Home Blog Page 1447

ਅੱਤ ਗਰਮੀ ਦਾ ਕਹਿਰ ਜਾਰੀ ਪੰਜਾਬ ‘ਚ ਬਿਜਲੀ ਦੀ ਮੰਗ ‘ਚ ਹੋਇਆ ਵਾਧਾ

0

ਅੱਤ ਗਰਮੀ ਦਾ ਕਹਿਰ ਜਾਰੀ
ਪੰਜਾਬ ‘ਚ ਬਿਜਲੀ ਦੀ ਮੰਗ ‘ਚ ਹੋਇਆ ਵਾਧਾ

ਰਾਜਾ ਵੜਿੰਗ ਅੱਜ ਜ਼ਿਲ੍ਹਾ ਪ੍ਰਧਾਨਾਂ ਨਾਲ ਕਰਨਗੇ ਮੀਟਿੰਗ || Punjab News

0

ਰਾਜਾ ਵੜਿੰਗ ਅੱਜ ਜ਼ਿਲ੍ਹਾ ਪ੍ਰਧਾਨਾਂ ਨਾਲ ਕਰਨਗੇ ਮੀਟਿੰਗ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਪਾਰਟੀ ਦੇ ਸਾਰੇ ਜ਼ਿਲਾ ਪ੍ਰਧਾਨਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਸ ਬੈਠਕ ‘ਚ ਚੋਣ ਨਤੀਜਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹ ਆਉਣ ਵਾਲੀਆਂ ਪੰਜ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਵੀ ਰਣਨੀਤੀ ਬਣਾਉਣਗੇ।

ਮੀਟਿੰਗ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸਵੇਰੇ 11:30 ਵਜੇ ਰੱਖੀ ਗਈ ਹੈ। ਪਾਰਟੀ ਲੋਕ ਸਭਾ ਚੋਣਾਂ ਤੋਂ ਮਿਲੀ ਆਕਸੀਜਨ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਸਿੱਧੇ ਤੌਰ ‘ਤੇ ਜਨਤਾ ਨਾਲ ਜੋੜਿਆ ਜਾਏ ਕਿਉਂਕਿ ਹੁਣ ਵਿਧਾਨ ਸਭਾ ਚੋਣਾਂ ਲਈ ਢਾਈ ਸਾਲ ਤੋਂ ਵੀ ਘੱਟ ਸਮਾਂ ਬਾਕੀ ਹੈ। ਅਜਿਹੇ ਵਿੱਚ ਪਾਰਟੀ ਕੋਈ ਕਸਰ ਬਾਕੀ ਛੱਡਣ ਦੇ ਮੂਡ ਵਿੱਚ ਨਹੀਂ ਹੈ।

ਇਸ ਵਾਰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਪਾਰਟੀ ਨੇ 13 ਵਿੱਚੋਂ ਸੱਤ ਸੀਟਾਂ ਜਿੱਤੀਆਂ ਹਨ, ਜਦੋਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਿਰਫ਼ ਤਿੰਨ ਸੀਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤੇ ਦੋ ਆਜ਼ਾਦ ਉਮੀਦਵਾਰ ਜਿੱਤੇ। ਹਾਲਾਂਕਿ ਭਾਜਪਾ ਚੋਣਾਂ ‘ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।

ਇਹ ਵੀ ਪੜ੍ਹੋ ਸਾਬਕਾ DSP ਨੇ ਕੀਤੀ ਖੁਦ.ਕੁਸ਼ੀ! || Punjab News

ਇਸ ਚੋਣ ਵਿਚ ਮਿਲੀ ਸਫਲਤਾ ਕਈ ਮਾਇਨਿਆਂ ਵਿਚ ਵਿਸ਼ੇਸ਼ ਸੀ, ਕਿਉਂਕਿ ਪਾਰਟੀ ਦੇ ਦਿੱਗਜ ਆਗੂ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਦੀ ਬਿਮਾਰੀ ਕਾਰਨ ਦੂਰ ਹੀ ਰਹੇ। ਸੂਬੇ ਵਿੱਚ ਪਾਰਟੀ ਦੀ ਸਰਕਾਰ ਨਹੀਂ ਸੀ। ਹਾਲਾਂਕਿ ਪਾਰਟੀ ਹਾਈਕਮਾਂਡ ਪੰਜਾਬ ਵਿੱਚ ਪੂਰੀ ਤਰ੍ਹਾਂ ਦਿਲਚਸਪੀ ਲੈ ਰਹੀ ਸੀ।

