Home Blog Page 1411

22 ਜੁਲਾਈ ਤੋਂ 12 ਅਗਸਤ ਤੱਕ ਚੱਲੇਗਾ ਬਜਟ ਸੈਸ਼ਨ, 23 ਜੁਲਾਈ ਨੂੰ ਪੇਸ਼ ਹੋਵੇਗਾ ਬਜਟ ॥ Today News

0

22 ਜੁਲਾਈ ਤੋਂ 12 ਅਗਸਤ ਤੱਕ ਚੱਲੇਗਾ ਬਜਟ ਸੈਸ਼ਨ, 23 ਜੁਲਾਈ ਨੂੰ ਪੇਸ਼ ਹੋਵੇਗਾ ਬਜਟ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਨੀਵਾਰ ਨੂੰ ਭਾਰਤ ਸਰਕਾਰ ਦੀ ਸਿਫਾਰਿਸ਼ ‘ਤੇ ਬਜਟ ਸੈਸ਼ਨ, 2024 ਲਈ 22 ਜੁਲਾਈ ਤੋਂ 12 ਅਗਸਤ ਤੱਕ ਸੰਸਦ ਦੇ ਦੋਵੇਂ ਸਦਨਾਂ ਨੂੰ ਬੁਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਬਜਟ, 2024-25 23 ਜੁਲਾਈ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੰਸਦੀ ਮੰਤਰੀ ਕਿਰਨ ਰਿਜਿਜੂ ਨੇ ਟਵਿਟਰ ‘ਤੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਪੁਲਿਸ ਨੇ 3 ਚੋਰਾਂ ਨੂੰ ਕੀਤਾ ਗ੍ਰਿਫ਼ਤਾਰ || Latest News || Punjab News

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਸਿਫਾਰਿਸ਼ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ। ਇਹ ਬਜਟ ਨਵੀਂ ਸਰਕਾਰ ਦਾ ਪਹਿਲਾ ਪੂਰਾ ਬਜਟ ਹੋਵੇਗਾ। ਸਰਕਾਰ ਨੇ ਫਰਵਰੀ ਵਿੱਚ ਅੰਤਰਿਮ ਬਜਟ ਪੇਸ਼ ਕੀਤਾ ਸੀ।

ਲੋਕ ਸਭਾ ਚੋਣਾਂ ਇਸ ਸਾਲ ਅਪ੍ਰੈਲ ਅਤੇ ਮਈ ਵਿੱਚ ਹੋਣੀਆਂ ਸਨ, ਇਸ ਲਈ ਸਰਕਾਰ ਨੇ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕੀਤਾ ਸੀ। ਨਿਰਮਲਾ ਨੇ ਆਪਣਾ ਬਜਟ ਗਰੀਬਾਂ, ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ‘ਤੇ ਕੇਂਦਰਿਤ ਕੀਤਾ ਸੀ।

Akshay Kumar ਨੇ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਦੀ ਕੀਤੀ ਆਰਥਿਕ ਮਦਦ || Today News

0
Akshay Kumar helped Gurmeet Bawa's daughter Glory Bawa financially

Akshay Kumar ਨੇ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਦੀ ਕੀਤੀ ਆਰਥਿਕ ਮਦਦ

ਪਿਛਲੇ ਕਾਫੀ ਸਮੇਂ ਤੋਂ ਮਰਹੂਮ ਪੰਜਾਬੀ ਲੋਕ ਗਾਇਕ ਅਤੇ ਪਦਮ ਭੂਸ਼ਣ ਐਵਾਰਡ ਜੇਤੂ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਆਰਥਿਕ ਤੰਗੀ ਤੋਂ ਗੁਜ਼ਰ ਰਹੀ ਹੈ ਜਿਸਦੇ ਚੱਲਦਿਆਂ ਉਸਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਪਰ ਹੁਣ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਗਲੋਰੀ ਬਾਵਾ ਦੀ ਮਦਦ ਲਈ ਅੱਗੇ ਆਏ ਹਨ। ਅਕਸ਼ੈ ਕੁਮਾਰ ਨੇ ਉਨ੍ਹਾਂ ਨੂੰ 25 ਲੱਖ ਰੁਪਏ ਭੇਜੇ ਹਨ ਅਤੇ ਕਿਹਾ ਕਿ ਗੁਰਮੀਤ ਬਾਵਾ ਜੀ ਦੇ ਸਨਮਾਨ ਵਿੱਚ ਇਹ ਇੱਕ ਛੋਟਾ ਜਿਹਾ ਇਸ਼ਾਰਾ ਹੈ ਇਹ ਮਦਦ ਨਹੀਂ ਬਲਕਿ ਇਹ ਇੱਕ ਭਰਾ ਦਾ ਭੈਣ ਲਈ ਪਿਆਰ ਹੈ।

25 ਲੱਖ ਰੁਪਏ ਦੀ ਭੇਜੀ ਸਹਾਇਤਾ

ਇਸ ਗੱਲ ਦੀ ਪੁਸ਼ਟੀ ਕਰਦਿਆਂ ਗਲੋਰੀ ਬਾਵਾ ਨੇ ਦੱਸਿਆ ਕਿ ਅਚਨਚੇਤ ਬੈਂਕ ’ਚੋਂ ਫੋਨ ਆਉਣ ’ਤੇ ਮੈਨੂੰ ਪਤਾ ਲੱਗਿਆ ਕਿ ਅਕਸ਼ੈ ਕੁਮਾਰ ਨੇ 25 ਲੱਖ ਰੁਪਏ ਦੀ ਸਹਾਇਤਾ ਭੇਜੀ ਹੈ। ਜਿਸ ’ਤੇ ਗਲੋਰੀ ਬਾਵਾ ਨੇ ਅਕਸ਼ੈ ਕੁਮਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਦੇ ਵੀ ਅਕਸ਼ੈ ਕੁਮਾਰ ਦੇ ਮੁਲਾਕਾਤ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਹੈ। ਪਰ ਇਸ ਭਰਾ ਨੂੰ ਮਿਲ ਕੇ ਧੰਨਵਾਦ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੀ ਅਤੇ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨਣ ਦੀ ਵੀ ਤੰਮਨਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਾਤਲ ਦੱਸ ਹਲਦਵਾਨੀ ਦੇ ਸ਼ਾਹੂਕਾਰ ਤੋਂ 1 ਲੱਖ ਦੀ ਫਿਰੌਤੀ ਦੀ ਮੰਗ, ਮਾਮਲਾ ਦਰਜ

