Home Blog Page 1480

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤੀ ਓਮਾਨ ‘ਚ ਫਸੀ ਕੁੜੀ || Latest News

0
A girl stuck in Oman returned to her homeland due to the efforts of Saint Seechewal

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤੀ ਓਮਾਨ ‘ਚ ਫਸੀ ਕੁੜੀ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਖਾੜੀ ਦੇ ਦੋ ਦੇਸ਼ਾਂ ਵਿੱਚ ਜਾਨ ਬਚਾ ਕੇ ਵਿਧਵਾ ਮਾਂ ਦੀ ਧੀ ਵਤਨ ਪਰਤ ਆਈ ਹੈ। ਦਰਅਸਲ , ਟਰੈਵਲ ਏਜੰਟਾਂ ਨੇ ਧੋਖੇ ਨਾਲ ਉਸ ਨੂੰ ਮਸਕਟ ਓਮਾਨ ਵਿੱਚ ਵੇਚ ਦਿੱਤਾ ਸੀ। ਲੜਕੀ ਨੂੰ ਛੱਡਣ ਦੇ ਬਦਲੇ ਵਿੱਚ ਉਹ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਨ। ਖਾੜੀ ਦੇਸ਼ਾਂ ਵਿੱਚ ਪੰਜ ਮਹੀਨੇ ਨਰਕ ਭਰੀ ਜਿੰਦਗੀ ਬਤੀਤ ਕਰਕੇ ਵਾਪਿਸ ਪਰਤੀ ਪੀੜਤਾ ਨੇ ਆਪਣੀ ਦੁੱਖ ਭਰੀ ਦਾਸਤਾਂ ਸੁਣਾਉਂਦਿਆ ਦੱਸਿਆ ਕਿ ਕਿਵੇਂ ਏਜੰਟਾਂ ਨੇ ਉਸਨੂੰ ਦੁਬਈ, ਮਸਕਟ ਅਤੇ ਆਬੂ ਧਾਬੀ ਵਰਗੇ ਮੁਲਕਾਂ ਵਿੱਚ ਫਸਾ ਦਿੱਤਾ ਸੀ।

ਚਮੜੇ ਦੀਆਂ ਬੈਲਟਾਂ ਨਾਲ ਜਾਂਦਾ ਸੀ ਕੁੱਟਿਆ

ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਆਪਣੀ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਉਸਨੂੰ ਟ੍ਰੈਵਲ ਏਜੰਟ ਨੇ ਦੁਬਈ ਭੇਜਣ ਦਾ 30 ਹਜ਼ਾਰ ਲਿਆ ਸੀ ਪਰ ਉਸ ਨੇ ਧੋਖਾ ਕੀਤਾ ਤੇ ਉਸ ਨੂੰ ਮਸਕਟ ਵਿੱਚ ਫਸਾ ਦਿੱਤਾ। ਜਿੱਥੇ ਉਸ ਦੀ ਰੋਜ਼ਾਨਾ ਕੁੱਟਮਾਰ ਹੁੰਦੀ ਸੀ। ਉਸ ਨੂੰ ਚਮੜੇ ਦੀਆਂ ਬੈਲਟਾਂ ਨਾਲ ਕੁੱਟਿਆ ਜਾਂਦਾ ਸੀ। ਸਾਰਾ ਦਿਨ ਘਰ ਦਾ ਕੰਮ ਕਰਵਾਉਣ ਤੋਂ ਬਾਅਦ ਉਥੇ ਇੱਕ ਦਫਤਰ ਵਿੱਚ ਜਿੰਦਰਾ ਲਾ ਕੇ ਉਸ ਨੂੰ ਕੈਦ ਕਰ ਦਿੱਤਾ ਜਾਂਦਾ ਸੀ।

ਮਾਰ ਕੁੱਟ ਕਾਰਣ ਹੋ ਜਾਂਦੀ ਸੀ ਬੇਹੋਸ਼

ਪੀੜਤਾ ਨੇ ਦੱਸਿਆ ਕਿ ਦੋ ਮਹੀਨੇ ਬੀਤਣ ’ਤੇ ਇੱਕ ਵਾਰ ਤਾਂ ਉਸ ਨੇ ਆਸ ਛੱਡ ਦਿੱਤੀ ਸੀ ਕਿ ਉਹ ਇੱਥੋਂ ਬਚ ਕੇ ਜਿੰਦਾ ਨਿਕਲ ਵੀ ਸਕੇਗੀ ਜਾਂ ਫਿਰ ਇੱਥੇ ਹੀ ਮਰ ਖੱਪ ਜਾਵੇਗੀ। ਉਸਨੇ ਦੱਸਿਆ ਕਿ ਉੱਥੇ ਉਹਨਾਂ ਤੇ ਕੀਤਾ ਜਾ ਰਿਹਾ ਤਸ਼ਦੱਦ ਬਹੁਤ ਹੀ ਭਿਆਨਕ ਹੁੰਦਾ ਸੀ ਤੇ ਕਈ ਵਾਰ ਇੰਨੀ ਮਾਰ ਕੁੱਟ ਕਾਰਣ ਉਹ ਬੇਹੋਸ਼ ਹੋ ਜਾਂਦੀ ਸੀ। ਪੀੜਤ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਜੇਕਰ ਉਹਨਾਂ ਦੀ ਸਮੇਂ ਸਿਰ ਮੱਦਦ ਨਾ ਕੀਤੀ ਹੁੰਦੀ ਤਾਂ ਤਾਂ ਅਰਬ ਮੁਲਕ ਵਿੱਚੋਂ ਵਾਪਿਸ ਆਉਣਾ ਉਸਦਾ ਸਿਰਫ ਇੱਕ ਸੁਫਨਾ ਹੀ ਬਣ ਕਿ ਰਹਿ ਗਿਆ ਸੀ।

ਸਹੇਲੀ ਰਾਹੀ ਪਰਿਵਾਰ ਦੇ ਹਲਾਤਾਂ ਨੂੰ ਸੁਧਾਰਣ ਲਈ ਗਈ ਸੀ ਦੁਬਈ

ਪੀੜਤ ਲੜਕੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਫਰਵਰੀ 2024 ਦੌਰਾਨ ਆਪਣੀ ਸਹੇਲੀ ਰਾਹੀ ਪਰਿਵਾਰ ਦੇ ਹਲਾਤਾਂ ਨੂੰ ਸੁਧਾਰਣ ਲਈ ਦੁਬਈ ਗਈ ਸੀ। ਉਸਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਉਸਦੇ ਪਰਿਵਾਰ ਵਿੱਚ ਉਸਦੀ ਵਿਧਵਾ ਮਾਂ, 2 ਛੋਟੀਆਂ ਭੈਣਾਂ ਅਤੇ 1 ਭਰਾ ਹੈ। ਪਰਿਵਾਰ ਵਿੱਚ ਵੱਡੀ ਹੋਣ ਕਾਰਣ ਆਰਥਿਕ ਹਲਾਤਾਂ ਨੂੰ ਦੇਖਦਿਆ ਹੋਇਆ ਉਸ ਵੱਲੋਂ ਬਾਹਰ ਜਾਣ ਦਾ ਇਹ ਫੈਸਲਾ ਲਿਆ ਗਿਆ ਸੀ ਪਰ ਉਸਦਾ ਇਹ ਫੈਸਲਾ ਉਸਦੀ ਜ਼ਿੰਦਗੀ ਲਈ ਉਸ ਵੇਲੇ ਇੱਕ ਕਾਲ ਬਣ ਗਿਆ ਜਦੋਂ ਉਸਨੂੰ ਏਜੰਟਾਂ ਨੇ ਅੱਗੇ ਮਸਕਟ ਓਮਾਨ ਵਿੱਚ ਵੇਚ ਦਿੱਤਾ। ਉਸ ਨੂੰ ਉੱਥੇ ਠੀਕ ਤਰ੍ਹਾਂ ਨਾਲ ਖਾਣਾ ਵੀ ਨਹੀਂ ਸੀ ਦਿੱਤਾ ਜਾਂਦਾ ਤੇ ਬਿਮਾਰ ਹੋਣ ਦੀ ਸੂਰਤ ਵਿੱਚ ਇਲਾਜ਼ ਵੀ ਨਹੀ ਕਰਵਾਇਆ ਜਾਂਦਾ ਸੀ।

