Home Blog Page 1385

ਮਹਾਰਾਸ਼ਟਰ ‘ਚ ਲੜਕੀਆਂ ਨਾਲ ਜਿਨਸੀ ਸ਼ੋਸ਼ਣ , ਗੁੱਸੇ ‘ਚ ਆਈ ਭੀੜ ਨੇ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤੀਆਂ ਰੇਲ ਗੱਡੀਆਂ || Latest Update

0
Sexual abuse of girls in Maharashtra, the angry crowd stopped the trains at the railway station

ਮਹਾਰਾਸ਼ਟਰ ‘ਚ ਲੜਕੀਆਂ ਨਾਲ ਜਿਨਸੀ ਸ਼ੋਸ਼ਣ , ਗੁੱਸੇ ‘ਚ ਆਈ ਭੀੜ ਨੇ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤੀਆਂ ਰੇਲ ਗੱਡੀਆਂ

ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਦੇ ਮਾਮਲੇ ‘ਚ ਹਲੇ ਇਨਸਾਫ਼ ਨਹੀਂ ਮਿਲਿਆ ਕਿ ਇਸ ਦੇ ਵਿਚਕਾਰ ਕਈ ਹੋਰ ਨਵੇਂ ਤੋਂ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਹਨ | ਦਰਅਸਲ , ਮਹਾਰਾਸ਼ਟਰ ਦੇ ਬਦਲਾਪੁਰ ਦੇ ਇੱਕ ਸਕੂਲ ਵਿੱਚ 3 ਅਤੇ 4 ਸਾਲ ਦੀਆਂ ਦੋ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਗੁੱਸੇ ‘ਚ ਆਈ ਭੀੜ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਭੀੜ ਨੇ ਪਹਿਲਾਂ ਸਕੂਲ ਦੀ ਭੰਨਤੋੜ ਕੀਤੀ, ਫਿਰ ਬਦਲਾਪੁਰ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀਆਂ ਰੋਕ ਦਿੱਤੀਆਂ। ਪੁਲੀਸ ਨੇ ਲਾਠੀਚਾਰਜ ਕਰਕੇ ਰੇਲਵੇ ਟਰੈਕ ਖਾਲੀ ਕਰਵਾ ਦਿੱਤਾ ਹੈ ।

ਲੋਕਲ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ

ਦੱਸ ਦਈਏ ਕਿ ਰੇਲਵੇ ਸਟੇਸ਼ਨ ਦੀਆਂ ਪਟੜੀਆਂ ‘ਤੇ ਸਵੇਰ ਤੋਂ ਹੀ ਭੀੜ ਇਕੱਠੀ ਹੋ ਗਈ ਸੀ। ਇਸ ਕਾਰਨ ਲੋਕਲ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ। ਇਸ ਤੋਂ ਪਹਿਲਾਂ ਪੁਲਿਸ ਨੇ ਭੀੜ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਤੋਂ ਬਾਅਦ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਘਟਨਾ ‘ਚ ਕਈ ਲੋਕ ਜ਼ਖਮੀ ਹੋਏ ਹਨ।  ਮਿਲੀ ਜਾਣਕਾਰੀ ਅਨੁਸਾਰ 23 ਸਾਲਾ ਦੋਸ਼ੀ ਨੇ 16 ਅਗਸਤ ਨੂੰ ਸਕੂਲ ਦੇ ਬਾਥਰੂਮ ‘ਚ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਲੜਕੀਆਂ ਦੇ ਮਾਪਿਆਂ ਨੇ ਇੱਕ ਦਿਨ ਬਾਅਦ (17 ਅਗਸਤ) ਨੂੰ FIR ਦਰਜ ਕਰਵਾਈ।

ਜਿਸ ਤੋਂ ਬਾਅਦ ਪੁਲਿਸ ਨੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਅਕਸ਼ੈ ਸ਼ਿੰਦੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇਲਾਕੇ ਦੀ ਮਹਿਲਾ ਇੰਸਪੈਕਟਰ ਸ਼ੁਭਦਾ ਸ਼ਿਤੋਲੇ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ, ਕਲਾਸ ਟੀਚਰ ਅਤੇ ਇੱਕ ਮਹਿਲਾ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਮਾਮਲੇ ਦੀ ਜਾਂਚ ਲਈ SIT ਦਾ ਕੀਤਾ ਗਠਨ

ਸਰਕਾਰ ਨੇ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਹੈ। ਮਾਮਲੇ ਦੀ ਸੁਣਵਾਈ ਫਾਸਟ ਟਰੈਕ ਅਦਾਲਤ ‘ਚ ਕਰਨ ਲਈ ਕਿਹਾ ਗਿਆ ਹੈ। ਠਾਣੇ ਦੇ ਬਦਲਾਪੁਰ ਰੇਲਵੇ ਟਰੈਕ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਕਾਰਨ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲਿਸ ਨੇ ਰੇਲਵੇ ਸਟੇਸ਼ਨ ਨੂੰ ਕਾਬੂ ਕਰ ਲਿਆ ਹੈ। ਉੱਥੇ ਹੀ ਦੂਜੇ ਪਾਸੇ ਲੋਕਾਂ ਨੇ ਸਕੂਲ ਦੇ ਅੰਦਰ ਦਾਖਲ ਹੋ ਕੇ ਪ੍ਰਦਰਸ਼ਨ ਕੀਤਾ ਅਤੇ ਭੰਨਤੋੜ ਕੀਤੀ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਸਵੇਰੇ 9 ਵਜੇ ਤੋਂ ਸ਼ੁਰੂ ਹੋਏ ਲੋਕਾਂ ਦੇ ਵਿਰੋਧ ਕਾਰਨ ਕਲਿਆਣ-ਬਦਲਾਪੁਰ ਲੋਕਲ ਟਰੇਨ ਸੇਵਾ ਠੱਪ ਹੋ ਗਈ ਹੈ। ਇਸ ਦੇ ਵਿਰੋਧ ਵਿੱਚ ਕਈ ਜਥੇਬੰਦੀਆਂ ਨੇ ਅੱਜ ਬਦਲਾਪੁਰ ਬੰਦ ਦਾ ਐਲਾਨ ਕੀਤਾ ਹੈ।

ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਕੀਤੀ ਜਾ ਰਹੀ ਮੰਗ

ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ- 10 ਸਾਲ ਪਹਿਲਾਂ ਦਿੱਲੀ ‘ਚ ਨਿਰਭਯਾ ਕਾਂਡ ਹੋਇਆ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੀ ਸੀ, ਪਰ ਕਿੰਨਾ ਸਮਾਂ ਬਾਅਦ? ਨਿਆਂ ਵਿੱਚ ਦੇਰੀ ਕਰਨ ਵਾਲਿਆਂ ਨੂੰ ਵੀ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਮਹਾਰਾਸ਼ਟਰ ‘ਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ ਨੇ ਦੋਸ਼ ਲਗਾਇਆ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਰਹੀ ਹੈ। ਕਾਂਗਰਸ ਨੇਤਾ ਨੇ ਕਿਹਾ- ਇਹ ਘਟਨਾ ਮਹਾਰਾਸ਼ਟਰ ਲਈ ਸ਼ਰਮਨਾਕ ਹੈ। ਹਰ ਕੋਈ ਮੰਗ ਕਰ ਰਿਹਾ ਹੈ ਕਿ ਕੇਸ ਦੀ ਸੁਣਵਾਈ ਤੇਜ਼ ਹੋਵੇ ਅਤੇ ਦੋਸ਼ੀਆਂ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਫਾਂਸੀ ਦਿੱਤੀ ਜਾਵੇ।

ਪੁਲਿਸ ਨੂੰ ਮਾਮਲਾ ਦਰਜ ਕਰਨ ਲਈ 12 ਘੰਟੇ ਕਿਉਂ ਲੱਗੇ?

ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਮੁਖੀ ਰਾਜ ਠਾਕਰੇ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਬਦਲਾਪੁਰ ਦੇ ਸਕੂਲ ਵਿੱਚ ਛੋਟੀਆਂ ਬੱਚੀਆਂ ਨਾਲ ਵਾਪਰੀ ਘਟਨਾ ਹੈਰਾਨ ਕਰਨ ਵਾਲੀ ਹੈ। ਪੁਲਿਸ ਨੂੰ ਮਾਮਲਾ ਦਰਜ ਕਰਨ ਲਈ 12 ਘੰਟੇ ਕਿਉਂ ਲੱਗੇ? ਇੱਕ ਪਾਸੇ ਕਾਨੂੰਨ ਦਾ ਰਾਜ ਕਹਿੰਦੇ ਹਨ ਅਤੇ ਦੂਜੇ ਪਾਸੇ ਪੁਲਿਸ ਦੀ ਇਹ ਕਿਹੋ ਜਿਹੀ ਢਿੱਲ ਹੈ? ਮਹਾਰਾਸ਼ਟਰ ਦੇ ਮੇਰੇ ਸੈਨਿਕਾਂ ਨੇ ਇਹ ਮੁੱਦਾ ਉਠਾਇਆ ਹੈ। ਮੈਂ ਮਹਾਰਾਸ਼ਟਰ ਦੇ ਸੈਨਿਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲ ਜਾਂਦੀਆਂ, ਤੁਸੀਂ ਇਨ੍ਹਾਂ ਮਾਮਲਿਆਂ ‘ਤੇ ਆਪਣਾ ਧਿਆਨ ਰੱਖੋ।

ਇਹ ਵੀ ਪੜ੍ਹੋ : ਮੰਤਰੀ ਲਾਲਚੰਦ ਨੇ ਸ਼ੁਰੂ ਕੀਤਾ ਪ੍ਰਾਜੈਕਟ ,ਪੰਜਾਬ ‘ਚ ਹੁਣ ਡਰੋਨ ਰਾਹੀਂ ਲਗਾਏ ਜਾਣਗੇ ਪੌਦੇ

