Home Blog Page 1398

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 15-8-2024

0

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 15-8-2024

ਸੋਰਠਿ ਮਹਲਾ ੯ ॥

ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹˆਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਗਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥

ਵੀਰਵਾਰ, ੩੧ ਸਾਵਣ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੬੩੩)

ਪੰਜਾਬੀ ਵਿਆਖਿਆ:

ਸੋਰਠਿ ਮਹਲਾ ੯ ॥

ਹੇ ਭਾਈ! ਇਸ ਜਗਤ ਵਿਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ, ਦੁੱਖ ਵਿਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ।੧।ਰਹਾਉ। ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ- ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, ਤਦੋਂ ਸਾਥ ਛੱਡ ਕੇ ਸਾਰੇ ਨੱਸ ਜਾਂਦੇ ਹਨ।੧। ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? ਇਸ ਨੇ ਇਹਨਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ। ਜੇਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ ਸਾਲਾਹ ਇਸ ਨੇ ਭੁਲਾਈ ਹੋਈ ਹੈ।੨। ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ, ਮੈਂ ਬਹੁਤ ਯਤਨ ਕੀਤਾ ਹੈ। ਹੇ ਨਾਨਕ! ਆਖ- ਹੇ ਪ੍ਰਭੂ! ਆਪਣੇ ਮੁੱਢ-ਕਦੀਮਾਂ ਦੇ ਪਿਆਰ ਵਾਲੇ ਸੁਭਾਵ ਦੀ ਲਾਜ ਰੱਖ, ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯।

 

ਬਠਿੰਡਾ ‘ਚ 7 ਨਜ਼ਾਇਜ ਵਪਾਰਕ ਇਮਾਰਤਾਂ ਨੂੰ ਕੀਤਾ ਸੀਲ ॥ Punjab News

0

ਬਠਿੰਡਾ ‘ਚ 7 ਨਜ਼ਾਇਜ ਵਪਾਰਕ ਇਮਾਰਤਾਂ ਨੂੰ ਕੀਤਾ ਸੀਲ

ਬਠਿੰਡਾ ‘ਚ ਸਥਿਤ ਨਾਜਾਇਜ਼ ਵਪਾਰਕ ਗੋਦਾਮ ਨੂੰ ਬੰਦ ਕਰਨ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 2008 ਵਿੱਚ ਦਿੱਤੇ ਹੁਕਮਾਂ ਨੂੰ ਨਗਰ ਨਿਗਮ ਨੇ 16 ਸਾਲਾਂ ਬਾਅਦ ਲਾਗੂ ਕੀਤਾ ਹੈ। ਅੱਜ ਰਿਹਾਇਸ਼ੀ ਇਮਾਰਤਾਂ ਵਿੱਚ ਚੱਲ ਰਹੇ 7 ਗੁਦਾਮਾਂ ਅਤੇ ਦੁਕਾਨਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: 151 ਕਰੋੜ ਰੁਪਏ ਦੇ ਵੱਡੇ ਅੱਪਗ੍ਰੇਡੇਸ਼ਨ ਕਾਰਜ ਕੀਤੇ ਮੁਕੰਮਲ: ਹਰਭਜਨ ਸਿੰਘ ETO ॥ Latest News

ਦੱਸ ਦੇਈਏ ਕਿ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਤਤਕਾਲੀ ਕਮਿਸ਼ਨਰ ਤੋਂ ਲੈ ਕੇ ਨਗਰ ਨਿਗਮ ਮੰਤਰੀ ਨੂੰ ਪੱਤਰ ਲਿਖੇ ਗਏ ਸਨ। ਇਨ੍ਹਾਂ ਦੁਕਾਨਾਂ ਅਤੇ ਗੁਦਾਮਾਂ ਨੂੰ ਸਾਲ 2019 ਵਿੱਚ ਇੱਕ ਵਾਰ ਸੀਲ ਕੀਤਾ ਗਿਆ ਸੀ, ਪਰ ਸਿਆਸੀ ਦਬਾਅ ਕਾਰਨ ਇਹ ਨਾਜਾਇਜ਼ ਗੁਦਾਮ ਕੁਝ ਦਿਨਾਂ ਬਾਅਦ ਮੁੜ ਖੋਲ੍ਹ ਦਿੱਤੇ ਗਏ, ਜੋ ਅਜੇ ਤੱਕ ਚੱਲ ਰਹੇ ਹਨ। ਸੋਮਵਾਰ ਨੂੰ ਐਮਟੀਪੀ ਸੁਰਿੰਦਰ ਬਿੰਦਰਾ ਨੇ ਇੱਕ ਵਾਰ ਫਿਰ ਮੌਕੇ ਦਾ ਨਿਰੀਖਣ ਕੀਤਾ ਅਤੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ।

ਇਹ ਵੀ ਪੜ੍ਹੋ: ਕਾਨੂੰਗੋ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜ ॥ Latest News

ਦੱਸ ਦਈਏ ਕਿ ਨਗਰ ਨਿਗਮ ਦਫਤਰ ਤੋਂ ਮਹਿਜ਼ 100 ਮੀਟਰ ਦੂਰ ਅਫੀਮ ਵਾਲੀ ਗਲੀ ਵਿਚ ਨਾਜਾਇਜ਼ ਉਸਾਰੀ ਦਾ ਮਾਮਲਾ ਕਾਫੀ ਸਮੇਂ ਤੋਂ ਚਰਚਾ ਵਿਚ ਹੈ। ਪਰ ਹਾਈ ਕੋਰਟ ਦੇ ਇਸ ਫੈਸਲੇ ਦਾ ਹਵਾਲਾ ਦਿੰਦੇ ਹੋਏ 10 ਸਤੰਬਰ 2019 ਨੂੰ ਬਿਲਡਿੰਗ ਬ੍ਰਾਂਚ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ 6 ਵਪਾਰਕ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਸੀ।

