Home Blog Page 1466

ਐਲਵਿਸ਼ ਯਾਦਵ ਨੂੰ ED ਨੇ ਭੇਜਿਆ ਨੋਟਿਸ, 23 ਜੁਲਾਈ ਤੱਕ ਪੇਸ਼ ਹੋਣ ਦੇ ਆਦੇਸ਼ || Today News

0
Notice sent by ED to Elvish Yadav, ordered to appear by July 23

ਐਲਵਿਸ਼ ਯਾਦਵ ਨੂੰ ED ਨੇ ਭੇਜਿਆ ਨੋਟਿਸ, 23 ਜੁਲਾਈ ਤੱਕ ਪੇਸ਼ ਹੋਣ ਦੇ ਆਦੇਸ਼

YouTuber ਅਤੇ Bigg Boss OTT 2 ਦੇ ਜੇਤੂ ਐਲਵਿਸ਼ ਯਾਦਵ ਲਈ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ | ਦਰਅਸਲ , ED ਨੇ ਸੱਪ ਦੇ ਜ਼ਹਿਰ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਵਿੱਚ ਐਲਵਿਸ਼ ਯਾਦਵ ਨੂੰ ਨੋਟਿਸ  ਭੇਜਿਆ ਹੈ ਤੇ 23 ਜੁਲਾਈ ਤੱਕ ਪੇਸ਼ ਹੋਣ ਦੇ ਲਈ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ ਐਲਵਿਸ਼ ਇਸ ਸਮੇਂ ਭਾਰਤ ਵਿੱਚ ਨਹੀਂ ਹਨ | ਉਹ ਵਿਦੇਸ਼ ਯਾਤਰਾ ‘ਤੇ ਹਨ, ਪਰ ਈਡੀ ਨੇ ਉਨ੍ਹਾਂ ਨੂੰ ਤੁਰੰਤ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ।

23 ਜੁਲਾਈ ਨੂੰ ਵਿਦੇਸ਼ ਤੋਂ ਪਰਤ ਕੇ ਤੁਰੰਤ ਪੇਸ਼ ਹੋਣ ਦਾ ਆਦੇਸ਼

ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦੀ ਲਖਨਊ ਯੂਨਿਟ ਨੇ ਐਲਵਿਸ਼ ਯਾਦਵ ਨੀ 23 ਜੁਲਾਈ ਨੂੰ ਵਿਦੇਸ਼ ਤੋਂ ਪਰਤ ਕੇ ਤੁਰੰਤ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਮੰਗਲਵਾਰ ਨੂੰ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ED ਦੀ ਲਖਨਊ ਯੂਨਿਟ ਨੇ 23 ਜੁਲਾਈ ਨੂੰ ਐਲਵਿਸ਼ ਯਾਦਵ ਨੂੰ ਤਲਬ ਕੀਤਾ ਹੈ, ਕਿਉਂਕਿ 8 ਜੁਲਾਈ ਨੂੰ ਆਪਣੇ ਵਿਦੇਸ਼ ਦੌਰੇ ਦਾ ਹਵਾਲਾ ਦਿੰਦਿਆਂ ਈਡੀ ਦੇ ਸਾਹਮਣੇ ਪੇਸ਼ ਹੋਣ ਵਿੱਚ ਅਸਮਰਥਤਾ ਜਤਾਈ ਸੀ। ਅਧਿਕਾਰੀ ਨੇ ਕਿਹਾ ਕਿ ਯਾਦਵ ਨੂੰ ਛੂਟ ਦਿੱਤੀ ਗਈ ਹੈ ਤੇ ਬਾਅਦ ਵਿੱਚ ਪੇਸ਼ ਹੋਣ ਦੀ ਆਗਿਆ ਦਿੱਤੀ ਗਈ ਹੈ।

ਇਸ ਹਫਤੇ ਐਲਵਿਸ਼ ਯਾਦਵ ਨਾਲ ਜੁੜੇ ਰਾਹੁਲ ਯਾਦਵ ਤੋਂ ਕੀਤੀ ਪੁੱਛਗਿੱਛ

ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਈਡੀ ਨੇ ਇਸ ਹਫਤੇ ਐਲਵਿਸ਼ ਯਾਦਵ ਨਾਲ ਜੁੜੇ ਰਾਹੁਲ ਯਾਦਵ ਉਰਫ ਰਾਹੁਲ ਫੈਜ਼ਲਪੁਰੀਆ ਤੋਂ ਪੁੱਛਗਿੱਛ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਜ਼ਲਪੁਰੀਆ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਈਡੀ ਅਪਰਾਧ ਤੋਂ ਪੈਸਾ ਕਮਾਉਣ ਅਤੇ ਰੇਵ ਪਾਰਟੀ ਲਈ ਗੈਰ-ਕਾਨੂੰਨੀ ਪੈਸੇ ਦੀ ਵਰਤੋਂ ਬਾਰੇ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਐਲਵਿਸ਼ ਦੇ ਦੂਜੇ ਸਾਥੀ ਈਸ਼ਵਰ ਯਾਦਵ ਤੇ ਵਿਨੇ ਯਾਦਵ ਤੋਂ ਵੀ ਇਸ ਮਾਮਲੇ ਵਿੱਚ ਪਹਿਲਾਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਪਤੰਜਲੀ ਨੇ 14 ਉਤਪਾਦਾਂ ਦੀ ਵਿਕਰੀ ‘ਤੇ ਲਗਾਈ ਰੋਕ, ਉਤਰਾਖੰਡ ਸਰਕਾਰ ਨੇ ਲਾਇਸੈਂਸ ਕੀਤੇ ਸੀ ਰੱਦ

ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਕੀਤਾ ਸੀ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਇਸ ਸਾਲ 17 ਮਾਰਚ ਨੂੰ ਐਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਨੇ ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਐਲਵਿਸ਼ ਯਾਦਵ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਸੀ। ਇਸ ਮਾਮਲੇ ‘ਚ ਪਿਛਲੇ ਸਾਲ ਨਵੰਬਰ ਵਿੱਚ ਨੋਇਡਾ ਦੇ ਸੈਕਟਰ 49 ਥਾਣੇ ਵਿੱਚ ਐਲਵਿਸ਼ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

 

 

 

 

 

ਹਾਈਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਦੇ ਦਿੱਤੇ ਹੁਕਮ ॥ Latest News

