Home Blog Page 1394

ਗੁਰਦੁਆਰਾ ਸਾਹਿਬ ‘ਚ ਅਰਦਾਸੀਏ ਸਿੰਘ ਨਾਲ ਬਾਹਰੋਂ ਆਏ ਵਿਅਕਤੀ ਨੇ ਕੀਤੀ ਬਦਸਲੂਕੀ || Punjab Update

0
A person from outside abused Ardasiye Singh in Gurdwara Sahib

ਗੁਰਦੁਆਰਾ ਸਾਹਿਬ ‘ਚ ਅਰਦਾਸੀਏ ਸਿੰਘ ਨਾਲ ਬਾਹਰੋਂ ਆਏ ਵਿਅਕਤੀ ਨੇ ਕੀਤੀ ਬਦਸਲੂਕੀ

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਅਰਦਾਸੀਏ ਸਿੰਘ ਨਾਲ ਬਦਸਲੂਕੀ ਕੀਤੀ ਗਈ ਹੈ | ਇਸ ਮੌਕੇ SGPC ਮੁਲਾਜ਼ਮਾਂ ਨੇ ਮੁਸਤੈਦੀ ਵਰਤ ਕੇ ਅਤੇ ਸੰਗਤ ਦੀ ਮਦਦ ਨਾਲ ਵਿਅਕਤੀ ਨੂੰ ਮੌਕੇ ਤੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਚਾਬੀਆਂ ਚੁੱਕਣ ਦੀ ਕੀਤੀ ਕੋਸ਼ਿਸ਼

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਇਕ ਵਿਅਕਤੀ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜਿਆ ਜੋ ਕਿ ਇੱਕ ਵਾਰ ਮੱਥਾ ਟੇਕਣ ਤੋਂ ਬਾਅਦ ਮੁੜ ਤੋਂ ਥੋੜੀ ਦੇਰ ਬਾਅਦ ਜਦ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਦੇ ਵਿੱਚ ਦਾਖਿਲ ਹੁੰਦਾ ਹੈ ਤਾਂ ਇਸ ਦੌਰਾਨ ਉਸ ਵੱਲੋਂ ਗੁਰਦੁਆਰਾ ਸਾਹਿਬ ਦੇ ਅਰਦਾਸੀਏ ਸਿੰਘ ਦੇ ਨਾਲ ਬਦਸਲੂਕੀ ਕੀਤੀ ਗਈ। ਇਸ ਦੌਰਾਨ ਉਸ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਗੋਲਕ ਦੇ ਵਿੱਚ ਪੈਸੇ ਪਾਉਣ ਲਈ ਲਗਾਈ ਚਪਟੀ ਚੁੱਕਣ ਤੋਂ ਇਲਾਵਾ ਚਾਬੀਆਂ ਚੁੱਕਣ ਦੀ ਕੋਸ਼ਿਸ਼ ਕੀਤੀ ਗਈ।।

ਉਕਤ ਵਿਅਕਤੀ ਦੀ ਇਸ ਹਰਕਤ ਨੂੰ ਦੇਖਦਿਆਂ SGPC ਮੁਲਾਜ਼ਮਾ ਅਤੇ ਸੰਗਤ ਦੇ ਸਹਿਯੋਗ ਨਾਲ ਕਾਬੂ ਕਰਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਲਿਜਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਬੰਦੀ ਸਿੰਘਾਂ ਦੇ ਮਾਮਲੇ ’ਚ ਜਾਣਬੁੱਝ ਕੇ ਕਰ ਰਹੀ ਬੇਇਨਸਾਫ਼ੀ -ਐਡਵੋਕੇਟ ਧਾਮੀ

ਕਾਬੂ ਕੀਤੇ ਵਿਅਕਤੀ ਕੋਲੋਂ ਕੀਤੀ ਜਾ ਰਹੀ ਪੁੱਛ – ਪੜਤਾਲ

ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਾਬਾ ਬਕਾਲਾ ਸੁਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਇੱਕ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੌਰਾਨ ਅਰਦਾਸੀ ਸਿੰਘ ਦੇ ਨਾਲ ਬਸਲੂਕੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਬੂ ਕੀਤੇ ਵਿਅਕਤੀ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵੱਲੋਂ ਸ਼ਿਕਾਇਤ ਮਿਲੀ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

 

 

 

 

 

 

 

 

 

 

 

 

 

 

ਕੇਂਦਰ ਸਰਕਾਰ ਬੰਦੀ ਸਿੰਘਾਂ ਦੇ ਮਾਮਲੇ ’ਚ ਜਾਣਬੁੱਝ ਕੇ ਕਰ ਰਹੀ ਬੇਇਨਸਾਫ਼ੀ -ਐਡਵੋਕੇਟ ਧਾਮੀ || Latest Update

0
Central Government is deliberately doing injustice in the case of Bandi Singhs - Advocate Dhami

ਕੇਂਦਰ ਸਰਕਾਰ ਬੰਦੀ ਸਿੰਘਾਂ ਦੇ ਮਾਮਲੇ ’ਚ ਜਾਣਬੁੱਝ ਕੇ ਕਰ ਰਹੀ ਬੇਇਨਸਾਫ਼ੀ -ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੋਈ ਇਕੱਤਰਤਾ ਦੌਰਾਨ ਮਤਾ ਪਾਸ ਕਰਕੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਵਿਚ ਜਿਥੇ ਭਾਰਤ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਗਏ, ਉਥੇ ਹੀ ਸਮੁੱਚੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਭੇਜਣ ਦਾ ਵੀ ਫੈਸਲਾ ਕੀਤਾ ਗਿਆ।

ਜਾਣਬੁਝ ਕੇ ਧੱਕਾ ਅਤੇ ਬੇਇਨਸਾਫ਼ੀ ਕਰ ਰਹੀ

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਨਾਲ ਜਾਣਬੁਝ ਕੇ ਧੱਕਾ ਅਤੇ ਬੇਇਨਸਾਫ਼ੀ ਕਰ ਰਹੀ ਹੈ। ਇਸ ਦੀ ਇਕ ਵੱਡੀ ਮਿਸਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤਾ ਜਾਂਦਾ ਵਿਤਕਰਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਦੀ ਬੈਠਕ ਵਿਚ ਇਹ ਮਾਮਲਾ ਗੰਭੀਰ ਰੂਪ ਵਿਚ ਵਿਚਾਰਿਆ ਗਿਆ ਹੈ ਅਤੇ ਸਮੁੱਚੇ ਤੌਰ ’ਤੇ ਇਹ ਸਹਿਮਤੀ ਬਣੀ ਹੈ ਕਿ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਸਥਾਰਤ ਰਿਪੋਰਟ ਭੇਜੀ ਜਾਵੇ, ਤਾਂ ਜੋ ਸਿੰਘ ਸਾਹਿਬਾਨ ਕੌਮੀ ਭਾਵਨਾਵਾਂ ਅਨੁਸਾਰ ਅਗਵਾਈ ਦੇਣ।

ਲੰਮੇ ਅਰਸੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਠਾ ਰਹੀ ਅਵਾਜ਼

ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਲੰਮੇ ਅਰਸੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਵਾਜ਼ ਉਠਾ ਰਹੀ ਹੈ ਅਤੇ ਹਰ ਪੱਧਰ ’ਤੇ ਚਾਰਾਜੋਈ ਕਰ ਰਹੀ ਹੈ ਪ੍ਰੰਤੂ ਦੁਖਦਾਈ ਪਹਿਲੂ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲਿਆਂ ਸਬੰਧੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਲਗਾਤਾਰ ਕੀਤੇ ਗਏ ਯਤਨਾਂ ਦੇ ਬਾਵਜੂਦ ਵੀ ਕੇਂਦਰ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮੁਲਾਕਾਤ ਵਾਸਤੇ ਸਮਾਂ ਦੇਣ ਲਈ ਭੇਜੇ ਗਏ ਪੱਤਰ ਦੇ ਜਵਾਬ ਵਿਚ ਉਨ੍ਹਾਂ ਦੇ ਦਫ਼ਤਰ ਤੋਂ ਗ੍ਰਹਿ ਮੰਤਰੀ ਦਫ਼ਤਰ ਨਾਲ ਸੰਪਰਕ ਕਰਨ ਕਿਹਾ ਗਿਆ ਸੀ।