ਵਪਾਰਕ ਉਸਾਰੀ ਨੂੰ ਢਾਹੁਣ ਦੇ ਦਿੱਤੇ ਹੁਕਮ

ਇਹ ਗੁਦਾਮ ਇੱਕ ਹਫ਼ਤੇ ਬਾਅਦ ਮੁੜ ਖੁੱਲ੍ਹ ਗਏ। ਇਸ ਤੋਂ ਪਹਿਲਾਂ ਵੀ 17 ਜੁਲਾਈ 2016 ਨੂੰ ਤਤਕਾਲੀ ਨਿਗਮ ਕਮਿਸ਼ਨਰ ਨੇ ਅਫੀਮ ਵਾਲੀ ਗਲੀ ਵਿੱਚ ਵਪਾਰਕ ਉਸਾਰੀ ਨੂੰ ਢਾਹੁਣ ਦੇ ਹੁਕਮ ਦਿੱਤੇ ਸਨ ਪਰ ਸਿਆਸੀ ਦਬਾਅ ਕਾਰਨ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਸੀ।

ਕਿਸ਼ਮਿਸ਼ ਦੇ ਸੇਵਨ ਨਾਲ ਖੂਨ ਦੀ ਕਮੀ ਹੁੰਦੀ ਹੈ ਪੂਰੀ, ਜਾਣੋ ਹੋਰ ਫਾਇਦੇ ॥ Health News

0

ਕਿਸ਼ਮਿਸ਼ ਦੇ ਸੇਵਨ ਨਾਲ ਖੂਨ ਦੀ ਕਮੀ ਹੁੰਦੀ ਹੈ ਪੂਰੀ, ਜਾਣੋ ਹੋਰ ਫਾਇਦੇ

ਕਿਸ਼ਮਿਸ਼ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਅੰਗੂਰ ਨੂੰ ਸੁਕਾ ਕੇ ਬਣਾਈ ਜਾਣ ਵਾਲੀ ਕਿਸ਼ਮਿਸ਼ ਭਾਵ ਸੌਗੀ ਖਾਣ ’ਚ ਜਿੰਨੀ ਸੁਆਦ ਹੁੰਦੀ ਹੈ, ਉਨੀ ਸਿਹਤ ਲਈ ਵੀ ਫਾਇਦੇਮੰਦ ਹੈ। ਕਿਸ਼ਮਿਸ਼ ਕੁਦਰਤੀ ਤੌਰ ’ਤੇ ਮਿੱਠੀ ਹੁੰਦੀ ਹੈ। ਇਸ ‘ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਇਬਰ ਦੀ ਮਾਤਰਾ ਸਮਰੱਥ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਹਰ ਰੋਜ਼ ਖਾਲੀ ਪੇਟ ਖਾਂਦੇ ਹੋ ਤਾਂ ਤੁਹਾਨੂੰ ਕਈ ਫਾਇਦੇ ਮਿਲਣਗੇ।

ਕਿਸ਼ਮਿਸ਼ ਤੋਂ ਹੋਣ ਵਾਲੇ ਫਾਇਦੇ…

1. ਗਲੇ ਦੇ ਇਨਫੈਕਸ਼ਨ
ਖਾਲੀ ਪੇਟ ਕਿਸ਼ਮਿਸ਼ ਯਾਨੀ ਸੌਗੀ ਦਾ ਸੇਵਨ ਕਰਨ ਨਾਲ ਇਸ ‘ਚ ਮੌਜੂਦ ਐਂਟੀਬੈਕਟੀਰਿਅਲ ਦੇ ਗੁਣ ਮੁੰਹ ‘ਚੋਂ ਆਉਣ ਵਾਲੀ ਬਦਬੂ ਦੂਰ ਕਰਨ ਦੇ ਨਾਲ ਗਲੇ ਦੀ ਇਨਫੈਕਸ਼ਨ ਤੋਂ ਵੀ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ।

2. ਖੂਨ ਦੀ ਕਮੀ
ਇਸ ਦਾ ਖੱਟਾ-ਮਿੱਠਾ ਸੁਆਦ ਹਰ ਭੋਜਨ ਨੂੰ ਖਾਸ ਬਣਾ ਦਿੰਦਾ ਹੈ। ਇਸ ਦਾ ਸੇਵਨ ਕਰਨ ਨਾਲ ‘ਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਇਹ ਭਾਰ ਘਟਾਉਣ ‘ਚ ਮਦਦ ਕਰਦੀ ਹੈ। ਸਰੀਰ ਨੂੰ ਊਰਜਾ ਦੇਣ ਦੇ ਨਾਲ ਨਾਲ ਇਹ ਵਿਟਾਮਿਨ ਸੀ ਦੀ ਕਮੀ ਨੂੰ ਵੀ ਪੂਰਾ ਕਰਦੀ ਹੈ।

ਇਹ ਵੀ ਪੜ੍ਹੋ: ਕਾਨੂੰਗੋ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜ ॥ Latest News

3. ਅੱਖਾਂ ਦੀ ਰੋਸ਼ਨੀ
ਕਿਸ਼ਮਿਸ਼ ਅੱਖਾਂ ਦੀ ਰੋਸ਼ਨੀ ਲਈ ਵੀ ਬੇਹੱਦ ਫਾਇਦੇਮੰਦ ਮੰਨੀ ਜਾਂਦੀ ਹੈ। ਕਿਸ਼ਮਿਸ਼ ਦੇ ਪਾਣੀ ‘ਚ ਐਂਟੀਆਕਸੀਡੈਂਟਸ, ਵਿਟਾਮਿਨ-ਏ ਅਤੇ ਬੀਟਾ ਕੈਰੋਟਿਨ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮਦਦ ਕਰਦੇ ਹਨ।

4. ਵਾਇਰਲ ਇਨਫੈਕਸ਼ਨ
ਕਿਸ਼ਮਿਸ਼ ‘ਚ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀ ਰੋਗ ਰੋਕਣ ਵਾਲਾ ਸਮਰੱਥਾ ਨੂੰ ਵਧਾਉਣ ‘ਚ ਸਹਾਇਕ ਹੁੰਦੇ ਹੈ। ਸਰਦੀਆਂ ਦੇ ਦਿਨਾਂ ‘ਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਬੈਕਟੀਰੀਆ ਅਤੇ ਵਾਇਰਲ ਇਨਫੈਕਸ਼ਨ ਨਾਲ ਲੜਨ ‘ਚ ਮਦਦ ਮਿਲਦੀ ਹੈ।