ਪੈਸੇ ਦੀ ਮਦਦ ਨਹੀਂ ਬਲਕਿ ਕੰਮ ਚਾਹੀਦਾ

ਦੱਸ ਦਈਏ ਕਿ ਬੀਤੇ ਦਿਨੀਂ ਗਲੋਰੀ ਬਾਵਾ ਨੇ ਮੀਡੀਆ ਸਾਹਮਣੇ ਆ ਕੇ ਆਪਣੀ ਆਰਥਿਕ ਸਥਿਤੀ ਦੇ ਬਾਰੇ ਗੱਲਬਾਤ ਕੀਤੀ ਸੀ । ਉਸ ਦਾ ਕਹਿਣਾ ਸੀ ਕਿ ਮਾਂ ਦੀ ਮੌਤ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੇ ਪੰਜ ਦੁਕਾਨਾਂ ਕਿਰਾਏ ‘ਤੇ ਚੜ੍ਹਾਈਆਂ ਹੋਈਆਂ ਸਨ । ਜਿਨ੍ਹਾਂ ‘ਤੇ ਕਿਰਾਏਦਾਰਾਂ ਨੇ ਕਬਜ਼ਾ ਕਰ ਲਿਆ ਸੀ । ਜਿਸ ਤੋਂ ਬਾਅਦ ਉਸ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ । 4 ਬੱਚਿਆ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਸ ’ਤੇ ਹੈ ਪਰ ਉਹ ਕੁਝ ਨਹੀਂ ਕਰ ਪਾ ਰਹੀ । ਗਲੋਰੀ ਬਾਵਾ ਨੇ ਕਿਹਾ ਸੀ ਕਿ ਉਸ ਨੂੰ ਪੈਸੇ ਦੀ ਮਦਦ ਨਹੀਂ ਬਲਕਿ ਕੰਮ ਚਾਹੀਦਾ ਹੈ।

 

ਪੰਜਾਬ ਤੋਂ ਗਈ ਸੀ ਵਿਦੇਸ਼, ਮੁਟਿਆਰ ਦੀ 2 ਮਹੀਨੇ ‘ਚ ਹੀ ਹੋਈ ਮੌ.ਤ || Latest News

0

ਪੰਜਾਬ ਤੋਂ ਗਈ ਸੀ ਵਿਦੇਸ਼, ਮੁਟਿਆਰ ਦੀ 2 ਮਹੀਨੇ ‘ਚ ਹੀ ਹੋਈ ਮੌ.ਤ

ਮਾਨਸਾ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਦੋ ਮਹੀਨੇ ਪਹਿਲਾਂ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ, ਜਿਸ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਆਪਣੀ ਧੀ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਸਦਮੇ ‘ਚ ਹੈ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਦੀ ਲਾਸ਼ ਭਾਰਤ ਲਿਆ ਕੇ ਉਨ੍ਹਾਂ ਨੂੰ ਸੌਂਪੀ ਜਾਵੇ ਤਾਂ ਜੋ ਉਹ ਆਪਣੀ ਬੇਟੀ ਨੂੰ ਆਖਰੀ ਵਾਰ ਦੇਖ ਸਕਣ।

ਮਾਨਸਾ ਜ਼ਿਲ੍ਹੇ ਦੇ ਪਿੰਡ ਬੇਰ ਦੇ ਕਿਸਾਨ ਮਿੱਠੂ ਸਿੰਘ ਨੇ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਆਪਣੀ ਧੀ ਬੇਅੰਤ ਕੌਰ (25) ਨੂੰ 31 ਮਾਰਚ 2024 ਨੂੰ ਕੈਨੇਡਾ ਭੇਜ ਦਿੱਤਾ, ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿੱਠੂ ਸਿੰਘ ਨੇ ਦੱਸਿਆ ਕਿ ਉਹ ਦੋ ਏਕੜ ਜ਼ਮੀਨ ਦਾ ਮਾਲਕ ਹੈ ਅਤੇ ਇਕ ਏਕੜ ਜ਼ਮੀਨ ਵੇਚ ਕੇ ਉਸ ਨੇ 26 ਲੱਖ ਰੁਪਏ ਖਰਚ ਕੇ ਆਪਣੀ ਲੜਕੀ ਨੂੰ ਕੈਨੇਡਾ ਭੇਜ ਦਿੱਤਾ। ਹੁਣ ਉਸ ਨੂੰ ਉਥੋਂ ਫ਼ੋਨ ਆਇਆ ਕਿ ਉਸ ਦੀ ਲੜਕੀ ਦੀ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਕ੍ਰਿਕਟਰ ਅਰਸ਼ਦੀਪ ਅੱਜ ਪਹੁੰਚਣਗੇ ਚੰਡੀਗੜ੍ਹ || Cricket News || Chandigarh News