0

ਹਾਈਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਦੇ ਦਿੱਤੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸ਼ੰਭੂ ਬਾਰਡਰ ‘ਤੇ ਬੰਦ ਰਾਹ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹਾਈਕੋਰਟ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਇਕ ਹਫ਼ਤੇ ਦੇ ਅੰਦਰ ਬੈਰੀਕੇਡ ਹਵਾ ਲਵੇ। ਇਸ ਦੇ ਨਾਲ ਹੀ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਅੰਦਰ ਸੜਕ ਸਾਫ਼ ਕਰਨ ਅਤੇ ਬੈਰੀਕੇਟ ਹਟਾਉਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਕਿਹਾ ਕਿ ਸਰਹੱਦ ‘ਤੇ ਸਥਿਤੀ ਸਾਫ਼ ਹੈ ਅਤੇ ਕਿਸਾਨਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ। ਇਸ ਲਈ ਉਨ੍ਹਾਂ ਨੂੰ ਦਿੱਲੀ ਵੱਲ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ :  ਕੈਬਨਿਟ ਮੰਤਰੀ ਕਟਾਰੂਚੱਕ ਨੇ ਹੜ੍ਹਾਂ ਨੂੰ ਲੈ ਕੇ ਕੀਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਖੇਤਰਾਂ ਦਾ ਕੀਤਾ ਵਿਸ਼ੇਸ ਦੋਰਾ ॥ Punjab News ॥ Latest…

ਦੱਸ ਦੇਈਏ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਕਾਰਨ ਪਿਛਲੇ 5 ਮਹੀਨਿਆਂ ਤੋਂ ਸ਼ੰਭੂ ਬਾਰਡਰ ‘ਤੇ ਧਰਨਾ ਲਾਇਆ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਦਿੱਲੀ ਵੱਲ ਕੂਚ ਨਹੀਂ ਕਰਨ ਦਿੱਤਾ ਜਾ ਰਿਹਾ ਸੀ। ਕਿਸਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਕੂਚ ਕਰਨਾ ਚਾਹੁੰਦੇ ਸਨ। ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਸ ਨੇ ਇੱਥੇ 7 ਲੇਅਰ ਬੈਰੀਕੇਡਿੰਗ ਕੀਤੀ ਹੋਈ ਹੈ।
ਸ਼ੰਭੂ ਬਾਰਡਰ ਬੰਦ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਦਾ ਸਿੱਧਾ ਸੰਪਰਕ ਟੁੱਟ ਗਿਆ। ਅੰਬਾਲਾ ਦੇ ਕਾਰੋਬਾਰੀਆਂ ਨੇ ਵੀ ਸ਼ੰਭੂ ਬਾਰਡਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਸੀ। ਜਦੋਂ ਇਹ ਮਾਮਲਾ ਹਾਈਕੋਰਟ ਪੁੱਜਾ ਤਾਂ ਸ਼ੰਭੂ ਸਰਹੱਦ ‘ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਇਸ ਨੂੰ ਹਰਿਆਣਾ ਸਰਕਾਰ ਨੇ ਬੰਦ ਕਰ ਦਿੱਤਾ ਸੀ।

ਪਤੰਜਲੀ ਨੇ 14 ਉਤਪਾਦਾਂ ਦੀ ਵਿਕਰੀ ‘ਤੇ ਲਗਾਈ ਰੋਕ, ਉਤਰਾਖੰਡ ਸਰਕਾਰ ਨੇ ਲਾਇਸੈਂਸ ਕੀਤੇ ਸੀ ਰੱਦ || Latest News

0
Patanjali has banned the sale of 14 products, Uttarakhand government has canceled the licenses

ਪਤੰਜਲੀ ਨੇ 14 ਉਤਪਾਦਾਂ ਦੀ ਵਿਕਰੀ ‘ਤੇ ਲਗਾਈ ਰੋਕ, ਉਤਰਾਖੰਡ ਸਰਕਾਰ ਨੇ ਲਾਇਸੈਂਸ ਕੀਤੇ ਸੀ ਰੱਦ

ਯੋਗ ਗੁਰੂ ਬਾਬਾ ਰਾਮਦੇਵ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦੇ ਚੱਲਦਿਆਂ ਉਸ ਦੀ ਆਯੁਰਵੈਦਿਕ ਉਤਪਾਦ ਬਣਾਉਣ ਵਾਲੀ ਕੰਪਨੀ ਪਤੰਜਲੀ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਸ ਨੇ 14 ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਿਨ੍ਹਾਂ ਦੇ ਨਿਰਮਾਣ ਲਾਇਸੈਂਸ ਨੂੰ ਉੱਤਰਾਖੰਡ ਸਰਕਾਰ ਨੇ ਮੁਅੱਤਲ ਕਰ ਦਿੱਤਾ ਸੀ। ਦਰਅਸਲ, ਉੱਤਰਾਖੰਡ ਪ੍ਰਸ਼ਾਸ਼ਨ ਨੇ ਬਾਬਾ ਰਾਮਦੇਵ ਦੀਆਂ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਬਣਾਏ ਗਏ 14 ਉਤਪਾਦਾਂ ਦੇ ਨਿਰਮਾਣ ਲਾਇਸੰਸ ਨੂੰ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਬਾਰੇ ਵਾਰ-ਵਾਰ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ ਮੁਅੱਤਲ ਕਰ ਦਿੱਤਾ ਹੈ।

5,606 ਸਟੋਰਾਂ ਤੋਂ ਉਤਪਾਦਾਂ ਨੂੰ ਵਾਪਸ ਲੈਣ ਦੇ ਨਿਰਦੇਸ਼ ਜਾਰੀ

ਕੰਪਨੀ ਨੇ ਮੰਗਲਵਾਰ ਨੂੰ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੂੰ ਦੱਸਿਆ ਕਿ ਉਸ ਨੇ 5,606 ਸਟੋਰਾਂ ਤੋਂ ਇਨ੍ਹਾਂ ਉਤਪਾਦਾਂ ਨੂੰ ਵਾਪਸ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਇਨ੍ਹਾਂ 14 ਉਤਪਾਦਾਂ ਨਾਲ ਸਬੰਧਤ ਸਾਰੇ ਇਸ਼ਤਿਹਾਰਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਬੈਂਚ ਨੇ ਦੋ ਹਫ਼ਤਿਆਂ ਦੇ ਅੰਦਰ ਇੱਕ ਹਲਫ਼ਨਾਮਾ ਦਾਇਰ ਕਰਨ ਦਾ ਦਿੱਤਾ ਨਿਰਦੇਸ਼

