Home Blog Page 1438

ਵਿਆਹ ਤੋਂ 5 ਦਿਨ ਪਹਿਲਾ ਲੜਕੀ ਨੇ ਕੀਤੀ ਖੁਦਕੁਸ਼ੀ || Latest News

0

ਵਿਆਹ ਤੋਂ 5 ਦਿਨ ਪਹਿਲਾ ਲੜਕੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ ‘ਚ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁੜੀ ਨੇ ਲਵਮੈਰਿਜ ਤੋਂ 5 ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਹੋਣ ਵਾਲਾ ਜਵਾਈ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਕਾਰਨ ਧੀ ਨੇ ਅਜਿਹਾ ਕਦਮ ਚੁੱਕਿਆ। ਮ੍ਰਿਤਕ ਲੜਕੀ ਦੀ ਪਛਾਣ ਬਿੰਦਿਆ ਵਾਸੀ ਸਰਾਫਾ ਨਗਰ ਨੇੜੇ ਵੈਸਟ ਐਂਡ ਮਾਲ ਵਜੋਂ ਹੋਈ ਹੈ। ਲਾਸ਼ ਲਟਕੀ ਦੇਖ ਪਰਿਵਾਰ ਵਾਲਿਆਂ ਨੇ ਸਰਾਭਾ ਨਗਰ ਥਾਣੇ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਦੇਰ ਰਾਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ।

ਇਸ ਘਟਨਾ ਸੰਬੰਧੀ ਮ੍ਰਿਤਕਾ ਬਿੰਦਿਆ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਘਰਾਂ ਵਿਚ ਸਫਾਈ ਦਾ ਕੰਮ ਕਰਦੀ ਸੀ। ਉਨ੍ਹਾਂ ਦੇ ਇਲਾਕੇ ਵਿਚ ਹੀ ਰਹਿਣ ਵਾਲਾ ਨੌਜਵਾਨ ਵਿਸ਼ਾਲ ਇਕ ਦੁਕਾਨ ‘ਤੇ ਕੰਮ ਕਰਦਾ ਹੈ। ਉਸ ਨੇ ਉਨ੍ਹਾਂ ਦੀ ਧੀ ਨੂੰ ਪ੍ਰੇਮ ਜਾਲ ਵਿਚ ਫਸਾ ਲਿਆ। ਧੀ ਦੇ 1 ਸਾਲ ਤੋਂ ਉਸ ਨੌਜਵਾਨ ਨਾਲ ਪ੍ਰੇਮ ਸੰਬੰਧ ਸਨ।

ਇਹ ਵੀ ਪੜ੍ਹੋ : ਜਲਦ ਗਰਮੀ ਤੋਂ ਮਿਲੇਗੀ ਰਾਹਤ, 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ…

ਸੁਨੀਤਾ ਨੇ ਦੱਸਿਆ ਕਿ ਉੁਸ ਦੀ ਧੀ ਜ਼ਿੱਦ ‘ਤੇ ਅੜੀ ਸੀ ਕਿ ਉਹ ਵਿਸ਼ਾਲ ਨਾਲ ਹੀ ਵਿਆਹ ਕਰੇਗੀ। ਪੂਰਾ ਪਰਿਵਾਰ ਵਿਆਹ ਲਈ ਰਾਜੀ ਸੀ। ਲਗਭਗ 10 ਦਿਨ ਪਹਿਲਾਂ ਹੀ ਉਸ ਦੀ ਮੰਗਣੀ ਵਿਸ਼ਾਲ ਨਾਲ ਹੋਈ ਸੀ ਤੇ ਵਿਆਹ 28 ਜੂਨ ਨੂੰ ਹੋਣਾ ਸੀ।

ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਸ਼ਾਮ ਨੂੰ ਉਸ ਦੀ ਧੀ ਨੇ ਕਿਹਾ ਕਿ ਤੁਸੀਂ ਬਾਜ਼ਾਰ ਤੋਂ ਮੇਰੇ ਲਈ ਚੂੜਾ ਤੇ ਲਹਿੰਗਾ ਲੈ ਆਓ ਤੇ ਜਦੋਂ ਚੂੜਾ ਤੇ ਲਹਿੰਗਾ ਖਰੀਦ ਕੇ ਉਹ ਘਰ ਪਰਤੀ ਤਾਂ ਉਸ ਸਮੇਂ ਤੱਕ ਬਿੰਦਿਆ ਨੇ ਖੁਦਕੁਸ਼ੀ ਕਰ ਲਈ ਸੀ। ਸੁਨੀਤਾ ਨੇ ਦੱਸਿਆ ਕਿ ਵਿਸ਼ਾਲ ਨੇ ਉਸ ਦੀ ਧੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹੀ ਕਾਰਨ ਹੈ ਕਿ ਧੀ ਨੇ ਮੌਤ ਨੂੰ ਗਲੇ ਲਾ ਲਿਆ।

 

ਸਤਲੁਜ ਦਰਿਆ ’ਚ ਡੁੱਬ ਰਹੇ ਭਾਣਜੇ ਨੂੰ ਬਚਾਉਣ ਲਈ ਮਾਮੇ ਨੇ ਮਾਰੀ ਛਾਲ, ਦੋਵੇਂ ਰੁੜ੍ਹੇ || Latest News

