Home Blog Page 1387

ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਦੇ 14 ਕੇਸਾਂ ‘ਚ 15 ਮੁਲਾਜ਼ਮ ਤੇ 5 ਹੋਰ ਕੀਤੇ ਗ੍ਰਿਫ਼ਤਾਰ || Punjab News

0

ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਦੇ 14 ਕੇਸਾਂ ‘ਚ 15 ਮੁਲਾਜ਼ਮ ਤੇ 5 ਹੋਰ ਕੀਤੇ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੁਲਾਈ ਮਹੀਨੇ ਦੌਰਾਨ 14 ਵੱਖ-ਵੱਖ ਮੁਕੱਦਮਿਆਂ ਵਿੱਚ 15 ਮੁਲਾਜ਼ਮਾਂ ਅਤੇ 5 ਹੋਰ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਮਾਨ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣਭੱਤਾ ਦੇਣ ਲਈ ਗਰਾਂਟ ਜਾਰੀ ॥ Punjab News

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਉਰੋ ਨੇ ਇਸ ਸਮੇਂ ਦੌਰਾਨ ਹਰ ਖੇਤਰ ਵਿੱਚ ਮੁਲਾਜ਼ਮਾਂ ਅਤੇ ਹੋਰਨਾਂ ਦਰਮਿਆਨ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਆਪਣੀ ਪੂਰੀ ਵਾਹ ਲਾਈ।

ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ

ਉਨ੍ਹਾਂ ਦੱਸਿਆ ਕਿ ਬਿਊਰੋ ਵੱਲੋਂ ਪਿਛਲੇ ਮਹੀਨੇ ਦੌਰਾਨ 8 ਵਿਜੀਲੈਂਸ ਕੇਸਾਂ ਸਬੰਧੀ ਵੱਖ-ਵੱਖ ਸਮਰੱਥ ਅਦਾਲਤਾਂ ਵਿੱਚ ਚਲਾਨ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਮੁਲਾਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 7 ਕੇਸਾਂ ਵਿੱਚ ਵਿਜੀਲੈਂਸ ਜਾਂਚ ਵੀ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਸਮੇਂ ਦੌਰਾਨ 9 ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਜਿੰਨਾਂ ਵਿੱਚ 13 ਮੁਲਾਜ਼ਮ ਤੇ 6 ਹੋਰ ਵਿਅਕਤੀ ਸ਼ਾਮਲ ਹਨ।

ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਲੰਧਰ ਦੀ ਇੱਕ ਅਦਾਲਤ ਨੇ ਪਿਛਲੇ ਮਹੀਨੇ ਦੌਰਾਨ ਬਿਊਰੋ ਵੱਲੋਂ ਦਾਇਰ ਕੀਤੇ ਰਿਸ਼ਵਤਖੋਰੀ ਦੇ ਇੱਕ ਕੇਸ ਦਾ ਫ਼ੈਸਲਾ ਸੁਣਾਇਆ ਹੈ ਜਿਸ ਵਿੱਚ ਇੰਪਰੂਵਮੈਂਟ ਟਰੱਸਟ ਜਲੰਧਰ ਵਿਖੇ ਤਾਇਨਾਤ ਜੂਨੀਅਰ ਸਹਾਇਕ ਸੰਦੀਪ ਮਿੱਤਰ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਭਰਾ ਨੇ ਕੀਤਾ ਆਪਣੇ ਹੀ ਭਰਾ ਦਾ ਕਤ.ਲ ॥ Punjab News

0

ਭਰਾ ਨੇ ਕੀਤਾ ਆਪਣੇ ਹੀ ਭਰਾ ਦਾ ਕਤ.ਲ

ਫ਼ਾਜ਼ਿਲਕਾ ਸ਼ਹਿਰ ਦੀ ਸੈਣੀਆਂ ਰੋਡ ‘ਤੇ ਬਨੀ ਭੈਰੋ ਬਸਤੀ ਵਿੱਚ ਬੀਤੀ ਰਾਤ ਸ਼ਰਾਬ ਦੇ ਨਸ਼ੇ ਵਿੱਚ ਦੋ ਭਰਾਵਾਂ ਦੀ ਆਪਸ ਵਿੱਚ ਲੜਾਈ ਹੋ ਗਈ। ਝਗੜਾ ਇੰਨਾ ਵਧ ਗਿਆ ਕਿ ਇੱਕ ਭਰਾ ਨੇ ਦੂਜੇ ਭਰਾ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ ਮਾਨ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣਭੱਤਾ ਦੇਣ ਲਈ ਗਰਾਂਟ ਜਾਰੀ ॥ Punjab News

ਸੂਚਨਾ ਮਿਲਨ ‘ਤੇ ਥਾਣਾ ਸਿਟੀ ਦੇ ਪ੍ਰਭਾਰੀ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਨੇ ਮੌਕੇ ਪਹੁੰਚ ਜਾਂਚ ਸ਼ੁਰੂ ਕਰ ਦਿਤੀ। ਜਾਂਚ ਦੌਰਾਨ ਫੋਰੇਂਸਿਕ ਟੀਮ ਨੂੰ ਬੁਲਾ ਕੇ ਲਾਸ਼ ਵਿੱਚੋ ਸੈਂਪਲ ਲਏ ਗਏ।ਮੌਕੇ ਤੇ ਪਹੁੰਚੇ ਥਾਨਾ ਸਿਟੀ ਦੇ ਪ੍ਰਭਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਘਟਨਾ ਰਾਤ ਦੀ ਹੈ।

ਉਨ੍ਹਾਂ ਨੂੰ ਸੂਚਨਾ ਸਵੇਰ ਮਿਲੀ। ਉਸ ਤੋਂ ਬਾਅਦ ਉਨ੍ਹਾ ਮੌਕੇ ‘ਤੇ ਪਹੁੰਚ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਜਿਸ ਜਗ੍ਹਾ ਤੇ ਕਤਲ ਹੋਇਆ ਹੈ ਉਸ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਮੌਕੇ ‘ਤੇ ਫਾਰੇਂਸਿਕ ਟੀਮ ਨੇ ਸੈਂਪਲ ਲਏ।ਆਸ਼ੰਕਾ ਹੈ ਕਿ ਇੱਟ ਨਾਲ ਉਸਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਸ਼ਿਵਮ ਕੁਮਾਰ ਦੇ ਰੂਪ ਵਿਚ ਹੋਈ ਹੈ। ਜਦਕਿ ਦੂਸਰਾ ਭਰਾ ਅਜੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਸ਼ਿਵਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਫ਼ਾਜ਼ਿਲਕਾ ਦੀ ਮੋਰਚਰੀ ਵਿੱਚ ਰਾਖਵਾਂ ਦਿੱਤਾ ਗਿਆ ਹੈ ।