ਬੈਂਚ ਨੇ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਦੋ ਹਫ਼ਤਿਆਂ ਦੇ ਅੰਦਰ ਇੱਕ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਕਿ ਕੀ ਇਸ਼ਤਿਹਾਰਾਂ ਨੂੰ ਹਟਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੀਤੀ ਗਈ ਬੇਨਤੀ ਨੂੰ ਸਵੀਕਾਰ ਕੀਤਾ ਗਿਆ ਹੈ। ਨਾਲ ਹੀ, ਕੀ ਇਨ੍ਹਾਂ 14 ਉਤਪਾਦਾਂ ਦੇ ਇਸ਼ਤਿਹਾਰ ਵਾਪਸ ਲੈ ਲਏ ਗਏ ਹਨ?

ਹੁਣ ਇਸ ਮਾਮਲੇ ਦੀ ਸੁਣਵਾਈ 30 ਜੁਲਾਈ ਨੂੰ ਹੋਵੇਗੀ। ਸਿਖਰਲੀ ਅਦਾਲਤ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੁਆਰਾ ਦਾਇਰ ਇੱਕ ਪਟੀਸ਼ਨ ਦੀ ਸੁਣਵਾਈ ਕਰ ਰਹੀ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪਤੰਜਲੀ ਕੋਵਿਡ ਟੀਕਾਕਰਨ ਮੁਹਿੰਮ ਅਤੇ ਦਵਾਈਆਂ ਦੀਆਂ ਆਧੁਨਿਕ ਪ੍ਰਣਾਲੀਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ।

ਇਹ ਵੀ ਪੜ੍ਹੋ : ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਲੱਗਾ ਵੱਡਾ ਸਦਮਾ, ਮਾਤਾ ਦਲਜੀਤ ਕੌਰ ਦਾ ਹੋਇਆ ਦੇਹਾਂਤ

14 ਉਤਪਾਦਾਂ ਦੇ ਨਿਰਮਾਣ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਕਰ ਦਿੱਤੇ ਗਏ ਮੁਅੱਤਲ

ਉੱਤਰਾਖੰਡ ਰਾਜ ਲਾਇਸੈਂਸਿੰਗ ਅਥਾਰਟੀ ਨੇ ਪਹਿਲਾਂ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਪਤੰਜਲੀ ਆਯੁਰਵੇਦ ਲਿਮਟਿਡ ਅਤੇ ਦਿਵਿਆ ਫਾਰਮੇਸੀ ਦੇ 14 ਉਤਪਾਦਾਂ ਦੇ ਨਿਰਮਾਣ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ 14 ਮਈ ਨੂੰ ਯੋਗ ਗੁਰੂ ਰਾਮਦੇਵ, ਉਨ੍ਹਾਂ ਦੇ ਸਹਿਯੋਗੀ ਬਾਲਕ੍ਰਿਸ਼ਨ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ ‘ਚ ਜਾਰੀ ਕੀਤੇ ਗਏ ਮਾਣਹਾਨੀ ਨੋਟਿਸ ‘ਤੇ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ ਸੀ।

 

ਅਦਾਕਾਰਾ ਉਰਵਸ਼ੀ ਰੌਤੇਲਾ ਹਸਪਤਾਲ ‘ਚ ਭਰਤੀ, ਫਿਲਮ ਦੀ ਸ਼ੂਟਿੰਗ ਦੌਰਾਨ ਲੱਗੀ ਗੰਭੀਰ ਸੱਟ

0

ਅਦਾਕਾਰਾ ਉਰਵਸ਼ੀ ਰੌਤੇਲਾ ਹਸਪਤਾਲ ‘ਚ ਭਰਤੀ, ਫਿਲਮ ਦੀ ਸ਼ੂਟਿੰਗ ਦੌਰਾਨ ਲੱਗੀ ਗੰਭੀਰ ਸੱਟ

ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਹੈਦਰਾਬਾਦ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਗੰਭੀਰ ਸੱਟ ਲੱਗ ਗਈ ਹੈ। ਉਸ ਦੇ ਹੱਥ ਵਿਚ ਗੰਭੀਰ ਫਰੈਕਚਰ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਤੇਲਗੂ ਫਿਲਮ ਦੌਰਾਨ ਲੱਗੀ ਸੱਟ

ਮੀਡੀਆ ਰਿਪੋਰਟਾਂ ਮੁਤਾਬਕ ਉਰਵਸ਼ੀ ਰੌਤੇਲਾ ਹੈਦਰਾਬਾਦ ‘ਚ ਨੰਦਾਮੁਰੀ ਬਾਲਕ੍ਰਿਸ਼ਨ ਦੀ ਆਉਣ ਵਾਲੀ ਤੇਲਗੂ ਫਿਲਮ ‘ਐਨਬੀਕੇ 109’ ਦੀ ਸ਼ੂਟਿੰਗ ਕਰ ਰਹੀ ਸੀ। ਇਸ ਫਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਉਸ ਨੂੰ ਗੰਭੀਰ ਸੱਟ ਲੱਗ ਗਈ ਸੀ।

ਹਸਪਤਾਲ ‘ਚ ਭਰਤੀ

ਗੱਲਬਾਤ ਕਰਦਿਆਂ ਅਦਾਕਾਰਾ ਦੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਇਸ ਸਮੇਂ ਉਹ ਸੱਟ ਕਾਰਨ ਕਾਫੀ ਚਿੰਤਤ ਹੈ। ਫਿਲਹਾਲ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪੂਰੀ ਤਰ੍ਹਾਂ ਠੀਕ ਹੁੰਦੇ ਹੀ ਉਹ ਦੁਬਾਰਾ ਸ਼ੂਟਿੰਗ ਸ਼ੁਰੂ ਕਰੇਗੀ।