ਪ੍ਰਿਅੰਕਾ ਅਤੇ ਰਾਹੁਲ ਗਾਂਧੀ ਨੇ ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਰੈਲੀਆਂ ਕੀਤੀਆਂ। ਪਾਰਟੀ ਹਰ ਥਾਂ ਜਿੱਤੀ ਹੈ। ਹਾਲਾਂਕਿ 2019 ਵਿਚ ਸੂਬੇ ‘ਚ ਕਾਂਗਰਸ ਦੀ ਸਰਕਾਰ ਸੀ। ਉਸ ਸਮੇਂ ਪਾਰਟੀ ਨੇ 8 ਸੀਟਾਂ ਜਿੱਤੀਆਂ ਸਨ,। ਜਦੋਂ ਕਿ ਅਕਾਲੀ ਦਲ ਭਾਜਪਾ ਗਠਜੋੜ ਨੂੰ ਚਾਰ ਅਤੇ ‘ਆਪ’ ਨੂੰ ਇੱਕ ਸੀਟ ਮਿਲੀ ਸੀ।

ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਤੋਂ ਬਾਅਦ ਹੁਣ ਜਲੰਧਰ ਪੱਛਮੀ ਦੀ ਉਪ ਚੋਣ ਪਾਰਟੀ ਲਈ ਇਮਤਿਹਾਨ ਬਣ ਗਈ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਵਿੱਚ ਡੇਰੇ ਲਾਏ ਹੋਏ ਸਨ। ਸਾਰੇ ਪੁਰਾਣੇ ਦਿੱਗਜ ਆਗੂਆਂ ਨੂੰ ਇੱਕ ਮੰਚ ‘ਤੇ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸਾਬਕਾ DSP ਨੇ ਕੀਤੀ ਖੁਦ.ਕੁਸ਼ੀ! || Punjab News

0

ਸਾਬਕਾ DSP ਨੇ ਕੀਤੀ ਖੁਦ.ਕੁਸ਼ੀ!

ਲੁਧਿਆਣਾ ਵਿੱਚ ਇੱਕ ਸੇਵਾਮੁਕਤ ਡੀਐਸਪੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੇਵਾਮੁਕਤ ਡੀਐਸਪੀ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਉਹ ਕਰੀਬ ਇੱਕ ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਉਹ ਮਾਨਸਿਕ ਤੌਰ ‘ਤੇ ਬੀਮਾਰ ਸੀ। ਮ੍ਰਿਤਕ ਸੇਵਾਮੁਕਤ ਡੀਐਸਪੀ ਦਾ ਨਾਂ ਬਰਜਿੰਦਰ ਸਿੰਘ ਭੁੱਲਰ ਹੈ। ਭੁੱਲਰ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਬੀਮਾਰ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ

ਜਾਣਕਾਰੀ ਮੁਤਾਬਕ ਭੁੱਲਰ ਨੇ ਸਰਾਭਾ ਨਗਰ ਸਥਿਤ ਗ੍ਰੀਨ ਐਵੀਨਿਊ ਸਥਿਤ ਆਪਣੇ ਘਰ ‘ਚ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਉਹ ਇੱਥੇ ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਸੀ, ਜਦਕਿ ਉਸ ਦੀ ਪਤਨੀ ਅਤੇ ਬੱਚੇ ਵਿਦੇਸ਼ ਰਹਿੰਦੇ ਹਨ।

