਬਾ ਦਾ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਅੱਜ ਰਾਜ ਸਭਾ ਨੂੰ ਸੰਬੋਧਿਤ ਕਰਨਗੇ PM ਮੋਦੀ || Political News

ਆਗਰਾ ਦੇ ADGP ਅਤੇ ਅਲੀਗੜ੍ਹ ਦੇ ਡਿਵੀਜ਼ਨਲ ਕਮਿਸ਼ਨਰ ਦੀ ਸ਼ਮੂਲੀਅਤ ਵਾਲੀ ਟੀਮ ਘਟਨਾ ਦੀ ਜਾਂਚ ਕਰਕੇ 24 ਘੰਟਿਆਂ ਅੰਦਰ ਰਿਪੋਰਟ ਸੌਂਪੇਗੀ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਸਤਿਸੰਗ ਕਰਵਾਉਣ ਵਾਲੇ ਪ੍ਰਬੰਧਕਾਂ ਖਿਲਾਫ਼ FIR ਦਰਜ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਲਈ ਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਏਟਾ ਦੇ ਐੱਸਐੱਸਪੀ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ 27 ਲਾਸ਼ਾਂ ਨਾਲ ਲੱਗਦੇ ਏਟਾ ਜ਼ਿਲ੍ਹੇ ਦੇ ਹਸਪਤਾਲ ਵਿਚ ਲਿਆਂਦੀਆਂ ਗਈਆਂ ਹਨ। ਇਨ੍ਹਾਂ ਵਿਚ 23 ਔਰਤਾਂ, ਤਿੰਨ ਬੱਚੇ ਤੇ ਇਕ ਪੁਰਸ਼ ਸ਼ਾਮਲ ਹਨ ਜਦੋਂਕਿ 89 ਲਾਸ਼ਾਂ ਹਾਥਰਸ ਵਿਚ ਹੀ ਪਈਆਂ ਹਨ। ਅਲੀਗੜ੍ਹ ਰੇਂਜ ਦੇ ਆਈਜੀ ਸ਼ਲਭ ਮਾਥੁਰ ਨੇ ਮੌਤਾਂ ਦੀ ਗਿਣਤੀ 116 ਦੱਸੀ ਹੈ। ਪੀੜਤਾਂ, ਜਿਨ੍ਹਾਂ ਵਿਚ ਮ੍ਰਿਤਕ ਜਾਂ ਬੇਸੁੱਧ ਸ਼ਾਮਲ ਸਨ, ਨੂੰ ਟਰੱਕਾਂ ਤੇ ਟੈਂਪੂਆਂ ਵਿਚ ਪਾ ਕੇ ਸਿਕੰਦਰਾ ਰਾਓ ਟਰੌਮਾ ਸੈਂਟਰ ਲਿਆਂਦਾ ਗਿਆ ਹੈ। ਮ੍ਰਿਤਕਾਂ ਦੀਆਂ ਦੇਹਾਂ ਹਸਪਤਾਲ ਦੇ ਬਾਹਰ ਪਈਆਂ ਸਨ, ਜਿਨ੍ਹਾਂ ਦੁਆਲੇ ਲੋਕ ਇਕੱਠੇ ਹੋਏ ਸਨ।

ਇਹ ਵੀ ਪੜ੍ਹੋ : ਤੇਜ਼ ਰਫਤਾਰ ਦਾ ਕਹਿਰ, ਹਾਦਸੇ ‘ਚ ਇੱਕ ਵਿਅਕਤੀ ਦੀ ਗਈ ਜਾਨ ॥ Punjab News

ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਕੁਮਾਰ ਨੇ ਕਿਹਾ ਕਿ ਸਤਿਸੰਗ ਨਿੱਜੀ ਸਮਾਗਮ ਸੀ, ਜਿਸ ਲਈ ਸਬ-ਡਿਵੀਜ਼ਨਲ ਮੈਜਿਸਟਰੇਟ ਨੇ ਲੋੜੀਂਦੀ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਸਮਾਗਮ ਵਾਲੀ ਥਾਂ ਬਾਹਰਲੇ ਪਾਸੇ ਸੁਰੱਖਿਆ ਮੁਹੱਈਆ ਕਰਵਾਈ ਸੀ ਜਦੋਂਕਿ ਅੰਦਰਲੇ ਇੰਤਜ਼ਾਮ ਪ੍ਰਬੰਧਕਾਂ ਵੱਲੋਂ ਖੁ਼ਦ ਕੀਤੇ ਗਏ ਸਨ।