ਇਹ ਵੀ ਪੜ੍ਹੋ: ਸਪੇਨ 12 ਸਾਲ ਬਾਅਦ ਪਹੁੰਚਿਆ ਯੂਰੋ ਕੱਪ ਦੇ ਫਾਈਨਲ ‘ਚ

ਦੱਸ ਦਈਏ ਕਿ ਇਹ ਫਿਲਮ ਤੇਲਗੂ ਸੁਪਰਸਟਾਰ ਨੰਦਾਮੁਰੀ ਬਾਲਕ੍ਰਿਸ਼ਨ ਦੀ 109ਵੀਂ ਫਿਲਮ ਹੈ। ਇਸ ਲਈ ਫਿਲਮ ਦਾ ਅਸਥਾਈ ਟਾਈਟਲ ‘NBK 109’ ਰੱਖਿਆ ਗਿਆ ਹੈ। ਫਿਲਮ ਦੀ ਸ਼ੂਟਿੰਗ ਨਵੰਬਰ 2023 ਤੋਂ ਸ਼ੁਰੂ ਹੋਈ ਸੀ। ਇਸ ਵਿੱਚ ਬੌਬੀ ਦਿਓਲ, ਪ੍ਰਕਾਸ਼ ਰਾਜ ਅਤੇ ਦੁਲਕਰ ਸਲਮਾਨ ਵੀ ਹਨ। ਜਦੋਂ ਕਿ ਨੰਦਾਮੁਰੀ ਬਾਲਕ੍ਰਿਸ਼ਨ ਮੁੱਖ ਭੂਮਿਕਾ ਵਿੱਚ ਹਨ। ਇਸ ਫਿਲਮ ਨੂੰ ਬੌਬੀ ਕੋਲੀ ਡਾਇਰੈਕਟ ਕਰ ਰਹੇ ਹਨ।

 

ਹਰ ਪਲ ਆਪਣੀ ਮੌਤ ਨੂੰ ਬੁਲਾਵਾ ਦੇ ਰਹੀ ਸੀ ਮਹਿਲਾ, ਜਾਣੋ ਅਣਜਾਨੇ ‘ਚ ਕੀ ਕੀਤਾ 20 ਸਾਲ ॥ Today News

0

ਹਰ ਪਲ ਆਪਣੀ ਮੌਤ ਨੂੰ ਬੁਲਾਵਾ ਦੇ ਰਹੀ ਸੀ ਮਹਿਲਾ, ਜਾਣੋ ਅਣਜਾਨੇ ‘ਚ ਕੀ ਕੀਤਾ 20 ਸਾਲ

ਕਈ ਵਾਰ ਲੋਕ ਅਣਜਾਣੇ ਵਿਚ ਕੁਝ ਅਜਿਹਾ ਕਰ ਲੈਂਦੇ ਹਨ ਜਿਸ ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਅਜਿਹੀ ਸਥਿਤੀ ਵਿੱਚ ਅਜਿਹੇ ਲੋਕਾਂ ਨੂੰ ਚੰਗੀ ਕਿਸਮਤ ਹੀ ਬਚਾਉਂਦੀ ਹੈ। ਹਾਲ ਹੀ ‘ਚ 90 ਸਾਲ ਦੀ ਬਜ਼ੁਰਗ ਔਰਤ ਸ਼ਾਇਦ 20 ਸਾਲਾਂ ਤੋਂ ਚੰਗੀ ਕਿਸਮਤ ਕਾਰਨ ਜ਼ਿੰਦਾ ਹੈ।

ਇੱਕ ਦਿਨ ਕਿਨ ਨਾਮ ਦੀ ਇੱਕ ਚੀਨੀ ਔਰਤ ਨੂੰ ਇੱਕ ਖੇਤ ਵਿੱਚ ਇੱਕ ਚੀਜ਼ ਮਿਲੀ ਜੋ ਇੱਕ ਲੱਕੜ ਦੇ ਹੈਂਡਲ ਨਾਲ ਹਥੌੜੇ ਵਰਗੀ ਸੀ। ਔਰਤ ਇਸ ਨੂੰ ਘਰ ਲੈ ਆਈ ਅਤੇ ਮਿਰਚਾਂ ਨੂੰ ਕੁਚਲਣ, ਨਹੁੰ ਕੱਟਣ ਤੋਂ ਲੈ ਕੇ ਅਖਰੋਟ ਤੋੜਨ ਤੱਕ ਦੇ ਕੰਮ ਕਰਨ ਲੱਗ ਪਈ। ਉਹ ਲਗਭਗ 20 ਸਾਲਾਂ ਤੱਕ ਇਸਦੀ ਵਰਤੋਂ ਕਰਦੀ ਰਹੀ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ || Punjab News

ਪਰ ਪਿਛਲੇ ਹਫਤੇ ਇਸ ‘ਹਥੌੜੇ’ ਦਾ ਡਰਾਉਣਾ ਸੱਚ ਉਦੋਂ ਸਾਹਮਣੇ ਆਇਆ ਜਦੋਂ ਔਰਤ ਦੇ ਪੁਰਾਣੇ ਘਰ ਨੂੰ ਢਾਹੁਣ ਲਈ ਕੰਮ ਕਰ ਰਹੇ ਲੋਕਾਂ ਦੀ ਟੀਮ ਨੇ ਦੇਖਿਆ। ਪਤਾ ਲੱਗਾ ਕਿ ਇਹ ਹੱਥਗੋਲਾ ਸੀ। ਇਸ ਦਾ ਮਤਲਬ ਇਹ ਹੈ ਕਿ ਹਰ ਵਾਰ ਔਰਤ ਲਗਭਗ 20 ਸਾਲਾਂ ਤੋਂ ਇਸ ਨੂੰ ਕੁੱਟ ਰਹੀ ਸੀ, ਆਪਣੀ ਮੌਤ ਨਾਲ ਖੇਡ ਰਹੀ ਸੀ। ਉਸਨੇ ਇਸਦੀ ਬਹੁਤ ਵਰਤੋਂ ਕੀਤੀ ਸੀ