ਸਪਾ ਨੇਤਾ ਅਬੂ ਆਜ਼ਮੀ ਨੇ ਕਿਹਾ ਕਿ ਦੇਸ਼ ‘ਚ ਹਰ ਰੋਜ਼ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਬਦਲਾਪੁਰ ‘ਚ 4 ਸਾਲ ਦੀਆਂ ਦੋ ਬੱਚੀਆਂ ‘ਤੇ ਜਿਨਸੀ ਸ਼ੋਸ਼ਣ ਦੀ ਖਬਰ ਸਾਹਮਣੇ ਆਈ ਹੈ। ਜੇਕਰ ਇਸ ਨੂੰ ਰੋਕਣਾ ਹੈ ਤਾਂ ਦੋਸ਼ੀਆਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਵੇ।

 

 

 

 

 

 

ਮੰਤਰੀ ਲਾਲਚੰਦ ਨੇ ਸ਼ੁਰੂ ਕੀਤਾ ਪ੍ਰਾਜੈਕਟ ,ਪੰਜਾਬ ‘ਚ ਹੁਣ ਡਰੋਨ ਰਾਹੀਂ ਲਗਾਏ ਜਾਣਗੇ ਪੌਦੇ || Punjab Update

0
Minister Lalchand started the project, now plants will be planted through drones in Punjab

ਮੰਤਰੀ ਲਾਲਚੰਦ ਨੇ ਸ਼ੁਰੂ ਕੀਤਾ ਪ੍ਰਾਜੈਕਟ ,ਪੰਜਾਬ ‘ਚ ਹੁਣ ਡਰੋਨ ਰਾਹੀਂ ਲਗਾਏ ਜਾਣਗੇ ਪੌਦੇ

ਪੰਜਾਬ ਵਿੱਚ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਪਹਿਲਕਦਮੀ ਕੀਤੀ ਗਈ ਹੈ। ਜਿਸ ਦੇ ਤਹਿਤ ਹੁਣ ਸੂਬੇ ਵਿੱਚ ਡਰੋਨ ਰਾਹੀਂ ਬੂਟੇ ਲਗਾਏ ਜਾਣਗੇ। ਇਸੇ ਲੜੀ ਤਹਿਤ ਅੱਜ ਸ਼ਾਹਪੁਰ ਕੰਢੀ ਨੇੜੇ ਪਿੰਡ ਘਟੇੜਾ ਦੇ ਤੀਹ ਹੈਕਟੇਅਰ ਜੰਗਲ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ ਬੀਜ ਡਰੋਨ ਰਾਹੀਂ ਖਿਲਾਰ ਦਿੱਤੇ ਗਏ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਡੀਸੀ ਪਠਾਨਕੋਟ ਅਦਿੱਤਿਆ ਉੱਪਲ, ਵਣ ਪਾਲ ਸੰਜੀਵ ਤਿਵਾੜੀ ਆਈਐਫਐਸ, ਡੀਐਫਓ ਧਰਮਵੀਰ ਆਈਐਫਐਸ ਹਾਜ਼ਰ ਸਨ।

ਤੁਲਸੀ, ਆਂਵਲਾ, ਜਾਮੁਨ, ਮਾਈਰੋਬਲਨ, ਬੇਹੜਾ, ਸੁਜਾਨ ਅਤੇ ਹੋਰ ਕਈ ਕਿਸਮਾਂ ਦੇ ਬੀਜ ਮਿੱਟੀ ਵਿੱਚ ਲਪੇਟ ਕੇ ਡਰੋਨਾਂ ਰਾਹੀਂ ਜੰਗਲਾਂ ਵਿੱਚ ਸੁੱਟੇ ਗਏ। ਇਸ ਸਮੇਂ ਹਰਿਆਲੀ ਮਿਸ਼ਨ ਤਹਿਤ ਪੂਰੇ ਪੰਜਾਬ ਵਿੱਚ ਰੁੱਖ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪੰਜਾਬ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ 3 ਕਰੋੜ ਤੋਂ ਵੱਧ ਪੌਦੇ ਲਗਾਏ ਜਾ ਰਹੇ ਹਨ।

5 ਲੱਖ ਬੀਜ ਜੰਗਲਾਂ ਵਿੱਚ ਖਿਲਾਰੇ ਜਾਣਗੇ

ਦੱਸ ਦਈਏ ਕਿ ਹੁਣ ਪਾਇਲਟ ਪ੍ਰੋਜੈਕਟ ਤਹਿਤ ਧਾਰ ਬਲਾਕ ਦੇ ਜੰਗਲਾਂ ਵਿੱਚ ਪੌਦਿਆਂ ਦਾ ਪ੍ਰਸਾਰ ਕਰਨ ਲਈ ਪੂਰੇ ਜ਼ਿਲ੍ਹੇ ਵਿੱਚ ਡਰੋਨ ਰਾਹੀਂ 5 ਲੱਖ ਬੀਜ ਜੰਗਲਾਂ ਵਿੱਚ ਖਿਲਾਰੇ ਜਾਣਗੇ। ਧਾਰ ਬਲਾਕ ਵਿੱਚ ਕਰੀਬ 24 ਹਜ਼ਾਰ ਹੈਕਟੇਅਰ ਵਿੱਚ ਜੰਗਲੀ ਖੇਤਰ ਫੈਲਿਆ ਹੋਇਆ ਹੈ। ਜਿਸ ਵਿਚ ਇਕੱਲੇ ਧਾਰ ਬਲਾਕ ਦਾ 20 ਹਜ਼ਾਰ ਹੈਕਟੇਅਰ ਰਕਬਾ ਆਉਂਦਾ ਹੈ, ਇਸ ਲਈ ਸੰਘਣੇ ਜੰਗਲਾਂ ਵਿਚ ਜਿੱਥੇ ਮਜ਼ਦੂਰਾਂ ਅਤੇ ਹੋਰ ਸਾਧਨਾਂ ਦੁਆਰਾ ਪੌਦੇ ਨਹੀਂ ਲਗਾਏ ਜਾਂਦੇ, ਉਥੇ ਡਰੋਨਾਂ ਰਾਹੀਂ ਬੀਜ ਖਿਲਾਰੇ ਜਾ ਰਹੇ ਹਨ।

ਇਹ ਵੀ ਪੜ੍ਹੋ : ਅੰਕਿਤਾ ਲੋਖੰਡੇ ਦਾ ਪਤੀ ਕਿਸੇ ਹੋਰ ‘ਤੇ ਹੋਇਆ ਫ਼ਿਦਾ , ਜਾਣੋ ਕੀ ਹੈ ਮਾਮਲਾ ?

ਸੁੱਟੇ ਗਏ ਬੀਜ ਆਪਣੇ ਆਪ ਉੱਗਣਗੇ

ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਸੁੱਟੇ ਗਏ ਬੀਜ ਆਪਣੇ ਆਪ ਉੱਗਣਗੇ ਅਤੇ 20 ਦਿਨਾਂ ਦੇ ਅੰਦਰ-ਅੰਦਰ ਜੰਗਲਾਂ ਵਿੱਚ ਉੱਗਣਾ ਸ਼ੁਰੂ ਹੋ ਜਾਣਗੇ, ਜਿਸ ਨਾਲ ਜੰਗਲਾਂ ਦਾ ਲਗਾਤਾਰ ਵਿਸਤਾਰ ਹੋਵੇਗਾ। ਕੋਸ਼ਿਸ਼ ਹੈ ਕਿ ਪੰਜਾਬ ਦੇ ਜੰਗਲਾਤ ਖੇਤਰ ਨੂੰ ਵਧਾਇਆ ਜਾਵੇ। ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਬਚਾਇਆ ਜਾ ਸਕੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਘੱਟੋ-ਘੱਟ ਚਾਰ ਬੂਟੇ ਲਗਾਉਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਸੀਐਮ ਨੇ ਸਪੱਸ਼ਟ ਕੀਤਾ ਸੀ ਕਿ ਜੇਕਰ ਭਵਿੱਖ ਵਿੱਚ ਲੋੜ ਪਈ ਤਾਂ ਉਹ ਕਾਨੂੰਨ ਲਿਆਉਣਗੇ।

 

 

 

 

 

 

 

 

 

ਅੰਕਿਤਾ ਲੋਖੰਡੇ ਦਾ ਪਤੀ ਕਿਸੇ ਹੋਰ ‘ਤੇ ਹੋਇਆ ਫ਼ਿਦਾ , ਜਾਣੋ ਕੀ ਹੈ ਮਾਮਲਾ ? Entertainment News

0
Ankita Lokhande's husband got revenge on someone else, know what is the matter?

ਅੰਕਿਤਾ ਲੋਖੰਡੇ ਦਾ ਪਤੀ ਕਿਸੇ ਹੋਰ ‘ਤੇ ਹੋਇਆ ਫ਼ਿਦਾ , ਜਾਣੋ ਕੀ ਹੈ ਮਾਮਲਾ ?

