Home Blog Page 1381

ਪੁਲਿਸ ਨੇ ਅੰਤਰਰਾਜੀ ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਕੀਤਾ ਕਾਬੂ

0

ਪੁਲਿਸ ਨੇ ਅੰਤਰਰਾਜੀ ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਕੀਤਾ ਕਾਬੂ

ਪੰਜਾਬ  ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਇੱਕ ਵੱਡੀ ਸਫਲਤਾ ਦਰਜ ਕਰਦੇ ਹੋਏ ਐਸ.ਏ.ਐਸ.ਨਗਰ ਪੁਲਿਸ ਨੇ , ਬੰਦੂਕ ਦੀ ਨੋਕ ’ਤੇ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ  ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਪਿੰਡ ਲੇਹਲੀ ਨੇੜੇ ਸੰਖੇਪ  ਮੁੱਠਭੇੜ ਤੋਂ ਬਾਅਦ ਗ੍ਰਿਫਤਾਰ ਕੀਤਾ ਅਤੇ ਉਸਦੇ ਕਬਜ਼ੇ ਚੋਂ ਇੱਕ .32 ਕੈਲੀਬਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ(ਡੀਜੀਪੀ)ਪੰਜਾਬ ਨੇ ਐਤਵਾਰ ਨੂੰ ਇਥੇ ਦੱਸਿਆ ਕਿ  ਫੜੇ ਗਏ ਮੁਲਜ਼ਮ ਦੀ ਪਛਾਣ ਸਤਪ੍ਰੀਤ ਸਿੰਘ ਉਰਫ ਸੱਤੀ ਵਾਸੀ ਦੰਦਰਾਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇੱਕ ਪਲੈਟੀਨਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ ਜਿਸਨੂੰ ਉਕਤ ਖੁਦ ਚਲਾ ਰਿਹਾ ਸੀ।

ਲੁੱਟਾਂ/ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ  ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਚੋਰੀ ਅਤੇ ਲੁੱਟ-ਖੋਹ ਦੇ ਕਈ ਅਪਰਾਧਿਕ ਮਾਮਲੇ ਦਰਜ ਹਨ। ਸੱਤੀ ਦੇ ਗਿਰੋਹ ਨੇ ਮੁੱਖ ਤੌਰ ’ਤੇ ਅੰਬਾਲਾ-ਡੇਰਾਬੱਸੀ ਹਾਈਵੇਅ ’ਤੇ ਰੁਕੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਹਾਲ ਹੀ ਵਿੱਚ ਇਸ ਗਿਰੋਹ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਕਈ ਲੁੱਟਾਂ/ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਮੁਲਜ਼ਮ ਸੱਤੀ ਆਪਣੇ  ਤਿੰਨ ਹੋਰ ਸਾਥੀਆਂ ਨਾਲ 3 ਅਤੇ 10 ਨਵੰਬਰ 2024 ਨੂੰ ਹਾਈਵੇਅ ’ਤੇ ਦੇਰ ਰਾਤ ਹੋਈਆਂ ਦੋ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਸੀ, ਜਿਸ ਵਿੱਚ ਸਬ-ਡਵੀਜ਼ਨ ਡੇਰਾਬੱਸੀ ਦੇ ਲਾਲੜੂ ਇਲਾਕੇ ਵਿੱਚ ਬੰਦੂਕ ਦੀ ਨੋਕ ’ਤੇ ਨਕਦੀ, ਮੋਬਾਈਲ ਅਤੇ ਸੋਨੇ ਦੇ ਗਹਿਣੇ ਲੁੱਟੇ ਗਏ ਸਨ।

ਡੀਜੀਪੀ ਨੇ ਦੱਸਿਆ ਕਿ ਉਸਦੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਐਸ.ਏ.ਐਸ.ਨਗਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀ.) ਦੀਪਕ ਪਾਰੀਕ ਨੇ ਦੱਸਿਆ ਕਿ ਲੁੱਟ/ਖੋਹ ਦੀਆਂ ਵਾਰਦਾਤਾਂ ਦੀ ਜਾਂਚ ਦੌਰਾਨ ਸੱਤੀ ਦੀ ਅਗਵਾਈ ਵਾਲੇ ਇਸ ਲੁਟੇਰਾ ਗਿਰੋਹ ਬਾਰੇ ਪੁਖ਼ਤਾ ਇਤਲਾਹ ਮਿਲੀ ਸੀ ,ਜੋ ਕਿ ਹਾਲ ਹੀ ਵਿੱਚ ਲਾਲੜੂ ਵਿਖੇ ਦੇਰ ਰਾਤ ਵਾਪਰੀਆਂ ਘਟਨਾਵਾਂ ਤੋਂ ਜੁਟਾਏ ਗਏ ਸਬੂਤਾਂ ਅਤੇ ਤੱਥਾਂ ਨਾਲ ਮੇਲ ਖਾਂਦੀ ਸੀ।

ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋ.ਲੀਆਂ ਮਾਰ ਕੇ ਕੀਤੇ ਕਤ.ਲ || Punjab News

