Home Blog Page 1430

ਰਿਸ਼ਵਤ ਲੈਣ ਦੇ ਦੋਸ਼ ਹੇਠ SHO ਤੇ ASI ਖਿਲਾਫ਼ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ || Today News

0

ਰਿਸ਼ਵਤ ਲੈਣ ਦੇ ਦੋਸ਼ ਹੇਠ SHO ਤੇ ASI ਖਿਲਾਫ਼ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਥਾਣਾ ਭਾਦਸੋਂ, ਜ਼ਿਲ੍ਹਾ ਪਟਿਆਲਾ ਵਿਖੇ SHO ਵਜੋਂ ਤਾਇਨਾਤ ਸਬ-ਇੰਸਪੈਕਟਰ (SI) ਇੰਦਰਜੀਤ ਸਿੰਘ ਅਤੇ ਉਸਦੇ ਸਾਥੀ ਸਹਾਇਕ ਸਬ-ਇੰਸਪੈਕਟਰ (ASI) ਅਮਰਜੀਤ ਸਿੰਘ ਖ਼ਿਲਾਫ਼ 50000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।

ਇਹ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸ਼ਿਕਾਇਤਕਰਤਾ ਹਰਮਨ ਸਿੰਘ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉੱਪਰ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਵਿਰੁੱਧ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।

ਰਿਸ਼ਵਤ ਵਜੋਂ ਲਏ ਸਨ 50,000

ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਥਾਣਾ ਭਾਦਸੋਂ ਵਿਖੇ ਉਸਦੇ ਅਤੇ ਹੋਰਨਾਂ ਖਿਲਾਫ਼ ਮੁਕੱਦਮਾ ਦਰਜ ਸੀ ਅਤੇ ਇਸ ਕੇਸ ਵਿੱਚ ਉਕਤ SHO ਅਤੇ ASI ਨੇ ਦੋਸ਼ੀਆਂ ਦੀ ਮੱਦਦ ਕਰਨ ਬਦਲੇ ਪਹਿਲਾਂ ਹੀ ਉਹਨਾਂ ਤੋਂ ਰਿਸ਼ਵਤ ਵਜੋਂ 50,000 ਲੈ ਲਏ ਸਨ। ਉਹਨਾਂ ਨੇ ਅੱਗੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣ ਉਪਰੰਤ ਹੁਣ ਦੋਵੇਂ ਪੁਲਿਸ ਅਧਿਕਾਰੀ ਉਕਤ FIR ਨੂੰ ਰੱਦ ਕਰਵਾਉਣ ਲਈ ਸ਼ਿਕਾਇਤਕਰਤਾ ਤੋਂ 35000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ :ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਨੂੰ ਦਿੱਤਾ ਮੁਆਫ਼ੀਨਾਮਾ ਹੋਇਆ ਜਨਤਕ! ਪੜ੍ਹੋ ਕੀ ਲਿਖਿਆ || breaking News

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਉਕਤ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ ਅਤੇ 35000 ਰੁਪਏ ਹੋਰ ਮੰਗਣ ਅਤੇ 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਸਾਬਤ ਹੋ ਗਏ। ਉਹਨਾਂ ਅੱਗੇ ਦੱਸਿਆ ਕਿ ਇਸ ਜਾਂਚ ਦੇ ਅਧਾਰ ‘ਤੇ ਉਕਤ SHO ਅਤੇ ASI ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼, ਹਥਿਆਰ ਸਮੇਤ ਫੜਿਆ 1 ਤਸਕਰ || Latest News || Punjab News

0

ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼, ਹਥਿਆਰ ਸਮੇਤ ਫੜਿਆ 1 ਤਸਕਰ

ਅੰਮ੍ਰਿਤਸਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਵਿਸ਼ੇਸ਼ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਟੀਮ ਨੇ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਨੇ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਰਾਜਵੰਤ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ।

ਦੋਸ਼ੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਨੂੰ ਭਾਰਤੀ ਖ਼ੇਤਰ ਵਿਚ ਭੇਜ ਰਿਹਾ ਸੀ

ਡੀ.ਜੀ.ਪੀ. ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਜ਼ਾਦੀ ਦਿਵਸ ਤੋਂ ਪਹਿਲਾਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇਕ ਖੁਫ਼ੀਆ ਅਭਿਆਨ ਵਿਚ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਨੇ ਰਾਜਵੰਤ ਸਿੰਘ ਉਰਫ਼ ਰਾਜੂ ਨੂੰ ਫੜ੍ਹ ਕੇ ਇਕ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਪਾਕਿਸਤਾਨ-ਅਧਾਰਤ ਸਮੱਗਲਰ ਦੇ ਸੰਪਰਕ ਵਿਚ ਸੀ, ਜੋ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਨੂੰ ਭਾਰਤੀ ਖ਼ੇਤਰ ਵਿਚ ਭੇਜ ਰਿਹਾ ਸੀ।

ਇਹ ਵੀ ਪੜ੍ਹੋ :ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਨੂੰ ਦਿੱਤਾ ਮੁਆਫ਼ੀਨਾਮਾ ਹੋਇਆ ਜਨਤਕ! ਪੜ੍ਹੋ ਕੀ ਲਿਖਿਆ || breaking News

ਜਾਣਕਾਰੀ ਅਨੁਸਾਰ ਦੋਸ਼ੀ ਵਿਰੁਧ ਅੰਮ੍ਰਿਤਸਰ ਵਿਖੇ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਤੇ ਮੁਲਜ਼ਮਾਂ ਵਲੋਂ ਕੀਤੀਆਂ ਗਈਆਂ ਪਿਛਲੀਆਂ ਤਸਕਰੀ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਰਾਜਵੰਤ ਸਿੰਘ ਦੇ ਕਬਜ਼ੇ ਵਿਚੋਂ 2 ਮੈਗਜ਼ੀਨਾਂ ਦੇ ਨਾਲ 2 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।

ਵਾਇਨਾਡ ਪੀੜਿਤਾਂ ਲਈ ਅੱਗੇ ਆਏ Actor ਚਿਰੰਜੀਵੀ ਤੇ ਰਾਮ ਚਰਨ , 1 ਕਰੋੜ ਰੁਪਏ ਕੀਤੇ ਦਾਨ || Latest Update