ਉਸ ਨੇ ਦੱਸਿਆ ਕਿ ਉਸ ਦੀ ਬੇਟੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ 35 ਲੱਖ ਰੁਪਏ ਦਾ ਖਰਚਾ ਆਵੇਗਾ ਪਰ ਹੁਣ ਉਸ ਕੋਲ ਪੈਸੇ ਨਹੀਂ ਹਨ। ਉਸ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਸਾਡੀ ਧੀ ਕੈਨੇਡਾ ਜਾ ਕੇ ਘਰ ਦੀ ਗਰੀਬੀ ਦੂਰ ਕਰੇਗੀ ਅਤੇ ਆਪਣੀਆਂ ਦੋ ਭੈਣਾਂ ਅਤੇ ਭਰਾ ਦਾ ਚੰਗਾ ਭਵਿੱਖ ਬਣਾਵੇਗੀ ਪਰ ਸਾਡੇ ਸੁਪਨੇ ਚਕਨਾਚੂਰ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਨ੍ਹਾਂ ਦੀ ਬੇਟੀ ਦੀ ਲਾਸ਼ ਭਾਰਤ ਕਿਵੇਂ ਲਿਆਉਣੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕਰਨ ਤਾਂ ਜੋ ਉਹ ਆਪਣੀ ਧੀ ਦਾ ਮੂੰਹ ਆਖਰੀ ਵਾਰ ਦੇਖ ਸਕਣ।

 

ਪੁਲਿਸ ਨੇ 3 ਚੋਰਾਂ ਨੂੰ ਕੀਤਾ ਗ੍ਰਿਫ਼ਤਾਰ || Latest News || Punjab News

0

ਪੁਲਿਸ ਨੇ 3 ਚੋਰਾਂ ਨੂੰ ਕੀਤਾ ਗ੍ਰਿਫ਼ਤਾਰ

ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਇਲਾਕੇ ‘ਚ ਸਰਗਰਮ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਟਿਕਾਣੇ ਤੋਂ 9 ਮੋਬਾਈਲ ਫੋਨ, ਅੱਠ ਤੋਲੇ ਸੋਨਾ ਅਤੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ 19 ਸਾਲਾ ਰਾਜਨ, 29 ਸਾਲਾ ਧਰਮਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਰਾਣੀ ਵਾਲਾ ਵਜੋਂ ਹੋਈ ਹੈ।

ਤਰਨਤਾਰਨ ਦੇ SSP ਅਸ਼ਵਨੀ ਕਪੂਰ ਨੇ ਦੱਸਿਆ ਕਿ ਇਲਾਕੇ ‘ਚ ਚੋਰੀ ਦੀਆਂ ਵਾਰਦਾਤਾਂ ਸਬੰਧੀ ਸੂਚਨਾ ਮਿਲਣ ‘ਤੇ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਸੂਚਨਾ ਮਿਲੀ ਸੀ ਕਿ ਪਿੰਡ ਰਾਣੀ ਵਾਲਾ ਦਾ ਰਹਿਣ ਵਾਲਾ ਇੱਕ ਵਿਅਕਤੀ ਆਪਣੇ ਸਾਥੀਆਂ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਗਗਨਦੀਪ ਸਿੰਘ ਆਪਣੇ ਸਾਥੀਆਂ ਸਮੇਤ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ ਤਾਂ ਪੁਲਿਸ ਦੀ ਟੀਮ ਵੱਲੋਂ ਉਸ ਦੇ ਘਰ ਛਾਪਾ ਮਾਰਿਆ ਗਿਆ।

ਇਹ ਵੀ ਪੜ੍ਹੋ : ਕ੍ਰਿਕਟਰ ਅਰਸ਼ਦੀਪ ਅੱਜ ਪਹੁੰਚਣਗੇ ਚੰਡੀਗੜ੍ਹ || Cricket News || Chandigarh News

ਛਾਪੇਮਾਰੀ ਦੌਰਾਨ ਗਗਨਦੀਪ ਅਤੇ ਉਸਦੇ ਦੋ ਸਾਥੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕਰਨ ‘ਤੇ ਉਨ੍ਹਾਂ ਕੋਲੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਹੜੇ-ਕਿਹੜੇ ਲੋਕਾਂ ਨੂੰ ਸਾਮਾਨ ਵੇਚਦਾ ਸੀ ਅਤੇ ਹੁਣ ਤੱਕ ਕਿੱਥੇ-ਕਿੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

ਸਿੱਧੂ ਮੂਸੇਵਾਲਾ ਦਾ ਕਾਤਲ ਦੱਸ ਹਲਦਵਾਨੀ ਦੇ ਸ਼ਾਹੂਕਾਰ ਤੋਂ 1 ਲੱਖ ਦੀ ਫਿਰੌਤੀ ਦੀ ਮੰਗ, ਮਾਮਲਾ ਦਰਜ || Latest News

0
The killer of Sidhu Moosewala has been demanded from the moneylender of Haldwani for a ransom of 1 lakh, a case has been registered.

ਸਿੱਧੂ ਮੂਸੇਵਾਲਾ ਦਾ ਕਾਤਲ ਦੱਸ ਹਲਦਵਾਨੀ ਦੇ ਸ਼ਾਹੂਕਾਰ ਤੋਂ 1 ਲੱਖ ਦੀ ਫਿਰੌਤੀ ਦੀ ਮੰਗ, ਮਾਮਲਾ ਦਰਜ

ਹਲਦਵਾਨੀ ਸ਼ਹਿਰ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸਿੱਧੂ ਮੂਸੇਵਾਲਾ ਦਾ ਕਾਤਲ ਦੱਸ ਹਲਦਵਾਨੀ ਦੇ ਸ਼ਾਹੂਕਾਰ ਤੋਂ 1 ਲੱਖ ਦੀ ਫਿਰੌਤੀ ਦੀ ਮੰਗੀ ਗਈ ਹੈ | ਜਿਸਦੇ ਚੱਲਦਿਆਂ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਸਾਈਬਰ ਕ੍ਰਾਈਮ ਸੈੱਲ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ , ਹਲਦਵਾਨੀ ਦੇ ਸਰਾਫਾ ਕਾਰੋਬਾਰੀ ਅੰਕੁਰ ਅਗਰਵਾਲ ਨੂੰ ਗੋਲਡੀ ਬਰਾੜ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰਕੇ ਵਟਸਐਪ ਕਾਲ ‘ਤੇ ਧਮਕੀ ਦਿੱਤੀ ਗਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਗੂਗਲ ‘ਤੇ ਸਰਚ ਕਰੋ, ਮੈਂ ਗੋਲਡੀ ਬਰਾੜ ਗੈਂਗ ਤੋਂ ਅਕਿਤ ਸਰਸਾ ਹਾਂ, ਜੋ ਵੀ ਤੁਹਾਨੂੰ ਕਿਹਾ ਜਾਵੇ, ਅਸੀਂ ਉਨ੍ਹਾਂ ਦੀ ਸੇਵਾ ਕਰਦੇ ਹਾਂ ਜੋ ਸਾਡੀ ਸੇਵਾ ਨਹੀਂ ਕਰਦੇ। ਜਿਵੇਂ ਸਿੱਧੂ ਨੇ ਮੂਸੇਵਾਲਾ ਦੀ ਸੇਵਾ ਕੀਤੀ ਸੀ।