5. ਦੰਦਾਂ ਲਈ ਫਾਇਦੇਮੰਦ
ਕਿਸ਼ਮਿਸ਼ ‘ਚ ਆਲੀਆਨਾਲਿਕ ਐਸਿਡ ਹੁੰਦਾ ਹੈ, ਜੋ ਫਾਇਟੋਕੈਮੀਕਲਸ ‘ਚੋਂ ਇਕ ਹੈ। ਇਹ ਦੰਦਾਂ ਨੂੰ ਕੈਵਿਟੀ ਸਮੇਤ ਕਈ ਦਿੱਕਤਾਂ ਤੋਂ ਬਚਾਉਂਦਾ ਹੈ। ਕਿਸ਼ਮਿਸ਼ ਦੰਦਾਂ ‘ਚ ਬੈਕਟੀਰੀਆ ਫੈਲਣ ਤੋਂ ਰੋਕਦੀ ਹੈ। ਇਸ ਦੇ ਸੇਵਨ ਕਰਨ ਨਾਲ ਦੰਦਾਂ ‘ਚ ਮਜ਼ਬੂਤੀ ਆਉਂਦੀ ਹੈ। ਇਸ ‘ਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਤੁਹਾਡੇ ਦੰਦਾਂ ਨੂੰ ਟੁੱਟਣ ਤੋਂ ਬਚਾਉਂਦਾ ਹੈ।

6. ਕਬਜ਼ ਦੀ ਸਮੱਸਿਆ
ਪੇਟ ਦਰਦ, ਕਬਜ਼ ਤੋਂ ਪਰੇਸ਼ਾਨ ਲੋਕਾਂ ਲਈ ਕਿਸ਼ਮਿਸ਼ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਰੋਜ਼ਾਨਾ 12 ਕਿਸ਼ਮਿਸ਼ ਰਾਤ ਦੇ ਸਮੇਂ ਇਕ ਗਿਲਾਸ ਪਾਣੀ ‘ਚ ਭਿਓ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਕਿਸ਼ਮਿਸ਼ ਨਾਲ ਪੀਓ, ਤੁਹਾਨੂੰ ਫਾਇਦਾ ਹੋਵੇਗਾ। ਕਿਸ਼ਮਿਸ਼ ਪੇਟੀ ਸਬੰਧੀ ਰੋਗਾਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ‘ਚ ਮੌਜੂਦ ਤੱਤ ਸਰੀਰ ਦੀ ਪੂਰੀ ਗੰਦਗੀ ਨੂੰ ਬਾਹਰ ਕੱਢ ਦਿੰਦੇ ਹਨ, ਜਿਸ ਨਾਲ ਕਬਜ਼, ਗੈਸ ਆਦਿ ਦੀ ਮੁਸ਼ਕਲ ਨਹੀਂ ਹੁੰਦੀ। ਇਸ ਦੇ ਸੇਵਨ ਨਾਲ ਥਕਾਵਟ ਦੂਰ ਰਹਿੰਦੀ ਹੈ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

ਖੁੱਡੀਆਂ ਵੱਲੋਂ ਅਧਿਕਾਰੀਆਂ ਨੂੰ ਨਵੀਆਂ ਅਨਾਜ ਮੰਡੀਆਂ ਦੀ ਉਸਾਰੀ ਲਈ ਥਾਂ ਦੀ ਚੋਣ ਕਰਨ ਦੇ ਨਿਰਦੇਸ਼ ॥ Latest News

0

ਖੁੱਡੀਆਂ ਵੱਲੋਂ ਅਧਿਕਾਰੀਆਂ ਨੂੰ ਨਵੀਆਂ ਅਨਾਜ ਮੰਡੀਆਂ ਦੀ ਉਸਾਰੀ ਲਈ ਥਾਂ ਦੀ ਚੋਣ ਕਰਨ ਦੇ ਨਿਰਦੇਸ਼

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਲਾਲਾਬਾਦ (ਫਾਜ਼ਿਲਕਾ) ਅਤੇ ਪਾਤੜਾਂ (ਪਟਿਆਲਾ) ਵਿਖੇ ਨਵੀਆਂ ਅਨਾਜ ਮੰਡੀਆਂ ਦੀ ਉਸਾਰੀ ਲਈ ਜਗ੍ਹਾ ਦੀ ਚੋਣ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।

ਨਵੀਆਂ ਉਸਾਰੀਆਂ ਜਾਣ ਵਾਲੀਆਂ ਨਵੀਆਂ ਅਨਾਜ ਮੰਡੀਆਂ

ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਵੀਆਂ ਉਸਾਰੀਆਂ ਜਾਣ ਵਾਲੀਆਂ ਨਵੀਆਂ ਅਨਾਜ ਮੰਡੀਆਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਮੌਜੂਦ ਸਨ।

ਇਹ ਵੀ ਪੜ੍ਹੋ: 151 ਕਰੋੜ ਰੁਪਏ ਦੇ ਵੱਡੇ ਅੱਪਗ੍ਰੇਡੇਸ਼ਨ ਕਾਰਜ ਕੀਤੇ ਮੁਕੰਮਲ: ਹਰਭਜਨ ਸਿੰਘ ETO ॥ Latest News

ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ, ਪਟਿਆਲਾ ਸ਼ੌਕਤ ਅਹਿਮਦ ਪਰੇ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਅਨਾਜ ਮੰਡੀਆਂ ਲਈ ਥਾਂ ਦੀ ਪੜਚੋਲ ਕਰਨ ਸਬੰਧੀ ਪ੍ਰਗਤੀ ਬਾਰੇ ਜਾਣੂ ਕਰਵਾਇਆ।

ਇਹ ਵੀ ਪੜ੍ਹੋ: ਕਾਨੂੰਗੋ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜ ॥ Latest News