ਅੰਕਿਤਾ ਲੋਖੰਡੇ ਅਤੇ ਪਤੀ ਵਿੱਕੀ ਜੈਨ ਦੀ ਜੋੜੀ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾਂਦਾ ਹੈ ਜਦੋ ਤੋਂ ਉਹ ਬਿੱਗ ਬੌਸ 17’ ਵਿੱਚ ਪ੍ਰਤੀਯੋਗੀ ਵਜੋਂ ਆਏ ਸੀ ਉਦੋਂ ਤੋਂ ਹੀ ਇਸ ਜੋੜੀ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕਰਦੇ ਹਨ ਤੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਕਾਫੀ ਤਾਰੀਫ ਕਰਦੇ ਨਜ਼ਰ ਆਉਂਦੇ ਹਨ। ਹੁਣ ਅੰਕਿਤਾ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਸ ਦੇ ਪਤੀ ਇਨ੍ਹੀਂ ਦਿਨੀਂ ਕਿਸ ਉੱਤੇ ਫਿਦਾ ਹਨ। ਅੰਕਿਤਾ ਨੇ ਹਾਲ ਹੀ ‘ਚ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਉਸ ਨੇ ਦੱਸਿਆ ਹੈ ਕਿ ਅਭਿਨੇਤਰੀ ਇਨ੍ਹੀਂ ਦਿਨੀਂ ਕਿਸ ਗੱਲ ਨੂੰ ਲੈ ਕੇ ਚਿੰਤਤ ਹੈ। ਵੀਡੀਓ ‘ਚ ਲੱਗ ਰਿਹਾ ਹੈ ਕਿ ਵਿੱਕੀ-ਅੰਕਿਤਾ ਦੀ ਫਿਰ ਤੋਂ ਲੜਾਈ ਹੋ ਗਈ ਹੈ। ਇਸ ਵੀਡੀਓ ‘ਚ ਉਹ ਇਹ ਕਹਿੰਦੇ ਹੋਏ ਸੁਣਾਈ ਦੇ ਰਹੀ ਹੈ ਕਿ “ਤੁਸੀਂ ਛੱਡ ਦਿਓ ਉਸ ਨੂੰ”। ਆਓ ਜਾਣਦੇ ਹਾਂ ਕੀ ਹੈ ਇਸ ਦਾ ਪੂਰਾ ਸੱਚ…

ਇੰਸਟਾਗ੍ਰਾਮ ਸਟੋਰੀ ‘ਤੇ ਕੀਤਾ ਸ਼ੇਅਰ

ਮਸ਼ਹੂਰ ਅਭਿਨੇਤਰੀ ਅੰਕਿਤਾ ਲੋਖੰਡੇ ਨੇ ਆਪਣੇ ਪਤੀ ਅਤੇ ਕਾਰੋਬਾਰੀ ਵਿੱਕੀ ਜੈਨ ਦੇ ਇੱਕ ਜਨੂੰਨ ਦੇ ਬਾਰੇ ਵਿੱਚ ਗੱਲ ਕੀਤੀ ਹੈ, ਅਤੇ ਇਹ ਹੋਰ ਕੁੱਝ ਨਹੀਂ ਬਲਕਿ ਉਸ ਦਾ ਨਵਾਂ ਮੋਬਾਈਲ ਫੋਨ ਹੈ। ਅਦਾਕਾਰਾ ਨੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਵਿੱਕੀ ਬੈੱਡ ‘ਤੇ ਬੈਠਾ ਆਪਣੇ ਫ਼ੋਨ ਨੂੰ ਗੰਭੀਰਤਾ ਨਾਲ ਦੇਖ ਰਿਹਾ ਹੈ। ਵੀਡੀਓ ਰਿਕਾਰਡ ਕਰ ਰਹੀ ਅੰਕਿਤਾ ਲੋਖੰਡੇ ਕਹਿੰਦੀ ਹੈ, ‘ਇਹ ਆਦਮੀ ਹਮੇਸ਼ਾ ਫ਼ੋਨ ‘ਤੇ ਰਹਿੰਦਾ ਹੈ.. ਇਸ ਦਾ ਇੱਕ ਨਵਾਂ ਫ਼ੋਨ ਆਇਆ ਹੈ, ਉਹ ਸਾਰਾ ਸਮਾਂ ਇਸ ਨਾਲ ਚਿਪਕਿਆ ਰਹਿੰਦਾ ਹੈ…।’

ਅਭਿਨੇਤਰੀ ਆਪਣੇ ਪਤੀ ‘ਤੇ ਚੀਕਦੀ ਹੈ …

ਸਾਹਮਣੇ ਆਈ ਇਸ ਵੀਡੀਓ ਵਿੱਚ, ਅਭਿਨੇਤਰੀ ਆਪਣੇ ਪਤੀ ‘ਤੇ ਚੀਕਦੀ ਹੈ ਅਤੇ ਕਹਿੰਦੀ ਹੈ ਕਿ ਵਿੱਕੂ…ਬੇਬੀ ਫ਼ੋਨ ਛੱਡ ਦਿਓ। ਇਸ ਵੀਡੀਓ ਦੇ ਕੈਪਸ਼ਨ ‘ਚ ਉਸ ਨੇ ਲਿਖਿਆ ਹੈ, ‘ਇਸ ਦੀ ਗੁੱਡ ਮਾਰਨਿੰਗ ਹੋ ਗਈ ਹੈ।’ ਅੰਕਿਤਾ ਲੋਖੰਡੇ ਨੇ ਇਸ ਵੀਡੀਓ ‘ਚ ਦੱਸਿਆ ਹੈ ਕਿ ਉਸ ਦਾ ਪਤੀ ਇਸ ਫੋਨ ਉੱਤੇ ਫਿਦਾ ਹੋ ਗਿਆ ਹੈ।

ਇਹ ਵੀ ਪੜ੍ਹੋ : ਨੂੰਹ ਪੁੱਤ ਤੋਂ ਪਰੇਸ਼ਾਨ ਹੋ ਕੇ ਮਾਂ ਨੇ ਚੁੱਕਿਆ ਖੌਫ਼ਨਾਕ ਕਦਮ , ਕੀਤੀ ਖੁਦਕੁਸ਼ੀ

ਦੱਸ ਦਈਏ ਕਿ ਅੰਕਿਤਾ ਲੋਖੰਡੇ ਅਤੇ ਵਿੱਕੀ ਦਾ ਵਿਆਹ 14 ਦਸੰਬਰ 2021 ਨੂੰ ਮੁੰਬਈ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ‘ਬਿੱਗ ਬੌਸ 17’ ‘ਚ ਵੀ ਪ੍ਰਤੀਯੋਗੀ ਦੇ ਰੂਪ ‘ਚ ਨਜ਼ਰ ਆਏ ਸਨ। ਫਿਲਹਾਲ ਇਹ ਜੋੜੀ ‘ਲਾਫਟਰ ਸ਼ੈਫਸ-ਅਨਲਿਮਟਿਡ ਐਂਟਰਟੇਨਮੈਂਟ’ ‘ਚ ਨਜ਼ਰ ਆ ਰਹੀ ਹੈ।

 

 

 

 

 

 

 

 

 

ਨੂੰਹ ਪੁੱਤ ਤੋਂ ਪਰੇਸ਼ਾਨ ਹੋ ਕੇ ਮਾਂ ਨੇ ਚੁੱਕਿਆ ਖੌਫ਼ਨਾਕ ਕਦਮ , ਕੀਤੀ ਖੁਦਕੁਸ਼ੀ || Latest Update

0
Being upset with her son-in-law, the mother took a terrible step, committed suicide

ਨੂੰਹ ਪੁੱਤ ਤੋਂ ਪਰੇਸ਼ਾਨ ਹੋ ਕੇ ਮਾਂ ਨੇ ਚੁੱਕਿਆ ਖੌਫ਼ਨਾਕ ਕਦਮ , ਕੀਤੀ ਖੁਦਕੁਸ਼ੀ

ਕੁਝ ਦਿਨ ਪਹਿਲਾਂ ਨੂੰਹ ਪੁੱਤ ਤੋਂ ਦੁਖੀ ਹੋ ਮਾਂ ਨੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ | ਜਿਸ ਤੋਂ ਬਾਅਦ ਆਖਿਰ ਉਸ ਮਾਂ ਨੇ ਅੱਜ 12 ਵੇ ਦਿਨ ਦਮ ਤੋੜ ਦਿੱਤਾ ਹੈ । ਪੁਲਿਸ ਤਫਤੀਸ਼ੀ ਅਫਸਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੀਰ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਨੂਰਪੁਰ ਜਨੂਹਾ ਵਲੋਂ ਆਪਣੀ ਘਰੇਲੂ ਜ਼ਮੀਨ ਹਿੱਸਾ ਵੇਚ ਦਿੱਤਾ ਸੀ। ਹੁਣ  ਨੂੰਹ ਪੁੱਤ ਵਲੋਂ ਆਪਣੇ ਹਿੱਸੇ ਦੇ ਪੈਸੇ ਲੈ ਲੈਣ ਦੇ ਬਾਵਜੂਦ ਵੀ ਸਾਰੇ ਪੈਸੇ ਹੜੱਪਣਾ ਚਾਹੁੰਦੇ ਸਨ।

ਪੈਸਿਆਂ ਦੀ ਮੰਗ ਨੂੰ ਲੈਕੇ ਕੀਤੀ ਜਾਂਦੀ ਸੀ ਕੁੱਟਮਾਰ

ਅਕਸਰ ਪੈਸਿਆਂ ਦੀ ਮੰਗ ਨੂੰ ਲੈਕੇ ਮ੍ਰਿਤਕਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ । ਬੀਤੀ 7 ਅਗਸਤ ਨੂੰ ਵੀ ਮ੍ਰਿਤਕਾਂ ਦੇ ਨੂੰਹ ਪੁੱਤ ਵਲੋਂ ਇਸੇ ਗੱਲ ਨੂੰ ਲੈ ਕੇ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਮ੍ਰਿਤਕਾਂ ਨੇ ਆਪਣੀ ਧੀ ਤੇ ਭਰਜਾਈ ਨੂੰ ਝਗੜਾ ਨਿਬੇੜਨ ਲਈ ਘਰ ਬੁਲਾ ਲਿਆ । ਆਪਸੀ ਗੱਲਬਾਤ ਦੌਰਾਨ ਵੀ ਨੂੰਹ ਪੁੱਤ ਨੇ ਮ੍ਰਿਤਕਾਂ ਦੀ ਕੁੱਟਮਾਰ ਕਰ ਦਿੱਤੀ ਰਿਸ਼ਤੇਦਾਰਾ ਵਿੱਚ ਹੋਈ ਕੁੱਟਮਾਰ ਦੀ ਬੇਜ਼ਤੀ ਨਾ ਸਹਾਰਦੇ ਹੋਏ ਜਸਵੀਰ ਕੌਰ ਨੇ ਪੱਖੇ ਨਾਲ ਫਾਹਾ ਲਗਾ ਲਿਆ।

ਇਹ ਵੀ ਪੜ੍ਹੋ : ਕੰਗਣਾ ਦੀ ਫਿਲਮ ‘ਐਮਰਜੰਸੀ’ ‘ਤੇ ਹੋਇਆ ਵਿਵਾਦ , MP ਸਰਬਜੀਤ ਸਿੰਘ ਖਾਲਸਾ ਨੇ ਪ੍ਰਗਟਾਇਆ ਸਖ਼ਤ ਇਤਰਾਜ਼

ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ

ਘਰ ਵਿੱਚ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰਾ ਮੌਜੂਦ ਹੋਣ ਕਾਰਨ ਉਸਨੂੰ ਦੇਖ਼ ਲਿਆ ਗਿਆ ਤੇ ਤੁਰੰਤ ਫੰਦੇ ਤੋਂ ਉਤਾਰ ਲਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਉਸ ਦਿਨ ਤੋਂ ਮ੍ਰਿਤਕਾ ਵੈਂਟੀਲੇਟਰ ’ਤੇ ਆਪਣੀ ਜ਼ਿੰਦਗੀ ਤੇ ਮੌਤ ਦਰਮਿਆਨ ਸੰਘਰਸ਼ ਕਰ ਰਹੀ ਸੀ । ਪਰਿਵਾਰ ਵਲੋਂ ਭਾਵੇਂ ਸਭ ਕੁੱਝ ਵੇਚ ਵੱਟ ਕੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ।ਪਰ ਮੰਗਲਵਾਰ ਨੂੰ 12 ਵੇ ਦਿਨ ਉਹ ਜ਼ਿੰਦਗੀ ਦੀ ਜੰਗ ਹਾਰ ਗਈ ਤੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕਾਂ ਐਲਾਨ ਦਿੱਤਾ ਗਿਆ । ਤਫਤੀਸ਼ੀ ਅਫਸਰ ਕੁਲਦੀਪ ਸਿੰਘ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਮ੍ਰਿਤਕਾਂ ਦੀ ਨੂੰਹ ਕਾਜਲ ਤੇ ਪੁੱਤ ਰਵੀ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ।

 

 

 

 

ਕੰਗਣਾ ਦੀ ਫਿਲਮ ‘ਐਮਰਜੰਸੀ’ ‘ਤੇ ਹੋਇਆ ਵਿਵਾਦ , MP ਸਰਬਜੀਤ ਸਿੰਘ ਖਾਲਸਾ ਨੇ ਪ੍ਰਗਟਾਇਆ ਸਖ਼ਤ ਇਤਰਾਜ਼ || Punjab Update

0
Controversy over Kangana's film 'Emergency', MP Sarabjit Singh Khalsa expressed strong objection

ਕੰਗਣਾ ਦੀ ਫਿਲਮ ‘ਐਮਰਜੰਸੀ’ ‘ਤੇ ਹੋਇਆ ਵਿਵਾਦ , MP ਸਰਬਜੀਤ ਸਿੰਘ ਖਾਲਸਾ ਨੇ ਪ੍ਰਗਟਾਇਆ ਸਖ਼ਤ ਇਤਰਾਜ਼

ਮਸ਼ਹੂਰ ਅਦਾਕਾਰਾ ਅਤੇ MP ਕੰਗਣਾ ਰਣੌਤ ਦੀ ਨਵੀਂ ਫਿਲਮ ‘ਐਮਰਜੈਂਸੀ’ ਵਿਵਾਦਾਂ ਵਿਚ ਘਿਰ ਗਈ ਹੈ। ਫਰੀਦਕੋਟ ਤੋਂ MP ਸਰਬਜੀਤ ਸਿੰਘ ਖਾਲਸਾ ਨੇ ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।

ਫਿਲਮ ਵਿਚ ਸਿੱਖਾਂ ਨੂੰ ਗਲਤ ਢੰਗ ਨਾਲ ਕੀਤਾ ਗਿਆ ਪੇਸ਼

MP ਭਾਈ ਸਰਬਜੀਤ ਸਿੰਘ ਖਾਲਸਾ ਮਲੋਆ ਨੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਕਿ ਫਿਲਮ ਵਿਚ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਨਾਲ ਸਮਾਜ ਅੰਦਰ ਅਮਨ-ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਖਦਸ਼ਾ ਹੈ। ਜੇਕਰ ਇਸ ਫਿਲਮ ਅੰਦਰ ਸਿੱਖਾਂ ਨੂੰ ਵੱਖਵਾਦੀ ਜਾਂ ਦਹਿਸ਼ਤਗਰਦ ਵਜੋਂ ਫਿਲਮਾਇਆ ਗਿਆ ਹੈ ਤਾਂ ਇਹ ਇਕ ਗਹਿਰੀ ਸਾਜ਼ਿਸ਼ ਹੈ। ਸਿੱਖਾਂ ਪ੍ਰਤੀ ਹੋਰਨਾਂ ਕੌਮਾਂ ਅੰਦਰ ਨਫਰਤ ਪੈਦਾ ਕਰਨ ਲਈ ਇਹ ਫਿਲਮ ਇਕ ਮਨੋਵਿਗਿਆਨਕ ਹਮਲਾ ਹੈ ਜਿਸ ਉੱਪਰ ਸਰਕਾਰ ਨੂੰ ਅਗਾਊਂ ਨੋਟਿਸ ਲੈਂਦਿਆਂ ਰੋਕ ਲਗਾਉਣੀ ਚਾਹੀਦੀ ਹੈ।

ਫਿਲਮ ਸਿੱਖਾਂ ਪ੍ਰਤੀ ਨਫਰਤ ਫੈਲਾਉਣ ਦਾ ਕਰੇਗੀ ਕੰਮ

MP ਭਾਈ ਖਾਲਸਾ ਨੇ ਕਿਹਾ ਕਿ ਦੇਸ਼ ਅੰਦਰ ਸਿੱਖਾਂ ਉੱਪਰ ਨਫਰਤੀ ਹਮਲੇ ਹੋਣ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਅਜਿਹੇ ਵਿਚ ਇਹ ਫਿਲਮ ਸਿੱਖਾਂ ਪ੍ਰਤੀ ਨਫਰਤ ਫੈਲਾਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਇਸ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਫਿਲਮਾਂ ਰਾਹੀਂ ਪੂਰੀ ਤਰ੍ਹਾਂ ਉਜਾਗਰ ਨਹੀਂ ਕੀਤਾ ਗਿਆ ਪ੍ਰੰਤੂ ਸਿੱਖਾਂ ਨੂੰ ਬਦਨਾਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਭਾਈਚਾਰਕ ਸਾਂਝ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਇਤਰਾਜਯੋਗ ਫਿਲਮਾਂ ਜਾਂ ਗੀਤਾਂ ਉੱਪਰ ਪਾਬੰਦੀ ਲੱਗਣੀ ਚਾਹੀਦੀ ਹੈ। ਉਨ੍ਹਾਂ ਸਮਾਜ ਅੰਦਰ ਸਦਭਾਵਨਾ ਤੇ ਸ਼ਾਂਤੀ ਕਾਇਮ ਰੱਖਣ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਸਮਾਜ ਵਿਰੋਧੀ ਕਾਰਵਾਈਆਂ ਰੋਕਣ ਲਈ ਹਮੇਸ਼ਾ ਦ੍ਰਿੜ੍ਹ ਹਨ।

ਇਹ ਵੀ ਪੜ੍ਹੋ : ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ, ਮ੍ਰਿਤਕਾ ਦੇ ਪਰਿਵਾਰ ਨੇ ਸਹੁਰਿਆਂ ‘ਤੇ ਲਗਾਏ ਇਲਜ਼ਾਮ

ਦਰਅਸਲ , ਇਸ ਫਿਲਮ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ, ਜਿਸਨੂੰ ਖਾਲਿਸਤਾਨੀ ਸਮਰਥਕਾਂ ਦੁਆਰਾ ਸੰਤ ਮੰਨਿਆ ਜਾਂਦਾ ਹੈ ਭਾਵੇਂ ਕਿ ਭਾਰਤ ਸਰਕਾਰ ਨੇ ਉਸਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਫਿਲਮ ਬਲਿਊ ਸਟਾਰ ਓਪਰੇਸ਼ਨ ਦੇ ਆਲੇ-ਦੁਆਲੇ ਵੀ ਘੁੰਮਦੀ ਹੈ, ਜੋ ਭਿੰਡਰਾਂਵਾਲਾ ਨੂੰ ਖਤਮ ਕਰਨ ਲਈ ਸ਼ੁਰੂ ਕੀਤਾ ਗਿਆ ਸੀ।

 

 

 

 

 

 

 

ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ, ਮ੍ਰਿਤਕਾ ਦੇ ਪਰਿਵਾਰ ਨੇ ਸਹੁਰਿਆਂ ‘ਤੇ ਲਗਾਏ ਇਲਜ਼ਾਮ || News of Punjab

0
The married man died under suspicious circumstances, the family of the deceased accused the in-laws

ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ, ਮ੍ਰਿਤਕਾ ਦੇ ਪਰਿਵਾਰ ਨੇ ਸਹੁਰਿਆਂ ‘ਤੇ ਲਗਾਏ ਇਲਜ਼ਾਮ

ਫਤਿਹਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਵਿਆਹੁਤਾ ਮਹਿਲਾ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ | ਮਹਿਲਾ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੀ ਹੋਇਆ ਸੀ। ਮ੍ਰਿਤਕਾ ਦੀ ਪਛਾਣ ਗਗਨਦੀਪ ਕੌਰ (34) ਵਾਸੀ ਕੰਮਾ ਵਜੋਂ ਹੋਈ ਹੈ | ਮੌਤ ਤੋਂ ਬਾਅਦ ਗਗਨਦੀਪ ਦੇ ਮਾਪਿਆਂ ਨੇ ਸਹੁਰਿਆਂ ‘ਤੇ ਸ਼ੱਕ ਜਤਾਇਆ ਹੈ। ਜਿਸ ‘ਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਪੋਸਟ ਮਾਰਟਮ ਦੀ ਰਿਪੋਰਟ ਵਿੱਚ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਪੋਸਟਮਾਰਟਮ ਕਰਵਾਉਣ ਦੀ ਮੰਗ