ਫਿਰੌਤੀ ਮੰਗਣ ਵਾਲੇ ਵਿਅਕਤੀ ਨੇ ਖੁਦ ਨੂੰ ਸਿੱਧੂ ਮੂਸੇਵਾਲਾ ਦਾ ਕਾਤਲ ਦੱਸਿਆ ਹੈ। ਫਿਰੌਤੀ ਦੀ ਰਕਮ ਨਾ ਦੇਣ ‘ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਿਸ  ਨੇ ਇਸ ਮਾਮਲੇ ‘ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

1 ਲੱਖ ਰੁਪਏ ਦੀ ਫਿਰੌਤੀ ਦੀ ਕੀਤੀ ਮੰਗ

ਪਟੇਲ ਚੌਕ ਸਥਿਤ ਸੁਰੇਸ਼ ਸੰਨਜ਼ ਜਵੈਲਰਜ਼ ਦੇ ਮਾਲਕ ਅੰਕੁਰ ਅਗਰਵਾਲ ਨੂੰ 3 ਜੁਲਾਈ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਉਸ ਦੇ ਵਟਸਐਪ ‘ਤੇ ਸੁਨੇਹਾ ਮਿਲਿਆ। ਮੈਸੇਜ ਭੇਜਣ ਵਾਲੇ ਨੇ ਲਿਖਿਆ ਕਿ ਉਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ। ਉਸ ਨੇ ਆਪਣਾ ਨਾਂ ਅਕੰਤ ਸਰਸਾ ਦੱਸਿਆ ਅਤੇ ਗਹਿਣਿਆਂ ਤੋਂ 1 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪੈਸੇ ਨਾ ਮਿਲਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਮਾਮਲੇ ਵਿੱਚ ਕੋਤਵਾਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਨਵੇਂ ਕਾਨੂੰਨ ਦੀ ਧਾਰਾ 308(2), 351(2), ਅਤੇ 351(3) ਤਹਿਤ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਾਣੋ ਵਿਆਹ ਤੋਂ 2 ਦਿਨ ਪਹਿਲਾਂ ਕੁੜੀ ਨੇ ਕਿਉਂ ਚੁੱਕਿਆ ਖੌਫਨਾਕ ਕਦਮ ?

ਮਾਮਲੇ ਦੀ ਜਾਂਚ ਹੋਈ ਸ਼ੁਰੂ

ਇੰਚਾਰਜ ਕੋਤਵਾਲ ਮਹਿੰਦਰ ਪ੍ਰਸਾਦ ਤਮਟਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਟੀਪੀ ਨਗਰ ਚੌਕੀ ਦੇ ਇੰਚਾਰਜ ਦੀਪਕ ਬਿਸ਼ਟ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

 

 

 

 

ਜਾਣੋ ਵਿਆਹ ਤੋਂ 2 ਦਿਨ ਪਹਿਲਾਂ ਕੁੜੀ ਨੇ ਕਿਉਂ ਚੁੱਕਿਆ ਖੌਫਨਾਕ ਕਦਮ ? || Haryana News

0
Know why the girl took the terrible step 2 days before the wedding?

ਜਾਣੋ ਵਿਆਹ ਤੋਂ 2 ਦਿਨ ਪਹਿਲਾਂ ਕੁੜੀ ਨੇ ਕਿਉਂ ਚੁੱਕਿਆ ਖੌਫਨਾਕ ਕਦਮ ?

ਹਰਿਆਣਾ ਦੇ ਕਰਨਾਲ ਤੋਂ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਕੁੜੀ ਦੇ ਵੱਲੋਂ ਆਪਣੇ ਵਿਆਹ ਤੋਂ ਦੋ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਗਈ ਹੈ । ਕੁੜੀ ਨੇ ਇਹ ਖੌਫਨਾਕ ਕਦਮ ਇਸ ਲਈ ਚੁੱਕਿਆ ਕਿਉਂਕਿ ਉਹ ਲਵ ਮੈਰਿਜ ਕਰਵਾਉਣਾ ਚਾਹੁੰਦੀ ਸੀ ਪਰ ਉਸ ਦੇ ਪਰਿਵਾਰ ਵਾਲੇ ਇਸ ਤੋਂ ਖੁਸ਼ ਨਹੀਂ ਸਨ ਅਤੇ ਕੁੜੀ ਵੀ ਇਸ ਗੱਲ ਤੋਂ ਚਿੰਤਤ ਸੀ। ਪੁਲਿਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।

