Home Blog Page 1472

70,000 ਰੁਪਏ ਰਿਸ਼ਵਤ ਲੈਂਦੇ ਪੀ.ਐਨ.ਡੀ.ਟੀ. ਟੀਮ ਦੇ ਚਾਰ ਮੈਂਬਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ||Punjab News

0

70,000 ਰੁਪਏ ਰਿਸ਼ਵਤ ਲੈਂਦੇ ਪੀ.ਐਨ.ਡੀ.ਟੀ. ਟੀਮ ਦੇ ਚਾਰ ਮੈਂਬਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਮਹੱਤਵਪੂਰਨ ਕਾਰਵਾਈ ਤਹਿਤ ਹਰਿਆਣਾ ਅਤੇ ਪੰਜਾਬ ਦੀ ਸਾਂਝੀ ਪ੍ਰੀ-ਕਨਸੈਪਸ਼ਨ ਅਤੇ ਪ੍ਰੀ-ਨੈਟਲ ਡਾਇਗਨੌਸਟਿਕ ਟੈਕਨੀਕ (ਪੀ.ਸੀ.ਪੀ.ਐਨ.ਡੀ.ਟੀ.) ਟੀਮ ਦੇ ਚਾਰ ਵਿਅਕਤੀਆਂ ਨੂੰ ਸਟਿੰਗ ਆਪ੍ਰੇਸ਼ਨ ਦੌਰਾਨ 70,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਇਨ੍ਹਾਂ ਸ਼ੱਕੀਆਂ ਨੇ ਹੋਰ ਕਰਮਚਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਨਾਲ ਮਿਲ ਕੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਕਲੀਨਿਕਾਂ ਵਿੱਚ ਚੱਲ ਰਹੇ ਗੈਰ-ਕਾਨੂੰਨੀ ਅਲਟਰਾਸਾਊਂਡ ਲਿੰਗ ਨਿਰਧਾਰਨ ਟੈਸਟਾਂ ਲਈ ਰਿਸ਼ਵਤਾਂ ਲੈਣ ਵਾਸਤੇ ਇੱਕ ਅੰਤਰਰਾਜੀ ਗਠਜੋੜ ਬਣਾਇਆ ਹੋਇਆ ਸੀ।

ਫੜੇ ਗਏ ਵਿਅਕਤੀਆਂ ਦੀ ਪਛਾਣ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਦੀਪਕ ਸਿਵਲ ਹਸਪਤਾਲ, ਸਿਰਸਾ ਵਿਖੇ ਫਾਰਮਾਸਿਸਟ ਵਜੋਂ ਤਾਇਨਾਤ ਗੋਇਲ ਪੁੱਤਰ ਚਮਨ ਲਾਲ, ਜ਼ਿਲ੍ਹਾ ਕੋਆਰਡੀਨੇਟਰ, ਪੀ.ਐਨ.ਡੀ.ਟੀ., ਸਿਵਲ ਸਰਜਨ, ਬਰਨਾਲਾ ਵਿਖੇ ਤਾਇਨਾਤ ਗੁਰਜੀਤ ਸਿੰਘ ਪੁੱਤਰ ਹਮੀਰ ਸਿੰਘ, ਸਿਵਲ ਸਰਜਨ ਦਫ਼ਤਰ ਬਠਿੰਡਾ ਵਿਖੇ ਚਪੜਾਸੀ ਵਜੋਂ ਤਾਇਨਾਤ ਰਾਜ ਸਿੰਘ ਪੁੱਤਰ ਗੁਰਤੇਜ ਸਿੰਘ ਅਤੇ ਸਿਵਲ ਸਰਜਨ ਦਫ਼ਤਰ ਸਿਰਸਾ ਵਿਖੇ ਡਰਾਈਵਰ ਸੁਰਿੰਦਰ ਸਿੰਘ ਪੁੱਤਰ ਰਾਮ ਕੁਮਾਰ ਵਜੋਂ ਹੋਈ ਹੈ।

ਲਿੰਗ ਨਿਰਧਾਰਨ ਟੈਸਟਾਂ ਤੇ ਪਾਬੰਦੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ, ਜੋ ਆਮ ਤੌਰ ’ਤੇ ਪੀ.ਐਨ.ਡੀ.ਟੀ. ਐਕਟ ਵਜੋਂ ਜਾਣਿਆ ਜਾਂਦਾ ਹੈ, ਦਾ ਮੁੱਖ ਉਦੇਸ਼ ਜਨਮ ਤੋਂ ਪਹਿਲਾਂ ਦੇ ਲਿੰਗ ਨਿਰਧਾਰਨ ਟੈਸਟਾਂ ’ਤੇ ਪਾਬੰਦੀ ਲਗਾ ਕੇ ਮਾਦਾ ਭਰੂਣ ਹੱਤਿਆ ਨੂੰ ਰੋਕਣਾ ਹੈ। ਇਹ ਦੋਵੇਂ ਲਿੰਗਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਡਾਇਗਨੌਸਟਿਕ ਤਕਨੀਕਾਂ ਨੂੰ ਵੀ ਨਿਯਮਿਤ ਕਰਦਾ ਹੈ।

ਇਹ ਵੀ ਪੜ੍ਹੋ : ਸਵੇਰੇ 07:00 ਵਜੇ ਤੋਂ ਰਾਤ 09:00 ਵਜੇ ਤੱਕ ਨਵਾਂਸ਼ਹਿਰ ਵਿਚੋਂ ਓਵਰਲੋਡਡ ਹੈਵੀ ਵਾਹਨਾਂ ਦੇ ਲੰਘਣ/ਦਾਖਲ ਹੋਣ ‘ਤੇ ਪਾਬੰਦੀ: ਜ਼ਿਲ੍ਹਾ ਮੈਜਿਸਟਰੇਟ

ਬੁਲਾਰੇ ਨੇ ਅੱਗੇ ਦੱਸਿਆ ਕਿ ਪਾਤੜਾਂ, ਜ਼ਿਲ੍ਹਾ ਪਟਿਆਲਾ ਵਿੱਚ ਤਿੰਨ ਦਹਾਕਿਆਂ ਤੋਂ ਮਹਾਵੀਰ ਹਸਪਤਾਲ ਚਲਾ ਰਹੇ ਡਾ: ਅਸ਼ੋਕ ਕੁਮਾਰ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆ ਕਿ 2020 ਵਿੱਚ ਪੰਜਾਬ ਦੇ ਸਥਾਨਕ ਡਾਕਟਰਾਂ ਅਤੇ ਹਰਿਆਣਾ ਦੇ ਸਿਰਸਾ ਵਿੱਚ ਪੀਐਨਡੀਟੀ ਇੰਚਾਰਜ ਵੱਲੋਂ ਕੀਤੀ ਸਾਂਝੀ ਜਾਂਚ ਤੋਂ ਬਾਅਦ ਡਾ.ਅਸ਼ੋਕ ਨੂੰ ਪੀਐਨਡੀਟੀ ਐਕਟ ਤਹਿਤ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਪਿੱਛੋਂ ਮਾਰਚ 2024 ਵਿੱਚ ਉਸਦੇ ਕਲੀਨਿਕ, ਮਹਾਵੀਰ ਹਸਪਤਾਲ ’ਤੇ ਬਾਅਦ ਵਿੱਚ ਮਾਰੇ ਗਏ ਛਾਪੇ ਦੌਰਾਨ ਕੋਈ ਸਬੂਤ ਨਹੀਂ ਮਿਲਿਆ ਸੀ।