ਸਨਮਾਨ ਭੱਤੇ ਨੂੰ ਵਧਾ ਕੇ 40 ਹਜ਼ਾਰ ਰੁਪਏ ਕੀਤਾ

ਇਸ ਮਗਰੋਂ ਗ੍ਰਹਿ ਮੰਤਰਾਲੇ ਨਾਲ ਕੀਤੀ ਗਈ ਲਿਖਾ ਪੜ੍ਹੀ ਉਪਰੰਤ ਇਸੇ ਸਾਲ ਫ਼ਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਗ੍ਰਹਿ ਮੰਤਰੀ ਦੇ ਦਫ਼ਤਰ ਤੋਂ ਪੰਜ ਮੈਂਬਰੀ ਕਮੇਟੀ ਨੂੰ ਮੁਲਾਕਾਤ ਲਈ ਸਮਾਂ ਤੈਅ ਹੋਣ ਦੇ ਬਾਵਜੂਦ ਵੀ ਮੌਕੇ ’ਤੇ ਇਕ ਦਿਨ ਪਹਿਲਾਂ ਇਹ ਮੁਲਾਕਾਤ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਵੀ ਲਗਾਤਾਰ ਸੰਪਰਕ ਕੀਤੇ ਜਾਣ ’ਤੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ। ਇਹ ਨਕਾਰਾਤਮਕ ਰਵੱਈਆ ਠੀਕ ਨਹੀਂ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਇਸ ਦੀ ਕਰੜੀ ਨਿੰਦਾ ਕਰਦੀ ਹੈ ਅਤੇ ਰਾਸ਼ਟਰਪਤੀ ਨੂੰ ਇਸ ਸਬੰਧੀ ਜਾਣੂ ਕਰਵਾਉਣ ਦੇ ਨਾਲ-ਨਾਲ ਸੰਨ 2012 ਵਿਚ ਭਾਈ ਰਾਜੋਆਣਾ ਮਾਮਲੇ ਵਿਚ ਪਾਈ ਗਈ ਪਟੀਸ਼ਨ ’ਤੇ ਖ਼ੁਦ ਫੈਸਲਾ ਲੈਣ ਲਈ ਆਖ਼ਰੀ ਵਾਰ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਬੰਦੀ ਸਿੰਘਾਂ ਨੂੰ ਦਿੱਤੇ ਜਾਂਦੇ 20 ਹਜ਼ਾਰ ਰੁਪਏ ਦੇ ਮਾਸਿਕ ਸਨਮਾਨ ਭੱਤੇ ਨੂੰ ਵਧਾ ਕੇ 40 ਹਜ਼ਾਰ ਰੁਪਏ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ ਪੈਟਰੋਲ ਪੰਪ ਬੰਦ ਰੱਖਣ ਦਾ ਕੀਤਾ ਗਿਆ ਐਲਾਨ

ਗੁਰੂ ਘਰਾਂ ਦਾ ਪ੍ਰਬੰਧ ਪੰਥਕ ਭਾਵਨਾਵਾਂ ਅਨੁਸਾਰ ਹੋ ਸਕੇ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮੌਕੇ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰ ਮਨਮਰਜ਼ੀ ਨਾਲ ਮੁੜ ਨਾਮਜ਼ਦ ਕਰਨ ਦੀ ਵੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਤੋਂ ਜੋ ਖਦਸ਼ਾ ਪ੍ਰਗਟਾਇਆ ਸੀ ਕਿ ਸਰਕਾਰ ਆਪਣੇ ਤਰੀਕੇ ਨਾਲ ਹਰਿਆਣੇ ਅੰਦਰ ਗੁਰਦੁਆਰਿਆਂ ਦਾ ਪ੍ਰਬੰਧ ਕਰੇਗੀ, ਉਹ ਸੱਚ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਖੰਡਤ ਕਰਕੇ ਬਣਾਈ ਇਹ ਹਰਿਆਣਾ ਕਮੇਟੀ ਪੰਥ ਦੀ ਨਾ ਹੋ ਕੇ ਸਰਕਾਰ ਦੀ ਕਮੇਟੀ ਬਣ ਗਈ ਹੈ। ਪੰਥ ਨੂੰ ਇਸ ਦਾ ਕਰੜਾ ਵਿਰੋਧ ਕਰਨਾ ਚਾਹੀਦਾ ਹੈ, ਤਾਂ ਜੋ ਗੁਰੂ ਘਰਾਂ ਦਾ ਪ੍ਰਬੰਧ ਪੰਥਕ ਭਾਵਨਾਵਾਂ ਅਨੁਸਾਰ ਹੋ ਸਕੇ।

 

 

 

 

 

 

 

ਪੰਜਾਬ ਦੇ ਇਸ ਜ਼ਿਲ੍ਹੇ ਵਿਚ ਪੈਟਰੋਲ ਪੰਪ ਬੰਦ ਰੱਖਣ ਦਾ ਕੀਤਾ ਗਿਆ ਐਲਾਨ || News of Punjab

0
It was announced to keep petrol pumps closed in this district of Punjab

ਪੰਜਾਬ ਦੇ ਇਸ ਜ਼ਿਲ੍ਹੇ ਵਿਚ ਪੈਟਰੋਲ ਪੰਪ ਬੰਦ ਰੱਖਣ ਦਾ ਕੀਤਾ ਗਿਆ ਐਲਾਨ

ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਐਤਵਾਰ ਨੂੰ ਲੁਧਿਆਣਾ ‘ਚ ਪੰਪ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਲੁਧਿਆਣਾ ਸ਼ਹਿਰ ਦੇ ਸਾਰੇ ਪੈਟਰੋਲ ਪੰਪ, ਭਾਵੇਂ ਉਹ ਰੂਰਲ ਇਲਾਕੇ ਵਿੱਚ ਹਨ ਜਾਂ ਸ਼ਹਿਰੀ ਖੇਤਰ ਵਿਚ, ਸਾਰੇ ਹੀ ਮੁਕੰਮਲ ਬੰਦ ਰਹਿਣਗੇ।

ਖਰਚੇ ਘਟਾਉਣ ਲਈ ਲਿਆ ਫੈਸਲਾ

ਪੈਟਰੋਲ ਪੰਪ ਡੀਲਰਾਂ ਨੇ ਆਪਣੇ ਖਰਚੇ ਘਟਾਉਣ ਲਈ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਵੀ ਹਫਤੇ ਵਿਚ ਇੱਕ ਛੁੱਟੀ ਦੀ ਲੋੜ ਹੈ ਅਤੇ ਸਾਡੇ ਕਮਿਸ਼ਨ ਵਿੱਚ ਵਾਧਾ ਨਾ ਹੋਣ ਕਰਕੇ ਖਰਚੇ ਜ਼ਿਆਦਾ ਹਨ। ਇਸ ਕਰਕੇ ਅਸੀਂ ਇੱਕ ਦਿਨ ਲਈ ਸੰਕੇਤਿਕ ਤੌਰ ਉਤੇ ਲੁਧਿਆਣਾ ਵਿੱਚ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਰਿਹਾ ਹੈ।

ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚੱਲਦੀਆਂ

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ ਜਿਸ ਵਿੱਚ ਫਾਇਰ ਬ੍ਰਿਗੇਡ ਜਾਂ ਫਿਰ ਐਂਬੂਲੈਂਸ ਆਦਿ ਸ਼ਾਮਲ ਹਨ। ਉਨ੍ਹਾਂ ਨੇ ਇਹ ਅਪੀਲ ਵੀ ਕੀਤੀ ਹੈ ਕਿ ਲੋਕ ਵੱਧ ਤੋਂ ਵੱਧ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਨੇ ਕਿਹਾ ਕਿ ਐਤਵਾਰ ਸਵੇਰੇ 6 ਵਜੇ ਤੱਕ ਲੋਕ ਤੇਲ ਪਵਾ ਸਕਦੇ ਹਨ ਅਤੇ ਫਿਰ ਰੱਖੜੀ ਵਾਲੇ ਦਿਨ ਸਵੇਰੇ 6 ਵਜੇ ਤੋਂ ਮੁੜ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ : 70ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਪੰਜਾਬੀ ਫ਼ਿਲਮ ‘ਬਾਗ਼ੀ ਦੀ ਧੀ’ ਨੂੰ ਮਿਲਿਆ ਬੈਸਟ ਪੰਜਾਬੀ ਫ਼ਿਲਮ ‘ਨੈਸ਼ਨਲ ਫ਼ਿਲਮ ਐਵਾਰਡ ‘