ਏਜੰਟ ਨੇ ਲੜਕੀ ਦੀ ਵਾਪਸੀ ਲਈ ਲੱਖਾਂ ਵਿੱਚ ਪੈਸੇ ਮੰਗੇ

ਆਪਣੀਆਂ ਅੱਖਾਂ ਵਿੱਚ ਆਏ ਹੰਝੂ ਪੰਝਦਿਆ ਉਸ ਲੜਕੀ ਨੇ ਦੱਸਿਆ ਕਿ ਉਸ ਦੀ ਵਿਧਵਾ ਮਾਂ ਨੇ ਹਿੰਮਤ ਨਾ ਹਾਰੀ ਤੇ ਉਸ ਨੇ ਜਿਵੇਂ ਨਾ ਕਿਵੇਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤੇ ਉਸ ਦੀ ਜਾਨ ਬਚ ਸਕੀ। ਪੀੜਤ ਲੜਕੀ ਦੀ ਵਿਧਵਾ ਮਾਂ ਨੇ ਦੱਸਿਆ ਕਿ ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਏਜੰਟ ਦੇ ਬਹੁਤ ਤਰਲੇ ਪਾਏ ਤੇ ਕਿਹਾ ਕਿ ਉਸਦੀ ਲੜਕੀ ਨੂੰ ਵਾਪਿਸ ਭੇਜ ਦਿਓ। ਪਰ ਏਜੰਟ ਵੱਲੋਂ ਉਸ ਕੋਲੋਂ ਲੜਕੀ ਦੀ ਵਾਪਸੀ ਲਈ ਲੱਖਾਂ ਵਿੱਚ ਪੈਸੇ ਮੰਗੇ ਜਾ ਰਹੇ ਸੀ ਤੇ ਪੈਸੇ ਨਾ ਦੇ ਪਾਉਣ ਦੀ ਸੂਰਤ ਵਿੱਚ ਉਸਨੇ ਆਪਣੀ ਲੜਕੀ ਦੀ ਵਾਪਸੀ ਦੀ ਉਮੀਦ ਤੱਕ ਛੱਡ ਦਿੱਤੀ ਸੀ।

ਕਿਸੇ ਵੀ ਆਪਣਿਆਂ ਜਾਂ ਏਜੰਟਾਂ ਤੇ ਭਰੋਸਾ ਨਾ ਕੀਤਾ ਜਾਵੇ

ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਆਪਣਿਆਂ ਜਾਂ ਏਜੰਟਾਂ ਤੇ ਭਰੋਸਾ ਨਾ ਕੀਤਾ ਜਾਵੇ, ਕਿਉਕਿ ਹੁਣ ਤੱਕ ਸਾਰੇ ਟ੍ਰੈਵਲ ਏਜੰਟਾਂ ਨੇ ਲੋਕਾਂ ਨੂੰ ਠੱਗਿਆ ਹੀ ਹੈ। ਉਹਨਾਂ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਲਗਾਤਰ ਦੇਸ਼ ਦੀਆਂ ਔਰਤਾਂ ਤੇ ਹੋ ਰਹੇ ਸ਼ੌਸ਼ਣ ਤੇ ਠੱਲ ਪਾਉਣ ਦੀ ਲੋੜ ਹੈ। ਉੱਥੇ ਲੜਕੀਆਂ ਦੇ ਜੋ ਹਲਾਤ ਬਣੇ ਹੋਏ ਹਨ ਉਹ ਬਹੁਤ ਹੀ ਤਰਸਯੋਗ ਹਨ। ਉਹਨਾਂ ਵਿਦੇਸ਼ ਮੰਤਰਾਲੇ ਤੇ ਖਾਸ ਕਰ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ ਜਿਹਨਾਂ ਵੱਲੋਂ ਕੀਤੀਆਂ ਸਾਰਥਿਕ ਕੋਸ਼ਿਸ਼ਾਂ ਸਦਕਾ ਇਹਨਾਂ ਲੜਕੀਆਂ ਨੂੰ ਬਚਾ ਕਿ ਸਹੀ ਸਲਾਮਤ ਵਾਪਿਸ ਪਰਿਵਾਰਾਂ ਤੱਕ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : ਜਲਾਲਾਬਾਦ ‘ਚ ਵੱਡੀ ਵਾਰਦਾਤ, 10 ਸਾਲ ਦੀ ਜੇਲ੍ਹ ਕੱਟ ਕੇ ਆਏ ਵਿਅਕਤੀ ਨੇ ਦੂਜੀ ਪਤਨੀ ਦਾ ਕੀਤਾ ਕਤਲ

ਧੋਖੇ ਨਾਲ ਭਾਰਤ ਦਾ ਕਹਿ ਕਿ ਭੇਜ ਦਿੱਤਾ ਆਬੂ ਧਾਬੀ

ਪੀੜਤ ਲੜਕੀ ਨੇ ਦੱਸਿਆ ਕਿ ਜਿਸ ਵੇਲੇ ਭਾਰਤੀ ਅੰਬੈਸੀ ਦੇ ਦਬਾਅ ਤੋਂ ਬਾਅਦ ਏਜੰਟਾਂ ਵੱਲੋਂ ਉਸਨੂੰ ਵਾਪਿਸ ਭੇਜਣਾ ਸੀ ਤਾਂ ਉਸਨੂੰ ਧੋਖੇ ਨਾਲ ਭਾਰਤ ਦਾ ਕਹਿ ਕਿ ਆਬੂ ਧਾਬੀ ਭੇਜ ਦਿੱਤਾ ਤੇ ਉਸਦੇ ਸਾਰੇ ਪੈਸੇ ਖੋਹ ਲਏ। ਏਜੰਟ ਵੱਲੋਂ ਉਸਦਾ ਪਿੱਛਾ ਕੀਤਾ ਗਿਆ ਤੇ ਉਹਨਾਂ ਵੱਲੋਂ ਇੱਕ ਲ਼ੜਕੀ ਨੂੰ ਵੀ ਉੱਥੇ ਉਸਨੂੰ ਫਸਾਉਣ ਲਈ ਪਿੱਛੇ ਭੇਜ ਦਿੱਤਾ ਸੀ। ਲੜਕੀ ਨੇ ਆਪਣੀ ਸੂਝ ਬੂਝ ਦਿਖਉਦਿਆਂ ਹੋਇਆ, ਜਿੱਥੇ ਖੁਦ ਵਾਪਸੀ ਸੰਭਵ ਬਣਾਈ ਉਥੇ ਹੀ ਦੂਜੀ ਲੜਕੀ ਜੋ ਕਿ ਪੰਜਾਬ ਦੀ ਰਹਿਣ ਵਾਲੀ ਸੀ ਉਸਨੂੰ ਵੀ ਸਮਝਾ ਕੇ ਨਾਲ ਹੀ ਸਹੀ ਸਲਾਮਤ ਵਾਪਸ ਲਿਆਂਦਾ। ਉਸਨੇ ਸੰਤ ਸੀਚੇਵਾਲ ਜੀ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਵਾਪਸੀ ਸਮੇਂ ਦੇਰ ਰਾਤ ਤੱਕ ਉਹ ਉਸਦੀ ਸਹਾਇਤਾ ਕਰਦੇ ਰਹੇ ਜਿਸ ਕਾਰਣ ਦੋਹਾਂ ਲੜਕੀਆਂ ਦੀ ਘਰ ਵਾਪਸੀ ਹੋ ਸੰਭਵ ਸਕੀ।