ਉਨ੍ਹਾਂ ਕਿਹਾ ਕਿ ਪੂਰੀ ਮੁਸਤੈਦੀ ਨਾਲ ਫੌਰੀ ਕਾਰਵਾਈ ਕਰਦਿਆਂ ਹੋਏ ਡੀ.ਐਸ.ਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਵੱਲੋਂ ਤਕਨੀਕੀ ਸਾਧਨਾਂ ਦਾ ਸੁਚੱਜਾ ਇਸਤੇਮਾਲ ਕਰਦੇ ਹੋਏ ਪਿੰਡ ਲੇਹਲੀ ਨੇੜੇ ਸੱਤੀ ਦੀ ਮੌਜੂਦਗੀ ਨੂੰ ਟਰੇਸ ਕਰ ਲਿਆ ਗਿਆ। ਜਦੋਂ ਪੁਲਿਸ ਟੀਮਾਂ ਮੋਟਰਸਾਈਕਲ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਸੱਤੀ ਦਾ ਪਿੱਛਾ ਕਰ ਰਹੀਆਂ ਸਨ, ਤਾਂ ਉਕਤ ਨੇ ਪੁਲਿਸ ਟੀਮ ’ਤੇ ਗੋਲੀ ਬਾਰੀ ਕਰਨੀ ਸ਼ੁਰੂ ਕਰ ਦਿੱਤੀ।

ਐਸਐਸਪੀ ਨੇ ਦੱਸਿਆ ਕਿ  ਪੁਲਿਸ ਦੀ ਗੱਡੀ ’ਤੇ ਤਿੰਨ ਗੋਲੀਆਂ ਲੱਗੀਆਂ ਅਤੇ ਪੁਲੀਸ ਟੀਮਾਂ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਮੁਲਜ਼ਮ ਸੱਤੀ ਦੀ ਸੱਜੀ ਲੱਤ ’ਤੇ ਗੋਲੀ ਲੱਗੀ । ਉਨ੍ਹਾਂ ਕਿਹਾ ਕਿ ਸੱਤੀ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰੀ  ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਥਾਣਾ ਲਾਲੜੂ ਵਿਖੇ ਐਫਆਈਆਰ ਨੰਬਰ 171 ਅਧੀਨ  ਧਾਰਾ 109, 132 ਅਤੇ 221 ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਕੇਸ ਦਰਜ ਕੀਤਾ  ਗਿਆ ਹੈ।
ਅੰਬਾਲਾ-ਡੇਰਾਬੱਸੀ ਹਾਈਵੇਅ ’ਤੇ ਰੁਕੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਪੰਜਾਬ ਤੇ ਹਰਿਆਣਾ ਵਿੱਚ ਕਈ ਲੁੱਟਾਂ/ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਮੁਲਜ਼ਮ ਸੱਤੀ ਆਪਣੇ  ਤਿੰਨ ਹੋਰ ਸਾਥੀਆਂ ਨਾਲ 3 ਅਤੇ 10 ਨਵੰਬਰ 2024 ਨੂੰ ਹਾਈਵੇਅ ’ਤੇ ਦੇਰ ਰਾਤ ਹੋਈਆਂ ਦੋ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਸੀ, ਜਿਸ ਵਿੱਚ ਸਬ-ਡਵੀਜ਼ਨ ਡੇਰਾਬੱਸੀ ਦੇ ਲਾਲੜੂ ਇਲਾਕੇ ਵਿੱਚ ਬੰਦੂਕ ਦੀ ਨੋਕ ’ਤੇ ਨਕਦੀ, ਮੋਬਾਈਲ ਅਤੇ ਸੋਨੇ ਦੇ ਗਹਿਣੇ ਲੁੱਟੇ ਗਏ ਸਨ।

ਡੀਜੀਪੀ ਨੇ ਦੱਸਿਆ ਕਿ ਉਸਦੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਐਸ.ਏ.ਐਸ.ਨਗਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀ.) ਦੀਪਕ ਪਾਰੀਕ ਨੇ ਦੱਸਿਆ ਕਿ ਲੁੱਟ/ਖੋਹ ਦੀਆਂ ਵਾਰਦਾਤਾਂ ਦੀ ਜਾਂਚ ਦੌਰਾਨ ਸੱਤੀ ਦੀ ਅਗਵਾਈ ਵਾਲੇ ਇਸ ਲੁਟੇਰਾ ਗਿਰੋਹ ਬਾਰੇ ਪੁਖ਼ਤਾ ਇਤਲਾਹ ਮਿਲੀ ਸੀ ,ਜੋ ਕਿ ਹਾਲ ਹੀ ਵਿੱਚ ਲਾਲੜੂ ਵਿਖੇ ਦੇਰ ਰਾਤ ਵਾਪਰੀਆਂ ਘਟਨਾਵਾਂ ਤੋਂ ਜੁਟਾਏ ਗਏ ਸਬੂਤਾਂ ਅਤੇ ਤੱਥਾਂ ਨਾਲ ਮੇਲ ਖਾਂਦੀ ਸੀ।