0
Actor Chiranjeevi and Ram Charan came forward for Wayanad victims, donated Rs 1 crore

ਵਾਇਨਾਡ ਪੀੜਿਤਾਂ ਲਈ ਅੱਗੇ ਆਏ Actor ਚਿਰੰਜੀਵੀ ਤੇ ਰਾਮ ਚਰਨ , 1 ਕਰੋੜ ਰੁਪਏ ਕੀਤੇ ਦਾਨ

ਕੇਰਲ ਦੇ ਵਾਇਨਾਡ ਵਿੱਚ ਤੇਜ਼ ਬਾਰਿਸ਼ ਦੇ ਬਾਅਦ ਹੋਈ ਲੈਂਡਸਲਾਈਡ ਵਿੱਚ ਹੁਣ ਤੱਕ 365 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਦੇ ਬਾਅਦ 206 ਲੋਕ ਹਾਲੇ ਵੀ ਲਾਪਤਾ ਹਨ। ਜਿਸਦੇ ਲਈ ਸਰਚ ਆਪ੍ਰੇਸ਼ਨ ਜਾਰੀ ਹੈ। ਅੱਲੂ ਅਰਜੁਨ ਤੇ ਮੋਹਨ ਲਾਲ ਦੇ ਬਾਅਦ ਪੀੜਤਾਂ ਦੀ ਮਦਦ ਲਈ ਸਾਊਥ ਸਟਾਰ ਚਿਰੰਜੀਵੀ ਤੇ ਰਾਮ ਚਰਨ ਨੇ ਵੀ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਪੀੜਤਾਂ ਦੀ ਮਦਦ ਲਈ 1 ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।

ਪੀੜਤਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ …

ਇਸ ਬਾਰੇ ਚਿਰੰਜੀਵੀ ਨੇ ਟਵੀਟ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਕੇਰਲ ਵਿੱਚ ਕੁਦਰਤੀ ਆਫ਼ਤ ਕਾਰਨ ਹੋਈ ਤਬਾਹੀ ਤੇ ਸੈਂਕੜੇ ਕੀਮਤੀ ਜਿੰਦਗੀਆਂ ਦੇ ਨੁਕਸਾਨ ਤੋਂ ਬਹੁਤ ਦੁਖੀ ਹਾਂ। ਵਾਇਨਾਡ ਘਟਨਾ ਦੇ ਪੀੜਤਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਰਾਮ ਚਰਨ ਤੇ ਮੈਂ ਮਿਲ ਕੇ ਪੀੜਤਾਂ ਦੀ ਮਦਦ ਦੇ ਲਈ ਕੇਰਲ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ 1 ਕਰੋੜ ਰੁਪਏ ਦਾ ਯੋਗਦਾਨ ਦੇ ਰਹੇ ਹਾਂ। ਮੈਂ ਦਰਦ ਨਾਲ ਪੀੜਤ ਸਾਰੇ ਲੋਕਾਂ ਦੇ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।

ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 2029 ‘ਚ ਵੀ ਬਣੇਗੀ ਭਾਜਪਾ ਦੀ ਸਰਕਾਰ

ਰਾਹਤ ਫ਼ੰਡ ਵਿੱਚ 25 ਲੱਖ ਰੁਪਏ ਦਾਨ ਕੀਤੇ

ਦੱਸ ਦਈਏ ਕਿ ਚਿਰੰਜੀਵੀ ਤੇ ਰਾਮ ਚਰਨ ਤੋਂ ਪਹਿਲਾਂ ਅੱਲੂ ਅਰਜੁਨ ਨੇ ਰਾਹਤ ਫ਼ੰਡ ਵਿੱਚ 25 ਲੱਖ ਰੁਪਏ ਦਾਨ ਕੀਤਾ। ਉੱਥੇ ਹੀ ਸੂਰਿਆ, ਜਯੋਤਿਕਾ ਤੇ ਕਾਰਥੀ ਨੇ ਮਿਲ ਕੇ 50 ਲੱਖ ਜਦਕਿ ਰਸ਼ਮਿਕਾ ਮੰਦਾਨਾ ਨੇ 10 ਲੱਖ ਰੁਪਏ ਤੇ ਚਿਯਾਨ ਵਿਕਰਮ ਨੇ 20 ਲੱਖ ਰੁਪਏ ਦਾਨ ਕੀਤੇ। ਉੱਥੇ ਹੀ ਵਾਇਨਾਡ ਵਿੱਚ ਵਾਪਰੀ ਘਟਨਾ ਵਿੱਚ ਹੁਣ ਵੀ 206 ਲੋਕ ਲਾਪਤਾ ਹਨ। ਇਨ੍ਹਾਂ ਤੋਂ ਇਲਾਵਾ ਸਾਊਥ ਸੁਪਰਸਟਾਰ ਤੇ ਕੇਰਲ ਦੀ 122 ਟੇਰੀਟੋਰੀਅਲ ਆਰਮੀ ਦੇ ਲੈਫਟੀਨੈਂਟ ਕਰਨਲ ਮੋਹਨਲਾਲ ਨੇ ਰੈਸਕਿਊ ਵਿੱਚ ਜੁਟੀ ਆਰਮੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਲੈਂਡਸਲਾਈਡ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਮੋਹਨ ਲਾਲ ਨੇ ਪੀੜਤਾਂ ਦੇ ਲਈ 3 ਕਰੋੜ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ।

 

 

 

 

 

 

 

 

 

 

 

 

ਗੁਰਦੁਆਰਾ ਸਾਹਿਬ ਦੇ ਸਰੋਵਰ ‘ਚੋਂ ਮਿਲੀਆਂ 2 ਬੱਚਿਆਂ ਦੀਆਂ ਮ੍ਰਿਤਕ ਦੇਹਾਂ, ਘਟਨਾ ਨਾਲ ਫੈਲੀ ਸਨਸਨੀ || Today News