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਿਵੇਂ ਹੀ ਮਾਤਾ-ਪਿਤਾ ਉਸ ਦੇ ਕਮਰੇ ‘ਚ ਪਹੁੰਚੇ ਤਾਂ ਸਾਰੇ ਹੈਰਾਨ ਰਹਿ ਗਏ। ਬਰਜਿੰਦਰ ਸਿੰਘ ਭੁੱਲਰ ਦੀ ਖੂਨ ਨਾਲ ਲੱਥਪੱਥ ਲਾਸ਼ ਕੁਰਸੀ ਦੇ ਕੋਲ ਪਈ ਸੀ। ਪਰਿਵਾਰਕ ਮੈਂਬਰਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੰਭਾਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਣ ‘ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਥਾਣਾ ਸਰਾਭਾ ਨਗਰ ਦੇ ਐਸਐਚਓ ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਭੁੱਲਰ ਮਾਨਸਿਕ ਤੌਰ ’ਤੇ ਬੀਮਾਰ ਸੀ। ਐੱਸਐੱਚਓ ਮੁਤਾਬਕ ਭੁੱਲਰ ਨੇ ਆਪਣੇ ਕਮਰੇ ਵਿੱਚ ਕੁਰਸੀ ’ਤੇ ਬੈਠ ਕੇ ਖ਼ੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਉਸ ਦੇ ਮਾਤਾ-ਪਿਤਾ ਕਮਰੇ ਵਿਚ ਚਲੇ ਗਏ ਅਤੇ ਕੁਰਸੀ ‘ਤੇ ਪਈ ਉਸ ਦੀ ਲਾਸ਼ ਨੂੰ ਦੇਖ ਕੇ ਹੈਰਾਨ ਰਹਿ ਗਏ। ਉਸ ਨੇ ਆਪਣੇ ਆਪ ਨੂੰ ਸਿਰ ਵਿੱਚ ਗੋਲੀ ਮਾਰ ਲਈ ਹੈ।

ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ ਪਾਵੋ ਨੂਰਮੀ ਖੇਡਾਂ ‘ਚ ਜਿੱਤਿਆ ਗੋਲਡ ਮੈਡਲ

ਭੁੱਲਰ 2023 ਵਿੱਚ ਤੀਜੀ ਭਾਰਤੀ ਰਿਜ਼ਰਵ ਬਟਾਲੀਅਨ (IRB) ਤੋਂ ਸੇਵਾਮੁਕਤ ਸੀ। ਉਸ ਨੇ ਲੁਧਿਆਣਾ ਵਿੱਚ ਐਸਐਚਓ ਵਜੋਂ ਵੀ ਕੰਮ ਕੀਤਾ ਸੀ। ਵਿਦੇਸ਼ ਵਿਚ ਰਹਿੰਦੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਨੀਰਜ ਚੋਪੜਾ ਨੇ ਪਾਵੋ ਨੂਰਮੀ ਖੇਡਾਂ ‘ਚ ਜਿੱਤਿਆ ਗੋਲਡ ਮੈਡਲ || Today News

0

ਨੀਰਜ ਚੋਪੜਾ ਨੇ ਪਾਵੋ ਨੂਰਮੀ ਖੇਡਾਂ ‘ਚ ਜਿੱਤਿਆ ਗੋਲਡ ਮੈਡਲ

ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ। ਉਸ ਨੇ ਪਾਵੋ ਨੂਰਮੀ ਖੇਡਾਂ 2024 ‘ਚ ਖੇਡਦੇ ਹੋਏ ਮੰਗਲਵਾਰ ਨੂੰ ਇਤਿਹਾਸ ਰਚ ਦਿੱਤਾ। ਉਸ ਨੇ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਸੋਨ ਤਮਗਾ ਜਿੱਤਿਆ।

2022 ਦੀਆਂ ਪਾਵੋ ਨੂਰਮੀ ਖੇਡਾਂ ਵਿੱਚ ਨੀਰਜ 89 ਮੀਟਰ ਜੈਵਲਿਨ ਸੁੱਟ ਕੇ ਦੂਜੇ ਸਥਾਨ ’ਤੇ ਰਿਹਾ ਸੀ। ਇਸ ਵਾਰ ਉਸ ਨੇ 85.97 ਮੀਟਰ ਦੂਰ ਜੈਵਲਿਨ ਸੁੱਟਿਆ। ਉਸ ਦੇ ਇਸ ਰਿਕਾਰਡ ਨੂੰ ਮੁਕਾਬਲੇ ‘ਚ ਮੌਜੂਦ ਕੋਈ ਹੋਰ ਐਥਲੀਟ ਨਹੀਂ ਤੋੜ ਸਕਿਆ। ਇਸ ਤਰ੍ਹਾਂ ਉਸ ਨੇ ਫਿਨਲੈਂਡ ‘ਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਨੰਬਰ-1 ‘ਤੇ ਰਹਿ ਕੇ ਸੋਨੇ ‘ਤੇ ਕਬਜ਼ਾ ਕੀਤਾ। ਨੀਰਜ ਚੋਪੜਾ ਸੱਟ ਕਾਰਨ ਸਾਲ 2023 ‘ਚ ਹੋਣ ਵਾਲੇ ਇਸ ਟੂਰਨਾਮੈਂਟ ‘ਚ ਹਿੱਸਾ ਨਹੀਂ ਲੈ ਸਕਿਆ ਸੀ।

ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਦੌਰਾਨ ਸੋਨ ਤਮਗਾ ਜਿੱਤਿਆ ਸੀ। ਪੈਰਿਸ ਓਲੰਪਿਕ 26 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ ‘ਚ ਨੀਰਜ ਦਾ ਪਾਵੋ ਨੂਰਮੀ ਖੇਡਾਂ 2024 ‘ਚ ਸੋਨ ਤਮਗਾ ਜਿੱਤਣਾ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖਬਰ ਹੈ। ਜੇਕਰ ਇਸ ਮੈਚ ਦੀ ਗੱਲ ਕਰੀਏ ਤਾਂ ਨੀਰਜ ਤੋਂ ਬਾਅਦ ਫਿਨਲੈਂਡ ਦੇ ਟੋਨੀ ਕੇਰਾਨੇਨ ਨੇ 84.19 ਮੀਟਰ ਦੀ ਥਰੋਅ ਕੀਤੀ ਅਤੇ ਉਹ ਦੂਜੇ ਸਥਾਨ ‘ਤੇ ਰਹਿ ਕੇ ਚਾਂਦੀ ਦਾ ਤਮਗਾ ਜਿੱਤਣ ‘ਚ ਸਫਲ ਰਿਹਾ, ਜਦੋਂ ਕਿ ਓਲੀਵੀਅਰ ਹੈਲੈਂਡਰ ਨੇ 83.96 ਮੀਟਰ ਦੀ ਆਪਣੀ ਸਰਵੋਤਮ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਇਹ ਵੀ ਪੜ੍ਹੋ : ਉਦਘਾਟਨ ਤੋਂ ਪਹਿਲਾਂ ਹੀ 12 ਕਰੋੜ ਦੀ ਲਾਗਤ ਨਾਲ…

ਨੀਰਜ ਚੋਪੜਾ ਸ਼ੁਰੂ ‘ਚ ਮੈਚ ਦੌਰਾਨ ਥੋੜਾ ਪਛੜਦਾ ਨਜ਼ਰ ਆਇਆ, ਉਹ ਦੂਜੀ ਕੋਸ਼ਿਸ਼ ਤੱਕ ਵੀ ਅਗਵਾਈ ਕਰਨ ਦੀ ਸਥਿਤੀ ਵਿੱਚ ਨਹੀਂ ਸੀ। ਹਾਲਾਂਕਿ ਆਪਣੀ ਤੀਜੀ ਕੋਸ਼ਿਸ਼ ‘ਚ ਉਸ ਨੇ ਸ਼ਾਨਦਾਰ ਵਾਪਸੀ ਕੀਤੀ। ਇਸ ਵਾਰ ਉਸ ਨੇ 85.97 ਮੀਟਰ ਤੱਕ ਜੈਵਲਿਨ ਸੁੱਟਿਆ, ਜਿਸ ਨੂੰ ਹੋਰ ਕੋਸ਼ਿਸ਼ਾਂ ਦੌਰਾਨ ਵੀ ਕੋਈ ਨਹੀਂ ਹਰਾ ਸਕਿਆ। ਇਸ ਤਰ੍ਹਾਂ ਉਸ ਨੇ ਸੋਨੇ ‘ਤੇ ਕਬਜ਼ਾ ਕਰ ਲਿਆ।

ਸਕਾਰਾਤਮਕ ਵਿਚਾਰ

0
Positive ideas

ਬੰਦਗੀ ਦਾ ਮਤਲਬ ਸਿਰਫ ਉਸਦੀ ਅਰਾਧਨਾ ਹੀ ਨਹੀਂ
ਬਲਕਿ ਈਰਖਾ , ਦੁਬੀਧਾ , ਨਫ਼ਰਤ ਨੂੰ ਖ਼ਤਮ ਕਰਨਾ ਹੈ