ਪੁਲਿਸ ਨੇ ਕਿਹਾ ਕਿ ਗ੍ਰਨੇਡ ਦਾ ਲੱਕੜ ਦਾ ਹੈਂਡਲ ਸਾਲਾਂ ਦੀ ਵਰਤੋਂ ਤੋਂ ਮੁਲਾਇਮ ਅਤੇ ਚਮਕਦਾਰ ਹੋ ਗਿਆ ਸੀ, ਔਰਤ ਦੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਕਰਮਚਾਰੀਆਂ ਨੇ ਅਧਿਕਾਰੀਆਂ ਨੂੰ ਹੈਂਡ ਗ੍ਰੇਨੇਡ ਬਾਰੇ ਸੁਚੇਤ ਕੀਤਾ, ਹੁਆਂਗਬਾਓ ਪੁਲਿਸ ਸਟੇਸ਼ਨ ਨੇ ਤੁਰੰਤ ਇੱਕ ਵਿਸ਼ੇਸ਼ ਯੂਨਿਟ ਨੂੰ ਰਵਾਨਾ ਕੀਤਾ ਜਿਸ ਨੇ ਪੁਸ਼ਟੀ ਕੀਤੀ ਕਿ ਸ਼ੱਕੀ ਵਸਤੂ ਅਸਲ ਵਿੱਚ ਇੱਕ ਹੈਂਡ ਗ੍ਰੇਨੇਡ ਸੀ। ਖਾਸ ਤੌਰ ‘ਤੇ ਚੀਨੀ ਕਿਸਮ 67। ਕਿਸੇ ਤਰ੍ਹਾਂ ਉਹ ਇੱਕ ਔਰਤ ਦੇ ਨਾਲ ਸੀ। ਪੁਲਿਸ ਮੁਤਾਬਕ ਗ੍ਰਨੇਡ ਅਸਲੀ ਸੀ ਅਤੇ ਹੁਣ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਦੀਆਂ ਕਈ ਤਸਵੀਰਾਂ ਚੀਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਲੱਗਾ ਵੱਡਾ ਸਦਮਾ, ਮਾਤਾ ਦਲਜੀਤ ਕੌਰ ਦਾ ਹੋਇਆ ਦੇਹਾਂਤ || Haryana News

0
Former Sports Minister of Haryana Sandeep Singh got a big shock, Mata Daljit Kaur passed away

ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਲੱਗਾ ਵੱਡਾ ਸਦਮਾ, ਮਾਤਾ ਦਲਜੀਤ ਕੌਰ ਦਾ ਹੋਇਆ ਦੇਹਾਂਤ

ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਵੱਡਾ ਸਦਮਾ ਲੱਗਾ ਹੈ | ਦਰਅਸਲ , ਉਹਨਾਂ ਦੀ ਮਾਤਾ ਦਲਜੀਤ ਕੌਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ | ਬੁੱਧਵਾਰ ਸਵੇਰੇ ਅਚਾਨਕ ਦਲਜੀਤ ਕੌਰ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਦੋਂ ਤੱਕ ਉਹ ਉੱਥੇ ਪਹੁੰਚੇ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਸੀ।

ਅਚਾਨਕ ਵਿਗੜੀ ਸਿਹਤ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਦਲਜੀਤ ਕੌਰ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਹਨਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਲੈ ਕੇ ਗਏ | ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਲਜੀਤ ਕੌਰ ਦੀ ਉਮਰ 62 ਸਾਲ ਸੀ। ਉਹ ਅੱਜ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਸੀ।

ਸੋਸ਼ਲ ਮੀਡੀਆ ਤੇ ਭਾਵੁਕ ਪੋਸਟ ਕੀਤੀ ਸਾਂਝੀ

ਸੰਦੀਪ ਸਿੰਘ ਨੇ ਖੁਦ ਸੋਸ਼ਲ ਮੀਡੀਆ ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ- “ਮਿਸ ਯੂ ਮੋਮ, ਮੈਂ ਅੱਜ ਜੋ ਵੀ ਹਾਂ ਤੁਹਾਡੀ ਹਰ ਇੱਕ ਅਰਦਾਸ ਕਰਕੇ ਹੀ ਹਾਂ, ਤੁਹਾਡਾ ਦੇਣ ਨਹੀਂ ਦੇ ਸਕਦਾ”। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਸ਼ਾਹਬਾਦ ਮਾਰਕੰਡਾ ਦੇ ਬਰਾੜਾ ਰੋਡ ‘ਤੇ ਸਥਿਤ ਗੁਰਦੁਆਰਾ ਮੰਜੀ ਸਾਹਿਬ ਨੇੜੇ ਸਥਿਤ ਸਵਰਗ ਧਾਮ ਵਿਖੇ ਹੋਵੇਗਾ।

 

 

ਸਪੇਨ 12 ਸਾਲ ਬਾਅਦ ਪਹੁੰਚਿਆ ਯੂਰੋ ਕੱਪ ਦੇ ਫਾਈਨਲ ‘ਚ || Sports News

0

ਸਪੇਨ 12 ਸਾਲ ਬਾਅਦ ਪਹੁੰਚਿਆ ਯੂਰੋ ਕੱਪ ਦੇ ਫਾਈਨਲ ‘ਚ

12 ਸਾਲ ਬਾਅਦ ਸਪੇਨ ਯੂਰੋ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਹੈ। ਮੰਗਲਵਾਰ ਨੂੰ ਜਰਮਨੀ ਦੇ ਬਰਲਿਨ ਦੇ ਅਲੀਅਨਜ਼ ਏਰੀਨਾ ‘ਚ ਖੇਡੇ ਗਏ ਪਹਿਲੇ ਸੈਮੀਫਾਈਨਲ ‘ਚ ਜਰਮਨੀ ਨੇ ਫਰਾਂਸ ਨੂੰ 2-1 ਨਾਲ ਹਰਾ ਦਿੱਤਾ।

ਹੁਣ ਫਾਈਨਲ ‘ਚ ਇਸ ਦਾ ਸਾਹਮਣਾ ਐਤਵਾਰ ਨੂੰ ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ‘ਚ ਜੇਤੂ ਟੀਮ ਨਾਲ ਹੋਵੇਗਾ। ਸਪੇਨ ਇਸ ਤੋਂ ਪਹਿਲਾਂ 2012 ਵਿੱਚ ਇਟਲੀ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਸੀ।