0

ਗੁਰਦੁਆਰਾ ਸਾਹਿਬ ਦੇ ਸਰੋਵਰ ‘ਚੋਂ ਮਿਲੀਆਂ 2 ਬੱਚਿਆਂ ਦੀਆਂ ਮ੍ਰਿਤਕ ਦੇਹਾਂ, ਘਟਨਾ ਨਾਲ ਫੈਲੀ ਸਨਸਨੀ

ਗਿੱਦੜਬਾਹਾ ਦੇ ਗੁਰਦੁਆਰਾ ਦੱਸਵੀਂ ਪਾਤਸ਼ਾਹੀ ਦੇ ਸਰੋਵਰ ਵਿੱਚ ਦੋ ਬੱਚਿਆਂ ਦੇ ਡੁੱਬ ਕੇ ਮਾਰੇ ਜਾਣ ਦੀ ਖ਼ਬਰ ਹੈ। ਐਤਵਾਰ ਸ਼ਾਮ ਤੋਂ ਲਾਪਤਾ ਹੋਏ ਬੱਚਿਆਂ ਦੀਆਂ ਲਾਸ਼ਾਂ ਅੱਜ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚੋਂ ਬਰਾਮਦ ਹੋਈਆਂ ਹਨ। ਦੋਵੇਂ ਬੱਚੇ ਇੱਕੋ ਹੀ ਪਰਿਵਾਰ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਮ੍ਰਿਤਕ ਬੱਚਿਆਂ ਦੀ ਪਛਾਣ 9 ਸਾਲਾ ਖੁਸ਼ਪ੍ਰੀਤ ਅਤੇ 10 ਸਾਲਾ ਸਾਹਿਲ ਵਜੋਂ ਹੋਈ ਹੈ।ਸਵੇਰੇ ਇੱਕ ਬੱਚੇ ਦੀ ਲਾਸ਼ ਪਹਿਲਾਂ ਸਰੋਵਰ ਵਿੱਚ ਤੈਰਦੀ ਵੇਖ਼ੀ ਗਈ ਜਿਸ ਮਗਰੋਂ ਦੂਜੇ ਬੱਚੇ ਦੀ ਲਾਸ਼ ਵੀ ਇਯੇ ਸਰੋਵਰ ਵਿੱਚੋਂ ਬਰਾਮਦ ਕਰ ਲਈ ਗਈ।

ਇੱਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਇਹ ਬੱਚੇ 2-3 ਹੋਰ ਬੱਚਿਆਂ ਸਣੇ ਖ਼ੇਡਣ ਲਈ ਪਾਰਕ ਵਿੱਚ ਗਏ ਸਨ। ਸ਼ਾਮ 7 ਵਜੇ ਦੇ ਕਰੀਬ ਬੱਚੇ ਗਏ ਸਨ ਪਰ ਜਦ 8 ਵਜੇ ਦੇ ਕਰੀਬ ਬਾਕੀ ਬੱਚੇ ਘਰਾਂ ਨੂੰ ਵਾਪਸ ਆ ਗਏ ਤਾਂ ਪੁੱਛਣ’ਤੇ ਉਨ੍ਹਾਂ ਦੱਸਿਆ ਕਿ ਇਹ ਦੋਵੇਂ ਬੱਚੇ ਅਜੇ ਪਾਰਕ ਵਿੱਚ ਹੀ ਸਨ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 2029 ‘ਚ ਵੀ ਬਣੇਗੀ ਭਾਜਪਾ ਦੀ ਸਰਕਾਰ || Latest Update

ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ ਪਰ ਪਾਰਕ ਸਣੇ ਹੋਰ ਥਾਂਵਾਂ ’ਤੇ ਵੀ ਬੱਚੇ ਨਹੀਂ ਮਿਲੇ। ਉਹ ਰਾਤ ਨੂੰ ਥਾਣੇ ਗਏ ਅਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਪਰ ਬੱਚੇ ਨਹੀਂ ਲੱਭੇ ਅਤੇ ਸਵੇਰੇ ਹੀ ਗੁਰਦੁਆਰੇ ਦੇ ਸਰੋਵਰ ਵਿੱਚ ਲਾਸ਼ਾਂ ਪਾਏ ਜਾਣ ਮਗਰੋਂ ਪਤਾ ਲੱਗਾ ਕਿ ਬੱਚਿਆਂ ਦੀ ਮੌਤ ਹੋ ਚੁੱਕੀ ਹੈ।ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਕੱਪੜੇ ਮ੍ਰਿਤਕ ਦੇਹਾਂ ’ਤੇ ਪਾਏ ਹੋਏ ਸੀ ਜੋ ਕਿ ਸ਼ੱਕ ਖੜ੍ਹੇ ਕਰਦਾ ਹੈ ਕਿਉਂਕਿ ਜੇ ਬੱਚੇ ਆਪ ਸਰੋਵਰ ਵਿੱਚ ਨਹਾਉਣ ਲਈ ਉੱਤਰਦੇ ਤਾਂ ਉਨ੍ਹਾਂ ਨੇ ਕਪੜੇ ਲਾਹ ਕੇ ਹੀ ਸਰੋਵਰ ਵਿੱਚ ਜਾਣਾ ਸੀ।

ਪਤਾ ਲੱਗਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸਰੋਵਰ ਵੱਲ ਜਾਂਦੇ ਰਸਤੇ ’ਤੇ ਸੀ.ਸੀ.ਟੀ.ਵੀ.ਕੈਮਰਾ ਹੈ ਅਤੇ ਇਸ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਪਤਾ ਲੱਗੇ ਕਿ ਬੱਚੇ ਕਦ ਅਤੇ ਕਿਵੇਂ ਸਰੋਵਰ ਵੱਲ ਗਏ। ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਅਨੁਸਾਰ ਗੁਰਦੁਆਰਾ ਸਾਹਿਬ ਦਾ ਗੇਟ 9 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਪਰ ਗੁਰਦੁਆਰਾ ਸਾਬਿ ਦੇ ਪਾਰਕ ਵਾਲੇ ਪਾਸਿਉਂ ਕੰਧ ਸਹੀ ਨਾ ਹੋਣ ਕਾਰਨ ਉੱਧਰੋਂ ਵੀ ਬੱਚੇ ਅੰਦਰ ਆ ਜਾਂਦੇ ਹਨ। ਪੁਲਿਸ ਬੱਚਿਆਂ ਦਾ ਪੋਸਟ ਮਾਰਟਮ ਕਰਵਾ ਰਹੀ ਹੈ ਅਤੇ ਪੋਸਟ ਮਾਰਟਮ ਉਪਰੰਤ ਅਤੇ ਸੀ.ਸੀ.ਟੀ.ਵੀ. ਵਿੱਚ ਕੁਝ ਪਾਏ ਜਾਣ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਹੋਵੇਗੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 2029 ‘ਚ ਵੀ ਬਣੇਗੀ ਭਾਜਪਾ ਦੀ ਸਰਕਾਰ || Latest Update