ਇਸ ਸਬੰਧੀ ਵਿਸਥਾਰਤ ਵਿਚਾਰ-ਵਟਾਂਦਰੇ ਉਪਰੰਤ ਖੇਤੀਬਾੜੀ ਮੰਤਰੀ ਨੇ ਪਟਿਆਲਾ ਅਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰਾਂ ਨੂੰ ਪਾਤੜਾਂ ਅਤੇ ਜਲਾਲਾਬਾਦ ਵਿੱਚ ਨਵੀਂ ਅਨਾਜ ਮੰਡੀ ਸਥਾਪਤ ਕਰਨ ਲਈ ਢੁਕਵੀਆਂ ਥਾਵਾਂ ਬਾਰੇ 15 ਦਿਨਾਂ ਦੇ ਅੰਦਰ-ਅੰਦਰ ਨਵੇਂ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਕਿਉਂਕਿ ਇਸ ਸਬੰਧੀ ਪਹਿਲਾਂ ਸੁਝਾਈਆਂ ਗਈਆਂ ਥਾਵਾਂ ਚੋਣ ਕਮੇਟੀ ਮੁਤਾਬਕ ਢੁਕਵੀਆਂ ਨਹੀਂ ਸਨ। ਉਨ੍ਹਾਂ ਨੇ ਮੁਕਾਮੀ ਜ਼ਮੀਨ ਚੋਣ ਕਮੇਟੀਆਂ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਸਾਈਟਾਂ ਨੂੰ ਫਾਈਨਲ ਕਰਨ ਦੇ ਨਿਰਦੇਸ਼ ਵੀ ਦਿੱਤੇ।

ਇਹ ਵੀ ਪੜ੍ਹੋ: ਵਿੱਤ ਮੰਤਰੀ ਹਰਪਾਲ ਚੀਮਾ ਨੇ 15 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ॥ Latest News

ਨਵੀਆਂ ਅਨਾਜ ਮੰਡੀਆਂ ਲਈ ਜਗ੍ਹਾ ਦੀ ਚੋਣ ਸਬੰਧੀ ਪ੍ਰਕਿਰਿਆ ਵਿੱਚ ਸਥਾਨਕ ਵਿਧਾਇਕਾਂ ਨੂੰ ਸ਼ਾਮਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਖਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਹ ਨਵੀਆਂ ਅਨਾਜ ਮੰਡੀਆਂ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਉਨ੍ਹਾਂ ਦੀ ਉਪਜ ਨੂੰ ਆਸਾਨੀ ਨਾਲ ਵੇਚਣ ਲਈ ਢੁਕਵੀਂ ਥਾਂ ਮੁਹੱਈਆ ਕਰਵਾਉਣਗੀਆਂ।

ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਕੇ.ਏ.ਪੀ. ਸਿਨਹਾ, ਸਕੱਤਰ ਖੇਤੀਬਾੜੀ ਅਜੀਤ ਬਾਲਾਜੀ ਜੋਸ਼ੀ, ਜੁਆਇੰਟ ਸਕੱਤਰ ਪੰਜਾਬ ਮੰਡੀ ਬੋਰਡ ਮਿਸ ਗੀਤਿਕਾ ਸਿੰਘ ਅਤੇ ਖੇਤੀਬਾੜੀ ਵਿਭਾਗ ਤੇ ਪੰਜਾਬ ਮੰਡੀ ਬੋਰਡ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਵਿੱਤ ਮੰਤਰੀ ਹਰਪਾਲ ਚੀਮਾ ਨੇ 15 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ॥ Latest News

0

ਵਿੱਤ ਮੰਤਰੀ ਹਰਪਾਲ ਚੀਮਾ ਨੇ 15 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ 15 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।

151 ਕਰੋੜ ਰੁਪਏ ਦੇ ਵੱਡੇ ਅੱਪਗ੍ਰੇਡੇਸ਼ਨ ਕਾਰਜ ਕੀਤੇ ਮੁਕੰਮਲ: ਹਰਭਜਨ ਸਿੰਘ ETO ॥ Latest News

ਇਹ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਵਿੱਚ ਆਬਕਾਰੀ ਅਤੇ ਕਰ ਵਿਭਾਗ ਦੇ 9 ਜੂਨੀਅਰ ਸਕੇਲ ਸਟੈਨੋਗ੍ਰਾਫਰ, 1 ਕਲਰਕ (ਲੇਖਾ) ਅਤੇ 1 ਕਲਰਕ, ਅਤੇ ਵਿੱਤ ਵਿਭਾਗ ਦੇ ਲੋਕਲ ਆਡਿਟ ਵਿੰਗ ਦੇ 4 ਕਲਰਕ ਸ਼ਾਮਿਲ ਹਨ।

ਇਸ ਮੌਕੇ ਸੰਬੋਧਨ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਬਕਾਰੀ ਤੇ ਕਰ ਵਿਭਾਗ ਵਿੱਚ ਸਿੱਧੀ ਭਰਤੀ ਰਾਹੀਂ ਵੱਖ-ਵੱਖ ਅਸਾਮੀਆਂ ਲਈ ਹੁਣ ਤੱਕ ਕੁੱਲ 436 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਹਨ, ਜੋ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨ ਪ੍ਰਤੀ ਇਸ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ।

ਕਾਨੂੰਗੋ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜ ॥ Latest News

ਵਿੱਤ ਮੰਤਰੀ ਨੇ ਆਬਕਾਰੀ ਤੇ ਕਰ ਵਿਭਾਗ ਵਿੱਚ ਹੁਣ ਤੱਕ ਹੋਈਆਂ ਭਰਤੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 160 ਉਮੀਦਵਾਰ ਆਬਕਾਰੀ ਅਤੇ ਕਰ ਇੰਸਪੈਕਟਰ, 142 ਕਲਰਕ, 39 ਕਲਰਕ (ਲੀਗਲ), 25 ਕਲਰਕ (ਅਕਾਊਂਟ), 5 ਕਲਰਕ (ਆਈ.ਟੀ.), 56 ਸਟੈਨੋਟਾਈਪਿਸਟ ਅਤੇ 9 ਜੂਨੀਅਰ ਸਕੇਲ ਸਟੈਨੋਗ੍ਰਾਫਰ ਵਜੋਂ ਚੁਣੇ ਗਏ ਹਨ।