ਰਿਸ਼ਵਤ ਦੀ ਕੀਤੀ ਮੰਗ

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਡਾਕਟਰ ਨੇ ਅੱਗੇ ਦੋਸ਼ ਲਾਇਆ ਕਿ ਸੁਰੇਂਦਰ ਬੈਨੀਵਾਲ, ਜੋ ਕਿ ਪੀ.ਐਨ.ਡੀ.ਟੀ. ਸਿਰਸਾ ਵਿਖੇ ਤੈਨਾਤ ਹੋਣ ਦਾ ਦਾਅਵਾ ਕਰਦਾ ਹੈ, ਨੇ ਕਥਿਤ ਤੌਰ ’ਤੇ ਵਟਸਐਪ ਰਾਹੀਂ ਡਾ: ਅਸ਼ੋਕ ਕੁਮਾਰ ਨਾਲ ਸੰਪਰਕ ਕੀਤਾ ਅਤੇ ਡਾ. ਅਸ਼ੋਕ ਤੋਂ ਗੈਰ-ਕਾਨੂੰਨੀ ਅਲਟਰਾਸਾਊਂਡ ਲਿੰਗ ਨਿਰਧਾਰਨ ਕਰਨ ਦੀ ਖੁੱਲ ਦੇਣ ਬਦਲੇ 70,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਦੌਰਾਨ ਬੈਨੀਵਾਲ ਵੱਲੋਂ ਰਿਸ਼ਵਤ ਮੰਗਣ ਸਬੰਧੀ ਸਪੱਸ਼ਟ ਮੰਗ ਕਰਨ ਦੀਆਂ ਆਡੀਓ ਰਿਕਾਰਡਿੰਗਾਂ ਉਪਲਬਧ ਹਨ, ਜਿਸ ਵਿੱਚ ਡਾ. ਭਾਰਤ ਭੂਸ਼ਣ, ਇੰਚਾਰਜ ਪੀ.ਐਨ.ਡੀ.ਟੀ. ਸਿਰਸਾ, ਲੁਧਿਆਣਾ ਤੋਂ ਡਾ: ਔਲਖ ਅਤੇ ਡਾ.ਐਸ.ਜੇ. ਸਿੰਘ ਵੀ ਸ਼ਾਮਲ ਹਨ।

ਸਵੇਰੇ 07:00 ਵਜੇ ਤੋਂ ਰਾਤ 09:00 ਵਜੇ ਤੱਕ ਨਵਾਂਸ਼ਹਿਰ ਵਿਚੋਂ ਓਵਰਲੋਡਡ ਹੈਵੀ ਵਾਹਨਾਂ ਦੇ ਲੰਘਣ/ਦਾਖਲ ਹੋਣ ‘ਤੇ ਪਾਬੰਦੀ: ਜ਼ਿਲ੍ਹਾ ਮੈਜਿਸਟਰੇਟ || Punjab News

0

ਸਵੇਰੇ 07:00 ਵਜੇ ਤੋਂ ਰਾਤ 09:00 ਵਜੇ ਤੱਕ ਨਵਾਂਸ਼ਹਿਰ ਚੋਂ ਓਵਰਲੋਡਡ ਹੈਵੀ ਵਾਹਨਾਂ ਦੇ ਲੰਘਣ/ਦਾਖਲ ਹੋਣ ‘ਤੇ ਪਾਬੰਦੀ: ਜ਼ਿਲ੍ਹਾ ਮੈਜਿਸਟਰੇਟ

ਨਵਾਂਸ਼ਹਿਰ,10 ਜੁਲਾਈ 2024 :- ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆ ਹੋਇਆ ਸ਼ਹਿਰ ਨਵਾਂਸ਼ਹਿਰ ਵਿਚੋਂ ਸਮਾਂ ਸਵੇਰੇ 07:00 ਵਜੇ ਤੋਂ ਰਾਤ 09:00 ਵਜੇ ਤੱਕ ਓਵਰਲੋਡਡ ਹੈਵੀ ਵਾਹਨਾਂ (ਬੱਜਰੀ, ਸੀਮਿੰਟ, ਰੇਤ, ਮਿੱਟੀ, ਸਰੀਆ, ਓਵਰਲੋਡਡ ਤੂੜੀ/ਫੱਕ ਵਾਲੀਆਂ ਟਰਾਲੀਆਂ/ਟਰੱਕ, ਕਮਰਸ਼ੀਅਲ ਤੌਰ ਤੇ ਜਾਣ ਵਾਲਾ ਸਮਾਨ ਆਦਿ) ਨੂੰ ਲੰਘਣ/ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਛੁੱਟੀ ‘ਤੇ ਘਰ ਆਏ BSF ਜਵਾਨ ਦੀ ਰੋਟੀ ‘ਚ ਮਿਲਾਇਆ ਜ਼ਹਿਰ

ਟ੍ਰੈਫਿਕ ਸਮੱਸਿਆ

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਹੈ ਕਿ ਜ਼ਿਲ੍ਹੇ ਵਿੱਚੋਂ ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ ਤੋਂ ਰੋਜ਼ਾਨਾ ਦਿਨ ਅਤੇ ਰਾਤ ਸਮੇਂ ਓਵਰਲੋਡਡ ਵਾਹਨਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।ਜਿਸ ਕਾਰਨ ਸਵੇਰ ਸਮੇਂ ਸਕੂਲ ਜਾ ਰਹੇ ਬੱਚਿਆਂ ਅਤੇ ਦਫ਼ਤਰ ਜਾ ਰਹੇ ਮੁਲਾਜਮਾ/ਪ੍ਰਾਈਵੇਟ ਵਿਅਕਤੀਆਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰੋਜ਼ਾਨਾ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ। ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ ਅਤੇ ਟ੍ਰੈਫਿਕ ਸਮੱਸਿਆ ਬਣੀ ਰਹਿੰਦੀ ਹੈ। ਇਸ ਲਈ ਰੋਜ਼ਾਨਾ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਲਈ, ਪਬਲਿਕ ਦੇ ਜਾਨ ਤੇ ਮਾਲ ਨੂੰ ਨੁਕਸਾਨ ਤੋਂ ਬਚਾਉਣ ਅਤੇ ਸ਼ਹਿਰ ਵਿੱਚ ਟ੍ਰੈਫਿਕ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਉਕਤ ਹੁਕਮ ਲਾਗੂ ਕੀਤਾ ਗਿਆ ਹੈ। ਇਹ ਹੁਕਮ 7 ਸਤੰਬਰ 2024 ਤੱਕ ਲਾਗੂ ਰਹੇਗਾ।

ਅੱਜ ਦਾ ਹੁਕਮਨਾਮਾ ਸਾਹਿਬ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ 11-7-2024

0
ਅੱਜ ਦਾ ਹੁਕਮਨਾਮਾ ਸਾਹਿਬ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ 11-7-2024
ਧਨਾਸਰੀ ਮਹਲਾ ੧॥

ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥

ਵੀਰਵਾਰ, ੨੮ ਹਾੜ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੬੬੨)

ਪੰਜਾਬੀ ਵਿਆਖਿਆ:

ਧਨਾਸਰੀ ਮਹਲਾ ੧॥

 

ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ । ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ) । ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ । ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ ।੧। ਹੇ ਨਾਨਕ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ।੧।ਰਹਾਉ। ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ । ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ । ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ । (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ।੨। ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ । ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ । ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ, ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ ।੩। ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ । ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ । ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ।੪॥੫॥੭॥

ਟਰੰਪ ਨੇ ਜੋਅ ਬਾਈਡਨ ਨੂੰ ਗੋਲਫ ਖੇਲਣ ਦਾ ਦਿੱਤਾ ਚੈਂਲੇਂਜ , ਜਿੱਤਣ ‘ਤੇ ਦਵਾਂਗਾ 8 ਕਰੋੜ ਰੁਪਏ || International News

0
Trump gave Joe Biden a challenge to play golf, he will give 8 crore rupees if he wins.

ਟਰੰਪ ਨੇ ਜੋਅ ਬਾਈਡਨ ਨੂੰ ਗੋਲਫ ਖੇਲਣ ਦਾ ਦਿੱਤਾ ਚੈਂਲੇਂਜ , ਜਿੱਤਣ ‘ਤੇ ਦਵਾਂਗਾ 8 ਕਰੋੜ ਰੁਪਏ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਨੂੰ ਗੋਲਫ ਮੈਚ ਖੇਡਣ ਦੀ ਚੁਣੌਤੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਉਹ ਬਾਈਡਨ ਤੋਂ ਹਾਰ ਜਾਂਦੇ ਹਨ, ਤਾਂ ਉਹ ਰਾਸ਼ਟਰਪਤੀ ਦੀ ਪਸੰਦ ਦੇ ਚੈਰਿਟੀ ਨੂੰ 1 ਮਿਲੀਅਨ ਡਾਲਰ (8.35 ਕਰੋੜ ਰੁਪਏ) ਦਾਨ ਕਰਨਗੇ।