ਸਿਕੰਦਰ ਰਾਓ ਦੇ ਸਬਡਿਵੀਜ਼ਨ ਮੈਜਿਸਟਰੇਟ ਰਵਿੰਦਰ ਕੁਮਾਰ ਨੇ ਕਿਹਾ ਕਿ ਸ਼ਰਧਾਲੂ ਭੋਲੇ ਬਾਬਾ ਦੀ ਇਕ ਝਲਕ ਪਾਉਣ ਲਈ ਅੱਗੇ ਵਧੇ ਤਾਂ ਭਗਦੜ ਮਚ ਗਈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਬਾਬੇ ਦੇ ਪੈਰਾਂ ਹੇਠੋਂ ਮਿੱਟੀ ਲੈਣ ਲਈ ਕਾਹਲੇ ਸਨ। ਸਿਕੰਦਰਾ ਰਾਓ ਪੁਲਿਸ ਥਾਣੇ ਦੇ SHO ਆਸ਼ੀਸ਼ ਕੁਮਾਰ ਨੇ ਕਿਹਾ ਕਿ ਸਤਿਸੰਗ ਵਿਚ ਲੋੜੋਂ ਵੱਧ ਭੀੜ ਕਰਕੇ ਭਗਦੜ ਮਚੀ।

ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਸਣੇ ਹੋਰਨਾਂ ਆਗੂਆਂ ਨੇ ਹਾਥਰਸ ’ਚ ਸਤਿਸੰਗ ਦੌਰਾਨ ਭਗਦੜ ਕਾਰਨ ਮੌਤਾਂ ਨੂੰ ਦੁਖਦਾਈ ਕਰਾਰ ਦਿੰਦਿਆਂ ਤੇ ਜ਼ਖਮੀਆਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਹੈ। ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਅਤੇ ਬਸਪਾ ਮੁਖੀ ਮਾਇਆਵਤੀ ਨੇ ਹਾਦਸੇ ਅਤੇ ਮੌਤਾਂ ’ਤੇ ਦੁੱਖ ਜਤਾਇਆ ਹੈ।

 

ਵਿਜੀਲੈਂਸ ਦਾ ਵੱਡਾ ਐਕਸ਼ਨ, ਰਿਸ਼ਵਤ ਲੈਣ ਦੇ ਦੋਸ਼ ਹੇਠ ASI ਖਿਲਾਫ਼ ਕੇਸ ਦਰਜ ॥ Punjab News ॥ Latest News

0

ਵਿਜੀਲੈਂਸ ਦਾ ਵੱਡਾ ਐਕਸ਼ਨ, ਰਿਸ਼ਵਤ ਲੈਣ ਦੇ ਦੋਸ਼ ਹੇਠ ASI ਖਿਲਾਫ਼ ਕੇਸ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਥਾਣਾ ਡਵੀਜ਼ਨ ਨੰਬਰ 5, ਲੁਧਿਆਣਾ ਸ਼ਹਿਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਚਰਨਜੀਤ ਸਿੰਘ ਵਿਰੁੱਧ 2,70,000 ਰੁਪਏ ਰਿਸ਼ਵਤ ਮੰਗਣ ਅਤੇ ਹਾਸਲ ਕਰਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਇਹ ਕੇਸ ਲੁਧਿਆਣਾ ਬੱਸ ਸਟੈਂਡ ਨੇੜੇ ਜਵਾਹਰ ਨਗਰ ਕੈਂਪ ਵਿਖੇ ਸਥਿਤ ਤਾਜ ਹੋਟਲ ਦੇ ਮਾਲਕ ਕਮਲਜੀਤ ਅਹੂਜਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਡਵੀਜ਼ਨ ਨੰਬਰ 5 ਥਾਣੇ ਵਿੱਚ ਦਰਜ ਇੱਕ ਕੇਸ ਵਿੱਚ ਆਈ.ਪੀ.ਸੀ. ਦੀ ਧਾਰਾ 307, 379-ਬੀ ਜੋੜਨ ਦੀਆਂ ਧਮਕੀਆਂ ਦੇ ਕੇ ਉਸ ਤੋਂ ਪਹਿਲਾਂ ਹੀ 2,70,000 ਰੁਪਏ ਰਿਸ਼ਵਤ ਵਜੋਂ ਵਸੂਲ ਚੁੱਕਿਆ ਹੈ ਅਤੇ ਹੁਣ ਹੋਰ ਰਿਸ਼ਵਤ ਮੰਗ ਰਿਹਾ ਹੈ।