0
Mother jumped to save nephew drowning in Sutlej river, both drowned

ਸਤਲੁਜ ਦਰਿਆ ’ਚ ਡੁੱਬ ਰਹੇ ਭਾਣਜੇ ਨੂੰ ਬਚਾਉਣ ਲਈ ਮਾਮੇ ਨੇ ਮਾਰੀ ਛਾਲ, ਦੋਵੇਂ ਰੁੜ੍ਹੇ

ਸਤਲੁਜ ਦਰਿਆ ਨੇੜੇ ਸਥਿਤ ਧਾਰਮਿਕ ਸਥਾਨ ਉਤੇ ਸਮਾਗਮ ਵਿਚ ਸ਼ਾਮਲ ਹੋਣ ਆਇਆ 14 ਸਾਲਾ ਬੱਚਾ ਤੇ ਉਸ ਦਾ ਮਾਮਾ ਦਰਿਆ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਮਿਲੀ ਜਾਣਕਾਰੀ ਅਨੁਸਾਰ ਮਾਮੇ ਨੇ ਭਾਣਜੇ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਦਰਿਆ ’ਚ ਛਾਲ ਮਾਰੀ ਸੀ।

14 ਸਾਲਾ ਅੰਸ਼ ਵਾਲੀਆ ਪੁੱਤਰ ਰਾਜ ਵਾਲੀਆ ਵਾਸੀ ਸੰਨੀ ਇਨਕਲੇਵ ਖਰੜ, ਆਪਣੇ ਹੋਰ ਪਰਿਵਰਕ ਮੈਂਬਰਾਂ ਨਾਲ ਪੀਰ ਬਦਲੀ ਸ਼ੇਰ ਵਿਖੇ ਸੰਤ ਕੇਹਰ ਸਿੰਘ ਦੀ ਬਰਸੀ ਸਮਾਗਮ ’ਚ ਆਇਆ ਸੀ। ਇਸ ਦੌਰਾਨ ਉਹ ਸਤਲੁਜ ਦਰਿਆ ਨੇੜੇ ਨਹਾਉਣ ਗਿਆ ਤਾਂ ਪਾਣੀ ਦੇ ਵਹਾਅ ’ਚ ਡੁੱਬਣ ਲੱਗਾ।

ਇਹ ਵੀ ਪੜ੍ਹੋ : ਹਿਮਾਚਲ ਦੇ ਸੇਬ ਉਤਪਾਦਕਾਂ ਲਈ ਵੱਡੀ ਖੁਸ਼ਖਬਰੀ , GST ਕੌਂਸਲ ਨੇ ਸੇਬ ਦੇ ਡੱਬੇ ‘ਤੇ ਛੇ ਫੀਸਦੀ ਘਟਾਇਆ ਟੈਕਸ

ਡੁੱਬਦਾ ਦੇਖ ਮਾਮੇ ਨੇ ਮਾਰੀ ਛਾਲ

ਜਿਸ ਤੋਂ ਬਾਅਦ ਉਸ ਨੂੰ ਡੁੱਬਦਾ ਦੇਖ ਉਸ ਦੇ ਮਾਮੇ ਰਮਨ ਕੁਮਾਰ ਵਾਸੀ 38 ਸੈਕਟਰ ਚੰਡੀਗੜ੍ਹ ਨੇ ਵੀ ਬਚਾਉਣ ਲਈ ਦਰਿਆ ’ਚ ਛਾਲ ਮਾਰ ਦਿੱਤੀ। ਪਰ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।

ਹਿਮਾਚਲ ਦੇ ਸੇਬ ਉਤਪਾਦਕਾਂ ਲਈ ਵੱਡੀ ਖੁਸ਼ਖਬਰੀ , GST ਕੌਂਸਲ ਨੇ ਸੇਬ ਦੇ ਡੱਬੇ ‘ਤੇ ਛੇ ਫੀਸਦੀ ਘਟਾਇਆ ਟੈਕਸ || National News

0
Big news for the apple growers of Himachal, GST Council has reduced the tax on apple box by six percent

ਹਿਮਾਚਲ ਦੇ ਸੇਬ ਉਤਪਾਦਕਾਂ ਲਈ ਵੱਡੀ ਖੁਸ਼ਖਬਰੀ , GST ਕੌਂਸਲ ਨੇ ਸੇਬ ਦੇ ਡੱਬੇ ‘ਤੇ ਛੇ ਫੀਸਦੀ ਘਟਾਇਆ ਟੈਕਸ

ਹਿਮਾਚਲ ਪ੍ਰਦੇਸ਼ ਦੇ ਸੇਬ ਉਤਪਾਦਕਾਂ ਵੱਡੀ ਰਾਹਤ ਦੀ ਖ਼ਬਰ ਹੈ | ਉਹਨਾਂ ਦੀ ਲੰਬੇ ਸਮੇਂ ਦੀ ਮੰਗ ਪੂਰੀ ਹੋ ਗਈ ਹੈ | GST ਕੌਂਸਲ ਨੇ ਡੱਬਿਆਂ ’ਤੇ GST ਛੇ ਫ਼ੀਸਦੀ ਘਟਾ ਦਿੱਤਾ ਹੈ। ਹੁਣ ਇਹ GST 18 ਫੀਸਦੀ ਤੋਂ ਘਟ ਕੇ 12 ਫੀਸਦੀ ਹੋ ਗਿਆ ਹੈ।  ਜਲਦੀ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਦਰਅਸਲ , ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਵਿੱਚ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ GST ਕੌਂਸਲ ਦੀ 53ਵੀਂ ਮੀਟਿੰਗ ਵਿੱਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ ਸਨ | ਹਿਮਾਚਲ ਪ੍ਰਦੇਸ਼ ਸਰਕਾਰ ਇਸ ਤੋਂ ਪਹਿਲਾਂ ਵੀ ਲਗਾਤਾਰ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾਉਂਦੀ ਰਹੀ ਹੈ। GST ‘ਚ ਕਟੌਤੀ ਦਾ ਨੋਟੀਫਿਕੇਸ਼ਨ ਜਲਦ ਜਾਰੀ ਹੋਣ ਦੀ ਸੰਭਾਵਨਾ ਹੈ। GST ਦਰ ਵਿੱਚ ਕਟੌਤੀ ਤੋਂ ਬਾਅਦ ਸੇਬ ਉਤਪਾਦਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਇਸ ਦੀਆਂ ਕੀਮਤਾਂ ਵਿੱਚ ਕਟੌਤੀ ਨਾਲ ਲਾਗਤ ਘਟੇਗੀ ਅਤੇ ਮੁਨਾਫਾ ਵਧੇਗਾ।