ਡੇਂਗੂ ਦਾ ਕਹਿਰ ਜਾਰੀ, ਇੱਕ ਨੌਜਵਾਨ ਦੀ ਹੋਈ ਮੌ.ਤ || Punjab News

ਉਨ੍ਹਾਂ ਕਿਹਾ ਕਿ ਪੂਰੀ ਮੁਸਤੈਦੀ ਨਾਲ ਫੌਰੀ ਕਾਰਵਾਈ ਕਰਦਿਆਂ ਹੋਏ ਡੀ.ਐਸ.ਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਵੱਲੋਂ ਤਕਨੀਕੀ ਸਾਧਨਾਂ ਦਾ ਸੁਚੱਜਾ ਇਸਤੇਮਾਲ ਕਰਦੇ ਹੋਏ ਪਿੰਡ ਲੇਹਲੀ ਨੇੜੇ ਸੱਤੀ ਦੀ ਮੌਜੂਦਗੀ ਨੂੰ ਟਰੇਸ ਕਰ ਲਿਆ ਗਿਆ। ਜਦੋਂ ਪੁਲਿਸ ਟੀਮਾਂ ਮੋਟਰਸਾਈਕਲ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਸੱਤੀ ਦਾ ਪਿੱਛਾ ਕਰ ਰਹੀਆਂ ਸਨ, ਤਾਂ ਉਕਤ ਨੇ ਪੁਲਿਸ ਟੀਮ ’ਤੇ ਗੋਲੀ ਬਾਰੀ ਕਰਨੀ ਸ਼ੁਰੂ ਕਰ ਦਿੱਤੀ।

ਐਸਐਸਪੀ ਨੇ ਦੱਸਿਆ ਕਿ  ਪੁਲਿਸ ਦੀ ਗੱਡੀ ’ਤੇ ਤਿੰਨ ਗੋਲੀਆਂ ਲੱਗੀਆਂ ਅਤੇ ਪੁਲੀਸ ਟੀਮਾਂ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਮੁਲਜ਼ਮ ਸੱਤੀ ਦੀ ਸੱਜੀ ਲੱਤ ’ਤੇ ਗੋਲੀ ਲੱਗੀ । ਉਨ੍ਹਾਂ ਕਿਹਾ ਕਿ ਸੱਤੀ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰੀ  ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਥਾਣਾ ਲਾਲੜੂ ਵਿਖੇ ਐਫਆਈਆਰ ਨੰਬਰ 171 ਅਧੀਨ  ਧਾਰਾ 109, 132 ਅਤੇ 221 ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਕੇਸ ਦਰਜ ਕੀਤਾ  ਗਿਆ ਹੈ।

ਡੇਂਗੂ ਦਾ ਕਹਿਰ ਜਾਰੀ, ਇੱਕ ਨੌਜਵਾਨ ਦੀ ਹੋਈ ਮੌ.ਤ || Punjab News

0

ਡੇਂਗੂ ਦਾ ਕਹਿਰ ਜਾਰੀ, ਇੱਕ ਨੌਜਵਾਨ ਦੀ ਹੋਈ ਮੌ.ਤ

ਰਾਜਪੁਰਾ : ਨੇੜਲੇ ਪਿੰਡ ਮੰਡਵਾਲ ਵਿਖੇ ਇੱਕ 23 ਸਾਲਾ ਨੌਜਵਾਨ ਦੀ ਡੇਂਗੂ ਨਾਲ ਪੀੜਤ ਹੋਣ ਕਰਕੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ਵਿੱਚ ਮਾਤਮ ਛਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੰਡਵਾਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਦੁੱਗਲ ਨੇ ਦੱਸਿਆ ਕਿ ਕਮਲਦੀਪ ਸਿੰਘ (23) ਪੁੱਤਰ ਸਵਰਨ ਸਿੰਘ ਜੋ ਕਿ ਬੀਤੇ ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ ਜਦੋਂ ਉਸਦਾ ਮੈਡੀਕਲ ਲੈਬੋਰੇਟਰੀ ਤੋਂ ਚੈੱਕਅਪ ਕਰਵਾਇਆ ਗਿਆ ਤਾਂ ਡੇਂਗੂ ਨਾਲ ਪੀੜਤ ਪਾਇਆ ਗਿਆ।

ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋ.ਲੀਆਂ ਮਾਰ ਕੇ ਕੀਤੇ ਕਤ.ਲ || Punjab News

ਜਿਸ ਮਗਰੋਂ ਪਿੰਡ ਦੇ ਇੱਕ ਝੋਲਾ ਛਾਪ ਡਾਕਟਰ ਨੇ ਉਸ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਮਲਦੀਪ ਸਿੰਘ ਦੀ ਹਾਲਤ ਵਿੱਚ ਸੁਧਾਰ ਦੀ ਥਾਂ ਦਿਨ ਪ੍ਰਤੀ ਦਿਨ ਉਸ ਦੇ ਪਲੈਟਲੇਟਸ ਘਟਣੇ ਸ਼ੁਰੂ ਹੋ ਗਏ। ਜਿਸ ਨਾਲ ਨਾਲ ਉਸ ਦਾ ਬੀਪੀ ਵੀ ਲੋਅ ਆ ਗਿਆ। ਜਦੋਂ ਉਸ ਨੂੰ ਗੰਭੀਰ ਹਾਲਤ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਤਾਂ ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋ.ਲੀਆਂ ਮਾਰ ਕੇ ਕੀਤੇ ਕਤ.ਲ || Punjab News

