Home Blog Page 1470

ਨੌਜਵਾਨ ਨੂੰ ਪਨੀਰ ਲੈਣ ਜਾਣਾ ਪਿਆ ਮਹਿੰਗਾ , ਕਸਬਾ ਮਾਹਿਲਪੁਰ ‘ਚ ਸ਼ੱਕੀ ਹਾਲਾਤਾਂ ‘ਚ ਮਿਲੀ ਦੇਹ || Punjab News

0
The young man had to go to buy expensive cheese, the body was found under suspicious circumstances in the town of Mahilpur

ਨੌਜਵਾਨ ਨੂੰ ਪਨੀਰ ਲੈਣ ਜਾਣਾ ਪਿਆ ਮਹਿੰਗਾ , ਕਸਬਾ ਮਾਹਿਲਪੁਰ ‘ਚ ਸ਼ੱਕੀ ਹਾਲਾਤਾਂ ‘ਚ ਮਿਲੀ ਦੇਹ

Punjab News : ਹੁਸ਼ਿਆਰਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਕਸਬਾ ਮਾਹਿਲਪੁਰ ਵਿੱਚ ਕਲਗੀਧਰ ਆਈ ਟੀ ਆਈ ਕਾਲਜ ਨਜ਼ਦੀਕ 29 ਸਾਲ ਦੇ ਗਭਰੂ ਦੀ ਲਾਸ਼ ਮਿਲੀ ਹੈ | ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਢਿੱਲੋਂ ਵਾਸੀ ਮੇਘੋਵਾਲ ਦੁਆਬਾ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਭਰਾ ਦੀ ਵੀ ਗੋਲੀਆਂ ਮਾਰ ਕੇ ਕਰ ਦਿੱਤੀ ਗਈ ਸੀ ਹੱਤਿਆ

ਮ੍ਰਿਤਕ ਦੇ ਪਿਤਾ ਦੈਆ ਸਿੰਘ ਨੇ ਦੱਸਿਆ ਕਿ ਮਨਦੀਪ ਰਾਤ ਅੱਠ ਵਜੇ ਦੇ ਕਰੀਬ ਮਾਹਿਲਪੁਰ ਤੋਂ ਪਨੀਰ ਲੈਣ ਗਿਆ ਤਾਂ ਘਰ ਵਾਪਸ ਨਹੀਂ ਪਰਤਿਆ। ਸਵੇਰੇ ਸਾਨੂੰ ਪਤਾ ਲੱਗਾ ਕਿ ਮਨਦੀਪ ਦੀ ਲਾਸ਼ ਕਲਗੀਧਰ ਆਈ ਟੀ ਆਈ ਕਾਲਜ ਨਜ਼ਦੀਕ ਪਈ ਹੈ। ਉਨ੍ਹਾਂ ਦੱਸਿਆ ਕਿ ਮਨਦੀਪ ਦੇ ਬੜੇ ਭਰਾ ਸਨੀ ਦੀ ਵੀ ਮਾਹਿਲਪੁਰ ਦੇ ਮੇਨ ਚੌਂਕ ਵਿੱਚ ਇਸੇ ਸਾਲ 28 ਮਾਰਚ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : T20 ਕ੍ਰਿਕਟ ‘ਚ ਟੀਮ ਇੰਡੀਆ ਨੇ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲੀ ਬਣੀ ਦੁਨੀਆ ਦੀ ਪਹਿਲੀ ਟੀਮ

ਮਹੀਨੇ ਬਾਅਦ ਜਾਣਾ ਸੀ ਕੈਨੇਡਾ

ਉਨ੍ਹਾਂ ਨੇ ਦੱਸਿਆ ਕਿ ਮਨਦੀਪ ਦਾ ਕੁੱਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਇੱਕ ਮਹੀਨੇ ਬਾਅਦ ਕੈਨੇਡਾ ਜਾਣ ਵਾਲਾ ਸੀ। ਮੌਕੇ ਤੇ ਪਹੁੰਚੀ ਥਾਣਾ ਮਾਹਿਲਪੁਰ ਦੀ ਪੁਲਿਸ ਅਤੇ SPD ਸਰਬਜੀਤ ਸਿੰਘ ਬਾਹੀਆ ਨੇ ਲਾਸ਼ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਵੱਲੋਂ ਮਾਮਲੇ ਸਬੰਧੀ ਲੈ ਕਿ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

T20 ਕ੍ਰਿਕਟ ‘ਚ ਟੀਮ ਇੰਡੀਆ ਨੇ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲੀ ਬਣੀ ਦੁਨੀਆ ਦੀ ਪਹਿਲੀ ਟੀਮ || Sports News

0
Team India created history in T20 cricket, becoming the first team in the world to do this feat

T20 ਕ੍ਰਿਕਟ ‘ਚ ਟੀਮ ਇੰਡੀਆ ਨੇ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲੀ ਬਣੀ ਦੁਨੀਆ ਦੀ ਪਹਿਲੀ ਟੀਮ

ਬੁੱਧਵਾਰ ਨੂੰ ਜ਼ਿੰਬਾਬਵੇ ਦੇ ਖਿਲਾਫ਼ ਖੇਡੇ ਗਏ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਟੀਮ ਇੰਡੀਆ ਨੇ 23 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ । ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾਈਆਂ। ਜਿਸਦੇ ਜਵਾਬ ਵਿੱਚ ਜ਼ਿੰਬਾਬਵੇ ਦੀ ਟੀਮ 6 ਵਿਕਟਾਂ ਗੁਆ ਕੇ 159 ਦੌੜਾਂ ਹੀ ਬਣਾ ਸਕੀ। ਇਸ ਮੈਚ ਨੂੰ ਜਿੱਤਣ ਦੇ ਬਾਅਦ ਟੀਮ ਇੰਡੀਆ ਨੇ ਟੀ-20 ਅੰਤਰਰਾਸ਼ਟਰੀ ਵਿੱਚ ਇਤਿਹਾਸ ਰਚ ਦਿੱਤਾ ਹੈ।

150 ਮੈਚ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਟੀਮ

ਦੱਸ ਦਈਏ ਕਿ ਭਾਰਤੀ ਟੀਮ ਟੀ-20 ਵਿੱਚ 150 ਮੈਚ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ। ਭਾਰਤੀ ਟੀਮ ਦੇ ਨਾਮ 230 ਮੈਚਾਂ ਵਿੱਚ 150 ਜਿੱਤਾਂ ਦਰਜ ਹੋ ਗਈਆਂ ਹਨ। ਇਸ ਮਾਮਲੇ ਵਿੱਚ ਪਾਕਿਸਤਾਨ ਦੂਜੇ ਨੰਬਰ ‘ਤੇ ਹੈ। ਪਾਕਿਸਤਾਨ ਨੇ 245 ਵਿੱਚੋਂ 142 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਆਸਟ੍ਰੇਲੀਆ ਨੇ 195 ਵਿੱਚੋਂ 105,ਦੱਖਣੀ ਅਫ੍ਰੀਕਾ ਨੇ 185 ਵਿੱਚੋਂ 104 , ਨਿਊਜ਼ੀਲੈਂਡ ਨੇ 220 ਵਿੱਚੋਂ 111 ਤੇ ਇੰਗਲੈਂਡ ਨੇ 192 ਵਿੱਚੋਂ 100 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਟੀਮ ਇੰਡੀਆ ਦਾ ਵਿਨਿੰਗ ਪਰਸੇਂਟੇਜ 65.21 ਦਾ ਹੈ , ਵਿਨਿੰਗ ਪਰਸੇਂਟੇਜ ਦੇ ਮਾਮਲੇ ਵਿੱਚ ਯੂਗਾਂਡਾ ਦੀ ਟੀਮ ਦੇ ਕੋਲ ਸ਼ਾਨਦਾਰ ਅੰਕੜੇ ਹਨ। ਯੂਗਾਂਡਾ ਨੇ 95 ਵਿੱਚੋਂ 70 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਯੂਗਾਂਡਾ ਦਾ ਵਿਨਿੰਗ ਪਰਸੇਂਟੇਜ 73.68 ਦਾ ਹੈ।