ਟਰੰਪ ਨੇ ਦੱਖਣੀ ਫਲੋਰੀਡਾ ਵਿਚ ਇਕ ਰੈਲੀ ਦੌਰਾਨ ਬਾਈਡਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ, “ਮੈਂ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਜੋਅ ਬਾਈਡਨ ਨੂੰ ਡੋਰਲ ਵਿਚ ਬਲੂ ਮੋਨਸਟਰ ਵਿਚ 18-ਹੋਲ ਗੋਲਫ ਮੈਚ ਲਈ ਚੁਣੌਤੀ ਦੇ ਰਿਹਾ ਹਾਂ, ਜਿਸ ਨੂੰ ਦੁਨੀਆ ਵਿਚ ਸਭ ਤੋਂ ਵਧੀਆ ” ਟੂਰਨਾਮੈਂਟਾਂ ਵਿੱਚੋਂ ਇੱਕ” ਗੋਲਫ ਕੋਰਸ ਮੰਨਿਆ ਜਾਂਦਾ ਹੈ |

ਬਾਈਡਨ ਕਦੇ ਵੀ ਇਸ ਪ੍ਰਸਤਾਵ ਨੂੰ ਨਹੀਂ ਕਰਨਗੇ ਸਵੀਕਾਰ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜੇਕਰ ਇਹ ਮੁਕਾਬਲਾ ਹੁੰਦਾ ਹੈ ਤਾਂ ਇਹ ਇਤਿਹਾਸ ਵਿੱਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਮੁਕਾਬਲਿਆਂ ਵਿੱਚੋਂ ਇੱਕ ਹੋਵੇਗਾ। ਸ਼ਾਇਦ ਇਹ ਰਾਈਡਰ ਕੱਪ ਜਾਂ ਮਾਸਟਰਜ਼ ਨਾਲੋਂ ਵੱਡਾ ਈਵੈਂਟ ਹੋਵੇਗਾ। ਹਾਲਾਂਕਿ, ਟਰੰਪ ਨੇ ਕਿਹਾ ਕਿ ਉਹ ਸਟਾ ਲਗਾ ਸਕਦੇ ਹਨ ਕਿ ਬਾਈਡਨ ਕਦੇ ਵੀ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰਨਗੇ।

ਬਾਈਡਨ ਦੀ ਟੀਮ ਨੇ ਪ੍ਰਸਤਾਵ ਨੂੰ ਠੁਕਰਾਇਆ

ਇਸ ਦੌਰਾਨ ਬਾਈਡਨ ਦੀ ਟੀਮ ਨੇ ਟਰੰਪ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਨਿਊਯਾਰਕ ਪੋਸਟ ਦੇ ਮੁਤਾਬਕ ਰਾਸ਼ਟਰਪਤੀ ਦੇ ਬੁਲਾਰੇ ਜੇਮਸ ਸਿੰਗਰ ਨੇ ਇਕ ਬਿਆਨ ਵਿਚ ਕਿਹਾ, “ਡੋਨਾਲਡ ਟਰੰਪ, ਜੋ 12 ਦਿਨਾਂ ਤੋਂ ਜਨਤਕ ਤੌਰ ‘ਤੇ ਨਹੀਂ ਦਿਖੇ ਗਏ ਸਨ, ਹੁਣ ਵਾਪਸ ਆ ਗਏ ਹਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਗੋਲਫ ਦੀ ਖੇਡ ਲਈ ਚੁਣੌਤੀ ਦੇ ਰਹੇ ਹਨ।”

ਟਰੰਪ ਸਿਰਫ ਆਪਣੇ ਲਈ ਕਰਦਾ ਹੈ ਕੰਮ

ਬਾਈਡਨ ਦੇ ਬੁਲਾਰੇ ਨੇ ਅੱਗੇ ਕਿਹਾ – ਅਸੀਂ ਟਰੰਪ ਨੂੰ ਨੌਕਰੀਆਂ ਪੈਦਾ ਕਰਨ ਦੀ ਚੁਣੌਤੀ ਦਿੰਦੇ ਹਾਂ, ਹਾਲਾਂਕਿ ਜਦੋਂ ਉਹ ਸੱਤਾ ਵਿੱਚ ਸਨ, ਦੇਸ਼ ਵਿੱਚ ਲਗਭਗ 30 ਲੱਖ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਸਨ। ਅਸੀਂ ਟਰੰਪ ਨੂੰ ਪੁਤਿਨ ਦਾ ਸਾਹਮਣਾ ਕਰਨ ਦੀ ਚੁਣੌਤੀ ਦਿੰਦੇ ਹਾਂ, ਪਰ ਉਹ ਉਸ ਅੱਗੇ ਝੁਕਦਾ ਹੈ। ਅਸੀਂ ਟਰੰਪ ਨੂੰ ਕਾਨੂੰਨ ਦੀ ਪਾਲਣਾ ਕਰਨ ਲਈ ਕਹਿੰਦੇ ਹਾਂ ਪਰ ਉਹ ਇਸ ਦੇ ਉਲਟ ਕਰਦਾ ਹੈ।

ਬੁਲਾਰੇ ਜੇਮਸ ਸਿੰਗਰ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਕੋਲ ਡੋਨਾਲਡ ਟਰੰਪ ਦੀਆਂ ਅਜੀਬ ਹਰਕਤਾਂ ਲਈ ਸਮਾਂ ਨਹੀਂ ਹੈ। ਉਹ ਅਮਰੀਕਾ ਦੀ ਅਗਵਾਈ ਕਰਨ ਵਿੱਚ ਰੁੱਝਿਆ ਹੋਇਆ ਹੈ। ਟਰੰਪ ਇੱਕ ਝੂਠਾ, ਅਪਰਾਧੀ ਅਤੇ ਇੱਕ ਧੋਖੇਬਾਜ਼ ਹੈ ਜੋ ਸਿਰਫ ਆਪਣੇ ਲਈ ਕੰਮ ਕਰਦਾ ਹੈ।

ਬਹਿਸ ਦੌਰਾਨ ਵੀ ਦਿੱਤਾ ਸੀ ਚੈਂਲੇਂਜ

ਪਿਛਲੇ ਮਹੀਨੇ 27 ਜੂਨ ਨੂੰ ਡੋਨਾਲਡ ਟਰੰਪ ਅਤੇ ਜੋਅ ਬਾਈਡਨ ਵਿਚਕਾਰ ਪਹਿਲੀ ਚੋਣ ਬਹਿਸ ਹੋਈ ਸੀ। ਇਸ ਦੌਰਾਨ CNN ਐਂਕਰ ਨੇ ਟਰੰਪ ਨੂੰ ਉਮਰ ਨੂੰ ਲੈ ਕੇ ਸਵਾਲ ਪੁੱਛਿਆ ਸੀ। ਇਸ ਦੇ ਜਵਾਬ ‘ਚ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਬਾਈਡਨ ਦੇ ਮੁਕਾਬਲੇ ਕਾਫੀ ਬਿਹਤਰ ਹੈ।

ਇਹ ਵੀ ਪੜ੍ਹੋ : ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਛੁੱਟੀ ‘ਤੇ ਘਰ ਆਏ BSF ਜਵਾਨ ਦੀ ਰੋਟੀ ‘ਚ ਮਿਲਾਇਆ ਜ਼ਹਿਰ

ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਹਾਲ ਹੀ ‘ਚ ਦੋ ਕਲੱਬ ਪੱਧਰੀ ਗੋਲਫ ਟੂਰਨਾਮੈਂਟ ਜਿੱਤੇ ਹਨ। ਸਿਰਫ਼ ਉਹੀ ਕਰ ਸਕਦੇ ਹਨ ਜੋ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਹਨ। ਜਿਨ੍ਹਾਂ ਕੋਲ ਗੇਂਦ ਨੂੰ ਦੂਰ ਤੱਕ ਹਿੱਟ ਕਰਨ ਦੀ ਤਾਕਤ ਹੁੰਦੀ ਹੈ। ਬਾਈਡਨ 50 ਗਜ਼ ਦੀ ਦੂਰੀ ‘ਤੇ ਵੀ ਗੇਂਦ ਨੂੰ ਨਹੀਂ ਮਾਰ ਸਕਦਾ | ਟਰੰਪ ਨੇ ਬਹਿਸ ਦੌਰਾਨ ਹੀ ਬਾਈਡਨ ਨੂੰ ਗੋਲਫ ਮੈਚ ਦੀ ਚੁਣੌਤੀ ਦਿੱਤੀ ਸੀ। ਜਵਾਬ ਵਿੱਚ, ਬਾਈਡਨ ਨੇ ਟਰੰਪ ਨੂੰ ਬੱਚਿਆਂ ਵਾਂਗ ਵਿਵਹਾਰ ਨਾ ਕਰਨ ਦੀ ਸਲਾਹ ਦਿੱਤੀ।

 

 

 

 

 

 

 

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਛੁੱਟੀ ‘ਤੇ ਘਰ ਆਏ BSF ਜਵਾਨ ਦੀ ਰੋਟੀ ‘ਚ ਮਿਲਾਇਆ ਜ਼ਹਿਰ || Latest News

0
The wife mixed poison in the bread of the BSF jawan who came home on leave with her lover

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਛੁੱਟੀ ‘ਤੇ ਘਰ ਆਏ BSF ਜਵਾਨ ਦੀ ਰੋਟੀ ‘ਚ ਮਿਲਾਇਆ ਜ਼ਹਿਰ

ਮਾਮਲਾ ਬਮਿਆਲ ਸੈਕਟਰ ਦੇ ਵਿੱਚ ਪੈਂਦੇ ਪਿੰਡ ਪਲਾਹ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਛੁੱਟੀ ‘ਤੇ ਘਰ ਆਏ BSF ਜਵਾਨ ਦੀ ਰੋਟੀ ‘ਚ ਜ਼ਹਿਰ ਮਿਲਾ ਦਿੱਤਾ | ਦਰਅਸਲ , ਇੱਕ ਬੀਐਸਐਫ ਜਵਾਨ ਜੋ ਛੁੱਟੀ ਆਪਣੇ ਘਰ ਆਇਆ ਹੋਇਆ ਸੀ ਜਿਸ ਦੀ ਅਚਾਨਕ ਤਬੀਅਤ ਵਿਗੜ ਗਈ। ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਇਲਾਜ ਦੇ ਲਈ ਪਠਾਨਕੋਟ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਜਿੱਥੇ ਇਹ ਖੁਲਾਸਾ ਹੋਇਆ ਕਿ ਉਸ ਨੂੰ ਖਾਣੇ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ ਹੈ।

ਮੌਕੇ ਤੋਂ ਹੋਈ ਫਰਾਰ

ਜਿਸ ਤੋਂ ਬਾਅਦ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆਇਆ ਬੀਐਸਐਫ ਦੇ ਜਵਾਨ ਨੂੰ ਉਸ ਦੀ ਪਤਨੀ ਨੇ ਖਾਣੇ ਦੇ ਵਿੱਚ ਜ਼ਹਰੀਲਾ ਪਦਾਰਥ ਦਿੱਤਾ ਸੀ ਕਿਉਂਕਿ ਉਸਦਾ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਇਸ ਨੂੰ ਲੈ ਕੇ ਪੀੜਿਤ ਆਪਣੀ ਪਤਨੀ ਨੂੰ ਰੋਕਦਾ ਵੀ ਸੀ ਅਤੇ ਉਸਦੀ ਪਤਨੀ ਨੇ ਇਸ ਕਿੱਸੇ ਨੂੰ ਹੀ ਖਤਮ ਕਰਨ ਦੇ ਲਈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਫਿਲਹਾਲ ਬੀਐਸਐਫ ਦੇ ਇਸ ਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ |

ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਕਾਰਨਾਮੇ ਨੂੰ ਦਿੱਤਾ ਅੰਜਾਮ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਦੀ ਮਾਂ ਨੇ ਦੱਸਿਆ ਕਿ ਉਸਦੀ ਨੂੰਹ ਨੇ ਉਸਦੇ ਪੁੱਤ ਨੂੰ ਰੋਟੀ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦੇ ਦਿੱਤਾ ਹੈ। ਕਿਉਂਕਿ ਉਸਦੀ ਨੂੰਹ ਦਾ ਪਿੰਡ ਦੇ ਹੀ ਕਿਸੇ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਉਸਨੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ। ਪੀੜਿਤ ਦੀ ਮਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ

ਇਹ ਵੀ ਪੜ੍ਹੋ : ਸ਼ਾਟ ਗੰਨ ਨਾਲ ਹੋਈ ਸ਼ੁਭਕਰਨ ਦੀ ਮੌਤ, ਲੱਗਦੈ ਗੋਲੀ ਕਿਸਾਨਾਂ ਵੱਲੋਂ ਹੀ ਚੱਲੀ: ਹਾਈਕੋਰਟ

ਮਾਮਲੇ ਨੂੰ ਦਰਜ ਕਰ ਕਾਰਵਾਈ ਹੋਈ ਸ਼ੁਰੂ

ਉੱਥੇ ਹੀ ਪੁਲਿਸ ਪ੍ਰਸ਼ਾਸ਼ਨ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਜਹਿਰੀਲਾ ਪਦਾਰਥ ਦਿੱਤਾ ਗਿਆ ਹੈ ਉਹ ਬੀਐਸਐਫ ਦੇ ਵਿੱਚ ਤੈਨਾਤ ਹੈ ਅਤੇ ਛੁੱਟੀ ਘਰ ਵਾਪਸ ਆਇਆ ਸੀ, ਜਿਸ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੂੰ ਜਹਿਰੀਲਾ ਪਦਾਰਥ ਦਿੱਤਾ ਹੈ ।ਫਿਲਹਾਲ ਇਸ ਪੂਰੇ ਮਾਮਲੇ ਨੂੰ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਿਤ ਦੀ ਪਤਨੀ ਨੂੰ ਕਾਬੂ ਕਰ ਜੇਲ ਭੇਜ ਦਿੱਤਾ ਗਿਆ ਹੈ ਅਤੇ ਉਸਦਾ ਪ੍ਰੇਮੀ ਹਾਲੇ ਫਰਾਰ ਚਲ ਰਿਹਾ ਹੈ।

 

 

 

 

 

 

ਗਾਜ਼ਾ ‘ਚ ਹਵਾਈ ਹਮਲੇ, 25 ਲੋਕਾਂ ਦੀ ਮੌਤ ॥ Latest News

0

ਗਾਜ਼ਾ ‘ਚ ਹਵਾਈ ਹਮਲੇ, 25 ਲੋਕਾਂ ਦੀ ਮੌਤ

ਦੱਖਣੀ ਗਾਜ਼ਾ ਵਿਚ ਆਸਰਾ ਸਥਲ ਬਣੇ ਇਕ ਸਕੂਲ ‘ਤੇ ਮੰਗਲਵਾਰ ਨੂੰ ਕੀਤੇ ਇਜ਼ਰਾਈਲੀ ਹਵਾਈ ਹਮਲੇ ਵਿਚ ਘੱਟੋ-ਘੱਟ 25 ਲੋਕ ਮਾਰੇ ਗਏ, ਜਦੋਂ ਕਿ ਭਾਰੀ ਬੰਬਾਰੀ ਨੇ ਉੱਤਰ ਵਿਚ ਗਾਜ਼ਾ ਸ਼ਹਿਰ ਨੂੰ ਨੁਕਸਾਨ ਪਹੁੰਚਾਇਆ। ਸਿਹਤ ਸੇਵਾਵਾਂ ਨੂੰ ਬੰਦ ਕਰਨਾ ਪਿਆ ਅਤੇ ਹਜ਼ਾਰਾਂ ਲੋਕ ਆਸਰੇ ਦੀ ਭਾਲ ਵਿੱਚ ਭੱਜਦੇ ਰਹੇ। ਇਹ ਇਜ਼ਰਾਈਲੀ ਹਮਲਾ ਗਾਜ਼ਾ ਦੇ ਸਭ ਤੋਂ ਵੱਡੇ ਸ਼ਹਿਰ ‘ਚ ਫਿਰ ਤੋਂ ਇਕੱਠੇ ਹੋ ਰਹੇ ਅੱਤਵਾਦੀਆ ਖ਼ਿਲਾਫ਼ ਕੀਤਾ ਗਿਆ ਸੀ।