 

 

ਜਲਾਲਾਬਾਦ ‘ਚ ਵੱਡੀ ਵਾਰਦਾਤ, 10 ਸਾਲ ਦੀ ਜੇਲ੍ਹ ਕੱਟ ਕੇ ਆਏ ਵਿਅਕਤੀ ਨੇ ਦੂਜੀ ਪਤਨੀ ਦਾ ਕੀਤਾ ਕਤਲ || News of Punjab

0
A major incident in Jalalabad, a man who had served 10 years in jail killed his second wife

ਜਲਾਲਾਬਾਦ ‘ਚ ਵੱਡੀ ਵਾਰਦਾਤ, 10 ਸਾਲ ਦੀ ਜੇਲ੍ਹ ਕੱਟ ਕੇ ਆਏ ਵਿਅਕਤੀ ਨੇ ਦੂਜੀ ਪਤਨੀ ਦਾ ਕੀਤਾ ਕਤਲ

ਜਲਾਲਾਬਾਦ ਦੇ ਰਾਜਪੂਤ ਇਲਾਕੇ ‘ਚ ਇੱਕ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਿ ਇੱਕ ਵਿਅਕਤੀ ਨੇ ਆਪਣੀ ਦੂਸਰੀ ਪਤਨੀ ਦਾ ਕੈਂਚੀ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਉਕਤ ਵਿਅਕਤੀ ਆਪਣੀ ਪਹਿਲੀ ਪਤਨੀ ਦੇ ਕਤਲ ਮਾਮਲੇ ‘ਚ 10 ਸਾਲ ਦੀ ਜੇਲ੍ਹ ਕੱਟ ਕੇ 6 ਮਹੀਨੇ ਪਹਿਲਾਂ ਹੀ ਬਾਹਰ ਆਇਆ ਸੀ। ਕਰੀਬ 4 ਮਹੀਨੇ ਪਹਿਲਾਂ ਇਸ ਦੂਜੀ  ਮਹਿਲਾ ਨੇ ਜੇਲ੍ਹ ‘ਚੋਂ ਆਏ ਇਸ ਵਿਅਕਤੀ ਨਾਲ ਕੋਰਟ ਮੈਰਿਜ ਕੀਤੀ ਸੀ। ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਵਿਅਕਤੀ ਨੇ ਇਸ ਮਹਿਲਾ ਦਾ ਵੀ ਕਤਲ ਕਰ ਦਿੱਤਾ।

4 ਮਹੀਨੇ ਪਹਿਲਾਂ ਕਰਵਾਇਆ ਸੀ ਵਿਆਹ

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪ੍ਰਕਾਸ਼ ਕੌਰ (50 ਸਾਲ) ਦੇ ਭਤੀਜੇ ਸੰਟੀ ਨੇ ਦੱਸਿਆ ਕਿ ਉਸ ਦੀ ਤਾਈ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਜਿਸ ਕਾਰਨ ਉਸਦੀ ਤਾਈ ਨੇ ਕਰੀਬ 4 ਮਹੀਨੇ ਪਹਿਲਾਂ ਰਮਨ ਸ਼ਰਮਾ ਨਾਂ ਦੇ ਵਿਅਕਤੀ ਨਾਲ ਵਿਆਹ ਕਰਵਾਇਆ ਸੀ। ਰਮਨ ਸ਼ਰਮਾ ਆਪਣੀ ਪਹਿਲੀ ਪਤਨੀ ਦੇ ਕਤਲ ਦੇ ਦੋਸ਼ ‘ਚ ਕਰੀਬ 10 ਸਾਲ ਦੀ ਸਜ਼ਾ ਕੱਟ ਕੇ 6 ਮਹੀਨੇ ਪਹਿਲਾਂ ਹੀ ਜੇਲ੍ਹ ‘ਚੋਂ ਬਾਹਰ ਆਇਆ ਸੀ। ਜਿਸ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ।

ਔਰਤ ਦੇ ਘਰ ਆ ਕੇ ਕੈਂਚੀ ਮਾਰ ਕੇ ਕਰ ਦਿੱਤੀ ਹੱਤਿਆ

ਉਸ ਨੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਮ੍ਰਿਤਕ ਮਹਿਲਾ ਨੂੰ ਬੇਟੇ ਦਾ ਘਰ ਛੱਡ ਕੇ ਆਪਣੇ ਨਾਲ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਪਰ ਮਹਿਲਾ ਆਪਣੇ ਬੇਟੇ ਅਤੇ ਨੂੰਹ ਨਾਲ ਰਹਿੰਦੀ ਸੀ, ਜੋ ਘਰ ਛੱਡ ਕੇ ਜਾਣਾ ਨਹੀਂ ਚਾਹੁੰਦੀ ਸੀ। ਇਸ ਨੂੰ ਲੈ ਕੇ ਉਸ ਵਿਅਕਤੀ ਨੇ ਉਕਤ ਮਹਿਲਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ਔਰਤ ਦੇ ਘਰ ਆ ਕੇ ਉਸ ਦੀ ਕੈਂਚੀ ਮਾਰ ਕੇ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ : IND Vs ZIM: ਭਾਰਤ ਨੇ ਜ਼ਿੰਬਾਬਵੇ ਖਿਲਾਫ ਕੀਤੀ ਸ਼ਾਨਦਾਰ ਵਾਪਸੀ, ਜਿੱਤਿਆ ਦੂਜਾ ਟੀ-20 ਮੈਚ

ਦੂਜੇ ਪਾਸੇ ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ, ਉਨ੍ਹਾਂ ਦੱਸਿਆ ਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ। ਫਿਲਹਾਲ ਪੁਲਿਸ ਫਰਾਰ ਮੁਲਜ਼ਮ ਦੀ ਭਾਲ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

 

 

IND Vs ZIM: ਭਾਰਤ ਨੇ ਜ਼ਿੰਬਾਬਵੇ ਖਿਲਾਫ ਕੀਤੀ ਸ਼ਾਨਦਾਰ ਵਾਪਸੀ, ਜਿੱਤਿਆ ਦੂਜਾ ਟੀ-20 ਮੈਚ || Sports News

0
IND Vs ZIM: India made a brilliant comeback against Zimbabwe, won the second T20 match

IND Vs ZIM: ਭਾਰਤ ਨੇ ਜ਼ਿੰਬਾਬਵੇ ਖਿਲਾਫ ਕੀਤੀ ਸ਼ਾਨਦਾਰ ਵਾਪਸੀ, ਜਿੱਤਿਆ ਦੂਜਾ ਟੀ-20 ਮੈਚ

ਭਾਰਤ ਨੇ ਦੂਜੇ ਟੀ-20 ਮੈਚ ਵਿੱਚ ਜ਼ਿੰਬਾਬਵੇ ਖਿਲਾਫ ਸ਼ਾਨਦਾਰ ਵਾਪਸੀ ਕੀਤੀ ਹੈ | ਜਿਸਦੇ ਚੱਲਦਿਆਂ ਦੂਜਾ ਟੀ-20 ਮੈਚ 100 ਦੌੜਾਂ ਨਾਲ ਜਿੱਤ ਕੇ ਭਾਰਤ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਜਿੱਥੇ ਕਿ ਅਭਿਸ਼ੇਕ ਸ਼ਰਮਾ ਅਤੇ ਰਿਤੂਰਾਜ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਅਭਿਸ਼ੇਕ ਦੀਆਂ 100 ਅਤੇ ਰਿਤੂਰਾਜ ਦੀਆਂ 77 ਦੌੜਾਂ ਦੀ ਬਦੌਲਤ ਟੀਮ ਨੇ ਜ਼ਿੰਬਾਬਵੇ ਨੂੰ 235 ਦੌੜਾਂ ਦਾ ਟੀਚਾ ਦਿੱਤਾ। ਦੱਸ ਦਈਏ ਕਿ ਇਹ ਜ਼ਿੰਬਾਬਵੇ ਦੇ ਖਿਲਾਫ ਕਿਸੇ ਵੀ ਟੀਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਆਸਟ੍ਰੇਲੀਆ ਨੇ ਸਾਲ 2018 ‘ਚ ਜ਼ਿੰਬਾਬਵੇ ਖਿਲਾਫ ਖੇਡਦੇ ਹੋਏ 229 ਦੌੜਾਂ ਬਣਾਈਆਂ ਸਨ।