ਸਭ ਤੋਂ ਵੱਧ ਜਿੱਤ ਦੇ ਮਾਮਲੇ ਵਿੱਚ ਤੀਜੇ ਸਥਾਨ ‘ਤੇ

ਟੀਮ ਇੰਡੀਆ ਟੀ-20 ਅੰਤਰਰਾਸ਼ਟਰੀ ਵਿੱਚ ਲਗਾਤਾਰ ਸਭ ਤੋਂ ਵੱਧ ਜਿੱਤ ਦੇ ਮਾਮਲੇ ਵਿੱਚ ਸੰਯੁਕਤ ਰੂਪ ਨਾਲ ਤੀਜੇ ਸਥਾਨ ‘ਤੇ ਹੈ। ਭਾਰਤੀ ਟੀਮ ਨੇ ਲਗਾਤਾਰ 12 ਜਿੱਤਾਂ ਦਰਜ ਕੀਤੀਆਂ ਹਨ। ਉੱਥੇ ਹੀ ਟੀ-20 ਅੰਤਰਰਾਸ਼ਟਰੀ ਵਿੱਚ ਭਾਰਤੀ ਟੀਮ ਨੇ ਸਭ ਤੋਂ ਜ਼ਿਆਦਾ ਦੌੜਾਂ ਦੀ ਜਿੱਤ 168 ਦੌੜਾਂ ਨਾਲ ਦਰਜ ਕੀਤੀ ਸੀ। ਇਹ ਜਿੱਤ ਨਿਊਜ਼ੀਲੈਂਡ ਦੇ ਖਿਲਾਫ਼ ਪਿਛਲੇ ਸਾਲ ਫਰਵਰੀ ਵਿੱਚ 168 ਦੌੜਾਂ ਨਾਲ ਆਈ ਸੀ। ਟੀਮ ਇੰਡੀਆ ਨੇ 100 ਦੌੜਾਂ ਤੋਂ ਜ਼ਿਆਦਾ ਦੀਆਂ ਪੰਜ ਜਿੱਤਾਂ ਦਰਜ ਕੀਤੀਆਂ ਹਨ।

ਇਹ ਵੀ ਪੜ੍ਹੋ : ਮੋਗਾ ‘ਚ ਵੱਡੀ ਵਾਰਦਾਤ, ਸੈਲੂਨ ਬੰਦ ਕਰਕੇ ਘਰ ਜਾ ਰਹੇ ਨੌਜਵਾਨ ਦਾ ਕੀਤਾ ਕਤਲ

ਟੀਮ ਇੰਡੀਆ ਨੇ 23 ਦੌੜਾਂ ਨਾਲ ਜਿੱਤਿਆ ਮੁਕਾਬਲਾ

ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਮੈਚ ਦੀ ਤਾਂ ਭਾਰਤ ਨੇ ਜ਼ਿੰਬਾਬਵੇ ਖਿਲਾਫ਼ ਤੀਜੇ ਟੀ-20 ਮੈਚ ਵਿੱਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਭਾਰਤੀ ਟੀਮ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾਈਆਂ। ਯਸ਼ਸਵੀ ਜਾਇਸਵਾਲ ਨੇ 27 ਗੇਂਦਾਂ ਵਿੱਚ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 36 ਦੌੜਾਂ ਤੇ ਕਪਤਾਨ ਸ਼ੁਭਮਨ ਗਿੱਲ ਨੇ 49 ਗੇਂਦਾਂ ਵਿੱਚ 7 ਚੌਂਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 20 ਓਵਰਾਂ ਵਿੱਚ 6 ਵਿਕਟਾਂ ਗੁਆ 159 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਟੀਮ ਇੰਡੀਆ ਨੇ ਇਹ ਮੁਕਾਬਲਾ 23 ਦੌੜਾਂ ਨਾਲ ਜਿੱਤ ਲਿਆ। ਗੇਂਦਬਾਜ਼ੀ ਵਿੱਚ ਵਾਸ਼ਿੰਗਟਨ ਸੁੰਦਰ ਨੇ 4 ਓਵਰਾਂ ਵਿੱਚ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਆਵੇਸ਼ ਖਾਨ ਨੇ 4 ਓਵਰਾਂ ਵਿੱਚ 39 ਦੌੜਾਂ ਦੇ ਕੇ 2 ਤੇ ਖਲੀਲ ਅਹਿਮਦ ਨੂੰ 4 ਓਵਰਾਂ ਵਿੱਚ 15 ਦੌੜਾਂ ਦੇ ਕੇ ਇੱਕ ਵਿਕਟ ਲਈ।

 

 

ਮੋਗਾ ‘ਚ ਵੱਡੀ ਵਾਰਦਾਤ, ਸੈਲੂਨ ਬੰਦ ਕਰਕੇ ਘਰ ਜਾ ਰਹੇ ਨੌਜਵਾਨ ਦਾ ਕੀਤਾ ਕਤਲ || Crime News

0
A major incident in Moga, a young man was killed while going home after closing the salon

ਮੋਗਾ ‘ਚ ਵੱਡੀ ਵਾਰਦਾਤ, ਸੈਲੂਨ ਬੰਦ ਕਰਕੇ ਘਰ ਜਾ ਰਹੇ ਨੌਜਵਾਨ ਦਾ ਕੀਤਾ ਕਤਲ

ਦੇਸ਼ ਭਰ ਵਿੱਚ ਆਏ ਦਿਨ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ | ਅਜਿਹੀ ਹੀ ਇੱਕ ਵਾਰਦਾਤ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ | ਦਰਅਸਲ , ਨੌਜਵਾਨ ਸੈਲੂਨ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਜਾ ਰਿਹਾ ਸੀ ਤਾਂ ਉਸ ‘ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 21 ਸਾਲਾ ਹਰਵਿੰਦਰ ਵਜੋਂ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ |

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਮ੍ਰਿਤਕ ਨੌਜਵਾਨ ਹਰਵਿੰਦਰ ਸਿੰਘ ਦੇ ਪਿਤਾ ਸੁਰਜੀਤ ਸਿੰਘ ਅਤੇ ਮਾਤਾ ਆਸ਼ਾ ਰਾਣੀ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਮਨੀ ਪਲੇ ਨੇ ਦੱਸਿਆ ਕਿ ਹਰਵਿੰਦਰ ਸਿੰਘ ਆਪਣੀ ਸੈਲੂਨ ਦੀ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਆਪਣੀ ਜਾਨ ਬਚਾਉਣ ਲਈ ਭੱਜ ਗਿਆ। ਇਸ ਤੋਂ ਬਾਅਦ ਹਮਲਾਵਰਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਹਰਿਆਣਾ ਦੇ CM ਸੈਣੀ ਨੇ ਕ੍ਰਿਕਟਰ ਯੁਜਵੇਂਦਰ ਚਾਹਲ ਨਾਲ ਕੀਤੀ ਮੁਲਾਕਾਤ

6 ਵਿਅਕਤੀਆਂ ਦੇ ਨਾਮ ‘ਤੇ ਮਾਮਲਾ ਹੋਇਆ ਦਰਜ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਬਾਲਕ੍ਰਿਸ਼ਨ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਰਵਿੰਦਰ ਸਿੰਘ ਉਮਰ 21 ਸਾਲ ਜੋ ਕਿ ਨਾਈ ਦਾ ਕੰਮ ਕਰਦਾ ਸੀ, ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਕਰ ਕੇ ਉਹ ਗੰਭੀਰ ਜ਼ਖਮੀ ਹੋ ਗਿਆ, ਜਿੱਥੇ ਹਰਵਿੰਦਰ ਸਿੰਘ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ 6 ਵਿਅਕਤੀਆਂ ਦੇ ਨਾਮ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

 

 

 

ਹਰਿਆਣਾ ਦੇ CM ਸੈਣੀ ਨੇ ਕ੍ਰਿਕਟਰ ਯੁਜਵੇਂਦਰ ਚਾਹਲ ਨਾਲ ਕੀਤੀ ਮੁਲਾਕਾਤ || Today News

0
Haryana CM Saini met cricketer Yuzvender Chahal

ਹਰਿਆਣਾ ਦੇ CM ਸੈਣੀ ਨੇ ਕ੍ਰਿਕਟਰ ਯੁਜਵੇਂਦਰ ਚਾਹਲ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ CM ਨਾਇਬ ਸਿੰਘ ਸੈਣੀ ਗੁਰੂਗ੍ਰਾਮ ਅਤੇ ਦਿੱਲੀ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਟੀ-20 ਕ੍ਰਿਕਟ ਵਿਸ਼ਵ ਜੇਤੂ ਟੀਮ ਇੰਡੀਆ ਦੇ ਮੈਂਬਰ ਯੁਜਵੇਂਦਰ ਚਾਹਲ ਨਾਲ ਮੁਲਾਕਾਤ ਕੀਤੀ। CM ਸੈਣੀ ਨੇ ਚਾਹਲ ਨੂੰ ਮੈਡਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਚਹਿਲ ਨਾਲ ਸਥਾਨਕ ਨੌਜਵਾਨਾਂ ਨੂੰ ਕ੍ਰਿਕਟ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਬਾਰੇ ਚਰਚਾ ਕੀਤੀ।