ਮਾਲੀਏ ਨੂੰ ਵਧਾਉਣ ‘ਚ ਅਹਿਮ ਭੂਮਿਕਾ

ਵਿੱਤ ਮੰਤਰੀ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਿਯੁਕਤੀਆਂ ਨਾ ਸਿਰਫ਼ ਨੌਜਵਾਨਾਂ ਦੇ ਸਰਕਾਰੀ ਨੌਕਰੀਆਂ ਹਾਸਲ ਕਰਨ ਦੇ ਸੁਪਨੇ ਨੂੰ ਸਾਕਾਰ ਕਰਨਗੀਆਂ ਸਗੋਂ ਪੰਜਾਬ ਸਰਕਾਰ ਦੇ ਮਾਲੀਏ ਨੂੰ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾ ਕਿਹਾ ਕਿ ਇਹ ਪੇਸ਼ੇਵਰ ਨੌਜਵਾਨ ਸੂਬੇ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਇਸ ਮੌਕੇ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਵਿਕਾਸ ਪ੍ਰਤਾਪ, ਆਬਕਾਰੀ ਤੇ ਕਰ ਕਮਿਸ਼ਨਰ ਵਰੁਣ ਰੂਜ਼ਮ ਅਤੇ ਆਬਕਾਰੀ ਤੇ ਕਰ (ਪ੍ਰਸ਼ਾਸਨ) ਦੀ ਵਧੀਕ ਕਮਿਸ਼ਨਰ ਜੀਵਨਜੋਤ ਕੌਰ ਵੀ ਹਾਜ਼ਰ ਸਨ।

ਕਾਨੂੰਗੋ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜ ॥ Latest News

0

ਕਾਨੂੰਗੋ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮੋਗਾ ਜ਼ਿਲ੍ਹੇ ਦੀ ਤਹਿਸੀਲ ਅਜੀਤਵਾਲ ਵਿਖੇ ਤਾਇਨਾਤ ਫ਼ੀਲਡ ਕਾਨੂੰਗੋ ਚਮਕੌਰ ਸਿੰਘ ਵਿਰੁੱਧ 15000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਾਨੂੰਗੋ ਖਿਲਾਫ਼ ਇਹ ਮੁਕੱਦਮਾ ਪਿੰਡ ਮੱਦੋਕੇ, ਜ਼ਿਲ੍ਹਾ ਮੋਗਾ ਦੇ ਵਸਨੀਕ ਕੇਵਲ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਅਤੇ ਬਿਊਰੋ ਕੋਲ ਸਬੂਤ ਵਜੋਂ ਪੇਸ਼ ਕੀਤੀ ਆਡੀਓ ਰਿਕਾਰਡਿੰਗ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਪ੍ਰਿੰਸੀਪਲ ਸਰਵਣ ਸਿੰਘ ਦਾ ਵਿਨੇਸ਼ ਫੋਗਾਟ ਲਈ ਵੱਡਾ ਐਲਾਨ || Sports News

ਉਨ੍ਹਾਂ ਅੱਗੇ ਦੱਸਿਆ ਕਿ ਆਡੀਓ ਰਿਕਾਰਡਿੰਗ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਸਹਾਇਕ ਕੁਲੈਕਟਰ, ਅਜੀਤਵਾਲ, ਮੋਗਾ ਜਿਲ੍ਹਾ ਦੀ ਅਦਾਲਤ ਨੇ ਉਕਤ ਸ਼ਿਕਾਇਤਕਰਤਾ ਨੂੰ ਜ਼ਮੀਨ ਦੀ ਮਾਲਕੀ ਦਿਵਾਉਣ ਲਈ ਦਖ਼ਲ ਦੇਣ ਵਾਸਤੇ ਵਾਰੰਟ ਜਾਰੀ ਕੀਤਾ ਸੀ ਅਤੇ ਇਸ ਮਕਸਦ ਲਈ ਉਕਤ ਕਾਨੂੰਗੋ ਨੇ ਸ਼ਿਕਾਇਤਕਰਤਾ ਦੀ ਮੱਦਦ ਕਰਨ ਬਦਲੇ ਉਸ ਕੋਲ਼ੋਂ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਇਹ ਦੋਸ਼ ਸਹੀ ਪਾਇਆ ਗਿਆ।

ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਕਰ ਲਿਆ ਗਿਆ ਦਰਜ

ਇਸ ਤੋਂ ਬਾਅਦ ਇਸ ਪੜਤਾਲੀਆ ਰਿਪੋਰਟ ਦੇ ਆਧਾਰ ‘ਤੇ ਚਮਕੌਰ ਸਿੰਘ ਕਾਨੂੰਗੋ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਜਿਸ ਦੌਰਾਨ ਇਸ ਤਹਿਸੀਲ ਦਫ਼ਤਰ ਵਿਖੇ ਤਾਇਨਾਤ ਹੋਰ ਮੁਲਾਜ਼ਮ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

151 ਕਰੋੜ ਰੁਪਏ ਦੇ ਵੱਡੇ ਅੱਪਗ੍ਰੇਡੇਸ਼ਨ ਕਾਰਜ ਕੀਤੇ ਮੁਕੰਮਲ: ਹਰਭਜਨ ਸਿੰਘ ETO ॥ Latest News

0

151 ਕਰੋੜ ਰੁਪਏ ਦੇ ਵੱਡੇ ਅੱਪਗ੍ਰੇਡੇਸ਼ਨ ਕਾਰਜ ਕੀਤੇ ਮੁਕੰਮਲ: ਹਰਭਜਨ ਸਿੰਘ ETO

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇਥੇ ਪੀ.ਐੱਸ.ਪੀ.ਸੀ.ਐੱਲ. ਵੱਲੋਂ ਪਾਵਰ ਟਰਾਂਸਮਿਸ਼ਨ ਨੈੱਟਵਰਕ ਵਿੱਚ ਜਨਵਰੀ 2024 ਤੋਂ ਹੁਣ ਤੱਕ ਵੱਡੇ ਅੱਪਗ੍ਰੇਡੇਸ਼ਨ ਕਾਰਜਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ, ਜਿਸਦੀ ਸੰਯੁਕਤ ਅਨੁਮਾਨਿਤ ਲਾਗਤ 151 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਪੰਜ ਨਵੇਂ ਪਾਵਰ ਟਰਾਂਸਫਾਰਮਰ ਵੀ ਲਗਾਏ ਗਏ