ਗਗਨਦੀਪ ਦੇ ਪਿਤਾ ਮੰਗਲ ਦਾਸ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸਹੁਰਿਆਂ ਦਾ ਕਹਿਣਾ ਹੈ ਕਿ ਗਗਨਦੀਪ ਸਵੇਰੇ ਨਹਾਉਣ ਲਈ ਬਾਥਰੂਮ ਗਈ ਸੀ। ਜਦੋਂ ਬਾਥਰੂਮ ਦੇ ਅੰਦਰੋਂ ਡਿੱਗਣ ਦੀ ਆਵਾਜ਼ ਆਈ ਤਾਂ ਸਹੁਰੇ ਵਾਲੇ ਗਗਨਦੀਪ ਨੂੰ ਚੁੱਕ ਕੇ ਸਿੱਧਾ ਹਸਪਤਾਲ ਲੈ ਗਏ। ਉਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੰਗਲ ਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਸ਼ੱਕ ਸੀ। ਉਹ ਜਾਣਨਾ ਚਾਹੁੰਦਾ ਹੈ ਕਿ ਉਸ ਦੀ ਧੀ ਦੀ ਮੌਤ ਕਿਵੇਂ ਹੋਈ। ਜਿਸ ਕਾਰਨ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ : ਕੋਲਕਾਤਾ ਡਾਕਟਰ ਮਾਮਲਾ : SC ਨੇ ਡਾਕਟਰਾਂ ਦੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ

ਸਿਵਲ ਸੁਰੱਖਿਆ ਕੋਡ ਦੀ ਧਾਰਾ 194 ਤਹਿਤ ਕੀਤੀ ਗਈ ਕਾਰਵਾਈ

ਇਸ ਮਾਮਲੇ ਦੀ ਜਾਂਚ ਕਰ ਰਹੇ ਨਬੀਪੁਰ ਚੌਕੀ ਦੇ ਇੰਚਾਰਜ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਨੂੰ ਮ੍ਰਿਤਕ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਹੈ। ਇਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਵੀ ਬੁਲਾਇਆ ਗਿਆ। ਪਿਤਾ ਮੰਗਲ ਦਾਸ ਨੇ ਸ਼ੱਕ ਪ੍ਰਗਟ ਕੀਤਾ ਤਾਂ ਉਨ੍ਹਾਂ ਦੀ ਮੰਗ ‘ਤੇ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਰਿਪੋਰਟ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮੰਗਲ ਦਾਸ ਦੇ ਬਿਆਨ ਦਰਜ ਕਰਕੇ ਭਾਰਤੀ ਸਿਵਲ ਸੁਰੱਖਿਆ ਕੋਡ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਗਈ ਹੈ।

 

 

 

 

 

 

 

 

 

 

 

 

 

 

 

 

 

ਕੋਲਕਾਤਾ ਡਾਕਟਰ ਰੇ.ਪ-ਕ.ਤਲ ਮਾਮਲੇ ‘ਚ ਸੁਪਰੀਮ ਕੋਰਟ ‘ਚ ਹੋਈ ਸੁਣਵਾਈ

0

ਕੋਲਕਾਤਾ ਡਾਕਟਰ ਰੇ.ਪ-ਕ.ਤਲ ਮਾਮਲੇ ‘ਚ ਸੁਪਰੀਮ ਕੋਰਟ ‘ਚ ਹੋਈ ਸੁਣਵਾਈ

ਕੋਲਕਾਤਾ ਰੇਪ ਮਾਮਲੇ ‘ਚ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਮਾਮਲੇ ਦੀ ਸੁਣਵਾਈ CJI ਡੀਵਾਈ ਚੰਦਰਚੂੜ ਦੀ ਬੈਂਚ ਵੱਲੋਂ ਕੀਤੀ ਗਈ। ਮਾਮਲੇ ‘ਚ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਹੈ। ਇਸ ਦੇ ਨਾਲ ਹੀ ਅੱਜ ਆਰੋਪੀ ਸੰਜੇ ਰਾਏ ਦਾ ਪੋਲੀਗ੍ਰਾਫੀ ਟੈਸਟ ਹੋਵੇਗਾ। ਅਦਾਲਤ ਨੇ ਇਸ ਲਈ ਸੀਬੀਆਈ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੋਲਕਾਤਾ ‘ਚ ਇਕ ਟ੍ਰੇਨੀ ਡਾਕਟਰ ਨਾਲ ਰੇਪ ਅਤੇ ਹੱਤਿਆ ਨੂੰ ਲੈ ਕੇ ਗੁੱਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿੱਥੇ ਡਾਕਟਰ ਲਗਾਤਾਰ ਆਪਣੀ ਸੁਰੱਖਿਆ ਦੀ ਮੰਗ ਕਰ ਰਹੇ ਹਨ, ਉੱਥੇ ਹੀ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਵੀ ਆਵਾਜ਼ ਉਠਾਈ ਜਾ ਰਹੀ ਹੈ। ਇਸੇ ਦੌਰਾਨ ਡਾਕਟਰ ਦੀ ਬੇਰਹਿਮੀ ਅਤੇ ਹੱਤਿਆ ਦੇ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਵੱਡੀ ਸੁਣਵਾਈ ਹੋ ਰਹੀ ਹੈ।

ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਖ਼ੁਦ ਲਿਆ ਨੋਟਿਸ

ਇਸ ਮਾਮਲੇ ਵਿੱਚ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਖ਼ੁਦ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਨੂੰ ਅੱਜ ਸੂਚੀ ਵਿੱਚ ਸਭ ਤੋਂ ਉੱਪਰ ਰੱਖਿਆ ਗਿਆ ਹੈ। ਸੀਜੇਆਈ ਤੋਂ ਇਲਾਵਾ ਸੁਪਰੀਮ ਕੋਰਟ ਦੇ ਬੈਂਚ ਵਿੱਚ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਲ ਹਨ।

ਬੰਗਾਲ ਡਾਕਟਰਜ਼ ਐਸੋਸੀਏਸ਼ਨ ਸਮੇਤ ਹੋਰ ਪਟੀਸ਼ਨਰਾਂ ਦੇ ਵਕੀਲ ਵੀ ਹੋਏ ਪੇਸ਼

ਸੀਬੀਆਈ ਦੀ ਤਰਫੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਇਸ ਦੇ ਨਾਲ ਹੀ ਬੰਗਾਲ ਡਾਕਟਰਜ਼ ਐਸੋਸੀਏਸ਼ਨ ਸਮੇਤ ਹੋਰ ਪਟੀਸ਼ਨਰਾਂ ਦੇ ਵਕੀਲ ਵੀ ਪੇਸ਼ ਹੋਏ। ਸੁਣਵਾਈ ਦੌਰਾਨ ਸਾਲਿਸਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਇਸ ਮਾਮਲੇ ‘ਚ ਸੁਪਰੀਮ ਕੋਰਟ ਦੀ ਮਦਦ ਕਰਨਗੇ।

ਸੀਜੇਆਈ ਨੇ ਕਿਹਾ ਕਿ ਅਸੀਂ ਇਹ ਖੁਦ ਨੋਟਿਸ ਲਿਆ ਹੈ ਕਿਉਂਕਿ ਇਹ ਸਿਰਫ ਕੋਲਕਾਤਾ ਦਾ ਭਿਆਨਕ ਮਾਮਲਾ ਨਹੀਂ ਹੈ, ਸਗੋਂ ਇਹ ਦੇਸ਼ ਵਿੱਚ ਡਾਕਟਰਾਂ ਦੀ ਸੁਰੱਖਿਆ ਦਾ ਮੁੱਦਾ ਹੈ। ਖਾਸ ਤੌਰ ‘ਤੇ ਮਹਿਲਾ ਡਾਕਟਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਕੰਮ ਦੇ ਘੰਟਿਆਂ ਦਾ ਮੁੱਦਾ ਹੈ।

ਪੰਜਾਬ ‘ਚ ਅੱਜ ਫਿਰ ਤੋਂ ਬਦਲੇਗਾ ਮੌਸਮ ,2 ਦਿਨਾਂ ਲਈ ਯੈਲੋ ਅਲਰਟ ਹੋਇਆ ਜਾਰੀ || Weather News

ਸੁਪਰੀਮ ਕੋਰਟ ਨੇ ਕਿਹਾ ਕਿ ਨ ਇਸ ਗੱਲ ‘ਤੇ ਰਾਸ਼ਟਰੀ ਸਹਿਮਤੀ ਹੋਣੀ ਚਾਹੀਦੀ ਹੈ ਕਿ ਔਰਤਾਂ ਦੀ ਸੁਰੱਖਿਆ ਹੋਵੇ, ਉਨ੍ਹਾਂ ਨੂੰ ਸੰਵਿਧਾਨ ‘ਚ ਬਰਾਬਰਤਾ ਮਿਲੀ ਹੈ। ਇਹ ਸਿਰਫ਼ ਇਸ ਲਈ ਨਹੀਂ ਹੈ ਕਿਉਂਕਿ ਰੇਪ ਦਾ ਮੁੱਦਾ ਹੈ। ਇਹ ਬਹੁਤ ਚਿੰਤਾਜਨਕ ਹੈ ਅਤੇ ਪੀੜਤਾ ਦਾ ਨਾਮ ਸਾਰੇ ਮੀਡੀਆ ਵਿੱਚ ਹੈ। ਤਸਵੀਰਾਂ ਦਿਖਾਈਆਂ ਗਈਆਂ, ਇਹ ਚਿੰਤਾਜਨਕ ਹੈ। ਸਾਡਾ ਫੈਸਲਾ ਹੈ ਕਿ ਰੇਪ ਪੀੜਤਾ ਦਾ ਨਾਂ ਤੱਕ ਵੀ ਜਨਤਕ ਨਹੀਂ ਹੋਣਾ ਚਾਹੀਦਾ ਅਤੇ ਇੱਥੋਂ ਤੱਕ ਕਿ ਉਸ ਦੀਆਂ ਤਸਵੀਰਾਂ ਵੀ ਇੱਥੇ ਦਿਖਾ ਦਿੱਤੀਆਂ ਗਈਆਂ।

ਸੀਜੇਆਈ ਨੇ ਪੱਛਮੀ ਬੰਗਾਲ ਦੀ ਤਰਫੋਂ ਪੇਸ਼ ਹੋਏ ਕਪਿਲ ਸਿੱਬਲ ਨੂੰ ਕੁਝ ਸਵਾਲ ਪੁੱਛੇ ਹਨ। ਸਿੱਬਲ ਨੇ ਦੱਸਿਆ ਕਿ ਇਹ ਕਤਲ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੇ ਤੱਥ ਸਪੱਸ਼ਟ ਕਰ ਦੇਵਾਂਗਾ। ਸੀਜੇਆਈ ਨੇ ਕਿਹਾ ਕਿ ਐਫਆਈਆਰ ਵਿੱਚ ਕਤਲ ਸਪੱਸ਼ਟ ਨਹੀਂ ਹੈ। ਸਿੱਬਲ ਨੇ ਕਿਹਾ ਕਿ ਨਹੀਂ, ਅਜਿਹਾ ਨਹੀਂ ਹੈ। ਸੀਜੇਆਈ ਨੇ ਕਿਹਾ ਕਿ ਇੰਨਾ ਭਿਆਨਕ ਅਪਰਾਧ ਹੋਇਆ ਅਤੇ ਅਪਰਾਧ ਦੇ ਸਥਾਨ ਨੂੰ ਸੁਰੱਖਿਅਤ ਨਹੀਂ ਰੱਖਿਆ ਗਿਆ। ਪੁਲਿਸ ਕੀ ਕਰ ਰਹੀ ਸੀ?