ਇਹ ਵੀ ਪੜ੍ਹੋ : NEET ਪੇਪਰ ਲੀਕ ਮਾਮਲੇ ‘ਚ ਵੱਡਾ ਐਕਸ਼ਨ, NTA ਦੇ ਡਾਇਰੈਕਟਰ ਜਨਰਲ ਸੁਬੋਧ ਸਿੰਘ ਨੂੰ ਅਹੁਦੇ ਤੋਂ ਹਟਾਇਆ

ਸੂਬੇ ਦੇ ਸੇਬ ਉਤਪਾਦਕਾਂ ਨੂੰ ਮਿਲੇਗਾ ਸਿੱਧਾ ਲਾਭ

ਹਿਮਾਚਲ ਪ੍ਰਦੇਸ਼ ਦੇ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਨੇ ਕਿਹਾ ਕਿ ਸਾਰੇ ਤਰ੍ਹਾਂ ਦੇ ਡੱਬਿਆਂ ‘ਤੇ ਜੀਐਸਟੀ ਘਟਾ ਦਿੱਤਾ ਗਿਆ ਹੈ । ਇਸ ਦਾ ਸਿੱਧਾ ਲਾਭ ਸੂਬੇ ਦੇ ਸੇਬ ਉਤਪਾਦਕਾਂ ਨੂੰ ਮਿਲੇਗਾ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਵੀ ਵੱਡੀ ਗਿਣਤੀ ਵਿੱਚ ਉਦਯੋਗ ਹਨ। ਉਨ੍ਹਾਂ ਨੂੰ ਵੀ ਡੱਬਿਆਂ ‘ਤੇ GST ‘ਚ ਕਟੌਤੀ ਦਾ ਫਾਇਦਾ ਹੋਣ ਵਾਲਾ ਹੈ।  ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਕੇਂਦਰ ਸਰਕਾਰ ਅੱਗੇ ਇਹ ਮੰਗ ਉਠਾਉਂਦੀ ਆ ਰਹੀ ਹੈ। ਹੁਣ ਇਹ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਇਸ ਲਈ GST ਕੌਂਸਲ ਦਾ ਵੀ ਧੰਨਵਾਦ ਕੀਤਾ। ਸ਼ਿਮਲਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਸੁਰੇਸ਼ ਕਸ਼ਯਪ ਨੇ ਡੱਬਿਆਂ ‘ਤੇ ਜੀਐੱਸਟੀ ਘਟਾਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।

 

 

ਜਲਦ ਗਰਮੀ ਤੋਂ ਮਿਲੇਗੀ ਰਾਹਤ, 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ ਦਿਖੇਗਾ ਅਸਰ || Punjab News

0

ਜਲਦ ਗਰਮੀ ਤੋਂ ਮਿਲੇਗੀ ਰਾਹਤ, 26 ਜੂਨ ਤੋਂ ਵੈਸਟਰਨ ਡਿਸਟਰਬੈਂਸ ਦਾ ਦਿਖੇਗਾ ਅਸਰ

ਪੰਜਾਬ ਵਿਚ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। 26 ਜੂਨ ਤੋਂ ਪ੍ਰੀ-ਮਾਨਸੂਨ ਰਾਹਤ ਦੇਵੇਗਾ। 22 ਤੋਂ 26 ਜੂਨ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ 26 ਜੂਨ ਵੈਸਟਰਨ ਡਿਸਟਰਬੈਂਸ ਦਾ ਅਸਰ ਦਿਖਾਈ ਦੇਵੇਗਾ ਤੇ ਪੱਛਮੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਮੀਂਹ ਕਾਰਨ ਬੀਤੇ 2-3 ਦਿਨਾਂ ਤੋਂ ਪਾਰਾ ਕਾਫੀ ਹੇਠਾਂ ਚਲਾ ਗਿਆ ਸੀ ਪਰ ਹੁਣ ਮੌਸਮ ਵਿਭਾਗ ਨੇ 24 ਤੇ 25 ਜੂਨ ਲਈ ਇਕ ਵਾਰ ਫਿਰ ਤੋਂ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਤੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਅੱਜ ਵੀ ਤਾਪਮਾਨ ਵਿਚ ਹਲਕਾ ਵਾਧਾ ਦੇਖਣ ਨੂੰ ਮਿਲੇਗਾ। 24-25 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 45 ਡਿਗਰੀ ਦੇ ਵਿਚ ਰਿਕਾਰਡ ਕੀਤਾ ਜਾਵੇਗਾ। ਇਸ ਲਈ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆਹੈ। ਹੀਟਵੇਵ ਦਾ ਅਸਰ ਸਿਰਫ ਦੋ ਦਿਨ ਹੀ ਰਹੇਗਾ।

ਇਹ ਵੀ ਪੜ੍ਹੋ CM ਮਾਨ ਅੱਜ ਜਾਣਗੇ ਜਲੰਧਰ , ਜ਼ਿਮਨੀ ਚੋਣ ਨੂੰ ਲੈ ਕੇ ਕਰਨਗੇ ਅਹਿਮ ਮੀਟਿੰਗ…

26 ਜੂਨ ਤੋਂ ਪੰਜਾਬ ਵਿਚ ਪ੍ਰੀ-ਮਾਨਸੂਨ ਦੇ ਐਕਟੀਵੇਟ ਹੋਣ ਦੇ ਆਸਾਰ ਬਣੇ ਹੋਏ ਹਨ। 26 ਤੇ 27 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿਚ ਹਲਕਾ ਮੀਂਹ ਪੈ ਸਕਦਾ ਹੈ। ਨਹੀਂ ਤਾਂ ਬੱਦਲ ਛਾਏ ਰਹਿਣਗੇ ਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਪਰ 28 ਜੂਨ ਨੂੰ ਜ਼ਿਆਦਾਤਰ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।