0

ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋ.ਲੀਆਂ ਮਾਰ ਕੇ ਕੀਤੇ ਕਤ.ਲ

ਤਰਨਤਾਰਨ ਵਿਧਾਨ ਸਭਾ ਹਲਕੇ ਦੇ ਪਿੰਡ ਲਾਲੂਘੁੰਮਣ ਵਿਖੇ ਪਾਠ ਦੇ ਭੋਗ ਤੋਂ ਵਾਪਸ ਪਰਤ ਰਹੇ ਆਮ ਆਦਮੀ ਪਾਰਟੀ ਦੇ ਹਾਲ ਹੀ ‘ਚ ਬਣੇ ਸਰਪੰਚ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਦਿੱਤੀਆਂ ਜਿਸ ਕਾਰਨ ਉਨ੍ਹਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਦੋਂਕਿ ਇਸ ਗੋਲੀਬਾਰੀ ਦੌਰਾਨ ਉਥੇ ਮੌਜੂਦ ਸੇਵਾਮੁਕਤ ਥਾਣੇਦਾਰ ਬੁੱਧ ਸਿੰਘ, ਭਗਵੰਤ ਸਿੰਘ ਸਾਬਾ ਪੁੱਤਰ ਮਹਿੰਦਰ ਸਿੰਘ ਅਤੇ ਰਾਜਨ ਸਿੰਘ ਰਾਜਾ ਪੁੱਤਰ ਇੰਦਰਜੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਦੂਜੇ ਪਾਸੇ ਘਟਨਾ ਦਾ ਪਤਾ ਚੱਲਦਿਆਂ ਹੀ ਐੱਸਐੱਸਪੀ ਅਭੀਮੰਨਿਊ ਰਾਣਾ ਅਤੇ ਡੀਐੱਸਪੀ ਸਬ ਡਵੀਜ਼ਨ ਤਰਨਤਾਰਨ ਕਮਲਮੀਤ ਸਿੰਘ ਤੋਂ ਇਲਾਵਾ ਥਾਣਾ ਝਬਾਲ ਦੀ ਪੁਲਿਸ ਮੌਕੇ ਉੱਪਰ ਪਹੁੰਚ ਗਈ।

10 ਨਵਜੰਮੇ ਬੱਚਿਆਂ ਦੀ ਮੌ.ਤ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਵੱਡਾ ਐਕਸ਼ਨ || Today News

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਲਾਲੂਘੁੰਮਣ ਵਿਖੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਪਿੰਡ ਦੇ ਹੀ ਇਕ ਘਰ ਵਿਚ ਭੋਗ ਸਮਾਗਮ ’ਚ ਸ਼ਾਮਲ ਹੋਣ ਲਈ ਗਏ ਸਨ। ਜਦੋਂ ਉਹ ਉਥੋਂ ਵਾਪਸ ਪਰਤ ਰਹੇ ਸੀ ਤਾਂ ਰਸਤੇ ਵਿਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਕ.ਤਲ ਦਾ ਮੁਕੱਦਮਾਂ ਦਰਜ

ਜਿਸਦੇ ਚੱਲਦਿਆਂ ਸਰਪੰਚ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਐੱਸਐੱਸਪੀ ਅਭੀਮੰਨਿਊ ਰਾਣਾ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਥਾਣਾ ਝਬਾਲ ਵਿਖੇ ਕਤਲ ਦਾ ਮੁਕੱਦਮਾਂ ਦਰਜ ਕੀਤਾ ਜਾ ਰਿਹਾ ਹੈ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

10 ਨਵਜੰਮੇ ਬੱਚਿਆਂ ਦੀ ਮੌ.ਤ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਵੱਡਾ ਐਕਸ਼ਨ || Today News

0

10 ਨਵਜੰਮੇ ਬੱਚਿਆਂ ਦੀ ਮੌ.ਤ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਵੱਡਾ ਐਕਸ਼ਨ

ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ, ਝਾਂਸੀ ਦੇ ਐਨਆਈਸੀਯੂ ਵਿੱਚ ਭਿਆਨਕ ਅੱਗ ਵਿੱਚ 10 ਨਵਜੰਮੇ ਬੱਚਿਆਂ ਦੀ ਮੌਤ ਤੋਂ ਬਾਅਦ ਲਖਨਊ ਵਿੱਚ ਫਾਇਰ ਵਿਭਾਗ ਵੀ ਅਲਰਟ ਮੋਡ ‘ਤੇ ਹੈ। ਸ਼ਨੀਵਾਰ ਨੂੰ ਬਿਨਾਂ ਸੁਰੱਖਿਆ ਪ੍ਰਬੰਧਾਂ ਤੋਂ ਚੱਲ ਰਹੇ 80 ਹਸਪਤਾਲਾਂ ਨੂੰ ਬੰਦ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਸਨ।

ਸੀਐਮਓ ਨੂੰ ਭੇਜੇ ਪੱਤਰ ਅਨੁਸਾਰ ਇਨ੍ਹਾਂ ਹਸਪਤਾਲਾਂ ਵਿੱਚ ਕਈ ਸਾਲਾਂ ਤੋਂ ਫਾਇਰ ਸੇਫਟੀ ਦੇ ਪੁਖਤਾ ਪ੍ਰਬੰਧ ਨਹੀਂ ਹਨ। ਖਾਸ ਗੱਲ ਇਹ ਹੈ ਕਿ ਮਾਪਦੰਡਾਂ ਦੇ ਉਲਟ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਕੇਜੀਐਮਯੂ ਅਤੇ ਬਲਰਾਮਪੁਰ ਵੀ ਸ਼ਾਮਲ ਹਨ, ਜਿੱਥੇ ਹਰ ਰੋਜ਼ ਸੂਬੇ ਭਰ ਤੋਂ ਹਜ਼ਾਰਾਂ ਮਰੀਜ਼ ਆਉਂਦੇ ਹਨ।