ਚਾਹਲ ਦਾ ਪਰਿਵਾਰ ਵੀ ਸੀ ਉੱਥੇ ਮੌਜੂਦ

29 ਜੂਨ ਨੂੰ ਟੀਮ ਇੰਡੀਆ ਨੇ ਬਾਰਬਾਡੋਸ ‘ਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਜਿੱਤਿਆ ਸੀ | ਹਰਿਆਣਾ ਦੇ ਰਹਿਣ ਵਾਲੇ ਯੁਜਵੇਂਦਰ ਚਾਹਲ 15 ਮੈਂਬਰੀ ਭਾਰਤੀ ਟੀਮ ਦਾ ਹਿੱਸਾ ਸਨ, ਜਿਸ ਕਾਰਨ ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਨਮਾਨਿਤ ਕੀਤਾ। ਇਸ ਦੌਰਾਨ ਚਾਹਲ ਦਾ ਪਰਿਵਾਰ ਵੀ ਉੱਥੇ ਮੌਜੂਦ ਸੀ।

CM ਸੈਣੀ ਨੇ ਟਵਿੱਟਰ ‘ਤੇ ਲਿਖਿਆ …

CM ਨਾਇਬ ਸਿੰਘ ਸੈਣੀ ਨੇ ਟਵਿੱਟਰ ‘ਤੇ ਲਿਖਿਆ, “ਟੀ-20 ਵਿਸ਼ਵ ਕੱਪ ਦੀ ਵਿਸ਼ਵ-ਜੇਤੂ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਿਹਾ ਅਤੇ ਹਰਿਆਣਾ ਦੀ ਧਰਤੀ ਦੇ ਪੁੱਤਰ ਯੁਜਵੇਂਦਰ ਚਾਹਲ ਨੂੰ ਮਿਲਿਆ। ਯੁਜਵੇਂਦਰ ਚਾਹਲ ਨੇ ਹਰਿਆਣਾ ਸਮੇਤ ਪੂਰੇ ਦੇਸ਼ ਦੇ ਅਣਗਿਣਤ ਨੌਜਵਾਨਾਂ ਨੂੰ ਕ੍ਰਿਕਟ ਵੱਲ ਪ੍ਰੇਰਿਤ ਕੀਤਾ ਅਤੇ ਇਸ ਸ਼ਾਨਦਾਰ ਜਿੱਤ ਲਈ ਉਸ ਨੂੰ ਅਤੇ ਪੂਰੀ ਭਾਰਤੀ ਟੀਮ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।

7 ਦੌੜਾਂ ਨਾਲ ਹਰਾ ਕੇ ਕੀਤੀ ਸੀ ਜਿੱਤ ਹਾਸਿਲ

ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਸੀ |  ਭਾਰਤ ਨੇ ਮੁਕਾਬਲੇ ਵਿੱਚ ਕੋਈ ਮੈਚ ਨਹੀਂ ਹਾਰਿਆ ਸੀ ਅਤੇ 11 ਸਾਲਾਂ ਬਾਅਦ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕੀਤਾ ਹੈ | ਵਿਸ਼ਵ ਕੱਪ ਦਾ ਫਾਈਨਲ ਮੈਚ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸਮੇਤ ਟੀਮ ਦੇ ਸਾਰੇ ਖਿਡਾਰੀ ਕਾਫੀ ਭਾਵੁਕ ਨਜ਼ਰ ਆਏ।

ਇਹ ਵੀ ਪੜ੍ਹੋ : ਪੰਜਾਬ ‘ਚ ਹੁਣ ਆਸਾਨੀ ਨਾਲ ਨਹੀਂ ਬਣਨਗੇ ਆਰਮਜ਼ ਲਾਇਸੈਂਸ, AGTF ਦੀ ਰਿਪੋਰਟ ਹੋਵੇਗੀ ਜ਼ਰੂਰੀ

ਰੋਹਿਤ ਅਤੇ ਵਿਰਾਟ ਕੋਹਲੀ ਦੀਆਂ ਅੱਖਾਂ ‘ਚ ਹੰਝੂ ਸਨ। ਭਾਰਤੀ ਟੀਮ ਦਾ ਘਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਟੀਮ ਦੀ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਅਤੇ ਫਿਰ ਟੀਮ ਨੇ ਮੁੰਬਈ ਦੇ ਮਰੀਨ ਡਰਾਈਵ ਤੋਂ ਵਾਨਖੇੜੇ ਸਟੇਡੀਅਮ ਤੱਕ ਜਿੱਤ ਦੀ ਪਰੇਡ ਵਿੱਚ ਹਿੱਸਾ ਲਿਆ, ਜਿੱਥੇ BCCI ਨੇ ਟੀਮ ਨੂੰ ਸਨਮਾਨਿਤ ਕੀਤਾ।

 

 

 

 

 

ਪੰਜਾਬ ‘ਚ ਹੁਣ ਆਸਾਨੀ ਨਾਲ ਨਹੀਂ ਬਣਨਗੇ ਆਰਮਜ਼ ਲਾਇਸੈਂਸ, AGTF ਦੀ ਰਿਪੋਰਟ ਹੋਵੇਗੀ ਜ਼ਰੂਰੀ || News of punjab

0
Arms license will not be issued easily in Punjab, AGTF report will be necessary

ਪੰਜਾਬ ‘ਚ ਹੁਣ ਆਸਾਨੀ ਨਾਲ ਨਹੀਂ ਬਣਨਗੇ ਆਰਮਜ਼ ਲਾਇਸੈਂਸ, AGTF ਦੀ ਰਿਪੋਰਟ ਹੋਵੇਗੀ ਜ਼ਰੂਰੀ

News of punjab : ਇੱਕ ਪਾਸੇ ਜਿੱਥੇ ਪੰਜਾਬ ਵਿੱਚ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਉੱਥੇ ਹੀ ਹਥਿਆਰਾਂ ਦਾ ਕਰੇਜ਼ ਵੀ ਓਨਾ ਹੀ ਵੱਧ ਹੈ ਜਿਸ ਨਾਲ ਅਪਰਾਧਿਕ ਮਾਮਲਿਆਂ ‘ਚ ਵੀ ਤੇਜ਼ੀ ਦੇਖੀ ਗਈ ਹੈ | ਜਿਸਦੇ ਚੱਲਦਿਆਂ ਪੁਲਿਸ ਨੇ ਨਿਊ ਆਰਮਜ਼ ਲਾਇਸੈਂਸ ਦੇ ਲਈ ਕੁਝ ਨਵੇਂ ਸਟੈਂਡਿੰਗ ਆਪ੍ਰੇਟਿੰਗ (SOP) ਤਿਆਰ ਕੀਤੇ ਹਨ, ਜੋ ਇਸ ਮਹੀਨੇ ਤੋਂ ਲਾਗੂ ਹੋ ਜਾਣਗੇ । ਜਿਸਦੇ ਤਹਿਤ ਹੁਣ ਨਵੇਂ ਅਸਲਾ ਲਾਇਸੈਂਸ ਲਈ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਦੀ ਰਿਪੋਰਟ ਲਾਉਣੀ ਜ਼ਰੂਰੀ ਹੋਵੇਗੀ। ਬਿਨ੍ਹਾਂ AGTF ਦੀ ਰਿਪੋਰਟ ਦੇ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ।