ਗੁਰਬਾਣੀ ਵਿਚਾਰ

0
Gurbani thoughts

ਜੋ ਰਸਤਾ ਪਰਮਾਤਮਾ ਨੇ ਤੁਹਾਡੇ ਲਈ ਖੋਲ੍ਹਿਆ ਹੋਵੇ
ਉਸਨੂੰ ਕੋਈ ਬੰਦ ਨਹੀਂ ਕਰ ਸਕਦਾ

 

ਉਦਘਾਟਨ ਤੋਂ ਪਹਿਲਾਂ ਹੀ 12 ਕਰੋੜ ਦੀ ਲਾਗਤ ਨਾਲ ਬਣਾਇਆ ਪੁਲ ਹੋਇਆ ਢਹਿ-ਢੇਰੀ || Latest News

0

ਉਦਘਾਟਨ ਤੋਂ ਪਹਿਲਾਂ ਹੀ 12 ਕਰੋੜ ਦੀ ਲਾਗਤ ਨਾਲ ਬਣਾਇਆ ਪੁਲ ਹੋਇਆ ਢਹਿ-ਢੇਰੀ

ਉਦਘਾਟਨ ਤੋਂ ਪਹਿਲਾਂ ਹੀ 12 ਕਰੋੜ ਦੀ ਲਾਗਤ ਨਾਲ ਬਣਾਇਆ ਪੁਲ ਢਹਿ-ਢੇਰੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਬਿਹਾਰ ਵਿਚ ਇਕ ਵਾਰ ਫਿਰ ਤੋਂ ਪੁਲ ਹਾਦਸਾ ਹੋਇਆ ਹੈ। ਉਦਘਾਟਨ ਤੋਂ ਪਹਿਲਾਂ ਹੀ ਪੁਲ ਤਬਾਹ ਹੋ ਕੇ ਨਦੀ ਵਿਚ ਸਮਾ ਗਿਆ। ਘਟਨਾ ਅਰਰੀਆ ਜ਼ਿਲ੍ਹੇ ਦੇ ਸਿਕਟੀ ਪ੍ਰਖੰਡ ਦੀ ਹੈ। ਇਥੇ ਕਰੋੜਾਂ ਦੀ ਲਾਗਤ ਨਾਲ ਬਕਰਾ ਨਦੀ ਦੇ ਪੜਰੀਆ ਘਾਟ ‘ਤੇ ਬਣਿਆ ਪੁਲ ਅਚਾਨਕ ਨਦੀ ਵਿਚ ਸਮਾ ਗਿਆ। ਘਟਨਾ ਦੇ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ।

ਲੋਕਾਂ ਦਾ ਦੋਸ਼ ਹੈ ਕਿ ਪੁਲ ਦੇ ਨਿਰਮਾਣ ਵਿਚ ਘਟੀਆ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਲਈ ਪੁਲ ਉਦਘਾਟਨ ਤੋਂ ਪਹਿਲਾਂ ਹੀ ਨਸ਼ਟ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਹੁਣੇ ਜਿਹੇ ਪੁਲ ਦੇ ਐਪ੍ਰੋਚ ਰਸਤੇ ਨੂੰ ਬਹਾਲ ਕਰਨ ਦੀ ਵਿਭਾਗ ਵੱਲੋਂ ਕਵਾਇਦ ਸ਼ੁਰੂ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਇਹ ਹਾਦਸਾ ਹੋ ਗਿਆ।

ਇਹ ਵੀ ਪੜ੍ਹੋ : ਇਸ ਸ਼ਹਿਰ ਦੇ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮਕੀ, ਸਰਚ ਆਪ੍ਰੇਸ਼ਨ ਜਾਰੀ Today News || Latest News