0
Union Home Minister Amit Shah's big claim is that the BJP government will be formed in 2029 as well

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 2029 ‘ਚ ਵੀ ਬਣੇਗੀ ਭਾਜਪਾ ਦੀ ਸਰਕਾਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਦੇ ਮਨੀਮਾਜਰਾ ਵਿੱਚ 24 ਘੰਟੇ ਜਲ ਸਪਲਾਈ ਸੇਵਾ ਦਾ ਉਦਘਾਟਨ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਪ੍ਰਾਜੈਕਟ ਨਾਲ ਇੱਕ ਲੱਖ ਲੋਕਾਂ ਨੂੰ 24 ਘੰਟੇ ਪਾਣੀ ਮਿਲੇਗਾ । ਇਸ ‘ਤੇ 75 ਕਰੋੜ ਰੁਪਏ ਖਰਚ ਕੀਤੇ ਗਏ ਹਨ। 22 ਕਿਲੋਮੀਟਰ ਲੰਬੀ ਨਵੀਂ ਪਾਈਪਲਾਈਨ ਵਿਛਾਈ ਗਈ ਹੈ।

ਮਿਨਰਲ ਵਾਟਰ ਖਰੀਦਣ ਦੀ ਨਹੀਂ ਪਵੇਗੀ ਲੋੜ

ਅਮਿਤ ਸ਼ਾਹ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਹੁਣ ਮਿਨਰਲ ਵਾਟਰ ਖਰੀਦਣ ਦੀ ਲੋੜ ਨਹੀਂ ਪਵੇਗੀ। ਇੱਥੋਂ ਦੇ ਲੋਕਾਂ ਨੂੰ ਹੁਣ 24 ਘੰਟੇ ਪਾਣੀ ਮਿਲੇਗਾ। ਪਹਿਲਾਂ ਔਰਤਾਂ ਨੂੰ ਪਾਣੀ ਭਰਨ ਲਈ ਅਲਾਰਮ ਲਾਉਣਾ ਪੈਂਦਾ ਸੀ। ਹੁਣ ਇਸ ਦੀ ਲੋੜ ਨਹੀਂ ਪਵੇਗੀ। ਨਾਲ ਹੀ ਪਾਣੀ ਦੀ ਸਪਲਾਈ ਲਈ ਟੈਂਕਰ ਮੰਗਵਾਉਣ ਦੀ ਲੋੜ ਨਹੀਂ ਪਵੇਗੀ।

ਇਹ ਵੀ ਪੜ੍ਹੋ : ਰੋਜ਼ਾਨਾ ਪੌਣੇ ਚਾਰ ਲੱਖ ਔਰਤਾਂ ਲੈਂਦੀਆਂ ਮੁਫ਼ਤ ਬੱਸ ਸਫ਼ਰ ਦਾ ਲਾਹਾ , AAP ਸਰਕਾਰ ਨੇ 1548 ਕਰੋੜ ਰੁਪਏ ਖ਼ਰਚੇ

ਪਹਿਲੀ ਵਾਰ ਕੋਈ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ

ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ 60 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਕੋਈ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਹੈ। ਵਿਰੋਧੀ ਧਿਰ ਜੋ ਮਰਜ਼ੀ ਕਹਿਣ। 2029 ਵਿੱਚ ਵੀ ਭਾਜਪਾ ਦੀ ਸਰਕਾਰ ਆਵੇਗੀ। ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਕਿਹਾ ਕਿ ਸਮਾਰਟ ਮੀਟਰ ਲਗਾਉਣ ਨਾਲ ਲੋਕਾਂ ਨੂੰ ਕੁਝ ਵੀ ਖਰਚ ਨਹੀਂ ਕਰਨਾ ਪਵੇਗਾ। ਮੋਦੀ ਜੀ ਨੇ 10 ਸਾਲਾਂ ਵਿੱਚ 30 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ।

 

 

 

 

 

 

 

 

 

 

 

 

 

 

 

 

ਰੋਜ਼ਾਨਾ ਪੌਣੇ ਚਾਰ ਲੱਖ ਔਰਤਾਂ ਲੈਂਦੀਆਂ ਮੁਫ਼ਤ ਬੱਸ ਸਫ਼ਰ ਦਾ ਲਾਹਾ , AAP ਸਰਕਾਰ ਨੇ 1548 ਕਰੋੜ ਰੁਪਏ ਖ਼ਰਚੇ || Punjab Update

0
A quarter of four lakh women take advantage of free bus travel every day, AAP government spends Rs 1548 crore

ਰੋਜ਼ਾਨਾ ਪੌਣੇ ਚਾਰ ਲੱਖ ਔਰਤਾਂ ਲੈਂਦੀਆਂ ਮੁਫ਼ਤ ਬੱਸ ਸਫ਼ਰ ਦਾ ਲਾਹਾ , AAP ਸਰਕਾਰ ਨੇ 1548 ਕਰੋੜ ਰੁਪਏ ਖ਼ਰਚੇ