NEET ਪੇਪਰ ਲੀਕ ਮਾਮਲੇ ‘ਚ ਵੱਡਾ ਐਕਸ਼ਨ, NTA ਦੇ ਡਾਇਰੈਕਟਰ ਜਨਰਲ ਸੁਬੋਧ ਸਿੰਘ ਨੂੰ ਅਹੁਦੇ ਤੋਂ ਹਟਾਇਆ || Latest Update

0
Big action in NEET paper leak case, Director General of NTA Subodh Singh removed from the post

NEET ਪੇਪਰ ਲੀਕ ਮਾਮਲੇ ‘ਚ ਵੱਡਾ ਐਕਸ਼ਨ, NTA ਦੇ ਡਾਇਰੈਕਟਰ ਜਨਰਲ ਸੁਬੋਧ ਸਿੰਘ ਨੂੰ ਅਹੁਦੇ ਤੋਂ ਹਟਾਇਆ

NEET ਪ੍ਰੀਖਿਆਵਾਂ ਵਿਚ ਹੋਈਆਂ ਬੇਨਿਯਮੀਆਂ ਦੇ ਮੱਦੇਨਜ਼ਰ ਕੇਂਦਰ ਨੇ ਵੱਡਾ ਫੈਸਲਾ ਲਿਆ ਹੈ | ਜਿਸਦੇ ਚੱਲਦਿਆਂ NTA ਦੇ ਡਾਇਰੈਕਟਰ ਜਨਰਲ ਸੁਬੋਧ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਨਾਲ ਹੀ ਭਾਰਤੀ ਵਪਾਰ ਸੰਗਠਨ ਦੇ ਚੇਅਰਮੈਨ ਤੇ ਐੱਮਡੀ ਪ੍ਰਦੀਪ ਸਿੰਘ ਖਰੋਲਾ ਨੂੰ ਨਿਯਮਤ ਨਿਯੁਕਤੀ ਹੋਣ ਤੱਕ NTA ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇੱਕ ਹੋਰ ਘਰ , ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਹੋਈ ਮੌ.ਤ

ਧਿਆਨਯੋਗ ਹੈ ਕਿ ਕੇਂਦਰ ਸਰਕਾਰ ਨੇ ਰਾਸ਼ਟਰੀ ਯੋਗਤਾ ਪ੍ਰੀਖਿਆ (ਯੂਜੀਸੀ-ਨੈੱਟ) ਨੂੰ ਰੱਦ ਕਰ ਦਿੱਤਾ ਹੈ, ਜਦੋਂ ਕਿ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (ਐਨਈਈਟੀ-ਗ੍ਰੈਜੂਏਟ) ਵਿੱਚ ਪੇਪਰ ਲੀਕ ਹੋਣ ਦੇ ਦੋਸ਼ ਹਨ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਸਰਕਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨਸ਼ੇ ਨੇ ਉਜਾੜਿਆ ਇੱਕ ਹੋਰ ਘਰ , ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਹੋਈ ਮੌ.ਤ || Punjab News

0
Another house destroyed by drugs, 24-year-old youth died of overdose

ਨਸ਼ੇ ਨੇ ਉਜਾੜਿਆ ਇੱਕ ਹੋਰ ਘਰ , ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਹੋਈ ਮੌ.ਤ

ਸੂਬੇ ਭਰ ਵਿੱਚ ਨਸ਼ਾ ਦਿਨੋ -ਦਿਨ ਵੱਧਦਾ ਜਾ ਰਿਹਾ ਹੈ | ਜਿਸ ‘ਤੇ ਕੰਟਰੋਲ ਹੁੰਦਾ ਦਿਖਾਈ ਨਹੀਂ ਦੇ ਰਿਹਾ | ਆਏ ਦਿਨ ਨਸ਼ਿਆਂ ਕਰਕੇ ਕਈ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਸ ਦਾ ਵੱਡਾ ਕਾਰਨ ਖੁੱਲ੍ਹੇਆਮ ਨਸ਼ੇ ਦਾ ਵਿਕਣਾ ਹੈ। ਮਾਮਲਾ ਮੋਗੇ ਦੇ ਪਿੰਡ ਬੋਹਣਾ ਤੋਂ ਸਾਹਮਣੇ ਆਇਆ ਹੈ। ਜਿਥੇ ਕਿ 24 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ ।

ਨੌਜਵਾਨ ਦੀ ਮ੍ਰਿਤਕ ਦੇਹ ਖੇਤਾਂ ਵਿਚ ਮੋਟਰ ਕੋਲ ਪਈ ਮਿਲੀ

ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਨਸ਼ੇ ਦਾ ਆਦੀ ਸੀ। ਨੌਜਵਾਨ ਦੀ ਮ੍ਰਿਤਕ ਦੇਹ ਖੇਤਾਂ ਵਿਚ ਮੋਟਰ ਕੋਲ ਪਈ ਮਿਲੀ ਹੈ। ਜਿਸ ਤੋਂ ਬਾਅਦ  ਨੌਜਵਾਨ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਮ੍ਰਿਤਕ ਦੇ ਪਰਿਵਾਰ ਵਾਲੇ ਪੁਲਿਸ ਵਾਲਿਆਂ ‘ਤੇ ਭੜਕ ਗਏ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਸਾਨੂੰ ਕਹਿ ਰਹੀ ਹੈ ਕਿ ਹਾਰਟ ਅਟੈਕ ਨਾਲ ਮੌਤ ਹੋਈ ਹੈ, ਇਹੀ ਲਿਖਾਣਾ ਹੈ, ਇਸੇ ਗੱਲ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ।