ਨੇਪਾਲ ਵਿਚ ਪਏ ਮੀਂਹ ਕਾਰਨ ਅਚਾਨਕ ਆਈ ਨਦੀ ਵਿਚ ਤੇਜ਼ ਵਹਾਅ ਨੇ ਪੁਲ ਨੂੰ ਆਪਣੇ ਨਾਲ ਵਹਾਅ ਲਿਆ। ਪੁਲ ਦਾ ਕੰਮ ਪੂਰਾ ਹੋ ਗਿਆ ਹੁੰਦਾ ਤਾਂ ਇਸ ਨਾਲ ਸਿਕਟੀ ਤੇ ਕੁਰਸਾਕਾਂਟਾ ਪ੍ਰਖੰਡ ਜੁੜ ਜਾਂਦਾ। ਇਹ ਦੁਖਦ ਗੱਲ ਹੈ ਕਿ ਸਰਕਾਰ ਨੇ ਇਸ ਪੁਲ ‘ਤੇ 12 ਕਰੋੜ ਰੁਪਏ ਖਰਚ ਕੀਤੇ ਸਨ ਪਰ ਸਾਰਾ ਕੁਝ ਪਾਣੀ ਵਿਚ ਚਲਾ ਗਿਆ।

ਯੂਜਰਸ ਹੋ ਰਹੇ ਪ੍ਰੇਸ਼ਾਨ, ਦੇਸ਼ ਭਰ ‘ਚ ਠੱਪ ਹੋਈਆਂ X, Insta, Telegram, Snapchat ਦੀਆਂ ਸੇਵਾਵਾਂ || Today News

0

ਯੂਜਰਸ ਹੋ ਰਹੇ ਪ੍ਰੇਸ਼ਾਨ, ਦੇਸ਼ ਭਰ ‘ਚ ਠੱਪ ਹੋਈਆਂ X, Insta, Telegram, Snapchat ਦੀਆਂ ਸੇਵਾਵਾਂ

ਇਕ ਵਾਰ ਫਿਰ ਤੋਂ X, ਗੂਗਲ, ਇੰਸਟਾਗ੍ਰਾਮ, ਟੈਲੀਗ੍ਰਾਮ, ਯੂ ਟਿਊਬ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਯੂਜਰਸ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Downdetector ਮੁਤਾਬਕ ਦੇਸ਼ ਦੇ ਕਈ ਮੁੱਖ ਸ਼ਹਿਰਾਂ ਵਿਚ ਸੇਵਾਵਾਂ ਠੱਪ ਹੋਈਆਂ ਹਨ ਜਿਸ ਕਰਕੇ ਯੂਜਰਸ ਇਨ੍ਹਾਂ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ।

ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਐਲਾਨ, ਪੰਜਾਬ ਪੁਲਿਸ ‘ਚ 10 ਹਜ਼ਾਰ ਮੁਲਾਜ਼ਮ…

ਲਗਭਗ 3000 ਤੋਂ ਵੱਧ ਯੂਜਰਸ ਨੇ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ। ਸਭ ਤੋਂ ਜ਼ਿਆਦਾ ਦਿੱਕਤ ਐਕਸ ਤੇ ਸਨੈਪਚੈਟ ਦੇ ਯੂਜਰਸ ਨੂੰ ਹੋ ਰਹੀ ਹੈ। ਨੈਟਵਰਕ ਡਾਊਨ ਹੋਣ ਕਾਰਨ WhatsApp ਵਿਚ ਦੁਪਹਿਰ ਲਗਭਗ 2 ਵਜੇ ਦਿੱਕਤ ਆਈ। ਇੰਸਟਾਗ੍ਰਾਮ, ਗੂਗਲ, ਐਕਸ ਤੇ ਸਨੈਪਚੈਟ ਦੇ ਯੂਜਰਸ ਨੂੰ ਵੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ।

ਮੀਤ ਹੇਅਰ ਨੇ ਵਿਧਾਇਕੀ ਤੋਂ ਦਿੱਤਾ ਅਸਤੀਫਾ Today News || Latest News

0

ਮੀਤ ਹੇਅਰ ਨੇ ਵਿਧਾਇਕੀ ਤੋਂ ਦਿੱਤਾ ਅਸਤੀਫਾ

ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਵਾਲੇ ਬਰਨਾਲਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦੀ ਸੀਟ ਵੀ ਖਾਲੀ ਹੋ ਗਈ।

