Home Blog Page 1175

ਜੱਦੀ ਪਿੰਡ ਪੁੱਜੇ ਬਲਵੰਤ ਸਿੰਘ ਰਾਜੋਆਣਾ, ਭਰਾ ਦੇ ਭੋਗ ਸਮਾਗਮ ‘ਚ ਹੋਏ ਸ਼ਾਮਲ || Breaking news

0

ਜੱਦੀ ਪਿੰਡ ਪੁੱਜੇ ਬਲਵੰਤ ਸਿੰਘ ਰਾਜੋਆਣਾ, ਭਰਾ ਦੇ ਭੋਗ ਸਮਾਗਮ ‘ਚ ਹੋਏ ਸ਼ਾਮਲ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ‘ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਬੁੱਧਵਾਰ (20 ਨਵੰਬਰ) ਨੂੰ ਜੇਲ੍ਹ ਤੋਂ ਬਾਹਰ ਆ ਗਏ। ਉਹ ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਵਿੱਚ ਮੰਜੀ ਸਾਹਿਬ ਗੁਰਦੁਆਰੇ ਵਿੱਚ ਆਪਣੇ ਭਰਾ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਗਿਆ ਹੈ।

ਇਹ ਵੀ ਪੜੋ: ਹਰਿਆਣਾ ‘ਚ ਟੈਕਸ ਮੁਕਤ ਹੋਈ ‘ਦਿ ਸਾਬਰਮਤੀ ਰਿਪੋਰਟ’, ਮੁੱਖ ਮੰਤਰੀ ਸੈਣੀ ਨੇ ਕੀਤਾ ਐਲਾਨ

ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣਾ ਦੇ ਭਰਾ ਕੁਲਵੰਤ ਸਿੰਘ ਦੀ 14 ਨਵੰਬਰ ਨੂੰ ਮੌਤ ਹੋ ਗਈ ਸੀ। ਬਲਵੰਤ ਸਿੰਘ ਰਾਜੋਆਣਾ ਨੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਪੈਰੋਲ ਦੀ ਮੰਗ ਕੀਤੀ ਸੀ। ਅਦਾਲਤ ਨੇ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦੀ ਇਜ਼ਾਜਤ ਦਿੰਦਿਆਂ ਬਲਵੰਤ ਸਿੰਘ ਰਾਜੋਆਣਾ ਦੀ ਪੈਰੋਲ ਮਨਜ਼ੂਰ ਕਰ ਲਈ ਸੀ।

ਹਰਿਆਣਾ ‘ਚ ਟੈਕਸ ਮੁਕਤ ਹੋਈ ‘ਦਿ ਸਾਬਰਮਤੀ ਰਿਪੋਰਟ’, ਮੁੱਖ ਮੰਤਰੀ ਸੈਣੀ ਨੇ ਕੀਤਾ ਐਲਾਨ || National News

0

ਹਰਿਆਣਾ ‘ਚ ਟੈਕਸ ਮੁਕਤ ਹੋਈ ‘ਦਿ ਸਾਬਰਮਤੀ ਰਿਪੋਰਟ’, ਮੁੱਖ ਮੰਤਰੀ ਸੈਣੀ ਨੇ ਕੀਤਾ ਐਲਾਨ

ਹਰਿਆਣਾ: ਫਿਲਮ ‘ਦਿ ਸਾਬਰਮਤੀ ਰਿਪੋਰਟ’ ਹਰਿਆਣਾ ਵਿੱਚ ਟੈਕਸ ਮੁਕਤ ਹੋਵੇਗੀ। ਮੁੱਖ ਮੰਤਰੀ ਨਾਇਬ ਸੈਣੀ ਨੇ ਦੇਰ ਰਾਤ ਚੰਡੀਗੜ੍ਹ ਵਿੱਚ ਫਿਲਮ ਦੇਖਣ ਤੋਂ ਬਾਅਦ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਫਿਲਮ 27 ਫਰਵਰੀ 2002 ਨੂੰ ਗੋਧਰਾ ਵਿੱਚ ਵਾਪਰੇ ਸਾਬਰਮਤੀ ਐਕਸਪ੍ਰੈਸ ਰੇਲ ਹਾਦਸੇ ’ਤੇ ਆਧਾਰਿਤ ਹੈ।