ਪਿਤਾ ਨੇ ਕੁੜੀ ਦੀ ਕੀਤੀ ਸੀ ਕੁੱਟਮਾਰ

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਕਰਨਾਲ ਦੇ ਸੈਕਟਰ-32 ਦਾ ਹੈ। ਜਿੱਥੇ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੀ 19 ਸਾਲਾ ਸੁਮਨ ਨੂੰ ਕਿਸੇ ਹੋਰ ਥਾਂ ਦੀ ਝੁੱਗੀ ਵਿੱਚ ਰਹਿਣ ਵਾਲੇ ਨੌਜਵਾਨ ਨਾਲ ਪਿਆਰ ਹੋ ਗਿਆ ਸੀ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਹਾਲਾਂਕਿ ਕੁੜੀ ਦੀ ਮਾਂ ਵਿਆਹ ਲਈ ਤਿਆਰ ਸੀ। ਪਰ ਪਿਤਾ ਖੁਸ਼ ਨਹੀਂ ਸੀ। ਕਿਉਂਕਿ ਮੁੰਡਾ ਅਤੇ ਕੁੜੀ ਦੋਵੇਂ ਵੱਖ-ਵੱਖ ਜਾਤਾਂ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਪਿਤਾ ‘ਤੇ ਸ਼ਰਾਬ ਪੀਣ ਦਾ ਵੀ ਇਲਜ਼ਾਮ ਹੈ। ਉਹ ਆਪਣੀ ਧੀ ਦਾ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਸੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਸੀ। ਜਿਸਦੇ ਚੱਲਦਿਆਂ ਬੇਟੀ ਨੇ ਖੁਦਕੁਸ਼ੀ ਕਰ ਲਈ। ਕੁੜੀ ਤਿੰਨ ਭੈਣਾਂ ਵਿੱਚ ਸਭ ਤੋਂ ਵੱਡੀ ਸੀ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਵੱਡੀ ਵਾਰਦਾਤ, ਅਣਪਛਾਤਿਆਂ ਨੇ ਬਜ਼ੁਰਗ ‘ਤੇ ਕੀਤਾ ਜਾਨਲੇਵਾ ਹਮਲਾ

ਕੁੜੀ ਦਾ ਪਿਤਾ ਉਸ ਨੂੰ ਦੇ ਰਿਹਾ ਸੀ ਧਮਕੀਆਂ

ਮ੍ਰਿਤਕ ਕੁੜੀ ਦੀ ਮਾਂ ਨੇ ਦੱਸਿਆ ਕਿ ਸਾਨੂੰ ਡਰ ਸੀ ਕਿ ਮੁੰਡਾ-ਕੁੜੀ ਕੁਝ ਕਰ ਨਾ ਲਵੇ। ਉਸ ਨੇ ਦੱਸਿਆ ਕਿ ਕੁੜੀ ਨੇ ਰਾਤ ਨੂੰ ਮੈਨੂੰ ਫੋਨ ਕੀਤਾ ਸੀ ਅਤੇ ਚਾਰ-ਪੰਜ ਮੁੰਡੇ ਵੀ ਭੇਜੇ ਸਨ। ਕੁੜੀ ਦਾ ਪਿਤਾ ਉਸ ਨੂੰ ਧਮਕੀਆਂ ਦੇ ਰਿਹਾ ਸੀ। ਜਦੋਂ ਕਿ ਅਸੀਂ ਬਿਨਾਂ ਦਾਜ ਦੇ ਵਿਆਹ ਦੀ ਮੰਗ ਕੀਤੀ ਸੀ। ਕੁੜੀ ਦੇ ਪਿਤਾ ‘ਤੇ ਮੁੰਡੇ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਉਸ ਦੇ ਪਿਤਾ ਨੇ ਉਨ੍ਹਾਂ ਦੀ ਧੀ ਨੂੰ ਮਾਰਨ ਲਈ ਲੋਕਾਂ ਨੂੰ ਬੁਲਾਇਆ ਸੀ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਤੌਰ ‘ਤੇ ਹਮਲਾ ਵੀ ਹੋਇਆ ਹੈ।

 

 

ਜਲੰਧਰ ਤੋਂ ਅਜ਼ਾਦ ਉਮੀਦਵਾਰ ਅਜੈਵੀਰ ‘ਆਪ’ ‘ਚ ਹੋਏ ਸ਼ਾਮਲ || Latest News || Punjab News

0

ਜਲੰਧਰ ਤੋਂ ਅਜ਼ਾਦ ਉਮੀਦਵਾਰ ਅਜੈਵੀਰ ‘ਆਪ’ ‘ਚ ਹੋਏ ਸ਼ਾਮਲ

ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆਈ ਹੈ।  ਜਲੰਧਰ ਤੋਂ ਅਜ਼ਾਦ ਉਮੀਦਵਾਰ ਅਜੈਵੀਰ ਵਾਲਮੀਕੀ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ।

 ਇਹ ਵੀ ਪੜ੍ਹੋ:ਸ਼ਿਵ ਸੈਨਾ ਆਗੂ ‘ਤੇ ਹਮਲਾ ਕਰਨ ਵਾਲੇ 2 ਦੋਸ਼ੀ ਕਾਬੂ, ਗੰਨਮੈਨ ਨੂੰ ਕੀਤਾ ਸਸਪੈਂਡ || Today News

ਇਨ੍ਹਾਂ ਸਾਰਿਆਂ ਨੂੰ CM ਮਾਨ ਨੇ ਸ਼ਾਮਲ ਕਰਾਇਆ ਹੈ। ਇਸ ਦੌਰਾਨ ਅਜੈਵੀਰ ਵਾਲਮੀਕਿ ਨੇ ਕਿਹਾ ਕਿ ਅਸੀਂ ਮਾਨ ਸਾਹਿਬ ਦੇ ਕੰਮਾਂ ਤੋਂ ਪ੍ਰਭਾਵਤ ਹੋਕੇ ਇਧਰ ਆਏ ਹਾਂ।

 

ਸ਼ਿਵ ਸੈਨਾ ਆਗੂ ‘ਤੇ ਹਮਲਾ ਕਰਨ ਵਾਲੇ 2 ਦੋਸ਼ੀ ਕਾਬੂ, ਗੰਨਮੈਨ ਨੂੰ ਕੀਤਾ ਸਸਪੈਂਡ || Today News