ਜ਼ਿੰਬਾਬਵੇ ਦੀ ਟੀਮ ਬਣਾ ਸਕੀ 134 ਦੌੜਾਂ

235 ਦੌੜਾਂ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਦੀ ਟੀਮ 134 ਦੌੜਾਂ ਹੀ ਬਣਾ ਸਕੀ। ਇਸ ਨਾਲ ਭਾਰਤ ਨੇ ਪਹਿਲੇ ਟੀ-20 ਵਿੱਚ ਮਿਲੀ ਹਾਰ ਦਾ ਬਦਲਾ ਲੈ ਲਿਆ। ਭਾਰਤ ਨੇ ਜ਼ਿੰਬਾਬਵੇ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ। 2022 ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਸਾਹਮਣਾ ਕਰਨ ਵਾਲੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਅਭਿਸ਼ੇਕ ਸ਼ਰਮਾ ਜ਼ਿੰਬਾਬਵੇ ਖਿਲਾਫ ਸੈਂਕੜਾ ਲਗਾਉਣ ਵਾਲੇ ਬਣੇ ਪਹਿਲੇ ਖਿਡਾਰੀ

ਅਭਿਸ਼ੇਕ ਸ਼ਰਮਾ ਜ਼ਿੰਬਾਬਵੇ ਖਿਲਾਫ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਸ ਨੇ ਸਿਰਫ 47 ਗੇਂਦਾਂ ‘ਚ 7 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਅਭਿਸ਼ੇਕ ਅਤੇ ਰਿਤੂਰਾਜ ਗਾਇਕਵਾੜ ਨੇ ਦੂਜੀ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤੀ ਗੇਂਦਬਾਜ਼ਾਂ ਵਿੱਚ ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਨੇ ਚੰਗੀ ਗੇਂਦਬਾਜ਼ੀ ਕੀਤੀ। ਦੋਵਾਂ ਗੇਂਦਬਾਜ਼ਾਂ ਨੇ 3-3 ਵਿਕਟਾਂ ਲਈਆਂ। ਰਵੀ ਬਿਸ਼ਨੋਈ ਨੂੰ 2 ਵਿਕਟਾਂ ਨਾਲ ਸੰਤੁਸ਼ਟ ਹੋਣਾ ਪਿਆ।

ਇਹ ਵੀ ਪੜ੍ਹੋ : ਪਾਣੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਫਾਇਰਿੰਗ, ਗੋਲੀਆਂ ਲੱਗਣ ਕਾਰਨ 4 ਲੋਕਾਂ ਦੀ ਮੌਤ

10 ਜੁਲਾਈ ਨੂੰ ਤੀਜੇ ਟੀ-20 ਮੈਚ ਲਈ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਰਿੰਕੂ ਸਿੰਘ ਨੇ ਵੀ ਤੂਫਾਨੀ ਪਾਰੀ ਖੇਡੀ। ਉਸ ਨੇ 22 ਗੇਂਦਾਂ ਦਾ ਸਾਹਮਣਾ ਕਰਦਿਆਂ 48 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸਲਾਮੀ ਬੱਲੇਬਾਜ਼ ਵੇਸਲੇ ਮਾਧਵੇਰੇ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਸ਼ਨੀਵਾਰ ਨੂੰ ਭਾਰਤ ਨੂੰ ਪਹਿਲੇ ਟੀ-20 ਮੈਚ ‘ਚ ਕਰਾਰੀ ਹਾਰ ਮਿਲੀ ਸੀ। ਟੀਮ ਨੇ ਜ਼ਿੰਬਾਬਵੇ ਤੋਂ ਇਸ ਦਾ ਬਦਲਾ ਲੈ ਲਿਆ। ਹੁਣ 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਦੋਵੇਂ ਟੀਮਾਂ 10 ਜੁਲਾਈ ਨੂੰ ਤੀਜੇ ਟੀ-20 ਮੈਚ ਲਈ ਆਹਮੋ-ਸਾਹਮਣੇ ਹੋਣਗੀਆਂ।

 

 

 

 

ਪਾਣੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਫਾਇਰਿੰਗ, ਗੋਲੀਆਂ ਲੱਗਣ ਕਾਰਨ 4 ਲੋਕਾਂ ਦੀ ਮੌਤ || Punjab News

0
Firing took place between two parties over water, 4 people died due to bullet injuries

ਪਾਣੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਫਾਇਰਿੰਗ, ਗੋਲੀਆਂ ਲੱਗਣ ਕਾਰਨ 4 ਲੋਕਾਂ ਦੀ ਮੌਤ

ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ‘ਚ ਵੱਡੀ ਵਾਰਦਾਤ ਵਾਪਰੀ ਹੈ। ਜਿੱਥੇ ਕਿ ਪਾਣੀ ਨੂੰ ਲੈ ਕੇ 2 ਧਿਰਾਂ ਵਿਚਾਲੇ ਫਾਇਰਿੰਗ ਹੋਈ। ਜਿਸਦੇ ਚੱਲਦਿਆਂ ਗੋਲੀਆਂ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਪੱਖਾਂ ਵਿੱਚ ਕਰੀਬ 60 ਰਾਊਂਡ ਫਾਇਰਿੰਗ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।

ਪੁਰਾਣੀ ਰੰਜਿਸ਼ ਕਾਰਨ ਹੋਇਆ ਝਗੜਾ

ਮਿਲੀ ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਵਿਠਵਾਂ ਅਤੇ ਤਰਸੇਮ ਸਿੰਘ ਸੈਕਟਰੀ ਦੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਕਰਕੇ 7:30 ਵਜੇ ਦੇ ਕਰੀਬ ਲਾਈਟਾਂ ਵਾਲੇ ਚੌਂਕ ਦੇ ਕਰੀਬ ਦੋ ਧਿਰਾਂ ਵਿਚ ਗੋਲੀਆਂ ਚੱਲੀਆਂ। ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਤਕਰੀਬਨ ਅੱਠ ਤੋਂ 10 ਵਿਅਕਤੀ ਜ਼ਖਮੀ ਹੋਏ ਹਨ | ਜਿਸ ਵਿੱਚੋਂ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਸ਼ਹੀਦ ਹੋਇਆ ਪੈਰਾਂ ਕਮਾਂਡੋ, ਮਾਪਿਆਂ ਦਾ ਇਕਲੌਤਾ ਪੁੱਤ ਸੀ ਪ੍ਰਦੀਪ

ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕੀਤੀ ਜਾਏਗੀ ਕਾਰਵਾਈ

ਇਸ ਮੌਕੇ ‘ਤੇ DSP ਰਜੇਸ਼ ਕੱਕੜ ਅਤੇ SHO ਸਤਪਾਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮੌਕੇ ‘ਤੇ ਤਫਤੀਸ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਤੇ DSP ਰਜੇਸ਼ ਕੱਕੜ ਅਤੇ SHO ਸਤਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਇਸ ਦੌਰਾਨ ਪੁਲਿਸ ਨੂੰ 11 ਜਿੰਦਾ ਰਾਊਂਡ ਬਾਰਾ ਬੋਰ ਦੇ ਅਤੇ ਦੋ ਚੱਲੇ ਹੋਏ ਕਾਰਤੂਸ ਬਰਾਮਦ ਹੋਏ।

 

 

ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਸ਼ਹੀਦ ਹੋਇਆ ਪੈਰਾਂ ਕਮਾਂਡੋ, ਮਾਪਿਆਂ ਦਾ ਇਕਲੌਤਾ ਪੁੱਤ ਸੀ ਪ੍ਰਦੀਪ || Haryana News

0
Pradeep was the only son of a foot commando who was martyred in Kulgam of Jammu and Kashmir

ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਸ਼ਹੀਦ ਹੋਇਆ ਪੈਰਾਂ ਕਮਾਂਡੋ, ਮਾਪਿਆਂ ਦਾ ਇਕਲੌਤਾ ਪੁੱਤ ਸੀ ਪ੍ਰਦੀਪ

ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਹਰਿਆਣਾ ਦੇ ਲਾਂਸ ਨਾਇਕ ਪੈਰਾ ਕਮਾਂਡੋ ਸ਼ਹੀਦ ਹੋ ਗਏ। ਪ੍ਰਦੀਪ ਦੀ ਮ੍ਰਿਤਕ ਦੇਹ ਐਤਵਾਰ ਨੂੰ ਦਿੱਲੀ ਏਅਰਪੋਰਟ ਪਹੁੰਚੀ। ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਲਾਮੀ ਦੇ ਕੇ ਹਿਸਾਰ ਭੇਜ ਦਿੱਤਾ ਗਿਆ। ਅੱਜ ਪ੍ਰਦੀਪ ਨੈਨ ਦੀ ਮ੍ਰਿਤਕ ਦੇਹ ਨੂੰ ਵਾਹਨਾਂ ਅਤੇ ਸਾਈਕਲਾਂ ਦੇ ਕਾਫਲੇ ਨਾਲ ਜੀਂਦ ਦੇ ਜੱਦੀ ਪਿੰਡ ਜਾਜਨਵਾਲਾ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਫੌਜ ਦੀ ਟੁਕੜੀ ਉਨ੍ਹਾਂ ਨੂੰ ਅੰਤਿਮ ਸਲਾਮੀ ਦੇਵੇਗੀ। ਇਸ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਆਪਣੇ ਪੁੱਤਰ ਦੀ ਸ਼ਹਾਦਤ ‘ਤੇ ਮਾਣ

ਸ਼ਹੀਦ ਦੇ ਪਿਤਾ ਬਲਵਾਨ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਪੁੱਤਰ ਦੀ ਸ਼ਹਾਦਤ ‘ਤੇ ਮਾਣ ਹੈ। ਅਜਿਹੇ ਬੱਚੇ ਅਕਸਰ ਨਹੀਂ ਮਿਲਦੇ। ਪ੍ਰਦੀਪ ਨੂੰ ਕਮਾਂਡੋ ਬਣਨ ਦਾ ਬਹੁਤ ਜਨੂੰਨ ਸੀ। ਉਸ ਨੇ ਕਿਹਾ ਸੀ ਕਿ ਮੈਂ ਕਮਾਂਡੋ ਬਣ ਕੇ ਦਿਖਾਵਾਂਗਾ। ਪੁੱਤਰ ਦਲੇਰ ਸੀ, ਉਸ ਨੂੰ ਕਿਸੇ ਗੱਲ ਦਾ ਡਰ ਨਹੀਂ ਸੀ। ਬੇਟੇ ਨੇ ਕਿਹਾ ਸੀ ਕਿ ਉਹ 15-20 ਦਿਨਾਂ ਬਾਅਦ ਆਵੇਗਾ। ਉਸ ਨੇ ਦੱਸਿਆ ਕਿ ਉਸ ਦੇ ਲੜਕੇ ਨੇ 3 ਭਰਤੀਆਂ ਕੀਤੀਆਂ ਹਨ। 2 ਵਿੱਚ ਫੇਲ ਹੋ ਗਿਆ ਸੀ, ਤੀਸਰੀ ਵਿੱਚ ਦਾਖਲਾ ਲੈ ਲਿਆ ਸੀ।

2015 ਵਿੱਚ ਜਾਟ ਰੈਜੀਮੈਂਟ ਵਿੱਚ ਹੋਇਆ ਸੀ ਭਰਤੀ

ਪ੍ਰਦੀਪ ਨੈਨ 2015 ਵਿੱਚ ਜਾਟ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਇਸ ਤੋਂ ਬਾਅਦ ਉਸ ਦੀ ਕਾਬਲੀਅਤ ਨੂੰ ਦੇਖਦਿਆਂ ਉਸ ਨੂੰ ਪੈਰਾ ਕਮਾਂਡੋ ਬਣਾਇਆ ਗਿਆ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਕੁਝ ਸਮੇਂ ਬਾਅਦ ਉਹ ਪਿਤਾ ਬਣਨ ਵਾਲਾ ਸੀ। ਪ੍ਰਦੀਪ ਤੋਂ ਇਲਾਵਾ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ ਹੈ। ਫੌਜ ਨੇ ਸ਼ਨੀਵਾਰ ਦੇਰ ਸ਼ਾਮ ਪਿੰਡ ਦੇ ਸਰਪੰਚ ਨੂੰ ਸ਼ਹੀਦ ਹੋਣ ਦੀ ਸੂਚਨਾ ਦਿੱਤੀ ਸੀ।

ਗਰਭਵਤੀ ਪਤਨੀ ਦੀ ਸਿਹਤ ਠੀਕ ਨਹੀਂ

ਲਾਗਲੇ ਪਿੰਡ ਦੇ ਸੇਵਾਮੁਕਤ ਸੂਬੇਦਾਰ ਜੈ ਭਗਵਾਨ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੂੰ ਫੌਜ ਦਾ ਫੋਨ ਆਇਆ ਸੀ, ਉਸ ਨੇ ਦੱਸਿਆ ਕਿ ਤੁਹਾਡੇ ਪਿੰਡ ਦਾ ਲੜਕਾ ਪ੍ਰਦੀਪ ਨੈਨ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਹੈ। ਪਰਿਵਾਰ ਨੇ ਦੋ-ਤਿੰਨ ਦਿਨ ਪਹਿਲਾਂ ਪ੍ਰਦੀਪ ਨਾਲ ਆਖਰੀ ਵਾਰ ਗੱਲ ਕੀਤੀ ਸੀ। ਇਸ ਜਾਣਕਾਰੀ ਤੋਂ ਬਾਅਦ ਸ਼ਹੀਦ ਦੀ ਗਰਭਵਤੀ ਪਤਨੀ ਦੀ ਸਿਹਤ ਠੀਕ ਨਹੀਂ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸ਼ਹੀਦ ਪ੍ਰਦੀਪ ਦੀ ਮਾਂ ਅਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ।

 

CM ਮਾਨ ਨੇ ਜਲੰਧਰ ਸ਼ਹਿਰ ਦੇ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਵਪਾਰੀਆਂ ਨਾਲ ਕੀਤੀ ਮੀਟਿੰਗ॥ Punjab News ॥ Latest News