ਮਾਨ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣਭੱਤਾ ਦੇਣ ਲਈ ਗਰਾਂਟ ਜਾਰੀ ॥ Punjab News

0

ਮਾਨ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣਭੱਤਾ ਦੇਣ ਲਈ ਗਰਾਂਟ ਜਾਰੀ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਈ.ਸੀ.ਡੀ.ਸੀ.ਐਸ. ਸਕੀਮ ਅਧੀਨ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਾਣਭੱਤੇ ਦੀ ਅਦਾਇਗੀ ਲਈ 68.95 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਹੋਰ ਵਰਗਾਂ ਦੇ ਹਿੱਤਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ, ਉੱਥੇ ਹੀ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਹਿੱਤਾਂ ਲਈ ਵੀ ਵਚਨਬੱਧ ਹੈ।

ਰੱਖੜੀ ਦੇ ਤਿਉਹਰ ‘ਤੇ ਮਾਂ-ਧੀਆਂ ਨਾਲ ਵਾਪਰਿਆ ਭਾਣਾ! ਇੱਕ ਧੀ ਦੀ ਹੋਈ ਮੌ.ਤ ॥ Latest News

ਉਹਨਾਂ ਕਿਹਾ ਕਿ ਪਿਛਲੇ ਦਿਨੀ ਰੱਖੜੀ ਦੇ ਬਰਨਾਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 3000 ਆਂਗਣਵਾੜੀ ਵਰਕਰਾਂ ਦੀਆਂ ਅਸਾਮੀਆਂ ਭਰਨ ਦੀ ਘੋਸ਼ਣਾ ਕੀਤੀ ਹੈ। ਉਨਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਦੀ ਭਰਤੀ ਨਾਲ ਨਵੇਂ ਰੁਜ਼ਗਾਰ ਦੇ ਰਾਹ ਖੁੱਲਣਗੇ ਜੋ ਮਹਿਲਾਵਾਂ ਦੇ ਵੱਧ ਅਧਿਕਾਰਾਂ ਲਈ ਬੇਹੱਦ ਸਹਾਈ ਹੋਣਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜੁਲਾਈ 2024 ਤੋਂ ਅਕਤੂਬਰ 2024 ਤੱਕ ਲਈ 68.95 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲਾ ਪ੍ਰੋਗਰਾਮ ਅਫਸਰ, ਅੰਮ੍ਰਿਤਸਰ ਨੂੰ 4.81 ਕਰੋੜ, ਬਠਿੰਡਾ ਨੂੰ 3.56 ਕਰੋੜ, ਬਰਨਾਲਾ ਨੂੰ 1.65 ਕਰੋੜ, ਫਤਿਹਗੜ੍ਹ ਸਾਹਿਬ ਨੂੰ 1.80 ਕਰੋੜ, ਫਰੀਦਕੋਟ ਨੂੰ 1.40 ਕਰੋੜ, ਫਿਰੋਜਪੁਰ ਨੂੰ 3.21 ਕਰੋੜ ਅਤੇ ਫਾਜਿਲਕਾ ਨੂੰ 2.74 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਏਅਰ ਫੋਰਸ ਵਿੱਚ ਅਗਨੀਵੀਰ ਦੀ ਭਰਤੀ, 20 ਅਗਸਤ ਤੋਂ ਸ਼ੁਰੂ ਹੋਵੇਗੀ ਅਰਜ਼ੀ||Education News

ਇਸੇ ਤਰ੍ਹਾਂ ਹੀ ਗੁਰਦਾਸਪੁਰ ਨੂੰ 5.14 ਕਰੋੜ ਰੁਪਏ, ਹੁਸ਼ਿਆਪੁਰ ਨੂੰ 4.82 ਕਰੋੜ, ਜਲੰਧਰ 4.10, ਕਪੂਰਥਲਾ ਨੂੰ 2.26 ਕਰੋੜ, ਲੁਧਿਆਣਾ ਨੂੰ 5.97 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 2.28 ਕਰੋੜ ਰੁਪਏ, ਮੋਗਾ 2.47 ਕਰੋੜ ਰੁਪਏ, ਮਾਨਸਾ 2.14, ਪਠਾਨਕੋਟ ਨੂੰ 2.14 ਕਰੋੜ, ਪਟਿਆਲਾ ਨੂੰ 4.69 ਕਰੋੜ, ਰੂਪਨਗਰ ਨੂੰ 2.22 ਕਰੋੜ, ਐਸ.ਏ.ਐਸ ਨਗਰ 1.63 ਕਰੋੜ ਰੁਪਏ, ਸੰਗਰੂਰ ਤੇ ਮਲੇਰਕੋਟਲਾ ਨੂੰ 5.01 ਕਰੋੜ ਰੁਪਏ, ਐਸ.ਬੀ.ਐਸ. ਨਗਰ ਨੂੰ 1.97 ਕਰੋੜ ਅਤੇ ਤਰਨਤਾਰਨ ਨੂੰ 2.86 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਵਿਭਾਗ ਦੇ ਜਿਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੋਸ਼ਣ ਟਰੈਕਰ ਤੇ ਡਾਟਾ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ।