ਉਨ੍ਹਾਂ ਕਿਹਾ ਕਿ ਸਾਡਾ ਮੰਤਵ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਨਹੀਂ ਹੈ, ਸਗੋਂ ਸਾਡਾ ਕੰਮ ਹੀ ਲੋਕਾਂ ਨਾਲ ਚੱਲਦਾ ਹੈ। ਉਨ੍ਹਾਂ ਕਿਹਾ ਕਿ ਇੱਕ ਤਰ੍ਹਾਂ ਦਾ ਇਹ ਵੀਕਲੀ ਆਫ ਹੈ ਜਿਸ ਨੂੰ ਅੱਗੇ ਵੀ ਅਸੀਂ ਜਾਰੀ ਰੱਖਾਂਗੇ।

 

 

 

 

 

 

 

 

70ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਪੰਜਾਬੀ ਫ਼ਿਲਮ ‘ਬਾਗ਼ੀ ਦੀ ਧੀ’ ਨੂੰ ਮਿਲਿਆ ਬੈਸਟ ਪੰਜਾਬੀ ਫ਼ਿਲਮ ‘ਨੈਸ਼ਨਲ ਫ਼ਿਲਮ ਐਵਾਰਡ ‘ || Entertainment News

0
In the 70th National Film Awards, the Punjabi film 'Baaghi Di Dhi' won the Best Punjabi Film 'National Film Award'.

70ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਪੰਜਾਬੀ ਫ਼ਿਲਮ ‘ਬਾਗ਼ੀ ਦੀ ਧੀ’ ਨੂੰ ਮਿਲਿਆ ਬੈਸਟ ਪੰਜਾਬੀ ਫ਼ਿਲਮ ‘ਨੈਸ਼ਨਲ ਫ਼ਿਲਮ ਐਵਾਰਡ ‘

ਪੰਜਾਬੀ ਫ਼ਿਲਮ ਇੰਡਸਟਰੀ ਹੁਣ ਉਭਰਦੀ ਨਜ਼ਰ ਆ ਰਹੀ ਹੈ | ਸਾਰੇ ਅਦਾਕਾਰ ਆਪਣੀ ਅਨੋਖੀ ਅਦਾਕਾਰੀ ਅਤੇ ਇੱਕ ਵਧੀਆ ਕਹਾਣੀ ਨਾਲ ਪੰਜਾਬੀ ਇੰਡਸਟਰੀ ਨੂੰ ਇੱਕ ਉੱਚੇ ਮੁਕਾਮ ਉੱਤੇ ਲੈ ਕੇ ਜਾ ਰਹੇ ਹਨ | ਇਸੇ ਦੇ ਚੱਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਜਿਸ ਵਿੱਚ ਇਸ ਵਾਰ ਇਹ ਐਵਾਰਡ ਉਨ੍ਹਾਂ ਫਿਲਮਾਂ ਲਈ ਦਿੱਤੇ ਗਏ ਹਨ, ਜਿਨ੍ਹਾਂ ਨੂੰ ਫਿਲਮ ਸੈਂਸਰ ਬੋਰਡ ਵੱਲੋਂ 1 ਜਨਵਰੀ 2022 ਤੋਂ 31 ਦਸੰਬਰ 2022 ਦਰਮਿਆਨ ਸੈਂਸਰ ਸਰਟੀਫਿਕੇਟ ਦਿੱਤਾ ਗਿਆ ਹੈ ਅਤੇ ਪੰਜਾਬੀ ਸਿਤਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਪੰਜਾਬੀ ਫ਼ਿਲਮ ‘ਬਾਗ਼ੀ ਦੀ ਧੀ’ ਨੂੰ ਬੈਸਟ ਪੰਜਾਬੀ ਫ਼ਿਲਮ ‘ਨੈਸ਼ਨਲ ਫ਼ਿਲਮ ਐਵਾਰਡ ‘ ਮਿਲਿਆ ਹੈ

ਰਾਸ਼ਟਰੀ ਪੁਰਸਕਾਰ ਕਿਸੇ ਵੀ ਫਿਲਮ ਨਿਰਮਾਤਾ ਲਈ ਇੱਕ ਵੱਡੀ ਪ੍ਰਾਪਤੀ

ਦੇਸ਼ ਦੇ ਸਭ ਤੋਂ ਵੱਕਾਰੀ ਸਿਨੇਮਾ ਪੁਰਸਕਾਰਾਂ ਵਜੋਂ ਜਾਣੇ ਜਾਂਦੇ, ਰਾਸ਼ਟਰੀ ਪੁਰਸਕਾਰ ਕਿਸੇ ਵੀ ਫਿਲਮ ਨਿਰਮਾਤਾ ਲਈ ਇੱਕ ਵੱਡੀ ਪ੍ਰਾਪਤੀ ਹੁੰਦੇ ਹਨ। ਇਨ੍ਹਾਂ ਪੁਰਸਕਾਰਾਂ ਦਾ ਐਲਾਨ ਸਰਵੋਤਮ ਫਿਲਮ ਤੋਂ ਲੈ ਕੇ ਸਰਬੋਤਮ ਅਦਾਕਾਰ-ਅਦਾਕਾਰਾ ਤੱਕ ਕਈ ਸ਼੍ਰੇਣੀਆਂ ਵਿੱਚ ਕੀਤਾ ਗਿਆ ਹੈ, ਆਓ ਜਾਣਦੇ ਹਾਂ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਕਿਸਨੇ ਜਿੱਤਿਆ ਹੈ।

ਸਰਵੋਤਮ ਫੀਚਰ ਫਿਲਮ : ਆਤਮ (ਮਲਿਆਲਮ)

ਨਿਰਦੇਸ਼ਕ ਦੁਆਰਾ ਸਰਵੋਤਮ ਡੈਬਿਊ ਫਿਲਮ : ਪ੍ਰਮੋਦ ਕੁਮਾਰ (ਫੌਜਾ, ਹਰਿਆਣਵੀ ਫਿਲਮ)

ਸਰਵੋਤਮ ਪ੍ਰਸਿੱਧ ਫਿਲਮ : ਕਾਂਤਾਰਾ

ਸਰਵੋਤਮ ਫੀਚਰ ਫਿਲਮ (ਰਾਸ਼ਟਰੀ, ਸਮਾਜਿਕ ਅਤੇ ਵਾਤਾਵਰਣਕ ਕਦਰਾਂ-ਕੀਮਤਾਂ ਦਾ ਪ੍ਰਚਾਰ) : ਕੱਛ ਐਕਸਪ੍ਰੈਸ

ਸਰਵੋਤਮ ਫਿਲਮ (AVGC- ਐਨੀਮੇਸ਼ਨ, ਵਿਜ਼ੂਅਲ ਇਫੈਕਟਸ ਗੇਮਿੰਗ ਅਤੇ ਕਾਮਿਕ) : ਬ੍ਰਹਮਾਸਤਰ

ਸਰਵੋਤਮ ਨਿਰਦੇਸ਼ਨ : ਸੂਰਜ ਬੜਜਾਤਿਆ (ਉਚਾਈ)

ਸਰਵੋਤਮ ਅਦਾਕਾਰ (ਲੀਡ ਰੋਲ) : ਰਿਸ਼ਭ ਸ਼ੈਟੀ (ਕਾਂਤਾਰਾ)

ਸਰਵੋਤਮ ਅਦਾਕਾਰਾ (ਲੀਡ ਰੋਲ) : ਨਿਤਿਆ ਮੇਨੇਨ (ਤਿਰੁਚਿਤਰੰਬਲਮ)

ਸਰਵੋਤਮ ਅਦਾਕਾਰ (ਸਹਾਇਕ ਭੂਮਿਕਾ) : ਪਵਨ ਰਾਜ ਮਲਹੋਤਰਾ (ਫੌਜਾ, ਹਰਿਆਣਵੀ ਫਿਲਮ)

ਸਰਵੋਤਮ ਅਦਾਕਾਰਾ (ਸਹਾਇਕ ਭੂਮਿਕਾ) : ਨੀਨਾ ਗੁਪਤਾ (ਉਚਾਈ)