ਸਪੇਨ ਦੀ ਜਿੱਤ ਦੇ ਹੀਰੋ

ਸਪੇਨ ਦੀ ਜਿੱਤ ਦੇ ਹੀਰੋ 16 ਸਾਲਾ ਲਾਮਿਨ ਯਾਮਲ ਅਤੇ ਦਾਨੀ ਓਲਮੋ ਸਨ। ਦੋਵਾਂ ਨੇ ਟੀਮ ਲਈ 1-1 ਗੋਲ ਕੀਤੇ। ਫਰਾਂਸ ਨੇ ਮੈਚ ਦੇ ਪਹਿਲੇ 10 ਮਿੰਟਾਂ ‘ਚ ਹੀ ਗੋਲ ਕਰਕੇ ਲੀਡ ਹਾਸਲ ਕਰ ਲਈ ਸੀ ਪਰ 15 ਮਿੰਟਾਂ ਬਾਅਦ ਹੀ ਸਪੇਨ ਨੇ ਪਹਿਲਾ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ ਅਤੇ ਫਿਰ 4 ਮਿੰਟ ਬਾਅਦ ਹੀ ਇਕ ਗੋਲ ਨਾਲ ਅੱਗੇ ਹੋ ਗਿਆ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਹੁਕਮ, ਹੁਣ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਵਾਲਿਆਂ ਨੂੰ ਨਹੀਂ ਰੋਕੇਗੀ ਪੁਲਿਸ

ਫਰਾਂਸ ਨੇ ਮੈਚ ਦੇ 10 ਮਿੰਟਾਂ ਦੇ ਅੰਦਰ ਹੀ ਤਿੰਨੇ ਗੋਲ ਪਹਿਲੇ ਹਾਫ ਵਿੱਚ ਕੀਤੇ । ਮੈਚ ਦੇ 7ਵੇਂ ਮਿੰਟ ‘ਚ ਫਰਾਂਸ ਦੇ ਕਪਤਾਨ ਕਾਇਲੀਅਨ ਐਮਬਾਪੇ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਉਹ ਗੋਲ ਪੋਸਟ ‘ਤੇ ਪਹੁੰਚਦਾ, ਜੀਸਸ ਨਾਵਾਸ ਨੇ ਉਸ ਤੋਂ ਗੇਂਦ ਖੋਹ ਲਈ।

ਸਿਰਫ਼ ਦੋ ਮਿੰਟ ਬਾਅਦ, ਐਮਬਾਪੇ ਕੋਲ ਗੇਂਦ ਸੀ, ਉਸਨੇ ਬਿਨਾਂ ਕਿਸੇ ਦੇਰੀ ਦੇ ਆਪਣੇ ਸਾਥੀ ਨੂੰ ਪਾਸ ਕੀਤਾ ਅਤੇ ਕੋਲੋ ਮੁਆਨੀ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਗੇਂਦ ਨੂੰ ਹੈਡਰ ਨਾਲ ਗੋਲ ਪੋਸਟ ਵਿੱਚ ਜਾ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ।

ਸਪੇਨ ਨੇ 4 ਮਿੰਟਾਂ ਵਿੱਚ ਦੋ ਗੋਲ ਕੀਤੇ

ਫਰਾਂਸ ਦੀ ਟੀਮ ਅਤੇ ਉਸ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਬਹੁਤੀ ਦੇਰ ਨਾ ਰਹੀ, 15 ਮਿੰਟ ਬਾਅਦ ਸਪੇਨ ਨੇ ਸਕੋਰ ਬਰਾਬਰ ਕਰ ਦਿੱਤਾ। ਮੈਚ ਦੇ 21ਵੇਂ ਮਿੰਟ ਵਿੱਚ 16 ਸਾਲਾ ਲਾਮਿਨ ਯਾਮਲ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਠੀਕ 4 ਮਿੰਟ ਬਾਅਦ ਯਾਨੀ 25ਵੇਂ ਮਿੰਟ ‘ਚ ਦਾਨੀ ਓਲਮੋ ਨੇ ਗੋਲ ਕਰਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ।

ਪਹਿਲੇ ਹਾਫ ‘ਚ 2-1 ਨਾਲ ਅੱਗੇ ਚੱਲ ਰਹੇ ਸਪੇਨ ਦੇ ਖਿਡਾਰੀਆਂ ਦੀ ਬਰਾਬਰੀ ਕਰਨ ਦੀ ਅਸਫਲ ਕੋਸ਼ਿਸ਼ਦੂਜੇ ਹਾਫ ‘ਚ ਮਜ਼ਬੂਤ ​​ਰਹੀ। ਸਪੈਨਿਸ਼ ਟੀਮ ਫਰਾਂਸੀਸੀ ਡਿਫੈਂਸ ‘ਤੇ ਹਾਵੀ ਰਹੀ। ਹਾਲਾਂਕਿ ਮੈਚ ਦੇ 60ਵੇਂ ਮਿੰਟ ‘ਚ ਫਰਾਂਸ ਦੇ ਓਸਮਾਨ ਡੇਮਬੇਲੇ ਨੇ ਕਰਾਸ ਸ਼ਾਟ ਨਾਲ ਸਕੋਰ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਸ਼ਿਸ਼ ਨੂੰ ਸਪੇਨ ਦੇ ਗੋਲਕੀਪਰ ਉਨਾਈ ਸਿਮੋਨ ਨੇ ਨਾਕਾਮ ਕਰ ਦਿੱਤਾ। ਸਪੇਨ ਦੀ ਬੜ੍ਹਤ ਅੰਤ ਤੱਕ ਬਰਕਰਾਰ ਰਹੀ ਅਤੇ ਟੀਮ ਨੇ ਇਹ ਮੈਚ 2-1 ਨਾਲ ਜਿੱਤ ਲਿਆ।

 

ਕੈਬਨਿਟ ਮੰਤਰੀ ਕਟਾਰੂਚੱਕ ਨੇ ਹੜ੍ਹਾਂ ਨੂੰ ਲੈ ਕੇ ਕੀਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਖੇਤਰਾਂ ਦਾ ਕੀਤਾ ਵਿਸ਼ੇਸ ਦੋਰਾ ॥ Punjab News ॥ Latest News

0

ਕੈਬਨਿਟ ਮੰਤਰੀ ਕਟਾਰੂਚੱਕ ਨੇ ਹੜ੍ਹਾਂ ਨੂੰ ਲੈ ਕੇ ਕੀਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਖੇਤਰਾਂ ਦਾ ਕੀਤਾ ਵਿਸ਼ੇਸ ਦੋਰਾ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਿਲ੍ਹੇ ਅੰਦਰ ਸੰਭਾਵਿਤ ਹੜ੍ਹਾਂ ਨੂੰ ਲੈ ਕੇ ਕੀਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਬਮਿਆਲ ਅਤੇ ਨਰੋਟ ਜੈਮਲ ਸਿੰਘ ਖੇਤਰਾਂ ਦਾ ਕੀਤਾ ਵਿਸੇਸ ਦੋਰਾ