ਇਹ ਵੀ ਪੜ੍ਹੋ : ਤੇਜ਼ ਰਫਤਾਰ ਦਾ ਕਹਿਰ, ਹਾਦਸੇ ‘ਚ ਇੱਕ ਵਿਅਕਤੀ ਦੀ ਗਈ ਜਾਨ ॥ Punjab News

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ ਸਹੀ ਪਾਏ ਗਏ, ਜਿਸ ਸਬੰਧੀ ਸ਼ਿਕਾਇਤਕਰਤਾ ਨੇ ਸਬੂਤ ਵਜੋਂ ਏ.ਐਸ.ਆਈ. ਚਰਨਜੀਤ ਸਿੰਘ ਅਤੇ ਉਸ (ਸ਼ਿਕਾਇਤਕਰਤਾ) ਦਰਮਿਆਨ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਪੇਸ਼ ਕੀਤੀ ਹੈ।

ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਬਤ ਹੋਈ ਕਿ ਏ.ਐਸ.ਆਈ. ਚਰਨਜੀਤ ਸਿੰਘ ਵੱਲੋਂ ਇਸ ਥਾਣੇ ਦੇ ਐਸ.ਐਚ.ਓ. ਦੇ ਨਾਂ ‘ਤੇ 2,70,000 ਰੁਪਏ ਦੀ ਰਿਸ਼ਵਤ ਲਈ ਗਈ ਸੀ ਅਤੇ ਉਹ ਸ਼ਿਕਾਇਤਕਰਤਾ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਉਸਦਾ ਹੋਟਲ ਚਲਾਉਣ ਬਦਲੇ 2 ਲੱਖ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੇਣ ਲਈ ਵੀ ਕਹਿ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਇਸ ਜਾਂਚ ਰਿਪੋਰਟ ਦੇ ਆਧਾਰ ‘ਤੇ ਉਕਤ ਏ.ਐਸ.ਆਈ. ਚਰਨਜੀਤ ਸਿੰਘ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਉਹ ਵਾਰ-ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਵੀ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ ਅਤੇ ਆਪਣੀ ਡਿਊਟੀ ਤੋਂ ਵੀ ਗੈਰ-ਹਾਜ਼ਰ ਚੱਲ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਸ ਕੇਸ ਵਿੱਚ ਉਕਤ ਐਸ.ਐਚ.ਓ. ਅਤੇ ਹੋਰ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।

Jio ਰੀਚਾਰਜ ਹੋਇਆ 25% ਮਹਿੰਗਾ, Airtel ਨੇ ਵੀ ਕੀਮਤਾਂ ਚ ਕੀਤਾ ਵਾਧਾ / Bussiness News

0

ਅੱਜ ਭਾਵ 3 ਜੁਲਾਈ, 2024 ਤੋਂ, Jio ਅਤੇ Airtel ਦੇ ਰੀਚਾਰਜ 25% ਮਹਿੰਗੇ ਹੋ ਗਏ ਹਨ। ਦੋਵਾਂ ਕੰਪਨੀਆਂ ਨੇ 27 ਅਤੇ 28 ਜੂਨ ਨੂੰ ਟੈਰਿਫ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ, ਜੋ ਅੱਜ ਤੋਂ ਲਾਗੂ ਹੋ ਰਿਹਾ ਹੈ। ਅੱਜ ਤੋਂ ਜੀਓ ਦੇ 239 ਰੁਪਏ ਵਾਲੇ ਪਲਾਨ ਦੀ ਕੀਮਤ 299 ਰੁਪਏ ਹੋ ਗਈ ਹੈ।