ਸਰਵੋਤਮ ਬਾਲ ਕਲਾਕਾਰ : ਸ਼੍ਰੀਪਥ (ਮੱਲਿਕਾਪੁਰਮ, ਮਲਿਆਲਮ ਫਿਲਮ)

ਸਰਵੋਤਮ ਗਾਇਕ (ਪੁਰਸ਼) : ਅਰਿਜੀਤ ਸਿੰਘ (ਬ੍ਰਹਮਾਸਤਰ)

ਸਰਵੋਤਮ ਗਾਇਕਾ (ਮਹਿਲਾ) : ਬੰਬੇ ਜੈਸ਼੍ਰੀ, ਸਾਊਦੀ ਵੇਲਾਕਾ ਸੀ.ਸੀ. 225/2009 (ਮਲਿਆਲਮ ਫਿਲਮ)

ਸਰਵੋਤਮ ਸਿਨੇਮੈਟੋਗ੍ਰਾਫੀ : ਰਵੀ ਵਰਮਨ (ਪੋਨੀਅਨ ਸੇਲਵਨ)

ਸਰਵੋਤਮ ਪਟਕਥਾ (ਮੂਲ) : ਆਨੰਦ ਏਕਰਸ਼ੀ, ਆਤਮ (ਮਲਿਆਲਮ)

ਸਰਵੋਤਮ ਪਟਕਥਾ (ਸੰਵਾਦ) : ਅਰਪਿਤਾ ਮੁਖਰਜੀ ਅਤੇ ਰਾਹੁਲ ਵੀ ਚਿਤੇਲਾ (ਗੁਲਮੋਹਰ)

ਸਰਵੋਤਮ ਸਾਊਂਡ ਡਿਜ਼ਾਈਨ : ਆਨੰਦ ਕ੍ਰਿਸ਼ਨਾਮੂਰਤੀ (ਪੋਨੀਅਨ ਸੇਲਵਨ)

ਸਰਵੋਤਮ ਸੰਪਾਦਨ : ਮਹੇਸ਼ ਭੁਵਨੰਦ, ਆਤਮ (ਮਲਿਆਲਮ)

ਸਰਵੋਤਮ ਪ੍ਰੋਡਕਸ਼ਨ ਡਿਜ਼ਾਈਨ : ਅਪਰਾਜਿਤੋ (ਬੰਗਾਲੀ ਫਿਲਮ)

ਵਧੀਆ ਪੋਸ਼ਾਕ ਡਿਜ਼ਾਈਨ : ਨਿੱਕੀ ਜੋਸ਼ੀ, ਕੱਛ ਐਕਸਪ੍ਰੈਸ (ਗੁਜਰਾਤੀ ਫਿਲਮ)

ਸਰਵੋਤਮ ਮੇਕਅੱਪ : ਸੋਮਨਾਥ ਕੁੰਡੂ, ਅਪਰਾਜਿਤੋ (ਬੰਗਾਲੀ ਫਿਲਮ)

ਸਰਵੋਤਮ ਸੰਗੀਤ ਨਿਰਦੇਸ਼ਨ (ਗੀਤ) : ਪ੍ਰੀਤਮ (ਬ੍ਰਹਮਾਸਤਰ)

ਸਰਵੋਤਮ ਸੰਗੀਤ ਨਿਰਦੇਸ਼ਨ (ਬੈਕਗ੍ਰਾਊਂਡ ਸਕੋਰ) : ਏ. ਆਰ. ਰਹਿਮਾਨ (ਪੋਨੀਅਨ ਸੇਲਵਨ)

ਵਧੀਆ ਬੋਲ : ਨੌਸ਼ਾਦ ਸਦਰ ਖਾਨ (ਫੌਜਾ, ਹਰਿਆਣਵੀ ਫਿਲਮ)

ਸਰਵੋਤਮ ਕੋਰੀਓਗ੍ਰਾਫ਼ੀ : ਜਾਨੀ ਮਾਸਟਰ ਅਤੇ ਸਤੀਸ਼ ਕ੍ਰਿਸ਼ਨਨ (ਤਿਰੁਚਿਤਰੰਬਲਮ)

ਸਰਵੋਤਮ ਐਕਸ਼ਨ ਡਾਇਰੈਕਸ਼ਨ : ਅਨਬਾਰੀਵ (ਕੇ.ਜੀ.ਐੱਫ. ਚੈਪਟਰ 2)

ਵਿਸ਼ੇਸ਼ ਜ਼ਿਕਰ : ‘ਗੁਲਮੋਹਰ’ ਲਈ ਮਨੋਜ ਬਾਜਪਾਈ, ਫ਼ਿਲਮ ‘ਕੜੀਕਨ’ ਲਈ ਸੰਗੀਤ ਨਿਰਦੇਸ਼ਕ ਸੰਜੇ ਸਲਿਲ।

ਇਹ ਵੀ ਪੜ੍ਹੋ : ISRO ਨੇ ਭਰੀ ਇਤਿਹਾਸਿਕ ਉਡਾਣ, ਅਰਥ ਆਬਜ਼ਰਵੇਸ਼ਨ ਸੈਟੇਲਾਈਟ EOS-08 ਦੀ ਸਫਲ ਲਾਂਚਿੰਗ

ਭਾਸ਼ਾ ਦੇ ਅਧਾਰ ’ਤੇ ਸਰਵੋਤਮ ਫੀਚਰ ਫਿਲਮਾਂ ਦੀ ਸੂਚੀ

ਸਰਵੋਤਮ ਫੀਚਰ ਫਿਲਮ (ਪੰਜਾਬੀ) : ਬਾਗੀ ਦੀ ਧੀ

ਸਰਵੋਤਮ ਫੀਚਰ ਫਿਲਮ (ਹਿੰਦੀ) : ਗੁਲਮੋਹਰ

ਸਰਵੋਤਮ ਫੀਚਰ ਫਿਲਮ (ਤੇਲਗੂ) : ਕਾਰਤਿਕੇਯਾ 2

ਸਰਵੋਤਮ ਫੀਚਰ ਫਿਲਮ (ਤਮਿਲ) : ਪੋਨੀਅਨ ਸੇਲਵਾਨ

ਸਰਵੋਤਮ ਫੀਚਰ ਫਿਲਮ (ਟੀਵਾ) : ਸਿਕੈਸਲ

ਸਰਵੋਤਮ ਫੀਚਰ ਫਿਲਮ (ਮਲਿਆਲਮ) : ਸਾਊਦੀ ਵੇਲਾਕਾ ਸੀ.ਸੀ. 225/2009

ਸਰਵੋਤਮ ਫੀਚਰ ਫਿਲਮ (ਕੰਨੜ) : ਕੇ. ਜੀ. ਐੱਫ. ਚੈਪਟਰ 2

ਸਰਵੋਤਮ ਫੀਚਰ ਫਿਲਮ (ਮਰਾਠੀ) : ਵਾਲਵੀ

ਸਰਵੋਤਮ ਫੀਚਰ ਫਿਲਮ (ਉੜੀਆ) : ਦਮਨ

ਸਰਵੋਤਮ ਫੀਚਰ ਫਿਲਮ : ਆਤਮ (ਮਲਿਆਲਮ)

 

 

 

 

 

 

 

 

 

 

 

 

 

 

ISRO ਨੇ ਭਰੀ ਇਤਿਹਾਸਿਕ ਉਡਾਣ, ਅਰਥ ਆਬਜ਼ਰਵੇਸ਼ਨ ਸੈਟੇਲਾਈਟ EOS-08 ਦੀ ਸਫਲ ਲਾਂਚਿੰਗ || Latest Update