0

ਸ਼ਿਵ ਸੈਨਾ ਆਗੂ ‘ਤੇ ਹਮਲਾ ਕਰਨ ਵਾਲੇ 2 ਦੋਸ਼ੀ ਕਾਬੂ, ਗੰਨਮੈਨ ਨੂੰ ਕੀਤਾ ਸਸਪੈਂਡ

ਲੁਧਿਆਣਾ ‘ਚ ਸਿਵਲ ਹਸਪਤਾਲ ਦੇ ਬਾਹਰ ਸੜਕ ਵਿਚਕਾਰ ਨਿਹੰਗਾਂ ਨੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ਼ ਗੋਰਾ ‘ਤੇ ਤਲਵਾਰਾਂ ਨਾਲ ਜਾਨਲੇਵਾ ਹਮਲਾ ਕੀਤਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਵਿੱਚੋਂ ਦੋ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਇੱਕ ਐਕਟਿਵਾ ਵੀ ਬਰਾਮਦ ਹੋਇਆ ਹੈ।

ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਸ਼ੁੱਕਰਵਾਰ ਸ਼ਾਮ ਨੂੰ ਦੱਸਿਆ ਕਿ ਦੋ ਹਮਲਾਵਰਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਬਾਬਾ ਬੁੱਢਾ ਦਲ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਘਟਨਾ ਸਮੇਂ ਸੰਦੀਪ ਥਾਪਰ ਦੇ ਨਾਲ ਮੌਜੂਦ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।

ਸੰਦੀਪ ਥਾਪਰ (58) ‘ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਸਮਾਵੇਦਨਾ ਟਰੱਸਟ ਦੇ ਸੰਸਥਾਪਕ-ਚੇਅਰਮੈਨ ਰਵਿੰਦਰ ਅਰੋੜਾ ਦੀ ਚੌਥੀ ਬਰਸੀ ਮੌਕੇ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਸਿਵਲ ਹਸਪਤਾਲ ਨੇੜੇ ਸਥਿਤ ਟਰੱਸਟ ਦੇ ਦਫਤਰ ਤੋਂ ਬਾਹਰ ਨਿਕਲ ਰਹੇ ਸਨ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਵੱਡੀ ਵਾਰਦਾਤ, ਅਣਪਛਾਤਿਆਂ ਨੇ ਬਜ਼ੁਰਗ ‘ਤੇ ਕੀਤਾ ਜਾਨਲੇਵਾ ਹਮਲਾ || Punjab News

ਇਸ ਦੇ ਵਿਰੋਧ ਵਿੱਚ ਹਿੰਦੂ ਆਗੂਆਂ ਨੇ ਸ਼ਨੀਵਾਰ ਨੂੰ ਲੁਧਿਆਣਾ ਬੰਦ ਦਾ ਐਲਾਨ ਕੀਤਾ ਸੀ ਪਰ ਦੇਰ ਰਾਤ ਹਿੰਦੂ ਆਗੂਆਂ ਨੇ ਲੁਧਿਆਣਾ ਬੰਦ ਦੇ ਸੱਦੇ ਨੂੰ ਮੁਲਤਵੀ ਕਰ ਦਿੱਤਾ ਹੈ। ਹਿੰਦੂ ਨੇਤਾਵਾਂ ਦੇ ਵਿਰੋਧ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਬਾਜ਼ਾਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਟਕਰਾਅ ਨੂੰ ਰੋਕਣ ਲਈ ਗਸ਼ਤ ਵਧਾ ਦਿੱਤੀ ਗਈ ਹੈ। ਸ਼ਿਵ ਸੈਨਾ ਆਗੂ ਨੂੰ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਦਿਨ-ਦਿਹਾੜੇ ਵੱਡੀ ਵਾਰਦਾਤ, ਅਣਪਛਾਤਿਆਂ ਨੇ ਬਜ਼ੁਰਗ ‘ਤੇ ਕੀਤਾ ਜਾਨਲੇਵਾ ਹਮਲਾ || Punjab News

0
A major incident in broad daylight, unidentified persons attacked an elderly person

ਦਿਨ-ਦਿਹਾੜੇ ਵੱਡੀ ਵਾਰਦਾਤ, ਅਣਪਛਾਤਿਆਂ ਨੇ ਬਜ਼ੁਰਗ ‘ਤੇ ਕੀਤਾ ਜਾਨਲੇਵਾ ਹਮਲਾ

ਫਤਿਹਗੜ ਚੂੜੀਆਂ ਤੋਂ ਡੇਢ ਕਿਲੋਮੀਟਰ ਦੂਰ ਪਿੰਡ ਬੇਰੀਆਂਵਾਲਾ ਵਿਖੇ ਦਿਨ-ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਿ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਉਪਰ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਹੈ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਦੋਸ਼ੀ ਮੌਕੇ ‘ਤੇ ਫ਼ਰਾਰ ਹੋ ਗਏ | ਬਜ਼ੁਰਗ ਦੀ ਪਹਿਚਾਨ ਹਰਭਜਨ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਬੇਰੀਆਂਵਾਲਾ ਵੱਜੋਂ ਹੋਈ ਹੈ।

ਤਾਇਆ ਜ਼ਮੀਨੀ ਝਗੜੇ ਨੂੰ ਲੈ ਕੇ ਚਲਦੇ ਕੇਸ ਦੇ ਸਬੰਧ ‘ਚ ਗੁਰਦਾਸਪੁਰ ਤਰੀਖ ‘ਤੇ ਚਲੇ ਸੀ

ਇਸ ਸਬੰਧੀ ਬਜ਼ੁਰਗ ਦੇ ਭਤੀਜੇ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਦੇ ਤਾਇਆ ਜ਼ਮੀਨੀ ਝਗੜੇ ਨੂੰ ਲੈ ਕੇ ਚਲਦੇ ਕੇਸ ਦੇ ਸਬੰਧ ‘ਚ ਗੁਰਦਾਸਪੁਰ ਤਰੀਖ ‘ਤੇ ਚਲੇ ਸੀ ਅਤੇ ਸਾਈਕਲ ਉਪਰ ਘਰ ਤੋਂ ਅਜੇ ਥੋੜੀ ਦੂਰ ਹੀ ਨਿਕਲੇ ਸਨ ਕਿ ਅਚਾਨਕ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕਰ ਉਨਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਫਰਾਰ ਹੋ ਗਏ।