ਰਾਸ਼ਟਰੀ ਟਾਸਕ ਫੋਰਸ ਦਾ ਗਠਨ

ਐਸਜੀ ਨੇ ਕਿਹਾ ਕਿ ਸੈਕਸੁਅਲ ਪਰਵਟ ਪੂਰੀ ਤਰ੍ਹਾਂ ਨਾਲ ਜਾਨਵਰਾਂ ਵਰਗਾ ਸੀ ਅਤੇ ਪੁਲਿਸ ਫੇਲ੍ਹ ਹੋ ਗਈ ਸੀ। ਸੀਜੇਆਈ ਨੇ ਕਿਹਾ ਕਿ ਅਸੀਂ ਸੀਬੀਆਈ ਤੋਂ ਸਟੇਟਸ ਰਿਪੋਰਟ ਤਲਬ ਕਰਦੇ ਹਾਂ ਅਤੇ ਇੱਕ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਜਾਵੇ, ਜੋ ਦੇਸ਼ ਭਰ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੇ ਸੁਝਾਅ ਦੇਵੇਗੀ। ਅਸੀਂ ਪੂਰੇ ਮਾਮਲੇ ਦੀ ਨਿਗਰਾਨੀ ਕਰਾਂਗੇ।

ਇਹ ਵੀ ਪੜ੍ਹੋ ਪੁਲਿਸ ਨੇ ਗੈਂਗਸਟਰ ਸਾਗਰ ਨਿਊਟਨ ਨੂੰ ਕੀਤਾ ਗ੍ਰਿਫਤਾਰ ॥ Latest News

ਇਸ ਮਾਮਲੇ ਨੂੰ ਲੈ ਕੇ ਕਾਨੂੰਨੀ ਅਤੇ ਸਿਆਸੀ ਘਮਾਸਾਨ ਦੇ ਨਾਲ-ਨਾਲ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ। ਕੋਲਕਾਤਾ ‘ਚ ਪੀੜਤਾ ਦੇ ਬਚਪਨ ਦੇ ਦੋਸਤ ਨੇ ਕਾਲਾ ਰਿਬਨ ਬੰਨ੍ਹ ਕੇ ਆਪਣਾ ਰੋਸ ਪ੍ਰਗਟ ਕੀਤਾ ਹੈ, ਉਥੇ ਹੀ ਕੋਲਕਾਤਾ ਦੇ

ਬੰਗਾਲ ਸਰਕਾਰ ਨੇ ਕੀਤਾ SIT ਦਾ ਗਠਨ

ਇੱਧਰ, ਪੱਛਮੀ ਬੰਗਾਲ ਸਰਕਾਰ ਨੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਲਈ ਆਈਪੀਐਸ ਡਾਕਟਰ ਪ੍ਰਣਵ ਕੁਮਾਰ ਦੀ ਅਗਵਾਈ ਵਿੱਚ ਇੱਕ ਐਸਆਈਟੀ ਦਾ ਗਠਨ ਕੀਤਾ ਹੈ। ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ‘ਤੇ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਦਾ ਗਠਨ ਕੀਤਾ ਗਿਆ ਸੀ। ਮੁਰਸ਼ਿਦਾਬਾਦ ਰੇਂਜ ਦੇ ਡੀਆਈਜੀ ਵਕਾਰ ਰਜ਼ਾ, ਸੀਆਈਡੀ ਦੇ ਡੀਆਈਜੀ ਸੋਮਾ ਦਾਸ ਮਿੱਤਰਾ ਅਤੇ ਕੋਲਕਾਤਾ ਪੁਲਿਸ ਦੀ ਡੀਸੀਪੀ ਇੰਦਰਾ ਮੁਖਰਜੀ ਵੀ ਟੀਮ ਵਿੱਚ ਸ਼ਾਮਲ ਹੋਣਗੇ।

ਕੋਲਕਾਤਾ ਡਾਕਟਰ ਮਾਮਲਾ : SC ਨੇ ਡਾਕਟਰਾਂ ਦੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ || Latest Update

0
Kolkata doctor case: SC formed a task force for the protection of doctors

ਕੋਲਕਾਤਾ ਡਾਕਟਰ ਮਾਮਲਾ : SC ਨੇ ਡਾਕਟਰਾਂ ਦੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ

ਕੋਲਕਾਤਾ ‘ਚ ਡਾਕਟਰ ਨਾਲ ਹੋਈ ਦਰਿੰਦਗੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਹੈ। ਸੁਪਰੀਮ ਕੋਰਟ ਨੇ ਜੂਨੀਅਰ ਡਾਕਟਰ ਦੇ ਮਾਮਲੇ ਅਤੇ ਹਸਪਤਾਲ ਵਿੱਚ ਭੰਨਤੋੜ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਵਿੱਚ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਲ ਸਨ।

ਕਈ ਹੋਰ ਡਾਕਟਰਾਂ ਦੇ ਨਾਂ ਸ਼ਾਮਲ

ਬੈਂਚ ਨੇ ਇਸ ਮਾਮਲੇ ‘ਚ ਪੀੜਤ ਦੀ ਪਛਾਣ ਸਾਹਮਣੇ ਆਉਣ ‘ਤੇ ਚਿੰਤਾ ਪ੍ਰਗਟਾਈ ਹੈ। ਇਸ ਤੋਂ ਇਲਾਵਾ ਪੁਲਿਸ ਜਾਂਚ ਤੋਂ ਲੈ ਕੇ ਆਰਜੀ ਕਾਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਦੀ ਇਸ ਮਾਮਲੇ ਵਿੱਚ ਭੂਮਿਕਾ ਤੱਕ ਹਰ ਚੀਜ਼ ‘ਤੇ ਸਵਾਲ ਉਠਾਏ ਗਏ ਹਨ। ਅਦਾਲਤ ਨੇ ਇਸ ਮਾਮਲੇ ਵਿੱਚ ਅੱਠ ਮੈਂਬਰੀ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ। ਏਮਜ਼ ਦੇ ਨਿਰਦੇਸ਼ਕ ਡਾਕਟਰ ਐਮ ਸ੍ਰੀਨਿਵਾਸਨ ਤੋਂ ਇਲਾਵਾ ਇਸ ਵਿੱਚ ਕਈ ਹੋਰ ਡਾਕਟਰਾਂ ਦੇ ਨਾਂ ਸ਼ਾਮਲ ਸਨ।

ਮਹਿਲਾਵਾਂ ਨੂੰ ਸੁਰੱਖਿਆ ਤੋਂ ਰੱਖਿਆ ਜਾ ਰਿਹਾ ਵਾਂਝਾ

ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ਇਹ ਸਿਰਫ਼ ਕਤਲ ਦਾ ਮਾਮਲਾ ਨਹੀਂ ਹੈ। ਅਸੀਂ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਬੈਂਚ ਨੇ ਕਿਹਾ ਕਿ ਮਹਿਲਾਵਾਂ ਨੂੰ ਸੁਰੱਖਿਆ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਬੈਂਚ ਨੇ ਪੁੱਛਿਆ ਕਿ ਅਜਿਹੇ ਹਾਲਾਤ ਵਿੱਚ ਡਾਕਟਰ ਕਿਵੇਂ ਕੰਮ ਕਰਨਗੇ। ਅਸੀਂ ਦੇਖਿਆ ਹੈ ਕਿ ਕਈ ਥਾਵਾਂ ‘ਤੇ ਉਨ੍ਹਾਂ ਲਈ ਆਰਾਮ ਕਰਨ ਲਈ ਕਮਰੇ ਵੀ ਨਹੀਂ ਹਨ।

ਸੁਪਰੀਮ ਕੋਰਟ ਨੇ ਕਿਹਾ, “ਜੇਕਰ ਮਹਿਲਾਵਾਂ ਕੰਮ ‘ਤੇ ਜਾਣ ਦੇ ਯੋਗ ਨਹੀਂ ਹਨ ਅਤੇ ਕੰਮ ਕਰਨ ਦੀਆਂ ਸਥਿਤੀਆਂ ਸੁਰੱਖਿਅਤ ਨਹੀਂ ਹਨ ਤਾਂ ਅਸੀਂ ਉਨ੍ਹਾਂ ਨੂੰ ਬਰਾਬਰੀ ਤੋਂ ਇਨਕਾਰ ਕਰ ਰਹੇ ਹਾਂ। ਜ਼ਿਆਦਾਤਰ ਨੌਜਵਾਨ ਡਾਕਟਰ 36 ਘੰਟੇ ਕੰਮ ਕਰਦੇ ਹਨ। ਸਾਨੂੰ ਕੰਮ ਕਰਨ ਲਈ ਸੁਰੱਖਿਅਤ ਸਥਿਤੀਆਂ ਨੂੰ ਯਕੀਨੀ ਬਣਾਉਣ ਲਈ ਇੱਕ ਰਾਸ਼ਟਰੀ ਪ੍ਰੋਟੋਕੋਲ ਬਣਾਉਣ ਦੀ ਜ਼ਰੂਰਤ ਹੈ।”