ਇੰਟੈਲੀਜੈਂਸ ਤੋਂ ਕਰਵਾਏਗੀ ਜਾਂਚ

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਨਵੇਂ ਆਰਮਜ਼ ਲਾਇਸੈਂਸ ਦੇ ਲਈ ਥਾਣਾ ਤੋਂ ਲੈ ਕੇ SSP ਦੀ ਅਤੇ DC ਦੀ ਰਿਪੋਰਟ ਲੱਗਦੀ ਸੀ। ਪਰ ਹੁਣ ਪੁਲਿਸ ਨਵੇਂ ਲਾਇਸੈਂਸ ਨੂੰ ਜਾਰੀ ਕਰਨ ਤੋਂ ਪਹਿਲਾਂ ਸਬੰਧਿਤ ਵਿਅਕਤੀ ਦੀ ਵੀ ਇੰਟੈਲੀਜੈਂਸ ਤੋਂ ਵੀ ਜਾਂਚ ਕਰਵਾਏਗੀ, ਤਾਂ ਜੋ ਇਹ ਸਾਫ਼ ਹੋ ਸਕੇ ਕਿ ਉਕਤ ਵਿਅਕਤੀ ਨੂੰ ਹਥਿਆਰ ਦੀ ਲੋੜ ਹੈ ਜਾਂ ਨਹੀਂ। ਇਸ ਦੇ ਨਾਲ ਹੀ ਹਰ ਜ਼ਿਲ੍ਹੇ ਦੇ SSP ਨੂੰ ਲਾਇਸੈਂਸੀ ਹਥਿਆਰ ਧਾਰਕਾਂ ਦੀ ਰਿਪੋਰਟ ਤਲਬ ਕਰ ਰੀਵਿਊ ਕਰ ਉਨ੍ਹਾਂ ਦੇ ਲਾਇਸੈਂਸ ਨੂੰ ਜਾਰੀ ਰੱਖਣ ਜਾਂ ਫਿਰ ਰੱਦ ਕਰ ਇੱਕ ਮਹੀਨੇ ਦੇ ਅੰਤਰਾਲ ਵਿੱਚ ਰਿਪੋਰਟ ਦੇਣ ਨੂੰ ਕਿਹਾ ਹੈ।

ਇਹ ਵੀ ਪੜ੍ਹੋ :ਪੰਜਾਬ ਸਰਕਾਰ ਦਾ ਵੱਡਾ ਐਕਸ਼ਨ , ਜਲੰਧਰ ਉਪ ਚੋਣ ਤੋਂ ਬਾਅਦ ਬਦਲੇ 107 ਜ਼ਿਲ੍ਹਾ ਅਟਾਰਨੀ ਅਫ਼ਸਰ

ਹਥਿਆਰਾਂ ਦੇ ਲਾਇਸੈਂਸ ਵੀ ਕੀਤੇ ਜਾ ਰਹੇ ਰੱਦ

ਇਸ ਤੋਂ ਇਲਾਵਾ ਨਵੇਂ ਨਿਯਮਾਂ ਦੇ ਤਹਿਤ ਹੁਣ ਜੱਦੀ ਹਥਿਆਰਾਂ ਦੇ ਲਾਇਸੈਂਸ ਨੂੰ ਅੱਗੇ ਪੁੱਤਰ ਜਾਂ ਧੀ ਦੇ ਨਾਂ ‘ਤੇ ਟ੍ਰਾਂਸਫਰ ਕਰਵਾਉਣ ਦੀ ਪ੍ਰਕਿਰਿਆ ਚੁਣੌਤੀਪੂਰਨ ਹੋਵੇਗੀ। ਜੇਕਰ ਕਿਸੇ ਦੇ ਪੂਰੇ ਪਰਿਵਾਰ ਨੂੰ ਧਮਕੀ, ਕਿਸੇ ਸੁਰੱਖਿਆ ਕਾਰਨਾਂ ਕਰਕੇ ਜਾਂ ਕਿਸੇ ਕੇਸ ਵਿੱਚ ਅਹਿਮ ਰੋਲ ਹੋਣ ਕਾਰਨ ਕੋਈ ਜੱਦੀ ਹਥਿਆਰਾਂ ਦਾ ਲਾਇਸੈਂਸ ਹੋਵੇ ਤਾਂ ਹੁਣ ਬਿਨ੍ਹਾਂ ਕਿਸੇ ਦੇਰੀ ਤੋਂ ਉਹੀ ਲਾਇਸੈਂਸ ਟਰਾਂਸਫਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਬਾਕੀ ਜੱਦੀ ਹਥਿਆਰਾਂ ਦੇ ਲਾਇਸੈਂਸ ਜੋ ਪਹਿਲਾਂ ਬਣ ਚੁੱਕੇ ਸਨ, ਪਰ ਹੁਣ ਅਜਿਹੇ ਹਥਿਆਰ ਉਨ੍ਹਾਂ ਦੇ ਪੁੱਤਰ ਜਾਂ ਧੀ ਦੇ ਨਾਂ ‘ਤੇ ਟਰਾਂਸਫਰ ਕੀਤੇ ਜਾਣੇ ਹਨ, ਜਿਨ੍ਹਾਂ ਨੂੰ ਪੁਲਿਸ ਦੀ ਨਜ਼ਰ ਵਿੱਚ ਹਥਿਆਰਾਂ ਦੀ ਕੋਈ ਲੋੜ ਨਹੀਂ, ਅਜਿਹੀ ਸਥਿਤੀ ਵਿੱਚ ਇਨ੍ਹਾਂ ਹਥਿਆਰਾਂ ਦੇ ਲਾਇਸੈਂਸ ਵੀ ਹੁਣ ਰੱਦ ਕੀਤੇ ਜਾ ਰਹੇ ਹਨ।

 

 

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ , ਜਲੰਧਰ ਉਪ ਚੋਣ ਤੋਂ ਬਾਅਦ ਬਦਲੇ 107 ਜ਼ਿਲ੍ਹਾ ਅਟਾਰਨੀ ਅਫ਼ਸਰ || Punjab news

0
Big action of Punjab government, 107 district attorney officers replaced after Jalandhar by-election

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ , ਜਲੰਧਰ ਉਪ ਚੋਣ ਤੋਂ ਬਾਅਦ ਬਦਲੇ 107 ਜ਼ਿਲ੍ਹਾ ਅਟਾਰਨੀ ਅਫ਼ਸਰ

Punjab news : ਜਲੰਧਰ ਜ਼ਿਮਨੀ ਚੋਣ ਦੇ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਸਰਕਾਰ ਨੇ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਤਾਇਨਾਤ 107 ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਸਬੰਧੀ ਗ੍ਰਹਿ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।

ਲੋਕਾਂ ਨੂੰ ਇਨਸਾਫ਼ ਲਈ ਨਾ ਕਰਨਾ ਪਵੇ ਸੰਘਰਸ਼

ਦੱਸ ਦਈਏ ਕਿ ਇਨ੍ਹਾਂ ਤਬਾਦਲਿਆਂ ਪਿੱਛੇ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਇਨਸਾਫ਼ ਲਈ ਸੰਘਰਸ਼ ਨਾ ਕਰਨਾ ਪਵੇ। ਸਰਕਾਰ ਦੇ ਵੱਖ-ਵੱਖ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਦਾ ਸਹੀ ਢੰਗ ਨਾਲ ਬਚਾਅ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਹੋਰ ਵਿਭਾਗਾਂ ਵਿੱਚ ਵੀ ਤਬਾਦਲੇ ਕੀਤੇ ਜਾਣੇ ਹਨ। ਇਸ ਦੀ ਪ੍ਰਕਿਰਿਆ 15 ਜੁਲਾਈ ਤੋਂ 15 ਅਗਸਤ ਤੱਕ ਜਾਰੀ ਰਹੇਗੀ।

ਇਹ ਵੀ ਪੜ੍ਹੋ : ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਟੁੱਟੀ ਮੂਣਕ ਨਹਿਰ, ਜੇਜੇ ਕਾਲੋਨੀ ਇਲਾਕੇ ‘ਚ ਭਰਿਆ ਪਾਣੀ

20 ਹਜ਼ਾਰ ਲੋਕਾਂ ਨੂੰ ਦਿੱਤੀ ਜਾ ਚੁੱਕੀ ਸਿਖਲਾਈ

ਪੰਜਾਬ ਅਤੇ ਪੂਰੇ ਦੇਸ਼ ਵਿੱਚ ਹੁਣੇ ਹੀ ਤਿੰਨ ਨਵੇਂ ਕਾਨੂੰਨ ਲਾਗੂ ਹੋਏ ਹਨ। ਇਸ ਦੇ ਨਾਲ ਹੀ ਪੁਲਿਸ ਨੂੰ ਕਾਨੂੰਨ ਨੂੰ ਲਾਗੂ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਇਸ ਦੇ ਲਈ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਹੁਣ ਤੱਕ 20 ਹਜ਼ਾਰ ਲੋਕਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।