ਇਹ ਵੀ ਪੜੋ : ਜੇਲ੍ਹ ਤੋਂ ਬਾਹਰ ਆਏ ਬਲਵੰਤ ਸਿੰਘ ਰਾਜੋਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੇ ਮੰਤਰੀ ਮੰਡਲ ਨਾਲ ਮੰਗਲਵਾਰ ਸ਼ਾਮ ਚੰਡੀਗੜ੍ਹ ਆਈਟੀ ਪਾਰਕ ਦੇ ਡੀਟੀ ਮਾਲ ਵਿੱਚ ਆਪਣੇ ਮੰਤਰੀਆਂ ਸਮੇਤ ਫਿਲਮ ਦੇਖਣ ਪਹੁੰਚੇ ਸਨ। ਉਨ੍ਹਾਂ ਨਾਲ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਸਨ। ਇਸ ਦੌਰਾਨ ਫਿਲਮ ਦੀ ਨਿਰਦੇਸ਼ਕ ਏਕਤਾ ਕਪੂਰ ਵੀ ਮੌਜੂਦ ਸੀ।

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਵੀ ਫਿਲਮ ਟੈਕਸ ਮੁਕਤ

ਇਸ ਤੋਂ ਪਹਿਲਾਂ ਵਿਕਰਾਂਤ ਮੈਸੀ-ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਸਟਾਰਰ ‘ਦਿ ਸਾਬਰਮਤੀ ਰਿਪੋਰਟ’ ਨੂੰ ਵੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਟੈਕਸ ਮੁਕਤ ਕਰ ਦਿੱਤਾ ਗਿਆ। ਗੁਜਰਾਤ ਦੇ ਗੋਧਰਾ ਕਾਂਡ ‘ਤੇ ਬਣੀ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੀ ਪੀਐਮ ਮੋਦੀ ਨੇ ਵੀ ਤਾਰੀਫ਼ ਕੀਤੀ ਹੈ।

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ‘ਚ 9 ਵਜੇ ਤਕ ਹੋਈ 9.7 ਫੀਸਦੀ ਵੋਟਿੰਗ || Punjab Byelection

0
9.7 percent voting took place in Vidhan Sabha constituency Dera Baba Nanak till 9 o'clock

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ‘ਚ 9 ਵਜੇ ਤਕ ਹੋਈ 9.7 ਫੀਸਦੀ ਵੋਟਿੰਗ

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਸਵੇਰ ਤੋਂ ਹੀ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ | ਇਸੇ ਦੇ ਤਹਿਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਵੀ  ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ | ਇਸ ਸਬੰਧੀ ਜਦੋਂ ਵੱਖ-ਵੱਖ ਪਿੰਡਾਂ ਦੇ ਬੂਥਾਂ ਤੋਂ ਇਲਾਵਾ ਪਿੰਡ ਅਰਲੀਭੰਨ ਅਤੇ ਨਿੱਜਰਪੁਰ ਪੋਲਿੰਗ ਸਟੇਸ਼ਨ ਦਾ ਜਾਇਜ਼ਾ ਲਿਆ ਤਾਂ 8 ਵਜੇ ਤੱਕ ਅਰਲੀਭੰਨ ਬੂਥ ਤੇ 68 ਵੋਟਾਂ ਅਤੇ ਨਿੱਜਰ ਪੁਰ ‘ਚ 18 ਦੇ ਕਰੀਬ ਵੋਟਾਂ ਪਈਆਂ ਸਨ ਬੂਥਾਂ ‘ਤੇ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ’ਚ ਪੜ੍ਹ ਰਹੇ ਵਿਦਿਆਥੀਆਂ ਲਈ ਜ਼ਰੂਰੀ ਖ਼ਬਰ, 10 ਦਿਨਾਂ ‘ਚ ਵਿਦਿਆਰਥੀਆਂ ਨੂੰ ਮਿਲ ਜਾਣਗੇ DMC

ਇਸ ਤੋਂ ਇਲਾਵਾ ਜਿੱਥੇ ਪੋਲਿੰਗ ਸਟੇਸ਼ਨਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਵਰਤਦਿਆਂ ਹੋਇਆਂ ਬੂਥਾਂ ਤੇ ਮੋਬਾਈਲ ਫੋਨ ਲੈ ਜਾਣ ਦੀ ਪਾਬੰਦੀ ਹੈ ਉਥੇ ਪੋਲਿੰਗ ਸਟੇਸ਼ਨ ਤੇ ਪੁਲਿਸ ਸੁਰੱਖਿਆ ਕਰਮਚਾਰੀ ਕੁਰਸੀ ‘ਤੇ ਬੈਠ ਕੇ ਡਿਊਟੀ ਅਤੇ ਫੋਨ ਕਰਦੇ ਵੇਖੇ ਗਏ।