ਇਸ ‘ਚ ਅਨਲਿਮਟਿਡ ਕਾਲਿੰਗ ਦੇ ਨਾਲ ਤੁਹਾਨੂੰ ਰੋਜ਼ਾਨਾ 1.5GB ਡਾਟਾ ਅਤੇ 300 SMS ਮਿਲਦੇ ਹਨ। ਇਸ ਦੇ ਨਾਲ ਹੀ ਏਅਰਟੈੱਲ ਦਾ 179 ਰੁਪਏ ਦਾ ਸਭ ਤੋਂ ਕਿਫਾਇਤੀ ਰੀਚਾਰਜ ਪਲਾਨ ਹੁਣ 199 ਰੁਪਏ ਦਾ ਹੋ ਗਿਆ ਹੈ। ਇਸ ‘ਚ 28 ਦਿਨਾਂ ਲਈ ਅਨਲਿਮਟਿਡ ਕਾਲਿੰਗ, 2GB ਡਾਟਾ ਅਤੇ 100 SMS ਰੋਜ਼ਾਨਾ ਉਪਲਬਧ ਹਨ।

ਇਸ ਦੇ ਨਾਲ ਹੀ, ਵੋਡਾਫੋਨ-ਆਈਡੀਆ (VI) ਨੇ ਵੀ ਟੈਰਿਫ ਦਰਾਂ ਵਿੱਚ ਲਗਭਗ 20% ਵਾਧੇ ਦਾ ਐਲਾਨ ਕੀਤਾ ਹੈ। VI ਰੀਚਾਰਜ ਦੀਆਂ ਨਵੀਆਂ ਦਰਾਂ ਕੱਲ੍ਹ ਯਾਨੀ 4 ਜੁਲਾਈ ਤੋਂ ਲਾਗੂ ਹੋਣਗੀਆਂ। ਕੰਪਨੀ ਦਾ 179 ਰੁਪਏ ਦਾ ਸਭ ਤੋਂ ਸਸਤਾ ਪਲਾਨ ਹੁਣ 199 ਰੁਪਏ ਦਾ ਹੋ ਗਿਆ ਹੈ।ਇਸ ਤੋਂ ਪਹਿਲਾਂ, ਸਾਰੀਆਂ ਟੈਲੀਕਾਮ ਕੰਪਨੀਆਂ ਨੇ ਦਸੰਬਰ 2021 ਵਿੱਚ ਆਪਣੇ ਟੈਰਿਫ ਵਿੱਚ 20% ਤੋਂ ਵੱਧ ਦਾ ਵਾਧਾ ਕੀਤਾ ਸੀ।

ਨਾਲ ਹੀ, ਜੀਓ ਨੇ 2016 ਵਿੱਚ ਲਾਂਚ ਹੋਣ ਤੋਂ ਬਾਅਦ 2019 ਵਿੱਚ ਪਹਿਲੀ ਵਾਰ ਟੈਰਿਫ ਵਿੱਚ ਵਾਧਾ ਕੀਤਾ ਸੀ। ਜੀਓ ਨੇ 2019 ਵਿੱਚ ਟੈਰਿਫ ਵਿੱਚ 20-40% ਦਾ ਵਾਧਾ ਕੀਤਾ ਸੀ।

 

ਤੇਜ਼ ਰਫਤਾਰ ਦਾ ਕਹਿਰ, ਹਾਦਸੇ ‘ਚ ਇੱਕ ਵਿਅਕਤੀ ਦੀ ਗਈ ਜਾਨ ॥ Punjab News

0

ਤੇਜ਼ ਰਫਤਾਰ ਦਾ ਕਹਿਰ, ਹਾਦਸੇ ‘ਚ ਇੱਕ ਵਿਅਕਤੀ ਦੀ ਗਈ ਜਾਨ

ਬਰਨਾਲਾ ਬਾਈਪਾਸ ਪਿੰਡ ਬੁੱਟਰ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ’ਤੇ ਅਗੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਜੈ ਪ੍ਰਕਾਸ਼ ਜੋਨਪੁਰ, ਯੂਪੀ ਦਾ ਰਹਿਣ ਵਾਲਾ ਸੀ ਅਤੇ ਐਫਸੀਆਈ, ਮੋਗਾ ਵਿੱਚ ਏਜੀ ਵਜੋਂ ਤਾਇਨਾਤ ਸੀ। ਮ੍ਰਿਤਕ ਆਪਣੇ ਪਿੱਛੇ ਦੋ ਬੇਟੀਆਂ ਤੇ ਇਕ ਬੇਟਾ ਛੱਡ ਗਿਆ ਹੈ।