ਇਹ ਵੀ ਪੜ੍ਹੋ : ਇਸ ਸ਼ਹਿਰ ਦੇ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮਕੀ, ਸਰਚ ਆਪ੍ਰੇਸ਼ਨ ਜਾਰੀ Today News || Latest News

ਦੂਜੇ ਪਾਸੇ ਇਸ ਅਸਤੀਫੇ ਨੂੰ ਜਲਦ ਹੀ ਸਪੀਕਰ ਵੱਲੋਂ ਮਨਜ਼ੂਰ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਤਿੰਨ ਚੋਣਾਂ ਜਿੱਤਣ ਵਾਲੇ ਤਿੰਨ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਗਏ ਹਨ।

 

ਇਸ ਸ਼ਹਿਰ ਦੇ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮਕੀ, ਸਰਚ ਆਪ੍ਰੇਸ਼ਨ ਜਾਰੀ Today News || Latest News

0

ਇਸ ਸ਼ਹਿਰ ਦੇ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮਕੀ, ਸਰਚ ਆਪ੍ਰੇਸ਼ਨ ਜਾਰੀ

ਪਟਨਾ ਏਅਰਪੋਰਟ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੁਲਜ਼ਮਾਂ ਨੇ ਈ-ਮੇਲ ਭੇਜ ਕੇ ਇਹ ਧਮਕੀ ਦਿੱਤੀ ਹੈ। ਇਸ ਦੇ ਬਾਅਦ ਏਅਰਪੋਰਟ ‘ਤੇ ਹੜਕੰਪ ਮਚ ਗਿਆ ਹੈ ਤੇ ਤੁਰੰਤ ਹੀ ਅਧਿਕਾਰੀਆਂ ਦੀ ਐਮਰਜੈਂਸੀ ਬੈਠਕ ਬੁਲਾਈ ਗਈ। ਇਸ ਦੇ ਬਾਅਦ ਏਅਰਪੋਰਟ ਪ੍ਰਸ਼ਾਸਨ ਹਾਈ ਅਲਰਟ ਮੋਡ ‘ਤੇ ਆ ਗਈ। ਫੌਰਨ ਏਅਰਪੋਰਟ ਥਾਣਾ ਦੀ ਪੁਲਿਸ ਤੇ CISF ਦੀ ਟੀਮ ਪਟਨਾ ਏਅਰਪੋਰਟ ‘ਤੇ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਬੰਬ ਸੁਕਵੈਡ ਦੀ ਟੀਮ ਵੀ ਪਹੁੰਚੀ।

ਸਾਈਬਰ ਸੈੱਲ ਦੀ ਟੀਮ ਜਾਂਚ ‘ਚ ਜੁੱਟੀ

ਦੁਪਹਿਰ ਲਗਭਗ ਇਕ ਘੰਟੇ ਤੱਕ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਪਰ ਬੰਬ ਜਾਂ ਹੋਰ ਕੋਈ ਸ਼ੱਕੀ ਸਾਮਾਨ ਨਹੀਂ ਮਿਲਿਆ। ਪਟਨਾ ਪੁਲਿਸ ਅਲਰਡ ਮੋਡ ‘ਤੇ ਹੈ। ਸਾਈਬਰ ਸੈੱਲ ਤੇ ਹੋਰ ਜਾਂਚ ਏਜੰਸੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਸਕੂਟਰੀ ਤੇ ਬਾਈਕ ਵਿਚਾਲੇ ਹੋਈ ਜ਼ਬਰਦਸਤ ਟੱਕਰ, 3 ਨੌਜਵਾਨਾਂ ਦੀ ਹੋਈ…

ਪਟਨਾ ਏਅਰਪੋਰਟ ਦੇ ਡਾਇਰੈਕਟਰ ਆਂਚਲ ਪ੍ਰਕਾਸ਼ ਨੇ ਦੱਸਿਆ ਕਿ ਪਟਨਾ ਏਅਰਪੋਰਟ ਨੂੰ ਬੰਬ ਦੀ ਧਮਕੀ ਵਾਲਾ ਈਮੇਲ ਮਿਲਿਆ ਹੈ। ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਕਈ ਵਾਧੂ ਅਹਿਤਿਆਤੀ ਕਦਮ ਚੁੱਕੇ ਗਏ ਹਨ।