0

CM ਮਾਨ ਨੇ ਜਲੰਧਰ ਸ਼ਹਿਰ ਦੇ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਵਪਾਰੀਆਂ ਨਾਲ ਕੀਤੀ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜਲੰਧਰ ਸ਼ਹਿਰ ਦੇ ਵੱਖ-ਵੱਖ ਕਿੱਤਿਆਂ ਨਾਲ਼ ਸੰਬੰਧਿਤ ਛੋਟੇ ਦੁਕਾਨਦਾਰਾਂ ਅਤੇ ਵਪਾਰ ਮੰਡਲ ਨਾਲ਼ ਮੀਟਿੰਗ ਕਰਕੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤਾ।

ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਮਾਨ ਨੇ ਵਪਾਰੀਆਂ ਨਾਲ ਉਨ੍ਹਾਂ ਦੇ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਵੀ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਨੇ ਕਈ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਅਤੇ ਕੁਝ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵੱਖ-ਵੱਖ ਕਿੱਤਿਆਂ ਨਾਲ਼ ਸੰਬੰਧਿਤ ਛੋਟੇ ਦੁਕਾਨਦਾਰਾਂ ਅਤੇ ਵਪਾਰ ਮੰਡਲ ਨੂੰ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਮੋਹਿੰਦਰ ਭਗਤ ਨੂੰ ਭਾਰੀ ਬਹੁਮਤ ਨਾਲ ਆਪਣਾ ਵਿਧਾਇਕ ਚੁਣ ਕੇ ਵਿਧਾਨ ਸਭਾ ਵਿਚ ਭੇਜਣ, ਮੈਂ (ਮਾਨ) ਮੋਹਿੰਦਰ ਭਗਤ ਨੂੰ ਮੰਤਰੀ ਦਾ ਅਹੁਦਾ ਦੇਵਾਂਗਾ, ਤਾਂ ਜੋ ਮੋਹਿੰਦਰ ਭਗਤ ਜਲੰਧਰ ਮਾਣਨੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਉੱਤੇ ਹੱਲ ਕਰ ਸਕਣ।

ਟ੍ਰਾਂਸਫਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ || Latest News || Punjab News

ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸੁਣਿਆ ਤੇ ਸਮਝਿਆ, ਨਾਲ਼ ਹੀ ਇਹ ਭਰੋਸਾ ਦਿਵਾਇਆ ਕਿ ਹੁਣ ਉਨ੍ਹਾਂ ਨੂੰ ਬਿਲਕੁਲ ਵੀ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਹੁਣ ਪੰਜਾਬ ਵਿਚ ਲੋਕਾਂ ਦੀ ਆਪਣੀ ਸਰਕਾਰ (ਆਮ ਆਦਮੀ ਪਾਰਟੀ ਦੀ ਸਰਕਾਰ) ਹੈ।

ਮਾਨ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਅਤੇ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਵਿੱਚ ਵਪਾਰ ਜਗਤ ਦਾ ਬਹੁਤ ਹੀ ਅਹਿਮ ਯੋਗਦਾਨ ਹੈ। ਉਦਯੋਗਾਂ ਦੇ ਵਿਕਾਸ ਨਾਲ ਹੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਸੂਬੇ ਦਾ ਮਾਲੀਆ ਵੀ ਉਦਯੋਗ ਅਤੇ ਵਪਾਰ ਕਰਕੇ ਹੀ ਵਧ ਸਕਦਾ ਹੈ। ਮਾਨ ਨੇ ਕਿਹਾ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਸੀਂ ਪੂਰੀ ਤਰ੍ਹਾਂ ਨਾਲ ਵਚਨਬੱਧ ਹਾਂ।

ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ ਦੇ ਕਈ ਪ੍ਰਤਿਭਾਸ਼ਾਲੀ ਲੋਕ ਵਿਦੇਸ਼ਾਂ ਤੋਂ ਵਾਪਸ ਆਪਣੇ ਦੇਸ਼ ਪੰਜਾਬ ਆ ਗਏ ਹਨ ਅਤੇ ਇੱਥੇ ਨਵੇਂ ਕਿਸਮ ਦੇ ਕਾਰੋਬਾਰ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਕਾਰੋਬਾਰੀਆਂ ਤੋਂ ਹਿੱਸਾ ਮੰਗਿਆ ਜਾਂਦਾ ਸੀ, ਜਿਸ ਕਾਰਨ ਉਹ ਪੰਜਾਬ ਛੱਡ ਕੇ ਜਾਂ ਤਾਂ ਵਿਦੇਸ਼ ਜਾਂ ਦੂਜੇ ਸੂਬਿਆਂ ਵਿੱਚ ਚਲੇ ਜਾਂਦੇ ਸਨ, ਪਰੰਤੂ ਹੁਣ ਪੰਜਾਬ ਵਿਚ ਇਕ ਇਮਾਨਦਾਰ ਸਰਕਾਰ ਹੈ, ਜੋ ਵਪਾਰੀਆਂ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਠੋਸ ਕਦਮ ਚੁੱਕ ਰਹੀ ਹੈ।

Asia Cup ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਹਰਮਨਪ੍ਰੀਤ ਨੂੰ ਸੌਂਪੀ ਗਈ ਟੀਮ ਦੀ ਕਮਾਨ ॥ Latest News

0

Asia Cup ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਹਰਮਨਪ੍ਰੀਤ ਨੂੰ ਸੌਂਪੀ ਗਈ ਟੀਮ ਦੀ ਕਮਾਨ

ਭਾਰਤੀ ਮਹਿਲਾ ਕ੍ਰਿਕਟ ਟੀਮ ਇਕ ਵਾਰ ਫਿਰ ਏਸ਼ੀਆ ਕੱਪ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਲਈ ਉਤਰੇਗੀ। ਬੀਸੀਸੀਆਈ ਨੇ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਸ਼੍ਰੀਲੰਕਾ ਵਿੱਚ ਹੋਣ ਵਾਲੇ ਮਹਿਲਾ ਟੀ-20 ਏਸ਼ੀਆ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਭਾਰਤ ਨੇ ਇਹ ਖਿਤਾਬ 7 ਵਾਰ ਜਿੱਤਿਆ ਹੈ । ਟੀਮ ਇੰਡੀਆ ਦੀ ਨਜ਼ਰ 8ਵੀਂ ਵਾਰ ਇਸ ਖਿਤਾਬ ਨੂੰ ਜਿੱਤਣ ‘ਤੇ ਹੋਵੇਗੀ।

 

ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਕਪਤਾਨੀ ਇੱਕ ਵਾਰ ਫਿਰ ਹਰਮਨਪ੍ਰੀਤ ਕੌਰ ਦੇ ਹੱਥ ਹੋਵੇਗੀ। ਵਿਸਫੋਟਕ ਬੱਲੇਬਾਜ਼ ਹਰਮਨਪ੍ਰੀਤ ਫਿਲਹਾਲ ਚੇੱਨਈ ‘ਚ ਦੱਖਣੀ ਅਫਰੀਕਾ ਖਿਲਾਫ ਚੱਲ ਰਹੀ ਟੀ-20 ਸੀਰੀਜ਼ ਵਿੱਚ ਖੇਡ ਰਹੀ ਹੈ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਵਿੱਚ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਮੁੱਖ ਟੀਮ ਦੇ 15 ਖਿਡਾਰੀਆਂ ਤੋਂ ਇਲਾਵਾ ਸ਼ਵੇਤਾ ਸਹਿਰਾਵਤ, ਸਾਈਕਾ ਈਸ਼ਾਕ, ਤਨੁਜਾ ਕੰਵਰ ਅਤੇ ਮੇਘਨਾ ਸਿੰਘ ਨੂੰ ਰਿਜ਼ਰਵ ਖਿਡਾਰੀਆਂ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ। ਭਾਰਤ ਨੂੰ ਟੂਰਨਾਮੈਂਟ ਦੇ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਜਿਸ ਵਿੱਚ ਪਾਕਿਸਤਾਨ (19 ਜੁਲਾਈ), ਸੰਯੁਕਤ ਅਰਬ ਅਮੀਰਾਤ (21 ਜੁਲਾਈ) ਅਤੇ ਨੇਪਾਲ (23 ਜੁਲਾਈ) ਸ਼ਾਮਿਲ ਹੈ।