ਓੁਜ ਦਰਿਆ ਦੇ ਨਾਲ ਲਗਦੇ ਖੇਤਰ ਪਿੰਡ ਸਰੋਟਾ, ਖੋਜਕੀ ਚੱਕ ਕੁਲੀਆਂ ਅਤੇ ਪਹਾੜੀਪੁਰ ਖੇਤਰਾਂ ਦਾ ਕੀਤਾ ਦੋਰਾ
ਸੰਭਾਵਿੱਤ ਹੜ੍ਹ ਪ੍ਰਭਾਵਿੱਤ ਖੇਤਰਾਂ ਵਿੱਚ ਚਲ ਰਹੇ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜਾ, ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੀ ਅਧਿਕਾਰੀਆਂ ਨੂੰ ਕੀਤੀ ਹਦਾਇਤ

ਇਹ ਵੀ ਪੜ੍ਹੋ: ਜਲੰਧਰ ਪੱਛਮੀ ਉਪ ਚੋਣ -ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲਾ || Punjab News

ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਜ਼ਿਲਾ ਪਠਾਨਕੋਟ ਦੇ ਅਧੀਨ ਵਿਧਾਨ ਸਭਾ ਹਲਕਾ ਭੋਆ ਦੇ ਬਾਡਰ ਏਰੀਆ ਨਰੋਟ ਜੈਮਲ ਸਿੰਘ ਵ ਬਮਿਆਲ ਵਿਖੇ ਹੜ੍ਹ ਪ੍ਰਭਾਵਿੱਤ ਖੇਤਰ ਦੇ ਪਿੰਡ ਸਰੋਟਾ, ਖੋਜਕੀਚੱਕ ਕੁੱਲੀਆਂ ਅਤੇ ਪਹਾੜੀਪੁਰ ਵਿਖੇ ਪਹੁੰਚੇ ਜਿੱਥੇ ਪਹੁੰਚ ਕੇ ਉਹਨਾਂ ਨੇ ਜਿਹੜੇ ਖੇਤਰ ਪਿਛਲੇ ਸਾਲ ਓੁਜ ਦਰਿਆ ਵਿੱਚ ਆਏ ਹੜ੍ਹ ਦੇ ਕਾਰਨ ਪ੍ਰਭਾਵਿੱਤ ਹੋਏ ਸਨ ਊਨ੍ਹਾਂ ਪਿੰਡਾਂ ਦਾ ਜਾਇਜਾ ਲਿਆ।

ਇਹ ਵੀ ਪੜ੍ਹੋ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਵਿਦੇਸ਼ ‘ਚ ਹੋਈ ਮੌ.ਤ || Today News

ਪਿੰਡ ਸਰੋਟਾ ਵਿਖੇ ਪਹੁੰਚਣ ਤੇ ਉਨ੍ਹਾਂ ਨਰੇਗਾ ਅਧੀਨ ਕਰੇਟ ਬਣਾਉਂਣ ਦਾ ਕਾਰਜ ਕਰ ਰਹੀਆਂ ਮਹਿਲਾਵਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਕੈਬਨਿਟ ਮੰਤਰੀ ਪੰਜਾਬ ਵੱਲੋਂ ਓੁਜ ਦਰਿਆ ਦੇ ਨਾਲ ਲੱਗਦੇ ਖੇਤਰਾਂ ਤੇ ਚੱਲ ਰਹੇ ਅਗੇਤੇ ਬਚਾਓ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਪਿੰਡ ਸਰੋਟਾ ਦੇ ਨਾਲ ਲਗਦੇ ਓੁਜ ਦਰਿਆ ਤੇ ਚਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਜਿਨਾਂ ਜਲਦੀ ਹੋ ਸਕਦਾ ਹੈ ਕਰੇਟ ਲਗਾਉਣ ਦਾ ਬਾਕੀ ਰਹਿ ਗਿਆ ਕੰਮ ਨਿਰਧਾਰਿਤ ਸਮੇਂ ਦੇ ਅੰਦਰ ਪੂਰਾ ਕੀਤਾ ਜਾਵੇ ਤਾਂ ਜੋ ਲੋਕ ਓੁਜ ਦਰਿਆ ਵਿੱਚ ਆਉਣ ਵਾਲੇ ਪਾਣੀ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ।

ਪੰਜਾਬ ਸਰਕਾਰ ਨੇ ਸਾਰੇ SSP’s ਤੇ ਪੁਲਿਸ ਕਮਿਸ਼ਨਰਾਂ ਨੂੰ ਐਕਸੀਡੈਂਟ ਕੇਸਾਂ ਬਾਰੇ ਦਿੱਤੀਆਂ ਸਖਤ ਹਦਾਇਤਾਂ ॥ Punjab News ॥ Latest News

0

ਪੰਜਾਬ ਸਰਕਾਰ ਨੇ ਸਾਰੇ SSP’s ਤੇ ਪੁਲਿਸ ਕਮਿਸ਼ਨਰਾਂ ਨੂੰ ਐਕਸੀਡੈਂਟ ਕੇਸਾਂ ਬਾਰੇ ਦਿੱਤੀਆਂ ਸਖਤ ਹਦਾਇਤਾਂ