ਜਾਣਕਾਰੀ ਅਨੁਸਾਰ ਜੈ ਪ੍ਰਕਾਸ਼ ਆਪਣੇ ਬਾਈਕ ‘ਤੇ ਨਿਹਾਲ ਸਿੰਘ ਵਾਲਾ ਤੋਂ ਵਾਪਸ ਮੋਗਾ ਆ ਰਿਹਾ ਸੀ। ਇਸ ਦੌਰਾਨ ਬੁੱਟਰ ਨੇੜੇ ਉਸ ਨਾਲ ਇਹ ਹਾਦਸਾ ਵਾਪਰ ਗਿਆ। ਘਟਨਾ ਦੇ ਤੁਰੰਤ ਬਾਅਦ ਟੱਕਰ ਮਾਰਨ ਵਾਲਾ ਕਾਰ ਚਾਲਕ ਮੋਟਰਸਾਈਕਲ ਸਵਾਰ ਨੂੰ ਆਪ ਹੀ ਲੈਕੇ ਮੋਗਾ ਦੇ ਸਿਵਲ ਹਸਪਤਾਲ ’ਚ ਪਹੁੰਚਿਆ। ਜਿੱਥੇ ਡਾਕਟਰਾਂ ਨੇ ਮੋਟਰਸਾਈਕਲ ਸਵਾਰ ਨੂੰ ਕੀਤਾ ਮ੍ਰਿਤਕ ਘੋਸ਼ਿਤ ਕੀਤਾ ਦਿੱਤਾ ਹੈ। ਪੁਲਿਸ ਨੇ ਕਾਰ ਨੂੰ ਆਪਣੇ ਕਬਜੇ ਵਿਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅੱਜ ਰਾਜ ਸਭਾ ਨੂੰ ਸੰਬੋਧਿਤ ਕਰਨਗੇ PM ਮੋਦੀ || Political News

ਮੋਗਾ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਹਰਿੰਦਰ ਕੌਰ ਨੇ ਦੱਸਿਆ ਕਿ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਦੌਰਾਨ ਜ਼ਖਮੀ ਹੋਏ ਜੈ ਪ੍ਰਕਾਸ਼ ਨੂੰ ਇੱਥੇ ਲਿਆਇਆ ਗਿਆ ਸੀ ਪਰ ਉਸ ਦੀ ਮੌਤ ਹੋ ਚੁਕੀ ਸੀ ਅਤੇ ਹੁਣ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਜੈ ਪ੍ਰਕਾਸ਼ ਇੱਥੇ ਐਫ.ਸੀ.ਆਈ. ਵਿੱਚ ਤਾਇਨਾਤ ਸੀ। ਉਸ ਦੇ ਮੌਤ ਤੋਂ ਬਾਅਦ ਮੋਗਾ ਦੇ ਸਮੁੱਚੇ ਐਫ.ਆਈ.ਆਈ. ਵਿਭਾਗ ਵਿੱਚ ਸੋਗ ਦੀ ਲਹਿਰ ਹੈ।

ਅੱਜ ਰਾਜ ਸਭਾ ਨੂੰ ਸੰਬੋਧਿਤ ਕਰਨਗੇ PM ਮੋਦੀ || Political News

0
PM Modi will address the Rajya Sabha today

ਅੱਜ ਰਾਜ ਸਭਾ ਨੂੰ ਸੰਬੋਧਿਤ ਕਰਨਗੇ PM ਮੋਦੀ

PM ਨਰਿੰਦਰ ਮੋਦੀ ਅੱਜ ਦੁਪਹਿਰ 12 ਵਜੇ ਰਾਜ ਸਭਾ ਵਿਚ ਸੰਬੋਧਨ ਕਰਨਗੇ। ਜਿੱਥੇ ਉਹ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਦੇ ਮਤੇ ਦਾ ਜਵਾਬ ਦੇਣਗੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ ਲੋਕ ਸਭਾ ਵਿੱਚ 2 ਘੰਟੇ 15 ਮਿੰਟ ਤੱਕ ਭਾਸ਼ਣ ਦਿੱਤਾ ਸੀ। ਜਿੱਥੇ ਉਹਨਾਂ ਨੇ ਲੋਕ ਸਭਾ ਵਿੱਚ ਵਿਰੋਧੀ ਪਾਰਟੀ ਕਾਂਗਰਸ ਨੂੰ ਘੇਰਿਆ ਸੀ। PM ਮੋਦੀ ਭਾਸ਼ਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।

ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਕੀਤਾ ਤਿੱਖਾ ਹਮਲਾ

ਇਸ ਦੇ ਨਾਲ ਹੀ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ‘ਤੇ ਚਰਚਾ ਦੇ ਜਵਾਬ ਦੇ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਕਿਹਾ, ”ਹਮਦਰਦੀ ਹਾਸਲ ਕਰਨ ਲਈ ਨਵਾਂ ਡਰਾਮਾ ਸ਼ੁਰੂ ਕੀਤਾ ਗਿਆ ਹੈ, ਪਰ ਦੇਸ਼ ਸੱਚ ਜਾਣਦਾ ਹੈ ਕਿ ਉਹ (ਰਾਹੁਲ ਗਾਂਧੀ) ਹਜ਼ਾਰਾਂ ਕਰੋੜ ਰੁਪਏ ਦੇ ਗਬਨ ਦੇ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਹਨ ਅਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਲੋਕ ਸਭਾ ਚੋਣਾਂ ‘ਚ ਕਾਂਗਰਸ ਲਗਾਤਾਰ 100 ਦਾ ਅੰਕੜਾ ਨਹੀਂ ਕਰ ਸਕੀ ਪਾਰ

ਰਾਸ਼ਟਰਪਤੀ ਦੇ ਭਾਸ਼ਣ ਉਤੇ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ‘ਚ ਕਾਂਗਰਸ ਲਗਾਤਾਰ 100 ਦਾ ਅੰਕੜਾ ਪਾਰ ਨਹੀਂ ਕਰ ਸਕੀ। ਕਾਂਗਰਸ ਨੂੰ 13 ਸੂਬਿਆਂ ਵਿਚੋਂ 0 ਸੀਟ ਆਈ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਦੀ ਲੋਕਤੰਤਰੀ ਪ੍ਰਕਿਰਿਆ ‘ਤੇ ਸਵਾਲ ਚੁੱਕ ਕੇ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੀ.ਏ.ਏ. ਨੂੰ ਲੈ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੇਸ਼ ਨੂੰ ਦੰਗਿਆਂ ਵਿਚ ਧੱਕਣ ਦੀ ਸਾਜ਼ਿਸ਼ ਹੋਈ।

ਜਨਤਾ ਨੇ ਸਾਡੇ 10 ਸਾਲ ਦਾ ਟਰੈਕ ਰਿਕਾਰਡ ਦੇਖਿਆ

ਲੋਕ ਸਭਾ ਵਿਚ ਰਾਹੁਲ ਗਾਂਧੀ ਦੇ ਸ਼ਬਦੀ ਹਮਲਿਆਂ ਦਾ ਜਵਾਬ ਦਿੰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਜਨਤਾ ਨੇ ਸਾਡੇ 10 ਸਾਲ ਦਾ ਟਰੈਕ ਰਿਕਾਰਡ ਦੇਖਿਆ ਹੈ। ਸਾਡੀ ਸਰਕਾਰ ਵਿਚ 25 ਕਰੋੜ ਗਰੀਬ ਗਰੀਬੀ ਰੇਖਾ ‘ਚੋਂ ਬਾਹਰ ਨਿਕਲੇ ਹਨ। ਅਸੀਂ ਗਰੀਬਾਂ ਲਈ ਸਮਰਪਣ ਭਾਵਨਾ ਨਾਲ ਕੰਮ ਕੀਤਾ। ਅਸੀਂ ਤੁਸ਼ਟੀਕਰਨ ਨਹੀਂ ਸੰਤੁਸ਼ਟੀਕਰਨ ਦੀ ਰਾਜਨੀਤੀ ਉਤੇ ਚੱਲੇ। ਪੀਐੱਮ ਨਰਿੰਦਰ ਮੋਦੀ ਨੇ ਸੰਸਦ ਵਿਚ ਪੰਜਾਬ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਲੋਕ ਸਭਾ ਚੋਣਾਂ ‘ਚ ਸਾਡਾ ਪੰਜਾਬ ‘ਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਵੋਟ ਸ਼ੇਅਰ ਮਿਲਿਆ।