ਪੰਜਾਬ ਵਿੱਚ ਰੋਜ਼ਾਨਾ ਪੌਣੇ ਚਾਰ ਲੱਖ ਔਰਤਾਂ ਮੁਫ਼ਤ ਬੱਸ ਸਫ਼ਰ ਦਾ ਲਾਹਾ ਲੈ ਰਹੀਆਂ ਹਨ। ‘ਆਪ’ ਸਰਕਾਰ ਵੱਲੋਂ ਆਪਣੇ 28 ਮਹੀਨਿਆਂ ਦੇ ਕਾਰਜਕਾਲ ਦੌਰਾਨ 1,548 ਕਰੋੜ ਰੁਪਏ ਤੋਂ ਵੱਧ ਦੀ ਮੁਫ਼ਤ ਬੱਸ ਸੇਵਾ ਦੀ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਸ ਦੇ ਨਾਲ ਹੀ ਹਰ ਘੰਟੇ 16 ਹਜ਼ਾਰ ਦੇ ਕਰੀਬ ਜਦਕਿ ਹਰ ਮਿੰਟ ਵਿੱਚ 265 ਔਰਤਾਂ ਮੁਫ਼ਤ ਬੱਸ ਸੇਵਾ ਦਾ ਲਾਹਾ ਲੈ ਰਹੀਆਂ ਹਨ। ਵਿੱਤੀ ਵਰ੍ਹੇ 2023-2024 ਦੌਰਾਨ 694.64 ਕਰੋੜ ਰੁਪਏ ਖ਼ਰਚ ਕੇ ਔਰਤਾਂ ਨੂੰ ਮੁਫ਼ਤ ਯਾਤਰਾ ਦਾ ਲਾਭ ਦਿੱਤਾ।

28 ਮਹੀਨਿਆਂ ਦੌਰਾਨ 1,548.25 ਕਰੋੜ ਰੁਪਏ ਖ਼ਰਚ ਕੀਤੇ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਮਾਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ 28 ਮਹੀਨਿਆਂ ਦੌਰਾਨ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਮਹਿਲਾਵਾਂ ਲਈ ਮੁਫ਼ਤ ਯਾਤਰਾ ਯਕੀਨੀ ਬਣਾਉਣ ਹਿੱਤ 1,548.25 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕ੍ਰਾਂਤੀਕਾਰੀ ਸਕੀਮ ਤਹਿਤ ਔਰਤਾਂ ਨੂੰ 32.46 ਕਰੋੜ ਯਾਤਰਾਵਾਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਜਿਸ ਸਦਕਾ ਪੰਜਾਬ ਭਰ ਦੀਆਂ ਮਹਿਲਾਵਾਂ ਨੂੰ ਸਮਰੱਥ ਬਣਾਉਣ ਦੇ ਮੌਕਿਆਂ ਤੱਕ ਉਨ੍ਹਾਂ ਦੀ ਪਹੁੰਚ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਵਾਧਾ ਹੋਇਆ ਹੈ।

ਮਹਿਲਾਵਾਂ ਨੂੰ 14.29 ਕਰੋੜ ਯਾਤਰਾਵਾਂ ਦਾ ਦਿੱਤਾ ਗਿਆ ਲਾਭ

ਕੈਬਨਿਟ ਮੰਤਰੀ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਰਚ 2022 ਤੋਂ ਮਾਰਚ 2023 ਤੱਕ ਕੁੱਲ 664.63 ਕਰੋੜ ਰੁਪਏ ਖ਼ਰਚ ਕੇ ਮਹਿਲਾਵਾਂ ਨੂੰ 14.29 ਕਰੋੜ ਯਾਤਰਾਵਾਂ ਦਾ ਲਾਭ ਦਿੱਤਾ ਗਿਆ ਜਦਕਿ ਵਿੱਤੀ ਵਰ੍ਹੇ 2023-2024 ਦੌਰਾਨ 694.64 ਕਰੋੜ ਰੁਪਏ ਦੇ ਖ਼ਰਚ ਨਾਲ ਔਰਤਾਂ ਨੂੰ 14.90 ਕਰੋੜ ਯਾਤਰਾਵਾਂ ਦੀ ਸਹੂਲਤ ਦਿੱਤੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਦੌਰਾਨ 15 ਜੁਲਾਈ, 2024 ਤੱਕ 188.98 ਕਰੋੜ ਰੁਪਏ ਨਾਲ ਮਹਿਲਾਵਾਂ ਨੂੰ 3.27 ਕਰੋੜ ਯਾਤਰਾਵਾਂ ਦੀ ਸਹੂਲਤ ਦਿੱਤੀ ਜਾ ਚੁੱਕੀ ਹੈ।

ਲਿੰਗ ਬਰਾਬਰਤਾ ਪ੍ਰਤੀ ਬਹੁਪੱਖੀ ਪਹੁੰਚ ਦਾ ਸਬੂਤ

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਅਹਿਮ ਯੋਜਨਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸਮਾਜਿਕ ਭਲਾਈ ਅਤੇ ਲਿੰਗ ਬਰਾਬਰਤਾ ਪ੍ਰਤੀ ਬਹੁਪੱਖੀ ਪਹੁੰਚ ਦਾ ਸਬੂਤ ਹੈ। ਸ. ਭੁੱਲਰ ਨੇ ਕਿਹਾ ਕਿ ਮਹਿਲਾਵਾਂ ਲਈ ਆਉਣ-ਜਾਣ ਦੀਆਂ ਵਿੱਤੀ ਰੁਕਾਵਟਾਂ ਨੂੰ ਦੂਰ ਕਰਦਿਆਂ ਇਹ ਪਹਿਲਕਦਮੀ ਉਨ੍ਹਾਂ ਨੂੰ ਸਿੱਖਿਆ, ਰੁਜ਼ਗਾਰ, ਸਿਹਤ ਸੰਭਾਲ ਅਤੇ ਹੋਰ ਜ਼ਰੂਰੀ ਸਹੂਲਤਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਸਮਰੱਥ ਬਣਾ ਰਹੀ ਹੈ।