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਤਿੰਨ ਨਵੇਂ 66 ਕੇਵੀ ਗਰਿੱਡ ਸਬਸਟੇਸ਼ਨ ਚਾਲੂ ਕੀਤੇ ਹਨ, ਜਿਸ ਨਾਲ ਪਾਵਰ ਗਰਿੱਡ ਵਿੱਚ 80 ਐਮ.ਵੀ.ਏ. ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 32 ਪਾਵਰ ਟ੍ਰਾਂਸਫਾਰਮਰਾਂ ਦੇ ਵਾਧੇ ਦੇ ਨਤੀਜੇ ਵਜੋਂ ਸਮਰੱਥਾ ਵਿੱਚ 277 ਐਮ.ਵੀ.ਏ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜ ਨਵੇਂ ਪਾਵਰ ਟਰਾਂਸਫਾਰਮਰ ਵੀ ਲਗਾਏ ਗਏ ਹਨ, ਜਿੰਨਾ ਸਦਕਾ 77.5 ਐਮਵੀਏ ਦੀ ਵਾਧੂ ਸਮਰੱਥਾ ਦਾ ਯੋਗਦਾਨ ਪਿਆ ਹੈ।

ਇਹ ਵੀ ਪੜ੍ਹੋ:ਪ੍ਰਿੰਸੀਪਲ ਸਰਵਣ ਸਿੰਘ ਦਾ ਵਿਨੇਸ਼ ਫੋਗਾਟ ਲਈ ਵੱਡਾ ਐਲਾਨ || Sports News

ਬਿਜਲੀ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੀਆਂ ਵੱਧ ਰਹੀਆਂ ਬਿਜਲੀ ਮੰਗਾਂ ਨੂੰ ਪੂਰਾ ਕਰਨ ਲਈ ਪੀ.ਐਸ.ਪੀ.ਸੀ.ਐਲ. ਦੀ ਸਰਗਰਮ ਪਹੁੰਚ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ ਐਲ ਵੱਲੋਂ ਮੌਜੂਦਾ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਅਪਣਾਈ ਗਈ ਰਣਨੀਤਕ ਪਹੁੰਚ ਬਿਜਲੀ ਸਪਲਾਈ ਨੂੰ ਬਿਹਤਰ ਬਣਾਉਣ ਅਤੇ ਪੰਜਾਬ ਦੇ ਲੋਕਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਨੂੰ ਵਧਾਉਣ ਪ੍ਰਤੀ ਇਸ ਦੇ ਸਮਰਪਣ ਦਾ ਪ੍ਰਮਾਣ ਹੈ।

ਲੋਕਾਂ ਨੂੰ ਬੇਹਤਰ ਬਿਜਲੀ ਸਹੂਲਤ ਦੇਣ ਲਈ

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਦਾ ਉਦੇਸ਼ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਤਕਨੀਕੀ ਤਰੱਕੀ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਟਿਕਾਊ ਬਿਜਲੀ ਸਪਲਾਈ ਨੂੰ ਯਕੀਨੀ ਬਣਾ ਕੇ ਸੂਬੇ ਦੀਆਂ ਵੱਧ ਰਹੀਆਂ ਊਰਜਾ ਮੰਗਾਂ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਖਪਤਕਾਰਾਂ ਨੂੰ ਭਰੋਸੇਯੋਗ ਅਤੇ ਕੁਸ਼ਲ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਦੀਆਂ ਇਹ ਪ੍ਰਾਪਤੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰਾਂ ਵੱਲੋਂ ਸੂਬੇ ਦੇ ਆਰਥਿਕ ਵਿਕਾਸ ਨੂੰ ਯਕੀਨੀ ਬਨਾਉਣ ਅਤੇ ਲੋਕਾਂ ਨੂੰ ਬੇਹਤਰ ਬਿਜਲੀ ਸਹੂਲਤ ਦੇਣ ਲਈ ਬਿਜਲੀ ਟਰਾਂਸਮਿਸ਼ਨ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਇਸ ਦੇ ਵਿਸਤਾਰ ਕਰਨ ਦੇ ਯਤਨਾਂ ਨੂੰ ਦਰਸਾਉਂਦੀਆਂ ਹਨ।

ਲੁਧਿਆਣਾ ਪਹੁੰਚੇ ਅੰਮ੍ਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ || Punjab News

0

ਲੁਧਿਆਣਾ ਪਹੁੰਚੇ ਅੰਮ੍ਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੁੱਜੇ। ਉਨ੍ਹਾਂ ਇੱਕ ਨਿੱਜੀ ਪੈਲੇਸ ਵਿੱਚ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਜੇਲ੍ਹ ‘ਚੋਂ ਚੋਣ ਜਿੱਤਣ ਤੋਂ ਬਾਅਦ ਹੁਣ ਅੰਮ੍ਰਿਤਪਾਲ ਦੀ ਨਜ਼ਰ SGPC ‘ਚ ਐਂਟਰੀ ‘ਤੇ ਹੈ।

ਦੇਸ਼ ਦੀ ਵੰਡ ਦੇ ਯਾਦਗਾਰੀ ਦਿਵਸ ਮੌਕੇ PM ਮੋਦੀ ਨੇ ਪੀੜਤਾਂ ਨੂੰ ਕੀਤਾ ਯਾਦ || Latest Update

ਐਨਸੀਬੀ ਵੱਲੋਂ ਕੱਲ੍ਹ ਡਿਬਰੂਗੜ੍ਹ ਜੇਲ੍ਹ ‘ਚ ਭੇਜੇ ਗਏ ਬਦਨਾਮ ਨਸ਼ਾ ਤਸਕਰ ਬਲਵਿੰਦਰ ਸਿੰਘ ਉਰਫ਼ ਬਿੱਲਾ ਸਰਪੰਚ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਅੰਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੇਲ੍ਹ ‘ਚ ਨੁਕਸਾਨ ਪਹੁੰਚਾਉਣ ਦੀ ਸਾਜਿਸ਼

ਉਨ੍ਹਾਂ ਕਿਹਾ ਕਿ ਇੱਕ ਡਰੱਗ ਤਸਕਰ ਨੂੰ ਵੀ ਉਨ੍ਹਾਂ ਦੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਤਰਸੇਮ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸਰਕਾਰ ਦੀ ਮਨਸ਼ਾ ਸਹੀ ਨਹੀਂ ਲੱਗ ਰਹੀ। ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੇਲ੍ਹ ‘ਚ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।

 