ਰੱਖੜੀ ਦੇ ਤਿਉਹਰ ‘ਤੇ ਮਾਂ-ਧੀਆਂ ਨਾਲ ਵਾਪਰਿਆ ਭਾਣਾ! ਇੱਕ ਧੀ ਦੀ ਹੋਈ ਮੌ.ਤ ॥ Latest News

0

ਰੱਖੜੀ ਦੇ ਤਿਉਹਰ ‘ਤੇ ਮਾਂ-ਧੀਆਂ ਨਾਲ ਵਾਪਰਿਆ ਭਾਣਾ! ਇੱਕ ਧੀ ਦੀ ਹੋਈ ਮੌ.ਤ

ਰੱਖੜੀ ਦੇ ਤਿਉਹਾਰ ਵਾਲੇ ਦਿਨ ਇੱਕ ਪਰਿਵਾਰ ‘ਚ ਉਸ ਸਮੇਂ ਦੁੱਖ ਵਾਲਾ ਮਾਹੌਲ ਬਣ ਗਿਆ ਜਦੋਂ ਇੱਕ ਧੀ ਦੀ ਮੌ.ਤ ਹੋ ਗਈ ਤੇ ਦੂਜੀ ਮਾਂ ਸਮੇਤ ਹਸਪਤਾਲ ‘ਚ ਗੰਭੀਰ ਜ਼ਖਮੀ ਦਾਖਲ ਹੈ। ਜਾਣਕਾਰੀ ਅਨੁਸਾਰ ਰੱਖੜੀ ਵਾਸਤੇ ਸਾਮਾਨ ਖਰੀਦਣ ਗਈ ਇੱਕ ਮਹਿਲਾ ਆਪਣੀਆਂ ਦੋ ਧੀਆਂ ਸਮੇਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ।ਇੱਕ ਬੇਕਾਬੂ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ਵਿੱਚ 12 ਸਾਲਾ ਧੀ ਦੀ ਮੌਤ ਹੋ ਗਈ ਉੱਥੇ ਹੀ ਮਾਂ ਤੇ ਛੋਟੀ ਧੀ ਇਸ ਸੜਕ ਹਾਦਸੇ ਵਿੱਚ ਗੰਭੀਰ ਜਖ਼ਮੀ ਹੋ ਗਈਆਂ। ਟਰਾਲਾ ਡ੍ਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ, ਰੱਖੜੀ ਵਾਲੇ ਦਿਨ ਨੌਜਵਾਨ ਦੀ ਹੋਈ ਮੌ.ਤ || Punjab News

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਕਰੀਬ 9 ਵਜੇ਼ ਜਦ ਰਾਮਪੁਰਾ ਪਿੰਡ ਨਿਵਾਸੀ ਸਰਬਜੀਤ ਕੌਰ (32) ਪਤਨੀ ਸੁਖਮੰਦਰ ਸਿੰਘ ਆਪਣੀਆਂ ਦੋ ਬੇਟੀਆਂ ਜੈਸ਼ਮੀਨ (12 ਸਾਲ) ਤੇ ਸਹਿਜ਼ਪ੍ਰੀਤ (6 ਸਾਲ) ਨਾਲ ਰੱਖੜੀ ਦੇ ਤਿਉਹਾਰ ਵਾਸਤੇ ਰਾਮਪੁਰਾ ਸ਼ਹਿਰ ਵਿਖੇ ਸਾਮਾਨ ਖਰੀਦਣ ਜਾ ਰਹੀਆਂ ਸੀ। ਸਰਬਜੀਤ ਨੇ ਆਪਣੀਆਂ ਦੋਵੇਂ ਧੀਆਂ ਸਮੇਤ ਸੜਕ ਦੇ ਇੱਕ ਹਿਸੇ ਨੂੰ ਪਾਰ ਕਰ ਲਿਆ ਸੀ ਅਤੇ ਜਦੋਂ ਉਹ ਸੜਕ ਦੇ ਦੂਸਰੇ ਹਿੱਸੇ ਨੂੰ ਪਾਰ ਕਰ ਰਹੀ ਸੀ ਤਾਂ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਜਾ ਰਹੇ ਘੋੜਾ ਟਰਾਲੇ ਨੇ ਸਥਾਨਕ ਬਠਿੰਡਾ ਚੰਡੀਗੜ੍ਹ ਰੋਡ ਸਥਿਤ ਟੀ ਪੁਆਇੰਟ ‘ਤੇ ਬੇਕਾਬੂ ਹੋ ਕੇ ਗਲਤ ਸਾਈਡ ਜਾ ਕੇ ਸਰਬਜੀਤ ਦੇ ਪਰਿਵਾਰ ਨੂੰ ਟੱਕਰ ਮਾਰ ਦਿੱਤੀ।

ਮੌਕੇ ਤੋਂ ਡਰਾਈਵਰ ਹੋਇਆ ਫਰਾਰ

ਜਾਣਕਾਰੀ ਅਨੁਸਾਰ ਲੋਕਾ ਨੇ ਸਰਬਜੀਤ ਕੌਰ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਜਿਥੇ ਉਹ ਜ਼ੇਰੇ ਇਲਾਜ਼ ਹੈ ਅਤੇ ਛੋਟੀ ਬੇਟੀ ਸਹਿਜ਼ਪ੍ਰੀਤ ਕੌਰ ਦੇ ਮਾਮੂਲੀ ਸੱਟਾਂ ਲੱਗੀਆਂ। ਉਸਦੀ ਵੱਡੀ ਬੇਟੀ ਜੈਸਮੀਨ (12 ਸਾਲ) ਨੇ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਜਦੋਂ ਇਸ ਸਬੰਧੀ ਤਫਤੀਸ਼ੀ ਅਫ਼ਸਰ ਗੁਰਮੇਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜਖ਼ਮੀ ਔਰਤ ਸਰਬਜੀਤ ਕੌਰ ਦੀ ਹਾਲਤ ਠੀਕ ਹੋਣ ‘ਤੇ ਉਸਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਏਅਰ ਫੋਰਸ ਵਿੱਚ ਅਗਨੀਵੀਰ ਦੀ ਭਰਤੀ, 20 ਅਗਸਤ ਤੋਂ ਸ਼ੁਰੂ ਹੋਵੇਗੀ ਅਰਜ਼ੀ||Education News

0

ਏਅਰ ਫੋਰਸ ਵਿੱਚ ਅਗਨੀਵੀਰ ਦੀ ਭਰਤੀ, 20 ਅਗਸਤ ਤੋਂ ਸ਼ੁਰੂ ਹੋਵੇਗੀ ਅਰਜ਼ੀ

 

ਹਵਾਈ ਸੈਨਾ ਵਿੱਚ ਅਗਨੀਪਥ ਯੋਜਨਾ ਦੇ ਤਹਿਤ ਅਗਨੀਵੀਰ (ਅਗਨੀਵੀਰਵਯੁ ਨਾਨ-ਲੜਾਈ INTAKE 01/2025) ਦੀ ਭਰਤੀ ਸਾਹਮਣੇ ਆਈ ਹੈ। ਇਸ ਲਈ ਅਰਜ਼ੀ ਆਫਲਾਈਨ ਮੋਡ ਰਾਹੀਂ ਦਿੱਤੀ ਜਾ ਸਕਦੀ ਹੈ। ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਅਣਵਿਆਹੇ ਹੋਣਾ ਜ਼ਰੂਰੀ ਹੈ, ਇਸ ਭਰਤੀ ਲਈ ਅਰਜ਼ੀ ਔਫਲਾਈਨ ਦੇਣੀ ਪਵੇਗੀ।