ਇਹ ਵੀ ਪੜ੍ਹੋ : CM ਮਾਨ ਅੱਜ ਜਾਣਗੇ ਜਲੰਧਰ , ਜ਼ਿਮਨੀ ਚੋਣ ਨੂੰ ਲੈ ਕੇ ਕਰਨਗੇ ਅਹਿਮ ਮੀਟਿੰਗ

ਮ੍ਰਿਤਕ ਵਰਿੰਦਰ ਸਿੰਘ 4 ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ |  ਡਾਕਟਰਾਂ ਨੇ ਕਿਹਾ ਕਿ ਜਦੋਂ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਉਸ ਦੀ ਬਾਂਹ ‘ਤੇ ਟੀਕਾ ਲੱਗਾ ਹੋਇਆ ਸੀ। ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਨਸ਼ਾ ਵੇਚਣ ਵਾਲਿਆਂ ‘ਤੇ ਸਖਤ ਕਾਰਵਾਈ ਕਰੇ।

 

ਲਾਡੋਵਾਲ ਟੋਲ ਪਲਾਜ਼ਾ ਪਿਛਲੇ 7 ਦਿਨਾਂ ਤੋਂ ਫ੍ਰੀ, ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ || Punjab News

0

ਲਾਡੋਵਾਲ ਟੋਲ ਪਲਾਜ਼ਾ ਪਿਛਲੇ 7 ਦਿਨਾਂ ਤੋਂ ਫ੍ਰੀ, ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

ਪੰਜਾਬ ਦੇ ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਪਿਛਲੇ 7 ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਹੈ। ਕਿਸਾਨਾਂ ਨੇ ਟੋਲ ਪਲਾਜ਼ਾ ‘ਤੇ ਧਰਨਾ ਦਿੱਤਾ ਹੋਇਆ ਹੈ। ਅੱਜ 8ਵੇਂ ਦਿਨ ਵੀ ਟੋਲ ਫਰੀ ਰਹੇਗਾ। ਟੋਲ ਮੁਲਾਜ਼ਮਾਂ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਕੈਬਿਨਾਂ ਵਿੱਚੋਂ ਆਪਣਾ ਕਾਫੀ ਸਾਮਾਨ ਵੀ ਕੱਢ ਲਿਆ ਹੈ ਕਿਉਂਕਿ ਇਹ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ।

ਇਹ ਵੀ ਪੜ੍ਹੋ ਨਸ਼ੇ ਨੇ ਉਜਾੜਿਆ ਇੱਕ ਹੋਰ ਘਰ , ਓਵਰਡੋਜ਼ ਨਾਲ…

ਇਸ ਟੋਲ ਤੋਂ ਹਰ ਰੋਜ਼ 1 ਕਰੋੜ ਰੁਪਏ ਟੈਕਸ ਵਸੂਲਿਆ ਜਾਂਦਾ ਹੈ। ਹੁਣ ਤੱਕ ਕਰੀਬ 7 ਕਰੋੜ ਰੁਪਏ ਦਾ ਟੋਲ ਬਾਕੀ ਹੈ। 3 ਲੱਖ ਤੋਂ ਵੱਧ ਡਰਾਈਵਰ ਮੁਫਤ ਯਾਤਰਾ ਕਰ ਚੁੱਕੇ ਹਨ। ਰੋਸ ਪ੍ਰਦਰਸ਼ਨ ਦੀ ਹਮਾਇਤ ਲਈ ਹਰ ਰੋਜ਼ ਵੱਖ-ਵੱਖ ਵਰਗਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਪਹੁੰਚ ਰਹੇ ਹਨ। ਜੋ ਵੀ ਟੋਲ ‘ਤੇ ਕਿਸਾਨਾਂ ਦੀ ਹਮਾਇਤ ਕਰਨ ਆ ਰਿਹਾ ਹੈ। ਉਹ ਹੜਤਾਲ ‘ਤੇ ਬੈਠੇ ਲੋਕਾਂ ਲਈ ਲੱਡੂ, ਫਲ ਅਤੇ ਮਠਿਆਈਆਂ ਲਿਆ ਰਿਹਾ ਹੈ। ਸਮਾਜਿਕ ਜਥੇਬੰਦੀਆਂ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਲਈ ਖਾਣ-ਪੀਣ ਦੇ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਆਸ-ਪਾਸ ਦੇ ਪਿੰਡਾਂ ਦੇ ਲੋਕ ਸਵੇਰੇ-ਸ਼ਾਮ ਚਾਹ ਅਤੇ ਛਬੀਲ ਦਾ ਪ੍ਰਬੰਧ ਕਰ ਰਹੇ ਹਨ।

ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਇਸ ਟੋਲ ਦੀ ਸਮਾਂ ਸੀਮਾ ਖਤਮ ਹੋ ਚੁੱਕੀ ਹੈ। ਅਧਿਕਾਰੀਆਂ ਦੀ ਮਿਲੀਭੁਗਤ ਨਾਲ ਟੋਲ ‘ਤੇ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਸੀ। ਜਦੋਂ ਕਿਸਾਨ ਟੋਲ ਕੰਪਨੀ ਨੂੰ ਆਪਣਾ ਲਾਇਸੈਂਸ ਜਾਂ ਠੇਕਾ ਦਿਖਾਉਣ ਲਈ ਕਹਿੰਦੇ ਹਨ ਤਾਂ ਉਹ ਕਿਸੇ ਤਰ੍ਹਾਂ ਦਾ ਠੇਕਾ ਨਹੀਂ ਦਿਖਾ ਰਹੇ। ਇਸ ਦਾ ਮਤਲਬ ਹੈ ਕਿ ਟੋਲ ਕੰਪਨੀ ਦੀ ਮਿਆਦ ਖਤਮ ਹੋ ਗਈ ਹੈ ਅਤੇ ਉਹ ਇਸ ਨੂੰ ਛੁਪਾ ਰਹੇ ਹਨ ਤਾਂ ਜੋ ਇਹ ਜਨਤਕ ਨਾ ਹੋ ਜਾਵੇ।

CM ਮਾਨ ਅੱਜ ਜਾਣਗੇ ਜਲੰਧਰ , ਜ਼ਿਮਨੀ ਚੋਣ ਨੂੰ ਲੈ ਕੇ ਕਰਨਗੇ ਅਹਿਮ ਮੀਟਿੰਗ || Punjab News

0
CM Mann will come to Jalandhar today, will hold an important meeting regarding the by-election

CM ਮਾਨ ਅੱਜ ਜਾਣਗੇ ਜਲੰਧਰ , ਜ਼ਿਮਨੀ ਚੋਣ ਨੂੰ ਲੈ ਕੇ ਕਰਨਗੇ ਅਹਿਮ ਮੀਟਿੰਗ

ਪੰਜਾਬ ਦੇ ਜਲੰਧਰ ਪੱਛਮੀ ਹਲਕੇ ‘ਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਸੂਬੇ ਦੇ CM ਮਾਨ ਅੱਜ ਜਲੰਧਰ ਪਹੁੰਚਣਗੇ। ਜਲੰਧਰ ਵਿੱਚ ਉਹ ਚੋਣ ਰਣਨੀਤੀ ਸਬੰਧੀ ਜ਼ਿਲ੍ਹੇ ਦੇ ਵਰਕਰਾਂ ਤੇ ਆਗੂਆਂ ਨਾਲ ਅਹਿਮ ਮੀਟਿੰਗ ਕਰਨਗੇ। ਸੀਐਮ ਭਗਵੰਤ ਸਿੰਘ ਮਾਨ ਦੀ ਇਹ ਮੀਟਿੰਗ ਦੁਪਹਿਰ ਡੇਢ ਵਜੇ ਸ਼ੁਰੂ ਹੋਵੇਗੀ।

ਜਲੰਧਰ ‘ਚ 10 ਜੁਲਾਈ ਨੂੰ ਜ਼ਿਮਨੀ ਚੋਣ ਲਈ ਵੋਟਿੰਗ ਹੋਣੀ ਹੈ। ਇਸ ਮੀਟਿੰਗ ‘ਚ ਇਹ ਵੀ ਵਿਚਾਰਿਆ ਜਾਵੇਗਾ ਕਿ ਕਿਹੜੇ-ਕਿਹੜੇ ਮੁੱਦਿਆਂ ‘ਤੇ ਨੇਤਾ ਲੋਕਾਂ ਵਿਚਕਾਰ ਜਾਣਗੇ, ਤਾਂ ਜੋ ਲੋਕ ਸਿਰਫ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ। ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼ੀਤਲ ਅੰਗੁਰਾਲ 27 ਮਾਰਚ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਸੀ | ਜਿਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਪਰ 29 ਮਈ ਨੂੰ ਅੰਗੁਰਲ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਅੰਗੁਰਲ ਨੇ 30 ਮਈ ਨੂੰ ਅਸਤੀਫਾ ਵਾਪਸ ਲੈਣ ਲਈ ਸਪੀਕਰ ਨੂੰ ਪੱਤਰ ਲਿਖਿਆ ਸੀ।

ਇਹ ਵੀ ਪੜ੍ਹੋ : ਬਰਨਾਲਾ ‘ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਧੀ ਤੇ ਪਾਲਤੂ ਕੁੱਤੇ ਨੂੰ ਮਾਰੀ ਗੋ/ਲੀ

3 ਜੂਨ ਨੂੰ ਸਪੀਕਰ ਨੇ ਅੰਗੁਰਾਲ ਨੂੰ ਅਸਤੀਫੇ ‘ਤੇ ਬੁਲਾਇਆ ਸੀ ਚਰਚਾ ਕਰਨ ਲਈ

3 ਜੂਨ ਨੂੰ ਸਪੀਕਰ ਨੇ ਅੰਗੁਰਾਲ ਨੂੰ ਉਨ੍ਹਾਂ ਦੇ ਅਸਤੀਫੇ ‘ਤੇ ਚਰਚਾ ਕਰਨ ਲਈ ਬੁਲਾਇਆ ਸੀ। ਪਰ 30 ਮਈ ਨੂੰ ਅੰਗੁਰਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਇਸ ‘ਤੇ ਅੰਗੁਰਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਨ ਦੀ ਗੱਲ ਕਹੀ ਸੀ। ਧਿਆਨਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਭਗਤ ਅਤੇ ਅੰਗੁਰਾਲ ਵੀ ਚੋਣ ਮੈਦਾਨ ਵਿੱਚ ਸਨ। ਉਦੋਂ ਮਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ ਅਤੇ ਅੰਗੁਰਾਲ ‘AAP’ ਦੇ ਉਮੀਦਵਾਰ ਸਨ। ਇਸ ਵਾਰ ਉਲਟਾ ਹੋ ਗਿਆ ਹੈ। ਭਗਤ ‘AAP’ ਤੋਂ ਹਨ ਜਦਕਿ ਅੰਗੁਰਾਲ ਭਾਜਪਾ ਤੋਂ ਹਨ।