ਪੰਜਾਬੀ ਯੂਨੀਵਰਸਿਟੀ ’ਚ ਪੜ੍ਹ ਰਹੇ ਵਿਦਿਆਥੀਆਂ ਲਈ ਜ਼ਰੂਰੀ ਖ਼ਬਰ, 10 ਦਿਨਾਂ ‘ਚ ਵਿਦਿਆਰਥੀਆਂ ਨੂੰ ਮਿਲ ਜਾਣਗੇ DMC || Punjab News

0
Important news for students studying in Punjabi University, students will get DMC in 10 days

ਪੰਜਾਬੀ ਯੂਨੀਵਰਸਿਟੀ ’ਚ ਪੜ੍ਹ ਰਹੇ ਵਿਦਿਆਥੀਆਂ ਲਈ ਜ਼ਰੂਰੀ ਖ਼ਬਰ, 10 ਦਿਨਾਂ ‘ਚ ਵਿਦਿਆਰਥੀਆਂ ਨੂੰ ਮਿਲ ਜਾਣਗੇ DMC

ਪੰਜਾਬੀ ਯੂਨੀਵਰਸਿਟੀ ਵਿਚ ਕਾਗਜ਼ਾਂ ਦੀ ਘਾਟ ਪੂਰੀ ਹੋ ਗਈ ਹੈ। ਜਿਸਦੇ ਚੱਲਦਿਆਂ ਹੁਣ DMC ਛਪਾਈ ਦਾ ਕੰਮ 10 ਦਿਨਾਂ ਅੰਦਰ ਪੂਰਾ ਕਰਕੇ ਵਿਦਿਆਰਥੀਆਂ ਨੂੰ ਮਿਲ ਜਾਣਗੇ। ਇਸ ਤੋਂ ਇਲਾਵਾ ਪੰਜਾਬੀ ਯੂਨੀਵਸਿਟੀ ਵਲੋਂ ਐਲਾਨੀ ਗਈ ਤਰੀਕ ਅਨੁਸਾਰ ਪੇਪਰ ਸ਼ੁਰੂ ਹੋ ਗਏ ਹਨ। ਮੰਗਲਵਾਰ ਨੂੰ ਪਹਿਲੇ ਪੇਪਰ ਵਿਚ 50 ਹਜ਼ਾਰ ਤੋਂ ਵੱਧ ਵਿਦਿਆਰਥੀ ਬੈਠੇ ਹਨ। ਸ਼ੁਰੂ ਹੋਈਆਂ ਪ੍ਰੀਖਿਆਵਾਂ ਦੇ ਸਬੰਧ ਵਿਚ ਪੰਜਾਬੀ ਯੂਨੀਵਰਸਿਟੀ ਕੰਟਰੋਲਰ ਪ੍ਰੀਖਿਆਵਾਂ ਡਾ. ਨੀਰਜ ਸ਼ਰਮਾ, ਵਧੀਕ ਕੰਟਰੋਲਰ ਡਾ. ਬੀ.ਬੀ ਸਿੰਗਲਾ ਅਤੇ ਡਾ. ਅਮਨਦੀਪ ਵਰਮਾ ਵਲੋਂ ਸਮੀਖਿਆ ਮੀਟਿੰਗ ਕੀਤੀ ਗਈ।