ਉਮਰ ਸੀਮਾ:

ਉਮੀਦਵਾਰਾਂ ਦਾ ਜਨਮ 2 ਜਨਵਰੀ 2024 ਤੋਂ 2 ਜੁਲਾਈ 2007 ਦਰਮਿਆਨ ਹੋਣਾ ਚਾਹੀਦਾ ਹੈ।

ਵਿਦਿਅਕ ਯੋਗਤਾ:

ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ।

ਸਰੀਰਕ ਯੋਗਤਾ:

ਉਚਾਈ: ਘੱਟੋ ਘੱਟ 152 ਸੈ

ਛਾਤੀ: ਘੱਟੋ-ਘੱਟ 5 ਸੈਂਟੀਮੀਟਰ ਫੈਲਾਉਣਾ ਚਾਹੀਦਾ ਹੈ।

ਵਜ਼ਨ: ਉਚਾਈ ਅਤੇ ਉਮਰ ਦੇ ਅਨੁਪਾਤ ਵਿੱਚ।

ਸਰੀਰਕ ਫਿਟਨੈਸ ਟੈਸਟ:

ਦੌੜੋ: 6 ਮਿੰਟ 30 ਸਕਿੰਟਾਂ ਵਿੱਚ 1.6 ਕਿਲੋਮੀਟਰ

ਪੁਸ਼-ਅੱਪਸ: 1 ਮਿੰਟ ਵਿੱਚ 10 ਪੁਸ਼-ਅੱਪ

ਸਿਟ-ਅੱਪਸ: 1 ਮਿੰਟ ਵਿੱਚ 10 ਸਿਟ-ਅੱਪ

ਸਿਟ-ਅੱਪਸ: 1 ਮਿੰਟ ਵਿੱਚ 20 ਸਿਟ-ਅੱਪ

ਚੋਣ ਪ੍ਰਕਿਰਿਆ:

ਲਿਖਤੀ ਪ੍ਰੀਖਿਆ

ਸਰੀਰਕ ਟੈਸਟ

ਸਟ੍ਰੀਮ ਸਥਿਰਤਾ ਟੈਸਟ

ਦਸਤਾਵੇਜ਼ ਤਸਦੀਕ

ਡਾਕਟਰੀ ਜਾਂਚ

ਤਨਖਾਹ:

ਚੁਣੇ ਗਏ ਉਮੀਦਵਾਰਾਂ ਨੂੰ ਪਹਿਲੇ ਸਾਲ ਲਈ ਹਰ ਮਹੀਨੇ 30,000 ਰੁਪਏ ਦੀ ਤਨਖਾਹ ਮਿਲੇਗੀ। ਇਸ ਵਿੱਚ ਕਾਰਪਸ ਫੰਡ ਵਜੋਂ 9,000 ਰੁਪਏ ਦੀ ਕਟੌਤੀ ਕੀਤੀ ਜਾਵੇਗੀ। ਅਜਿਹੀ ਸਥਿਤੀ ਵਿੱਚ, ਪਹਿਲੇ ਸਾਲ ਵਿੱਚ ਹੱਥ ਵਿੱਚ ਤਨਖਾਹ 21,000 ਰੁਪਏ ਹੋਵੇਗੀ।

ਦੂਜੇ ਸਾਲ 10 ਫੀਸਦੀ ਵਾਧੇ ਨਾਲ ਤਨਖਾਹ 33,000 ਰੁਪਏ ਹੋਵੇਗੀ। 23,100 ਰੁਪਏ ਦੀ ਹੈਂਡ ਤਨਖ਼ਾਹ ਹੋਵੇਗੀ।

ਇਸੇ ਤਰ੍ਹਾਂ ਤਨਖਾਹ ਵਿੱਚ ਹਰ ਸਾਲ 10% ਵਾਧਾ ਹੋਵੇਗਾ। ਤੁਹਾਨੂੰ ਤੀਜੇ ਸਾਲ 36,500 ਰੁਪਏ ਅਤੇ ਚੌਥੇ ਸਾਲ 40,000 ਰੁਪਏ ਦੀ ਹੱਥੀਂ ਤਨਖਾਹ ਮਿਲੇਗੀ।

ਮਹੱਤਵਪੂਰਨ ਦਸਤਾਵੇਜ਼:

ਆਧਾਰ ਕਾਰਡ

ਪਤੇ ਦਾ ਸਬੂਤ

ਵਿਦਿਅਕ ਦਸਤਾਵੇਜ਼

ਪੁਲਿਸ ਤਸਦੀਕ ਸਰਟੀਫਿਕੇਟ

ਜਾਤੀ ਸਰਟੀਫਿਕੇਟ

ਮੋਬਾਇਲ ਨੰਬਰ

ਪਾਸਪੋਰਟ ਆਕਾਰ ਦੀ ਫੋਟੋ

ਈਮੇਲ ਆਈ.ਡੀ

ਇਸ ਤਰ੍ਹਾਂ ਲਾਗੂ ਕਰੋ:

ਅਧਿਕਾਰਤ ਵੈੱਬਸਾਈਟ ‘ਤੇ ਜਾਓ ਅਤੇ “ਅਗਨੀਵੀਰਵਾਯੂ ਗੈਰ-ਲੜਾਕੂ” ਦੇ ਅਧੀਨ “ਐਪਲੀਕੇਸ਼ਨ ਫਾਰਮ” ‘ਤੇ ਜਾਓ।

ਇੱਥੋਂ ਔਫਲਾਈਨ ਫਾਰਮ ਨੂੰ ਡਾਊਨਲੋਡ ਕਰੋ ਜਾਂ ਤੁਸੀਂ ਇਸ ਪੰਨੇ ‘ਤੇ ਦਿੱਤੇ ਸਿੱਧੇ ਲਿੰਕ ਤੋਂ ਔਫਲਾਈਨ ਫਾਰਮ ਨੂੰ ਵੀ ਡਾਊਨਲੋਡ ਕਰ ਸਕਦੇ ਹੋ।