ਪੀੜਤਾ ਦੀ ਪਛਾਣ ਜ਼ਾਹਰ ਕਰਨ ‘ਤੇ ਵੀ ਜਤਾਈ ਨਾਰਾਜ਼ਗੀ

ਸੁਪਰੀਮ ਕੋਰਟ ਨੇ ਪੀੜਤਾ ਦੀ ਪਛਾਣ ਜ਼ਾਹਰ ਕਰਨ ‘ਤੇ ਵੀ ਨਾਰਾਜ਼ਗੀ ਜਤਾਈ। ਅਦਾਲਤ ਨੇ ਕਿਹਾ ਕਿ ਇਹ ਘਟਨਾ ਦੁਖਦ ਹੈ। ਸੁਪਰੀਮ ਕੋਰਟ ਨੇ ਐਲਾਨ ਕੀਤਾ ਕਿ ਇਸ ਘਟਨਾ ਤੋਂ ਬਾਅਦ ਉਹ ਡਾਕਟਰਾਂ ਦੀ ਹਾਲਤ ਬਾਰੇ ਨੈਸ਼ਨਲ ਟਾਸਕ ਫੋਰਸ ਬਣਾਉਣ ਜਾ ਰਹੀ ਹੈ। ਇਹ ਟਾਸਕ ਫੋਰਸ ਅਦਾਲਤ ਦੀ ਨਿਗਰਾਨੀ ਹੇਠ ਕੰਮ ਕਰੇਗੀ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ CBI ਤੋਂ 22 ਅਗਸਤ ਤੱਕ ਸਟੇਟਸ ਰਿਪੋਰਟ ਵੀ ਮੰਗੀ ਹੈ। ਇਸ ਤੋਂ ਇਲਾਵਾ CBI ਨੂੰ ਤਿੰਨ ਮਹੀਨਿਆਂ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਸੌਂਪਣ ਦੇ ਵੀ ਹੁਕਮ ਦਿੱਤੇ ਗਏ ਹਨ। ਅਦਾਲਤ ਨੇ ਟਾਸਕ ਫੋਰਸ ਤੋਂ ਤਿੰਨ ਹਫ਼ਤਿਆਂ ਵਿੱਚ ਰਿਪੋਰਟ ਮੰਗੀ ਹੈ।

FIR ਦਰਜ ਕਰਨ ਵਿੱਚ ਵੀ ਹੋਈ ਦੇਰੀ

ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਪੁਲਿਸ ਦੀ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਹਨੇਰੇ ‘ਚ ਰੱਖਣ ਦੇ ਦੋਸ਼ਾਂ ‘ਤੇ ਵੀ ਸਵਾਲ ਚੁੱਕੇ ਹਨ। ਅਦਾਲਤ ਨੇ ਕਿਹਾ ਕਿ ਇਹ ਅਪਰਾਧ ਦਾ ਮਾਮਲਾ ਨਹੀਂ ਹੈ। ਇਸ ਮਾਮਲੇ ਵਿੱਚ FIR ਦਰਜ ਕਰਨ ਵਿੱਚ ਵੀ ਦੇਰੀ ਹੋਈ। FIR ਦਰਜ ਕਰਵਾਉਣ ਦੀ ਜ਼ਿੰਮੇਵਾਰੀ ਹਸਪਤਾਲ ਦੀ ਸੀ। ਪਰ ਦੇਰ ਰਾਤ FIR ਦਰਜ ਕਾਰਵਾਈ ਗਈ। ਇਸ ਮਾਮਲੇ ਵਿੱਚ ਹਸਪਤਾਲ ਪ੍ਰਬੰਧਨ ਕੀ ਕਰ ਰਿਹਾ ਸੀ? ਮ੍ਰਿਤਕਾ ਦੀ ਲਾਸ਼ ਵੀ ਕਾਫੀ ਦੇਰ ਬਾਅਦ ਵਾਰਸਾਂ ਹਵਾਲੇ ਕੀਤੀ ਗਈ।

ਇਹ ਬਹੁਤ ਡਰਾਉਣੀ ਘਟਨਾ

ਅਦਾਲਤ ਨੇ ਆਰਜੀ ਕਾਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਬਾਰੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ। ਅਦਾਲਤ ਨੇ ਕਿਹਾ ਕਿ ਇਹ ਬਹੁਤ ਡਰਾਉਣੀ ਘਟਨਾ ਹੈ। ਪ੍ਰਿੰਸੀਪਲ ਨੇ ਸਭ ਤੋਂ ਪਹਿਲਾਂ ਮਾਮਲੇ ਨੂੰ ਖੁਦਕੁਸ਼ੀ ਕਹਿਣ ਦੀ ਕੋਸ਼ਿਸ਼ ਕੀਤੀ। ਆਖਿਰ ਪ੍ਰਿੰਸੀਪਲ ਕੀ ਕਰ ਰਿਹਾ ਸੀ? ਸੁਪਰੀਮ ਕੋਰਟ ਨੇ ਪੁੱਛਿਆ ਕਿ ਇਸ ਮਾਮਲੇ ਤੋਂ ਬਾਅਦ ਪ੍ਰਿੰਸੀਪਲ ਨੂੰ ਕਿਸੇ ਹੋਰ ਥਾਂ ‘ਤੇ ਕਿਵੇਂ ਨਿਯੁਕਤ ਕੀਤਾ ਗਿਆ?

ਡਾਕਟਰਾਂ ਵਿੱਚ ਭਾਰੀ ਰੋਸ

ਧਿਆਨਯੋਗ ਹੈ ਕਿ 9 ਅਗਸਤ ਦੀ ਰਾਤ ਨੂੰ ਆਰਜੀ ਕਾਰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਨਾਲ ਦਰਿੰਦਗੀ ਕੀਤੀ ਗਈ ਸੀ | ਜਿਸ ਤੋਂ ਬਾਅਦ ਅਗਲੇ ਦਿਨ ਸਵੇਰੇ ਉਸ ਦੀ ਲਾਸ਼ ਮਿਲੀ ,ਜਿਸ ਕਾਰਨ ਡਾਕਟਰਾਂ ਵਿੱਚ ਭਾਰੀ ਰੋਸ ਹੈ। ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਬੰਗਾਲ ਪੁਲਿਸ ਤੋਂ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪ ਦਿੱਤੀ ਹੈ। ਸੁਪਰੀਮ ਕੋਰਟ ਨੇ ਇਸ ਤੱਥ ਦਾ ਖੁਦ ਨੋਟਿਸ ਲਿਆ ਹੈ ਕਿ ਕਲਕੱਤਾ ਹਾਈ ਕੋਰਟ ਪਹਿਲਾਂ ਹੀ ਇਸ ਕੇਸ ਵਿੱਚ ਸ਼ਾਮਲ ਸੀ।

ਇਹ ਵੀ ਪੜ੍ਹੋ : ਧੋਨੀ ਤੋਂ ਬਾਅਦ ਹੁਣ ਯੁਵਰਾਜ ਸਿੰਘ ਦੇ ਜੀਵਨ ‘ਤੇ ਬਣੇਗੀ ਫਿਲਮ , ਜਾਣੋ ਕਿਹੜਾ ਅਦਾਕਾਰ ਨਿਭਾਵੇਗਾ ਇਹ ਮੁੱਖ ਕਿਰਦਾਰ ?

ਪੀੜਤਾ ਦੀ ਪਛਾਣ ਦਾ ਖੁਲਾਸਾ ਕਰਨ ਲਈ ਇਕ ਵਿਅਕਤੀ ਗ੍ਰਿਫਤਾਰ

ਕੋਲਕਾਤਾ ‘ਚ ਪੁਲਿਸ ਨੇ ਪੀੜਤਾ ਦੀ ਪਛਾਣ ਦਾ ਖੁਲਾਸਾ ਕਰਨ ਲਈ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਤਾਲਤਾਲਾ ‘ਚ ਦਰਜ ਕਰਵਾਈ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਮ੍ਰਿਤਕ ਮਹਿਲਾ ਡਾਕਟਰ ਨਾਲ ਸਬੰਧਤ ਤਿੰਨ ਸਟੋਰੀਆਂ ਇੰਸਟਾਗ੍ਰਾਮ ‘ਤੇ ਇਕ ਅਕਾਊਂਟ ‘ਤੇ ਸ਼ੇਅਰ ਕੀਤੀਆਂ ਗਈਆਂ ਹਨ ਅਤੇ ਇਸ ਵਿਚ ਪੀੜਤ ਦੀ ਫੋਟੋ ਅਤੇ ਪਛਾਣ ਦਾ ਖੁਲਾਸਾ ਕੀਤਾ ਗਿਆ ਹੈ। ਪੁਲਿਸ ਨੇ ਗ੍ਰਿਫਤਾਰ ਵਿਅਕਤੀ ਦੀ ਪਛਾਣ ਨਹੀਂ ਦੱਸੀ ਹੈ।

 

 

 

 

 

 

 

 

 

 

 

 

 

 

 

ਧੋਨੀ ਤੋਂ ਬਾਅਦ ਹੁਣ ਯੁਵਰਾਜ ਸਿੰਘ ਦੇ ਜੀਵਨ ‘ਤੇ ਬਣੇਗੀ ਫਿਲਮ , ਜਾਣੋ ਕਿਹੜਾ ਅਦਾਕਾਰ ਨਿਭਾਵੇਗਾ ਇਹ ਮੁੱਖ ਕਿਰਦਾਰ ? || Sports News

0
After Dhoni, a film will be made on the life of Yuvraj Singh, do you know which actor will play this lead role?

ਧੋਨੀ ਤੋਂ ਬਾਅਦ ਹੁਣ ਯੁਵਰਾਜ ਸਿੰਘ ਦੇ ਜੀਵਨ ‘ਤੇ ਬਣੇਗੀ ਫਿਲਮ , ਜਾਣੋ ਕਿਹੜਾ ਅਦਾਕਾਰ ਨਿਭਾਵੇਗਾ ਇਹ ਮੁੱਖ ਕਿਰਦਾਰ ?