ਸਾਰੇ ਵਰਗਾਂ ਦੀ ਸਮੁੱਚੀ ਤਰੱਕੀ ਹੀ ਅਸਲ ਮਾਅਨਿਆਂ ਵਿੱਚ ਤਰੱਕੀ

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਮੰਨਣਾ ਹੈ ਕਿ ਸਾਰੇ ਵਰਗਾਂ ਦੀ ਸਮੁੱਚੀ ਤਰੱਕੀ ਹੀ ਅਸਲ ਮਾਅਨਿਆਂ ਵਿੱਚ ਤਰੱਕੀ ਹੈ। ਇਹ ਮੁਫ਼ਤ ਯਾਤਰਾ ਸਕੀਮ ਔਰਤਾਂ ਨੂੰ ਮਹਿਜ਼ ਆਉਣ-ਜਾਣ ਦੀ ਸਹੂਲਤ ਦੇਣਾ ਹੀ ਨਹੀਂ, ਸਗੋਂ ਪੰਜਾਬ ਦੀ ਹਰ ਮਹਿਲਾ ਲਈ ਸਵੈਮਾਣ, ਆਜ਼ਾਦੀ ਅਤੇ ਵਿਕਾਸ ਨੂੰ ਦਰਸਾਉਂਦੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਸਹੂਲਤ ਮਾਨ ਸਰਕਾਰ ਦੇ ਇੱਕ ਅਗਾਂਹਵਧੂ ਅਤੇ ਬਰਾਬਰੀ ਵਾਲੇ ਪੰਜਾਬ ਦੇ ਸੰਕਲਪ ਨੂੰ ਉਜਾਗਰ ਕਰਦੀ ਹੈ, ਜਿੱਥੇ ਹਰ ਨਾਗਰਿਕ ਲਿੰਗ ਆਧਾਰਤ ਪੱਖਪਾਤ ਤੋਂ ਬਿਨਾਂ ਸੂਬੇ ਦੇ ਵਿਕਾਸ ਅਤੇ ਖ਼ੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।

ਇਹ ਵੀ ਪੜ੍ਹੋ : ਛਾਪੇਮਾਰੀ ਕਰਨ ਪਹੁੰਚੀ ਪੁਲਿਸ ਨੂੰ ਦੇਖ ਕੇ ਨੌਜਵਾਨ ਨੇ ਛੱਤ ਤੋਂ ਮਾਰ ਦਿੱਤੀ ਛਾਲ

ਧਿਆਨਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਯਾਤਰਾ ਯੋਜਨਾ ਲਈ ਜਿੱਥੇ ਸੂਬਾ ਸਰਕਾਰ ਨੂੰ ਵੱਡੀ ਅਦਾਇਗੀ ਕਰਨੀ ਪੈ ਰਹੀ ਹੈ, ਉੱਥੇ ਹੀ ਪ੍ਰਾਈਵੇਟ ਟਰਾਂਸਪੋਰਟਰਾਂ ਵੀ ਪ੍ਰੇਸ਼ਾਨ ਹਨ।

 

 

 

 

 

 

 

 

 

 

 

 

ਕਰੰਟ ਲੱਗਣ ਕਾਰਨ 9 ਕਾਂਵੜੀਆਂ ਦੀ ਹੋਈ ਮੌ.ਤ ॥ Latest News

0

ਕਰੰਟ ਲੱਗਣ ਕਾਰਨ 9 ਕਾਂਵੜੀਆਂ ਦੀ ਹੋਈ ਮੌ.ਤ

ਬਿਹਾਰ ਦੇ ਹਾਜੀਪੁਰ ਦੇ ਉਦਯੋਗਿਕ ਥਾਣਾ ਖੇਤਰ ਦੇ ਸੁਲਤਾਨਪੁਰ ਪਿੰਡ ਵਿੱਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਥੇ ਇੱਕ ਟ੍ਰਾਲੀ ‘ਤੇ ਸਵਾਰ ਹੋ ਕੇ 9 ਕਾਂਵੜੀਆਂ ਦੀ ਮੌਤ ਹਾਈ ਵੋਲਟੇਜ ਤਾਰ ਦੀ ਚਪੇਟ ਵਿੱਚ ਆਉਣ ਕਾਰਨ ਹੋ ਗਈ। ਇਸ ਹਾਦਸੇ ਵਿੱਚ 6 ਤੋਂ ਵਿੱਚ ਲੋਕ ਝੁਲਸ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਂਵੜੀਏ ਡੀਜੇ ਵਾਲੀ ਟ੍ਰਾਲੀ ‘ਤੇ ਸਵਾਰ ਹੋ ਕੇ ਸੋਨਪੁਰ ਦੇ ਮੰਦਰ ਵਿੱਚ ਜਲਾਭਿਸ਼ੇਕ ਕਰਨ ਜਾ ਰਹੇ ਸਨ।

ਹਾਈ ਵੋਲਟੇਜ ਲਾਈਨ ਦੀ ਚਪੇਟ ‘ਚ ਆ ਗਈ ਕਾਂਵੜੀਆਂ ਦੀ ਟ੍ਰਾਲੀ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਰਾਤ ਵਾਪਰਿਆ, ਜਦੋਂ ਸੁਲਤਾਨਪੁਰ ਪਿੰਡ ਵਿੱਚ ਇੱਕ ਟ੍ਰਾਲੀ ਹਾਈ ਵੋਲਟੇਜ ਲਾਈਨ ਦੀ ਚਪੇਟ ਵਿੱਚ ਆ ਗਈ। ਟ੍ਰਾਲੀ ‘ਤੇ ਸਵਾਰ ਸਾਰੇ ਕਾਂਵੜੀਏ ਪਹਿਲੇਜਾ ਤੋਂ ਗੰਗਾਜਲ ਭਰ ਕੇ ਪਰਤ ਰਹੇ ਸਨ ਤੇ ਸੋਨਪੁਰ ਦੇ ਮੰਦਰ ਵਿੱਚ ਜਲਾਭਿਸ਼ੇਕ ਕਰਨ ਵਾਲੇ ਸਨ।

ਇਹ ਵੀ ਪੜ੍ਹੋ:ਛਾਪੇਮਾਰੀ ਕਰਨ ਪਹੁੰਚੀ ਪੁਲਿਸ ਨੂੰ ਦੇਖ ਕੇ ਨੌਜਵਾਨ ਨੇ ਛੱਤ ਤੋਂ ਮਾਰ ਦਿੱਤੀ ਛਾਲ || Punjab News