ਇਸ ਫਾਰਮ ਨੂੰ ਭਰੋ ਅਤੇ ਜ਼ਰੂਰੀ ਦਸਤਾਵੇਜ਼ ਨੱਥੀ ਕਰੋ ਅਤੇ ਇਸਨੂੰ ਆਮ ਪੋਸਟ/ਡ੍ਰੌਪ ਬਾਕਸ ਰਾਹੀਂ ਭੇਜੋ।

 

ਅਟਾਰੀ-ਵਾਹਗਾ ਸਰਹੱਦ ‘ਤੇ BSF ਦੇ ਜਵਾਨਾਂ ਨੂੰ ਮਹਿਲਾਵਾਂ ਨੇ ਬੰਨ੍ਹੀ ਰੱਖੜੀ || Punjab News

0

ਅਟਾਰੀ-ਵਾਹਗਾ ਸਰਹੱਦ ‘ਤੇ BSF ਦੇ ਜਵਾਨਾਂ ਨੂੰ ਮਹਿਲਾਵਾਂ ਨੇ ਬੰਨ੍ਹੀ ਰੱਖੜੀ

ਦੇਸ਼ ਭਰ ‘ਚ ਰਕਸ਼ਾ ਬੰਧਨ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਂਜ ਵੀ ਕੁਝ ਅਜਿਹੇ ਭਰਾ ਹਨ ਜੋ ਦੇਸ਼ ਦੀ ਰਾਖੀ ਲਈ ਸਰਹੱਦਾਂ ’ਤੇ ਤਾਇਨਾਤ ਹਨ। ਸਰਹੱਦ ‘ਤੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਸਾਡੇ ਦੇਸ਼ ਦੇ ਸੈਨਿਕਾਂ ਲਈ ਇਹ ਤਿਉਹਾਰ ਵਿਅਰਥ ਨਾ ਜਾਵੇ, ਇਸ ਲਈ ਭਾਰਤ-ਪਾਕਿਸਤਾਨ ਸਰਹੱਦ ਅਟਾਰੀ-ਵਾਹਗਾ ਸਰਹੱਦ ‘ਤੇ ਕਈ ਭੈਣਾਂ ਨੇ ਸੈਨਿਕਾਂ ਨੂੰ ਰੱਖੜੀ ਬੰਨ੍ਹੀ ਹੈ।

ਪਟਿਆਲਾ ਰੇਲਵੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 10 ਪਿਸਤੌਲਾਂ ਸਮੇਤ 1 ਵਿਅਕਤੀ ਕੀਤਾ ਗ੍ਰਿਫਤਾਰ

ਕਈ ਮਹਿਲਾਵਾਂ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਵਾਹਗਾ ਬਾਰਡਰ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ। ਇੰਨਾ ਹੀ ਨਹੀਂ ਕਈ ਭੈਣਾਂ ਨੇ BSF ਦੀਆਂ ਮਹਿਲਾ ਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਮਿਠਾਈ ਖੁਆਈ। ਸਾਲ 1968 ‘ਚ ਅਟਾਰੀ ਬਾਰਡਰ ‘ਤੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ।

ਔਰਤਾਂ ਨੇ ਫੌਜ ਦੇ ਜਵਾਨਾਂ ਨੂੰ ਬੰਨ੍ਹੀ ਰੱਖੜੀ

ਦੱਸ ਦੇਈਏ ਕਿ ਹਰ ਰਕਸ਼ਾ ਬੰਧਨ ‘ਤੇ ਕਈ ਮਹਿਲਾਵਾਂ ਖਾਸ ਤੌਰ ‘ਤੇ ਵਾਹਗਾ ਬਾਰਡਰ ਸਮੇਤ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਸਾਡੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਆਉਂਦੀਆਂ ਹਨ। ਇਹ ਰੁਝਾਨ ਕਈ ਸਾਲਾਂ ਤੋਂ ਚੱਲ ਰਿਹਾ ਹੈ। ਇਸ ਸਬੰਧ ਵਿਚ ਸੋਮਵਾਰ ਨੂੰ ਵੀ ਰੱਖੜੀ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਬਾਰਡਰ ‘ਤੇ ਔਰਤਾਂ ਨੇ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।

 

ਅੰਮ੍ਰਿਤਸਰ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ, ਰੱਖੜੀ ਵਾਲੇ ਦਿਨ ਨੌਜਵਾਨ ਦੀ ਹੋਈ ਮੌ.ਤ || Punjab News

0

ਅੰਮ੍ਰਿਤਸਰ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ, ਰੱਖੜੀ ਵਾਲੇ ਦਿਨ ਨੌਜਵਾਨ ਦੀ ਹੋਈ ਮੌ.ਤ

ਅੰਮ੍ਰਿਤਸਰ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਨੌਜਵਾਨ ਦੀ ਗੋਲਡਨ ਗੇਟ ਕੋਲ ਬੁਲੇਟ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਰੱਖੜ ਪੁੰਨਿਆ ‘ਤੇ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ।

ਪਟਿਆਲਾ ਰੇਲਵੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 10 ਪਿਸਤੌਲਾਂ ਸਮੇਤ 1 ਵਿਅਕਤੀ ਕੀਤਾ ਗ੍ਰਿਫਤਾਰ

ਸੀਸੀਟੀਵੀ ਜਾਣਗੇ ਖੰਗਾਲੇ

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਹੋਇਆ ਸੀ ਅਤੇ 30 ਤਾਰੀਖ ਨੂੰ ਉਸ ਨੇ ਵਿਦੇਸ਼ ਜਾਣਾ ਸੀ। ਇਸ ਦੌਰਾਨ ਮ੍ਰਿਤਕ ਨੌਜਵਾਨ ਦੀ ਲਾਸ਼ ਵੇਖ ਮਾਂ-ਪਿਓ ਦਾ ਰੋ-ਰੋ ਬੁਰਾ ਹਾਲ ਹੋਇਆ ਹੈ। ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ।

ਦੂਜੀ ਮੰਜ਼ਿਲ ਤੋਂ ਏਅਰ ਕੰਡੀਸ਼ਨਰ ਯੂਨਿਟ ਡਿੱਗਣ ਕਾਰਨ ਇੱਕ ਨੌਜਵਾਨ ਦੀ ਹੋਈ ਮੌਤ ।।National News