ਦੇਸ਼ ਦੀ ਵੰਡ ਦੇ ਯਾਦਗਾਰੀ ਦਿਵਸ ਮੌਕੇ PM ਮੋਦੀ ਨੇ ਪੀੜਤਾਂ ਨੂੰ ਕੀਤਾ ਯਾਦ || Latest Update

0
On the commemoration day of the partition of the country, PM Modi remembered the victims

ਦੇਸ਼ ਦੀ ਵੰਡ ਦੇ ਯਾਦਗਾਰੀ ਦਿਵਸ ਮੌਕੇ PM ਮੋਦੀ ਨੇ ਪੀੜਤਾਂ ਨੂੰ ਕੀਤਾ ਯਾਦ

ਸਾਰਾ ਭਾਰਤ ਅੱਜ ਦੇਸ਼ ਦੀ ਵੰਡ ਦਾ ਯਾਦਗਾਰੀ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਏਕਤਾ ਤੇ ਭਾਈਚਾਰੇ ਦੇ ਬੰਧਨ ਦੀ ਰਾਖੀ ਦੇ ਲਈ ਸਰਕਾਰ ਦੀ ਜ਼ਿੰਮੇਵਾਰੀ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਮੋਦੀ ਸਣੇ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾਵਾਂ ਨੇ ਇਸ ਦੁਖਦ ਦਿਨ ‘ਤੇ ਵੰਡ ਨਾਲ ਪ੍ਰਭਾਵਿਤ ਲੋਕਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਐਕਸ ‘ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਅਣਗਿਣਤ ਲੋਕਾਂਨੂੰ ਯਾਦ ਕੀਤਾ ਜੋ ਵੰਡ ਨਾਲ ਪ੍ਰਭਾਵਿਤ ਹੋਏ।

ਹੌਸਲੇ ਨੂੰ ਸ਼ਰਧਾਂਜਲੀ ਦੇਣ ਦਿਨ

ਪੀਐੱਮ ਮੋਦੀ ਨੇ ਦੇਸ਼ ਦੀ ਵੰਡ ਦੇ ਯਾਦਗਾਰੀ ਦਿਵਸ ‘ਤੇ ਪੀੜਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਹੌਸਲੇ ਨੂੰ ਸ਼ਰਧਾਂਜਲੀ ਦੇਣ ਦਾ ਵੀ ਦਿਨ ਹੈ। ਵੰਡ ਤੋਂ ਪ੍ਰਭਾਵਿਤ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਨੂੰ ਮੁੜ ਤੋਂ ਸ਼ੁਰੂ ਕੀਤਾ ਤੇ ਬਹੁਤ ਸਫਲਤਾ ਹਾਸਿਲ ਕੀਤੀ। ਅੱਜ ਅਸੀਂ ਆਪਣੇ ਦੇਸ਼ ਵਿੱਚ ਏਕਤਾ ਤੇ ਭਾਈਚਾਰੇ ਦੇ ਬੰਧਨਾਂ ਦੀ ਹਮੇਸ਼ਾ ਰਾਖੀ ਕਰਨ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਉਂਦੇ ਹਨ।

ਅਮਿਤ ਸ਼ਾਹ ਨੇ ਐਕਸ ‘ਤੇ ਲਿਖਿਆ

ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਐਕਸ ‘ਤੇ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਸਾਡੇ ਇਤਿਹਾਸ ਦੀ ਸਭ ਤੋਂ ਮੰਦਭਾਗੀ ਘਟਨਾ ਦੇ ਦੌਰਾਨ ਬਹੁਤ ਦਰਦ ਝੇਲਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਓਹੀ ਦੇਸ਼ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦਾ ਹੈ ਆਪਣਾ ਭਵਿੱਖ ਬਣਾ ਸਕਦਾ ਹੈ ਤੇ ਇੱਕ ਸ਼ਕਤੀਸ਼ਾਲੀ ਇਕਾਈ ਦੇ ਰੂਪ ਵਿੱਚ ਉਭਰ ਸਕਦਾ ਹੈ। ਇਸ ਦਿਨ ਨੂੰ ਮਨਾਉਣਾ ਪੀਐੱਮ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਇੱਕ ਜ਼ਰੂਰੀ ਅਭਿਆਸ ਹੈ।

ਇਹ ਵੀ ਪੜ੍ਹੋ : ਆਪ ਪਾਰਟੀ ਜਲਦ ਸ਼ੁਰੂ ਕਰੇਗੀ ‘ਤੁਹਾਡਾ MLA ਤੁਹਾਡੇ ਦੁਆਰ’ ਪ੍ਰੋਗਰਾਮ: MP ਮੀਤ ਹੇਅਰ

ਵੰਡ ਦੇ ਦਰਦ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ 2021 ਵਿੱਚ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਵੰਡ ਦੌਰਾਨ ਆਪਣੀ ਜਾਨ ਗਵਾਉਣ ਵਾਲਿਆਂ ਦੀ ਯਾਦ ਵਿੱਚ ਹਰ ਸਾਲ 14 ਅਗਸਤ ਨੂੰ ਦੇਸ਼ ਦੀ ਵੰਡ ਦੇ ਯਾਦਗਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਪੀਐੱਮ ਮੋਦੀ ਨੇ 2021 ਵਿੱਚ ਕਿਹਾ ਸੀ ਕਿ ਵੰਡ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜਿਸ ਤੋਂ ਬੜਾ ਉਨ੍ਹਾਂ ਕਿਹਾ ਸੀ ਕਿ ਲੋਕਾਂ ਦੇ ਸੰਘਰਸ਼ ਤੇ ਬਲੀਦਾਨ ਦੀ ਯਾਦ ਵਿੱਚ 14 ਅਗਸਤ ਨੂੰ ਵੰਡ ਦਾ ਯਾਦਗਾਰੀ ਦਿਵਸ ਮਨਾਇਆ ਜਾਵੇਗਾ।

 

 

 

 

 

 

 

 

 

 

 

 

 