ਇਹ ਵੀ ਪੜ੍ਹੋ: ਟ੍ਰਾਂਸਫਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ || Latest News || Punjab News

ਮਹਿਲਾ ਏਸ਼ੀਆ ਕੱਪ ਦੀ ਸ਼ੁਰੂਆਤ ਸਾਲ 2004 ਵਿੱਚ ਹੋਈ ਸੀ। 2008 ਤੱਕ ਇਹ ਵਨਡੇ ਫਾਰਮੈਟ ਵਿੱਚ ਖੇਡਿਆ ਜਾਂਦਾ ਸੀ। 2012 ਤੋਂ ਇਹ ਟੂਰਨਾਮੈਂਟ ਟੀ-20 ਫਾਰਮੈਟ ਵਿੱਚ ਖੇਡਿਆ ਜਾਣ ਲੱਗਾ। ਭਾਰਤੀ ਟੀਮ ਨੇ ਹੁਣ ਤੱਕ ਖੇਡੇ ਗਏ ਕੁੱਲ 8 ਵਿੱਚੋਂ 7 ਵਾਰ ਇਸ ਖਿਤਾਬ ‘ਤੇ ਕਬਜ਼ਾ ਕੀਤਾ ਹੈ।

ਭਾਰਤੀ ਟੀਮ ਨੇ 2004 ਤੋਂ 2016 ਤੱਕ ਲਗਾਤਾਰ ਛੇ ਵਾਰ ਇਸ ਨੂੰ ਜਿੱਤਿਆ। 2018 ਵਿੱਚ ਬੰਗਲਾਦੇਸ਼ ਨੇ ਇਸਨੂੰ ਹਾਸਿਲ ਕੀਤਾ ਅਤੇ ਭਾਰਤ ਦੀ ਜਿੱਤ ਮੁਹਿੰਮ ਨੂੰ ਜਾਰੀ ਰੱਖਿਆ । 2022 ਵਿੱਚ ਭਾਰਤੀ ਟੀਮ ਨੇ ਮਹਿਲਾ ਏਸ਼ੀਆ ਕੱਪ ‘ਤੇ ਮੁੜ ਕਬਜ਼ਾ ਕੀਤਾ ਅਤੇ ਆਪਣਾ ਦਬਦਬਾ ਕਾਇਮ ਕੀਤਾ।

ਦੱਸ ਦੇਈਏ ਕਿ ਏਸ਼ੀਆ ਕੱਪ ਲਈ ਭਾਰਤੀ ਟੀਮ ਵਿੱਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਉਮਾ ਛੇਤਰੀ (ਵਿਕਟਕੀਪਰ), ਪੂਜਾ ਵਸਤਰਕਾਰ, ਅਰੁੰਧਤੀ ਰੈਡੀ, ਰੇਣੂਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ ਅਤੇ ਸਜਨਾ ਸਜੀਵਨ ਨੂੰ ਸ਼ਾਮਿਲ ਕੀਤਾ ਗਿਆ ਹੈ।

ਟ੍ਰਾਂਸਫਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ || Latest News || Punjab News

0

ਟ੍ਰਾਂਸਫਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਅਬੋਹਰ ‘ਚ ਥਾਣਾ ਸਿਟੀ ਪੁਲਿਸ ਨੇ ਟ੍ਰਾਂਸਫਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਦਕਿ ਇੱਕ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੈ। ਫੜੇ ਗਏ ਚੋਰਾਂ ਦੇ ਕਬਜ਼ੇ ’ਚੋਂ 174 ਲੀਟਰ ਤੇਲ ਵੀ ਬਰਾਮਦ ਕੀਤਾ ਗਿਆ ਹੈ।

ਡੀਐਸਪੀ ਅਰੁਣ ਮੁੰਡਨ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ASI ਰਮੇਸ਼ ਚੰਦ ਪੁਲਿਸ ਪਾਰਟੀ ਸਮੇਤ ਸੀਡ ਫਾਰਮ ਖੇਤੀਬਾੜੀ ਯੂਨੀਵਰਸਿਟੀ ਨੇੜੇ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਗੁਰਨਾਮ ਸਿੰਘ ਵਾਸੀ ਬੱਲੂਆਣਾ ਅਤੇ ਰਾਮਪਾਲ ਸਿੰਘ ਉਰਫ਼ ਗਗਨ ਪੁੱਤਰ ਸ. ਸੋਹਨ ਸਿੰਘ ਵਾਸੀ ਕੁੰਡਲ ਖੇਤਾਂ ਵਿੱਚ ਲੱਗੇ ਜ਼ਿਮੀਂਦਾਰਾਂ ਦੇ ਟ੍ਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਕੇ ਵੇਚਦੇ ਸਨ।

ਮੁਲਜ਼ਮ ਅਜੇ ਵੀ ਕੱਚਾ ਸੀਡ ਫਾਰਮ ਲਿੰਕ ਰੋਡ ’ਤੇ ਆਪਣੇ ਮੋਟਰਸਾਈਕਲ ’ਤੇ ਚੋਰੀ ਦੇ ਤੇਲ ਦਾ ਕੈਨ ਲੈ ਕੇ ਖੜ੍ਹੇ ਹਨ ਅਤੇ ਗਾਹਕ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਛਾਪਾ ਮਾਰਿਆ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ। ਜਿਸ ਤਹਿਤ ਛਾਪਾ ਮਾਰ ਕੇ ਦੋਵਾਂ ਨੂੰ ਕਾਬੂ ਕੀਤਾ ਗਿਆ।

 

ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿੱਚ ASI ਰਮੇਸ਼ ਚੰਦ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਪੁਲਿਸ ਨੇ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਗੁਰਲਾਲ ਸਿੰਘ ਅਤੇ ਰਾਮਪਾਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਕੁੰਡਲ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 20 ਲੀਟਰ ਤੇਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ।

ਇਹ ਵੀ ਪੜ੍ਹੋ : ਅਮਰਨਾਥ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ‘ਤੇ ਲੁਟੇਰਿਆਂ ਨੇ ਕੀਤਾ ਹਮਲਾ…

ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ’ਤੇ ਸਰਬਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਸੀਡ ਫਾਰਮ ਦਾ ਨਾਮ ਲਿਆ ਗਿਆ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਉਸ ਦੀ ਨਿਸ਼ਾਨਦੇਹੀ ‘ਤੇ 174 ਲੀਟਰ ਤੇਲ ਬਰਾਮਦ ਹੋਇਆ ਹੈ। ਪੁੱਛਗਿੱਛ ਤੋਂ ਬਾਅਦ ਇੱਕ ਹੋਰ ਮੁਲਜ਼ਮ ਹਰਜੋਤ ਸਿੰਘ ਉਰਫ਼ ਜੋਤ ਪੁੱਤਰ ਹਰਵਿੰਦਰ ਸਿੰਘ ਦਾ ਨਾਮ ਸਾਹਮਣੇ ਆਇਆ ਹੈ ਜਿਸ ਦੀ ਗ੍ਰਿਫ਼ਤਾਰੀ ਬਾਕੀ ਹੈ। ਡੀਐਸਪੀ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਦੋ ਕੇਸ ਦਰਜ ਹਨ।