0

ਦੂਜੀ ਮੰਜ਼ਿਲ ਤੋਂ ਏਅਰ ਕੰਡੀਸ਼ਨਰ ਯੂਨਿਟ ਡਿੱਗਣ ਕਾਰਨ ਇੱਕ ਨੌਜਵਾਨ ਦੀ ਹੋਈ ਮੌਤ


ਦਿੱਲੀ ਦੇ ਕਰੋਲ ਬਾਗ ਇਲਾਕੇ ਵਿੱਚ ਇੱਕ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਏਅਰ ਕੰਡੀਸ਼ਨਰ ਯੂਨਿਟ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਇੱਕ ਜ਼ਖ਼ਮੀ ਹੈ। ਇਹ ਘਟਨਾ ਸ਼ਨੀਵਾਰ (17 ਅਗਸਤ) ਸ਼ਾਮ ਕਰੀਬ 7 ਵਜੇ ਦੀ ਹੈ। ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ।

ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਇਮਾਰਤ ਦੇ ਹੇਠਾਂ ਇਕ ਲੜਕਾ ਸਕੂਟਰ ‘ਤੇ ਬੈਠਾ ਸੀ। ਉਸ ਦਾ ਇੱਕ ਦੋਸਤ ਉਸ ਦੇ ਕੋਲ ਖੜ੍ਹਾ ਸੀ। ਦੋਵੇਂ ਗੱਲਾਂ ਕਰ ਰਹੇ ਸਨ। ਫਿਰ ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ। ਉਦੋਂ ਅਚਾਨਕ ਏ.ਸੀ ਦਾ ਆਊਟਡੋਰ ਯੂਨਿਟ ਸਕੂਟਰ ਸਵਾਰ ਨੌਜਵਾਨ ਦੇ ਸਿਰ ‘ਤੇ ਡਿੱਗ ਗਿਆ।

  1. ਦੋਵੇਂ ਦੋਸਤ ਜ਼ਖਮੀ ਹੋ ਗਏ
ਪੁਲਸ ਨੇ ਦੱਸਿਆ ਕਿ ਹਾਦਸੇ ‘ਚ ਦੋਵੇਂ ਦੋਸਤ ਜ਼ਖਮੀ ਹੋ ਗਏ। ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਸਕੂਟਰ ਸਵਾਰ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸਦੇ ਦੋਸਤ ਦੇ ਹੱਥਾਂ ਵਿੱਚ ਸੱਟ ਲੱਗੀ ਹੈ। ਹਾਲਾਂਕਿ ਉਹ ਖਤਰੇ ਤੋਂ ਬਾਹਰ ਹੈ।

ਜਾਂਚ ਲਈ ਫੋਰੈਂਸਿਕ ਟੀਮ ਤਾਇਨਾਤ

ਮ੍ਰਿਤਕ ਨੌਜਵਾਨ ਦੀ ਪਹਿਚਾਣ ਜਿਤੇਸ਼ ਚੱਢਾ (18 ਸਾਲ) ਵਾਸੀ ਡੋਰੀਵਾਲਾਂ, ਦਿੱਲੀ ਵਜੋਂ ਕੀਤੀ ਹੈ। ਉਸ ਦਾ ਦੋਸਤ ਪ੍ਰਾਂਸ਼ੂ (17 ਸਾਲ) ਪਟੇਲ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਹਾਦਸੇ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਏਸੀ ਡਿੱਗਣ ਦੇ ਕਾਰਨਾਂ ਦੀ ਜਾਂਚ ਲਈ ਫੋਰੈਂਸਿਕ ਟੀਮ ਤਾਇਨਾਤ ਕੀਤੀ ਗਈ ਸੀ। ਮਾਮਲੇ ਦੀ ਜਾਂਚ ਜਾਰੀ ਹੈ।

ਪਟਿਆਲਾ ਰੇਲਵੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 10 ਪਿਸਤੌਲਾਂ ਸਮੇਤ 1 ਵਿਅਕਤੀ ਕੀਤਾ ਗ੍ਰਿਫਤਾਰ

0

ਪਟਿਆਲਾ ਰੇਲਵੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 10 ਪਿਸਤੌਲਾਂ ਸਮੇਤ 1 ਵਿਅਕਤੀ ਕੀਤਾ ਗ੍ਰਿਫਤਾਰ

ਪਟਿਆਲਾ ਰੇਲਵੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇੱਕ ਵਿਅਕਤੀ ਕੋਲੋਂ 10 ਦੇਸੀ ਪਿਸਤੌਲ ਸਮੇਤ ਮੈਗਜ਼ੀਨ ਅਤੇ ਇੱਕ ਸਪਰੇ   ਰਿਕਵਰ ਕੀਤੇ। ਜਾਣਕਾਰੀ ਮੁਤਾਬਕ ਜਦੋਂ ਰੇਲਵੇ ਦੇ ਅਧਿਕਾਰੀ ਚੈਕਿੰਗ ਕਰ ਰਹੇ ਸੀ ਤਾਂ ਉਸ ਦੌਰਾਨ ਇੱਕ ਵਿਅਕਤੀ ਨੂੰ ਰੇਲਵੇ ਸਟੇਸ਼ਨ ਰਾਜਪੁਰਾ ਦੇ ਨਜ਼ਦੀਕ ਚਲਦੀ ਟ੍ਰੇਨ ਦੇ ਵਿੱਚੋਂ ਬੈਕ ਸੁੱਟਦੇ ਹੋਏ ਦੇਖਿਆ ਗਿਆ।

ਜਿਸ ਨੂੰ ਹਮਰਾਹ ਲੋਕਰ ਰੇਲਵੇ ਯਾਰਡ, ਪੱਛਮੀ ਸਾਈਡ ਬੈਕ ਦੀ ਤਲਾਸ਼ ਕਰਨ ਦੇ ਲਈ ਪਹੁੰਚੇ ਤਾਂ ਉੱਥੇ ਬੈਗ ਜੋ ਕਿ ਕਾਲੇ ਰੰਗ ਦਾ ਸੀ ਉਹ ਬਰਾਮਦ ਕੀਤਾ ਜਿਸ ਦੇ ਵਿੱਚੋਂ ਹਥਿਆਰ ਸਪਰੇ ਅਤੇ ਮੈਗਜ਼ੀਨ ਬਰਾਮਦ ਕਰ ਲਏ ਤੇ ਪੁਲਿਸ ਦੇ ਵੱਲੋਂ ਆਰਮਸ ਐਕਟ ਦੇ ਤਹਿਤ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