ਖਾਨ ਯੂਨਿਸ ਸ਼ਹਿਰ ਦੇ ਨਸੇਰ ਹਸਪਤਾਲ ਵਿੱਚ ਲਾਸ਼ਾਂ ਦੀ ਗਿਣਤੀ ਕਰ ਰਹੇ ਐਸੋਸੀਏਟਿਡ ਪ੍ਰੈਸ ਪੱਤਰਕਾਰ ਅਨੁਸਾਰ ਸਕੂਲ ਦੇ ਪ੍ਰਵੇਸ਼ ਦੁਆਰ ‘ਤੇ ਹੋਏ ਹਮਲੇ ਵਿੱਚ ਘੱਟੋ-ਘੱਟ 25 ਲੋਕ ਮਾਰੇ ਗਏ। ਹਸਪਤਾਲ ਦੇ ਬੁਲਾਰੇ ਵੇਮ ਫਾਰੇਸ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਘੱਟੋ-ਘੱਟ ਸੱਤ ਔਰਤਾਂ ਅਤੇ ਬੱਚੇ ਸ਼ਾਮਲ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੱਧ ਗਾਜ਼ਾ ਵਿੱਚ ਪਹਿਲਾਂ ਹਵਾਈ ਹਮਲਿਆਂ ਵਿੱਚ ਇੱਕ ਔਰਤ ਅਤੇ ਚਾਰ ਬੱਚਿਆਂ ਸਮੇਤ ਘੱਟੋ-ਘੱਟ 14 ਲੋਕ ਮਾਰੇ ਗਏ ਸਨ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦਾ ਕੋਚ ਰਾਹੁਲ ਦ੍ਰਵਿੜ ਲਈ ਭਾਵੁਕ ਨੋਟ, ਸਹੀ ਸ਼ਬਦ ਲੱਭਣ ਦੀ ਕਰ ਰਿਹਾ ਹਾਂ ਕੋਸ਼ਿਸ਼ …

ਨੌਂ ਮਹੀਨੇ ਪਹਿਲਾਂ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਵਿੱਚ ਅੱਤਵਾਦੀ ਟਿਕਾਣਿਆਂ ‘ਤੇ ਵਾਰ-ਵਾਰ ਹਮਲੇ ਕੀਤੇ ਹਨ। ਫਲਸਤੀਨੀ ਰੈੱਡ ਕ੍ਰੀਸੈਂਟ ਦੇ ਬੁਲਾਰੇ ਨੇਬਲ ਫਰਸਾਖ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਰਿਸ਼ਤੇਦਾਰ ਜ਼ਖਮੀ ਜਾਂ ਫਸੇ ਹੋਏ ਸਨ, ਉਹ ਐਂਬੂਲੈਂਸਾਂ ਨੂੰ ਬੁਲਾ ਰਹੇ ਸਨ, ਪਰ ਇਜ਼ਰਾਈਲੀ ਕਾਰਵਾਈਆਂ ਕਾਰਨ ਫਸਟ ਏਡ ਟੀਮਾਂ ਜ਼ਿਆਦਾਤਰ ਪ੍ਰਭਾਵਿਤ ਜ਼ਿਲ੍ਹਿਆਂ ਤੱਕ ਪਹੁੰਚਣ ਵਿੱਚ ਅਸਮਰੱਥ ਸਨ। ਸੰਯੁਕਤ ਰਾਸ਼ਟਰ ਨੇ ਕਿਹਾ, ”ਇਹ ਖ਼ਤਰਨਾਕ ਇਲਾਕਾ ਹੈ।

ਕਰਮਚਾਰੀ ਮਰੀਜ਼ਾਂ ਨੂੰ ਲੈਣ ਲਈ ਪੁੱਜੇ। ਫਰਸਾਖ ਨੇ ਕਿਹਾ ਕਿ ਗਾਜ਼ਾ ਸ਼ਹਿਰ ਵਿੱਚ ਰੈੱਡ ਕ੍ਰੀਸੈਂਟ ਦੁਆਰਾ ਚਲਾਈਆਂ ਜਾਂਦੀਆਂ ਤਿੰਨੋਂ ਮੈਡੀਕਲ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਸਨ। ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਉੱਤਰੀ ਗਾਜ਼ਾ ਵਿੱਚ ਇੰਡੋਨੇਸ਼ੀਆਈ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਸੀ। ਅਕਸਰ ਗਾਜ਼ਾ ਸ਼ਹਿਰ ਦੇ ਹਸਪਤਾਲ ਛਾਪੇ ਦੇ ਡਰ ਕਾਰਨ ਇਜ਼ਰਾਈਲੀ ਫੌਜੀ ਕਾਰਵਾਈ ਦੇ ਸੰਕੇਤ ‘ਤੇ ਮਰੀਜ਼ਾਂ ਨੂੰ ਮੋੜ ਦਿੰਦੇ ਹਨ। ਇਜ਼ਰਾਈਲੀ ਫੌਜ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਗਾਜ਼ਾ ਸ਼ਹਿਰ ਦੇ ਹਸਪਤਾਲਾਂ ਅਤੇ ਹੋਰ ਮੈਡੀਕਲ ਸੰਸਥਾਵਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਖਾਲੀ ਕਰਨ ਦੀ ਜ਼ਰੂਰਤ ਨਹੀਂ ਹੈ।

 

ਪੰਜਾਬ ਦਾ ਪਹਿਲਾਂ ਜ਼ਿਲ੍ਹਾ ਜਿੱਥੇ ਸਰਕਾਰੀ ਪ੍ਰਾਈਮਰੀ ਸਕੂਲਾਂ ‘ਚ ਮਹੀਨੇ ‘ਚ ਇੱਕ ਦਿਨ ਹੋਵੇਗਾ ਬੈਗ ਫਰੀ ਡੇਅ || Latest News

0

ਪੰਜਾਬ ਦਾ ਪਹਿਲਾਂ ਜ਼ਿਲ੍ਹਾ ਜਿੱਥੇ ਸਰਕਾਰੀ ਪ੍ਰਾਈਮਰੀ ਸਕੂਲਾਂ ‘ਚ ਮਹੀਨੇ ‘ਚ ਇੱਕ ਦਿਨ ਹੋਵੇਗਾ ਬੈਗ ਫਰੀ ਡੇਅ

ਪ੍ਰਾਈਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ, ਉਨ੍ਹਾਂ ਦੀਆਂ ਸਿੱਖਣ ਯੋਗਤਾਵਾਂ ਨੂੰ ਹੋਰ ਨਿਖਾਰਨ ਅਤੇ ਬੱਚਿਆਂ ਦੇ ਮਨ ਵਿਚ ਸਕੂਲ ਪ੍ਰਤੀ ਖਿੱਚ ਪੈਦਾ ਕਰਨ ਦੇ ਉਦੇਸ਼ ਨਾਲ ਫਾਜ਼ਿਲਕਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿੱਥੇ ਸਰਕਾਰੀ ਪ੍ਰਾਈਮਰੀ ਸਕੂਲਾਂ ਵਿਚ ਹਰ ਮਹੀਨੇ ਇਕ ਦਿਨ “ਸਕੂਲ ਬੈਗ ਮੁਕਤ ਦਿਵਸ” ਹੋਵੇਗਾ ਅਤੇ ਇਸ ਦਿਨ ਵਿਦਿਆਰਥੀ ਕਿਤਾਬਾਂ ਤੋਂ ਬਿਨ੍ਹਾਂ ਰਚਨਾਤਾਮਕ ਤਰੀਕੇ ਦੀਆਂ ਗਤੀਵਿਧੀਆਂ ਨਾਲ ਆਪਣੇ ਸਿੱਖਣ ਕੌਸ਼ਲ ਵਿਚ ਵਾਧਾ ਕਰਣਗੇ।

ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਸਰਕਾਰੀ ਪ੍ਰਾਈਮਰੀ ਸਕੂਲ ਏਕਤਾ ਕਲੌਨੀ ਅਬੋਹਰ ਤੋਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਖੁਦ ਨਿੱਕੇ ਨਿਆਣਿਆਂ ਨਾਲ ਬਚਪਨ ਦੀਆਂ ਖੇਡਾਂ ਖੇਡਦੇ ਨਜਰ ਆਏ ਅਤੇ ਬੱਚਿਆਂ ਲਈ ਵੀ ਇਹ ਖੁਸ਼ੀ ਦੇ ਪਲ ਸਨ ਜਦ ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਰੋਚਕ ਖੇਡਾਂ ਵਿਚ ਭਾਗ ਲਿਆ।

ਇਸ ਬਾਰੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਆਖਿਆ ਕਿ ਇਸ ਨਵੀਨਤਾਕਾਰੀ ਪ੍ਰੋਗਰਾਮ ਤਹਿਤ, ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਲਈ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਦਾ ਇੱਕ ਦਿਨ “ਬੈਗ ਮੁਕਤ ਦਿਵਸ” ਵਜੋਂ ਨਿਸਚਿਤ ਕੀਤਾ ਗਿਆ ਹੈ। ਇਸ ਦਿਨ, ਵਿਦਿਆਰਥੀ ਸਕੂਲ ਬੈਗ ਜਾਂ ਕਿਤਾਬੀ ਸਮੱਗਰੀ ਦੀ ਲੋੜ ਤੋਂ ਬਿਨਾਂ, ਰਚਨਾਤਮਕਤਾ, ਟੀਮ ਵਰਕ ਅਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਵਾਲੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਅਦਾਕਾਰਾ ਉਰਵਸ਼ੀ ਰੌਤੇਲਾ ਹਸਪਤਾਲ ‘ਚ ਭਰਤੀ, ਫਿਲਮ ਦੀ ਸ਼ੂਟਿੰਗ ਦੌਰਾਨ ਲੱਗੀ ਗੰਭੀਰ ਸੱਟ

ਪ੍ਰੋਗਰਾਮ ਵਿੱਚ ਸਮੂਹ ਖੇਡਾਂ, ਰਚਨਾਤਮਕ ਸੈਸ਼ਨ, ਕਹਾਣੀ ਸੁਣਾਉਣ, ਰੋਲ-ਪਲੇ, ਯੋਗਾ, ਵਿਗਿਆਨ ਪ੍ਰਯੋਗ, ਕਲਾਸ ਚਰਚਾਵਾਂ, ਅਤੇ ਬਾਹਰੀ ਗਤੀਵਿਧੀਆਂ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ। ਇਹਨਾਂ ਗਤੀਵਿਧੀਆਂ ਦਾ ਉਦੇਸ਼ ਇੱਕ ਤਣਾਅ-ਮੁਕਤ ਸਿੱਖਣ ਅਨੁਭਵ ਪ੍ਰਦਾਨ ਕਰਨਾ, ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ, ਵਿਦਿਆਰਥੀਆਂ ਅੰਦਰ ਕਲਪਨਾ ਸ਼ਕਤੀ ਨੂੰ ਪ੍ਰਫੁਲਿਤ ਕਰਦਿਆਂ ਅਤੇ ਉਨ੍ਹਾਂ ਦਾ ਸਮੁੱਚਾ ਵਿਕਾਸ ਕਰਨਾ ਹੈ। ਸਰਕਾਰੀ ਪ੍ਰਾਈਮਰੀ ਸਕੂਲਾਂ ਦੀਆਂ ਪ੍ਰੀ ਪ੍ਰਾਈਮਰੀ ਅਤੇ ਪ੍ਰਾਈਮਰੀ ਦੋਨਾਂ ਪ੍ਰਕਾਰ ਦੀਆਂ ਜਮਾਤਾਂ ਵਿਚ ਇਹ ਬੈਗ ਫਰੀ ਦਿਵਸ ਹੋਇਆ ਕਰੇਗਾ।

ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ, “ਇਸ ਤਰਾਂ ਦੀ ਕੋਸ਼ਿਸ ਨਾਲ ਅਸੀਂ ਛੋਟੇ ਬੱਚਿਆਂ ਦੇ ਮਨ ਵਿਚ ਸਕੂਲ ਦੇ ਪਾਠਕ੍ਰਮ ਦੇ ਬੋਝ ਨੂੰ ਘੱਟ ਕਰਕੇ ਉਨ੍ਹਾਂ ਨੂੰ ਖੇਡ ਖੇਡ ਅਤੇ ਮਨੋਰੰਜਕ ਤਰੀਕੇ ਨਾਲ ਸਿੱਖਣ ਲਈ ਉਤਸਾਹਿਤ ਕਰਾਂਗੇ। ਇਸ ਨਾਲ ਵਿਦਿਆਰਥੀ ਲਈ ਸਕੂਲ ਪ੍ਰਤੀ ਖਿੱਚ ਵਧੇਗੀ ਅਤੇ ਉਸਦੇ ਸਰਵਪੱਖੀ ਵਿਕਾਸ ਦਾ ਰਾਹ ਖੁੱਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਕੌਮੀ ਸਿੱਖਿਆ ਨੀਤੀ ਤੋਂ ਸੇਧ ਲੈ ਕੇ ਉਲੀਕਿਆ ਗਿਆ ਪ੍ਰੋਗਰਾਮ ਹੈ।”

ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਪਹਿਲ ਕਦਮੀ ਨਾਲ ਅਧਿਆਪਕਾਂ ਵਿਚ ਵੀ ਨਵੀਂ ਤਾਜਗੀ ਆਵੇਗੀ ਅਤੇ ਅਧਿਆਪਕ ਵਿਦਿਆਰਥੀ ਸਬੰਧ ਗੂੜੇ ਹੋਣ ਦੇ ਨਾਲ ਨਾਲ ਇਸ ਪ੍ਰੋਗਰਾਮ ਅਧਿਆਪਕਾਂ ਵਿਚ ਵੀ ਤਨਾਅ ਨੂੰ ਘੱਟ ਕਰਕੇ ਉਨ੍ਹਾਂ ਦੀ ਆਧਿਆਪਨ ਕਾਰਜਕੁਸ਼ਲਤਾ ਵਿਚ ਵਾਧਾ ਕਰਨ ਵਾਲਾ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸ਼ਿਵਪਾਲ, ਬਲਾਕ ਪ੍ਰਾਈਮਰੀ ਅਫ਼ਸਰ ਸ੍ਰੀ ਅਜੈ ਕੁਮਾਰ ਛਾਬੜਾ ਅਤੇ ਭਾਲਾ ਰਾਮ, ਸਕੂਲ ਹੈਡ ਰੇਣੂ ਬਾਲਾ, ਡੀਡੀਐਫ ਅਭਿਸ਼ੇਕ ਕੁਮਾਰ, ਨੋਡਲ ਅਫ਼ਸਰ ਵਿਜੈ ਕੁਮਾਰ, ਸ੍ਰੀ ਪ੍ਰਦੀਪ ਸ਼ਰਮਾ ਤੇ ਸਮੂਹ ਸਟਾਫ ਹਾਜਰ ਸਨ।