 

ਬਰਨਾਲਾ ‘ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਧੀ ਤੇ ਪਾਲਤੂ ਕੁੱਤੇ ਨੂੰ ਮਾਰੀ ਗੋ/ਲੀ || News of Punjab

0
Big incident in Barnala, person killed mother-daughter and pet dog

ਬਰਨਾਲਾ ‘ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਧੀ ਤੇ ਪਾਲਤੂ ਕੁੱਤੇ ਨੂੰ ਮਾਰੀ ਗੋ/ਲੀ

ਬਰਨਾਲਾ ‘ ‘ਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਇਕ ਵਿਅਕਤੀ ਨੇ ਆਪਣੀ ਮਾਂ ਤੇ ਧੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਆਪ ਵੀ ਖੁਦਖੁਸ਼ੀ ਕਰ ਲਈ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸਦੀ ਪਤਨੀ ਰੋਜ਼ਾਨਾ ਵਾਂਗ ਦੁੱਧ ਲੈਣ ਗਈ ਹੋਈ ਸੀ | ਜਿਸ ਤੋਂ ਬਾਅਦ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ |

ਮ੍ਰਿਤਕਾਂ ਦੀ ਪਛਾਣ ਕੁਲਵੀਰ ਸਿੰਘ ਮਾਨ, ਉਸ ਦੀ ਮਾਂ ਬਲਵੰਤ ਕੌਰ ਤੇ ਦੀ ਨਿਮਰਤ ਕੌਰ ਵਜੋਂ ਹੋਈ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਉਸ ਦਾ ਪਾਲਤੂ ਕੁੱਤਾ ਭੌਂਕਣ ਲੱਗ ਪਿਆ ਜਿਸ ਤੋਂ ਬਾਅਦ ਕੁਲਵੀਰ ਸਿੰਘ ਨੇ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ | ਕੁਲਵੀਰ ਮਾਨ ਨੇ ਇਸ ਸਾਰੀ ਘਟਨਾ ਨੂੰ ਅੱਧੇ ਘੰਟੇ ਵਿਚ ਅੰਜਾਮ ਦਿੱਤਾ। ਉਸ ਦੀ ਪਤਨੀ ਰਮਨਦੀਪ ਕੌਰ ਕੁੱਤੇ ਲਈ ਦੁੱਧ ਲੈਣ ਗਈ ਸੀ ਜਦੋਂ ਅੱਧੇ ਘੰਟੇ ਬਾਅਦ ਉਹ ਘਰ ਪਰਤੀ ਤਾਂ ਘਰ ਵਿਚ 4 ਲਾਸ਼ਾਂ ਦੇਸ਼ ਕੇ ਉਸ ਦੇ ਹੋਸ਼ ਉਡ ਗਏ।

ਵਾਰਦਾਤ ਤੋਂ ਪਹਿਲਾਂ ਕੋਠੀ ਦੇ ਗੇਟ ਨੂੰ ਅੰਦਰ ਤੋਂ ਕਰ ਲਿਆ ਸੀ ਲਾਕ

ਕੁਲਵੀਰ ਨੇ ਵਾਰਦਾਤ ਤੋਂ ਪਹਿਲਾਂ ਕੋਠੀ ਦੇ ਗੇਟ ਨੂੰ ਅੰਦਰ ਤੋਂ ਲਾਕ ਕਰ ਲਿਆ ਸੀ। ਜਦੋਂ ਉਸਦੀ ਪਤਨੀ ਦੁੱਧ ਲੈ ਕੇ ਪਰਤੀ ਤਾਂ ਗੇਟ ਅੰਦਰ ਤੋਂ ਬੰਦ ਸੀ। ਉਹ ਵਾਰ-ਵਾਰ ਘੰਟੀ ਵਜਾਉਂਦੀ ਸੀ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਉਸ ਨੇ ਕਾਲੋਨੀ ਦੇ ਸਕਿਓਰਿਟੀ ਗਾਰਡ ਦੀ ਮਦਦ ਲਈ। ਸਕਿਓਰਿਟੀ ਗਾਰਡ ਨੇ ਦੀਵਾਰ ਟੱਪ ਕੇ ਦਰਵਾਜ਼ਾ ਖੋਲ੍ਹਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਤਸਕਰ ਭੋਲਾ ਹਵੇਲੀਆਂ ਦੇ 3 ਗੁਰਗਿਆਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਲਵੀਰ ਸਿੰਘ ਡਿਪ੍ਰੈਸ਼ਨ ਵਿਚ ਸੀ ਅਤੇ ਉਹ ਇਸ ਦੀ ਦਵਾਈ ਵੀ ਲੈ ਰਿਹਾ ਸੀ। ਥੋੜ੍ਹੇ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਸਰਜਰੀ ਵੀ ਕਰਵਾਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੀਂਦ ਵਿਚ ਵੀ ਦਿੱਕਤ ਸੀ।

 

 

 

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਤਸਕਰ ਭੋਲਾ ਹਵੇਲੀਆਂ ਦੇ 3 ਗੁਰਗਿਆਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ || Punjab News