0
ISRO completes historic flight, successful launch of Earth observation satellite EOS-08

ISRO ਨੇ ਭਰੀ ਇਤਿਹਾਸਿਕ ਉਡਾਣ, ਅਰਥ ਆਬਜ਼ਰਵੇਸ਼ਨ ਸੈਟੇਲਾਈਟ EOS-08 ਦੀ ਸਫਲ ਲਾਂਚਿੰਗ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੇਸ਼ ਦੇ ਸਭ ਤੋਂ ਛੋਟੇ ਰਾਕੇਟ SSLV-D3 ‘ਨਾਲ ਅਰਥ ਆਬਜਰਵੇਸ਼ਨ ਸੈਟੇਲਾਈਟ-8 ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਨਾਲ ਲਾਂਚ ਕੀਤਾ ਹੈ। ਰਾਤ 02.47 ਵਜੇ ਸ਼ੁਰੂ ਹੋਈ 6.5 ਘੰਟੇ ਦੀ ਨਿਰਵਿਘਨ ਕਾਊਂਟਡਾਊਨ ਤੋਂ ਬਾਅਦ 175.5 ਕਿਲੋਗ੍ਰਾਮ EOS-08 ਅਤੇ ਇਕ ਯਾਤਰੀ ਉਪਗ੍ਰਹਿ SR-0 ਡੈਮੋਸੈਟ ਨੂੰ ਲਿਜਾਉਣ ਵਾਲਾ SSLV-D3, 09:17 ਵਜੇ ਪਹਿਲੇ ਲਾਂਚ ਪੈਡ ਤੋਂ ਰਵਾਨਾ ਹੋਇਆ। ਇਸਰੋ ਏ ਇਸ ਕਦਮ ਨਾਲ ਭਾਰਤ ਹੁਣ ਧਰਤੀ ਦੀ ਧੜਕਣ ਸੁਣ ਸਕੇਗਾ।

ਭਾਰਤ ਨੂੰ ਵਾਤਾਵਰਨ ਤੇ ਆਫ਼ਤ ਦੀ ਜਾਣਕਾਰੀ ਮਿਲ ਜਾਵੇਗੀ ਸਮੇ ਨਾਲ

ਦੱਸ ਦਈਏ ਕਿ ਜੇਕਰ ਇਸਰੋ ਦਾ ਇਹ ਮਿਸ਼ਨ ਸਫਲ ਰਹਿੰਦਾ ਹੈ ਤਾਂ ਭਾਰਤ ਨੂੰ ਵਾਤਾਵਰਨ ਤੇ ਆਫ਼ਤ ਦੀ ਜਾਣਕਾਰੀ ਸਮੇ ਨਾਲ ਮਿਲ ਜਾਵੇਗੀ। ਇਸ ਨੂੰ ਛੋਟੇ ਸੈਟੇਲਾਈਟ ਲਾਂਚ ਵਹੀਕਲ ਯਾਨੀ ਕਿ SSLV-D3 ਦੀ ਤੀਜੀ ਤੇ ਆਖਰੀ ਵਿਕਾਸ ਦੀ ਉਡਾਣ ਦੇ ਰਾਹੀਂ ਲਾਂਚ ਕੀਤਾ ਗਿਆ ਹੈ। ‘ਅਰਥ ਆਬਜ਼ਰਵੇਸ਼ਨ ਉਪਗ੍ਰਹਿ’ ਤੇ ਸਟਾਰਟਅਪ ਕੰਪਨੀ ਸਪੇਸ ਰਿਕਸ਼ਾ ਦੇ ਐੱਸਆਰ-0 ਸੈਟੇਲਾਈਟ ਨੂੰ ਲਿਜਾਣ ਵਾਲੇ ਭਾਰਤ ਦੇ ਛੋਟੇ ਲਾਂਚ ਵਾਹਨ ਦੀ ਉਲਟੀ ਗਿਣਤੀ ਸ਼ੁਕਰਵਾਰ ਤੜਕੇ 2.30 ਵਜੇ ਸ਼ੁਰੂ ਹੋਈ। ਇਹ ਵਿਕਾਸ ਦੇ ਪੜਾਅ ਵਿੱਚ SSLV ਦੀ ਤੀਜੀ ਤੇ ਆਖਰੀ ਉਡਾਣ ਹੈ। ਇਸਦੇ ਬਾਅਦ ਰਾਕੇਟ ਪੂਰੀ ਤਰ੍ਹਾਂ ਆਪ੍ਰੇਸ਼ਨ ਮੋਡ ਵਿੱਚ ਆ ਜਾਵੇਗਾ।

ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਤੇ ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦਾ ਕੀਤਾ ਐਲਾਨ, ਜਾਣੋਂ ਕਦੋਂ ਪੈਣਗੀਆਂ ਵੋਟਾਂ

ਇਸ ਤੋਂ ਪਹਿਲਾਂ ਕੀਤੀਆਂ ਗਈਆਂ ਦੋ ਕੋਸ਼ਿਸ਼ਾਂ

ਧਿਆਨਯੋਗ ਹੈ ਕਿ ਇਸ ਉਪਗ੍ਰਹਿ ਦਾ ਜੀਵਨ ਕਾਲ ਇੱਕ ਸਾਲ ਤੈਅ ਕੀਤਾ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ(ਇਸਰੋ) ਦੇ ਅਨੁਸਾਰ ਪ੍ਰਸਤਾਵਿਤ ਮਿਸ਼ਨ SSLV ਵਿਕਾਸ ਪਰਿਯੋਜਨਾ ਨੂੰ ਪੂਰਾ ਕਰੇਗਾ। ਇਸਦੇ ਬਾਅਦ ਇਸਦੀ ਵਰਤੋਂ ਭਾਰਤੀ ਉਦਯੋਗ ਤੇ ਜਨਤਕ ਖੇਤਰ ਦੀ ਕੰਪਨੀ ਨਿਊਸਪੇਸ ਇੰਡੀਆ ਲਿਮਿਟੇਡ ਦੇ ਮਿਸ਼ਨਾਂ ਦੇ ਲਈ ਕੀਤਾ ਜਾਵੇਗਾ। EOS-08 ਸੈਟੇਲਾਈਟ ਦੇ ਤਿੰਨ ਪੇਲੋਡ ਹਨ। ਇਸ ਵਿੱਚ ਇਲੈਕਟ੍ਰੋ ਆਪਟੀਕਲ ਇਨਫਰਾਰੈੱਡ ਪੇਲੋਡ (EOIR), ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ-ਰਿਫਲੈਕਟੋਮੈਟਰੀ ਪੇਲੋਡ (GNSS-R) ਅਤੇ SiC-UV ਡੋਸੀਮੀਟਰ ਸ਼ਾਮਲ ਹਨ। ਇਸਰੋ ਦੇ ਸਭ ਤੋਂ ਛੋਟੇ ਰਾਕੇਟ SSLV ਦਾ ਇਹ ਤੀਜਾ ਲਾਂਚ ਹੈ। ਇਸ ਤੋਂ ਪਹਿਲਾਂ ਦੋ ਕੋਸ਼ਿਸ਼ਾਂ (2022 ਅਤੇ 2023) ਕੀਤੀਆਂ ਗਈਆਂ ਸਨ। ਜਿਸ ਵਿੱਚ ਇਸਰੋ ਨੂੰ 2023 ਵਿੱਚ ਸਫਲਤਾ ਮਿਲੀ ਸੀ, ਜਦੋਂ ਕਿ 2022 ਵਿੱਚ ਪਹਿਲੀ ਕੋਸ਼ਿਸ਼ ਅਸਫਲ ਰਹੀ ਸੀ।

 

 

 

 

 

 

ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਤੇ ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦਾ ਕੀਤਾ ਐਲਾਨ, ਜਾਣੋਂ ਕਦੋਂ ਪੈਣਗੀਆਂ ਵੋਟਾਂ || Elections News

0
The Election Commission has announced the assembly elections in Jammu and Kashmir and Haryana, it is not known when the votes will be held

ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਤੇ ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦਾ ਕੀਤਾ ਐਲਾਨ, ਜਾਣੋਂ ਕਦੋਂ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਜੰਮੂ-ਕਸ਼ਮੀਰ, ਝਾਰਖੰਡ, ਮਹਾਰਾਸ਼ਟਰ ਤੇ ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ  ਹੈ। ਚੋਣ ਕਮਿਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ 3 ਗੇੜਾਂ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਜੰਮੂ ਕਸ਼ਮੀਰ ਵਿੱਚ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਚੋਣਾਂ ਪੈਣਗੀਆਂ। ਉੱਥੇ ਹੀ ਹਰਿਆਣਾਂ ਵਿੱਚ 1 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ। ਜਿਨ੍ਹਾਂ ਦੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ।

ਜੰਮੂ- ਕਸ਼ਮੀਰ ਵਿੱਚ ਸੀਟਾਂ ਦੀ ਗਿਣਤੀ ਵੱਧ ਕੇ 90 ਹੋਈ

ਜੰਮੂ- ਕਸ਼ਮੀਰ ਵਿੱਚ ਹੁਣ ਵਿਧਾਨ ਸਭਾ ਸੀਟਾਂ ਦੀ ਗਿਣਤੀ ਵੱਧ ਕੇ 90 ਹੋ ਗਈ ਹੈ। ਜੰਮੂ ਵਿੱਚ ਹੁਣ 43 ਤੇ ਕਸ਼ਮੀਰ ਵਿੱਚ 47 ਸੀਟਾਂ ਹੋਣਗੀਆਂ। Pok ਦੇ ਲਈ 24 ਸੀਟਾਂ ਹੀ ਰਿਜ਼ਰਵ ਹਨ। ਇੱਥੇ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ, ਜਦਕਿ ਲੱਦਾਖ ਵਿੱਚ ਵਿਧਾਨ ਸਭਾ ਨਹੀਂ ਹੈ। ਇਸ ਤਰ੍ਹਾਂ ਕੁੱਲ 114 ਸੀਟਾਂ ਹਨ, ਜਿਨ੍ਹਾਂ ਵਿੱਚੋਂ 90 ਸੀਟਾਂ ‘ਤੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : PM ਮੋਦੀ ਨੇ ਕੀਤੀ ਵਿਨੇਸ਼ ਫੋਗਾਟ ਦੀ ਤਾਰੀਫ਼ , ਜਾਣੋ ਕੀ ਕਿਹਾ ?