ਸ਼ਾਟ ਗੰਨ ਨਾਲ ਹੋਈ ਸ਼ੁਭਕਰਨ ਦੀ ਮੌਤ, ਲੱਗਦੈ ਗੋਲੀ ਕਿਸਾਨਾਂ ਵੱਲੋਂ ਹੀ ਚੱਲੀ: ਹਾਈਕੋਰਟ || Punjab News

0
Shubkaran's death was caused by a shot gun, it seems that the shot was fired by the farmers: High Court

ਸ਼ਾਟ ਗੰਨ ਨਾਲ ਹੋਈ ਸ਼ੁਭਕਰਨ ਦੀ ਮੌਤ, ਲੱਗਦੈ ਗੋਲੀ ਕਿਸਾਨਾਂ ਵੱਲੋਂ ਹੀ ਚੱਲੀ: ਹਾਈਕੋਰਟ

Punjab News : ਕਿਸਾਨੀ ਅੰਦੋਲਨ ਕਾਫ਼ੀ ਸਮੇਂ ਤੋਂ ਲਗਾਤਾਰ ਜਾਰੀ ਹੈ | ਇਸ ਦੇ ਨਾਲ ਹੀ ਦਿੱਲੀ ਕੂਚ ਦੌਰਾਨ ਖਨੌਰੀ ਬਾਰਡਰ ਉੱਤੇ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ | ਦਰਅਸਲ , ਕਿਸਾਨ ਸ਼ੁਭਕਰਨ ਸਿੰਘ ਮਾਮਲੇ ਵਿਚ ਐਫ.ਐਸ.ਐਲ. ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖਲ ਕੀਤੀ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜੋ ਗੋਲੀ ਕਿਸਾਨ ਸ਼ੁਭਕਰਨ ਸਿੰਘ ਦੇ ਵੱਜੀ ਸੀ, ਉਹ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਨਹੀਂ ਚਲਾਈ ਸੀ।

Shotgun ਵਿਚੋਂ ਚੱਲੀ ਗੋਲੀ

ਐਫਐਸਐਲ ਰਿਪੋਰਟ ਮੁਤਾਬਕ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ Shotgun ਵਿਚੋਂ ਚੱਲੀ ਗੋਲੀ ਕਾਰਨ ਹੋਈ ਹੈ। ਰਿਪੋਰਟ ਅਨੁਸਾਰ ਜਿਸ ਬੰਦੂਕ ਵਿੱਚੋਂ ਗੋਲੀ ਚੱਲੀ ਹੈ, ਉਹ ਇਥੇ ਤਾਇਨਾਤ ਪੁਲਿਸ ਅਤੇ ਸੁਰੱਖਿਆ ਬਲਾਂ ਕੋਲ ਨਹੀਂ ਸੀ।

ਹਾਈ ਕੋਰਟ ਨੇ ਕਿਹਾ ਕਿ ਹੁਣ ਪਤਾ ਲਗਾਓ ਕਿ ਇਹ ਗੋਲੀ ਕਿਸ ਨੇ ਚਲਾਈ ਸੀ। ਹਾਈਕੋਰਟ ਨੇ ਇਹ ਵੀ ਕਿਹਾ ਹੈ ਕਿ ਪੁਲਿਸ Shotgun ਦੀ ਵਰਤੋਂ ਨਹੀਂ ਕਰਦੀ, ਲੱਗਦੈ ਗੋਲੀ ਕਿਸਾਨਾਂ ਵੱਲੋਂ ਚੱਲੀ ਹੋ ਸਕਦੀ ਹੈ।

ਭੀੜ ‘ਚ ਕਿਸ ਕੋਲ ਸੀ Shotgun ?

ਹਾਈਕੋਰਟ ਨੇ ਕਿਸਾਨ ਸੰਗਠਨ ਦੇ ਵਕੀਲ ਨੂੰ ਕਿਹਾ ਕਿ ਹੁਣ ਇਹ ਦੇਖੋ ਕੀ ਭੀੜ ‘ਚ ਕਿਸ ਕੋਲ Shotgun ਸੀ, ਜਿਸ ਕਾਰਨ ਕਿਸਾਨ ਦੀ ਮੌਤ ਹੋਈ ਹੈ। ਹਾਈਕੋਰਟ ਨੇ ਕਿਹਾ ਕਿ ਉਸ ਦਿਨ ਦੇ ਪ੍ਰਦਰਸ਼ਨ ਦੀ ਵੀਡੀਓ ਫੁਟੇਜ ਦੇਖੀ ਜਾਣੀ ਚਾਹੀਦੀ ਹੈ ਅਤੇ ਪਛਾਣ ਕੀਤੀ ਜਾ ਸਕੇ ਕਿ ਗੋਲੀ ਕਿਸ ਨੇ ਚਲਾਈ ਸੀ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦਾ ਕੋਚ ਰਾਹੁਲ ਦ੍ਰਵਿੜ ਲਈ ਭਾਵੁਕ ਨੋਟ, ਸਹੀ ਸ਼ਬਦ ਲੱਭਣ ਦੀ ਕਰ ਰਿਹਾ ਹਾਂ ਕੋਸ਼ਿਸ਼ …

ਗੋਲੀ ਪੁਲਿਸ ਵੱਲੋਂ ਚਲਾਈ ਗਈ

ਦੱਸ ਦਈਏ ਕਿ 21 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ਉਤੇ ਕਿਸਾਨ ਸ਼ੁਭਕਰਨ ਸਿੰਘ ਅਤੇ ਉਸ ਦੇ ਸਾਥੀ ਦਿੱਲੀ ਵੱਲ ਵਧਣ ਲੱਗੇ, ਪਰ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਅੰਨ੍ਹੇਵਾਹ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਇਸ ਦੌਰਾਨ ਕਿਸਾਨ ਸ਼ੁਭਕਰਨ ਸਿੰਘ ਦੇ ਸਿਰ ਦੇ ਪਿੱਛੇ ਗੋਲੀ ਲੱਗੀ ਸੀ। ਕਿਸਾਨ ਆਗੂਆਂ ਦਾ ਦੋਸ਼ ਸੀ ਕਿ ਇਹ ਗੋਲੀ ਪੁਲਿਸ ਵੱਲੋਂ ਚਲਾਈ ਗਈ ਸੀ।

 

 

 

ਰੋਹਿਤ ਸ਼ਰਮਾ ਦਾ ਕੋਚ ਰਾਹੁਲ ਦ੍ਰਵਿੜ ਲਈ ਭਾਵੁਕ ਨੋਟ, ਸਹੀ ਸ਼ਬਦ ਲੱਭਣ ਦੀ ਕਰ ਰਿਹਾ ਹਾਂ ਕੋਸ਼ਿਸ਼ …|| Sports News

0
Rohit Sharma's emotional note to coach Rahul Dravid, trying to find the right words...

ਰੋਹਿਤ ਸ਼ਰਮਾ ਦਾ ਕੋਚ ਰਾਹੁਲ ਦ੍ਰਵਿੜ ਲਈ ਭਾਵੁਕ ਨੋਟ, ਸਹੀ ਸ਼ਬਦ ਲੱਭਣ ਦੀ ਕਰ ਰਿਹਾ ਹਾਂ ਕੋਸ਼ਿਸ਼ …

Sports News :ਹਾਲੀ ਦੇ ਵਿੱਚ ਰੋਹਿਤ ਸ਼ਰਮਾ ਨੇ ਆਪਣੀ ਕਪਤਾਨੀ ਵਿੱਚ ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿਤਾਇਆ ਹੈ। ਇਹ ਖਿਤਾਬ ਟੀਮ ਨੇ ਰਾਹੁਲ ਦ੍ਰਵਿੜ ਦੀ ਕੋਚਿੰਗ ਵਿੱਚ ਜਿੱਤਿਆ ਹੈ। ਸਾਬਕਾ ਭਾਰਤੀ ਕਪਤਾਨ ਦ੍ਰਵਿੜ ਦਾ ਇਸ ਟੂਰਨਾਮੈਂਟ ਦੇ ਨਾਲ ਹੀ ਭਾਰਤੀ ਟੀਮ ਵਿੱਚ ਕੋਚਿੰਗ ਦਾ ਕਾਰਜਕਾਲ ਵੀ ਖਤਮ ਹੋ ਗਿਆ ਹੈ। ਅਜਿਹੇ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਦ੍ਰਵਿੜ ਦੇ ਨਾਮ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਰੋਹਿਤ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ ਰਿਤਿਕਾ ਉਨ੍ਹਾਂ ਨੂੰ ਹਮੇਸ਼ਾ ਤਾਹਨਾ ਮਾਰਦੀ ਹੈ ਤੇ ਕਹਿੰਦੀ ਹੈ ਕਿ ਦ੍ਰਵਿੜ ਉਨ੍ਹਾਂ ਦੀ ਵਰਕ ਵਾਈਫ ਹੈ।