ਪੰਜਾਬ ਸਰਕਾਰ ਨੇ ਸਾਰੇ SSP’s ਤੇ ਪੁਲਿਸ ਕਮਿਸ਼ਨਰਾਂ ਨੂੰ ਐਕਸੀਡੈਂਟ ਕੇਸਾਂ ਬਾਰੇ ਸਖਤ ਹਦਾਇਤਾਂ ਦਿੱਤੀਆਂ ਹਨ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ‘ਚ ਲਿਖਿਆ ਗਿਆ ਹੈ ਕਿ ਉਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਆਪ ਦੇ ਅਧੀਨ ਤਾਇਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਕਰਮਚਾਰੀ/ਫੀਲਡ ਯੂਨਿਟਾਂ/ ਮੁੱਖ ਅਫਸਰ ਥਾਣਾ/ਚੌਕੀ ਇੰਚਾਰਜਾਂ/ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਵਿਸ਼ਾ ਅੰਕਿਤ ਮਾਮਲੇ ਸਬੰਧੀ ਆਮ ਪਬਲਿਕ ਨੂੰ ਜਾਗਰੂਕ ਕਰਨ ਕਿ ਜੇਕਰ ਕੋਈ ਵਿਅਕਤੀ ਸੜਕੀ ਦੁਰਘਟਨਾ ਹੋਣ ਤੇ ਉਸ ਹਾਦਸੇ ਵਿੱਚ ਜਖਮੀ ਵਿਅਕਤੀਆਂ ਨੂੰ ਨਜਦੀਕੀ ਹਸਪਤਾਲ ਵਿੱਚ ਦਾਖਲ ਕਰਵਾਉਦਾ ਹੈ ਉਸ ਵਿਅਕਤੀ ਨੂੰ ਕਿਸੇ ਵੀ ਪੁਲਿਸ ਕਾਰਵਾਈ ਲਈ ਰੋਕਿਆ ਨਹੀਂ ਜਾਵੇਗਾ, ਤੰਗ ਪਰੇਸ਼ਾਨ ਨਹੀਂ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਵਿਸ਼ਾ ਅੰਕਿਤ ਫਰਿਸ਼ਤੇ ਸਕੀਮ-2024 ਅਨੁਸਾਰ ਜਖਮੀਆਂ ਦੀ ਮੱਦਦ ਕਰਨ ਵਾਲੇ ਵਿਅਕਤੀ ਨੂੰ 2000/- ਰੁਪਏ ਅਤੇ ਜੀਵਨ ਰੱਖਿਆ ਪ੍ਰਸ਼ਸਾ ਪੱਤਰ ਨਾਲ ਨਿਵਾਜਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਵਿਦੇਸ਼ ‘ਚ ਹੋਈ ਮੌ.ਤ || Today News

ਇਸ ਸਬੰਧੀ ਜਿਲਾ ਪੱਧਰ ਤੇ ਪਬਲਿਕ ਰਿਲੇਸ਼ਨ ਅਫਸਰ ਰਾਹੀਂ, ਪ੍ਰਿੰਟ ਮੀਡਿਆ ਰਾਹੀਂ, ਇਲੈਕਟ੍ਰੌਨਿਕ ਮੀਡਿਆ ਰਾਹੀਂ ਵੀ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ।

ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਵਿਦੇਸ਼ ‘ਚ ਹੋਈ ਮੌ.ਤ || Today News

0

ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਵਿਦੇਸ਼ ‘ਚ ਹੋਈ ਮੌ.ਤ

ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਦੀ ਵਿਦੇਸ਼ ‘ਚ ਵੱਖ-ਵੱਖ ਕਾਰਨਾਂ ਕਰਕੇ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਵਿਦੇਸ਼ ‘ਚ ਮੌ.ਤ ਹੋ ਗਈ ਹੈ।

ਮੁਕੇਰੀਆਂ ਦੇ ਪਿੰਡ ਬਰਨਾਲਾ ਦੇ 29 ਸਾਲਾ ਨੌਜਵਾਨ ਗੁਰਭੇਜ ਸਿੰਘ ਦੀ ਅਮਰੀਕਾ ਵਿੱਚ ਅਚਾਨਕ ਮੌਤ ਹੋ ਗਈ। ਗੁਰਭੇਜ ਸਿੰਘ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਗੁਰਬੇਜ ਸਿੰਘ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸੀ ਤੇ 9 ਸਾਲ ਪਹਿਲਾਂ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ। ਨੌਜਵਾਨ ਦੇ ਮੌਤ ਹੋਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਜਾਣਕਾਰੀ ਦਿੰਦੇ ਹੋਏ ਗੁਰਭੇਜ ਦੇ ਪਿਤਾ ਰਘੁਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਭੇਜ 2015 ‘ਚ ਵਰਕ ਪਰਮਿਟ ‘ਤੇ ਅਮਰੀਕਾ ਗਿਆ ਸੀ ਅਤੇ ਕੈਲੀਫੋਰਨੀਆ ਸ਼ਹਿਰ ‘ਚ ਰਹਿੰਦਾ ਸੀ। ਗੁਰਭੇਜ ਬਹੁਤ ਹੋਣਹਾਰ ਅਤੇ ਖੁਸ਼ਦਿਲ ਲੜਕਾ ਸੀ। ਰਘੁਵੀਰ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਗੁਰਬੇਜ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਪਰ ਹੁਣ ਉਹ ਬਿਲਕੁਲ ਠੀਕ ਸੀ। 3 ਦਿਨ ਪਹਿਲਾਂ ਹੀ ਉਸਦਾ ਕਾਲ ਵੀ ਆਇਆ ਸੀ ਅਤੇ ਉਹ ਬਹੁਤ ਖੁਸ਼ ਸੀ। ਪਰ ਅੱਜ ਉਨ੍ਹਾਂ ਨੂੰ ਫੋਨ ਆਇਆ ਕਿ ਗੁਰਭੇਜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਪੱਛਮੀ ਉਪ ਚੋਣ -ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲਾ || Punjab News

ਰਘੁਵੀਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਛੋਟੇ ਬੇਟੇ ਦਾ ਵਿਆਹ ਤੈਅ ਕਰ ਲਿਆ ਸੀ ਅਤੇ ਗੁਰਭੇਜ ਕਹਿ ਰਿਹਾ ਸੀ ਕਿ ਪਾਪਾ ਵੀਰ ਦਾ ਵਿਆਹ ਤੁਸੀਂ ਕਰ ਲਓ, ਮੈਂ ਅਗਲੇ ਸਾਲ ਆ ਕੇ ਆਪਣੀ ਭੈਣ ਦਾ ਵਿਆਹ ਕਰੂੰਗਾ। ਗੁਰਭੇਜ ਦੀ ਮਾਂ ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਸਦਮੇ ‘ਚ ਹੈ।

ਮ੍ਰਿਤਕ ਗੁਰਭੇਜ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਛੋਟਾ ਲੜਕਾ ਕੈਨੇਡਾ ਰਹਿੰਦਾ ਹੈ। ਆਪਣੇ ਭਰਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਹ ਅਮਰੀਕਾ ਚਲਾ ਗਿਆ ਹੈ। ਉੱਥੇ ਜਾਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਗੁਰਭੇਜ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ ਜਾਂ ਉਸ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ ਕੀਤਾ ਜਾਵੇਗਾ।