ਗੂਗਲ ਸਰਚ ‘ਚ TOP ‘ਤੇ ਪਹੁੰਚੀ ਵਿਨੇਸ਼ ਫੋਗਾਟ ॥ Latest News

0

ਗੂਗਲ ਸਰਚ ‘ਚ TOP ‘ਤੇ ਪਹੁੰਚੀ ਵਿਨੇਸ਼ ਫੋਗਾਟ

ਪੈਰਿਸ ਓਲੰਪਿਕ ‘ਚ ਫਾਈਨਲ ਮੈਚ ਤੋਂ ਪਹਿਲਾਂ ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇਣ ਦਾ ਮਾਮਲਾ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਸੁਰਖੀਆਂ ‘ਚ ਹੈ। ਉਸ ਨੂੰ 7 ਅਗਸਤ ਨੂੰ ਸਿਰਫ਼ 100 ਗ੍ਰਾਮ ਵੱਧ ਵਜ਼ਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਹਿਲਵਾਨ ਸਿਲਵਰ ਮੈਡਲ ਲੈ ਕੇ ਵਿਸ਼ਵ ਸਪੋਰਟਸ ਕੋਰਟ ਪਹੁੰਚ ਗਈ । ਬੀਤੀ ਕੱਲ੍ਹ 13 ਅਗਸਤ ਨੂੰ ਅਦਾਲਤ ਨੇ ਫੈਸਲਾ 16 ਅਗਸਤ ਤੱਕ ਟਾਲ ਦਿੱਤਾ ਸੀ। ਇਸ ਫੈਸਲੇ ‘ਤੇ ਦੁਨੀਆ ਦੀ ਨਜ਼ਰ ਹੈ। ਭਾਰਤ ਨੂੰ ਵੀ ਵਿਨੇਸ਼ ਤੋਂ ਚਾਂਦੀ ਦਾ ਤਗਮਾ ਦਿਵਾਉਣ ਦੀ ਉਮੀਦ ਹੈ। ਅਜਿਹੇ ‘ਚ ਵਿਨੇਸ਼ ਫੋਗਾਟ ਦੁਨੀਆ ਭਰ ‘ਚ ਗੂਗਲ ਸਰਚਿੰਗ ‘ਚ ਟਾਪ ‘ਤੇ ਪਹੁੰਚ ਗਈ ਹੈ।

ਪਿਛਲੇ 7 ਦਿਨਾਂ ‘ਚ ਦੁਨੀਆ ਦੇ 50 ਤੋਂ ਜ਼ਿਆਦਾ ਦੇਸ਼ਾਂ ‘ਚ ਕੀਤਾ ਗਿਆ ਸਰਚ

ਉਹ ਪਿਛਲੇ ਇਕ ਹਫਤੇ ਤੋਂ ਗੂਗਲ ‘ਤੇ ਦੁਨੀਆ ਭਰ ਦੇ ਐਥਲੀਟਾਂ ਤੋਂ ਅੱਗੇ ਰਹੀ। ਵਿਨੇਸ਼ ਫੋਗਾਟ ਗੂਗਲ ਸਰਚ ‘ਤੇ ਦੁਨੀਆ ਭਰ ‘ਚ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਐਥਲੀਟ ਸੀ।ਗੂਗਲ ਦੇ ਅੰਕੜਿਆਂ ਮੁਤਾਬਕ ਵਿਨੇਸ਼ ਫੋਗਾਟ ਨੂੰ ਪਿਛਲੇ 7 ਦਿਨਾਂ ‘ਚ ਦੁਨੀਆ ਦੇ 50 ਤੋਂ ਜ਼ਿਆਦਾ ਦੇਸ਼ਾਂ ‘ਚ ਸਰਚ ਕੀਤਾ ਗਿਆ। ਇਹਨਾਂ ਵਿੱਚੋਂ, 23 ਅਜਿਹੇ ਦੇਸ਼ ਹਨ ਜਿੱਥੇ ਇੰਟਰਨੈਟ ਉਪਭੋਗਤਾਵਾਂ ਦੇ ਮੁਕਾਬਲੇ ਖੋਜ ਪ੍ਰਤੀਸ਼ਤ 1 ਤੋਂ 100 ਪ੍ਰਤੀਸ਼ਤ ਤੱਕ ਹੈ।

ਇਹ ਵੀ ਪੜ੍ਹੋ:ਪ੍ਰਿੰਸੀਪਲ ਸਰਵਣ ਸਿੰਘ ਦਾ ਵਿਨੇਸ਼ ਫੋਗਾਟ ਲਈ ਵੱਡਾ ਐਲਾਨ || Sports News

ਦੂਜੇ ਦੇਸ਼ਾਂ ਵਿੱਚ ਖੋਜ ਪ੍ਰਤੀਸ਼ਤ 1 ਤੋਂ ਹੇਠਾਂ ਹੈ। ਭਾਰਤ 100 ਪ੍ਰਤੀਸ਼ਤ ਸਕੋਰ ਨਾਲ ਖੋਜ ਵਿੱਚ ਸਿਖਰ ‘ਤੇ ਹੈ। ਸੰਯੁਕਤ ਅਰਬ ਅਮੀਰਾਤ ਦੂਜੇ ਸਥਾਨ ‘ਤੇ ਹੈ, ਜਿੱਥੇ ਖੋਜ ਸਕੋਰ 22 ਪ੍ਰਤੀਸ਼ਤ ਹੈ। ਵਿਨੇਸ਼ ਫੋਗਾਟ ਭਾਰਤ ਦੇ ਸਾਰੇ ਰਾਜਾਂ ਵਿੱਚ ਸਰਚ ਟ੍ਰੈਂਡਿੰਗ ਵਿੱਚ ਹੈ। ਟ੍ਰੈਂਡਿੰਗ ‘ਚ ਹਰਿਆਣਾ ‘ਚ 100, ਦਿੱਲੀ ‘ਚ 93, ਗੋਆ ‘ਚ 84 ਅਤੇ ਚੰਡੀਗੜ੍ਹ ‘ਚ 84 ਫੀਸਦੀ ਸਕੋਰ ਹੈ। ਸਭ ਤੋਂ ਘੱਟ ਸਕੋਰ ਮਿਜ਼ੋਰਮ ਵਿੱਚ 18, ਮੇਘਾਲਿਆ ਵਿੱਚ 27, ਬਿਹਾਰ ਵਿੱਚ 28 ਅਤੇ ਤ੍ਰਿਪੁਰਾ ਵਿੱਚ 31 ਫੀਸਦੀ ਰਿਹਾ।