ਮੈਂ ਸ਼ਬਦ ਲੱਭਣ ਦੀ ਕਰ ਰਿਹਾ ਸੀ ਕੋਸ਼ਿਸ਼

ਕਪਤਾਨ ਰੋਹਿਤ ਸ਼ਰਮਾ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਮੈਂ ਸ਼ਬਦ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਭਰੋਸਾ ਨਹੀਂ ਹੈ ਕਿ ਮੈਂ ਕਦੇ ਅਜਿਹਾ ਨਹੀਂ ਕਰ ਸਕਾਂਗਾ। ਇਹੀ ਕਾਰਨ ਹੈ ਕਿ ਇਹ ਮੇਰੀ ਇੱਕ ਕੋਸ਼ਿਸ਼ ਹੈ। ਰੋਹਿਤ ਨੇ ਅੱਗੇ ਲਿਖਿਆ ਕਿ ਬਚਪਨ ਤੋਂ ਕੋਰਰਾਂ ਦੂਜੇ ਲੋਕਾਂ ਦੀ ਤਰ੍ਹਾਂ ਮੈਂ ਤੁਹਾਨੂੰ ਖੇਡਦੇ ਦੇਖਿਆ ਹੈ, ਪਰ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡੇ ਇੰਨੇ ਨੇੜਿਓਂ ਕੰਮ ਕਰਨ ਦਾ ਮੌਕਾ ਮਿਲਿਆ। ਤੁਸੀਂ ਇਸ ਖੇਡ ਦੇ ਜ਼ਬਰਦਸਤ ਯੋਧਾ ਹੋ, ਪਰ ਕੋਚ ਬਣ ਕੇ ਜਦੋਂ ਆਏ ਉਦੋਂ ਤੁਸੀਂ ਆਪਣੀਆਂ ਸਾਰੀਆਂ ਉਪਲਬਧੀਆਂ ਨੂੰ ਪਿੱਛੇ ਛੱਡ ਦਿੱਤਾ ਤੇ ਜਿੱਥੇ ਅਸੀਂ ਸਾਰੇ ਲੋਕ ਤੁਹਾਨੂੰ ਆਪਣੇ ਮਨ ਦੀ ਗੱਲ ਕਹਿ ਸਕੀਏ ਤੇ ਉਸ ਲੈਵਲ ‘ਤੇ ਆ ਗਏ।

ਇਹ ਵੀ ਪੜ੍ਹੋ : ਗਰੀਬ ਪਰਿਵਾਰ ਨਾਲ ਵਾਪਰਿਆ ਭਾਣਾ , ਕਰੰਟ ਲੱਗਣ ਕਾਰਨ ਕਮਾਊ ਪੁੱਤਰ ਦੀ ਹੋਈ ਮੌਤ

ਕੋਚ ਤੇ ਦੋਸਤ ਕਹਿਣਾ ਮੇਰੇ ਲਈ ਸਨਮਾਨ ਦੀ ਗੱਲ

ਹਿੱਟਮੈਨ ਰੋਹਿਤ ਨੇ ਅੱਗੇ ਲਿਖਿਆ ਕਿ ਇੰਨੇ ਸਮੇਂ ਬਾਅਦ ਵੀ ਇਹ ਇਸ ਖੇਡ ਦੇ ਲਈ ਤੁਹਾਡਾ ਤੋਹਫ਼ਾ, ਤੁਹਾਡੀ ਨਿਮਰਤਾ ਤੇ ਤੁਹਾਡਾ ਪਿਆਰ ਰਿਹਾ। ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਤੇ ਹਰ ਇੱਕ ਯਾਦ ‘ਤੇ ਖੁਸ਼ੀ ਮਨਾਈ ਜਾਵੇਗੀ। ਮੇਰੀ ਪਤਨੀ ਤੁਹਾਨੂੰ ਮੇਰੀ ਵਰਕ ਵਾਈਫ ਕਹਿੰਦੀ ਹੈ। ਤੁਹਾਡੇ ਖਜ਼ਾਨੇ ਵਿੱਚ ਸਿਰਫ਼ ਇੱਕ ਹੀ ਚੀਜ਼ ਦੀ ਕਮੀ ਸੀ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਮਿਲ ਕੇ ਇਸਨੂੰ ਹਾਸਿਲ ਕੀਤਾ। ਰਾਹੁਲ ਭਰਾ ਤੁਹਾਨੂੰ ਆਪਣਾ ਭਰੋਸੇਮੰਦ, ਕੋਚ ਤੇ ਦੋਸਤ ਕਹਿਣਾ ਮੇਰੇ ਲਈ ਸਨਮਾਨ ਦੀ ਗੱਲ ਹੈ।

 

 

 

 

 

ਅਰਚਨਾ ਮਕਵਾਨਾ ਪੁਲਿਸ ਜਾਂਚ ‘ਚ ਹੋਈ ਸ਼ਾਮਿਲ ॥ Latest News

0

ਅਰਚਨਾ ਮਕਵਾਨਾ ਪੁਲਿਸ ਜਾਂਚ ‘ਚ ਹੋਈ ਸ਼ਾਮਿਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਜਿਸਦਾ ਨਾਮ ਅਰਚਨਾ ਮਕਵਾਨਾ ਵੱਲੋਂ ਪ੍ਰਕਰਮਾ ਅੰਦਰ ਯੋਗਾ ਆਸਣ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਜਰੀਏ ਫੈਲਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਵਿਰੁੱਧ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਸੀ।

ਇਹ ਵੀ ਪੜ੍ਹੋ: ਗਰੀਬ ਪਰਿਵਾਰ ਨਾਲ ਵਾਪਰਿਆ ਭਾਣਾ , ਕਰੰਟ ਲੱਗਣ ਕਾਰਨ ਕਮਾਊ ਪੁੱਤਰ ਦੀ ਹੋਈ ਮੌਤ || News of Punjab

ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਾ ਨਿਭਾਉਣ ਕਰਕੇ ਪ੍ਰਕਰਮਾ ਦੇ ਤਿੰਨ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਉਹਨਾਂ ਤਿੰਨਾਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਥਾਣਾ ਕੋਤਵਾਲੀ ਵੱਲੋਂ ਉਸ ਲੜਕੀ ਨੂੰ ਸੰਮਨ ਵੀ ਜਾਰੀ ਕੀਤੇ ਗਏ ਸਨ। ਜਿਹੜੇ ਉਸ ਨੇ ਆਨਲਾਈਨ ਰਸੀਵ ਕਰ ਲਏ ਸਨ। ਇਸ ਤੇ ਗੱਲਬਾਤ ਕਰਦੇ ਹੋਏ ਡੀਸੀਪੀ ਦਰਪਨ ਆਲੂਵਾਲੀਆ ਨੇ ਦੱਸਿਆ ਕਿ ਜਿਹੜੀ ਦੋਸ਼ੀ ਅਰਚਨਾ ਮਕਵਾਣਾ ਸੀ ਉਸਨੇ ਸੰਮਨ ਤਾਂ ਪ੍ਰਾਪਤ ਕਰ ਲਏ ਸਨ ਤੇ ਉਸਨੇ ਇਨਵੈਸਟੀਗੇਸ਼ਨ ਵੀ ਜੁਇਨ ਕਰ ਲਈ ਹੈ।