ਮਹਿੰਦਰ ਸਿੰਘ ਕੇ.ਪੀ ਦੀ ਪਤਨੀ ਸੁਮਨ ਕੇ.ਪੀ ਦਾ ਹੋਇਆ ਦਿਹਾਂਤ || Latest News || Punjab News

0

ਮਹਿੰਦਰ ਸਿੰਘ ਕੇ.ਪੀ ਦੀ ਪਤਨੀ ਸੁਮਨ ਕੇ.ਪੀ ਦਾ ਹੋਇਆ ਦਿਹਾਂਤ

ਮਹਿੰਦਰ ਸਿੰਘ ਕੇ.ਪੀ. ਨੂੰ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਦੀ ਧਰਮ ਪਤਨੀ ਸੁਮਨ ਕੇ.ਪੀ. ਦਾ ਦਿਹਾਂਤ ਹੋ ਗਿਆ ਹੈ।

ਇਹ ਵੀ ਪੜ੍ਹੋ : ਹਾਥਰਸ ਸਤਿਸੰਗ ਹਾਦਸਾ – ਮੁੱਖ ਦੋਸ਼ੀ 14 ਦਿਨਾਂ ਲਈ ਭੇਜਿਆ ਅਲੀਗੜ੍ਹ…

ਮਿਲੀ ਜਾਣਕਾਰੀ ਅਨੁਸਾਰ ਸੁਮਨ ਕੇ.ਪੀ. ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। 2 ਦਿਨ ਪਹਿਲਾਂ ਹੀ ਉਹਨਾਂ ਨੂੰ ਪੀਜੀਆਈ ਤੋਂ ਛੁੱਟੀ ਮਿਲੀ ਸੀ। ਅੱਜ ਜਲੰਧਰ ਸਥਿਤ ਉਹਨਾਂ ਦੇ ਘਰ ਵਿੱਚ ਸਿਹਤ ਜਿਆਦਾ ਵਿਗੜਨ ਕਾਰਨ ਉਹਨਾਂ ਦੀ ਮੌਤ ਹੋ ਗਈ।

ਖਰੜ ‘ਚ ਐਕਟਿਵਾ ਸਵਾਰ ਮਹਿਲਾ ਨਾਲ ਲੁੱਟ ਦੀ ਕੋਸ਼ਿਸ਼, ਘਟਨਾ CCTV ‘ਚ ਹੋਈ ਕੈਦ || Mohali News

0
Robbery attempt with woman riding Activa in Kharar, incident captured on CCTV

ਖਰੜ ‘ਚ ਐਕਟਿਵਾ ਸਵਾਰ ਮਹਿਲਾ ਨਾਲ ਲੁੱਟ ਦੀ ਕੋਸ਼ਿਸ਼, ਘਟਨਾ CCTV ‘ਚ ਹੋਈ ਕੈਦ

ਮੋਹਾਲੀ ਦੇ ਖਰੜ ‘ਚ ਦਿਨ -ਦਿਹਾੜੇ ਇੱਕ ਮਹਿਲਾ ਨਾਲ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਸਕੂਲ ਤੋਂ ਬੱਚਿਆਂ ਨੂੰ ਲਿਆਉਂਦੇ ਸਮੇਂ ਐਕਟਿਵਾ ਸਵਾਰ ਮਹਿਲਾ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਮਹਿਲਾ ਦੀ ਚੇਨ ਕਿਸੇ ਤਰ੍ਹਾਂ ਬਚ ਗਈ | ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ।

ਕੈਮਰੇ ‘ਚ ਕੈਦ ਹੋਈ ਵੀਡੀਓ

ਕੈਮਰੇ ‘ਚ ਕੈਦ ਹੋਈ ਵੀਡੀਓ ‘ਚ ਸੀਮਾ ਜੈਨ ਨਾਂ ਦੀ ਮਹਿਲਾ ਐਕਟਿਵਾ ‘ਤੇ ਸਵਾਰ ਹੋ ਕੇ ਦੁਪਹਿਰ 12.30 ਵਜੇ ਦੋ ਬੱਚਿਆਂ ਨਾਲ ਪਹੁੰਚੀ। ਬੱਚਿਆਂ ਦੇ ਸਕੂਲ ਬੈਗ ਉਨ੍ਹਾਂ ਕੋਲ ਸਨ। ਉਨ੍ਹਾਂ ਦੇ ਪਿੱਛੇ ਬਾਈਕ ਸਵਾਰ ਦੋ ਨੌਜਵਾਨ ਆਉਂਦੇ ਹਨ। ਮਹਿਲਾ ਦੀ ਐਕਟਿਵਾ ਤੋਂ ਕੁਝ ਦੂਰੀ ਪਹਿਲਾਂ ਇਕ ਨੌਜਵਾਨ ਬਾਈਕ ਤੋਂ ਹੇਠਾਂ ਉਤਰ ਕੇ ਪੈਦਲ ਚੱਲਣ ਲੱਗਾ। ਇਸ ਦੌਰਾਨ ਮਹਿਲਾ ਇੱਕ ਬੱਚੇ ਨੂੰ ਸਕੂਟਰ ਤੋਂ ਉਤਾਰਦੀ ਹੈ।

ਇਹ ਵੀ ਪੜ੍ਹੋ : ‘ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਜਿੱਤਾਂਗੇ WTC ਫਾਈਨਲ ਤੇ ਚੈਂਪੀਅਨਸ ਟਰਾਫੀ’: BCCI ਸਕੱਤਰ ਜੈ ਸ਼ਾਹ

ਮਹਿਲਾ ਦੀ ਚੇਨ ਖੋਹ ਕੇ ਭੱਜਣ ਦੀ ਕਰਦਾ ਕੋਸ਼ਿਸ਼

ਜਦਕਿ ਉਸ ਦੇ ਪਿੱਛੇ ਇਕ ਲੜਕੀ ਰਹਿੰਦੀ ਹੈ। ਉਦੋਂ ਹੀ ਪੈਦਲ ਆ ਰਿਹਾ ਨੌਜਵਾਨ ਉਥੋਂ ਚਲਾ ਜਾਂਦਾ ਹੈ। ਇਸ ਤੋਂ ਬਾਅਦ ਉਹ ਕੁਝ ਦੂਰੀ ਤੋਂ ਮੁੜਦਾ ਹੈ ਅਤੇ ਮਹਿਲਾ ਦੀ ਚੇਨ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਜਲਦਬਾਜ਼ੀ ਵਿਚ ਉਹ ਚੇਨ ਖੋਹਣ ਵਿਚ ਅਸਮਰੱਥ ਰਹਿੰਦਾ ਹੈ। ਇਸੇ ਦੌਰਾਨ ਐਕਟਿਵਾ ਸਵਾਰ ਮਹਿਲਾ ਡਿੱਗ ਜਾਂਦੀ ਹੈ। ਗਲੀ ਵਿੱਚ ਖੜ੍ਹੀ ਮਹਿਲਾ ਅਤੇ ਹੋਰ ਲੋਕ ਲੁਟੇਰੇ ਦਾ ਪਿੱਛਾ ਕਰਦੇ ਹਨ ਪਰ ਉਸਦਾ ਦੂਸਰਾ ਸਾਥੀ ਬਾਈਕ ਸਟਾਰਟ ਕਰਕੇ ਅੱਗੇ ਖੜ੍ਹਾ ਹੁੰਦਾ ਹੈ, ਜੋ ਉਸ ਨੂੰ ਭੱਜਣ ‘ਚ ਮਦਦ ਕਰਦਾ ਹੈ।