MS ਧੋਨੀ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਦੇ ਮਹਾਨ ਆਲਰਾਊਂਡਰ ਯੁਵਰਾਜ ਸਿੰਘ ਦੇ ਜੀਵਨ ‘ਤੇ ਫਿਲਮ ਬਣਨ ਜਾ ਰਹੀ ਹੈ। ਯੁਵਰਾਜ ਸਿੰਘ ਨੇ ਖੁਦ ਆਪਣੀ ਬਾਇਓਪਿਕ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਫਿਲਮ ਆਲੋਚਕ ਤਰਨ ਆਦਰਸ਼ ਨੇ ਵੀ ਇਕ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਧਿਆਨਯੋਗ ਹੈ ਕਿ ਭਾਰਤ ਦੀ ਟੀ-20 ਵਿਸ਼ਵ ਕੱਪ ਅਤੇ ਵਨਡੇ ਵਿਸ਼ਵ ਕੱਪ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਦਾ ਸਫਰ ਬਹੁਤ ਸ਼ਾਨਦਾਰ ਰਿਹਾ ਹੈ । ਉਹ ਕੈਂਸਰ ਨਾਲ ਲੜਨ ਤੋਂ ਬਾਅਦ ਮੈਦਾਨ ‘ਤੇ ਪਰਤਿਆ, ਜੋ ਹਰ ਕਿਸੇ ਨੂੰ ਪ੍ਰੇਰਿਤ ਕਰਦਾ ਹੈ।

ਫਿਲਮ ਮੇਕਰ ਦਾ ਕੀਤਾ ਧੰਨਵਾਦ

ਯੁਵਰਾਜ ਸਿੰਘ ਨੇ 2007 ਦੇ ਟੀ-20 ਵਿਸ਼ਵ ਕੱਪ ਵਿੱਚ ਇੰਗਲੈਂਡ ਖ਼ਿਲਾਫ਼ ਛੇ ਛੱਕੇ ਮਾਰ ਸਭ ਦਾ ਦਿਲ ਜਿੱਤ ਲਿਆ ਸੀ ਤੇ 2011 ਦੇ ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਮੈਚ ਨੂੰ ਭਾਰਤ ਦੀ ਝੋਲੀ ਵਿੱਚ ਪਾਉਣ ‘ਚ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ | ਬੱਲੇ ਅਤੇ ਗੇਂਦ ਤੋਂ ਇਲਾਵਾ ਫੀਲਡਿੰਗ ‘ਚ ਵੀ ਯੁਵਰਾਜ ਸਿੰਘ ਨੇ ਅਜਿਹੀ ਛਾਪ ਛੱਡੀ ਜਿਸ ਨੂੰ ਨੌਜਵਾਨ ਅੱਜ ਵੀ ਫਾਲੋ ਕਰਦੇ ਹਨ। ਇਸ ਮਹਾਨ ਕ੍ਰਿਕਟਰ ਦੀ ਜ਼ਿੰਦਗੀ ‘ਤੇ ਫਿਲਮ ਬਣਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੰਦੇ ਹੋਏ ਯੁਵਰਾਜ ਸਿੰਘ ਨੇ ਫਿਲਮ ਮੇਕਰ ਦਾ ਧੰਨਵਾਦ ਕੀਤਾ ਹੈ।

ਕੌਣ ਆਵੇਗਾ ਮੁੱਖ ਭੂਮਿਕਾ ‘ਚ ਨਜ਼ਰ

ਯੁਵਰਾਜ ਸਿੰਘ ਦੀ ਬਾਇਓਪਿਕ ਨੂੰ ਭੂਸ਼ਣ ਕੁਮਾਰ-ਰਵੀ ਭਾਗਚੰਦਕਾ ਪ੍ਰੋਡਿਊਸ ਕਰਨਗੇ। ਨਾਲ ਹੀ ਇਸ ਫਿਲਮ ‘ਚ ਯੁਵੀ ਦੇ ਕਿਰਦਾਰ ਨੂੰ ਪਰਦੇ ‘ਤੇ ਜ਼ਿੰਦਾ ਕੀਤਾ ਜਾਵੇਗਾ ਜਾਂ ਨਹੀਂ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਬਾਲੀਵੁੱਡ ਦੇ ਉੱਭਰਦੇ ਕਲਾਕਾਰ ਸਿਧਾਂਤ ਚਤੁਰਵੇਦੀ ਨੇ ਯੁਵਰਾਜ ਸਿੰਘ ਦੀ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾਉਣ ਦੀ ਇੱਛਾ ਜਤਾਈ ਸੀ। ਯੁਵਰਾਜ ਸਿੰਘ ਦੇ ਕਿਰਦਾਰ ਨੂੰ ਪਰਦੇ ‘ਤੇ ਜ਼ਿੰਦਾ ਕਰਨ ਲਈ ਰਣਵੀਰ ਕਪੂਰ ਵੀ ਵਧੀਆ ਵਿਕਲਪ ਹੋ ਸਕਦੇ ਹਨ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦਾ ਕਿਰਦਾਰ ਨਿਭਾਅ ਚੁੱਕੇ ਹਨ।

ਇਹ ਵੀ ਪੜ੍ਹੋ : ਅੱਜ ਨਾਂਦੇੜ ਜਾਣਗੇ ਮੁੱਖ ਮੰਤਰੀ ਮਾਨ, ਪਰਿਵਾਰ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਣਗੇ ਨਤਮਸਤਕ

ਸੁਸ਼ਾਂਤ ਸਿੰਘ ਰਾਜਪੂਤ ਬਣੇ ਸੀ ਧੋਨੀ

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ ‘ਤੇ ਆਧਾਰਿਤ ਫਿਲਮ ਐਮਐਸ ਧੋਨੀ – ਦ ਅਨਟੋਲਡ ਸਟੋਰੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ | ਇਹ ਫਿਲਮ ਬਾਕਸ ਆਫਿਸ ‘ਤੇ ਹਿੱਟ ਰਹੀ ਸੀ। ਸੁਸ਼ਾਂਤ ਨੇ ਪਰਦੇ ‘ਤੇ ਧੋਨੀ ਦਾ ਕਿਰਦਾਰ ਇਸ ਤਰ੍ਹਾਂ ਨਿਭਾਇਆ ਕਿ ਲੋਕ ਉਨ੍ਹਾਂ ਨੂੰ ਅਸਲ ਜ਼ਿੰਦਗੀ ‘ਚ ਵੀ ਧੋਨੀ ਵਾਂਗ ਸਮਝਣ ਲੱਗੇ।

 

 

 

 

 

 

 

 

 

 

 

 

 

 

 

 

 

 

 

 

 

 

ਅੱਜ ਨਾਂਦੇੜ ਜਾਣਗੇ ਮੁੱਖ ਮੰਤਰੀ ਮਾਨ, ਪਰਿਵਾਰ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਣਗੇ ਨਤਮਸਤਕ || Punjab Update

0
Chief Minister Mann will go to Nanded today, along with his family will pay obeisance at Sachkhand Sri Hazur Sahib

ਅੱਜ ਨਾਂਦੇੜ ਜਾਣਗੇ ਮੁੱਖ ਮੰਤਰੀ ਮਾਨ, ਪਰਿਵਾਰ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਣਗੇ ਨਤਮਸਤਕ

ਪੰਜਾਬ ਦੇ CM ਭਗਵੰਤ ਮਾਨ ਅੱਜ ਨਾਂਦੇੜ ਜਾਣਗੇ। ਜਿੱਥੇ ਉਹ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣਗੇ | ਉਹ ਦੁਪਹਿਰ 2 ਵਜੇ ਉੱਥੇ ਪਹੁੰਚਣਗੇ | ਉਹ ਕਰੀਬ 3 ਘੰਟੇ ਉੱਥੇ ਰੁਕਣਗੇ | ਜਿਸ ਤੋਂ ਬਾਅਦ ਉਹ ਸ਼ਾਮ 5 ਵਜੇ ਮੁੰਬਈ ਲਈ ਰਵਾਨਾ ਹੋਣਗੇ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ।

ਸ੍ਰੀ ਹਜ਼ੂਰ ਸਾਹਿਬ ਅਚਲ ਨਗਰ ਸਾਹਿਬ ਵੀ ਕਿਹਾ ਜਾਂਦਾ

ਹਜ਼ੂਰ ਸਾਹਿਬ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਚਲ ਨਗਰ ਸਾਹਿਬ ਵੀ ਕਿਹਾ ਜਾਂਦਾ ਹੈ। ਇਹ ਸਿੱਖ ਧਰਮ ਦੇ 5 ਤਖ਼ਤਾਂ ਵਿੱਚੋਂ ਇੱਕ ਹੈ। ਇੱਥੇ ਸਥਿਤ ਗੁਰਦੁਆਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਆਖਰੀ ਦਿਨ ਇਸ ਅਸਥਾਨ ‘ਤੇ ਬਿਤਾਏ। 7 ਅਕਤੂਬਰ 1708 ਨੂੰ ਉਹ ਬ੍ਰਹਮ ਪ੍ਰਕਾਸ਼ ਵਿੱਚ ਲੀਨ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਫਿਰ ਤੋਂ ਬਦਲੇਗਾ ਮੌਸਮ ,2 ਦਿਨਾਂ ਲਈ ਯੈਲੋ ਅਲਰਟ ਹੋਇਆ ਜਾਰੀ

ਸਿੱਖ ਜਥੇਬੰਦੀਆਂ ਨੇ ਪ੍ਰਗਟਾਇਆ ਸੀ ਇਤਰਾਜ਼

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਲ ਸਬੰਧਤ ਐਕਟ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਸੀ। ਪੰਜਾਬ ਤੋਂ ਲੈ ਕੇ ਪੂਰੀ ਦੁਨੀਆ ਵਿੱਚ ਰੋਸ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਸੀ। ਇਸ ਗੱਲ ਨੂੰ ਸਿੱਖ ਧਾਰਮਿਕ ਅਸਥਾਨਾਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੱਤਾ ਗਿਆ। ਵਿਰੋਧ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਇਸ ਨੂੰ ਵਿਧਾਨ ਸਭਾ ‘ਚ ਪੇਸ਼ ਕਰਨ ਦਾ ਫੈਸਲਾ ਟਾਲ ਦਿੱਤਾ ਸੀ।