ਖੁਫ਼ੀਆ ਕਮੇਟੀ ਵਲੋਂ ਪੇਪਰਾਂ ਦੀ ਆਨਲਾਈਨ ਚੈਕਿੰਗ

ਕੰਟਰੋਲਰ ਡਾ. ਨੀਰਜ ਸ਼ਰਮਾ ਨੇ ਦੱਸਿਆ ਕਿ ਕੌਮੀ ਸਿੱਖਿਆ ਨੀਤੀ ਤਹਿਤ ਪੰਜਾਬੀ ਯੂਨੀਵਰਸਿਟੀ ਵਲੋਂ ਪਹਿਲਾ ਪੇਪਰ ਕਰਵਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਸਾਰੇ ਕਾਰਜਾਂ ਨੂੰ ਤੈਅ ਸਮੇਂ ’ਤੇ ਪੂਰਾ ਕਰਦਿਆਂ ਹੋਇਆ ਪਹਿਲਾ ਪੇਪਰ ਤੈਅ ਤਰੀਕ ’ਤੇ ਸਫਲਤਾਪੂਰਵਕ ਹੋਇਆ ਹੈ। ਉਨਾਂ ਦੱਸਿਆ ਕਿ ਕਾਗਜ਼ ਦੀ ਬੱਚਤ ਕਰਨ ਲਈ ਖੁਫ਼ੀਆ ਕਮੇਟੀ ਵਲੋਂ ਪੇਪਰਾਂ ਦੀ ਆਨਲਾਈਨ ਚੈਕਿੰਗ ਕੀਤੀ ਗਈ ਹੈ ਅਤੇ ਇਸਤੋਂ ਬਾਅਦ ਇਕ ਵਾਰ ਵਿਚ ਪੇਪਰ ਦੀ ਫਾਈਨਲ ਛਪਾਈ ਕੀਤੀ ਗਈ ਹੈ। ਅਜਿਹਾ ਕਰਨ ਨਾਲ ਕਾਗਜ਼ ਤੇ ਸਮਾਂ ਦੋਵਾਂ ਦੀ ਬਚਤ ਹੋਈ ਹੈ। ਕੰਟਰੋਲਰ ਡਾ. ਸ਼ਰਮਾ ਨੇ ਦੱਸਿਆ ਕਿ ਇਸ ਸਾਲ ਪੰਜਾਬੀ ਯੂਨੀਵਰਸਿਟੀ 2 ਲੱਖ 76 ਹਜ਼ਾਰ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਜੋਕਿ ਪਿਛਲੇ ਸਾਲ ਨਾਲੋਂ 60 ਹਜ਼ਾਰ ਤੋਂ ਵੱਧ ਹੈ। ਉਨਾਂ ਦੱਸਿਆ ਕਿ ਦਫਤਰੀ ਕੰਮ ਵਧਣ ਦੇ ਬਾਵਜੂਦ ਪਿਛਲੇ ਸਾਲ ਦੇ ਬਕਾਇਆ ਨਤੀਜਿਆਂ ਤੇ ਸ਼ਾਖਾ ਦੇ ਸਾਰੇ ਕੰਮਾਂ ਨੂੰ ਪੂਰਾ ਕਰਨ ਦੇ ਨਾਲ ਇਸ ਸਾਲ ਦੀ ਪਹਿਲੀ ਪ੍ਰੀਖਿਆ ਤੈਅ ਤਰੀਕ ’ਤੇ ਕਰਵਾਉਣਾ ਵੱਡੀ ਚਣੌਤੀ ਸੀ।

ਇਹ ਵੀ ਪੜ੍ਹੋ : Barnala By Election : ਸਵੇਰੇ 9 ਵਜੇ ਤੱਕ 6.8 ਫੀਸਦੀ ਹੋਈ ਵੋਟਿੰਗ,ਗੁਰਮੀਤ ਸਿੰਘ ਮੀਤ ਹੇਅਰ ਨੇ ਪਾਈ ਵੋਟ

928 ਨਤੀਜਿਆਂ ਵਿਚੋਂ 900 ਤੋਂ ਵੱਧ ਨਤੀਜੇ ਘੋਸ਼ਿਤ ਕੀਤੇ ਜਾ ਚੁੱਕੇ

ਵਧੀਕ ਕੰਟਰੋਲਰ ਡਾ. ਬੀ ਬੀ ਗੋਇਲ ਨੇ ਦੱਸਿਆ ਕਿ ਸਮੂਹ ਸਟਾਫ ਦੇ ਸਹਿਯੋਗ ਨਾਲ ਇਸ ਸਾਲ ਦੇ 928 ਨਤੀਜਿਆਂ ਵਿਚੋਂ 900 ਤੋਂ ਵੱਧ ਨਤੀਜੇ ਘੋਸ਼ਿਤ ਕੀਤੇ ਜਾ ਚੁੱਕੇ ਹਨ ਅਤੇ ਕੁਝ ਕੁ ਬਾਰੀ ਰਹਿੰਦੇ ਨਤੀਜੇ ਨਵੰਬਰ ਮਹੀਨੇ ਦੇ ਅੰਤ ਤੱਕ ਘੋਸ਼ਿਤ ਕਰ ਦਿੱਤੇ ਜਾਣਗੇ। ਵਧੀਕ ਕੰਟਰੋਲਰ ਡਾ. ਨੀਰਜ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆ ਸ਼ਾਖਾ ਵਿਚ ਵਿਦਿਆਰਥੀਆਂ ਦੀ ਸਮੱਸਿਆਵਾਂ ਨੂੰ ਆਨ ਲਾਈਨ ਵੀ ਹੱਲ ਕੀਤਾ ਜਾ ਰਿਹਾ ਹੈ। ਜਿਸ ਨਾਲ ਵਿਦਿਆਰਥੀਟਾਂ ਨੂੰ ਹੁਣ ਸ਼ਾਖਾ ਵਿਚ ਆਉਣ ਦੀ ਲੋੜ ਨਹੀਂ ਪੈਂਦੀ ਹੈ। ਸਮੱਸਿਆਵਾਂ ਦੇ ਹੱਲ ਸਬੰਧੀ ਰੋਜਾਨਾ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