ਲੋਕ ਆਪਣੀ ਕਿਸਮਤ ਆਪ ਬਦਲਣਾ ਚਾਹੁੰਦੇ

ਇਸ ਚੋਣ ਕਮਿਸ਼ਨ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਅਸੀਂ ਜਿਨ੍ਹਾਂ ਸਿਆਸੀ ਪਾਰਟੀਆਂ ਨਾਲ ਗੱਲ ਕੀਤੀ ਹੈ, ਉਨ੍ਹਾਂ ਸਾਰੀਆਂ ਦਾ ਵਿਚਾਰ ਸੀ ਕਿ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਤੁਹਾਨੂੰ ਯਾਦ ਹੋਵੇਗਾ ਕਿ ਪੋਲਿੰਗ ਬੂਥਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ ਲੋਕਤੰਤਰ ਦੀ ਤਾਕਤ ਸਨ। ਉਮੀਦ ਅਤੇ ਜਮਹੂਰੀਅਤ ਦੀ ਝਲਕ ਇਹ ਦਰਸਾਉਂਦੀ ਹੈ ਕਿ ਲੋਕ ਆਪਣੀ ਕਿਸਮਤ ਆਪ ਬਦਲਣਾ ਚਾਹੁੰਦੇ ਹਨ। ਲੋਕ ਦੇਸ਼ ਦੇ ਭਵਿੱਖ ਨੂੰ ਬਦਲਣ ਦਾ ਹਿੱਸਾ ਬਣਨਾ ਚਾਹੁੰਦੇ ਹਨ।

 

 

 

 

 

 

 

 

 

 

ਰੇਲਵੇ ਵਿੱਚ 4000 ਤੋਂ ਵੱਧ ਅਸਾਮੀਆਂ ਲਈ ਭਰਤੀ, 10ਵੀਂ ਪਾਸ ਲਈ ਮੌਕਾ||education News ||Job

0

ਰੇਲਵੇ ਵਿੱਚ 4000 ਤੋਂ ਵੱਧ ਅਸਾਮੀਆਂ ਲਈ ਭਰਤੀ, 10ਵੀਂ ਪਾਸ ਲਈ ਮੌਕਾ

ਉੱਤਰੀ ਰੇਲਵੇ ਦੇ ਭਰਤੀ ਸੈੱਲ ਨੇ ਅਪ੍ਰੈਂਟਿਸਸ਼ਿਪ ਲਈ ਭਰਤੀ ਦਾ ਐਲਾਨ ਕੀਤਾ ਹੈ। ਇਸ ਲਈ 16 ਅਗਸਤ ਤੋਂ 16 ਸਤੰਬਰ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਅਪ੍ਰੈਂਟਿਸਸ਼ਿਪ ਐਕਟ 1961 ਦੇ ਤਹਿਤ, ਉੱਤਰੀ ਰੇਲਵੇ ਦੀਆਂ ਵੱਖ-ਵੱਖ ਡਿਵੀਜ਼ਨਾਂ/ਯੂਨਿਟਾਂ/ਵਰਕਸ਼ਾਪਾਂ ਵਿੱਚ 4096 ਅਪ੍ਰੈਂਟਿਸਸ਼ਿਪ ਸਿਖਿਆਰਥੀਆਂ ਦੀ ਭਰਤੀ ਕੀਤੀ ਜਾਵੇਗੀ। ITI ਕਰਨ ਵਾਲਿਆਂ ਲਈ ਰੇਲਵੇ ਵਿੱਚ ਭਰਤੀ ਹੋਣ ਦਾ ਇਹ ਸੁਨਹਿਰੀ ਮੌਕਾ ਹੈ।

 

ਉੱਤਰੀ ਰੇਲਵੇ ਵਿੱਚ ਅਪ੍ਰੈਂਟਿਸਸ਼ਿਪ ਲਈ ਭਰਤੀ ਯੋਗਤਾ ਦੇ ਆਧਾਰ ‘ਤੇ ਹੋਵੇਗੀ। ਇਹ 10ਵੀਂ ਅਤੇ ਆਈ.ਟੀ.ਆਈ. ਵਿੱਚ ਪ੍ਰਾਪਤ ਅੰਕਾਂ ਤੋਂ ਕੀਤੀ ਜਾਵੇਗੀ। ਅੰਤਿਮ ਮੈਰਿਟ ਸੂਚੀ ਨਵੰਬਰ ਵਿੱਚ ਜਾਰੀ ਕੀਤੀ ਜਾਵੇਗੀ।

ਉੱਤਰੀ ਰੇਲਵੇ ਵਿੱਚ ਅਪ੍ਰੈਂਟਿਸਸ਼ਿਪ ਖਾਲੀ ਹੈ

ਲਖਨਊ- 1607 C&W POH W/S ਜਗਾਧਰੀ ਯਮੁਨਾਨਗਰ-420 ਦਿੱਲੀ-919 CWM/ASR-125 ਅੰਬਾਲਾ-494 ਮੁਰਾਦਾਬਾਦ-16 ਫ਼ਿਰੋਜ਼ਪੁਰ-459 NHRQ/NDLS P ਸ਼ਾਖਾ-134

ਅਪ੍ਰੈਂਟਿਸਸ਼ਿਪ ਲਈ ਵਿਦਿਅਕ ਯੋਗਤਾ

ਉਮੀਦਵਾਰ ਨੇ 50% ਅੰਕਾਂ ਨਾਲ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਈ.ਟੀ.ਆਈ. ਕੀਤੀ ਹੋਣੀ ਵੀ ਜ਼ਰੂਰੀ ਹੈ। ਉਮੀਦਵਾਰਾਂ ਦੀ ਉਮਰ ਘੱਟੋ-ਘੱਟ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਛੋਟ ਮਿਲੇਗੀ। ਐਸਸੀ ਅਤੇ ਐਸਟੀ ਨੂੰ ਪੰਜ ਸਾਲ ਅਤੇ ਓਬੀਸੀ ਨੂੰ ਤਿੰਨ ਸਾਲ ਦੀ ਛੋਟ ਮਿਲੇਗੀ। ਅਪਾਹਜ ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਮਿਲੇਗੀ।

 ਅਰਜ਼ੀ ਦੀ ਫੀਸ

ਅਪ੍ਰੈਂਟਿਸਸ਼ਿਪ ਭਰਤੀ ਲਈ ਅਰਜ਼ੀ ਫੀਸ 100 ਰੁਪਏ ਹੈ। ਹਾਲਾਂਕਿ, SC/ST, ਔਰਤਾਂ ਅਤੇ ਅਪਾਹਜ ਉਮੀਦਵਾਰਾਂ ਲਈ ਅਰਜ਼ੀ ਮੁਫ਼ਤ ਹੈ।ਅਰਜ਼ੀ ਕਿਵੇਂ ਦੇਣੀ ਹੈ

ਸਭ ਤੋਂ ਪਹਿਲਾਂ ਉੱਤਰੀ ਰੇਲਵੇ ਭਰਤੀ ਸੈੱਲ ਦੀ ਵੈੱਬਸਾਈਟ https://www.rrcnr.org/ ‘ਤੇ ਜਾਓ।

-ਐਪਲੀਕੇਸ਼ਨ ਲਿੰਕ ਇੱਥੇ ਹੋਮ ਪੇਜ ‘ਤੇ ਪਾਇਆ ਜਾਵੇਗਾ

– ਇੱਥੇ ਫਾਰਮ ਭਰੋ ਅਤੇ ਦਸਤਾਵੇਜ਼ ਅਪਲੋਡ ਕਰੋ ਅਤੇ ਜਮ੍ਹਾਂ ਕਰੋ

– ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਲੈ ਕੇ ਰੱਖੋ।

 

PM ਮੋਦੀ ਨੇ ਕੀਤੀ ਵਿਨੇਸ਼ ਫੋਗਾਟ ਦੀ ਤਾਰੀਫ਼ , ਜਾਣੋ ਕੀ ਕਿਹਾ ? || Sports news

0
PM Modi praised Vinesh Phogat, know what he said?

PM ਮੋਦੀ ਨੇ ਕੀਤੀ ਵਿਨੇਸ਼ ਫੋਗਾਟ ਦੀ ਤਾਰੀਫ਼ , ਜਾਣੋ ਕੀ ਕਿਹਾ ?