ਇਸ ਹਾਦਸੇ ਵਿੱਚ ਰਵੀ ਕੁਮਾਰ, ਰਾਜਾ ਕੁਮਾਰ, ਨਵੀਨ ਕੁਮਾਰ, ਅਮਰੇਸ਼ ਕੁਮਾਰ, ਅਸ਼ੋਕ ਕੁਮਾਰ, ਚੰਦਨ ਕੁਮਾਰ, ਕਾਲੂ ਕੁਮਾਰ ਤੇ ਆਸ਼ੀਸ਼ ਕੁਮਾਰ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਇੱਕ ਨਬਾਲਿਗ ਵੀ ਸ਼ਾਮਿਲ ਹੈ। 8 ਲੋਕਾਂ ਦੀ ਮੌਤ ਘਟਣ ਵਾਲੀ ਥਾਂ ‘ਤੇ ਹੋ ਗਈ, ਜਦਕਿ ਇੱਕ ਹੋਰ ਦੀ ਇਲਾਜ ਦੌਰਾਨ ਮੌਤ ਹੋ ਗਈ।

11000 ਵੋਲਟ ਦੀਆਂ ਤਾਰਾਂ ਨਾਲ ਟਕਰਾ ਗਿਆ ਡੀਜੇ

ਇਸ ਸਬੰਧੀ ਸਦਰ SDPO ਓਮ ਪ੍ਰਕਾਸ਼ ਨੇ ਦੱਸਿਆ ਕਿ ਇਹ ਸਾਰੇ ਲੋਕ ਡੀਜੇ ਲੈ ਕੇ ਜਾ ਰਹੇ ਸਨ। ਇਸ ਦੌਰਾਨ ਡੀਜੇ 11000 ਵੋਲਟ ਦੀਆਂ ਤਾਰਾਂ ਨਾਲ ਟਕਰਾ ਗਿਆ। ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਇੱਕੋ ਪਿੰਡ ਦੇ ਦੱਸੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਫੋਨ ਕਰਨ ‘ਤੇ ਵੀ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਤੁਰੰਤ ਬਿਜਲੀ ਸਪਲਾਈ ਨਹੀਂ ਕੱਟੀ, ਜਿਸ ਕਾਰਨ ਲੋਕਾਂ ਦਾ ਬਚਾਅ ਨਹੀਂ ਹੋ ਸਕਿਆ । ਸਥਾਨਕ ਲੋਕਾਂ ਨੇ ਦੱਸਿਆ ਕਿ ਜੇਕਰ ਲਾਈਨ ਤੁਰੰਤ ਕੱਟ ਦਿੱਤੀ ਜਾਂਦੀ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ । ਇਸ ਲਈ ਲੋਕ ਬਿਜਲੀ ਵਿਭਾਗ ਦੇ ਦੋ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।

ਛਾਪੇਮਾਰੀ ਕਰਨ ਪਹੁੰਚੀ ਪੁਲਿਸ ਨੂੰ ਦੇਖ ਕੇ ਨੌਜਵਾਨ ਨੇ ਛੱਤ ਤੋਂ ਮਾਰ ਦਿੱਤੀ ਛਾਲ || Punjab News

0
The young man jumped from the roof after seeing the police who arrived for the raid

ਛਾਪੇਮਾਰੀ ਕਰਨ ਪਹੁੰਚੀ ਪੁਲਿਸ ਨੂੰ ਦੇਖ ਕੇ ਨੌਜਵਾਨ ਨੇ ਛੱਤ ਤੋਂ ਮਾਰ ਦਿੱਤੀ ਛਾਲ

ਜਲੰਧਰ ਦੇ ਥਾਣਾ ਕਿਸ਼ਨਪੁਰਾ ਅਧੀਨ ਪੈਂਦੇ ਪਿੰਡ ਢੱਕੀਆਂ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਬੀਤੇ ਕੱਲ੍ਹ ਸਵੇਰੇ ਸਾਢੇ ਛੇ ਵਜੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਇੱਕ ਨੌਜਵਾਨ ਨੇ ਛੱਤ ਤੋਂ ਛਾਲ ਮਾਰ ਦਿੱਤੀ। ਡਿੱਗਦਿਆਂ ਸਾਰ ਹੀ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਵੀ ਡਰੇ ਹੋਏ ਹਨ। ਮ੍ਰਿਤਕ ਵਿਅਕਤੀ ਦੀ ਪਛਾਣ ਲੱਖੂ ਵਜੋਂ ਹੋਈ ਹੈ।

ਛੱਤ ਰਾਹੀਂ ਗੁਆਂਢੀਆਂ ਦੇ ਘਰ ਪਹੁੰਚਿਆ

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਸੀ। ਪੁਲਿਸ ਨੂੰ ਦੇਖ ਕੇ ਉਕਤ ਵਿਅਕਤੀ ਛੱਤ ਰਾਹੀਂ ਗੁਆਂਢੀਆਂ ਦੇ ਘਰ ਪਹੁੰਚ ਗਿਆ | ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਨੌਜਵਾਨ ਨੇ ਪੁਲਿਸ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਫਿਲਹਾਲ ਪੁਲਿਸ ਨੇ ਲੱਖੂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਮਾਮਲੇ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਅਜੇ ਤੱਕ ਚੁੱਪੀ ਧਾਰੀ ਬੈਠੇ ਹਨ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਨੂੰ ਦਿੱਤਾ ਮੁਆਫ਼ੀਨਾਮਾ ਹੋਇਆ ਜਨਤਕ! ਪੜ੍ਹੋ ਕੀ ਲਿਖਿਆ

ਖੂਨ ਦੇ ਧੱਬਿਆਂ ‘ਤੇ ਪਾਈ ਗਈ ਮਿੱਟੀ

ਇਸ ਸਭ ਤੋਂ ਬਾਅਦ ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ‘ਤੇ ਖੂਨ ਦੇ ਧੱਬਿਆਂ ‘ਤੇ ਮਿੱਟੀ ਵੀ ਪਾਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੱਖੂ ਆਪਣੇ ਦੋਸਤ ਦੇ ਘਰ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਲੱਖੂ ਨਸ਼ੇ ਦਾ ਆਦੀ ਸੀ ਅਤੇ ਮ੍ਰਿਤਕ ਦੇ ਦੋਸਤ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

 