ਲਖਨਊ ਵਿੱਚ 906 ਹਸਪਤਾਲ

ਰਾਜਧਾਨੀ ਵਿੱਚ ਕੁੱਲ 906 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਸਿਰਫ਼ 301 ਕੋਲ ਹੀ ਐਨ.ਓ.ਸੀ. ਹੈ।

ਚੀਫ਼ ਫਾਇਰ ਅਫ਼ਸਰ (ਸੀਐਫਓ) ਮੰਗੇਸ਼ ਕੁਮਾਰ ਅਨੁਸਾਰ ਲਖਨਊ ਵਿੱਚ ਚੱਲ ਰਹੇ ਦੋ ਸੌ ਤੋਂ ਵੱਧ ਹਸਪਤਾਲ ਅੱਗ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੇ ਹਨ। ਜਾਂਚ ਦੌਰਾਨ ਨੁਕਸ ਪਾਏ ਗਏ। ਉਨ੍ਹਾਂ ਨੂੰ ਪਹਿਲਾਂ ਵੀ ਨੋਟਿਸ ਦਿੱਤੇ ਗਏ ਹਨ ਪਰ ਕੋਈ ਕਦਮ ਨਹੀਂ ਚੁੱਕਿਆ ਗਿਆ।

ਦਰਅਸਲ, ਨੈਸ਼ਨਲ ਬਿਲਡਿੰਗ ਕੋਡ (ਐਨਬੀਸੀ) ਦੇ ਮਾਪਦੰਡਾਂ ਨੂੰ ਪੂਰਾ ਕੀਤੇ ਬਿਨਾਂ, ਇਮਾਰਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਚੀਫ ਮੈਡੀਕਲ ਅਫਸਰ (ਸੀਐਮਓ) ਦੇ ਦਫਤਰ ਤੋਂ ਮਨਜ਼ੂਰੀ ਲੈ ਕੇ ਹਸਪਤਾਲ ਦਾ ਸੰਚਾਲਨ ਕੀਤਾ ਜਾ ਰਿਹਾ ਹੈ।

2005 ਤੋਂ ਨੈਸ਼ਨਲ ਬਿਲਡਿੰਗ ਕੋਡ ਦੇ ਦਿਸ਼ਾ-ਨਿਰਦੇਸ਼ਾਂ ਦੇ ਲਾਗੂ ਹੋਣ ਤੋਂ ਬਾਅਦ ਹਸਪਤਾਲ ਖੋਲ੍ਹਣ ਵਿੱਚ ਮੁਸ਼ਕਲ ਵਧ ਗਈ ਹੈ। ਹਸਪਤਾਲ ਦੇ ਸੰਚਾਲਕ ਮਾਪਦੰਡਾਂ ‘ਤੇ ਖਰੇ ਉਤਰਨ ਦਾ ਹਲਫ਼ਨਾਮਾ ਦੇ ਕੇ ਸੀਐਮਓ ਦਫ਼ਤਰ ਤੋਂ ਇਜਾਜ਼ਤ ਲੈ ਰਹੇ ਹਨ।

ਨਾ ਤਾਂ ਹਲਫ਼ੀਆ ਬਿਆਨ ਦੀ ਕੋਈ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਨਾ ਹੀ ਫਾਇਰ ਸੇਫਟੀ ਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

0
SI of STF arrested in Ludhiana on the charge of letting drug smugglers take bribe
Close-up. Arrested man handcuffed hands at the back

ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਾਂ ਦੇ ਕਾਰਟੇਲ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 3.5 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਮੈਥਾਕੋਲੋਨ ਪਾਊਡਰ, 1 ਗਲੋਕ 9 ਐਮ.ਐਮ. (ਆਸਟ੍ਰੀਆ ਵਿੱਚ ਬਣੀ) ਅਤੇ 1 ਪਿਸਤੌਲ .32 ਬੋਰ ਬਰਾਮਦ ਕੀਤਾ ਗਿਆ।
ਐਨ.ਡੀ.ਪੀ.ਐਸ. ਅਤੇ ਆਰਮਜ਼ ਐਕਟ ਦੇ ਤਹਿਤ ਪੀ.ਐਸ. ਮੋਹਕਮਪੁਰਾ, ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਪਿਛਲੇ ਅਤੇ ਅਗਲੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ। ਪੰਜਾਬ ਪੁਲਿਸ ਸੰਗਠਿਤ ਅਪਰਾਧ ਦੇ ਖਾਤਮੇ ਅਤੇ ਸਾਰੇ ਨਾਗਰਿਕਾਂ ਲਈ ਇੱਕ ਸੁਰੱਖਿਅਤ, ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਸੰਘਣੀ ਧੁੰਦ ਕਾਰਨ ਖੜ੍ਹੇ ਕੈਂਟਰ ਨਾਲ ਟਕਰਾਇਆ ਟੈਂਪੂ; ਇੱਕ ਵਿਅਕਤੀ ਦੀ ਮੌਕੇ ‘ਤੇ ਮੌ/ਤ || Punjab News

0

ਸੰਘਣੀ ਧੁੰਦ ਕਾਰਨ ਖੜ੍ਹੇ ਕੈਂਟਰ ਨਾਲ ਟਕਰਾਇਆ ਟੈਂਪੂ; ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ

ਸੰਘਣੀ ਧੁੰਦ ਕਾਰਨ ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ ‘ਤੇ ਪਿੰਡ ਕੱਲਰਖੇੜਾ ਨੇੜੇ ਇਕ ਟੈਂਪੂ ਸੜਕ ਕਿਨਾਰੇ ਖੜ੍ਹੇ ਕੈਂਟਰ ਨਾਲ ਟਕਰਾ ਗਿਆ, ਜਿਸ ਕਾਰਨ ਟੈਂਪੂ ਚਾਲਕ ਦੀ ਮੌਤ ਹੋ ਗਈ। ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਤੋਂ ਬਾਅਦ ਸ੍ਰੀ ਗੰਗਾਨਗਰ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ਮ੍ਰਿਤਕ ਟੈਂਪੂ ਚਾਲਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕਰੇਗੀ ਨਾਈਜੀਰੀਆ ਸਰਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਇਕ ਬੱਚੇ ਦਾ ਪਿਤਾ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਕਰੀਬ 46 ਸਾਲਾ ਅੰਗਰੇਜ਼ ਸਿੰਘ ਸਵੇਰੇ ਮੀਟ ਲੈ ਕੇ ਟੈਂਪੂ ‘ਤੇ ਆਪਣੇ ਦੋਸਤ ਸਚਿਨ ਨਾਲ ਵਿਆਹ ਸਮਾਗਮ ਲਈ ਸ੍ਰੀ ਗੰਗਾਨਗਰ ਜਾ ਰਿਹਾ ਸੀ। ਜਦੋਂ ਉਹ ਦੋਵੇਂ ਟੈਂਪੂ ਲੈ ਕੇ ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ ‘ਤੇ ਪਿੰਡ ਕੱਲਰਖੇੜਾ ਨੇੜੇ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਸੜਕ ਕਿਨਾਰੇ ਖੜ੍ਹਾ ਕੈਂਟਰ ਨਜ਼ਰ ਨਹੀਂ ਆਇਆ। ਜਿਸ ਕਾਰਨ ਟੈਂਪੂ ਸੜਕ ਕਿਨਾਰੇ ਖੜ੍ਹੇ ਕੈਂਟਰ ਨਾਲ ਟਕਰਾ ਗਿਆ। ਹਾਦਸੇ ‘ਚ ਅੰਗਰੇਜ਼ ਸਿੰਘ ਦੀ ਮੌਤ ਹੋ ਗਈ, ਜਦਕਿ ਸਚਿਨ ਦਾ ਸ੍ਰੀਗੰਗਾਨਗਰ ‘ਚ ਇਲਾਜ ਚੱਲ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕਰੇਗੀ ਨਾਈਜੀਰੀਆ ਸਰਕਾਰ || International news

0

ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕਰੇਗੀ ਨਾਈਜੀਰੀਆ ਸਰਕਾਰ

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਦੌਰੇ ‘ਤੇ ਹਨ ਅਤੇ ਐਤਵਾਰ ਨੂੰ ਉਹ ਨਾਈਜੀਰੀਆ ਪਹੁੰਚੇ। 17 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਨਾਈਜੀਰੀਆ ਦੌਰਾ ਹੈ। ਅਬੂਜਾ ਹਵਾਈ ਅੱਡੇ ‘ਤੇ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਨਾਈਜੀਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਰਾਸ਼ਟਰੀ ਸਨਮਾਨ ‘ਦਿ ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਨਾਈਜਰ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।

ਮਹਾਰਾਣੀ ਐਲਿਜ਼ਾਬੇਥ ਤੋਂ ਬਾਅਦ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਵਿਅਕਤੀ

ਪ੍ਰਧਾਨ ਮੰਤਰੀ ਮੋਦੀ ਨਾਈਜੀਰੀਆ ਦਾ ਇਹ ਸਰਵਉੱਚ ਸਨਮਾਨ ਪ੍ਰਾਪਤ ਕਰਨ ਵਾਲੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸ਼ਖਸੀਅਤ ਹਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ 1969 ਵਿੱਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਨੂੰ ਇਹ ਸਨਮਾਨ ਦਿੱਤਾ ਗਿਆ ਸੀ।
ਦੱਸ ਦਈਏ ਕਿ ਨਾਈਜੀਰੀਆ ‘ਚ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸੁਆਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੇ ਪਹੁੰਚਣ ‘ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਭਾਰਤੀ ਝੰਡੇ ਲਹਿਰਾਏ ਅਤੇ ਜੈਕਾਰੇ ਲਾਏ।

ਦਿੱਲੀ ਦੇ ਮੰਤਰੀ ਅਤੇ ‘ਆਪ’ ਨੇਤਾ ਕੈਲਾਸ਼ ਗਹਿਲੋਤ ਨੇ ਦਿੱਤਾ ਅਸਤੀਫਾ

0

ਦਿੱਲੀ ਦੇ ਮੰਤਰੀ ਅਤੇ ‘ਆਪ’ ਨੇਤਾ ਕੈਲਾਸ਼ ਗਹਿਲੋਤ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ : ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਕੈਲਾਸ਼ ਗਹਿਲੋਤ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕੈਲਾਸ਼ ਗਹਿਲੋਤ ਨੇ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਜਰੀਵਾਲ ਨੂੰ ਇਕ ਪੱਤਰ ਵੀ ਭੇਜਿਆ ਹੈ।