 

 

 

 

 

 

ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਟੁੱਟੀ ਮੂਣਕ ਨਹਿਰ, ਜੇਜੇ ਕਾਲੋਨੀ ਇਲਾਕੇ ‘ਚ ਭਰਿਆ ਪਾਣੀ || Latest News

0
Munak Canal broke due to high water pressure, water filled in JJ Colony area

ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਟੁੱਟੀ ਮੂਣਕ ਨਹਿਰ, ਜੇਜੇ ਕਾਲੋਨੀ ਇਲਾਕੇ ‘ਚ ਭਰਿਆ ਪਾਣੀ

ਦੇਰ ਰਾਤ ਦਿੱਲੀ ਨੂੰ ਹਰਿਆਣਾ ਤੋਂ ਪਾਣੀ ਦੇਣ ਵਾਲੀ ਬਵਾਨਾ ਮੂਣਕ ਨਹਿਰ ਵਿੱਚ ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਪਾੜ ਪੈ ਗਿਆ। ਜਿਸ ਕਾਰਨ ਜੇਜੇ ਕਾਲੋਨੀ ਇਲਾਕੇ ਵਿੱਚ ਪਾਣੀ ਭਰ ਗਿਆ ਪਾਣੀ ਇੰਨਾ ਜ਼ਿਆਦਾ ਉੱਪਰ ਆ ਗਿਆ ਕਿ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਇਸ ਨਾਲ ਨਹਿਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਰਾਤ ਭਰ ਪਾਣੀ ਦੇ ਵਿੱਚ ਰਹਿਣਾ ਪਿਆ। ਜਿਸ ਤੋਂ ਬਾਅਦ ਸਵੇਰੇ NDRF ਦੀ ਟੀਮ ਪਹੁੰਚੀ ਤੇ ਫਸੇ ਲੋਕਾਂ ਨੂੰ ਕਿਸ਼ਤੀ ਰਾਹੀਂ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾ ਰਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ 10 ਤੋਂ 15 ਦਿਨ ਪਹਿਲਾਂ ਹੀ ਨਹਿਰ ਦੇ ਕੋਲ ਪਾਣੀ ਲੀਕ ਹੋ ਰਿਹਾ ਸੀ। ਪਿਛਲੇ ਕਈ ਦਿਨਾਂ ਤੋਂ ਮੁਨਕ ਨਹਿਰ ਵਿੱਚ ਹਰਿਆਣਾ ਵੱਲੋਂ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਸੀ, ਪਰ ਇਸ ‘ਤੇ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਇਹ ਨੌਬਤ ਆ ਗਈ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਕੱਢਣ ਲਈ ਨਹਿਰ ਦੇ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪਾਣੀ ਭਰਨ ਕਾਰਨ ਇੱਥੋਂ ਦੀ ਬਿਜਲੀ ਕੱਟ ਦਿੱਤੀ ਗਈ ਹੈ।

ਪਾਣੀ ਭਰਨ ਕਾਰਨ ਕਾਲੋਨੀ ਦਾ ਮੁੱਖ ਰਸਤਾ ਵੀ ਹੋਇਆ ਬੰਦ

ਸਥਾਨਕ ਲੋਕਾਂ ਨੇ ਦੱਸਿਆ ਕਿ ਜੇ, ਕੇ, ਐੱਲ ਤੇ ਐੱਮ ਬਲਾਕ ਵੱਲੋਂ ਨਹਿਰ ਟੁੱਟ ਗਈ ਹੈ। ਸ਼ੁਰੂਆਤ ਵਿੱਚ ਚਾਰ ਬਲਾਕਾਂ ਵਿੱਚ ਪਾਣੀ ਭਰ ਰਿਹਾ ਸੀ। ਤਿੰਨ ਫੁੱਟ ਤੱਕ ਪਾਣੀ ਪਹੁੰਚ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪਾਣੀ ਭਰਨ ਕਾਰਨ ਕਾਲੋਨੀ ਦਾ ਮੁੱਖ ਰਸਤਾ ਵੀ ਬੰਦ ਹੋ ਗਿਆ ਹੈ। ਰਾਤ ਦੇ 12 ਵਜੇ ਦੇ ਕਰੀਬ ਘਰਾਂ ਵਿੱਚ ਪਾਣੀ ਆਉਣਾ ਸ਼ੁਰੂ ਹੋਇਆ ਸੀ ਤੇ ਹੌਲੀ-ਹੌਲੀ ਪਾਣੀ ਦਾ ਪੱਧਰ ਵੱਧਦਾ ਗਿਆ। ਸਵੇਰੇ ਕਰੀਬ 3 ਵਜੇ NDRF ਦੀ ਟੀਮ ਪਹੁੰਚੀ। ਉਦੋਂ ਤੋਂ ਜਿਨ੍ਹਾਂ ਲੋਕਾਂ ਦੇ ਘ੍ਰਿਣਾ ਵਿੱਚ ਪਾਣੀ ਭਰਿਆ ਹੈ, ਉਸਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ। ਪਾਣੀ ਭਰਨ ਦੀ ਵਜ੍ਹਾ ਨਾਲ ਕੋਈ ਵੀ ਆਪਣੇ ਦਫਤਰ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ : ਯੂਪੀ ‘ਚ ਆਸਮਾਨੀ ਬਿਜਲੀ ਨੇ ਮਚਾਈ ਤਬਾਹੀ ! ਤਿੰਨ ਦਰਜਨ ਤੋਂ ਵੱਧ ਦੀ ਗਈ ਜਾਨ, ਕਈ ਜ਼ਖਮੀ

ਆਪਣੇ ਸਮਾਨ ਤੇ ਆਪਣੇ ਆਪ ਨੂੰ ਸੰਭਾਲਣ …

ਇਸ ਦੀ ਨਾਲ ਹੀ ਖੇਤਰ ਦੇ ਸਾਂਸਦ ਯੋਗੇਂਦਰ ਚਾਂਦੋਲਿਆ ਲੋਕਾਂ ਦੀ ਪਰੇਸ਼ਾਨੀ ਦਾ ਜਾਇਜ਼ਾ ਲੈਣ ਸਵੇਰੇ-ਸਵੇਰੇ ਇੱਥੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਨਹਿਰ ਵਿੱਚ ਪਾੜ ਪੈਣ ਕਾਰਨ ਜੇਜੇ ਕਾਲੋਨੀ ਦੇ ਜੇ, ਕੇ, ਐੱਲ ਤੇ ਐੱਮ ਬਲਾਕ ਵਿੱਚ ਪਾਣੀ ਭਰ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਮਾਨ ਤੇ ਆਪਣੇ ਆਪ ਨੂੰ ਸੰਭਾਲਣ। ਉਹ ਬਿਜਲੀ ਸਪਲਾਈ ਚਾਲੂ ਕਰਨ ਦੀ ਮੰਗ ਨਾ ਕਰਨ ਉਨ੍ਹਾਂ ਦੇ ਖਾਣ ਦੀ ਵਿਵਸਥਾ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ। ਮੁਨਕ ਨਹਿਰ ਦਾ ਕੰਕਰੀਟ ਦਾ ਹਿਸਾ ਟੁੱਟਿਆ ਹੈ, ਜਿਸਨੂੰ ਰਿਪੇਅਰ ਕਰਨ ਲਈ ਕੰਮ ਚੱਲ ਰਿਹਾ ਹੈ। ਇਸਦੇ ਲਈ ਹਰਿਆਣਾ ਸਰਕਾਰ ਤੋਂ ਗੁਜ਼ਾਰਿਸ਼ ਕਰਨਗੇ ਕਿ ਉਹ ਪਾਣੀ ਨਾ ਛੱਡਣ। ਉਦੋਂ ਜਾ ਕੇ ਨਹਿਰ ਦੇ ਟੁੱਟੇ ਹਿੱਸੇ ਨੂੰ ਰਿਪੇਅਰ ਕੀਤਾ ਜਾ ਸਕਦਾ ਹੈ।

 

 

ਯੂਪੀ ‘ਚ ਆਸਮਾਨੀ ਬਿਜਲੀ ਨੇ ਮਚਾਈ ਤਬਾਹੀ ! ਤਿੰਨ ਦਰਜਨ ਤੋਂ ਵੱਧ ਦੀ ਗਈ ਜਾਨ, ਕਈ ਜ਼ਖਮੀ || National news