ਜ਼ਿੰਦਗੀ ਅਤੇ ਮੌਤ ਦੀ ਲੜ ਰਹੇ ਲੜਾਈ

ਪਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਨਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨਾਂ ਦੇ ਤਾਏ ਹਰਭਜਨ ਸਿੰਘ ਉਪਰ ਹਮਲਾ ਹੋਇਆ ਹੈ ਅਤੇ ਅਸੀਂ ਤੁਰੰਤ ਉੱਥੇ ਪਹੁੰਚੇ ਤਾਂ ਹਰਭਜਨ ਸਿੰਘ ਖੂਨ ਨਾਲ ਲਥ-ਪਥ ਗੰਭੀਰ ਰੂਪ ਵਿਚ ਜ਼ਖਮੀ ਹਾਲਤ ’ਚ ਪਏ ਸਨ। ਉਨਾਂ ਨੂੰ ਤੁਰੰਤ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨਾਂ ਦੀ ਗੰਭੀਰ ਹਾਲਤ ਵੇਖਦੇ ਹੋਏ ਅੰਮ੍ਰਿਤਸਰ ਗੁਰ ਨਾਨਕ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।

ਇਹ ਵੀ ਪੜ੍ਹੋ : ਨਸ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਨੌਜਵਾਨ, ਵਿਧਵਾ ਮਾਂ ਦਾ ਰੋ-ਰੋ ਕੇ ਬੁਰਾ ਹਾਲ

ਪਲਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਹਰਭਜਨ ਸਿੰਘ ਉਪਰ ਜਾਨਲੇਵਾ ਹਮਲਾ ਕਰਨ ਵਾਲੇ ਮੁਲਜਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਬਾਕੀ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

 

 

 

ਨੋਟਾਂ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਕਦੋਂ ਤੇ ਕਿਵੇਂ ਲੱਗੀ, ਪੜ੍ਹੋ ਰੋਚਕ ਕਿੱਸਾ|| Creative News

0

ਨੋਟਾਂ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਕਦੋਂ ਤੇ ਕਿਵੇਂ ਲੱਗੀ, ਪੜ੍ਹੋ ਰੋਚਕ ਕਿੱਸਾ

ਗਾਂਧੀ ਦੀ ਮੁਸਕਰਾਉਂਦੀ ਤਸਵੀਰ ਭਾਰਤੀ ਰੁਪਏ ਦੀ ਪਛਾਣ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰੁਪਏ ‘ਤੇ ਗਾਂਧੀ ਦੀ ਤਸਵੀਰ ਕਦੋਂ ਅਤੇ ਕਿਵੇਂ ਆਈ? ਇਹ ਤਸਵੀਰ ਕਿੱਥੋਂ ਦੀ ਹੈ? ਇਸ ਨੂੰ ਕਿਸ ਨੇ ਖਿੱਚਿਆ ਹੈ? ਆਜ਼ਾਦੀ ਦੇ 49 ਸਾਲ ਬਾਅਦ ਤੱਕ, ਮਹਾਤਮਾ ਗਾਂਧੀ ਦੀ ਤਸਵੀਰ ਭਾਰਤੀ ਮੁਦਰਾ ‘ਤੇ ਪੱਕੇ ਤੌਰ ‘ਤੇ ਨਹੀਂ ਛਾਪੀ ਗਈ ਸੀ, ਪਰ ਉਸ ਦੀ ਥਾਂ ‘ਤੇ ਅਸ਼ੋਕਾ ਪਿੱਲਰ ਛਾਪਿਆ ਗਿਆ ਸੀ।

1949 ਤੱਕ ਨੋਟਾਂ ‘ਤੇ ਕਿੰਗ ਜਾਰਜ ਦੀ ਫੋਟੋ

15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਪਰ ਦੋ ਸਾਲ ਬਾਅਦ ਤੱਕ ਆਜ਼ਾਦ ਭਾਰਤ ਦੀ ਕਰੰਸੀ ਦੀ ਦਿੱਖ ਵਿੱਚ ਕੋਈ ਬਦਲਾਅ ਨਹੀਂ ਆਇਆ। 1949 ਤੱਕ ਨੋਟਾਂ ‘ਤੇ ਸਿਰਫ਼ ਬਰਤਾਨੀਆ ਦੇ ਰਾਜਾ ਜਾਰਜ (6ਵੇਂ) ਦੀ ਤਸਵੀਰ ਹੀ ਛਾਪੀ ਜਾਂਦੀ ਰਹੀ। 1949 ਵਿੱਚ, ਭਾਰਤ ਸਰਕਾਰ ਨੇ ਪਹਿਲੀ ਵਾਰ 1 ਰੁਪਏ ਦੇ ਨੋਟ ਦਾ ਨਵਾਂ ਡਿਜ਼ਾਇਨ ਲਿਆਂਦਾ ਅਤੇ ਇਸ ਉੱਤੇ ਕਿੰਗ ਜਾਰਜ ਦੀ ਬਜਾਏ ਅਸ਼ੋਕਾ ਪਿੱਲਰ ਛਾਪਿਆ ਗਿਆ। 1950 ਵਿੱਚ ਸਰਕਾਰ ਨੇ 2, 5, 10 ਅਤੇ 100 ਰੁਪਏ ਦੇ ਨੋਟ ਛਾਪੇ। ਇਨ੍ਹਾਂ ਨੋਟਾਂ ‘ਤੇ ਅਸ਼ੋਕਾ ਪਿੱਲਰ ਦੀ ਤਸਵੀਰ ਵੀ ਛਪੀ ਹੋਈ ਸੀ। ਅਗਲੇ ਕੁਝ ਸਾਲਾਂ ਤੱਕ ਅਸ਼ੋਕ ਥੰਮ ਦੇ ਨਾਲ-ਨਾਲ ਭਾਰਤੀ ਰੁਪਏ ‘ਤੇ ਵੱਖ-ਵੱਖ ਤਸਵੀਰਾਂ ਛਪਦੀਆਂ ਰਹੀਆਂ। ਉਦਾਹਰਨ ਲਈ – ਆਰੀਆਭੱਟ ਸੈਟੇਲਾਈਟ ਤੋਂ ਕੋਨਾਰਕ ਸੂਰਜ ਮੰਦਰ ਅਤੇ ਕਿਸਾਨ।

ਪਹਿਲੀ ਵਾਰ ਰੁਪਏ ‘ਤੇ ਗਾਂਧੀ ਦੀ ਫੋਟੋ ਕਦੋਂ ਛਾਪੀ ਗਈ ਸੀ?