ਦੱਸ ਦਈਏ ਕਿ ਦਿੱਲੀ ਦੀ ਪਿਛਲੀ ਸਰਕਾਰ ਵਿੱਚ ਟਰਾਂਸਪੋਰਟ ਅਤੇ ਵਾਤਾਵਰਨ ਵਿਭਾਗ ਦਾ ਚਾਰਜ ਸੰਭਾਲ ਚੁੱਕੇ ਕੈਲਾਸ਼ ਗਹਿਲੋਤ ਨੇ ਇਸ ਵਾਰ ਵੀ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਵਾਰ ਕੈਲਾਸ਼ ਨੇ ਨਜਫਗੜ੍ਹ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਅਜੀਤ ਸਿੰਘ ਖਰਖਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਪਿਛਲੀ ਵਾਰ ਜਦੋ ਗਹਿਲੋਤ ਵਾਤਾਵਰਨ ਮੰਤਰੀ ਸਨ ਤਾਂ ਉਨ੍ਹਾਂ ਨੇ ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਕਈ ਕਦਮ ਚੁੱਕੇ ਸਨ।

ਹਰਿਆਣਾ ‘ਚ 5ਵੀਂ ਜਮਾਤ ਤੱਕ ਦੇ ਸਕੂਲ ਕੀਤੇ ਬੰਦ, ਜਾਣੋ ਕਦੋ ਤੋਂ ਆਨਲਾਈਨ ਕਲਾਸਾਂ ਹੋਣਗੀਆਂ ਸ਼ੁਰੂ?

0

ਹਰਿਆਣਾ ‘ਚ 5ਵੀਂ ਜਮਾਤ ਤੱਕ ਦੇ ਸਕੂਲ ਕੀਤੇ ਬੰਦ, ਜਾਣੋ ਕਦੋ ਤੋਂ ਆਨਲਾਈਨ ਕਲਾਸਾਂ ਹੋਣਗੀਆਂ ਸ਼ੁਰੂ?

ਹਰਿਆਣਾ: ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰਦੂਸ਼ਣ ਦੇ ਪੱਧਰ ਅਤੇ ਲਗਾਤਾਰ ਧੁੰਦ ਅਤੇ ਧੂੰਏ ਕਾਰਨ ਸਰਕਾਰ ਨੇ ਪੰਜਵੀਂ ਜਮਾਤ ਤੱਕ ਦੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਛੋਟੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਬੱਚਿਆਂ ਲਈ ਆਨਲਾਈਨ ਕਲਾਸਾਂ ਲਾਈਆਂ ਜਾਣਗੀਆਂ। ਇਹ ਹੁਕਮ ਸੋਮਵਾਰ, 18 ਨਵੰਬਰ ਤੋਂ ਲਾਗੂ ਹੋਣਗੇ।

4 ਜ਼ਿਲ੍ਹਿਆਂ ‘ਚ ਸਕੂਲ ਕੀਤੇ ਗਏ ਬੰਦ

ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕੀਤੇ ਗਏ ਹਨ ਉਨ੍ਹਾਂ ਵਿੱਚ ਗੁਰੂਗ੍ਰਾਮ, ਰੋਹਤਕ, ਸੋਨੀਪਤ ਅਤੇ ਝੱਜਰ ਸ਼ਾਮਲ ਹਨ। ਇਨ੍ਹਾਂ 4 ਜ਼ਿਲ੍ਹਿਆਂ ਤੋਂ ਬਾਅਦ 10 ਹੋਰ ਸ਼ਹਿਰਾਂ ਵਿੱਚ ਵੀ ਸਕੂਲ ਬੰਦ ਹੋ ਸਕਦੇ ਹਨ। ਇਨ੍ਹਾਂ ਵਿੱਚ ਫਰੀਦਾਬਾਦ, ਨੂਹ, ਰੇਵਾੜੀ, ਪਾਣੀਪਤ, ਪਲਵਲ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਜੀਂਦ ਅਤੇ ਕਰਨਾਲ ਸ਼ਾਮਲ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਹੰਗਾਮਾ, ਪੜ੍ਹੋ ਪੂਰਾ ਮਾਮਲਾ

ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਖਰਾ ਹੋ ਸਕਦਾ ਹੈ, ਇਸ ਲਈ ਹਰੇਕ ਖੇਤਰ ਦਾ ਵੱਖਰਾ ਮੁਲਾਂਕਣ ਕੀਤਾ ਜਾਵੇਗਾ। ਇਹ ਕਦਮ ਬੱਚਿਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਚੁੱਕਿਆ ਗਿਆ ਹੈ ਅਤੇ ਇਹ ਫੈਸਲਾ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP-3) ਤਹਿਤ ਲਿਆ ਗਿਆ ਹੈ।

ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਹੰਗਾਮਾ, ਪੜ੍ਹੋ ਪੂਰਾ ਮਾਮਲਾ || Today News