0
Lightning caused havoc in UP! More than three dozen lives, many injured

ਯੂਪੀ ‘ਚ ਆਸਮਾਨੀ ਬਿਜਲੀ ਨੇ ਮਚਾਈ ਤਬਾਹੀ ! ਤਿੰਨ ਦਰਜਨ ਤੋਂ ਵੱਧ ਦੀ ਗਈ ਜਾਨ, ਕਈ ਜ਼ਖਮੀ

ਮਾਨਸੂਨ ਆਉਣ ਤੋਂ ਬਾਅਦ ਲਗਾਤਾਰ ਮੀਂਹ ਦਾ ਦੌਰ ਜਾਰੀ ਹੈ | ਕਿਸੇ ਲਈ ਇਹ ਰਾਹਤ ਭਰਿਆ ਹੈ ਅਤੇ ਕਿਸੇ ਲਈ ਇਹ ਕਾਲ ਬਣ ਗਿਆ ਹੈ ਜਿਸਦੇ ਚੱਲਦਿਆਂ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹੇ ਅਸਮਾਨ ਤੋਂ ਡਿੱਗੀ ਬਿਜਲੀ ਨਾਲ ਪ੍ਰਭਾਵਿਤ ਹੋਏ ਹਨ। ਅਸਮਾਨੀ ਬਿਜਲੀ ਡਿੱਗਣ ਕਾਰਨ 4 ਜ਼ਿਲ੍ਹਿਆਂ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਨਾਲ ਹੀ ਪ੍ਰਤਾਪਗੜ੍ਹ ਵਿੱਚ ਵੀ ਅਸਮਾਨੀ ਬਿਜਲੀ ਡਿੱਗਣ ਨਾਲ 14 ਬੱਕਰੀਆਂ ਦੀ ਮੌਤ ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਜ਼ਖਮੀਆਂ ਦਾ ਇਲਾਜ ਕਰ ਰਿਹਾ ਹੈ ਜਦਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ ਦੌਰਾਨ ਖੇਤਾਂ ਵਿੱਚ ਅਤੇ ਉੱਚੇ ਦਰੱਖਤਾਂ ਦੇ ਹੇਠਾਂ ਜਾਣ ਤੋਂ ਬਚੋ।

ਇਕ ਨਾਬਾਲਗ ਲੜਕੀ ਅਤੇ 14 ਬੱਕਰੀਆਂ ਦੀ ਮੌਤ

ਉੱਥੇ ਹੀ ਪ੍ਰਤਾਪਗੜ੍ਹ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਨਾਬਾਲਗ ਲੜਕੀ ਅਤੇ 14 ਬੱਕਰੀਆਂ ਦੀ ਮੌਤ ਹੋ ਗਈ। ਪੱਟੀ ਕੋਤਵਾਲੀ ਖੇਤਰ ਦੇ ਪਿੰਡ ਪਹਾੜਾ ਮੁਰਾੜ ਪੱਟੀ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਲੜਕੀ ਦੀ ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ ਕੰਧਈ ਥਾਣੇ ਦੇ ਰਈਆ ਪਿੰਡ ਦਾ ਮਾਮਲਾ ਹੈ ਜਿੱਥੇ ਪਸ਼ੂ ਪਾਲਕ ਸਦਮੇ ‘ਚ ਹੈ। ਉਸ ਦਾ ਕਹਿਣਾ ਹੈ ਕਿ ਬਿਜਲੀ ਡਿੱਗਣ ਕਾਰਨ ਉਸ ਦਾ ਕਾਫੀ ਨੁਕਸਾਨ ਹੋਇਆ ਹੈ। ਕਈ ਪਸ਼ੂਆਂ ਦੀ ਇੱਕੋ ਸਮੇਂ ਮੌਤ ਹੋਣ ਕਾਰਨ ਉਹ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਇਸ ਤੋਂ ਇਲਾਵਾ ਜੌਨਪੁਰ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਇਹ ਘਟਨਾ ਸਰਪਤਹਾਂ ਥਾਣਾ ਖੇਤਰ ਦੇ ਕਟਘਰ ਪਿੰਡ ਦੀ ਹੈ। ਇੱਥੇ ਝੋਨਾ ਲਾਉਂਦੇ ਸਮੇਂ ਅਸਮਾਨੀ ਬਿਜਲੀ ਦੀ ਲਪੇਟੇ ‘ਚ ਆਉਣ ਕਾਰਨ ਮਹਿਲਾ ਸਮੇਤ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਗੰਭੀਰ ਹਾਲਤ ਵਿੱਚ ਮਹਿਲਾ ਮਜ਼ਦੂਰ ਨੂੰ ਨੇੜਲੇ ਹਸਪਤਾਲ ਭੇਜਿਆ ਗਿਆ ਸੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ।

ਇੱਕ ਬਜ਼ੁਰਗ ਵਿਅਕਤੀ ਅਤੇ ਇੱਕ ਨੌਜਵਾਨ ਔਰਤ ਦੀ ਮੌਤ

ਰਾਨੀਪੁਰ ਥਾਣਾ ਖੇਤਰ ਦੇ ਕਸਾਰੀ ਪਿੰਡ ਅਤੇ ਭੁਸਵਾ ਪਿੰਡ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੌਕੇ ‘ਤੇ SDM CO ਅਮਿਤ ਪੁਲਿਸ ਵਿਭਾਗ ਦੇ ਅਧਿਕਾਰੀ ਪਹੁੰਚ ਗਏ ਹਨ। ਮਾਊ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਬਜ਼ੁਰਗ ਵਿਅਕਤੀ ਅਤੇ ਇੱਕ ਨੌਜਵਾਨ ਔਰਤ ਦੀ ਮੌਤ ਹੋ ਗਈ, ਜਦੋਂ ਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ |

ਇਹ ਵੀ ਪੜ੍ਹੋ : ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ ? ICC ਤੋਂ BCCI ਕਰ ਸਕਦੀ ਇਹ ਮੰਗ

10 ਲੋਕ ਝੁਲਸੇ

ਇਸੇ ਤਰ੍ਹਾਂ ਕੌਸ਼ਾਂਬੀ ਜ਼ਿਲ੍ਹੇ ਦੇ ਪੱਛਮੀ ਸ਼ਰੀਰਾ ਥਾਣਾ ਖੇਤਰ ਦੇ ਦੋ ਵੱਖ-ਵੱਖ ਪਿੰਡਾਂ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਝੁਲਸ ਗਏ ਹਨ। ਸਾਰੇ ਜ਼ਖਮੀਆਂ ਮੈਡੀਕਲ ਕਾਲਜ ਵਿੱਚ ਭਾਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਇਹ ਲੋਕ ਖੇਤ ਵਿੱਚ ਝੋਨਾ ਲਗਾ ਰਹੇ ਸਨ ਇਸ ਦੌਰਾਨ ਆਸਮਾਨੀ ਬਿਜਲੀ ਡਿੱਗਣ ਕਾਰਨ ਉੱਥੇ ਮੌਜੂਦ ਇਸ ਦੀ ਲਪੇਟ ਵਿੱਚ ਆ ਗਏ।

 

 

 

 

 

ਭਾਰਤ ਵਿੱਚ ਚੋਣਾਂ ਦੀਆਂ ਕਿਸਮਾਂ ਪ੍ਰਕਾਰ ਦੀਆਂ ਹੁੰਦੀਆਂ ਨੇ ਚੋਣਾਂ, ਪੜ੍ਹੋ ਵੇਰਵਾ ||Creative News

0

ਕੀ ਤੁਸੀਂ ਜਾਣਦੇ ਹੋ ਭਾਰਤ ਵਿੱਚ ਚੋਣਾਂ ਦੀਆਂ ਕਿਸਮਾਂ ਪ੍ਰਕਾਰ ਦੀਆਂ ਹੁੰਦੀਆਂ ਨੇ ਚੋਣਾਂ, ਪੜ੍ਹੋ ਵੇਰਵਾ

 