ਸਾਲ 1969 ‘ਚ ਪਹਿਲੀ ਵਾਰ ਰੁਪਏ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਆਈ ਸੀ, ਉਸ ਸਾਲ ਮਹਾਤਮਾ ਗਾਂਧੀ ਦੀ 100ਵੀਂ ਜਯੰਤੀ ਸੀ ਅਤੇ ਇਸ ਮੌਕੇ ‘ਤੇ ਇਕ ਵਿਸ਼ੇਸ਼ ਲੜੀ ਜਾਰੀ ਕੀਤੀ ਗਈ ਸੀ। ਇਸ ਲੜੀ ਦੇ ਨੋਟਾਂ ਵਿੱਚ ਮਹਾਤਮਾ ਗਾਂਧੀ ਦੇ ਸੇਵਾਗ੍ਰਾਮ ਆਸ਼ਰਮ ਦੀ ਤਸਵੀਰ ਛਪੀ ਸੀ। ਸਾਲ 1987 ‘ਚ ਦੂਜੀ ਵਾਰ 500 ਰੁਪਏ ਦੇ ਨੋਟ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਛਪੀ ਸੀ।

ਇਹ ਵੀ ਪੜ੍ਹੋ: ਕ੍ਰਿਕਟਰ ਅਰਸ਼ਦੀਪ ਅੱਜ ਪਹੁੰਚਣਗੇ ਚੰਡੀਗੜ੍ਹ

1996 ਵਿੱਚ ਆਰਬੀਆਈ ਨੇ ਗਾਂਧੀ ਦੀ ਫੋਟੋ ਨੂੰ ਸਥਾਈ ਥਾਂ ਦਿੱਤੀ ਸੀ

ਸਾਲ 1995 ਵਿੱਚ, ਰਿਜ਼ਰਵ ਬੈਂਕ ਨੇ ਕੇਂਦਰ ਸਰਕਾਰ ਨੂੰ ਮੁਦਰਾ ਨੋਟਾਂ ‘ਤੇ ਸਥਾਈ ਤੌਰ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਛਾਪਣ ਲਈ ਪ੍ਰਸਤਾਵ ਭੇਜਿਆ ਸੀ। ਸਰਕਾਰ ਦੀ ਮਨਜ਼ੂਰੀ ਤੋਂ ਬਾਅਦ 1996 ‘ਚ ਅਸ਼ੋਕਾ ਪਿੱਲਰ ਦੀ ਥਾਂ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਵਾਲੀ ਕਰੰਸੀ ਛਾਪਣੀ ਸ਼ੁਰੂ ਹੋ ਗਈ। ਹਾਲਾਂਕਿ, ਫਿਰ ਵੀ ਅਸ਼ੋਕ ਥੰਮ੍ਹ ਨੂੰ ਨੋਟ ਤੋਂ ਪੂਰੀ ਤਰ੍ਹਾਂ ਨਹੀਂ ਹਟਾਇਆ ਗਿਆ ਸੀ, ਸਗੋਂ ਇਹ ਖੱਬੇ ਪਾਸੇ ਛੋਟੇ ਆਕਾਰ ਵਿਚ ਛਾਪਿਆ ਜਾਂਦਾ ਰਿਹਾ। ਸਾਲ 2016 ਵਿੱਚ, ਰਿਜ਼ਰਵ ਬੈਂਕ ਨੇ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਨੋਟਾਂ ਦੀ ਇੱਕ ਨਵੀਂ ਲੜੀ ਲਾਂਚ ਕੀਤੀ ਸੀ। ਨੋਟ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਦੇ ਨਾਲ ਦੂਜੇ ਪਾਸੇ ‘ਸਵੱਛ ਭਾਰਤ ਅਭਿਆਨ’ ਦਾ ਲੋਗੋ ਵੀ ਛਪਿਆ ਹੋਇਆ ਸੀ।

ਆਖ਼ਰ ਗਾਂਧੀ ਦੀ ਤਸਵੀਰ ਕਿਸਨੇ ਖਿੱਚੀ ਸੀ?

ਹੈਨਰੀ ਕਾਰਟੀਅਰ ਤੋਂ ਲੈ ਕੇ ਮਾਰਗਰੇਟ ਬੋਰਕੇ ਵ੍ਹਾਈਟ ਅਤੇ ਮੈਕਸ ਡੇਸਫੋਰ ਤੱਕ ਦੁਨੀਆ ਦੇ ਕਈ ਮਸ਼ਹੂਰ ਫੋਟੋਗ੍ਰਾਫਰਾਂ ਨੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਖਿੱਚੀਆਂ ਹਨ। ਪਰ ਅੱਜ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰੁਪਏ ‘ਤੇ ਦਿਖਾਈ ਦੇਣ ਵਾਲੀ ਗਾਂਧੀ ਦੀ ਤਸਵੀਰ ਕਿਸ ਨੇ ਖਿੱਚੀ ਹੈ। ਬਾਪੂ ਦੀ ਇਸ ਤਸਵੀਰ ਨੂੰ ਕਰੰਸੀ ਲਈ ਕਿਸ ਨੇ ਚੁਣਿਆ ਸੀ, ਇਸ ਬਾਰੇ ਵੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।