ਪੈਰਿਸ ਓਲੰਪਿਕਸ ਖੇਡਾਂ ਹੁਣ ਖ਼ਤਮ ਹੋ ਚੁੱਕੀਆਂ ਹਨ ਤੇ ਭਾਰਤ ਦੇ 117 ਖਿਡਾਰੀ ਵਾਪਸ ਆਪਣੇ ਦੇਸ਼ ਪਰਤ ਚੁੱਕੇ ਹਨ | ਇਸ ਵਾਰ ਓਲੰਪਿਕਸ ਵਿੱਚ ਜਿੱਥੇ ਭਾਰਤ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਉੱਥੇ ਹੀ ਇਸ ਦੌਰਾਨ ਕਾਫੀ ਵਿਵਾਦ ਵੀ ਦੇਖਣ ਨੂੰ ਮਿਲਿਆ ਕਿਉਂਕਿ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਨ੍ਹਾਂ ਦੇ ਗੋਲਡ ਮੈਡਲ ਮੈਚ ਤੋਂ ਠੀਕ ਪਹਿਲਾਂ 100 ਗ੍ਰਾਮ ਵਜ਼ਨ ਵੱਧ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਵਿਨੇਸ਼ ਦੇ ਨਾਲ ਹੋਈ ਇਸ ਘਟਨਾ ਦੇ ਬਾਅਦ ਸਾਰੇ ਭਾਰਤੀ ਫੈਨਜ਼ ਨੇ ਕਾਫ਼ੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਵਿਨੇਸ਼ ਨੇ ਇਸ ਮਾਮਲੇ ਵਿੱਚ ਇੰਟਰਨੈਸ਼ਨਲ ਕਾਊਂਸਿਲ ਆਫ਼ ਆਰਬਿਟ੍ਰੇਸ਼ਨ ਫਾਰ ਸਪੋਰਟ ਵਿੱਚ ਪਟੀਸ਼ਨ ਵੀ ਦਾਖਿਲ ਕੀਤੀ ਸੀ। ਜਿਸ ‘ਤੇ 14 ਅਗਸਤ ਨੂੰ ਉਨ੍ਹਾਂ ਦੀ ਇਸ ਅਪੀਲ ਨੂੰ ਖਾਰਿਜ ਕਰ ਦਿੱਤਾ ਗਿਆ ਸੀ। ਇੱਥੇ ਹੀ ਹੁਣ ਪੀਐੱਮ ਮੋਦੀ ਨੇ ਪੈਰਿਸ ਓਲੰਪਿਕ ਤੋਂ ਵਾਪਸ ਆਏ ਸਾਰੇ ਅਥਲੀਟਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਵਿਨੇਸ਼ ਫੌਗਾਟ ਦੀ ਤਾਰੀਫ਼ ਕੀਤੀ ਹੈ।

ਤੁਸੀਂ ਪੂਰੇ ਦੇਸ਼ ਦਾ ਹੋ ਮਾਣ

ਪੀਐੱਮ ਮੋਦੀ ਨੇ ਪੈਰਿਸ ਓਲੰਪਿਕ 2024 ਵਿੱਚ ਹਿੱਸਾ ਲੈਣ ਗਏ ਭਾਰਤੀ ਦਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਉਨ੍ਹਾਂ ਦੇ ਅਨੁਭਵਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਪੀਐੱਮ ਮੋਦੀ ਨੇ ਵਿਨੇਸ਼ ਫੋਗਾਟ ਦਾ ਵੀ ਜ਼ਿਕਰ ਕੀਤਾ ਤੇ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਵਿਨੇਸ਼ ਪਹਿਲੀ ਅਜਿਹੀ ਭਾਰਤੀ ਬਣੀ ਜੋ ਕੁਸ਼ਤੀ ਵਿੱਚ ਫਾਈਨਲ ਤੱਕ ਪਹੁੰਚੀ। ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਜਦੋਂ ਵਿਨੇਸ਼ ਗੋਲਡ ਮੈਡਲ ਤੋਂ ਠੀਕ ਪਹਿਲਾਂ ਅਯੋਗ ਕਰਾਰ ਦਿੱਤੀ ਗਈ ਸੀ ਉਦੋਂ ਪੀਐੱਮ ਮੋਦੀ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਵਿਨੇਸ਼ ਤੁਸੀਂ ਪੂਰੇ ਦੇਸ਼ ਦਾ ਮਾਣ ਹੋ ਤੇ ਸਾਰਿਆਂ ਲਈ ਇੱਕ ਪ੍ਰੇਰਣਾ ਹੋ। ਤੁਸੀਂ ਅਜਿਹੀਆਂ ਚੁਣੌਤੀਆਂ ਤੋਂ ਬਾਹਰ ਨਿਕਲਣ ਦੀ ਸਮਰੱਥਾ ਰੱਖਦੇ ਹੋ।

ਇਹ ਵੀ ਪੜ੍ਹੋ : ਪੰਜਾਬ ਦੇ ਨਵ-ਨਿਯੁਕਤ ਸੂਚਨਾ ਕਮਿਸ਼ਨਰਾਂ ਨੇ ਚੁੱਕੀ ਸਹੁੰ, ਸੰਭਾਲਿਆ ਆਪਣਾ ਅਹੁਦਾ

52 ਸਾਲ ਬਾਅਦ ਲਗਾਤਾਰ ਦੋ ਵਾਰ ਜਿੱਤਿਆ ਕਾਂਸੀ ਦਾ ਤਮਗਾ

ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਹਾਕੀ ਟੀਮ ਬਾਰੇ ਬੋਲਦਿਆਂ ਕਿਹਾ ਕਿ ਹਾਕੀ ਵਿੱਚ ਅਸੀਂ 52 ਸਾਲ ਬਾਅਦ ਲਗਾਤਾਰ ਦੋ ਵਾਰ ਕਾਂਸੀ ਦਾ ਤਮਗਾ ਜਿੱਤਿਆ ਹੈ। ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਨਾ ਚਾਹੁੰਦਾ ਹਾਂ। ਮੇਰੇ ਲਈ ਹਰ ਖਿਡਾਰੀ ਚੈਂਪੀਅਨ ਹੈ, ਜੋ ਦੇਸ਼ ਦੇ ਲਈ ਖੇਡਦਾ ਹੈ। ਤੁਸੀਂ ਇਸ ਵਾਰ ਵੀ ਆਪਣਾ ਸਰਵਉੱਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਉਣ ਵਾਲਾ ਸਮਾਂ ਹੋਰ ਵੀ ਜ਼ਿਆਦਾ ਵਧੀਆ ਹੈ। ਇਹ ਪੈਰਿਸ ਓਲੰਪਿਕ ਕਈ ਮਾਇਨੇ ਵਿੱਚ ਵਧੀਆ ਹੈ ਕਿਉਂਕਿ ਇਸ ਵਿੱਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਖਿਡਾਰੀ ਨੌਜਵਾਨ ਹੀ ਸਨ। ਇਹ ਸਾਡੇ ਲਈ ਟਰਨਿੰਗ ਪੁਆਇੰਟ ਹੋਣ ਵਾਲਾ ਹੈ। ਹੁਣ ਭਾਰਤ ਓਲੰਪਿਕ ਵਿੱਚ ਰੁਕੇਗਾ ਨਹੀਂ।