 

ਮੁਹੰਮਦ ਸ਼ਮੀ ਖੇਡ ਸਕਦੇ ਹਨ ਰਣਜੀ ਟਰਾਫੀ, ਸੱਟ ਤੋਂ ਬਾਅਦ ਵਾਪਸੀ ਦੀ ਸੰਭਾਵਨਾ ||Sports News

ਇਸ ਦੌਰਾਨ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਾ ਨਾਮ ਹੈਪੀ ਪੁੱਤਰ ਗੁਰਦੇਵ ਸਿੰਘ ਬਾਸੀ ਪਿੰਡ ਸੇਖੋਵਾਲ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਿਕ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਸ ਦੇ ਆਖਰ ਕਿੱਥੇ ਕਿੱਥੇ ਤਾਰ ਜੁੜੇ ਹੋਏ ਨੇ ਪੁਲਿਸ ਜਾਂਚ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਆਖਰ ਇਹ ਹਥਿਆਰ ਕਿੱਥੋਂ ਲੈ ਕੇ ਆਇਆ ਤੇ ਇਹ ਸਪਲਾਈ ਕਿੱਥੇ ਕਰਨੇ ਸੀ ਇਸ ਬਾਬਤ ਵੀ ਪੁਲਿਸ ਇਸ ਦੇ ਕੋਲੋਂ ਪੁੱਛਗਿੱਛ ਕਰਨ ਦੇ ਵਿੱਚ ਲੱਗੀ ਹੋਈ ਹੈ।

 

ਕੀ ਫਿਲਮੀ ਕਰੀਅਰ ਛੱਡਣਾ ਚਾਹੁੰਦੇ ਹਨ ਆਮਿਰ ਖਾਨ?||Entertainment News

0

ਕੀ ਫਿਲਮੀ ਕਰੀਅਰ ਛੱਡਣਾ ਚਾਹੁੰਦੇ ਹਨ ਆਮਿਰ ਖਾਨ?

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ। ਲਾਲ ਸਿੰਘ ਚੱਢਾ ਦੇ ਫਲਾਪ ਹੋਣ ਤੋਂ ਬਾਅਦ ਹੀ ਆਮਿਰ ਖਾਨ ਨੇ ਫਿਲਮਾਂ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ। ਹੁਣ ਹਾਲ ਹੀ ‘ਚ ਰੀਆ ਚੱਕਰਵਰਤੀ ਦੇ ਪੋਡਕਾਸਟ ‘ਚ ਆਮਿਰ ਖਾਨ ਨੇ ਕਿਹਾ ਹੈ ਕਿ ਉਹ ਫਿਲਮਾਂ ਛੱਡਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ – ਕੋਲਕਾਤਾ ਰੇਪ-ਕਤਲ ਮਾਮਲਾ: ਸਿਹਤ ਮੰਤਰਾਲੇ ਦੇ ਬਾਹਰ ਡਾਕਟਰ ਲਗਾਉਣਗੇ ਓਪੀਡੀ

ਰੀਆ ਚੱਕਰਵਰਤੀ ਪਿਛਲੇ ਕੁਝ ਸਮੇਂ ਤੋਂ ਆਪਣਾ ਪੋਡਕਾਸਟ ਚਲਾ ਰਹੀ ਹੈ। ਉਸ ਦੇ ਪੋਡਕਾਸਟ ਦੀ ਪਹਿਲੀ ਮਹਿਮਾਨ ਸੁਸ਼ਮਿਤਾ ਸੇਨ ਸੀ। ਹੁਣ ਆਮਿਰ ਖਾਨ ਉਨ੍ਹਾਂ ਦੇ ਪੋਡਕਾਸਟ ਦੇ ਅਗਲੇ ਮਹਿਮਾਨ ਬਣ ਗਏ ਹਨ। ਹਾਲ ਹੀ ‘ਚ ਰੀਆ ਨੇ ਇਸ ਪੋਡਕਾਸਟ ਦਾ ਟ੍ਰੇਲਰ ਰਿਲੀਜ਼ ਕੀਤਾ ਹੈ, ਜਿਸ ‘ਚ ਆਮਿਰ ਖਾਨ ਕਰੀਅਰ ਅਤੇ ਬ੍ਰੇਕ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।

ਮੈਂ ਫਿਲਮਾਂ ਤੋਂ ਦੂਰ ਜਾਣਾ ਚਾਹੁੰਦਾ ਹਾਂ

ਰੀਆ ਨੇ ਗੱਲਬਾਤ ਦੌਰਾਨ ਆਮਿਰ ਨੂੰ ਕਿਹਾ, ਜਦੋਂ ਵੀ ਤੁਸੀਂ ਸ਼ੀਸ਼ੇ ‘ਚ ਦੇਖਦੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਚੰਗਾ ਲੱਗ ਰਿਹਾ ਹਾਂ, ਜਾਂ ਮੈਂ ਸਟਾਰ ਹਾਂ, ਜਾਂ ਮੈਂ ਆਮਿਰ ਖਾਨ ਹਾਂ। ਇਸ ‘ਤੇ ਅਦਾਕਾਰ ਨੇ ਜਵਾਬ ਦਿੱਤਾ, ਮੈਂ ਜਾਦੂ ‘ਤੇ ਵਿਸ਼ਵਾਸ ਕਰਦਾ ਹਾਂ, ਪਰਫੈਕਸ਼ਨ ‘ਚ ਨਹੀਂ। ਮੈਂ ਫਿਲਮਾਂ ਤੋਂ ਦੂਰ ਜਾਣਾ ਚਾਹੁੰਦਾ ਹਾਂ। ਇਸ ‘ਤੇ ਰੀਆ ਨੇ ਉਸ ਨੂੰ ਕਿਹਾ ਕਿ ਉਹ ਝੂਠ ਬੋਲ ਰਹੀ ਹੈ। ਜਦੋਂ ਆਮਿਰ ਨੇ ਕਿਹਾ ਕਿ ਉਹ ਸੱਚ ਬੋਲ ਰਹੇ ਹਨ ਤਾਂ ਰੀਆ ਨੇ ਜਵਾਬ ਦਿੱਤਾ ਕਿ ਝੂਠ ਖੋਜਣ ਵਾਲਾ ਟੈਸਟ ਹੋਣਾ ਚਾਹੀਦਾ ਹੈ। ਗੱਲਬਾਤ ਦੌਰਾਨ ਆਮਿਰ ਖਾਨ ਨੇ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਥੈਰੇਪੀ ਲਈ ਹੈ, ਜਿਸ ਨਾਲ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ।