ਭਾਰਤ ਇੱਕ ਲੋਕਤੰਤਰੀ ਅਤੇ ਧਰਮ ਨਿਰਪੱਖ ਦੇਸ਼ ਹੈ। ਦੇਸ਼ ਨੂੰ ‘ਮਦਰ ਆਫ ਡੈਮੋਕਰੇਸੀ’ ਵੀ ਕਿਹਾ ਜਾਂਦਾ ਹੈ, ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ, ਜਿਸ ਵਿੱਚ ਮੌਜੂਦਾ ਸਮੇਂ ਵਿੱਚ ਲਗਭਗ 975 ਮਿਲੀਅਨ ਵੋਟਰ ਹਨ।

ਦੱਸ ਦਈਏ ਕਿ ਦੇਸ਼ ਦੀਆਂ ਚੋਣਾਂ ਹੀ ਭਾਰਤ ਨੂੰ ਸਭ ਤੋਂ ਵੱਡੇ ਲੋਕਤੰਤਰ ਦਾ ਖਿਤਾਬ ਦਿੰਦੀਆਂ ਹਨ। ਦੇਸ਼ ਵਿੱਚ ਮੁੱਖ ਤੌਰ ‘ਤੇ ਚਾਰ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਲੋਕ ਆਪਣੀ ਵੋਟ ਦੀ ਵਰਤੋਂ ਕਰਕੇ ਵੱਡੇ-ਵੱਡੇ ਅਹੁਦਿਆਂ ਲਈ ਵੀ ਨੁਮਾਇੰਦੇ ਚੁਣ ਸਕਦੇ ਹਨ। ਜਮਹੂਰੀਅਤ ਦੀ ਇਹੀ ਖੂਬੀ ਹੈ ਕਿ ਜਨਤਾ ਆਪਣੇ ਨੁਮਾਇੰਦੇ ਨੂੰ ਵੋਟਾਂ ਪਾ ਕੇ ਚੁਣਦੀ ਹੈ ਅਤੇ ਜੇਕਰ ਉਸ ਨੂੰ ਉਸ ਦਾ ਕੰਮ ਪਸੰਦ ਨਹੀਂ ਆਉਂਦਾ ਤਾਂ ਉਹ ਉਸ ਨੂੰ ਵੋਟ ਦੇ ਅਧਿਕਾਰ ਰਾਹੀਂ ਸੱਤਾ ਤੋਂ ਲਾਂਭੇ ਕਰ ਸਕਦੀ ਹੈ।

ਚੋਣਾਂ ਦੀਆਂ ਚਾਰ ਕਿਸਮਾਂ ਹਨ 

ਭਾਰਤ ਵਿੱਚ ਮੁੱਖ ਤੌਰ ‘ਤੇ ਚਾਰ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਹਨ, ਜਿਸ ਵਿੱਚ ਜਨਤਾ ਨੂੰ ਹਿੱਸਾ ਲੈਣ ਅਤੇ ਨੇਤਾ ਚੁਣਨ ਦਾ ਸੰਵਿਧਾਨਕ ਅਧਿਕਾਰ ਪ੍ਰਾਪਤ ਹੁੰਦਾ ਹੈ। ਇਹ ਹੇਠ ਲਿਖੇ ਅਨੁਸਾਰ ਹਨ:

  • ਲੋਕ ਸਭਾ ਚੋਣਾਂ
  • ਰਾਜ ਸਭਾ ਚੋਣਾਂ
  • ਵਿਧਾਨ ਸਭਾ ਚੋਣਾਂ
  • ਪੰਚਾਇਤ ਜਾਂ ਨਗਰ ਨਿਗਮ ਚੋਣਾਂ

ਵੇਰਵਾ

ਲੋਕ ਸਭਾ ਚੋਣਾਂ

ਲੋਕ ਸਭਾ ਚੋਣਾਂ ਨੂੰ ਆਮ ਚੋਣਾਂ ਵੀ ਕਿਹਾ ਜਾਂਦਾ ਹੈ। ਲੋਕ ਸਭਾ ਚੋਣਾਂ ‘ਚ 543 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਚੋਣਾਂ ਵਿੱਚ ਜੋ ਵੀ ਪਾਰਟੀ 272 ਸੀਟਾਂ ਜਿੱਤਦੀ ਹੈ ਉਹ ਸੱਤਾ ਵਿੱਚ ਹੁੰਦੀ ਹੈ। ਸਭ ਤੋਂ ਵੱਧ 81 ਲੋਕ ਸਭਾ ਸੀਟਾਂ ਯੂਪੀ ਵਿੱਚ ਹਨ ਅਤੇ ਸਭ ਤੋਂ ਘੱਟ ਗਿਣਤੀ ਸਿੱਕਮ, ਨਾਗਾਲੈਂਡ ਅਤੇ ਮਿਜ਼ੋਰਮ ਵਿੱਚ ਇੱਕ-ਇੱਕ ਹੈ।

ਰਾਜ ਸਭਾ ਚੋਣਾਂ

ਰਾਜ ਸਭਾ ਚੋਣਾਂ ਲਈ ਜਨਤਾ ਸਿੱਧੀ ਵੋਟ ਨਹੀਂ ਪਾਉਂਦੀ। ਇਸ ਚੋਣ ਤਹਿਤ ਸਿਰਫ਼ ਲੋਕ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਹੀ ਜਨਤਾ ਦੀ ਵੋਟ ਨਾਲ ਚੁਣੇ ਜਾਂਦੇ ਹਨ ਅਤੇ ਰਾਜ ਸਭਾ ਮੈਂਬਰ ਚੁਣਦੇ ਹਨ।

ਵਿਧਾਨ ਸਭਾ ਚੋਣਾਂ

ਵਿਧਾਨ ਸਭਾ ਚੋਣਾਂ ਸੂਬਾ ਪੱਧਰ ‘ਤੇ ਕਰਵਾਈਆਂ ਜਾਂਦੀਆਂ ਹਨ। ਵਿਧਾਨ ਸਭਾ ਚੋਣਾਂ ਜਿੱਤਣ ਵਾਲੀ ਪਾਰਟੀ ਸੂਬੇ ਵਿਚ ਸਰਕਾਰ ਬਣਾਉਂਦੀ ਹੈ ਅਤੇ ਇਸ ਚੋਣ ਵਿਚ ਜਨਤਾ ਸਿੱਧੇ ਤੌਰ ‘ਤੇ ਇਲਾਕੇ ਦੇ ਵਿਧਾਇਕ ਨੂੰ ਚੁਣਨ ਲਈ ਵੋਟ ਦਿੰਦੀ ਹੈ।

ਪੰਚਾਇਤ ਜਾਂ ਨਗਰ ਨਿਗਮ ਚੋਣਾਂ

ਇੱਥੋਂ ਤੱਕ ਕਿ ਪੰਚਾਇਤ ਜਾਂ ਨਗਰ ਨਿਗਮ ਚੋਣਾਂ ਵਿੱਚ ਵੀ ਜਨਤਾ ਸਿੱਧੇ ਤੌਰ ‘ਤੇ ਸਥਾਨਕ ਨੁਮਾਇੰਦਿਆਂ ਨੂੰ ਚੁਣਦੀ ਹੈ। ਇਸ ਚੋਣ ਨੂੰ ਲੋਕਲ ਬਾਡੀ ਚੋਣ ਵੀ ਕਿਹਾ ਜਾਂਦਾ ਹੈ। ਇਨ੍ਹਾਂ ਚੋਣਾਂ ਰਾਹੀਂ ਜਨਤਾ ਪੰਚਾਇਤ ਵਿੱਚ ਸਰਪੰਚ, ਪੰਚ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਦੀ ਚੋਣ ਕਰਦੀ ਹੈ। ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲ ਦੇ ਮੈਂਬਰਾਂ ਅਤੇ ਕੌਂਸਲਰਾਂ ਦੀ ਚੋਣ ਨਗਰ ਕੌਂਸਲ ਕਰਦੀ ਹੈ।

 

ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ ? ICC ਤੋਂ BCCI ਕਰ ਸਕਦੀ ਇਹ ਮੰਗ || Sports News

0
Team India will not go to Pakistan for Champions Trophy? BCCI can make this demand from ICC

ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ ? ICC ਤੋਂ BCCI ਕਰ ਸਕਦੀ ਇਹ ਮੰਗ