 

 

 

 

 

 

 

 

 

 

 

 

 

 

 

 

ਪੰਜਾਬ ਦੇ ਨਵ-ਨਿਯੁਕਤ ਸੂਚਨਾ ਕਮਿਸ਼ਨਰਾਂ ਨੇ ਚੁੱਕੀ ਸਹੁੰ, ਸੰਭਾਲਿਆ ਆਪਣਾ ਅਹੁਦਾ || Punjab Update

0
Newly appointed Information Commissioners of Punjab took oath, assumed their post

ਪੰਜਾਬ ਦੇ ਨਵ-ਨਿਯੁਕਤ ਸੂਚਨਾ ਕਮਿਸ਼ਨਰਾਂ ਨੇ ਚੁੱਕੀ ਸਹੁੰ, ਸੰਭਾਲਿਆ ਆਪਣਾ ਅਹੁਦਾ

ਪੰਜਾਬ ਸਰਕਾਰ ਨੇ ਤਿੰਨ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਨ੍ਹਾਂ ਵਿੱਚ ਸੰਦੀਪ ਸਿੰਘ, ਵਰਿੰਦਰਜੀਤ ਸਿੰਘ ਅਤੇ ਡਾ: ਭੁਪਿੰਦਰ ਸਿੰਘ ਸ਼ਾਮਲ ਹਨ। ਤਿੰਨੋਂ ਸੂਚਨਾ ਕਮਿਸ਼ਨਰਾਂ ਦਾ ਸਹੁੰ ਚੁੱਕ ਸਮਾਗਮ ਅੱਜ ਪੰਜਾਬ ਰਾਜ ਭਵਨ ਵਿਖੇ ਹੋਇਆ । ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਨੂੰ ਸਹੁੰ ਚੁਕਾਈ । ਇਸ ਮੌਕੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਸਨ।

ਸੂਚਨਾ ਕਮਿਸ਼ਨਰਾਂ ਦੀਆਂ ਅਸਾਮੀਆਂ ਪਈਆਂ ਸਨ ਖਾਲੀ

ਧਿਆਨਯੋਗ ਹੈ ਕਿ ਪੰਜਾਬ ਵਿੱਚ ਲੰਬੇ ਸਮੇਂ ਤੋਂ ਸੂਚਨਾ ਕਮਿਸ਼ਨਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ । ਇਸ ਤੋਂ ਬਾਅਦ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚਿਆ । ਇਸ ਸਬੰਧੀ ਨਿਖਿਲ ਥੰਮਨ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ । ਪਟੀਸ਼ਨਰ ਨੇ ਦਲੀਲ ਦਿੱਤੀ ਸੀ ਕਿ ਸੂਚਨਾ ਕਮਿਸ਼ਨ ਵਿੱਚ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਨਾ ਹੋਣ ਕਾਰਨ ਸੂਚਨਾ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੋ ਰਹੀ ਹੈ।

ਇਹ ਵੀ ਪੜ੍ਹੋ : ਮੋਹਾਲੀ ਪੁਲਿਸ ਨੇ ਨਜਾਇਜ਼ ਹਥਿਆਰਾਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ

ਸ਼ਿਕਾਇਤਾਂ ਦੀ ਗਿਣਤੀ ਵਧਦੀ ਜਾ ਰਹੀ

ਸੂਚਨਾ ਕਮਿਸ਼ਨਰਾਂ ਦੀਆਂ 10 ਅਸਾਮੀਆਂ ਖਾਲੀ ਹੋਣ ਕਾਰਨ ਅਪੀਲਾਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਸਹੀ ਢੰਗ ਨਾਲ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਸ਼ਿਕਾਇਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ । ਆਖਰੀ ਸੂਚਨਾ ਕਮਿਸ਼ਨਰ ਅਪ੍ਰੈਲ 2021 ਵਿੱਚ ਨਿਯੁਕਤ ਕੀਤਾ ਗਿਆ ਸੀ। ਸੁਣਵਾਈ ਦੌਰਾਨ ਸਰਕਾਰ ਨੇ ਅਦਾਲਤ ਨੂੰ ਕਿਹਾ ਸੀ ਕਿ ਸੂਚਨਾ ਕਮਿਸ਼ਨਰਾਂ ਦੀ ਸਾਰੀ ਪ੍ਰਕਿਰਿਆ 30 ਅਗਸਤ ਤੱਕ ਮੁਕੰਮਲ ਕਰ ਲਈ ਜਾਵੇਗੀ। ਇਸ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ।

 

 

 

 

 

 

 

 

 

 

 

ਮੋਹਾਲੀ ਪੁਲਿਸ ਨੇ ਨਜਾਇਜ਼ ਹਥਿਆਰਾਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ || Mohali News

0
Mohali police arrested a person with legitimate weapons

ਮੋਹਾਲੀ ਪੁਲਿਸ ਨੇ ਨਜਾਇਜ਼ ਹਥਿਆਰਾਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ

ਪੰਜਾਬ ਵਿੱਚ ਵੱਧਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਲਗਾਤਾਰ ਚੌਕਸੀ ਵਰਤ ਰਹੀ ਹੈ | ਜਿਸਦੇ ਚੱਲਦਿਆਂ ਮੋਹਾਲੀ ਪੁਲਿਸ ਨੂੰ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਕਾਮਯਾਬੀ ਮਿਲੀ ਹੈ | ਉਹਨਾਂ ਨੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਵੱਲੋਂ ਹਥਿਆਰਾਂ ਦੀ ਅੰਤਰ-ਰਾਜੀ ਤਸਕਰੀ ਦਾ ਰੈਕੇਟ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇੱਕ ਨਹੀਂ ਸਗੋਂ ਵੱਖ-ਵੱਖ ਗਿਰੋਹਾਂ ਨੂੰ ਮਾਲੀ ਮਦਦ ਵੀ ਦੇ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਪੰਜਾਬ ਵਿੱਚ ਸਪਲਾਈ ਕਰ ਰਿਹਾ ਸੀ।

ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਹਥਿਆਰ ਕਰਦਾ ਸੀ ਸਪਲਾਈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਟਵੀਟ ਕਰਦਿਆਂ ਦੱਸਿਆ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਵੱਡਾ ਝਟਕਾ ਦਿੰਦੇ ਹੋਏ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), SAS ਨਗਰ, ਪੰਜਾਬ ਵੱਲੋਂ ਅੰਤਰ-ਰਾਜੀ ਸੰਗਠਿਤ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਨੂੰ ਚਲਾਉਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਵੱਖ-ਵੱਖ ਗਿਰੋਹਾਂ ਨੂੰ ਮਾਲੀ ਮਦਦ ਦੇ ਰਿਹਾ ਸੀ, ਉਹ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਨਾਜਾਇਜ਼ ਹਥਿਆਰ ਸਪਲਾਈ ਕਰਦਾ ਸੀ।

ਇਹ ਵੀ ਪੜ੍ਹੋ : ਪੰਜਾਬ ‘ਚ ਡਾਕਟਰਾਂ ਦੀ ਹੜਤਾਲ ਅੱਜ ਵੀ ਜਾਰੀ, ਸਰਕਾਰੀ ਹਸਪਤਾਲਾਂ ‘ਚ OPD ਬੰਦ

4 ਨਾਜਾਇਜ਼ .32 ਬੋਰ ਪਿਸਤੌਲ ਕੀਤੀਆਂ ਬਰਾਮਦ

ਇਸ ਤੋਂ ਅੱਗੇ DGP ਨੇ ਦੱਸਿਆ ਕਿ ਮੁਲਜ਼ਮ ਕੋਲੋਂ 4 ਨਾਜਾਇਜ਼ .32 ਬੋਰ ਪਿਸਤੌਲ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਸ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਬੇਪਰਦ ਕਰਨ ਲਈ SSOC ਮੋਹਾਲੀ ਵੱਲੋਂ ਅਗਲੇ ਅਤੇ ਪਿਛਲੇ ਸਬੰਧਾਂ ਨੂੰ ਟਰੈਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜਾਬ ਪੁਲਸ ਸੰਗਠਿਤ ਅਪਰਾਧਾਂ ਦੀ ਕਮਰ ਤੋੜਣ ਲਈ ਲਗਾਤਾਰ ਕੰਮ ਕਰ ਰਹੀ ਹੈ।