ਸੜਕ ਹਾਦਸੇ ‘ਚ ਪਿਤਾ-ਪੁੱਤਰ ਸਮੇਤ 3 ਵਿਆਕਤੀਆਂ ਦੀ ਹੋਈ ਮੌ.ਤ ॥ Today News

0

ਸੜਕ ਹਾਦਸੇ ‘ਚ ਪਿਤਾ-ਪੁੱਤਰ ਸਮੇਤ 3 ਵਿਆਕਤੀਆਂ ਦੀ ਹੋਈ ਮੌ.ਤ

ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਾਨਕ ਓਵਰ ਬ੍ਰਿਜ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਪਿਤਾ-ਪੁੱਤਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਹਿਮਾਂਸੂ ਤੇ ਉਸ ਦੇ ਪਿਤਾ ਸ਼ਤੀਸ ਕੁਮਾਰ ਤੇ ਹਿਮਾਂਸੂ ਦੇ ਦੋਸਤ ਵਿਕਰਮ ਵਜੋਂ ਹੋਈ ਹੈ।

ਇਹ ਵੀ ਪੜ੍ਹੋ ਭਾਰਤੀ ਸ਼ੇਅਰ ਬਜ਼ਾਰ‘ਚ ਆਈ ਭਾਰੀ ਗਿਰਾਵਟ ॥ Latest News

ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਹੋਈ ਮੌਤ

ਸਹਾਰਾ ਸਮਾਜ਼ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਜਾ ਰਹੀ ਚਿੱਟੇ ਰੰਗ ਦੀ ਆਈ ਟਵੰਟੀ ਕਾਰ ਜਦ ਰਾਮਪੁਰਾ ਫੂਲ ਸਥਿਤ ਓਵਰ ਬ੍ਰਿਜ ਪਾਰ ਕਰ ਕੇ ਬਠਿੰਡਾ ਵੱਲ ਜਾ ਰਹੀ ਸੀ ਤਾਂ ਅਚਾਨਕ ਸੜਕ ’ਤੇ ਖੜ੍ਹੇ ਟਿੱਪਰ ਦੇ ਪਿੱਛੇ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਿਛਲੀ ਸੀਟ ‘ਤੇ ਬੇਠੈ ਵਿਅਕਤੀ ਨੂੰ ਲੋਕਾਂ ਨੇ ਸਹਾਰਾ ਸਮਾਜ ਸੇਵਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਪਹੁੰਚਾਇਆ ਜਿਥੇ ਉਸ ਦੀ ਜ਼ੇਰੇ ਇਲਾਜ ਮੌਤ ਹੋ ਗਈ।

ਕਾਰ ‘ਚ ਫਸੀਆਂ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਬਾਹਰ

ਹਾਦਸੇ ਕਾਰਨ ਕਾਰ ਟਿੱਪਰ ਦੇ ਹੇਠਾਂ ਫਸ ਗਈ ਜਿਸ ਨੂੰ ਬਾਹਰ ਕੱਢਣ ਵਿੱਚ ਲੋਕਾਂ ਨੂੰ ਮੁਸ਼ੱਕਤ ਕਰਨੀ ਪਈ ਤੇ ਕਰੀਬ ਇੱਕ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਕਾਰ ਵਿੱਚ ਫਸੀਆਂ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਕਾਰ ਵਿੱਚ ਖਿੱਲਰੇ ਸਾਮਾਨ ਤੋਂ ਪਤਾ ਲੱਗਦਾ ਸੀ ਕਿ ਇਹ ਲੋਕ ਲੁਧਿਆਣਾ ਸ਼ਹਿਰ ਤੋਂ ਬਿਊਟੀ ਪਾਰਲਰ ਵਿੱਚ ਵਰਤਨ ਵਾਲਾ ਸਾਮਾਨ ਲੈ ਕੇ ਆਏ ਸਨ।

ਭਾਰਤੀ ਸ਼ੇਅਰ ਬਜ਼ਾਰ‘ਚ ਆਈ ਭਾਰੀ ਗਿਰਾਵਟ ॥ Latest News

0

ਭਾਰਤੀ ਸ਼ੇਅਰ ਬਜ਼ਾਰ‘ਚ ਆਈ ਭਾਰੀ ਗਿਰਾਵਟ

ਅਮਰੀਕਾ ‘ਚ ਮੰਦੀ ਦੇ ਡਰ ਕਾਰਨ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਅੱਜ 5 ਅਗਸਤ ਨੂੰ ਸੈਂਸੈਕਸ 1,400 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ ਹੈ। ਇਹ 80,000 ਤੋਂ ਹੇਠਾਂ ਵਪਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ‘ਚ ਕਰੀਬ 500 ਅੰਕਾਂ ਦੀ ਗਿਰਾਵਟ ਦੇ ਨਾਲ ਇਹ 24,200 ਦੇ ਪੱਧਰ ‘ਤੇ ਆ ਗਿਆ ਹੈ।

4 ਫੀਸਦੀ ਦੀ ਗਿਰਾਵਟ ਕੀਤੀ ਗਈ ਦਰਜ

ਅੱਜ ਦੇ ਕਾਰੋਬਾਰ ‘ਚ ਨਿਫਟੀ ਰਿਐਲਟੀ ਇੰਡੈਕਸ ‘ਚ ਸਭ ਤੋਂ ਜ਼ਿਆਦਾ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਥੇ ਹੀ ਪੀਐਸਯੂ ਬੈਂਕ, ਮੈਟਲ, ਆਈਟੀ ਅਤੇ ਆਟੋ ਸੂਚਕਾਂਕ ਵੀ ਕਰੀਬ 3% ਹੇਠਾਂ ਹਨ। ਟਾਟਾ ਮੋਟਰਜ਼, ਮਾਰੂਤੀ, ਟਾਈਟਨ ਅਤੇ ਟਾਟਾ ਸਟੀਲ ਸੈਂਸੈਕਸ ਵਿੱਚ ਸਭ ਤੋਂ ਵੱਧ ਘਾਟੇ ਵਿੱਚ ਹਨ, ਜੋ ਲਗਭਗ 3% ਹੇਠਾਂ ਹਨ।