ਰੀਆ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਵੀ ਉਦਾਸੀ ਤੁਹਾਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ‘ਤੇ ਆਮਿਰ ਨੇ ਕਿਹਾ, ਉਸ ਸਮੇਂ ਮੇਰੇ ਲਈ ਇਹ ਬਹੁਤ ਮੁਸ਼ਕਲ ਸੀ। ਇਹ ਕਹਿ ਕੇ ਆਮਿਰ ਖਾਨ ਭਾਵੁਕ ਹੋ ਗਏ।

ਚੈਪਟਰ 2

ਅੱਗੇ, ਆਮਿਰ ਨੇ ਆਪਣੀ ਜ਼ਿੰਦਗੀ ਦੇ ਚੈਪਟਰ 2 ਬਾਰੇ ਗੱਲ ਕੀਤੀ ਹੈ। ਗੱਲਬਾਤ ਦੌਰਾਨ ਆਮਿਰ ਖਾਨ ਨੇ ਰਿਤਿਕ ਰੋਸ਼ਨ ਨੂੰ ਹੈਂਡਸਮ ਦੱਸਿਆ ਹੈ, ਜਦਕਿ ਸ਼ਾਹਰੁਖ ਖਾਨ ਲਈ ਉਨ੍ਹਾਂ ਨੇ ਕਿਹਾ ਹੈ ਕਿ ਉਹ ਸੱਚਮੁੱਚ ਬਹੁਤ ਖੂਬਸੂਰਤ ਹਨ। ਇਸ ਦੌਰਾਨ ਉਨ੍ਹਾਂ ਨੇ ਸਲਮਾਨ ਨੂੰ ਹੈਂਡਸਮ ਵੀ ਕਿਹਾ ਹੈ। ਜਦੋਂ ਰਿਆ ਨੇ ਉਸ ਨੂੰ ਕਿਹਾ ਕਿ ਉਹ ਵੀ ਬਹੁਤ ਖੂਬਸੂਰਤ ਹੈ ਅਤੇ ਪਹਿਲੀ ਵਾਰ ਪੂਰਾ ਦੇਸ਼ ਉਸ ਨਾਲ ਇਸ ਗੱਲ ‘ਤੇ ਸਹਿਮਤ ਹੋਵੇਗਾ ਤਾਂ ਜਵਾਬ ‘ਚ ਅਦਾਕਾਰਾ ਨੇ ਕਿਹਾ, ਲੋਕ ਮੇਰੇ ਕੱਪੜਿਆਂ ਦਾ ਮਜ਼ਾਕ ਉਡਾਉਂਦੇ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਨੇ ਇਹ ਪਹਿਨੇ ਹੋਏ ਹਨ। ਇਸ ‘ਤੇ ਅਦਾਕਾਰਾ ਨੇ ਕਿਹਾ, ਮੈਂ ਕਦੇ ਨਹੀਂ ਕਿਹਾ ਕਿ ਤੁਸੀਂ ਸਟਾਈਲਿਸ਼ ਹੋ। ਇਹ ਸੁਣ ਕੇ ਆਮਿਰ ਖਾਨ ਉੱਚੀ-ਉੱਚੀ ਹੱਸ ਪਏ।

ਇਸ ਪੋਡਕਾਸਟ ਦੇ ਟ੍ਰੇਲਰ ਨੂੰ ਜਾਰੀ ਕਰਦੇ ਹੋਏ, ਰੀਆ ਚੱਕਰਵਰਤੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੋਂ ਲਿਖਿਆ, ਮੈਂ ਇੱਕ ਸੱਚੇ ਸਟਾਰ ਅਤੇ ਇੱਕ ਸੱਚੇ ਦੋਸਤ ਦਾ ਸਵਾਗਤ ਕਰਨ ਲਈ ਬਹੁਤ ਰੋਮਾਂਚਿਤ ਹਾਂ। ਉਸਦੇ ਅਨੁਭਵਾਂ, ਸਟਾਰਡਮ, ਮਾਤਾ-ਪਿਤਾ, ਸੋਗ ਅਤੇ ਹੋਰ ਬਹੁਤ ਕੁਝ ਵਿੱਚ ਡੁਬਕੀ ਲਗਾਉਣ ਲਈ ਜੁੜੇ ਰਹੋ।

ਆਮਿਰ ਖਾਨ ਮੈਦਾਨ ਤੋਂ ਸਿਤਾਰਿਆਂ ਦੀ ਵਾਪਸੀ ਕਰਨਗੇ

ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਦੀ ਆਖਰੀ ਰਿਲੀਜ਼ 2022 ਦੀ ਫਿਲਮ ਲਾਲ ਸਿੰਘ ਚੱਢਾ ਸੀ। ਫਿਲਮ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋ ਗਈ, ਜਿਸ ਤੋਂ ਬਾਅਦ ਆਮਿਰ ਖਾਨ ਨੇ ਫਿਲਮਾਂ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਆਮਿਰ ਨੇ ਲੈਫਟ ਲੇਡੀਜ਼ ਬਣਾਈ, ਜੋ ਕਾਫੀ ਹਿੱਟ ਰਹੀ। ਫਿਲਮ ਦਾ ਨਿਰਦੇਸ਼ਨ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਨੇ ਕੀਤਾ ਸੀ। ਅਦਾਕਾਰ ਅਤੇ ਸਿਤਾਰੇ ਜਲਦੀ ਹੀ ਵਾਪਸੀ ਕਰਨ ਜਾ ਰਹੇ ਹਨ। ਫਿਲਮ ‘ਚ ਵਰਿੰਦਰ ਭਾਰਦਵਾਜ ਦੀ ਭੂਮਿਕਾ ਨਿਭਾਉਣ ਦੇ ਨਾਲ-ਨਾਲ ਆਮਿਰ ਨੇ ਇਸ ਫਿਲਮ ਦਾ ਨਿਰਮਾਣ ਵੀ ਕੀਤਾ ਹੈ।