0

ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਹੰਗਾਮਾ, ਪੜ੍ਹੋ ਪੂਰਾ ਮਾਮਲਾ

ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ‘ਤੇ ਖੜ੍ਹੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ (ਏ.ਆਈ.) ਐਕਸਪ੍ਰੈੱਸ ਫਲਾਈਟ ‘ਚ ਸ਼ਨੀਵਾਰ ਰਾਤ ਨੂੰ ਹੰਗਾਮਾ ਹੋ ਗਿਆ। ਦਰਅਸਲ, ਫਲਾਈਟ IX-191 ਅੱਧੀ ਰਾਤ 12 ਵਜੇ ਰੱਦ ਕਰ ਦਿੱਤੀ ਗਈ ਸੀ। ਇਸ ਫਲਾਈਟ ‘ਚ ਯਾਤਰੀ ਲਗਭਗ 6 ਘੰਟੇ ਤੱਕ ਟੇਕਆਫ ਦਾ ਇੰਤਜ਼ਾਰ ਕਰਦੇ ਰਹੇ। ਰੱਦ ਹੋਣ ਦੀ ਸੂਚਨਾ ਮਿਲਦੇ ਹੀ ਯਾਤਰੀ ਗੁੱਸੇ ‘ਚ ਆ ਗਏ। ਏਅਰਲਾਈਨਜ਼ ਕੋਲ ਮੁਆਫੀ ਮੰਗਣ ਤੋਂ ਇਲਾਵਾ ਕੋਈ ਜਵਾਬ ਨਹੀਂ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ, ਅੰਮ੍ਰਿਤਸਰ ਵਿੱਚ ਪਿਆ ਮੀਂਹ

ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX-191 ਨੇ ਸ਼ਨੀਵਾਰ ਸ਼ਾਮ ਕਰੀਬ 7 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨੀ ਸੀ। ਯਾਤਰੀ ਸਮੇਂ ‘ਤੇ ਹਵਾਈ ਅੱਡੇ ‘ਤੇ ਪਹੁੰਚੇ ਅਤੇ ਚੈੱਕ-ਇਨ ਵੀ ਕੀਤਾ। ਯਾਤਰੀਆਂ ਨੂੰ ਕਰੀਬ ਇੱਕ ਘੰਟਾ ਪਹਿਲਾਂ, ਸ਼ਾਮ 6 ਵਜੇ ਦੇ ਕਰੀਬ ਉਡਾਣ ਵਿੱਚ ਸਵਾਰ ਕੀਤਾ ਗਿਆ ਸੀ, ਤਾਂ ਜੋ ਜਹਾਜ਼ ਸਮੇਂ ਸਿਰ ਉਡਾਣ ਭਰ ਸਕੇ। ਪਰ ਜਹਾਜ਼ ਨਹੀਂ ਉੱਡਿਆ।

ਫਲਾਈਟ ਦੇ ਅੰਦਰ ਹੰਗਾਮਾ

ਇਕ ਯਾਤਰੀ  ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਫਲਾਈਟ ‘ਚ ਪਾਣੀ ਪਰੋਸਣ ਵਾਲਾ ਕੋਈ ਨਹੀਂ ਸੀ। ਤਿੰਨ ਘੰਟੇ ਬਾਅਦ ਸਵਾਰੀਆਂ ਦਾ ਸਬਰ ਟੁੱਟਣ ਲੱਗਾ। 9 ਵਜੇ ਯਾਤਰੀਆਂ ਨੇ ਫਲਾਈਟ ਦੇ ਅੰਦਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਰ ਏਅਰਲਾਈਨਜ਼ ਨੇ ਕਿਹਾ ਕਿ ਫਲਾਈਟ ਜਲਦੀ ਹੀ ਉਡਾਣ ਭਰਨ ਜਾ ਰਹੀ ਹੈ।  ਯਾਤਰੀਆਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ।

ਅੱਧੀ ਰਾਤ 12 ਵਜੇ ਫਲਾਈਟ ਰੱਦ ਹੋਣ ਦੀ ਜਾਣਕਾਰੀ ਦਿੱਤੀ ਗਈ

ਇਕ ਹੋਰ ਯਾਤਰੀ ਨੇ ਦੱਸਿਆ ਕਿ ਫਲਾਈਟ ਵਿੱਚ ਲਗਭਗ 184 ਯਾਤਰੀ ਸਵਾਰ ਸਨ। ਫਲਾਈਟ ਪੂਰੀ ਤਰ੍ਹਾਂ ਭਰੀ ਹੋਈ ਸੀ। ਰਾਤ 11 ਵਜੇ ਸਾਰੇ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਲਾਈਟ ਦੇ ਯਾਤਰੀਆਂ ਨੇ ਸਟਾਫ ‘ਤੇ ਸਹੀ ਜਾਣਕਾਰੀ ਦੇਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ।

ਕਰੀਬ 6 ਘੰਟੇ ਜਹਾਜ਼ ‘ਚ ਬੈਠਣ ਤੋਂ ਬਾਅਦ ਸਾਨੂੰ ਸੂਚਨਾ ਮਿਲੀ ਕਿ ਅੱਜ ਫਲਾਈਟ ਰੱਦ ਕਰ ਦਿੱਤੀ ਗਈ ਹੈ। ਏਅਰਲਾਈਨਜ਼ ਨੇ ਅਜੇ ਤੱਕ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਇਹ ਉਡਾਣ ਕਿਉਂ ਰੱਦ ਕੀਤੀ ਗਈ ਸੀ। ਇਸ ਦੇ ਨਾਲ ਹੀ ਯਾਤਰੀਆਂ ਨੇ ਏਅਰਲਾਈਨਜ਼ ‘ਤੇ ਗੁੱਸਾ ਕੱਢਿਆ ਕਿ ਜੇਕਰ ਫਲਾਈਟ ਹੀ ਰੱਦ ਕਰਨੀ ਸੀ ਤਾਂ ਉਨ੍ਹਾਂ ਨੂੰ ਇੰਨੀ ਦੇਰ ਤੱਕ ਜਹਾਜ਼ ‘ਚ ਕਿਉਂ ਬਿਠਾਇਆ ਗਿਆ।