 

 

 

 

 

 

 

 

 

 

 

 

 

 

Barnala By Election : ਸਵੇਰੇ 9 ਵਜੇ ਤੱਕ 6.8 ਫੀਸਦੀ ਹੋਈ ਵੋਟਿੰਗ,ਗੁਰਮੀਤ ਸਿੰਘ ਮੀਤ ਹੇਅਰ ਨੇ ਪਾਈ ਵੋਟ || Punjab Election

0
Barnala By Election: 6.8 percent voting till 9 am, Gurmeet Singh Meet Hair cast his vote.

Barnala By Election : ਸਵੇਰੇ 9 ਵਜੇ ਤੱਕ 6.8 ਫੀਸਦੀ ਹੋਈ ਵੋਟਿੰਗ,ਗੁਰਮੀਤ ਸਿੰਘ ਮੀਤ ਹੇਅਰ ਨੇ ਪਾਈ ਵੋਟ

ਅੱਜ ਪੰਜਾਬ ਦੇ ਚਾਰ ਜ਼ਿਲ੍ਹਿਆਂ ‘ਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ | ਜਿਸਦੇ ਚੱਲਦਿਆਂ ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਵਿੱਚ 20 ਨਵੰਬਰ ਨੂੰ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ । ਦੋ ਘੰਟਿਆਂ ਚ 9 ਵਜੇ ਤੱਕ 6.8 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਸਨ। ਇਸ ਮੌਕੇ ਆਪ ਪਾਰਟੀ ਦੇ ਸਾਬਕਾ ਕੈਬਿਨੇਟ ਮੰਤਰੀ ਤੇ ਮੌਜੂਦਾ ਸੰਸਦੀ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਵੋਟ ਪਾਉਣ ਪੁੱਜੇ। ਭਾਜਪਾ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋ ਵੀ ਆਪਣੇ ਪਰਿਵਾਰ ਸਣੇ ਵੋਟ ਪਾਉਣ ਪੁੱਜੇ।

ਕਿਸ -ਕਿਸ ਨੇ ਪਾਈ ਵੋਟ ?

ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਵੀ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪੁੱਜੇ। ਸਾਬਕਾ ਸੰਸਦੀ ਮੈਂਬਰ ਤੇ ਫੌਜਦਾਰੀ ਵਕੀਲ ਰਾਜਦੀਪ ਸਿੰਘ ਖਾਲਸਾ ਵੀ ਆਪਣੇ ਪੀਏ ਨਾਲ ਵੋਟ ਪਾਉਣ ਪੁੱਜੇ। ਆਜ਼ਾਦ ਉਮੀਦਵਾਰ ਕਿਉਂ ਲੜ ਰਹੇ ਗੁਰਦੀਪ ਸਿੰਘ ਬਾਠ ਵੀ ਜਿੱਥੇ ਆਪਣੇ ਪਰਿਵਾਰ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ ਪੁੱਜੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਇਸ ਹਲਕੇ ਵਿੱਚ ਵੋਟ ਨਾ ਹੋਣ ਕਾਰਨ ਉਹ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ।

ਜੇਲ੍ਹ ਤੋਂ ਬਾਹਰ ਆਏ ਬਲਵੰਤ ਸਿੰਘ ਰਾਜੋਆਣਾ || Breaking News

0

ਜੇਲ੍ਹ ਤੋਂ ਬਾਹਰ ਆਏ ਬਲਵੰਤ ਸਿੰਘ ਰਾਜੋਆਣਾ

ਚੰਡੀਗੜ੍ਹ : ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਕਤਲਕਾਂਡ ‘ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਅੱਜ ਪਟਿਆਲਾ ਕੇਂਦਰੀ ਜੇਲ੍ਹ ਤੋਂ ਬਾਹਰ ਆ ਗਏ ਹਨ। ਦੱਸ ਦਈਏ ਕਿ ਬੀਤੇ ਦਿਨੀਂ ਬਲਵੰਤ ਸਿੰਘ ਰਾਜੋਆਣਾ ਨੂੰ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ 3 ਘੰਟੇ ਦੀ ਪੈਰੋਲ ਮਿਲੀ ਸੀ।

ਇਹ ਵੀ ਪੜੋ : ਵਿਆਹ ਦੇ 29 ਸਾਲਾਂ ਬਾਅਦ ਏ.ਆਰ ਰਹਿਮਾਨ ਨੇ ਪਤਨੀ ਸਾਇਰਾ ਤੋਂ ਲਿਆ ਤਲਾਕ

ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਉਨ੍ਹਾਂ ਦੇ ਪਿੰਡ ਰਾਜੋਆਣਾ ਕਲਾਂ ਵਿੱਚ ਅੱਜ ਹੋਣ ਵਾਲੇ ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਇਜਾਜ਼ਤ ਦਿੱਤੀ ਗਈ ਹੈ। ਪਟਿਆਲਾ ਤੋਂ ਪੂਰੀ ਸੁਰੱਖਿਆ ਹੇਠ ਪੁਲਸ ਰਾਜੋਆਣਾ ਨੂੰ ਲੁਧਿਆਣਾ ਲਈ ਲੈਕੇ ਰਵਾਨਾ ਹੋ ਗਈ ਹੈ।

ਵਿਆਹ ਦੇ 29 ਸਾਲਾਂ ਬਾਅਦ ਏ.ਆਰ ਰਹਿਮਾਨ ਨੇ ਪਤਨੀ ਸਾਇਰਾ ਤੋਂ ਲਿਆ ਤਲਾਕ || Entertainment News

0

ਵਿਆਹ ਦੇ 29 ਸਾਲਾਂ ਬਾਅਦ ਏ.ਆਰ ਰਹਿਮਾਨ ਨੇ ਪਤਨੀ ਸਾਇਰਾ ਤੋਂ ਲਿਆ ਤਲਾਕ

ਨਵੀ ਦਿੱਲੀ : ਆਸਕਰ ਐਵਾਰਡ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ (47) ਵਿਆਹ ਦੇ ਕਰੀਬ 29 ਸਾਲਾਂ ਦੇ ਬਾਅਦ ਵੱਖ ਹੋ ਰਹੇ ਹਨ। ਸਾਇਰਾ ਨੇ ਮੰਗਲਵਾਰ ਰਾਤ ਨੂੰ ਆਪਣੇ ਪਤੀ ਤੋਂ ਤਲਾਕ ਦਾ ਐਲਾਨ ਕੀਤਾ। ਸਾਇਰਾ ਦੀ ਵਕੀਲ ਵੰਦਨਾ ਸ਼ਾਹ ਨੇ ਸਾਰਿਆਂ ਤੋਂ ਪ੍ਰਾਈਵੇਸੀ ਦੀ ਮੰਗ ਕੀਤੀ ਹੈ।

ਇਹ ਵੀ ਪੜੋ : ਮਹਾਰਾਸ਼ਟਰ ਦੀਆਂ 288 ਸੀਟਾਂ ‘ਤੇ ਵੋਟਿੰਗ ਜਾਰੀ: ਅਕਸ਼ੈ ਕੁਮਾਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਪਾਈ ਵੋਟ

ਸਾਇਰਾ ਦੀ ਵਕੀਲ ਵੰਦਨਾ ਸ਼ਾਹ ਨੇ ਰਹਿਮਾਨ ਅਤੇ ਸਾਇਰਾ ਦੇ ਤਲਾਕ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਦੋਵਾਂ ਨੇ ਸਾਲ 1995 ਵਿੱਚ ਵਿਆਹ ਕੀਤਾ ਸੀ ਅਤੇ ਪਿਛਲੇ 29 ਸਾਲਾਂ ਤੋਂ ਇਕੱਠੇ ਸਨ। ਦੋਹਾਂ ਦੇ ਤਿੰਨ ਬੱਚੇ ਹਨ ਜਿਨ੍ਹਾਂ ਦੇ ਨਾਂ ਖਤੀਜਾ, ਰਹੀਮਾ ਅਤੇ ਅਮੀਨ ਹਨ।

ਤਲਾਕ ਨੂੰ ਲੈ ਕੇ ਬਿਆਨ ਜਾਰੀ

ਸਾਇਰਾ ਦੇ ਵਕੀਲ ਨੇ ਬਿਆਨ ਜਾਰੀ ਕਰਕੇ ਕਿਹਾ ਕਿ ‘ਵਿਆਹ ਦੇ ਕਈ ਸਾਲਾਂ ਬਾਅਦ ਸਾਇਰਾ ਨੇ ਆਪਣੇ ਪਤੀ ਏਆਰ ਰਹਿਮਾਨ ਤੋਂ ਵੱਖ ਹੋਣ ਦਾ ਮੁਸ਼ਕਲ ਫੈਸਲਾ ਲਿਆ ਹੈ। ਉਨ੍ਹਾਂ ਨੇ ਇਹ ਫੈਸਲਾ ਰਿਸ਼ਤਿਆਂ ‘ਚ ਭਾਵਨਾਤਮਕ ਤਣਾਅ ਤੋਂ ਬਾਅਦ ਲਿਆ ਹੈ। ਡੂੰਘੇ ਪਿਆਰ ਦੇ ਬਾਵਜੂਦ, ਜੋੜੇ ਨੇ ਦੇਖਿਆ ਕਿ ਉਨ੍ਹਾਂ ਦੇ ਰਿਸ਼ਤੇ ਵਿਚ ਤਣਾਅ ਅਤੇ ਮੁਸ਼ਕਲਾਂ ਨੇ ਉਨ੍ਹਾਂ ਵਿਚਕਾਰ ਦਰਾਰ ਪੈਦਾ ਕਰ ਦਿੱਤੀ।”

ਮਹਾਰਾਸ਼ਟਰ ਦੀਆਂ 288 ਸੀਟਾਂ ‘ਤੇ ਵੋਟਿੰਗ ਜਾਰੀ: ਅਕਸ਼ੈ ਕੁਮਾਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਪਾਈ ਵੋਟ || Latest News

0

ਮਹਾਰਾਸ਼ਟਰ ਦੀਆਂ 288 ਸੀਟਾਂ ‘ਤੇ ਵੋਟਿੰਗ ਜਾਰੀ: ਅਕਸ਼ੈ ਕੁਮਾਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਪਾਈ ਵੋਟ

ਮਹਾਰਾਸ਼ਟਰ : ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਵਿਧਾਨ ਸਭਾ ਸੀਟਾਂ ਲਈ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ ਸਾਰੀਆਂ 288 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।

ਇਹ ਵੀ ਪੜੋ: ਮਹਾਰਾਸ਼ਟਰ ‘ਚ ਵੋਟਿੰਗ ਜਾਰੀ; RSS ਮੁਖੀ ਮੋਹਨ ਭਾਗਵਤ ਨੇ ਪਾਈ ਵੋਟ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਚੱਲ ਰਹੀ ਵੋਟਿੰਗ ਦੌਰਾਨ ਅਦਾਕਾਰ ਅਕਸ਼ੈ ਕੁਮਾਰ ਸਵੇਰੇ ਸਵੇਰੇ ਆਪਣੀ ਵੋਟ ਪਾਉਣ ਲਈ ਪਹੁੰਚੇ। ਇਸ ਦੌਰਾਨ ਬਾਲੀਵੁਡ ਸੁਪਰਸਟਾਰ ਅਕਸ਼ੈ ਕੁਮਾਰ ਬਲੈਕ ਸ਼ਰਟ ਅਤੇ ਚੈਕ ਪੈਂਟ ਵਿੱਚ ਨਜ਼ਰ ਆਏ। ਵੋਟ ਪਾਉਣ ਤੋਂ ਬਾਅਦ ਅਕਸ਼ੈ ਨੇ ਮੀਡੀਆ ਨੂੰ ਵੀ ਸੰਬੋਧਨ ਕੀਤਾ ਅਤੇ ਪੋਲਿੰਗ ਬੂਥ ਦੇ ਅੰਦਰ ਕੀਤੇ ਪ੍ਰਬੰਧਾਂ ਦੀ ਤਾਰੀਫ ਕੀਤੀ। ਉਨ੍ਹਾਂ ਇਸ ਦੌਰਾਨ ਕਿਹਾ ਕਿ “ਪੋਲਿੰਗ ਕੇਂਦਰ ‘ਤੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਸਾਫ – ਸਫ਼ਾਈ ਰੱਖੀ ਗਈ ਹੈ, ਬਜ਼ੁਰਗਾਂ ਲਈ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ।”

ਇਨ੍ਹਾਂ ਮਸ਼ਹੂਰ ਹਸਤੀਆਂ ਨੇ ਵੀ ਪਾਈ ਵੋਟ

ਅਕਸ਼ੈ ਕੁਮਾਰ ਤੋਂ ਇਲਾਵਾ ਫਿਲਮ ਨਿਰਦੇਸ਼ਕ ਕਬੀਰ ਖਾਨ ਨੇ ਵੀ ਮੁੰਬਈ ਦੇ ਇਕ ਪੋਲਿੰਗ ਸਟੇਸ਼ਨ ‘ਤੇ ਪਹੁੰਚ ਕੇ ਆਪਣੀ ਵੋਟ ਪਾਈ। ਇਸ ਤੋਂ ਬਾਅਦ ਅਦਾਕਾਰ ਰਾਜਕੁਮਾਰ ਰਾਓ ਨੇ ਵੀ ਭਾਰਤ ਦੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ, ਕਿ “ਵੋਟਿੰਗ ਬਹੁਤ ਜ਼ਰੂਰੀ ਹੈ। ਮਹਾਰਾਸ਼ਟਰ ਵਿੱਚ ਹਰ ਕਿਸੇ ਨੂੰ ਵੋਟ ਪਾਉਣੀ ਚਾਹੀਦੀ ਹੈ।”

ਮਹਾਰਾਸ਼ਟਰ ‘ਚ ਵੋਟਿੰਗ ਜਾਰੀ; RSS ਮੁਖੀ ਮੋਹਨ ਭਾਗਵਤ ਨੇ ਪਾਈ ਵੋਟ || National news

0

ਮਹਾਰਾਸ਼ਟਰ ‘ਚ ਵੋਟਿੰਗ ਜਾਰੀ; RSS ਮੁਖੀ ਮੋਹਨ ਭਾਗਵਤ ਨੇ ਪਾਈ ਵੋਟ

ਮਹਾਰਾਸ਼ਟਰ: ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਵਿਧਾਨ ਸਭਾ ਸੀਟਾਂ ਲਈ ਅੱਜ ਇੱਕ ਪੜਾਅ ਵਿੱਚ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਕੁੱਲ 158 ਪਾਰਟੀਆਂ ਚੋਣ ਮੈਦਾਨ ‘ਚ ਹਨ।

ਇਹ ਵੀ ਪੜ੍ਹੋ :ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ

ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਨਾਗਪੁਰ ਵਿੱਚ ਇੱਕ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ, “ਲੋਕਤੰਤਰ ਵਿੱਚ ਵੋਟ ਪਾਉਣਾ ਹਰ ਇੱਕ ਨਾਗਰਿਕ ਦਾ ਫਰਜ਼ ਹੈ। ਹਰ ਨਾਗਰਿਕ ਨੂੰ ਇਹ ਫਰਜ਼ ਨਿਭਾਉਣਾ ਚਾਹੀਦਾ ਹੈ। ਮੈਂ ਉੱਤਰਾਖੰਡ ਵਿੱਚ ਸੀ, ਪਰ ਬੀਤੀ ਰਾਤ ਮੈਂ ਇੱਥੇ ਆਪਣੀ ਵੋਟ ਪਾਉਣ ਆਇਆ ਹਾਂ। ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ।”

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ 20-11-2024

0

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ 20-11-2024

ਭਾਜਪਾ ਦੇ ਕੌਮੀ ਜਨਰਲ ਸਕੱਤਰ ‘ਤੇ ਪੈਸੇ ਵੰਡਣ ਦੇ ਲੱਗੇ ਦੋਸ਼, FIR ਦਰਜ

ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਇਕ ਦਿਨ ਪਹਿਲਾਂ ਮੰਗਲਵਾਰ 19 ਨਵੰਬਰ ਨੂੰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ‘ਤੇ ਪੈਸੇ ਵੰਡਣ ਦਾ ਦੋਸ਼ ਲੱਗਾ ਸੀ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ..ਹੋਰ ਪੜ੍ਹੋ

ਬਲਵੰਤ ਸਿੰਘ ਰਾਜੋਆਣਾ ਆਉਣਗੇ ਜੇਲ੍ਹ ਤੋਂ ਬਾਹਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਭਰਾ ਕੁਲਵੰਤ ਸਿੰਘ ਰਾਜੋਆਣਾ ਦੇ ਭੋਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਦੇ ਪਿੰਡ ਵਿੱਚ.. ਹੋਰ ਪੜ੍ਹੋ

ਚਰਨਜੀਤ ਚੰਨੀ ਨੇ ਮਹਿਲਾਵਾਂ ਬਾਰੇ ਦਿੱਤੇ ਬਿਆਨ ਲਈ ਮੰਗੀ ਮੁਆਫ਼ੀ

ਚਰਨਜੀਤ ਸਿੰਘ ਚੰਨੀ ਨੇ ਮਹਿਲਾਵਾਂ ਬਾਰੇ ਦਿੱਤੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੇਰਾ ਮਕਸਦ..ਹੋਰ ਪੜ੍ਹੋ

ਜਗਰਾਓਂ ਦੇ ਗੁਰਦੁਆਰਾ ਸਾਹਿਬ ‘ਚ ਵੜਿਆ ਸ਼ਰਾਬੀ, ਲੋਕਾਂ ਨੇ ਕੀਤੀ ਕੁੱਟਮਾਰ

ਪੰਜਾਬ ਦੇ ਜਗਰਾਓਂ ਸ਼ਹਿਰ ਦੇ ਕੋਠੇ ਖਜੂਰਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਨੇੜੇ ਰਹਿਣ ਵਾਲਾ ਇੱਕ ਵਿਅਕਤੀ.. ਹੋਰ ਪੜ੍ਹੋ