ਫਰਵਰੀ 2025 ਵਿੱਚ ਹੋਣ ਵਾਲੀ ਚੈਂਪੀਅਨਸ ਟਰਾਫੀ ਖੇਡਣ ਦੇ ਲਈ ਭਾਰਤ ਦੀ ਟੀਮ ਪਾਕਿਸਤਾਨ ਨਹੀਂ ਜਾਵੇਗੀ। ਸੂਤਰਾਂ ਮੁਤਾਬਕ BCCI ਭਾਰਤ ਦੇ ਮੈਚ ਪਾਕਿਸਤਾਨ ਦੀ ਜਗ੍ਹਾ ਦੁਬਈ ਵਿੱਚ ਕਰਵਾਉਣ ਲਈ ICC ਨਾਲ ਗੱਲਬਾਤ ਕਰੇਗਾ। ਹਾਲਾਂਕਿ ਇਸ ਮਾਮਲੇ ਵਿੱਚ BCCI ਵੱਲੋਂ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਸਾਲ ਵੀ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਮਿਲੀ ਸੀ। ਉਦੋਂ ਵੀ ਭਾਰਤ ਦੇ ਉੱਥੇ ਨਾ ਜਾਣ ‘ਤੇ ਇਹ ਟੂਰਨਾਮੈਂਟ ‘ਹਾਈਬ੍ਰਿਡ ਮਾਡਲ’ ‘ਤੇ ਹੋਇਆ ਸੀ। ਭਾਰਤ ਦੇ ਮੁਕਾਬਲੇ ਸ਼੍ਰੀਲੰਕਾ ‘ਚ ਕਰਵਾਏ ਗਏ ਸਨ।

ਚੈਂਪੀਅਨਸ ਟਰਾਫੀ 2025 ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਜਾਵੇਗੀ ਖੇਡੀ

ਇਸ ਦੇ ਨਾਲ ਹੀ ਚੈਂਪੀਅਨਸ ਟਰਾਫੀ 2025 ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ, ਜਿਸ ਵਿੱਚ 10 ਮਾਰਚ ਫਾਈਨਲ ਦੇ ਲਈ ਰਿਜ਼ਰਵ ਡੇਅ ਹੋਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਟੂਰਨਾਮੈਂਟ ਦੇ 15 ਮੈਚਾਂ ਦਾ ਡਰਾਫਟ ICC ਨੂੰ ਭੇਜ ਦਿੱਤਾ ਹੈ। ICC ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 8 ਟੀਮਾਂ ਦੇ ਬੋਰਡ ਤੋਂ ਸਹਿਮਤੀ ਲੈਣ ਦੇ ਬਾਅਦ ਹੀ ਇਸ ਸ਼ਡਿਊਲ ਨੂੰ ਅਪਰੂਵ ਕਰੇਗਾ। ਪਾਕਿਸਤਾਨ 1 ਮਾਰਚ ਨੂੰ ਲਾਹੌਰ ਵਿੱਚ ਸਭ ਤੋਂ ਵੱਡੇ ਰਾਈਵਲ ਭਾਰਤ ਨਾਲ ਭਿੜ ਸਕਦਾ ਹੈ। ਹਾਲਾਂਕਿ, BCCI ਨੇ ਹੁਣ ਤੱਕ ਇਸ ਮੈਚ ਦੇ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ। ਦੱਸ ਦੇਈਏ ਕਿ 1996 ਦੇ ਬਾਅਦ ਪਹਿਲੀ ਵਾਰ ਪਾਕਿਸਤਾਨ ਕਿਸੇ ਵੱਡੇ ICC ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ PCB ਨੇ 2008 ਵਿੱਚ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਤੇ ਪਿਛਲੇ ਸਾਲ ਵੀ ਏਸ਼ੀਆ ਕੱਪ ਦੇ ਕੁਝ ਮੈਚ ਪਾਕਿਸਤਾਨ ਵਿੱਚ ਹੋਏ ਸਨ।

PCB ਨੇ 15 ਮੈਚਾਂ ਦੀ ICC ਚੈਂਪੀਅਨਸ ਟਰਾਫੀ ਦਾ ਡਰਾਫਟ ਕੀਤਾ ਪੇਸ਼

ਰਿਪੋਰਟਾਂ ਅਨੁਸਾਰ ਚੈਂਪੀਅਨਸ ਟਰਾਫੀ 2025 ਦੇ ਲਈ PCB ਦੇ ਚੇਅਰਮੈਨ ਮੋਹਸਿਨ ਨਕਵੀ ਨੇ 15 ਮੈਚਾਂ ਦਾ ਸ਼ਡਿਊਲ ICC ਨੂੰ ਭੇਜਿਆ ਹੈ। ਜਿਸ ਵਿੱਚ ਭਾਰਤ ਦੇ ਸਾਰੇ ਮੈਚ ਸੁਰੱਖਿਆ ਕਾਰਨਾਂ ਦੀ ਵਜ੍ਹਾ ਨਾਲ ਲਾਹੌਰ ਵਿੱਚ ਰੱਖੇ ਗਏ ਹਨ। ICC ਬੋਰਡ ਦੇ ਇੱਕ ਮੈਂਬਰ ਨੇ ਕਿਹਾ ਕਿ PCB ਨੇ 15 ਮੈਚਾਂ ਦੀ ICC ਚੈਂਪੀਅਨਸ ਟਰਾਫੀ ਦਾ ਡਰਾਫਟ ਪੇਸ਼ ਕੀਤਾ ਹੈ। ਲਾਹੌਰ ਵਿੱਚ 7, ਕਰਾਚੀ ਵਿੱਚ 3 ਤੇ ਰਾਵਲਪਿੰਡੀ ਵਿੱਚ 5 ਮੈਚ ਹੋਣਗੇ। ਸ਼ੁਰੂਆਤੀ ਮੈਚ ਕਰਾਚੀ ਵਿੱਚ ਹੋਣਗੇ, ਜਦਕਿ 2 ਸੈਮੀਫਾਈਨਲ ਕਰਾਚੀ ਤੇ ਰਾਵਲਪਿੰਡੀ ਵਿੱਚ ਹੋਣਗੇ। ਇਸਦੇ ਇਲਾਵਾ ਫਾਈਨਲ ਮੁਕਾਬਲਾ। ਲਾਹੌਰ ਵਿੱਚ ਖੇਡਿਆ ਜਾਵੇਗਾ। ਭਾਰਤ ਦੇ ਸਾਰੇ ਮੈਚ ਲਾਹੌਰ ਵਿੱਚ ਹੋਣਗੇ, ਜੇਕਰ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਤਾਂ ਇਹ ਵੀ ਮੈਚ ਲਾਹੌਰ ਵਿੱਚ ਹੀ ਹੋਵੇਗਾ।

ਇਹ ਵੀ ਪੜ੍ਹੋ : CM ਮਾਨ ਨੇ ਗਰੀਬ ਬਜ਼ੁਰਗ ਨੂੰ 8 ਲੱਖ 30 ਹਜ਼ਾਰ ਰੁ: ਦੀ ਦਿੱਤੀ ਵਿੱਤੀ ਮਦਦ

ਭਾਰਤ ਨੂੰ ਗਰੁੱਪ A ਵਿੱਚ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਦੇ ਨਾਲ ਰੱਖਿਆ ਗਿਆ

ਧਿਆਨਯੋਗ ਹੈ ਕਿ ਭਾਰਤ ਨੂੰ ਗਰੁੱਪ A ਵਿੱਚ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਦੇ ਨਾਲ ਰੱਖਿਆ ਗਿਆ ਹੈ। ਗਰੁੱਪ B ਵਿੱਚ ਆਸਟ੍ਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਤੇ ਅਫਗਾਨਿਸਤਾਨ ਸ਼ਾਮਿਲ ਹਨ। ਹਾਲ ਹੀ ਵਿੱਚ ICC ਦੇ ਈਵੈਂਟ ਮੁਖੀ ਕ੍ਰਿਸ ਟੇਟਲੀ ਨੇ PCB ਦੇ ਚੇਅਰਮੈਨ ਮੋਹਸਿਨ ਨਕਵੀ ਨਾਲ ਇਸਲਾਮਾਬਾਦ ਵਿੱਚ ਮੁਲਾਕਾਤ ਕੀਤੀ ਸੀ, ਜਦੋਂ ਸੁਰੱਖਿਆ ਟੀਮ ਨੇ ਆਯੋਜਨ ਥਾਵਾਂ ਤੇ ਹੋਰ ਵਿਵਸਥਾਵਾਂ ਦਾ ਨਿਰੀਖਣ ਕੀਤਾ ਸੀ।