0
Big operation of Amritsar rural police, 3 Gurgas of smugglers Bhola havelis arrested with weapons

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਤਸਕਰ ਭੋਲਾ ਹਵੇਲੀਆਂ ਦੇ 3 ਗੁਰਗਿਆਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ | ਜਿਸਦੇ ਚੱਲਦਿਆਂ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਅਮਰੀਕਾ ਸਥਿਤ ਤਸਕਰ ਸਰਵਨ ਸਿੰਘ ਉਰਫ ਭੋਲਾ ਹਵੇਲੀਆਂ ਵੱਲੋਂ ਚਲਾਈ ਜਾ ਰਹੀ ਨਸ਼ੀਲੇ ਪਦਾਰਥ ਦੀ ਚੇਨ ਨੂੰ ਤੋੜਨ ਵਿਚ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਜਨਾਲਾ ਤੋਂ ਭੋਲਾ ਹਵੇਲੀਆਂ ਦੇ 3 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਖਾਲੜਾ ਦੇ ਕਰਨਜੀਤ ਸਿੰਘ, ਅੰਮ੍ਰਿਤਸਰ ਦੇ ਰਾਜਾਸਾਂਸੀ ਵਾਸੀ ਆਕਾਸ਼ ਸੇਠ ਉਰਫ ਰਘੂ ਤੇ ਸੁਖਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 6 ਪਿਸਤੌਲਾਂ, 5 30 ਬੋਰ ਸਟਾਰ ਪਿਸਤੌਲ ਤੇ 9mm ਗਲਾਕ ਦੇ ਨਾਲ-ਨਾਲ 6 ਜ਼ਿੰਦਾ ਕਾਰਤੂਸ ਤੇ 10 ਮੈਗਜ਼ੀਨ, 200 ਗ੍ਰਾਮ ਹੈਰੋਇਨ ਤੇ ਇਕ ਇਲੈਕਟ੍ਰਾਨਿਕ ਵੇਟ ਮਸ਼ੀਨ ਵੀ ਬਰਾਮਦ ਕੀਤੀ ਹੈ।

ਨੈਟਵਰਕ ਚਲਾ ਰਹੇ ਭੋਲਾ ਹਵੇਲੀਆਂ ‘ਤੇ 2 ਲੱਖ ਰੁਪਏ ਦਾ ਇਨਾਮ

ਵਿਦੇਸ਼ ਤੋਂ ਨੈਟਵਰਕ ਚਲਾ ਰਹੇ ਭੋਲਾ ਹਵੇਲੀਆਂ ‘ਤੇ 2 ਲੱਖ ਰੁਪਏ ਦਾ ਇਨਾਮ ਹੈ। ਪੰਜਾਬ ਦੇ ਡਰੱਗ ਤਸਕਰ ਰਨਜੀਤ ਉਰਫ ਚੀਤਾ ਦਾ ਭਰਾ ਹੈ ਤੇ ਚਰਚਿਤ 532 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿਚ ਲੋੜੀਂਦਾ ਵੀ ਹੈ ਜਿਸ ਵਿਚ ਚੀਤਾ ਨੂੰ ਮਈ 2020 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਣਜੀਤ ਚੀਤਾ ਜੁਲਾਈ 2019 ਵਿਚ ICP ਅਟਾਰੀ ਵਿਚ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੇ ਗਏ 532 ਪੈਕੇਟ ਹੈਰੋਇਨ ਦੀ ਤਸਕਰੀ ਪਿੱਛੇ ਮਾਸਟਰਮਾਈਂਡ ਸੀ। ਇਸ ਮਾਮਲੇ ਦੀ NIA ਜਾਂਚ ਕਰ ਰਹੀ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਨੂੰ ਮੁਲਜ਼ਮਾਂ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਭੋਲਾ ਹਵੇਲੀਆਂ ਦੇ ਸਾਥੀ ਹਥਿਆਰਾਂ ਦੀ ਖੇਪ ਦੀ ਡਲਿਵਰੀ ਕਰਨ ਜਾ ਰਹੇ ਸਨ। ਸੀਆਈਏ ਸਟਾਫ ਦੀ ਪੁਲਿਸ ਟੀਮਾਂ ਨੇ ਅਜਨਾਲਾ ਦੇ ਅਧਿਕਾਰ ਖੇਤਰ ਵਿਚ ਇਕ ਵਿਸ਼ੇਸ਼ ਪੁਲਿਸ ਚੈਕਿੰਗ ਕੀਤੀ ਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।

ਇਹ ਵੀ ਪੜ੍ਹੋ : 4 ਮਹੀਨੇ ਪਹਿਲਾਂ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

ਪੁਲਿਸ ਵੱਲੋਂ ਮਾਮਲੇ ਦੀ ਅੱਗੇ ਕੀਤੀ ਜਾ ਰਹੀ ਜਾਂਚ

ਫੜੇ ਗਏ ਮੁਲਜ਼ਮ ਆਕਾਸ਼ ਉਰਫ ਰਘੂ ਦੇ ਖੁਲਾਸੇ ‘ਤੇ ਪੁਲਿਸ ਟੀਮਾਂ ਨੇ ਉਸ ਵੱਲੋਂ ਦੱਸੀ ਗਈ ਥਾ ਤੋਂ 200 ਗ੍ਰਾਮ ਹੈਰੋਇਨ, 6 ਜ਼ਿੰਦਾ ਕਾਰਤੂਸ ਤੇ ਇਲੈਕਟ੍ਰਾਨਿਕ ਵੇਟ ਮਸ਼ੀਨ ਵੀ ਬਰਾਮਦ ਕੀਤੀ ਹੈ। ਸ਼ੁਰੂਆਤੀ ਜਾਂਚ ਮੁਤਾਬਕ ਮੁਤਾਬਕ ਮੁਲਜ਼ਮ ਵਿਅਕਤੀ ਸਿੱਧੇ ਯੂਐੱਸਏ ਸਥਿਤ ਤਸਕਰ ਭੋਲਾ ਹਵੇਲੀਆਂ ਦੇ ਸੰਪਰਕ ਵਿਚ ਸੀ। ਉਥੇ ਬੈਠਾ ਭੋਲਾ ਹਵੇਲੀਆਂ ਹਥਿਆਰਾਂ ਤੇ ਹੈਰੋਇਨ ਦਾ ਨੈਟਵਰਕ ਚਲਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ |